ਤਾਜਾ ਖ਼ਬਰਾਂ


ਆਈ.ਪੀ.ਐਲ 2018 ਫਾਈਨਲ : 2 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 14/1
. . .  1 minute ago
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ ਪਹਿਲਾ ਝਟਕਾ, ਗੌਸਵਾਮੀ 4 ਦੌੜਾਂ ਬਣਾ ਕੇ ਆਊਟ
. . .  3 minutes ago
ਆਈ.ਪੀ.ਐਲ 2018 ਫਾਈਨਲ : ਇੱਕ ਓਵਰ ਬਾਅਦ ਸਨਰਾਈਜ਼ਰਸ ਹੈਦਰਾਬਾਦ 6/0
. . .  6 minutes ago
ਆਈ.ਪੀ.ਐਲ 2018 ਫਾਈਨਲ : ਚੇਨਈ ਵੱਲੋਂ ਟਾਸ ਜਿੱਤ ਕੇ ਹੈਦਰਾਬਾਦ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  37 minutes ago
ਗੋਰੇਗਾਂਵ ਪੱਛਮ 'ਚ ਐਸ.ਵੀ. ਰੋਡ 'ਤੇ ਤਕਨੀਕ ਪਲਸ ਵਨ ਦੀ ਇਮਾਰਤ 'ਚ ਲੱਗੀ ਅੱਗ
. . .  24 minutes ago
ਮਹਾਰਾਸ਼ਟਰ, 27 ਮਈ- ਗੋਰੇਗਾਂਵ ਪੱਛਮ'ਚ ਐਸ.ਵੀ. ਰੋਡ 'ਤੇ ਤਕਨੀਕ ਪਲਸ ਵਨ ਦੀ ਇਕ ਇਮਾਰਤ 'ਚ ਅੱਗ ਲੱਗ ਗਈ। ਅੱਗ ਬੁਝਾਉਣ ਵਾਲੇ ਅਧਿਕਾਰੀ ਇਮਾਰਤ ਅੰਦਰੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ 'ਚ ਲੱਗੇ ਹੋਏ...
ਤਾਮਿਲਨਾਡੂ ਦੇ ਮੰਤਰੀ ਨੇ ਤੂਤੀਕੋਰਨ ਹਿੰਸਾ 'ਚ ਜ਼ਖਮੀ ਲੋਕ ਨਾਲ ਕੀਤੀ ਮੁਲਾਕਾਤ
. . .  about 1 hour ago
ਚੇਨਈ, 27 ਮਈ-ਤਾਮਿਲਨਾਡੂ ਦੇ ਮੰਤਰੀ ਕਦਾਂਬੂਰ ਰਾਜੂ ਨੇ ਤੂਤੀਕੋਰਨ 'ਚ ਸਟਰਲਾਈਟ ਕਾਪਰ ਯੂਨਿਟ ਨੂੰ ਬੰਦ ਕਰਨ ਨੂੰ ਲੈ ਕੇ ਹੋਈ ਹਿੰਸਾ ਦੌਰਾਨ ਜ਼ਖਮੀ ਹੋਏ ਲੋਕਾਂ ਨਾਲ ਮੁਲਾਕਾਤ...
ਤੇਲ ਦੀਆਂ ਕੀਮਤਾਂ ਨੂੰ ਘਟਾਉਣ ਲਈ ਕੇਂਦਰ ਸੂਬਾ ਸਰਕਾਰਾਂ ਨਾਲ ਮਿਲ ਕੇ ਲੱਭ ਰਹੀ ਹੈ ਹੱਲ - ਫੜਨਵੀਸ
. . .  about 1 hour ago
ਮਹਾਰਾਸ਼ਟਰ, 27 ਮਈ- ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਕੌਮਾਂਤਰੀ ਬਾਜ਼ਾਰ 'ਚ ਤੇਲ ਦੀਆਂ ਵਧੀਆਂ ਕੀਮਤਾਂ ਕਾਰਨ ਦੇਸ਼ 'ਚ ਤੇਲ ਦੀਆਂ ਕੀਮਤਾਂ 'ਚ ਵਾਧਾ ਹੋਇਆ...
ਕੇਰਲ 'ਚ ਨਿਪਾਹ ਵਾਇਰਸ ਕਾਰਨ ਇੱਕ ਹੋਰ ਮੌਤ
. . .  about 1 hour ago
ਕਾਲੀਕਟ- ਕੇਰਲ 'ਚ ਨਿਪਾਹ ਵਾਇਰਸ ਦਾ ਕਹਿਰ ਅਜੇ ਵੀ ਜਾਰੀ ਹੈ। ਸੂਬੇ ਦੇ ਕਾਲੀਕਟ ਸ਼ਹਿਰ 'ਚ ਵਾਇਰਸ ਕਾਰਨ ਇੱਕ ਹੋਰ ਮੌਤ ਹੋ ਗਈ। ਇਸ ਤਰ੍ਹਾਂ ਨਿਪਾਹ ਵਾਇਰਸ ਕਾਰਨ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ...
ਉਪ ਰਾਸ਼ਟਰਪਤੀ ਵਲੋਂ ਕੱਲ੍ਹ ਕੀਤਾ ਜਾਵੇਗਾ ਜੰਮੂ ਦਾ ਦੌਰਾ
. . .  about 2 hours ago
ਜੰਮੂ, 27 ਮਈ- ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਵਲੋਂ ਕੱਲ੍ਹ ਜੰਮੂ ਦਾ ਦੌਰਾ ਕੀਤਾ ਜਾਵੇਗਾ। ਉਨ੍ਹਾਂ ਦੇ ਇਸ ਦੌਰੇ ਦੇ ਮੱਦੇਨਜ਼ਰ ਜੰਮੂ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਬੀਤੇ ਵੀਰਵਾਰ ਨੂੰ ਇੱਥੇ ਜਨਰਲ ਬੱਸ ਸਟੈਂਡ 'ਤੇ ਪੁਲਿਸ ਦੀ ਗੱਡੀ 'ਤੇ ਗ੍ਰੇਨੇਡ ਹਮਲਾ...
ਆਈ.ਐਸ ਦੇ ਹਮਲੇ 'ਚ 26 ਸੀਰੀਆਈ ਅਤੇ 9 ਰੂਸੀ ਲੜਾਕਿਆਂ ਦੀ ਮੌਤ
. . .  about 2 hours ago
ਬੇਰੂਤ, 27 ਮਈ - ਸੀਰੀਆ ਦੇ ਪੂਰਬੀ ਰੇਗਿਸਤਾਨ 'ਚ ਇਸ ਹਫ਼ਤੇ ਦੇ ਸ਼ੁਰੂਆਤ 'ਚ ਹੋਏ ਇਸਲਾਮਿਕ ਸਟੇਟ ਦੇ ਹਮਲੇ 'ਚ ਘੱਟੋ-ਘੱਟ ਸੀਰੀਆਈ ਸੱਤਾਧਾਰੀ ਬਲਾਂ ਦੇ 26 ਅਤੇ 9 ਰੂਸੀ ਲੜਾਕਿਆ ਦੀ ਮੌਤ ਹੋ ਗਈ। ਮਨੁੱਖੀ ਅਧਿਕਾਰਾਂ ਬਾਰੇ ਸੀਰੀਅਨ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਵੈਸਾਖ ਸੰਮਤ 550
ਵਿਚਾਰ ਪ੍ਰਵਾਹ: ਸੁਰੱਖਿਆ ਹੀ ਸਰਕਾਰ ਦਾ ਸਭ ਤੋਂ ਵੱਡਾ ਕਾਨੂੰਨ ਹੈ। -ਜਸਟਿਸ ਅਨਿਲ
  •     Confirm Target Language  

ਉਪ ਰਾਸ਼ਟਰਪਤੀ ਵਲੋਂ ਚੀਫ਼ ਜਸਟਿਸ ਖ਼ਿਲਾਫ਼ ਮਹਾਂਦੋਸ਼ ਦਾ ਨੋਟਿਸ ਖ਼ਾਰਜ

ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਜਾਵੇਗੀ ਕਾਂਗਰਸ

ਨਵੀਂ ਦਿੱਲੀ, 23 ਅਪ੍ਰੈਲ (ਉਪਮਾ ਡਾਗਾ ਪਾਰਥ)-ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਵੈਂਕਈਆ ਨਾਇਡੂ ਨੇ ਭਾਰਤ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ ਖ਼ਿਲਾਫ਼ ਵਿਰੋਧੀ ਧਿਰਾਂ ਵਲੋਂ ਦਿੱਤੇ ਮਹਾਂਦੋਸ਼ ਦੇ ਨੋਟਿਸ ਨੂੰ ਸੰਸਦੀ ਪ੍ਰੰਪਰਾਵਾਂ ਦੇ ਖ਼ਿਲਾਫ਼ ਕਰਾਰ ਦਿੰਦਿਆਂ ...

ਪੂਰੀ ਖ਼ਬਰ »

ਲੁਧਿਆਣਾ ਦੀ ਪੂਜਾ ਜੋਸ਼ੀ ਪੰਜਾਬ 'ਚੋਂ ਅੱਵਲ

ਲੁਧਿਆਣਾ ਦਾ ਵਿਵੇਕ ਦੂਜੇ ਤੇ ਸ੍ਰੀ ਮੁਕਤਸਰ ਸਾਹਿਬ ਦੀ ਜਸਨੂਰ ਕੌਰ ਤੀਸਰੇ ਸਥਾਨ 'ਤੇ

ਤਰਵਿੰਦਰ ਸਿੰਘ ਬੈਨੀਪਾਲ ਐੱਸ. ਏ. ਐੱਸ. ਨਗਰ, 23 ਅਪ੍ਰੈਲ -ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਮਾਰਚ-2018 ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ (ਵੋਕੇਸ਼ਨਲ ਗਰੁੱਪ ਦੇ 14314 ਪ੍ਰੀਖਿਆਰਥੀਆਂ ਤੇ ਨਕਲ ਕਾਰਨ ਮੁੜ ਹੋਈ ਪ੍ਰੀਖਿਆ ਵਾਲੇ 3852 ਪ੍ਰੀਖਿਆਰਥੀਆਂ ਦੇ ...

ਪੂਰੀ ਖ਼ਬਰ »

ਪਿਛਲੇ ਕਈ ਸਾਲਾਂ ਤੋਂ ਮੋਹਰੀ ਰਹੇ ਜ਼ਿਲ੍ਹਿਆਂ ਦਾ ਨਤੀਜਾ ਮੂਧੇ ਮੂੰਹ ਡਿੱਗਾ

ਸਿੱਖਿਆ ਮੰਤਰੀ ਰਹਿ ਚੁਕੀ ਅਰੁਣਾ ਚੌਧਰੀ ਦਾ ਜ਼ਿਲ੍ਹਾ ਰਿਹਾ 21ਵੇਂ ਨੰਬਰ 'ਤੇ

- ਡਾ: ਕਾਹਲੋਂ - ਬਟਾਲਾ, 23 ਅਪ੍ਰੈਲ-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 12ਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਇਸ ਨਤੀਜੇ ਵਿਚ ਪਾਸ ਵਿਦਿਆਰਥੀਆਂ ਦੀ ਗਿਣਤੀ ਪਿਛਲੇ ਸਾਲ ਨਾਲੋਂ 3.61 ਫ਼ੀਸਦੀ ਵੱਧ ਰਹੀ। ਵੇਖਿਆ ਜਾਵੇ ਤਾਂ 2016 ਵਿਚ ਪਾਸ ਫ਼ੀਸਦੀ 76.77 ਸੀ, 2017 ਵਿਚ 62.36 ਰਹੀ ਤੇ ...

ਪੂਰੀ ਖ਼ਬਰ »

ਪਹਿਲੇ 10 ਸਥਾਨਾਂ 'ਤੇ ਰਹਿਣ ਵਾਲੇ ਜ਼ਿਆਦਾਤਰ ਵਿਦਿਆਰਥੀ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ

ਐੱਸ. ਏ. ਐੱਸ. ਨਗਰ, 23 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਸ਼੍ਰੇਣੀ ਦੇ ਨਤੀਜੇ 'ਚੋਂ ਅਕਾਦਮਿਕ ਅੰਕਾਂ ਤੇ ਖੇਡ ਕੋਟੇ ਵਾਲੀਆਂ ਪਹਿਲੀਆਂ 10 ਪੁਜ਼ੀਸ਼ਨਾਂ 'ਤੇ ਕਾਬਜ਼ ਰਹਿਣ ਵਾਲੇ ਵਿਦਿਆਰਥੀਆਂ 'ਚੋਂ ਜ਼ਿਆਦਾਤਰ ਵਿਦਿਆਰਥੀ ...

ਪੂਰੀ ਖ਼ਬਰ »

ਜਥੇ 'ਚੋਂ ਲਾਪਤਾ ਹੋਇਆ ਨੌਜਵਾਨ ਪਾਕਿ 'ਚ ਗ੍ਰਿਫ਼ਤਾਰ

ਅੰਮ੍ਰਿਤਸਰ, 23 ਅਪ੍ਰੈਲ (ਸੁਰਿੰਦਰ ਕੋਛੜ)-ਵਿਸਾਖੀ ਮੌਕੇ ਜਥੇ ਨਾਲ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਦੌਰਾਨ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਤੋਂ ਸ਼ੱਕੀ ਹਾਲਾਤ 'ਚ ਲਾਪਤਾ ਹੋਏ ਅੰਮ੍ਰਿਤਸਰ ਦੇ ਪਿੰਡ ਨਿਰੰਜਨਪੁਰ ਦੇ ਨਿਵਾਸੀ ਅਮਰਜੀਤ ਸਿੰਘ (24 ਸਾਲ) ਨੂੰ ...

ਪੂਰੀ ਖ਼ਬਰ »

ਸੁਸ਼ਮਾ ਵਲੋਂ ਸ਼ੀ ਜਿਨਪਿੰਗ ਨਾਲ ਮੁਲਾਕਾਤ

ਬੀਜਿੰਗ, 23 ਅਪ੍ਰੈਲ (ਏਜੰਸੀ)- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਇਥੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸ਼ੀ ਨੇ ਕਿਹਾ ਕਿ ਸ਼ੰਘਾਈ ਸਹਿਯੋਗ ਸੰਗਠਨ ਦੇ ਵਿਕਾਸ ਨੂੰ ਚੀਨ ਆਪਣੀ ਰਣਨੀਤਿਕ ਪਹਿਲ ਮੰਨਦਾ ਹੈ। ਸ਼ੰਘਾਈ ਸਹਿਯੋਗ ਸੰਗਠਨ ...

ਪੂਰੀ ਖ਼ਬਰ »

ਟੋਰਾਂਟੋ 'ਚ ਪੈਦਲ ਯਾਤਰੀਆਂ 'ਤੇ ਚੜ੍ਹੀ ਵੈਨ-4 ਮੌਤਾਂ

ਟੋਰਾਂਟੋ, 23 ਅਪ੍ਰੈਲ (ਏਜੰਸੀਆਂ)-ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਇਕ ਚਿੱਟੇ ਰੰਗ ਦੀ ਵੈਨ ਨੇ ਸੜਕ 'ਤੇ ਪੈਦਲ ਜਾ ਰਹੇ ਕਈ ਲੋਕਾਂ ਨੂੰ ਕੁਚਲ ਦਿੱਤਾ। ਸਥਾਨਕ ਮੀਡੀਆ ਅਨੁਸਾਰ ਇਸ ਘਟਨਾ ਵਿਚ 4 ਲੋਕਾਂ ਦੀ ਮੌਤ ਹੋ ਗਈ ਤੇ 7 ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਵੈਨ ਦਾ ਚਾਲਕ ...

ਪੂਰੀ ਖ਼ਬਰ »

ਪੁਲਿਸ ਦੇ ਉੱਚ-ਅਫ਼ਸਰਾਂ 'ਤੇ ਦਬਾਅ ਬਣਾ ਰਹੇ ਨੇ ਕੈਪਟਨ-ਚਟੋਪਾਧਿਆਏ ਨੇ ਹਾਈਕੋਰਟ ਨੂੰ ਦੱਸਿਆ

* ਐਸ.ਐਸ.ਪੀ. ਰਾਜਜੀਤ ਸਬੰਧੀ ਅੰਤਿਮ ਰਿਪੋਰਟ ਤਲਬ * ਅਗਲੀ ਸੁਣਵਾਈ 23 ਮਈ ਨੂੰ

ਚੰਡੀਗੜ੍ਹ, 23 ਅਪ੍ਰੈਲ (ਸੁਰਜੀਤ ਸਿੰਘ ਸੱਤੀ)-ਮੋਗਾ ਦੇ ਐਸ.ਐਸ.ਪੀ. ਰਾਜਜੀਤ ਸਿੰਘ ਹੁੰਦਲ ਵਲੋਂ ਡਰੱਗਸ ਕੇਸ ਦੀ ਜਾਂਚ ਕਰ ਰਹੇ ਐਸ.ਆਈ.ਟੀ. ਮੁਖੀ ਹਰਪ੍ਰੀਤ ਸਿੰਘ ਸਿੱਧੂ 'ਤੇ ਲਗਾਏ ਇਲਜ਼ਾਮਾਂ ਦੀ ਜਾਂਚ ਕਰ ਰਹੇ ਡੀ. ਜੀ. ਪੀ. ਐਸ. ਚਟੋਪਾਧਿਆਏ ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਦਾਖ਼ਲ ਅਰਜ਼ੀ ਦੀ ਸੁਣਵਾਈ ਦੌਰਾਨ ਐਮਾਈਕਸ ਕਿਊਰੀ ਸੀਨੀਅਰ ਐਡਵੋਕੇਟ ਅਨੁਪਮ ਗੁਪਤਾ ਨੇ ਸੋਮਵਾਰ ਨੂੰ ਹਾਈਕੋਰਟ ਬੈਂਚ ਮੂਹਰੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੁਲਿਸ ਦੇ ਉੱਚ-ਅਫ਼ਸਰਾਂ 'ਤੇ ਜ਼ੁਬਾਨ ਨਾ ਖੋਲ੍ਹਣ ਦਾ ਦਬਾਅ ਬਣਾ ਰਹੇ ਹਨ ਕਿ ਜੇਕਰ ਉਨ੍ਹਾਂ ਇਕ ਦੂਜੇ 'ਤੇ ਦੋਸ਼ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਗੱਲਬਾਤ ਕਰਕੇ ਅਜਿਹੇ ਅਫ਼ਸਰਾਂ ਨੂੰ ਬਰਖ਼ਾਸਤ ਕਰਵਾ ਦੇਣਗੇ। ਐਡਵੋਕੇਟ ਗੁਪਤਾ ਨੇ ਬੈਂਚ ਦਾ ਧਿਆਨ ਦਿਵਾਇਆ ਕਿ ਨਿਯਮਾਂ ਮੁਤਾਬਕ ਕੋਈ ਵੀ ਅਫ਼ਸਰ ਜਾਂ ਵਿਅਕਤੀ ਆਪਣੇ ਹੱਕ ਲਈ ਜਾਂ ਆਪਣੀ ਗੱਲ ਕਹਿਣ ਲਈ ਹਾਈਕੋਰਟ ਪਹੁੰਚ ਕਰ ਸਕਦਾ ਹੈ ਤੇ ਮੁੱਖ ਮੰਤਰੀ ਵਲੋਂ ਅਫ਼ਸਰਾਂ ਦੀ ਆਵਾਜ਼ ਕਥਿਤ ਤੌਰ 'ਤੇ ਦਬਾਉਣਾ ਇਸ ਕਾਨੂੰਨੀ ਤਜਵੀਜ਼ ਦੀ ਉਲੰਘਣਾ ਹੈ। ਹਾਲਾਂਕਿ ਜਸਟਿਸ ਸੂਰੀਆਕਾਂਤ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਹੈ ਕਿ ਅਫ਼ਸਰਾਂ ਨੂੰ ਕਾਇਦਾ ਬਣਾਈ ਰੱਖਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਐਡਵੋਕੇਟ ਜਨਰਲ ਤੇ ਐਡਵੋਕੇਟ ਅਨੁਪਮ ਗੁਪਤਾ ਨੂੰ ਜੱਜਾਂ ਨੇ ਚੈਂਬਰ ਵਿਚ ਬੁਲਾ ਕੇ ਗੁਪਤ ਮੁਲਾਕਾਤ ਵੀ ਕੀਤੀ। ਜ਼ਿਕਰਯੋਗ ਹੈ ਕਿ ਚਟੋਪਾਧਿਆਏ ਨੇ ਅਰਜ਼ੀ ਦਾਖ਼ਲ ਕਰਕੇ ਇੰਦਰਪ੍ਰੀਤ ਸਿੰਘ ਚੱਢਾ ਖ਼ੁਦਕੁਸ਼ੀ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਦਿੱਤੇ ਜਾਣ ਦੀ ਇਹ ਕਹਿੰਦਿਆਂ ਮੰਗ ਕੀਤੀ ਸੀ ਕਿ ਇਸ ਕੇਸ ਵਿਚ ਬੇਵਜ੍ਹਾ ਫਸਾ ਕੇ ਉਨ੍ਹਾਂ 'ਤੇ ਐਸ.ਐਸ.ਪੀ. ਰਾਜਜੀਤ ਸਿੰਘ ਹੁੰਦਲ ਨੂੰ ਡਰੱਗ ਕੇਸ ਵਿਚ ਕਲੀਨ ਚਿੱਟ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਚਟੋਪਾਧਿਆਏ ਨੇ ਅਰਜ਼ੀ ਵਿਚ ਸਾਫ਼ ਤੌਰ 'ਤੇ ਲਿਖਿਆ ਸੀ ਕਿ ਇੰਦਰਪ੍ਰੀਤ ਸਿੰਘ ਚੱਢਾ ਦੇ ਬੇਟੇ ਹਰਪ੍ਰੀਤ ਸਿੰਘ ਚੱਢਾ ਦੇ ਬਿਆਨਾਂ ਦੇ ਆਧਾਰ 'ਤੇ ਉਨ੍ਹਾਂ ਨੂੰ (ਚਟੋਪਾਧਿਆਏ) ਨੂੰ ਚੱਢਾ ਖ਼ੁਦਕੁਸ਼ੀ ਕੇਸ ਦੀ ਜਾਂਚ ਵਿਚ ਬੁਲਾਇਆ ਜਾ ਰਿਹਾ ਹੈ। ਇਹ ਦੋਸ਼ ਵੀ ਚਟੋਪਾਧਿਆਏ ਨੇ ਲਗਾਇਆ ਸੀ ਕਿ ਉਨ੍ਹਾਂ ਵਿਰੁੱਧ ਹਰਪ੍ਰੀਤ ਸਿੰਘ ਚੱਢਾ ਤੋਂ ਪੁਲਿਸ ਦੇ ਵੱਡੇ ਅਫ਼ਸਰਾਂ ਨੇ ਬਿਆਨ ਦਿਵਾਏ ਹਨ। ਚਟੋਪਾਧਿਆਏ ਨੇ ਅਰਜ਼ੀ ਵਿਚ ਕਿਹਾ ਸੀ ਕਿ ਐਸ.ਐਸ.ਪੀ. ਹੁੰਦਲ ਦੀ ਸ਼ਿਕਾਇਤ ਦੀ ਜਾਂਚ ਦੌਰਾਨ ਡੀ.ਜੀ.ਪੀ. ਦੀ ਬੇਨਾਮੀ ਜਾਇਦਾਦ ਹੋਣ ਦੀ ਗੱਲ ਸਾਹਮਣੇ ਆਈ ਹੈ ਤੇ ਇਸ ਤੋਂ ਇਲਾਵਾ ਹੁੰਦਲ ਸਬੰਧੀ ਮਾਮਲੇ ਵਿਚ ਡੀ.ਜੀ.ਪੀ. ਸੁਰੇਸ਼ ਅਰੋੜਾ ਅਤੇ ਡੀ.ਜੀ.ਪੀ. ਇੰਟੈਲੀਜੈਂਸ ਦਿਨਕਰ ਗੁਪਤਾ ਦੀ ਭੂਮਿਕਾ ਸਾਹਮਣੇ ਆਈ ਹੈ, ਜਿਹੜੀ ਕਿ ਜਾਂਚ ਅਧੀਨ ਹੈ। ਇਸੇ ਅਰਜ਼ੀ 'ਤੇ ਸੁਣਵਾਈ ਸੋਮਵਾਰ ਨੂੰ ਹੋਈ ਤੇ ਐਡਵੋਕੇਟ ਅਨੁਪਮ ਗੁਪਤਾ ਵਲੋਂ ਉਪਰੋਕਤ ਦੋਸ਼ ਲਗਾਉਣ ਉਪਰੰਤ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਬੈਂਚ ਮੂਹਰੇ ਪੇਸ਼ਕਸ਼ ਕੀਤੀ ਕਿ ਜੇਕਰ ਚੱਢਾ ਖ਼ੁਦਕੁਸ਼ੀ ਮਾਮਲੇ ਵਿਚ ਚਟੋਪਾਧਿਆਏ ਆਈ.ਜੀ. ਐਲ.ਕੇ. ਯਾਦਵ ਦੀ ਜਾਂਚ ਤੋਂ ਅਸੰਤੁਸ਼ਟ ਹਨ ਤਾਂ ਜਾਂਚ ਕਿਸੇ ਹੋਰ ਹਵਾਲੇ ਕੀਤੀ ਜਾ ਸਕਦੀ ਹੈ ਤੇ ਇਸ ਲਈ ਐਡਵੋਕੇਟ ਜਨਰਲ ਨੇ ਪੰਜ ਨਾਵਾਂ ਦਾ ਸੁਝਾਅ ਪੇਸ਼ ਕਰਨ ਦੀ ਪੇਸ਼ਕਸ਼ ਵੀ ਕੀਤੀ। ਹਾਲਾਂਕਿ ਐਡਵੋਕੇਟ ਅਨੁਪਮ ਗੁਪਤਾ ਨੇ ਕਿਹਾ ਕਿ ਜਾਂਚ ਭਾਵੇਂ ਕੋਈ ਵੀ ਕਰੇ ਪਰ ਇਸ ਦੀ ਮਾਨੀਟਰਿੰਗ ਹਾਈਕੋਰਟ ਦੇ ਰਿਟਾਇਰਡ ਜੱਜ ਵਲੋਂ ਕੀਤੀ ਜਾਣੀ ਚਾਹੀਦੀ ਹੈ। ਬੈਂਚ ਨੇ ਅਜੇ ਕਿਸੇ ਪੇਸ਼ਕਸ਼ 'ਤੇ ਕੋਈ ਹਦਾਇਤ ਨਹੀਂ ਕੀਤੀ ਹੈ ਤੇ ਚੱਢਾ ਕਤਲ ਕੇਸ ਵਿਚ ਚਟੋਪਾਧਿਆਏ ਵਿਰੁੱਧ ਜਾਂਚ 'ਤੇ ਰੋਕ ਜਾਰੀ ਰੱਖਦਿਆਂ ਬਾਕੀ ਮੁਲਜ਼ਮਾਂ ਵਿਰੁੱਧ ਦੋਸ਼ ਪੱਤਰ ਦਾਖ਼ਲ ਕਰਨ ਦੀ ਛੋਟ ਪੰਜਾਬ ਪੁਲਿਸ ਨੂੰ ਦੇ ਦਿੱਤੀ ਹੈ ਤੇ ਨਾਲ ਹੀ ਐਸ ਚਟੋਪਾਧਿਆਏ ਨੂੰ ਹਦਾਇਤ ਕੀਤੀ ਹੈ ਕਿ ਉਹ ਐਸ.ਐਸ.ਪੀ. ਰਾਜਜੀਤ ਸਿੰਘ ਹੁੰਦਲ ਸਬੰਧੀ ਚੱਲ ਰਹੀ ਜਾਂਚ ਦੀ ਅੰਤਿਮ ਰਿਪੋਰਟ ਹਾਈਕੋਰਟ 'ਚ ਦਾਖ਼ਲ ਕਰਨ। ਇਸ ਦੇ ਨਾਲ ਹੀ ਮਾਮਲੇ ਦੀ ਸੁਣਵਾਈ 23 ਮਈ 'ਤੇ ਪਾ ਦਿੱਤੀ ਹੈ।


ਖ਼ਬਰ ਸ਼ੇਅਰ ਕਰੋ

ਪੈਰਿਸ ਹਮਲਿਆਂ ਦੇ ਦੋਸ਼ੀ ਨੂੰ ਬੈਲਜੀਅਮ ਦੀ ਅਦਾਲਤ ਵਲੋਂ 20 ਸਾਲ ਕੈਦ

ਬਰੱਸਲਜ਼, 23 ਅਪ੍ਰੈਲ (ਏ. ਐਫ. ਪੀ.)-ਅੱਜ ਬੈਲਜੀਅਮ ਦੀ ਅਦਾਲਤ ਨੇ ਪੈਰਿਸ ਹਮਲਿਆਂ ਦੇ ਦੋਸ਼ੀ ਸਾਲਾਹ ਅਬਦੇਸਲਾਮ ਨੂੰ 2016 ਵਿਚ ਉਸ ਦੇ ਫੜੇ ਜਾਣ ਤੋਂ ਪਹਿਲਾਂ ਬਰੱਸਲਜ਼ ਵਿਚ ਪੁਲਿਸ ਨਾਲ ਗੋਲੀਬਾਰੀ ਕਰਨ ਲਈ ਕਸੂਰਵਾਰ ਪਾਉਂਦੇ ਹੋਏ 20 ਸਾਲ ਕੈਦ ਦੀ ਸਜ਼ਾ ਸੁਣਵਾਈ ਹੈ। ਉਸ ਉੱਪਰ ...

ਪੂਰੀ ਖ਼ਬਰ »

ਰਾਮ ਰਹੀਮ ਵਿਰੁੱਧ ਕਤਲ ਕੇਸਾਂ 'ਚ ਖੱਟਾ ਸਿੰਘ ਦੇ ਸਕੇਗਾ ਨਵੇਂ ਬਿਆਨ

ਚੰਡੀਗੜ੍ਹ, 23 ਅਪ੍ਰੈਲ (ਸੁਰਜੀਤ ਸਿੰਘ ਸੱਤੀ)-ਸਾਧਵੀਆਂ ਨਾਲ ਜਬਰ ਜਨਾਹ ਦੇ ਮਾਮਲੇ 'ਚ ਸਜ਼ਾਯਾਫਤਾ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਦੀ ਅਰਜ਼ੀਆਂ ਮਨਜ਼ੂਰ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਸ ਨੂੰ ਰਣਜੀਤ ਸਿੰਘ ਕਤਲ ਕੇਸ ਤੇ ...

ਪੂਰੀ ਖ਼ਬਰ »

ਪੁਨਰਗਠਿਤ ਮੰਤਰੀ ਮੰਡਲ ਦੀ ਬੈਠਕ 30 ਨੂੰ

ਚੰਡੀਗੜ੍ਹ, 23 ਅਪ੍ਰੈਲ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਪੁਨਰਗਠਿਤ ਮੰਤਰੀ ਮੰਡਲ, ਜਿਸ ਦੀ ਗਿਣਤੀ ਮੁੱਖ ਮੰਤਰੀ ਸਮੇਤ ਹੁਣ 18 'ਤੇ ਪੁੱਜ ਗਈ ਹੈ, ਦੀ ਇਕ ਬੈਠਕ 30 ਅਪ੍ਰੈਲ ਨੂੰ ਸੱਦੀ ਹੈ, ਜੋ ਕਿ ਮੰਤਰੀ ਮੰਡਲ 'ਚ ਸ਼ਾਮਿਲ ਹੋਏ ਸਾਰੇ ...

ਪੂਰੀ ਖ਼ਬਰ »

ਭੈਣ ਨੇ ਜੈਸਿਕਾ ਦੇ ਹੱਤਿਆਰੇ ਨੂੰ ਕੀਤਾ ਮੁਆਫ਼

ਨਵੀਂ ਦਿੱਲੀ, 23 ਅਪ੍ਰੈਲ (ਏਜੰਸੀ)-ਜੈਸਿਕਾ ਲਾਲ ਦੀ ਹੱਤਿਆ ਦੇ ਲਗਪਗ ਦੋ ਦਹਾਕੇ ਬਾਅਦ ਉਨ੍ਹਾਂ ਦੀ ਭੈਣ ਸਬਰੀਨਾ ਨੇ ਦੋਸ਼ੀ ਮਨੂ ਸ਼ਰਮਾ ਨੂੰ ਮੁਆਫ਼ ਕਰ ਦਿੱਤਾ ਹੈ। ਸਿੱਧਾਰਥ ਵਸ਼ਿਸ਼ਟ ਉਰਫ਼ ਮਨੂ ਸ਼ਰਮਾ ਦੇ ਤਿਹਾੜ ਦੇ ਓਪਨ ਜੇਲ੍ਹ 'ਚ ਤਬਦੀਲ ਕਰਨ ਦੇ ਫ਼ੈਸਲੇ 'ਤੇ ਸਬਰੀਨਾ ਨੂੰ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਜਾਤੀ ਟਿੱਪਣੀ ਮਾਮਲੇ 'ਚ ਸਲਮਾਨ ਖ਼ਿਲਾਫ਼ ਕਾਰਵਾਈ 'ਤੇ ਰੋਕ

ਨਵੀਂ ਦਿੱਲੀ, 23 ਅਪ੍ਰੈਲ (ਏਜੰਸੀ)-ਸੁਪਰੀਮ ਕੋਰਟ ਨੇ ਅੱਜ ਵਾਲਮੀਕਿ ਭਾਈਚਾਰੇ ਬਾਰੇ ਕਥਿਤ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ 'ਚ ਸਲਮਾਨ ਖ਼ਿਲਾਫ਼ ਕਾਰਵਾਈ 'ਤੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਦੇਸ਼ ਭਰ ਦੀਆਂ ਕਈ ਅਦਾਲਤਾਂ 'ਚ ਉਸ ਖ਼ਿਲਾਫ਼ ਐਸ.ਸੀ./ ਐਸ.ਟੀ. ਐਕਟ ...

ਪੂਰੀ ਖ਼ਬਰ »

ਕੇਂਦਰ ਨੇ ਮੇਘਾਲਿਆ 'ਚ ਪੂਰੀ ਤਰ੍ਹਾਂ ਤੇ ਅਰੁਣਾਚਲ ਦੇ ਕੁਝ ਹਿੱਸਿਆਂ 'ਚੋਂ 'ਅਫਸਪਾ' ਹਟਾਇਆ

ਨਵੀਂ ਦਿੱਲੀ, 23 ਅਪ੍ਰੈਲ (ਏਜੰਸੀ)-ਉੱਤਰ-ਪੂਰਬੀ ਸੂਬੇ ਮੇਘਾਲਿਆ 'ਚੋਂ ਪੂਰੀ ਤਰ੍ਹਾਂ ਤੇ ਅਰੁਣਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਤੋਂ 'ਅਫਸਪਾ' ਨੂੰ ਹਟਾ ਲਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਵਿਵਾਦਤ ਆਰਮਡ ਫੋਰਸਜ਼ ਸਪੈਸ਼ਲ ਪਾਵਰ ਐਕਟ (ਏ.ਐਫ.ਐਸ.ਪੀ.ਏ) ਜੋ ...

ਪੂਰੀ ਖ਼ਬਰ »

ਦੇਸ਼ ਸੜ ਰਿਹੈ, ਮੋਦੀ ਨੂੰ ਮੁੜ ਪ੍ਰਧਾਨ ਮੰਤਰੀ ਬਣਨ ਦੀ ਚਿੰਤਾ-ਰਾਹੁਲ

ਕਾਂਗਰਸ ਵਲੋਂ ਸੰਵਿਧਾਨ ਬਚਾਓ ਮੁਹਿੰਮ ਦੀ ਸ਼ੁਰੂਆਤ

ਨਵੀਂ ਦਿੱਲੀ, 23 ਅਪ੍ਰੈਲ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਰਫ ਆਪਣੇ ਮੁੜ ਪ੍ਰਧਾਨ ਮੰਤਰੀ ਬਣਨ ਨਾਲ ਸਰੋਕਾਰ ਹੈ, ਦੇਸ਼ 'ਚ ਔਰਤਾਂ ਨਾਲ ਹੋ ਰਹੇ ਜਬਰ ਜਨਾਹ ਜਾਂ ਦਲਿਤਾਂ 'ਤੇ ਹੋਣ ਵਾਲੇ ਜ਼ੁਲਮਾਂ ਬਾਰੇ ਉਹ ਸਿਰਫ ਚੁੱਪ ਧਾਰ ਲੈਂਦੇ ਹਨ। ਕਾਂਗਰਸ ...

ਪੂਰੀ ਖ਼ਬਰ »

ਪੰਜਾਬ ਵਿਕਾਸ ਟੈਕਸ ਬਾਰੇ ਨੋਟੀਫਿਕੇਸ਼ਨ ਅਗਲੇ ਹਫ਼ਤੇ ਸੰਭਵ-ਮਨਪ੍ਰੀਤ ਸਿੰਘ ਬਾਦਲ

ਚੰਡੀਗੜ੍ਹ, 23 ਅਪ੍ਰੈਲ (ਪੀ. ਟੀ. ਆਈ.)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਅਗਲੇ ਹਫ਼ਤੇ ਪੰਜਾਬ ਵਿਕਾਸ ਟੈਕਸ ਬਾਰੇ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ ਜਿਸ ਨਾਲ 150-200 ਕਰੋੜ ਰੁਪਏ ਮਾਲੀਆ ਇਕੱਠਾ ਹੋਣ ਦੀ ਆਸ ਹੈ। ਪੰਜਾਬ ਦੇ ਖ਼ਜ਼ਾਨਾ ...

ਪੂਰੀ ਖ਼ਬਰ »

ਕੀ ਕੋਈ ਵਿਗਿਆਨਕ ਮੁਲਾਂਕਣ ਹੋਇਆ ਕਿ ਮੌਤ ਦੀ ਸਜ਼ਾ ਜਬਰ ਜਨਾਹ ਰੋਕ ਸਕਦੀ ਹੈ?

ਨਵੀਂ ਦਿੱਲੀ, 23 ਅਪ੍ਰੈਲ (ਪੀ. ਟੀ. ਆਈ.)-ਅੱਜ ਦਿੱਲੀ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਕਿ 12 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਜਬਰ ਜਨਾਹ ਲਈ ਮੌਤ ਦੀ ਸਜ਼ਾ ਦੇਣ ਬਾਰੇ ਆਰਡੀਨੈਂਸ ਜਾਰੀ ਕਰਨ ਤੋਂ ਪਹਿਲਾਂ ਕੀ ਕੋਈ ਕੋਈ ਵਿਗਿਆਨਕ ਮੁਲਾਂਕਣ ਕੀਤਾ ਗਿਆ ਹੈ। ...

ਪੂਰੀ ਖ਼ਬਰ »

ਤਾਲਿਬਾਨ ਹਮਲਿਆਂ 'ਚ 14 ਸੈਨਿਕ ਤੇ ਪੁਲਿਸ ਮੁਲਾਜ਼ਮ ਹਲਾਕ

ਕਾਬੁਲ, 23 ਅਪ੍ਰੈਲ (ਏਜੰਸੀ)-ਪੱਛਮੀ ਅਫਗਾਨਿਸਤਾਨ 'ਚ ਕੱਟੜਪੰਥੀ ਸੰਗਠਨ ਤਾਲਿਬਾਨ ਵਲੋਂ ਅੱਜ ਕੀਤੇ ਹਮਲਿਆਂ 'ਚ 14 ਸੈਨਿਕ ਤੇ ਪੁਲਿਸ ਮੁਲਾਜ਼ਮ ਮਾਰੇ ਗਏ ਹਨ, ਇਹ ਹਮਲੇ ਉਸ ਸਮੇਂ ਹੋਏ ਜਦੋਂ ਲੋਕ ਬੀਤੇ ਦਿਨ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐਸ.) ਵਲੋਂ ਇਕ ਵੋਟਰ ...

ਪੂਰੀ ਖ਼ਬਰ »

ਮਹਿੰਗੇ ਪੈਟਰੋਲ ਤੇ ਡੀਜ਼ਲ ਤੋਂ ਖਪਤਕਾਰਾਂ ਨੂੰ ਰਾਹਤ ਨਹੀਂ

ਨਵੀਂ ਦਿੱਲੀ, 23 ਅਪ੍ਰੈਲ (ਪੀ. ਟੀ. ਆਈ.)-ਵਿੱਤ ਮੰਤਰਾਲਾ ਆਮ ਆਦਮੀ ਨੂੰ ਰਾਹਤ ਦੇਣ ਲਈ ਪੈਟਰੋਲ ਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘਟਾਉਣ ਦੇ ਪੱਖ ਵਿਚ ਨਹੀਂ ਅਤੇ ਚਾਹੁੰਦਾ ਹੈ ਕਿ ਸੂਬੇ ਵਿਕਰੀ ਕਰ ਜਾਂ ਵੈਟ ਘੱਟ ਕਰਨ। ਕੌਮੀ ਰਾਜਧਾਨੀ ਵਿਚ ਅੱਜ ਪੈਟਰੋਲ ਦੀ ਕੀਮਤ ਪਿਛਲੇ 55 ...

ਪੂਰੀ ਖ਼ਬਰ »

ਬਰਤਾਨੀਆ 'ਚ ਤਿਰੰਗੇ ਦਾ ਅਪਮਾਨ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ

ਲੰਡਨ, 23 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀਕਲਾਂ)-ਬਰਤਾਨੀਆਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਛਲੇ ਹਫ਼ਤੇ ਦੌਰੇ ਦੌਰਾਨ ਪਾਰਲੀਮੈਂਟ ਸੁਕੇਅਰ 'ਤੇ ਭਾਰਤੀ ਝੰਡੇ ਦਾ ਅਪਮਾਨ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦਾ ਦਬਾਅ ਵੱਧ ਰਿਹਾ ਹੈ। ਹਾਊਸ ਆਫ਼ ਕਾਮਨਜ਼ 'ਚ ਇਹ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX