ਤਾਜਾ ਖ਼ਬਰਾਂ


ਤਰਨਤਾਰਨ 'ਚ ਘਰ 'ਚ ਸੁੱਤੇ ਪਏ ਪਰਿਵਾਰ ਦੇ ਤਿੰਨ ਜੀਆਂ ਦਾ ਬੇਰਹਿਮੀ ਨਾਲ ਕਤਲ
. . .  1 minute ago
ਤਰਨ ਤਾਰਨ, 24 ਮਈ (ਹਰਿੰਦਰ ਸਿੰਘ)- ਤਰਨ ਤਾਰਨ ਦੇ ਨਜ਼ਦੀਕੀ ਪਿੰਡ ਢੋਟੀਆਂ ਵਿਖੇ ਬੀਤੀ ਰਾਤ ਘਰ 'ਚ ਸੁੱਤੇ ਪਏ ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਅਣਪਛਾਤੇ ਵਿਅਕਤੀਆਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਦੌਰਾਨ ਇੱਕ 10 ਸਾਲਾ ਲੜਕੀ ਗੰਭੀਰ...
ਸ਼ਾਨਦਾਰ ਜਿੱਤ ਹਾਸਲ ਕਰਨ 'ਤੇ ਇਵਾਂਕਾ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਵਧਾਈ
. . .  26 minutes ago
ਵਾਸ਼ਿੰਗਟਨ, 24 ਮਈ- ਲੋਕ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕਰਨ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈਆਂ ਦਿੱਤੀਆਂ ਹਨ। ਇਵਾਂਕਾ ਨੇ ਇਸ ਸੰਬੰਧੀ ਟਵੀਟ ਕਰਕੇ ਕਿਹਾ ਕਿ ਉਹ...
ਡੀ. ਆਰ. ਡੀ. ਓ. ਵਲੋਂ ਪੋਖਰਨ 'ਚ ਗਾਈਡੇਡ ਬੰਬ ਦਾ ਸਫਲਤਾਪੂਰਵਕ ਪ੍ਰੀਖਣ
. . .  38 minutes ago
ਜੈਪੁਰ, 24 ਮਈ- ਭਾਰਤ ਦੀ ਰੱਖਿਆ ਖੋਜ ਅਤੇ ਵਿਕਾਸ ਸੰਸਥਾ (ਡੀ. ਆਰ. ਡੀ. ਓ.) ਵਲੋਂ ਅੱਜ ਦੇਸ਼ 'ਚ ਵਿਕਸਿਤ 500 ਕਿਲੋਗ੍ਰਾਮ ਇਨਰਸਾਇਲੀ ਗਾਈਡੇਡ ਬੰਬ ਦਾ ਰਾਜਸਥਾਨ ਦੇ ਪੋਖਰਨ ਟੈਸਟ ਫਾਇਰਿੰਗ ਰੇਂਜ 'ਚ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ। ਇਹ ਬੰਬ...
ਪਠਾਨਕੋਟ ਵਿਖੇ ਧੰਨਵਾਦ ਰੋਡ ਸ਼ੋਅ ਕੱਢਣ ਮਗਰੋਂ ਮੁੰਬਈ ਰਵਾਨਾ ਹੋਏ ਸੰਨੀ ਦਿਓਲ
. . .  about 1 hour ago
ਰਾਜਾਸਾਂਸੀ, 24 ਮਈ (ਹਰਦੀਪ ਸਿੰਘ ਖੀਵਾ)- ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜੇਤੂ ਰਹੇ ਭਾਜਪਾ ਉਮੀਦਵਾਰ ਸੰਨੀ ਦਿਓਲ ਅੱਜ ਪਠਾਨਕੋਟ ਵਿਖੇ ਵੋਟਰਾਂ ਦਾ ਧੰਨਵਾਦ ਕਰਨ ਲਈ ਰੋਡ ਸ਼ੋਅ ਕੱਢਣ ਮਗਰੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ...
ਜਿੱਤਣ ਮਗਰੋਂ ਬੋਲੇ ਭਾਜਪਾ ਦੇ ਸੰਸਦ ਮੈਂਬਰ- ਪਾਕਿਸਤਾਨ ਭੇਜਾਂਗਾ ਅਲੀਗੜ੍ਹ ਯੂਨੀਵਰਸਿਟੀ 'ਚ ਲੱਗੀ ਜਿਨਾਹ ਦੀ ਤਸਵੀਰ
. . .  about 1 hour ago
ਲਖਨਊ, 24 ਮਈ- ਉੱਤਰ ਪ੍ਰਦੇਸ਼ ਦੇ ਲੋਕ ਸਭਾ ਹਲਕਾ ਅਲੀਗੜ੍ਹ ਤੋਂ ਜਿੱਤੇ ਭਾਜਪਾ ਦੇ ਸੰਸਦ ਸਤੀਸ਼ ਕੁਮਾਰ ਗੌਤਮ ਮੈਂਬਰ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਜਿੱਤਣ ਮਗਰੋਂ ਹੁਣ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਲੱਗੀ ਮੁਹੰਮਦ ਅਲੀ ਜਿਨਾਹ ਦੀ...
ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੁਖਬੀਰ ਅਤੇ ਹਰਸਿਮਰਤ ਬਾਦਲ
. . .  about 1 hour ago
ਅੰਮ੍ਰਿਤਸਰ, 24 ਮਈ (ਜਸਵੰਤ ਸਿੰਘ ਜੱਸ)- ਲੋਕ ਸਭਾ ਚੋਣਾਂ 'ਚ ਜਿੱਤ ਪ੍ਰਾਪਤ ਕਰਨ ਮਗਰੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਨ੍ਹਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਅੱਜ ਸ਼ੁਕਰਾਨੇ ਵਜੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ...
ਲੋਕ ਇਨਸਾਫ਼ ਪਾਰਟੀ ਪੰਜਾਬ ਦੀਆਂ ਸਾਰੀਆਂ ਜ਼ਿਮਨੀ ਚੋਣਾਂ ਲੜੇਗੀ- ਬੈਂਸ
. . .  about 2 hours ago
ਲੁਧਿਆਣਾ, 24 ਮਈ (ਪੁਨੀਤ ਬਾਵਾ)- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਪੀ. ਡੀ. ਏ...
ਮਹਾਰਾਸ਼ਟਰ 'ਚ ਲੱਗੇ ਭੂਚਾਲ ਦੇ ਝਟਕੇ
. . .  about 2 hours ago
ਮੁੰਬਈ, 24 ਮਈ- ਮਹਾਰਾਸ਼ਟਰ ਦੇ ਪਾਲਘਰ 'ਚ ਅੱਜ ਸਵੇਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.1 ਮਾਈ ਗਈ ਹੈ। ਇਸ ਕਾਰਨ ਇੱਥੇ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ...
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕੀਤਾ ਅਸਤੀਫ਼ੇ ਦਾ ਐਲਾਨ
. . .  about 2 hours ago
ਲੰਡਨ, 24 ਮਈ- ਥੈਰੇਸਾ ਮੇਅ ਨੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਵਲੋਂ ਆਉਣ ਵਾਲੀ 7 ਜੂਨ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ...
ਅਡਵਾਨੀ ਕਾਰਨ ਸੰਭਵ ਹੋਈ ਭਾਜਪਾ ਦੀ ਜਿੱਤ- ਮੋਦੀ
. . .  about 2 hours ago
ਨਵੀਂ ਦਿੱਲੀ, 24 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਲੋਕ ਸਭਾ ਚੋਣਾਂ 'ਚ ਭਾਜਪਾ ਦੀ ਜਿੱਤ, ਪਾਰਟੀ ਦੇ ਦਿੱਗਜ ਨੇਤਾ ਐੱਲ. ਕੇ. ਅਡਵਾਨੀ ਵਲੋਂ ਕੀਤੇ ਗਏ ਕੰਮਾਂ ਦੀ ਵਜ੍ਹਾ ਕਾਰਨ ਸੰਭਵ ਹੋ ਸਕੀ ਹੈ। ਮੋਦੀ ਨੇ ਅਡਵਾਨੀ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ...
ਵੱਖ-ਵੱਖ ਉਮੀਦਵਾਰਾਂ ਨੂੰ ਨਕਾਰਦਿਆਂ ਫ਼ਰੀਦਕੋਟ 'ਚ 19053 ਵੋਟਰਾਂ ਨੇ ਦੱਬਿਆ 'ਨੋਟਾ' ਦਾ ਬਟਨ
. . .  about 3 hours ago
ਠੱਠੀ ਭਾਈ, 24 ਮਈ (ਜਗਰੂਪ ਸਿੰਘ ਮਠਾੜੂ)- 19 ਮਈ ਨੂੰ ਲੋਕ ਸਭਾ ਦੀਆਂ ਹੋਈਆਂ ਚੋਣਾਂ ਦੌਰਾਨ ਜਿੱਥੇ ਪੰਜਾਬ ਭਰ 'ਚ ਲੋਕਾਂ ਨੇ ਆਪੋ-ਆਪਣੇ ਪਸੰਦੀਦਾ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਆਪਣੇ ਮਤ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ, ਉੱਥੇ ਹੀ ਕੁਝ ਵੋਟਰਾਂ ਨੇ ਆਪਣੇ...
ਲੋਕ ਸਭਾ ਚੋਣਾਂ 'ਚ ਜਿੱਤ ਹਾਸਲ ਕਰਨ ਮਗਰੋਂ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ ਸੁਖਬੀਰ ਅਤੇ ਹਰਸਿਮਰਤ ਬਾਦਲ
. . .  about 3 hours ago
ਰਾਜਾਸਾਂਸੀ, 24 ਮਈ (ਹਰਦੀਪ ਸਿੰਘ ਖੀਵਾ)- ਲੋਕ ਸਭਾ ਚੋਣਾਂ 'ਚ ਮਿਲੀ ਵੱਡੀ ਜਿੱਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਗੁਰੂ ਨਗਰੀ ਅੰਮ੍ਰਿਤਸਰ...
ਅਮੇਠੀ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਯੋਗੇਂਦਰ ਮਿਸ਼ਰਾ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 3 hours ago
ਲਖਨਊ, 24 ਮਈ- ਉੱਤਰ ਪ੍ਰਦੇਸ਼ ਦੇ ਅਮੇਠੀ 'ਚ ਕਾਂਗਰਸ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਅਮੇਠੀ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਯੋਗੇਂਦਰ ਮਿਸ਼ਰਾ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਆਪਣਾ ਅਸਤੀਫ਼ਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜ...
ਅਫ਼ਗ਼ਾਨਿਸਤਾਨ 'ਚ ਹਵਾਈ ਹਮਲਿਆਂ 'ਚ ਘੱਟੋ-ਘੱਟ 14 ਨਾਗਰਿਕਾਂ ਦੀ ਮੌਤ
. . .  about 3 hours ago
ਕਾਬੁਲ, 24 ਮਈ- ਅਫ਼ਗ਼ਾਨਿਸਤਾਨ ਦੇ ਹੇਲਮੰਦ ਅਤੇ ਕੁਨਾਰ ਸੂਬੇ 'ਚ ਹਾਲ ਹੀ 'ਚ ਹੋਏ ਹਵਾਈ ਹਮਲਿਆਂ 'ਚ ਘੱਟੋ-ਘੱਟ 14 ਨਾਗਰਿਕਾਂ ਦੀ ਮੌਤ ਹੋ ਗਈ ਹੈ। ਅਫ਼ਗ਼ਾਨਿਸਤਾਨ 'ਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਮਿਸ਼ਨ ਨੇ...
ਤਰਾਲ ਮੁਠਭੇੜ ਖ਼ਤਮ, ਪਰਿਵਾਰ ਦੇ ਹਵਾਲੇ ਕੀਤੀ ਗਈ ਮੂਸਾ ਦੀ ਲਾਸ਼
. . .  about 4 hours ago
ਸ੍ਰੀਨਗਰ, 24 ਮਈ- ਵੀਰਵਾਰ ਰਾਤੀਂ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ 'ਚ ਸੁਰੱਖਿਆ ਬਲਾਂ ਦੀ ਅੱਤਵਾਦੀਆਂ ਨਾਲ ਸ਼ੁਰੂ ਹੋਈ ਮੁਠਭੇੜ ਕਰੀਬ 12 ਘੰਟਿਆਂ ਬਾਅਦ ਅੱਜ ਸਵੇਰੇ ਖ਼ਤਮ ਹੋ ਗਈ। ਇਸ ਮੁਠਭੇੜ 'ਚ ਦੋ ਅੱਤਵਾਦੀ ਮਾਰੇ ਗਏ, ਜਿਨ੍ਹਾਂ 'ਚ...
ਚੋਣਾਂ ਖ਼ਤਮ ਹੁੰਦਿਆਂ ਹੀ ਮੁਸ਼ਕਲ 'ਚ ਵਾਡਰਾ, ਜ਼ਮਾਨਤ ਰੱਦ ਕਰਾਉਣ ਲਈ ਦਿੱਲੀ ਹਾਈਕੋਰਟ ਪਹੁੰਚਿਆ ਈ. ਡੀ.
. . .  about 4 hours ago
ਮੁਲਾਕਾਤ ਕਰਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਅਡਵਾਨੀ ਦੇ ਪੈਰਾਂ ਨੂੰ ਛੂਹ ਕੇ ਲਿਆ ਆਸ਼ੀਰਵਾਦ
. . .  about 4 hours ago
ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਬੀਬੀ ਜਗੀਰ ਕੌਰ ਨੇ ਦਿੱਤੀ ਵਧਾਈ
. . .  about 4 hours ago
ਸੁਪਰੀਮ ਕੋਰਟ ਦੇ ਚਾਰ ਨਵੇਂ ਜੱਜਾਂ ਨੇ ਚੁੱਕੀ ਸਹੁੰ
. . .  about 5 hours ago
ਲੋਕਾਂ ਦਾ ਧੰਨਵਾਦ ਕਰਨ ਦੇ ਲਈ ਸੰਨੀ ਦਿਓਲ ਵੱਲੋਂ ਪਠਾਨਕੋਟ ਵਿਖੇ ਰੋਡ ਸ਼ੋਅ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਵੈਸਾਖ ਸੰਮਤ 550

ਪਹਿਲਾ ਸਫ਼ਾ

ਮਹਿੰਗੇ ਪੈਟਰੋਲ ਤੇ ਡੀਜ਼ਲ ਤੋਂ ਖਪਤਕਾਰਾਂ ਨੂੰ ਰਾਹਤ ਨਹੀਂ

ਨਵੀਂ ਦਿੱਲੀ, 23 ਅਪ੍ਰੈਲ (ਪੀ. ਟੀ. ਆਈ.)-ਵਿੱਤ ਮੰਤਰਾਲਾ ਆਮ ਆਦਮੀ ਨੂੰ ਰਾਹਤ ਦੇਣ ਲਈ ਪੈਟਰੋਲ ਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘਟਾਉਣ ਦੇ ਪੱਖ ਵਿਚ ਨਹੀਂ ਅਤੇ ਚਾਹੁੰਦਾ ਹੈ ਕਿ ਸੂਬੇ ਵਿਕਰੀ ਕਰ ਜਾਂ ਵੈਟ ਘੱਟ ਕਰਨ। ਕੌਮੀ ਰਾਜਧਾਨੀ ਵਿਚ ਅੱਜ ਪੈਟਰੋਲ ਦੀ ਕੀਮਤ ਪਿਛਲੇ 55 ...

ਪੂਰੀ ਖ਼ਬਰ »

ਬਰਤਾਨੀਆ 'ਚ ਤਿਰੰਗੇ ਦਾ ਅਪਮਾਨ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ

ਲੰਡਨ, 23 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀਕਲਾਂ)-ਬਰਤਾਨੀਆਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਛਲੇ ਹਫ਼ਤੇ ਦੌਰੇ ਦੌਰਾਨ ਪਾਰਲੀਮੈਂਟ ਸੁਕੇਅਰ 'ਤੇ ਭਾਰਤੀ ਝੰਡੇ ਦਾ ਅਪਮਾਨ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦਾ ਦਬਾਅ ਵੱਧ ਰਿਹਾ ਹੈ। ਹਾਊਸ ਆਫ਼ ਕਾਮਨਜ਼ 'ਚ ਇਹ ...

ਪੂਰੀ ਖ਼ਬਰ »

ਤਾਲਿਬਾਨ ਹਮਲਿਆਂ 'ਚ 14 ਸੈਨਿਕ ਤੇ ਪੁਲਿਸ ਮੁਲਾਜ਼ਮ ਹਲਾਕ

ਕਾਬੁਲ, 23 ਅਪ੍ਰੈਲ (ਏਜੰਸੀ)-ਪੱਛਮੀ ਅਫਗਾਨਿਸਤਾਨ 'ਚ ਕੱਟੜਪੰਥੀ ਸੰਗਠਨ ਤਾਲਿਬਾਨ ਵਲੋਂ ਅੱਜ ਕੀਤੇ ਹਮਲਿਆਂ 'ਚ 14 ਸੈਨਿਕ ਤੇ ਪੁਲਿਸ ਮੁਲਾਜ਼ਮ ਮਾਰੇ ਗਏ ਹਨ, ਇਹ ਹਮਲੇ ਉਸ ਸਮੇਂ ਹੋਏ ਜਦੋਂ ਲੋਕ ਬੀਤੇ ਦਿਨ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐਸ.) ਵਲੋਂ ਇਕ ਵੋਟਰ ...

ਪੂਰੀ ਖ਼ਬਰ »

ਪੰਜਾਬ ਵਿਕਾਸ ਟੈਕਸ ਬਾਰੇ ਨੋਟੀਫਿਕੇਸ਼ਨ ਅਗਲੇ ਹਫ਼ਤੇ ਸੰਭਵ-ਮਨਪ੍ਰੀਤ ਸਿੰਘ ਬਾਦਲ

ਚੰਡੀਗੜ੍ਹ, 23 ਅਪ੍ਰੈਲ (ਪੀ. ਟੀ. ਆਈ.)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਅਗਲੇ ਹਫ਼ਤੇ ਪੰਜਾਬ ਵਿਕਾਸ ਟੈਕਸ ਬਾਰੇ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ ਜਿਸ ਨਾਲ 150-200 ਕਰੋੜ ਰੁਪਏ ਮਾਲੀਆ ਇਕੱਠਾ ਹੋਣ ਦੀ ਆਸ ਹੈ। ਪੰਜਾਬ ਦੇ ਖ਼ਜ਼ਾਨਾ ...

ਪੂਰੀ ਖ਼ਬਰ »

ਕੀ ਕੋਈ ਵਿਗਿਆਨਕ ਮੁਲਾਂਕਣ ਹੋਇਆ ਕਿ ਮੌਤ ਦੀ ਸਜ਼ਾ ਜਬਰ ਜਨਾਹ ਰੋਕ ਸਕਦੀ ਹੈ?

ਨਵੀਂ ਦਿੱਲੀ, 23 ਅਪ੍ਰੈਲ (ਪੀ. ਟੀ. ਆਈ.)-ਅੱਜ ਦਿੱਲੀ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਕਿ 12 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਜਬਰ ਜਨਾਹ ਲਈ ਮੌਤ ਦੀ ਸਜ਼ਾ ਦੇਣ ਬਾਰੇ ਆਰਡੀਨੈਂਸ ਜਾਰੀ ਕਰਨ ਤੋਂ ਪਹਿਲਾਂ ਕੀ ਕੋਈ ਕੋਈ ਵਿਗਿਆਨਕ ਮੁਲਾਂਕਣ ਕੀਤਾ ਗਿਆ ਹੈ। ...

ਪੂਰੀ ਖ਼ਬਰ »

ਕੇਂਦਰ ਨੇ ਮੇਘਾਲਿਆ 'ਚ ਪੂਰੀ ਤਰ੍ਹਾਂ ਤੇ ਅਰੁਣਾਚਲ ਦੇ ਕੁਝ ਹਿੱਸਿਆਂ 'ਚੋਂ 'ਅਫਸਪਾ' ਹਟਾਇਆ

ਨਵੀਂ ਦਿੱਲੀ, 23 ਅਪ੍ਰੈਲ (ਏਜੰਸੀ)-ਉੱਤਰ-ਪੂਰਬੀ ਸੂਬੇ ਮੇਘਾਲਿਆ 'ਚੋਂ ਪੂਰੀ ਤਰ੍ਹਾਂ ਤੇ ਅਰੁਣਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਤੋਂ 'ਅਫਸਪਾ' ਨੂੰ ਹਟਾ ਲਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਵਿਵਾਦਤ ਆਰਮਡ ਫੋਰਸਜ਼ ਸਪੈਸ਼ਲ ਪਾਵਰ ਐਕਟ (ਏ.ਐਫ.ਐਸ.ਪੀ.ਏ) ਜੋ ...

ਪੂਰੀ ਖ਼ਬਰ »

ਦੇਸ਼ ਸੜ ਰਿਹੈ, ਮੋਦੀ ਨੂੰ ਮੁੜ ਪ੍ਰਧਾਨ ਮੰਤਰੀ ਬਣਨ ਦੀ ਚਿੰਤਾ-ਰਾਹੁਲ

ਕਾਂਗਰਸ ਵਲੋਂ ਸੰਵਿਧਾਨ ਬਚਾਓ ਮੁਹਿੰਮ ਦੀ ਸ਼ੁਰੂਆਤ

ਨਵੀਂ ਦਿੱਲੀ, 23 ਅਪ੍ਰੈਲ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਰਫ ਆਪਣੇ ਮੁੜ ਪ੍ਰਧਾਨ ਮੰਤਰੀ ਬਣਨ ਨਾਲ ਸਰੋਕਾਰ ਹੈ, ਦੇਸ਼ 'ਚ ਔਰਤਾਂ ਨਾਲ ਹੋ ਰਹੇ ਜਬਰ ਜਨਾਹ ਜਾਂ ਦਲਿਤਾਂ 'ਤੇ ਹੋਣ ਵਾਲੇ ਜ਼ੁਲਮਾਂ ਬਾਰੇ ਉਹ ਸਿਰਫ ਚੁੱਪ ਧਾਰ ਲੈਂਦੇ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ ਰਾਸ਼ਟਰਵਿਆਪੀ ਮੁਹਿੰਮ 'ਸੰਵਿਧਾਨ ਬਚਾਓ' ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ 'ਤੇ ਤਿੱਖ਼ਾ ਹਮਲਾ ਬੋਲਦਿਆਂ ਉਕਤ ਬਿਆਨ ਦਿੱਤਾ। ਰਾਹੁਲ ਗਾਂਧੀ ਨੇ ਭਾਜਪਾ 'ਤੇ ਸਾਰੇ ਸੰਵਿਧਾਨਕ ਸੰਸਥਾਨਾਂ 'ਚ ਆਰ. ਐਸ. ਐਸ. ਦੇ ਲੋਕ ਬਿਠਾ ਕੇ ਸੰਸਥਾਨਾਂ ਨੂੰ ਬਰਬਾਦ ਕਰਨ ਦਾ ਇਲਜ਼ਾਮ ਲਾਉਂਦਿਆ ਕਿਹਾ ਕਿ ਸੁਪਰੀਮ ਕੋਰਟ ਨੂੰ ਕੁਚਲਿਆ ਜਾ ਰਿਹਾ ਹੈ ਅਤੇ ਸੰਸਦ ਨੂੰ ਬੰਦ ਰੱਖਿਆ ਜਾ ਰਿਹਾ ਹੈ। ਹਾਲ 'ਚ ਖ਼ਤਮ ਹੋਏ ਬਜਟ ਇਜਲਾਸ, ਜਿਸ ਦੇ ਦੂਜੇ ਪੜਾਅ 'ਚ ਰੌਲੇ-ਰੱਪੇ ਕਾਰਨ ਕੋਈ ਕੰਮ ਨਹੀਂ ਹੋ ਸਕਿਆ, ਦਾ ਹਵਾਲਾ ਦਿੰਦਿਆ ਰਾਹੁਲ ਗਾਂਧੀ ਨੇ ਕਿਹਾ ਕਿ ਆਮ ਤੌਰ 'ਤੇ ਵਿਰੋਧੀ ਧਿਰ ਸੰਸਦ ਚੱਲਣ 'ਚ ਅੜਿੱਕਾ ਪਾਉਂਦੀ ਹੈ ਪਰ ਪਹਿਲੀ ਵਾਰ ਹੈ ਕਿ ਸਰਕਾਰ ਨੇ ਸੰਸਦ ਨੂੰ ਰੋਕ ਰੱਖਿਆ ਹੈ। ਜ਼ਿਕਰਯੋਗ ਹੈ ਕਿ 'ਸੰਵਿਧਾਨ ਬਚਾਓ ਮੁਹਿੰਮ' ਨੂੰ ਅਗਲੇ ਸਾਲ ਬਾਬਾ ਅੰਬੇਡਕਰ ਦੀ ਜੈਅੰਤੀ (14 ਅਪ੍ਰੈਲ) ਤੱਕ ਚਲਾਇਆ ਜਾਵੇਗਾ, ਜਿਸ 'ਚ ਸਰਕਾਰ ਵਲੋਂ ਸੰਵਿਧਾਨ ਖ਼ਿਲਾਫ਼ ਕੀਤੀਆਂ ਕਾਰਵਾਈਆਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਕਾਂਗਰਸ ਇਸ ਮੁਹਿੰਮ ਜ਼ਰੀਏ ਦੇਸ਼ ਦੇ 17 ਫ਼ੀਸਦੀ ਦਲਿਤ ਤਬਕੇ ਨੂੰ ਆਪਣੇ ਨਾਲ ਮੁੜ ਜੋੜਨ ਦਾ ਯਤਨ ਕਰ ਰਹੀ ਹੈ। ਸੁਪਰੀਮ ਕੋਰਟ ਵਲੋਂ ਮਾਰਚ 'ਚ ਐਸ. ਸੀ./ਐਸ. ਟੀ. ਕਾਨੂੰਨ 'ਚ ਕੀਤੀ ਤਰਮੀਮ ਤੋਂ ਬਾਅਦ ਕਾਂਗਰਸ ਵਲੋਂ ਭਾਜਪਾ 'ਤੇ ਦਲਿਤ ਵਿਰੋਧੀ ਹੋਣ ਦਾ ਇਲਜ਼ਾਮ ਲਾਇਆ ਗਿਆ ਸੀ, ਜਿਸ ਨੂੰ ਹੁਣ ਮੁਹਿੰਮ ਬਣਾ ਕੇ ਦੇਸ਼ ਭਰ ਦੇ ਹਰ ਇਲਾਕੇ 'ਚ ਚਲਾਇਆ ਜਾਵੇਗਾ। ਤਾਲਕਟੋਰਾ ਸਟੇਡੀਅਮ 'ਚ ਆਪਣੇ ਭਾਸ਼ਣ ਦੀ ਸ਼ੁਰੂਆਤ ਹੀ ਪ੍ਰਧਾਨ ਮੰਤਰੀ ਦੀ ਲਿਖੀ ਕਿਤਾਬ 'ਕਰਮਯੋਗੀ' 'ਚੋਂ ਲਏ ਸ਼ਬਦਾਂ ਨਾਲ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਮੰਨਣਾ ਹੈ ਕਿ ਲੋਕਾਂ ਦਾ ਮੈਲਾ ਢੋਹਣ ਵਾਲਾ ਵਾਲਮੀਕਿ ਸਮਾਜ ਇਹ ਕੰਮ ਸਿਰਫ ਆਪਣਾ ਪੇਟ ਭਰਨ ਲਈ ਨਹੀਂ, ਸਗੋਂ ਅਧਿਆਤਮ ਵਜੋਂ ਕੀਤਾ ਜਾਂਦਾ ਹੈ। ਰਾਹੁਲ ਗਾਂਧੀ ਨੇ ਦਲਿਤਾਂ ਪ੍ਰਤੀ ਅਜਿਹੀ ਸੋਚ ਰੱਖਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹੀ ਕਾਰਨ ਹੈ ਕਿ ਦੇਸ਼ ਦੇ ਦਲਿਤ ਮੋਦੀ ਤੋਂ ਨਾਰਾਜ਼ ਹਨ। ਦਲਿਤਾਂ ਨਾਲ ਹੋਏ ਜ਼ੁਲਮਾਂ ਲਈ ਰਾਹੁਲ ਗਾਂਧੀ ਨੇ ਊਨਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਦਿਆ ਕਿਹਾ ਕਿ ਦਲਿਤਾਂ 'ਤੇ ਏਨੇ ਜ਼ੁਲਮ ਹੋਣ 'ਤੇ ਵੀ ਪ੍ਰਧਾਨ ਮੰਤਰੀ ਨੇ ਲੰਮੀ ਚੁੱਪੀ ਧਾਰੀ ਹੋਈ ਹੈ।
ਦੁਨੀਆ 'ਚ ਦਿੱਖ਼ ਖਰਾਬ ਕੀਤੀ
ਰਾਹੁਲ ਗਾਂਧੀ ਨੇ 70 ਸਾਲਾਂ 'ਚ ਹੋਏ ਕਈ ਪ੍ਰਧਾਨ ਮੰਤਰੀਆਂ ਦੇ ਕਾਰਜਕਾਲਾਂ ਦਾ ਹਵਾਲਾ ਦਿੰਦਿਆਂ ਜਿਸ 'ਚ ਨਾ ਸਿਰਫ਼ ਨਹਿਰੂ ਅਤੇ ਨਰਸਿਮ੍ਹਾ ਰਾਓ ਦਾ ਜ਼ਿਕਰ ਸੀ, ਸਗੋਂ ਅਟਲ ਬਿਹਾਰੀ ਵਾਜਪਾਈ ਦਾ ਵੀ ਨਾਂਅ ਲੈਂਦਿਆਂ ਕਿਹਾ ਕਿ ਦੁਨੀਆ ਭਰ ਦੇ ਲੋਕ ਸਫ਼ਲ ਲੋਕਤਾਂਤਰਿਕ ਦੇਸ਼ ਵਜੋਂ ਭਾਰਤ ਵੱਲ ਵੇਖਦੇ ਸੀ ਪਰ ਪ੍ਰਧਾਨ ਮੰਤਰੀ ਮੋਦੀ ਦੇ 4 ਸਾਲ ਦੇ ਸਾਸ਼ਨ ਨੇ ਇਸ ਦਿੱਖ ਨੂੰ ਬਰਬਾਦ ਕਰ ਦਿੱਤਾ ਹੈ, ਜਦਕਿ ਹੁਣ ਦੁਨੀਆ 'ਚ ਸਿਰਫ ਘੱਟ ਗਿਣਤੀਆਂ ਅਤੇ ਦਲਿਤਾਂ 'ਤੇ ਜ਼ੁਲਮਾਂ ਦੀ ਚਰਚਾ ਹੁੰਦੀ ਹੈ।
ਸਿਰਫ ਮੋਦੀ ਕਰਦੇ ਹਨ 'ਮਨ ਕੀ ਬਾਤ'
ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ (ਮੋਦੀ) ਸਿਰਫ਼ ਆਪਣੇ 'ਮਨ ਕੀ ਬਾਤ' ਕਰਦੇ ਹਨ। ਉਨ੍ਹਾਂ ਦੇ ਮੰਤਰੀਆਂ ਤੱਕ ਨੂੰ ਵੀ ਗੱਲ ਜਾਂ ਸਵਾਲ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਂਦੀ। ਰਾਹੁਲ ਨੇ ਕਿਹਾ ਕਿ ਪਹਿਲੀ ਵਾਰ ਹੈ ਕਿ ਆਈ. ਐਮ. ਐਫ. ਦੀ ਮੁਖੀ ਨੇ ਕਿਹਾ ਕਿ ਭਾਰਤ 'ਚ ਔਰਤਾਂ ਲਈ ਸਹੀ ਕੰਮ ਨਹੀਂ ਹੋ ਰਿਹਾ। ਕਾਂਗਰਸ ਪ੍ਰਧਾਨ ਨੇ ਸੁਪਰੀਮ ਕੋਰਟ ਦੇ 4 ਜੱਜਾਂ ਵਲੋਂ ਕੀਤੀ ਪ੍ਰੈੱਸ ਕਾਨਫ਼ਰੰਸ ਦਾ ਵੀ ਜ਼ਿਕਰ ਕਰਦਿਆ ਕਿਹਾ ਕਿ ਪਹਿਲੀ ਵਾਰ ਹੈ ਕਿ ਜੱਜ ਜਨਤਾ ਕੋਲ ਨਿਆਂ ਦੀ ਗੁਹਾਰ ਲਾ ਰਹੇ ਹਨ।


ਖ਼ਬਰ ਸ਼ੇਅਰ ਕਰੋ

ਸੁਪਰੀਮ ਕੋਰਟ ਵਲੋਂ ਜਾਤੀ ਟਿੱਪਣੀ ਮਾਮਲੇ 'ਚ ਸਲਮਾਨ ਖ਼ਿਲਾਫ਼ ਕਾਰਵਾਈ 'ਤੇ ਰੋਕ

ਨਵੀਂ ਦਿੱਲੀ, 23 ਅਪ੍ਰੈਲ (ਏਜੰਸੀ)-ਸੁਪਰੀਮ ਕੋਰਟ ਨੇ ਅੱਜ ਵਾਲਮੀਕਿ ਭਾਈਚਾਰੇ ਬਾਰੇ ਕਥਿਤ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ 'ਚ ਸਲਮਾਨ ਖ਼ਿਲਾਫ਼ ਕਾਰਵਾਈ 'ਤੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਦੇਸ਼ ਭਰ ਦੀਆਂ ਕਈ ਅਦਾਲਤਾਂ 'ਚ ਉਸ ਖ਼ਿਲਾਫ਼ ਐਸ.ਸੀ./ ਐਸ.ਟੀ. ਐਕਟ ...

ਪੂਰੀ ਖ਼ਬਰ »

ਭੈਣ ਨੇ ਜੈਸਿਕਾ ਦੇ ਹੱਤਿਆਰੇ ਨੂੰ ਕੀਤਾ ਮੁਆਫ਼

ਨਵੀਂ ਦਿੱਲੀ, 23 ਅਪ੍ਰੈਲ (ਏਜੰਸੀ)-ਜੈਸਿਕਾ ਲਾਲ ਦੀ ਹੱਤਿਆ ਦੇ ਲਗਪਗ ਦੋ ਦਹਾਕੇ ਬਾਅਦ ਉਨ੍ਹਾਂ ਦੀ ਭੈਣ ਸਬਰੀਨਾ ਨੇ ਦੋਸ਼ੀ ਮਨੂ ਸ਼ਰਮਾ ਨੂੰ ਮੁਆਫ਼ ਕਰ ਦਿੱਤਾ ਹੈ। ਸਿੱਧਾਰਥ ਵਸ਼ਿਸ਼ਟ ਉਰਫ਼ ਮਨੂ ਸ਼ਰਮਾ ਦੇ ਤਿਹਾੜ ਦੇ ਓਪਨ ਜੇਲ੍ਹ 'ਚ ਤਬਦੀਲ ਕਰਨ ਦੇ ਫ਼ੈਸਲੇ 'ਤੇ ਸਬਰੀਨਾ ਨੂੰ ...

ਪੂਰੀ ਖ਼ਬਰ »

ਰਾਮ ਰਹੀਮ ਵਿਰੁੱਧ ਕਤਲ ਕੇਸਾਂ 'ਚ ਖੱਟਾ ਸਿੰਘ ਦੇ ਸਕੇਗਾ ਨਵੇਂ ਬਿਆਨ

ਚੰਡੀਗੜ੍ਹ, 23 ਅਪ੍ਰੈਲ (ਸੁਰਜੀਤ ਸਿੰਘ ਸੱਤੀ)-ਸਾਧਵੀਆਂ ਨਾਲ ਜਬਰ ਜਨਾਹ ਦੇ ਮਾਮਲੇ 'ਚ ਸਜ਼ਾਯਾਫਤਾ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਦੀ ਅਰਜ਼ੀਆਂ ਮਨਜ਼ੂਰ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਸ ਨੂੰ ਰਣਜੀਤ ਸਿੰਘ ਕਤਲ ਕੇਸ ਤੇ ...

ਪੂਰੀ ਖ਼ਬਰ »

ਪੁਨਰਗਠਿਤ ਮੰਤਰੀ ਮੰਡਲ ਦੀ ਬੈਠਕ 30 ਨੂੰ

ਚੰਡੀਗੜ੍ਹ, 23 ਅਪ੍ਰੈਲ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਪੁਨਰਗਠਿਤ ਮੰਤਰੀ ਮੰਡਲ, ਜਿਸ ਦੀ ਗਿਣਤੀ ਮੁੱਖ ਮੰਤਰੀ ਸਮੇਤ ਹੁਣ 18 'ਤੇ ਪੁੱਜ ਗਈ ਹੈ, ਦੀ ਇਕ ਬੈਠਕ 30 ਅਪ੍ਰੈਲ ਨੂੰ ਸੱਦੀ ਹੈ, ਜੋ ਕਿ ਮੰਤਰੀ ਮੰਡਲ 'ਚ ਸ਼ਾਮਿਲ ਹੋਏ ਸਾਰੇ ...

ਪੂਰੀ ਖ਼ਬਰ »

ਪੈਰਿਸ ਹਮਲਿਆਂ ਦੇ ਦੋਸ਼ੀ ਨੂੰ ਬੈਲਜੀਅਮ ਦੀ ਅਦਾਲਤ ਵਲੋਂ 20 ਸਾਲ ਕੈਦ

ਬਰੱਸਲਜ਼, 23 ਅਪ੍ਰੈਲ (ਏ. ਐਫ. ਪੀ.)-ਅੱਜ ਬੈਲਜੀਅਮ ਦੀ ਅਦਾਲਤ ਨੇ ਪੈਰਿਸ ਹਮਲਿਆਂ ਦੇ ਦੋਸ਼ੀ ਸਾਲਾਹ ਅਬਦੇਸਲਾਮ ਨੂੰ 2016 ਵਿਚ ਉਸ ਦੇ ਫੜੇ ਜਾਣ ਤੋਂ ਪਹਿਲਾਂ ਬਰੱਸਲਜ਼ ਵਿਚ ਪੁਲਿਸ ਨਾਲ ਗੋਲੀਬਾਰੀ ਕਰਨ ਲਈ ਕਸੂਰਵਾਰ ਪਾਉਂਦੇ ਹੋਏ 20 ਸਾਲ ਕੈਦ ਦੀ ਸਜ਼ਾ ਸੁਣਵਾਈ ਹੈ। ਉਸ ਉੱਪਰ ...

ਪੂਰੀ ਖ਼ਬਰ »

ਟੋਰਾਂਟੋ 'ਚ ਪੈਦਲ ਯਾਤਰੀਆਂ 'ਤੇ ਚੜ੍ਹੀ ਵੈਨ-4 ਮੌਤਾਂ

ਟੋਰਾਂਟੋ, 23 ਅਪ੍ਰੈਲ (ਏਜੰਸੀਆਂ)-ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਇਕ ਚਿੱਟੇ ਰੰਗ ਦੀ ਵੈਨ ਨੇ ਸੜਕ 'ਤੇ ਪੈਦਲ ਜਾ ਰਹੇ ਕਈ ਲੋਕਾਂ ਨੂੰ ਕੁਚਲ ਦਿੱਤਾ। ਸਥਾਨਕ ਮੀਡੀਆ ਅਨੁਸਾਰ ਇਸ ਘਟਨਾ ਵਿਚ 4 ਲੋਕਾਂ ਦੀ ਮੌਤ ਹੋ ਗਈ ਤੇ 7 ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਵੈਨ ਦਾ ਚਾਲਕ ...

ਪੂਰੀ ਖ਼ਬਰ »

ਪੁਲਿਸ ਦੇ ਉੱਚ-ਅਫ਼ਸਰਾਂ 'ਤੇ ਦਬਾਅ ਬਣਾ ਰਹੇ ਨੇ ਕੈਪਟਨ-ਚਟੋਪਾਧਿਆਏ ਨੇ ਹਾਈਕੋਰਟ ਨੂੰ ਦੱਸਿਆ

* ਐਸ.ਐਸ.ਪੀ. ਰਾਜਜੀਤ ਸਬੰਧੀ ਅੰਤਿਮ ਰਿਪੋਰਟ ਤਲਬ * ਅਗਲੀ ਸੁਣਵਾਈ 23 ਮਈ ਨੂੰ

ਚੰਡੀਗੜ੍ਹ, 23 ਅਪ੍ਰੈਲ (ਸੁਰਜੀਤ ਸਿੰਘ ਸੱਤੀ)-ਮੋਗਾ ਦੇ ਐਸ.ਐਸ.ਪੀ. ਰਾਜਜੀਤ ਸਿੰਘ ਹੁੰਦਲ ਵਲੋਂ ਡਰੱਗਸ ਕੇਸ ਦੀ ਜਾਂਚ ਕਰ ਰਹੇ ਐਸ.ਆਈ.ਟੀ. ਮੁਖੀ ਹਰਪ੍ਰੀਤ ਸਿੰਘ ਸਿੱਧੂ 'ਤੇ ਲਗਾਏ ਇਲਜ਼ਾਮਾਂ ਦੀ ਜਾਂਚ ਕਰ ਰਹੇ ਡੀ. ਜੀ. ਪੀ. ਐਸ. ਚਟੋਪਾਧਿਆਏ ਵਲੋਂ ਪੰਜਾਬ ਤੇ ਹਰਿਆਣਾ ...

ਪੂਰੀ ਖ਼ਬਰ »

ਸੁਸ਼ਮਾ ਵਲੋਂ ਸ਼ੀ ਜਿਨਪਿੰਗ ਨਾਲ ਮੁਲਾਕਾਤ

ਬੀਜਿੰਗ, 23 ਅਪ੍ਰੈਲ (ਏਜੰਸੀ)- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਇਥੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸ਼ੀ ਨੇ ਕਿਹਾ ਕਿ ਸ਼ੰਘਾਈ ਸਹਿਯੋਗ ਸੰਗਠਨ ਦੇ ਵਿਕਾਸ ਨੂੰ ਚੀਨ ਆਪਣੀ ਰਣਨੀਤਿਕ ਪਹਿਲ ਮੰਨਦਾ ਹੈ। ਸ਼ੰਘਾਈ ਸਹਿਯੋਗ ਸੰਗਠਨ ...

ਪੂਰੀ ਖ਼ਬਰ »

ਜਥੇ 'ਚੋਂ ਲਾਪਤਾ ਹੋਇਆ ਨੌਜਵਾਨ ਪਾਕਿ 'ਚ ਗ੍ਰਿਫ਼ਤਾਰ

ਅੰਮ੍ਰਿਤਸਰ, 23 ਅਪ੍ਰੈਲ (ਸੁਰਿੰਦਰ ਕੋਛੜ)-ਵਿਸਾਖੀ ਮੌਕੇ ਜਥੇ ਨਾਲ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਦੌਰਾਨ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਤੋਂ ਸ਼ੱਕੀ ਹਾਲਾਤ 'ਚ ਲਾਪਤਾ ਹੋਏ ਅੰਮ੍ਰਿਤਸਰ ਦੇ ਪਿੰਡ ਨਿਰੰਜਨਪੁਰ ਦੇ ਨਿਵਾਸੀ ਅਮਰਜੀਤ ਸਿੰਘ (24 ਸਾਲ) ਨੂੰ ...

ਪੂਰੀ ਖ਼ਬਰ »

ਪਹਿਲੇ 10 ਸਥਾਨਾਂ 'ਤੇ ਰਹਿਣ ਵਾਲੇ ਜ਼ਿਆਦਾਤਰ ਵਿਦਿਆਰਥੀ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ

ਐੱਸ. ਏ. ਐੱਸ. ਨਗਰ, 23 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਸ਼੍ਰੇਣੀ ਦੇ ਨਤੀਜੇ 'ਚੋਂ ਅਕਾਦਮਿਕ ਅੰਕਾਂ ਤੇ ਖੇਡ ਕੋਟੇ ਵਾਲੀਆਂ ਪਹਿਲੀਆਂ 10 ਪੁਜ਼ੀਸ਼ਨਾਂ 'ਤੇ ਕਾਬਜ਼ ਰਹਿਣ ਵਾਲੇ ਵਿਦਿਆਰਥੀਆਂ 'ਚੋਂ ਜ਼ਿਆਦਾਤਰ ਵਿਦਿਆਰਥੀ ...

ਪੂਰੀ ਖ਼ਬਰ »

ਪਿਛਲੇ ਕਈ ਸਾਲਾਂ ਤੋਂ ਮੋਹਰੀ ਰਹੇ ਜ਼ਿਲ੍ਹਿਆਂ ਦਾ ਨਤੀਜਾ ਮੂਧੇ ਮੂੰਹ ਡਿੱਗਾ

ਸਿੱਖਿਆ ਮੰਤਰੀ ਰਹਿ ਚੁਕੀ ਅਰੁਣਾ ਚੌਧਰੀ ਦਾ ਜ਼ਿਲ੍ਹਾ ਰਿਹਾ 21ਵੇਂ ਨੰਬਰ 'ਤੇ

- ਡਾ: ਕਾਹਲੋਂ - ਬਟਾਲਾ, 23 ਅਪ੍ਰੈਲ-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 12ਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਇਸ ਨਤੀਜੇ ਵਿਚ ਪਾਸ ਵਿਦਿਆਰਥੀਆਂ ਦੀ ਗਿਣਤੀ ਪਿਛਲੇ ਸਾਲ ਨਾਲੋਂ 3.61 ਫ਼ੀਸਦੀ ਵੱਧ ਰਹੀ। ਵੇਖਿਆ ਜਾਵੇ ਤਾਂ 2016 ਵਿਚ ਪਾਸ ਫ਼ੀਸਦੀ 76.77 ਸੀ, 2017 ਵਿਚ 62.36 ਰਹੀ ਤੇ ...

ਪੂਰੀ ਖ਼ਬਰ »

ਲੁਧਿਆਣਾ ਦੀ ਪੂਜਾ ਜੋਸ਼ੀ ਪੰਜਾਬ 'ਚੋਂ ਅੱਵਲ

ਲੁਧਿਆਣਾ ਦਾ ਵਿਵੇਕ ਦੂਜੇ ਤੇ ਸ੍ਰੀ ਮੁਕਤਸਰ ਸਾਹਿਬ ਦੀ ਜਸਨੂਰ ਕੌਰ ਤੀਸਰੇ ਸਥਾਨ 'ਤੇ

ਤਰਵਿੰਦਰ ਸਿੰਘ ਬੈਨੀਪਾਲ ਐੱਸ. ਏ. ਐੱਸ. ਨਗਰ, 23 ਅਪ੍ਰੈਲ -ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਮਾਰਚ-2018 ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ (ਵੋਕੇਸ਼ਨਲ ਗਰੁੱਪ ਦੇ 14314 ਪ੍ਰੀਖਿਆਰਥੀਆਂ ਤੇ ਨਕਲ ਕਾਰਨ ਮੁੜ ਹੋਈ ਪ੍ਰੀਖਿਆ ਵਾਲੇ 3852 ਪ੍ਰੀਖਿਆਰਥੀਆਂ ਦੇ ...

ਪੂਰੀ ਖ਼ਬਰ »

ਉਪ ਰਾਸ਼ਟਰਪਤੀ ਵਲੋਂ ਚੀਫ਼ ਜਸਟਿਸ ਖ਼ਿਲਾਫ਼ ਮਹਾਂਦੋਸ਼ ਦਾ ਨੋਟਿਸ ਖ਼ਾਰਜ

ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਜਾਵੇਗੀ ਕਾਂਗਰਸ

ਨਵੀਂ ਦਿੱਲੀ, 23 ਅਪ੍ਰੈਲ (ਉਪਮਾ ਡਾਗਾ ਪਾਰਥ)-ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਵੈਂਕਈਆ ਨਾਇਡੂ ਨੇ ਭਾਰਤ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ ਖ਼ਿਲਾਫ਼ ਵਿਰੋਧੀ ਧਿਰਾਂ ਵਲੋਂ ਦਿੱਤੇ ਮਹਾਂਦੋਸ਼ ਦੇ ਨੋਟਿਸ ਨੂੰ ਸੰਸਦੀ ਪ੍ਰੰਪਰਾਵਾਂ ਦੇ ਖ਼ਿਲਾਫ਼ ਕਰਾਰ ਦਿੰਦਿਆਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX