• ਦਵਿੰਦਰ ਪਾਲ ਸਿੰਘ
ਫ਼ਾਜ਼ਿਲਕਾ, 13 ਮਈ-ਪੁਰਾਤਨ ਸਮੇਂ ਦੀਆਂ ਘਰੇਲੂ ਵਸਤੂਆਂ ਜਿਨ੍ਹਾਂ ਨੂੰ ਲੋਕ ਵਿੱਸਰ ਗਏ ਸਨ, ਹੁਣ ਫਿਰ ਦੁਬਾਰਾ ਵਰਤੋਂ ਵਿਚ ਲਿਆਉਣ ਲੱਗੇ ਹਨ | ਖ਼ਾਸ ਕਰ ਕੇ ਗਰਮੀਆਂ ਦੀ ਰੁੱਤ ਵਿਚ ਮਿੱਟੀ ਦੇ ਬਣੇ ਘੜਿਆਂ ਨੂੰ ਲੋਕਾਂ ਨੇ ਤਿਆਗ ਹੀ ਦਿੱਤਾ ਸੀ | ...
ਗੁਰੂਹਰਸਹਾਏ, 13 ਮਈ (ਪਿ੍ਥਵੀ ਰਾਜ ਕੰਬੋਜ)- ਫ਼ਤਿਹਗੜ੍ਹ ਗਹਿਰੀ ਵਿਖੇ ਜ਼ਮੀਨੀ ਵਿਵਾਦ ਵਿਚ ਮਾਰੀ ਗਈ 22 ਸਾਲਾ ਲੜਕੀ ਲਕਸ਼ਮੀ ਦੇਵੀ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ | ਜ਼ਮੀਨੀ ਵਿਵਾਦ ਵਿਚ ਕਤਲ ਹੋਣ ਤੋਂ ਬਾਅਦ ਮਾਪਿਆਂ ਵਲੋਂ ਲਾਸ਼ ਨੂੰ ਥਾਣੇ ਮੂਹਰੇ ਰੱਖ ਕੇ ...
ਅਬੋਹਰ, 13 ਮਈ (ਸੁਖਜੀਤ ਸਿੰਘ ਬਰਾੜ)-ਬੀਤੇ ਦਿਨ ਉਪ ਮੰਡਲ ਦੇ ਪਿੰਡ ਢਾਣੀ ਕਮਾਈਆਂ ਵਿਖੇ ਦੋ ਧਿਰਾਂ ਵਿਚਕਾਰ ਜ਼ਮੀਨੀ ਝਗੜੇ ਨੂੰ ਲੈ ਕੇ ਹੋਏ ਵਿਵਾਦ ਦੇ ਸਬੰਧ ਵਿਚ ਸਥਾਨਕ ਨਗਰ ਥਾਣਾ ਇਕ ਦੀ ਪੁਲਿਸ ਵਲੋਂ ਇੰਦੂ ਵਿੱਜ ਪਤਨੀ ਅਨੰਦ ਪ੍ਰਕਾਸ਼ ਵਾਸੀ ਢਾਣੀ ਕਮਾਈਆ ਦੇ ...
ਜਲਾਲਾਬਾਦ, 13 ਮਈ (ਕਰਨ ਚੁਚਰਾ)-ਥਾਣਾ ਸਦਰ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ 500 ਲੀਟਰ ਲਾਹਣ ਬਰਾਮਦ ਹੋਣ ਤੇ ਦੋ ਲੋਕਾਂ ਿਖ਼ਲਾਫ਼ ਮਾਮਲਾ ਦਰਜ਼ ਕੀਤਾ ਹੈ | ਪਹਿਲੇ ਮਾਮਲੇ ਵਿੱਚ ਐਸ.ਆਈ ਬਲਕਾਰ ਸਿੰਘ ਨੇ ਪਿੰਡ ਚੱਕ ਟਾਹਲੀਵਾਲਾ ਵਿੱਚ ਸਤਪਾਲ ਸਿੰਘ ਪੁੱਤਰ ਕਿਸ਼ਨ ...
ਅਬੋਹਰ, 13 ਮਈ (ਬਰਾੜ)- ਸੀ. ਆਈ. ਏ. ਸਟਾਫ਼ ਦੇ ਹੌਲਦਾਰ ਰਣਜੀਤ ਸਿੰਘ ਤੇ ਪੁਲਿਸ ਪਾਰਟੀ ਵਲੋਂ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਢਾਣੀ ਕੜਾਕਾ ਸਿੰਘ ਵਿਖੇ ਛਾਪਾਮਾਰੀ ਕਰ ਹਰਜਿੰਦਰ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਢਾਣੀ ਕੜਾਕਾ ਸਿੰਘ ਨੂੰ 400 ਰੁਪਏ ਦੀ ਨਕਦੀ ਸਣੇ ਸੱਟਾ ...
ਅਬੋਹਰ, 13 ਮਈ (ਸੁਖਜੀਤ ਸਿੰਘ ਬਰਾੜ)-ਸਥਾਨਕ ਥਾਣਾ ਸਦਰ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਸਣੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਥਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਹਾਇਕ ਥਾਣੇਦਾਰ ਗੁਰਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪਿੰਡ ਮਲੂਕਪੁਰਾ ...
ਫ਼ਾਜ਼ਿਲਕਾ, 13 ਮਈ (ਅਮਰਜੀਤ ਸ਼ਰਮਾ)-ਫ਼ਾਜ਼ਿਲਕਾ ਦੀ ਨਵੀਂ ਆਬਾਦੀ ਨਿਵਾਸੀ ਇਕ ਵਿਆਹੁਤਾ ਨੇ ਮੁਹੱਲੇ ਦੇ ਹੀ ਕੁੱਝ ਵਿਅਕਤੀਆਂ 'ਤੇ ਉਸ ਨਾਲ ਮਾਰਕੁੱਟ ਕਰਨ ਅਤੇ ਛੇੜਛਾੜ ਕਰਨ ਦੇ ਦੋਸ਼ ਲਗਾਏ ਹਨ ਅਤੇ ਕਿਹਾ ਹੈ ਕਿ ਪੁਲਿਸ ਸ਼ਿਕਾਇਤ ਤੋਂ ਬਾਅਦ ਵੀ ਉਕਤ 'ਤੇ ਕੋਈ ...
ਫ਼ਿਰੋਜ਼ਪੁਰ, 13 ਮਈ (ਰਾਕੇਸ਼ ਚਾਵਲਾ)- ਮੈਡੀਕਲ ਨਸ਼ੇ ਦੀਆਂ ਗੋਲੀਆਂ ਰੱਖਣ ਵਾਲੇ ਇਕ ਵਿਅਕਤੀ ਨੂੰ ਜ਼ਿਲ੍ਹਾ ਅਦਾਲਤ ਨੇ ਭੁਗਤੀਆਂ ਗਵਾਹੀਆਂ ਦੇ ਆਧਾਰ 'ਤੇ ਦੋਸ਼ੀ ਕਰਾਰ ਦਿੰਦੇ ਹੋਏ 3 ਸਾਲ ਕੈਦ ਦੀ ਸਜਾ ਦਾ ਹੁਕਮ ਦਿੱਤਾ ਹੈ | ਜਾਣਕਾਰੀ ਅਨੁਸਾਰ ਏ.ਐੱਸ.ਆਈ. ਅਮਰੀਕ ...
ਫ਼ਿਰੋਜ਼ਪੁਰ, 13 ਮਈ (ਰਾਕੇਸ਼ ਚਾਵਲਾ)- ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਫੋਰਮ ਨੇ ਸੇਵਾਵਾਂ ਵਿਚ ਕੁਤਾਹੀ ਵਰਤਣ ਦੇ ਦੋਸ਼ ਅਧੀਨ ਕੋਰੀਅਰ ਕੰਪਨੀ ਡੀ.ਟੀ.ਡੀ.ਸੀ. ਨੂੰ ਕੁਲ 7 ਹਜ਼ਾਰ ਜੁਰਮਾਨਾ ਪਾਇਆ ਹੈ | ਜਾਣਕਾਰੀ ਅਨੁਸਾਰ ਦਾਇਰ ਮਾਮਲੇ 'ਚ ਕਸ਼ਮੀਰ ਸਿੰਘ ਵਾਸੀ ...
ਤਲਵੰਡੀ ਭਾਈ, 13 ਮਈ (ਕੁਲਜਿੰਦਰ ਸਿੰਘ ਗਿੱਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਜ਼ਿਲ੍ਹਾ ਫ਼ਿਰੋਜ਼ਪੁਰ ਇਕਾਈ ਵਲੋਂ ਔਰਤਾਂ ਨੂੰ ਕਿੱਤੇ ਪ੍ਰਤੀ ਨਿਪੁੰਨ ਕਰਨ ਲਈ ਪਿੰਡ ਸੁਲਹਾਨੀ ਵਿਖੇ ਨਵਾਂ ਸਿਲਾਈ ਸੈਂਟਰ ਖੋਲਿ੍ਹਆ ਗਿਆ ਹੈ, ਜੋ ਅੱਜ ਤੋਂ ਆਰੰਭ ਹੋ ਗਿਆ ਹੈ | ...
ਮਖੂ, 13 ਮਈ (ਵਰਿੰਦਰ ਮਨਚੰਦਾ)- ਸ੍ਰੀ ਕਿ੍ਸ਼ਨ ਮੰਦਿਰ ਅਸਹਾਇ ਹਿੱਤਕਾਰਣੀ ਸਭਾ ਮਖੂ ਵਲੋਂ ਹਰ ਸੰਗਰਾਂਦ ਨੂੰ ਜ਼ਰੂਰਤਮੰਦਾਂ ਨੂੰ ਅਨਾਜ, ਰਕਮ, ਵਸਤਰ ਅਤੇ ਹੋਰ ਜੀਵਨ ਦੀ ਉਪਯੋਗੀ ਵਸਤਾਂ ਵੰਡਣ ਦੇ ਉਪਰਾਲੇ ਤਹਿਤ ਅੱਜ ਨਿਰੰਤਰ, ਕਮਜ਼ੋਰ, ਬੇਸਹਾਰਾ, ਗ਼ਰੀਬ, ਲਾਚਾਰ ...
ਗੋਲੂ ਕਾ ਮੋੜ, 13 ਮਈ (ਸੁਰਿੰਦਰ ਸਿੰਘ ਲਾਡੀ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮਾਝਾ ਜ਼ੋਨ ਹਲਕਾ ਜਲਾਲਾਬਾਦ ਦੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਦਰਸ਼ਨ ਸਿੰਘ ...
ਗੁਰੂਹਰਸਹਾਏ, 13 ਮਈ (ਪਿ੍ਥਵੀ ਰਾਜ ਕੰਬੋਜ)- ਸਿਹਤ ਵਿਭਾਗ ਪੰਜਾਬ ਵਲੋਂ ਮੀਜ਼ਲ ਰੂਬੇਲਾ ਟੀਕਾਕਰਨ ਮੁਹਿੰਮ ਦੇ ਪ੍ਰਚਾਰ ਲਈ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ ਮੀਟਿੰਗ ਕਰਕੇ ਇਨ੍ਹਾਂ ਦੀਆਂ ਸੇਵਾਵਾਂ ਲਈਆਂ ਜਾਣ ਤਾਂ ਜੋ ਪਿੰਡਾਂ ਵਿਚ ਖ਼ਾਸ ਕਰਕੇ ਲੋਕਾਂ ...
ਮੰਡੀ ਲਾਧੂਕਾ, 13 ਮਈ (ਰਾਕੇਸ਼ ਛਾਬੜਾ)- ਮੰਡੀ ਦੇ ਬੱਸ ਅੱਡੇ 'ਤੇ ਇੱਕ ਹੋਟਲ ਮਾਲਕ 'ਤੇ ਕੀਤੇ ਗਏ ਕਾਤਲਾਨਾ ਹਮਲੇ ਦੇ ਮਾਮਲੇ ਵਿਚ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ | 13 ਦਸੰਬਰ 2017 ਵਾਲੇ ਦਿਨ ਮੰਡੀ ਦੇ ਬੱਸ ਅੱਡੇ 'ਤੇ ਸਥਿਤ ਸੰਦੀਪ ...
ਅਬੋਹਰ, 13 ਮਈ (ਬਰਾੜ)-ਨਾਮਵਰ ਹਿੰਦੀ ਕਾਮੇਡੀਅਨ ਿਖ਼ਆਲੀ ਸਹਾਰਨ 14 ਮਈ ਦਿਨ ਸੋਮਵਾਰ ਨੂੰ ਉਪ ਮੰਡਲ ਦੇ ਪਿੰਡ ਉਸਮਾਨ ਖੇੜਾ 'ਚ ਸਥਿਤ ਜੈਨ ਇੰਸਟੀਚਿਊਟ ਆਫ਼ ਫਾਰਮੇਸੀ ਵਿਖੇ ਨਸ਼ਾ ਮੁਕਤੀ 'ਤੇ ਕਰਵਾਏ ਜਾ ਰਹੇ ਸੈਮੀਨਾਰ ਦੌਰਾਨ ਸਵੇਰੇ 9 ਵਜੇ ਆਪਣੀ ਕਾਮੇਡੀ ਨਾਲ ਰੰਗ ...
ਜਲਾਲਾਬਾਦ, 13 ਮਈ (ਕਰਨ ਚੁਚਰਾ)-ਵਿਸ਼ਵ ਪ੍ਰਸਿੱਧ ਧਰਮ ਗੁਰੂ ਸ੍ਰੀ ਸ੍ਰੀ ਰਵੀ ਸ਼ੰਕਰ ਦਾ ਜਨਮ ਦਿਨ ਜਲਾਲਾਬਾਦ ਵਿੱਚ ਸੜਕ ਸਫ਼ਾਈ ਮੁਹਿੰਮ ਚਲਾ ਕੇ ਮਨਾਇਆ ਗਿਆ | ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਬੁਲਾਰੇ ਦੇਵਾਂਸ਼ ਭਾਸਕਰ ਨੇ ਦੱਸਿਆ ਕਿ ਗੁਰਦੇਵ ਸਾਨੰੂ ਆਪਣੇ ...
ਜਲਾਲਾਬਾਦ, 13 ਮਈ(ਕਰਨ)-ਸਥਾਨਕ ਗਾਂਧੀ ਨਗਰ ਵਿੱਚ ਸਮਾਜ ਸੇਵੀ ਸੰਸਥਾ ਪਰਸਵਾਰਥ ਸਭਾ ਵਲੋਂ ਚਲਾਈ ਜਾ ਰਹੀ ਮੁਫ਼ਤ ਡਿਸਪੈਂਸਰੀ ਵਿੱਚ ਹਰ ਐਤਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਡੀਕਲ ਚੈੱਕਅਪ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਡਾ. ਤਿਲਕ ਰਾਜ ਕੁਮਾਰ ਨੇ ਆਪਣੀਆਂ ...
ਫ਼ਾਜ਼ਿਲਕਾ, 13 ਮਈ(ਦਵਿੰਦਰ ਪਾਲ ਸਿੰਘ): ਗਾਡਵਿਨ ਸੀਨੀਅਰ ਸੈਕੰਡਰੀ ਸਕੂਲ ਪਿੰਡ ਘੱਲੂ ਵਿਖੇ ਮਾਂ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਲਘੂ ਨਾਟਕ ਖੇਡ ਕੇ ਮਾਂ ਸੇਵਾ ਦੇ ਫਲ ਬਾਰੇ ਚਾਨਣਾ ਪਾਇਆ | ਇਸ ਮੌਕੇ 'ਤੇ ਬੱਚਿਆਂ ਵੱਲੋਂ ਮਾਂ ਦੇ ਪਿਆਰ ਦੀਆਂ ...
ਸੁਨਾਮ ਊਧਮ ਸਿੰਘ ਵਾਲਾ, 13 ਮਈ (ਭੁੱਲਰ, ਧਾਲੀਵਾਲ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਸੁਖਪਾਲ ਸਿੰਘ ਮਾਣਕ ਕਣਕਵਾਲ ਭੰਗੂਆਂ ਨੇ ਇੱਕ ਪੈੱ੍ਰਸ ਨੋਟ ਜਾਰੀ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ...
ਮੰਡੀ ਅਰਨੀਵਾਲਾ, 13 ਮਈ (ਨਿਸ਼ਾਨ ਸਿੰਘ ਸੰਧੂ)-ਪਿੰਡ ਪਾਕਾ ਵਿਚ ਇਕ ਔਰਤ ਵੱਲੋਂ ਆਪਣੇ ਗੁਆਂਢੀਆਂ ਤੋਂ ਤੰਗ ਪ੍ਰੇਸ਼ਾਨ ਹੋ ਕੇ ਸਪਰੇਅ ਪੀ ਕੇ ਆਤਮ ਹੱਤਿਆ ਕੀਤੇ ਜਾਣ ਦਾ ਮਾਮਲਾ ਪੁਲਿਸ ਥਾਣਾ ਅਰਨੀਵਾਲਾ ਵੱਲੋਂ ਦਰਜ ਕੀਤਾ ਗਿਆ ਹੈ | ਪੁਲਿਸ ਥਾਣਾ ਅਰਨੀਵਾਲਾ ਵਿਚ ...
ਫ਼ਿਰੋਜ਼ਪੁਰ, 13 ਮਈ (ਤਪਿੰਦਰ ਸਿੰਘ)- ਟਰੱਕ ਨੰਬਰ ਪੀ.ਬੀ.05-9621 ਦੇ ਚਾਲਕ ਵਲੋਂ ਰਸਤੇ 'ਚੋਂ ਹੀ ਲੱਖਾਂ ਰੁਪਏ ਦਾ ਮਾਲ ਖ਼ੁਰਦ-ਬੁਰਦ ਕੀਤੇ ਜਾਣ ਦਾ ਸਮਾਚਾਰ ਹੈ | ਗੁਰੂਹਰਸਹਾਏ ਵਾਸੀ ਜਸਵੰਤ ਰਾਏ ਪੁੱਤਰ ਰਾਮ ਚੰਦ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਕਤ ਟਰੱਕ 'ਚ ...
ਫ਼ਿਰੋਜ਼ਪੁਰ, 13 ਮਈ (ਤਪਿੰਦਰ ਸਿੰਘ)- ਫ਼ਿਰੋਜ਼ਪੁਰ ਪੁਲਿਸ ਵਲੋਂ ਇਕ ਨਾਬਾਲਗ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗ਼ਲਾ ਕੇ ਲੈ ਜਾਣ ਦੇ ਦੋਸ਼ 'ਚ ਅਜੇ ਨਾਂਅ ਦੇ ਨੌਜਵਾਨ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਗਿਆ | ਸਬ-ਇੰਸਪੈਕਟਰ ਅਮਰੀਕ ਸਿੰਘ ਨੇ ਦੱਸਿਆ ਕਿ 14 ਸਾਲਾ ਲੜਕੀ ...
ਫ਼ਿਰੋਜ਼ਪੁਰ, 13 ਮਈ (ਪਰਮਿੰਦਰ ਸਿੰਘ)- ਸੀਆ ਰਾਮ ਵੈੱਲਫੇਅਰ ਸੁਸਾਇਟੀ ਫ਼ਿਰੋਜ਼ਪੁਰ ਵਲੋਂ ਅੱਜ ਗ਼ਰੀਬ ਅਤੇ ਜ਼ਰੂਰਤਮੰਦ ਵਿਧਵਾ ਔਰਤਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਬਜਾਜ ਵਲੋਂ ਰਾਸ਼ਨ ਵੰਡਿਆ ਗਿਆ | ਮਾਲ ਰੋਡ ਸਥਿਤ ਸ੍ਰੀ ਰਾਧਾ ...
ਫ਼ਿਰੋਜ਼ਪੁਰ, 13 ਮਈ (ਤਪਿੰਦਰ ਸਿੰਘ)- ਦੇਸ਼ 'ਚ ਜਬਰ ਜਨਾਹ ਦੀਆਂ ਦਿਨੋ-ਦਿਨ ਵੱਧ ਰਹੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਜੋ ਸਰਕਾਰ ਵਲੋਂ ਸਖ਼ਤ ਕਾਨੂੰਨ ਬਣਾ ਕੇ ਅਪਰਾਧੀਆਂ ਨੂੰ ਉਮਰ ਕੈਦ ਜਿਹੀਆਂ ਸਜਾਵਾਂ ਦਿੱਤੀਆਂ ਜਾ ਰਹੀਆਂ ਹਨ, ਦੀ ਪੋ੍ਰੜ੍ਹਤਾ ਕਰਦਿਆਂ ਧਾਰਮਿਕ ...
ਫ਼ਿਰੋਜ਼ਪੁਰ, 13 ਮਈ (ਮਲਕੀਅਤ ਸਿੰਘ)- ਪੰਜਾਬ ਰਾਜ ਸਿੱਖਿਆ ਅਤੇ ਕਿੱਤਾ ਅਗਵਾਈ ਬਿਊਰੋ ਚੰਡੀਗੜ੍ਹ ਦੇ ਨਿਰਦੇਸ਼ਾਂ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇਕ ਸਿੰਘ ਦੀ ਸਰਪ੍ਰਸਤੀ ਹੇਠ ਜ਼ਿਲ੍ਹਾ ਗਾਈਡੈਂਸ ਕੌਾਸਲਰ ਸੰਦੀਪ ਕੰਬੋਜ ਦੀ ਅਗਵਾਈ ਹੇਠ ਕੰਨਿਆ ਸੀਨੀਅਰ ...
ਕੁੱਲਗੜ੍ਹੀ, 13 ਮਈ (ਸੁਖਜਿੰਦਰ ਸਿੰਘ ਸੰਧੂ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਅਧੀਨ ਚੱਲ ਰਹੇ ਵਿੱਦਿਅਕ ਅਦਾਰੇ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਵਜੀਦਪੁਰ ਵਿਖੇ ਪਿ੍ੰਸੀਪਲ ਮੈਡਮ ਰਾਗਿਨੀ ਸ਼ਰਮਾ ਉਰਫ਼ ਸਿਮਰਨਜੀਤ ਕੌਰ ...
ਸ੍ਰੀ ਮੁਕਤਸਰ ਸਾਹਿਬ, 13 ਮਈ (ਰਣਜੀਤ ਸਿੰਘ ਢਿੱਲੋਂ)-ਸਥਾਨਕ ਕੋਟਕਪੂਰਾ ਰੋਡ ਸਥਿਤ ਬਾਬਾ ਫ਼ਰੀਦ ਐਜੂਕੇਸ਼ਨਲ ਕੰਸਲਟੈਂਸੀ ਸ੍ਰੀ ਮੁਕਤਸਰ ਸਾਹਿਬ ਨੇ ਮਨਦੀਪ ਕੌਰ ਬਰਾੜ ਵਾਸੀ ਪਿੰਡ ਕੋਟ ਸੁਖੀਆ (ਫ਼ਰੀਦਕੋਟ) ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਹੈ | ਇਹ ...
ਮੰਡੀ ਅਰਨੀਵਾਲਾ, 13 ਮਈ (ਨਿਸ਼ਾਨ ਸਿੰਘ ਸੰਧੂ)-ਬੀਤੀ ਰਾਤ ਸਥਾਨਕ ਡੱਬਵਾਲਾ ਕਲਾਂ ਰੋਡ 'ਤੇ ਬਿਜਲੀ ਘਰ ਦੇ ਕੋਲ ਇਕ ਆਵਾਰਾ ਸਾਨ੍ਹ ਨਾਲ ਮੋਟਰ ਸਾਈਕਲ ਟਕਰਾਉਣ ਤੇ ਮੋਟਰ ਸਾਈਕਲ ਸਵਾਰ ਮਾਮੇ-ਭਾਣਜੇ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ | ਜਾਣਕਾਰੀ ਅਨੁਸਾਰ ਅਮਨਦੀਪ ...
ਮੁੱਦਕੀ, 13 ਮਈ (ਅਗਰਵਾਲ) - ਸਿਹਤ ਵਿਭਾਗ ਫ਼ਿਰੋਜ਼ਪੁਰ ਵਲੋਂ ਕਰਿਆਨਾ ਯੂਨੀਅਨ ਦੇ ਸਹਿਯੋਗ ਨਾਲ ਮੁੱਦਕੀ ਵਿਖੇ ਫੂਡ ਲਾਇਸੈਂਸ ਰਜਿਸਟੇ੍ਰਸ਼ਨ ਕਰਵਾਉਣ ਲਈ ਕੈਂਪ ਲਗਾਇਆ ਗਿਆ | ਕੈਂਪ ਦੀ ਦੇਖ-ਰੇਖ ਕਰਦਿਆਂ ਵਿਭਾਗ ਦੇ ਅਧਿਕਾਰੀ ਮਨਜਿੰਦਰ ਸਿੰਘ ਢਿੱਲੋਂ ਨੇ ਵੱਡੀ ...
ਫ਼ਿਰੋਜ਼ਪੁਰ, 13 ਮਈ (ਪਰਮਿੰਦਰ ਸਿੰਘ)- ਸੰਤ ਨਿਰੰਕਾਰੀ ਸਤਸੰਗ ਭਵਨ ਫ਼ਿਰੋਜ਼ਪੁਰ ਸ਼ਹਿਰ ਵਿਖੇ ਬਾਬਾ ਹਰਦੇਵ ਸਿੰਘ ਦੀ ਯਾਦ 'ਚ ਸਮਰਪਨ ਦਿਵਸ ਮਨਾਇਆ ਗਿਆ | ਐਮ.ਐੱਸ. ਗਿੱਲ ਦੀ ਹਾਜ਼ਰੀ 'ਚ ਮਨਾਏ ਗਏ ਸਮਰਪਨ ਦਿਵਸ ਮੌਕੇ ਉਨ੍ਹਾਂ ਕਿਹਾ ਕਿ ਮਾਤਾ ਸਵਿੰਦਰ ਹਰਦੇਵ ਦੀ ...
ਮੱਲਾਂਵਾਲਾ, 13 ਮਈ (ਗੁਰਦੇਵ ਸਿੰਘ)- ਇਨਸਾਫ਼ ਦੀ ਆਵਾਜ਼ ਪੰਜਾਬ ਵਲੋਂ ਸਰਕਲ ਮੱਲਾਂਵਾਲਾ ਦੀ ਇਕ ਮੀਟਿੰਗ ਅਨਾਜ ਮੰਡੀ ਮੱਲਾਂਵਾਲਾ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਮਹਿੰਦਰਪਾਲ ਸਿੰਘ ਨੇ ਕੀਤੀ | ਮੀਟਿੰਗ ਵਿਚ ਪਰਲਜ਼ ਕੰਪਨੀ ਅਤੇ ਹੋਰ ਚਿੱਟ ਫ਼ੰਡ ਕੰਪਨੀਆਂ ਜਿਵੇਂ ਨਾਈਸਰ ਗਰੀਨ, ਸ਼ਾਰਦਾ, ਕਰਾਊੁਨ ਕੰਪਨੀ ਆਦਿ ਤੋਂ ਪੀੜਤ ਲੋਕਾਂ ਨੇ ਭਾਗ ਲਿਆ | ਮਹਿੰਦਰ ਸਿੰਘ ਪ੍ਰਧਾਨ ਨੇ ਪੀੜਤ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਾਈਵੇਟ ਕੰਪਨੀਆਂ ਸਰਕਾਰਾਂ ਦੀ ਮਿਲੀਭੁਗਤ ਨਾਲ ਭੋਲੇ-ਭਾਲੇ ਲੋਕਾਂ ਨੂੰ ਲਾਲਚ ਦੇ ਕੇ ਠੱਗੀ ਦਾ ਸ਼ਿਕਾਰ ਬਣਾਉਂਦੀਆਂ ਹਨ | ਕੰਪਨੀਆਂ ਵਲੋਂ ਲੁੱਟੇ ਹੋਏ ਲੋਕਾਂ ਨੂੰ ਸੰਘਰਸ਼ ਦੇ ਰਾਹ ਚੱਲਣਾ ਪੈਂਦਾ ਹੈ | ਜ਼ਿਲ੍ਹਾ ਪ੍ਰਧਾਨ ਸੁਖਜੀਤ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀਆਂ ਚੋਣ ਰੈਲੀਆਂ ਵਿਚ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਆਈ ਤਾਂ ਪ੍ਰਾਈਵੇਟ ਕੰਪਨੀਆਂ ਦੇ ਨਿਵੇਸ਼ਕਾਂ ਦਾ ਪੈਸਾ ਪਹਿਲ ਦੇ ਆਧਾਰ 'ਤੇ ਵਾਪਸ ਕਰਵਾਵਾਂਗਾ | ਉਕਤ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪ੍ਰਾਈਵੇਟ ਕੰਪਨੀਆਂ ਦੀਆਂ ਜਾਇਦਾਦਾਂ ਕੁਰਕ ਕਰਕੇ ਲੋਕਾਂ ਦੇ ਪੈਸੇ ਵਾਪਸ ਕਰਵਾਏ ਜਾਣ | ਇਸ ਮੌਕੇ ਸੋਹਣ ਲਾਲ, ਰਮੇਸ਼ ਕੁਮਾਰ, ਪ੍ਰੀਤਮ ਸਿੰਘ, ਡਾ: ਦਲਜੀਤ ਸਿੰਘ, ਅਜੀਤ ਸਿੰਘ, ਰਣਜੀਤ ਸਿੰਘ, ਜੀਨਤ, ਸੂਰਜ ਭਾਨ, ਸਤਨਾਮ ਸਿੰਘ, ਬਖ਼ਸ਼ੀਸ਼ ਸਿੰਘ ਆਦਿ ਵੀ ਹਾਜ਼ਰ ਸਨ |
ਤਲਵੰਡੀ ਭਾਈ, 13 ਮਈ (ਕੁਲਜਿੰਦਰ ਸਿੰਘ ਗਿੱਲ)- ਸਾਹਿਤ ਸਭਾ ਤਲਵੰਡੀ ਭਾਈ ਦੀ ਇਕੱਤਰਤਾ ਇੱਥੇ ਨਗਰ ਕੌਾਸਲ ਪਾਰਕ ਵਿਖੇ ਹੋਈ, ਜਿਸ ਦੌਰਾਨ ਪ੍ਰਵਾਸੀ ਕਵੀ ਹਰਜੀਤ ਸਿੰਘ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਸਾਹਿਤ ਸਭਾ ਮੈਂਬਰਾਂ ਦੇ ਰੂ-ਬਰੂ ਹੁੰਦੇ ਹੋਏ ਕਵੀ ਹਰਜੀਤ ਸਿੰਘ ...
ਜਲਾਲਾਬਾਦ, 13 ਮਈ (ਜਤਿੰਦਰ ਪਾਲ ਸਿੰਘ)-ਸਥਾਨਕ ਫ਼ਿਰੋਜਪੁਰ ਸੜਕ ਤੇ ਪਿੰਡ ਪੀਰ ਮੁਹੰਮਦ ਦਾ ਅੱਡਾ ਲੰਘ ਕੇ ਸੜਕ ਦੇ ਕਿਨਾਰੇ ਬਣੀ ਹੋਈ ਹੱਡਾ ਰੋੜੀ ਲੋਕਾਂ ਦੀ ਜਾਨ ਲਈ ਮੁਸੀਬਤ ਬਣ ਰਹੀ ਹੈ | ਇਸ ਹੱਡਾ ਰੋੜੀ ਤੇ ਆਉਂਦੇ ਆਵਾਰਾ ਕੁੱਤੇ ਸੜਕ ਤੋਂ ਲੰਘਦੇ ਵਾਹਨਾਂ ਲਈ ...
ਅਬੋਹਰ, 13 ਮਈ (ਸੁਖਜੀਤ ਸਿੰਘ ਬਰਾੜ)-ਇਨਕਲਾਬੀ ਲੋਕ ਮੋਰਚੇ ਦੀ ਮੀਟਿੰਗ ਮੋਰਚੇ ਦੇ ਕਨਵੀਨਰ ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਪਾਰਕ ਵਿਖੇ ਹੋਈ | ਇਸ ਦੌਰਾਨ ਕਨਵੀਨਰ ਬਲਦੇਵ ਸਿੰਘ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਖੇਡ ਮੰਤਰੀ ਗੁਰਮੀਤ ਸਿੰਘ ਰਾਣਾ ਸੋਢੀ ਦੀ ...
ਫ਼ਾਜ਼ਿਲਕਾ, 13 ਮਈ(ਦਵਿੰਦਰ ਪਾਲ ਸਿੰਘ): ਫ਼ਾਜ਼ਿਲਕਾ ਇਲਾਕੇ ਅੰਦਰ ਵਗਦੀਆਂ ਛਮਾਹੀ ਨਹਿਰਾਂ ਵਿਚ ਪਾਣੀ ਨਾ ਛੱਡੇ ਜਾਣ ਕਰਕੇ ਅਤੇ ਟਿਊਬਵੈੱਲਾਂ ਨੂੰ ਬਿਜਲੀ ਸਪਲਾਈ ਪੂਰੀ ਨਾ ਮਿਲਣ ਤੇ ਜਿੱਥੇ ਨਰਮੇ ਕਪਾਹ ਦੀ ਬਿਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ | ਉੱਥੇ ਹੀ ...
ਫ਼ਾਜ਼ਿਲਕਾ, 13 ਮਈ (ਅਮਰਜੀਤ ਸ਼ਰਮਾ)-ਵੀਰ ਸੇ੍ਰਸ਼ਠ ਨਰੇਸ਼ ਧੀਗਾਨ ਵਲੋਂ ਸੰਚਾਲਿਤ ਭਾਰਤੀ ਬਾਲਮੀਕੀ ਧਰਮ ਸਮਾਜ ਭਾਵਾਧਸ ਰਜ਼ਿ ਫ਼ਾਜ਼ਿਲਕਾ ਵਲੋਂ 24 ਮਈ ਨੂੰ ਸ਼੍ਰੀ ਅੰਮਿ੍ਤਸਰ ਸਾਹਿਬ ਵਿਖੇ ਸਥਿਤ ਭਗਵਾਨ ਬਾਲਮੀਕੀ ਦੇ ਸਥਾਨ 'ਤੇ ਆਦਿ ਧਰਮ ਮਹਾ ਪਰਵ ਮਨਾਇਆ ਜਾ ...
ਫ਼ਾਜ਼ਿਲਕਾ, 13 ਮਈ (ਦਵਿੰਦਰ ਪਾਲ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਲਈ ਜਾਂਦੀ ਸਾਲਾਨਾ ਧਾਰਮਿਕ ਪ੍ਰੀਖਿਆ ਵਿਚ ਫ਼ਾਜ਼ਿਲਕਾ ਜ਼ਿਲ੍ਹੇ ਦੇ ਤਿੰਨ ਸਕੂਲ ਦੇ 8 ਵਿਦਿਆਰਥੀਆਂ ਨੇ ਨਗਦ ਵਜ਼ੀਫ਼ੇ ...
ਅਬੋਹਰ, 13 ਮਈ (ਸੁਖਜੀਤ ਸਿੰਘ ਬਰਾੜ)-ਨਸ਼ਾ ਵੇਚਣ ਵਾਲੇ ਬਾਜ਼ ਆ ਜਾਣ, ਫੜੇ ਗਏ ਤਾਂ ਬਖ਼ਸ਼ਿਆ ਨਹੀਂ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਐਸ. ਡੀ. ਐਮ. ਪੂਨਮ ਸਿੰਘ ਵਲੋਂ ਅੱਜ ਪੰਜਾਬ ਸਰਕਾਰ ਦੁਆਰਾ ਨਸ਼ੇ ਦੇ ਖ਼ਾਤਮੇ ਲਈ ਚਲਾਏ ਜਾ ਰਹੇ ਡੈਪੋ ਅਭਿਆਨ ਦੀਆਂ ...
ਜਲਾਲਾਬਾਦ, 13 ਮਈ (ਕਰਨ ਚੁਚਰਾ)-ਸਿਟੀਜ਼ਨ ਵੈਲਫੇਅਰ ਕੌਾਸਲ ਵਲੋਂ ਪਿੰਡ ਚੱਕ ਢਾਬ ਖ਼ੁਸ਼ਹਾਲ ਜੋਈਆ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਨੰੂ ਜਥੇਬੰਦੀ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਖੁਰਾਨਾ ਦੀ ਅਗਵਾਈ ਹੇਠ ਸਟੇਸ਼ਨਰੀ ਦਾ ਸਮਾਨ ਵੰਡਿਆ ...
ਫ਼ਾਜ਼ਿਲਕਾ, 13 ਮਈ (ਦਵਿੰਦਰ ਪਾਲ ਸਿੰਘ)-ਇੰਡੀਅਨ ਟੀ-20 ਕ੍ਰਿਕੇਟ ਫੈਡਰੇਸ਼ਨ ਵਲੋਂ ਜੈਪੁਰ ਦੇ ਸਰਦਾਰ ਵੱਲਭ ਭਾਈ ਪਟੇਲ ਸਟੇਡੀਅਮ ਵਿਚ ਆਈ. ਸੀ. ਏ. ਪੰਜਾਬ ਅਤੇ ਆਸਾਮ ਦੇ ਵਿਚਾਲੇ ਮੈਚ ਖੇਡਿਆ ਗਿਆ ਜਿਸ ਦੇ ਚੱਲਦਿਆਂ ਪੰਜਾਬ ਦੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ...
ਫ਼ਾਜ਼ਿਲਕਾ, 13 ਮਈ (ਅਮਰਜੀਤ ਸ਼ਰਮਾ)-ਦੁੱਧ ਉਤਪਾਦਕ ਸਹਿਕਾਰੀ ਸਭਾ ਯੂਨੀਅਨ ਦੀ ਇਕ ਮੀਟਿੰਗ ਇੱਥੇ ਪ੍ਰਧਾਨ ਓਮ ਪ੍ਰਕਾਸ਼ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ 1 ਜੂਨ ਤੋਂ 10 ਜੂਨ ਤੱਕ ਕਿਸਾਨ ਜਥੇਬੰਦੀਆਂ ਵਲੋਂ ਪੂਰੇ ਭਾਰਤ ਵਿਚ ਹੜਤਾਲ ਕਰਨ ਦੇ ਦਿੱਤੇ ਸੱਦੇ 'ਤੇ ...
ਲਹਿਰਾਗਾਗਾ, 13 ਮਈ (ਅਸ਼ੋਕ ਗਰਗ, ਸੂਰਜ ਭਾਨ ਗੋਇਲ)-ਜੈਲ ਪੋਸਟ ਚੌਾਕੀ ਚੋਟੀਆਂ ਦੀ ਪੁਲਿਸ ਨੇ 2 ਵਿਅਕਤੀਆਂ ਨੂੰ 204 ਬੋਤਲਾਂ ਸ਼ਰਾਬ ਹਰਿਆਣਾ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਲਹਿਰਾਗਾਗਾ ਦੇ ਮੁਖੀ ਜਸਵੀਰ ਸਿੰਘ ਤੂਰ 'ਤੇ ਚੌਾਕੀ ਚੋਟੀਆਂ ਦੇ ਇੰਚਾਰਜ ...
ਮੂਣਕ, 13 ਮਈ (ਭਾਰਦਵਾਜ, ਸਿੰਗਲਾ)-ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾ ਹੇਠ ਜ਼ਿਲ੍ਹਾ ਸੰਗਰੂਰ ਪੁਲਿਸ ਵੱਲੋਂ ਮਾੜੇ ਅਨਸਰਾਂ ਅਤੇ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਐਸ.ਐਚ.ਓ. ਮੂਣਕ ਬਲਵੰਤ ...
ਸੁਨਾਮ ਊਧਮ ਸਿੰਘ ਵਾਲਾ, 13 ਮਈ (ਸੱਗੂ, ਧਾਲੀਵਾਲ, ਭੁੱਲਰ)-ਅੱਜ ਸਥਾਨਕ ਪਟਿਆਲਾ ਰੋਡ ਉੱਪਰ ਇਮਪਾਵਰ ਪ੍ਰਗਤੀ ਕੰਪਨੀ ਵਲੋਂ ਬਣਾਏ ਗਏ ਪ੍ਰਧਾਨ ਮੰਤਰੀ ਕੁਸ਼ਲ ਕੇਂਦਰ ਦਾ ਉਦਘਾਟਨ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਕੀਤਾ ਗਿਆ | ਇਸ ਮੌਕੇ ਹੋਏ ਸਮਾਗਮ ...
ਸੁਨਾਮ ਊਧਮ ਸਿੰਘ ਵਾਲਾ, 13 ਮਈ (ਰੁਪਿੰਦਰ ਸਿੰਘ ਸੱਗੂ)-ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਅੱਜ ਪ੍ਰਧਾਨ ਮੰਤਰੀ ਕੁਸ਼ਲ ਕੇਂਦਰ ਦੇ ਉਦਘਾਟਨੀ ਸਮਾਗਮ ਮੌਕੇ 'ਤੇ ਭਾਜਪਾ ਦੇ ਆਗੂਆਂ ਅਤੇ ਵਰਕਰਾਂ ਨੂੰ ਬਿਲਕੁਲ ਹੀ ਨਜ਼ਰ ਅੰਦਾਜ਼ ਕੀਤਾ ਗਿਆ ਅਤੇ ਸੁਨਾਮ ...
ਸੁਨਾਮ ਊਧਮ ਸਿੰਘ ਵਾਲਾ, 13 ਮਈ (ਸੱਗੂ, ਧਾਲੀਵਾਲ, ਭੁੱਲਰ)-ਅੱਜ ਸਥਾਨਕ ਪਟਿਆਲਾ ਰੋਡ ਉੱਪਰ ਇਮਪਾਵਰ ਪ੍ਰਗਤੀ ਕੰਪਨੀ ਵਲੋਂ ਬਣਾਏ ਗਏ ਪ੍ਰਧਾਨ ਮੰਤਰੀ ਕੁਸ਼ਲ ਕੇਂਦਰ ਦਾ ਉਦਘਾਟਨ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਕੀਤਾ ਗਿਆ | ਇਸ ਮੌਕੇ ਹੋਏ ਸਮਾਗਮ ...
ਧੂਰੀ, 13 ਮਈ (ਸੁਖਵੰਤ ਸਿੰਘ ਭੁੱਲਰ) - ਧੂਰੀ ਦੀ ਐਸ.ਬੀ.ਆਈ. ਬੈਂਕ ਦੀ ਮੇਨ ਬਰਾਂਚ ਵਿਚ ਲਾਗੇ ਏ.ਟੀ.ਐਮ. ਵਿਚੋਂ ਏ.ਟੀ.ਐਮ ਕਾਰਡ ਰਾਹੀਂ ਰਾਸ਼ੀ ਟਰਾਂਸਫ਼ਰ ਕਰਵਾਉਣ ਦੇ ਯਤਨ ਕਰ ਰਹੇ ਵਿਅਕਤੀ ਦੀ ਏ.ਟੀ.ਐਮ ਬੂਥ ਵਿਚ ਖੜ੍ਹੇ ਨਾਮਾਲੂਮ ਵਿਅਕਤੀ ਵਲੋਂ ਏ.ਟੀ.ਐਮ. ਕਾਰਡ ਤਬਦੀਲ ...
ਧੂਰੀ, 13 ਮਈ (ਸੁਖਵੰਤ ਸਿੰਘ ਭੁੱਲਰ) - ਪਿੰਡ ਬੇਨੜਾ ਦੇ ਇਕ ਵਿਅਕਤੀ ਨੂੰ ਬੈਂਕ ਨਾਲੋਂ ਘੱਟ ਸਮੇਂ ਵਿਚ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ 2,32,200 ਰੁਪਏ ਦੀ ਰਾਸ਼ੀ ਨੂੰ ਤਹਿ ਸਮਾਂ ਪੂਰਾ ਹੋਣ ਉੱਤੇ ਪੈਸੇ ਵਾਪਸ ਨਾ ਕਰਨ 'ਤੇ ਥਾਣਾ ਸਦਰ ਧੂਰੀ ਮਾਮਲਾ ਦਰਜ ਕੀਤਾ ਗਿਆ ਹੈ | ...
ਰਾਮਾਂ ਮੰਡੀ, 13 ਮਈ (ਤਰਸੇਮ ਸਿੰਗਲਾ)-ਬੀਤੇ ਦਿਨੀਂ ਪਿੰਡ ਬੰਗੀ ਕਲਾਂ ਵਿਖੇ ਹੋਏ ਲੜਾਈ ਝਗੜੇ 'ਚ ਜ਼ਖ਼ਮੀ ਰਜਿੰਦਰ ਸਿੰਘ ਪੁੱਤਰ ਬਚਿੱਤਰ ਸਿੰਘ ਦੀ ਹੋਈ ਮੌਤ ਦੇ 10 ਦਿਨ ਬੀਤ ਜਾਣ ਉਪਰੰਤ ਵੀ ਦੋਸ਼ੀਆਂ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ...
ਤਲਵੰਡੀ ਸਾਬੋ, 13 ਮਈ (ਰਵਜੋਤ ਸਿੰਘ ਰਾਹੀ)-ਸਬ ਡਵੀਜ਼ਨ ਤਲਵੰਡੀ ਸਾਬੋ ਦੇ ਨਜ਼ਦੀਕੀ ਪਿੰਡ ਚੱਠੇਵਾਲਾ ਵਿਖੇ ਕੁੱਝ ਦਿਨ ਪਹਿਲਾਂ ਇਕ ਵਿਆਹੁਤਾ ਵਲੋਂ ਸੱਸ ਅਤੇ ਮਾਸੀ ਸੱਸ ਤੋਂ ਤੰਗ ਆ ਕੇ ਕੀਤੀ ਗਈ ਖੁਸ਼ਕਸ਼ੀ ਦੇ ਦੋਸ਼ੀਆਂ ਨੂੰ ਧਰਨੇ ਲਗਾਉਣ ਦੇ ਬਾਵਜੂਦ ਵੀ ਪੁਲਿਸ ...
ਬਠਿੰਡਾ, 13 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੁਲਿਸ ਨੇ ਸਥਾਨਕ ਸ਼ਹੀਦ ਜਰਨੈਲ ਸਿੰਘ ਦੇ ਬੁੱਤ ਕੋਲੋਂ ਇਕ ਵਿਅਕਤੀ ਨੂੰ ਸਮੈਕ ਸਮੇਤ ਫੜਿਆ ਹੈ | ਥਾਣਾ ਕੋਤਵਾਲੀ ਵਿਚ ਸਮੈਕ ਸਮੇਤ ਫੜੇ ਵਿਅਕਤੀ ਖਿਲਾਫ਼ ਨਸ਼ਾ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ | ਜਾਣਕਾਰੀ ...
ਫਤਹਿਗੜ੍ਹ ਪੰਜਤੂਰ, 13 ਮਈ (ਜਸਵਿੰਦਰ ਸਿੰਘ)-ਪਿੰਡ ਦੌਲੇਵਾਲਾ ਦੇ ਨਜ਼ਦੀਕ ਇਕ ਕਾਰ ਸਵਾਰ ਵਿਅਕਤੀ ਵਲੋਂ ਸੜਕ ਦੇ ਨਾਲ ਲੱਗਦੀ ਕੱਚੀ ਜਗ੍ਹਾ 'ਤੇ ਖੜੇ ਵਿਅਕਤੀ ਨੂੰ ਕੁਚਲੇ ਜਾਣ ਬਾਰੇ ਪਤਾ ਲੱਗਾ ਹੈ | ਪੁਲੀਸ ਨੂੰ ਦਿੱਤੇ ਬਿਆਨਾਂ ਵਿਚ ਮਿ੍ਤਕ ਦੀ ਪਤਨੀ ਗੁਰਮੀਤ ਕੌਰ ...
ਨਿਹਾਲ ਸਿੰਘ ਵਾਲਾ, 13 ਮਈ (ਪਲਵਿੰਦਰ ਸਿੰਘ ਟਿਵਾਣਾ)-ਡੀ.ਐਸ.ਪੀ. ਸੁਬੇਗ ਸਿੰਘ ਦੀਆਂ ਹਦਾਇਤਾਂ 'ਤੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ ਗਸ਼ਤ ਦੌਰਾਨ 40 ਪੇਟੀਆਂ ਸ਼ਰਾਬ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ...
ਨਿਹਾਲ ਸਿੰਘ ਵਾਲਾ, 13 ਮਈ (ਪਲਵਿੰਦਰ ਸਿੰਘ ਟਿਵਾਣਾ)-ਸ਼ਾਮ ਲਾਲ ਐਗਰੋ ਫੂਡ ਹਿੰਮਤਪੁਰਾ ਵਿਖੇ ਰਾਤ ਸਮੇਂ ਸ਼ੈਲਰ ਅੰਦਰ ਦਾਖਲ ਹੋ ਕੇ ਹਾਜ਼ਰ ਚੌਕੀਦਾਰ ਦਰਸ਼ਨ ਸਿੰਘ ਦੀ ਕੁੱਟਮਾਰ ਕਰਨ ਅਤੇ ਉਸ ਨੂੰ ਰੱਸੀ ਨਾਲ ਬੰਨ੍ਹ ਕੇ ਸ਼ੈਲਰ ਦੇ ਮੇਨ ਗੇਟ ਦਾ ਜਿੰਦਰਾ ਤੋੜ ਕੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX