ਤਾਜਾ ਖ਼ਬਰਾਂ


ਸਰਕਾਰੀ ਹਸਪਤਾਲਾਂ ਦਾ ਸਮਾਂ ਅੱਜ ਤੋਂ ਬਦਲਿਆ
. . .  about 3 hours ago
ਗੁਰਦਾਸਪੁਰ, 15 ਅਕਤੂਬਰ (ਸੁਖਵੀਰ ਸਿੰਘ ਸੈਣੀ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਸਮੂਹ ਸਰਕਾਰੀ ਹਸਪਤਾਲਾਂ ਦਾ ਸਮਾਂ ਮੌਸਮ ਨੂੰ ਦੇਖਦੇ ਹੋਏ ਬਦਲ ਦਿੱਤਾ ਗਿਆ ਹੈ। ਇਸ ਸਬੰਧੀ ...
ਹਵਾਈ ਅੱਡਾ ਰਾਜਾਸਾਂਸੀ 'ਚ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਗਿਆ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ
. . .  about 4 hours ago
ਰਾਜਾਸਾਂਸੀ, 15 ਅਕਤੂਬਰ (ਹਰਦੀਪ ਸਿੰਘ ਖੀਵਾ/ਹੇਰ) - ਅੰਮ੍ਰਿਤਸਰ ਦੇ ਸ੍ਰੀ ਗਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ...
ਨਸ਼ਿਆਂ ਕਾਰਨ ਜੀਂਦੋਵਾਲ 'ਚ ਨੌਜਵਾਨ ਦੀ ਮੌਤ
. . .  about 4 hours ago
ਬੰਗਾ, 15 ਅਕਤੂਬਰ (ਜਸਵੀਰ ਸਿੰਘ ਨੂਰਪੁਰ) - ਬੰਗਾ ਬਲਾਕ ਦੇ ਪਿੰਡ ਜੀਂਦੋਵਾਲ ਵਿਖੇ ਨਸ਼ਿਆਂ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ...
ਸਿਹਤ ਵਿਭਾਗ ਦੀ ਟੀਮ ਵਲੋਂ ਅਬੋਹਰ 'ਚ ਵੱਖ-ਵੱਖ ਥਾਵਾਂ 'ਤੇ ਖਾਣ ਪੀਣ ਦੀਆਂ ਵਸਤੂਆਂ ਦੇ ਭਰੇ ਗਏ ਸੈਂਪਲ
. . .  about 4 hours ago
ਫ਼ਾਜ਼ਿਲਕਾ, 15 ਅਕਤੂਬਰ (ਪ੍ਰਦੀਪ ਕੁਮਾਰ)- ਸਿਹਤ ਵਿਭਾਗ ਦੀ ਟੀਮ ਵਲੋਂ ਅੱਜ ਅਬੋਹਰ ਇਲਾਕੇ 'ਚ ਵੱਖ-ਵੱਖ ਥਾਵਾਂ 'ਤੇ ਖਾਣ ਪੀਣ ਦੀਆਂ ਵਸਤੂਆਂ...
ਕੈਪਟਨ ਭਲਕੇ ਜਲਾਲਾਬਾਦ ਹਲਕੇ 'ਚ ਕਰਨਗੇ ਰੋਡ ਸ਼ੋਅ
. . .  about 4 hours ago
ਗੁਰੂ ਹਰਸਹਾਏ, 15 ਅਕਤੂਬਰ (ਹਰਚਰਨ ਸਿੰਘ ਸੰਧੂ)- 21 ਅਕਤੂਬਰ ਨੂੰ ਜਲਾਲਾਬਾਦ ਹਲਕੇ 'ਚ ਹੋ ਰਹੀ ਜ਼ਿਮਨੀ ਚੋਣ ਸੰਬੰਧੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲਕੇ ਜਲਾਲਾਬਾਦ....
ਐੱਨ. ਜੀ. ਟੀ. ਨੇ ਪੰਜਾਬ, ਹਰਿਆਣਾ ਅਤੇ ਯੂ. ਪੀ. ਤੋਂ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੀ ਕਾਰਵਾਈ 'ਤੇ ਮੰਗੀ ਰਿਪੋਰਟ
. . .  about 5 hours ago
ਨਵੀਂ ਦਿੱਲੀ, 15 ਅਕਤੂਬਰ- ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਕੋਲੋਂ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੀ ਗਈ ਕਾਰਵਾਈ...
ਅਜਨਾਲਾ 'ਚ ਡੇਂਗੂ ਦਾ ਕਹਿਰ ਜਾਰੀ, ਇੱਕ ਹੋਰ ਵਿਅਕਤੀ ਦੀ ਮੌਤ
. . .  about 5 hours ago
ਅਜਨਾਲਾ, 15 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪਿਛਲੇ ਕਈ ਦਿਨਾਂ ਤੋਂ ਅਜਨਾਲਾ 'ਚ ਚੱਲ ਰਿਹਾ ਡੇਂਗੂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ...
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  about 5 hours ago
ਜੰਡਿਆਲਾ ਮੰਜਕੀ, 15 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)- ਸਥਾਨਕ ਕਸਬੇ 'ਚ ਨਸ਼ੇ ਦੇ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ 26 ਸਾਲਾ...
ਕਾਰ ਅਤੇ ਟੈਂਕਰ ਵਿਚਾਲੇ ਹੋਈ ਭਿਆਨਕ ਟੱਕਰ, ਮਾਂ-ਪੁੱਤ ਦੀ ਮੌਤ
. . .  about 5 hours ago
ਕਰਤਾਰਪੁਰ, 15 ਅਕਤੂਬਰ (ਜਸਵੰਤ ਵਰਮਾ)- ਕਰਤਾਰਪੁਰ ਜੀ. ਟੀ. ਰੋਡ 'ਤੇ ਪਿੰਡ ਕਾਹਲਵਾਂ ਦੇ ਸਾਹਮਣੇ ਅੱਜ ਇੱਕ ਕਾਰ ਬੇਕਾਬੂ ਹੋ ਕੇ ਸਾਹਮਣੇ ਜਾ ਰਹੇ ਟੈਂਕਰ ਨਾਲ ਟਕਰਾਅ...
ਮੇਰੇ ਅਤੇ ਰਮਿੰਦਰ ਆਵਲਾ ਵਿਚਕਾਰ ਵਪਾਰਕ ਹਿੱਸੇ ਦੀ ਗੱਲ ਕਹਿ ਕੇ ਕਾਂਗਰਸ ਕਰ ਰਹੀ ਹੈ ਝੂਠਾ ਪ੍ਰਚਾਰ- ਬਾਦਲ
. . .  about 6 hours ago
ਜਲਾਲਾਬਾਦ, 15 ਅਕਤੂਬਰ (ਪ੍ਰਦੀਪ ਕੁਮਾਰ)- ਜਲਾਲਾਬਾਦ ਜ਼ਿਮਨੀ ਚੋਣ ਨੂੰ ਹਾਰਦਿਆਂ ਦੇਖ ਕੇ ਮੇਰੇ ਅਤੇ ਕਾਂਗਰਸੀ ਉਮੀਦਵਾਰ ਵਿਚਕਾਰ ਵਪਾਰਕ ਹਿੱਸੇ ਦੀ ਗੱਲ ਕਹਿ ਕੇ ਕਾਂਗਰਸ ਲੋਕਾਂ 'ਚ ਝੂਠਾ...
ਤਿਹਾੜ ਜੇਲ੍ਹ 'ਚ ਕੱਲ੍ਹ ਚਿਦੰਬਰਮ ਕੋਲੋਂ ਪੁੱਛਗਿੱਛ ਕਰੇਗੀ ਈ. ਡੀ.
. . .  about 6 hours ago
ਨਵੀਂ ਦਿੱਲੀ, 15 ਅਕਤੂਬਰ- ਦਿੱਲੀ ਦੀ ਇੱਕ ਅਦਾਲਤ ਨੇ ਆਈ. ਐੱਨ. ਐਕਸ. ਮੀਡੀਆ ਮਾਮਲੇ ਇਨਫੋਰਸਮੈਂਟ ਡਾਇਰੈਕਟਰੇਟ (ਈ. ਡੀ.) ਨੂੰ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਔਰਤ ਦੀ ਮੌਤ
. . .  about 6 hours ago
ਸ੍ਰੀਨਗਰ, 15 ਅਕਤੂਬਰ- ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ 'ਚ ਅੱਜ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ...
ਆਪਣੀਆਂ ਮੰਗਾਂ ਨੂੰ ਲੈ ਕੇ ਦਰਜਾ ਚਾਰ ਕਰਮਚਾਰੀਆਂ ਵਲੋਂ ਰੋਸ ਪ੍ਰਦਰਸ਼ਨ
. . .  about 6 hours ago
ਐੱਸ. ਏ. ਐੱਸ. ਨਗਰ, 15 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)- ਦਰਜਾ ਚਾਰ ਕਰਮਚਾਰੀ ਐਸੋਸੀਏਸ਼ਨ ਸਿੱਖਿਆ ਵਿਭਾਗ ਪੰਜਾਬ ਵਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਡੀ. ਪੀ. ਆਈ...
ਰਾਹੋਂ ਪੁਲਿਸ ਨੇ ਭਾਰੀ ਮਾਤਰਾ ਨਸ਼ੀਲੀਆਂ ਗੋਲੀਆਂ ਸਣੇ ਇੱਕ ਵਿਅਕਤੀ ਨੂੰ ਕੀਤਾ ਕਾਬੂ
. . .  about 7 hours ago
ਰਾਹੋਂ, 15 ਅਕਤੂਬਰ (ਬਲਬੀਰ ਸਿੰਘ ਰੂਬੀ)- ਸਥਾਨਕ ਪੁਲਿਸ ਨੇ ਅੱਜ ਇੱਕ ਕਾਰ ਸਵਾਰ ਵਿਅਕਤੀ ਨੂੰ 22000 ਹਜ਼ਾਰ ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫ਼ਤਾਰ ਕੀਤਾ...
65ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਫੁੱਟਬਾਲ ਸਮਾਪਤ, ਖ਼ਾਲਸਾ ਸਕੂਲ ਬੱਡੋ ਰਿਹਾ ਚੈਂਪੀਅਨ
. . .  about 7 hours ago
ਮਾਹਿਲਪੁਰ, 15 ਅਕਤੂਬਰ (ਦੀਪਕ ਅਗਨੀਹੋਤਰੀ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ 65ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਅੱਜ ਖ਼ਤਮ ਹੋ...
ਸਾਨੂੰ ਖੁਸ਼ੀ ਹੈ, ਕਰਤਾਰਪੁਰ ਕਾਰੀਡੋਰ ਮੁਕੰਮਲ ਹੋਣ ਜਾ ਰਿਹੈ - ਪ੍ਰਧਾਨ ਮੰਤਰੀ ਮੋਦੀ
. . .  about 7 hours ago
ਬੱਸ ਦੇ ਪਲਟਣ ਕਾਰਨ 9 ਲੋਕਾਂ ਦੀ ਮੌਤ
. . .  about 7 hours ago
ਕੌਮਾਂਤਰੀ ਨਗਰ ਕੀਰਤਨ ਦੇ ਰਾਜਸਥਾਨ ਤੋਂ ਪੰਜਾਬ 'ਚ ਪ੍ਰਵੇਸ਼ ਕਰਨ 'ਤੇ ਹੋਇਆ ਜ਼ੋਰਦਾਰ ਸਵਾਗਤ
. . .  about 8 hours ago
ਧਾਰਾ 370 ਨੂੰ ਹਟਾਉਣ ਮਗਰੋਂ ਜੰਮੂ-ਕਸ਼ਮੀਰ ਪ੍ਰਦਰਸ਼ਨ, ਫ਼ਾਰੂਕ ਅਬਦੁੱਲਾ ਦੀ ਭੈਣ ਅਤੇ ਧੀ ਹਿਰਾਸਤ 'ਚ
. . .  about 8 hours ago
ਲੁਧਿਆਣਾ ਘੰਟਾ ਘਰ ਬੰਬ ਧਮਾਕਾ ਮਾਮਲੇ 'ਚ ਅਦਾਲਤ ਕੱਲ੍ਹ ਸੁਣਾਏਗੀ ਫ਼ੈਸਲਾ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਵੈਸਾਖ ਸੰਮਤ 550

ਸੰਪਾਦਕੀ

ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਸਰਕਾਰ

ਭਾਜਪਾ ਵਲੋਂ 2014 ਦੇ ਚੋਣ ਪ੍ਰਚਾਰ ਵੇਲੇ ਨੌਜਵਾਨਾਂ ਨੂੰ ਹਰ ਵਰ੍ਹੇ ਦੋ ਕਰੋੜ ਨੌਕਰੀਆਂ ਦੇਣ ਦੇ ਵਾਅਦੇ ਦੀ ਗੱਲ ਕਰ ਲਈਏ ਜਾਂ ਪੰਜਾਬ ਦੀ ਕਾਂਗਰਸ ਵਲੋਂ ਪਿਛਲੇ ਵਰ੍ਹੇ ਪੰਜਾਬ 'ਚ ਘਰ-ਘਰ ਨੌਕਰੀਆਂ ਦੇਣ ਅਤੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨਣ ਅਤੇ ਇਸ ਵਚਨ ਨੂੰ ...

ਪੂਰੀ ਖ਼ਬਰ »

ਪੰਚਾਇਤਾਂ ਦੇ ਵਿਗੜ ਰਹੇ ਪ੍ਰਭਾਵ ਨੂੰ ਬਚਾਉਣ ਦੀ ਲੋੜ

ਸਾਡੇ ਦੇਸ਼ ਦੇ ਲੋਕਤੰਤਰਕ ਢਾਂਚੇ ਦੀ ਸਭ ਤੋਂ ਛੋਟੀ ਅਤੇ ਮੁਢਲੀ ਇਕਾਈ ਪਿੰਡ ਦੀ ਪੰਚਾਇਤ ਮੰਨੀ ਗਈ ਹੈ। ਅੰਗਰੇਜ਼ੀ ਰਾਜ ਸਮੇਂ ਵੀ ਪਿੰਡ ਦੀ ਪੰਚਾਇਤ ਦਾ ਆਦਰ ਸਤਿਕਾਰ ਅੱਜ ਦੇ ਮੁਕਾਬਲੇ ਕਾਫੀ ਚੰਗਾ ਸੀ। ਭਾਰਤ ਦੇਸ਼ ਅੰਦਰ ਪੰਚਾਇਤੀ ਰਾਜ ਦੀ ਸ਼ੁਰੂਆਤ ਬਲਵੰਤ ਰਾਏ ਨੇ ਰਾਜਸਥਾਨ ਤੋਂ ਸ਼ੁਰੂ ਕੀਤੀ ਸੀ। ਭਾਰਤੀ ਸੰਵਿਧਾਨ ਦੀ 73ਵੀਂ ਸੰਵਿਧਾਨਕ ਸੋਧ ਉਪਰੰਤ 23 ਅਪ੍ਰੈਲ, 1993 ਨੂੰ ਹੋਂਦ ਵਿਚ ਆਏ ਭਾਰਤੀ ਪੇਂਡੂ ਪੰਚਾਇਤੀ ਰਾਜ ਐਕਟ ਦੀ ਰੌਸ਼ਨੀ ਵਿਚ ਪੰਜਾਬ ਵਿਧਾਨ ਸਭਾ ਵਲੋਂ ਪ੍ਰਵਾਨਗੀ ਦੇਣ ਉਪਰੰਤ 21 ਅਪ੍ਰੈਲ, 1994 ਨੂੰ ਰਾਜ ਸਰਕਾਰ ਦੇ ਨੋਟੀਫਿਕੇਸ਼ਨ ਰਾਹੀਂ ਪੰਜਾਬ ਪੰਚਾਇਤੀ ਰਾਜ ਐਕਟ ਲਾਗੂ ਕੀਤਾ ਗਿਆ, ਜਿਸ ਦਾ ਮੰਤਵ ਹੇਠਲੇ ਪੱਧਰ 'ਤੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਕਰਨਾ ਹੈ।
ਜਿਉਂ-ਜਿਉਂ ਸਮਾਂ ਬੀਤਦਾ ਗਿਆ, ਪੰਚਾਇਤ ਨੂੰ ਵੱਧ ਅਧਿਕਾਰ ਦਿੱਤੇ ਜਾਣ ਲੱਗੇ, 1992 ਵਿਚ 73ਵੀਂ ਸੰਵਿਧਾਨਕ ਸੋਧ ਹੇਠ ਪੰਚਾਇਤ ਨੂੰ ਕਾਫੀ ਅਧਿਕਾਰ ਦਿੱਤੇ ਗਏ ਹਨ, 73ਵੀਂ ਸੋਧ ਐਕਟ : ਇਹ ਬਿੱਲ ਦਸੰਬਰ 1992 ਵਿਚ ਸੰਵਿਧਾਨਕ ਐਕਟ ਦੇ ਹੇਠ 73ਵੀਂ ਸੋਧ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਦੇ ਮੁਤਾਬਿਕ ਪੇਂਡੂ ਲੋਕਲ ਬਾਡੀਜ਼ ਨੂੰ ਸੰਵਿਧਾਨਕ ਪ੍ਰਤਿਸ਼ਠਾ, ਸੱਤਾ ਅਤੇ ਕਾਰਜ, ਨਿਯਮਿਤ ਚੋਣਾਂ, ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ, ਔਰਤਾਂ ਤੇ ਕਮਜ਼ੋਰ ਵਰਗਾਂ ਦੇ ਲੋਕਾਂ ਲਈ ਸੀਟਾਂ ਦਾ ਰਾਖਵਾਂਕਰਨ, ਵਿੱਤ ਮੁਹੱਈਆ ਕਰਨਾ ਅਤੇ ਹਰ ਤਰ੍ਹਾਂ ਨਾਲ ਲੋਕਾਂ ਦੀ ਹਰ ਪੱਧਰ ਉੱਤੇ ਸਿੱਧੀ ਹਿੱਸੇਦਾਰੀ ਨਾਲ ਸਬੰਧਿਤ ਹੈ। ਪੰਜਾਬ ਵਿਚ ਮੌਜੂਦਾ ਸਮੇਂ ਵਿਚ ਲਗਪਗ 13,080 ਪੰਚਾਇਤਾਂ ਹਨ। ਪੰਚਾਇਤ ਆਪਣੇ-ਆਪ 'ਤੇ ਨਿਰਭਰ ਰਹਿਣ ਲਈ ਕਈ ਟੈਕਸਾਂ ਦੀ ਉਗਰਾਹੀ ਵੀ ਕਰਦੀ ਸੀ। ਹੌਲੀ-ਹੌਲੀ ਸਮਾਂ ਬੀਤਦਾ ਗਿਆ ਪੰਚਾਇਤਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕੀਤੀ ਗਈ, ਪਿੰਡਾਂ ਦੀਆਂ ਗਲੀਆਂ ਨਾਲੀਆਂ ਪੱਕੀਆਂ ਹੋਈਆਂ ਪਰ ਪੰਚਾਇਤਾਂ ਦੇ ਅਸੂਲ ਕੱਚੇ ਹੁੰਦੇ ਗਏ। ਮੌਜੂਦਾ ਸਮੇਂ ਦੌਰਾਨ ਪਿੰਡ ਦੀਆਂ ਪੰਚਾਇਤਾਂ ਦਾ ਸਿਆਸੀਕਰਨ ਸ਼ੁਰੂ ਹੋ ਗਿਆ, ਜਿਸ ਨਾਲ ਪੰਚਾਇਤ ਵੀ ਆਪਣੇ ਅਸੂਲਾਂ ਤੋਂ ਭਟਕ ਗਈ ਹੈ। ਸੱਤਾ ਵਿਚ ਆਈ ਤਬਦੀਲੀ ਨਾਲ ਪਿੰਡ ਦਾ ਪੰਚਾਇਤੀ ਰਾਜ ਵੀ ਪ੍ਰਭਾਵਿਤ ਹੁੰਦਾ ਹੈ। ਅੱਜ ਪੰਚਾਇਤ ਰਾਜ ਅੰਦਰ ਆਪਣੇ ਪੱਧਰ ਦੇ ਫ਼ੈਸਲੇ ਕਰਨ ਵਿਚ ਗਿਰਾਵਟ ਆਈ ਹੈ। ਪੰਚਾਇਤ ਪਹਿਲੇ ਸਮਿਆਂ ਵਰਗੇ ਵਿਸ਼ਵਾਸ ਅਤੇ ਦ੍ਰਿੜ੍ਹਤਾ ਨੂੰ ਗੁਆ ਰਹੀ ਹੈ। ਸਰਕਾਰੀ ਸਹੂਲਤਾਂ ਨੂੰ ਅਸਲ ਲੋੜਵੰਦਾਂ ਤੱਕ ਪਹੁੰਚਾਉਣ ਲਈ ਵਿਤਕਰੇ ਦੀ ਭਾਵਨਾ ਦਾ ਸ਼ਿਕਾਰ ਹੈ। ਪੰਚਾਇਤ ਪਹਿਲੇ ਸਮੇਂ ਦੌਰਾਨ ਪੂਰਨ ਪਿੰਡ ਦੇ ਵਿਕਾਸ ਲਈ ਸੋਚਦੀ ਸੀ, ਪਰ ਹੁਣ ਉਸ ਦੀ ਪਹੁੰਚ ਵੀ ਵੋਟਾਂ ਵਾਲੇ ਘਰਾਂ ਤੱਕ ਹੀ ਸਿਮਟ ਕੇ ਰਹਿ ਗਈ ਹੈ। ਥੋੜ੍ਹਾ ਸਮਾਂ ਪਹਿਲਾਂ ਦੇਖਿਆ ਜਾਵੇ ਤਾਂ ਪਿੰਡ ਦੀ ਪੰਚਾਇਤ ਦੁਆਰਾ ਛੱਪੜਾਂ ਦੀ ਸਫ਼ਾਈ ਕੀਤੀ ਜਾਂਦੀ ਸੀ, ਪਰ ਅੱਜ ਛੱਪੜ ਖ਼ਤਮ ਕੀਤੇ ਜਾ ਰਹੇ ਹਨ, ਸ਼ਾਮਲਾਟ ਜ਼ਮੀਨਾਂ 'ਤੇ ਬੇਧੜਕ ਕਬਜ਼ੇ ਹੋ ਰਹੇ ਹਨ।
ਪਹਿਲੀਆਂ ਪੰਚਾਇਤਾਂ ਨੇ ਪਿੰਡ ਵਿਚ ਸਕੂਲ ਖੁੱਲ੍ਹਵਾਏ ਸਨ, ਪਰ ਅੱਜ ਸਕੂਲ ਬੰਦ ਹੋਣ ਤੋਂ ਬਚਾਉਣ ਲਈ ਪੰਚਾਇਤਾਂ ਮਿੰਨਤਾਂ ਤਰਲੇ ਕੱਢਦੀਆਂ ਨਜ਼ਰ ਆਉਂਦੀਆਂ ਹਨ। ਪੰਚਾਇਤਾਂ ਅਮੀਰਾਂ ਅਤੇ ਗ਼ਰੀਬਾਂ ਦੇ ਪਾੜੇ ਵਿਚ ਵੀ ਵੰਡੀਆਂ ਗਈਆਂ ਹਨ। ਪਿੰਡਾਂ ਵਿਚ ਕੋਈ ਬੈਂਕ ਅਧਿਕਾਰੀ, ਪੁਲਿਸ ਕਰਮਚਾਰੀ, ਕੋਈ ਹੋਰ ਵੀ ਸਰਕਾਰੀ ਕੰਮਾਂ ਨਾਲ ਸਬੰਧਿਤ ਪਿੰਡ ਦੀ ਪੰਚਾਇਤ ਦੀ ਜਾਣਕਾਰੀ ਬਿਨਾਂ ਕਿਸੇ ਵੀ ਪਿੰਡ ਵਿਚ ਦਾਖ਼ਲ ਨਹੀਂ ਹੁੰਦਾ ਸੀ, ਕਿਸੇ ਵੀ ਪਿੰਡ ਵਾਸੀ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਂਦਾ ਸੀ, ਇਕ ਵਿਅਕਤੀ ਦੀ ਇੱਜ਼ਤ ਪੂਰੇ ਪਿੰਡ ਦੀ ਇੱਜ਼ਤ ਸਮਝੀ ਜਾਂਦੀ ਸੀ, ਪਰ ਅੱਜ ਦੇ ਸਮੇਂ ਵਿਚ ਉਹ ਪੁਰਾਣੀ ਪੰਚਾਇਤ ਦੀ ਨੁਹਾਰ ਫਿੱਕੀ ਪੈ ਚੁੱਕੀ ਹੈ। ਔਰਤਾਂ ਦੀ ਪੰਚਾਇਤਾਂ ਵਿਚ ਪ੍ਰਤੀਨਿਧਤਾ ਵਧਾਉਣ ਲਈ ਰਾਖਵਾਂਕਰਨ ਲਾਗੂ ਕੀਤਾ ਗਿਆ ਪਰ ਫਿਰ ਵੀ ਔਰਤਾਂ ਦੀ ਸ਼ਮੂਲੀਅਤ ਰਬੜ ਦੀ ਮੋਹਰ ਤੱਕ ਹੀ ਸੀਮਤ ਹੈ। ਜੋ ਵੀ ਗ੍ਰਾਂਟਾਂ ਸਰਕਾਰ ਵਲੋਂ ਆਉਂਦੀਆਂ ਹਨ ਉਨ੍ਹਾਂ ਬਾਰੇ ਤਾਂ ਆਮ ਪੇਂਡੂ ਵਿਅਕਤੀ ਨੂੰ ਪਤਾ ਹੀ ਨਹੀਂ ਚਲਦਾ। ਕੁਝ ਕੁ ਵੱਡੇ ਅਫ਼ਸਰ ਜਾਂ ਫਿਰ ਕੁਝ ਸਰਪੰਚ ਆਦਿ ਹੀ ਗ੍ਰਾਂਟਾਂ ਡਕਾਰ ਜਾਂਦੇ ਹਨ ਅਤੇ ਰਾਤੋ-ਰਾਤ ਅਮੀਰ ਹੋ ਜਾਂਦੇ ਹਨ। ਜ਼ਿਆਦਾਤਰ ਪੰਚ ਅਤੇ ਸਰਪੰਚ ਅਨਪੜ੍ਹ ਹਨ ਜਾਂ ਫਿਰ ਅਠਵੀਂ, ਦਸਵੀਂ ਪਾਸ ਹਨ। ਦੇਖਿਆ ਜਾਵੇ ਕਿ ਜਿਹੜੇ ਆਗੂ ਆਪ ਹੀ ਅਨਪੜ੍ਹ ਹਨ ਉਹ ਕਾਨੂੰਨ ਦੇ ਐਕਟ ਜਾਂ ਬਿੱਲਾਂ ਬਾਰੇ ਕਿਵੇਂ ਜਾਣ ਸਕਦੇ ਹਨ। ਉਹ ਆਪਣੇ ਖੇਤਰ ਦਾ ਵਿਕਾਸ, ਵਿੱਦਿਆ ਦਾ ਪ੍ਰਚਾਰ ਅਤੇ ਪ੍ਰਸਾਰ ਜਾਂ ਨੌਜਵਾਨਾਂ ਨੂੰ ਪੜ੍ਹਾਈ ਅਤੇ ਖੇਡਾਂ ਆਦਿ ਵੱਲ ਪ੍ਰੇਰਿਤ ਕਰਨ ਵਿਚ ਕਿਵੇਂ ਕਾਮਯਾਬ ਹੋ ਸਕਦੇ ਹਨ? ਇਸ ਲਈ ਅੱਜ ਦੇ ਯੁੱਗ ਦੀ ਲੋੜ ਨੂੰ ਦੇਖਦਿਆਂ ਅਤੇ ਭਾਰਤ ਦੀ ਇਸ ਰੀੜ੍ਹ ਦੀ ਹੱਡੀ ਨੂੰ ਮਜ਼ਬੂਤ ਕਰਨ ਲਈ ਸਾਡੇ ਨੌਜਵਾਨਾਂ ਨੂੰ ਪੱਖਪਾਤ ਛੱਡ ਕੇ ਅੱਗੇ ਆਉਣਾ ਚਾਹੀਦਾ ਹੈ, ਪੰਚਾਇਤੀ ਰਾਜ ਦੇ ਅੰਦਰ ਅਨਪੜ੍ਹਤਾ ਹੋਣ ਕਾਰਨ ਵੀ ਇਸ ਦੀ ਸਫ਼ਲਤਾ ਵਿਚ ਰੁਕਾਵਟ ਚੱਲੀ ਆ ਰਹੀ ਹੈ, ਜਿਸ ਨਾਲ ਪਾਰਦਰਸ਼ਤਾ ਵਿਚ ਕਮੀ ਆਈ ਹੈ। ਪੰਚਾਇਤੀ ਰਾਜ ਦੇ ਵਿਕਾਸ ਵਿਚ ਆਈ ਖੜੋਤ ਨੂੰ ਦੂਰ ਕਰਨ ਅਤੇ ਸਾਰਥਿਕ ਭੂਮਿਕਾ ਲਈ ਇਸ ਦੇ ਕੰਮਕਾਜ ਵਿਚ ਬਦਲਾਅ ਲਈ ਪੜ੍ਹੇ-ਲਿਖੇ ਨੌਜਵਾਨ ਨੂੰ ਅੱਗੇ ਆਉਣਾ ਚਾਹੀਦਾ ਹੈ। ਪੰਜਾਬ ਅੰਦਰ ਹੁਣ ਕੁਝ ਮਹੀਨਿਆਂ ਬਾਅਦ ਹੀ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਸਰਕਾਰਾਂ ਅਤੇ ਪਿੰਡਾਂ ਦੇ ਵਸਨੀਕਾਂ ਨੂੰ ਚਾਹੀਦਾ ਹੈ ਕੀ ਚੋਣਾਂ ਨੂੰ ਨਸ਼ਾ ਰਹਿਤ, ਬਿਨਾਂ ਭੇਦਭਾਵ, ਰਿਸ਼ਵਤਖੋਰੀ ਤੋਂ ਦੂਰ ਰਹਿ ਕੇ ਯੋਗ ਅਗਵਾਈ ਵਾਲੇ ਮਨੁੱਖੀ ਪ੍ਰਾਣੀ ਨੂੰ ਪਿੰਡ ਦੀ ਕਮਾਨ ਦੇਣੀ ਚਾਹੀਦੀ ਹੈ, ਇਸ ਲਈ ਸਰਕਾਰਾਂ ਨੂੰ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕਰਨ ਵਾਲੇ ਪਿੰਡਾਂ ਨੂੰ ਮਾਣ-ਸਨਮਾਨ ਦੇਣਾ ਚਾਹੀਦਾ ਹੈ। ਜੋ ਵੀ ਪੰਚ ਜਾਂ ਸਰਪੰਚ ਬਣਨ ਉਨ੍ਹਾਂ ਲਈ ਵੀ ਖ਼ਾਸ ਟਰੇਨਿੰਗ ਪ੍ਰੋਗਰਾਮ ਉਲੀਕੇ ਜਾਣ, ਜੋ ਕਿ ਖ਼ਾਸ ਨਜ਼ਰ ਸਾਨੀ ਹੇਠ ਹੋਣ। ਸਰਕਾਰ ਵਲੋਂ ਮਿਲੀਆਂ ਗ੍ਰਾਂਟਾਂ ਦਾ ਬਾਕਾਇਦਾ ਜਾਇਜ਼ਾ ਲਿਆ ਜਾਵੇ, ਤਾਂ ਹੀ ਪੇਂਡੂ ਖੇਤਰ ਦਾ ਵਾਤਾਵਰਨ ਚੰਗਾ ਬਣੇਗਾ ਅਤੇ ਆਰਥਿਕ ਅਤੇ ਸਮਾਜਿਕ ਪੱਖੋਂ ਵਿਕਾਸ ਹੋਵੇਗਾ। ਪੰਜਾਬ ਦੇ ਕਈ ਪਿੰਡਾਂ ਦੀਆਂ ਪੰਚਾਇਤਾਂ ਬਹੁਤ ਹੀ ਅਗਾਂਹਵਧੂ ਸੋਚ ਵਾਲੀਆਂ ਹਨ, ਜੋ ਸਮਾਜ ਅੰਦਰ ਸਾਰਥਿਕ ਭੂਮਿਕਾ ਨਿਭਾਅ ਰਹੀਆਂ ਹਨ। ਇਨ੍ਹਾਂ ਦੇ ਤੌਰ-ਤਰੀਕਿਆਂ ਨੂੰ ਵੱਡੇ ਪੱਧਰ 'ਤੇ ਅਪਣਾਉਣਾ ਚਾਹੀਦਾ ਹੈ, ਤਾਂ ਜੋ ਚੰਗੀਆਂ ਪੰਚਾਇਤਾਂ ਦੀ ਹੋਂਦ ਜਨਮ ਲੈ ਸਕੇ। ਇਸ ਲਈ ਪਿੰਡਾਂ ਵਿਚ ਸੈਮੀਨਾਰ ਤੇ ਮੀਟਿੰਗਾਂ ਜਾਗ੍ਰਤੀ ਪੈਦਾ ਕਰਨ ਲਈ ਹੋਣੀਆਂ ਚਾਹੀਦੀਆਂ ਹਨ, ਇਸ ਤਰ੍ਹਾਂ ਨਾਲ ਪੰਚਾਇਤਾਂ ਦੇ ਵਿਗੜ ਰਹੇ ਅਕਸ ਨੂੰ ਵੀ ਬਚਾਇਆ ਜਾ ਸਕੇਗਾ।

-ਪਿੰਡ ਗਹਿਲੇ ਵਾਲਾ, ਜ਼ਿਲ੍ਹਾ ਫਾਜ਼ਿਲਕਾ
ਮੋ: 99887 66013

 


ਖ਼ਬਰ ਸ਼ੇਅਰ ਕਰੋ

ਮੋਦੀ ਸਰਕਾਰ ਨੂੰ ਲੱਗ ਸਕਦਾ ਹੈ ਮੋਮਬੱਤੀਆਂ ਦਾ ਸੇਕ

ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਤੇ ਬੁਲਾਰਾ ਨੇ ਆਪਣੀ ਸਰਕਾਰ ਅਤੇ ਪਾਰਟੀ ਦੇ ਵਿਰੁੱਧ ਉਠਾਏ ਜਾਣ ਵਾਲੇ ਸਵਾਲਾਂ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਹੈ ਕਿ ਪਹਿਲਾਂ ਵਿਰੋਧੀ ਧਿਰ ਦਲਿਤ-ਦਲਿਤ ਕਰਦਾ ਰਹਿੰਦਾ ਸੀ ਅਤੇ ਹੁਣ ਮਹਿਲਾ-ਮਹਿਲਾ ਕਰ ਰਿਹਾ ਹੈ। ਸ਼ਾਇਦ ...

ਪੂਰੀ ਖ਼ਬਰ »

ਬੱਚੀਆਂ ਵਿਰੁੱਧ ਵਧਦੇ ਜੁਰਮ

ਹੈਵਾਨੀਅਤ ਦਾ ਮੁਜ਼ਾਹਰਾ

ਭਾਰਤੀ ਸਮਾਜ ਵਿਚ ਵੱਡੀ ਪੱਧਰ 'ਤੇ ਬੱਚਿਆਂ ਅਤੇ ਔਰਤਾਂ 'ਤੇ ਹਰ ਤਰ੍ਹਾਂ ਦੇ ਤਸ਼ੱਦਦ ਦੀਆਂ ਖ਼ਬਰਾਂ ਬੇਹੱਦ ਪੁਰਾਣੀਆਂ ਹਨ। ਬਹੁਤੀਆਂ ਥਾਵਾਂ 'ਤੇ ਲੜਕੀ ਦਾ ਪੈਦਾ ਹੋਣਾ ਹੀ ਸਰਾਪ ਮੰਨਿਆ ਜਾਂਦਾ ਰਿਹਾ ਹੈ। ਇਹ ਦੁੱਖ ਭਰੀ ਦਾਸਤਾਨ ਲਗਾਤਾਰ ਚਲਦੀ ਰਹੀ ਹੈ। ਪਰ ਸਦੀਆਂ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX