ਤਾਜਾ ਖ਼ਬਰਾਂ


ਸੜਕ ਹਾਦਸੇ 'ਚ ਆਂਗਣਵਾੜੀ ਵਰਕਰ ਦੀ ਮੌਤ
. . .  about 2 hours ago
ਭੜੀ, 21 ਅਗਸਤ (ਭਰਪੂਰ ਸਿੰਘ ਹਵਾਰਾ) - ਸਥਾਨਕ ਪਿੰਡ ਵਿਖੇ ਹੋਏ ਸੜਕ ਹਾਦਸੇ ਵਿਚ ਇੱਕ ਆਂਗਣਵਾੜੀ ਵਰਕਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਾਮ ਪਿਆਰੀ ਵਾਸੀ ਖਮਾਣੋਂ...
ਕੈਪਟਨ ਨੇ ਕੇਂਦਰ ਤੋਂ ਮੰਗਿਆ 1000 ਕਰੋੜ ਦਾ ਵਿਸ਼ੇਸ਼ ਪੈਕੇਜ
. . .  about 2 hours ago
ਚੰਡੀਗੜ੍ਹ, 21 ਅਗਸਤ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ 1000 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ...
ਚੇਅਰਮੈਨ ਜ਼ਮੀਨੀ ਬੰਦਰਗਾਹਾਂ ਨੇ ਲਿਆ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ
. . .  about 3 hours ago
ਡੇਰਾ ਬਾਬਾ ਨਾਨਕ, 21 ਅਗਸਤ (ਹੀਰਾ ਸਿੰਘ ਮਾਂਗਟ) - ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਡੇਰਾ ਬਾਬਾ ਨਾਨਕ ਦੀ ਅੰਤਰਰਾਸ਼ਟਰੀ...
ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਸ਼ੇਰਗਿੱਲ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  about 3 hours ago
ਲੋਹੀਆਂ ਖ਼ਾਸ, 21 ਅਗਸਤ (ਦਿਲਬਾਗ ਸਿੰਘ) - ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਲੈਫ. ਜਨਰਲ (ਰਿਟਾ.) ਟੀ.ਐੱਸ.ਸ਼ੇਰਗਿੱਲ ਵੱਲੋਂ ਲੋਹੀਆਂ ਦੇ ਹੜ੍ਹ ਪ੍ਰਭਾਵਿਤ ਪਿੰਡਾਂ...
ਟਰੈਫ਼ਿਕ ਪੁਲਿਸ ਅਤੇ ਨਗਰ ਕੌਂਸਲ ਵਲੋਂ ਸਾਮਾਨ ਚੁੱਕਣ ਦੌਰਾਨ ਰੇਹੜੀ ਚਾਲਕ ਦੀ ਮੌਤ
. . .  about 3 hours ago
ਸੰਗਰੂਰ, 21 ਅਗਸਤ (ਦਮਨਜੀਤ ਸਿੰਘ)- ਸ਼ਹਿਰ ਸੰਗਰੂਰ ਦੇ ਬਾਜ਼ਾਰ ਅੰਦਰ ਅੱਜ ਟ੍ਰੈਫਿਕ ਪੁਲਿਸ ਅਤੇ ਨਗਰ ਕੌਂਸਲ ਸੰਗਰੂਰ ਵਲੋਂ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸ਼ੁਰੂ ਕੀਤੀ ਸਾਮਾਨ...
ਹੜ੍ਹਾਂ ਕਾਰਨ ਜਲੰਧਰ ਤੋਂ ਫ਼ਿਰੋਜ਼ਪੁਰ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਅਜੇ ਵੀ ਰੱਦ
. . .  about 3 hours ago
ਕਪੂਰਥਲਾ, 21 ਅਗਸਤ (ਅਮਰਜੀਤ ਕੋਮਲ) - ਸੁਲਤਾਨਪੁਰ ਲੋਧੀ ਤੇ ਲੋਹੀਆਂ ਖੇਤਰ 'ਚ ਆਏ ਹੜ੍ਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਲੰਧਰ-ਕਪੂਰਥਲਾ ਤੋਂ ਫ਼ਿਰੋਜ਼ਪੁਰ ਨੂੰ ਜਾਣ ਵਾਲੀਆਂ ਸਾਰੀਆਂ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ ਜੰਮੂ-ਅਹਿਮਦਾਬਾਦ ਗੱਡੀ ਦਾ...
ਭਰੇ ਬਾਜ਼ਾਰ 'ਚ ਦੁਕਾਨਦਾਰ ਨੂੰ ਚਾਕੂ ਮਾਰ ਕੇ ਫ਼ਰਾਰ ਹੋਇਆ ਨੌਜਵਾਨ
. . .  about 4 hours ago
ਨਾਭਾ, 21 ਅਗਸਤ (ਅਮਨਦੀਪ ਸਿੰਘ ਲਵਲੀ)- ਸ਼ਹਿਰ ਨਾਭਾ ਦੇ ਮੈਸ ਗੇਟ ਨੇੜੇ ਸਥਿਤ ਇੱਕ ਦੁਕਾਨ ਦੇ ਮਾਲਕ ਨੂੰ ਭਰੇ ਬਾਜ਼ਾਰ 'ਚ ਇੱਕ ਨੌਜਵਾਨ ਚਾਕੂ ਮਾਰ ਕੇ ਫ਼ਰਾਰ ਹੋ ਗਿਆ। ਜ਼ਖ਼ਮੀ ਦੁਕਾਨਦਾਰ ਦੀ ਪਹਿਚਾਣ ਬਰਜਿੰਦਰ ਪਾਲ ਦੇ ਰੂਪ 'ਚ ਹੋਈ ਹੈ। ਉੱਥੇ ਹੀ ਇਸ...
ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਵਚਨਬੱਧ ਹੈ ਪੰਜਾਬ ਸਰਕਾਰ- ਕਾਂਗੜ
. . .  about 4 hours ago
ਸੁਲਤਾਨਪੁਰ ਲੋਧੀ, 21 (ਜਗਮੋਹਨ ਸਿੰਘ ਥਿੰਦ, ਨਰੇਸ਼ ਹੈਪੀ)- ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਅੱਜ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਹੜ੍ਹ ਪੀੜਤਾਂ ਨਾਲ ਗੱਲਬਾਤ ਵੀ ਕੀਤੀ। ਪਿੰਡ ਸ਼ੇਖਮਾਂਗਾ ਵਿਖੇ...
ਸੁਪਰੀਮ ਕੋਰਟ 'ਚ ਸ਼ੁੱਕਰਵਾਰ ਨੂੰ ਹੋਵੇਗੀ ਚਿਦੰਬਰਮ ਮਾਮਲੇ 'ਤੇ ਸੁਣਵਾਈ
. . .  about 5 hours ago
ਨਵੀਂ ਦਿੱਲੀ, 21 ਅਗਸਤ- ਆਈ. ਐੱਨ. ਐਕਸ ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਹੈ। ਦਿਨ ਭਰ ਦੀ ਭੱਜ-ਦੌੜ ਤੋਂ ਬਾਅਦ ਉਨ੍ਹਾਂ ਦੇ ਵਕੀਲਾਂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਫਿਰ ਕੀਤੀ ਗਈ ਜੰਗਬੰਦੀ ਦੀ ਉਲੰਘਣਾ
. . .  about 5 hours ago
ਸ੍ਰੀਨਗਰ, 21 ਅਗਸਤ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਸੈਕਟਰ 'ਚ ਅੱਜ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਦੁਪਹਿਰ 3.45 ਵਜੇ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ। ਭਾਰਤੀ...
ਲੈਂਟਰ ਡਿੱਗਣ ਕਾਰਨ 13 ਪਸ਼ੂਆਂ ਦੀ ਮੌਤ, ਕਈ ਜ਼ਖ਼ਮੀ
. . .  about 6 hours ago
ਭਗਤਾ ਭਾਈਕਾ, 21 ਅਗਸਤ (ਸੁਖਪਾਲ ਸੋਨੀ)- ਬੀਤੀ ਦੇਰ ਰਾਤ ਸਥਾਨਕ ਸੁਰਜੀਤ ਨਗਰ ਵਿਖੇ ਇੱਕ ਪਸ਼ੂ ਪਾਲਕ ਦੇ ਹਾਲ ਦਾ ਲੈਂਟਰ ਡਿੱਗਣ ਕਾਰਨ 13 ਪਸ਼ੂਆਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 10 ਦੇ ਕਰੀਬ ਪਸ਼ੂ ਜ਼ਖ਼ਮੀ ਵੀ ਹੋਏ ਹਨ। ਘਟਨਾ ਸਬੰਧੀ ਜਾਣਕਾਰੀ...
ਗੁਰੂ ਰਵਿਦਾਸ ਮੰਦਰ ਨੂੰ ਢਾਉਣ ਦੇ ਮਾਮਲੇ 'ਚ ਦਿੱਲੀ ਵਿਖੇ ਲੋਕਾਂ ਦਾ ਆਇਆ ਹੜ੍ਹ
. . .  about 6 hours ago
ਬੰਗਾ, 21 ਅਗਸਤ (ਜਸਬੀਰ ਸਿੰਘ ਨੂਰਪੁਰ)- ਦਿੱਲੀ ਦੇ ਤੁਗਲਕਾਬਾਦ 'ਚ ਸਥਿਤ ਗੁਰੂ ਰਵਿਦਾਸ ਨਾਲ ਸੰਬੰਧਿਤ ਮੰਦਰ ਨੂੰ ਢਾਹੁਣ ਦੇ ਮਾਮਲੇ 'ਚ ਪੰਜਾਬ ਅਤੇ ਹੋਰ ਸੂਬਿਆਂ ਤੋਂ ਵੱਖ-ਵੱਖ ਵਰਗਾਂ ਦੇ ਲੋਕ ਵੱਡੀ ਗਿਣਤੀ 'ਚ ਦਿੱਲੀ ਵਿਖੇ ਪਹੁੰਚੇ ਹੋਏ ਹਨ। ਇਸ ਮੌਕੇ...
ਸਤਲੁਜ ਦਰਿਆ ਦੀ ਮਾਰ ਹੁਣ ਰਾਸ਼ਟਰੀ ਮਾਰਗ 'ਤੇ ਵੀ ਪੈਣ ਲੱਗੀ
. . .  about 6 hours ago
ਲੋਹੀਆਂ ਖ਼ਾਸ, 21 ਅਗਸਤ (ਬਲਵਿੰਦਰ ਸਿੰਘ ਵਿੱਕੀ)- ਸਤਲੁਜ ਦਰਿਆ 'ਚ ਆਏ ਹੜ੍ਹ ਦੀ ਮਾਰ ਹੁਣ ਜਲੰਧਰ-ਫ਼ਿਰੋਜ਼ਪੁਰ ਵਾਇਆ ਗਿੱਦੜਪਿੰਡੀ ਰਾਸ਼ਟਰੀ ਮਾਰਗ 'ਤੇ ਪੈਣ ਲੱਗ ਪਈ ਹੈ। ਮਿਲੀ ਜਾਣਕਾਰੀ ਮੁਤਾਬਕ ਰਾਸ਼ਟਰੀ ਮਾਰਗ 'ਤੇ ਬਣੀਆਂ ਪੁਲੀਆਂ ਦੇ ਹੇਠੋਂ...
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਡੀ. ਐੱਸ. ਪੀ. ਦਫ਼ਤਰ ਘੇਰਿਆ
. . .  about 6 hours ago
ਤਲਵੰਡੀ ਸਾਬੋ, 21 ਅਗਸਤ (ਰਣਜੀਤ ਸਿੰਘ ਰਾਜੂ)- ਜਿਨਸੀ ਸ਼ੋਸ਼ਣ ਦਾ ਸ਼ਿਕਾਰ ਰਾਮਾਂ ਮੰਡੀ ਦੀ ਇੱਕ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਸੂਬਾ ਮੀਤ ਪ੍ਰਧਾਨ ਰਾਮਕਰਨ ਸਿੰਘ ਰਾਮਾਂ ਦੀ ਅਗਵਾਈ ਹੇਠ ਡੀ. ਐੱਸ. ਪੀ...
ਅਣਪਛਾਤੇ ਵਿਅਕਤੀਆਂ ਨੇ ਘਰ 'ਤੇ ਚਲਾਈਆਂ ਗੋਲੀਆਂ, ਮਾਂ-ਪੁੱਤ ਜ਼ਖ਼ਮੀ
. . .  about 6 hours ago
ਝਬਾਲ, 21 ਅਗਸਤ (ਸਰਬਜੀਤ ਸਿੰਘ)- ਅੱਡਾ ਝਬਾਲ ਵਿਖੇ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਇੱਕ ਘਰ 'ਤੇ ਗੋਲੀਆਂ ਚਲਾ ਕੇ ਮਾਂ-ਪੁੱਤ ਨੂੰ ਜ਼ਖ਼ਮੀ ਕਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰ ਕੁਲਵੰਤ ਸਿੰਘ ਨੇ ਦੱਸਿਆਂ ਕਿ ਬੀਤੀ...
ਰਿਸ਼ਵਤ ਲੈਂਦਿਆਂ ਰੇਲਵੇ ਵਿਭਾਗ ਦਾ ਸੀਨੀਅਰ ਸੈਕਸ਼ਨ ਇੰਜੀਨੀਅਰ ਰੰਗੇ ਹੱਥੀਂ ਕਾਬੂ
. . .  1 minute ago
ਡਿਫੈਂਸ ਮਾਰਗ 'ਤੇ ਧਰਨੇ ਦੌਰਾਨ ਡੀ. ਸੀ. ਗੁਰਦਾਸਪੁਰ ਦਾ ਕੀਤਾ ਘਿਰਾਓ
. . .  about 7 hours ago
ਗਹਿਣਿਆਂ ਦੀ ਦੁਕਾਨ ਤੋਂ 18 ਤੋਲੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋਇਆ ਨੌਜਵਾਨ
. . .  about 7 hours ago
ਪੰਜਾਬ ਦੇ ਹੜ੍ਹ ਪੀੜਤਾਂ ਲਈ ਹਿਮਾਚਲ ਤੋਂ ਵੀ ਵਧੇ ਹੱਥ, ਵੱਖ-ਵੱਖ ਸੰਗਠਨਾਂ ਨੇ ਭੇਜੀ ਰਾਹਤ ਸਮਗਰੀ
. . .  about 7 hours ago
ਪੁਲਿਸ ਵੱਲੋਂ ਕਾਬੂ ਕੀਤੇ ਗਏ ਦੋ ਚੋਰਾਂ ਵਿਚੋਂ ਇੱਕ ਦੀ ਮੌਤ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 1 ਜੇਠ ਸੰਮਤ 550

ਸੰਪਾਦਕੀ

ਗੰਭੀਰ ਖੇਤੀ ਸੰਕਟ ਦੇ ਹੱਲ ਲਈ

ਕੇਂਦਰੀ ਪਹਿਲਕਦਮੀ ਦੀ ਲੋੜ

ਦੇਸ਼ ਭਰ ਵਿਚ ਖੇਤੀਬਾੜੀ ਦਾ ਸੰਕਟ ਬੇਹੱਦ ਗੰਭੀਰ ਹੁੰਦਾ ਜਾ ਰਿਹਾ ਹੈ। ਇਕ ਅੰਦਾਜ਼ੇ ਮੁਤਾਬਿਕ ਹਰ ਰੋਜ਼ ਦੇਸ਼ ਵਿਚ 45 ਦੇ ਲਗਪਗ ਕਿਸਾਨ ਅਤੇ ਖੇਤ ਮਜ਼ਦੂਰ ਖੁਦਕੁਸ਼ੀ ਕਰ ਰਹੇ ਹਨ। ਪਿਛਲੇ 20 ਸਾਲਾਂ ਵਿਚ ਲਗਪਗ 3 ਲੱਖ ਤੋਂ ਵੱਧ ਕਿਸਾਨ ਅਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ...

ਪੂਰੀ ਖ਼ਬਰ »

ਆਪਣੀ ਸੁਤੰਤਰ ਹੋਂਦ ਬਚਾਉਣ ਲਈ ਜੂਝ ਰਹੀ ਹੈ ਨਿਆਂਪਾਲਿਕਾ

'ਸਾਡੇ ਲੋਕਤੰਤਰ ਦਾ ਮੂਲ ਸਿਧਾਂਤ-ਕਾਨੂੰਨ ਦਾ ਸ਼ਾਸਨ ਹੈ। ਇਸ ਦਾ ਭਾਵ ਹੈ ਕਿ ਸਾਡੇ ਕੋਲ ਇਕ ਸੁਤੰਤਰ ਨਿਆਂਪਾਲਿਕਾ ਅਤੇ ਅਜਿਹੇ ਜੱਜ ਹੋਣੇ ਚਾਹੀਦੇ ਹਨ, ਜੋ ਸਿਆਸੀ ਰਸੂਖ਼ ਦੇ ਦਬਾਅ 'ਚ ਆਏ ਬਿਨਾਂ ਸੁਤੰਤਰ ਫ਼ੈਸਲੇ ਲੈ ਸਕਣ।' ਕਿਸੇ ਵਿਦਵਾਨ ਨੇ ਉਕਤ ਕਥਨ ਭਾਰਤ ਦੀ ਜਮਹੂਰੀਅਤ ਲਈ ਨਹੀਂ ਕਹੇ ਪਰ ਭਾਰਤ ਲਈ ਵੀ ਓਨੇ ਹੀ ਢੁਕਵੇਂ ਹਨ, ਜਿੰਨੇ ਕਿਸੇ ਹੋਰ ਮੁਲਕ ਲਈ।
ਨਿਆਂਪਾਲਿਕਾ ਦਾ ਹੋਣਾ ਅਤੇ ਬਿਨਾਂ ਸਿਆਸੀ ਦਖ਼ਲਅੰਦਾਜ਼ੀ ਦੇ ਫ਼ੈਸਲੇ ਕਰਨਾ ਨਾ ਸਿਰਫ ਲੋਕਤੰਤਰ ਦੇ ਮੁੱਢ ਨੂੰ ਮਜ਼ਬੂਤ ਬਣਾਉਂਦਾ ਹੈ, ਸਗੋਂ ਜਨਤਾ 'ਚ ਨਿਰਪੱਖਤਾ ਅਤੇ ਨਿਆਂ ਪ੍ਰਤੀ ਭਰੋਸਾ ਵੀ ਬਣਾਈ ਰੱਖਦਾ ਹੈ।
ਸਰਬਉੱਚ ਅਦਾਲਤ ਦੇ ਚਾਰ ਸੀਨੀਅਰ ਜੱਜਾਂ ਵਲੋਂ 12 ਜਨਵਰੀ ਨੂੰ ਕੀਤੀ ਪ੍ਰੈੱਸ ਕਾਨਫ਼ਰੰਸ ਤੋਂ ਬਾਅਦ ਤੋਂ ਹੀ ਨਿਆਂਪਾਲਿਕਾ ਆਪਣੇ ਫ਼ੈਸਲਿਆਂ ਦੇ ਨਾਲ-ਨਾਲ ਇਸ ਦੀ ਹੋਂਦ ਅਤੇ ਨਾਂਅ 'ਤੇ ਹੋ ਰਹੀ 'ਹਲਚਲ' ਨੂੰ ਲੈ ਕੇ ਵਧੇਰੇ ਚਰਚਾ 'ਚ ਹੈ। ਪ੍ਰੈੱਸ ਕਾਨਫ਼ਰੰਸ ਰਾਹੀਂ 'ਜਨਤਾ ਦੀ ਅਦਾਲਤ' ਵਿਚ ਗਏ 4 ਸੀਨੀਅਰ ਜੱਜਾਂ ਦੀ ਗੁਹਾਰ ਤਾਂ ਅਜੇ ਵੀ ਆਪਣੇ ਅਸਰ ਅਤੇ ਅੰਜਾਮ ਦਾ ਇੰਤਜ਼ਾਰ ਕਰ ਰਹੀ ਹੈ ਪਰ ਉਸ ਤੋਂ ਬਾਅਦ ਵੀ ਵੱਖ-ਵੱਖ ਕਾਰਨਾਂ ਕਾਰਨ ਨਿਆਂਪਾਲਿਕਾ ਦੀ ਕਾਰਜ ਪ੍ਰਣਾਲੀ 'ਤੇ ਸਵਾਲੀਆ ਨਿਸ਼ਾਨਾਂ ਦਾ ਉਭਰਨਾ ਜਾਰੀ ਹੈ।
ਸੁਤੰਤਰ ਭਾਰਤ ਦੇ ਇਤਿਹਾਸ 'ਚ ਜਨਵਰੀ 'ਚ ਪਹਿਲੀ ਵਾਰ ਹੋਈ ਪ੍ਰੈੱਸ ਕਾਨਫ਼ਰੰਸ ਤੋਂ ਬਾਅਦ ਪਹਿਲੀ ਵਾਰ ਹੀ ਦੇਸ਼ ਦੀਆਂ 7 ਸਿਆਸੀ ਪਾਰਟੀਆਂ ਨੇ ਭਾਰਤ ਦੇ ਮੁੱਖ ਜੱਜ ਦੇ ਖਿਲਾਫ਼ ਮਹਾਂਦੋਸ਼ ਦਾ ਨੋਟਿਸ ਜਾਰੀ ਕੀਤਾ ਸੀ। ਮਹਾਂਦੋਸ਼ ਦਾ ਅਮਲ ਪਹਿਲਾਂ ਵੀ ਕੁਝ ਜੱਜਾਂ ਦੇ ਖਿਲਾਫ਼ ਆਰੰਭ ਕੀਤਾ ਗਿਆ ਹੈ ਪਰ ਭਾਰਤ ਦੇ ਮੁੱਖ ਜੱਜ ਦੇ ਖਿਲਾਫ਼ ਪਹਿਲੀ ਵਾਰ ਅਜਿਹਾ ਹੋਇਆ ਹੈ। ਭਾਵੇਂ ਇਸ ਨੋਟਿਸ ਨੂੰ ਰਾਜ ਸਭਾ ਦੇ ਸਭਾਪਤੀ ਐਮ. ਵੈਂਕਈਆ ਨਾਇਡੂ ਨੇ ਠੋਸ ਆਧਾਰ ਨਾ ਹੋਣ ਦਾ ਹਵਾਲਾ ਦਿੰਦਿਆਂ ਖਾਰਜ ਕਰ ਦਿੱਤਾ, ਪਰ ਵਿਰੋਧੀ ਧਿਰਾਂ ਨੇ ਨਿਆਂ ਦਾ ਤਰਾਜੂ ਫੜਨ ਵਾਲੇ ਹੱਥਾਂ ਦਾ ਝੁਕਾਅ ਸਰਕਾਰ ਵੱਲ ਵਧੇਰੇ ਹੋਣ ਦੇ ਸੰਕੇਤ ਜੱਗ ਜ਼ਾਹਰ ਕਰ ਦਿੱਤੇ ਹਨ।
ਇਸੇ ਫੇਰਹਿਸਤ ਦੀ ਨਵੀਂ ਕੜੀ ਜੱਜਾਂ ਦੀ ਨਿਯੁਕਤੀ ਦੇ ਵਿਵਾਦ ਵਿਚ ਹੈ। 26 ਅਪ੍ਰੈਲ ਨੂੰ ਸਰਕਾਰ ਨੇ ਕਾਲਜੀਅਮ ਦੀ ਸਿਫ਼ਾਰਸ਼ ਤਹਿਤ ਸਰਬਉੱਚ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਲਈ ਆਏ ਦੋ ਨਾਵਾਂ 'ਚੋਂ ਸਿਰਫ ਇਕ ਨੂੰ ਮਨਜ਼ੂਰੀ ਦੇ ਕੇ ਦੂਜੇ ਨਾਂਅ ਨੂੰ 'ਮੁੜ ਵਿਚਾਰ' ਲਈ ਵਾਪਸ ਕਾਲਜੀਅਮ ਕੋਲ ਭੇਜ ਦਿੱਤਾ। ਇਥੇ ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਵਾਪਸ ਭੇਜਿਆ ਗਿਆ ਨਾਂਅ ਜਸਟਿਸ ਕੇ.ਐਮ. ਜੋਸਫ ਹੈ, ਜਿਨ੍ਹਾਂ ਨੇ 2016 'ਚ ਉਤਰਾਖੰਡ 'ਚ ਰਾਸ਼ਟਰਪਤੀ ਰਾਜ ਦੇ ਫ਼ੈਸਲੇ ਨੂੰ ਰੱਦ ਕਰਦਿਆਂ ਸੂਬੇ 'ਚ ਕਾਂਗਰਸ ਰਾਜ ਮੁੜ ਬਹਾਲ ਕਰ ਦਿੱਤਾ ਸੀ। ਸਰਕਾਰ ਵਲੋਂ ਪ੍ਰਵਾਨ ਕੀਤੇ ਦੂਜੇ ਜੱਜ ਇੰਦੂ ਮਲਹੋਤਰਾ ਨੇ ਅਹੁਦੇ ਦਾ ਹਲਫ਼ ਲੈ ਲਿਆ ਪਰ ਜਸਟਿਸ ਜੋਸਫ ਦੀ ਨਿਯੁਕਤੀ ਦਾ ਮਾਮਲਾ ਅਜੇ ਵੀ ਲਟਕਿਆ ਹੋਇਆ ਹੈ।
ਜੱਜਾਂ ਦੀ ਨਿਯੁਕਤੀ 'ਚ ਸਰਕਾਰੀ ਦਖ਼ਲਅੰਦਾਜ਼ੀ ਦਾ ਸਬੂਤ ਸਿਰਫ ਜਸਟਿਸ ਜੋਸਫ ਦੇ ਮਾਮਲੇ ਤੱਕ ਹੀ ਸੀਮਤ ਨਹੀਂ ਹੈ। ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਮੁੱਖ ਜੱਜ ਦੀ ਨਿਯੁਕਤੀ ਦੇ ਮਾਮਲੇ 'ਚ ਵੀ ਕੇਂਦਰ ਨੇ ਕਾਲਜੀਅਮ ਦੀ ਸਿਫ਼ਾਰਸ਼ ਨੂੰ ਨਾਮਨਜ਼ੂਰ ਕਰ ਦਿੱਤਾ ਹੈ। 3 ਮਈ ਨੂੰ ਪੰਜਾਬ ਅਤੇ ਹਰਿਆਣਾ ਦੇ ਮੁੱਖ ਜੱਜ ਵਜੀਫਦਾਰ ਦੀ ਸੇਵਾ ਮੁਕਤੀ ਤੋਂ ਬਾਅਦ ਅਸਾਮੀ ਭਰਨ ਲਈ ਕਾਲਜੀਅਮ ਨੇ 19 ਅਪ੍ਰੈਲ ਨੂੰ ਜਸਟਿਸ ਕ੍ਰਿਸ਼ਨਾ ਮੁਰਾਰੀ ਦੇ ਨਾਂਅ ਦੀ ਸਿਫ਼ਾਰਸ਼ ਕੀਤੀ ਸੀ ਪਰ ਸਰਕਾਰ ਨੇ ਸਿਫ਼ਾਰਸ਼ ਰੱਦ ਕਰਦਿਆਂ ਏ.ਕੇ. ਮਿੱਤਲ ਨੂੰ ਸਬੰਧਿਤ ਉੱਚ ਅਦਾਲਤ ਦਾ ਕਾਰਜਕਾਰੀ ਮੁੱਖ ਜੱਜ ਬਣਾ ਦਿੱਤਾ। ਇਕ ਰਿਪੋਰਟ ਮੁਤਾਬਿਕ ਕਾਲਜੀਅਮ ਵਲੋਂ ਵੱਖ-ਵੱਖ ਅਸਾਮੀਆਂ ਭਰਨ ਲਈ 140 ਨਾਂਵਾਂ ਦੀ ਸਿਫ਼ਾਰਸ਼ ਕੀਤੀ ਗਈ ਹੈ ਪਰ ਸਾਰੇ ਮਾਮਲੇ ਅਜੇ ਕੇਂਦਰ ਕੋਲ ਬਕਾਇਆ ਪਏ ਹਨ। ਨਿਯੁਕਤੀਆਂ 'ਚ ਕੀਤੀ ਜਾ ਰਹੀ ਦੇਰੀ ਕਾਰਨ ਨਿਆਂਪਾਲਿਕਾ 'ਚ ਜੱਜਾਂ ਦੀ ਤਾਦਾਦ ਤੈਅਸ਼ੁਦਾ ਨਾਲੋਂ ਕਿਤੇ ਘੱਟ ਹੈ। ਸਰਬਉੱਚ ਅਦਾਲਤ 'ਚ 6, ਉੱਚ ਅਦਾਲਤਾਂ 'ਚ 395 ਅਤੇ ਹੇਠਲੀਆਂ ਅਦਾਲਤਾਂ 'ਚ 5984 ਅਸਾਮੀਆਂ ਖਾਲੀ ਹਨ, ਜਿਸ ਦਾ ਸਿੱਧਾ ਅਸਰ ਕੇਸਾਂ ਦੀ ਸੁਣਵਾਈ 'ਤੇ ਪੈਂਦਾ ਹੈ।
ਸਰਕਾਰੀ ਦਖ਼ਲਅੰਦਾਜ਼ੀ
ਨਿਆਂਪਾਲਿਕਾ ਦੀ ਕਾਰਜ ਪ੍ਰਣਾਲੀ 'ਚ ਸਰਕਾਰੀ ਅੜਿੱਕਾ ਕੋਈ ਨਵਾਂ ਅਮਲ ਨਹੀਂ ਹੈ। ਦਿਲਚਸਪ ਗੱਲ ਇਹ ਹੈ ਕਿ 45 ਸਾਲ ਪਹਿਲਾਂ ਉਸੇ ਹੀ ਦਿਨ (26 ਅਪ੍ਰੈਲ) ਨੂੰ ਜੱਜਾਂ ਦੀ ਨਿਯੁਕਤੀ 'ਚ ਸਰਕਾਰੀ ਦਖ਼ਲਅੰਦਾਜ਼ੀ ਦਾ ਮੁੱਦਾ ਖੁੱਲ੍ਹ ਕੇ ਉੱਠਿਆ ਸੀ। ਉਸ ਵੇਲੇ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸਭ ਤੋਂ ਸੀਨੀਅਰ ਜੱਜ ਜਸਟਿਸ ਹੇਗੜੇ ਦੀ ਥਾਂ 'ਤੇ ਇਕ ਜੂਨੀਅਰ ਜੱਜ ਏ.ਐਨ. ਰੇਅ ਨੂੰ ਭਾਰਤ ਦਾ ਮੁੱਖ ਜੱਜ ਬਣਾ ਦਿੱਤਾ ਸੀ।
26 ਅਪ੍ਰੈਲ, 1973 ਨੂੰ ਨਿਆਂਪਾਲਿਕਾ ਦੇ ਇਤਿਹਾਸ 'ਚ ਕਾਲੇ ਅਧਿਆਏ ਵਜੋਂ ਯਾਦ ਕੀਤਾ ਜਾਂਦਾ ਹੈ, ਸਗੋਂ ਇਸ ਘਟਨਾ ਨੂੰ ਹੀ ਐਮਰਜੈਂਸੀ ਦਾ ਮੁੱਢ ਕਰਾਰ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਜਸਟਿਸ ਖੰਨਾ ਦੀ ਸੀਨੀਆਰਟੀ ਨੂੰ ਬਰਤਰਫ਼ ਕਰਕੇ ਮਿਰਜ਼ਾ ਹਮੀਦੁੱਲਾ ਬੇਗ ਨੂੰ ਭਾਰਤ ਦਾ ਮੁੱਖ ਜੱਜ ਬਣਾ ਦਿੱਤਾ ਗਿਆ। ਐਮਰਜੈਂਸੀ ਦੌਰਾਨ ਲਾਗੂ ਕੀਤੇ ਵਿਵਾਦਤ ਕਾਨੂੰਨ ਅੰਦਰੂਨੀ ਸੁਰੱਖਿਆ ਦੇ ਰੱਖ-ਰਖਾਅ ਬਾਰੇ ਕਾਨੂੰਨ 1975 (ਮੀਸਾ ਕਾਨੂੰਨ) ਤਹਿਤ ਕਿਸੇ ਵੀ ਸਿਆਸੀ ਵਿਰੋਧੀ ਨੂੰ ਬਿਨਾਂ ਸੁਣਵਾਈ ਦੇ ਜੇਲ੍ਹ 'ਚ ਬੰਦ ਕਰਨ ਦੇ ਫ਼ੈਸਲੇ ਨੂੰ ਕਿਸੇ ਵੀ ਉੱਚ ਅਦਾਲਤ 'ਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਭਾਵੇਂ ਉਹ ਫ਼ੈਸਲਾ ਕਿੰਨਾ ਵੀ ਬਦਨੀਤੀ ਅਤੇ ਗ਼ੈਰ-ਕਾਨੂੰਨੀ ਹੀ ਕਿਉਂ ਨਾ ਹੋਵੇ। ਕਾਂਗਰਸ ਨੇ ਐਮਰਜੈਂਸੀ ਦਾ ਭੁਗਤਾਨ ਸੱਤਾ ਗੁਆ ਕੇ ਕੀਤਾ ਪਰ ਨਿਆਂਪਾਲਿਕਾ 'ਚ ਸਰਕਾਰ ਦੀ ਦਖ਼ਲਅੰਦਾਜ਼ੀ ਸਿਰਫ ਐਮਰਜੈਂਸੀ ਦੇ ਦੌਰ ਤੱਕ ਹੀ ਸੀਮਤ ਨਹੀਂ ਹੈ। ਇਕ ਸੇਵਾ ਮੁਕਤ ਮੁੱਖ ਜੱਜ ਨੇ ਸੇਵਾ ਮੁਕਤੀ ਤੋਂ ਬਾਅਦ ਲਿਖੀ ਕਿਤਾਬ 'ਚ ਨਿਯੁਕਤੀ ਦੇ ਮਾਮਲੇ 'ਚ ਪੂਰੀ ਸੁਤੰਤਰਤਾ ਨਾ ਹੋਣ ਦੀ 'ਘੁਟਣ' ਦਾ ਜ਼ਿਕਰ ਕੀਤਾ ਹੈ।
ਮੁੜ ਜਸਟਿਸ ਜੋਸਫ ਦੀ ਗੱਲ ਕਰੀਏ ਤਾਂ ਸਰਕਾਰ ਨੇ 3 ਆਧਾਰਾਂ 'ਤੇ ਉਨ੍ਹਾਂ ਦੀ ਨਿਯੁਕਤੀ ਨੂੰ ਮੁੜ ਵਿਚਾਰਨ ਲਈ ਭੇਜਿਆ-
1. ਕੇਰਲਾ ਦੀ ਵੱਧ ਖੇਤਰੀ ਨੁਮਾਇੰਦਗੀ
2. ਜਸਟਿਸ ਜੋਸਫ ਦੀ ਸੀਨੀਆਰਟੀ ਅਤੇ
3. ਐਸ.ਸੀ./ਐਸ.ਟੀ. ਤਬਕੇ ਦੀ ਘੱਟ ਨੁਮਾਇੰਦਗੀ।
ਮਹਾਰਾਸ਼ਟਰ ਦੇ ਸੇਧਾਪੁਰ ਦੇ ਸੇਵਾ ਮੁਕਤ ਜੱਜ ਜੀ.ਡੀ. ਇਨਾਮਦਾਰ ਨੇ ਇਸ ਮਾਮਲੇ 'ਚ ਸਰਬਉੱਚ ਅਦਾਲਤ 'ਚ ਜਨਹਿਤ ਪਟੀਸ਼ਨ ਦਾਇਰ ਕਰਕੇ ਇਹ ਇਤਰਾਜ਼ ਵੀ ਪ੍ਰਗਟਾਇਆ ਹੈ ਕਿ ਕਾਲਜੀਅਮ ਦੀਆਂ ਸਿਫ਼ਾਰਿਸ਼ਾਂ 'ਚੋਂ ਸਰਕਾਰ ਇਕ ਨਾਂਅ ਚੁਣ ਅਤੇ ਇਕ ਰੱਦ ਨਹੀਂ ਕਰ ਸਕਦੀ। ਇਨਾਮਦਾਰ ਮੁਤਾਬਿਕ ਜੇਕਰ ਸਰਕਾਰ ਨੂੰ ਕਿਸੇ ਨਾਂਅ 'ਤੇ ਇਤਰਾਜ਼ ਹੈ ਤਾਂ ਉਸ ਨੂੰ ਪੂਰੀ ਫਾਈਲ ਹੀ ਵਾਪਸ ਭੇਜਣੀ ਚਾਹੀਦੀ ਹੈ।
ਸਰਕਾਰ ਵਲੋਂ ਪ੍ਰਗਟਾਏ ਇਤਰਾਜ਼ਾਂ 'ਤੇ ਵੀ ਇਕ ਨਜ਼ਰ ਮਾਰਨੀ ਬਣਦੀ ਹੈ। ਸਰਕਾਰ ਨੇ ਕੇਰਲ ਉੱਚ ਅਦਾਲਤ ਨੂੰ ਤੁਲਨਾਤਮਿਕ ਤੌਰ 'ਤੇ ਛੋਟੀ ਉੱਚ ਅਦਾਲਤ ਹੋਣ ਕਾਰਨ ਸਰਬਉੱਚ ਅਦਾਲਤ 'ਚ ਇਸ ਰਾਜ ਦੀ ਵੱਧ ਨੁਮਾਇੰਦਗੀ ਦਾ ਖਦਸ਼ਾ ਪ੍ਰਗਾਇਆ ਹੈ। ਇਥੇ ਜ਼ਿਕਰਯੋਗ ਹੈ ਕਿ ਫਿਲਹਾਲ ਸਰਬਉੱਚ ਅਦਾਲਤ 'ਚ ਸਿਰਫ ਕੁਰੀਅਨ ਜੋਸਫ ਹੀ ਕੇਰਲ ਉੱਚ ਅਦਾਲਤ ਨਾਲ ਸਬੰਧ ਰੱਖਣ ਵਾਲੇ ਵਾਹਿਦ ਜੱਜ ਹਨ, ਜੋ ਕਿ 29 ਨਵੰਬਰ, 2018 ਨੂੰ ਸੇਵਾ ਮੁਕਤ ਹੋ ਰਹੇ ਹਨ।
ਤੱਥਾਂ ਮੁਤਾਬਿਕ ਇਸ ਤੋਂ ਪਹਿਲਾਂ 8 ਵਾਰ ਸਰਬਉੱਚ ਅਦਾਲਤ 'ਚ ਇਕੋ ਸਮੇਂ ਕੇਰਲ ਦੇ ਦੋ ਜੱਜ ਕੰਮ ਕਰ ਚੁੱਕੇ ਹਨ, ਜਦ ਕਿ ਇਕ ਵਾਰ ਕੇਰਲ ਦੇ 3 ਜੱਜਾਂ ਨੇ ਵੀ ਸਰਬਉੱਚ ਅਦਾਲਤ 'ਚ ਇਕੱਠੇ ਕੰਮ ਕੀਤਾ ਸੀ।
ਕੇਰਲ ਉੱਚ ਅਦਾਲਤ 'ਚ ਜੱਜਾਂ ਦੀ ਤਾਦਾਦ 41 ਹੈ, ਜਦ ਕਿ ਦਿੱਲੀ ਅਤੇ ਗੁਹਾਟੀ ਉੱਚ ਅਦਾਲਤ 'ਚ ਜੱਜਾਂ ਦੀ ਗਿਣਤੀ 36 ਅਤੇ 24 ਹੈ, ਜੋ ਉਸ ਆਧਾਰ 'ਤੇ ਕੇਰਲ ਉੱਚ ਅਦਾਲਤ ਤੋਂ ਵੀ ਤੁਲਨਾਤਮਕ ਆਧਾਰ 'ਤੇ ਛੋਟੀਆਂ ਹਨ। ਕੇਂਦਰ ਵਲੋਂ ਖੇਤਰੀ ਨੁਮਾਇੰਦਗੀ ਦੇ ਤਰਕ ਨੂੰ ਜੇਕਰ ਮੌਜੂਦਾ ਜੱਜਾਂ ਦੀ ਗਿਣਤੀ ਨਾਲ ਵੀ ਮਿਲਾਈਏ ਤਾਂ ਵੀ ਇਹ ਤਰਕ ਢੁਕਵਾਂ ਨਹੀਂ ਹੈ। ਸਰਬਉੱਚ ਅਦਾਲਤ 'ਚ ਇਸ ਵੇਲੇ ਦਿੱਲੀ ਅਤੇ ਬੰਬੇ ਉੱਚ ਅਦਾਲਤ ਦੇ 3-3 ਜੱਜ ਹਨ। ਇਲਾਹਾਬਾਦ, ਮੱਧ ਪ੍ਰਦੇਸ਼, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਉੱਚ ਅਦਾਲਤ ਦੇ 2-2 ਜੱਜ, ਜਦ ਕਿ ਕੇਰਲ, ਓਡੀਸ਼ਾ, ਗੁਹਾਟੀ, ਪੰਜਾਬ ਅਤੇ ਹਰਿਆਣਾ, ਮਦਰਾਸ, ਪਟਨਾ ਅਤੇ ਹਿਮਾਚਲ ਪ੍ਰਦੇਸ਼ ਉੱਚ ਅਦਾਲਤ ਤੋਂ ਇਕ-ਇਕ ਜੱਜ ਹਨ। ਜਦ ਕਿ ਕਲਕੱਤਾ, ਛੱਤੀਸਗੜ੍ਹ, ਗੁਜਰਾਤ, ਰਾਜਸਥਾਨ, ਝਾਰਖੰਡ, ਉੱਤਰਾਖੰਡ, ਜੰਮੂ-ਕਸ਼ਮੀਰ, ਸਿੱਕਮ, ਮਣੀਪੁਰ ਅਤੇ ਮੇਘਾਲਿਆ ਦੀ ਕੋਈ ਨੁਮਾਇੰਦਗੀ ਨਹੀਂ ਹੈ।
ਕੇਂਦਰ ਵਲੋਂ ਮੁੜ ਤਵੱਜੋ ਦੇਣ ਦੇ ਸੁਝਾਅ ਤੋਂ ਬਾਅਦ ਸਰਬਉੱਚ ਅਦਾਲਤ ਨੇ ਜਾਰੀ ਪ੍ਰੈੱਸ ਰਿਲੀਜ਼ 'ਚ ਕਿਹਾ ਕਿ ਕਾਲਜੀਅਮ ਜਸਟਿਸ ਜੋਸਫ ਤੋਂ ਇਲਾਵਾ ਕਲਕੱਤਾ, ਰਾਜਸਥਾਨ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਤੋਂ ਵੀ ਜੱਜਾਂ ਦੇ ਨਾਂਅ ਸਰਕਾਰ ਨੂੰ ਭੇਜਣ ਦੀ ਤਿਆਰੀ ਵਿਚ ਹੈ।
ਕੇਂਦਰ ਨੇ ਜਸਟਿਸ ਜੋਸਫ ਦੀ ਸੀਨੀਆਰਟੀ 'ਤੇ ਵੀ ਸਵਾਲ ਉਠਾਏ ਹਨ। ਸੀਨੀਆਰਟੀ ਦੇ ਆਧਾਰ 'ਤੇ ਜਸਟਿਸ ਜੋਸਫ 42ਵੇਂ ਨੰਬਰ 'ਤੇ ਹੈ। ਜੱਜਾਂ ਦੀ ਨਿਯੁਕਤੀ 'ਚ ਸੀਨੀਆਰਟੀ 'ਇਕ' ਮੁੱਦਾ ਤਾਂ ਹੁੰਦੀ ਹੈ ਪਰ 'ਵਾਹਿਦ' ਮੁੱਦਾ ਨਹੀਂ ਹੁੰਦੀ। ਤੱਥਾਂ 'ਤੇ ਨਜ਼ਰ ਮਾਰੀਏ ਤਾਂ ਕਲਕੱਤਾ ਉੱਚ ਅਦਾਲਤ ਦੇ ਰੂਮਾ ਪਾਲ ਨੂੰ ਜਦੋਂ ਸਰਬਉੱਚ ਅਦਾਲਤ ਦਾ ਜੱਜ ਬਣਾਇਆ ਗਿਆ ਸੀ ਤਾਂ ਉਹ ਸੀਨੀਆਰਟੀ ਦੇ ਆਧਾਰ 'ਤੇ 70ਵੇਂ ਨੰਬਰ 'ਤੇ ਸਨ।
ਸਰਕਾਰ ਵਲੋਂ ਐਸ.ਸੀ./ਐਸ.ਟੀ. ਤਬਕੇ ਦੀ ਨੁਮਾਇੰਦਗੀ ਦੇ ਮੁੱਦੇ 'ਤੇ ਵੀ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਸਰਬਉੱਚ ਅਦਾਲਤ 'ਚ ਹਾਲੇ ਵੀ 4 ਹੋਰ ਅਸਾਮੀਆਂ ਹਨ। ਇਸ ਦੇ ਨਾਲ ਹੀ ਇਸੇ ਸਾਲ 6 ਹੋਰ ਜੱਜ ਵੀ ਸੇਵਾ ਮੁਕਤ ਹੋ ਰਹੇ ਹਨ।
ਆਖਰ 'ਚ ਇਹ ਕਿਹਾ ਜਾ ਸਕਦਾ ਹੈ ਕਿ ਨਿਆਂਪਾਲਿਕਾ ਅਤੇ ਕਾਰਜ ਪਾਲਿਕਾ ਦੀ ਦਖ਼ਲਅੰਦਾਜ਼ੀ ਕੋਈ ਨਵੀਂ ਨਹੀਂ ਹੈ। ਪਰ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਪਹਿਲਾਂ ਵੀ ਕਈ ਵਾਰ ਆਪਣੀ ਸਾਖ਼ ਨੂੰ 'ਮੁੜ' ਕਾਇਮ ਕਰਨ 'ਚ ਕਾਮਯਾਬ ਹੋਈ ਨਿਆਂਪਾਲਿਕਾ ਇਸ ਵਿਵਾਦ ਵਿਚੋਂ ਵੀ ਉੱਭਰ ਕੇ ਆਪਣੀ ਸੁਤੰਤਰ ਹੋਂਦ ਬਚਾਉਣ 'ਚ ਕਾਮਯਾਬ ਹੋਏਗੀ ਅਤੇ ਲੋਕਤੰਤਰ ਤੇ ਕਾਨੂੰਨ ਦੇ ਸ਼ਾਸਨ ਨੂੰ ਹੋਰ ਮਜ਼ਬੂਤ ਕਰਨ 'ਚ ਸਫ਼ਲ ਹੋਵੇਗੀ।


ਈਮੇਲ : upma.dagga@gmail.com

 


ਖ਼ਬਰ ਸ਼ੇਅਰ ਕਰੋ

ਧਰਤੀ ਹੇਠਲੇ ਪਾਣੀ ਦਾ ਪੱਧਰ ਉੱਪਰ ਚੁੱਕਣ ਲਈ

ਅਹਿਮ ਭੂਮਿਕਾ ਅਦਾ ਕਰ ਸਕਦੇ ਹਨ ਛੱਪੜ

ਕੁਝ ਦਿਨ ਹੋਏ, ਪੰਜਾਬ ਦੇ ਨਵੇਂ ਬਣੇ ਮੰਤਰੀ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਬਿਆਨ ਸੀ ਕਿ ਉਹ ਪੰਜਾਬ ਦੇ ਛੱਪੜਾਂ ਵੱਲ ਖ਼ਾਸ ਧਿਆਨ ਦੇਣਗੇ। ਅੱਜਕਲ੍ਹ ਛੱਪੜਾਂ ਦੀ ਉਹ ਮਹਾਨਤਾ ਨਹੀਂ ਰਹੀ ਜੋ ਪਹਿਲਾਂ ਹੋਇਆ ਕਰਦੀ ਸੀ। ਪਹਿਲਾਂ ਤਾਂ ਛੱਪੜ ਪਿੰਡਾਂ ਦੇ ਲੋਕਾਂ ...

ਪੂਰੀ ਖ਼ਬਰ »

ਅਮਰੀਕਾ ਵਿਚ ਸਿੱਖ ਪਹਿਚਾਣ ਦਾ ਸੰਕਟ : ਸੀ.ਐਨ.ਐਨ. ਨੇ ਵਿਖਾਈ ਫ਼ਿਲਮ

ਵਿਦੇਸ਼ਾਂ ਵਿਚ ਕਈ ਥਾਈਂ ਸਿੱਖ ਪਹਿਚਾਣ ਦਾ ਮਸਲਾ ਕਾਫ਼ੀ ਗੰਭੀਰ ਹੈ। ਅਮਰੀਕਾ ਉਨ੍ਹਾਂ ਵਿਚੋਂ ਇਕ ਹੈ। ਸਮੂਹਕ ਯਤਨ ਤੇ ਮੀਡੀਆ ਮੁਹਿੰਮ ਨਾਲ ਮਸਲੇ ਨੂੰ ਕਿਸੇ ਹੱਦ ਤੱਕ ਹੱਲ ਕੀਤਾ ਜਾ ਸਕਦਾ ਹੈ। ਸੀ.ਐਨ.ਐਨ. ਚੈਨਲ ਦੁਆਰਾ ਬੀਤੇ ਦਿਨੀਂ ਪ੍ਰਸਾਰਿਤ ਕੀਤੀ ਗਈ ...

ਪੂਰੀ ਖ਼ਬਰ »

ਅੱਜ ਜਨਮ ਦਿਨ 'ਤੇ ਵਿਸ਼ੇਸ਼

ਭਾਰਤ ਦੀ ਪਹਿਲੀ ਮਹਿਲਾ ਜੱਜ-ਅੰਨਾ ਚੈਂਡੀ

ਭਾਰਤ ਵਿਚ ਸਭ ਤੋਂ ਪਹਿਲਾਂ ਜੱਜ ਦਾ ਅਹੁਦਾ ਪ੍ਰਾਪਤ ਕਰਨ ਵਾਲੀ ਅੰਨਾ ਚੈਂਡੀ ਭਾਰਤ ਦੇ ਕੇਰਲ ਸੂਬੇ ਦੀ ਵਸਨੀਕ ਸੀ। ਪਰੰਪਰਾ ਨੂੰ ਤੋੜਦਿਆਂ 22 ਵਰ੍ਹਿਆਂ ਦੀ ਅੰਨਾ ਨੇ 1927 ਵਿਚ ਲਾਅ ਕਾਲਜ ਵਿਚ ਦਾਖ਼ਲਾ ਲੈਣ ਦਾ ਹੌਸਲਾ ਕੀਤਾ। ਉਦੋਂ ਕਿਸੇ ਕੁੜੀ ਦੇ ਪੜ੍ਹਨ ਲਈ ਕਾਨੂੰਨ ...

ਪੂਰੀ ਖ਼ਬਰ »

...ਵਿਦਵਾਨ

ਕੀਤਾ ਠੋਕਰ ਮਾਰ ਕੇ, ਉਸ ਦਾ ਕੰਮ ਤਮਾਮ। ਸੱਚ ਬੋਲਣ ਦਾ ਲੱਗਿਆ, ਸ਼ੀਸ਼ੇ 'ਤੇ ਇਲਜ਼ਾਮ। ਲਿਖ ਚੁੱਕਿਆ ਤੀਹ ਪੁਸਤਕਾਂ, ਸਾਡਾ ਇਹ ਵਿਦਵਾਨ। ਮਿਲੀ ਨਾ ਕਿਧਰੋਂ ਮਾਨਤਾ, ਬਣਿਆ ਫਿਰੇ ਮਹਾਨ। ਕੁਫ਼ਰ ਜੋ ਤੋਲਣ ਰੱਜ ਕੇ, ਲੈਣ ਧਰਮ ਦੀ ਆੜ। ਵੋਟਾਂ ਵੇਲੇ ਸ਼ਖ਼ਸ ਉਹ, ਲੈਂਦੇ ਚੰਗਾ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX