ਤਾਜਾ ਖ਼ਬਰਾਂ


ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ
. . .  37 minutes ago
ਸ੍ਰੀਨਗਰ, 16 ਅਕਤੂਬਰ - ਜੰਮੂ ਕਸ਼ਮੀਰ ਦੇ ਅਨੰਤਨਾਗ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਚੱਲ ਰਹੀ ਹੈ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰਾ ਪਾਇਆ ਹੋਇਆ...
ਅੱਜ ਦਾ ਵਿਚਾਰ
. . .  45 minutes ago
ਸਰਕਾਰੀ ਹਸਪਤਾਲਾਂ ਦਾ ਸਮਾਂ ਅੱਜ ਤੋਂ ਬਦਲਿਆ
. . .  1 day ago
ਗੁਰਦਾਸਪੁਰ, 15 ਅਕਤੂਬਰ (ਸੁਖਵੀਰ ਸਿੰਘ ਸੈਣੀ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਸਮੂਹ ਸਰਕਾਰੀ ਹਸਪਤਾਲਾਂ ਦਾ ਸਮਾਂ ਮੌਸਮ ਨੂੰ ਦੇਖਦੇ ਹੋਏ ਬਦਲ ਦਿੱਤਾ ਗਿਆ ਹੈ। ਇਸ ਸਬੰਧੀ ...
ਹਵਾਈ ਅੱਡਾ ਰਾਜਾਸਾਂਸੀ 'ਚ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਗਿਆ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ
. . .  1 day ago
ਰਾਜਾਸਾਂਸੀ, 15 ਅਕਤੂਬਰ (ਹਰਦੀਪ ਸਿੰਘ ਖੀਵਾ/ਹੇਰ) - ਅੰਮ੍ਰਿਤਸਰ ਦੇ ਸ੍ਰੀ ਗਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ...
ਨਸ਼ਿਆਂ ਕਾਰਨ ਜੀਂਦੋਵਾਲ 'ਚ ਨੌਜਵਾਨ ਦੀ ਮੌਤ
. . .  1 day ago
ਬੰਗਾ, 15 ਅਕਤੂਬਰ (ਜਸਵੀਰ ਸਿੰਘ ਨੂਰਪੁਰ) - ਬੰਗਾ ਬਲਾਕ ਦੇ ਪਿੰਡ ਜੀਂਦੋਵਾਲ ਵਿਖੇ ਨਸ਼ਿਆਂ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ...
ਸਿਹਤ ਵਿਭਾਗ ਦੀ ਟੀਮ ਵਲੋਂ ਅਬੋਹਰ 'ਚ ਵੱਖ-ਵੱਖ ਥਾਵਾਂ 'ਤੇ ਖਾਣ ਪੀਣ ਦੀਆਂ ਵਸਤੂਆਂ ਦੇ ਭਰੇ ਗਏ ਸੈਂਪਲ
. . .  1 day ago
ਫ਼ਾਜ਼ਿਲਕਾ, 15 ਅਕਤੂਬਰ (ਪ੍ਰਦੀਪ ਕੁਮਾਰ)- ਸਿਹਤ ਵਿਭਾਗ ਦੀ ਟੀਮ ਵਲੋਂ ਅੱਜ ਅਬੋਹਰ ਇਲਾਕੇ 'ਚ ਵੱਖ-ਵੱਖ ਥਾਵਾਂ 'ਤੇ ਖਾਣ ਪੀਣ ਦੀਆਂ ਵਸਤੂਆਂ...
ਕੈਪਟਨ ਭਲਕੇ ਜਲਾਲਾਬਾਦ ਹਲਕੇ 'ਚ ਕਰਨਗੇ ਰੋਡ ਸ਼ੋਅ
. . .  1 day ago
ਗੁਰੂ ਹਰਸਹਾਏ, 15 ਅਕਤੂਬਰ (ਹਰਚਰਨ ਸਿੰਘ ਸੰਧੂ)- 21 ਅਕਤੂਬਰ ਨੂੰ ਜਲਾਲਾਬਾਦ ਹਲਕੇ 'ਚ ਹੋ ਰਹੀ ਜ਼ਿਮਨੀ ਚੋਣ ਸੰਬੰਧੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲਕੇ ਜਲਾਲਾਬਾਦ....
ਐੱਨ. ਜੀ. ਟੀ. ਨੇ ਪੰਜਾਬ, ਹਰਿਆਣਾ ਅਤੇ ਯੂ. ਪੀ. ਤੋਂ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੀ ਕਾਰਵਾਈ 'ਤੇ ਮੰਗੀ ਰਿਪੋਰਟ
. . .  1 day ago
ਨਵੀਂ ਦਿੱਲੀ, 15 ਅਕਤੂਬਰ- ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਕੋਲੋਂ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੀ ਗਈ ਕਾਰਵਾਈ...
ਅਜਨਾਲਾ 'ਚ ਡੇਂਗੂ ਦਾ ਕਹਿਰ ਜਾਰੀ, ਇੱਕ ਹੋਰ ਵਿਅਕਤੀ ਦੀ ਮੌਤ
. . .  1 day ago
ਅਜਨਾਲਾ, 15 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪਿਛਲੇ ਕਈ ਦਿਨਾਂ ਤੋਂ ਅਜਨਾਲਾ 'ਚ ਚੱਲ ਰਿਹਾ ਡੇਂਗੂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ...
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਜੰਡਿਆਲਾ ਮੰਜਕੀ, 15 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)- ਸਥਾਨਕ ਕਸਬੇ 'ਚ ਨਸ਼ੇ ਦੇ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ 26 ਸਾਲਾ...
ਕਾਰ ਅਤੇ ਟੈਂਕਰ ਵਿਚਾਲੇ ਹੋਈ ਭਿਆਨਕ ਟੱਕਰ, ਮਾਂ-ਪੁੱਤ ਦੀ ਮੌਤ
. . .  1 day ago
ਕਰਤਾਰਪੁਰ, 15 ਅਕਤੂਬਰ (ਜਸਵੰਤ ਵਰਮਾ)- ਕਰਤਾਰਪੁਰ ਜੀ. ਟੀ. ਰੋਡ 'ਤੇ ਪਿੰਡ ਕਾਹਲਵਾਂ ਦੇ ਸਾਹਮਣੇ ਅੱਜ ਇੱਕ ਕਾਰ ਬੇਕਾਬੂ ਹੋ ਕੇ ਸਾਹਮਣੇ ਜਾ ਰਹੇ ਟੈਂਕਰ ਨਾਲ ਟਕਰਾਅ...
ਮੇਰੇ ਅਤੇ ਰਮਿੰਦਰ ਆਵਲਾ ਵਿਚਕਾਰ ਵਪਾਰਕ ਹਿੱਸੇ ਦੀ ਗੱਲ ਕਹਿ ਕੇ ਕਾਂਗਰਸ ਕਰ ਰਹੀ ਹੈ ਝੂਠਾ ਪ੍ਰਚਾਰ- ਬਾਦਲ
. . .  1 day ago
ਜਲਾਲਾਬਾਦ, 15 ਅਕਤੂਬਰ (ਪ੍ਰਦੀਪ ਕੁਮਾਰ)- ਜਲਾਲਾਬਾਦ ਜ਼ਿਮਨੀ ਚੋਣ ਨੂੰ ਹਾਰਦਿਆਂ ਦੇਖ ਕੇ ਮੇਰੇ ਅਤੇ ਕਾਂਗਰਸੀ ਉਮੀਦਵਾਰ ਵਿਚਕਾਰ ਵਪਾਰਕ ਹਿੱਸੇ ਦੀ ਗੱਲ ਕਹਿ ਕੇ ਕਾਂਗਰਸ ਲੋਕਾਂ 'ਚ ਝੂਠਾ...
ਤਿਹਾੜ ਜੇਲ੍ਹ 'ਚ ਕੱਲ੍ਹ ਚਿਦੰਬਰਮ ਕੋਲੋਂ ਪੁੱਛਗਿੱਛ ਕਰੇਗੀ ਈ. ਡੀ.
. . .  1 day ago
ਨਵੀਂ ਦਿੱਲੀ, 15 ਅਕਤੂਬਰ- ਦਿੱਲੀ ਦੀ ਇੱਕ ਅਦਾਲਤ ਨੇ ਆਈ. ਐੱਨ. ਐਕਸ. ਮੀਡੀਆ ਮਾਮਲੇ ਇਨਫੋਰਸਮੈਂਟ ਡਾਇਰੈਕਟਰੇਟ (ਈ. ਡੀ.) ਨੂੰ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਔਰਤ ਦੀ ਮੌਤ
. . .  1 day ago
ਸ੍ਰੀਨਗਰ, 15 ਅਕਤੂਬਰ- ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ 'ਚ ਅੱਜ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ...
ਆਪਣੀਆਂ ਮੰਗਾਂ ਨੂੰ ਲੈ ਕੇ ਦਰਜਾ ਚਾਰ ਕਰਮਚਾਰੀਆਂ ਵਲੋਂ ਰੋਸ ਪ੍ਰਦਰਸ਼ਨ
. . .  1 day ago
ਐੱਸ. ਏ. ਐੱਸ. ਨਗਰ, 15 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)- ਦਰਜਾ ਚਾਰ ਕਰਮਚਾਰੀ ਐਸੋਸੀਏਸ਼ਨ ਸਿੱਖਿਆ ਵਿਭਾਗ ਪੰਜਾਬ ਵਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਡੀ. ਪੀ. ਆਈ...
ਰਾਹੋਂ ਪੁਲਿਸ ਨੇ ਭਾਰੀ ਮਾਤਰਾ ਨਸ਼ੀਲੀਆਂ ਗੋਲੀਆਂ ਸਣੇ ਇੱਕ ਵਿਅਕਤੀ ਨੂੰ ਕੀਤਾ ਕਾਬੂ
. . .  1 day ago
65ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਫੁੱਟਬਾਲ ਸਮਾਪਤ, ਖ਼ਾਲਸਾ ਸਕੂਲ ਬੱਡੋ ਰਿਹਾ ਚੈਂਪੀਅਨ
. . .  1 day ago
ਸਾਨੂੰ ਖੁਸ਼ੀ ਹੈ, ਕਰਤਾਰਪੁਰ ਕਾਰੀਡੋਰ ਮੁਕੰਮਲ ਹੋਣ ਜਾ ਰਿਹੈ - ਪ੍ਰਧਾਨ ਮੰਤਰੀ ਮੋਦੀ
. . .  1 day ago
ਬੱਸ ਦੇ ਪਲਟਣ ਕਾਰਨ 9 ਲੋਕਾਂ ਦੀ ਮੌਤ
. . .  1 day ago
ਕੌਮਾਂਤਰੀ ਨਗਰ ਕੀਰਤਨ ਦੇ ਰਾਜਸਥਾਨ ਤੋਂ ਪੰਜਾਬ 'ਚ ਪ੍ਰਵੇਸ਼ ਕਰਨ 'ਤੇ ਹੋਇਆ ਜ਼ੋਰਦਾਰ ਸਵਾਗਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਵੈਸਾਖ ਸੰਮਤ 550

ਸੰਪਾਦਕੀ

ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਸਰਕਾਰ

ਭਾਜਪਾ ਵਲੋਂ 2014 ਦੇ ਚੋਣ ਪ੍ਰਚਾਰ ਵੇਲੇ ਨੌਜਵਾਨਾਂ ਨੂੰ ਹਰ ਵਰ੍ਹੇ ਦੋ ਕਰੋੜ ਨੌਕਰੀਆਂ ਦੇਣ ਦੇ ਵਾਅਦੇ ਦੀ ਗੱਲ ਕਰ ਲਈਏ ਜਾਂ ਪੰਜਾਬ ਦੀ ਕਾਂਗਰਸ ਵਲੋਂ ਪਿਛਲੇ ਵਰ੍ਹੇ ਪੰਜਾਬ 'ਚ ਘਰ-ਘਰ ਨੌਕਰੀਆਂ ਦੇਣ ਅਤੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨਣ ਅਤੇ ਇਸ ਵਚਨ ਨੂੰ ...

ਪੂਰੀ ਖ਼ਬਰ »

ਪੰਚਾਇਤਾਂ ਦੇ ਵਿਗੜ ਰਹੇ ਪ੍ਰਭਾਵ ਨੂੰ ਬਚਾਉਣ ਦੀ ਲੋੜ

ਸਾਡੇ ਦੇਸ਼ ਦੇ ਲੋਕਤੰਤਰਕ ਢਾਂਚੇ ਦੀ ਸਭ ਤੋਂ ਛੋਟੀ ਅਤੇ ਮੁਢਲੀ ਇਕਾਈ ਪਿੰਡ ਦੀ ਪੰਚਾਇਤ ਮੰਨੀ ਗਈ ਹੈ। ਅੰਗਰੇਜ਼ੀ ਰਾਜ ਸਮੇਂ ਵੀ ਪਿੰਡ ਦੀ ਪੰਚਾਇਤ ਦਾ ਆਦਰ ਸਤਿਕਾਰ ਅੱਜ ਦੇ ਮੁਕਾਬਲੇ ਕਾਫੀ ਚੰਗਾ ਸੀ। ਭਾਰਤ ਦੇਸ਼ ਅੰਦਰ ਪੰਚਾਇਤੀ ਰਾਜ ਦੀ ਸ਼ੁਰੂਆਤ ਬਲਵੰਤ ਰਾਏ ਨੇ ...

ਪੂਰੀ ਖ਼ਬਰ »

ਮੋਦੀ ਸਰਕਾਰ ਨੂੰ ਲੱਗ ਸਕਦਾ ਹੈ ਮੋਮਬੱਤੀਆਂ ਦਾ ਸੇਕ

ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਤੇ ਬੁਲਾਰਾ ਨੇ ਆਪਣੀ ਸਰਕਾਰ ਅਤੇ ਪਾਰਟੀ ਦੇ ਵਿਰੁੱਧ ਉਠਾਏ ਜਾਣ ਵਾਲੇ ਸਵਾਲਾਂ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਹੈ ਕਿ ਪਹਿਲਾਂ ਵਿਰੋਧੀ ਧਿਰ ਦਲਿਤ-ਦਲਿਤ ਕਰਦਾ ਰਹਿੰਦਾ ਸੀ ਅਤੇ ਹੁਣ ਮਹਿਲਾ-ਮਹਿਲਾ ਕਰ ਰਿਹਾ ਹੈ। ਸ਼ਾਇਦ ਉਨ੍ਹਾਂ ਦਾ ਮਕਸਦ ਇਹ ਕਹਿਣ ਦਾ ਸੀ ਕਿ ਅਸੀਂ ਦਲਿਤ ਸਬੰਧੀ ਦੋਸ਼ਾਂ ਦਾ ਜਵਾਬ ਦੇ ਚੁੱਕੇ ਹਾਂ ਅਤੇ ਹੁਣ ਔਰਤਾਂ ਸਬੰਧੀ ਦੋਸ਼ਾਂ ਦਾ ਵੀ ਦੇਵਾਂਗੇ। ਇਹ ਰਵੱਈਆ ਤਕਰੀਬਨ ਅਜਿਹਾ ਹੀ ਹੈ ਜਿਵੇਂ 2011-12 ਦੌਰਾਨ ਕਾਂਗਰਸ ਦੇ ਬੁਲਾਰਿਆਂ ਦਾ ਹੋਇਆ ਕਰਦਾ ਸੀ। ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਹੋਵੇ ਜਾਂ ਨਿਰਭੈ ਕਾਂਡ ਹੋਵੇ, ਉਹ ਇਸ ਤਰ੍ਹਾਂ ਦੇ ਘੁਮੰਡ ਭਰੇ ਜਵਾਬ ਦਿੰਦੇ ਸਨ। ਨਤੀਜਾ ਕੀ ਨਿਕਲਿਆ? ਭਾਜਪਾ ਚਾਹੇ ਤਾਂ ਕਾਂਗਰਸ ਦੇ ਹਸ਼ਰ ਤੋਂ ਸਬਕ ਸਿੱਖ ਸਕਦੀ ਹੈ ਪਰ ਸੱਤਾ ਦੇ ਨਸ਼ੇ ਵਿਚ ਚੂਰ ਰਾਜਨੀਤਕ ਦਲ ਏਨੀ ਆਸਾਨੀ ਨਾਲ ਸਵੈ-ਆਲੋਚਨਾ ਕਰਨ ਲਈ ਤਿਆਰ ਨਹੀਂ ਹੁੰਦੇ। ਜੇਕਰ ਅਜਿਹਾ ਨਾ ਹੁੰਦਾ ਤਾਂ ਫਿਰ ਪਾਰਟੀ ਦੀ ਹਾਈ ਕਮਾਨ ਉਨਾਵ ਅਤੇ ਕਠੂਆ ਦੇ ਘਟਨਾਕ੍ਰਮ ਵਿਚ ਦਖ਼ਲ ਦੇਣ ਵਿਚ ਏਨਾ ਸਮਾਂ ਨਾ ਲਗਾਉਂਦੀ।
ਜਿਹੜੀਆਂ ਮੋਮਬੱਤੀਆਂ ਦਿੱਲੀ ਦੇ ਇੰਡੀਆ ਗੇਟ 'ਤੇ ਕਦੇ ਕਾਂਗਰਸ ਦੇ ਵਿਰੁੱਧ ਜਲੀਆਂ ਸਨ, ਉਸੇ ਜਗ੍ਹਾ ਉਨ੍ਹਾਂ ਨੂੰ ਭਾਜਪਾ ਦੇ ਵਿਰੁੱਧ ਜਗਾਇਆ ਗਿਆ। ਉਦੋਂ ਉਨ੍ਹਾਂ ਨੂੰ ਭਾਜਪਾ ਨੇ ਜਗਵਾਇਆ ਸੀ ਅਤੇ ਅੱਜ ਉਨ੍ਹਾਂ ਨੂੰ ਕਾਂਗਰਸ ਜਗਵਾ ਰਹੀ ਹੈ। ਉਹ ਮਸਲਾ ਵੀ ਜਬਰ ਜਨਾਹ ਅਤੇ ਹੱਤਿਆ ਦਾ ਸੀ, ਇਹ ਮਸਲਾ ਵੀ ਜਬਰ ਜਨਾਹ ਅਤੇ ਹੱਤਿਆ ਦਾ ਹੈ। ਪਰ ਦੋਵਾਂ ਵਿਚਕਾਰ ਫ਼ਰਕ ਸਿਰਫ ਕਾਂਗਰਸ ਅਤੇ ਭਾਜਪਾ ਦੀ ਅਦਲਾ-ਬਦਲੀ ਦਾ ਹੀ ਨਹੀਂ ਹੈ, ਇਕ ਵੱਡਾ ਅੰਤਰ ਹੋਰ ਹੈ। ਨਿਰਭੈ ਕਾਂਡ ਵਿਚ ਕਾਂਗਰਸ ਸਰਕਾਰ ਉਸ ਤਰ੍ਹਾਂ ਸਹਿ-ਅਪਰਾਧੀ ਦੀ ਸਥਿਤੀ ਵਿਚ ਨਹੀਂ ਸੀ, ਜਿਸ ਤਰ੍ਹਾਂ ਨਾਲ ਅੱਜ ਭਾਜਪਾ ਕਠੂਆ ਅਤੇ ਉਨਾਵ ਦੇ ਜਬਰ ਜਨਾਹ ਕਾਂਡਾਂ ਵਿਚ ਦਿਖਾਈ ਦੇ ਰਹੀ ਹੈ। ਕਾਂਗਰਸ 'ਤੇ ਉਸ ਸਮੇਂ ਇਹ ਦੋਸ਼ ਨਹੀਂ ਸੀ ਕਿ ਉਹ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਸਮੇਂ ਰਾਹੁਲ ਗਾਂਧੀ ਦੀ ਆਲੋਚਨਾ ਇਹ ਹੋਈ ਸੀ ਕਿ ਉਹ ਇੰਡੀਆ ਗੇਟ ਦੇ ਪ੍ਰਦਰਸ਼ਨਕਾਰੀਆਂ ਨਾਲ ਸੜਕਾਂ 'ਤੇ ਕਿਉਂ ਨਹੀਂ ਉਤਰੇ, ਭਾਵ ਉਨ੍ਹਾਂ 'ਤੇ ਮੁੱਖ ਤੌਰ 'ਤੇ ਕਠੋਰਤਾ ਅਤੇ ਸੰਵੇਦਨਹੀਣਤਾ ਦਾ ਦੋਸ਼ ਸੀ। ਇਸ ਲਈ ਦੇਖਿਆ ਜਾਵੇ ਤਾਂ ਅੱਜ ਦੀ ਤਰੀਕ ਵਿਚ ਭਾਜਪਾ ਉਸ ਸਮੇਂ ਦੀ ਕਾਂਗਰਸ ਦੇ ਮੁਕਾਬਲੇ ਬਹੁਤ ਜ਼ਿਆਦਾ ਕਮਜ਼ੋਰ ਸਥਿਤੀ ਵਿਚ ਹੈ। ਉਸ ਦੀ ਇਸ ਕਮਜ਼ੋਰੀ ਦੇ ਦੋ ਕਾਰਨ ਪ੍ਰਤੀਤ ਹੋ ਰਹੇ ਹਨ। ਪਹਿਲਾ ਭਾਜਪਾ ਦੀ ਹਾਈ ਕਮਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੂੰ ਸੌ ਫ਼ੀਸਦੀ ਆਪਣੇ ਕੰਟਰੋਲ ਵਿਚ ਕਰਨ 'ਚ ਅਸਫ਼ਲ ਲੱਗ ਰਹੀ ਹੈ। ਦੂਜਾ ਧਰਮ ਅਤੇ ਜਾਤੀ ਦੀਆਂ ਦੋਹਰੀਆਂ ਸ਼ਕਤੀਆਂ, ਜਿਨ੍ਹਾਂ ਨੂੰ ਭਾਜਪਾ ਦੀ ਰਾਜਨੀਤੀ ਨੇ ਆਪਣੇ ਪੱਖ ਵਿਚ ਗੋਲਬੰਦ ਕਰ ਲਿਆ ਸੀ, ਉਸ ਦੇ ਹੱਥੋਂ ਨਿਕਲਦੀਆਂ ਲੱਗ ਰਹੀਆਂ ਹਨ।
ਕਠੂਆ ਵਿਚ ਧਰਮ ਦੇ ਨਾਂਅ 'ਤੇ ਜਬਰ ਜਨਾਹ ਦੇ ਦੋਸ਼ੀਆਂ ਦਾ ਬਚਾਅ ਕੀਤਾ ਗਿਆ ਅਤੇ ਉਨਾਵ ਵਿਚ ਇਸ ਦੇ ਪਿੱਛੇ ਜਾਤੀ ਦੀ ਖੇਡ ਦਿਖਾਈ ਦਿੱਤੀ। ਦੋਵੇਂ ਹੀ ਥਾਂਵਾਂ 'ਤੇ ਤਕਨੀਕੀ ਤੌਰ 'ਤੇ ਬਚਾਅ ਦਾ ਔਜ਼ਾਰ ਸੀ.ਬੀ.ਆਈ. ਨੂੰ ਬਣਾਇਆ ਗਿਆ। ਕਿਹਾ ਗਿਆ ਕਿ ਸੀ.ਬੀ.ਆਈ. ਨੂੰ ਜਾਂਚ ਦਿੱਤੀ ਜਾਵੇ ਅਤੇ ਜਦੋਂ ਉਹ ਕਹਿ ਦੇਣ, ਉਦੋਂ ਹੀ ਕਿਸੇ ਨੂੰ ਦੋਸ਼ੀ ਮੰਨਿਆ ਜਾਵੇ। ਕੇਂਦਰ ਸਰਕਾਰ ਇਹ ਕਹਿ ਕੇ ਪੱਲਾ ਝਾੜਦੀ ਨਜ਼ਰ ਆਈ ਕਿ ਇਹ ਤਾਂ ਸੂਬਿਆਂ ਦੇ ਅਧਿਕਾਰ ਖੇਤਰ ਦਾ ਮਾਮਲਾ ਹੈ। ਇਸ ਲਈ ਉਸ ਤੋਂ ਕਿਸੇ ਤਰ੍ਹਾਂ ਦਾ ਜਵਾਬ ਨਾ ਮੰਗਿਆ ਜਾਵੇ ਪਰ ਅੱਜ ਦੀ ਸਥਿਤੀ ਵਿਚ ਰਾਜ ਅਤੇ ਕੇਂਦਰ ਵੱਖ-ਵੱਖ ਇਕਾਈਆਂ ਨਹੀਂ ਰਹਿ ਗਈਆਂ ਹਨ। ਜੋ ਸੂਬਿਆਂ ਵਿਚ ਹੁੰਦਾ ਹੈ, ਉਹ ਕੇਂਦਰ ਦੀ ਕਿਸਮਤ ਤੈਅ ਕਰਦਾ ਹੈ ਅਤੇ ਜੋ ਕੇਂਦਰ ਕਰਦਾ ਹੈ, ਉਸ ਨਾਲ ਸੂਬਿਆਂ ਵਿਚ ਸੱਤਾ ਦੀ ਬਣਤਰ ਨਿਸਚਿਤ ਹੁੰਦੀ ਹੈ, ਜਿਵੇਂ ਭਾਜਪਾ ਨੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਨਾਲ ਗੱਠਜੋੜ ਬਣਾਇਆ ਹੋਇਆ ਹੈ। ਇਹ ਕੇਂਦਰ ਦੇ ਫ਼ੈਸਲੇ ਦਾ ਨਤੀਜਾ ਹੈ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਯੋਗੀ ਅਦਿਤਿਆਨਾਥ ਉਰਫ ਅਜੈ ਸਿੰਘ ਬਿਸਟ (ਅੱਜਕਲ੍ਹ ਉਨ੍ਹਾਂ ਦੇ ਆਲੋਚਕ ਵਾਰ-ਵਾਰ ਮੀਡੀਆ ਵਿਚ ਉਨ੍ਹਾਂ ਦੇ ਅਸਲੀ ਜਾਤੀ ਸੂਚਕ ਨਾਂਅ ਦੀ ਯਾਦ ਦਿਵਾ ਰਹੇ ਹਨ) ਹਕੂਮਤ ਕਰ ਰਹੇ ਹਨ। ਇਹ ਵੀ ਕੇਂਦਰ ਦਾ ਫ਼ੈਸਲਾ ਹੈ। ਭਾਜਪਾ ਹਰ ਤਰ੍ਹਾਂ ਦੀ ਚੋਣ ਤੋਂ ਠੀਕ ਪਹਿਲਾਂ ਦਲਬਦਲੀ ਨੂੰ ਹੁਲਾਰਾ ਦੇਵੇਗੀ। ਇਹ ਵੀ ਭਾਜਪਾ ਦੀ ਕੇਂਦਰੀ ਅਗਵਾਈ ਦਾ ਫ਼ੈਸਲਾ ਹੈ। ਇਸੇ ਫ਼ੈਸਲੇ ਤਹਿਤ ਤਾਂ ਉਨਾਵ ਦੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਦਲਬਦਲੀ ਕਰਵਾ ਕੇ ਸਾਲ ਭਰ ਪਹਿਲਾਂ ਹੀ ਭਾਜਪਾ ਵਿਚ ਸ਼ਾਮਿਲ ਕੀਤਾ ਗਿਆ ਸੀ। ਇਹ ਉਹੀ ਕੁਲਦੀਪ ਸਿੰਘ ਸੇਂਗਰ ਹਨ, ਜਿਹੜੇ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਵੀ ਵਿਧਾਇਕ ਰਹਿ ਚੁੱਕੇ ਹਨ। ਰਾਜਨੀਤੀ ਦੀ ਸ਼ੁਰੂਆਤ ਇਸ ਨੇ ਕਾਂਗਰਸ ਤੋਂ ਕੀਤੀ ਸੀ। ਘਾਟ-ਘਾਟ ਦਾ ਪਾਣੀ ਪੀ ਕੇ ਉਹ ਭਾਜਪਾ ਵਿਚ ਆਏ, ਕਿਉਂਕਿ ਉਹ ਉੱਤਰ ਪ੍ਰਦੇਸ਼ ਦੀ ਰਾਜਨੀਤੀ ਦੇ ਠਾਕੁਰ ਭਾਈਚਾਰੇ ਦੀ ਇਕ ਮਜ਼ਬੂਤ ਹਸਤੀ ਦੇ ਖਾਸਮਖਾਸ ਹਨ। ਇਸ ਲਈ ਸਾਲ ਭਰ ਅੰਦਰ ਹੀ ਉਹ ਯੋਗੀ ਸਰਕਾਰ ਦੇ ਨੱਕ ਦਾ ਵਾਲ ਬਣ ਗਿਆ। ਅੱਜ ਇਹੀ ਨੱਕ ਦਾ ਵਾਲ ਸਰਕਾਰ ਅਤੇ ਭਾਜਪਾ ਦੀ ਨੱਕ ਕਟਾਉਣ ਦੀ ਨੌਬਤ ਲਿਆ ਚੁੱਕਾ ਹੈ। ਠੀਕ ਇਸੇ ਤਰ੍ਹਾਂ ਦਲ ਬਦਲ ਕਰਵਾ ਕੇ ਆਪਣਾ ਵਿਸਥਾਰ ਕਰਨ 'ਤੇ ਤੁਲੀ ਹੋਈ ਭਾਜਪਾ ਨੂੰ ਪਹਿਲਾਂ ਨਹੀਂ ਪਤਾ ਹੋ ਸਕਦਾ ਸੀ ਕਿ ਲਾਲ ਸਿੰਘ ਨੂੰ ਪਾਰਟੀ ਵਿਚ ਲਿਆਉਣ ਦਾ ਉਸ ਨੂੰ ਇਹ ਖਮਿਆਜ਼ਾ ਭੁਗਤਣਾ ਪਵੇਗਾ। ਇਹ ਲਾਲ ਸਿੰਘ ਉਹੀ ਹਨ, ਜਿਨ੍ਹਾਂ ਦੀ ਜਬਰ ਜਨਾਹ ਸਮਰਥਕਾਂ ਦੀ ਪੈਰਵਾਈ ਨਾਲ ਭਾਜਪਾ ਨੂੰ ਹੁਣ ਸ਼ਰਮਿੰਦਗੀ ਉਠਾਉਣੀ ਪਈ ਹੈ।
ਭਾਜਪਾ ਲਈ ਥੋੜ੍ਹੀ ਜਿਹੀ ਰਾਹਤ ਇਹ ਹੋਈ ਹੈ ਕਿ ਜਿਸ ਨਾਬਾਲਿਗ ਲੜਕੀ ਦਾ ਉਨਾਵ ਵਿਚ ਜਬਰ ਜਨਾਹ ਹੋਇਆ, ਉਸ ਦੀ ਜਾਤ ਜਬਰ ਜਨਾਹ ਦੇ ਦੋਸ਼ੀ ਵਿਧਾਇਕ ਦੀ ਜਾਤ, ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਵੱਡੇ ਅਫ਼ਸਰਾਂ ਦੀ ਜਾਤ ਅਤੇ ਮੁੱਖ ਮੰਤਰੀ ਦੀ ਜਾਤ ਇਕ ਹੀ ਹੈ। ਜੇਕਰ ਦੋਸ਼ੀ ਜਾਂ ਦੋਸ਼ ਲਗਾਉਣ ਵਾਲੇ ਦੀਆਂ ਜਾਤਾਂ ਵੱਖ-ਵੱਖ ਹੁੰਦੀਆਂ ਤਾਂ ਦੋਸ਼ੀ ਦੀ ਜਾਤ ਦੇ ਲੋਕ ਸੜਕਾਂ 'ਤੇ ਉਤਰ ਚੁੱਕੇ ਹੁੰਦੇ ਅਤੇ ਯੋਗੀ ਸਰਕਾਰ ਨੂੰ ਵੱਖਰੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਣਾ ਸੀ। ਪਰ ਇਸ ਦਾ ਇਕ ਦੂਜਾ ਪੱਖ ਵੀ ਹੈ। ਉੱਤਰ ਪ੍ਰਦੇਸ਼ ਦੀਆਂ ਰਾਜਨੀਤਕ ਰੂਪ ਤੋਂ ਜਾਗਰੂਕ ਦੂਜੀਆਂ ਜਾਤੀਆਂ, ਖ਼ਾਸ ਕਰਕੇ ਬ੍ਰਾਹਮਣ ਜਾਤੀ, ਇਸ ਪੂਰੇ ਘਟਨਾਕ੍ਰਮ ਨੂੰ ਸਾਹ ਰੋਕ ਕੇ ਵੇਖ ਰਹੀਆਂ ਹਨ। ਯੋਗੀ ਦੇ ਸੱਤਾਧਾਰੀ ਹੋਣ ਤੋਂ ਬਾਅਦ ਉੱਤਰ ਪ੍ਰਦੇਸ਼ ਵਿਚ ਵੱਡੇ ਪੈਮਾਨੇ 'ਤੇ ਖੱਤਰੀਆਂ ਦੀਆਂ ਰਾਜਨੀਤਕ ਇੱਛਾਵਾਂ ਨੂੰ ਜ਼ਬਰਦਸਤ ਉਛਾਲ ਮਿਲਿਆ ਹੈ। ਅਫ਼ਸਰਸ਼ਾਹੀ ਵਿਚ ਸਮਾਜ ਦੇ ਇਸ ਹਿੱਸੇ ਤੋਂ ਆਏ ਅਧਿਕਾਰੀਆਂ ਦੀਆਂ ਵੱਡੇ ਪੱਧਰ 'ਤੇ ਨਿਯੁਕਤੀਆਂ ਦੀ ਮੀਡੀਆ ਵਿਚ ਵੱਡੇ ਪੈਮਾਨੇ 'ਤੇ ਚਰਚਾ ਹੋਈ ਹੈ। ਯੋਗੀ ਸਰਕਾਰ ਦੇ ਇਸ ਇਕਪਾਸੜ ਤੇ ਸੁਭਾਵਿਕ ਤੌਰ 'ਤੇ ਹੇਠਲੇ ਸਮਾਜ ਦੇ ਹੋਰ ਹਿੱਸਿਆਂ ਵਿਚ ਪ੍ਰਤੀਕਰਮ ਹੋਵੇਗਾ ਹੀ। ਭਾਜਪਾ ਜਾਣਦੀ ਹੈ ਕਿ ਇਸ ਤਰ੍ਹਾਂ ਦੇ ਪ੍ਰਤੀਕਰਮ ਆਉਣ ਵਾਲੇ ਸਮੇਂ ਵਿਚ ਨੁਕਸਾਨਦੇਹ ਰੂਪ ਧਾਰਨ ਕਰ ਸਕਦੇ ਹਨ।
ਇਹ ਠੀਕ ਹੈ ਕਿ ਕਿਸੇ ਵੀ ਪਾਰਟੀ ਦੀ ਹਾਈ ਕਮਾਨ ਆਪਣੀ ਕਿਸੇ ਸੂਬਾ ਸਰਕਾਰ ਜਾਂ ਸੂਬੇ ਦੀ ਇਕਾਈ ਦੇ ਕੰਮਕਾਜ ਨੂੰ ਹੇਠਲੀ ਪੱਧਰ 'ਤੇ ਬਾਰੀਕੀ ਨਾਲ ਕੰਟਰੋਲ ਨਹੀਂ ਕਰ ਸਕਦੀ। ਹੋ ਸਕਦਾ ਹੈ ਕਿ ਭਾਜਪਾ ਵੀ ਸਬਰ ਨਾਲ ਜੰਮੂ ਇਕਾਈ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਕਦਮਾਂ ਨੂੰ ਪਰਖ ਰਹੀ ਹੋਵੇ। ਪਰ ਹੁਣ ਉਸ ਦੇ ਹਮਦਰਦ ਵੀ ਮੰਨ ਰਹੇ ਹਨ ਕਿ ਹਾਈ ਕਮਾਨ ਨੇ ਦਖ਼ਲ ਦੇਣ ਵਿਚ ਦੇਰੀ ਕਰ ਦਿੱਤੀ ਹੈ। ਦਰਅਸਲ ਇਸ ਦੇਰੀ ਪਿੱਛੇ ਇਕ ਕਾਰਨ ਇਹ ਵੀ ਹੈ ਕਿ ਯੋਗੀ ਅਦਿਤਿਆਨਾਥ ਸਰਕਾਰ ਚਲਾਉਣ ਦੇ ਆਪਣੇ ਤੌਰ-ਤਰੀਕਿਆਂ ਵਿਚ ਕੇਂਦਰ ਦੇ ਦਖ਼ਲ ਨੂੰ ਨਾ ਪਸੰਦ ਕਰਦੇ ਹਨ। ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਵਿਚ ਚੱਲ ਰਹੀ 'ਇਨਕਾਊਂਟਰ ਮੁਹਿੰਮ' ਬਾਰੇ ਵੀ ਉਸ ਨੂੰ ਕਿਹਾ ਗਿਆ ਸੀ ਕਿ ਉਹ ਇਸ ਨੂੰ ਕੰਟਰੋਲ ਕਰਨ ਪਰ ਉਨ੍ਹਾਂ ਨੇ ਇਸ ਆਦੇਸ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸੇ ਕਾਰਨ ਮੀਡੀਆ ਦੇ ਵੱਖ-ਵੱਖ ਹਲਕਿਆਂ ਵਿਚ ਇਕ ਚਰਚਾ ਇਹ ਵੀ ਹੈ ਕਿ ਯੋਗੀ ਸਰਕਾਰ ਖਿਲਾਫ਼ ਮਾਹੌਲ ਬਣਨ ਦੀ ਪ੍ਰਕਿਰਿਆ ਨੂੰ ਕੇਂਦਰ ਆਪਣੇ ਲਾਭ ਲਈ ਵੀ ਇਸਤੇਮਾਲ ਕਰ ਸਕਦਾ ਹੈ, ਮਤਲਬ ਇਕ ਤਰ੍ਹਾਂ ਨਾਲ ਜਿਹੜੇ ਟੀ.ਵੀ. ਚੈਨਲ ਭਾਜਪਾ ਅਤੇ ਮੋਦੀ ਦੇ ਕੱਟੜ ਸਮਰਥਕ ਸਨ, ਉਹ ਵੀ ਉਨਾਵ ਮਾਮਲੇ 'ਤੇ ਕਠੋਰ ਆਲੋਚਨਾ ਕਰਦੇ ਦਿਖ ਰਹੇ ਹਨ। ਇਸ ਨਾਲ ਕਈਆਂ ਨੂੰ ਲੱਗ ਰਿਹਾ ਹੈ ਕਿ ਮੀਡੀਆ ਦਾ ਇਸ ਸਵਾਲ 'ਤੇ ਰਵੱਈਆ ਘੁੰਮ-ਫਿਰ ਕੇ ਭਾਜਪਾ ਦੀ ਅੰਦਰੂਨੀ ਰਾਜਨੀਤੀ ਦਾ ਪ੍ਰਗਟਾਵਾ ਵੀ ਹੋ ਸਕਦਾ ਹੈ। ਦੂਜੇ ਪਾਸੇ ਭਾਜਪਾ ਕਠੂਆ ਮਾਮਲੇ ਵਿਚ ਜੰਮੂ ਕਸ਼ਮੀਰ ਦੀ ਪੰਡਿਤ ਲਾਬੀ ਵਲੋਂ ਤਿਆਰ ਕੀਤੇ ਗਏ ਤਰਕ ਦਾ ਸ਼ਿਕਾਰ ਵੀ ਹੋਈ ਹੈ। ਪੰਡਿਤ ਲਾਬੀ ਦਾ ਕਹਿਣਾ ਸੀ ਕਿ ਆਸਿਫਾ ਨੂੰ ਤਾਂ ਇਨਸਾਫ਼ ਦਿੱਤਾ ਹੀ ਜਾਣਾ ਚਾਹੀਦਾ ਹੈ ਪਰ ਉਨ੍ਹਾਂ ਪੰਡਿਤ ਔਰਤਾਂ ਨੂੰ ਵੀ ਇਨਸਾਫ਼ ਮਿਲਣਾ ਚਾਹੀਦਾ ਹੈ, ਜਿਨ੍ਹਾਂ ਨਾਲ ਪਹਿਲਾਂ ਜਬਰ ਜਨਾਹ ਕੀਤਾ ਜਾ ਚੁੱਕਾ ਹੈ। ਦਰਅਸਲ ਇਸ ਤਰ੍ਹਾਂ ਦੇ ਤਰਕ ਦੇਣ ਵਾਲਿਆਂ ਨੂੰ ਕਿੰਨੇ ਵੀ ਠੀਕ ਲੱਗਣ ਪਰ ਜਨਤਕ ਜੀਵਨ ਵਿਚ ਜਿਥੇ ਰੋਜ਼ਾਨਾ ਰਾਜਨੀਤਕ ਅਕਸ ਬਣਦੇ-ਵਿਗੜਦੇ ਹਨ, ਇਹ ਪ੍ਰਭਾਵੀ ਸਾਬਤ ਨਹੀਂ ਹੁੰਦੇ। ਜਿਸ ਤਰ੍ਹਾਂ ਨਿਰਭੈ ਕਾਂਡ ਦੀ ਕਿਸੇ ਹੋਰ ਜਬਰ ਜਨਾਹ ਕਾਂਡ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ, ਉਸੇ ਤਰ੍ਹਾਂ ਆਸਿਫਾ ਕਾਂਡ ਦੀ ਵੀ ਕਿਸੇ ਹੋਰ ਜਬਰ ਜਨਾਹ ਕਾਂਡ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਭਾਜਪਾ ਦੀ ਅਗਵਾਈ ਜੇਕਰ ਦੂਰਦ੍ਰਿਸ਼ਟੀ ਦਿਖਾਉਂਦੀ ਤਾਂ ਉਨਾਵ ਦੇ ਮਸਲੇ ਨੂੰ ਏਨਾ ਨਾ ਉਲਝਣ ਦਿੰਦੀ ਅਤੇ ਨਾ ਹੀ ਕਠੂਆ ਦੇ ਮਸਲੇ 'ਤੇ ਵੀ ਨੌਬਤ ਇੰਡੀਆ ਗੇਟ 'ਤੇ ਮੋਮਬੱਤੀਆਂ ਜਗਾਉਣ ਤੱਕ ਪਹੁੰਚਦੀ। ਉਨ੍ਹਾਂ ਮੋਮਬੱਤੀਆਂ ਦੀ ਲੋਅ ਨਾਲ ਮਨਮੋਹਨ ਸਰਕਾਰ ਝੁਲਸ ਗਈ। ਇਨ੍ਹਾਂ ਮੋਮਬੱਤੀਆਂ ਦੀ ਲੋਅ ਨਾਲ ਮੋਦੀ ਸਰਕਾਰ ਝੁਲਸੇਗੀ, ਇਸ ਵਿਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ।

E. mail : abhaydubey@csds.in

 


ਖ਼ਬਰ ਸ਼ੇਅਰ ਕਰੋ

ਬੱਚੀਆਂ ਵਿਰੁੱਧ ਵਧਦੇ ਜੁਰਮ

ਹੈਵਾਨੀਅਤ ਦਾ ਮੁਜ਼ਾਹਰਾ

ਭਾਰਤੀ ਸਮਾਜ ਵਿਚ ਵੱਡੀ ਪੱਧਰ 'ਤੇ ਬੱਚਿਆਂ ਅਤੇ ਔਰਤਾਂ 'ਤੇ ਹਰ ਤਰ੍ਹਾਂ ਦੇ ਤਸ਼ੱਦਦ ਦੀਆਂ ਖ਼ਬਰਾਂ ਬੇਹੱਦ ਪੁਰਾਣੀਆਂ ਹਨ। ਬਹੁਤੀਆਂ ਥਾਵਾਂ 'ਤੇ ਲੜਕੀ ਦਾ ਪੈਦਾ ਹੋਣਾ ਹੀ ਸਰਾਪ ਮੰਨਿਆ ਜਾਂਦਾ ਰਿਹਾ ਹੈ। ਇਹ ਦੁੱਖ ਭਰੀ ਦਾਸਤਾਨ ਲਗਾਤਾਰ ਚਲਦੀ ਰਹੀ ਹੈ। ਪਰ ਸਦੀਆਂ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX