ਤਾਜਾ ਖ਼ਬਰਾਂ


ਅਮਲੋਹ : ਜ਼ਿਲ੍ਹਾ ਪ੍ਰੀਸ਼ਦ ਦੀਆਂ 2 ਅਤੇ ਬਲਾਕ ਸੰਮਤੀ ਦੀਆਂ 15 ਸੀਟਾਂ 'ਤੇ ਵੋਟਾਂ ਦੀ ਗਿਣਤੀ ਸ਼ੁਰੂ
. . .  3 minutes ago
ਤਪਾ : ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਵੋਟਾਂ ਦੀ ਗਿਣਤੀ ਸ਼ੁਰੂ, ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ
. . .  7 minutes ago
ਤਪਾ ਮੰਡੀ, 22 ਸਤੰਬਰ (ਪ੍ਰਵੀਨ ਗਰਗ)- ਸਬ-ਡਵੀਜ਼ਨ ਤਪਾ ਦੀ ਤਹਿਸੀਲ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਸੰਬੰਧੀ ਪ੍ਰਸ਼ਾਸਨ ਵਲੋਂ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਿਸ ਦਾ ਵੀ ਸਖ਼ਤ...
ਜ਼ਿਲ੍ਹਾ ਬਰਨਾਲਾ ਦੇ ਬਲਾਕ ਸੰਮਤੀ ਜੋਨ ਖੁੱਡੀ ਕਲਾਂ ਤੋਂ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ 338 ਵੋਟਾਂ ਨਾਲ ਜੇਤੂ
. . .  11 minutes ago
ਅਜਨਾਲਾ ਦੇ ਜ਼ੋਨ ਦੂਜੋਵਾਲ ਤੋਂ ਕਾਂਗਰਸੀ ਉਮੀਦਵਾਰ ਬਲਜੀਤ ਕੌਰ ਜੇਤੂ
. . .  13 minutes ago
ਗੁਰਦਾਸਪੁਰ : ਹੁਣ ਤੱਕ ਦੇ ਨਤੀਜਿਆਂ 'ਚ ਕਾਂਗਰਸ ਅੱਗੇ, ਗਿਣਤੀ ਦਾ ਤੀਜਾ ਗੇੜ ਸ਼ੁਰੂ
. . .  15 minutes ago
ਗੁਰਦਾਸਪੁਰ ਵਿਚ ਸ਼ਾਂਤੀ ਪੂਰਵਕ ਗਿਣਤੀ ਸ਼ੁਰੂ-ਕਾਂਗਰਸ ਅੱਗੇ
. . .  23 minutes ago
ਜ਼ਿਲ੍ਹਾ ਪ੍ਰੀਸ਼ਦ ਕਲਾਨੌਰ ਦੇ 2 ਜ਼ੋਨਾਂ ਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਿਨ੍ਹਾਂ ਮੁਕਾਬਲੇ ਜੇਤੂ
. . .  25 minutes ago
ਅਜਨਾਲਾ: ਬਲਾਕ ਅਜਨਾਲਾ ਅੰਦਰ ਜਿਲਾ ਪ੍ੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੀ ਹੋ ਰਹੀ ਗਿਣਤੀ 'ਚ ਰੁਝਾਂਨ ਕਾਂਗਰਸ ਦੇ ਹੱਕ 'ਚ
. . .  26 minutes ago
ਹਲਕਾ ਰਾਜਾਸਾਂਸੀ ਦੇ ਖਿਆਲਾ ਕਲਾਂ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਦਿਲਬਾਗ ਸਿੰਘ ਖਿਆਲਾ ਜੇਤੂ , ਉਨ੍ਹਾਂ ਅਕਾਲੀ ਦਲ ਦੇ ਉਮੀਦਵਾਰ ਗੁਰਦੇਵ ਸਿੰਘ ਨੂੰ ਹਰਾਇਆ
. . .  28 minutes ago
ਬੰਗਾ 'ਚ ਦੂਸਰੇ ਰਾਊਂਡ ਦੀ ਹੋਈ ਸ਼ੁਰੂਆਤ
. . .  29 minutes ago
ਬਲਾਕ ਸੰਮਤੀ ਹਰਸ਼ਾ ਛੀਨਾ ਦੇ ਜ਼ੋਨ ਉਗਰ ਔਲਖ (ਅੰਮ੍ਰਿਤਸਰ) ਤੋਂ ਕਾਂਗਰਸੀ ਉਮੀਦਵਾਰ ਹਰਬੀਰ ਸਿੰਘ 722 ਵੋਟਾਂ ਨਾਲ ਜੇਤੂ
. . .  36 minutes ago
ਪੰਚਾਇਤ ਸੰਮਤੀ ਕਲਾਨੌਰ ਦੇ 15 ਜ਼ੋਨਾਂ ਚੋਂ ਕਾਂਗਰਸੀ ਉਮੀਦਵਾਰ ਬਿਨ੍ਹਾਂ ਮੁਕਾਬਲੇ ਜੇਤੂ
. . .  43 minutes ago
ਬਲਾਕ ਹਰਸ਼ਾ ਛੀਨਾ ਦੇ ਜ਼ੋਨ ਉਗਰ ਔਲਖ ਤੋਂ ਕਾਂਗਰਸ ਉਮੀਦਵਾਰ ਹਰਬੀਰ ਸਿੰਘ 600 ਵੋਟ ਨਾਲ ਅੱਗੇ
. . .  46 minutes ago
ਜਲੰਧਰ : 10 ਹਲਕਿਆਂ ਲਈ ਪਹਿਲੇ ਰਾਊਂਡ ਤੋਂ ਮਿਲਿਆ ਰੱਲਿਆ ਮਿਲਿਆ ਹੁੰਗਾਰਾ, ਦੂਜੇ ਰਾਊਂਡ ਦੀ ਗਿਣਤੀ ਸ਼ੁਰੂ
. . .  52 minutes ago
ਜ਼ਿਲ੍ਹਾ ਹੁਸ਼ਿਆਰਪੁਰ 'ਚ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ
. . .  54 minutes ago
ਗੁਰਦਾਸਪੁਰ 'ਚ ਵੀ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ
. . .  57 minutes ago
ਫ਼ਿਰੋਜ਼ਪੁਰ : ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ
. . .  about 1 hour ago
ਬਲਾਕ ਸ੍ਰੀ ਚਮਕੌਰ ਸਾਹਿਬ ਦੇ ਬਲਾਕ ਸੰਮਤੀ ਜ਼ੋਨ 4 ਦੀ ਗਿਣਤੀ ਸ਼ੁਰੂ, ਪਹਿਲੇ ਤਿੰਨ ਜ਼ੋਨਾਂ ਤੋਂ ਉਮੀਦਵਾਰ ਨਿਰਵਿਰੋਧ ਚੁਣੇ ਗਏ ਸਨ
. . .  about 1 hour ago
ਜ਼ਿਲ੍ਹਾ ਪਟਿਆਲਾ ਦੀਆਂ 9 ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਲਈ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਆਰੰਭ
. . .  about 1 hour ago
ਬਠਿੰਡਾ ਵਿਖੇ 16 ਜ਼ਿਲ੍ਹਾ ਪ੍ਰੀਸ਼ਦ ਤੇ 144 ਬਲਾਕ ਸੰਮਤੀ ਸੀਟਾਂ ਲਈ ਪਈਆਂ ਵੋਟਾਂ ਦੀ ਗਿਣਤੀ ਹੋਈ ਸ਼ੁਰੂ, ਪਹਿਲੇ ਰਾਊਂਡ ਦੇ ਨਤੀਜੇ 10.30 ਵਜੇ ਦੇ ਕਰੀਬ ਆਉਣ ਦੀ ਸੰਭਾਵਨਾ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਜੇਠ ਸੰਮਤ 550
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਪਹਿਲਾ ਸਫ਼ਾ

ਗੋਦਾਵਰੀ 'ਚ ਕਿਸ਼ਤੀ ਡੁੱਬਣ ਕਾਰਨ 40 ਲੋਕਾਂ ਦੇ ਡੁੱਬਣ ਦਾ ਖਦਸ਼ਾ

ਕਾਕੀਨਾਡਾ, 15 ਮਈ (ਏਜੰਸੀ)-ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ 'ਚ ਅੱਜ ਸ਼ਾਮ ਇਕ ਕਿਸ਼ਤੀ ਪਲਟ ਗਈ ਜਿਸ ਵਿਚ 40 ਲੋਕਾਂ ਦੇ ਡੁੱਬਣ ਦਾ ਖਦਸ਼ਾ ਹੈ। ਕਿਸ਼ਤੀ 'ਚ ਸਮਰੱਥਾ ਤੋਂ ਜ਼ਿਆਦਾ 60 ਲੋਕ ਸਵਾਰ ਸਨ। ਅਧਿਕਾਰਤ ਸੂਤਰਾਂ ਅਨੁਸਾਰ ਕਿਸ਼ਤੀ ਕੋਂਡਾਮੋਡਾਲੂ ਤੋਂ ...

ਪੂਰੀ ਖ਼ਬਰ »

ਉੱਤਰ ਕੋਰੀਆ ਵਲੋਂ ਟਰੰਪ ਨਾਲ ਮੁਲਾਕਾਤ ਰੱਦ ਕਰਨ ਦੀ ਚਿਤਾਵਨੀ

ਸਿਉਲ, 15 ਮਈ (ਏਜੰਸੀ)-ਉੱਤਰ ਕੋਰੀਆ ਨੇ ਅਮਰੀਕਾ ਅਤੇ ਦੱਖਣ ਕੋਰੀਆ ਦਰਮਿਆਨ ਸੈਨਿਕ ਅਭਿਆਸ ਨੂੰ ਲੈ ਕੇ ਆਪਣੇ ਨੇਤਾ ਕਿਮ ਜੋਂਗ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਰਮਿਆਨ ਹੋਣ ਵਾਲੀ ਮੁਲਾਕਾਤ ਨੂੰ ਰੱਦ ਕਰਨ ਦੀ ਚਿਤਾਵਨੀ ਦਿੱਤੀ ਹੈ। ਦੱਖਣ ਕੋਰੀਆ ਦੀ ਨਿਊਜ਼ ...

ਪੂਰੀ ਖ਼ਬਰ »

ਕਰਨਾਟਕ ਦੀ ਵਿਕਾਸ ਯਾਤਰਾ ਕਿਸੇ ਨੂੰ ਰੋਕਣ ਨਹੀਂ ਦੇਵਾਂਗੇ-ਮੋਦੀ

ਨਵੀਂ ਦਿੱਲੀ, 15 ਮਈ (ਏਜੰਸੀ)-ਕਰਨਾਟਕ ਚੋਣ ਨਤੀਜੇ 'ਚ ਭਾਜਪਾ ਦੇ ਪ੍ਰਦਰਸ਼ਨ ਨੂੰ ਸ਼ਾਨਦਾਰ ਕਰਾਰ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਜਪਾ ਕਰਨਾਟਕ ਦੀ ਵਿਕਾਸ ਯਾਤਰਾ ਨੂੰ ਕਿਸੇ ਨੂੰ ਰੋਕਣ ਨਹੀਂ ਦੇਵੇਗੀ। ਪ੍ਰਧਾਨ ਮੰਤਰੀ ਨੇ ...

ਪੂਰੀ ਖ਼ਬਰ »

ਸ੍ਰੀ ਹੇਮਕੁੰਟ ਸਾਹਿਬ ਲਈ ਕੇਂਦਰੀ ਮੰਤਰੀ ਪੁਰੀ 22 ਨੂੰ ਰਵਾਨਾ ਕਰਨਗੇ ਪਹਿਲਾ ਜਥਾ-ਬਿੰਦਰਾ

ਬਰਫ਼ ਹਟਾਉਣ ਦਾ ਕੰਮ 20 ਤੱਕ ਹੋਵੇਗਾ ਪੂਰਾ

ਕਮਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਦੇਹਰਾਦੂਨ, 15 ਮਈ-25 ਮਈ ਤੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਸ਼ੁਰੂ ਹੋਣ ਵਾਲੀ ਸਿੱਖਾਂ ਦੀ ਵਿਸ਼ਵ ਪ੍ਰਸਿੱਧ ਯਾਤਰਾ ਦੇ ਮੱਦੇਨਜ਼ਰ ਭਾਰਤੀ ਫ਼ੌਜ ਦੇ ਜਵਾਨਾਂ ਨੇ ਇਸ ਖੇਤਰ 'ਚ ਪਈ ਬਰਫ਼ ਨੂੰ ਹਟਾਉਣ ਦਾ ਕਾਰਜ ਜ਼ੋਰ-ਸ਼ੋਰ ਨਾਲ ਸ਼ੁਰੂ ਕਰ ...

ਪੂਰੀ ਖ਼ਬਰ »

ਅਨੰਤਨਾਗ 'ਚ ਅੱਤਵਾਦੀ ਹਮਲਾ-ਪੁਲਿਸ ਜਵਾਨ ਸ਼ਹੀਦ

ਸ੍ਰੀਨਗਰ, 15 ਮਈ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਦੱਖਣੀ ਜ਼ਿਲ੍ਹੇ ਅਨੰਤਨਾਗ ਦੇ ਬਿਜਬਹਾੜਾ ਇਲਾਕੇ ਵਿਖੇ ਸ਼ੱਕੀ ਅੱਤਵਾਦੀ ਵਲੋਂ ਪੁਲਿਸ ਦੀ ਗੱਡੀ 'ਤੇ ਕੀਤੇ ਹਮਲੇ 'ਚ ਪੁਲਿਸ ਕਰਮੀ ਸ਼ਹੀਦ ਹੋ ਗਿਆ, ਜਦਕਿ ਇਕ ਹੋਰ ਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਇਧਰ ਫ਼ੌਜ ਅਤੇ ਨੀਮ ਬਲਾਂ ਨੇ ਜ਼ਿਲ੍ਹਾ ਬਾਰਾਮੂਲਾ ਇਲਾਕੇ ਨੂੰ ਘੇਰ ਕੇ ਅੱਤਵਾਦੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਛੇੜ ਦਿੱਤੀ ਪਰ ਫ਼ੌਜ ਅਤੇ ਅੱਤਵਾਦੀਆਂ ਦਾ ਸਾਹਮਣਾ ਨਹੀਂ ਹੋਇਆ । ਸੂਤਰਾਂ ਅਨੁਸਾਰ ਸ੍ਰੀਨਗਰ-ਜੰਮੂ ਹਾਈਵੇ 'ਤੇ ਸਥਿਤ ਬਿਜਬਹਾੜਾ ਕਸਬੇ 'ਚ ਸਥਿਤ ਪਾਜ਼ਲਪੋਰਾ ਨੇੜੇ ਉਸ ਵੇਲੇ ਸਨਸਨੀ ਫੈਲ ਗਈ, ਜਦ ਦਿਨ ਦਿਹਾੜੇ ਹਥਿਆਰਬੰਦ ਅੱਤਵਾਦੀਆਂ ਨੇ ਉਥੋਂ ਲੰਘ ਰਹੀ ਪੁਲਿਸ ਦੀ ਇਕ ਗੱਡੀ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਕਾਂਸਟੇਬਲ ਅਬਦੁਲ ਰਸ਼ੀਦ ਅਤੇ ਬਿਲਾਲ ਅਹਿਮਦ (ਐਸ.ਪੀ.ਓ.) ਗੰਭੀਰ ਜ਼ਖ਼ਮੀ ਹੋ ਗਏ। ਦੋਵੇਂ ਜ਼ਖ਼ਮੀਆਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਬਿਜਬਹਾੜਾ ਪਹੁੰਚਾਇਆ, ਜਿਥੇ ਬਿਲਾਲ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਅਤੇ ਰਸ਼ੀਦ ਨੂੰ ਸ੍ਰੀਨਗਰ ਰੈਫ਼ਰ ਕਰ ਦਿੱਤਾ। ਗੋਲੀਬਾਰੀ ਕਾਰਨ ਲੋਕ ਸੁਰੱਖਿਅਤ ਸਥਾਨ ਵੱਲ ਆਪਣੀਆਂ ਜਾਨਾਂ ਬਚਾਉਣ ਲਈ ਭੱਜ ਗਏ ਤੇ ਕਾਰੋਬਾਰੀ ਸਰਗਰਮੀਆਂ ਠੱਪ ਹੋ ਕੇ ਰਹਿ ਗਈਆਂ। ਸੂਤਰਾਂ ਅਨੁਸਾਰ ਇਸ ਹਮਲੇ 'ਚ 1 ਤੋਂ 3 ਅੱਤਵਾਦੀ ਸ਼ਾਮਿਲ ਸਨ ਤੇ ਉਹ ਵਾਰਦਾਤ ਤੋਂ ਬਾਅਦ ਫ਼ਰਾਰ ਹੋ ਗਏ। ਸੁਰੱਖਿਆ ਬਲਾਂ ਵਲੋਂ ਇਲਾਕੇ ਨੂੰ ਘੇਰ ਕੇ ਤਲਾਸ਼ੀ ਦਾ ਸਿਲਸਿਲਾ ਜਾਰੀ ਸੀ।


ਖ਼ਬਰ ਸ਼ੇਅਰ ਕਰੋ

ਵਾਰਾਨਸੀ 'ਚ ਨਿਰਮਾਣ ਅਧੀਨ ਫਲਾਈਓਵਰ ਡਿੱਗਣ ਕਾਰਨ 18 ਮੌਤਾਂ

*ਕਈ ਵਾਹਨ ਦੱਬੇ * ਯੂ. ਪੀ. ਸਰਕਾਰ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਦਾ ਮੁਆਵਜ਼ਾ

ਵਾਰਾਨਸੀ/ਲਖਨਊ, 15 ਮਈ (ਏਜੰਸੀਆਂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦ ਖੇਤਰ ਵਾਰਾਨਸੀ 'ਚ ਰੇਲਵੇ ਸਟੇਸ਼ਨ ਦੇ ਸਾਹਮਣੇ ਬਣ ਰਹੇ ਫਲਾਈਓਵਰ ਦਾ ਇਕ ਸਪੈਨ ਡਿੱਗਣ ਨਾਲ ਘੱਟ ਤੋਂ ਘੱਟ 18 ਲੋਕਾਂ ਦੀ ਮੌਤ ਹੋ ਗਈ ਹੈ। ਸਪੈਨ ਡਿੱਗਣ ਕਾਰਨ ਇਕ ਬੱਸ ਸਮੇਤ 6 ਗੱਡੀਆਂ ਹੇਠਾਂ ...

ਪੂਰੀ ਖ਼ਬਰ »

ਪਾਕਿ ਗੋਲੀਬਾਰੀ 'ਚ ਬੀ. ਐਸ. ਐਫ. ਜਵਾਨ ਸ਼ਹੀਦ

ਸ੍ਰੀਨਗਰ, 15 ਮਈ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ ਦੇ ਮੰਗੂਚਕ ਇਲਾਕੇ ਨਾਲ ਲਗਦੀ ਅੰਤਰਰਾਸ਼ਟਰੀ ਸਰਹੱਦ 'ਤੇ ਪਾਕਿ ਰੇਂਜ਼ਰਾਂ ਵਲੋਂ ਕੀਤੀ ਗੋਲੀਬਾਰੀ 'ਚ ਬੀ. ਐਸ. ਐਫ. ਦਾ ਇਕ ਜਵਾਨ ਸ਼ਹੀਦ ਹੋ ਗਿਆ। ਜੰਗਬੰਦੀ ਦੀ ਉਲੰਘਣਾ ਦੀ ਇਹ ਘਟਨਾ 3 ਮਹੀਨੇ ਦੀ ਖ਼ਾਮੋਸ਼ੀ ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ ਨੇੜੇ ਕਾਂਗਰਸੀ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ

ਸ੍ਰੀ ਮੁਕਤਸਰ ਸਾਹਿਬ, ਦੋਦਾ, 15 ਮਈ (ਰਣਜੀਤ ਸਿੰਘ ਢਿੱਲੋਂ, ਰਵੀਪਾਲ)-ਪਿੰਡ ਕਾਉਣੀ ਤੋਂ ਮੱਲਣ ਸੜਕ 'ਤੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਾਂਗਰਸੀ ਆਗੂ ਦੀ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਕੋਠੇ ਚੀਦਿਆਂ ਵਾਲੇ (ਕੋਟਲੀ ਅਬਲੂ) ਹਲਕਾ ...

ਪੂਰੀ ਖ਼ਬਰ »

ਦਸੂਹਾ ਨੇੜੇ ਅਸਲ੍ਹਾ ਡਿਪੂ 'ਚ ਧਮਾਕਾ-1 ਦੀ ਮੌਤ

ਦਸੂਹਾ, 15 ਮਈ (ਭੁੱਲਰ, ਕੌਸ਼ਲ)- ਅੱਜ ਬਾਅਦ ਦੁਪਹਿਰ ਉੱਚੀ ਬੱਸੀ ਵਿਖੇ ਅਚਾਨਕ ਹੋਏ ਧਮਾਕੇ ਦੌਰਾਨ ਅਸਲ੍ਹੇ ਦੀ ਜਾਂਚ ਕਰ ਰਹੀ ਟੀਮ ਦੇ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 6 ਤੋਂ ਵੱਧ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਹਰ ਸਾਲ ਦੀ ਤਰ੍ਹਾਂ 6 ਮੈਂਬਰੀ ਟੀਮ ਜਿਸ ਦੀ ...

ਪੂਰੀ ਖ਼ਬਰ »

ਪ੍ਰਮਾਤਮਾ ਦੀ ਮਿਹਰ ਤੇ ਪੰਜਾਬੀਆਂ ਦੀਆਂ ਦੁਆਵਾਂ ਦਾ ਅਸਰ-ਸਿੱਧੂ

ਰਾਹੁਲ ਨੂੰ ਮਿਲਣ ਨਵੀਂ ਦਿੱਲੀ ਗਏ

ਚੰਡੀਗੜ੍ਹ, 15 ਮਈ (ਅਜਾਇਬ ਸਿੰਘ ਔਜਲਾ)- ਸੁਪਰੀਮ ਕੋਰਟ ਤੋਂ ਬਰੀ ਹੋਣ ਉਪਰੰਤ ਗੱਲਬਾਤ ਕਰਦਿਆਂ ਸ. ਨਵਜੋਤ ਸਿੰਘ ਸਿੱਧੂ ਨੇ ਬੜੀ ਹਲੀਮੀ ਤੇ ਨਿਮਰਤਾ ਨਾਲ ਫ਼ੈਸਲੇ ਦਾ ਸਵਾਗਤ ਕੀਤਾ ਤੇ ਕਿਹਾ ਕਿ ਉਨ੍ਹਾਂ ਨੂੰ ਨਿਆਇਕ ਪ੍ਰਕਿਰਿਆ 'ਤੇ ਪੂਰਾ ਭਰੋਸਾ ਸੀ ਕਿ ਉਨ੍ਹਾਂ ਨਾਲ ...

ਪੂਰੀ ਖ਼ਬਰ »

ਸੁਪਰੀਮ ਕੋਰਟ ਨੇ 3 ਦਹਾਕੇ ਪੁਰਾਣੇ ਕੇਸ 'ਚੋਂ ਸਿੱਧੂ ਨੂੰ ਕੀਤਾ ਬਰੀ

ਸੱਟ ਮਾਰਨ ਦੇ ਦੋਸ਼ 'ਚ 1000 ਰੁਪਏ ਲਗਾਇਆ ਜੁਰਮਾਨਾ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 15 ਮਈ -ਸੁਪਰੀਮ ਕੋਰਟ ਨੇ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੈਰਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਤਿੰਨ ਦਹਾਕੇ ਪੁਰਾਣੇ ਰੋਡ ਰੇਜ਼ ਮਾਮਲੇ 'ਚ ਵੱਡੀ ਰਾਹਤ ਦਿੰਦਿਆਂ ਬਰੀ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਹਾਈਕੋਰਟ ਵਲੋਂ ...

ਪੂਰੀ ਖ਼ਬਰ »

ਕਰਨਾਟਕ 'ਚ ਕਿਸੇ ਨੂੰ ਬਹੁਮਤ ਨਹੀਂ-ਭਾਜਪਾ ਵੱਡੀ ਪਾਰਟੀ ਵਜੋਂ ਉਭਰੀ

* ਦੋਵਾਂ ਧਿਰਾਂ ਵਲੋਂ ਰਾਜਪਾਲ ਕੋਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ * ਯੇਦੀਯੁਰੱਪਾ ਨੇ ਬਹੁਮਤ ਸਾਬਤ ਕਰਨ ਲਈ ਮੰਗਿਆ ਸਮਾਂ*ਕਾਂਗਰਸ ਵਲੋਂ ਜਨਤਾ ਦਲ (ਐਸ) ਨੂੰ ਸਮਰਥਨ-ਕੁਮਾਰ ਸੁਆਮੀ ਨੂੰ ਮੁੱਖ ਮੰਤਰੀ ਬਣਾਉਣ ਦੀ ਸਹਿਮਤੀ

ਬੈਂਗਲੁਰੂ, 15 ਮਈ (ਏਜੰਸੀ)-ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸੂਬੇ ਨੂੰ ਅਜੀਬ ਸਥਿਤੀ 'ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ, ਕਿਉਂਕਿ ਸੂਬੇ ਵਿਚ ਭਾਜਪਾ ਭਾਵੇਂ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ ਪਰ ਸਪੱਸ਼ਟ ਬਹੁਮਤ ਹਾਸਲ ਨਹੀਂ ਕਰ ਸਕੀ ਜਿਸ ਨੂੰ ਦੇਖਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX