ਤਾਜਾ ਖ਼ਬਰਾਂ


ਕੇਂਦਰ ਨੇ ਪੰਜਾਬ ਸਰਕਾਰ ਦੀ ਬੇਨਤੀ ਨੂੰ ਸਵੀਕਾਰਿਆ, ਐਨਆਈਏ ਤਰਨਤਾਰਨ ਧਮਾਕੇ ਦੀ ਕਰੇਗੀ ਜਾਂਚ
. . .  about 1 hour ago
ਆਰਥਿਕ ਮੰਦੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦੇ ਵੱਡੇ ਐਲਾਨ
. . .  about 1 hour ago
ਨਵੀਂ ਦਿੱਲੀ, 20 ਸਤੰਬਰ- ਦੇਸ਼ ‘ਚ ਆਰਥਿਕ ਮੰਦੀ ਨਾਲ ਨਜਿੱਠਣ ਲਈ ਵਿੱਤ ਮੰਤਰਾਲੇ ਵੱਲੋਂ ਕਈ ਐਲਾਨ ਕੀਤੇ ਗਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਰਪੋਰੇਟ ਟੈਕਸ ‘ਚ ਕਮੀ ਦਾ ਐਲਾਨ ਕੀਤਾ ਹੈ...
ਕਰੰਟ ਲੱਗਣ ਨਾਲ 4 ਮੱਝਾਂ ਦੀ ਮੌਤ
. . .  about 2 hours ago
ਮਲੌਦ, 20 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿੰਡ ਲਸਾੜਾ ਲੱਖੋਵਾਸ ਦੇ ਵਸਨੀਕ ਕਿਸਾਨ ਕੁਸ਼ਲਦੀਪ ਸਿੰਘ ਪੁੱਤਰ ਸੇਵਕ ਸਿੰਘ ਦੀਆਂ ਪਸ਼ੂਆਂ ਵਾਲੇ ਵਰਾਂਡੇ ਵਿਚ ਲੱਗੇ ਛੱਤ ਵਾਲੇ ਪੱਖੇ ਦੀ ਤਾਰ ਨਾਲ ਸ਼ਾਟ ਸਰਕਟ ਹੋਣ ਕਰਕੇ...
ਪੰਜਾਬ ਸਰਕਾਰ ਨੇ ਸਪੈਸ਼ਲਿਸਟ ਡਾਕਟਰਾਂ ਦੀ ਉਮਰ ਹੱਦ 60 ਸਾਲ ਤੋਂ ਵਧਾ ਕੇ ਕੀਤੀ 65 ਸਾਲ
. . .  about 2 hours ago
ਚੰਡੀਗੜ੍ਹ, 20 ਸਤੰਬਰ- ਪੰਜਾਬ ਸਰਕਾਰ ਨੇ ਅੱਜ ਸਪੈਸ਼ਲਿਸਟ ਡਾਕਟਰਾਂ ਦੇ ਸੇਵਾਕਾਲ ਦੀ ਉਮਰ ਹੱਦ 60 ਸਾਲ ਤੋਂ ਵਧਾ ਕੇ 65 ਸਾਲ ਕਰ...
ਇੱਕ ਵਿਅਕਤੀ ਨੇ ਆਪਣੇ ਹੀ ਗੁਆਂਢੀ 'ਤੇ ਸੁੱਟਿਆ ਤੇਜ਼ਾਬ
. . .  about 2 hours ago
ਬਠਿੰਡਾ, 20 ਸਤੰਬਰ (ਨਾਇਬ ਸਿੱਧੂ)- ਬਠਿੰਡਾ ਦੇ ਮੌੜ ਕਲਾਂ ਪਿੰਡ ਵਿਚ ਇੱਕ ਵਿਅਕਤੀ ਦੁਆਰਾ ਆਪਣੇ ਹੀ ਗੁਆਂਢੀ 'ਤੇ ਤੇਜ਼ਾਬ ਪਾ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ...
ਮਗਨਰੇਗਾ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਕਮੇਟੀ ਗਠਨ
. . .  about 2 hours ago
ਹੰਡਿਆਇਆ(ਬਰਨਾਲਾ), 20 ਸਤੰਬਰ (ਗੁਰਜੀਤ ਸਿੰਘ ਖੁੱਡੀ)- ਮਗਨਰੇਗਾ ਕਰਮਚਾਰੀ ਯੂਨੀਅਨ (ਪੰਜਾਬ) ਵੱਲੋਂ ਸੂਬਾ ਪ੍ਰਧਾਨ ਵਰਿੰਦਰ ਸਿੰਘ ਦੀ ਅਗਵਾਈ ਹੇਠ 16 ਸਤੰਬਰ ਤੋਂ 19 ਸਤੰਬਰ ਤੱਕ ਸੂਬੇ ਭਰ ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਬਜਰੰਗ ਪੁਨੀਆ ਨੇ ਜਿਤਿਆ ਕਾਂਸੀ ਦਾ ਤਗਮਾ
. . .  about 3 hours ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਬਜਰੰਗ ਪੁਨੀਆ ਨੇ ਜਿਤਿਆ ਕਾਂਸੀ ਦਾ ਤਗਮਾ...
ਅਣਪਛਾਤੇ ਮੋਟਰਸਾਈਕਲ ਸਵਾਰ ਫਾਈਨਾਂਸ ਕੰਪਨੀ ਦੇ ਏਜੰਟ ਕੋਲੋਂ ਨਗਦੀ ਖੋਹ ਕੇ ਹੋਏ ਫ਼ਰਾਰ
. . .  about 3 hours ago
ਬੁਢਲਾਡਾ 20 ਸਤੰਬਰ (ਸਵਰਨ ਸਿੰਘ ਰਾਹੀ)- ਅੱਜ ਬਾਅਦ ਦੁਪਹਿਰ ਬੁਢਲਾਡਾ ਤੋਂ ਮਾਨਸਾ ਜਾ ਰਹੇ ਇੱਕ ਪ੍ਰਾਈਵੇਟ ਫਾਈਨਾਂਸ ਕੰਪਨੀ ਦੇ ਏਜੰਟ ਪਾਸੋਂ ਅਣਪਛਾਤੇ ...
ਬੀ.ਐਲ.ਓ ਦੀਆਂ ਜ਼ਿੰਮੇਵਾਰੀਆਂ ਨਾਨ-ਟੀਚਿੰਗ ਸਟਾਫ਼ ਨੂੰ ਦੇ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਰੱਖਿਆ ਗਿਆ ਧਿਆਨ- ਐੱਸ.ਡੀ.ਐਮ
. . .  about 3 hours ago
ਮਲੌਦ, 20 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿੰਡਾਂ-ਸ਼ਹਿਰਾਂ ਅੰਦਰ ਨਵੀਆਂ ਵੋਟਾਂ ਬਣਾਉਣੀਆਂ ਜਾਂ ਸੁਧਾਈ ਦੇ ਕੰਮ ਕਰਨ ਲਈ ਵਿਧਾਨ ਸਭਾ ਹਲਕਾ ਪਾਇਲ-067 ਦੇ ਸਾਰੇ ਪੋਲਿੰਗ ਬੂਥਾਂ ...
10 ਦਿਨਾਂ ਬਾਬਾ ਫ਼ਰੀਦ ਮੇਲੇ ਦੇ ਤੀਜੇ ਦਿਨ ਦੀਆਂ ਝਲਕੀਆਂ
. . .  about 3 hours ago
ਫ਼ਰੀਦਕੋਟ 20 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਮੌਕੇ ਇੱਥੇ ਚਲ ਰਹੇ 10 ਦਿਨਾਂ ਮੇਲੇ ਦੇ ਤੀਜੇ ਦਿਨ 18 ਸੂਬਿਆਂ ਦੇ ਕਲਾਕਾਰਾਂ ...
ਮਾਂ ਦੇ ਦਿਹਾਂਤ 'ਤੇ ਸਦਮੇ 'ਚ ਬੈਠਾ ਗੈਰੀ ਸੰਧੂ
. . .  about 3 hours ago
ਮਾਂ ਦੇ ਦਿਹਾਂਤ 'ਤੇ ਸਦਮੇ 'ਚ ਬੈਠਾ ਗੈਰੀ ਸੰਧੂ ...
ਕਈ ਕੇਸਾਂ ਵਿਚ ਲੋੜੀਂਦਾ ਗੈਂਗਸਟਰ ਦਿਨੇਸ਼ ਘੋਨਾ ਅਲਾਵਲਪੁਰ ਗ੍ਰਿਫ਼ਤਾਰ
. . .  about 4 hours ago
ਆਦਮਪੁਰ, 20 ਸਤੰਬਰ (ਹਰਪ੍ਰੀਤ ਸਿੰਘ) - ਪਿਛਲੇ ਕਾਫੀ ਸਮੇਂ ਤੋਂ ਪੁਲਿਸ ਦੀ ਸਿਰਦਰਦੀ ਬਣੇ ਨਾਮੀ ਗੈਂਗਸਟਰ ਦਿਨੇਸ਼ ਘੋਨਾ ਅਲਾਵਲਪੁਰ ਨੂੰ ਪੁਲਿਸ ਨੇ ਉਸ ਦੇ ਘਰ ਤੋਂ ਗ੍ਰਿਫ਼ਤਾਰ...
28ਵੇਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਦੇ ਦੂਜੇ ਦਿਨ ਹੋਏ ਤਿੰਨ ਮੈਚ
. . .  about 4 hours ago
ਫ਼ਰੀਦਕੋਟ 20 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਬਾਬਾ ਫ਼ਰੀਦ ਆਗਮਨ ਪੁਰਬ ਸੰਬੰਧੀ ਬਾਬਾ ਫ਼ਰੀਦ ਹਾਕੀ ਕਲੱਬ ਵੱਲੋਂ ਇੱਥੇ ਕਰਵਾਏ ਜਾ ਰਹੇ 28ਵੇਂ ਆਲ...
29ਵੀਂ ਉੱਤਰੀ ਜ਼ੋਨਲ ਕੌਂਸਲ ਮੀਟਿੰਗ 'ਚ ਕੈਪਟਨ ਨੇ ਨਸ਼ਿਆਂ ਅਤੇ ਪਾਣੀ ਦੀ ਸਮੱਸਿਆ ਦੇ ਉਠਾਏ ਮੁੱਦੇ
. . .  about 4 hours ago
ਚੰਡੀਗੜ੍ਹ, 20 ਸਤੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ 'ਚ 29ਵੀਂ ਉੱਤਰੀ ਜ਼ੋਨਲ ਕੌਂਸਲ ਦੀ ਬੈਠਕ ਦੀ ਪ੍ਰਧਾਨਗੀ ਕੀਤੀ...
3 ਦਿਨ ਦੇ ਪੁਲਿਸ ਰਿਮਾਂਡ 'ਤੇ ਹੈਰੋਇਨ ਅਤੇ ਅਸਲੇ ਸਮੇਤ ਕਾਬੂ ਨਸ਼ਾ ਤਸਕਰ
. . .  about 5 hours ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਦੇ ਐੱਸ.ਐੱਸ.ਪੀ ਵਿਕਰਮਜੀਤ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐੱਸ.ਪੀ ਅਜਨਾਲਾ ਸੋਹਨ ਸਿੰਘ ਦੀ ਅਗਵਾਈ ...
550 ਸਾਲਾ ਪ੍ਰਕਾਸ਼ ਪੁਰਬ ਮੌਕੇ ਮੁੱਖ ਸਮਾਗਮ 'ਚ ਸ਼ਿਰਕਤ ਕਰਨਗੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ
. . .  about 5 hours ago
ਟਵਿਟਰ ਨੇ ਹਜ਼ਾਰਾਂ ਲੋਕਾਂ ਦੇ ਫ਼ਰਜ਼ੀ ਖਾਤੇ ਕੀਤੇ ਬੰਦ
. . .  about 5 hours ago
ਤੇਜ਼ ਰਫ਼ਤਾਰ ਬੱਸ ਨੇ ਦੋ ਛੋਟੇ ਬੱਚਿਆਂ ਸਮੇਤ ਪੰਜ ਲੋਕਾਂ ਨੂੰ ਕੁਚਲਿਆ, ਹਾਲਤ ਗੰਭੀਰ
. . .  about 5 hours ago
23 ਸਤੰਬਰ ਨੂੰ ਫ਼ਰੀਦਕੋਟ ਦੇ ਸਰਕਾਰੀ ਦਫ਼ਤਰਾਂ ਤੇ ਸਿੱਖਿਆ ਸੰਸਥਾਵਾਂ 'ਚ ਡੀ.ਸੀ. ਵੱਲੋਂ ਛੁੱਟੀ ਦਾ ਐਲਾਨ
. . .  about 5 hours ago
ਗਾਇਕ ਗੈਰੀ ਸੰਧੂ ਦੀ ਮਾਤਾ ਅਵਤਾਰ ਕੌਰ ਦਾ ਹੋਇਆ ਅੰਤਿਮ ਸਸਕਾਰ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 1 ਜੇਠ ਸੰਮਤ 550

ਸੰਪਾਦਕੀ

ਗੰਭੀਰ ਖੇਤੀ ਸੰਕਟ ਦੇ ਹੱਲ ਲਈ

ਕੇਂਦਰੀ ਪਹਿਲਕਦਮੀ ਦੀ ਲੋੜ

ਦੇਸ਼ ਭਰ ਵਿਚ ਖੇਤੀਬਾੜੀ ਦਾ ਸੰਕਟ ਬੇਹੱਦ ਗੰਭੀਰ ਹੁੰਦਾ ਜਾ ਰਿਹਾ ਹੈ। ਇਕ ਅੰਦਾਜ਼ੇ ਮੁਤਾਬਿਕ ਹਰ ਰੋਜ਼ ਦੇਸ਼ ਵਿਚ 45 ਦੇ ਲਗਪਗ ਕਿਸਾਨ ਅਤੇ ਖੇਤ ਮਜ਼ਦੂਰ ਖੁਦਕੁਸ਼ੀ ਕਰ ਰਹੇ ਹਨ। ਪਿਛਲੇ 20 ਸਾਲਾਂ ਵਿਚ ਲਗਪਗ 3 ਲੱਖ ਤੋਂ ਵੱਧ ਕਿਸਾਨ ਅਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ...

ਪੂਰੀ ਖ਼ਬਰ »

ਆਪਣੀ ਸੁਤੰਤਰ ਹੋਂਦ ਬਚਾਉਣ ਲਈ ਜੂਝ ਰਹੀ ਹੈ ਨਿਆਂਪਾਲਿਕਾ

'ਸਾਡੇ ਲੋਕਤੰਤਰ ਦਾ ਮੂਲ ਸਿਧਾਂਤ-ਕਾਨੂੰਨ ਦਾ ਸ਼ਾਸਨ ਹੈ। ਇਸ ਦਾ ਭਾਵ ਹੈ ਕਿ ਸਾਡੇ ਕੋਲ ਇਕ ਸੁਤੰਤਰ ਨਿਆਂਪਾਲਿਕਾ ਅਤੇ ਅਜਿਹੇ ਜੱਜ ਹੋਣੇ ਚਾਹੀਦੇ ਹਨ, ਜੋ ਸਿਆਸੀ ਰਸੂਖ਼ ਦੇ ਦਬਾਅ 'ਚ ਆਏ ਬਿਨਾਂ ਸੁਤੰਤਰ ਫ਼ੈਸਲੇ ਲੈ ਸਕਣ।' ਕਿਸੇ ਵਿਦਵਾਨ ਨੇ ਉਕਤ ਕਥਨ ਭਾਰਤ ਦੀ ...

ਪੂਰੀ ਖ਼ਬਰ »

ਧਰਤੀ ਹੇਠਲੇ ਪਾਣੀ ਦਾ ਪੱਧਰ ਉੱਪਰ ਚੁੱਕਣ ਲਈ

ਅਹਿਮ ਭੂਮਿਕਾ ਅਦਾ ਕਰ ਸਕਦੇ ਹਨ ਛੱਪੜ

ਕੁਝ ਦਿਨ ਹੋਏ, ਪੰਜਾਬ ਦੇ ਨਵੇਂ ਬਣੇ ਮੰਤਰੀ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਬਿਆਨ ਸੀ ਕਿ ਉਹ ਪੰਜਾਬ ਦੇ ਛੱਪੜਾਂ ਵੱਲ ਖ਼ਾਸ ਧਿਆਨ ਦੇਣਗੇ। ਅੱਜਕਲ੍ਹ ਛੱਪੜਾਂ ਦੀ ਉਹ ਮਹਾਨਤਾ ਨਹੀਂ ਰਹੀ ਜੋ ਪਹਿਲਾਂ ਹੋਇਆ ਕਰਦੀ ਸੀ। ਪਹਿਲਾਂ ਤਾਂ ਛੱਪੜ ਪਿੰਡਾਂ ਦੇ ਲੋਕਾਂ ਨੂੰ ਕਈ ਕੰਮ ਦਿੰਦੇ ਸਨ, ਜਿਵੇਂ ਕਿ ਸ਼ਾਮ ਨੂੰ ਚਰਾਗਾਹਾਂ ਤੋਂ ਮੁੜਦੇ ਪਿੰਡ ਦੇ ਪਸ਼ੂ ਉਥੋਂ ਨਹਾ ਕੇ ਅਤੇ ਪਾਣੀ ਪੀ ਕੇ ਘਰ ਪਰਤਦੇ ਸਨ। ਪਿੰਡ ਦੇ ਨੌਜਵਾਨਾਂ ਲਈ ਛੱਪੜ ਮਨੋਰੰਜਨ ਦਾ ਇਕ ਵੱਡਾ ਸਾਧਨ ਵੀ ਸਨ ਅਤੇ ਸਾਰੇ ਇਨ੍ਹਾਂ ਨੂੰ 'ਸਵੀਮਿੰਗ ਪੂਲ' ਵਾਂਗ ਵਰਤਦੇ ਸਨ ਅਤੇ ਤੈਰਨਾ ਵੀ ਸਿੱਖ ਲੈਂਦੇ ਸਨ। ਤੈਰਨਾ ਇਹੋ ਜਿਹੀ ਵਰਜਿਸ਼ ਹੈ ਜੋ ਸਰੀਰ ਦੇ ਸਾਰੇ ਅੰਗਾਂ ਲਈ ਗੁਣਕਾਰੀ ਹੈ। ਬਹੁਤ ਸਾਰੇ ਡਾਕਟਰ ਤੈਰਨ ਦੀ ਪ੍ਰਕਿਰਿਆ ਨੂੰ ਬਹੁਤ ਚੰਗਾ ਮੰਨਦੇ ਹਨ। ਪ੍ਰਸ਼ਨ ਉੱਠਦਾ ਹੈ ਕਿ ਹੁਣ ਫਿਰ ਛੱਪੜ ਕਿਸ ਕੰਮ ਦੇ ਹਨ? ਕੁਝ ਦਿਨ ਪਹਿਲਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ: ਕਾਹਨ ਸਿੰਘ ਪੰਨੂੰ ਨੇ ਵੀ ਇਹ ਹੁਕਮ ਦਿੱਤਾ ਸੀ ਕਿ ਡਾਇਰੈਕਟਰ ਰੂਰਲ ਡਿਵੈਲਪਮੈਂਟ ਅਤੇ ਪੰਚਾਇਤ, ਇਨ੍ਹਾਂ ਛੱਪੜਾਂ ਨੂੰ ਸਾਫ਼ ਕਰਨ ਲਈ ਇਨ੍ਹਾਂ ਵਿਚ ਇਕੱਠਾ ਹੋਇਆ ਗੰਦਾ ਪਾਣੀ ਬਾਹਰ ਕੱਢਣ, ਕਿਉਂਕਿ ਇਹ ਗੰਦਗੀ ਨਾਲ ਭਰ ਗਏ ਹਨ ਅਤੇ ਪਿੰਡਾਂ ਦਾ ਵਾਤਾਵਰਨ ਖ਼ਰਾਬ ਕਰਨ ਦੇ ਸੋਮੇ ਬਣ ਗਏ ਹਨ। ਸਵਾਲ ਇਹ ਵੀ ਉੱਠਦਾ ਹੈ ਕਿ ਇਨ੍ਹਾਂ ਛੱਪੜਾਂ ਦਾ ਗੰਦਾ ਪਾਣੀ ਕਿੱਥੇ ਸੁੱਟਿਆ ਜਾਵੇ ਅਤੇ ਇਨ੍ਹਾਂ ਵਿਚੋਂ ਨਿਕਲਣ ਵਾਲੀ ਚੀਕਣੀ ਮਿੱਟੀ ਸ਼ਾਇਦ ਹੁਣ ਕਿਸੇ ਕੰਮ ਨਾ ਆ ਸਕੇ। ਇਕ ਸਮਾਂ ਸੀ ਜਦੋਂ ਕਿ ਛੱਪੜਾਂ ਵਿਚੋਂ ਕੱਢੀ ਹੋਈ ਚੀਕਣੀ ਮਿੱਟੀ ਕੋਠਿਆਂ ਦੀ ਲਪਾਈ ਕਰਨ ਦੇ ਕੰਮ ਆਉਂਦੀ ਸੀ ਅਤੇ ਕਈਆਂ ਕੋਠਿਆਂ ਉੱਤੇ ਤੂੜੀ ਵਿਚ ਮਿਲਾ ਕੇ ਲੇਪ ਕਰਨ ਨਾਲ ਬਾਰਿਸ਼ ਦਾ ਪਾਣੀ ਛੱਤਾਂ ਵਿਚ ਨਹੀਂ ਸੀ ਸਿਮ ਸਕਦਾ। ਪੰਜਾਬ ਵਿਚ ਕੁੱਲ 12,000 ਪਿੰਡ ਹਨ, ਜਿਨ੍ਹਾਂ ਵਿਚ ਤਕਰੀਬਨ 20,000 ਛੱਪੜ ਹਨ। ਬਹੁਤ ਸਾਰੇ ਛੱਪੜਾਂ ਦੀ ਕਬਜ਼ੇ ਕਰਕੇ ਹੋਂਦ ਵੀ ਮਿਟਾ ਦਿੱਤੀ ਗਈ ਹੈ।
ਕਈ ਸਾਲਾਂ ਤੋਂ ਇਹ ਵਿਵਾਦ ਚੱਲ ਰਿਹਾ ਹੈ ਕਿ ਪੰਜਾਬ ਦਾ ਪਾਣੀ ਹਰਿਆਣੇ ਨੂੰ ਦਿੱਤਾ ਜਾਵੇ, ਇਸ ਦਾ ਕੇਸ ਸਰਬਉੱਚ ਅਦਾਲਤ ਵਿਚ ਚੱਲ ਰਿਹਾ ਹੈ ਅਤੇ ਆਸਾਰ ਇਹ ਨਜ਼ਰ ਆਉਂਦੇ ਹਨ ਕਿ ਫ਼ੈਸਲਾ ਪੰਜਾਬ ਦੇ ਹੱਕ ਵਿਚ ਨਹੀਂ ਹੋਵੇਗਾ। ਜੇਕਰ ਇਹ ਫ਼ੈਸਲਾ ਪੰਜਾਬ ਦੇ ਹੱਕ ਵਿਚ ਨਹੀਂ ਆਉਂਦਾ ਤਾਂ ਪੰਜਾਬ ਕੋਲ ਕੀ ਸਾਧਨ ਹਨ ਕਿ ਉਹ ਚੰਗੀ ਖੇਤੀ ਕਰਨ ਲਈ ਕਿਸਾਨਾਂ ਵਾਸਤੇ ਪਾਣੀ ਦਾ ਪ੍ਰਬੰਧ ਕਰੇ।
ਇਸ ਦੇ ਕਈ ਤਰੀਕੇ ਹਨ, ਜਿਵੇਂ ਕਿ ਕਿਸਾਨਾਂ ਨੂੰ 'ਡਰਿੱਪ ਇਰੀਗੇਸ਼ਨ' ਕਰਨ ਦੀ ਸਿਖਲਾਈ ਦਿੱਤੀ ਜਾਵੇ। ਦੂਸਰਾ ਸਾਧਨ 'ਸਪਿੰਰਕਲਰ ਇਰੀਗੇਸ਼ਨ' ਦਾ ਤਰੀਕਾ ਹੈ ਜੋ ਡਰਿੱਪ ਇਰੀਗੇਸ਼ਨ ਨਾਲੋਂ ਜ਼ਿਆਦਾ ਪਾਣੀ ਦੀ ਬਿਹਤਰ ਵਿਉਂਤਬੰਦੀ ਹੈ। ਸਭ ਤੋਂ ਸੌਖਾ ਅਤੇ ਲਾਹੇਵੰਦ ਤਰੀਕਾ ਹੈ ਕਿ ਪੰਜਾਬ ਦੇ 20,000 ਛੱਪੜਾਂ ਦੀ ਸਫ਼ਾਈ ਕਰਕੇ ਬਰਸਾਤਾਂ ਵਿਚ ਇਨ੍ਹਾਂ ਤੋਂ ਧਰਤੀ ਹੇਠ ਪਾਣੀ ਰਿਚਾਉਣ ਦਾ ਕੰਮ ਲਿਆ ਜਾਵੇ। ਉਸ ਦੀ ਘਾਟ ਨੂੰ 'ਰਿਚਾਰਜ' ਕਰਕੇ ਪੂਰਾ ਕੀਤਾ ਜਾ ਸਕਦਾ ਹੈ। ਇਹ ਕੰਮ ਕੋਈ ਸੁਖਾਲਾ ਨਹੀਂ। ਇਸ ਲਈ ਸੁਲਝੇ ਹੋਏ ਵਿਗਿਆਨੀਆਂ ਦੀ ਸਲਾਹ ਲੈਣੀ ਪਵੇਗੀ ਕਿਉਂਕਿ ਧਰਤੀ ਵਿਚ ਪਾਣੀ ਨੂੰ ਰਿਚਾਉਣ ਲਈ ਤਿੰਨਾਂ ਵਿਸ਼ਿਆਂ ਦਾ ਗਿਆਨ ਬਹੁਤ ਹੀ ਜ਼ਰੂਰੀ ਹੈ ਜਿਵੇਂ ਜੀਊ ਫਿਜ਼ਿਕਸ, ਜੀਊ ਹਾਈਡਰਾਲੋਜੀ, ਹਾਈਰੋਜ਼ਿਆਲੋਜੀ, ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਕੋਲ ਹੋਵੇਗਾ।
ਇਸ ਲਈ ਜ਼ਰੂਰੀ ਹੈ ਕਿ ਵਿਗਿਆਨੀ ਕਿਸਾਨਾਂ ਅਤੇ ਹੋਰ ਦਿਹਾਤੀ ਖੇਤਰਾਂ ਦੇ ਲੋਕਾਂ ਦੀ ਅਗਵਾਈ ਕਰਨ ਕਿ ਪਾਣੀ ਜ਼ਮੀਨ ਹੇਠ ਕਿਸ ਤਰ੍ਹਾਂ ਰਿਚਾਇਆ ਜਾ ਸਕਦਾ ਹੈ।
ਹਰਿਆਣੇ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟੜ ਨੇ 29 ਅਪ੍ਰੈਲ, 2018 ਇਹ ਬਿਆਨ ਦਿੱਤਾ ਹੈ ਕਿ ਉਹ ਇਕ ਨਵੀਂ ਯੋਜਨਾ ਬਣਾ ਰਹੇ ਹਨ, ਜੋ ਸਿਰਫ ਛੱਪੜਾਂ ਦੇ ਵਿਕਾਸ ਲਈ ਹੋਵੇਗੀ ਅਤੇ ਇਸ ਯੋਜਨਾ ਦਾ ਨਾਂਅ 'ਹਰਿਆਣਾ ਪੋਂਡ ਡਿਵੈਲਪਮੈਂਟ ਅਥਾਰਿਟੀ' ਹੋਵੇਗਾ, ਜੋ ਛੱਪੜਾਂ ਦੀ ਡਿਵੈਲਪਮੈਂਟ ਐਂਡ ਵਾਟਰ ਕੰਜ਼ਰਵੇਸ਼ਨ ਲਈ ਹੋਵੇਗੀ। ਉਨ੍ਹਾਂ ਨੇ ਇੰਜੀਨੀਅਰਿੰਗ ਪੜ੍ਹ ਰਹੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਯੋਜਨਾ ਦੀ ਕਾਮਯਾਬੀ ਲਈ ਪੂਰਾ ਯੋਗਦਾਨ ਦੇਣ। ਪੰਜਾਬ ਨੂੰ ਵੀ ਪਾਣੀ ਦੀ ਕਮੀ ਦੂਰ ਕਰਨ ਲਈ ਅਜਿਹੀ ਪਹਿਲ ਦੀ ਲੋੜ ਹੈ।


-ਸਾਬਕਾ ਟੈਕਨੀਕਲ ਮੈਂਬਰ ਪੰਜਾਬ
ਵਾਟਰ ਸਪਲਾਈ ਅਤੇ ਸੀਵਰੇਜ ਬੋਰਡ (ਪੰਜਾਬ)
ਐਮ.ਟੈਕ. ਫਰਾਮ ਯੂਨੀਵਰਸਿਟੀ ਆਫ ਹਾਲੈਂਡ ਇਨ ਹਾਈਡਰੋਲੋਜੀ।
ਮੋਬਾਈਲ : 94170-04482


ਖ਼ਬਰ ਸ਼ੇਅਰ ਕਰੋ

ਅਮਰੀਕਾ ਵਿਚ ਸਿੱਖ ਪਹਿਚਾਣ ਦਾ ਸੰਕਟ : ਸੀ.ਐਨ.ਐਨ. ਨੇ ਵਿਖਾਈ ਫ਼ਿਲਮ

ਵਿਦੇਸ਼ਾਂ ਵਿਚ ਕਈ ਥਾਈਂ ਸਿੱਖ ਪਹਿਚਾਣ ਦਾ ਮਸਲਾ ਕਾਫ਼ੀ ਗੰਭੀਰ ਹੈ। ਅਮਰੀਕਾ ਉਨ੍ਹਾਂ ਵਿਚੋਂ ਇਕ ਹੈ। ਸਮੂਹਕ ਯਤਨ ਤੇ ਮੀਡੀਆ ਮੁਹਿੰਮ ਨਾਲ ਮਸਲੇ ਨੂੰ ਕਿਸੇ ਹੱਦ ਤੱਕ ਹੱਲ ਕੀਤਾ ਜਾ ਸਕਦਾ ਹੈ। ਸੀ.ਐਨ.ਐਨ. ਚੈਨਲ ਦੁਆਰਾ ਬੀਤੇ ਦਿਨੀਂ ਪ੍ਰਸਾਰਿਤ ਕੀਤੀ ਗਈ ...

ਪੂਰੀ ਖ਼ਬਰ »

ਅੱਜ ਜਨਮ ਦਿਨ 'ਤੇ ਵਿਸ਼ੇਸ਼

ਭਾਰਤ ਦੀ ਪਹਿਲੀ ਮਹਿਲਾ ਜੱਜ-ਅੰਨਾ ਚੈਂਡੀ

ਭਾਰਤ ਵਿਚ ਸਭ ਤੋਂ ਪਹਿਲਾਂ ਜੱਜ ਦਾ ਅਹੁਦਾ ਪ੍ਰਾਪਤ ਕਰਨ ਵਾਲੀ ਅੰਨਾ ਚੈਂਡੀ ਭਾਰਤ ਦੇ ਕੇਰਲ ਸੂਬੇ ਦੀ ਵਸਨੀਕ ਸੀ। ਪਰੰਪਰਾ ਨੂੰ ਤੋੜਦਿਆਂ 22 ਵਰ੍ਹਿਆਂ ਦੀ ਅੰਨਾ ਨੇ 1927 ਵਿਚ ਲਾਅ ਕਾਲਜ ਵਿਚ ਦਾਖ਼ਲਾ ਲੈਣ ਦਾ ਹੌਸਲਾ ਕੀਤਾ। ਉਦੋਂ ਕਿਸੇ ਕੁੜੀ ਦੇ ਪੜ੍ਹਨ ਲਈ ਕਾਨੂੰਨ ...

ਪੂਰੀ ਖ਼ਬਰ »

...ਵਿਦਵਾਨ

ਕੀਤਾ ਠੋਕਰ ਮਾਰ ਕੇ, ਉਸ ਦਾ ਕੰਮ ਤਮਾਮ। ਸੱਚ ਬੋਲਣ ਦਾ ਲੱਗਿਆ, ਸ਼ੀਸ਼ੇ 'ਤੇ ਇਲਜ਼ਾਮ। ਲਿਖ ਚੁੱਕਿਆ ਤੀਹ ਪੁਸਤਕਾਂ, ਸਾਡਾ ਇਹ ਵਿਦਵਾਨ। ਮਿਲੀ ਨਾ ਕਿਧਰੋਂ ਮਾਨਤਾ, ਬਣਿਆ ਫਿਰੇ ਮਹਾਨ। ਕੁਫ਼ਰ ਜੋ ਤੋਲਣ ਰੱਜ ਕੇ, ਲੈਣ ਧਰਮ ਦੀ ਆੜ। ਵੋਟਾਂ ਵੇਲੇ ਸ਼ਖ਼ਸ ਉਹ, ਲੈਂਦੇ ਚੰਗਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX