ਤਾਜਾ ਖ਼ਬਰਾਂ


ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ 26 ਨੂੰ ਹੋਵੇਗੀ ਆਫ਼ਤ ਪ੍ਰਬੰਧਨ ਬਾਰੇ ਸਕੱਤਰਾਂ ਦੇ ਗਰੁੱਪ ਦੀ ਬੈਠਕ
. . .  3 minutes ago
ਚੰਡੀਗੜ੍ਹ, 25 ਅਗਸਤ- ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਅਗਵਾਈ 'ਚ 26 ਅਗਸਤ ਨੂੰ ਆਫ਼ਤ ਪ੍ਰਬੰਧਨ ਦੇ ਸਕੱਤਰਾਂ ਦੇ ਗਰੁੱਪ ਦੀ ਇੱਕ ਬੈਠਕ ਹੋਵੇਗੀ। ਇਨ੍ਹਾਂ ਵਿਚਾਰਾਂ...
ਪਲਟਣੋਂ ਬਚਿਆ ਨਵਤੇਜ ਚੀਮਾ ਤੇ ਹੋਰ ਅਧਿਕਾਰੀਆਂ ਦਾ ਟਰੈਕਟਰ
. . .  16 minutes ago
ਸੁਲਤਾਨ ਪੁਰ ਲੋਧੀ, 25 ਅਗਸਤ (ਲਾਡੀ/ਹੈਪੀ/ਥਿੰਦ) - ਅੱਜ ਵਿਧਾਇਕ ਨਵਤੇਜ ਸਿੰਘ ਚੀਮਾ, ਐੱਸ.ਡੀ.ਐਮ. ਨਵਨੀਤ...
ਸੀ. ਸੀ. ਡੀ. ਦੇ ਮਾਲਕ ਵੀ. ਜੀ. ਸਿਧਾਰਥ ਦੇ ਪਿਤਾ ਦਾ ਦੇਹਾਂਤ
. . .  27 minutes ago
ਬੈਂਗਲੁਰੂ, 25 ਅਗਸਤ- ਕੈਫ਼ੇ ਕੌਫ਼ੀ ਡੇਅ ਦੇ ਮਾਲਕ ਵੀ. ਜੀ. ਸਿਧਾਰਥ ਦੇ ਪਿਤਾ ਗੈਂਗਯਾ ਹੇਗੜੇ ਦਾ ਅੱਜ ਦੇਹਾਂਤ ਹੋ ਗਿਆ। ਦੱਸ ਦਈਏ ਕਿ ਸਿਧਾਰਥ ਨੇ ਕੁਝ ਦਿਨਾਂ ਪਹਿਲਾਂ ਕਥਿਤ ਤੌਰ 'ਤੇ ਖ਼ੁਦਕੁਸ਼ੀ...
ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਪੰਜਾਬ 'ਚ ਅਲਰਟ ਜਾਰੀ
. . .  48 minutes ago
ਚੰਡੀਗੜ੍ਹ, 25 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਖਣੀ-ਪੱਛਮੀ ਮਾਨਸੂਨ ਦੇ ਮੁੜ ਕਿਰਿਆਸ਼ੀਲ ਹੋਣ 'ਤੇ ਅੱਜ ਚਿੰਤਾ ਪ੍ਰਗਟਾਈ ਹੈ। ਮਾਨਸੂਨ ਦੇ ਮੁੜ ਕਿਰਿਆਸ਼ੀਲ ਹੋਣ ਨਾਲ ਰਾਹਤ ਅਤੇ ਬਚਾਅ ਕਾਰਜ ਪ੍ਰਭਾਵਿਤ ਹੋ ਸਕਦਾ ਹੈ ਅਤੇ ਹੜ੍ਹ...
ਬਾਬਾ ਬੂਟਾ ਸਿੰਘ ਤਾਜੋਕੇ ਦੀ ਅਗਵਾਈ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਭੇਜੀ ਗਈ ਰਾਸ਼ਨ ਸਮਗਰੀ
. . .  55 minutes ago
ਤਪਾ ਮੰਡੀ 25 ਅਗਸਤ (ਵਿਜੇ ਸ਼ਰਮਾ)- ਪੰਜਾਬ 'ਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ 'ਚ ਹਜ਼ਾਰਾਂ ਲੋਕ ਘਰਾਂ ਤੋ ਬੇਘਰ ਹੋ ਗਏ...
ਜੰਮੂ-ਕਸ਼ਮੀਰ ਦਾ ਝੰਡਾ ਹਟਾ ਕੇ ਸਿਵਲ ਸਕੱਤਰੇਤ 'ਤੇ ਲਹਿਰਾਇਆ ਗਿਆ ਤਿਰੰਗਾ
. . .  about 1 hour ago
ਸ੍ਰੀਨਗਰ, 25 ਅਗਸਤ- ਜੰਮੂ-ਕਸ਼ਮੀਰ 'ਚੋਂ ਧਾਰਾ 370 ਨੂੰ ਹਟਾਏ ਜਾਣ ਮਗਰੋਂ ਸਿਵਲ ਸਕੱਤਰੇਤ ਤੋਂ ਸੂਬੇ ਦਾ ਝੰਡਾ ਹਟਾ ਦਿੱਤਾ ਗਿਆ ਹੈ। ਹੁਣ ਭਵਨ 'ਤੇ ਸਿਰਫ਼ ਤਿਰੰਗਾ ਝੰਡਾ ਲਹਿਰਾਇਆ...
ਅਰੁਣ ਜੇਤਲੀ ਦੇ ਦੇਹਾਂਤ 'ਤੇ ਪੰਜਾਬ 'ਚ ਇਕ ਦਿਨਾ ਸੋਗ ਦਾ ਐਲਾਨ
. . .  about 1 hour ago
ਅਜਨਾਲਾ, 25 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦੇਹਾਂਤ 'ਤੇ ਪੰਜਾਬ ਸਰਕਾਰ ਵੱਲੋਂ ਕੱਲ੍ਹ (26 ਅਗਸਤ) ਸੂਬੇ 'ਚ ਇਕ ਦਿਨ ਦੇ ਰਾਜਸੀ ਸੋਗ ਦਾ ...
ਜੰਮੂ-ਕਸ਼ਮੀਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਪੰਜ ਲੋਕਾਂ ਦੀ ਮੌਤ
. . .  about 1 hour ago
ਸ੍ਰੀਨਗਰ, 25 ਅਗਸਤ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਅੱਜ ਇੱਕ ਟੈਂਪੂ ਟਰੈਵਲਰ ਦੇ ਖੱਡ 'ਚ ਡਿੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਇੱਕ ਅਧਿਕਾਰੀ ਨੇ ਦੱਸਿਆ ਕਿ ਟੈਂਪੂ ਟਰੈਵਲਰ 'ਚ 35 ਦੇ ਕਰੀਬ ਲੋਕ ਸਵਾਰ ਸਨ ਅਤੇ ਇਹ ਸਾਰੇ ਪੁੰਛ ਜ਼ਿਲ੍ਹੇ ਤੋਂ ਸ਼ਾਰਦਾ...
ਚਾਰ ਸੂਬਿਆਂ 'ਚ ਵਿਧਾਨ ਸਭਾ ਸੀਟਾਂ 'ਤੇ 23 ਸਤੰਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ
. . .  about 1 hour ago
ਨਵੀਂ ਦਿੱਲੀ, 25 ਅਗਸਤ- ਚੋਣ ਕਮਿਸ਼ਨ ਨੇ ਚਾਰ ਸੂਬਿਆਂ 'ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਛੱਤੀਸਗੜ੍ਹ, ਕੇਰਲ, ਤ੍ਰਿਪੁਰਾ ਅਤੇ ਉੱਤਰ ਪ੍ਰਦੇਸ਼ ਦੀ ਇੱਕ-ਇੱਕ ਵਿਧਾਨ ਸਭਾ ਸੀਟ 'ਤੇ 23 ਸਤੰਬਰ...
8 ਲੱਖ ਰੁਪਏ ਦੇ ਇਨਾਮੀ ਨਕਸਲੀ ਨੇ ਕੀਤਾ ਆਤਮ ਸਮਰਪਣ
. . .  12 minutes ago
ਬਿਲਾਸਪੁਰ, 25 ਅਗਸਤ- ਛੱਤੀਸਗੜ੍ਹ ਦੇ ਦਾਂਤੇਵਾੜਾ 'ਚ ਐੱਸ.ਪੀ. ਅਭਿਸ਼ੇਕ ਪੱਲਵ ਦੇ ਸਾਹਮਣੇ ਨਕਸਲੀਆਂ ਦੇ ਡਿਪਟੀ ਕਮਾਂਡਰ...
ਸਰਕਾਰੀ ਸਨਮਾਨਾਂ ਨਾਲ ਹੋਇਆ ਅਰੁਣ ਜੇਤਲੀ ਦਾ ਅੰਤਿਮ ਸਸਕਾਰ
. . .  about 2 hours ago
ਨਵੀਂ ਦਿੱਲੀ, 25 ਅਗਸਤ- ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਨਿਗਮ ਬੋਧ ਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ...
ਰਾਹੁਲ ਗਾਂਧੀ ਨੇ ਕੇਰਲ ਦੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ
. . .  about 2 hours ago
ਨਵੀਂ ਦਿੱਲੀ, 25 ਅਗਸਤ- ਵਾਇਨਾਡ ਤੋਂ ਸੰਸਦ ਮੈਂਬਰ ਅਤੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜਯਨ ...
ਬਰਜਿੰਦਰ ਪਾਲ ਕਤਲ ਮਾਮਲੇ 'ਚ ਦੋਸ਼ੀ ਗ੍ਰਿਫ਼ਤਾਰ
. . .  about 3 hours ago
ਨਾਭਾ, 25 ਅਗਸਤ (ਕਰਮਜੀਤ ਸਿੰਘ/ਅਮਨਦੀਪ ਸਿੰਘ ਲਵਲੀ)- ਸ਼ਹਿਰ ਨਾਭਾ 'ਚ ਪਿਛਲੇ ਦਿਨੀਂ 21 ਅਗਸਤ ਨੂੰ ਬਰਜਿੰਦਰ ਪਾਲ ਉਰਫ਼ ਪਾਲਾ...
ਨਿਗਮ ਬੋਧ ਘਾਟ ਪਹੁੰਚੀ ਅਰੁਣ ਜੇਤਲੀ ਦੀ ਮ੍ਰਿਤਕ ਦੇਹ, ਥੋੜੀ ਦੇਰ 'ਚ ਹੋਵੇਗਾ ਅੰਤਿਮ ਸਸਕਾਰ
. . .  about 3 hours ago
ਨਵੀਂ ਦਿੱਲੀ, 25 ਅਗਸਤ- ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਮ੍ਰਿਤਕ ਦੇਹ ਨਿਗਮ ਬੋਧ ਘਾਟ...
ਗੜ੍ਹਸ਼ੰਕਰ ਨੇੜੇ ਸੰਗਤ ਨਾਲ ਭਰੀ ਗੱਡੀ ਪਲਟੀ, 20 ਜ਼ਖ਼ਮੀ
. . .  about 3 hours ago
ਗੜ੍ਹਸ਼ੰਕਰ, 25 ਅਗਸਤ (ਧਾਲੀਵਾਲ)- ਇੱਥੋਂ ਹੁਸ਼ਿਆਰਪੁਰ ਰੋਡ 'ਤੇ ਸਥਿਤ ਪਿੰਡ ਬਡੇਸਰੋਂ ਵਿਖੇ ਇਕ ਸੰਗਤ ਨਾਲ ਭਰੀ ਟਾਟਾ ਗੱਡੀ ਦੇ ਪਲਟ ...
ਕਸ਼ਮੀਰ 'ਚ ਜ਼ਰੂਰੀ ਵਸਤਾਂ ਦੀ ਕੋਈ ਘਾਟ ਨਹੀਂ - ਸਤਿਆਪਾਲ ਮਲਿਕ
. . .  about 3 hours ago
ਨਿਗਮ ਬੋਧ ਘਾਟ ਲਿਜਾਈ ਜਾ ਰਹੀ ਹੈ ਅਰੁਣ ਜੇਤਲੀ ਦੀ ਮ੍ਰਿਤਕ ਦੇਹ
. . .  about 4 hours ago
ਹਰਸ਼ਵਰਧਨ ਅਤੇ ਪਿਯੂਸ਼ ਗੋਇਲ ਨੇ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ
. . .  about 4 hours ago
22 ਤੋਲੇ ਸੋਨਾ ਅਤੇ ਨਕਦੀ ਚੋਰੀ ਕਰ ਕੇ ਫ਼ਰਾਰ ਹੋਏ ਚੋਰ
. . .  about 4 hours ago
'ਮਨ ਕੀ ਬਾਤ' ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਮੋਦੀ ਨੇ ਮਹਾਤਮਾ ਗਾਂਧੀ ਦੇ ਸਵੱਛ ਭਾਰਤ ਦੇ ਸੁਪਨੇ 'ਤੇ ਦਿੱਤਾ ਜ਼ੋਰ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 9 ਵੈਸਾਖ ਸੰਮਤ 550

ਦਿੱਲੀ

ਬਾਦਲ ਦਲ ਦੇ ਅਹੁਦੇਦਾਰਾਂ ਨੂੰ ਆਪਣੇ ਅਹੁਦਿਆਂ 'ਤੇ ਰਹਿਣ ਦਾ ਕੋਈ ਹੱਕ ਨਹੀਂ-ਬੀਬੀ ਹਰਮੀਤ ਕੌਰ ਵਾਲੀਆ

ਨਵੀਂ ਦਿੱਲੀ, 21 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਹਰਮੀਤ ਕੌਰ ਵਾਲੀਆ ਨੇ ਪ੍ਰੈੱਸ ਕਾਨਫਰੰਸ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਕਮੇਟੀ ਵਲੋਂ ਸਾਬਕਾ ਜੱਜ ਆਰ.ਐਸ.ਸੋਢੀ ਨੂੰ ਔਰਤਾਂ ਨਾਲ ਛੇੜ-ਛਾੜ ਤੇ ਬਦਸਲੂਕੀ ਕਰਨ ਦੇ ਦੋਸ਼ੀ ਜਨਰਲ ਮੈਨੇਜਰ ਤੇ ਡਿਪਟੀ ਜਨਰਲ ਮੈਨੇਜਰ ਦੇ ਕੇਸ ਦੀ ਜਾਂਚ ਲਈ ਨਿਯੁਕਤ ਕੀਤਾ ਗਿਆ ਹੈ | ਹਾਲਾਂਕਿ ਦਿੱਲੀ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਪਹਿਲਾਂ ਤੋਂ ਹੀ ਵੱਖ-ਵੱਖ ਪੜਤਾਲੀਆ ਕਮੇਟੀਆਂ ਦਾ ਗਠਨ ਕੀਤਾ ਹੋਇਆ ਹੈ ਜੋ ਇਸ ਮਾਮਲੇ ਦੀ ਪੜਤਾਲ ਕਰ ਰਹੀਆਂ ਹਨ | ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਇਸ ਮਾਮਲੇ ਦੀ ਪੜਤਾਲ ਪੁਲਿਸ ਵਲੋਂ ਕੀਤੀ ਜਾ ਰਹੀ ਹੈ ਤਾਂ ਸ: ਜੀ.ਕੇ. ਜਸਟਿਸ ਸੋਢੀ ਤੋਂ ਵਿਭਾਗੀ ਪੜਤਾਲ ਕਰਵਾ ਕੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਸੰਗਤਾਂ ਮੰਗ ਕਰਦੀਆਂ ਹਨ ਕਿ ਸ: ਸੋਢੀ ਸਾਹਿਬ ਉਪਰੋਕਤ ਮਾਮਲੇ ਦੀ ਪੜਤਾਲ ਦੀ ਥਾਂ ਇਸ ਗੱਲ ਦੀ ਪੜਤਾਲ ਕਰਨ ਕਿ ਪਿਛਲੇ 5 ਸਾਲਾਂ 'ਚ ਦਿੱਲੀ ਕਮੇਟੀ ਦੇ ਉਪਰ ਕਿਸ ਕਾਰਨ 129 ਕਰੋੜ ਰੁਪਏ ਦੀ ਦੇਣਦਾਰੀ ਹੋ ਗਈ, ਜਦਕਿ ਫਰਵਰੀ 2013 'ਚ ਕਮੇਟੀ ਮੁਨਾਫ਼ੇ ਵਿਚ ਸੀ ਅਤੇ ਉਹ ਕਿਹੜੇ ਕਾਰਨ ਹਨ ਕਿ ਕਮੇਟੀ ਬੈਂਕਾਂ ਤੋਂ ਕਰਜ਼ੇ ਲੈਣ ਲਈ ਮਜ਼ਬੂਰ ਹੋ ਗਈ ਹੈ ਤੇ ਕਮੇਟੀ 'ਚ ਫ਼ੈਲੇ ਘੋਰ ਭਿ੍ਸ਼ਟਾਚਾਰ ਦਾ ਜ਼ਿੰਮਵਾਰ ਕੌਣ ਹੈ? ਬੀਬੀ ਵਾਲੀਆ ਨੇ ਕਿਹਾ ਕਿ ਔਰਤਾਂ ਨਾਲ ਬਦਸਲੂਕੀ ਹੁਣ ਪੂਰੀ ਤਰ੍ਹਾਂ ਉਜਾਗਰ ਹੋ ਚੁੱਕੀ ਹੈ ਅਤੇ ਦੋਸ਼ੀਆਂ ਦੀਆਂ ਜਮਾਨਤਾਂ ਰੱਦ ਕੀਤੀਆਂ ਗਈਆਂ ਹਨ ਜਿਸ ਵਿਚ ਦਿੱਲੀ ਕਮੇਟੀ ਦੀ ਬਦਨਾਮੀ ਹੋਈ ਹੈ | ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਆਪਣੀਆਂ ਜਾਨਾਂ ਵਾਰ ਕੇ ਹਿੰਦੁਸਤਾਨ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਦੀ ਰਾਖੀ ਕੀਤੀ ਹੈ ਪ੍ਰੰਤੂ ਧਾਰਮਿਕ ਸੰਸਥਾ ਵਿਚ ਔਰਤਾਂ ਸੁਰੱਖਿਅਤ ਨਹੀਂ ਹਨ | ਉਨ੍ਹਾਂ ਕਿਹਾ ਕਿ ਬਦਨਾਮੀ ਦੇਣ ਤੋਂ ਬਾਅਦ ਬਾਦਲ ਦਲ ਦੇ ਅਹੁਦੇਦਾਰਾਂ ਨੂੰ ਆਪਣੇ ਅਹੁੱਦਿਆਂ 'ਤੇ ਰਹਿਣ ਦਾ ਕੋਈ ਹੱਕ ਨਹੀਂ ਤੇ ਫੌਰੀ ਤੌਰ 'ਤੇ ਅਸਤੀਫੇ ਦੇ ਕੇ ਦਿੱਲੀ ਕਮੇਟੀ ਤੋਂ ਲਾਂਭੇ ਹੋਣਾ ਚਾਹੀਦਾ ਹੈ | ਉਨ੍ਹਾਂ ਬੀਬੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਨਾਲ ਕਿਸੇ ਤਰ੍ਹਾਂ ਦਾ ਦੁਰਵਿਵਹਾਰ ਹੁੰਦਾ ਹੈ ਤਾਂ ਉਹ ਸਾਨੂੰ ਦੱਸਣ ਤੇ ਅਸੀਂ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹੋਣਗੀਆਂ ਅਤੇ ਇਨਸਾਫ਼ ਲਈ ਧਰਨੇ ਪ੍ਰਦਰਸ਼ਨ ਵੀ ਕੀਤੇ ਜਾਣਗੇ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਇੰਦਰਮੋਹਨ ਸਿੰਘ ਨੇ ਕਿਹਾ ਕਿ ਜਦੋਂ ਉਪਰੋਕਤ ਮਾਮਲਾ ਪੁਲਿਸ ਤੇ ਕੋਰਟ ਕੋਲ ਹੈ ਤਾਂ ਜਾਂਚ ਕਮੇਟੀਆਂ ਕਿਉਂ ਬਣਾਈਆਂ ਜਾਣ | ਉਨ੍ਹਾਂ ਇਹ ਵੀ ਕਿਹਾ ਕਿ ਕਾਨੂੰਨ ਦੋਸ਼ੀਆਂ ਨੂੰ ਆਪੇ ਸਜ਼ਾ ਦੇਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਉੱਚ ਅਹੁਦਿਆਂ 'ਤੇ ਕਾਬਲ ਆਦਮੀ ਨੂੰ ਲਗਾਉਣ ਦੀ ਜ਼ਰੂਰਤ ਹੈ ਅਤੇ ਜੇਕਰ ਕਿਸੇ 'ਤੇ ਸ਼ੱਕ ਹੋਵੇ ਤਾਂ ਉਸ ਨੂੰ ਉਸੇ ਸਮੇਂ ਹਟਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਦੇ ਗਲਤ ਕੰਮ ਨਹੀਂ ਕੀਤਾ ਅਤੇ ਨਾ ਹੀ ਕਰਨਾ ਹੈ | ਉਨ੍ਹਾਂ ਮੀਡੀਆ ਨੂੰ ਅਪੀਲ ਕੀਤੀ ਕਿ ਉਪਰੋਕਤ ਮਾਮਲੇ ਨੂੰ ਠੀਕ ਢੰਗ ਨਾਲ ਉਠਾਇਆ ਜਾਵੇ ਤਾਂ ਕਿ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ |


ਖ਼ਬਰ ਸ਼ੇਅਰ ਕਰੋ

ਪੰਜਾਬੀ ਪ੍ਰਮੋਸ਼ਨ ਕੌ ਾਸਲ ਨੇ ਤਿਹਾੜ ਜੇਲ੍ਹ 'ਚ ਮਨਾਈ ਵਿਸਾਖੀ

ਨਵੀਂ ਦਿੱਲੀ, 21 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਸਿਰਕੱਢ ਸੰਸਥਾ ਪੰਜਾਬੀ ਪ੍ਰਮੋਸ਼ਨ ਕੌਾਸਲ ਦਿੱਲੀ ਵਲੋਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਵਿਸਾਖੀ ਮਨਾਈ ਗਈ ਜਿਸ ਵਿਚ ਓੁਾਕਾਰ ਸਿੰਘ ਓਾਕੀ ਨੇ ਪੰਜਾਬੀ ਗਾਣੇ ਗਾ ਕੇ ਚੰਗਾ ਰੰਗ ਬੰਨਿ੍ਹਆ, ਜਿਸ 'ਤੇ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਸਿੱਖਸ ਸਾਈਕਲਿਸਟ ਤੋਂ ਪਗੜੀ ਦੀ ਮਹੱਤਤਾ ਬਾਰੇ ਸਵਾਲ ਪੁੱਛਣਾ ਮੰਦਭਾਗਾ-ਸਰਨਾ

ਨਵੀਂ ਦਿੱਲੀ, 21 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸਿੱਖ ਸਾਇਕਲਿਸਟ ਵਲੋਂ ਖੇਡਾਂ ਦੇ ਦੌਰਾਨ ਹੈਲਮੈਟ ਦੀ ਥਾਂ ਪੱਗੜੀ ਪਹਿਨਣ ਦੀ ਇਜਾਜ਼ਤ ਬਾਰੇ ਦਾਇਰ ਪਟੀਸ਼ਨ ਦੀ ਸੁਣਵਾਈ ਸਮੇਂ ਸੁਪਰੀਮ ਕੋਰਟ ਦੇ ...

ਪੂਰੀ ਖ਼ਬਰ »

ਪਹਿਲੀ ਮਈ ਨੂੰ ਨਹੀਂ ਹੋਵੇਗਾ ਮਤਦਾਨ

ਕੋਲਕਾਤਾ, 21 ਅਪ੍ਰੈਲ (ਰਣਜੀਤ ਸਿੰਘ ਲੁਧਿਅਆਣਵੀ)-ਕਲਕੱਤਾ ਹਾਈਕੋਰਟ ਦੀ ਸਿੰਗਲ ਬੈਂਚ ਵਲੋਂ ਜਸਟਿਸ ਸੁਬਰਤਾ ਤਾਲੁਕਦਾਰ ਨੇ ਰਾਜ ਚੋਣ ਕਮਿਸ਼ਨ ਵਲੋਂ ਜਾਰੀ 10 ਅਪ੍ਰੈਲ ਦਾ ਨੋਟੀਫਿਕੇਸ਼ਨ ਰੱਦ ਕਰ ਦਿਤਾ ਹੈ | ਇਸ ਤਰ੍ਹਾਂ ਪਹਿਲੀ ਮਈ ਨੂੰ ਹੋਣ ਵਾਲਾ ਮਤਦਾਨ ਹੁਣ ਨਹੀਂ ...

ਪੂਰੀ ਖ਼ਬਰ »

ਸੋਨ ਤਗਮਾ ਜਿੱਤਣ ਵਾਲੀਆਂ ਿਖ਼ਡਾਰਨਾਂ ਨੂੰ ਕੇਜਰੀਵਾਲ ਸਰਕਾਰ ਨਕਦ ਪੁਰਸਕਾਰ ਨਾਲ ਸਨਮਾਨ ਕਰੇ-ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ, 21 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਇਕ ਸਮਾਗਮ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਹੈ ਕਿ ਉਹ ਸੋਨ ਤਗਮਾ ਜੇਤੂ ਮਨੀਕਾ ਬਤਰਾ ਤੇ ਐਥਨੀ ਅਰਮਲ ਰਾਜ ਨੂੰ ਹਰਿਆਣਾ ਸਰਕਾਰ ਦੀ ਤਰ੍ਹਾਂ ...

ਪੂਰੀ ਖ਼ਬਰ »

ਮਮਤਾ ਜੂਨ ਦੇ ਆਖਰੀ ਹਫਤੇ ਜਾਵੇਗੀ ਚੀਨ

ਕੋਲਕਾਤਾ, 21 ਅਪ੍ਰੈਲ (ਰਣਜੀਤ ਸਿੰਘ ਲੁਧਿਅਆਣਵੀ)-ਮੁੱਖ ਮੰਤਰੀ ਮਮਤਾ ਬੈਨਰਜੀ ਜੂਨ ਮਹੀਨੇ ਦੇ ਆਖਰੀ ਹਫਤੇ ਚੀਨ ਦੌਰੇ 'ਤੇ ਜਾਵੇਗੀ | ਦੱਸਿਆ ਗਿਆ ਹੈ ਕਿ ਬੀਜਿੰਗ ਤੇ ਹਨਾਨ ਵਿਖੇ ਇਕ ਵਪਾਰਕ ਪ੍ਰਤੀਨਿਧੀਮੰਡਲ ਦੇ ਸੱਦੇ 'ਤੇ ਮੁੱਖ ਮੰਤਰੀ ਬੰਗਾਲ 'ਚ ਪੂੰਜੀ ਨਿਵੇਸ਼ ...

ਪੂਰੀ ਖ਼ਬਰ »

ਸਵਾਤੀ ਮਾਲੀਵਾਲ ਦੀ ਭੁੱਖ ਹੜਤਾਲ 9ਵੇਂ ਦਿਨ ਵੀ ਜਾਰੀ

ਨਵੀਂ ਦਿੱਲੀ, 21 ਅਪ੍ਰੈਲ (ਜਗਤਾਰ ਸਿੰਘ)-ਬੱਚਿਆਂ ਨਾਲ ਜਬਰ ਜਨਾਹ ਦੇ ਦੋਸ਼ੀਆਂ ਨੂੰ ਫਾਂਸੀ ਸਮੇਤ ਹੋਰਨਾ ਮੰਗਾਂ ਨੂੰ ਲੈ ਕੇ ਬੇਮਿਆਦੀ ਭੁੱਖ ਹੜਤਾਲ ਕਰ ਰਹੀ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਦਾ ਅੰਦੋਲਨ ਲਗਾਤਾਰ 9ਵੇਂ ਦਿਨ ਵੀ ਜਾਰੀ ਹੈ | ...

ਪੂਰੀ ਖ਼ਬਰ »

ਸਿਹਤ ਮੰਤਰੀ ਸਤੇਂਦਰ ਜੈਨ ਨੇ ਰਿਸ਼ੀ ਨਗਰ ਦੇ ਇਲਾਕੇ ਦੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ

ਨਵੀਂ ਦਿੱਲੀ, 21 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-'ਆਪ' ਦੇ ਵਿਧਾਇਕ, 'ਆਪ' ਦੇ ਵਿਚਕਾਰ ਸ਼ੁਰੂ ਕੀਤੀ ਗਈ ਮੁਹਿੰਮ ਵਿਚ ਦਿੱਲੀ ਸਰਕਾਰ ਦੇ ਵਿਧਾਇਕ ਤੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਸ਼ਕੂਰ ਬਸਤੀ ਦੇ ਰਿਸ਼ੀ ਨਗਰ ਦੇ ਨਿਵਾਸੀਆਂ ਨਾਲ ਰੂ-ਬਰੂ ਹੋ ਕੇ ਇਕ ਬੈਠਕ ਕੀਤੀ, ਜਿਸ ...

ਪੂਰੀ ਖ਼ਬਰ »

ਬੰਗਾਲ ਦੀ ਪੰਚਾਇਤ ਪਹਿਲੇ ਨੰਬਰ 'ਤੇ

ਕੋਲਕਾਤਾ, 21 ਅਪ੍ਰੈਲ (ਰਣਜੀਤ ਸਿੰਘ ਲੁਧਿਅਆਣਵੀ)-ਕੇਂਦਰ ਵਲੋਂ ਦੇਸ਼ ਦੀਆਂ ਢਾਈ ਲੱਖ ਪੰਚਾਇਤਾਂ ਵਿਚੋਂ ਦਖਣੀ ਚੌਬੀ ਪਰਗਨਾ ਜਿਲੇ ਦੇ ਪਾਥਰਪ੍ਰਤੀਮਾ ਬਲਾਕ ਦੀ ਪੰਚਾਇਤ ਦਿਗੰਬਰਪੁਰ ਨੂੰ ਪਹਿਲੇ ਨੰਬਰ 'ਤੇ ਐਲਾਨਿਆ ਗਿਆ ਹੈ | ਸੂਤਰਾਂ ਨੇ ਦੱਸਿਆ ਕਿ ਪੰਚਾਇਤਾਂ ...

ਪੂਰੀ ਖ਼ਬਰ »

ਮੁਰਦਾ ਪਸ਼ੂਆਂ ਦਾ ਮੀਟ ਖੁਆਉਣ ਦੇ ਮਾਮਲੇ ਦੀ ਜਾਂਚ

ਕੋਲਕਾਤਾ, 21 ਅਪ੍ਰੈਲ (ਰਣਜੀਤ ਸਿੰਘ ਲੁਧਿਅਆਣਵੀ)-ਕੋਲਕਾਤਾ ਨਗਰ ਨਿਗਮ ਦੇ ਫੂਡ ਸੇਫਟੀ ਮਹਿਕਮੇ ਦੇ ਅਧਿਕਾਰਿਆਂ ਵਲੋਂ ਅੱਜ ਵੀ ਵੱ ਖ-ਵੱਖ ਹੋਟਲਾਂ ਚ ਜਾਂਚ ਕਰਕੇ ਬਣਾਏ ਜਾ ਰਹੇ ਮੀਟ ਬਾਰੇ ਜਾਨਕਾਰੀ ਹਾਸਿਲ ਕੀਤੀ ਗਈ | ਇਸ ਦੌਰਾਨ ਰਸੋਈਘਰ ਦੀ ਵੀਡਿਉ ਰਿਕਾਰਡਿੰਗ ਵੀ ...

ਪੂਰੀ ਖ਼ਬਰ »

ਮਨਜੀਤ ਸਿੰਘ ਜੀ. ਕੇ. ਨੇ ਦਿੱਲੀ ਕਮੇਟੀ ਦੇ 3 ਉੱਚ ਅਧਿਕਾਰੀਆਂ ਨੂੰ ਕੀਤਾ ਮੁਅੱਤਲ

ਨਵੀਂ ਦਿੱਲੀ, 21 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-ਵਿਦੇਸ਼ ਤੋਂ ਪਰਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਮੇਟੀ ਅੰਦਰ ਪਿਛਲੇ ਦਿਨਾਂ ਤੋਂ ਚੱਲ ਰਹੇ ਵਿਵਾਦ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਔਰਤ ਨਾਲ ...

ਪੂਰੀ ਖ਼ਬਰ »

ਗਰਮ ਹਵਾਵਾਂ ਚੱਲਣ ਕਾਰਨ ਦਿੱਲੀ 'ਚ ਬਿਜਲੀ ਦੀ ਮੰਗ ਵਧੀ

ਨਵੀਂ ਦਿੱਲੀ, 21 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਚੱਲ ਰਹੀਆਂ ਗਰਮ ਹਵਾਵਾਂ ਨੇ ਦਿੱਲੀ ਵਿਚ ਬਿਜਲੀ ਦੀ ਮੰਗ ਪਹਿਲਾਂ ਨਾਲੋਂ ਵਧਾ ਦਿੱਤੀ ਹੈ ਅਤੇ ਲੋਕ ਇਨ੍ਹਾਂ ਦਿਨਾਂ ਵਿਚ ਏ. ਸੀ., ਕੂਲਰ ਤੇ ਪੱਖਿਆਂ ਦੀ ਖੂਬ ਵਰਤੋਂ ਕਰ ਰਹੇ ਹਨ | ਇਸ ਦੇ ਨਾਲ ਬਿਜਲੀ ਦੀ ...

ਪੂਰੀ ਖ਼ਬਰ »

ਸਿਸੋਦੀਆ ਨੇ ਮੋਦੀ ਨੂੰ ਚਿੱਠੀ ਲਿਖ ਕੇ ਸਿੱਖਿਆ ਵਿਭਾਗ ਦੇ ਿਖ਼ਲਾਫ਼ ਸਾਜਿਸ਼ ਰਚਣ ਦਾ ਲਾਇਆ ਦੋਸ਼

ਨਵੀਂ ਦਿੱਲੀ, 21 ਅਪ੍ਰੈਲ (ਜਗਤਾਰ ਸਿੰਘ)-ਦਿੱਲੀ ਦੇ ਉੱਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ, ਉਨ੍ਹਾਂ ਦੀ ਸਲਾਹਕਾਰ ਆਤਿਸ਼ੀ ਮਾਰਲੀਨਾ ਨੂੰ ਅਹੁਦੇ ਤੋਂ ਹਟਾਏ ਜਾਣ 'ਤੇ ਨਾਰਾਜ਼ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੰਮੀ ਚਿੱਠੀ ਲਿਖੀ ...

ਪੂਰੀ ਖ਼ਬਰ »

ਜੱਸਾ ਸਿੰਘ ਆਹਲੂਵਾਲੀਆ ਦੀ ਜਨਮ ਸ਼ਤਾਬਦੀ ਦੇ ਮੌਕੇ ਹੋਣਗੇ ਸ਼ਾਨਦਾਰ ਪ੍ਰੋਗਰਾਮ-ਜੀ. ਕੇ.

ਨਵੀਂ ਦਿੱਲੀ, 21 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-ਮਹਾਨ ਸਿੱਖ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਦੀ ਤੀਜੀ ਸ਼ਤਾਬਦੀ ਮੌਕੇ ਦਿੱਲੀ ਕਮੇਟੀ ਵਲੋਂ ਕੀਰਤਨ ਦਰਬਾਰ, ਨਗਰ ਕੀਰਤਨ, ਖਾਲਸਾਈ ਖੇਡਾਂ ਅਤੇ ਦਿੱਲੀ ਫਤਹਿ ਦਿਹਾੜਾ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ...

ਪੂਰੀ ਖ਼ਬਰ »

ਡਿਜੀਟਲ ਜਨਸੰਪਰਕ ਦੇ ਜ਼ਰੀਏ ਸਿੱਧੇ ਲੋਕਾਂ ਨਾਲ ਕੀਤਾ ਜਾ ਸਕਦਾ ਹੈ ਸੰਪਰਕ-ਪ੍ਰੋ. ਸ਼ਰਮਾ

ਕੁਰੂਕਸ਼ੇਤਰ, 21 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਜਨਸੰਪਰਕ ਵਿਭਾਗ ਦੇ ਨਿਰਦੇਸ਼ਕ ਪ੍ਰੋ. ਤੇਜੇਂਦਰ ਸ਼ਰਮਾ ਨੇ ਕਿਹਾ ਕਿ ਡਿਜ਼ੀਟਲ ਜਨਸੰਪਰਕ ਦੇ ਖੇਤਰ 'ਚ ਵਿਦਿਆਰਥੀਆਂ ਲਈ ਅਪਾਰ ਸੰਭਾਵਨਾਵਾਂ ਹਨ | ਪੱਤਰਕਾਰਤਾ ਦੇ ਵਿਦਿਆਰਥੀ ...

ਪੂਰੀ ਖ਼ਬਰ »

ਕਮੋਦਾ ਤੀਰਥ 'ਤੇ ਸ਼ੁਕਲਾ ਸੱਤਵੀਂ ਦਾ ਮੇਲਾ ਲੱਗੇਗਾ ਅੱਜ

ਥਾਨੇਸਰ, 21 ਅਪ੍ਰੈਲ (ਅਜੀਤ ਬਿਊਰੋ)-ਪਿੰਡ ਕਮੋਦਾ ਦੇ ਸ੍ਰੀ ਕਾਮਿਆਕੇਸ਼ਵਰ ਮਹਾਦੇਵ ਮੰਦਿਰ ਅਤੇ ਤੀਰਥ 'ਤੇ ਵਿਸਾਖ ਮਹੀਨੇ 'ਚ 22 ਅਪ੍ਰੈਲ ਨੂੰ ਸੱਤਵੀਂ ਦਾ ਮੇਲਾ ਲੱਗੇਗਾ | ਤੀਰਕ 'ਚ ਸ਼ੁਕਲਾ ਸੱਤਵੀਂ ਦੇ ਸ਼ੁੱਭ ਮੌਕੇ 'ਤੇ ਇਸ਼ਨਾਨ ਕਰਨ ਨਾਲ ਮੁਕਤੀ ਮਿਲਦੀ ਹੈ | ਤੀਰਥ ...

ਪੂਰੀ ਖ਼ਬਰ »

ਵਿਕਲਾਂਗ ਸੇਵਾ ਕੇਂਦਰ ਨੇ ਲੋੜਵੰਦ ਲੋਕਾਂ ਦੀ ਕੀਤੀ ਸਹਾਇਤਾ

ਏਲਨਾਬਾਦ, 21 ਅਪ੍ਰੈਲ (ਜਗਤਾਰ ਸਮਾਲਸਰ)-ਸ਼ਹਿਰ ਦੀ ਸਿਰਸਾ ਰੋਡ 'ਤੇ ਸਥਿਤ ਵਿਕਲਾਂਗ ਸੇਵਾ ਕੇਂਦਰ ਵਿਖੇ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ 'ਚ ਦੋ ਲੋੜਵੰਦਾਂ ਨੂੰ ਟਰਾਈ ਸਾਈਕਲ ਤੇ ਵਹੀਲ ਚੇਅਰ ਦਿੱਤੀ ਗਈ | ਵਿਕਲਾਂਗ ਸੇਵਾ ਕੇਂਦਰ ਦੇ ਰਾਜਿੰਦਰ ਕੁਮਾਰ ਨੇ ...

ਪੂਰੀ ਖ਼ਬਰ »

ਸੱਤਿਆ ਭਾਰਤੀ ਸਕੂਲ ਬੀੜ ਕਾਲਵਾ ਤੇ ਸੁਨਾਰੀਓਾ 'ਚ ਮਨਾਇਆ ਧਰਤੀ ਦਿਵਸ

ਬਾਬੈਨ, 21 ਅਪ੍ਰੈਲ (ਡਾ. ਦੀਪਕ ਦੇਵਗਨ)-ਸੱਤਿਆਭਾਰਤੀ ਸਕੂਲ ਬੀੜ ਕਾਲਵਾ ਅਤੇ ਸੁਨਾਰੀਓਾ 'ਚ ਧਰਤੀ ਦਿਵਸ ਮਨਾਇਆ ਗਿਆ | ਬੱਚਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਤੇ ਪਾਣੀ ਦੀ ਸੰਭਾਲ ਬਾਰੇ ਜਾਗਰੂਕ ਕੀਤਾ | ਇਸ ਮੌਕੇ ਮੁੱਖ ਅਧਿਆਪਕ ਸ਼ਿਆਮ ਲਾਲ ਨੇ ਬੱਚਿਆਂ ਨੂੰ ਕਿਹਾ ...

ਪੂਰੀ ਖ਼ਬਰ »

ਆਡੀਸ਼ਨ 'ਚ ਬੱਚਿਆਂ ਤੇ ਮਾਵਾਂ ਨੇ ਦਿੱਤੀ ਪੇਸ਼ਕਾਰੀ

ਕੁਰੂਕਸ਼ੇਤਰ, 21 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਬੈਰਾਗੀ ਧਰਮਸ਼ਾਲਾ 'ਚ ਕਿਡਸ ਅਕਾਦਮੀ ਸਕੂਲ 'ਚ ਉਡਾਨ-ਡੀ-ਰਾਕ ਕਲਚਰਲ ਤੇ ਸੋਸ਼ਲ ਵੈੱਲਫੇਅਰ ਗਰੁੱਪ ਵਲੋਂ ਸੁਪਰ ਕਿਡਸ-ਸੁਪਰ ਮੋਮ-2 ਪ੍ਰੋਗਰਾਮ ਲਈ ਆਡੀਸ਼ਨ ਲਏ ਗਏ | ਇਸ ਦੌਰਾਨ ਬੱਚਿਆਂ ਨੇ ਨਿ੍ਤ ਅਤੇ ਫੈਂਸੀ ਡਰੈਸ ...

ਪੂਰੀ ਖ਼ਬਰ »

ਦਲਿਤ ਦਾ ਇਸਤੇਮਾਲ ਕਰਨ ਲਈ ਹੋਇਆ ਇਨੈਲੋ-ਬਸਪਾ 'ਚ ਗਠਜੋੜ-ਸੈਣੀ

ਕੁਰੂਕਸ਼ੇਤਰ, 21 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਸੰਸਦ ਮੈਂਬਰ ਰਾਜ ਕੁਮਾਰ ਸੈਣੀ ਨੇ ਇਨੈਲੋ-ਬਸਪਾ ਗਠਬੰਧਨ 'ਤੇ ਤੰਜ ਕਸਦੇ ਹੋਏ ਕਿਹਾ ਇਹ ਗਠਜੋੜ ਸਿਰਫ ਸੱਤਾ ਹਾਸਲ ਕਰਨ ਲਈ ਕੀਤਾ ਗਿਆ ਹੈ | ਜੇਕਰ ਇਨੈਲੋ ਦਲਿਤਾਂ ਦੀ ਸੱਚੀ ਹਿਤੈਸ਼ੀ ਹੈ, ਤਾਂ ਉਹ ਹੁਣ ਤੋਂ ਹੀ ਦਲਿਤ ...

ਪੂਰੀ ਖ਼ਬਰ »

ਸੂਬਾ ਮੰਤਰੀ ਵਲੋਂ 29 ਲੱਖ ਨਾਲ ਬਣੀਆਂ ਗਲੀਆਂ ਦਾ ਉਦਘਾਟਨ

ਕੁਰੂਕਸ਼ੇਤਰ/ਸ਼ਾਹਾਬਾਦ, 21 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸੂਬੇ ਦੇ ਸਮਾਜਿਕ ਨਿਆ ਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਨ ਬੇਦੀ ਨੇ ਪਿੰਡ ਧੁਰਾਲਾ ਵਿਚ 29 ਲੱਖ ਦੀ ਲਾਗਤ ਨਾਲ ਬਣੀਆਂ ਗਲੀਆਂ ਦਾ ਉਦਘਾਟਨ ਕੀਤਾ | ਇਹ ਗਲੀਆਂ ਸਰਕਾਰੀ ਸਕੂਲ ਤੋਂ ਲੈ ਕੇ ਗੁੱਲਰ ...

ਪੂਰੀ ਖ਼ਬਰ »

ਪਿੰਡ ਕਿਰਮਚ 'ਚ ਉਜਵਲਾ ਦਿਵਸ ਮਨਾਿਾੲਆ

ਕੁਰੂਕਸ਼ੇਤਰ, 21 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਪਿੰਡ ਕਿਰਮਚ 'ਚ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤੇ ਐਲ.ਪੀ.ਜੀ. ਪੰਚਾਇਤ ਲਗਾਈ ਗਈ | ਪੰਚਾਇਤ 'ਚ ਕਰੀਬ 250 ਔਰਤਾਂ ਨੇ ਹਿੱਸਾ ਲਿਆ | ਸਰਪੰਚ ਓਮ ਪ੍ਰਕਾਸ਼ ਨੇ ਸਵਾਗਤ ਕੀਤਾ | ਸਭਾ ਦੀ ਪ੍ਰਧਾਨਗੀ ਧਨਪਤੀ ਦੇਵੀ ਨੇ ਕੀਤੀ | ...

ਪੂਰੀ ਖ਼ਬਰ »

ਸਿਆਸਤ ਚਮਕਾਉਣ ਦੀ ਬਜਾਏ ਕਿਸਾਨਾਂ ਦੀ ਆਰਥਿਕ ਮਦਦ ਲਈ ਅੱਗੇ ਆਉਣ ਆਗੂ-ਜੈਲਦਾਰ

ਅੰਬਾਲਾ ਸ਼ਹਿਰ, 21 ਅਪ੍ਰੈਲ (ਭੁਪਿੰਦਰ ਸਿੰਘ)-ਅੱਗ ਲੱਗਣ ਨਾਲ ਇਲਾਕੇ ਦੇ ਕਈ ਪਿੰਡਾਂ ਵਿਚ ਕਿਸਾਨਾਂ ਦੀ ਤਿਆਰ ਖੜੀ ਹਜਾਰਾਂ ਕੁਇੰਟਲ ਕਣਕ ਦੀ ਫ਼ਸਲ ਬਰਬਾਦ ਹੋਣ 'ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਹਰਿਆਣਾ ਪ੍ਰਦੇਸ਼ ਕਾਂਗਰਸ ਦੇ ਸਕੱਤਰ ਸੁਖਵਿੰਦਰ ਸਿੰਘ ਜੈਲਦਾਰ ...

ਪੂਰੀ ਖ਼ਬਰ »

ਕੇ.ਯੂ. ਦੇ ਪਰਿਆਵਰਣ ਅਧਿਅਨ ਸੰਸਥਾਨ ਨੇ ਕੱਢੀ ਜਾਗਰੂਕਤਾ ਰੈਲੀ

ਕੁਰੂਕਸ਼ੇਤਰ, 21 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪਰਿਆਵਰਣ ਅਧਿਅਨ ਸੰਸਥਾਨ ਵਲੋਂ ਜ਼ਿਲ੍ਹੇ ਦੇ ਪਿੰਡ ਭੁਰੇੜਾ 'ਚ ਵਿਸ਼ਵ ਧਰਤੀ ਦਿਵਸ ਦੇ ਸਬੰਧ 'ਚ ਪਰਿਆਵਰਣ ਜਾਗਰੂਕਤਾ ਪ੍ਰੋਗਰਾਮ ਕੀਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸੰਸਥਾਨ ...

ਪੂਰੀ ਖ਼ਬਰ »

ਮਮਤਾ ਨੇ ਕੇਬਲ ਆਪਰੇਟਰਾਂ ਨੂੰ ਦਿਤੀ ਸਲਾਹ

ਕੋਲਕਾਤਾ, 21 ਅਪ੍ਰੈਲ (ਰਣਜੀਤ ਸਿੰਘ ਲੁਧਿਅਆਣਵੀ)-ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਬਲ ਟੀ.ਵੀ. ਆਪਰੇਟਰਾਂ ਦੇ ਸਮਾਰੋਹ 'ਚ ਸਾਮਿਲ ਹੋ ਕੇ ਕਿਹਾ ਕਿ ਟੀ.ਵੀ. ਸੀਰੀਅਲਾਂ ਚ ਹਿੰਸਾ, ਸਮਾਜ ਤੇ ਪਰਿਵਾਰ 'ਚ ਮਾਰਕੁੱਟ-ਬੁਰਾਈਆਂ ਵਿਖਾਇਆ ਜਾਣਾ ਠੀਕ ਨਹੀਂ | ਇਸਦੇ ਨਾਲ ਹੀ ...

ਪੂਰੀ ਖ਼ਬਰ »

ਸਰਪੰਚ ਨੇ ਸਰਕਾਰੀ ਸਕੂਲ 'ਚ ਲਗਵਾਇਆ ਇਨਵਰਟਰ

ਕੁਰੂਕਸ਼ੇਤਰ/ਸ਼ਾਹਾਬਾਦ, 21 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਸਰਕਾਰੀ ਸਕੂਲ ਰਾਵਾ 'ਚ ਪਿੰਡ ਦੀ ਸਰਪੰਚ ਨਿਸ਼ਾ ਰਾਣੀ ਨੇ ਇਨਵਰਟਰ ਲਗਵਾਇਆ ਹੈ | ਪਿੰਡਾਂ 'ਚ ਬਿਜਲੀ ਘੱਟ ਆਉਣ ਕਾਰਣ ਬੱਚਿਆਂ ਦੀ ਕੰਪਿਊਟਰ ਦੀਆਂ ਕਲਾਸ਼ਾਂ 'ਤੇ ਮਾੜਾ ਅਸਰ ਪੈ ਰਿਹਾ ਸੀ, ਜਿਸ ਕਾਰਣ ਸਰਪੰਚ ...

ਪੂਰੀ ਖ਼ਬਰ »

ਮੰਤਰੀ ਕਰਨਦੇਵ ਕੰਬੋਜ ਨੇ ਛਛਰੌਲੀ ਅਨਾਜ ਮੰਡੀ ਦਾ ਕੀਤਾ ਦੌਰਾ

ਜਗਾਧਰੀ, 21 ਅਪ੍ਰੈਲ (ਜਗਜੀਤ ਸਿੰਘ)-ਹਰਿਆਣਾ ਸਰਕਾਰ 'ਚ ਖੁਰਾਕ, ਨਾਗਰਿਕ, ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਕਰਨਦੇਵ ਕੰਬੋਜ਼ ਨੇ ਛਛਰੌਲੀ ਅਨਾਜ਼ ਮੰਡੀ 'ਚ ਖ਼ਰੀਦ ਕੰਮਾਂ ਦਾ ਜਾਇਜ਼ਾ ਲਿਆ | ਇਸ ਦੌਰਾਨ ਕਣਕ ਦੀ ਆਮਦ, ਲਿਫ਼ਟਿੰਗ ਸਮੇਤ ਹੋਰ ਮਾੜੇ ਪ੍ਰਬੰਧਾਂ ਦਾ ...

ਪੂਰੀ ਖ਼ਬਰ »

ਇਨੈਲੋ-ਬਸਪਾ ਦੀ ਹੋਈ ਸਾਂਝੀ ਮੀਟਿੰਗ

ਸਿਰਸਾ, 21 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਇੰਡੀਅਨ ਨੈਸ਼ਨਨ ਲੋਕਦਲ ਤੇ ਬਹੁਜਨ ਸਮਾਜ ਪਾਰਟੀ ਦੇ ਹੋਏ ਗੱਠਜੋੜ ਤੋਂ ਬਾਅਦ ਅੱਜ ਦੋਵਾਂ ਪਾਰਟੀਆਂ ਦੇ ਆਗੂਆਂ ਤੇ ਕਾਰਕੁਨਾਂ ਦੀ ਇਕ ਸਾਂਝੀ ਮੀਟਿੰਗ ਇਨੈਲੋ ਦੇ ਦਫ਼ਤਰ 'ਚ ਹੋਈ, ਜਿਸ ਦੀ ਪ੍ਰਧਾਨਗੀ ਦੋਵਾਂ ਪਾਰਟੀਆਂ ...

ਪੂਰੀ ਖ਼ਬਰ »

ਮਨੁੱਖ ਦੀ ਹੋਂਦ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣਾ ਜ਼ਰੂਰੀ-ਸੈਣੀ

ਬਾਬੈਨ, 21 ਅਪ੍ਰੈਲ (ਡਾ. ਦੀਪਕ ਦੇਵਗਨ)-ਸਾਵਿਤਰੀ ਬਾਈ ਸੀ.ਸੈ. ਸਕੂਲ 'ਚ ਧਰਤੀ ਦਿਵਸ ਮਨਾਇਆ ਗਿਆ | ਵਿਦਿਆਰਥੀਆਂ ਨੇ ਧਰਤੀ ਬਚਾਓ ਜੀਵਨ ਬਚਾਓ ਤੇ ਧਰਤੀ 'ਤੇ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਜਾਗਰੂਕਤਾ ਰੈਲੀ ਕੰਢੀ | ਰੈਲੀ ਨੂੰ ਪਿੰ੍ਰਸੀਪਲ ਪੂਨਮ ਸੈਣੀ ਨੇ ਝੰਡੀ ਵਿਖਾ ...

ਪੂਰੀ ਖ਼ਬਰ »

ਧਰਤੀ ਨੂੰ ਸਾਫ਼-ਸੁਥਰਾ ਰੱਖਣਾ ਸਾਡਾ ਫ਼ਰਜ਼-ਗੁਰਵਿੰਦਰ ਸਿੰਘ

ਰਤੀਆ, 21 ਅਪ੍ਰੈਲ (ਅਜੀਤ ਬਿਊਰੋ)-ਪਿੰਡ ਨੰਗਲ ਢਾਣੀ ਦੇ ਗ੍ਰੀਨ ਵੈਲੀ ਕਾਨਵੇਂਟ ਸਕੂਲ 'ਚ ਧਰਤੀ ਦਿਵਸ 'ਤੇ ਪੋਸਟਰ ਬਣਾਓ ਮੁਕਾਬਲਾ ਕਰਵਾਇਆ ਗਿਆ | ਮੁਕਾਬਲਾ ਸੀਨੀਅਰ ਤੇ ਜੂਨੀਅਰ ਵਰਗ 'ਚ ਕਰਵਾਇਆ ਗਿਆ | ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਧਰਤੀ ਦੀ ਸੰਭਾਲ ਅਤੇ ਧਰਤੀ ...

ਪੂਰੀ ਖ਼ਬਰ »

ਕੋਹਿਨੂਰ ਅਕਾਦਮੀ ਵਿਖੇ ਅਰਥ-ਡੇਅ 'ਤੇ 4 ਰੋਜ਼ਾ ਪ੍ਰੋਗਰਾਮ

ਗੂਹਲਾ ਚੀਕਾ, 21 ਅਪ੍ਰੈਲ (ਓ.ਪੀ. ਸੈਣੀ)-ਟਟਿਆਣਾ ਵਿਖੇ ਕੋਹਿਨੂਰ ਇੰਟਰਨੈਸ਼ਨਲ ਅਕਾਦਮੀ ਵਿਖੇ ਅਰਥ-ਡੇਅ 'ਤੇ 4 ਰੋਜ਼ਾ ਪ੍ਰੋਗਰਾਮ ਕੀਤਾ ਗਿਆ | ਇਹ ਪ੍ਰੋਗਰਾਮ ਰੰਗਾਰੰਗ ਹੋਣ ਦੇ ਨਾਲ-ਨਾਲ ਗਿਆਨਵਰਧਕ ਵੀ ਸੀ | ਪ੍ਰੋਗਰਾਮ ਦਾ ਸਾਰਾ ਕੰਮ ਸਾਮਾਜਿਕ ਵਿਗਿਆਨ ਨੇ ਸੰਭਾਲਿਆ ...

ਪੂਰੀ ਖ਼ਬਰ »

ਆਦਰਸ਼ ਸੀ.ਸੈ. ਸਕੂਲ ਵਿਖੇ ਅਰਥ-ਡੇਅ ਧੂਮਧਾਮ ਨਾਲ ਮਨਾਇਆ

ਗੂਹਲਾ ਚੀਕਾ, 21 ਅਪ੍ਰੈਲ (ਓ.ਪੀ. ਸੈਣੀ)-ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਰਥ-ਡੇਅ ਸਕੂਲ ਦੇ ਵੇਹੜੇ ਵਿਖੇ ਧੂਮਧਾਮ ਨਾਲ ਮਨਾਇਆ ਗਿਆ | ਸਕੂਲ ਦੇ ਵਿਹੜੇ 'ਚ ਅਰਥ ਦੀ ਤਸਵੀਰ ਬਣਾਈ | ਬੱਚਿਆਂ ਨੇ ਸੁੰਦਰ ਝਾਕੀਆਂ ਵੀ ਬਣਾਈਆਂ | ਅੱਜ ਸਕੂਲ 'ਚ ਪੇਂਟਿੰਗ ਮੁਕਾਬਲੇ ਵੀ ...

ਪੂਰੀ ਖ਼ਬਰ »

ਆਦੇਸ਼ ਕੰਪਲੈਕਸ 'ਚ ਸ਼ੁਰੂ ਹੋਇਆ ਮੋਹੜੀ ਦਾ ਉੱਪ-ਡਾਕਘਰ

ਕੁਰੂਕਸ਼ੇਤਰ/ਸ਼ਾਹਾਬਾਦ, 21 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਆਦੇਸ਼ ਮੈਡੀਕਲ ਕਾਲਜ ਤੇ ਹਸਪਤਾਲ ਮੋਹੜੀ ਦੇ ਕੰਪਲੈਕਸ 'ਚ ਉੱਪ ਡਾਕਘਰ ਸ਼ੁਰੂ ਹੋ ਗਿਆ | ਸ਼ੁਰੂਆਤ ਕਰਨਲ ਸੁਖਦੇਵ ਰਰਾਜ ਚੀਫ਼ ਪੋਸਟ ਮਾਸਟਰ ਜਨਰਲ ਹਰਿਆਣਾ ਪਰਿਮੰਡਲ ਅੰਬਾਲਾ ਤੇ ਆਦੇਸ਼ ਗਰੁੱਪ ਦੇ ...

ਪੂਰੀ ਖ਼ਬਰ »

ਗਰੀਨ ਫਿਲਡ ਸੀ.ਸੈ. ਸਕੂਲ ਕਸੌਰ ਵਿਖੇ ਅਰਥ-ਡੇਅ ਮਨਾਇਆ

ਗੂਹਲਾ ਚੀਕਾ, 21 ਅਪ੍ਰੈਲ (ਓ.ਪੀ. ਸੈਣੀ)-ਗਰੀਨ ਫਿਲਡਜ਼ ਸੀਨੀਅਰ ਸੈਕੰਡਰੀ ਸਕੂਲ ਕਸੌਰ ਦੇ ਵੇਹੜੇ ਵਿਖੇ ਅਰਥ-ਡੇਅ ਧੂਮਧਾਮ ਨਾਲ ਮਨਾਇਆ ਗਿਆ | ਸਕੂਲ ਦੇ ਬੱਚਿਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ | ਛੋਟੇ ਬੱਚਿਆਂ ਨੇ ਸਲੋਗਨ ਲਿਖ ਕੇ, ਨਾਅਰੇ ਲਾ ਕੇ ਇਕ ਰੈਲੀ ਕੱਢੀ | ਇਸ ਰੈਲੀ ...

ਪੂਰੀ ਖ਼ਬਰ »

ਸ਼ਹਿਰੀ ਸਵਰਾਜ ਮੁਹਿੰਮ ਤਹਿਤ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸਫ਼ਾਈ ਦੀ ਚੁਕਾਈ ਸਹੁੰ

ਕੁਰੂਕਸ਼ੇਤਰ, 21 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਸ਼ਹਿਰੀ ਸਵਰਾਜ ਮੁਹਿੰਮ ਤਹਿਤ ਆਰੀਆ ਸੀਨੀਅਰ ਸੈਕੰਡਰੀ ਸਕੂਲ 'ਚ ਨਗਰ ਪ੍ਰੀਸ਼ਦ ਥਾਨੇਸਰ ਵਲੋਂ ਜਾਗਰੂਕਤਾ ਮੁਹਿੰਮ ਚਲਾਈ ਗਈ | ਮੁਹਿੰਮ ਤਹਿਤ ਸਕੂਲ ਦੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਨੂੰ ਆਪਣੇ ਸਕੂਲ, ਆਵਾਸ ...

ਪੂਰੀ ਖ਼ਬਰ »

ਉਜਵਲਾ ਯੋਜਨਾ ਤਹਿਤ ਵੰਡੇ 117 ਗੈਸ ਕੁਨੈਕਸ਼ਨ

ਨਰਾਇਣਗੜ੍ਹ, 21 ਅਪ੍ਰੈਲ (ਪੀ.ਸਿੰਘ)-ਗ੍ਰਾਮ ਸਵਰਾਜ ਮੁਹਿੰਮ ਤਹਿਤ ਪੂਰੇ ਦੇਸ਼ 'ਚ ਸਾਰੀ ਤੇਲ ਕੰਪਨੀਆਂ ਦੁਆਰਾ ਉੱਜਵਲਾ ਦਿਵਸ ਮਨਾਇਆ ਗਿਆ | ਇਸ ਦੇ ਮੱਦੇਨਜ਼ਰ ਕੌਮੀ ਗੈਸ ਸੇਵਾ ਦੇ ਸਹਿਯੋਗ ਨਾਲ ਪਿੰਡ ਲਾਹਾ 'ਚ ਐਲਪੀਜੀ ਕੁਨੈਕਸ਼ਨ ਦੇਣ ਲਈ ਸਮਾਗਮ ਕਰਵਾਇਆ ਗਿਆ ਜਿਸ ...

ਪੂਰੀ ਖ਼ਬਰ »

ਸਰਕਾਰ ਦਾ ਅਕਸ ਬਣਾਉਣ 'ਚ ਅਧਿਕਾਰੀਆਂ ਦੀ ਅਹਿਮ ਭੂਮਿਕਾ-ਫੂਲੀਆ

ਕੁਰੂਕਸ਼ੇਤਰ, 21 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੂਲੀਆ ਨੇ ਕਿਹਾ ਕਿ ਸਰਕਾਰ ਦਾ ਅਕਸ ਬਣਾਉਣ 'ਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਅਹਿਮ ਭੂਮਿਕਾ ਹੁੰਦੀ ਹੈ | ਇਸ ਲਈ ਅਧਿਕਾਰੀਆਂ ਨੂੰ ਸੂਬਾਈ ਸਰਕਾਰ ਦਾ ਆਇਨਾ ਕਿਹਾ ਜਾਂਦਾ ਹੈ | ਏਨਾ ਹੀ ...

ਪੂਰੀ ਖ਼ਬਰ »

ਕਿਸਾਨਾਂ ਨੂੰ ਕਰਜ਼ਾਮੁਕਤੀ ਦਾ ਪ੍ਰਮਾਣ ਪੱਤਰ ਦੇਣ 'ਤੇ 7 ਿਖ਼ਲਾਫ਼ ਮਾਮਲਾ ਦਰਜ

ਟੋਹਾਣਾ, 21 ਅਪ੍ਰੈਲ (ਗੁਰਦੀਪ ਸਿੰਘ ਭੱਟੀ)-ਜ਼ਿਲ੍ਹੇ ਦੇ ਪਿੰਡ ਕਨੋਹ ਦੇ ਕਿਸਾਨ ਸਤਿਆਵਾਨ ਤੇ ਜਸਵੰਤ ਸਿੰਘ, ਪਿੰਡ ਫਰੀਦਪੁਰ ਦੇ ਕਿਸਾਨ ਸ਼ਮਸ਼ੇਰ ਸਿੰਘ ਵਲੋਂ ਬੈਂਕ ਦੀ 44 ਲੱਖ ਰੁਪਏ ਦੀ ਕਰਜ਼ੇ ਦੇ ਚੱਲਦਿਆਂ ਸਟੇਟ ਬੈਂਕ ਆਫ਼ ਪਟਿਆਲਾ ਦੀ ਭੂਨਾ ਬ੍ਰਾਂਚ ਦੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX