ਤਾਜਾ ਖ਼ਬਰਾਂ


ਪਿੰਡ ਭਾਗੀਵਾਂਦਰ ਵਿਚ ਟਾਇਰ ਫ਼ੈਕਟਰੀ ਨੂੰ ਲੱਗੀ ਅੱਗ
. . .  about 1 hour ago
ਤਲਵੰਡੀ ਸਾਬੋ/ਸੀਂਗੋ ਮੰਡੀ 24 ਮਈ (ਲੱਕਵਿੰਦਰ ਸ਼ਰਮਾ) -ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ,ਜਦੋਂ ਲਾਲੇਆਣਾਂ ਸੜਕ ਤੇ ਸਥਿਤ ਇੱਕ ਟਾਇਰ ...
ਕਿਸਾਨ ਤੋਂ 3 ਲੱਖ ਦੀ ਨਕਦੀ ਖੋਹਣ ਵਾਲਾ ਭੀਖੀ ਦਾ ਚੇਅਰਮੈਨ ਨਿਕਲਿਆ
. . .  about 2 hours ago
ਮਾਨਸਾ, 24 ਮਈ- (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਸ਼ਹਿਰ 'ਚ ਉਦੋਂ ਹਫੜਾ-ਦਫੜੀ ਮੱਚ ਗਈ ਜਦੋਂ ਕਾਰ ਸਵਾਰ ਲੁਟੇਰੇ ਇਕ ਕਿਸਾਨ ਤੋਂ 3 ਲੱਖ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ...
ਤਿੰਨ ਦਿਨਾਂ ਤੋਂ ਪੰਜਾਬ ਹਿਮਾਚਲ ਪ੍ਰਦੇਸ਼ ਸੀਮਾ 'ਤੇ ਜੰਗਲੀ ਰਕਬਾ ਅੱਗ ਦੀ ਲਪੇਟ 'ਚ
. . .  about 3 hours ago
ਮਾਹਿਲਪੁਰ ,24 ਮਈ (ਦੀਪਕ ਅਗਨੀਹੋਤਰੀ)-ਪੰਜਾਬ ਹਿਮਾਚਲ ਪ੍ਰਦੇਸ਼ ਸੀਮਾ ਦੇ ਨਾਲ ਲਗਦੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਹਿਮਾਚਲ ਪ੍ਰਦੇਸ਼ ਦੇ ਪਿੰਡਾਂ ਵਿਚ ਜੰਗਲੀ ਰਕਬੇ ਨੂੰ...
ਸ਼ੈਲ ਬਾਲਾ ਹੱਤਿਆ ਮਾਮਲਾ : ਚਾਰ ਪੁਲਿਸ ਅਧਿਕਾਰੀ ਮੁਅੱਤਲ
. . .  about 4 hours ago
ਸ਼ਿਮਲਾ, 24 ਮਈ- ਸ਼ੈਲ ਬਾਲਾ ਹੱਤਿਆ ਮਾਮਲੇ 'ਚ ਚਾਰ ਪੁਲਿਸ ਅਧਿਕਾਰੀਆਂ ਅਤੇ ਇੱਕ ਹੋਰ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਬੀਤੀ 1 ਮਈ ਨੂੰ ਹਿਮਾਚਲ ਦੇ ਕਸੌਲੀ 'ਚ ਸੁਪਰੀਮ ਕੋਰਟ ਦੇ ਹੁਕਮ 'ਤੇ ਗ਼ੈਰ-ਕਾਨੂੰਨੀ ਨਿਰਮਾਣ 'ਤੇ..
ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 4 hours ago
ਮਾਛੀਵਾੜਾ ਸਾਹਿਬ, 24 ਮਈ (ਮਨੋਜ ਕੁਮਾਰ )- ਅੱਜ ਇੱਥੇ ਨਸ਼ੇ ਦੀ ਦਲਦਲ 'ਚ ਫਸੇ ਇੱਕ ਨੌਜਵਾਨ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨੇ ਸਵੇਰੇ 10 ਵਜੇ ਦੇ ਕਰੀਬ ਨਸ਼ੇ ਨਾ ਮਿਲਣ 'ਤੇ ਪੈਦਾ ਹੋਈ ਤੋੜ 'ਚ...
ਦਸਵੀਂ ਦੀ ਪ੍ਰੀਖਿਆ 'ਚੋਂ ਦੂਜੇ ਨੰਬਰ 'ਤੇ ਰਹੀ ਜੈਸਮੀਨ ਕੌਰ ਨੂੰ ਕੀਤਾ ਗਿਆ ਸਨਮਾਨਿਤ
. . .  about 4 hours ago
ਚੰਡੀਗੜ੍ਹ, 24 ਮਈ (ਐਨ. ਐਸ. ਪਰਵਾਨਾ)- ਪੰਜਾਬ ਪੁਲਿਸ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਆਈ. ਸੀ. ਐਸ. ਈ. ਦੀ ਦਸਵੀਂ ਦੀ ਪ੍ਰੀਖਿਆ ਦੇ ਨਤੀਜੇ 'ਚੋਂ ਪੂਰੇ ਦੇਸ਼ 'ਚ ਦੂਜੇ ਨੰਬਰ 'ਤੇ ਆਈ ਵਿਦਿਆਰਥਣ ਜੈਸਮੀਨ ਕੌਰ ਚਾਹਲ ਦਾ ਪੁਲਿਸ ਹੈੱਡ ਕੁਆਰਟਰ...
25 ਮਈ ਤੋਂ ਲਾਗੂ ਹੋਵੇਗਾ ਈ-ਵੇਅ ਬਿੱਲ ਸਿਸਟਮ
. . .  about 4 hours ago
ਨਵੀਂ ਦਿੱਲੀ, 24 ਮਈ- ਇੱਕ ਹੀ ਸੂਬੇ ਦੇ ਅੰਦਰ ਮਾਲ ਦੀ ਆਵਾਜਾਈ ਲਈ ਈ-ਵੇਅ ਬਿੱਲ ਸਿਸਟਮ ਮਹਾਰਾਸ਼ਟਰ, ਮਣੀਪੁਰ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਚੰਡੀਗੜ੍ਹ, ਦਾਦਰਾ ਅਤੇ ਨਗਰ ਹਵੇਲੀ, ਦਮਨ ਤੇ ਦੀਪ ਅਤੇ ਲਕਸ਼ਦੀਪ 'ਚ 25 ਮਈ ਤੋਂ ਲਾਗੂ...
ਵੈਸ਼ਣੋ ਦੇਵੀ ਯਾਤਰਾ ਮੁੜ ਸ਼ੁਰੂ
. . .  about 5 hours ago
ਜੰਮੂ, 24 ਮਈ- ਤ੍ਰਿਕੁਟ ਦੀਆਂ ਪਹਾੜੀਆਂ 'ਤੇ ਜੰਗਲ 'ਚ ਲੱਗੀ ਅੱਗ ਕਾਰਨ ਰੁਕੀ ਵੈਸ਼ਣੋ ਦੇਵੀ ਯਾਤਰਾ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਮੁਤਾਬਕ ਬੁੱਧਵਾਰ ਦੁਪਹਿਰ ਨੂੰ ਜੰਗਲ 'ਚ ਅੱਗ ਲੱਗਣ ਤੋਂ ਬਾਅਦ ਵੈਸ਼ਣੋ ਦੇਵੀ ਯਾਤਰਾ ਰੋਕੀ ਗਈ ਸੀ, ਜਿਸ ਨੂੰ ਵੀਰਵਾਰ...
ਤੂਤੀਕੋਰਨ ਹਿੰਸਾ : 65 ਲੋਕਾਂ ਦੀ ਹੋਈ ਗ੍ਰਿਫ਼ਤਾਰ
. . .  about 5 hours ago
ਚੇਨਈ, 24 ਮਈ- ਤੂਤੀਕੋਰਨ 'ਚ ਸਟਰਲਾਈਟ ਕਾਪਰ ਯੂਨਿਟ ਨੂੰ ਬੰਦ ਕਰਨ ਨੂੰ ਲੈ ਕੇ ਹੋਈ ਹਿੰਸਾ 'ਚ ਸ਼ਾਮਲ ਹੋਣ 'ਤੇ 65 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਰਿਮਾਂਡ 'ਤੇ ਭੇਜਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਧਿਕਾਰੀ ਸੰਦੀਪ ਨਾਂਦੂਰੀ ਨੇ ਦੱਸਿਆ ਕਿ 68...
ਉੱਤਰੀ ਕੋਰੀਆ ਨੇ ਪਰਮਾਣੂੰ ਪ੍ਰੀਖਣ ਕੇਂਦਰ ਨੂੰ ਕੀਤਾ ਨਸ਼ਟ
. . .  about 4 hours ago
ਨਵੀਂ ਦਿੱਲੀ, 24 ਮਈ- ਉੱਤਰੀ ਕੋਰੀਆ ਨੇ ਆਪਣੇ ਪਰਮਾਣੂੰ ਪ੍ਰੀਖਣ ਕੇਂਦਰ ਨੂੰ ਨਸ਼ਟ ਕੀਤਾ ਹੈ। ਉੱਤਰੀ ਕੋਰੀਆ ਨੇ ਪ੍ਰਮਾਣੂੰ ਨਿਸ਼ਸਤਰੀਕਰਨ ਦੇ ਵੱਲ ਕਦਮ ਵਧਾਉਂਦਿਆਂ ਅੱਜ ਦੇਸ਼ ਦੇ ਮੱਧ ਪੁੰਗਏ-ਰੀ ਪਰਮਾਣੂੰ ਪ੍ਰੀਖਣ ਕੇਂਦਰ ਨੂੰ ਨਸ਼ਟ ਕਰ ਦਿੱਤਾ। ਉੱਤਰੀ ਕੋਰੀਆ ਨੇ ਹਾਲ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਜੇਠ ਸੰਮਤ 550
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ
  •     Confirm Target Language  

ਕਰਨਾਟਕ 'ਚ ਕਿਸੇ ਨੂੰ ਬਹੁਮਤ ਨਹੀਂ-ਭਾਜਪਾ ਵੱਡੀ ਪਾਰਟੀ ਵਜੋਂ ਉਭਰੀ

* ਦੋਵਾਂ ਧਿਰਾਂ ਵਲੋਂ ਰਾਜਪਾਲ ਕੋਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ * ਯੇਦੀਯੁਰੱਪਾ ਨੇ ਬਹੁਮਤ ਸਾਬਤ ਕਰਨ ਲਈ ਮੰਗਿਆ ਸਮਾਂ*ਕਾਂਗਰਸ ਵਲੋਂ ਜਨਤਾ ਦਲ (ਐਸ) ਨੂੰ ਸਮਰਥਨ-ਕੁਮਾਰ ਸੁਆਮੀ ਨੂੰ ਮੁੱਖ ਮੰਤਰੀ ਬਣਾਉਣ ਦੀ ਸਹਿਮਤੀ

ਬੈਂਗਲੁਰੂ, 15 ਮਈ (ਏਜੰਸੀ)-ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸੂਬੇ ਨੂੰ ਅਜੀਬ ਸਥਿਤੀ 'ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ, ਕਿਉਂਕਿ ਸੂਬੇ ਵਿਚ ਭਾਜਪਾ ਭਾਵੇਂ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ ਪਰ ਸਪੱਸ਼ਟ ਬਹੁਮਤ ਹਾਸਲ ਨਹੀਂ ਕਰ ਸਕੀ ਜਿਸ ਨੂੰ ਦੇਖਦੇ ...

ਪੂਰੀ ਖ਼ਬਰ »

ਸੁਪਰੀਮ ਕੋਰਟ ਨੇ 3 ਦਹਾਕੇ ਪੁਰਾਣੇ ਕੇਸ 'ਚੋਂ ਸਿੱਧੂ ਨੂੰ ਕੀਤਾ ਬਰੀ

ਸੱਟ ਮਾਰਨ ਦੇ ਦੋਸ਼ 'ਚ 1000 ਰੁਪਏ ਲਗਾਇਆ ਜੁਰਮਾਨਾ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 15 ਮਈ -ਸੁਪਰੀਮ ਕੋਰਟ ਨੇ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੈਰਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਤਿੰਨ ਦਹਾਕੇ ਪੁਰਾਣੇ ਰੋਡ ਰੇਜ਼ ਮਾਮਲੇ 'ਚ ਵੱਡੀ ਰਾਹਤ ਦਿੰਦਿਆਂ ਬਰੀ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਹਾਈਕੋਰਟ ਵਲੋਂ ...

ਪੂਰੀ ਖ਼ਬਰ »

ਪ੍ਰਮਾਤਮਾ ਦੀ ਮਿਹਰ ਤੇ ਪੰਜਾਬੀਆਂ ਦੀਆਂ ਦੁਆਵਾਂ ਦਾ ਅਸਰ-ਸਿੱਧੂ

ਰਾਹੁਲ ਨੂੰ ਮਿਲਣ ਨਵੀਂ ਦਿੱਲੀ ਗਏ

ਚੰਡੀਗੜ੍ਹ, 15 ਮਈ (ਅਜਾਇਬ ਸਿੰਘ ਔਜਲਾ)- ਸੁਪਰੀਮ ਕੋਰਟ ਤੋਂ ਬਰੀ ਹੋਣ ਉਪਰੰਤ ਗੱਲਬਾਤ ਕਰਦਿਆਂ ਸ. ਨਵਜੋਤ ਸਿੰਘ ਸਿੱਧੂ ਨੇ ਬੜੀ ਹਲੀਮੀ ਤੇ ਨਿਮਰਤਾ ਨਾਲ ਫ਼ੈਸਲੇ ਦਾ ਸਵਾਗਤ ਕੀਤਾ ਤੇ ਕਿਹਾ ਕਿ ਉਨ੍ਹਾਂ ਨੂੰ ਨਿਆਇਕ ਪ੍ਰਕਿਰਿਆ 'ਤੇ ਪੂਰਾ ਭਰੋਸਾ ਸੀ ਕਿ ਉਨ੍ਹਾਂ ਨਾਲ ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ ਨੇੜੇ ਕਾਂਗਰਸੀ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ

ਸ੍ਰੀ ਮੁਕਤਸਰ ਸਾਹਿਬ, ਦੋਦਾ, 15 ਮਈ (ਰਣਜੀਤ ਸਿੰਘ ਢਿੱਲੋਂ, ਰਵੀਪਾਲ)-ਪਿੰਡ ਕਾਉਣੀ ਤੋਂ ਮੱਲਣ ਸੜਕ 'ਤੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਾਂਗਰਸੀ ਆਗੂ ਦੀ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਕੋਠੇ ਚੀਦਿਆਂ ਵਾਲੇ (ਕੋਟਲੀ ਅਬਲੂ) ਹਲਕਾ ...

ਪੂਰੀ ਖ਼ਬਰ »

ਦਸੂਹਾ ਨੇੜੇ ਅਸਲ੍ਹਾ ਡਿਪੂ 'ਚ ਧਮਾਕਾ-1 ਦੀ ਮੌਤ

ਦਸੂਹਾ, 15 ਮਈ (ਭੁੱਲਰ, ਕੌਸ਼ਲ)- ਅੱਜ ਬਾਅਦ ਦੁਪਹਿਰ ਉੱਚੀ ਬੱਸੀ ਵਿਖੇ ਅਚਾਨਕ ਹੋਏ ਧਮਾਕੇ ਦੌਰਾਨ ਅਸਲ੍ਹੇ ਦੀ ਜਾਂਚ ਕਰ ਰਹੀ ਟੀਮ ਦੇ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 6 ਤੋਂ ਵੱਧ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਹਰ ਸਾਲ ਦੀ ਤਰ੍ਹਾਂ 6 ਮੈਂਬਰੀ ਟੀਮ ਜਿਸ ਦੀ ...

ਪੂਰੀ ਖ਼ਬਰ »

ਪਾਕਿ ਗੋਲੀਬਾਰੀ 'ਚ ਬੀ. ਐਸ. ਐਫ. ਜਵਾਨ ਸ਼ਹੀਦ

ਸ੍ਰੀਨਗਰ, 15 ਮਈ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ ਦੇ ਮੰਗੂਚਕ ਇਲਾਕੇ ਨਾਲ ਲਗਦੀ ਅੰਤਰਰਾਸ਼ਟਰੀ ਸਰਹੱਦ 'ਤੇ ਪਾਕਿ ਰੇਂਜ਼ਰਾਂ ਵਲੋਂ ਕੀਤੀ ਗੋਲੀਬਾਰੀ 'ਚ ਬੀ. ਐਸ. ਐਫ. ਦਾ ਇਕ ਜਵਾਨ ਸ਼ਹੀਦ ਹੋ ਗਿਆ। ਜੰਗਬੰਦੀ ਦੀ ਉਲੰਘਣਾ ਦੀ ਇਹ ਘਟਨਾ 3 ਮਹੀਨੇ ਦੀ ਖ਼ਾਮੋਸ਼ੀ ...

ਪੂਰੀ ਖ਼ਬਰ »

ਅਨੰਤਨਾਗ 'ਚ ਅੱਤਵਾਦੀ ਹਮਲਾ-ਪੁਲਿਸ ਜਵਾਨ ਸ਼ਹੀਦ

ਸ੍ਰੀਨਗਰ, 15 ਮਈ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਦੱਖਣੀ ਜ਼ਿਲ੍ਹੇ ਅਨੰਤਨਾਗ ਦੇ ਬਿਜਬਹਾੜਾ ਇਲਾਕੇ ਵਿਖੇ ਸ਼ੱਕੀ ਅੱਤਵਾਦੀ ਵਲੋਂ ਪੁਲਿਸ ਦੀ ਗੱਡੀ 'ਤੇ ਕੀਤੇ ਹਮਲੇ 'ਚ ਪੁਲਿਸ ਕਰਮੀ ਸ਼ਹੀਦ ਹੋ ਗਿਆ, ਜਦਕਿ ਇਕ ਹੋਰ ਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਇਧਰ ਫ਼ੌਜ ਅਤੇ ਨੀਮ ਬਲਾਂ ...

ਪੂਰੀ ਖ਼ਬਰ »

ਵਾਰਾਨਸੀ 'ਚ ਨਿਰਮਾਣ ਅਧੀਨ ਫਲਾਈਓਵਰ ਡਿੱਗਣ ਕਾਰਨ 18 ਮੌਤਾਂ

*ਕਈ ਵਾਹਨ ਦੱਬੇ * ਯੂ. ਪੀ. ਸਰਕਾਰ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਦਾ ਮੁਆਵਜ਼ਾ

ਵਾਰਾਨਸੀ/ਲਖਨਊ, 15 ਮਈ (ਏਜੰਸੀਆਂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦ ਖੇਤਰ ਵਾਰਾਨਸੀ 'ਚ ਰੇਲਵੇ ਸਟੇਸ਼ਨ ਦੇ ਸਾਹਮਣੇ ਬਣ ਰਹੇ ਫਲਾਈਓਵਰ ਦਾ ਇਕ ਸਪੈਨ ਡਿੱਗਣ ਨਾਲ ਘੱਟ ਤੋਂ ਘੱਟ 18 ਲੋਕਾਂ ਦੀ ਮੌਤ ਹੋ ਗਈ ਹੈ। ਸਪੈਨ ਡਿੱਗਣ ਕਾਰਨ ਇਕ ਬੱਸ ਸਮੇਤ 6 ਗੱਡੀਆਂ ਹੇਠਾਂ ਫਸੀਆਂ ਹੋਈਆਂ ਹਨ। 6 ਕਰੇਨਾਂ ਸਪੈਨ ਨੂੰ ਚੁੱਕਣ ਲਈ ਲੱਗੀਆਂ ਹੋਈਆਂ ਹਨ। ਉੱਤਰ ਪ੍ਰਦੇਸ਼ ਦੇ ਰਾਹਤ ਅਧਿਕਾਰੀ ਸੰਜੇ ਕੁਮਾਰ ਨੇ ਦੱਸਿਆ ਕਿ ਘਟਨਾ ਸਥਾਨ ਤੋਂ 16 ਲਾਸ਼ਾਂ ਨੂੰ ਮਲਬੇ ਹੇਠੋਂ ਕੱਢ ਲਿਆ ਗਿਆ ਹੈ। ਇਸ ਦੇ ਨਾਲ ਹੀ 3 ਵਿਅਕਤੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਸੂਬਾ ਸਰਕਾਰ ਇਸ ਹਾਦਸੇ 'ਚ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 5-5 ਲੱਖ ਅਤੇ ਗੰਭੀਰ ਜ਼ਖ਼ਮੀਆਂ ਨੂੰ 2-2 ਲੱਖ ਰੁਪਏ ਸਹਾਇਤਾ ਰਾਸ਼ੀ ਪ੍ਰਦਾਨ ਕਰੇਗੀ। ਵਾਰਾਨਸੀ 'ਚ ਕੈਂਟ ਸਟੇਸ਼ਨ ਦੇ ਸਾਹਮਣੇ ਸੜਕ 'ਤੇ ਉੱਤਰ ਪ੍ਰਦੇਸ਼ ਰਾਜ ਸੇਤੂ ਨਿਗਮ ਫਲਾਈਓਵਰ ਦਾ ਨਿਰਮਾਣ ਕਰ ਰਿਹਾ ਹੈ। ਅੱਜ ਸ਼ਾਮ ਨੂੰ ਨਿਰਮਾਣ ਅਧੀਨ ਫਲਾਈਓਵਰ ਦਾ ਇਕ ਸਪੈਨ ਡਿਗ ਗਿਆ। ਜਿਸ ਨਾਲ ਇਕ ਦਰਜਨ ਤੋਂ ਵੱਧ ਵਾਹਨ ਇਸ ਦੀ ਲਪੇਟ 'ਚ ਆ ਗਏ। ਸਪੈਨ ਡਿੱਗਣ ਨਾਲ 18 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 2 ਦਰਜਨਾਂ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਕਈ ਸਥਾਨਕ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਹੈ। ਓਵਰਬ੍ਰਿਜ ਦੇ ਸਪੈਨ ਦੇ ਡਿੱਗਣ ਤੋਂ ਬਾਅਦ ਹਰ ਪਾਸੇ ਚੀਖ਼ ਚਿਹਾੜਾ ਪੈ ਗਿਆ। ਇਸ ਦੌਰਾਨ ਭੱਜ ਦੌੜ ਅਤੇ ਜਾਨ ਬਚਾਉਣ ਦੀ ਕੋਸ਼ਿਸ਼ 'ਚ ਕਈ ਲੋਕ ਇਸ ਦੌਰਾਨ ਡਿਗ ਦੇ ਜ਼ਖ਼ਮੀ ਹੋ ਗਏ। ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਰਾਹਤ ਕਰਮੀ ਜੰਗੀ ਪੱਧਰ 'ਤੇ ਰਾਹਤ ਕਾਰਜਾਂ 'ਚ ਜੁਟੇ ਹੋਏ ਹਨ। ਇਸ ਦੌਰਾਨ ਡੀ. ਜੀ. ਪੀ. ਓ. ਪੀ. ਸਿੰਘ ਨੇ ਦੱਸਿਆ ਕਿ ਮੌਕੇ 'ਤੇ ਪੁਲਿਸ ਦੀਆਂ ਟੀਮਾਂ ਭੇਜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਜੇ ਕੁਝ ਲੋਕਾਂ ਦੇ ਦੱਬੇ ਹੋਣ ਦਾ ਸ਼ੱਕ ਹੈ ਪਰ ਅਸੀਂ ਅਜੇ ਗਿਣਤੀ ਨਹੀਂ ਦੱਸ ਸਕਦੇ ਹਾਂ।
ਇਸ ਦੌਰਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਵਾਰਾਨਸੀ 'ਚ ਕੈਂਟ ਸਟੇਸ਼ਨ ਦੇ ਸਾਹਮਣੇ ਨਿਰਮਾਣ ਅਧੀਨ ਪੁਲ ਦੇ ਸਪੈਨ ਡਿੱਗਣ ਦੀ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਅਤੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਅਤੇ ਗੰਭੀਰ ਜ਼ਖ਼ਮੀਆਂ ਨੂੰ 2-2 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਜਾਂਚ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਅਤੇ ਕਮੇਟੀ ਨੂੰ 48 ਘੰਟਿਆਂ 'ਚ ਆਪਣੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਨਵੀਂ ਦਿੱਲੀ, (ਏਜੰਸੀ)-ਗ੍ਰਹਿ ਮੰਤਰੀ ਰਾਜਨਾਥ ਸਿੰੰਘ ਨੇ ਅੱਜ ਵਾਰਾਣਸੀ 'ਚ ਫਲਾਈਓਵਰ ਡਿਗਣ ਦੇ ਵਾਪਰੇ ਹਾਦਸੇ 'ਚ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਵਾਰਾਣਸੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਨਾਲ ਗੱਲ ਕੀਤੀ ਜਿਸ ਨੇ ਉਨ੍ਹਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਰਾਜਨਾਥ ਸਿੰਘ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਦੁੱਖ ਪ੍ਰਗਟ
ਉਪ-ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਨਸੀ ਦੇ ਕੈਂਟ ਰੇਲਵੇ ਸਟੇਸ਼ਨ ਦੇ ਕੋਲ ਇਕ ਨਿਰਮਾਣ ਅਧੀਨ ਫਲਾਈਓਵਰ ਢਹਿ ਜਾਣ ਕਾਰਨ ਹੋਈਆਂ ਕਈ ਮੌਤਾਂ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਹਾਦਸੇ ਦੇ ਪੀੜਤਾਂ ਦੀ ਹਰ ਸੰਭਵ ਸਹਾਇਤਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਨਾਲ ਵੀ ਫ਼ੋਨ 'ਤੇ ਸੰਪਰਕ ਕਰਕੇ ਘਟਨਾ ਦੀ ਸਥਿਤੀ ਵਾਰੇ ਜਾਣਕਾਰੀ ਲਈ ਹੈ।


ਖ਼ਬਰ ਸ਼ੇਅਰ ਕਰੋ

ਸ੍ਰੀ ਹੇਮਕੁੰਟ ਸਾਹਿਬ ਲਈ ਕੇਂਦਰੀ ਮੰਤਰੀ ਪੁਰੀ 22 ਨੂੰ ਰਵਾਨਾ ਕਰਨਗੇ ਪਹਿਲਾ ਜਥਾ-ਬਿੰਦਰਾ

ਬਰਫ਼ ਹਟਾਉਣ ਦਾ ਕੰਮ 20 ਤੱਕ ਹੋਵੇਗਾ ਪੂਰਾ

ਕਮਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਦੇਹਰਾਦੂਨ, 15 ਮਈ-25 ਮਈ ਤੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਸ਼ੁਰੂ ਹੋਣ ਵਾਲੀ ਸਿੱਖਾਂ ਦੀ ਵਿਸ਼ਵ ਪ੍ਰਸਿੱਧ ਯਾਤਰਾ ਦੇ ਮੱਦੇਨਜ਼ਰ ਭਾਰਤੀ ਫ਼ੌਜ ਦੇ ਜਵਾਨਾਂ ਨੇ ਇਸ ਖੇਤਰ 'ਚ ਪਈ ਬਰਫ਼ ਨੂੰ ਹਟਾਉਣ ਦਾ ਕਾਰਜ ਜ਼ੋਰ-ਸ਼ੋਰ ਨਾਲ ਸ਼ੁਰੂ ਕਰ ...

ਪੂਰੀ ਖ਼ਬਰ »

ਕਰਨਾਟਕ ਦੀ ਵਿਕਾਸ ਯਾਤਰਾ ਕਿਸੇ ਨੂੰ ਰੋਕਣ ਨਹੀਂ ਦੇਵਾਂਗੇ-ਮੋਦੀ

ਨਵੀਂ ਦਿੱਲੀ, 15 ਮਈ (ਏਜੰਸੀ)-ਕਰਨਾਟਕ ਚੋਣ ਨਤੀਜੇ 'ਚ ਭਾਜਪਾ ਦੇ ਪ੍ਰਦਰਸ਼ਨ ਨੂੰ ਸ਼ਾਨਦਾਰ ਕਰਾਰ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਜਪਾ ਕਰਨਾਟਕ ਦੀ ਵਿਕਾਸ ਯਾਤਰਾ ਨੂੰ ਕਿਸੇ ਨੂੰ ਰੋਕਣ ਨਹੀਂ ਦੇਵੇਗੀ। ਪ੍ਰਧਾਨ ਮੰਤਰੀ ਨੇ ...

ਪੂਰੀ ਖ਼ਬਰ »

ਗੋਦਾਵਰੀ 'ਚ ਕਿਸ਼ਤੀ ਡੁੱਬਣ ਕਾਰਨ 40 ਲੋਕਾਂ ਦੇ ਡੁੱਬਣ ਦਾ ਖਦਸ਼ਾ

ਕਾਕੀਨਾਡਾ, 15 ਮਈ (ਏਜੰਸੀ)-ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ 'ਚ ਅੱਜ ਸ਼ਾਮ ਇਕ ਕਿਸ਼ਤੀ ਪਲਟ ਗਈ ਜਿਸ ਵਿਚ 40 ਲੋਕਾਂ ਦੇ ਡੁੱਬਣ ਦਾ ਖਦਸ਼ਾ ਹੈ। ਕਿਸ਼ਤੀ 'ਚ ਸਮਰੱਥਾ ਤੋਂ ਜ਼ਿਆਦਾ 60 ਲੋਕ ਸਵਾਰ ਸਨ। ਅਧਿਕਾਰਤ ਸੂਤਰਾਂ ਅਨੁਸਾਰ ਕਿਸ਼ਤੀ ਕੋਂਡਾਮੋਡਾਲੂ ਤੋਂ ...

ਪੂਰੀ ਖ਼ਬਰ »

ਉੱਤਰ ਕੋਰੀਆ ਵਲੋਂ ਟਰੰਪ ਨਾਲ ਮੁਲਾਕਾਤ ਰੱਦ ਕਰਨ ਦੀ ਚਿਤਾਵਨੀ

ਸਿਉਲ, 15 ਮਈ (ਏਜੰਸੀ)-ਉੱਤਰ ਕੋਰੀਆ ਨੇ ਅਮਰੀਕਾ ਅਤੇ ਦੱਖਣ ਕੋਰੀਆ ਦਰਮਿਆਨ ਸੈਨਿਕ ਅਭਿਆਸ ਨੂੰ ਲੈ ਕੇ ਆਪਣੇ ਨੇਤਾ ਕਿਮ ਜੋਂਗ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਰਮਿਆਨ ਹੋਣ ਵਾਲੀ ਮੁਲਾਕਾਤ ਨੂੰ ਰੱਦ ਕਰਨ ਦੀ ਚਿਤਾਵਨੀ ਦਿੱਤੀ ਹੈ। ਦੱਖਣ ਕੋਰੀਆ ਦੀ ਨਿਊਜ਼ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX