ਤਾਜਾ ਖ਼ਬਰਾਂ


ਫ਼ਤਿਹਗੜ੍ਹ ਸਾਹਿਬ ਵਿਖੇ ਪਤੀ ਵਿਰੁੱਧ ਪਤਨੀ ਨਾਲ ਜਬਰਜਨਾਹ ਦਾ ਮੁਕੱਦਮਾ ਦਰਜ
. . .  36 minutes ago
ਫ਼ਤਿਹਗੜ੍ਹ ਸਾਹਿਬ, 20 ਨਵੰਬਰ (ਅਰੁਣ ਆਹੂਜਾ)- ਥਾਣਾ ਫ਼ਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਇਕ ਵਿਆਹੁਤਾ ਔਰਤ ਦੇ ਬਿਆਨਾ ਤੇ ਕਾਰਵਾਈ ਕਰਦਿਆਂ ਉਸ ਦੇ ਪਤੀ ਉੱਤੇ ਜਬਰ ਜਨਾਹ ਅਤੇ ਪਤੀ ਸਮੇਤ ...
ਨੌਜਵਾਨ ਦੀ ਵਿਆਹ ਤੋਂ ਇਕ ਦਿਨ ਪਹਿਲਾਂ ਸੜਕ ਹਾਦਸੇ 'ਚ ਮੌਤ
. . .  about 1 hour ago
ਜ਼ੀਰਕਪੁਰ,20 ਨਵੰਬਰ { ਹੈਪੀ ਪੰਡਵਾਲਾ} -ਨੇੜਲੇ ਪਿੰਡ ਛੱਤ ਵਿਖੇ ਵਾਪਰੀ ਦਰਦਨਾਕ ਸੜਕ ਹਾਦਸੇ 'ਚ ਅੱਜ ਵਿਆਹੁਣ ਜਾਣ ਵਾਲੇ ਮੁੰਡੇ ਦੀ ਮੌਤ ਹੋ ਗਈ, ਜਿਸ ਨਾਲ ਸਮੁੱਚੇ ਇਲਾਕੇ 'ਚ ਸੋਗ ਪਾਇਆ ਜਾ ਰਿਹਾ ...
ਰੇਲਵੇ ਲਾਈਨ ਤੋਂ ਪਾਰ ਪੈ ਰਹੇ ਸੀਵਰੇਜ ਦੀ ਮਿੱਟੀ ਹੇਠ 3 ਮਜ਼ਦੂਰ ਦੱਬੇ
. . .  about 1 hour ago
ਖੰਨਾ ,20 ਨਵੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਵਿਚ ਰੇਲਵੇ ਲਾਈਨ ਤੋਂ ਪਾਰ ਪੈ ਰਹੇ ਸੀਵਰੇਜ ਦੀ ਮਿੱਟੀ ਹੇਠ 3 ਮਜ਼ਦੂਰਾਂ ਦੇ ਦੱਬ ਜਾਣ ਦੀ ਖ਼ਬਰ ਤੋਂ ਬਾਅਦ ਉਨ੍ਹਾਂ ਨੂੰ ਬਚਾਉਣ ਲਈ ਜੰਗੀ ਪੱਧਰ ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ...
ਬੇਅਦਬੀ ਮਾਮਲਾ : ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਦੀ ਅਰਜ਼ੀ ਨੂੰ ਕੀਤਾ ਖ਼ਾਰਜ
. . .  about 2 hours ago
ਐੱਸ. ਏ. ਐੱਸ. ਨਗਰ, 2੦ ਨਵੰਬਰ (ਜਸਬੀਰ ਸਿੰਘ ਜੱਸੀ)-ਬੇਅਦਬੀ ਮਾਮਲੇ 'ਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਸੁਣਵਾਈ ਕਰਦਿਆਂ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਦੀ ਇਸ ਮਾਮਲੇ 'ਚ ਪਾਰਟੀ ਬਣਨ ਵਾਲੀ ...
ਲੋਕ ਸਭਾ 'ਚ ਚਿੱਟ ਫੰਡਸ ਸੋਧ ਬਿਲ ਪਾਸ
. . .  about 2 hours ago
ਨਵੀਂ ਦਿੱਲੀ, 20 ਨਵੰਬਰ - ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਲੋਕ ਸਭਾ 'ਚ ਚਿੱਟ ਫੰਡਸ ਸੋਧ ਬਿੱਲ 2019 ਪਾਸ ਕਰ ਦਿੱਤਾ ਗਿਆ...
ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣੇ ਭਰਾ ਨੂੰ ਕੀਤਾ ਨਾਮਜ਼ਦ
. . .  about 2 hours ago
ਕੋਲੰਬੋ, 20 ਨਵੰਬਰ - ਸ੍ਰੀਲੰਕਾ ਦੇ ਨਵਨਿਯੁਕਤ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣੇ ਭਰਾ ਮਹਿੰਦਾ ਰਾਜਪਕਸ਼ੇ ਨੂੰ ਨਾਮਜ਼ਦ ਕੀਤਾ...
ਸੰਸਦ ਮੈਂਬਰਾਂ ਦੀ ਜਾਂਚ ਲਈ ਸੰਸਦ 'ਚ ਖੁੱਲ੍ਹਾ ਸਿਹਤ ਜਾਂਚ ਕੇਂਦਰ
. . .  about 2 hours ago
ਨਵੀਂ ਦਿੱਲੀ, 20 ਨਵੰਬਰ - ਸੰਸਦ ਮੈਂਬਰਾਂ ਦੀ ਸਿਹਤ ਦੀ ਜਾਂਚ ਲਈ ਸੰਸਦ 'ਚ ਸਿਹਤ ਜਾਂਚ ਕੇਂਦਰ ਦਾ ਉਦਘਾਟਨ ਲੋਕ ਸਭਾ ਸਪੀਕਰ ਓਮ ਪ੍ਰਕਾਸ਼ ਬਿਰਲਾ ਨੇ ਕੀਤਾ। ਇਸ ਮੌਕੇ...
ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 20 ਨਵੰਬਰ - ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੋਟ ਵੱਲੋਂ ਅੱਜ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ...
80 ਗ੍ਰਾਮ ਹੈਰੋਇਨ ਸਣੇ ਲੜਕਾ-ਲੜਕੀ ਕਾਬੂ
. . .  about 3 hours ago
ਪਠਾਨਕੋਟ, 20 ਨਵੰਬਰ (ਸੰਧੂ)- ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਅੱਜ ਪੁਲਿਸ ਨੇ 80 ਗ੍ਰਾਮ ਹੈਰੋਇਨ ਸਮੇਤ ਇੱਕ ਲੜਕੇ ਅਤੇ ਲੜਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਡੀ. ਐੱਸ. ਪੀ. ਸਿਟੀ...
ਜੇ. ਐੱਨ. ਯੂ. ਨੇ ਵਿਦਿਆਰਥੀਆਂ ਨੂੰ ਅੰਦੋਲਨ ਬੰਦ ਕਰਨ ਦੀ ਅਪੀਲ
. . .  about 3 hours ago
ਨਵੀਂ ਦਿੱਲੀ, 20 ਨਵੰਬਰ- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਨੇ ਵਿਦਿਆਰਥੀਆਂ ਨੂੰ ਆਪਣੇ ਅੰਦੋਲਨ ਨੂੰ ਬੰਦ ਕਰਨ, ਕਲਾਸਾਂ 'ਚ ਵਾਪਸ ਪਰਤਣ...
ਜਲਦ ਹੋਵੇਗੀ ਭਾਰਤ-ਪਾਕਿ ਅਧਿਕਾਰੀਆਂ ਵਿਚਾਲੇ ਬੈਠਕ, ਸ਼ਰਧਾਲੂਆਂ ਨੂੰ ਆ ਰਹੀਆਂ ਸਮੱਸਿਆਵਾਂ 'ਤੇ ਹੋਵੇਗੀ ਚਰਚਾ
. . .  about 4 hours ago
ਬਟਾਲਾ, 20 ਨਵੰਬਰ (ਕਾਹਲੋਂ)- ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਕਰਤਾਰਪੁਰ) ਜਾਣ ਵਾਲੇ ਸ਼ਰਧਾਲੂਆਂ ਨੂੰ ਆ ਰਹੀਆਂ ਸਮੱਸਿਆਵਾਂ 'ਤੇ ਚਰਚਾ ਕਰਨ ਲਈ...
ਗੁਰੂਹਰਸਹਾਏ : ਵਿਸ਼ਵ ਕਬੱਡੀ ਕੱਪ ਦੇ ਚਾਰ ਦਸੰਬਰ ਨੂੰ ਹੋਣ ਵਾਲੇ ਮੈਚ ਸੰਬੰਧੀ ਡੀ. ਸੀ. ਫ਼ਿਰੋਜ਼ਪੁਰ ਵਲੋਂ ਸਟੇਡੀਅਮ ਦਾ ਦੌਰਾ
. . .  about 4 hours ago
ਗੁਰੂਹਰਸਹਾਏ, 20 ਨਵੰਬਰ (ਕਪਿਲ ਕੰਧਾਰੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ, ਜਿਸ ਦੇ ਦੋ ਮੈਚ ਚਾਰ ਦਸੰਬਰ ਦਿਨ ਬੁੱਧਵਾਰ ਨੂੰ...
ਗੋਆ 'ਚ ਸ਼ੁਰੂ ਹੋਇਆ 50ਵਾਂ ਕੌਮਾਂਤਰੀ ਫ਼ਿਲਮ ਫ਼ੈਸਟੀਵਲ
. . .  about 4 hours ago
ਪਣਜੀ, 20 ਨਵੰਬਰ- ਗੋਆ ਦੀ ਰਾਜਧਾਨੀ ਪਣਜੀ 'ਚ ਅੱਜ ਭਾਰਤ ਦਾ 50ਵਾਂ ਕੌਮਾਂਤਰੀ ਫ਼ਿਲਮ ਫ਼ੈਸਟੀਵਲ (ਆਈ. ਐੱਫ. ਐੱਫ. ਆਈ.) ਸ਼ੁਰੂ ਹੋ ਗਿਆ ਹੈ। ਫ਼ੈਸਟੀਵਲ ਦੇ ਉਦਘਾਟਨ ਮੌਕੇ ਕੇਂਦਰੀ ਮੰਤਰੀ...
ਫਤਹਿਗੜ੍ਹ ਚੂੜੀਆਂ 'ਚ ਹੋਵੇਗਾ ਸ਼ਹੀਦ ਜਵਾਨ ਮਨਿੰਦਰ ਸਿੰਘ ਦਾ ਅੰਤਿਮ ਸਸਕਾਰ
. . .  about 5 hours ago
ਰਾਜਾਸਾਂਸੀ, 20 ਨਵੰਬਰ (ਹਰਦੀਪ ਸਿੰਘ ਖੀਵਾ)- ਬੀਤੀ 18 ਨਵੰਬਰ ਨੂੰ ਸਿਆਚਿਨ ਗਲੇਸ਼ੀਅਰ 'ਚ ਬਰਫ਼ ਦੇ ਤੂਫ਼ਾਨ 'ਚ ਸ਼ਹੀਦ ਹੋਏ ਘੋਨੇਵਾਲਾ ਦੇ ਜਵਾਨ ਮਨਿੰਦਰ ਸਿੰਘ ਹਾਲ ਵਾਸੀ ਰਾਜਾਸਾਂਸੀ ਦੀ...
ਸੱਸ ਨੇ ਪੁੱਤਰ ਦੇ ਕਤਲ ਦੇ ਸ਼ੱਕ 'ਚ ਨੂੰਹ ਦਾ ਕਰਵਾਇਆ ਕਤਲ
. . .  about 5 hours ago
ਖੰਨਾ, 20 ਨਵੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਪਿੰਡ ਭੁਮਦੀ 'ਚ ਦਿਨ-ਦਿਹਾੜੇ ਗੋਲੀਆਂ ਮਾਰ ਕੇ ਜਸਵੀਰ ਕੌਰ ਨਾਮੀ ਔਰਤ ਦੇ ਕਤਲ ਦੇ ਮਾਮਲੇ ਨੂੰ ਖੰਨਾ ਪੁਲਿਸ ਨੇ ਹੱਲ ਕਰ ਲੈਣ ਦਾ ਦਾਅਵਾ ਕੀਤਾ...
ਵੀਰਭੱਦਰ ਦੇ ਰਿਸ਼ਤੇਦਾਰ ਦੇ ਕਾਤਲ ਨੂੰ ਤਾਅ ਉਮਰ ਦੀ ਸਜ਼ਾ
. . .  about 5 hours ago
ਘਾਟੀ 'ਚ ਆਮ ਵਾਂਗ ਹੋ ਰਹੇ ਹਨ ਹਾਲਾਤ, ਸੁਰੱਖਿਆ ਦੇ ਮੱਦੇਨਜ਼ਰ ਇੰਟਰਨੈੱਟ ਸੇਵਾ 'ਤੇ ਰੋਕ- ਸ਼ਾਹ
. . .  about 5 hours ago
ਕਾਂਗਰਸ ਦੇ 7 ਸੰਮਤੀ ਮੈਂਬਰਾਂ ਨੇ ਚੇਅਰਮੈਨ ਅਤੇ ਅਫਸਰਸ਼ਾਹੀ ਖ਼ਿਲਾਫ਼ ਅਪਣਾਏ ਬਾਗੀ ਤੇਵਰ
. . .  about 6 hours ago
ਅਰਜਨਟੀਨਾ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 6 hours ago
ਕਾਰ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 8 ਲੋਕਾਂ ਦੀ ਮੌਤ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 1 ਜੇਠ ਸੰਮਤ 550

ਸੰਪਾਦਕੀ

ਗੰਭੀਰ ਖੇਤੀ ਸੰਕਟ ਦੇ ਹੱਲ ਲਈ

ਕੇਂਦਰੀ ਪਹਿਲਕਦਮੀ ਦੀ ਲੋੜ

ਦੇਸ਼ ਭਰ ਵਿਚ ਖੇਤੀਬਾੜੀ ਦਾ ਸੰਕਟ ਬੇਹੱਦ ਗੰਭੀਰ ਹੁੰਦਾ ਜਾ ਰਿਹਾ ਹੈ। ਇਕ ਅੰਦਾਜ਼ੇ ਮੁਤਾਬਿਕ ਹਰ ਰੋਜ਼ ਦੇਸ਼ ਵਿਚ 45 ਦੇ ਲਗਪਗ ਕਿਸਾਨ ਅਤੇ ਖੇਤ ਮਜ਼ਦੂਰ ਖੁਦਕੁਸ਼ੀ ਕਰ ਰਹੇ ਹਨ। ਪਿਛਲੇ 20 ਸਾਲਾਂ ਵਿਚ ਲਗਪਗ 3 ਲੱਖ ਤੋਂ ਵੱਧ ਕਿਸਾਨ ਅਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ...

ਪੂਰੀ ਖ਼ਬਰ »

ਆਪਣੀ ਸੁਤੰਤਰ ਹੋਂਦ ਬਚਾਉਣ ਲਈ ਜੂਝ ਰਹੀ ਹੈ ਨਿਆਂਪਾਲਿਕਾ

'ਸਾਡੇ ਲੋਕਤੰਤਰ ਦਾ ਮੂਲ ਸਿਧਾਂਤ-ਕਾਨੂੰਨ ਦਾ ਸ਼ਾਸਨ ਹੈ। ਇਸ ਦਾ ਭਾਵ ਹੈ ਕਿ ਸਾਡੇ ਕੋਲ ਇਕ ਸੁਤੰਤਰ ਨਿਆਂਪਾਲਿਕਾ ਅਤੇ ਅਜਿਹੇ ਜੱਜ ਹੋਣੇ ਚਾਹੀਦੇ ਹਨ, ਜੋ ਸਿਆਸੀ ਰਸੂਖ਼ ਦੇ ਦਬਾਅ 'ਚ ਆਏ ਬਿਨਾਂ ਸੁਤੰਤਰ ਫ਼ੈਸਲੇ ਲੈ ਸਕਣ।' ਕਿਸੇ ਵਿਦਵਾਨ ਨੇ ਉਕਤ ਕਥਨ ਭਾਰਤ ਦੀ ...

ਪੂਰੀ ਖ਼ਬਰ »

ਧਰਤੀ ਹੇਠਲੇ ਪਾਣੀ ਦਾ ਪੱਧਰ ਉੱਪਰ ਚੁੱਕਣ ਲਈ

ਅਹਿਮ ਭੂਮਿਕਾ ਅਦਾ ਕਰ ਸਕਦੇ ਹਨ ਛੱਪੜ

ਕੁਝ ਦਿਨ ਹੋਏ, ਪੰਜਾਬ ਦੇ ਨਵੇਂ ਬਣੇ ਮੰਤਰੀ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਬਿਆਨ ਸੀ ਕਿ ਉਹ ਪੰਜਾਬ ਦੇ ਛੱਪੜਾਂ ਵੱਲ ਖ਼ਾਸ ਧਿਆਨ ਦੇਣਗੇ। ਅੱਜਕਲ੍ਹ ਛੱਪੜਾਂ ਦੀ ਉਹ ਮਹਾਨਤਾ ਨਹੀਂ ਰਹੀ ਜੋ ਪਹਿਲਾਂ ਹੋਇਆ ਕਰਦੀ ਸੀ। ਪਹਿਲਾਂ ਤਾਂ ਛੱਪੜ ਪਿੰਡਾਂ ਦੇ ਲੋਕਾਂ ...

ਪੂਰੀ ਖ਼ਬਰ »

ਅਮਰੀਕਾ ਵਿਚ ਸਿੱਖ ਪਹਿਚਾਣ ਦਾ ਸੰਕਟ : ਸੀ.ਐਨ.ਐਨ. ਨੇ ਵਿਖਾਈ ਫ਼ਿਲਮ

ਵਿਦੇਸ਼ਾਂ ਵਿਚ ਕਈ ਥਾਈਂ ਸਿੱਖ ਪਹਿਚਾਣ ਦਾ ਮਸਲਾ ਕਾਫ਼ੀ ਗੰਭੀਰ ਹੈ। ਅਮਰੀਕਾ ਉਨ੍ਹਾਂ ਵਿਚੋਂ ਇਕ ਹੈ। ਸਮੂਹਕ ਯਤਨ ਤੇ ਮੀਡੀਆ ਮੁਹਿੰਮ ਨਾਲ ਮਸਲੇ ਨੂੰ ਕਿਸੇ ਹੱਦ ਤੱਕ ਹੱਲ ਕੀਤਾ ਜਾ ਸਕਦਾ ਹੈ। ਸੀ.ਐਨ.ਐਨ. ਚੈਨਲ ਦੁਆਰਾ ਬੀਤੇ ਦਿਨੀਂ ਪ੍ਰਸਾਰਿਤ ਕੀਤੀ ਗਈ ਦਸਤਾਵੇਜ਼ੀ ਫ਼ਿਲਮ 'ਯੂਨਾਈਟਿਡ ਸ਼ੇਡਸ ਆਫ਼ ਅਮਰੀਕਾ' ਨੂੰ ਅਜਿਹੇ ਹੀ ਯਤਨ ਵਜੋਂ ਵੇਖਿਆ ਜਾ ਸਕਦਾ ਹੈ। ਅਮਰੀਕਾ ਦੇ ਪੰਜਾਬੀ ਮੀਡੀਆ ਨੇ ਜਿਥੇ ਇਸ ਫ਼ਿਲਮ ਦੀ ਪ੍ਰਸੰਸਾ ਕੀਤੀ ਹੈ ਉਥੇ ਕਾਫ਼ੀ ਕਵਰੇਜ ਵੀ ਦਿੱਤੀ ਹੈ। ਸੰਪਾਦਕੀ ਨੋਟ ਲਿਖੇ ਗਏ ਹਨ। ਪੰਜਾਬ ਮੇਲ ਯੂ.ਐਸ.ਏ. ਨੇ ਫ਼ਿਲਮ ਦੀ ਤਾਰੀਫ਼ ਕਰਦਿਆਂ ਲਿਖਿਆ ਹੈ ਕਿ ਇਹ ਦਸਤਾਵੇਜ਼ੀ ਫਿਲਮ ਅਮਰੀਕਾ ਵਿਚ ਸਿੱਖਾਂ ਦੇ ਜੀਵਨ ਉੱਪਰ ਭਰਪੂਰ ਚਾਨਣਾ ਪਾਉਂਦੀ ਹੈ ਅਤੇ ਸੀ.ਐਨ.ਐਨ. ਚੈਨਲ ਦਾ ਇਹ ਯਤਨ ਅਮਰੀਕਾ ਵਿਚ ਸਿੱਖ ਪਹਿਚਾਣ ਦੇ ਮਸਲੇ ਨੂੰ ਸੁਲਝਾਉਣ ਦੀ ਦਿਸ਼ਾ ਵਿਚ ਇਕ ਕਾਰਗਰ ਕਦਮ ਹੈ। 'ਯੂਨਾਈਟਿਡ ਸ਼ੇਡਸ ਆਫ਼ ਅਮਰੀਕਾ' ਨਾਂਅ ਦੀ ਇਸ ਦਸਤਾਵੇਜ਼ੀ ਫ਼ਿਲਮ ਵਿਚ ਸਿੱਖ ਧਰਮ, ਸਿੱਖ ਇਤਿਹਾਸ, ਸਿੱਖ ਸੋਚ, ਸਿੱਖ ਭਾਈਚਾਰੇ ਬਾਰੇ ਵਿਸਥਾਰ ਵਿਚ ਪੁਖਤਾ ਜਾਣਕਾਰੀ ਮੁਹੱਈਆ ਕੀਤੀ ਗਈ ਹੈ। ਖੇਤੀਬਾੜੀ ਤੋਂ ਲੈ ਕੇ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਦੇ ਹੋਏ ਸਿੱਖ ਹੁਣ ਵਿਦੇਸ਼ ਰਾਜਨੀਤੀ ਵਿਚ ਵੀ ਸਿਖਰਲੇ ਅਹੁਦਿਆਂ ਤੱਕ ਪਹੁੰਚ ਰਹੇ ਹਨ। ਇਸ ਸਫ਼ਰ ਨੂੰ ਸਵਾਲਾਂ-ਜਵਾਬਾਂ ਦੀ ਵਿਧੀ ਰਾਹੀਂ ਬਾਖੂਬੀ ਉਭਾਰਿਆ ਤੇ ਪੇਸ਼ ਕੀਤਾ ਗਿਆ ਹੈ।
ਜਦੋਂ ਤੋਂ ਅਮਰੀਕਾ ਵਿਚ ਸਿੱਖ ਪਹਿਚਾਣ ਦਾ ਸੰਕਟ ਸਾਹਮਣੇ ਆਇਆ ਉਦੋਂ ਤੋਂ ਵੱਖ-ਵੱਖ ਢੰਗ ਤਰੀਕਿਆਂ ਨਾਲ ਸਮੂਹਕ ਅਤੇ ਨਿੱਜੀ ਪੱਧਰ 'ਤੇ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕੋਸ਼ਿਸ਼ਾਂ ਦੇ ਹਾਂ-ਪੱਖੀ ਨਤੀਜੇ ਵੀ ਸਾਹਮਣੇ ਆਏ ਹਨ।
ਇਸ ਤੋਂ ਵੱਡੀ ਸਿੱਖਾਂ ਦੀ ਪਹਿਚਾਣ ਕੀ ਹੋ ਸਕਦੀ ਹੈ ਕਿ ਇਨ੍ਹਾਂ ਦਾ ਪਿਛੋਕੜ ਗੁਰੂ ਸਾਹਿਬਾਨ ਨਾਲ ਸਬੰਧਿਤ ਹੈ। ਲਗਾਤਾਰ ਦਸ ਸਾਲ ਇਕ ਸਿੱਖ ਭਾਰਤ ਦਾ ਪ੍ਰਧਾਨ ਮੰਤਰੀ ਰਿਹਾ ਹੈ। ਵਿਦੇਸ਼ਾਂ ਵਿਚ ਖੇਤੀਬਾੜੀ, ਕਾਰੋਬਾਰ ਅਤੇ ਸਿਆਸਤ ਵਿਚ ਸਿੱਖ ਵੱਡੀਆਂ ਤੇ ਵਿਲੱਖਣ ਪ੍ਰਾਪਤੀਆਂ ਕਰ ਰਹੇ ਹਨ।
ਦਰਅਸਲ 'ਯੂਨਾਈਟਿਡ ਸ਼ੇਡਸ ਆਫ਼ ਅਮਰੀਕਾ' ਤਹਿਤ ਸਿੱਖਾਂ ਦੇ ਇਨ੍ਹਾਂ ਵਿਲੱਖਣ ਤੇ ਵਿਕੋਲਿਤਰੇ ਪਹਿਲੂਆਂ ਨੂੰ ਹੀ ਉਭਾਰਿਆ ਗਿਆ ਹੈ। ਅਮਰੀਕਾ ਵਿਚ ਵੱਡੇ-ਵੱਡੇ ਫਾਰਮ ਖਰੀਦ ਕੇ ਖੇਤੀਬਾੜੀ ਕਰਨਾ, ਬੱਚਿਆਂ ਦਾ ਸਿਰ 'ਤੇ ਪਟਕੇ ਬੰਨ੍ਹ ਕੇ ਸਕੂਲ ਜਾਣਾ, ਹੁੰਮ-ਹੁਮਾ ਕੇ ਨਗਰ ਕੀਰਤਨਾਂ ਵਿਚ ਸ਼ਾਮਿਲ ਹੋਣਾ, ਧਾਰਮਿਕ ਮਾਨਤਾਵਾਂ, ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਸ਼ਰਧਾ ਭਾਵਨਾ, ਸੰਗਤ-ਪੰਗਤ ਪ੍ਰਥਾ ਸਬੰਧੀ ਜਾਣਕਾਰੀ ਦੇਣ ਉਪਰੰਤ ਪਗੜੀ ਦੇ ਮਹੱਤਵ ਨੂੰ ਦਰਸਾਇਆ ਗਿਆ ਹੈ। ਸਿੱਖੀ ਵਿਚਾਰਧਾਰਾ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ।
ਇਸ ਤੋਂ ਅੱਗੇ ਦਸਤਾਵੇਜ਼ੀ ਫ਼ਿਲਮ ਵਿਚ ਅਮਰੀਕਾ ਤੇ ਕੈਨੇਡਾ ਦੇ ਸਿਆਸੀ ਆਗੂਆਂ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਅਮਰੀਕੀ ਫ਼ੌਜ ਵਿਚ ਸਿੱਖਾਂ ਦੇ ਯੋਗਦਾਨ ਦੀ ਗੱਲ ਕੀਤੀ ਗਈ ਹੈ।
ਅਮਰੀਕਾ ਵਿਚ ਸਿੱਖ ਪਹਿਚਾਣ ਦਾ ਸੰਕਟ 9/11 ਦੇ ਹਮਲੇ ਬਾਅਦ ਵਜੂਦ ਵਿਚ ਆਇਆ ਮੰਨਿਆ ਜਾ ਰਿਹਾ ਹੈ। ਦਸਤਾਵੇਜ਼ੀ ਫ਼ਿਲਮ ਰਾਹੀਂ ਬੜੀ ਸ਼ਿੱਦਤ ਨਾਲ ਸਿੱਖਾਂ ਦੀ ਰਹਿਣੀ-ਬਹਿਣੀ ਅਤੇ ਉੱਚੀ-ਸੁੱਚੀ ਸੋਚ ਬਾਰੇ ਦੱਸਣ ਦਾ ਸਫ਼ਲ ਉਪਰਾਲਾ ਕੀਤਾ ਗਿਆ ਹੈ। ਕਮਾਊ ਬੈੱਲ ਨੇ ਫ਼ਿਲਮ ਵਿਚ ਖ਼ੁਦ ਵੀ ਪਗੜੀ ਬੰਨ੍ਹੀ ਹੈ। ਇਹ ਦੱਸਣ ਲਈ ਕਿ ਸਿਰ 'ਤੇ ਪਗੜੀ ਬੰਨ੍ਹਣ ਨਾਲ ਵੱਖ-ਵੱਖ ਭਾਈਚਾਰਿਆਂ ਦੇ ਲੋਕ ਇਕੋ ਜਿਹੇ ਲੱਗਣ ਲੱਗਦੇ ਹਨ। ਪ੍ਰੰਤੂ ਸਭ ਦੀ ਆਪਣੀ ਪਹਿਚਾਣ, ਆਪਣੀ ਹੋਂਦ ਹਸਤੀ, ਆਪਣੀ ਮਰਯਾਦਾ, ਆਪਣੇ ਵਿਸ਼ਵਾਸ, ਆਪਣੀ ਰਹਿਣੀ-ਬਹਿਣੀ ਹੈ। ਅਜਿਹੇ ਅਨੇਕਾਂ ਭਾਈਚਾਰਿਆਂ ਦੇ ਲੋਕ ਅਮਰੀਕਾ ਵਿਚ ਰਹਿ ਰਹੇ ਹਨ। ਅਮਰੀਕਾ ਵਿਚ ਰਹਿੰਦੇ ਹੋਏ ਉਨ੍ਹਾਂ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਮਾਊ ਬੈੱਲ ਦੁਆਰਾ ਆਰੰਭ ਕੀਤੀ ਲੜੀ ਦਾ ਕੇਂਦਰ ਬਿੰਦੂ ਹੈ।
ਦਰਅਸਲ ਇਹ ਇਕ ਟੀ.ਵੀ. ਸ਼ੋਅ ਹੈ, ਜਿਹੜਾ ਐਤਵਾਰ ਰਾਤ 10 ਵਜੇ ਪ੍ਰਸਾਰਿਤ ਕੀਤਾ ਜਾਂਦਾ ਹੈ। 'ਸਿੱਖਜ਼ ਇਨ ਅਮਰੀਕਾ' 6 ਮਈ ਨੂੰ ਵਿਖਾਇਆ ਗਿਆ। ਬੈੱਲ ਅਨੁਸਾਰ ਇਸ ਨੂੰ ਮੁਕੰਮਲ ਕਰਨ ਵਿਚ ਛੇ ਮਹੀਨੇ ਦਾ ਸਮਾਂ ਲੱਗਿਆ। ਇਸ ਟੀ. ਵੀ. ਸ਼ੋਅ ਨੂੰ ਐਮੀ ਐਵਾਰਡ ਮਿਲ ਚੁੱਕਾ ਹੈ।
ਅਮਰੀਕਾ ਵਿਚ ਸਿੱਖ ਬੱਚਿਆਂ ਨੂੰ ਸਕੂਲਾਂ ਵਿਚ ਕੀ ਕੁਝ ਬਰਦਾਸ਼ਤ ਕਰਨਾ ਪੈਂਦਾ ਹੈ, ਇਸ ਦੀ ਝਲਕ ਵਿਖਾਉਣ ਦਾ ਉਪਰਾਲਾ ਵੀ ਕੀਤਾ ਗਿਆ ਹੈ। ਅਧਿਆਪਕ ਅਤੇ ਸਾਥੀ ਵਿਦਿਆਰਥੀ ਤਰ੍ਹਾਂ-ਤਰ੍ਹਾਂ ਦੇ ਸਵਾਲ ਕਰਦੇ ਹਨ। ਹੁਣ ਤਾਂ ਇਹ ਸਵਾਲ ਵੀ ਉੱਠਣ ਲੱਗਾ ਹੈ ਕਿ ਸਿੱਖ ਧਰਮ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਅਤੇ ਸਿੱਖ ਅਮਰੀਕਾ ਵਿਚ 125 ਸਾਲਾਂ ਤੋਂ ਰਹਿ ਰਹੇ ਹਨ। ਇਸ ਲਈ ਸਕੂਲਾਂ ਵਿਚ ਸਿੱਖ ਧਰਮ ਸਬੰਧੀ ਪੜ੍ਹਾਇਆ ਜਾਣਾ ਚਾਹੀਦਾ ਹੈ।
ਅਮਰੀਕਾ ਦੇ ਪੰਜਾਬੀ ਮੀਡੀਆ ਦੀ ਇੱਛਾ ਹੈ ਕਿ ਉਪਰੋਕਤ ਦਸਤਾਵੇਜ਼ੀ ਫ਼ਿਲਮ ਵਾਂਗ ਦੁਨੀਆ ਭਰ ਦੇ ਪੰਜਾਬੀ ਮੀਡੀਆ ਅਤੇ ਸਿੱਖ ਭਾਈਚਾਰੇ ਨੂੰ ਪਹਿਚਾਣ ਦੇ ਸੰਕਟ 'ਚੋਂ ਨਿਕਲਣ ਲਈ ਆਪਣੀ-ਆਪਣੀ ਪੱਧਰ 'ਤੇ ਯਤਨ ਕਰਨੇ ਚਾਹੀਦੇ ਹਨ ਅਤੇ ਉਨ੍ਹਾਂ ਯਤਨਾਂ ਨੂੰ ਦੁਨੀਆ ਸਾਹਮਣੇ ਰੱਖਣਾ ਚਾਹੀਦਾ ਹੈ।


ਮੋਬਾਈਲ : 94171-53513.
-ਈ-ਮੇਲ : prof_kulbir@yahoo.com

 


ਖ਼ਬਰ ਸ਼ੇਅਰ ਕਰੋ

ਅੱਜ ਜਨਮ ਦਿਨ 'ਤੇ ਵਿਸ਼ੇਸ਼

ਭਾਰਤ ਦੀ ਪਹਿਲੀ ਮਹਿਲਾ ਜੱਜ-ਅੰਨਾ ਚੈਂਡੀ

ਭਾਰਤ ਵਿਚ ਸਭ ਤੋਂ ਪਹਿਲਾਂ ਜੱਜ ਦਾ ਅਹੁਦਾ ਪ੍ਰਾਪਤ ਕਰਨ ਵਾਲੀ ਅੰਨਾ ਚੈਂਡੀ ਭਾਰਤ ਦੇ ਕੇਰਲ ਸੂਬੇ ਦੀ ਵਸਨੀਕ ਸੀ। ਪਰੰਪਰਾ ਨੂੰ ਤੋੜਦਿਆਂ 22 ਵਰ੍ਹਿਆਂ ਦੀ ਅੰਨਾ ਨੇ 1927 ਵਿਚ ਲਾਅ ਕਾਲਜ ਵਿਚ ਦਾਖ਼ਲਾ ਲੈਣ ਦਾ ਹੌਸਲਾ ਕੀਤਾ। ਉਦੋਂ ਕਿਸੇ ਕੁੜੀ ਦੇ ਪੜ੍ਹਨ ਲਈ ਕਾਨੂੰਨ ...

ਪੂਰੀ ਖ਼ਬਰ »

...ਵਿਦਵਾਨ

ਕੀਤਾ ਠੋਕਰ ਮਾਰ ਕੇ, ਉਸ ਦਾ ਕੰਮ ਤਮਾਮ। ਸੱਚ ਬੋਲਣ ਦਾ ਲੱਗਿਆ, ਸ਼ੀਸ਼ੇ 'ਤੇ ਇਲਜ਼ਾਮ। ਲਿਖ ਚੁੱਕਿਆ ਤੀਹ ਪੁਸਤਕਾਂ, ਸਾਡਾ ਇਹ ਵਿਦਵਾਨ। ਮਿਲੀ ਨਾ ਕਿਧਰੋਂ ਮਾਨਤਾ, ਬਣਿਆ ਫਿਰੇ ਮਹਾਨ। ਕੁਫ਼ਰ ਜੋ ਤੋਲਣ ਰੱਜ ਕੇ, ਲੈਣ ਧਰਮ ਦੀ ਆੜ। ਵੋਟਾਂ ਵੇਲੇ ਸ਼ਖ਼ਸ ਉਹ, ਲੈਂਦੇ ਚੰਗਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX