ਤਾਜਾ ਖ਼ਬਰਾਂ


ਟਾਂਡਾ 'ਚ ਟੁੱਟਿਆ ਰੇਲਵੇ ਟਰੈਕ, ਟਲਿਆ ਵੱਡਾ ਹਾਦਸਾ
. . .  12 minutes ago
ਟਾਂਡਾ ਉੜਮੁੜ, 17 ਨਵੰਬਰ (ਦੀਪਕ ਬਹਿਲ)- ਟਾਂਡਾ ਨੇੜੇ ਇਕ ਰੇਲਵੇ ਟਰੈਕ ਟੁੱਟਣ ਕਾਰਨ ਅਚਾਨਕ ਸਨਸਨੀ ਫੈਲ ਗਈ। ਰਾਹਤ ਭਰੀ ਗੱਲ ਇਹ ਰਹੀ ਕਿ ਰੇਲਵੇ ਟਰੈਕ ਉੱਪਰ ਕਿਸਾਨਾਂ ਦੇ ਧਰਨੇ ਦੇ ਚੱਲਦਿਆਂ ਅੱਜ ਇਸ ਰੇਲਵੇ ਟਰੈਕ ਤੋਂ ਆਵਾਜਾਈ ਬੰਦ ਰਹੀ। ....
ਚੰਡੀਗੜ੍ਹ 'ਚ ਪੁੱਛਗਿੱਛ ਕਰਨ ਸੰਬੰਧੀ ਸੁਖਬੀਰ ਬਾਦਲ ਵੱਲੋਂ 'ਸਿੱਟ' ਨੂੰ ਲਿਖਤੀ ਅਪੀਲ- ਆਈ.ਜੀ.
. . .  52 minutes ago
ਚੰਡੀਗੜ੍ਹ, 17 ਨਵੰਬਰ (ਵਿਕਰਮਜੀਤ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 'ਸਿੱਟ' ਤੋਂ ਚੰਡੀਗੜ੍ਹ 'ਚ ਪੁੱਛਗਿੱਛ ਕਰਨ ਸੰਬੰਧੀ ਲਿਖਤੀ ਤੌਰ 'ਤੇ ਅਪੀਲ ਕੀਤੀ ਗਈ ਹੈ। ਇਸ ਬਾਰੇ 'ਅਜੀਤ' ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ....
ਪੰਜਾਬ 'ਚ ਸੀ.ਬੀ.ਆਈ. ਨੂੰ ਜਾਂਚ ਤੋਂ ਰੋਕਣ ਦਾ ਕੋਈ ਵਿਚਾਰ ਨਹੀਂ - ਕੈਪਟਨ
. . .  about 1 hour ago
ਚੰਡੀਗੜ੍ਹ, 17 ਨਵੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਸੂਬੇ 'ਚ ਸੀ.ਬੀ.ਆਈ. ਨੂੰ ਆਮ ਜਾਂਚ ਤੋਂ ਰੋਕਣ ਦਾ ਕੋਈ ਵਿਚਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਪਾਰਟੀ ਦੀ ਕੇਂਦਰੀ ਲੀਡਰਾਂ ਵੱਲੋਂ ਸਾਰੇ ਕਾਂਗਰਸ ....
ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 71
. . .  about 1 hour ago
ਸ਼ਿਕਾਗੋ, 17 ਨਵੰਬਰ- ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 71 ਹੋ ਗਈ ਹੈ ਜਦਕਿ ਇਕ ਹਜ਼ਾਰ ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ। ਬੂਟੇ ਕਾਉਂਟੀ ਦੇ ਸ਼ੈਰਿਫ ਕੋਰੀ ਹੋਨਿਆ ਵੱਲੋਂ ਮਿਲੀ ਜਾਣਕਾਰੀ ਅਨੁਸਾਰ...
ਵਸੁੰਦਰਾ ਰਾਜੇ ਦੇ ਖ਼ਿਲਾਫ਼ ਚੋਣ ਲੜਨਗੇ ਮਾਨਵੇਂਦਰ ਸਿੰਘ
. . .  about 2 hours ago
ਰਾਏਪੁਰ, 17 ਨਵੰਬਰ- ਕਾਂਗਰਸ ਵੱਲੋਂ ਰਾਜਸਥਾਨ ਵਿਧਾਨਸਭਾ ਚੋਣਾਂ ਦੇ ਲਈ 32 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ ਹੈ ਉਸ 'ਚ ਮੁੱਖ ਮੰਤਰੀ ਵਸੁੰਦਰਾ ਰਾਜੇ ਦੇ ਖ਼ਿਲਾਫ਼ ਹਾਲ ਹੀ 'ਚ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ ਮਾਨਵੇਂਦਰ ....
ਮੁਹੰਮਦ ਸੋਲਿਹ ਦੇ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣ ਮਾਲਦੀਵ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  about 2 hours ago
ਨਵੀਂ ਦਿੱਲੀ, 17 ਨਵੰਬਰ - ਮਾਲਦੀਵ ਦੇ ਨਵੇਂ ਰਾਸ਼ਟਰਪਤੀ ਇਬਰਾਹੀਮ ਮੁਹੰਮਦ ਸੋਲਿਹ ਦੇ ਅੱਜ ਹੋਣ ਵਾਲੇ ਸਹੁੰ ਚੁੱਕ ਸਮਾਰੋਹ 'ਚ ਹਿੱਸਾ ਲੈਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਲੇ ਪਹੁੰਚੇ....
ਅਫ਼ਗ਼ਾਨਿਸਤਾਨ : ਪਿਛਲੇ 24 ਘੰਟਿਆਂ ਦੌਰਾਨ ਮਾਰੇ ਗਏ 70 ਅੱਤਵਾਦੀ
. . .  about 2 hours ago
ਕਾਬੁਲ, 17 ਨਵੰਬਰ - ਅਫ਼ਗ਼ਾਨਿਸਤਾਨ ਦੇ ਵੱਖ-ਵੱਖ ਸੂਬਿਆਂ 'ਚ ਪਿਛਲੇ 24 ਘੰਟਿਆਂ ਦੌਰਾਨ ਫ਼ੌਜ ਵੱਲੋਂ ਚਲਾਈ ਮੁਹਿੰਮ 'ਚ 70 ਤਾਲਿਬਾਨ ਅੱਤਵਾਦੀ ਮਾਰੇ ਗਏ ਹਨ ਜਦਕਿ 15 ਹੋਰ ਜ਼ਖਮੀ ਹੋਏ...
ਪਹਿਲਾਂ ਆਪਣੇ ਦਾਦਾ-ਦਾਦੀ ਦੇ ਬਾਰੇ 'ਚ ਜਾਣਨ ਪ੍ਰਧਾਨ ਮੰਤਰੀ ਮੋਦੀ- ਕਪਿਲ ਸਿੱਬਲ
. . .  about 2 hours ago
ਨਵੀਂ ਦਿੱਲੀ, 17 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਬਿਆਨ 'ਤੇ ਪਲਟ ਵਾਰ ਕਰਦਿਆਂ ਕਾਂਗਰਸ ਨੇਤਾ ਕਪਿਲ ਸਿਬੱਲ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਪ੍ਰਧਾਨ ਮੰਤਰੀ ਜੋ ਕਹਿੰਦੇ ਹਨ ਉਹ ...
ਸ਼ੋਪੀਆਂ ਜ਼ਿਲ੍ਹੇ 'ਚੋਂ ਤਿੰਨ ਨਾਗਰਿਕ ਅਗਵਾ
. . .  about 3 hours ago
ਸ੍ਰੀਨਗਰ, 17 ਨਵੰਬਰ- ਜੰਮੂ ਅਤੇ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਸ਼ਨੀਵਾਰ ਨੂੰ ਤਿੰਨ ਨਾਗਰਿਕਾਂ ਨੂੰ ਅਗਵਾ ਕੀਤਾ ਗਿਆ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ, ਅਗਵਾ ਕੀਤੇ ਨਾਗਰਿਕਾਂ ਦੀ ਪਛਾਣ ਫ਼ਾਰੂਕ ਅਹਿਮਦ, ਸ਼ਾਹਿਦ ਅਹਿਮਦ....
ਵਿਧਾਨ ਸਭਾ ਕੰਪਲੈਕਸ 'ਚ ਹੋਏ ਗਰਨੇਡ ਹਮਲੇ 'ਚ ਤਿੰਨ ਜ਼ਖਮੀ
. . .  about 3 hours ago
ਇੰਫਾਲ, 17 ਨਵੰਬਰ- ਅੱਤਵਾਦੀਆਂ ਵੱਲੋਂ ਮਨੀਪੁਰ ਵਿਧਾਨ ਸਭਾ ਕੰਪਲੈਕਸ 'ਚ ਹੋਏ ਗਰਨੇਡ ਹਮਲੇ 'ਚ ਬੀ.ਐਸ.ਐਫ. ਦੇ ਜਵਾਨ ਸਮੇਤ ਤਿੰਨ ਸੁਰੱਖਿਆ ਕਰਮੀ ਜ਼ਖਮੀ ਹੋਏ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਹਮਲਾ ਬੀਤੇ ਦਿਨ ਰਾਜਧਾਨੀ ਦੇ ਕੇਂਦਰ ਵਿਚਲੇ ...
ਡੇਂਗੂ ਕਾਰਨ ਨੌਜਵਾਨ ਦੀ ਮੌਤ
. . .  about 4 hours ago
ਮਾਹਿਲਪੁਰ 17 ਨਵੰਬਰ (ਦੀਪਕ ਅਗਨੀਹੋਤਰੀ)- ਬਲਾਕ ਮਾਹਿਲਪੁਰ ਦੇ ਪਿੰਡ ਕਹਾਰਪੁਰ ਦੇ ਇੱਕ ਨੌਜਵਾਨ ਦੀ ਬੀਤੇ ਕੱਲ੍ਹ ਡੇਂਗੂ ਨਾਲ ਡੀ.ਐਮ.ਸੀ ਲੁਧਿਆਣਾ ਵਿਖੇ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ, ਗੁਰਮੀਤ ਸਿੰਘ ਮੀਤਾ ਵਾਸੀ ....
ਕਾਂਗਰਸ ਨੇ ਸਪਰਧਾ ਚੌਧਰੀ ਨੂੰ ਪਾਰਟੀ 'ਚੋਂ ਕੱਢਿਆ
. . .  about 4 hours ago
ਜੈਪੁਰ, 17 ਨਵੰਬਰ - ਰਾਜਸਥਾਨ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਗਰਮਾਉਂਦੀ ਜਾ ਰਹੀ ਹੈ। ਇਸ ਦੌਰਾਨ ਹੀ ਕਾਂਗਰਸ ਪਾਰਟੀ ਦੀ ਮਹਿਲਾ ਉਪ ਪ੍ਰਧਾਨ ਸਪਰਧਾ ਚੌਧਰੀ ਨੂੰ ਪਾਰਟੀ 'ਚੋਂ 6 ਸਾਲ ਲਈ ਕੱਢ ਦਿੱਤਾ ....
ਕਾਂਗਰਸ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
. . .  about 4 hours ago
ਰਾਏਪੁਰ, 17 ਨਵੰਬਰ- ਕਾਂਗਰਸ ਵੱਲੋਂ ਰਾਜਸਥਾਨ ਵਿਧਾਨਸਭਾ ਚੋਣਾਂ ਦੇ ਲਈ 32 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ....
ਮਾਂ ਵੱਲੋਂ ਧੀ ਦਾ ਬੇਰਹਿਮੀ ਨਾਲ ਕਤਲ
. . .  about 4 hours ago
ਨਵੀਂ ਦਿੱਲੀ, 17 ਨਵੰਬਰ- ਦਿੱਲੀ ਦੇ ਮਾਲਵੀਆ ਨਗਰ 'ਚ ਅੱਜ ਸਵੇਰੇ 25 ਸਾਲਾਂ ਇਕ ਮਹਿਲਾ ਵੱਲੋਂ ਆਪਣੀ 3 ਸਾਲ ਦੀ ਧੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ । ਜਾਣਕਾਰੀ ਲਈ ਦੱਸ ਦੇਈਏ ਕਿ ਧੀ ਦੀ ਜ਼ਖ਼ਮਾਂ ਦੀ ਤਾਪ ਨਾ ਝੱਲਦਿਆਂ ....
ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਤੀਜੀ ਸੂਚੀ
. . .  about 5 hours ago
ਰਾਏਪੁਰ, 17 ਨਵੰਬਰ - ਭਾਜਪਾ ਵੱਲੋਂ ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਲਈ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਸੂਚੀ 'ਚ ਅੱਠ ਉਮੀਦਵਾਰਾਂ ਦੇ ਨਾਂਅ ਸ਼ਾਮਲ....
1984 ਸਿੱਖ ਕਤਲੇਆਮ : ਵੱਧ ਸਕਦੀਆਂ ਹਨ ਸੱਜਣ ਕੁਮਾਰ ਦੀਆਂ ਮੁਸ਼ਕਲਾਂ - ਕੇ.ਟੀ. ਐਸ ਤੁਲਸੀ
. . .  about 5 hours ago
ਦਿੱਲੀ 'ਚ ਇਕ ਰੇਸਤਰਾਂ 'ਚ ਲੱਗੀ ਭਿਆਨਕ ਅੱਗ
. . .  about 5 hours ago
ਜੇਕਰ ਬਾਦਲ ਨੇ ਪੁਲਿਸ ਨੂੰ ਸਹੀ ਦਿਸ਼ਾ ਨਿਰਦੇਸ਼ ਦਿੱਤੇ ਹੁੰਦੇ ਤਾਂ ਨਹੀਂ ਚੱਲਣੀ ਸੀ ਦੁਬਾਰਾ ਗੋਲੀ - ਜਾਖੜ
. . .  about 5 hours ago
ਸੀ.ਬੀ.ਆਈ. ਨੂੰ ਆਪਣੇ ਸੂਬਿਆਂ 'ਚ ਆਉਣ ਤੋਂ ਰੋਕਣ ਵਾਲਿਆਂ 'ਤੇ ਜੇਤਲੀ ਨੇ ਸਾਧਿਆ ਨਿਸ਼ਾਨਾ
. . .  about 6 hours ago
5 ਕਰੋੜ ਦੀ ਹੈਰੋਇਨ ਸਮੇਤ ਤਿੰਨ ਕਾਬੂ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਜੇਠ ਸੰਮਤ 550
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਗੋਦਾਵਰੀ 'ਚ ਕਿਸ਼ਤੀ ਡੁੱਬਣ ਕਾਰਨ 40 ਲੋਕਾਂ ਦੇ ਡੁੱਬਣ ਦਾ ਖਦਸ਼ਾ

ਕਾਕੀਨਾਡਾ, 15 ਮਈ (ਏਜੰਸੀ)-ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ 'ਚ ਅੱਜ ਸ਼ਾਮ ਇਕ ਕਿਸ਼ਤੀ ਪਲਟ ਗਈ ਜਿਸ ਵਿਚ 40 ਲੋਕਾਂ ਦੇ ਡੁੱਬਣ ਦਾ ਖਦਸ਼ਾ ਹੈ। ਕਿਸ਼ਤੀ 'ਚ ਸਮਰੱਥਾ ਤੋਂ ਜ਼ਿਆਦਾ 60 ਲੋਕ ਸਵਾਰ ਸਨ। ਅਧਿਕਾਰਤ ਸੂਤਰਾਂ ਅਨੁਸਾਰ ਕਿਸ਼ਤੀ ਕੋਂਡਾਮੋਡਾਲੂ ਤੋਂ ...

ਪੂਰੀ ਖ਼ਬਰ »

ਉੱਤਰ ਕੋਰੀਆ ਵਲੋਂ ਟਰੰਪ ਨਾਲ ਮੁਲਾਕਾਤ ਰੱਦ ਕਰਨ ਦੀ ਚਿਤਾਵਨੀ

ਸਿਉਲ, 15 ਮਈ (ਏਜੰਸੀ)-ਉੱਤਰ ਕੋਰੀਆ ਨੇ ਅਮਰੀਕਾ ਅਤੇ ਦੱਖਣ ਕੋਰੀਆ ਦਰਮਿਆਨ ਸੈਨਿਕ ਅਭਿਆਸ ਨੂੰ ਲੈ ਕੇ ਆਪਣੇ ਨੇਤਾ ਕਿਮ ਜੋਂਗ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਰਮਿਆਨ ਹੋਣ ਵਾਲੀ ਮੁਲਾਕਾਤ ਨੂੰ ਰੱਦ ਕਰਨ ਦੀ ਚਿਤਾਵਨੀ ਦਿੱਤੀ ਹੈ। ਦੱਖਣ ਕੋਰੀਆ ਦੀ ਨਿਊਜ਼ ...

ਪੂਰੀ ਖ਼ਬਰ »

ਕਰਨਾਟਕ ਦੀ ਵਿਕਾਸ ਯਾਤਰਾ ਕਿਸੇ ਨੂੰ ਰੋਕਣ ਨਹੀਂ ਦੇਵਾਂਗੇ-ਮੋਦੀ

ਨਵੀਂ ਦਿੱਲੀ, 15 ਮਈ (ਏਜੰਸੀ)-ਕਰਨਾਟਕ ਚੋਣ ਨਤੀਜੇ 'ਚ ਭਾਜਪਾ ਦੇ ਪ੍ਰਦਰਸ਼ਨ ਨੂੰ ਸ਼ਾਨਦਾਰ ਕਰਾਰ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਜਪਾ ਕਰਨਾਟਕ ਦੀ ਵਿਕਾਸ ਯਾਤਰਾ ਨੂੰ ਕਿਸੇ ਨੂੰ ਰੋਕਣ ਨਹੀਂ ਦੇਵੇਗੀ। ਪ੍ਰਧਾਨ ਮੰਤਰੀ ਨੇ ...

ਪੂਰੀ ਖ਼ਬਰ »

ਸ੍ਰੀ ਹੇਮਕੁੰਟ ਸਾਹਿਬ ਲਈ ਕੇਂਦਰੀ ਮੰਤਰੀ ਪੁਰੀ 22 ਨੂੰ ਰਵਾਨਾ ਕਰਨਗੇ ਪਹਿਲਾ ਜਥਾ-ਬਿੰਦਰਾ

ਬਰਫ਼ ਹਟਾਉਣ ਦਾ ਕੰਮ 20 ਤੱਕ ਹੋਵੇਗਾ ਪੂਰਾ

ਕਮਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਦੇਹਰਾਦੂਨ, 15 ਮਈ-25 ਮਈ ਤੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਸ਼ੁਰੂ ਹੋਣ ਵਾਲੀ ਸਿੱਖਾਂ ਦੀ ਵਿਸ਼ਵ ਪ੍ਰਸਿੱਧ ਯਾਤਰਾ ਦੇ ਮੱਦੇਨਜ਼ਰ ਭਾਰਤੀ ਫ਼ੌਜ ਦੇ ਜਵਾਨਾਂ ਨੇ ਇਸ ਖੇਤਰ 'ਚ ਪਈ ਬਰਫ਼ ਨੂੰ ਹਟਾਉਣ ਦਾ ਕਾਰਜ ਜ਼ੋਰ-ਸ਼ੋਰ ਨਾਲ ਸ਼ੁਰੂ ਕਰ ...

ਪੂਰੀ ਖ਼ਬਰ »

ਅਨੰਤਨਾਗ 'ਚ ਅੱਤਵਾਦੀ ਹਮਲਾ-ਪੁਲਿਸ ਜਵਾਨ ਸ਼ਹੀਦ

ਸ੍ਰੀਨਗਰ, 15 ਮਈ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਦੱਖਣੀ ਜ਼ਿਲ੍ਹੇ ਅਨੰਤਨਾਗ ਦੇ ਬਿਜਬਹਾੜਾ ਇਲਾਕੇ ਵਿਖੇ ਸ਼ੱਕੀ ਅੱਤਵਾਦੀ ਵਲੋਂ ਪੁਲਿਸ ਦੀ ਗੱਡੀ 'ਤੇ ਕੀਤੇ ਹਮਲੇ 'ਚ ਪੁਲਿਸ ਕਰਮੀ ਸ਼ਹੀਦ ਹੋ ਗਿਆ, ਜਦਕਿ ਇਕ ਹੋਰ ਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਇਧਰ ਫ਼ੌਜ ਅਤੇ ਨੀਮ ਬਲਾਂ ...

ਪੂਰੀ ਖ਼ਬਰ »

ਵਾਰਾਨਸੀ 'ਚ ਨਿਰਮਾਣ ਅਧੀਨ ਫਲਾਈਓਵਰ ਡਿੱਗਣ ਕਾਰਨ 18 ਮੌਤਾਂ

*ਕਈ ਵਾਹਨ ਦੱਬੇ * ਯੂ. ਪੀ. ਸਰਕਾਰ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਦਾ ਮੁਆਵਜ਼ਾ

ਵਾਰਾਨਸੀ/ਲਖਨਊ, 15 ਮਈ (ਏਜੰਸੀਆਂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦ ਖੇਤਰ ਵਾਰਾਨਸੀ 'ਚ ਰੇਲਵੇ ਸਟੇਸ਼ਨ ਦੇ ਸਾਹਮਣੇ ਬਣ ਰਹੇ ਫਲਾਈਓਵਰ ਦਾ ਇਕ ਸਪੈਨ ਡਿੱਗਣ ਨਾਲ ਘੱਟ ਤੋਂ ਘੱਟ 18 ਲੋਕਾਂ ਦੀ ਮੌਤ ਹੋ ਗਈ ਹੈ। ਸਪੈਨ ਡਿੱਗਣ ਕਾਰਨ ਇਕ ਬੱਸ ਸਮੇਤ 6 ਗੱਡੀਆਂ ਹੇਠਾਂ ...

ਪੂਰੀ ਖ਼ਬਰ »

ਪਾਕਿ ਗੋਲੀਬਾਰੀ 'ਚ ਬੀ. ਐਸ. ਐਫ. ਜਵਾਨ ਸ਼ਹੀਦ

ਸ੍ਰੀਨਗਰ, 15 ਮਈ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ ਦੇ ਮੰਗੂਚਕ ਇਲਾਕੇ ਨਾਲ ਲਗਦੀ ਅੰਤਰਰਾਸ਼ਟਰੀ ਸਰਹੱਦ 'ਤੇ ਪਾਕਿ ਰੇਂਜ਼ਰਾਂ ਵਲੋਂ ਕੀਤੀ ਗੋਲੀਬਾਰੀ 'ਚ ਬੀ. ਐਸ. ਐਫ. ਦਾ ਇਕ ਜਵਾਨ ਸ਼ਹੀਦ ਹੋ ਗਿਆ। ਜੰਗਬੰਦੀ ਦੀ ਉਲੰਘਣਾ ਦੀ ਇਹ ਘਟਨਾ 3 ਮਹੀਨੇ ਦੀ ਖ਼ਾਮੋਸ਼ੀ ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ ਨੇੜੇ ਕਾਂਗਰਸੀ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ

ਸ੍ਰੀ ਮੁਕਤਸਰ ਸਾਹਿਬ, ਦੋਦਾ, 15 ਮਈ (ਰਣਜੀਤ ਸਿੰਘ ਢਿੱਲੋਂ, ਰਵੀਪਾਲ)-ਪਿੰਡ ਕਾਉਣੀ ਤੋਂ ਮੱਲਣ ਸੜਕ 'ਤੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਾਂਗਰਸੀ ਆਗੂ ਦੀ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਕੋਠੇ ਚੀਦਿਆਂ ਵਾਲੇ (ਕੋਟਲੀ ਅਬਲੂ) ਹਲਕਾ ...

ਪੂਰੀ ਖ਼ਬਰ »

ਦਸੂਹਾ ਨੇੜੇ ਅਸਲ੍ਹਾ ਡਿਪੂ 'ਚ ਧਮਾਕਾ-1 ਦੀ ਮੌਤ

ਦਸੂਹਾ, 15 ਮਈ (ਭੁੱਲਰ, ਕੌਸ਼ਲ)- ਅੱਜ ਬਾਅਦ ਦੁਪਹਿਰ ਉੱਚੀ ਬੱਸੀ ਵਿਖੇ ਅਚਾਨਕ ਹੋਏ ਧਮਾਕੇ ਦੌਰਾਨ ਅਸਲ੍ਹੇ ਦੀ ਜਾਂਚ ਕਰ ਰਹੀ ਟੀਮ ਦੇ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 6 ਤੋਂ ਵੱਧ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਹਰ ਸਾਲ ਦੀ ਤਰ੍ਹਾਂ 6 ਮੈਂਬਰੀ ਟੀਮ ਜਿਸ ਦੀ ...

ਪੂਰੀ ਖ਼ਬਰ »

ਪ੍ਰਮਾਤਮਾ ਦੀ ਮਿਹਰ ਤੇ ਪੰਜਾਬੀਆਂ ਦੀਆਂ ਦੁਆਵਾਂ ਦਾ ਅਸਰ-ਸਿੱਧੂ

ਰਾਹੁਲ ਨੂੰ ਮਿਲਣ ਨਵੀਂ ਦਿੱਲੀ ਗਏ

ਚੰਡੀਗੜ੍ਹ, 15 ਮਈ (ਅਜਾਇਬ ਸਿੰਘ ਔਜਲਾ)- ਸੁਪਰੀਮ ਕੋਰਟ ਤੋਂ ਬਰੀ ਹੋਣ ਉਪਰੰਤ ਗੱਲਬਾਤ ਕਰਦਿਆਂ ਸ. ਨਵਜੋਤ ਸਿੰਘ ਸਿੱਧੂ ਨੇ ਬੜੀ ਹਲੀਮੀ ਤੇ ਨਿਮਰਤਾ ਨਾਲ ਫ਼ੈਸਲੇ ਦਾ ਸਵਾਗਤ ਕੀਤਾ ਤੇ ਕਿਹਾ ਕਿ ਉਨ੍ਹਾਂ ਨੂੰ ਨਿਆਇਕ ਪ੍ਰਕਿਰਿਆ 'ਤੇ ਪੂਰਾ ਭਰੋਸਾ ਸੀ ਕਿ ਉਨ੍ਹਾਂ ਨਾਲ ...

ਪੂਰੀ ਖ਼ਬਰ »

ਸੁਪਰੀਮ ਕੋਰਟ ਨੇ 3 ਦਹਾਕੇ ਪੁਰਾਣੇ ਕੇਸ 'ਚੋਂ ਸਿੱਧੂ ਨੂੰ ਕੀਤਾ ਬਰੀ

ਸੱਟ ਮਾਰਨ ਦੇ ਦੋਸ਼ 'ਚ 1000 ਰੁਪਏ ਲਗਾਇਆ ਜੁਰਮਾਨਾ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 15 ਮਈ -ਸੁਪਰੀਮ ਕੋਰਟ ਨੇ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੈਰਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਤਿੰਨ ਦਹਾਕੇ ਪੁਰਾਣੇ ਰੋਡ ਰੇਜ਼ ਮਾਮਲੇ 'ਚ ਵੱਡੀ ਰਾਹਤ ਦਿੰਦਿਆਂ ਬਰੀ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਹਾਈਕੋਰਟ ਵਲੋਂ ...

ਪੂਰੀ ਖ਼ਬਰ »

ਕਰਨਾਟਕ 'ਚ ਕਿਸੇ ਨੂੰ ਬਹੁਮਤ ਨਹੀਂ-ਭਾਜਪਾ ਵੱਡੀ ਪਾਰਟੀ ਵਜੋਂ ਉਭਰੀ

* ਦੋਵਾਂ ਧਿਰਾਂ ਵਲੋਂ ਰਾਜਪਾਲ ਕੋਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ * ਯੇਦੀਯੁਰੱਪਾ ਨੇ ਬਹੁਮਤ ਸਾਬਤ ਕਰਨ ਲਈ ਮੰਗਿਆ ਸਮਾਂ*ਕਾਂਗਰਸ ਵਲੋਂ ਜਨਤਾ ਦਲ (ਐਸ) ਨੂੰ ਸਮਰਥਨ-ਕੁਮਾਰ ਸੁਆਮੀ ਨੂੰ ਮੁੱਖ ਮੰਤਰੀ ਬਣਾਉਣ ਦੀ ਸਹਿਮਤੀ

ਬੈਂਗਲੁਰੂ, 15 ਮਈ (ਏਜੰਸੀ)-ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸੂਬੇ ਨੂੰ ਅਜੀਬ ਸਥਿਤੀ 'ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ, ਕਿਉਂਕਿ ਸੂਬੇ ਵਿਚ ਭਾਜਪਾ ਭਾਵੇਂ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ ਪਰ ਸਪੱਸ਼ਟ ਬਹੁਮਤ ਹਾਸਲ ਨਹੀਂ ਕਰ ਸਕੀ ਜਿਸ ਨੂੰ ਦੇਖਦੇ ਹੋਏ ਤੁਰੰਤ ਬਾਅਦ ਦੂਜੇ ਨੰਬਰ 'ਤੇ ਰਹੀ ਕਾਂਗਰਸ ਨੇ ਆਪਣੀ ਚਾਲ ਚਲਦਿਆਂ ਤੀਜੇ ਨੰਬਰ 'ਤੇ ਰਹੀ ਜਨਤਾ ਦਲ (ਸੈਕੂਲਰ) ਜੇ. ਡੀ. ਐਸ. ਨੂੰ ਸਰਕਾਰ ਬਣਾਉਣ ਲਈ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਤਾਂ ਕਿ ਭਾਜਪਾ ਨੂੰ ਸੱਤਾ ਤੋਂ ਦੂਰ ਰੱਖਿਆ ਜਾ ਸਕੇ ਜਿਸ ਤੋਂ ਬਾਅਦ ਸਭ ਦੀਆਂ ਨਜ਼ਰਾਂ ਰਾਜਪਾਲ ਵਾਜੂਭਾਈ ਵਾਲਾ 'ਤੇ ਲੱਗ ਗਈਆਂ ਕਿ ਉਹ ਹੁਣ ਕਿਸ ਪਾਰਟੀ ਨੂੰ ਬਹੁਮਤ ਸਾਬਤ ਕਰਨ ਲਈ ਸੱਦਾ ਦੇਣਗੇ। ਜ਼ਿਕਰਯੋਗ ਹੈ ਕਿ ਕਰਨਾਟਕ ਦੀਆਂ 224 ਵਿਧਾਨ ਸਭਾ ਸੀਟਾਂ 'ਚੋਂ 222 ਸੀਟਾਂ 'ਤੇ 12 ਮਈ ਨੂੰ ਵੋਟਾਂ ਪਈਆਂ ਸਨ ਜਿਨ੍ਹਾਂ ਦਾ ਨਤੀਜਾ ਅੱਜ ਐਲਾਨਿਆ ਗਿਆ। ਚੋਣ ਕਮਿਸ਼ਨ ਅਨੁਸਾਰ ਭਾਜਪਾ ਨੂੰ 104 ਸੀਟਾਂ 'ਤੇ ਜਿੱਤ ਪ੍ਰਾਪਤ ਹੋਈ ਹੈ ਜਦੋਂ ਕਿ ਕਾਂਗਰਸ ਨੂੰ 78 ਸੀਟਾਂ ਮਿਲੀਆਂ ਹਨ। ਇਸ ਤੋਂ ਇਲਾਵਾ ਜੇ.ਡੀ.ਐਸ. ਨੂੰ 37 ਸੀਟਾਂ 'ਤੇ ਜਿੱਤ ਪ੍ਰਾਪਤ ਹੋਈ ਹੈ। ਮਾਇਆਵਤੀ ਦੀ ਬੀ.ਐਸ.ਪੀ., ਜੇ.ਡੀ.ਐਸ. ਦੇ ਇਕ ਸਹਿਯੋਗੀ ਤੇ ਕੇ. ਪੀ. ਜੇ. ਪੀ. ਨੂੰ ਇਕ ਸੀਟ ਮਿਲੀ ਹੈ ਜਦੋਂ ਕਿ ਦੋ ਉਮੀਦਵਾਰ ਆਜ਼ਾਦ ਜਿੱਤੇ ਹਨ। ਇਸ ਤਰ੍ਹਾਂ ਕਾਂਗਰਸ ਤੇ ਜੇ.ਡੀ.ਐਸ. ਦੀਆਂ ਕੁੱਲ 115 ਸੀਟਾਂ ਬਣਦੀਆਂ ਹਨ ਜਿਸ ਨਾਲ ਉਨ੍ਹਾਂ ਦੇ ਗੱਠਜੋੜ ਨੂੰ ਸਪੱਸ਼ਟ ਬਹੁਮਤ ਹਾਸਲ ਹੈ। ਐਚ.ਡੀ. ਕੁਮਾਰਾਸਵਾਮੀ ਜੇ.ਡੀ.ਐਸ. ਵਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹਨ। ਚੋਣ ਨਤੀਜੇ ਤੋਂ ਬਾਅਦ ਦੋਹਾਂ ਧੜਿਆਂ ਦੀ ਦੌੜ ਰਾਜਪਾਲ ਨੂੰ ਮਿਲਣ ਲਈ ਲੱਗ ਗਈ, ਜਿਨ੍ਹਾਂ ਨੇ ਸਰਕਾਰ ਬਣਾਉਣ ਲਈ ਰਾਜਪਾਲ ਕੋਲ ਆਪਣਾ-ਆਪਣਾ ਦਾਅਵਾ ਪੇਸ਼ ਕੀਤਾ। ਜ਼ਿਕਰਯੋਗ ਹੈ ਕਿ ਪਹਿਲਾਂ ਸ਼ੁਰੂਆਤੀ ਰੁਝਾਨਾਂ ਅਨੁਸਾਰ ਅਜਿਹਾ ਲੱਗ ਰਿਹਾ ਸੀ ਕਿ ਭਾਜਪਾ ਸਪੱਸ਼ਟ ਬਹੁਮਤ ਹਾਸਲ ਕਰਕੇ ਇਕ ਵਾਰ ਫਿਰ ਸੱਤਾ ਹਾਸਲ ਕਰੇਗੀ ਪਰ ਜਿਉਂ ਹੀ ਸਾਰੇ ਰੁਝਾਨ ਸਾਹਮਣੇ ਆਏ ਤਾਂ ਭਾਜਪਾ ਸਰਕਾਰ ਬਣਾਉਣ ਲਈ ਸਪੱਸ਼ਟ ਬਹੁਮਤ ਲਈ ਲੋੜੀਂਦੀਆਂ 112 ਸੀਟਾਂ ਹਾਸਲ ਕਰਨ ਤੋਂ ਥੋੜ੍ਹਾ ਪਿੱਛੇ ਰਹਿ ਗਈ। ਇਸੇ ਸਮੇਂ ਗੱਲਬਾਤ ਦੌਰਾਨ ਕਾਂਗਰਸੀ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਕਿਸੇ ਵੀ ਸੰਭਾਵਨਾ ਲਈ ਤਿਆਰ ਸੀ। ਇਸ ਲਈ ਸਾਨੂੰ ਜਦੋਂ ਥੋੜ੍ਹਾ ਰਸਤਾ ਮਿਲਿਆ ਤਾਂ ਅਸੀਂ ਅੰਦਰ ਵੜ ਗਏ। ਉਨ੍ਹਾਂ ਕਿਹਾ ਕਿ ਸਵੇਰ ਦੇ ਸ਼ੁਰੂਆਤੀ ਰੁਝਾਨਾਂ 'ਚ ਅਜਿਹਾ ਲੱਗ ਰਿਹਾ ਸੀ ਕਿ ਭਾਜਪਾ ਸਪੱਸ਼ਟ ਬਹੁਮਤ ਨਾਲ ਸਰਕਾਰ ਬਣਾਏਗੀ ਅਤੇ ਇਸ ਲਈ ਭਾਜਪਾ ਵਰਕਰਾਂ ਨੇ ਜਸ਼ਨ ਮਨਾਉਣੇ ਵੀ ਸ਼ੁਰੂ ਕਰ ਦਿੱਤੇ ਸਨ। ਕਾਂਗਰਸ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹਾਲਾਂਕਿ ਜੇ.ਡੀ.ਐਸ. ਇੰਨਾ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ ਬਾਅਦ 'ਚ ਜਦੋਂ ਜੇ.ਡੀ.ਐਸ. ਤੇ ਕਾਂਗਰਸ ਦੀਆਂ ਕੁੱਲ ਸੀਟਾਂ ਵੱਧ ਗਈਆਂ ਤਾਂ ਉਹ ਸਮਾਂ ਸੀ ਜਦੋਂ ਅਸੀਂ ਸੋਚਿਆ ਅਸੀਂ ਸਰਕਾਰ ਬਣਾ ਸਕਦੇ ਹਾਂ। ਦੱਸਣਯੋਗ ਹੈ ਕਿ ਅੱਜ ਨਤੀਜੇ ਤੋਂ ਪਹਿਲਾਂ ਭਾਜਪਾ ਤੇ ਕਾਂਗਰਸ ਦੇ ਕਈ ਸੀਨੀਅਰ ਨੇਤਾ ਬੈਂਗਲੁਰੂ ਪੁੱਜੇ ਹੋਏ ਸਨ। ਅੱਜ ਕਾਂਗਰਸ ਵਲੋਂ ਨਤੀਜੇ ਦੌਰਾਨ ਤੇਜ਼ੀ ਨਾਲ ਖੇਡੀ ਗਈ ਚਾਲ ਤੋਂ ਅਜਿਹਾ ਲਗਦਾ ਹੈ ਕਿ ਉਸ ਨੇ ਮਨੀਪੁਰ ਤੇ ਗੋਆ 'ਚ ਹਾਰ ਤੋਂ ਬਾਅਦ ਕੁਝ ਸਬਕ ਸਿੱਖਿਆ ਹੈ ਜਿੱਥੇ ਭਾਜਪਾ ਵਲੋਂ ਚਲਾਕੀ ਨਾਲ ਚੱਲੀ ਚਾਲ ਕਾਰਨ ਕਾਂਗਰਸ ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਸਰਕਾਰ ਬਣਾਉਣ 'ਚ ਅਸਫ਼ਲ ਰਹੀ ਸੀ। ਚੋਣ ਨਤੀਜੇ ਤੋਂ ਬਾਅਦ ਨਿਰਾਸ਼ ਨਜ਼ਰ ਆਏ ਭਾਜਪਾ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਾਵਾਰ ਯੇਦੀਯੂਰੱਪਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਰਨਾਟਕ ਦੇ ਲੋਕਾਂ ਨੇ ਸਿੱਧਰਮਈਆ ਸਰਕਾਰ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਚੋਣ ਕਮਿਸ਼ਨ ਨੇ ਐਲਾਨ ਕਰਦੇ ਹੋਏ ਕਿਹਾ ਕਿ ਚੋਣਾਂ 'ਚ ਕਾਂਗਰਸ ਨੂੰ 37.9 ਫ਼ੀਸਦੀ ਜਦੋਂ ਕਿ ਭਾਜਪਾ ਨੂੰ 36.2 ਫ਼ੀਸਦੀ ਵੋਟਾਂ ਮਿਲੀਆਂ ਹਨ। ਇਸ ਤੋਂ ਇਲਾਵਾ ਜੇ.ਡੀ.ਐਸ. ਨੂੰ 18.4 ਫ਼ੀਸਦੀ ਵੋਟਾਂ ਮਿਲੀਆਂ ਹਨ।
ਕਾਂਗਰਸ ਵਲੋਂ ਜੇ.ਡੀ.ਐਸ. ਦੇ ਸਮਰਥਨ ਦਾ ਐਲਾਨ
ਅੱਜ ਆਏ ਕਰਨਾਟਕ ਵਿਧਾਨ ਸਭਾ ਚੋਣ ਨਤੀਜਿਆਂ 'ਚ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ ਹਾਲਾਂਕਿ ਉਹ ਸਪੱਸ਼ਟ ਬਹੁਮਤ ਹਾਸਲ ਨਹੀਂ ਕਰ ਸਕੀ। ਇਸੇ ਵਿਚਾਲੇ ਕਾਂਗਰਸ ਨੇ ਸਭ ਨੂੰ ਹੈਰਾਨ ਕਰਦੇ ਹੋਏ ਜੇ.ਡੀ.ਐਸ. ਨੂੰ ਸਰਕਾਰ ਬਣਾਉਣ ਲਈ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ ਅਤੇ ਬਾਅਦ ਵਿਚ ਜੇ. ਡੀ. ਐਸ. ਨੇ ਉਨ੍ਹਾਂ ਦੇ ਸਮਰਥਨ ਨੂੰ ਸਵੀਕਾਰ ਕਰ ਲਿਆ। ਭਾਜਪਾ ਦੇ 112 ਸੀਟਾਂ ਦੇ ਜਾਦੂਈ ਅੰਕੜੇ ਦੇ ਨੇੜੇ ਪਹੁੰਚਣ ਤੋਂ ਬਾਅਦ ਮੁੱਖ ਮੰਤਰੀ ਸਿੱਧਰਮਈਆ ਨੇ ਕਾਂਗਰਸ ਵਲੋਂ ਜੇ.ਡੀ.ਐਸ. ਦਾ ਸਮਰਥਨ ਕਰਨ ਦਾ ਐਲਾਨ ਕੀਤਾ। ਗੁਲਾਮ ਨਬੀ ਆਜ਼ਾਦ ਸਮੇਤ ਸੀਨੀਅਰ ਕਾਂਗਰਸੀ ਆਗੂਆਂ ਦੀ ਹਾਜ਼ਰੀ 'ਚ ਸਿੱਧਰਮਈਆ ਨੇ ਕਿਹਾ ਕਿ ਅਸੀਂ ਫ਼ੈਸਲਾ ਕੀਤਾ ਹੈ ਕਿ ਕਾਂਗਰਸ ਸਰਕਾਰ ਬਣਾਉਣ ਲਈ ਜੇ.ਡੀ.ਐਸ. ਨੂੰ ਸਮਰਥਨ ਦੇਵੇਗੀ। ਇਸ ਭਾਜਪਾ ਨੂੰ ਸੱਤਾ ਤੋਂ ਦੂਰ ਰੱਖਣਾ ਦਾ ਇਕ ਸਰਬੋਤਮ ਤਰੀਕਾ ਹੈ। ਆਜ਼ਾਦ ਨੇ ਕਿਹਾ ਕਿ ਕਾਂਗਰਸੀ ਵਫ਼ਦ ਰਾਜਪਾਲ ਵਾਜੂਭਾਈ ਬਾਲਾ ਨੂੰ ਮਿਲੇਗਾ। ਜ਼ਿਕਰਯੋਗ ਹੈ ਕਿ ਭਾਜਪਾ ਦੇ ਸੀਨੀਅਰ ਆਗੂ ਰਾਜਪਾਲ ਵਾਜੂਭਾਈ ਬਾਲਾ ਦੀ ਭੂਮਿਕਾ ਉਦੋਂ ਗੰਭੀਰ ਹੋ ਜਾਵੇਗੀ ਜਦੋਂ ਕਾਂਗਰਸ ਵਲੋਂ ਰਸਮੀ ਤੌਰ 'ਤੇ ਜੇ.ਡੀ.ਐਸ. ਨੂੰ ਸਮਰਥਨ ਦਿੱਤਾ ਜਾਵੇਗਾ।
ਦੋ ਕਾਂਗਰਸੀ ਸੀਨੀਅਰ ਆਗੂਆਂ ਨੇ ਫ਼ਿੱਕਾ ਕੀਤਾ ਭਾਜਪਾ ਦੀ ਜਿੱਤ ਦਾ ਜਸ਼ਨ
ਕਰਨਾਟਕ ਵਿਧਾਨ ਸਭਾ ਚੋਣ ਦੇ ਨਤੀਜੇ ਆਉਣ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਜਸ਼ਨ ਮਨਾ ਰਹੀ ਸੀ। ਭਾਜਪਾ ਦਫ਼ਤਰਾਂ ਵਿਚ ਕਾਰਕੁਨ ਮਠਿਆਈਆਂ ਵੰਡ ਰਹੇ ਸੀ ਅਤੇ ਟੀ.ਵੀ. ਚੈਨਲਾਂ ਦੇ ਪ੍ਰੋਗਰਾਮਾਂ ਵਿਚ ਪਾਰਟੀ ਨੇਤਾ ਪੂਰੇ ਉਤਸ਼ਾਹ ਨਾਲ ਸਰਕਾਰ ਬਣਾਉਣ ਦੀ ਦਾਅਵੇਦਾਰੀ ਪੇਸ਼ ਕਰ ਰਹੇ ਸਨ। ਉਸੇ ਸਮੇਂ ਕਾਂਗਰਸ ਨੇ ਜਨਤਾ ਦਲ (ਸੈਕੂਲਰ) ਜੇ.ਡੀ.ਐਸ. ਨੂੰ ਸਰਕਾਰ ਬਣਾਉਣ ਲਈ ਸਮਰਥਨ ਦੇ ਕੇ ਇਕ ਅਜਿਹਾ ਰਾਜਨੀਤਕ ਫ਼ੈਸਲਾ ਲਿਆ ਕਿ ਭਾਜਪਾ ਦਾ ਜਸ਼ਨ ਫਿੱਕਾ ਪੈ ਗਿਆ। ਕਾਂਗਰਸ ਵਲੋਂ ਖੇਡੇ ਗਏ ਦਾਅ ਤੋਂ ਬਾਅਦ ਭਾਜਪਾ ਨੇ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ। ਜ਼ਿਕਰਯੋਗ ਹੈ ਕਿ ਕਰਨਾਟਕ ਬੈਠੇ ਦੋ ਸੀਨੀਅਰ ਕਾਂਗਰਸੀ ਆਗੂਆਂ ਅਸ਼ੋਕ ਗਹਿਲੋਤ ਤੇ ਗੁਲਾਮ ਨਬੀ ਆਜ਼ਾਦ ਨੇ ਜਦੋਂ ਦੇਖਿਆ ਕਿ ਕਾਂਗਰਸ ਆਪਣੇ ਦਮ 'ਤੇ ਸਰਕਾਰ ਨਹੀਂ ਬਣਾ ਸਕਦੀ ਤਾਂ ਉਨ੍ਹਾਂ ਭਾਜਪਾ ਨੂੰ ਸੱਤਾ 'ਚ ਆਉਣ ਤੋਂ ਰੋਕਣ ਲਈ ਯੋਜਨਾਬੰਦੀ ਕੀਤੀ ਤੇ ਬਿਨ੍ਹਾਂ ਸਮਾਂ ਗਵਾਏ ਜੇ.ਡੀ.ਐਸ. ਦੇ ਆਗੂ ਐਚ.ਡੀ. ਕੁਮਾਰਾਸਵਾਮੀ ਨੂੰ ਮੁੱਖ ਮੰਤਰੀ ਅਹੁਦੇ ਦੀ ਪੇਸ਼ਕਸ਼ ਕਰ ਦਿੱਤੀ ਜਿਸ ਨਾਲ ਭਾਜਪਾ 'ਚ ਖਲਬਲੀ ਮਚ ਗਈ।
ਭਾਜਪਾ ਵਰਕਰਾਂ 'ਚ ਜਸ਼ਨ- ਕਾਂਗਰਸੀ ਹੈੱਡਕੁਆਟਰ 'ਤੇ ਪਸਰਿਆ ਸੰਨਾਟਾ
ਚੋਣ ਨਤੀਜਿਆਂ ਦੇ ਸਵੇਰੇ ਤੋਂ ਹੀ ਭਾਜਪਾ ਦੇ ਹੱਕ ਵਿਚ ਸ਼ੁਰੂ ਹੋਏ ਰੁਝਾਨਾਂ ਤੋਂ ਬਾਅਦ ਕਰਨਾਟਕ ਵਿਚ ਥਾਂ-ਥਾਂ ਭਾਜਪਾ ਵਰਕਰਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ। 12 ਮਈ ਨੂੰ ਪਈਆਂ ਵੋਟਾਂ ਤੋਂ ਬਾਅਦ ਅੱਜ ਸਵੇਰੇ ਸੂਬੇ ਵਿਚ ਬਣੇ 38 ਕੇਂਦਰਾਂ ਵਿਚ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਭਾਜਪਾ ਦੇ ਹੱਕ ਵਿਚ ਆਏ ਨਤੀਜਿਆਂ ਤੋਂ ਬਾਅਦ ਭਾਜਪਾ ਸੂਬਾ ਹੈੱਡਕੁਆਟਰ ਅਤੇ ਹੋਰ ਦਫ਼ਤਰਾਂ ਸਾਹਮਣੇ ਇਕੱਠੇ ਹੋਏ ਵਰਕਰਾਂ ਨੇ ਮਠਿਆਈਆਂ ਵੰਡੀਆਂ। ਪਾਰਟੀ ਵਰਕਰਾਂ ਨੇ ਖ਼ੁਸ਼ੀ ਵਿਚ ਡਾਂਸ ਕੀਤਾ ਅਤੇ 'ਭਾਰਤ ਮਾਤਾ ਕੀ ਜੈ', ਨਰਿੰਦਰ ਮੋਦੀ ਕੀ ਜੈ' ਅਤੇ 'ਭਾਜਪਾ ਕੀ ਜੈ' ਦੇ ਨਾਅਰੇ ਲਗਾਏ ਜਦੋਂ ਕਿ ਬੈਂਗਲੁਰੂ ਵਿਖੇ ਸਥਿਤ ਕਾਂਗਰਸ ਦੇ ਦਫ਼ਤਰ ਵਿਚ ਸੰਨਾਟਾ ਪਸਰਿਆ ਰਿਹਾ।
ਕਰਨਾਟਕ ਚੋਣ ਨਤੀਜਿਆਂ 'ਚ 'ਆਪ' ਨੇ 29 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ ਜਿਨ੍ਹਾਂ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ ਜਿਸ ਨਾਲ 'ਆਪ' ਦੀਆਂ ਪੰਜਾਬ ਤੇ ਦਿੱਲੀ ਤੋਂ ਬਾਹਰ ਆਪਣੀ ਪੈਂਠ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ।
ਕਰਨਾਟਕ ਚੋਣਾਂ 'ਚ ਹਾਰ ਪਿੱਛੋਂ ਸਿੱਧਰਮੱਈਆ ਵਲੋਂ ਅਸਤੀਫ਼ਾ
ਕਰਨਾਟਕਾ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਅੱਜ ਕਾਂਗਰਸ ਦੀ ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਉਹ ਰਾਜਪਾਲ ਵਾਜੂਭਾਈ ਵਾਲਾ ਨੂੰ ਮਿਲੇ ਅਤੇ ਆਪਣਾ ਅਸਤੀਫ਼ਾ ਸੌਂਪਿਆ। ਮੁੱਖ ਮੰਤਰੀ ਸਰਕਾਰ ਬਣਾਉਣ ਲਈ ਜੇ.ਡੀ.ਐਸ. ਨੂੰ ਆਪਣਾ ਸਮਰਥਨ ਦੇਣ ਦੇ ਐਲਾਨ ਤੋਂ ਬਾਅਦ ਰਾਜ ਭਵਨ ਗਏ। ਜ਼ਿਕਰਯੋਗ ਹੈ ਕਿ ਸਿੱਧਰਮਈਆ ਦੋ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜ ਰਹੇ ਸਨ ਜਿੱਥੇ ਉਹ ਬਾਦਾਮੀ ਤੋਂ ਜਿੱਤ ਗਏ ਪਰ ਚਾਮੂਦੇਸ਼ਵਰੀ ਤੋਂ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।
ਕੁਮਾਰ ਸੁਆਮੀ ਹੋਣਗੇ ਮੁੱਖ ਮੰਤਰੀ-ਸਿੱਧਰਮੱਈਆ
ਸਿੱਧਰਮੱਈਆ ਨੇ ਅੱਜ ਕਿਹਾ ਕਿ ਕਾਂਗਰਸ ਦਾ ਸਮਰਥਨ ਪ੍ਰਾਪਤ ਜੇ.ਡੀ.ਐਸ. ਦੇ ਆਗੂ ਐਚ. ਡੀ. ਕੁਮਾਰ ਸੁਆਮੀ ਮੁੱਖ ਮੰਤਰੀ ਬਣਨਗੇ। ਸਿੱਧਰਮੱਈਆ ਤੇ ਕੁਮਾਰ ਸੁਆਮੀ ਨੇ ਉਨ੍ਹਾਂ ਰਿਪੋਰਟਾਂ ਨੂੰ ਵੀ ਖ਼ਾਰਜ ਕੀਤਾ ਜਿਨ੍ਹਾਂ 'ਚ ਕਿਹਾ ਜਾ ਰਿਹਾ ਸੀ ਕਿ ਦੋਵਾਂ ਪਾਰਟੀਆਂ ਦੇ ਕੁਝ ਵਿਧਾਇਕ ਸਰਕਾਰ ਬਣਾਉਣ ਲਈ ਬਣੇ ਇਸ ਗੱਠਜੋੜ ਤੋਂ ਨਾਖ਼ੁਸ਼ ਹਨ। ਉਨ੍ਹਾਂ ਕਿਹਾ ਕਿ ਸਾਡੇ ਕੋਲ 117 ਵਿਧਾਇਕ ਹਨ।
ਭਾਜਪਾ ਦੇ ਵਿਧਾਇਕਾਂ ਦੀ ਮੀਟਿੰਗ ਅੱਜ
ਭਾਜਪਾ ਨੇ ਕੱਲ੍ਹ ਨਵੇਂ ਚੁਣੇ ਗਏ ਵਿਧਾਇਕਾਂ ਦੀ ਮੀਟਿੰਗ ਬੁਲਾਈ ਹੈ। ਪਾਰਟੀ ਸੂਤਰਾਂ ਨੇ ਦੱਸਿਆ ਕਿ ਇਹ ਮੀਟਿੰਗ ਸੂਬਾ ਪ੍ਰਧਾਨ ਬੀ.ਐਸ. ਯੇਦੀਯੁਰੱਪਾ ਦੀ ਪ੍ਰਧਾਨਗੀ ਹੇਠ ਹੋਵੇਗੀ ਜਿਨ੍ਹਾਂ ਨੂੰ ਦੁਬਾਰਾ ਪਾਰਟੀ ਵਿਧਾਇਕ ਦਲ ਦਾ ਆਗੂ ਚੁਣੇ ਜਾਣ ਦੀ ਸੰਭਾਵਨਾ ਹੈ। ਕੇਂਦਰੀ ਮੰਤਰੀ ਜੇ.ਪੀ. ਨੱਢਾ ਅਤੇ ਧਰਮਿੰਦਰ ਪ੍ਰਧਾਨ ਵੀ ਇਸ ਮੀਟਿੰਗ ਵਿਚ ਸ਼ਾਮਿਲ ਹੋਣਗੇ।
ਦੋਵੇਂ ਧਿਰਾਂ ਵਲੋਂ ਰਾਜਪਾਲ ਨਾਲ ਮੁਲਾਕਾਤ,ਸਰਕਾਰ ਬਣਾਉਣ ਦਾ ਦਾਅਵਾ ਪੇਸ਼
ਬੈਂਗਲੁਰੂ, 15 ਮਈ (ਏਜੰਸੀ)-ਕਰਨਾਟਕ ਵਿਚ ਭਾਜਪਾ ਮੁਖੀ ਬੀ.ਐਸ. ਯੇਦੀਯੁਰੱਪਾ ਨੇ ਕਾਂਗਰਸ ਦੇ ਜੇ.ਡੀ.ਐਸ. ਨੂੰ ਸਮਰਥਨ ਦੇਣ ਦੇ ਫ਼ੈਸਲੇ ਨੂੰ ਕੱਟਦੇ ਹੋਏ ਅੱਜ ਰਾਜਪਾਲ ਵਾਜੂਭਾਈ ਬਾਲਾ ਨਾਲ ਮੁਲਾਕਾਤ ਕਰ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਜੇ.ਡੀ.ਐਸ. ਨੂੰ ਸਮਰਥਨ ਦੇ ਕੇ ਪਿਛਲੇ ਦਰਵਾਜ਼ਿਓਂ ਸੱਤਾ ਹਾਸਲ ਕਰਨਾ ਚਾਹੁੰਦੀ ਹੈ। ਕੇਂਦਰੀ ਮੰਤਰੀ ਅਨੰਤ ਕੁਮਾਰ ਸਮੇਤ ਰਾਜਪਾਲ ਨੂੰ ਮਿਲਣ ਤੋਂ ਬਾਅਦ ਯੇਦੀਯੁਰੱਪਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਜਪਾ ਸੂਬੇ ਵਿਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ ਇਸ ਲਈ ਅਸੀਂ ਰਾਜਪਾਲ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਆਪਣੀ ਬਹੁਮਤ ਸਾਬਤ ਕਰਨ ਦਾ ਮੌਕਾ ਦਿੱਤਾ ਜਾਵੇ। ਜੇ.ਡੀ.ਐਸ. ਅਤੇ ਕਾਂਗਰਸ ਦੇ ਗੱਠਜੋੜ ਬਾਰੇ ਕੋਈ ਟਿੱਪਣੀ ਨਾ ਕਰਨਾ ਚਾਹੁੰਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਅਸੀਂ ਕਿਹਾ ਹੈ ਕਿ ਅਸੀਂ ਵਿਧਾਨ ਸਭਾ ਵਿਚ ਆਪਣੀ ਬਹੁਮਤ ਸਾਬਤ ਕਰਾਂਗੇ। ਇਸ ਲਈ ਸਾਨੂੰ ਮੌਕਾ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਯੇਦੀਯੂਰੱਪਾ ਦਾ ਇਹ ਕਦਮ ਜੇ.ਡੀ.ਐਸ. ਆਗੂ ਐਚ.ਡੀ. ਕੁਮਾਰਾਸਵਾਮੀ ਵਲੋਂ ਰਾਜਪਾਲ ਨੂੰ ਲਿਖੇ ਪੱਤਰ ਜਿਸ ਵਿਚ ਰਾਜਪਾਲ ਨੂੰ ਸੂਚਨਾ ਦਿੱਤੀ ਗਈ ਹੈ ਕਿ ਉਨ੍ਹਾਂ ਸਰਕਾਰ ਬਣਾਉਣ ਲਈ ਕਾਂਗਰਸ ਦਾ ਸਮਰਥਨ ਸਵੀਕਾਰ ਕਰ ਲਿਆ ਹੈ ਤੋਂ ਤੁਰੰਤ ਬਾਅਦ ਚੁੱਕਿਆ ਗਿਆ ਹੈ। ਇਸ ਤੋਂ ਪਹਿਲਾਂ ਯੇਦੀਯੂਰੱਪਾ ਨੇ ਕਾਂਗਰਸ 'ਤੇ ਦੋਸ਼ ਲਾਇਆ ਸੀ ਕਿ ਉਹ ਲੋਕਾਂ ਦੇ ਫ਼ੈਸਲੇ ਨੂੰ ਪਲਟਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਜੇ.ਡੀ.ਐਸ. ਨੂੰ ਸਮਰਥਨ ਦੇ ਕੇ ਪਿਛਲੇ ਦਰਵਾਜ਼ੇ ਰਾਹੀਂ ਸੱਤਾ ਵਿਚ ਆਉਣਾ ਚਾਹੁੰਦੀ ਹੈ। ਇਸ ਉਪਰੰਤ ਕੁਮਾਰ ਸੁਆਮੀ, ਅਸ਼ੋਕ ਗਹਿਲੋਤ, ਗੁਲਾਮ ਨਬੀ ਆਜ਼ਾਦ ਤੇ ਸਿੱਧਰਮੱਈਆ ਨੇ ਰਾਜਪਾਲ ਨੂੰ ਮਿਲ ਕੇ ਜੇ. ਡੀ. ਐਸ. ਅਤੇ ਕਾਂਗਰਸ ਦੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।
ਮੋਦੀ ਵਲੋਂ ਭਾਜਪਾ ਦੇ ਸਮਰਥਨ ਲਈ ਵੋਟਰਾਂ ਦਾ ਧੰਨਵਾਦ

ਨਵੀਂ ਦਿੱਲੀ, 15 ਮਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਦੇ ਵੋਟਰਾਂ ਦਾ ਭਾਜਪਾ ਦੇ ਵਿਕਾਸ ਦੇ ਏਜੰਡੇ ਦਾ ਸਮਰਥਨ ਕਰਨ ਤੇ ਉਸ ਨੂੰ ਸੂਬੇ ਦੀ ਸਭ ਤੋਂ ਵੱਡੀ ਪਾਰਟੀ ਬਣਾਉਣ 'ਤੇ ਧੰਨਵਾਦ ਕੀਤਾ ਹੈ।
ਜੇ ਪਹਿਲਾਂ ਕਾਂਗਰਸ ਨੇ ਜੇ. ਡੀ. ਐਸ. ਨਾਲ ਗਠਜੋੜ ਕੀਤਾ ਹੁੰਦਾ ਤਾਂ ਨਤੀਜੇ ਕੁਝ ਹੋਰ ਹੁੰਦੇ-ਮਮਤਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੇਕਰ ਕਾਂਗਰਸ ਨੇ ਜਨਤਾ ਦਲ ਸੈਕੂਲਰ (ਜੇ. ਡੀ. ਐਸ.) ਨਾਲ ਪਹਿਲਾਂ ਗਠਜੋੜ ਕੀਤਾ ਹੁੰਦਾ ਤਾਂ ਪਾਰਟੀ ਚੋਣਾਂ 'ਚ ਚੰਗਾ ਪ੍ਰਦਰਸ਼ਨ ਕਰ ਸਕਦੀ ਸੀ। ਮਮਤਾ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ।


ਖ਼ਬਰ ਸ਼ੇਅਰ ਕਰੋ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX