ਤਾਜਾ ਖ਼ਬਰਾਂ


ਆਈ.ਪੀ.ਐੱਲ-208 ਫਾਈਨਲ : ਚੇਨਈ ਨੇ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾਇਆ
. . .  34 minutes ago
ਮੁੰਬਈ, 27 ਮਈ - ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਆਈ.ਪੀ.ਐੱਲ-2018 ਦੇ ਫਾਈਨਲ ਵਿਚ ਚੇਨਈ ਸੁਪਰ ਕਿੰਗਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 8 ਵਿਕਟਾਂ ਨਾਲ...
ਆਈ.ਪੀ.ਐਲ 2018 ਫਾਈਨਲ : ਹੈਦਰਾਬਾਦ ਨੂੰ ਹਰਾ ਕੇ ਚੇਨਈ ਸੁਪਰ ਕਿੰਗਜ਼ ਦੀ ਟੀਮ ਬਣੀ ਆਈ.ਪੀ.ਐੱਲ-2018 ਦੀ ਚੈਂਪੀਅਨ
. . .  44 minutes ago
ਆਈ.ਪੀ.ਐਲ 2018 ਫਾਈਨਲ : ਚੇਨਈ ਸੁਪਰ ਕਿੰਗਜ਼ ਦੇ ਸ਼ੇਨ ਵਾਟਸਨ ਦੀਆਂ 100 ਦੌੜਾਂ ਪੂਰੀਆਂ
. . .  52 minutes ago
ਆਈ.ਪੀ.ਐਲ 2018 ਫਾਈਨਲ : 16 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 154/2
. . .  55 minutes ago
ਆਈ.ਪੀ.ਐਲ 2018 ਫਾਈਨਲ : 15 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 146/2
. . .  1 minute ago
ਆਈ.ਪੀ.ਐਲ 2018 ਫਾਈਨਲ : ਚੇਨਈ ਸੁਪਰ ਕਿੰਗਜ਼ ਨੂੰ ਦੂਸਰਾ ਝਟਕਾ, ਸੁਰੇਸ਼ ਰੈਨਾ ਆਊਟ
. . .  about 1 hour ago
ਆਈ.ਪੀ.ਐਲ 2018 ਫਾਈਨਲ : 13 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 131/1
. . .  about 1 hour ago
ਆਈ.ਪੀ.ਐਲ 2018 ਫਾਈਨਲ : 12 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 104/1
. . .  about 1 hour ago
ਆਈ.ਪੀ.ਐਲ 2018 ਫਾਈਨਲ : 11 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 95/1
. . .  about 1 hour ago
ਆਈ.ਪੀ.ਐਲ 2018 ਫਾਈਨਲ : ਚੇਨਈ ਸੁਪਰ ਕਿੰਗਜ਼ ਦੇ ਵਾਟਸਨ ਨੇ ਸਿਕਸ ਮਾਰ ਕੇ ਕੀਤੀਆਂ 50 ਦੌੜਾਂ ਪੂਰੀਆਂ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਜੇਠ ਸੰਮਤ 550
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ
  •     Confirm Target Language  

ਗੁਰਦਾਸਪੁਰ / ਬਟਾਲਾ / ਪਠਾਨਕੋਟ

ਭਾਜਪਾ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਆਪਸ 'ਚ ਭਿੜੇ ਭਾਜਪਾ ਆਗੂ

ਗੁਰਦਾਸਪੁਰ, 15 ਮਈ (ਸੁਖਵੀਰ ਸਿੰਘ ਸੈਣੀ)-ਅੱਜ ਜਿਥੇ ਸਮੁੱਚੇ ਦੇਸ਼ 'ਚ ਭਾਜਪਾ ਦੀ ਕਰਨਾਟਕਾ ਵਿਚ ਚੋਣ ਦੀ ਹੋਈ ਇਤਿਹਾਸਿਕ ਜਿੱਤ ਦੀ ਖ਼ੁਸ਼ੀ ਮਨਾਈ ਜਾ ਰਹੀ ਹੈ, ਉਥੇ ਅੱਜ ਗੁਰਦਾਸਪੁਰ ਵਿਖੇ ਭਾਜਪਾ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਭਾਜਪਾ ਦੇ ਆਗੂ ਆਪਸ 'ਚ ਭਿੜ ਗਏ ...

ਪੂਰੀ ਖ਼ਬਰ »

ਤਲਵੰਡੀ ਝੁੰਗਲਾਂ ਵਾਸੀਆਂ ਵਲੋਂ ਪ੍ਰਸ਼ਾਸਨ ਿਖ਼ਲਾਫ਼ ਰੋਸ ਪ੍ਰਦਰਸ਼ਨ

ਬਟਾਲਾ, 15 ਮਈ (ਕਾਹਲੋਂ)-ਪਿੰਡ ਤਲਵੰਡੀ ਝੁੰਗਲਾਂ ਦੇ ਵਾਸੀਆਂ ਵਲੋਂ ਪਿੰਡ ਦੀ ਪੰਚਾਇਤੀ ਜਗ੍ਹਾ 'ਤੇ ਕਥਿਤ ਨਾਜਾਇਜ਼ ਕਬਜ਼ਾ ਹਟਾਉਣ ਦੀ ਮੰਗ ਨੂੰ ਲੈ ਕੇ ਬਟਾਲਾ 'ਚ ਪ੍ਰਸ਼ਾਸਨ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਪਿੰਡ ਦੇ ਪਤਵੰਤਿਆਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਲੈਫ. ਜਨਰਲ ਸ਼ੇਰਗਿੱਲ ਵਲੋਂ ਦੋ ਤਹਿਸੀਲਾਂ ਦੇ ਜੀ.ਓ.ਜੀ. ਨਾਲ ਮੀਟਿੰਗ

ਕਲਾਨੌਰ, 15 ਮਈ (ਪੁਰੇਵਾਲ/ਕਾਹਲੋਂ)-ਅੱਜ ਸਥਾਨਕ ਕਸਬੇ 'ਚ ਸਥਿਤ ਇਕ ਪੈਲਸ 'ਚ ਤਹਿਸੀਲ ਕਲਾਨੌਰ ਤੇ ਡੇਰਾ ਬਾਬਾ ਨਾਨਕ ਦੇ ਖੁਸ਼ਹਾਲੀ ਦੇ ਰਾਖਿਆਂ (ਜੀ.ਓ.ਜੀ.) ਦੀ ਵਿਸ਼ੇਸ਼ ਇਕੱਤਰਤਾ ਹੋਈ | ਇਸ ਮੌਕੇ 'ਤੇ ਜੀ.ਓ.ਜੀ. ਦੇ ਸੀਨੀਅਰ ਵਾਇਸ ਚੇਅਰਮੈਨ ਪੰਜਾਬ ਲੈਫਟੀਨੈਂਟ ਜਨਰਲ ...

ਪੂਰੀ ਖ਼ਬਰ »

ਡਾਕ ਵਿਭਾਗ ਦੇ ਕਰਮਚਾਰੀਆਂ ਦਾ ਧਰਨਾ ਦੂਜੇ ਦਿਨ 'ਚ ਸ਼ਾਮਿਲ

ਗੁਰਦਾਸਪੁਰ, 15 ਮਈ (ਸੁਖਵੀਰ ਸਿੰਘ ਸੈਣੀ)-ਸੱਤਵਾਂ ਪੇਅ ਕਮਿਸ਼ਨ ਲਾਗੂ ਨਾ ਕੀਤੇ ਜਾਣ ਤੋਂ ਖ਼ਫ਼ਾ ਜੀ.ਡੀ.ਐਸ ਡਾਕ ਵਿਭਾਗ ਦੇ ਕਰਮਚਾਰੀਆਂ ਵਲੋਂ ਸ਼ੁਰੂ ਕੀਤੇ ਧਰਨੇ ਤਹਿਤ ਕਰਮਚਾਰੀਆਂ ਦਾ ਧਰਨਾ ਦੂਜੇ ਦਿਨ 'ਚ ਸ਼ਾਮਿਲ ਹੋ ਗਿਆ ਹੈ | ਇਸ ਮੌਕੇ ਆਗੂਆਂ ਨੇ ਕਿਹਾ ਕਿ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਕਿਸਾਨ ਦੀ ਮੌਤ

ਕਲਾਨੌਰ, 15 ਮਈ (ਪੁਰੇਵਾਲ/ਕਾਹਲੋਂ)-ਨੇੜਲੇ ਪਿੰਡ ਪੰਨਵਾਂ 'ਚ ਇਕ ਕਿਸਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ, ਜਿਸ ਕਾਰਨ ਇਲਾਕੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ | ਕਰੰਟ ਲੱਗਣ ਤੋਂ ਬਾਅਦ ਕਿਸਾਨ ਨੂੰ ਕਲਾਨੌਰ ਦੇ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਟੀ ਸਿਹਤ ...

ਪੂਰੀ ਖ਼ਬਰ »

ਜਨਰਲ ਸਟੋਰ ਦੀ ਭੰਨ-ਤੋੜ ਕਰਨ ਤੇ ਨਕਦੀ ਚੋਰੀ ਕਰਨ ਦਾ ਦੋਸ਼

ਬਟਾਲਾ, 15 ਮਈ (ਕਾਹਲੋਂ)-ਸਥਾਨਕ ਸ਼ਹਿਰ ਦੇ ਖੇਤਰ ਬਾਉਲੀ ਇੰਦਰਜੀਤ ਇਲਾਕੇ 'ਚ ਇਕ ਜਨਰਲ ਸਟੋਰ ਮਾਲਕ ਨੇ ਕਰੀਬ ਦੋ ਦਰਜਨ ਲੋਕਾਂ ਵਲੋਂ ਰੰਜਿਸ਼ ਤਹਿਤ ਉਨ੍ਹਾਂ ਦੇ ਜਨਰਲ ਸਟੋਰ ਦੀ ਭੰਨ-ਤੋੜ ਕਰਨ ਅਤੇ ਗਾਲੀ-ਗਲੋਚ ਕਰਨ ਤੇ ਨਕਦੀ ਚੋਰੀ ਕਰ ਲੈ ਜਾਣ ਦੇ ਕਥਿਤ ਦੋਸ਼ ਲਗਾਏ | ...

ਪੂਰੀ ਖ਼ਬਰ »

ਟਰੱਕ ਚੋਰੀ ਦੇ ਮਾਮਲੇ 'ਚ ਦੋ ਟਰੱਕ ਹੋਰ ਬਰਾਮਦ

ਕਾਹਨੂੰਵਾਨ, 15 ਮਈ (ਹਰਜਿੰਦਰ ਸਿੰਘ ਜੱਜ)-ਥਾਣਾ ਕਾਹਨੂੰਵਾਨ ਅਧੀਨ ਪੈਂਦੀ ਪੁਲਿਸ ਚੌਕੀ ਤੁਗਲਵਾਲ ਪੁਲਿਸ ਵਲੋਂ ਟਰੱਕ ਚੋਰੀ ਮਾਮਲੇ ਸਬੰਧੀ ਕੀਤੀ ਗਈ ਜਾਂਚ ਦੇ ਆਧਾਰ 'ਤੇ ਦੋ ਹੋਰ ਟਰੱਕ ਬਰਾਮਦ ਕੀਤੇ ਜਾਣ ਦੀ ਖ਼ਬਰ ਹੈ | ਚੌਕੀ ਤੁਗਲਵਾਲ ਦੇ ਇੰਚਾਰਜ ਏ.ਐਸ.ਆਈ. ਮੇਜਰ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਦੂਜੇ ਦਿਨ ਵੀ ਭੁੱਖ ਹੜਤਾਲ 'ਤੇ ਬੈਠੀਆਂ

ਦੀਨਾਨਗਰ, 15 ਮਈ (ਸੰਧੂ/ਸੋਢੀ/ਸ਼ਰਮਾ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੱਦੇ 'ਤੇ ਆਪਣੀਆਂ ਮੰਗਾਂ ਦੇ ਸਮਰਥਨ 'ਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਕੈਬਨਿਟ ਮੰਤਰੀ ਪੰਜਾਬ ਅਰੁਣਾ ਚੌਧਰੀ ਦੇ ਪਿੰਡ ਆਵਾਂਖਾ ਵਿਖੇ ਸਥਿਤ ਘਰ ਨਜ਼ਦੀਕ ਸ਼ੁਰੂ ਕੀਤੀ ...

ਪੂਰੀ ਖ਼ਬਰ »

ਪੁਲਿਸ ਨੇ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਤੇ ਲਾਹਣ ਕੀਤੀ ਬਰਾਮਦ

ਨਿੱਕੇ ਘੁੰਮਣ, 15 ਮਈ (ਸਤਬੀਰ ਸਿੰਘ ਘੁੰਮਣ)-ਪੁਲਿਸ ਥਾਣਾ ਘੁੰਮਣ ਕਲਾਂ ਨੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਤੇ ਲਾਹਣ ਬਰਾਮਦ ਕਰਨ ਤੇ ਮੁਲਜ਼ਮਾਂ ਦੇ ਮੌਕੇ ਤੋਂ ਫਰਾਰ ਹੋਣ ਦੀ ਖ਼ਬਰ ਹੈ | ਥਾਣਾ ਘੁੰਮਣ ਕਲਾਂ ਦੇ ਐਸ.ਐਚ.ਓ. ...

ਪੂਰੀ ਖ਼ਬਰ »

ਘਰ 'ਚੋਂ ਨਕਦੀ ਤੇ ਗਹਿਣੇ ਚੋਰੀ

ਕਾਹਨੂੰਵਾਨ, 15 ਮਈ (ਹਰਜਿੰਦਰ ਸਿੰਘ ਜੱਜ)-ਥਾਣਾ ਕਾਹਨੂੰਵਾਨ ਅਧੀਨ ਪੈਂਦੇ ਨੈਨੇਕੋਟ ਵਿਖੇ ਇਕ ਘਰ 'ਚ ਚੋਰਾਂ ਨੇ ਮਕਾਨ ਦੀ ਉੱਪਰੀ ਰਿਹਾਇਸ਼ੀ ਇਮਾਰਤ ਉੱਤੇ ਪੌੜੀ ਲਗਾ ਕੇ ਕਮਰਿਆਂ 'ਚ ਦਾਖ਼ਲ ਹੋ ਕੇ ਘਰ 'ਚੋਂ ਹਜ਼ਾਰਾਂ ਰੁਪਏ ਦੀ ਨਕਦੀ ਤੇ ਗਹਿਣੇ, ਚਾਂਦੀ ਚੋਰੀ ਕਰ ਲਏ ...

ਪੂਰੀ ਖ਼ਬਰ »

ਮਹਾਨ ਫ਼ਿਲਾਸਫਰ ਕਾਰਲ ਮਾਰਕਸ ਦਾ 200 ਸਾਲਾ ਜਨਮ ਦਿਨ ਮਨਾਇਆ

ਗੁਰਦਾਸਪੁਰ, 15 ਮਈ (ਆਲਮਬੀਰ ਸਿੰਘ)-ਸਥਾਨਕ ਵਰਮਾ ਪੈਲੇਸ ਵਿਖੇ ਸੀ.ਪੀ.ਆਈ. ਲਿਬਰੇਸ਼ਨ ਦੇ ਦੁਨੀਆਂ ਦੇ ਪ੍ਰਸਿੱਧ ਤੇ ਮਹਾਨ ਫਿਲਾਸਫਰ ਕਾਰਲ ਮਾਰਕਸ ਦਾ 200 ਸਾਲਾ ਜਨਮ ਦਿਨ ਪੂਰੇ ਕ੍ਰਾਂਤੀਕਾਰੀ ਰੂਪ 'ਚ ਮਨਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਉੱਘੇ ਲੇਖਕ ਡਾ: ਅਨੂਪ ਸਿੰਘ ...

ਪੂਰੀ ਖ਼ਬਰ »

ਕੌਮਾਂਤਰੀ ਮਾਂ ਦਿਵਸ ਨੂੰ ਸਮਰਪਿਤ ਕਵੀ ਦਰਬਾਰ

ਗੁਰਦਾਸਪੁਰ, 15 ਮਈ (ਆਲਮਬੀਰ ਸਿੰਘ)-ਲੋਕ ਲਿਖਾਰੀ ਸਭਾ ਵਲੋਂ ਕੌਮਾਂਤਰੀ ਮਾਂ ਦਿਵਸ ਨੰੂ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ | ਸਭਾ ਦੇ ਸੰਯੋਜਕ ਮੱਖਣ ਕੁਹਾੜ ਦੇ ਗ੍ਰਹਿ ਵਿਖੇ ਕਰਵਾਏ ਸਮਾਗਮ ਦੀ ਪ੍ਰਧਾਨਗੀ ਮਲਕੀਤ ਸਿੰਘ ਤੇ ਮੰਗਤ ਚੰਚਲ ਵਲੋਂ ਕੀਤੀ ਗਈ | ਜਦੋਂ ਕਿ ...

ਪੂਰੀ ਖ਼ਬਰ »

ਸੁਲੱਖਣ ਸਿੰਘ ਸ਼ਾਹਕੋਟ ਦੀ ਜਿੱਤ ਯਕੀਨੀ : ਪਵਾਰ

ਬਟਾਲਾ, 15 ਮਈ (ਹਰਦੇਵ ਸਿੰਘ ਸੰਧੂ)-28 ਮਈ ਨੂੰ ਹਲਕਾ ਸ਼ਾਹਕੋਟ ਵਿਖੇ ਹੋ ਰਹੀ ਜ਼ਿਮਨੀ ਚੋਣ ਵਿਚ ਸ਼ੋ੍ਰਮਣੀ ਅਕਾਲੀ ਦਲ (ਅ) ਤੇ ਬਹੁਜਨ ਮੁਕਤੀ ਪਾਰਟੀ ਦੇ ਸਾਂਝੇ ਉਮੀਦਵਾਰ ਸੁਲੱਖਣ ਸਿੰਘ ਸ਼ਾਹਕੋਟ ਦੀ ਜਿੱਤ ਯਕੀਨੀ ਹੈ | ਇਹ ਵਿਚਾਰ ਗੁਰਬਚਨ ਸਿੰਘ ਪਵਾਰ ਜ਼ਿਲ੍ਹਾ ...

ਪੂਰੀ ਖ਼ਬਰ »

ਗੁਰੂ ਤੇਗ ਬਹਾਦਰ ਇੰਟਰਫੇਥ ਅਕੈਡਮੀ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਬਟਾਲਾ, 15 ਮਈ (ਕਾਹਲੋਂ)-ਇਥੋਂ ਥੋੜ੍ਹੀ ਦੂਰ ਗੁਰੂ ਤੇਗ ਬਹਾਦਰ ਇੰਟਰਫੇਥ ਅਕੈਡਮੀ ਕੋਟਲਾ ਸਰਫ਼ ਦਾ ਦਸਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਸਾਰੇ ਹੀ ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ ਹੋਏ | ਇਸੇ ਸਕੂਲ ਦੀ ਅਮਨਪ੍ਰੀਤ ਕੌਰ ਪੁੱਤਰੀ ਗੁਰਮੀਤ ਸਿੰਘ ਨੇ 86 ਫ਼ੀਸਦੀ ...

ਪੂਰੀ ਖ਼ਬਰ »

ਆਰ.ਆਰ. ਬਾਵਾ ਕਾਲਜ ਦਾ ਬੀ.ਸੀ.ਏ. ਦਾ ਨਤੀਜਾ ਸ਼ਾਨਦਾਰ ਰਿਹਾ

ਬਟਾਲਾ, 15 ਮਈ (ਕਾਹਲੋਂ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਲਈਆਂ ਗਈਆਂ ਸਮੈਸਟਰ ਪ੍ਰੀਖਿਆਵਾਂ 'ਚ ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫ਼ਾਰ ਗਰਲਜ਼ ਬਟਾਲਾ ਦੇ ਬੀ.ਸੀ.ਏ. ਸਮੈਸਟਰ ਪੰਜਵਾਂ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ...

ਪੂਰੀ ਖ਼ਬਰ »

ਮਜੀਠੀਆ ਦੀ ਅਗਵਾਈ 'ਚ ਯੂਥ ਵਰਕਰਾਂ ਨੇ ਸ਼ਾਹਕੋਟ ਉਪ ਚੋਣ 'ਚ ਦਿਨ-ਰਾਤ ਇਕ ਕੀਤਾ : ਜਾਗੋਵਾਲ, ਰਾਏਚੱਕ

ਬਟਾਲਾ, 15 ਮਈ (ਕਾਹਲੋਂ)-ਸ਼ੋ੍ਰਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਨੇ ਹਮੇਸ਼ਾ ਪਾਰਟੀ ਸੇਵਾਵਾਂ 'ਚ ਆਪਣਾ ਅਹਿਮ ਯੋਗਦਾਨ ਪਾਇਆ ਹੈ ਤੇ ਹੁਣ ਵੀ ਸ਼ਾਹਕੋਟ ਹਲਕੇ ਦੀ ਉਪ ਚੋਣ 'ਚ ਯੂਥ ਵਰਕਰਾਂ ਨੇ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਦਿਨ-ਰਾਤ ਇਕ ...

ਪੂਰੀ ਖ਼ਬਰ »

ਚਾਵਾ ਵਿਖੇ ਛਿੜੇ ਵਿਵਾਦ ਦਾ ਮੌਕਾ ਦੇਖਣ ਆਏ ਡੀ.ਐਸ.ਪੀ.ਨੇ ਲੋਕਾਂ ਨੰੂ ਸ਼ਾਂਤੀ ਬਣਾਉਣ ਦੀ ਕੀਤੀ ਅਪੀਲ

ਪੁਰਾਣਾ ਸ਼ਾਲਾ, 15 ਮਈ (ਅਸ਼ੋਕ ਸ਼ਰਮਾ)-ਪੁਲਿਸ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਚਾਵਾ ਵਿਖੇ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਵਿਵਾਦ ਦਾ ਡੀ.ਐਸ.ਪੀ.ਵਲੋਂ ਮੌਕਾ ਦੇਖਿਆ ਗਿਆ | ਇਸ ਮੌਕੇ ਡੀ.ਐਸ.ਪੀ.ਨੇ ਮੌਕਾ ਦੇਖ ਕੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ | ...

ਪੂਰੀ ਖ਼ਬਰ »

ਹੈਲਪਿੰਗ ਹੈਾਡ ਸੰਸਥਾ ਵਲੋਂ ਵਿਕਲਾਂਗ ਬੱਚਿਆਂ ਲਈ ਵੀਲ੍ਹਚੇਅਰ ਭੇਟ

ਗੁਰਦਾਸਪੁਰ, 15 ਮਈ (ਆਰਿਫ਼)-ਹੈਲਪਿੰਗ ਹੈਂਡ ਸੰਸਥਾ ਵਲੋਂ ਪਿੰਡ ਲਿੱਤਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਕੂਲ ਸਟਾਫ਼ ਤੇ ਵਿਕਲਾਂਗ ਬੱਚਿਆਂ ਦੇ ਬੈਠਣ ਲਈ ਵੀਲ ਚੇਅਰ ਤੇ ਦੱਸ ਕੁਰਸੀਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਕਰਵਾਏ ਸਮਾਗਮ ਦੌਰਾਨ ਸੰਸਥਾ ਦੇ ਪੰਜਾਬ ...

ਪੂਰੀ ਖ਼ਬਰ »

ਸ਼ਿਵਾਲਿਕ ਟੈਕਨੀਕਲ ਇੰਸਟੀਚਿਊਟ ਦਾ ਨਤੀਜਾ ਸ਼ਾਨਦਾਰ

ਗੁਰਦਾਸਪੁਰ, 15 ਮਈ (ਆਰਿਫ਼)-ਸ਼ਿਵਾਲਿਕ ਟੈਕਨੀਕਲ ਇੰਸਟੀਚਿਊਟ ਤਿ੍ਮੋ ਰੋਡ ਦਾ ਵੈਲਡਰ ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਸਬੰਧੀ ਕਾਲਜ ਦੇ ਡਾਇਰੈਕਟਰ ਡਾ: ਅਭੈ ਸ਼ਰਮਾ ਨੇ ਦੱਸਿਆ ਕਿ ਅੰਮਿ੍ਤਪਾਲ ਸਿੰਘ ਨੇ 79.14 ਫ਼ੀਸਦੀ ਅੰਕ ਲੈ ਕੇ ਪਹਿਲਾ, ਦੇਵ ...

ਪੂਰੀ ਖ਼ਬਰ »

ਰਵੀਕਰਨ ਸਿੰਘ ਕਾਹਲੋਂ ਵਲੋਂ ਸਾਥੀਆਂ ਸਮੇਤ ਸ਼ਾਹਕੋਟ ਹਲਕੇ 'ਚ ਚੋਣ ਪ੍ਰਚਾਰ

ਬਟਾਲਾ, 15 ਮਈ (ਕਾਹਲੋਂ)-ਯੂਥ ਅਕਾਲੀ ਦਲ ਦੇ ਮਾਝਾ ਜ਼ੋਨ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਵਿਧਾਨ ਸਭਾ ਹਲਕਾ ਸ਼ਾਹਕੋਟ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਹੇ ਹਨ | ਇਸ ਹਲਕੇ ਦੇ ਜ਼ੋਨ ਨੰਬਰ 'ਚ 12 ਪੈਂਦੇ ਪਿੰਡ ਫੁੱਲ ...

ਪੂਰੀ ਖ਼ਬਰ »

ਰੰਧਾਵਾ ਸਹਿਕਾਰਤਾ ਵਿਭਾਗ ਨੂੰ ਮੁੜ ਲੀਹਾਂ 'ਤੇ ਪਾਉਣਗੇ : ਗੱਗੋਵਾਲੀ

ਵਡਾਲਾ ਬਾਂਗਰ, 15 ਮਈ (ਭੰੁਬਲੀ)-ਅੱਜ ਕਾਂਗਰਸੀ ਵਰਕਰਾਂ ਦੀ ਮੀਟਿੰਗ ਕਾਂਗਰਸ ਦੇ ਸਰਕਲ ਪ੍ਰਧਾਨ ਆੜ੍ਹਤੀ ਸੁਰਿੰਦਰ ਸਿੰਘ ਗੱਗੋਵਾਲੀ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਪਿੰਡ ਗੱਗੋਵਾਲੀ, ਖਾਨੋਵਾਲ, ਮੱਲਿਆਂਵਾਲ, ਦਾਦੂਵਾਲ ਗਿੱਲ, ਮਾਲੋਗਿੱਲ, ਭੀਖੋਵਾਲੀ, ਨਾਰਵਾਂ, ...

ਪੂਰੀ ਖ਼ਬਰ »

ਰੰਧਾਵਾ ਸਹਿਕਾਰਤਾ ਵਿਭਾਗ ਨੂੰ ਮੁੜ ਸੁਰਜੀਤ ਕਰ ਕੇ ਲਿਆਉਣਗੇ ਨਵਾਂ ਇਨਕਲਾਬ : ਡਾ. ਖੈਹਿਰਾ

ਕਲਾਨੌਰ, 15 ਮਈ (ਪੁਰੇਵਾਲ)-ਨੇੜਲੇ ਪਿੰਡ ਖੈਹਿਰਾ ਕੋਟਲੀ ਵਿਖੇ ਪਿੰਡ ਦੇ ਮੁਹਤਬਰ ਕਾਂਗਰਸੀ ਵਰਕਰਾਂ ਦੀ ਮੀਟਿੰਗ ਤੋਂ ਬਾਅਦ ਕਾਂਗਰਸੀ ਆਗੂ ਡਾ. ਰਣਧੀਰ ਸਿੰਘ ਖੈਹਿਰਾ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਜੇਲ੍ਹਾਂ ਤੇ ਸਹਿਕਾਰਤਾ ਵਿਭਾਗ 'ਚ ਬਤੌਰ ਵਜ਼ੀਰ ...

ਪੂਰੀ ਖ਼ਬਰ »

ਵਜ਼ੀਰ ਰੰਧਾਵਾ ਜੇਲ੍ਹਾਂ 'ਚੋਂ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਵਚਨਬੱਧ : ਬਲੀਮ, ਬਰੀਲ੍ਹਾ

ਕਲਾਨੌਰ, 15 ਮਈ (ਪੁਰੇਵਾਲ)-ਨੇੜਲੇ ਸਰਹੱਦੀ ਪਿੰਡਾਂ ਦੇ ਮੁਹਤਬਰ ਕਾਂਗਰਸੀ ਵਰਕਰਾਂ ਦੀ ਇਕੱਤਰਤਾ ਕਾਂਗਰਸੀ ਆਗੂ ਰਾਜ ਕੁਮਾਰ ਬਰੀਲ੍ਹਾ ਮੀਤ ਪ੍ਰਧਾਨ ਬਲਾਕ ਕਾਂਗਰਸ ਦੀ ਅਗਵਾਈ 'ਚ ਹੇਠ ਹੋਈ, ਜਿਸ 'ਚ ਜ਼ੋਨ ਇੰਚਾਰਜ ਜਗੀਰ ਸਿੰਘ ਬਲੀਮ ਵਿਸ਼ੇਸ਼ ਤੌਰ 'ਤੇ ਸ਼ਾਮਿਲ ...

ਪੂਰੀ ਖ਼ਬਰ »

ਸੈਣੀ ਜਾਤੀ ਪਾਬੇ/ਪਾਮੇ ਦੀ ਮੇਲ 20 ਨੰੂ

ਪਠਾਨਕੋਟ, 15 ਮਈ (ਚੌਹਾਨ)-ਮਾਤਾ ਦਾਤੀ ਸਤਿਉਤੀ ਮਾਂ ਦੀ ਸਾਲਾਨਾ ਮੇਲ ਸੈਣੀ ਜਾਤੀ ਪਾਬੇ/ਪਾਮੇ ਵਲੋਂ 20 ਮਈ ਨੰੂ ਪਿੰਡ ਸਮਰਾਲਾ ਡਾਕਖ਼ਾਨਾ ਸਰਨਾ ਵਿਖੇ ਮਨਾਈ ਜਾ ਰਹੀ ਹੈ | ਇਹ ਜਾਣਕਾਰੀ ਕਮੇਟੀ ਮੈਂਬਰ ਦਾਤੀ ਸਤਿਉਤੀ ਮਾਂ ਪ੍ਰੀਤਮ ਸਿੰਘ ਸੈਣੀ, ਸਤੀਸ਼ ਕੁਮਾਰ ਸੈਣੀ, ...

ਪੂਰੀ ਖ਼ਬਰ »

ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਵਲੋਂ ਐਸ.ਡੀ.ਐਮ. ਨੂੰ ਮੰਗ ਪੱਤਰ

ਬਟਾਲਾ, 15 ਮਈ (ਕਾਹਲੋਂ)-ਅੱਜ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਸਬੰਧਿਤ ਪ.ਸ.ਸ.ਫ. 1406, ਸੈਕਟਰ 22 ਬੀ ਚੰਡੀਗੜ੍ਹ ਦੀ ਇਕਾਈ ਬਟਾਲਾ ਦੀਆਂ ਆਗੂਆਂ ਰਜਵੰਤ ਕੌਰ ਬਖ਼ਤਪੁਰ, ਪਰਮਜੀਤ ਕੌਰ ਚੂਹੇਵਾਲ, ਰਣਜੀਤ ਕੌਰ ਧਾਰੀਵਾਲ, ਅਮਰਜੀਤ ਕੌਰ ਤੇ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਗੁਰੂ ਰਾਮਦਾਸ ਅਕੈਡਮੀ ਦਾ 10ਵੀਂ ਦਾ ਨਤੀਜਾ ਸ਼ਾਨਦਾਰ

ਗੁਰਦਾਸਪੁਰ, 15 ਮਈ (ਆਰਿਫ਼)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ 'ਚੋਂ ਗੁਰੂ ਰਾਮਦਾਸ ਅਕੈਡਮੀ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਇਸ ਸਬੰਧੀ ਚੇਅਰਮੈਨ ਜਗਤਾਰ ਸਿੰਘ ਸੰਧੂ ਨੇ ਦੱਸਿਆ ਕਿ ਰੀਜ਼ਲ ਨੇ 568 ਅੰਕ ਲੈ ਕੇ ਪਹਿਲਾ, ਰਾਜਵੀਰ ...

ਪੂਰੀ ਖ਼ਬਰ »

ਐਸ.ਡੀ.ਓ. ਨੇ ਅਹੁਦਾ ਸੰਭਾਲਿਆ

ਧਾਰੀਵਾਲ, 15 ਮਈ (ਸਵਰਨ ਸਿੰਘ)-ਪੰਜਾਬ ਰਾਜ ਪਾਵਰਕਾਮ ਸਬ ਡਵੀਜ਼ਨ ਡੇਹਰੀਵਾਲ ਦਰੋਗਾ ਵਿਖੇ ਨਵੇਂ ਆਏ ਐਸ.ਡੀ.ਓ. ਗੁਰਵਿੰਦਰਜੀਤ ਸਿੰਘ ਨੇ ਚਾਰਜ ਸੰਭਾਲਿਆ ਹੈ | ਦੱਸਣਯੋਗ ਹੈ ਕਿ ਇਥੇ ਐਸ.ਡੀ.ਓ. ਸੁਖਦੇਵ ਰਾਜ ਤਾਇਨਾਤ ਸਨ, ਜਿਨ੍ਹਾਂ ਦੀ ਬਦਲੀ ਹੋ ਜਾਣ ਉਪਰੰਤ ਨਵੇਂ ...

ਪੂਰੀ ਖ਼ਬਰ »

ਵਿਧਾਇਕ ਬਾਜਵਾ ਦੀ ਅਗਵਾਈ ਹੇਠ ਅਕਾਲੀ ਪੰਚ ਪਰਿਵਾਰ ਸਮੇਤ ਕਾਂਗਰਸ 'ਚ ਸ਼ਾਮਿਲ

ਹਰਚੋਵਾਲ, 15 ਮਈ (ਰਣਜੋਧ ਸਿੰਘ ਭਾਮ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਹਰਚੋਵਾਲ ਵਿਖੇ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਪਿੰਡ ਹਰਚੋਵਾਲ 'ਚ ਵੱਡਾ ਆਧਾਰ ਰੱਖਣ ਵਾਲੇ ਅਕਾਲੀ ਮੈਂਬਰ ਪੰਚਾਇਤ ਅਮਰੀਕ ਸਿੰਘ ਤੇ ਪਾਲ ਸਿੰਘ ਆਪਣੇ ਪਰਿਵਾਰ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਅਕੈਡਮੀ ਵਿਖੇ ਵਿਦਿਆਰਥੀਆਂ ਨੂੰ ਵਰਦੀਆਂ ਤੇ ਬੂਟ ਵੰਡੇ

ਬਟਾਲਾ, 15 ਮਈ (ਕਾਹਲੋਂ)-ਗੁਰੂ ਨਾਨਕ ਦੇਵ ਐਕਡਮੀ ਸੀ.ਸੈ. ਜਲੰਧਰ ਰੋਡ ਬਟਾਲਾ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਪਿ੍ੰਸੀਪਲ ਬਲਵਿੰਦਰ ਕੌਰ ਰੰਧਾਵਾ ਦੀ ਰਹਿਨੁਮਾਈ ਹੇਠ ਮੈਂਬਰ ਸ਼ੋ੍ਰ੍ਰਮਣੀ ਕਮੇਟੀ ਜਥੇ. ਗੁਰਿੰਦਰਪਾਲ ਸਿੰਘ ਗੋਰਾ ਨੇ ਲੋੜਵੰਦ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਜੀ.ਐਸ. ਇੰਟਰਨੈਸ਼ਨਲ ਪਬਲਿਕ ਸਕੂਲ 'ਚ ਮਾਂ ਦਿਵਸ ਨੂੰ ਸਮਰਪਿਤ ਸਮਾਗਮ

ਕੋਟਲੀ ਸੂਰਤ ਮੱਲ੍ਹੀ, 15 ਮਈ (ਕੁਲਦੀਪ ਸਿੰਘ ਨਾਗਰਾ)-ਜੀ.ਐਸ. ਇੰਟਰਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਗਵਾਨਪੁਰ 'ਚ ਮਾਂ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ 'ਚ ਸਕੂਲ ਦੇ ਬੱਚਿਆ ਵਲੋਂ ਡਾਂਸ ਤੇ ਰੋਲ ਪਲੇਅ ਵੀ ਕੀਤੇ ਗਏ | ਇਸ ਮੌਕੇ ਦੂਸਰੀ ਜਮਾਤ ਦੇ ...

ਪੂਰੀ ਖ਼ਬਰ »

ਲੈਫੀ. ਜਨਰਲ ਸ਼ੇਰਗਿੱਲ ਵਲੋਂ 'ਗਾਰਡੀਅਨ ਆਫ਼ ਗਵਰਨੈਂਸ' ਤਹਿਤ ਮੀਟਿੰਗ

ਗੁਰਦਾਸਪੁਰ, 15 ਮਈ (ਆਰਿਫ਼)-ਸੇਵਾ ਮੈਡਲ ਲੈਫ: ਜਨਰਲ (ਸੇਵਾ ਮੁਕਤ) ਟੀ.ਐਸ ਸ਼ੇਰਗਿੱਲ ਸੀਨੀਅਰ ਵਾਈਸ ਚੇਅਰਮੈਨ 'ਗਾਰਡੀਅਨ ਆਫ ਗਵਰਨੈਂਸ' ਤੇ ਸੀਨੀਅਰ ਐਡਵਾਈਜ਼ਰ ਮੁੱਖ ਮੰਤਰੀ ਪੰਜਾਬ ਵਲੋਂ ਦੀਨਾਨਗਰ ਵਿਖੇ ਸਾਬਕਾ ਫ਼ੌਜੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ | ਇਸ ...

ਪੂਰੀ ਖ਼ਬਰ »

ਬਮਿਆਲ ਸੈਕਟਰ 'ਚ ਗਟਰ ਪੁੱਟਦੇ ਸਮੇਂ ਮਿਲਿਆ ਪੁਰਾਣੇ ਬੰਬ ਦਾ ਖੋਲ

ਗੁਰਦਾਸਪੁਰ/ਨਰੋਟ ਜੈਮਲ ਸਿੰਘ, 15 ਮਈ (ਆਰਿਫ਼/ਗੁਰਮੀਤ ਸਿੰਘ)-ਪਠਾਨਕੋਟ ਦੇ ਬਮਿਆਲ ਸੈਕਟਰ ਵਿਖੇ ਪੈਂਦੇ ਪਿੰਡ ਕੋਟਲੀ ਜਵਾਹਰ ਵਿਖੇ ਇਕ ਘਰ 'ਚ ਗਟਰ ਪੁੱਟਦੇ ਸਮੇਂ ਉਸ 'ਚੋਂ ਬੰਬ ਦਾ ਪੁਰਾਣਾ ਖੋਲ੍ਹ ਮਿਲਿਆ | ਜਿਸ ਨੰੂ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ | ਜਾਣਕਾਰੀ ...

ਪੂਰੀ ਖ਼ਬਰ »

ਸਰਪੰਚ ਤੇ ਉਸ ਦੀ ਪਤਨੀ ਨੇ ਮਾਂ ਦਿਵਸ 'ਤੇ 13ਵੀਂ ਵਾਰ ਖੂਨਦਾਨ ਕੀਤਾ

ਕਿਲ੍ਹਾ ਲਾਲ ਸਿੰਘ, 15 ਮਈ (ਬਲਬੀਰ ਸਿੰਘ)-ਪਿੰਡ ਗੱਗੋਵਾਲੀ ਦੇ ਸਰਪੰਚ ਤੇ ਐਸ.ਸੀ. ਵੈੱਲਫੇਅਰ ਸੁਸਾਇਟੀ ਦੇ ਜ਼ਿਲ੍ਹਾ ਉਪ ਚੇਅਰਮੈਨ ਕੇਵਲ ਸਿੰਘ ਤੇ ਉਨ੍ਹਾਂ ਦੀ ਪਤਨੀ ਅਧਿਆਪਕਾ ਪ੍ਰਭਜੀਤ ਕੌਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਂ ਦਿਵਸ 'ਤੇ ਲਗਾਤਾਰ 13ਵੀਂ ...

ਪੂਰੀ ਖ਼ਬਰ »

ਪੰਚਾਇਤਾਂ ਵਲੋਂ ਜ਼ਿਲ੍ਹਾ ਹੈੱਡਕੁਆਰਟਰ 'ਤੇ ਧਰਨਾ 17 ਨੰੂ

ਦੋਰਾਂਗਲਾ, 15 ਮਈ (ਲਖਵਿੰਦਰ ਸਿੰਘ ਚੱਕਰਾਜਾ)-ਪਿੰਡਾਂ ਦੀਆਂ ਚੁਣੀਆਂ ਹੋਈਆਂ ਪੰਚਾਇਤਾਂ ਦੇ ਸਰਪੰਚਾਂ ਨੰੂ ਸਰਕਾਰ ਵਲੋਂ ਦਿੱਤਾ ਜਾਣ ਵਾਲਾ ਮਾਣ ਭੱਤਾ ਪਿਛਲੇ ਕਈ ਸਾਲਾਂ ਤੋਂ ਨਾ ਮਿਲਣ, ਪੰਚਾਇਤੀ ਚੋਣਾਂ ਦੇ ਨੋਟੀਫ਼ਿਕੇਸ਼ਨ ਤੋਂ ਪਹਿਲਾਂ ਹੀ ਪੰਚਾਇਤਾਂ ਨੰੂ ਫ਼ੰਡ ਖ਼ਰਚਣ ਤੋਂ ਰੋਕਣ ਤੇ ਜੀ.ਓ.ਜੀ.ਦੀ ਪੰਚਾਇਤਾਂ 'ਚ ਦਖ਼ਲ ਅੰਦਾਜ਼ੀ ਕਾਰਨ ਪੰਚਾਇਤਾਂ 'ਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਜਿਸ ਲਈ ਪੰਚਾਇਤ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਵਲੋਂ 17 ਮਈ ਨੰੂ ਜ਼ਿਲ੍ਹਾ ਹੈੱਡ ਕੁਆਟਰਾਂ 'ਤੇ ਧਰਨੇ ਦੇਣ ਦੇ ਦਿੱਤੇ ਪ੍ਰੋਗਰਾਮ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਵੀ ਧਰਨਾ ਦਿੱਤਾ ਜਾਵੇਗਾ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੰੂ ਮੰਗ ਪੱਤਰ ਦਿੱਤਾ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਜਨਰਲ ਗੁਰਭੇਜ ਸਿੰਘ ਔਲਖ ਨੇ ਦੱਸਿਆ ਕਿ ਨੋਟੀਫ਼ਿਕੇਸ਼ਨ ਤੋਂ ਪਹਿਲਾਂ ਫ਼ੰਡ ਦੀ ਵਰਤੋਂ ਕਰਨ ਦੀ ਪੰਚਾਇਤਾਂ 'ਤੇ ਸਰਕਾਰ ਵਲੋਂ ਲਗਾਈ ਰੋਕ ਸਿੱਧੇ ਤੌਰ 'ਤੇ ਪੰਚਾਇਤਾਂ ਦੇ ਹੱਕ ਖੋਹਣਾ ਹੈ |


ਖ਼ਬਰ ਸ਼ੇਅਰ ਕਰੋ

ਆਪਣੇ ਹੀ ਪਲਾਟ 'ਚ ਗੇਟ ਨਾ ਲੱਗਣ ਦਿੱਤੇ ਜਾਣ ਤੋਂ ਪ੍ਰੇਸ਼ਾਨ ਹੈ ਸਰਵਿੰਦਰ ਕੌਰ

ਗੁਰਦਾਸਪੁਰ, 15 ਮਈ (ਸੁਖਵੀਰ ਸਿੰਘ ਸੈਣੀ)-ਸਥਾਨਕ ਸ਼ਹਿਰ ਦੇ ਨੰਗਲ ਕੋਟਲੀ ਮੁਹੱਲੇ 'ਚ ਸਥਿਤ ਪਲਾਟ ਵਿਚ ਪਲਾਟ ਮਾਲਕ ਨੰੂ ਗੇਟ ਲਗਾਉਣ ਤੋਂ ਮੁਹੱਲਾ ਵਾਸੀਆਂ ਨੇ ਰੋਕਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਪਲਾਟ ਦੀ ਮਾਲਕ ਸਰਵਿੰਦਰ ਕੌਰ ਪਤਨੀ ਸੋਹਨ ਸਿੰਘ ਵਾਸੀ ਸਹੂਰ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਦੀ ਭਰਤੀ ਦਾ ਆਗਾਜ਼ ਜਲਦੀ ਕਰਾਂਗੇ : ਮੰਗਲ ਸਿੰਘ

ਘੁਮਾਣ, 15 ਮਈ (ਬੰਮਰਾਹ)-ਹਲਕਾ ਸ੍ਰੀ ਹਰਗੋਬਿੰਦਪੁਰ 'ਚ ਸ਼ੋ੍ਰਮਣੀ ਅਕਾਲੀ ਦਲ ਦੀ ਭਰਤੀ ਦਾ ਆਗਾਜ਼ ਜਲਦੀ ਕਰਾਂਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਮੰਗਲ ਸਿੰਘ ਬਟਾਲਾ ਨੇ ਕੀਤਾ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਸਰਪ੍ਰਸਤ ਸਾਬਕਾ ...

ਪੂਰੀ ਖ਼ਬਰ »

ਮੈਨੇਜਰ ਵਰਿੰਦਰਪਾਲ ਰਾਣਾ ਦਾ ਸ਼ਾਨਦਾਰ ਸੇਵਾਵਾਂ ਕਰ ਕੇ ਵਿਸ਼ੇਸ਼ ਸਨਮਾਨ

ਕੋਟਲੀ ਸੂਰਤ ਮੱਲ੍ਹੀ, 15 ਮਈ (ਕੁਲਦੀਪ ਸਿੰਘ ਨਾਗਰਾ)-ਪੰਜਾਬ ਗ੍ਰਾਮੀਣ ਬੈਂਕ ਦੀ ਬ੍ਰਾਂਚ ਕੋਟਲੀ ਸੂਰਤ ਮੱਲ੍ਹੀ 'ਚ ਪਿਛਲੇ ਚਾਰ ਤੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਬੈਂਕ ਮੈਨੇਜਰ ਵਰਿੰਦਰਪਾਲ ਰਾਣਾ ਦਾ ਬਟਾਲਾ ਵਿਖੇ ਤਬਾਦਲਾ ਹੋਣ ਉਪਰੰਤ ਇਲਾਕੇ ਦੇ ...

ਪੂਰੀ ਖ਼ਬਰ »

ਕੱਵਾਲੀ ਤੇ ਸੱਭਿਆਚਾਰਕ ਮੇਲਾ ਕਰਵਾਇਆ

ਬਟਾਲਾ, 15 ਮਈ (ਕਾਹਲੋਂ)-ਪਿੰਡ ਨਾਰੰਗਪੁਰ ਵਿਖੇ ਸਾਲਾਨਾ ਕੱਵਾਲੀ ਤੇ ਸੱਭਿਆਚਾਰਕ ਮੇਲਾ ਕਰਵਾਇਆ | ਇਸ ਮੌਕੇ ਚੌਕੀ ਬੁਤਾਲਾ ਦੇ ਇੰਚਾਰਜ ਸੁਖਦੇਵ ਸਿੰਘ ਨੇ ਰਿਬਨ ਕੱਟ ਕੇ ਮੇਲੇ ਦੀ ਸ਼ੁਰੂਆਤ ਕੀਤੀ | ਇਸ ਮੌਕੇ 'ਤੇ ਉੱਘੇ ਮੇਲਾ ਪ੍ਰਮੋਟਰ ਜੰਗ ਬਹਾਦਰ ਪੱਪੂ ਪ੍ਰਧਾਨ ...

ਪੂਰੀ ਖ਼ਬਰ »

ਐਸ. ਐਸ. ਐਮ. ਕਾਲਜ ਵਿਖੇ ਵਰਕਸ਼ਾਪ ਲਗਾਈ

ਦੀਨਾਨਗਰ, 15 ਮਈ (ਸ਼ਰਮਾ/ਸੰਧੂ/ਸੋਢੀ)-ਐਸ.ਐਸ.ਐਮ. ਕਾਲਜ ਦੀਨਾਨਗਰ ਵਿਖੇ ਕੌਮੀ ਉਧਮ ਵਿਕਾਸ ਸੈੱਲ ਐਨ.ਈ.ਡੀ.ਸੀ. ਤੇ ਭਾਰਤ ਸਰਕਾਰ ਦੇ ਕੌਸ਼ਲ ਵਿਕਾਸ ਵਿਭਾਗ (ਸਵਤੰਤਰ ਇਕਾਈ) ਦੇ ਸਹਿਯੋਗ ਨਾਲ ਸਨਾਤਕੋਤਰ ਅਰਥ ਸ਼ਾਸਤਰ ਵਿਭਾਗ ਵਲੋਂ ਉਧਮ ਸਸ਼ਕਤੀਕਰਨ ਅਤੇ ਕੌਾਸਲ ਵਿਕਾਸ ...

ਪੂਰੀ ਖ਼ਬਰ »

ਨਟਾਲੀ ਰੰਗ ਮੰਚ ਨੇ ਕੌਮਾਂਤਰੀ ਮਾਂ ਦਿਵਸ ਮਨਾਇਆ

ਗੁਰਦਾਸਪੁਰ, 15 ਮਈ (ਸੁਖਵੀਰ ਸਿੰਘ ਸੈਣੀ)-ਸਥਾਨਕ ਬਿਰਧ ਆਸ਼ਰਮ ਵਿਚ ਕੌਮਾਂਤਰੀ ਮਾਂ ਦਿਵਸ ਮੌਕੇ ਵਿਚਾਰ ਗੋਸ਼ਟੀ 'ਤੇ ਨਾਟਕ ਕਰਵਾਇਆ ਗਿਆ | ਜਿਸ 'ਚ ਜੀ.ਐਸ. ਪਾਹੜਾ, ਰਛਪਾਲ ਸਿੰਘ ਘੁੰਮਣ, ਵਰਿੰਦਰ ਸਿੰਘ ਸੈਣੀ, ਰਜਿੰਦਰ ਸਿੰਘ ਡੀ.ਪੀ., ਜੇ.ਪੀ. ਸਿੰਘ ਖਰਲਾਂਵਾਲ, ਗੁਰਮੀਤ ...

ਪੂਰੀ ਖ਼ਬਰ »

ਰਵਿੰਦਰਾ ਪਬਲਿਕ ਸਕੂਲ ਦਾ ਨਤੀਜਾ 100 ਫੀਸਦੀ ਰਿਹਾ

ਗੁਰਦਾਸਪੁਰ, 15 ਮਈ (ਸੁਖਵੀਰ ਸਿੰਘ ਸੈਣੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10ਵੀਂ ਦੇ ਨਤੀਜੇ 'ਚ ਰਵਿੰਦਰਾ ਪਬਲਿਕ ਸਕੂਲ ਦਾ ਨਤੀਜਾ 100 ਫੀਸਦੀ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪਿ੍ੰਸੀਪਲ ਜਤਿੰਦਰ ਕੌਰ ਸੋਹਲ ਨੇ ਦੱਸਿਆ ਕਿ ਅਰਸ਼ਪ੍ਰੀਤ ...

ਪੂਰੀ ਖ਼ਬਰ »

ਰੰਧਾਵਾ ਇਮਾਨਦਾਰੀ ਨਾਲ ਸੱਚੀ-ਸੁੱਚੀ ਸਿਆਸਤ ਕਰਦੇ ਹਨ : ਕੁਲਦੀਪ ਸਹਾਰੀ

ਵਡਾਲਾ ਬਾਂਗਰ, 15 ਮਈ (ਭੁੰਬਲੀ)-ਸੀਨੀ. ਕਾਂਗਰਸੀ ਆਗੂ ਤੇ ਪ੍ਰਧਾਨ ਕੁਲਦੀਪ ਸਿੰਘ ਸਹਾਰੀ ਨੇ ਸਾਥੀਆਂ ਦੀ ਮੌਜੂਦਗੀ ਵਿਚ ਗੱਲਬਾਤ ਕਰਦਿਆਂ ਆਖਿਆ ਕਿ ਸ: ਰੰਧਾਵਾ ਇਕ ਬੇਦਾਗ ਤੇ ਚੰਗੇ ਖਾਨਦਾਨੀ ਵਾਲੇ ਲੀਡਰ ਹਨ, ਉਹ ਇਲਾਕੇ ਵਿਚ ਇਮਾਨਦਾਰੀ ਲਾਲ ਸੱਚੀ-ਸੁੱਚੀ ਸਿਆਸਤ ...

ਪੂਰੀ ਖ਼ਬਰ »

ਪੰਜਾਬ ਐਗਰੀਕਲਚਰ ਪੈਨਸ਼ਨਰਜ਼ ਦੀ ਮੀਟਿੰਗ

ਗੁਰਦਾਸਪੁਰ, 15 ਮਈ (ਆਰਿਫ਼)-ਪੰਜਾਬ ਐਗਰੀਕਲਚਰ ਪੈਨਸ਼ਨਰਜ਼ ਦੀ ਮੀਟਿੰਗ ਡਾ: ਐਸ.ਐਸ. ਪਾਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਪੈਨਸ਼ਨਰਾਂ ਨੇ ਅਦਾਇਗੀ ਨਾ ਹੋਣ 'ਤੇ ਰੋਸ ਪ੍ਰਗਟ ਕੀਤਾ | ਪੈਨਸ਼ਨਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਾ ਤਾਂ ਮਹਿੰਗਾਈ ਭੱਤੇ ਦੀਆਂ ...

ਪੂਰੀ ਖ਼ਬਰ »

ਮੰਤਰੀ ਰੰਧਾਵਾ ਜੇਲ੍ਹ ਪ੍ਰਬੰਧਾਂ ਵਿਚ ਚੰਗੇ ਸੁਧਾਰ ਲਿਆਉਣਗੇ : ਮੇਜਰ ਢਿੱਲੋਂ

ਵਡਾਲਾ ਬਾਂਗਰ, 15 ਮਈ (ਭੁੰਬਲੀ)-ਜਾਟ ਮਹਾਂ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਮੇਜ਼ਰ ਸਿੰਘ ਢਿੱਲੋਂ ਮੁਸਤਰਾਪੁਰ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਵਿਸ਼ੇਸ਼ ਮੁਲਾਕਾਤ ਕਰਨ ਉਪਰੰਤ ਸਾਥੀਆਂ ਸਮੇਤ ਗੱਲਬਾਤ ਕਰਦਿਆਂ ਦੱਸਿਆ ਕਿ ਸ: ਰੰਧਾਵਾ ਇਕ ...

ਪੂਰੀ ਖ਼ਬਰ »

ਆਨੰਦ ਮਾਡਰਨ ਸਕੂਲ ਵਿਖੇ ਮਾਂ ਦਿਵਸ ਮਨਾਇਆ

ਗੁਰਦਾਸਪੁਰ, 15 ਮਈ (ਆਰਿਫ਼)-ਸਥਾਨਕ ਆਨੰਦ ਮਾਡਰਨ ਸਕੂਲ ਵਿਖੇ ਮਾਂ ਦਿਵਸ ਮਨਾਇਆ ਗਿਆ | ਜਿਸ ਦੀ ਪ੍ਰਧਾਨਗੀ ਪਿ੍ੰਸੀਪਲ ਨਰਗਿਸ ਅਨੰਦ ਨੇ ਕੀਤੀ | ਇਸ ਮੌਕੇ ਬੱਚਿਆਂ ਦੇ ਕਾਰਡ ਮੇਕਿੰਗ ਮੁਕਾਬਲੇ ਕਰਵਾਏ ਗਏ | ਜਿਸ ਵਿਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲੈ ਕੇ ਮਾਂ ...

ਪੂਰੀ ਖ਼ਬਰ »

ਗੁਰਪ੍ਰੀਤ ਸਿੰਘ ਭੁੱਲਰ ਨੇ ਬੀ.ਡੀ.ਪੀ.ਓ. ਵਜੋਂ ਚਾਰਜ ਸੰਭਾਲਿਆ

ਧਾਰੀਵਾਲ, 15 ਮਈ (ਜੇਮਸ ਨਾਹਰ)-ਬਲਾਕ ਵਿਕਾਸ ਪੰਚਾਇਤ ਦਫ਼ਤਰ ਧਾਰੀਵਾਲ ਵਿਖੇ ਮਖੂ ਤੋਂ ਨਵੇਂ ਬਦਲ ਕੇ ਆਏ ਗੁਰਪ੍ਰੀਤ ਸਿੰਘ ਬੀ.ਡੀ.ਪੀ.ਓ. ਵਜੋਂ ਚਾਰਜ ਸੰਭਾਲ ਲਿਆ ਹੈ | ਅੱਜ ਸਬੰਧਿਤ ਬੀ.ਡੀ.ਪੀ.ਓ ਨੇ ਪੰਚਾਇਤ ਸਕੱਤਰਾਂ ਤੇ ਦਫ਼ਤਰੀ ਸਟਾਫ਼ ਦੀ ਹਾਜ਼ਰੀ ਵਿਚ ਚਾਰਜ ...

ਪੂਰੀ ਖ਼ਬਰ »

ਗੋਬਿੰਦਜੋਤ ਮਾਡਰਨ ਸਕੂਲ ਦਾ ਨਤੀਜਾ ਸ਼ਾਨਦਾਰ

ਪੁਰਾਣਾ ਸ਼ਾਲਾ, 15 ਮਈ (ਗੁਰਵਿੰਦਰ ਸਿੰਘ ਗੁਰਾਇਆ)-ਗੋਬਿੰਦ ਜੋਤ ਮਾਡਰਨ ਹਾਈ ਸਕੂਲ ਪੁਰਾਣਾ ਸ਼ਾਲਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਸਬੰਧੀ ਚੇਅਰਪਰਸਨ ਬਲਜੀਤ ਕੌਰ ਨੇ ਦੱਸਿਆ ਕਿ ਸਾਹਿਲਦੀਪ ਸਿੰਘ ਨੇ 81 ਫ਼ੀਸਦੀ ਅੰਕ ਲੈ ਕੇ ਪਹਿਲਾ, ਪਿ੍ੰਸ ਕੁਮਾਰ ਨੇ 79 ਫ਼ੀਸਦੀ ...

ਪੂਰੀ ਖ਼ਬਰ »

ਮਨਜੋਤ ਸਿੰਘ ਪਵਾਰ ਨੂੰ 10ਵੀਂ ਦੀ ਪ੍ਰੀਖਿਆ 'ਚੋਂ 92 ਫ਼ੀਸਦੀ ਅੰਕ ਪ੍ਰਾਪਤ ਕੀਤੇ

ਬਟਾਲਾ, 15 ਮਈ (ਬੁੱਟਰ)-ਗੁਰੂ ਨਾਨਕ ਦੇਵ ਅਕੈਡਮੀ ਬਟਾਲਾ ਦੇ ਹੋਣਹਾਰ ਵਿਦਿਆਰਥੀ ਮਨਜੋਤ ਸਿੰਘ ਪਵਾਰ ਪੁੱਤਰ ਗੁਰਬਚਨ ਸਿੰਘ ਪਵਾਰ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ (ਅ) ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੇ ਐਲਾਨੇ ਨਤੀਜੇ 'ਚੋਂ 92.15 ਫ਼ੀਸਦੀ ...

ਪੂਰੀ ਖ਼ਬਰ »

ਮਾਸਟਰਜ਼ ਖੇਡਾਂ 'ਚ 5 ਸੋਨੇ ਦੇ ਤਗਮੇ ਜਿੱਤਣ ਵਾਲੇ ਸਰਬਜੀਤ ਸਿੰਘ ਦਾ ਸਨਮਾਨ

ਬਟਾਲਾ, 15 ਮਈ (ਹਰਦੇਵ ਸਿੰਘ ਸੰਧੂ)-ਬੀਤੇ ਦਿਨੀਂ 7 ਸੈਕਟਰ ਚੰਡੀਗੜ੍ਹ 'ਚ ਆਲ ਇੰਡੀਆ ਗੇਮਜ ਫ਼ੈਡਰੇਸ਼ਨ ਪੰਜਾਬ ਵਲੋਂ ਮਾਸਟਰਜ਼ ਖੇਡਾਂ ਕਰਵਾਈਆ ਗਈਆਂ, ਜਿਸ 'ਚ ਭਾਰਤ ਦੇ 22 ਸੂਬਿਆਂ ਤੋਂ ਟੀਮਾਂ ਨੇ ਭਾਗ ਲਿਆ | ਇਨ੍ਹਾਂ ਦੌੜਾਂ 'ਚ ਬਟਾਲਾ ਦੇ ਪਿੰਡ ਗਾਉਂਸਪੁਰਾ ਦੇ ...

ਪੂਰੀ ਖ਼ਬਰ »

ਖੰਡ ਮਿੱਲਾਂ ਬੰਦ ਕਰਨ ਸਬੰਧੀ ਕਿਸਾਨ ਜਥੇਬੰਦੀਆਂ ਦੀ ਜੇ.ਈ. ਨਾਲ ਮੀਟਿੰਗ

ਗੁਰਦਾਸਪੁਰ, 15 ਮਈ (ਆਲਮਬੀਰ ਸਿੰਘ)-ਖੰਡ ਮਿਲਾਂ ਸਮੇਂ ਤੋਂ ਪਹਿਲਾਂ ਬੰਦ ਹੋਣ ਨਾਲ ਲਗਭਗ ਖੇਤਾਂ 'ਚ ਖੜ੍ਹੇ 150 ਏਕੜ ਗੰਨੇ ਦੀ ਫ਼ਸਲ ਦੀ ਸਮੱਸਿਆ ਸਬੰਧੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਜੇ.ਈ.ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਹੋਈ | ਜਿਸ 'ਚ ਕੁਲ ਹਿੰਦ ਕਿਸਾਨ ਸਭਾ, ਕਿਰਤੀ ...

ਪੂਰੀ ਖ਼ਬਰ »

ਗਰਾਮ ਸਵਰਾਜ ਅਭਿਆਨ ਤਹਿਤ ਹੁਨਰ ਵਿਕਾਸ ਪ੍ਰੋਗਰਾਮ

ਕਲਾਨੌਰ, 15 ਮਈ (ਪੁਰੇਵਾਲ)-ਨੇੜਲੇ ਪਿੰਡ ਕੋਟ ਮੀਆਂ ਸਾਹਿਬ 'ਚ ਗਰਾਮ ਸਵਰਾਜ ਅਭਿਆਨ ਤਹਿਤ ਪਿੰਡ 'ਚ ਨਾਇਬ ਤਹਿਸੀਲਦਾਰ ਸ: ਮਨਜੀਤ ਸਿੰਘ ਵਾਲੀਆ ਦੀ ਅਗਵਾਈ 'ਚ ਹੁਨਰ ਵਿਕਾਸ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਵਿਜੀਲੈਂਸ ਮੋਨੀਟਰਿੰਗ ਕਮੇਟੀ ਦੀ ਜ਼ਿਲ੍ਹਾ ...

ਪੂਰੀ ਖ਼ਬਰ »

ਦੀਨਾਨਗਰ ਵਿਧਾਨ ਸਭਾ ਹਲਕਾ ਸਬ ਡਵੀਜ਼ਨ ਰੈਵੀਨਿਊ ਬਣਨ ਨਾਲ ਹਲਕੇ ਦਾ ਵਿਕਾਸ ਹੋਵੇਗਾ

ਪੁਰਾਣਾ ਸ਼ਾਲਾ, 15 ਮਈ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡਾਂ ਦੀ ਮੀਟਿੰਗ ਮਾ: ਸੁਭਾਸ਼ ਮੇਘੀਆਂ ਦੀ ਰਹਿਨੁਮਾਈ ਹੇਠ ਹੋਈ | ਮੀਟਿੰਗ ਵਿਚ ਹਰੇਕ ਪਿੰਡ ਦੇ ਸਰਪੰਚ ਕਾਂਗਰਸੀ ਵਰਕਰਾਂ ਤੇ ਆਗੂਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ...

ਪੂਰੀ ਖ਼ਬਰ »

ਜਨ ਹਿੱਤ ਮੰਚ ਵਲੋਂ ਸਮਾਗਮ

ਗੁਰਦਾਸਪੁਰ, 15 ਮਈ (ਸੁਖਵੀਰ ਸਿੰਘ ਸੈਣੀ)-ਸਥਾਨਕ ਸ਼ਹਿਰ ਦੇ ਰਾਮ ਸਿੰਘ ਦੱਤ ਹਾਲ ਵਿਖੇ ਜਨ ਹਿੱਤ ਮੰਚ ਵਲੋਂ ਪੰਜਾਬ ਦੀ ਸਿਆਸਤ ਤੇ ਹੋਰ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਲਈ ਇਕ ਵਿਸ਼ਾਲ ਸਮਾਗਮ ਕਰਵਾਇਆ ਗਿਆ ਜਿਸ ਵਿਚ ਡਾ: ਧਰਮਵੀਰ ਗਾਂਧੀ ਐਮ.ਪੀ. ਪਟਿਆਲਾ ਨੇ ...

ਪੂਰੀ ਖ਼ਬਰ »

ਕਲਾਨੌਰ ਦੇ ਸ਼ਿਵ ਮੰਦਰ 'ਚ ਮੁਫ਼ਤ ਸਿਲਾਈ ਕਢਾਈ ਕੇਂਦਰ ਦੀ ਸ਼ੁਰੂਆਤ

ਕਲਾਨੌਰ, 15 ਮਈ (ਪੁਰੇਵਾਲ/ਕਾਹਲੋਂ)-ਸਥਾਨਕ ਕਸਬੇ 'ਚ ਸਥਿਤ ਪ੍ਰਾਚੀਨ ਸ਼ਿਵ ਮੰਦਿਰ ਦੇ ਰਸੀਵਰ ਐਸ.ਡੀ.ਐਮ. ਵਿਜੇ ਕੁਮਾਰ ਸਿਆਲ ਦੀ ਅਗਵਾਈ 'ਚ ਮੁਫ਼ਤ ਸਿਲਾਈ ਕਢਾਈ ਕੇਂਦਰ ਦੀ ਸ਼ੁਰੂਆਤ ਕੀਤੀ ਗਈ | ਇਸ ਸਬੰਧ 'ਚ 4 ਨਵੀਆਂ ਨਿਯੁਕਤ ਕੀਤੀਆਂ ਗਈਆਂ ਸਿਖਲਾਈ ਪ੍ਰਾਪਤ ਲੜਕੀਆਂ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਬੈਠਕ

ਕਾਹਨੂੰਵਾਨ, 15 ਮਈ (ਹਰਜਿੰਦਰ ਸਿੰਘ ਜੱਜ)-ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸ਼ੀਏਸ਼ਨ ਯੂਨਿਟ ਕਾਹਨੂੰਵਾਨ ਦੀ ਮੀਟਿੰਗ ਪ੍ਰਧਾਨ ਜਵੰਦ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਨੇ ...

ਪੂਰੀ ਖ਼ਬਰ »

ਇਸਾਈ ਲੀਡਰਸ਼ਿਪ ਵਲੋਂ ਬਿਸ਼ਪ ਫਰੈਂਕੋਂ ਨਾਲ ਬੈਠਕ

ਧਾਰੀਵਾਲ, 15 ਮਈ (ਜੇਮਸ ਨਾਹਰ)-ਡਾਇਓਸਿਸ ਆਫ਼ ਜਲੰਧਰ ਅਤੇ ਹਿਮਾਚਲ ਪ੍ਰਦੇਸ਼ ਦੇ ਬਿਸ਼ਪ ਡਾ: ਫਰੈਂਕੋ ਮੁਲੱਕਲ ਨਾਲ ਨਿਰੰਤਰ ਵੱਧ ਰਹੇ ਮਸੀਹ ਮਸਲਿਆਂ ਦੇ ਮੱਦੇਨਜ਼ਰ ਗੁਰਦਾਸਪੁਰ ਨਾਲ ਸਬੰਧਿਤ ਇਸਾਈ ਲੀਡਰਸ਼ਿਪ ਆਗੂਆਂ ਵਲੋਂ ਇਕ ਵਫ਼ਦ ਦੇ ਰੂਪ ਵਿਚ ਵਿਸ਼ੇਸ਼ ਬੈਠਕ ...

ਪੂਰੀ ਖ਼ਬਰ »

ਚੇਅਰਮੈਨ ਰਮਨ ਬਹਿਲ ਦਾ ਜੱਦੀ ਪਿੰਡ ਹਯਾਤ ਨਗਰ ਵਿਖੇ ਸਵਾਗਤ

ਗੁਰਦਾਸਪੁਰ, 15 ਮਈ (ਆਲਮਬੀਰ ਸਿੰਘ)-ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਨਵ ਨਿਯੁਕਤ ਚੇਅਰਮੈਨ ਸ੍ਰੀ ਰਮਨ ਬਹਿਲ ਆਪਣੇ ਜੱਦੀ ਪਿੰਡ ਹਯਾਤ ਨਗਰ ਵਿਖੇ ਪਹੁੰਚੇ, ਜਿੱਥੇ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਪਿੰਡ ਦੇ ਗੁਰਦੁਆਰਾ ਸਾਹਿਬ ਦੀ ...

ਪੂਰੀ ਖ਼ਬਰ »

ਯੂਰੋ ਕਿਡਜ਼ ਸਕੂਲ ਵਿਖੇ ਮਾਂ ਦਿਵਸ ਮਨਾਇਆ

ਗੁਰਦਾਸਪੁਰ, 15 ਮਈ (ਆਰਿਫ਼)-ਸਥਾਨਕ ਯੂਰੋ ਕਿਡਜ਼ ਸਕੂਲ ਵਿਖੇ ਮਾਂ ਦਿਵਸ ਮਨਾਇਆ ਗਿਆ | ਇਸ ਮੌਕੇ ਕਰਵਾਏ ਸਮਾਗਮ ਦੌਰਾਨ ਬੱਚਿਆਂ ਨੇ ਸਵਾਗਤੀ ਗੀਤ ਪੇਸ਼ ਕਰਕੇ ਆਪਣੀਆਂ ਮਾਵਾਂ ਦਾ ਸਵਾਗਤ ਕੀਤਾ ਤੇ ਮਾਂ ਦਿਵਸ ਨੰੂ ਸਮਰਪਿਤ ਪ੍ਰੋਗਰਾਮ ਪੇਸ਼ ਕੀਤਾ | ਜਦੋਂ ਕਿ ਕਈ ...

ਪੂਰੀ ਖ਼ਬਰ »

ਐਸ.ਸੀ./ਬੀ.ਸੀ. ਫਰੰਟ ਵਲੋਂ ਨਵ-ਨਿਯੁਕਤ ਮਹਿਲਾ ਕਾਂਗਰਸ ਜ਼ਿਲ੍ਹਾ ਪ੍ਰਧਾਨ ਦਾ ਸਨਮਾਨ

ਕਿਲ੍ਹਾ ਲਾਲ ਸਿੰਘ, 15 ਮਈ (ਬਲਬੀਰ ਸਿੰਘ)-ਮਹਿਲਾ ਕਾਂਗਰਸ ਜ਼ਿਲ੍ਹਾ ਗੁਰਦਾਸਪੁਰ ਦੀ ਨਵ-ਨਿਯੁਕਤ ਪ੍ਰਧਾਨ ਅਮਨਦੀਪ ਕੌਰ ਰੰਧਾਵਾ ਦਾ ਐਸ.ਸੀ./ਬੀ.ਸੀ. ਫਰੰਟ ਪੰਜਾਬ ਦੇ ਯੂਥ ਪ੍ਰਧਾਨ ਰਣਜੀਤ ਸਿੰਘ ਦਮੋਦਰ ਦੀ ਅਗਵਾਈ ਹੇਠ ਵਿਸ਼ੇਸ਼ ਸਨਮਾਨ ਫਰੰਟ ਦੀਆਂ ਮਹਿਲਾਵਾਂ ਦੀ ...

ਪੂਰੀ ਖ਼ਬਰ »

ਬਾਬਾ ਨੌ ਗਜਾ ਯਾਦਗਾਰੀ ਕਬੱਡੀ ਕੱਪ 'ਚ ਹੋਣਗੇ ਫਸਵੇਂ ਭੇੜ

ਬਟਾਲਾ, 15 ਮਈ (ਕਾਹਲੋਂ)-ਬਾਬਾ ਨੌ ਗਜਾ ਯਾਦਗਾਰੀ ਕਬੱਡੀ ਕੱਪ ਪਿੰਡ ਢਡਿਆਲਾ ਨੱਤ ਵਿਖੇ ਬਾਬਾ ਨੌ ਗਜਾ ਕਬੱਡੀ ਕਲੱਬ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 28 ਮਈ ਦਿਨ ਸੋਮਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਰਜੀਤ ਸਿੰਘ, ...

ਪੂਰੀ ਖ਼ਬਰ »

ਕਾਲਾ ਨੰਗਲ ਸਕੂਲ ਵਿਖੇ ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ

ਵਰਸੋਲਾ, 15 ਮਈ (ਵਰਿੰਦਰ ਸਹੋਤਾ)-ਸ਼ਹੀਦ ਮੇਜਰ ਭਗਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਨੰਗਲ ਵਿਖੇ ਪਿ੍ੰਸੀਪਲ ਹਰਦੀਪ ਸਿੰਘ ਦੀ ਅਗਵਾਈ ਹੇਠ ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ ਜਿਨ੍ਹਾਂ ...

ਪੂਰੀ ਖ਼ਬਰ »

ਬੰਦ ਸਨਅਤਾਂ ਨੂੰ ਮੁੜ ਸੁਰਜੀਤ ਕਰਨ ਲਈ 'ਵੰਨ ਟਾਈਮ ਸੈਟਲਮੈਂਟ ਯੋਜਨਾ' ਜਲਦ-ਵਿਧਾਇਕ ਪਾਹੜਾ

ਗੁਰਦਾਸਪੁਰ, 15 ਮਈ (ਆਰਿਫ਼)-ਹਲਕਾ ਵਿਧਾਇਕ ਗੁਰਦਾਸਪੁਰ ਬਰਿੰਦਰਮੀਤ ਸਿੰਘ ਪਾਹੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਵੱਖ-ਵੱਖ ਕਾਰਨਾਂ ਕਰਕੇ ਬੰਦ ਪਈਆਂ ਸਨਅਤਾਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ ਤੇ ਇਨ੍ਹਾਂ ਸਨਅਤਾਂ ਨੂੰ ਮੁੜ ਸੁਰਜੀਤ ਕਰਨ ਲਈ ਪੰਜਾਬ ...

ਪੂਰੀ ਖ਼ਬਰ »

ਭਾਗੋਵਾਲ 'ਚ ਸਕੂਲਾਂ ਤੇ ਡਿਸਪੈਂਸਰੀ ਅੰਦਰ ਮੀਜ਼ਲ ਰੂਬੇਲਾ ਟੀਕਾਕਰਨ ਕੀਤਾ

ਕਿਲ੍ਹਾ ਲਾਲ ਸਿੰਘ, 15 ਮਈ (ਬਲਬੀਰ ਸਿੰਘ)-ਭਾਗੋਵਾਲ 'ਚ ਵੱਖ-ਵੱਖ ਸਕੂਲਾਂ ਤੇ ਡਿਸਪੈਂਸਰੀ 'ਚ ਬੱਚਿਆਂ ਨੂੰ ਡਾ: ਕਵਲ ਰਾਮਪਾਲ ਦੀ ਰਹਿਨੁਮਾਈ ਹੇਠ ਮੀਜ਼ਲ ਤੇ ਰੂਬੇਲਾ ਦੇ ਟੀਕੇ ਲਗਾਏ ਗਏ | ਇਸ ਮੌਕੇ ਸੀਨੀਅਰ ਸੈਕੰ: ਸਕੂਲ ਲੜਕੀਆਂ ਦੇ ਸਾਰੇ ਅਧਿਆਪਕ ਤੇ ਪਿੰਡ ਦੇ ...

ਪੂਰੀ ਖ਼ਬਰ »

ਭੁਲੇਰ ਸਕੂਲ 'ਚ ਡਾਂਸ ਮੁਕਾਬਲੇ ਕਰਵਾਏ

ਬਟਾਲਾ, 15 ਮਈ (ਹਰਦੇਵ ਸਿੰਘ ਸੰਧੂ)-ਐਸ.ਬੀ.ਏ.ਐਸ. ਭੁੁਲੇਰ ਪਬਲਿਕ ਸਕੂਲ ਜਲੰਧਰ ਰੋਡ ਬਟਾਲਾ ਵਿਚ ਪਿ੍ੰ: ਮਿਸ ਆਸ਼ਿਮਾ ਦੀ ਅਗਵਾਈ ਹੇਠ ਡਾਂਸ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਪਹਿਲੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ...

ਪੂਰੀ ਖ਼ਬਰ »

ਹੁਣ ਗੁਰਦਾਸਪੁਰ ਡਵੀਜ਼ਨ ਦੇ ਡਾਕਘਰਾਂ 'ਚ ਵੀ ਬਣਨਗੇ ਆਧਾਰ ਕਾਰਡ

ਗੁਰਦਾਸਪੁਰ, 15 ਮਈ (ਆਰਿਫ਼)-ਡਾਕਘਰ ਗੁਰਦਾਸਪੁਰ ਡਵੀਜ਼ਨ ਦੇ ਸੀਨੀਅਰ ਅਧਿਕਾਰੀ ਜੀ.ਸੀ. ਗੋਇਲ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਡਾਕਘਰਾਂ 'ਚ ਆਧਾਰ ਕਾਰਡ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਡਾਕਘਰਾਂ 'ਚ ਨਵਾਂ ਆਧਾਰ ਕਾਰਡ ਬਣਾਉਣ ਤੋਂ ...

ਪੂਰੀ ਖ਼ਬਰ »

ਫੁੱਟਬਾਲ ਮੁਕਾਬਲੇ ਕਰਵਾਏ

ਧਾਰੀਵਾਲ, 15 ਮਈ (ਜੇਮਸ ਨਾਹਰ)-ਸੈਨਿਕ ਸਕੂਲ ਕਪੂਰਥਲਾ ਫੁੱਟਬਾਲ ਟੀਮ ਦੇ ਕੋਚ ਦੇਵ ਤੇ ਧਾਰੀਵਾਲ ਫੁੱਟਬਾਲ ਕਲੱਬ ਟੀਮ ਦੇ ਕੋਚ ਇੰਦਰਆਸ ਦੀ ਅਗਵਾਈ 'ਚ ਫੁੱਟਬਾਲ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਦੌਰਾਨ ਪਹਿਲੇ ਹਾਫ਼ ਮੈਚ 'ਚ ਧਾਰੀਵਾਲ ਫੁੱਟਬਾਲ ਟੀਮ ਨੇ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ 'ਚ 40 ਬੱਚਿਆਂ ਨੂੰ ਐਮ.ਆਰ. ਦੇ ਟੀਕੇ ਲਗਾਏ

ਬਟਾਲਾ, 15 ਮਈ (ਕਾਹਲੋਂ)-ਸਰਕਾਰੀ ਪ੍ਰਾਇਮਰੀ ਸਕੂਲ ਬੱਲਪੁਰੀਆਂ ਵਿਖੇ ਹੈੱਡ ਟੀਚਰ ਰਵਿੰਦਰ ਸਿੰਘ ਦੇ ਸਹਿਯੋਗ ਸਦਕਾ ਡਾ: ਵਿਜੰਤ ਚੌਧਰੀ ਦੀ ਅਗਵਾਈ 'ਚ ਸਿਹਤ ਵਿਭਾਗ ਦੀ ਟੀਮ ਨੇ 40 ਬੱਚਿਆਂ ਨੂੰ ਖਸਰੇ ਤੇ ਰੁਬੇਲਾ ਦੇ ਟੀਕੇ ਲਗਵਾਏ | ਇਸ ਮੌਕੇ ਡਾ: ਚੌਧਰੀ ਨੇ ਲੋਕਾਂ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲਾਂ ਨੰੂ ਪੜ੍ਹਨ ਸਮੱਗਰੀ ਭੇਜੀ

ਗੁਰਦਾਸਪੁਰ, 15 ਮਈ (ਆਲਮਬੀਰ ਸਿੰਘ)-ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਅੰਦਰ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਨੰੂ ਪੜ੍ਹਨ ਤੇ ਸਹਾਇਕ ਸਮੱਗਰੀ ਭੇਜੀ ਗਈ | ਜਿਸ ਦੀ ਵੰਡ ਸਥਾਨਕ ਦਫ਼ਤਰ ਵਿਖੇ ਡੀ.ਈ.ਓ.(ਐ) ਸਲਵਿੰਦਰ ਸਿੰਘ ਸਮਰਾ ...

ਪੂਰੀ ਖ਼ਬਰ »

ਪਿ੍ੰਸੀਪਲ ਮੀਨੂੰ ਸ਼ਰਮਾ ਡਾ: ਏ.ਪੀ.ਜੇ. ਅਬਦੁਲ ਕਲਾਮ ਐਵਾਰਡ ਨਾਲ ਸਨਮਾਨਿਤ

ਬਟਾਲਾ, 15 ਮਈ (ਹਰਦੇਵ ਸਿੰਘ ਸੰਧੂ)-ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ 'ਚ ਇੰਡੀਅਨ ਇੰਟਰਨੈਸ਼ਨਲ ਐਜੂਕੇਸ਼ਨਲ ਕਾਨਕਲੇਵ ਐਾਡ ਐਵਾਰਡ ਸਮਾਗਮ ਕਰਵਾਇਆ ਗਿਆ | ਇਸ ਵਿਚ ਸੇਂਟ ਸੋਲਜ਼ਰ ਮਾਡਰਨ ਸਕੂਲ ਬਟਾਲਾ ਦੀ ਪਿ੍ੰ: ਸ੍ਰੀਮਤੀ ਮੀਨੂੰ ਸ਼ਰਮਾ ਨੂੰ ਡਾ: ਏ.ਪੀ.ਜੇ. ...

ਪੂਰੀ ਖ਼ਬਰ »

ਦੀ ਬਿ੍ਟਿਸ਼ ਲਾਈਬ੍ਰੇਰੀ ਨੇ ਲਗਵਾਇਆ ਇਕ ਹੋਰ ਆਸਟ੍ਰੇਲੀਆ ਸਟੱਡੀ ਵੀਜ਼ਾ

ਗੁਰਦਾਸਪੁਰ, 15 ਮਈ (ਆਰਿਫ਼)-ਦੀ ਬਿ੍ਟਿਸ਼ ਲਾਈਬ੍ਰੇਰੀ ਅਤੇ ਐਜੂਕੇਸ਼ਨ ਸਰਵਿਸਿਜ਼ ਜੇਲ੍ਹ ਰੋਡ ਵਲੋਂ ਇਕ ਹੋਰ ਵਿਦਿਆਰਥੀ ਦਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾਇਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਂਟਰ ਦੇ ਡਾਇਰੈਕਟਰ ਦੀਪਕ ਅਬਰੋਲ ਨੇ ਦੱਸਿਆ ਕਿ ...

ਪੂਰੀ ਖ਼ਬਰ »

ਆਪ ਨੂੰ ਮਾਝੇ 'ਚ ਲਗ ਸਕਦਾ ਹੈ ਵੱਡਾ ਝਟਕਾ

ਬਟਾਲਾ, 15 ਮਈ (ਕਾਹਲੋਂ)-ਪੰਜਾਬ ਵਿਧਾਨ ਸਭਾ ਚੋਣਾਂ 'ਚ ਸ਼ੋੋ੍ਰਮਣੀ ਅਕਾਲੀ ਦਲ ਨੂੰ ਪਛਾੜ ਦੇ ਵਿਰੋਧੀ ਧਿਰ 'ਚ ਜਾ ਬੈਠੀ ਆਮ ਆਦਮੀ ਪਾਰਟੀ ਨੂੰ ਆਉਂਦੇ ਕੁਝ ਦਿਨਾਂ ਦੌਰਾਨ ਮਾਝਾ ਖੇਤਰ 'ਚ ਵੱਡਾ ਝਟਕਾ ਲਗ ਸਕਦਾ ਹੈ | ਭਰੋਸੇਯੋਗ ਸੂਤਰਾਂ ਅਨੁਸਾਰ ਪਾਰਟੀ ਦੀ ਦਿੱਲੀ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਧਾਨ ਮੰਜਿਆਂਵਾਲੀ ਨੂੰ ਸਰਬਸੰਮਤੀ ਨਾਲ ਅਹੁਦੇ ਤੋਂ ਖ਼ਾਰਜ ਕੀਤਾ

ਕਾਲਾ ਅਫਗਾਨਾ, 15 ਮਈ (ਅਵਤਾਰ ਸਿੰਘ ਰੰਧਾਵਾ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਨਜ਼ਦੀਕੀ ਪਿੰਡ ਖੋਖਰ ਵਿਖੇ ਜ਼ਿਲ੍ਹਾ ਸਕੱਤਰ ਨਰਿੰਦਰ ਸਿੰਘ ਕੋਟਲਾ ਬਾਮਾ ਦੀ ਅਗਵਾਈ ਵਿਚ ਇਜਲਾਸ ਹੋਇਆ | ਇਸ ਵਿਚ ਯੂਨੀਅਨ ਦੇ ਛੇ ਜ਼ਿਲ੍ਹਾ ਕਮੇਟੀ ਮੈਂਬਰਾਂ ਵਲੋਂ ...

ਪੂਰੀ ਖ਼ਬਰ »

ਸ਼ਾਹਕੋਟ ਦੀ ਜ਼ਿਮਨੀ ਚੋਣ ਅਕਾਲੀ ਦਲ ਸ਼ਾਨ ਨਾਲ ਜਿੱਤੇਗਾ : ਵਾਹਲਾ, ਧੁੱਗਾ

ਬਟਾਲਾ, 15 ਮਈ (ਕਾਹਲੋਂ)-ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਜੀਤ ਸਿੰਘ ਕੋਹਾੜ ਦੇ ਦਿਹਾਂਤ ਪਿਛੋਂ ਖਾਲੀ ਹੋਈ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ਦੇ ਪ੍ਰਚਾਰ ਲਈ ਪੁੱਜੇ ਸਾਬਕਾ ਚੇਅਰਮੈਨ ਸ਼ੂਗਰਫੈੱਡ ਪੰਜਾਬ ਸੁਖਬੀਰ ਸਿੰਘ ਵਾਹਲਾ ਤੇ ਸਾਬਕਾ ਸੰਸਦੀ ...

ਪੂਰੀ ਖ਼ਬਰ »

ਸ਼ਾਹਕੋਟ ਉਪ ਚੋਣ 'ਚ ਯੂਥ ਅਕਾਲੀ ਦਲ ਦੀ ਅਹਿਮ ਭੂਮਿਕਾ ਹੋਵੇਗੀ : ਸੋਨੂੰ ਲੰਗਾਹ

ਬਟਾਲਾ, 15 ਮਈ (ਕਾਹਲੋਂ)-ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉਪ ਚੋਣ ਦੇ ਪ੍ਰਚਾਰ ਲਈ ਜਿਥੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਸਮੁੱਚੇ ਅਕਾਲੀ ਦਲ ਨੇ ਦਿਨ-ਰਾਤ ਇਕ ਕੀਤਾ ਹੈ, ਉਥੇ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ 'ਚ ਯੂਥ ਅਕਾਲੀ ਦਲ ...

ਪੂਰੀ ਖ਼ਬਰ »

ਪਲਾਸਟਿਕ ਦੇ ਲਿਫ਼ਾਫਿਆਂ ਨੂੰ ਲਗਾਈ ਜਾਂਦੀ ਅੱਗ ਤੇ ਨਿਕਲਦੇ ਜ਼ਹਿਰੀਲੇ ਧੂੰਏ ਤੋਂ ਮੁਹੱਲਾ ਵਾਸੀ ਦੁਖੀ

ਬਟਾਲਾ, 15 ਮਈ (ਬੁੱਟਰ)-ਸਥਾਨਕ ਹੰਸਲੀ ਨਾਲੇ ਦੇ ਕਿਨਾਰਿਆਂ 'ਤੇ ਕੂੜੇ ਦੇ ਢੇਰ 'ਤੇ ਵੱਡੀ ਤਾਦਾਦ 'ਚ ਸੁੱਟੇ ਜਾਂਦੇ ਪਲਾਸਟਿਕ ਦੇ ਲਿਫ਼ਾਫ਼ਿਆਂ ਨੂੰ ਅੱਗ ਲਗਾਉਣ ਨਾਲ ਲੰਘਦੇ ਰਾਹਗੀਰਾਂ ਤੇ ਨਜ਼ਦੀਕੀ ਕਾਲੋਨੀ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ...

ਪੂਰੀ ਖ਼ਬਰ »

ਵਿਧਾਇਕ ਲਾਡੀ ਨੇ ਪਿੰਡ ਚੌੜੇ 'ਚ ਮੁਫ਼ਤ ਗੈਸ ਕੁਨੈਕਸ਼ਨ ਵੰਡੇ

ਸ੍ਰੀ ਹਰਗੋਬਿੰਦਪੁਰ, 15 ਮਈ (ਘੁੰਮਣ)-ਕੇਂਦਰ ਸਰਕਾਰ ਦੀ ਉਜਵਲਾ ਯੋਜਨਾ ਤਹਿਤ ਲੋੜਵੰਦ ਪਰਿਵਾਰਾਂ ਨੂੰ ਗੁਰਸੰਤ ਇੰਡੀਅਨ ਗੈਸ ਏਜੰਸੀ ਘੁਮਾਣ ਵਲੋਂ ਦਿੱਤੇ ਗਏ ਮੁਫ਼ਤ ਗੈਸ ਕੁਨੈਕਸ਼ਨ ਦੇ ਸਬੰਧਾਂ 'ਚ ਪਿੰਡ ਚੌੜੇ ਵਿਖੇ ਸਰਪੰਚ ਜਰਨੈਲ ਸਿੰਘ ਦੀ ਅਗਵਾਈ ਹੇਠ ਸਮਾਗਮ ...

ਪੂਰੀ ਖ਼ਬਰ »

ਸੀ.ਐਚ.ਸੀ. ਨੌਸ਼ਹਿਰਾ ਮੱਝਾ ਸਿੰਘ ਡਾਕਟਰ ਮਨਿੰਦਰ ਸਿੰਘ ਨੇ ਐਸ.ਐਮ.ਓ. ਦਾ ਚਾਰਜ ਸੰਭਾਲਿਆ

ਨੌਸ਼ਹਿਰਾ ਮੱਝਾ ਸਿੰਘ, 15 ਮਈ (ਤਰਸੇਮ ਸਿੰਘ ਤਰਾਨਾ)-ਵਿਭਾਗ ਪ੍ਰਤੀ ਇਮਾਨਦਾਰੀ ਨਾਲ ਡਿਊਟੀ ਨਿਭਾਉਣਾ ਜਿੱਥੇ ਸਾਡੀ ਜ਼ਿੰਮੇਵਾਰੀ ਬਣਦੀ ਹੈ, ਉੱਥੇ ਬਿਮਾਰ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਤੇ ਮਰੀਜ਼ਾਂ ਦਾ ਇਲਾਜ ਕਰਨਾ ਹੀ ਪ੍ਰਮਾਤਮਾ ਦੀ ਸੇਵਾ ਹੈ ...

ਪੂਰੀ ਖ਼ਬਰ »

ਜਸ ਕਾਲਜ ਸੇਖਵਾਂ 'ਚ ਨਰਸਿੰਗ ਡੇਅ ਮਨਾਇਆ

ਸੇਖਵਾਂ, 15 ਮਈ (ਕੁਲਬੀਰ ਸਿੰਘ ਬੂਲੇਵਾਲ)-ਜੇ.ਯੂ.ਐਸ.ਐਸ. ਇੰਸਟੀਚਿਊਟ ਆਫ਼ ਨਰਸਿੰਗ ਸੇਖਵਾਂ 'ਚ ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਰਸਿੰਗ ਡੇਅ ਮਨਾਇਆ ਗਿਆ | ਇਸ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਅਮਰਜੀਤ ਕੌਰ ਸੇਖਵਾਂ ਨੇ ਸ਼ਮਾ ਰੌਸ਼ਨ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਖੁੱਲ੍ਹੇ ਲਾਂਘੇ ਲਈ ਸਰਹੱਦ 'ਤੇ 208ਵੀਂ ਅਰਦਾਸ

ਡੇਰਾ ਬਾਬਾ ਨਾਨਕ, 15 ਮਈ (ਹੀਰਾ ਸਿੰਘ ਮਾਂਗਟ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਡੇਰਾ ਬਾਬਾ ਨਾਨਕ ਸਰਹੱਦ ਰਾਹੀਂ ਬਿਨ੍ਹਾਂ ਪਾਸਪੋਰਟ ਤੇ ਬਿਨ੍ਹਾਂ ਵੀਜ਼ਾ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਪਬਲਿਕ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ

ਹਰਚੋਵਾਲ, 15 ਮਈ (ਰਣਜੋਧ ਸਿੰਘ ਭਾਮ)-ਸ੍ਰੀ ਗੁਰੂ ਰਾਮਦਾਸ ਪਬਲਿਕ ਸਕੂਲ ਭੇਟ-ਪੱਤਣ ਰੋਡ ਭਾਮ ਦਾ ਦਸਵੀਂ ਦਾ ਨਤੀਜਾ 100 ਫ਼ੀਸਦੀ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਸਤਨਾਮ ਕੌਰ ਅਤੇ ਪਿ੍ੰ: ਗੁਰਵਿੰਦਰ ਕੌਰ ਨੇ ਦੱਸਿਆ ਕਿ ਸਾਡੇ ਸਕੂਲ ਦੇ ਸਾਰੇ ...

ਪੂਰੀ ਖ਼ਬਰ »

ਸ਼ਿਮਲਾ ਪਹਾੜੀ ਵਿਖੇ ਨਗਰ ਨਿਗਮ ਵਲੋਂ ਲਗਾਈ ਮਰਕਰੀ ਲਾਈਟ ਟੁੱਟਣ ਦੀ ਕਗਾਰ 'ਤੇ

ਪਠਾਨਕੋਟ, 15 ਮਈ (ਆਰ. ਸਿੰਘ)-ਸ਼ਿਮਲਾ ਪਹਾੜੀ ਪਠਾਨਕੋਟ ਵਿਖੇ ਨਗਰ ਨਿਗਮ ਵਲੋਂ ਲਗਾਈ ਗਈ ਮਰਕਰੀ ਲਾਈਟ ਡਿੱਗਣ ਦੀ ਕਗਾਰ 'ਤੇ ਪਹੁੰਚ ਚੁੱਕੀ ਹੈ, ਜਿਸ ਦੇ ਨਾਲ ਕਿਸੇ ਵੀ ਸਮੇਂ ਕੋਈ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਹੈ | ਪਰ ਜ਼ਿਲ੍ਹਾ ਪ੍ਰਸ਼ਾਸਨ ਇਸ ਮਾਮਲੇ 'ਚ ਕੁੰਭਕਰਨੀ ...

ਪੂਰੀ ਖ਼ਬਰ »

ਵਪਾਰ ਮੰਡਲ ਯੂਥ ਵਿੰਗ ਦੀ ਮੀਟਿੰਗ

ਪਠਾਨਕੋਟ, 15 ਮਈ (ਆਰ. ਸਿੰਘ)-ਵਪਾਰ ਮੰਡਲ ਯੂਥ ਵਿੰਗ ਦੀ ਮੀਟਿੰਗ ਸਥਾਨਕ ਹੋਟਲ ਵਿਖੇ ਵਿੰਗ ਪ੍ਰਧਾਨ ਤਰੁਣ ਸੋਢੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਵਿਧਾਇਕ ਅਮਿਤ ਵਿਜ ਮੁੱਖ ਮਹਿਮਾਨ ਦੇ ਰੂਪ ਵਜੋਂ ਹਾਜ਼ਰ ਹੋਏ | ਜਦੋਂ ਰਿ ਯੂਥ ਕਾਂਗਰਸੀ ਆਗੂ ਆਸ਼ੀਸ਼ ਵਿਜ, ਵਪਾਰ ...

ਪੂਰੀ ਖ਼ਬਰ »

ਸ਼ਿਮਲਾ ਪਹਾੜੀ ਵਿਖੇ ਨਗਰ ਨਿਗਮ ਵਲੋਂ ਲਗਾਈ ਮਰਕਰੀ ਲਾਈਟ ਟੁੱਟਣ ਦੀ ਕਗਾਰ 'ਤੇ

ਪਠਾਨਕੋਟ, 15 ਮਈ (ਆਰ. ਸਿੰਘ)-ਸ਼ਿਮਲਾ ਪਹਾੜੀ ਪਠਾਨਕੋਟ ਵਿਖੇ ਨਗਰ ਨਿਗਮ ਵਲੋਂ ਲਗਾਈ ਗਈ ਮਰਕਰੀ ਲਾਈਟ ਡਿੱਗਣ ਦੀ ਕਗਾਰ 'ਤੇ ਪਹੁੰਚ ਚੁੱਕੀ ਹੈ, ਜਿਸ ਦੇ ਨਾਲ ਕਿਸੇ ਵੀ ਸਮੇਂ ਕੋਈ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਹੈ | ਪਰ ਜ਼ਿਲ੍ਹਾ ਪ੍ਰਸ਼ਾਸਨ ਇਸ ਮਾਮਲੇ 'ਚ ਕੁੰਭਕਰਨੀ ...

ਪੂਰੀ ਖ਼ਬਰ »

ਤਿਲਕ ਰਾਜ ਕਾਂਗਰਸ ਛੱਡ ਕੇ ਫਿਰ ਭਾਜਪਾ 'ਚ ਸ਼ਾਮਿਲ

ਤਾਰਾਗੜ੍ਹ /ਨਰੋਟ ਜੈਮਲ ਸਿੰਘ, 15 ਮਈ (ਸੋਨੂੰ ਮਹਾਜਨ/ਗੁਰਮੀਤ ਸਿੰਘ)-ਭਾਜਪਾ ਦੇ ਆਗੂਆਂ ਦੀ ਮੀਟਿੰਗ ਨਰੋਟ ਜੈਮਲ ਸਿੰਘ ਵਿਚ ਸ਼ਹਿਰੀ ਪ੍ਰਧਾਨ ਕਮਲ ਮਹਾਜਨ ਦੀ ਅਗਵਾਈ ਹੇਠ ਕੀਤੀ ਗਈ | ਜਿਸ 'ਚ ਭੋਆ ਹਲਕੇ ਦੀ ਸਾਬਕਾ ਵਿਧਾਇਕਾ ਸੀਮਾ ਕੁਮਾਰੀ ਨੇ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਦੋ ਰੋਜ਼ਾ ਧਾਰਮਿਕ ਸਮਾਗਮ 26 ਤੋਂ

ਪਠਾਨਕੋਟ, 15 ਮਈ (ਸੰਧੂ)-ਸ੍ਰੀ ਰਘੁਨਾਥ ਸੰਕੀਰਤਨ ਮੰਡਲ ਵੈੱਲਫੇਅਰ ਸੁਸਾਇਟੀ ਤੇ ਜੈ ਬਾਬਾ ਲਾਲ ਸੇਵਾ ਸਮਿਤੀ ਵਲੋਂ ਸੰਸਥਾ ਦੇ ਪ੍ਰਧਾਨ ਵਿਕਾਸ ਮਹਾਜਨ ਤੇ ਚੇਅਰਮੈਨ ਪਵਨ ਮਹਾਜਨ ਦੀ ਪ੍ਰਧਾਨਗੀ ਹੇਠ ਸਥਾਨਕ ਪਟੇਲ ਚੌਾਕ ਵਿਖੇ ਸਮਾਗਮ ਹੋਇਆ, ਜਿਸ ਵਿਚ ਵਿਧਾਇਕ ਅਮਿਤ ...

ਪੂਰੀ ਖ਼ਬਰ »

ਵਧੀਕ ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀਆਂ ਨਾਲ ਮੀਟਿੰਗ

ਪਠਾਨਕੋਟ, 15 ਮਈ (ਆਰ. ਸਿੰਘ/ਚੌਹਾਨ/ਸੰਧੂ)-ਸ਼ਹਿਰ ਅੰਦਰ ਟ੍ਰੈਫਿਕ ਜਾਮ ਤੋਂ ਰਾਹਤ ਦਿਲਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਲਹੌਜ਼ੀ ਰੋਡ 'ਤੇ ਸਥਿਤ ਪੁਰਾਣਾ ਪਸ਼ੂ ਹਸਪਤਾਲ ਅਸਥਾਈ ਤੌਰ 'ਤੇ ਪਾਰਕਿੰਗ ਜ਼ੋਨ ਬਣਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਡਲਹੌਜ਼ੀ ਰੋਡ 'ਤੇ ...

ਪੂਰੀ ਖ਼ਬਰ »

ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮਹੀਨਾਵਾਰ ਬੈਠਕ

ਪਠਾਨਕੋਟ, 15 ਮਈ (ਆਰ. ਸਿੰਘ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਅਪੈ੍ਰਲ 2018 ਮਹੀਨੇ ਦੀਆਂ ਰਿਪੋਰਟਾਂ ਦਾ ਰਿਵੀਊ ਤੇ ਸਿਹਤ ਨਾਲ ਸਬੰਧਿਤ ਮੁੱਦੇ 'ਤੇ ਵਿਚਾਰ ਵਟਾਂਦਰਾ ਕਰਨ ...

ਪੂਰੀ ਖ਼ਬਰ »

ਬੇਰੁਜ਼ਗਾਰ ਲਾਈਨਮੈਨ ਯੂਨੀਅਨ ਵਲੋਂ ਮੀਟਿੰਗ

ਪਠਾਨਕੋਟ, 15 ਮਈ (ਆਰ. ਸਿੰਘ)-ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੀ ਜ਼ਿਲ੍ਹਾ ਪਠਾਨਕੋਟ ਇਕਾਈ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਦੀ ਪ੍ਰਧਾਨਗੀ ਹੇਠ ਸ਼ਿਮਲਾ ਪਹਾੜੀ ਪਠਾਨਕੋਟ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਜੇ.ਐਮ.ਕੇ ਇੰਟਰਨੈਸ਼ਨਲ ਸਕੂਲ ਵਿਖੇ ਟੀਕਾਕਰਨ ਕੀਤਾ

ਪਠਾਨਕੋਟ, 15 ਮਈ (ਸੰਧੂ)-ਸਿਹਤ ਵਿਭਾਗ ਵਲੋਂ ਸਥਾਨਕ ਜੇ.ਐਮ.ਕੇ ਇੰਟਰਨੈਸ਼ਨਲ ਸਕੂਲ ਵਿਖੇ ਡਾ. ਅਮਨਦੀਪ ਕੌਰ ਤੇ ਡਾ. ਰਾਜਨ ਚੌਧਰੀ ਨੇ ਖ਼ਸਰਾ ਤੇ ਰੁਬੇਲਾ ਦੇ 9 ਮਹੀਨੇ ਤੋਂ ਲੈ ਕੇ 15 ਸਾਲ ਤੱਕ ਦੇ ਬੱਚਿਆਂ ਦਾ ਟੀਕਾਕਰਨ ਕੀਤਾ ਗਿਆ | ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦੇ ਮਾਮਲੇ 'ਚ 3 ਲੋਕਾਂ ਿਖ਼ਲਾਫ਼ ਮਾਮਲਾ ਦਰਜ

ਨਰੋਟ ਮਹਿਰਾ, 15 ਮਈ (ਰਾਜ ਕੁਮਾਰੀ)-ਥਾਣਾ ਸਦਰ ਪੁਲਿਸ ਨੇ ਬੀਤੇ ਦਿਨੀਂ ਨਾਜਾਇਜ਼ ਸ਼ਰਾਬ ਫੜਨ 'ਚ ਸਫ਼ਲਤਾ ਹਾਸਲ ਕੀਤੀ ਸੀ | ਜਿਸ ਤਹਿਤ ਨਾਜ਼ਾਇਜ ਸ਼ਰਾਬ ਰੱਖਣ ਦੇ ਜੁਰਮ 'ਚ ਥਾਣਾ ਸਦਰ ਪੁਲਿਸ ਨੇ ਤਿੰਨ ਲੋਕਾਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਕਥਿਤ ਦੋਸ਼ੀਆਂ ਦੀ ...

ਪੂਰੀ ਖ਼ਬਰ »

ਆਲਟੋ ਕਾਰ ਡਿਵਾਈਡਰ ਨਾਲ ਟਕਰਾਉਣ ਕਾਰਨ ਵਿਅਕਤੀ ਦੀ ਮੌਤ

ਡਮਟਾਲ, 15 ਮਈ (ਰਾਕੇਸ਼ ਕੁਮਾਰ)-ਪਠਾਨਕੋਟ-ਜਲੰਧਰ ਹਾਈਵੇ 'ਤੇ ਇਕ ਆਲਟੋ ਕਾਰ ਡਿਵਾਈਡਰ ਨਾਲ ਵੱਜਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਚੌਕੀ ਇੰਚਾਰਜ ਸੁਰਿੰਦਰ ਸੈਣੀ ਨੇ ਦੱਸਿਆ ਕਿ ਆਲਟੋ ਕਾਰ ਜੋ ਕਿ ਮੁਕੇਰੀਆਂ ਤੋਂ ਪਿੰਡ ਕਰੋਲੀ ਜਾ ਰਹੀ ...

ਪੂਰੀ ਖ਼ਬਰ »

ਜ਼ਿਲ੍ਹਾ ਪਠਾਨਕੋਟ ਕਰਾਟੇ ਐਸੋਸੀਏਸ਼ਨ ਦੀ ਮੀਟਿੰਗ

ਪਠਾਨਕੋਟ, 15 ਮਈ (ਆਸ਼ੀਸ਼ ਸ਼ਰਮਾ)-ਜ਼ਿਲ੍ਹਾ ਪਠਾਨਕੋਟ ਕਰਾਟੇ ਐਸੋਸੀਏਸ਼ਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੋਚ ਸ਼ਸ਼ੀ ਮਹਿਰਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਮੁੱਖ ਮਹਿਮਾਨ ਵਜੋਂ ਐਸੋਸੀਏਸ਼ਨ ਦੇ ਚੇਅਰਮੈਨ ਐਡਵੋਕੇਟ ਜੋਤੀਪਾਲ ਭੀਮ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਦੋ ਮਰੇ ਬਲਦਾਂ ਸਮੇਤ ਗੱਡੀ ਬਰਾਮਦ

ਸੁਜਾਨਪੁਰ, 15 ਮਈ (ਜਗਦੀਪ ਸਿੰਘ)-ਸੁਜਾਨਪੁਰ ਪੁਲਿਸ ਵਲੋਂ ਥਾਣਾ ਮੁਖੀ ਇਕਬਾਲ ਸਿੰਘ ਦੀ ਅਗਵਾਈ 'ਚ ਮਾਧੋਪੁਰ ਕਰੈਸ਼ਰਾਂ ਨੰੂ ਜਾਂਦੇ ਰਸਤੇ 'ਤੇ ਇਕ ਗੱਡੀ 'ਚੋਂ ਮਰੇ ਹੋਏ ਬਲਦ ਬਰਾਮਦ ਕੀਤੇ | ਕੈਂਟਰ ਡਰਾਈਵਰ ਤੇ ਮਾਲਕ ਗੱਡੀ ਛੱਡ ਕੇ ਦੌੜਨ 'ਚ ਕਾਮਯਾਬ ਹੋ ਗਏ | ...

ਪੂਰੀ ਖ਼ਬਰ »

ਵਫ਼ਦ ਰੋਡਵੇਜ਼ ਦੇ ਜੀ.ਐਮ. ਨੰੂ ਮਿਲਿਆ

ਪਠਾਨਕੋਟ, 15 ਮਈ (ਚੌਹਾਨ)-ਕਸ਼ੱਤਰੀਏ ਰਾਜਪੂਤ ਮਹਾਂਸਭਾ ਜ਼ਿਲ੍ਹਾ ਪਠਾਨਕੋਟ ਤੇ ਅਖਿਲ ਭਾਰਤੀਏ ਕਸ਼ੱਤਰੀਏ ਰਾਜਪੂਤ ਮਹਾਂ ਸਭਾ ਪੰਜਾਬ ਦਾ ਵਫ਼ਦ ਪ੍ਰਧਾਨ ਠਾ: ਕ੍ਰਿਪਾਲ ਸਿੰਘ ਪਾਲਾ ਦੀ ਪ੍ਰਧਾਨਗੀ 'ਚ ਪਠਾਨਕੋਟ ਰੋਡਵੇਜ਼ ਦੇ ਜੀ.ਐਮ. ਨੰੂ ਮਿਲਿਆ ਤੇ ਕਿਹਾ ਕਿ ਬੱਸ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX