ਤਾਜਾ ਖ਼ਬਰਾਂ


ਪ੍ਰਸ਼ਾਸਨ ਅਤੇ ਆਰਮੀ ਵੱਲੋਂ ਪੂਰੇ ਤਾਲਮੇਲ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਕੀਤੀ ਜਾ ਰਹੀ ਹੈ ਸਹਾਇਤਾ
. . .  1 minute ago
ਸ਼ਾਹਕੋਟ, 23 ਅਗਸਤ (ਸੁਖਦੀਪ ਸਿੰਘ)- ਲੋਹੀਆ ਇਲਾਕੇ 'ਚ ਆਏ ਹੜ੍ਹ ਦੌਰਾਨ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਅਤੇ ਆਰਮੀ ਵੱਲੋਂ ਇਕ ਦੂਜੇ ਦੇ ਤਾਲਮੇਲ ਨਾਲ ਲੋਕਾਂ ਦੀ ਸਹਾਇਤਾ...
ਕਰਜ਼ੇ ਦੇ ਭੁਗਤਾਨ ਤੋਂ ਬਾਅਦ ਗ੍ਰਾਹਕਾਂ ਨੂੰ 15 ਦਿਨਾਂ ਦੇ ਅੰਦਰ ਦਸਤਾਵੇਜ਼ ਵਾਪਸ ਦੇਣਗੇ ਬੈਂਕ- ਸੀਤਾਰਮਨ
. . .  40 minutes ago
ਨਵੀਂ ਦਿੱਲੀ, 23 ਅਗਸਤ- ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਆਰਥਿਕ ਸੁਧਾਰ ਸਰਕਾਰ ਦੇ...
ਲੋਨ ਦੀਆਂ ਅਰਜ਼ੀਆਂ 'ਤੇ ਰਖੀ ਜਾਵੇਗੀ ਆਨਲਾਈਨ ਨਜ਼ਰ- ਸੀਤਾਰਮਨ
. . .  39 minutes ago
ਭਾਰਤ ਦੀ ਆਰਥਿਕਤਾ ਅਮਰੀਕਾ ਅਤੇ ਚੀਨ ਨਾਲੋਂ ਬਿਹਤਰ - ਸੀਤਾਰਮਨ
. . .  about 1 hour ago
ਫਿੱਕੀ ਵੱਲੋਂ ਬਠਿੰਡਾ ਦੇ ਥਾਣਾ ਸਿਵਲ ਲਾਈਨ ਨੂੰ ਮਿਲਿਆ ਅਵਾਰਡ
. . .  about 1 hour ago
ਬਠਿੰਡਾ, 23 ਅਗਸਤ (ਨਾਇਬ ਸਿੱਧੂ)- ਫੈਡਰੇਸ਼ਨ ਆਫ਼ ਇੰਡੀਆ ਚੈਂਬਰ ਆਫ਼ ਕਾਮਰਸ ਇੰਡਸਟਰੀ (ਫਿੱਕੀ) ਜੋ ਕਿ ਕੇਂਦਰ ਸਰਕਾਰ ਨੂੰ ..
ਬਾਲ ਪੋਸ਼ਣ ਅਭਿਆਨ ਤਹਿਤ ਵਧੀਆ ਕਾਰਗੁਜ਼ਾਰੀ ਲਈ ਜ਼ਿਲ੍ਹਾ ਮਾਨਸਾ ਨੂੰ ਮਿਲਿਆ ਰਾਸ਼ਟਰੀ ਪੁਰਸਕਾਰ
. . .  about 1 hour ago
ਬੁਢਲਾਡਾ, 23 ਅਗਸਤ (ਸਵਰਨ ਸਿੰਘ ਰਾਹੀ) - ਜ਼ਿਲ੍ਹਾ ਮਾਨਸਾ ਨੂੰ ਬਾਲ ਪੋਸ਼ਣ ਅਭਿਆਨ ਤਹਿਤ ਵਧੀਆਂ ਕਾਰਗੁਜ਼ਾਰੀ ਲਈ ਰਾਸ਼ਟਰੀ ਪੁਰਸਕਾਰ....
ਲੋਨ ਖ਼ਤਮ ਹੋਣ ਦੇ 15 ਦਿਨਾਂ ਅੰਦਰ ਕਾਗ਼ਜ਼ਾਤ ਦੇਣੇ ਹੋਣਗੇ- ਵਿੱਤ ਮੰਤਰੀ ਸੀਤਾਰਮਨ
. . .  about 1 hour ago
ਵਿਆਜ ਦਰਾਂ ਘਟਣਗੀਆਂ ਤਾਂ ਈ. ਐੱਮ. ਆਈ. ਵੀ ਘੱਟ ਹੋਣਗੀਆਂ- ਸੀਤਾਰਮਨ
. . .  about 1 hour ago
ਰੈਪੋ ਰੇਟ ਨੂੰ ਸਿੱਧਿਆਂ ਵਿਆਜ ਦਰਾਂ ਨਾਲ ਜੋੜਿਆ ਜਾਵੇਗਾ- ਵਿੱਤ ਮੰਤਰੀ
. . .  about 2 hours ago
ਬੈਂਕਾਂ ਨੂੰ ਵਿਆਜ ਦਰ 'ਚ ਕਮੀ ਦਾ ਲਾਭ ਲੋਕਾਂ ਨੂੰ ਦੇਣਾ ਪਵੇਗਾ- ਵਿੱਤ ਮੰਤਰੀ ਸੀਤਾਰਮਨ
. . .  about 2 hours ago
ਹਵਾਈ ਅੱਡੇ ਨੇੜੇ 100 ਮੀਟਰ ਦਾਇਰੇ 'ਚ ਬਣੀਆਂ ਇਮਾਰਤਾਂ 'ਤੇ ਹੋਵੇਗੀ ਕਾਰਵਾਈ
. . .  about 2 hours ago
ਜ਼ੀਰਕਪੁਰ, 23 ਅਗਸਤ (ਹਰਦੀਪ ਹੈਪੀ ਪੰਡਵਾਲਾ) - ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਜ਼ੀਰਕਪੁਰ ਵਾਲੇ ਪਾਸੇ 100 ਮੀਟਰ ਘੇਰੇ...
ਟੈਕਸ ਦੇ ਨਾਂ 'ਤੇ ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ- ਸੀਤਾਰਮਨ
. . .  about 2 hours ago
ਟੈਕਸ ਨੋਟਿਸ ਲਈ ਕੇਂਦਰੀ ਸਿਸਟਮ ਹੋਵੇਗਾ- ਵਿੱਤ ਮੰਤਰੀ ਸੀਤਾਰਮਨ
. . .  about 2 hours ago
ਟੈਕਸ ਅਤੇ ਲੇਬਰ ਕਾਨੂੰਨ 'ਚ ਸੁਧਾਰ ਕਰ ਰਹੇ ਹਾਂ- ਵਿੱਤ ਮੰਤਰੀ
. . .  about 2 hours ago
ਅਸੀਂ ਕਾਰੋਬਾਰ ਸੌਖ ਨੂੰ ਉਤਸ਼ਾਹਿਤ ਕੀਤਾ ਹੈ- ਵਿੱਤ ਮੰਤਰੀ ਸੀਤਾਰਮਨ
. . .  about 2 hours ago
ਪੂਰੀ ਦੁਨੀਆ 'ਚ ਆਰਥਿਕ ਉਥਲ-ਪੁਥਲ ਮਚੀ ਹੋਈ ਹੈ- ਵਿੱਤ ਮੰਤਰੀ
. . .  about 2 hours ago
ਦੇਸ਼ 'ਚ ਲਗਾਤਾਰ ਆਰਥਿਕ ਸੁਧਾਰ ਦੇ ਕੰਮ ਹੋਏ ਹਨ- ਵਿੱਤ ਮੰਤਰੀ
. . .  about 2 hours ago
ਚੀਨ-ਅਮਰੀਕਾ 'ਟਰੇਡ ਵਾਰ' ਕਾਰਨ ਮੰਦੀ ਦਾ ਸੰਕਟ ਵਧਿਆ- ਨਿਰਮਲਾ ਸੀਤਾਰਮਨ
. . .  about 2 hours ago
ਬਾਕੀ ਦੇਸ਼ ਵੀ ਮੰਦੀ ਦਾ ਸਾਹਮਣਾ ਕਰ ਰਹੇ ਹਨ- ਨਿਰਮਲਾ ਸੀਤਾਰਮਨ
. . .  about 2 hours ago
ਭਾਰਤ ਦੀ ਅਰਥ ਵਿਵਸਥਾ ਬਿਹਤਰ ਹਾਲਾਤ 'ਚ- ਵਿੱਤ ਮੰਤਰੀ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 1 ਜੇਠ ਸੰਮਤ 550

ਸੰਪਾਦਕੀ

ਗੰਭੀਰ ਖੇਤੀ ਸੰਕਟ ਦੇ ਹੱਲ ਲਈ

ਕੇਂਦਰੀ ਪਹਿਲਕਦਮੀ ਦੀ ਲੋੜ

ਦੇਸ਼ ਭਰ ਵਿਚ ਖੇਤੀਬਾੜੀ ਦਾ ਸੰਕਟ ਬੇਹੱਦ ਗੰਭੀਰ ਹੁੰਦਾ ਜਾ ਰਿਹਾ ਹੈ। ਇਕ ਅੰਦਾਜ਼ੇ ਮੁਤਾਬਿਕ ਹਰ ਰੋਜ਼ ਦੇਸ਼ ਵਿਚ 45 ਦੇ ਲਗਪਗ ਕਿਸਾਨ ਅਤੇ ਖੇਤ ਮਜ਼ਦੂਰ ਖੁਦਕੁਸ਼ੀ ਕਰ ਰਹੇ ਹਨ। ਪਿਛਲੇ 20 ਸਾਲਾਂ ਵਿਚ ਲਗਪਗ 3 ਲੱਖ ਤੋਂ ਵੱਧ ਕਿਸਾਨ ਅਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ...

ਪੂਰੀ ਖ਼ਬਰ »

ਆਪਣੀ ਸੁਤੰਤਰ ਹੋਂਦ ਬਚਾਉਣ ਲਈ ਜੂਝ ਰਹੀ ਹੈ ਨਿਆਂਪਾਲਿਕਾ

'ਸਾਡੇ ਲੋਕਤੰਤਰ ਦਾ ਮੂਲ ਸਿਧਾਂਤ-ਕਾਨੂੰਨ ਦਾ ਸ਼ਾਸਨ ਹੈ। ਇਸ ਦਾ ਭਾਵ ਹੈ ਕਿ ਸਾਡੇ ਕੋਲ ਇਕ ਸੁਤੰਤਰ ਨਿਆਂਪਾਲਿਕਾ ਅਤੇ ਅਜਿਹੇ ਜੱਜ ਹੋਣੇ ਚਾਹੀਦੇ ਹਨ, ਜੋ ਸਿਆਸੀ ਰਸੂਖ਼ ਦੇ ਦਬਾਅ 'ਚ ਆਏ ਬਿਨਾਂ ਸੁਤੰਤਰ ਫ਼ੈਸਲੇ ਲੈ ਸਕਣ।' ਕਿਸੇ ਵਿਦਵਾਨ ਨੇ ਉਕਤ ਕਥਨ ਭਾਰਤ ਦੀ ...

ਪੂਰੀ ਖ਼ਬਰ »

ਧਰਤੀ ਹੇਠਲੇ ਪਾਣੀ ਦਾ ਪੱਧਰ ਉੱਪਰ ਚੁੱਕਣ ਲਈ

ਅਹਿਮ ਭੂਮਿਕਾ ਅਦਾ ਕਰ ਸਕਦੇ ਹਨ ਛੱਪੜ

ਕੁਝ ਦਿਨ ਹੋਏ, ਪੰਜਾਬ ਦੇ ਨਵੇਂ ਬਣੇ ਮੰਤਰੀ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਬਿਆਨ ਸੀ ਕਿ ਉਹ ਪੰਜਾਬ ਦੇ ਛੱਪੜਾਂ ਵੱਲ ਖ਼ਾਸ ਧਿਆਨ ਦੇਣਗੇ। ਅੱਜਕਲ੍ਹ ਛੱਪੜਾਂ ਦੀ ਉਹ ਮਹਾਨਤਾ ਨਹੀਂ ਰਹੀ ਜੋ ਪਹਿਲਾਂ ਹੋਇਆ ਕਰਦੀ ਸੀ। ਪਹਿਲਾਂ ਤਾਂ ਛੱਪੜ ਪਿੰਡਾਂ ਦੇ ਲੋਕਾਂ ...

ਪੂਰੀ ਖ਼ਬਰ »

ਅਮਰੀਕਾ ਵਿਚ ਸਿੱਖ ਪਹਿਚਾਣ ਦਾ ਸੰਕਟ : ਸੀ.ਐਨ.ਐਨ. ਨੇ ਵਿਖਾਈ ਫ਼ਿਲਮ

ਵਿਦੇਸ਼ਾਂ ਵਿਚ ਕਈ ਥਾਈਂ ਸਿੱਖ ਪਹਿਚਾਣ ਦਾ ਮਸਲਾ ਕਾਫ਼ੀ ਗੰਭੀਰ ਹੈ। ਅਮਰੀਕਾ ਉਨ੍ਹਾਂ ਵਿਚੋਂ ਇਕ ਹੈ। ਸਮੂਹਕ ਯਤਨ ਤੇ ਮੀਡੀਆ ਮੁਹਿੰਮ ਨਾਲ ਮਸਲੇ ਨੂੰ ਕਿਸੇ ਹੱਦ ਤੱਕ ਹੱਲ ਕੀਤਾ ਜਾ ਸਕਦਾ ਹੈ। ਸੀ.ਐਨ.ਐਨ. ਚੈਨਲ ਦੁਆਰਾ ਬੀਤੇ ਦਿਨੀਂ ਪ੍ਰਸਾਰਿਤ ਕੀਤੀ ਗਈ ...

ਪੂਰੀ ਖ਼ਬਰ »

ਅੱਜ ਜਨਮ ਦਿਨ 'ਤੇ ਵਿਸ਼ੇਸ਼

ਭਾਰਤ ਦੀ ਪਹਿਲੀ ਮਹਿਲਾ ਜੱਜ-ਅੰਨਾ ਚੈਂਡੀ

ਭਾਰਤ ਵਿਚ ਸਭ ਤੋਂ ਪਹਿਲਾਂ ਜੱਜ ਦਾ ਅਹੁਦਾ ਪ੍ਰਾਪਤ ਕਰਨ ਵਾਲੀ ਅੰਨਾ ਚੈਂਡੀ ਭਾਰਤ ਦੇ ਕੇਰਲ ਸੂਬੇ ਦੀ ਵਸਨੀਕ ਸੀ। ਪਰੰਪਰਾ ਨੂੰ ਤੋੜਦਿਆਂ 22 ਵਰ੍ਹਿਆਂ ਦੀ ਅੰਨਾ ਨੇ 1927 ਵਿਚ ਲਾਅ ਕਾਲਜ ਵਿਚ ਦਾਖ਼ਲਾ ਲੈਣ ਦਾ ਹੌਸਲਾ ਕੀਤਾ। ਉਦੋਂ ਕਿਸੇ ਕੁੜੀ ਦੇ ਪੜ੍ਹਨ ਲਈ ਕਾਨੂੰਨ ਦਾ ਖੇਤਰ ਬਿਲਕੁਲ ਨਵਾਂ ਸੀ। ਕਾਲਜ ਪੜ੍ਹਦਿਆਂ ਉਸ ਦਾ ਪੁਲਿਸ ਇੰਸਪੈਕਟਰ ਸ੍ਰੀ ਪੀ. ਸੀ. ਚੈਂਡੀ ਨਾਲ ਵਿਆਹ ਹੋ ਗਿਆ। ਕਾਲਜ ਵਿਚ ਉਹ ਇਕੱਲੀ ਲੜਕੀ ਸੀ, ਪਰੰਤੂ ਪਹਿਲੀ ਵਿਦਿਆਰਥਣ ਹੋਣ ਦਾ ਅਹਿਸਾਸ ਉਸ ਨੂੰ ਡੋਲਣ ਨਾ ਦਿੰਦਾ ਤੇ ਉਹ ਹਰ ਕਠਿਨਾਈ ਨੂੰ ਸਹਿਜੇ-ਸਹਿਜੇ ਪਾਰ ਕਰਦੀ ਰਹੀ। ਕਾਲਜ ਪੜ੍ਹਦਿਆਂ ਜਦੋਂ ਉਸ ਦੇ ਬੇਟੇ ਨੇ ਜਨਮ ਲਿਆ ਤਾਂ ਉਸ ਦੀਆਂ ਮੁਸ਼ਕਿਲਾਂ ਵਿਚ ਹੋਰ ਵਾਧਾ ਹੋ ਗਿਆ। ਪਰ ਪਤੀ ਵਲੋਂ ਦਿੱਤੇ ਉਤਸ਼ਾਹ ਨਾਲ ਉਸ ਦਾ ਹੌਸਲਾ ਹੋਰ ਬੁਲੰਦ ਹੁੰਦਾ ਗਿਆ। ਉਸ ਦੇ ਪਤੀ ਤਰੱਕੀ ਕਰਦੇ-ਕਰਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਦੀ ਪਦਵੀ ਤਕ ਪਹੁੰਚ ਕੇ ਸੇਵਾਮੁਕਤ ਹੋਏ।
ਅੰਨਾ ਦਾ ਜਨਮ 14 ਮਈ, 1905 ਵਿਚ ਅਲੈਪੀ, ਤਰਾਵਣਕੋਰ (ਹੁਣ ਕੇਰਲ) ਵਸਦੇ ਈਸਾਈ ਪਰਿਵਾਰ ਵਿਚ ਹੋਇਆ। ਮੁਢਲੀ ਪੜ੍ਹਾਈ ਦੌਰਾਨ ਹੀ ਉਸ ਨੇ ਆਪਣੀ ਵਿਲੱਖਣ ਪ੍ਰਤਿਭਾ ਦਾ ਪ੍ਰਮਾਣ ਦੇ ਦਿੱਤਾ ਸੀ। 1930 ਵਿਚ ਵਕੀਲ ਵਜੋਂ ਆਪਣਾ ਨਾਂਅ ਦਰਜ ਕਰਾਉਣ ਵਾਲੀ ਤਰਾਵਣਕੋਰ ਦੀ ਪਹਿਲੀ ਮਹਿਲਾ ਵਕੀਲ ਅੰਨਾ ਚੈਂਡੀ ਹੀ ਸੀ। 1938 ਵਿਚ ਜ਼ਿਲ੍ਹੇ ਦੀ ਮੁਨਸਿਫ਼ ਬਣ ਕੇ ਉਸ ਨੇ ਭਾਰਤ ਦੀ ਪਹਿਲੀ ਮਹਿਲਾ ਜੱਜ ਹੋਣ ਦਾ ਮਾਣ ਹਾਸਲ ਕੀਤਾ। ਪੰਜ ਵਰ੍ਹਿਆਂ ਬਾਅਦ ਵਧੀਕ ਜ਼ਿਲ੍ਹਾ ਜੱਜ ਤੇ 1948 ਵਿਚ ਜ਼ਿਲ੍ਹਾ ਜੱਜ ਬਣ ਗਈ। ਉਸ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦਿਆਂ 9 ਫਰਵਰੀ, 1959 ਵਿਚ ਉਸ ਨੂੰ ਕੇਰਲ ਹਾਈਕੋਰਟ ਦੀ ਜੱਜ ਨਿਯੁਕਤ ਕੀਤਾ ਗਿਆ। ਕੇਰਲ ਹਾਈ ਕੋਰਟ ਦੇ ਪ੍ਰਮੁੱਖ ਜੱਜ ਸ੍ਰੀ ਵੀ.ਕੇ. ਬਾਲੀ ਅਨੁਸਾਰ ਅੰਨਾ ਨੂੰ ਇਹ ਅਹੁਦਾ ਮਿਲਣਾ ਲਿੰਗ-ਭੇਦ ਦੂਰ ਕਰਕੇ ਨਿਆਂ ਦੀ ਨਿਰਪੱਖ ਵਿਵਸਥਾ ਨੂੰ ਉਤਸ਼ਾਹਿਤ ਕਰਨ ਵੱਲ ਇਕ ਕਦਮ ਸੀ। ਇਸ ਸਨਮਾਨਿਤ ਸਥਾਨ 'ਤੇ ਪਹੁੰਚਣ ਵਾਲੀ ਉਹ ਪਹਿਲੀ ਭਾਰਤੀ ਅਤੇ ਰਾਸ਼ਟਰ ਮੰਡਲੀ ਮਹਿਲਾ ਸੀ। ਇਸ ਅਹੁਦੇ 'ਤੇ ਉਸ ਨੇ 5 ਅਪ੍ਰੈਲ, 1967 ਤੱਕ ਸੇਵਾ ਨਿਭਾਈ। ਭਾਰਤੀ ਨਿਆਂ ਕਮਿਸ਼ਨ ਦੀ ਉਹ ਆਪਣੇ ਆਖ਼ਰੀ ਵੇਲੇ ਤੱਕ ਮੈਂਬਰ ਰਹੀ। ਵਿਸ਼ਵ ਦੀ ਮਹਿਲਾ ਵਕੀਲਾਂ ਦੀ ਕਾਰਜਕਾਰਨੀ ਦੀ ਮੈਂਬਰ ਬਣਨ ਨਾਲ ਅੰਨਾ ਵਿਚ ਹੋਰ ਆਤਮ-ਵਿਸ਼ਵਾਸ ਵਧਿਆ। ਉਹ ਤਰਾਵਣਕੋਰ ਵਿਧਾਨ ਪ੍ਰੀਸ਼ਦ ਦੀ ਵੀ ਮੈਂਬਰ ਰਹੀ। ਆਪਣੀ ਸਫ਼ਲਤਾ ਦੇ ਰਾਜ਼ ਦਾ ਮੁੱਖ ਸਿਹਰਾ ਉਹ ਆਪਣੇ ਪਤੀ ਸਿਰ ਬੰਨ੍ਹਦੀ ਹੈ। ਉਸ ਅਨੁਸਾਰ ਪਤੀ ਦੇ ਸਹਿਯੋਗ ਤੋਂ ਬਿਨਾਂ ਇਹ ਸਭ ਕੁਝ ਹੋ ਸਕਣਾ ਮੁਸ਼ਕਿਲ ਸੀ।
ਅੰਨਾ ਚੰਗੀ ਲੇਖਿਕਾ, ਪਾਠਕ ਤੇ ਪੱਤਰਕਾਰ ਵੀ ਸੀ। ਕਾਨੂੰਨ ਤੋਂ ਬਿਨਾਂ ਉਸ ਨੇ ਇਕ ਹੋਰ ਖੇਤਰ ਵਿਚ ਵੀ ਪਹਿਲਕਦਮੀ ਕੀਤੀ। ਲੋਕ ਹੈਰਾਨ ਹੋ ਗਏ ਜਦੋਂ ਉਹ ਜੱਜ ਬਣਕੇ ਨਾਟਕ ਕਰਨ ਲੱਗੀ। ਉਨ੍ਹਾਂ ਵੇਲਿਆਂ 'ਚ ਕੁੜੀਆਂ ਦਾ ਕਿਰਦਾਰ ਵੀ ਮੁੰਡੇ ਨਿਭਾਉਂਦੇ ਸਨ। ਆਪਣੇ ਲਿਖੇ ਨਾਟਕ 'ਮਰਡਰ ਆਫ਼ ਦਾ ਇੰਗਲਿਸ਼ ਲੈਂਗੂਏਜ' ਦਾ ਉਸ ਨੇ ਨਿਰਦੇਸ਼ਨ ਵੀ ਕੀਤਾ ਤੇ ਅਦਾਕਾਰੀ ਵੀ ਕੀਤੀ। ਇਸ ਪਹਿਲਕਦਮੀ ਲਈ ਉਸ ਨੂੰ ਤਰਾਵਣਕੋਰ ਦੀ ਤਤਕਾਲੀ ਮਹਾਰਾਣੀ ਸੇਥੂ ਪਾਰਵਤੀ ਵਲੋਂ ਉਤਸ਼ਾਹ ਵੀ ਪ੍ਰਾਪਤ ਹੋਇਆ। ਕੇਰਲ ਦੀ ਪਹਿਲੀ ਮਹਿਲਾ ਪਤ੍ਰਿਕਾ 'ਸ੍ਰੀਮਤੀ' ਦਾ ਸੰਪਾਦਨ ਕਰਕੇ ਉਸ ਨੇ ਖ਼ੂਬ ਪ੍ਰਸਿੱਧੀ ਹਾਸਲ ਕੀਤੀ। ਇਕ ਵਿਧਾਇਕ ਤੇ ਪੱਤਰਕਾਰ ਹੋਣ ਨਾਤੇ ਉਸ ਨੇ ਮਹਿਲਾ ਅਧਿਕਾਰਾਂ ਲਈ ਖ਼ੂਬ ਲੜਾਈ ਕੀਤੀ ਅਤੇ ਕੇਰਲ ਦੀਆਂ ਮਹਿਲਾਵਾਂ ਲਈ ਨੌਕਰੀ ਵਿਚ ਜਾਣ ਲਈ ਰਾਹ ਸੁਖੈਨ ਕੀਤਾ। 'ਜੱਜਾਂ ਦੇ ਬਹੁਤ ਵਾਰੀ ਗ਼ਲਤ ਹੋਣ ਵਾਲੇ ਫ਼ੈਸਲੇ ਕਦੇ ਗਲਤ ਨਾ ਹੁੰਦੇ, ਜੇ ਉਹ ਤਰਕਬੁੱਧੀ ਘੱਟ ਅਤੇ ਸਮਝ ਵੱਧ ਰੱਖਦੇ।' ਕਿਸੇ ਮਹਿਲਾ ਜੱਜ ਦੀ ਸਫ਼ਲਤਾ ਦਾ ਅੰਦਾਜ਼ਾ ਇਸ ਪ੍ਰਸਿੱਧ ਵਾਕ ਤੋਂ ਲਗਾਇਆ ਜਾ ਸਕਦਾ ਹੈ।


-ਸਹਾਇਕ ਪ੍ਰੋਫੈਸਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਬਾਈਲ : 85678-86223


ਖ਼ਬਰ ਸ਼ੇਅਰ ਕਰੋ

...ਵਿਦਵਾਨ

ਕੀਤਾ ਠੋਕਰ ਮਾਰ ਕੇ, ਉਸ ਦਾ ਕੰਮ ਤਮਾਮ। ਸੱਚ ਬੋਲਣ ਦਾ ਲੱਗਿਆ, ਸ਼ੀਸ਼ੇ 'ਤੇ ਇਲਜ਼ਾਮ। ਲਿਖ ਚੁੱਕਿਆ ਤੀਹ ਪੁਸਤਕਾਂ, ਸਾਡਾ ਇਹ ਵਿਦਵਾਨ। ਮਿਲੀ ਨਾ ਕਿਧਰੋਂ ਮਾਨਤਾ, ਬਣਿਆ ਫਿਰੇ ਮਹਾਨ। ਕੁਫ਼ਰ ਜੋ ਤੋਲਣ ਰੱਜ ਕੇ, ਲੈਣ ਧਰਮ ਦੀ ਆੜ। ਵੋਟਾਂ ਵੇਲੇ ਸ਼ਖ਼ਸ ਉਹ, ਲੈਂਦੇ ਚੰਗਾ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX