ਤਾਜਾ ਖ਼ਬਰਾਂ


ਕੌਮਾਂਤਰੀ ਨਗਰ ਕੀਰਤਨ ਦੇ ਰਾਜਸਥਾਨ ਤੋਂ ਪੰਜਾਬ 'ਚ ਪ੍ਰਵੇਸ਼ ਕਰਨ 'ਤੇ ਹੋਇਆ ਜ਼ੋਰਦਾਰ ਸਵਾਗਤ
. . .  12 minutes ago
ਅਬੋਹਰ, 15 ਅਕਤੂਬਰ (ਕੁਲਦੀਪ ਸਿੰਘ ਸੰਧੂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਕੱਢੇ ਜਾ ਰਹੇ ਕੌਮਾਂਤਰੀ ਨਗਰ ਕੀਰਤਨ ਦਾ ਅੱਜ ਪਿੰਡ ਗੁੰਮਜਾਲ 'ਚ ਪਹੁੰਚਣ 'ਤੇ ਜ਼ੋਰਦਾਰ...
ਧਾਰਾ 370 ਨੂੰ ਹਟਾਉਣ ਮਗਰੋਂ ਜੰਮੂ-ਕਸ਼ਮੀਰ ਪ੍ਰਦਰਸ਼ਨ, ਫ਼ਾਰੂਕ ਅਬਦੁੱਲਾ ਦੀ ਭੈਣ ਅਤੇ ਧੀ ਹਿਰਾਸਤ 'ਚ
. . .  26 minutes ago
ਸ੍ਰੀਨਗਰ, 15 ਅਕਤੂਬਰ- ਜੰਮੂ-ਕਸ਼ਮੀਰ 'ਚੋਂ ਧਾਰਾ 370 ਨੂੰ ਹਟਾਉਣ ਮਗਰੋਂ ਅੱਜ ਘਾਟੀ 'ਚ ਔਰਤਾਂ ਵਲੋਂ ਵਿਰੋਧ-ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ 'ਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ...
ਲੁਧਿਆਣਾ ਘੰਟਾ ਘਰ ਬੰਬ ਧਮਾਕਾ ਮਾਮਲੇ 'ਚ ਅਦਾਲਤ ਕੱਲ੍ਹ ਸੁਣਾਏਗੀ ਫ਼ੈਸਲਾ
. . .  47 minutes ago
ਲੁਧਿਆਣਾ, 15 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਦੇ ਘੰਟਾ ਘਰ ਚੌਕ 'ਚ ਦਸੰਬਰ 1995 'ਚ ਹੋਏ ਬੰਬ ਧਮਾਕੇ ਦਾ ਫ਼ੈਸਲਾ ਅਦਾਲਤ ਨੇ ਬੁੱਧਵਾਰ ਤੱਕ ਮੁਲਤਵੀ ਕਰ ਦਿੱਤਾ ਹੈ। ਇਸ ਮਾਮਲੇ...
ਸ਼ਿਮਲਾ 'ਚ ਲੱਗੇ ਭੂਚਾਲ ਦੇ ਝਟਕੇ
. . .  about 1 hour ago
ਸ਼ਿਮਲਾ, 15 ਅਕਤੂਬਰ- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਬੀਤੀ ਰਾਤ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਮੌਸਮ ਵਿਭਾਗ ਮੁਤਾਬਕ ਭੂਚਾਲ ਰਾਤੀਂ ਕਰੀਬ 10.23 ਵਜੇ ਆਇਆ...
ਅਯੁੱਧਿਆ ਮਾਮਲੇ 'ਤੇ ਕੱਲ੍ਹ ਹੋਵੇਗੀ ਆਖ਼ਰੀ ਸੁਣਵਾਈ- ਚੀਫ਼ ਜਸਟਿਸ
. . .  about 1 hour ago
ਨਵੀਂ ਦਿੱਲੀ, 15 ਅਕਤੂਬਰ- ਚੀਫ਼ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੇ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਵਲੋਂ ਅਯੁੱਧਿਆ ਮਾਮਲੇ 'ਚ ਸੁਣਵਾਈ ਕੀਤੀ ਜਾ ਰਹੀ ਹੈ। ਇਸ ਸੰਬੰਧੀ ਚੀਫ਼ ਜਸਟਿਸ...
ਜੇ ਪਰਾਲੀ ਨੂੰ ਸਾੜਨ ਤੋਂ ਰੋਕਣਾ ਹੈ ਤਾਂ ਕਿਸਾਨਾਂ ਨੂੰ ਪੈਦਾਵਾਰ 'ਤੇ 100 ਰੁਪਏ ਪ੍ਰਤੀ ਕੁਇੰਟਲ ਵਾਧੂ ਦੇਵੇ ਕੇਂਦਰ ਸਰਕਾਰ- ਕੈਪਟਨ
. . .  about 1 hour ago
ਨਵੀਂ ਦਿੱਲੀ, 15 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਹੈ ਕਿ ਸੂਬੇ 'ਚ ਪਰਾਲੀ ਸਾੜਨ ਦੀਆਂ ਕੁਝ ਘਟਨਾਵਾਂ ਸਾਹਮਣੇ ਆਈਆਂ ਹਨ। ਉਨ੍ਹਾਂ ਕਿਹਾ ਕਿ...
ਉੱਤਰ ਪ੍ਰਦੇਸ਼ 'ਚ ਕਾਂਗਰਸ ਨੂੰ ਝਟਕਾ, ਰਤਨਾ ਸਿੰਘ ਨੇ ਫੜਿਆ ਭਾਜਪਾ ਦਾ 'ਪੱਲਾ'
. . .  about 1 hour ago
ਲਖਨਊ, 15 ਅਕਤੂਬਰ- ਉੱਤਰ ਪ੍ਰਦੇਸ਼ 'ਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਪ੍ਰਤਾਪਗੜ੍ਹ 'ਚ ਪਾਰਟੀ ਦੀ ਸਾਬਕਾ ਸੰਸਦ ਮੈਂਬਰ ਅਤੇ ਗਾਂਧੀ ਪਰਿਵਾਰ ਦੀ ਕਰੀਬੀ ਮੰਨੀ ਜਾਮ ਵਾਲੀ ਰਤਨਾ ਸਿੰਘ...
ਵੱਡੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਸਣੇ ਤਿੰਨ
. . .  about 2 hours ago
ਅਬੋਹਰ, 15 ਅਕਤੂਬਰ (ਕੁਲਦੀਪ ਸਿੰਘ ਸੰਧੂ)- ਰਾਜਸਥਾਨ ਤੋਂ ਨਸ਼ੀਲੀਆਂ ਗੋਲੀਆਂ ਦਾ ਜ਼ਖ਼ੀਰਾ ਲੈ ਕੇ ਆ ਰਹੇ ਤਿੰਨ ਨਸ਼ਾ ਤਸਕਰਾਂ ਨੂੰ ਅਬੋਹਰ ਪੁਲਿਸ ਨੇ ਗੱਡੀ ਸਣੇ ਕਾਬੂ ਕੀਤਾ ਹੈ। ਪੁਲਿਸ ਨੇ ਫੜੇ...
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ- ਆਰ. ਐੱਸ. ਐੱਸ. ਦਾ 'ਹਿੰਦੂ ਰਾਸ਼ਟਰ' ਵਾਲਾ ਬਿਆਨ ਗ਼ਲਤ
. . .  about 2 hours ago
ਅੰਮ੍ਰਿਤਸਰ, 15 ਅਕਤੂਬਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਰ. ਐੱਸ. ਐੱਸ. ਦੇ 'ਹਿੰਦੂ ਰਾਸ਼ਟਰ' ਵਾਲੇ ਬਿਆਨ ਨੂੰ ਗ਼ਲਤ ਦੱਸਿਆ...
ਹਸਪਤਾਲ 'ਚ ਡੇਂਗੂ ਪੀੜਤਾਂ ਨੂੰ ਮਿਲਣ ਪਹੁੰਚੇ ਕੇਂਦਰੀ ਮੰਤਰੀ ਅਸ਼ਵਨੀ ਚੌਬੇ 'ਤੇ ਸੁੱਟੇ ਗਈ ਸਿਆਹੀ
. . .  about 2 hours ago
ਪਟਨਾ, 15 ਅਕਤੂਬਰ- ਬਿਹਾਰ ਦੀ ਰਾਜਧਾਨੀ ਪਟਨਾ 'ਚ ਕੇਂਦਰੀ ਮੰਤਰੀ ਅਸ਼ਵਨੀ ਚੌਬੇ 'ਤੇ ਸਿਆਹੀ ਸੁੱਟੀ ਗਈ ਹੈ। ਅਸ਼ਵਨੀ ਅੱਜ ਪਟਨਾ ਮੈਡੀਕਲ ਕਾਲਜ ਐਂਡ ਹਸਪਤਾਲ 'ਚ...
ਲੜਕੇ ਨੇ ਗੋਲੀ ਮਾਰ ਕੇ ਆਪਣੇ ਪਿਓ ਨੂੰ ਕੀਤਾ ਜ਼ਖ਼ਮੀ
. . .  about 2 hours ago
ਬਟਾਲਾ, 14 ਅਕਤੂਬਰ (ਕਾਹਲੋਂ)- ਸਤਿਨਾਮ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਤਲਵੰਡੀ ਗੋਰਾਇਆਂ ਨੂੰ ਉਨ੍ਹਾਂ ਦੇ ਲੜਕੇ ਗੋਪੀ ਨੇ ਰਾਈਫ਼ਲ (ਬੰਦੂਕ) ਨਾਲ ਗੋਲੀ ਮਾਰ ਕੇ...
ਜਲੰਧਰ : ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਚੌਧਰੀ ਸੰਤੋਖ ਸਿੰਘ ਵਲੋਂ ਉਦਘਾਟਨ
. . .  about 3 hours ago
ਜਲੰਧਰ : ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਸੰਸਦ ਮੈਂਬਰ ਚੌਧਰੀ ਸੰਤੋਖ ਵਲੋਂ ਉਦਘਾਟਨ... ਤਸਵੀਰਾਂ- ਮਨੀਸ਼
ਕਾਰ ਅਤੇ ਬੱਸ ਵਿਚਾਲੇ ਹੋਈ ਭਿਆਨਕ ਟੱਕਰ 'ਚ ਬੱਚਿਆਂ ਸਣੇ 6 ਜ਼ਖ਼ਮੀ
. . .  about 3 hours ago
ਤਪਾ ਮੰਡੀ, 15 ਅਕਤੂਬਰ (ਪ੍ਰਵੀਨ ਗਰਗ)- ਸਥਾਨਕ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਅੱਜ ਸਵੇਰੇ ਤਪਾ-ਤਾਜੋ ਕੈਂਚੀਆਂ ਬਾਹਰਲੇ ਬੱਸ ਸਟੈਂਡ 'ਤੇ ਕਾਰ ਅਤੇ ਬੱਸ ਵਿਚਾਲੇ ਹੋਈ ਭਿਆਨਕ...
ਪੀ.ਐੱਮ.ਸੀ. ਬੈਂਕ ਘੋਟਾਲਾ : ਪ੍ਰਦਰਸ਼ਨ ਮਗਰੋਂ ਖਾਤਾ ਧਾਰਕ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਖਾਤੇ 'ਚ ਸਨ 90 ਲੱਖ ਰੁਪਏ
. . .  about 3 hours ago
ਮੁੰਬਈ, 15 ਅਕਤੂਬਰ- ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ (ਪੀ. ਐੱਮ. ਸੀ.) ਬੈਂਕ 'ਚ ਘੋਟਾਲਾ ਸਾਹਮਣੇ ਆਉਣ ਮਗਰੋਂ ਖਾਤਾ ਧਾਰਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ...
ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ
. . .  about 4 hours ago
ਅਬੋਹਰ, 15 ਅਕਤੂਬਰ (ਕੁਲਦੀਪ ਸਿੰਘ ਸੰਧੂ)- ਇੱਥੇ ਕਰਜ਼ੇ ਦੇ ਬੋਝ ਹੇਠਾਂ ਦੱਬੇ ਇੱਕ ਕਿਸਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਕਿਸਾਨ ਦੀ...
ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਗੁਰੂ ਰਾਮਦਾਸ ਜੀ ਪ੍ਰਕਾਸ਼ ਦਿਹਾੜਾ
. . .  about 4 hours ago
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤਾ ਚੋਣ ਮਨੋਰਥ ਪੱਤਰ
. . .  about 4 hours ago
ਸ੍ਰੀ ਗੁਰੂ ਰਾਮਦਾਸ ਜੀ ਦੇ 485ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਸੁੰਦਰ ਜਲੌ ਬਣੇ ਖਿੱਚ ਦਾ ਕੇਂਦਰ
. . .  about 4 hours ago
ਪੰਜਾਬ ਸਰਕਾਰ ਦੇ ਮੰਤਰੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪੀ ਕੈਪਟਨ ਵਲੋਂ ਲਿਖੀ ਚਿੱਠੀ
. . .  about 4 hours ago
ਐੱਸ.ਐੱਸ.ਪੀ ਦਫ਼ਤਰ ਦੇ ਬਾਹਰੋਂ ਮਿਲੀ ਇੱਕ ਅਧਖੜ ਉਮਰੇ ਵਿਅਕਤੀ ਦੀ ਲਾਸ਼
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 9 ਵੈਸਾਖ ਸੰਮਤ 550

ਕਪੂਰਥਲਾ / ਫਗਵਾੜਾ

ਫਗਵਾੜਾ 'ਚ ਅਮਨ-ਸ਼ਾਂਤੀ ਬਰਕਰਾਰ ਰੱਖਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ-ਡੀ.ਸੀ

ਫਗਵਾੜਾ, 21 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਮੁਹੰਮਦ ਤਇਅਬ ਨੇ ਕਿਹਾ ਹੈ ਕਿ ਫਗਵਾੜਾ 'ਚ ਇਸ ਵੇਲੇ ਅਮਨ-ਸ਼ਾਂਤੀ ਦਾ ਮਾਹੌਲ ਹੈ ਅਤੇ ਇਸ ਨੂੰ ਬਰਕਰਾਰ ਰੱਖਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਉਨ੍ਹਾਂ ਕਿਹਾ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਆਪਸੀ ਤਾਲਮੇਲ ਰਾਹੀਂ ਸ਼ਹਿਰ 'ਚ ਅਮਨ-ਕਾਨੂੰਨ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਹੋਈ ਹੈ ਅਤੇ ਇਸ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਡਿਪਟੀ ਕਮਿਸ਼ਨਰ, ਜਿਹੜੇ ਕਿ ਇਕ ਹਫ਼ਤੇ ਤੋਂ ਫਗਵਾੜਾ ਵਿਖੇ ਬਣੇ ਹੋਏ ਹਨ, ਨੇ ਕਿਹਾ ਕਿ ਸ਼ਰਾਰਤੀ ਅਨਸਰਾਂ 'ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਦਫ਼ਾ 144 ਤਹਿਤ ਵੱਖ-ਵੱਖ ਆਦੇਸ਼ ਲਾਗੂ ਹਨ | ਉਨ੍ਹਾਂ ਕਿਹਾ ਕਿ ਜਾਰੀ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਫਗਵਾੜਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਭੜਕਾਹਟ ਪੈਦਾ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਸਫਲ ਨਾ ਹੋਣ ਦੇਣ ਅਤੇ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ | ਇਸੇ ਦੌਰਾਨ ਅੱਜ ਪੁਲਿਸ ਅਤੇ ਨੀਮ ਫ਼ੌਜੀ ਬਲਾਂ ਦੇ ਜਵਾਨਾਂ ਦੀ ਪਰੇਡ ਅਤੇ ਮੋਕ ਡਰਿੱਲ ਹੋਈ, ਜਿਸ ਦੌਰਾਨ ਜਵਾਨਾਂ ਵੱਲੋਂ ਹੰਗਾਮੀ ਹਾਲਤ ਨਾਲ ਨਿੱਬੜਨ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਜਵਾਨਾਂ ਨੇ ਲਾਠੀਚਾਰਜ ਅਤੇ ਹਾਲਾਤ ਨੂੰ ਕਾਬੂ ਹੇਠ ਕਰਨ ਦੇ ਹੋਰਨਾਂ ਢੰਗ-ਤਰੀਕਿਆਂ ਦਾ ਬਾਖ਼ੂਬੀ ਮੁਜ਼ਾਹਰਾ ਕੀਤਾ | ਐਸ.ਐਸ.ਪੀ ਸੰਦੀਪ ਸ਼ਰਮਾ ਅਤੇ ਹੋਰਨਾਂ ਪੁਲਿਸ ਅਧਿਕਾਰੀਆਂ ਨੇ ਇਸ ਮੌਕੇ ਜਵਾਨਾਂ ਨੂੰ ਜ਼ਰੂਰੀ ਨੁਕਤੇ ਦੱਸੇ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ | ਇਸ ਦੌਰਾਨ ਉਨ੍ਹਾਂ ਫੋਰਸਾਂ ਦੇ ਸਾਜ਼ੋ-ਸਾਮਾਨ, ਹਥਿਆਰਾਂ ਅਤੇ ਯੰਤਰਾਂ ਦਾ ਵੀ ਮੁਲਾਂਕਣ ਕੀਤਾ | ਸ਼ਹਿਰ ਵਿਚ ਅਮਨ-ਸ਼ਾਂਤੀ ਬਰਕਰਾਰ ਰੱਖਣ ਲਈ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਅਤੇ ਐਸ.ਐਸ.ਪੀ ਸੰਦੀਪ ਸ਼ਰਮਾ ਵੱਲੋਂ ਅੱਜ ਵੀ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਅਤੇ ਉਨ੍ਹਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ |


ਖ਼ਬਰ ਸ਼ੇਅਰ ਕਰੋ

ਬਾਵਾ ਲਾਲਵਾਨੀ ਸਕੂਲ 'ਚ ਕਰਵਾਏ ਗਏ ਲੜਕੇ ਲੜਕੀਆਂ ਦੇ ਬੈਡਮਿੰਟਨ ਮੁਕਾਬਲੇ

ਕਪੂਰਥਲਾ, 21 ਅਪ੍ਰੈਲ (ਵਿ.ਪ੍ਰ.)-ਬਾਵਾ ਲਾਲਵਾਨੀ ਪਬਲਿਕ ਸਕੂਲ ਕਪੂਰਥਲਾ ਵਿਚ ਲੜਕੇ ਤੇ ਲੜਕੀਆਂ ਦੇ ਬੈਡਮਿੰਟਨ ਦੇ ਅੰਤਰ ਹਾਊਸ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ 9ਵੀਂ ਤੋਂ ਲੈ ਕੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ | ਲੜਕਿਆਂ ਦੇ ਮੁਕਾਬਲੇ ...

ਪੂਰੀ ਖ਼ਬਰ »

ਡਡਵਿੰਡੀ 'ਚ 60 ਏਕੜ ਕਣਕ ਦਾ ਨਾੜ ਸੜਿਆ

ਡਡਵਿੰਡੀ, 21 ਅਪ੍ਰੈਲ (ਬਲਬੀਰ ਸੰਧਾ)-ਅੱਜ ਪੌਣੇ 5 ਵਜੇ ਦੇ ਕਰੀਬ ਕੰਬਾਈਨ ਵਿਚੋਂ ਚੰਗਿਆੜੀ ਨਿਕਲਣ ਨਾਲ ਭੜਕੀ ਅੱਗ ਕਾਰਨ ਪਿੰਡ ਡਡਵਿੰਡੀ ਵਿਚ ਵੱਖ-ਵੱਖ ਕਿਸਾਨਾਂ ਦਾ 60 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ | ਮੌਕੇ 'ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਕਠੂਆ ਅਤੇ ਉਨਾਵ ਦੀਆਂ ਘਟਨਾਵਾਂ ਿਖ਼ਲਾਫ਼ ਕਾਲਾ ਸੰਘਿਆਂ 'ਚ ਮੋਮਬੱਤੀ ਮਾਰਚ

ਕਾਲਾ ਸੰਘਿਆਂ, 21 ਅਪ੍ਰੈਲ (ਸੰਘਾ)-ਜੰਮੂ ਕਸ਼ਮੀਰ ਦੇ ਕਠੂਆ ਅਤੇ ਉਨਾਵ ਵਿਖੇ ਬੱਚੀਆਂ ਨਾਲ ਵਾਪਰੀਆਂ ਜਬਰ ਜਨਾਹ ਦਰਿੰਦਗੀ ਦੀਆਂ ਘਟਨਾਵਾਂ ਿਖ਼ਲਾਫ਼ ਕਾਲਾ ਸੰਘਿਆਂ ਵਿਖੇ ਵਿਸ਼ਾਲ ਮੋਮਬੱਤੀ ਮਾਰਚ ਕੱਢਿਆ ਗਿਆ | ਦੋਨਾ ਪੱਤਰਕਾਰ ਮੰਚ ਦੇ ਸੱਦੇ 'ਤੇ ਗੁਰੂ ਕਾ ਲੰਗਰ ...

ਪੂਰੀ ਖ਼ਬਰ »

ਢਿਲਵਾਂ ਪੁਲਿਸ ਵਲੋਂ ਟਰੈਕਟਰ ਚੋਰ ਕਾਬੂ

ਢਿਲਵਾਂ, 21 ਅਪ੍ਰੈਲ (ਸੁਖੀਜਾ, ਪਲਵਿੰਦਰ, ਪ੍ਰਵੀਨ)-ਥਾਣਾ ਢਿਲਵਾਂ ਦੀ ਪੁਲਿਸ ਨੇ ਇਕ ਟਰੈਕਟਰ ਚੋਰ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਮੁਖੀ ਭੂਸ਼ਨ ਸੇਖੜੀ ਨੇ ਦੱਸਿਆ ਕਿ ਸੰਤੋਖ ਸਿੰਘ ਸਾਬਕਾ ਸਰਪੰਚ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਸੁਲਤਾਨਪੁਰ ਲੋਧੀ ਗੌਰਵ ਦੀ ਮੀਟਿੰਗ

ਸੁਲਤਾਨਪੁਰ ਲੋਧੀ, 21 ਅਪ੍ਰੈਲ (ਨਰੇਸ਼ ਹੈਪੀ, ਥਿੰਦ)-ਲਾਇਨਜ਼ ਕਲੱਬ ਸੁਲਤਾਨਪੁਰ ਲੋਧੀ ਗੌਰਵ ਦੀ ਇਕ ਜ਼ਰੂਰੀ ਕੈਬਨਿਟ ਮੀਟਿੰਗ ਚਰਨਜੀਤ ਸਿੰਘ ਚੰਦੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਕਲੱਬ ਕੀਤੇ ਵਲੋਂ ਕੀਤੇ ਗਏ ਤੇ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਸਬੰਧੀ ...

ਪੂਰੀ ਖ਼ਬਰ »

ਮੈਰੀਪੁਰ ਤੇ ਜਾਰਜਪੁਰ ਵਿਚ 25 ਏਕੜ ਨਾੜ ਸੜਿਆ

ਡਡਵਿੰਡੀ, 21 ਅਪ੍ਰੈਲ (ਬਲਬੀਰ ਸੰਧਾ)-ਅੱਜ ਸ਼ਾਮ 5 ਵਜੇ ਦੇ ਕਰੀਬ ਮੈਰੀਪੁਰ ਤੇ ਜਾਰਜਪੁਰ ਪਿੰਡਾਂ ਵਿਚ ਅੱਗ ਲੱਗਣ ਨਾਲ 25 ਏਕੜ ਨਾੜ ਸੜਨ ਦਾ ਸਮਾਚਾਰ ਮਿਲਿਆ ਹੈ | ਕਿਸਾਨ ਗੁਰਮੀਤ ਸਿੰਘ ਦਾ 8 ਏਕੜ, ਰਸ਼ਪਾਲ ਸਿੰਘ ਦਾ 3 ਏਕੜ, ਲੱਕੀ ਸ਼ਰਮਾ ਦਾ 4 ਏਕੜ, ਤਾਰਾ ਸਿੰਘ ਦਾ 2 ਏਕੜ ਤੇ ...

ਪੂਰੀ ਖ਼ਬਰ »

ਅੱਗ ਲੱਗਣ ਨਾਲ ਕਮਾਦ ਦਾ ਖੇਤ ਸੜਿਆ

ਖਲਵਾੜਾ, 21 ਅਪ੍ਰੈਲ (ਮਨਦੀਪ ਸਿੰਘ ਸੰਧੂ)-ਅੱਗ ਲੱਗਣ ਨਾਲ ਇਕ ਕਿਸਾਨ ਦਾ ਕਮਾਦ ਦਾ ਖੇਤ ਸੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਪਿੰਡ ਰਾਮਪੁਰ ਸੁੰਨੜਾ ਵਿਖੇ ਕਿਸੇ ਔਰਤ ਵਲੋਂ ਆਪਣੀ ਹਵੇਲੀ 'ਚ ਕੁਝ ਸਾਮਾਨ ਨੂੰ ਅੱਗ ਲਗਾਈ ਹੋਈ ਸੀ, ਜਿਸ ਦੌਰਾਨ ...

ਪੂਰੀ ਖ਼ਬਰ »

ਸਮਾਜ ਸੇਵਕ ਰਜਿੰਦਰ ਘੇੜਾ ਵਲੋਂ ਅਣਮਿਥੇ ਸਮੇਂ ਲਈ ਰੱਖੀ ਭੁੱਖ ਹੜਤਾਲ ਚੌਥੇ ਦਿਨ 'ਚ ਸ਼ਾਮਿਲ

ਫਗਵਾੜਾ, 21 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਬਹੁਜਨ ਸੰਘਰਸ਼ ਆਰਗਨਾਈਜ਼ੇਸ਼ਨ ਆਗੂ ਰਾਜਿੰਦਰ ਘੇੜਾ ਵਲੋਂ ਅਣਮਿਥੇ ਸਮੇਂ ਲਈ ਰੱਖੀ ਭੁੱਖ ਹੜਤਾਲ 'ਚ ਅੱਜ ਉਨ੍ਹਾਂ ਦੇ ਨਾਲ ਗੁਰਚਰਨ ਦਾਸ ਗੁਰੂ, ਕਮਲ ਲੱਖਪੁਰ, ਧਰਮਿੰਦਰ ਭੁੱਲਾਰਾਈ, ਰਵੀ ਹਰਦਾਸਪੁਰ ਤੇ ਤਰਸੇਮ ਚੁੰਬਰ ...

ਪੂਰੀ ਖ਼ਬਰ »

ਭੇਦਭਰੀ ਹਾਲਤ ਵਿਚ ਔਰਤ ਨੇ ਜ਼ਹਿਰੀਲੀ ਦਵਾਈ ਨਿਗਲੀ

ਫਗਵਾੜਾ, 21 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਸਥਾਨਕ ਡੱਡਲ ਮੁਹੱਲੇ ਦੀ ਇਕ ਔਰਤ ਵਲੋਂ ਭੇਦਭਰੀ ਹਾਲਤ ਵਿਚ ਜ਼ਹਿਰੀਲੀ ਦਵਾਈ ਨਿਗਲਣ ਦਾ ਮਾਮਲਾ ਸਾਹਮਣੇ ਆਇਆ ਹੈ | ਉਕਤ ਔਰਤ ਦੀ ਪਛਾਣ ਜੋਤੀ ਪਤਨੀ ਮਨਮੋਹਨ ਸਿੰਘ ਵਾਸੀ ਡੱਡਲ ਮੁਹੱਲਾ ਫਗਵਾੜਾ ਦੇ ਰੂਪ ਵਿਚ ਹੋਈ ਹੈ | ...

ਪੂਰੀ ਖ਼ਬਰ »

ਉੱਚਾ ਬੇਟ ਵਿਖੇ ਕੌਮੀ ਪੋਸ਼ਣ ਦਿਵਸ ਮਨਾਇਆ

ਫੱਤੂਢੀਂਗਾ, 21 ਅਪੈ੍ਰਲ (ਬਲਜੀਤ ਸਿੰਘ)-ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਤੇ ਬਲਾਕ ਢਿਲਵਾਂ ਦੇ ਅਧੀਨ ਪੈਂਦੇ ਪਿੰਡ ਉੱਚਾ ਬੇਟ ਦੇ ਆਂਗਣਵਾੜੀ ਸੈਂਟਰ 'ਚ ਸੁਪਰਵਾਈਜ਼ਰ ਸੁਰਿੰਦਰ ਕੌਰ ਦੀ ਅਗਵਾਈ 'ਚ ਕੌਮੀ ਪੋਸ਼ਣ ...

ਪੂਰੀ ਖ਼ਬਰ »

ਜਨਰਲ ਸਮਾਜ ਮੰਚ ਨੇ ਬੁਲਾਈ ਭਲਕੇ ਮੀਟਿੰਗ

ਫਗਵਾੜਾ 21 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਜਨਰਲ ਸਮਾਜ ਮੰਚ ਦੀ ਇਕ ਜ਼ਰੂਰੀ ਮੀਟਿੰਗ 23 ਅਪ੍ਰੈਲ ਦਿਨ ਸੋਮਵਾਰ ਨੂੰ ਸ਼ਾਮ 4 ਵਜੇ ਸਤਿਸੰਗ ਭਵਨ ਬੈਕ ਸਾਈਡ ਮੋਹਨ ਫਾਸਟ ਫੂਡ ਨਿਊ ਮੰਡੀ ਵਿਖੇ ਬੁਲਾਈ ਗਈ ਹੈ | ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਚ ਦੇ ਫਗਵਾੜਾ ...

ਪੂਰੀ ਖ਼ਬਰ »

ਨਗਰ ਕੀਰਤਨ ਦਾ ਅੱਜ ਫਗਵਾੜਾ ਵਿਖੇ ਹੋਵੇਗਾ ਭਰਵਾ ਸਵਾਗਤ-ਚੰਦੀ

ਫਗਵਾੜਾ, 21 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਸਿੱਖ ਪੰਥ ਦੇ ਮਹਾਨ ਜਰਨੈਲ ਸੁਲਤਾਨ ਉਲ ਕੌਮ ਜੱਸਾ ਸਿੰਘ ਆਹਲੂਵਾਲੀਆ ਦੇ 300 ਸਾਲਾਂ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸ੍ਰੀ ਅੰਮਿ੍ਤਸਰ ਸਾਹਿਬ ਤੋਂ ਰਕਾਬਗੰਜ ਦਿੱਲੀ ਜਾ ਰਿਹਾ ਹੈ ਇਸ ਦਾ ਫਗਵਾੜਾ ਪੁੱਜਣ ...

ਪੂਰੀ ਖ਼ਬਰ »

ਰੋਹਿਤ ਮੇਸ਼ਨ ਇੰਡੇਨ ਗੈਸ ਏਜੰਸੀ ਵਲੋਂ ਮੁਫ਼ਤ ਗੈਸ ਕੁਨੈਕਸ਼ਨ ਦੇਣ ਸਬੰਧੀ ਸਮਾਗਮ

ਤਲਵੰਡੀ ਚੌਧਰੀਆਂ, 21 (ਪਰਸਨ ਲਾਲ ਭੋਲਾ)-ਰੋਹਿਤ ਮੈਸਨ ਇੰਡੇਨ ਗੈਸ ਏਜੰਸੀ ਤਲਵੰਡੀ ਚੌਧਰੀਆਂ ਵਲੋਂ ਆਪਣੇ ਲਾਭਪਾਤਰੀਆਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਦੇਣ ਲਈ ਸਮਾਗਮ ਕੀਤਾ ਗਿਆ | ਗਾਹਕਾਂ ਨੂੰ ਗੈਸ ਬਾਲਣ, ਦੁਰਘਟਨਾਵਾਂ ਤੋਂ ਬਚਣ, ਅਤੇ ਗੈਸ ਤੋਂ ਆਰਥਿਕ ਲਾਭ ਤੇ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸਭਾ ਵਿਖੇ ਸੇਵਾ ਕਰਨ ਵਾਲੇ ਨੌਜਵਾਨਾਂ ਦਾ ਸਨਮਾਨ

ਭੁਲੱਥ, 21 ਅਪੈ੍ਰਲ (ਮੁਲਤਾਨੀ)-ਗੁਰਦੁਆਰਾ ਸਿੰਘ ਸਭਾ ਭੁਲੱਥ ਗਰਬੀ ਵਿਖੇ ਪਿਛਲੇ ਇਕ ਸਾਲ ਤੋਂ ਲਗਾਤਾਰ ਸੇਵਾ ਕਰ ਰਹੇ ਨੌਜਵਾਨਾਂ ਦਾ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਐਡਵੋਕੇਟ ਕੁਲਵੰਤ ਸਿੰਘ ਸਹਿਗਲ ਨੂੰ ਕਿਹਾ ਕਿ ਸਿੱਖ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮੀਟਿੰਗ

ਭੁਲੱਥ, 21 ਅਪ੍ਰੈਲ (ਮਨਜੀਤ ਸਿੰਘ ਰਤਨ)-ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਅਤੇ ਬਲਾਕ ਭੁਲੱਥ ਪ੍ਰਧਾਨ ਸੁਰਿੰਦਰ ਸਿੰਘ ਸ਼ੇਰਗਿੱਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਕਿਸਾਨਾਂ ਨੂੰ ਆ ਰਹੀਆਂ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਬੈਂਕ ਵਿਚੋਂ ਤਸਵੀਰਾਂ ਉਤਾਰੀਆਂ

ਭੁਲੱਥ, 21 ਅਪ੍ਰੈਲ (ਮਨਜੀਤ ਸਿੰਘ ਰਤਨ)-ਪੰਜਾਬ ਐੱਗਰੀਕਲਚਰ ਡਿਵੈਲਪਮੈਂਟ ਬੈਂਕ ਭੁਲੱਥ ਨੇ ਜੋ ਕਿਸਾਨ ਕਰਜ਼ਾ ਠੀਕ ਤਰਾਂ ਨਾਲ ਨਹੀਂ ਮੋੜ ਰਹੇ ਸਨ ਉਨ੍ਹਾਂ ਦੀਆਂ ਤਸਵੀਰਾਂ ਬੈਂਕ ਅੰਦਰ ਲਗਾਈਆਂ ਹੋਈਆਂ ਸਨ ਨੂੰ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਅਤੇ ਬਲਾਕ ...

ਪੂਰੀ ਖ਼ਬਰ »

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਸਵੱਛ ਭਾਰਤ ਦਿਵਸ ਮਨਾਇਆ

ਡਡਵਿੰਡੀ, 21 ਅਪੈ੍ਰਲ (ਬਲਬੀਰ ਸੰਧਾ)-ਪ੍ਰਧਾਨ ਮੰਤਰੀ ਵਲੋਂ ਚਲਾਈ ਸਵੱਛ ਭਾਰਤ ਮਿਸ਼ਨ ਲਹਿਰ ਤਹਿਤ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਕਮਾਲਪੁਰ ਮੋਠਾਂਵਾਲਾ ਵਿਖੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਵੱਛ ਭਾਰਤ ...

ਪੂਰੀ ਖ਼ਬਰ »

ਸੰਤ ਨਰਾਇਣ ਦਾਸ ਸਪੋਰਟਸ ਕਲੱਬ ਵਲੋਂ ਖੇਡ ਸਟੇਡੀਅਮ ਬਣਾਉਣ ਦੀ ਮੰਗ

ਖਲਵਾੜਾ, 21 ਅਪ੍ਰੈਲ (ਮਨਦੀਪ ਸਿੰਘ ਸੰਧੂ)-108 ਸੰਤ ਨਰਾਇਣ ਦਾਸ ਸਪੋਰਟਸ ਅਤੇ ਵੈੱਲਫੇਅਰ ਸੁਸਾਇਟੀ ਵਲੋਂ ਪਿੰਡ ਦੇ ਖੇਡ ਮੈਦਾਨ 'ਚ ਸਟੇਡੀਅਮ ਬਣਾਉਣ ਲਈ ਸਾਬਕਾ ਕੈਬਨਿਟ ਮੰਤਰੀ ਪੰਜਾਬ ਜੋਗਿੰਦਰ ਸਿੰਘ ਮਾਨ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਕਲੱਬ ਮੈਂਬਰਾਂ ਨੇ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਵਿਖੇ ਕਰਵਾਇਆ ਦੋ ਰੋਜ਼ਾ ਸੈਮੀਨਾਰ

ਕਪੂਰਥਲਾ, 21 ਅਪ੍ਰੈਲ (ਸਡਾਨਾ)-ਜ਼ਿਲ੍ਹਾ ਕਪੂਰਥਲਾ ਦੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਸ਼ੇਖੂਪੁਰ (ਕਪੂਰਥਲਾ) ਦੇ ਪਿ੍ੰਸੀਪਲ ਗੁਰਭਜਨ ਸਿੰਘ ਲਾਸਾਨੀ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਕੋਆਰਡੀਨੇਟਰ ਮੈਥ ਅਸ਼ਵਨੀ ਕੁਮਾਰ ਮੈਣੀ (ਲੈਕ. ਡਾਈਟ) ਦੀ ਦੇਖ ਰੇਖ ...

ਪੂਰੀ ਖ਼ਬਰ »

ਜਬਰ ਜਨਾਹ ਪੀੜਤ ਵਲੋਂ ਪੁਲਿਸ 'ਤੇ ਕਾਰਵਾਈ ਨਾ ਕਰਨ ਦਾ ਦੋਸ਼

ਜਲੰਧਰ, 21 ਅਪ੍ਰੈਲ (ਮੇਜਰ ਸਿੰਘ)-ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਵਾਸੀ 36 ਸਾਲਾ ਪੀੜਤਾ, ਭਰਾ ਜਤਿੰਦਰ ਸਿੰਘ ਤੇ ਪਿਤਾ ਸ: ਸੁੱਚਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਇਆ ਕਿ ਸੁਲਤਾਨਪੁਰ ਲੋਧੀ ਪੁਲਿਸ ਹੁਕਮਰਾਨ ਪਾਰਟੀ ਦੇ ਸਿਆਸੀ ...

ਪੂਰੀ ਖ਼ਬਰ »

ਕਾਂਗਰਸ ਲਈ ਟੇਢੀ ਖੀਰ ਸਾਬਤ ਹੋ ਸਕਦੈ ਮੰਤਰੀ ਮੰਡਲ 'ਚ ਜਲੰਧਰ ਨੂੰ ਨਜ਼ਰ ਅੰਦਾਜ਼ ਕਰਨਾ

ਜਲੰਧਰ, 21 ਅਪ੍ਰੈਲ (ਜਸਪਾਲ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਤਰੀ ਮੰਡਲ ਦੇ ਕੀਤੇ ਗਏ ਵਿਸਤਾਰ ਦੌਰਾਨ ਜਲੰਧਰ ਨੂੰ ਬੁਰੀ ਤਰ੍ਹਾਂ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ ਹੈ | ਕਦੇ ਸੂਬੇ ਦੀ ਸਿਆਸਤ 'ਚ ਜਲੰਧਰ ਦੇ ਮੰਤਰੀਆਂ ਦੀ ਤੂਤੀ ਬੋਲਿਆ ਕਰਦੀ ਸੀ ਪਰ ...

ਪੂਰੀ ਖ਼ਬਰ »

ਯੂਨੀਵਰਸਿਟੀ ਕਾਲਜ ਮਿੱਠੜਾ ਵਿਚ ਧਾਰਮਿਕ ਸਮਾਗਮ ਕਰਵਾਇਆ

ਕਪੂਰਥਲਾ, 21 ਅਪ੍ਰੈਲ (ਵਿ.ਪ੍ਰ.)-ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਚ ਅਕਾਦਮਿਕ ਵਰ੍ਹੇ ਦੀ ਸਮਾਪਤੀ 'ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਭਾਈ ਕੰਵਲਜੀਤ ਸਿੰਘ ਨੇ ਵਿਦਿਆਰਥੀਆਂ ਤੇ ਸਟਾਫ਼ ਨੂੰ ਸ਼ਬਦ ਗੁਰੂ ਨਾਲ ਜੋੜਿਆ | ਇਸੇ ...

ਪੂਰੀ ਖ਼ਬਰ »

ਆਰ.ਸੀ.ਐਫ. ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਲਈ ਸ਼ੁਕਰਾਨਾ ਸਮਾਗਮ

ਹੁਸੈਨਪੁਰ, 21 ਅਪ੍ਰੈਲ (ਸੋਢੀ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲ ਕੋਚ ਫ਼ੈਕਟਰੀ ਵਿਖੇ ਐਕਟ ਅਪ੍ਰੈਂਟਿਸ ਅਤੇ ਸਮੂਹ ਮੁਲਾਜ਼ਮਾਂ ਵਲੋਂ ਸਰਬੱਤ ਦੇ ਭਲੇ ਲਈ ਅਤੇ ਰੇਲ ਕੋਚ ਫ਼ੈਕਟਰੀ ਦੀ ਚੜ੍ਹਦੀ ਕਲਾ ਲਈ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸ੍ਰੀ ਅਖੰਡ ...

ਪੂਰੀ ਖ਼ਬਰ »

ਆਰ.ਸੀ.ਐਫ. ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਲਈ ਸ਼ੁਕਰਾਨਾ ਸਮਾਗਮ

ਹੁਸੈਨਪੁਰ, 21 ਅਪ੍ਰੈਲ (ਸੋਢੀ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲ ਕੋਚ ਫ਼ੈਕਟਰੀ ਵਿਖੇ ਐਕਟ ਅਪ੍ਰੈਂਟਿਸ ਅਤੇ ਸਮੂਹ ਮੁਲਾਜ਼ਮਾਂ ਵਲੋਂ ਸਰਬੱਤ ਦੇ ਭਲੇ ਲਈ ਅਤੇ ਰੇਲ ਕੋਚ ਫ਼ੈਕਟਰੀ ਦੀ ਚੜ੍ਹਦੀ ਕਲਾ ਲਈ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸ੍ਰੀ ਅਖੰਡ ...

ਪੂਰੀ ਖ਼ਬਰ »

ਜਬਰ ਜਨਾਹ ਦੀ ਘਟਨਾ ਿਖ਼ਲਾਫ਼ ਨਡਾਲਾ 'ਚ ਰੋਸ ਮੁਜ਼ਾਹਰਾ

ਨਡਾਲਾ, 21 ਅਪ੍ਰੈਲ (ਮਾਨ)-ਕਠੂਆ ਵਿਚ 8 ਸਾਲਾ ਬੱਚੀ ਆਸਿਫ਼ਾ ਦੇ ਜਬਰ ਜਨਾਹ ਮਗਰੋਂ ਕਤਲ ਕੀਤੇ ਜਾਣ ਦੀ ਘਟਨਾ ਦੇ ਰੋਸ ਵਜੋਂ ਨਡਾਲਾ ਵਿਚ ਹੈਲਪ ਲਾਈਨ ਐਾਟੀਕੁਰੱਪਸ਼ਨ ਵਲੋਂ ਜ਼ੋਨ ਚੇਅਰਮੈਨ ਬਲਵਿੰਦਰ ਸਿੰਘ ਬਿੱਟੂ ਖੱਖ ਦੀ ਅਗਵਾਈ ਹੇਠ ਜ਼ਬਰਦਸਤ ਰੋਸ ਮੁਜ਼ਾਹਰਾ ...

ਪੂਰੀ ਖ਼ਬਰ »

ਜੱਜ ਗੈਸ ਸਰਵਿਸ ਵਲੋਂ 20 ਲੋੜਵੰਦ ਔਰਤਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਦਿੱਤੇ

ਡਡਵਿੰਡੀ, 21 ਅਪੈ੍ਰਲ (ਬਲਬੀਰ ਸੰਧਾ)-ਜੱਜ ਗੈਸ ਸਰਵਿਸ ਸੁਲਤਾਨਪੁਰ ਲੋਧੀ ਵਲੋਂ ਅੱਜ ਡਡਵਿੰਡੀ ਵਿਖੇ ਉਜਵਲਾ ਦਿਵਸ ਮੌਕੇ ਪ੍ਰਧਾਨ ਮੰਤਰੀ ਐਲ.ਪੀ.ਜੀ. ਪੰਚਾਇਤ ਕੈਪ ਦੌਰਾਨ ਦੇਸ਼ ਦੀਆਂ 15 ਲੱਖ ਮਹਿਲਾਵਾਂ ਨੂੰ ਮੁਫ਼ਤ ਨਵਾਂ ਗੈਸ ਕੁਨੈਕਸ਼ਨ ਦੇਣ ਦੀ ਯੋਜਨਾ ਤਹਿਤ ਇਕ ...

ਪੂਰੀ ਖ਼ਬਰ »

ਸਿਧਵਾਂ ਦੋਨਾ ਵਿਖੇ 50 ਮੁਫ਼ਤ ਗੈਸ ਕੁਨੈਕਸ਼ਨ ਦੀਆਂ ਕਾਪੀਆਂ ਵੰਡੀਆਂ

ਸਿਧਵਾਂ ਦੋਨਾ, 21 ਅਪ੍ਰੈਲ (ਅਵਿਨਾਸ਼ ਸ਼ਰਮਾ)-ਗ੍ਰਾਮੀਣ ਪੰਚਾਇਤ ਯੋਜਨਾ ਤਹਿਤ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੀਆਂ ਹਦਾਇਤਾਂ ਮੁਤਾਬਕ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਤੇ ਐਸ.ਸੀ.ਐਸ.ਟੀ. ਪਰਿਵਾਰਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਮੁਹੱਈਆ ਕਰਵਾਉਣ ਲਈ ...

ਪੂਰੀ ਖ਼ਬਰ »

ਸਤਾਰ ਮਸੀਹ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਣੇ

ਨਡਾਲਾ, 21 ਅਪ੍ਰੈਲ (ਮਾਨ)-ਸੀਨੀਅਰ ਅਕਾਲੀ ਆਗੂ ਸਤਾਰ ਮਸੀਹ ਨੂੰ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਐਸ.ਸੀ. ਵਿੰਗ ਦਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ | ਉਨ੍ਹਾਂ ਦੀ ਇਹ ਨਿਯੁਕਤੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਗੁਰਦੇਵ ਸਿੰਘ ਨੇ ਪ੍ਰਧਾਨ ...

ਪੂਰੀ ਖ਼ਬਰ »

ਏਕਨੂਰ ਸੁਸਾਇਟੀ ਨੇ ਤਿੰਨ ਬੱਚੀਆਂ ਦੀ ਪੜ੍ਹਾਈ ਦਾ ਖ਼ਰਚਾ ਦਿੱਤਾ

ਨਡਾਲਾ, 21 ਅਪ੍ਰੈਲ (ਮਾਨ)-ਏਕਨੂਰ ਅਵੇਅਰਨੈੱਸ ਐਾਡ ਵੈੱਲਫੇਅਰ ਸੁਸਾਇਟੀ ਨਡਾਲਾ ਵਲੋਂ ਸਮਾਜ ਸੇਵੀ ਕੰਮਾਂ ਨੂੰ ਅੱਗੇ ਤੋਰਦਿਆਂ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਨਡਾਲਾ ਵਿਚ ਨਡਾਲਾ ਵਾਸੀ ਤਿੰਨ ਬੱਚੀਆਂ ਦਾ ਦਾਖਲਾ ਕਰਵਾਇਆ | ਸੁਸਾਇਟੀ ਪ੍ਰਧਾਨ ਪ੍ਰਦੀਪ ਸਿੰਘ ...

ਪੂਰੀ ਖ਼ਬਰ »

ਪ੍ਰੀਤ ਨਗਰ 'ਚ ਡਾ: ਅੰਬੇਡਕਰ ਦਾ ਜਨਮ ਦਿਨ ਮਨਾਇਆ

ਫਗਵਾੜਾ, 21 ਅਪ੍ਰੈਲ (ਵਾਲੀਆ)-ਗਰੀਬਾਂ, ਦਲਿਤਾਂ ਤੇ ਕਿਰਤੀਆਂ ਦੇ ਮਸੀਹਾ ਭਾਰਤ ਰਤਨ ਡਾ: ਭੀਮ ਰਾਓ ਅੰਬੇਡਕਰ ਜੀ ਦਾ 127ਵਾਂ ਜਨਮ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੀਤ ਨਗਰ ਫਗਵਾੜਾ ਵਲੋਂ ਕੀਤਾ ਗਿਆ | ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਡੁਮੇਲੀ ਵਲੋਂ ਮੇਜਰ ਹਰਭਜਨ ਸਿੰਘ ਨੂੰ ਕੀਤਾ ਯਾਦ

ਰਿਹਾਣਾ ਜੱਟਾਂ, 21 ਅਪ੍ਰੈਲ (ਜੁਨੇਜਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿੱਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵਲੋਂ ਮੇਜਰ ਹਰਭਜਨ ਸਿੰਘ ਦੁਆਰਾ ਸਦੀਵੀ ਵਿਛੋੜਾ ਦੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਯਾਦ ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਯੂ.ਕੇ ਦੇ ਪ੍ਰਧਾਨ ਰਾਜਿੰਦਰ ਸਿੰਘ ਥਿੰਦ ਪੰਜਾਬ ਦੌਰੇ 'ਤੇ

ਡਡਵਿੰਡੀ, 21 ਅਪੈ੍ਰਲ (ਬਲਬੀਰ ਸੰਧਾ)-ਲੋਕ ਇਨਸਾਫ਼ ਪਾਰਟੀ ਯੂ.ਕੇ ਦੇ ਪ੍ਰਧਾਨ ਰਾਜਿੰਦਰ ਸਿੰਘ ਥਿੰਦ ਆਪਣੇ ਭਾਰਤ ਦੌਰੇ ਦੌਰਾਨ ਪੰਜਾਬ ਪਹੁੰਚ ਚੁੱਕੇ ਹਨ | ਇਸ ਮੌਕੇ ਪਾਰਟੀ ਦੇ ਵੱਖ-ਵੱਖ ਆਗੂਆਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ | ਪ੍ਰਧਾਨ ਰਾਜਿੰਦਰ ਸਿੰਘ ...

ਪੂਰੀ ਖ਼ਬਰ »

ਜੱਬੋਵਾਲ ਵਿਖੇ ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ

ਸੁਲਤਾਨਪੁਰ ਲੋਧੀ, 21 ਅਪ੍ਰੈਲ (ਨਰੇਸ਼ ਹੈਪੀ, ਥਿੰਦ)-ਇੱਥੋਂ ਨੇੜਲੇ ਪਿੰਡ ਜੱਬੋਵਾਲ ਵਿਖੇ ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਇਕ ਸਮਾਗਮ ਪ੍ਰਕਾਸ਼ ਸਿੰਘ ਜੱਬੋਵਾਲ ਦੀ ਅਗਵਾਈ ਹੇਠ ਕਰਵਾਇਆ ਗਿਆ | ਜਿਸ ਵਿਚ ਬਸਪਾ (ਅ) ਦੇ ਪੰਜਾਬ ਆਗੂ ਬਲਵੰਤ ਸਿੰਘ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਮੰਡੀਆਂ ਵਿਚ 152089 ਮੀਟਰਿਕ ਟਨ ਕਣਕ ਦੀ ਖ਼ਰੀਦ ਹੋਈ-ਮੁਹੰਮਦ ਤਇਅਬ

ਕਪੂਰਥਲਾ, 21 ਅਪ੍ਰੈਲ (ਵਿ.ਪ੍ਰ.)-ਜ਼ਿਲ੍ਹਾ ਕਪੂਰਥਲਾ ਦੀਆਂ ਮੰਡੀਆਂ ਵਿਚ ਸਰਕਾਰੀ ਖ਼ਰੀਦ ਏਜੰਸੀਆਂ ਨੇ 152089 ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਹੈ ਤੇ ਖ਼ਰੀਦੀ ਗਈ ਕਣਕ ਦੀ ਅਦਾਇਗੀ ਵਜੋਂ ਕਿਸਾਨਾਂ ਨੂੰ 121.52 ਕਰੋੜ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਬੇਗੋਵਾਲ ਵਿਖੇ ਧਰਤੀ ਦਿਵਸ ਸਬੰਧੀ ਸਮਾਗਮ

ਬੇਗੋਵਾਲ, 21 ਅਪ੍ਰੈਲ (ਸੁਖਜਿੰਦਰ ਸਿੰਘ)-ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਬੇਗੋਵਾਲ ਵਿਖੇ ਚੇਅਰਮੈਨ ਜਸਬੀਰ ਸਿੰਘ ਤੇ ਪਿ੍ੰਸੀਪਲ ਰੋਮਿਲਾ ਸ਼ਰਮਾ ਦੀ ਅਗਵਾਈ ਹੇਠ ਧਰਤੀ ਦਿਵਸ ਮਨਾਇਆ ਗਿਆ | ਇਸ ਮੌਕੇ ਖ਼ਾਸ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ...

ਪੂਰੀ ਖ਼ਬਰ »

ਸਿਵਲ ਹਸਪਤਾਲ ਕਪੂਰਥਲਾ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਜਾਰੀ ਕਰੇਗਾ ਨੋਟਿਸ

ਜਲੰਧਰ, 21 ਅਪੈ੍ਰਲ- ਮਿਆਦ ਪੁੱਗੀਆਂ ਦਵਾਈਆਂ ਤੇ ਮੈਡੀਕਲ ਕੂੜੇ ਨੂੰ ਠਿਕਾਣੇ ਨਾ ਲਗਾਉਣ ਦੇ ਮਾਮਲੇ ਵਿਚ ਮਾਰੇ ਗਏ ਛਾਪੇ ਵਿਚ ਬੇਨਿਯਮੀਆਂ ਪਾਏ ਜਾਣ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਿਵਲ ਹਸਪਤਾਲ ਕਪੂਰਥਲਾ ਸਮੇਤ ਜਲੰਧਰ ਦੇ ਦੋ ਹਸਪਤਾਲਾਂ ਨੂੰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX