ਜੈਤੋ, 15 ਮਈ (ਗੁਰਚਰਨ ਸਿੰਘ ਗਾਬੜੀਆ)-ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਵਲੋਂ ਬਲਾਕ ਜੈਤੋ ਦੇ ਸਕੱਤਰ ਰਾਮ ਸਿੰਘ ਚੈਨਾ ਦੀ ਅਗਵਾਈ ਵਿਚ ਨਰੇਗਾ ਮਜ਼ਦੂਰਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬੀ. ਡੀ. ਪੀ. ਓ ਦਫ਼ਤਰ ਜੈਤੋ ਵਿਖੇ ...
ਫ਼ਰੀਦਕੋਟ, 15 ਮਈ (ਸਰਬਜੀਤ ਸਿੰਘ)-ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਉਸ ਸਮੇਂ ਭਗਦੜ ਮੱਚ ਗਈ ਜਦੋਂ ਇੱਥੋਂ ਦੇ ਟੈਲੀ ਮੈਡੀਸਨ ਯੂਨਿਟ 'ਚ ਅਚਾਨਕ ਅੱਗ ਲੱਗ ਗਈ | ਓ.ਪੀ.ਡੀ., ਬਲੱਡ ਬੈਂਕ ਅਤੇ ਕੈਂਸਰ ਵਾਰਡ ਦੇ ਨਜ਼ਦੀਕ ਬਣੇ ਇਸ ਯੂਨਿਟ ਵਿਚ ਸਿਲੰਡਰ ਰੱਖੇ ਹੋਏ ਸਨ ਜਿਸ ਵਿਚੋਂ ਅਚਾਨਕ ਧੂੰਆਂ ਨਿਕਲਣ 'ਤੇ ਮੁਲਾਜ਼ਮਾਂ ਵਲੋਂ ਤੁਰੰਤ ਕਮਰੇ ਨੂੰ ਖੋਲਿ੍ਹਆ ਗਿਆ ਤਾਂ ਭਾਂਬੜ ਮੱਚ ਰਹੇ ਸਨ | ਫਾਇਰ ਬਿ੍ਗੇਡ ਦੀ ਗੱਡੀ ਵਲੋਂ ਤੁਰੰਤ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਗਿਆ ਜਿਸ ਨਾਲ ਹਸਪਤਾਲ 'ਚ ਵੱਡਾ ਹਾਦਸਾ ਹੋਣੋਂ ਟੱਲ ਗਿਆ | ਇਸ ਕਮਰੇ ਦੇ ਬਾਹਰ ਹੀ ਪਾਰਕਿੰਗ ਹੈ ਜਿੱਥੇ ਹਰ ਸਮੇਂ 200 ਦੇ ਕਰੀਬ ਵਾਹਨ ਖੜ੍ਹੇ ਰਹਿੰਦੇ ਹਨ | ਇੱਥੇ ਇਹ ਦੱਸਣਯੋਗ ਹੈ ਕਿ ਇਸ ਯੂਨਿਟ 'ਚ ਲੱਗੇ ਅੱਗ ਬੁਝਾਊ ਯੰਤਰ ਵੀ ਕੰਮ ਨਾ ਕਰ ਸਕੇ ਜਿਸ ਕਰਕੇ ਫਾਇਰ ਬਿ੍ਗੇਡ ਦੇ ਆਉਣ ਤੱਕ ਕਾਫ਼ੀ ਨੁਕਸਾਨ ਹੋ ਗਿਆ | ਇਸ ਹਾਦਸੇ 'ਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਕਮਰੇ 'ਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ | ਮੈਡੀਕਲ ਸੁਪਰਡੈਂਟ ਡਾ: ਰਾਜੀਵ ਜੋਸ਼ੀ ਵਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ | ਉਨ੍ਹਾਂ ਕਿਹਾ ਕਿ ਇੱਥੋਂ ਦੇ ਟੈਲੀ ਮੈਡੀਸਨ ਯੂਨਿਟ 'ਚ ਅਚਾਨਕ ਅੱਗ ਲੱਗ ਗਈ ਸੀ ਅਤੇ ਅੱਗ ਲੱਗਣ ਦੀ ਇਸ ਘਟਨਾ 'ਤੇ ਸਮੇਂ ਸਿਰ ਕਾਬੂ ਪਾ ਲਿਆ ਗਿਆ ਹੈ ਜਿਸ ਨਾਲ ਵੱਡਾ ਹਾਦਸਾ ਹੋਣੋਂ ਟੱਲ ਗਿਆ ਹੈ | ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਏ.ਸੀ. 'ਚ ਹੋਏ ਸ਼ਾਰਟ ਸਰਕਟ ਕਾਰਨ ਇਹ ਅੱਗ ਲੱਗੀ ਹੈ | ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਘਟਨਾ ਸਬੰਧੀ ਤੱਥ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਗਹਿਰਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ |
ਜੈਤੋ, 15 ਮਈ (ਗੁਰਚਰਨ ਸਿੰਘ ਗਾਬੜੀਆ)-ਲੰਘੀ ਰਾਤ ਪਿੰਡ ਰੋੜੀ ਕਪੂਰਾ ਦੇ ਤਿੰਨ ਘਰਾਂ 'ਚ ਚੋਰਾਂ ਵਲੋਂ ਫਰੋਲਾ ਫਰੋਲੀ ਕਰਨ ਦਾ ਸਮਾਚਾਰ ਹੈ | ਪੁਲਿਸ ਦੀ ਦਿੱਤੀ ਜਾਣਕਾਰੀ ਅਨੁਸਾਰ ਜਸਕਰਨ ਸਿੰਘ ਸਪੁੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਘਰ ਪਿੰਡ ਰੋੜੀ ਕਪੂਰਾ ਤੋਂ ...
ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ)-ਡਾ: ਸੁਖਦੇਵ ਸਿੰਘ ਗਿੱਲ ਜ਼ਿਲ੍ਹਾ ਕੋਆਰਡੀਨੇਟਰ ਸਮੂਹ ਸਮਾਜਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਦੀ ਅਗਵਾਈ ਹੇਠ ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਸੜਕ ਨੂੰ ਨਵੀਂ ਬਣਾਉਣ ਸਬੰਧੀ ਡਿਪਟੀ ਕਮਿਸ਼ਨਰ ...
ਸਾਦਿਕ, 15 ਮਈ (ਆਰ.ਐੱਸ.ਧੁੰਨਾ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਨੇ ਆਪਣੇ ਸਾਥੀਆਂ ਗਮਦੂਰ ਸਿੰਘ ਸੰਗਰਾਹੂਰ, ਬਲਜਿੰਦਰ ਸਿੰਘ ਗੋਲੇਵਾਲਾ, ਕਾਕਾ ਸਿੰਘ ਡੋਡ, ਬੇਅੰਤ ਸਿੰਘ ਦੀਪ ਸਿੰਘ ਵਾਲਾ, ਹਰਨੇਕ ਸਿੰਘ ...
ਫ਼ਰੀਦਕੋਟ, 15 ਮਈ (ਸਤੀਸ਼ ਬਾਗ਼ੀ)-ਸੂਬੇ ਦੇ ਵੱਖ-ਵੱਖ ਵਿਭਾਗਾਂ ਅੰਦਰ ਕੰਮ ਕਰਦੀਆਂ ਇਸਤਰੀ ਮੁਲਾਜ਼ਮਾਂ ਦੀ ਜਥੇਬੰਦੀ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਜ਼ਿਲ੍ਹਾ ਫ਼ਰੀਦਕੋਟ ਦੇ ਮਹਿਲਾ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਮੰਗ- ਪੱਤਰ ਜ਼ਿਲ੍ਹਾ ਪ੍ਰਧਾਨ ...
ਫ਼ਰੀਦਕੋਟ, 15 ਮਈ (ਸਰਬਜੀਤ ਸਿੰਘ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਰੀਦਕੋਟ ਦੀ ਟੀਮ ਵਲੋਂ ਅੱਜ ਨਾਲਸਾ ਸਕੀਮ ਲੀਗਲ ਸਰਵਿਸਿਜ਼ ਟੂ ਸੀਨੀਅਰ ਸਿਟੀਜ਼ਨ-2016 ਦੇ ਅਨੁਸਾਰ ਹਰਪਾਲ ਸਿੰਘ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਰੀਦਕੋਟ ਕਮ ਚੇਅਰਮੈਨ ...
ਫ਼ਰੀਦਕੋਟ, 15 ਮਈ (ਸਤੀਸ਼ ਬਾਗ਼ੀ)-ਭਾਰਤੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਫ਼ਰੀਦਕੋਟ ਵਲੋਂ ਅਣਮਿਥੇ ਸਮੇਂ ਲਈ ਸ਼ੁਰੂ ਕੀਤੀ ਗਈ ਹੜਤਾਲ ਅੱਜ ਦੂਸਰੇ ਦਿਨ ਵੀ ਜਾਰੀ ਰਹੀ | ਇਸ ਮੌਕੇ ਆਗੂਆਂ ਨੇ ਕਿਹਾ ਕਿ ਗਰਾਮੀਣ ਡਾਕ ਸੇਵਕ ਕਰਮਚਾਰੀਆਂ ਦੀ ਸੱਤਵੇਂ ਪੇ ਕਮਿਸ਼ਨ ...
ਫ਼ਰੀਦਕੋਟ, 15 ਮਈ (ਸਰਬਜੀਤ ਸਿੰਘ)-ਜ਼ਿਲ੍ਹਾ ਪੁਲਿਸ ਦੇ ਪੀ.ਓ. ਸਟਾਫ਼ ਵਲੋਂ ਨਸ਼ਾ ਤਸਕਰੀ ਦੇ ਇਕ ਮਾਮਲੇ 'ਚ ਅਦਾਲਤ ਵਲੋਂ ਭਗੌੜਾ ਐਲਾਨੇ ਗਏ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਪੀ.ਓ. ਸਟਾਫ਼ ਇੰਚਾਰਜ ਸਬ ਇੰਸਪੈਕਟਰ ਪ੍ਰਵੀਨ ਕੁਮਾਰ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ...
ਬਰਗਾੜੀ, 15 ਮਈ (ਸੁਖਰਾਜ ਸਿੰਘ ਗੋਂਦਾਰਾ)-ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਅਹਿਮ ਬੈਠਕ ਇੱਥੇ ਸੂਬਾ ਪ੍ਰਧਾਨ ਨਿਰਮਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਬੈਠਕ 'ਚ ਭਖਦੇ ਕਿਸਾਨ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ ਅਤੇ ਇਹ ਫ਼ੈਸਲਾ ਕੀਤਾ ਗਿਆ ਕਿ ਕਣਕ ...
ਸਾਦਿਕ, 15 ਮਈ (ਧੁੰਨਾ)-ਪੀਰ ਈਸ਼ਾ ਜੀ ਵੈੱਲਫੇਅਰ ਸੁਸਾਇਟੀ ਸਾਦਿਕ ਵਲੋਂ ਸੰਗਤ ਦੇ ਸਹਿਯੋਗ ਨਾਲ ਮੱਸਿਆ ਦੇ ਦਿਹਾੜੇ 'ਤੇ ਸਾਦਿਕ ਵਿਖੇ ਮੁੱਖ ਚੌਾਕ ਵਿਚ ਮਹੀਨਾਵਾਰ ਲੰਗਰ ਲਾਇਆ ਗਿਆ | ਇਸ ਮੌਕੇ ਬਾਬਾ ਅਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਸੁਖਮਣੀ ਸਾਹਿਬ ...
ਕੋਟਕਪੂਰਾ, 15 ਮਈ (ਮੇਘਰਾਜ)-ਸ਼੍ਰੋਮਣੀ ਸੰਤ ਗੁਰੂ ਰਵਿਦਾਸ ਸਭਾ ਪੇ੍ਰਮ ਨਗਰ ਕੋਟਕਪੂਰਾ ਦੀ ਮੀਟਿੰਗ ਪ੍ਰਧਾਨ ਕੁਲਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ...
ਬਾਜਾਖਾਨਾ, (ਜੀਵਨ ਗਰਗ)-9 ਮਹੀਨੇ ਤੋਂ 15 ਸਾਲ ਦੇ ਬੱਚਿਆਂ ਨੂੰ ਖ਼ਸਰੇ ਅਤੇ ਰੁਬੇਲਾ ਦੀ ਬਿਮਾਰੀ ਤੋਂ ਬਚਾਉਣ ਲਈ ਚਲਾਈ ਗਈ ਟੀਕਾਕਰਨ ਮੁਹਿੰਮ ਅਧੀਨ ਅੱਜ ਹੰਸ ਰਾਜ ਮੈਮੋਰੀਅਲ ਸਕੂਲ ਬਾਜਾਖਾਨਾ ਵਿਖੇ 9 ਮਹੀਨੇ ਤੋਂ 15 ਸਾਲ ਤੱਕ ਦੇ ਬੱਚਿਆਂ ਦੇ ਟੀਕੇ ਲਗਾਏ ਗਏ | ਇਸ ...
ਕੋਟਕਪੂਰਾ, 15 ਮਈ (ਮੇਘਰਾਜ)-ਨਿਸ਼ਕਾਮ ਸੇਵਾ ਸੰਮਤੀ (ਰਜਿ.) ਕੋਟਕਪੂਰਾ ਦਾ ਜਨਰਲ ਇਜਲਾਸ ਸੰਸਥਾਪਕ ਪ੍ਰਧਾਨ ਡਾ. ਸੁਰਿੰਦਰ ਕੁਮਾਰ ਦਿਵੇਦੀ ਦੀ ਅਗਵਾਈ ਹੇਠ ਅਗਰਵਾਲ ਭਵਨ ਵਿਖੇ ਕੀਤਾ ਗਿਆ | ਸਮਾਗਮ ਦੀ ਪ੍ਰਧਾਨਗੀ ਸਰਪ੍ਰਸਤ ਯਸ਼ਪਾਲ ਅਗਰਵਾਲ ਨੇ ਕੀਤੀ | ਇਸ ਮੌਕੇ ...
ਕੋਟਕਪੂਰਾ, 15 ਮਈ (ਪ. ਪ. ਰਾਹੀਂ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਨਸ਼ਾ ਛੁਡਾਊ ਮੁਹਿੰਮ ਤਹਿਤ ਐੱਸ.ਡੀ.ਐਮ ਡਾ. ਮਨਦੀਪ ਕੌਰ ਦੀ ਅਗਵਾਈ 'ਚ ਚੱਲ ਰਹੀ ਜੀ.ਐਲ.ਟੀ ਟੀਮ ਕੋਲ ਡੈਪੋ ਟਰੇਨਿੰਗ ਦੌਰਾਨ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ ਅਚਾਨਕ ਪੁੱਜੇ | ...
ਮਲੋਟ, (ਗੁਰਮੀਤ ਸਿੰਘ ਮੱਕੜ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ 'ਚ ਗੁਰੂ ਨਾਨਕ ਦੇਣ ਪਬਲਿਕ ਸਕੂਲ ਛਾਪਿਆਂਵਾਲੀ ਦਾ ਨਤੀਜਾ ਸੌ ਫ਼ੀਸਦੀ ਰਿਹਾ | ਜਾਣਕਾਰੀ ਦਿੰਦੇ ਹੋਏ ਸਕੂਲ ਦੇ ਚੇਅਰਮੈਨ ਅਨੂਪ ਸਿੰਘ ਸਿੱਧੂ ਅਤੇ ਪਿ੍ੰਸੀਪਲ ...
ਰੁਪਾਣਾ, 15 ਮਈ (ਜਗਜੀਤ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਸ਼ੇਰੇਵਾਲਾ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਅਤੇ ਬੋਰਡ ਦੀਆਂ ਕਲਾਸਾਂ 'ਚ ਸਕੂਲ ਦਾ ਵਧੀਆ ਨਤੀਜਾ ਆਉਣ ਦੀ ਖ਼ੁਸ਼ੀ ਨੂੰ ਮੁੱਖ ਰੱਖਦੇ ਹੋਏ ਅੱਜ ਸਕੂਲ ਸਟਾਫ਼ ਵਲੋਂ ਸਕੂਲ ਪਿ੍ੰਸੀਪਲ ਮੈਡਮ ...
ਫ਼ਰੀਦਕੋਟ, 15 ਮਈ (ਗੋਂਦਾਰਾ)-ਸਪੋਰਟਸ ਅਥਾਰਿਟੀ ਆਫ਼ ਇੰਡੀਆ ਵਲੋਂ ਬਾਬਾ ਸ਼ੇਖ਼ ਫ਼ਰੀਦ ਅਖਾੜਾ ਫ਼ਰੀਦਕੋਟ ਵਿਖੇ ਨਵੇਂ ਪਹਿਲਵਾਨ (ਲੜਕੇ ਅਤੇ ਲੜਕੀਆਂ) ਦੀ ਭਰਤੀ ਲਈ 17 ਤੇ 18 ਮਈ ਨੂੰ ਚੋਣ ਟਰਾਇਲ ਕਰਵਾਏ ਜਾ ਰਹੇ ਹਨ | ਇਹ ਜਾਣਕਾਰੀ ਦਿੰਦਿਆਂ ਕੁਸ਼ਤੀ ਕੋਚ ...
ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਸਰਕਾਰੀ ਮਿਡਲ ਸਕੂਲ ਵੀਰੇਵਾਲਾ ਖ਼ੁਰਦ ਵਿਖੇ ਸਕੂਲ ਦੇ ਵਿਦਿਆਰਥੀਆਂ ਦੀਆਂ ਮਾਤਾਵਾਂ ਨੂੰ ਮਾਣ ਸਤਿਕਾਰ ਭੇਟ ਕਰਨ ਲਈ ਮਾਂ ਦਿਵਸ ਮਨਾਇਆ ਗਿਆ | ਇਸ ਮੌਕੇ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ ਜਿਸ ਵਿਚ ਬਿੰਦੀ ਲਗਾਉਣ ਦੇ ...
ਜੈਤੋ, 15 ਮਈ (ਗਾਬੜੀਆ)-ਕਿਸਾਨਾਂ ਦਾ ਮਸੀਹਾ ਅਖਵਾਉਣ ਵਾਲੀ ਕਾਂਗਰਸ ਸਰਕਾਰ ਦੇ ਰਾਜ ਵਿਚ ਕਿਸਾਨਾਂ ਨੂੰ ਸਿੰਚਾਈ ਲਈ ਬਿਜਲੀ ਨਾ ਮਿਲਣ ਕਰਕੇ ਉਨ੍ਹਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਕਿਸਾਨਾਂ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਨੇ ਖੇਤੀ ਲਈ 8 ਘੰਟੇ ਬਿਜਲੀ ...
ਮਲੋਟ, 15 ਮਈ (ਗੁਰਮੀਤ ਸਿੰਘ ਮੱਕੜ)-ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਵਿਖੇ ਪਿ੍ੰਸੀਪਲ ਵਿਜੈ ਗਰਗ ਦੀ ਅਗਵਾਈ ਹੇਠ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਮਲੇਰੀਆ, ਡੇਂਗੂ ਅਤੇ ਹੋਰ ਵੈਕਟਰ ਬੌਰਨ ਬਿਮਾਰੀਆਂ ਤੋਂ ਬਚਾਓ ਸਬੰਧੀ ...
ਕੋਟਕਪੂਰਾ, 15 ਮਈ (ਮੇਘਰਾਜ)-ਦਸਵੀਂ ਦੇ ਨਤੀਜਿਆਂ 'ਚ ਜ਼ਿਲ੍ਹਾ ਫ਼ਰੀਦਕੋਟ ਦੀ ਮੈਰਿਟ ਸੂਚੀ 'ਚ ਨਾਂਅ ਦਰਜ ਕਰਵਾਉਣ ਵਾਲੇ ਚਾਰ ਵਿਦਿਆਰਥੀਆਂ ਸਮੇਤ ਪੰਜ ਵਿਦਿਆਰਥੀ ਤੇ ਵਿਦਿਆਰਥਣਾਂ ਦਾ ਸ਼ਹੀਦ ਬਾਬਾ ਦੀਪ ਸਿੰਘ ਚੈਰੀਟੇਬਲ ਸੁਸਾਇਟੀ, ਗੁਰੂ ਗੋਬਿੰਦ ਸਿੰਘ ਸਟੱਡੀ ...
ਸਾਦਿਕ, 15 ਮਈ (ਆਰ.ਐੱਸ.ਧੁੰਨਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਸਾਦਿਕ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸ੍ਰੀ ਸੁਖਮਣੀ ਸਾਹਿਬ ਸਾਦਿਕ ਵਿਖੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਸੁੱਖਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ...
ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ)-ਰੁਜ਼ਗਾਰ ਉਤਪਤੀ ਅਤੇ ਸਿਖਲਾਈ ਵਿਭਾਗ ਵਲੋਂ ਅੱਜ ਅਨਾਜ ਮੰਡੀ ਵਿਚ ਸਥਿਤ ਆਪਣੇ ਦਫ਼ਤਰ ਵਿਚ ਰੁਜ਼ਗਾਰ ਮੇਲਾ ਲਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਡਿਪਟੀ ਕਮਿਸ਼ਨਰ ਨੇ ਮੇਲੇ ਵਿਚ ਪੁੱਜੇ ਨੌਜਵਾਨਾਂ ...
ਫ਼ਰੀਦਕੋਟ, 15 ਮਈ (ਸਰਬਜੀਤ ਸਿੰਘ)-ਬੇਰੁਜ਼ਗਾਰ ਲਾਈਨਮੈਨ ਯੂਨੀਅਨ (ਪੰਜਾਬ) ਦੀ ਇਕ ਅਹਿਮ ਬੈਠਕ ਵਿਚ ਸੂਬਾਈ ਆਗੂ ਹਰਪ੍ਰੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਬੇਰੁਜ਼ਗਾਰ ਲਾਈਨਮੈਨ ਆਪਣੇ ਰੋਜ਼ਗਾਰ ਪ੍ਰਾਪਤੀ ਲਈ ਲੰਮੇ ਅਰਸੇ ਤੋਂ ਸੰਘਰਸ਼ ਲੜ ਰਹੇ ਹਨ ਬੇਸ਼ੱਕ ਪਿਛਲੀ ...
ਜੈਤੋ, 15 ਮਈ (ਗੁਰਚਰਨ ਸਿੰਘ ਗਾਬੜੀਆ)-ਨਹਿਰੀ ਮਹਿਕਮੇ ਦੇ ਰਿਟਾ: ਚੀਫ਼ ਇੰਜੀਨੀਅਰ ਅਮਰਜੀਤ ਸਿੰਘ ਦੁੱਲਟ, ਸਰੂਪ ਇੰਦਰ ਸਿੰਘ ਦੁੱਲਟ, ਗੁਰਜੀਤ ਸਿੰਘ ਦੁੱਲਟ ਦੇ ਚਾਚਾ ਜੀ ਦੇ ਸਪੁੱਤਰ ਅਤੇ ਐਡਵੋਕੇਟ ਲਖਜੀਤ ਸਿੰਘ ਦੁੱਲਟ ਦੇ ਛੋਟੇ ਭਰਾ ਪੀ. ਸੀ. ਐੱਸ ਕੁਲਜੀਤ ਸਿੰਘ ...
ਫ਼ਰੀਦਕੋਟ, 15 ਮਈ (ਸਤੀਸ਼ ਬਾਗ਼ੀ)-ਸਥਾਨਕ ਸੰਸਥਾ ਚਾਈਲਡ ਲਾਈਨ ਨੂੰ 1098 'ਤੇ ਜਾਣਕਾਰੀ ਪ੍ਰਾਪਤ ਹੋਈ ਕਿ ਜੀ.ਆਰ.ਪੀ. ਜੈਤੋ ਅਤੇ ਫ਼ਰੀਦਕੋਟ ਨੂੰ ਇਕ ਬੱਚੀ ਲਾਵਾਰਸ ਹਾਲਤ ਵਿਚ ਮਿਲੀ ਹੈ | ਇਸ ਉਪਰੰਤ ਚਾਈਲਡ ਲਾਈਨ ਟੀਮ ਨੇ ਬੱਚੀ ਨੂੰ ਆਪਣੇ ਸਪੁਰਦ ਲਿਆ ਅਤੇ ਦੋ ਦਿਨਾਂ ...
ਬਾਜਾਖਾਨਾ, 15 ਮਈ (ਜੀਵਨ ਗਰਗ)-ਨਿਊਜ਼ੀਲੈਂਡ ਦੇ ਕਬੱਡੀ ਕੱਪ ਦੌਰਾਨ ਸੁਪਰੀਮ ਸਿੱਖ ਸੁਸਾਇਟੀ, ਪੰਜ ਆਬ ਕਲੱਬ ਅਤੇ ਦੋਆਬਾ ਸਪੋਰਟਸ ਕਲੱਬ ਪ੍ਰਸਿੱਧ ਕੁਮੈਂਟੇਟਰ ਬਸੰਤ ਸਿੰਘ ਬਾਜਾਖਾਨਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਦਿਆਂ ਰਾਸ਼ੀ ਦਿੱਤੀ ਗਈ | ਬਸੰਤ ਸਿੰਘ ...
ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਸਾਲ 1894 ਈ. ਦੇ ਵਿਚ ਸਿੰਧ ਪਾਕਿਸਤਾਨ ਤੋਂ ਬਾਰਸੀਲੋਨਾ ਸਪੇਨ ਵਿਖੇ ਪੱਕੇ ਤੌਰ 'ਤੇ ਵਸੇ ਇਕ ਪਰਿਵਾਰ ਜਿਸ ਨੂੰ ਉਸ ਸਮੇਂ ਰਾਮਚੰਦਾਨੀ ਖ਼ਾਨਦਾਨ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ, ਦੀ ਪੀੜ੍ਹੀ ਵਿਚੋਂ ਪਰਿਵਾਰ ਦਾ ਜੀਅ ਅੱਜ ...
ਕੋਟਕਪੂਰਾ, 15 ਮਈ (ਮੋਹਰ ਗਿੱਲ, ਮੇਘਰਾਜ)-ਸਥਾਨਕ ਜੈਤੋ ਸੜਕ 'ਤੇ ਸਥਿਤ ਸ਼ਹਿਰ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਰਿਸ਼ੀ ਸੀਨੀਅਰ ਸੈਕੰਡਰੀ ਸਕੂਲ 'ਚ ਸਵੇਰ ਦੀ ਸਭਾ ਦੌਰਾਨ ਦਸਵੀਂ ਜਮਾਤ 'ਚੋਂ ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ...
ਗੋਲੇਵਾਲਾ, 15 ਮਈ (ਅਮਰਜੀਤ ਬਰਾੜ)-ਸਰਕਾਰੀ ਸਹਿ ਸਿੱਖਿਆ ਸੀਨੀਅਰ ਸੈਕੰਡਰੀ ਸਕੂਲ ਗੋਲੇਵਾਲਾ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਵਿਚੋਂ ਪੁਜ਼ੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਦਾ ਸਕੂਲ ਵਲੋਂ ਅਤੇ ਸੁਆਮੀ ਵਿਵੇਕਾਨੰਦ ਵੈੱਲਫੇਅਰ ਸੁਸਾਇਟੀ ਗੋਲੇਵਾਲਾ ਵਲੋਂ ...
ਪੰਜਗਰਾੲੀਂ ਕਲਾਂ, 15 ਮਈ (ਸੁਖਮੰਦਰ ਸਿੰਘ ਬਰਾੜ)-ਸੀ.ਬੀ.ਐੱਸ.ਸੀ. ਬੋਰਡ ਦੇ ਸਕੂਲਾਂ ਵਲੋਂ ਉਦੇਕਰਨ ਵਿਖੇ ਕਰਵਾਏ ਗਏ ਅੰਤਰ ਸਕੂਲ ਪਰਖ ਮੁਕਾਬਲਿਆਂ 'ਚ ਰਿਸ਼ੀ ਮਾਡਲ ਸਕੂਲ ਪੰਜਗਰਾੲੀਂ ਕਲਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ...
ਕੋਟਕਪੂਰਾ, 15 ਮਈ (ਮੋਹਰ ਸਿੰਘ ਗਿੱਲ)-ਪ੍ਰਸਿੱਧ ਸਮਾਜ ਸੇਵੀ ਸੰਸਥਾ ਅਗਰਵਾਲ ਸੇਵਾ ਸੰਮਤੀ ਦੇ ਜਨਰਲ ਹਾਊਸ ਦੀ ਵਿਸ਼ੇਸ਼ ਮੀਟਿੰਗ ਇੱਥੇ ਹੋਈ | ਪ੍ਰਧਾਨ ਓਮ ਪ੍ਰਕਾਸ਼ ਗੋਇਲ ਨੇ ਦੱਸਿਆ ਕਿ ਵਿਪਨ ਗੁਪਤਾ ਨੂੰ ਸੰਸਥਾ ਦਾ ਜਨਰਲ ਸਕੱਤਰ ਚੁਣਿਆ ਗਿਆ ਅਤੇ ਸਾਬਕਾ ਜਨਰਲ ...
ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਮੈਕਰੋ ਗਲੋਬਲ ਮੋਗਾ (ਫ਼ਰੀਦਕੋਟ ਬਰਾਂਚ) ਆਪਣੀਆਂ ਸਰਵਉੱਚ ਸੇਵਾਵਾਂ ਪ੍ਰਦਾਨ ਕਰਨ 'ਚ ਪੰਜਾਬ ਦੀ ਨਾਮਵਰ ਸੰਸਥਾ ਵਜੋਂ ਉੱਭਰ ਕੇ ਸਾਹਮਣੇ ਆ ਰਹੀ ਹੈ | ਵਿਦੇਸ਼ਾਂ 'ਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀ ਜਿਹੜੇ ਨਵੇਂ ...
ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਬੇਸ਼ੱਕ ਪੰਜਾਬ ਸਰਕਾਰ ਗ਼ਰੀਬ ਪਰਿਵਾਰਾਂ ਨੂੰ ਮਕਾਨਾਂ ਦੀ ਉਸਾਰੀ ਕਰਨ ਲਈ ਸਹਾਇਤਾ ਰਾਸ਼ੀ ਦੇਣ ਦੇ ਵਾਅਦੇ ਕਰ ਰਹੀ ਹੈ ਪਰ ਅਨੇਕਾਂ ਹੀ ਅਜਿਹੇ ਲੋੜਵੰਦ ਹਨ, ਜਿਨ੍ਹਾਂ ਨੂੰ ਅਜੇ ਤੱਕ ਸਰਕਾਰ ਵਲੋਂ ਕੋਈ ਸਹੂਲਤ ਨਹੀਂ ਮਿਲੀ | ...
ਕੋਟਕਪੂਰਾ, 15 ਮਈ (ਮੇਘਰਾਜ, ਗਿੱਲ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਕੋਟਕਪੂਰਾ ਦੀ ਮਹੀਨਾਵਾਰ ਮੀਟਿੰਗ ਸਵਤੰਤਰਤਾ ਸੰਗਰਾਮੀ ਮਾਸਟਰ ਜਗਦੀਸ਼ ਪ੍ਰਸ਼ਾਦ ਦੀ ਪ੍ਰਧਾਨਗੀ ਹੇਠ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਹੋਈ | ਆਰੰਭ ਵਿਚ ਮਈ ਮਹੀਨੇ ਵਿਚ ਜਨਮ ...
ਪੰਜਗਰਾੲੀਂ ਕਲਾਂ, (ਸੁਖਮੰਦਰ ਸਿੰਘ ਬਰਾੜ)-ਸਥਾਨਕ ਰਿਸ਼ੀ ਮਾਡਲ ਸਕੂਲ ਵਿਖੇ ਮਾਂ ਦਿਵਸ ਸਮਾਗਮ ਕਰਵਾਇਆ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਦੀ ਪਿ੍ੰਸੀਪਲ ਸ਼ਿੰਦਰਪਾਲ ਕੌਰ ਚਹਿਲ ਨੇ ਕਿਹਾ ਕਿ ਦੁਨੀਆਦਾਰੀ ਦੇ ਸਾਰੇ ਰਿਸ਼ਤਿਆਂ ਦਾ ਬਦਲ ਤਾਂ ਹੈ ਪਰ ਮਾਂ ...
ਜੈਤੋ, 15 ਮਈ (ਗਾਬੜੀਆ)-ਅਖਿਲ ਭਾਰਤੀ ਸੁਤੰਤਰਤਾ ਸੈਨਾਨੀ ਉੱਤਰਾਧਿਕਾਰੀ ਸੰਗਠਨ ਦੀ ਬੈਠਕ ਸਥਾਨਕ ਨਹਿਰੂ ਪਾਰਕ ਵਿਖੇ ਪੰਜਾਬ ਦੇ ਪ੍ਰਧਾਨ ਗੁਰਚਰਨ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਅਹਿਮ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਹੋਇਆ ਅਤੇ ਸੁਤੰਤਰਤਾ ...
ਕੋਟਕਪੂਰਾ, 15 ਮਈ (ਮੇਘਰਾਜ)-ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦਾ ਕੰਮਕਾਜ ਵੇਖ ਰਹੀ ਨਿੱਜੀ ਕੰਪਨੀ ਨਾਲ ਸਬੰਧਿਤ ਵਾਟਰ ਵਰਕਸ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਵਿਨੇ ਅਗਰਵਾਲ ਨੇ ਦੱਸਿਆ ਕਿ 16 ਮਈ ਤੋਂ 1 ਜੂਨ ਤੱਕ ਸ਼ਹਿਰ ਵਿਚ ਪਾਣੀ ਦੀ ਬੰਦੀ ਸ਼ੁਰੂ ਹੋ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX