ਤਾਜਾ ਖ਼ਬਰਾਂ


ਅਟਲ ਜੀ ਪਾਕਿਸਤਾਨ ਨਾਲ ਸੰਬੰਧ ਸੁਧਾਰਨਾ ਚਾਹੁੰਦੇ ਸਨ- ਸਿੱਧੂ
. . .  1 minute ago
ਮੇਰੀ ਪਾਕਿਸਤਾਨ ਯਾਤਰਾ ਨਾਲ ਦੋਹਾਂ ਦੇਸ਼ਾਂ ਵਿਚਾਲੇ ਸੰਬੰਧਾਂ ਦੇ ਸੁਧਾਰ ਦੀ ਸੰਭਾਵਨਾ ਬਣੀ- ਸਿੱਧੂ
. . .  2 minutes ago
ਟਰੇਨ ਦੀ ਲਪੇਟ 'ਚ ਆਉਣ ਕਾਰਨ ਦੋ ਲੋਕਾਂ ਦੀ ਮੌਤ, ਪੰਜ ਜ਼ਖ਼ਮੀ
. . .  8 minutes ago
ਲਖਨਊ, 21 ਅਗਸਤ- ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਕੋਸੀ ਕਲਾਂ 'ਚ ਅੱਜ ਰੇਲਵੇ ਟਰੈਕ 'ਤੇ ਵਾਪਰੇ ਇੱਕ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖ਼ਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਲੋਕ ਟਰੇਨ ਫੜਨ ਲਈ ਰੇਲਵੇ ਟਰੈਕ ਨੂੰ ਪਾਰ ਕਰ...
ਏਸ਼ੀਅਨ ਖੇਡਾਂ 2018 : ਭਾਰਤੀ ਨਿਸ਼ਾਨੇਬਾਜ਼ ਸੰਜੀਵ ਰਾਜਪੂਤ ਨੇ 50 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਜਿਤਿਆ ਚਾਂਦੀ ਦਾ ਤਗਮਾ
. . .  22 minutes ago
ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਵ੍ਹਟਸਐਪ ਦੇ ਸੀ. ਈ. ਓ. ਨਾਲ ਕੀਤੀ ਮੁਲਾਕਾਤ
. . .  29 minutes ago
ਨਵੀਂ ਦਿੱਲੀ, 21 ਅਗਸਤ- ਫਰਜ਼ੀ ਖ਼ਬਰਾਂ ਅਤੇ ਅਫ਼ਵਾਹਾਂ 'ਤੇ ਲਗਾਮ ਲਗਾਉਣ ਲਈ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਵ੍ਹਟਸਐਪ ਦੇ ਸੀ. ਈ. ਓ. ਕ੍ਰਿਸ ਡੈਨੀਅਲ ਨਾਲ ਮੰਗਲਵਾਰ ਨੂੰ ਮੁਲਾਕਾਤ ਕੀਤੀ। ਦੱਸ ਦਈਏ ਕਿ ਸੋਸ਼ਲ ਨੈੱਟਵਰਕਿੰਗ ਸਾਈਟ ਵ੍ਹਟਸਐਪ 'ਤੇ...
ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ 'ਤੇ ਪੰਜਾਬ ਮਿਲੇਗੀ ਉਮਰ ਕੈਦ ਦੀ ਸਜ਼ਾ
. . .  36 minutes ago
ਚੰਡੀਗੜ੍ਹ, 21 ਅਗਸਤ (ਵਿਕਰਮਜੀਤ ਮਾਨ)- ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ 'ਤੇ ਪੰਜਾਬ 'ਚ ਹੁਣ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਹੋਵੇਗੀ। ਇਸ ਦੇ ਨਾਲ ਹੀ ਧਾਰਮਿਕ ਚਿੰਨ੍ਹਾਂ ਅਤੇ ਥਾਵਾਂ ਦੀ ਬੇਅਦਬੀ ਕਰਨ 'ਤੇ ਸਜ਼ਾ ਦੀ ਮਿਆਦ 2 ਤੋਂ ਵਧਾ ਕੇ 10 ਸਾਲ ਕਰ...
ਕੇਰਲ ਦੀ ਮਦਦ ਲਈ ਅੱਗੇ ਆਇਆ ਯੂ. ਏ. ਈ., 700 ਕਰੋੜ ਰੁਪਏ ਦੀ ਮਦਦ ਦੀ ਕੀਤੀ ਪੇਸ਼ਕਸ਼
. . .  57 minutes ago
ਤਿਰੂਵਨੰਤਪੁਰਮ, 21 ਅਗਸਤ- ਕੇਰਲ 'ਚ ਬੇਸ਼ੱਕ ਮੀਂਹ ਰੁਕ ਗਿਆ ਹੈ ਪਰ ਹੜ੍ਹ ਕਾਰਨ ਹੋਈ ਤਬਾਹੀ ਦੇ ਚੱਲਦਿਆਂ ਲੋਕਾਂ ਦੀਆਂ ਪਰੇਸ਼ਾਨੀਆਂ ਅਜੇ ਨਹੀਂ ਘਟੀਆਂ ਹਨ। ਇਸ ਦੌਰਾਨ ਸੂਬੇ 'ਚ ਹੜ੍ਹ ਪੀੜਤਾਂ ਦੀ ਹਰ ਪਾਸਿਓਂ ਮਦਦ ਕੀਤੀ ਜਾ ਰਹੀ ਹੈ। ਕੇਰਲ ਨੂੰ ਦੇਸ਼ 'ਚੋਂ ਹੀ...
ਟਰਨਬੁੱਲ ਹੀ ਰਹਿਣਗੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ
. . .  about 1 hour ago
ਕੈਨਬਰਾ, 21 ਅਗਸਤ- ਆਸਟ੍ਰੇਲੀਆ 'ਚ ਮੈਲਕਮ ਟਰਨਬੁੱਲ ਪ੍ਰਧਾਨ ਮੰਤਰੀ ਬਣੇ ਰਹਿਣਗੇ। ਉਨ੍ਹਾਂ ਨੇ ਅਗਵਾਈ ਚੁਣੌਤੀ (ਲੀਡਰਸ਼ਿਪ ਚੈਲੈਂਜ) 'ਚ ਗ੍ਰਹਿ ਮੰਤਰੀ ਪੀਟਰ ਡਟਨ ਨੂੰ ਮੰਗਲਵਾਰ ਨੂੰ ਹਰਾ ਦਿੱਤ। ਐਮ. ਪੀ. ਨਾਲੋ ਮੈਰੀਨੋ ਨੇ ਦੱਸਿਆ ਕਿ ਟਰਨਬੁੱਲ ਨੇ ਲਿਬਰਲ...
ਸੁਪਰੀਮ ਕੋਰਟ ਦਾ ਅਹਿਮ ਫੈਸਲਾ, ਰਾਜ ਸਭਾ ਚੋਣਾਂ 'ਚ ਨਹੀਂ ਹੋਵੇਗੀ 'ਨੋਟਾ' ਦੀ ਵਰਤੋਂ
. . .  about 1 hour ago
ਨਵੀਂ ਦਿੱਲੀ, 21 ਅਗਸਤ- ਰਾਜ ਸਭਾ ਚੋਣਾਂ 'ਚ 'ਇਨ੍ਹਾਂ 'ਚੋਂ ਕੋਈ ਨਹੀਂ' (ਨੋਟਾ) ਦੀ ਵਰਤੋਂ 'ਤੇ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਦੇ ਨਿਯਮ ਮੁਤਾਬਕ ਰਾਜ ਸਭਾ ਚੋਣਾਂ 'ਚ 'ਨੋਟਾ' ਦੀ ਵਰਤੋਂ ਦੀ ਆਗਿਆ ਨਹੀਂ ਹੈ। ਅਦਾਲਤ ਦਾ ਮੰਨਣਾ ਹੈ ਕਿ 'ਨੋਟਾ'...
ਇਟਲੀ 'ਚ ਹੜ੍ਹ ਆਉਣ ਕਾਰਨ 10 ਲੋਕਾਂ ਦੀ ਮੌਤ
. . .  about 1 hour ago
ਮਿਲਾਨ, 21 ਅਗਸਤ (ਇੰਦਰਜੀਤ ਸਿੰਘ ਲੁਗਾਣਾ)- ਇਟਲੀ ਦੇ ਜ਼ਿਲ੍ਹਾ ਕਲਾਬਰੀਆ 'ਚ ਪੈਂਦੇ ਪਲਿਨੋ ਨੈਸ਼ਨਲ ਪਾਰਕ 'ਚ ਡੂੰਘੀ ਪਹਾੜੀ ਕੰਢੇ 'ਚ ਹੜ੍ਹ ਆਉਣ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਦੱਖਣੀ ਇਟਲੀ 'ਚ ਲੰਘੇ ਦਿਨ ਤੇਜ਼ ਮੀਂਹ ਤੋਂ ਬਾਅਦ...
ਜੰਮੂ-ਕਸ਼ਮੀਰ : ਸ਼ਰਧਾਲੂਆਂ ਨਾਲ ਭਰੀ ਬੱਸ ਝਨਾਬ ਦਰਿਆ 'ਚ ਡਿੱਗੀ, 11 ਦੀ ਮੌਤ
. . .  54 minutes ago
ਸ੍ਰੀਨਗਰ, 21 ਅਗਸਤ- ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ 'ਚ ਸ਼ਰਧਾਲੂਆਂ ਨਾਲ ਭਰੀ ਇੱਕ ਬੱਸ ਝਨਾਬ ਦਰਿਆ 'ਚ ਡਿੱਗ ਪਈ। ਇਸ ਹਾਦਸੇ 'ਚ 11 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ 'ਚ ਸਿਰਫ਼ ਇੱਕ ਪੰਜ ਸਾਲਾ ਬੱਚਾ ਬਚਿਆ ਹੈ ਅਤੇ ਉਸ ਨੂੰ...
ਏਸ਼ੀਅਨ ਖੇਡਾਂ 2018 : 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਭਾਰਤੀ ਨਿਸ਼ਾਨੇਬਾਜ਼ ਅਭਿਸ਼ੇਕ ਵਰਮਾ ਨੇ ਜਿੱਤਿਆ ਕਾਂਸੀ ਦਾ ਤਗਮਾ
. . .  about 2 hours ago
ਏਸ਼ੀਅਨ ਖੇਡਾਂ 2018 : ਭਾਰਤੀ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ ਜਿੱਤਿਆ ਸੋਨ ਤਗਮਾ
. . .  about 2 hours ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ, ਇੱਕ ਜਵਾਨ ਜ਼ਖ਼ਮੀ
. . .  about 2 hours ago
ਸ੍ਰੀਨਗਰ, 21 ਅਗਸਤ- ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਤੰਗਧਾਰ ਸੈਕਟਰ 'ਚ ਅੱਜ ਪਾਕਿਸਤਾਨ ਵਲੋਂ ਫਿਰ ਜੰਗਬੰਦੀ ਦੀ ਉਲੰਘਣਾ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਫੌਜ ਦਾ ਇੱਕ ਜਵਾਨ ਜ਼ਖ਼ਮੀ...
ਚੀਨ ਦੇ ਰੱਖਿਆ ਮੰਤਰੀ ਦਾ 4 ਦਿਨ ਦਾ ਭਾਰਤ ਦੌਰਾ ਅੱਜ ਤੋਂ
. . .  about 3 hours ago
ਨਵੀਂ ਦਿੱਲੀ, 21 ਅਗਸਤ - ਚੀਨ ਦੇ ਰੱਖਿਆ ਮੰਤਰੀ ਤੇ ਸਟੇਟ ਕੌਂਸਲਰ ਵੇਈ ਫੇਂਗ ਅੱਜ ਚਾਰ ਦਿਨਾਂ ਦੌਰੇ ਲਈ ਭਾਰਤ ਪੁੱਜ ਰਹੇ ਹਨ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਦੋਵੇਂ ਦੇਸ਼ ਫੌਜਾਂ ਵਿਚਾਲੇ ਵਿਸ਼ਵਾਸ ਬਹਾਲੀ ਦੇ ਰਸਤੇ ਕੱਢਣਗੇ। ਅਧਿਕਾਰਕ ਸੂਤਰਾਂ ਅਨੁਸਾਰ ਵੇਈ ਦੇ ਦੌਰੇ...
ਰੁਪਏ 'ਚ ਡਾਲਰ ਮੁਕਾਬਲੇ 24 ਪੈਸੇ ਦਾ ਵਾਧਾ
. . .  about 3 hours ago
ਘਰ ਵਿਚੋਂ ਪਤੀ-ਪਤਨੀ ਤੇ ਤਿੰਨ ਬੇਟੀਆਂ ਦੀਆਂ ਲਾਸ਼ਾਂ ਬਰਾਮਦ
. . .  about 4 hours ago
ਕੰਧ ਡਿੱਗਣ ਕਾਰਨ ਔਰਤ ਸਮੇਤ ਦੋ ਬੱਚਿਆਂ ਦੀ ਮੌਤ
. . .  about 4 hours ago
ਅੱਜ ਦਾ ਵਿਚਾਰ
. . .  about 5 hours ago
ਭਾਰਤ ਬਨਾਮ ਇੰਗਲੈਂਡ ਤੀਜਾ ਟੈੱਸਟ ਮੈਚ : ਭਾਰਤ ਦੀ ਟੀਮ ਨੇ ਇੰਗਲੈਂਡ ਨੂੰ ਦਿੱਤਾ 521 ਦੌੜਾਂ ਦਾ ਟੀਚਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਜੇਠ ਸੰਮਤ 550
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ
  •     Confirm Target Language  

ਪੰਜਾਬ / ਜਨਰਲ

ਕਰਜ਼ੇ ਤੋਂ ਪ੍ਰੇਸ਼ਾਨ 5 ਕਿਸਾਨਾਂ ਵਲੋਂ ਖ਼ੁਦਕੁਸ਼ੀ

ਲਹਿਰਾਗਾਗਾ/ਭਾਈਰੂਪਾ/ਭਗਤਾ ਭਾਈਕਾ/ਮੌੜ ਮੰਡੀ/ ਰਾਮਪੁਰਾ ਫੂਲ, 15 ਮਈ (ਅਸ਼ੋਕ ਗਰਗ, ਸੂਰਜ ਭਾਨ ਗੋਇਲ, ਵਰਿੰਦਰ ਲੱਕੀ, ਸੁਖਪਾਲ ਸਿੰਘ ਸੋਨੀ, ਗੁਰਜੀਤ ਸਿੰਘ ਕਮਾਲੂ/ ਲਖਵਿੰਦਰ ਸਿੰਘ ਮੌੜ, ਗੁਰਮੇਲ ਸਿੰਘ ਵਿਰਦੀ)-ਅੱਜ ਪੰਜਾਬ ਦੇ 5 ਕਿਸਾਨਾਂ ਨੇ ਕਰਜ਼ੇ ਤੋਂ ਪ੍ਰੇਸ਼ਾਨ ...

ਪੂਰੀ ਖ਼ਬਰ »

ਕਿਰਨ ਬਾਲਾ ਮਾਮਲੇ ਸਬੰਧੀ ਸਬ-ਕਮੇਟੀ ਦੀ ਅੱਜ ਮੁੜ ਹੋਈ ਇਕੱਤਰਤਾ

ਅੰਮਿ੍ਤਸਰ, 15 ਮਈ (ਜਸਵੰਤ ਸਿੰਘ ਜੱਸ)- ਕਿਰਨ ਬਾਲਾ ਦੇ ਮਾਮਲੇ 'ਦੀ ਜਾਂਚ ਲਈ ਸ਼ੋ੍ਰਮਣੀ ਕਮੇਟੀ ਪ੍ਰਧਾਨ ਵਲੋਂ ਬਣਾਈ 4 ਮੈਂਬਰੀ ਸਬ-ਕਮੇਟੀ ਦੀ ਅੱਜ ਇਥੇ ਮੁੜ ਇਕੱਤਰਤਾ ਹੋਈ | ਜਾਣਕਾਰੀ ਅਨੁਸਾਰ ਇਸ ਕਮੇਟੀ ਵਲੋਂ ਅਜੇ ਤੱਕ ਇਸ ਮਾਮਲੇ ਦੀ ਪੂਰੀ ਤਰ੍ਹਾਂ ਪੜਤਾਲ ਹੀ ...

ਪੂਰੀ ਖ਼ਬਰ »

ਕਰਨਾਟਕ ਚੋਣ ਨਤੀਜਿਆਂ ਬਾਰੇ ਹੋਈ ਭਰਵੀਂ ਚਰਚਾ

ਸਤਨਾਮ ਸਿੰਘ ਮਾਣਕ, ਡਾ: ਨਵਜੋਤ ਸਿੰਘ ਦਾਹੀਆ ਤੇ ਦੀਵਾਨ ਅਮਿਤ ਅਰੋੜਾ ਹੋਏ ਸ਼ਾਮਿਲ

ਜਲੰਧਰ, 15 ਮਈ (ਮੇਜਰ ਸਿੰਘ)-ਕਰਨਾਟਕ ਵਿਧਾਨ ਸਭਾ ਚੋਣ ਨਤੀਜਿਆਂ ਬਾਰੇ 'ਅਜੀਤ' ਵੈੱਬ ਟੀ. ਵੀ. 'ਤੇ ਭਰਵੀਂ ਵਿਚਾਰ ਚਰਚਾ ਹੋਈ | ਚਰਚਾ ਵਿਚ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਡਾ: ਨਵਜੋਤ ਸਿੰਘ ਦਾਹੀਆ, ਭਾਜਪਾ ਦੇ ਪ੍ਰਦੇਸ਼ ਬੁਲਾਰੇ ਦੀਵਾਨ ਅਮਿਤ ਅਰੋੜਾ ਤੇ ਸੀਨੀਅਰ ...

ਪੂਰੀ ਖ਼ਬਰ »

ਪੀ.ਏ.ਸੀ.ਐਲ. ਫ਼ੈਕਟਰੀ 'ਚ ਜ਼ਬਰਦਸਤ ਧਮਾਕਾ-ਮੁਲਾਜ਼ਮ ਦੀ ਮੌਤ, 1 ਗੰਭੀਰ ਜ਼ਖ਼ਮੀ

ਨੰਗਲ, 15 ਮਈ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਰਕਾਰ ਦੀ ਉਦਯੋਗਿਕ ਇਕਾਈ ਪੀ. ਏ. ਸੀ. ਐਲ. ਨਵਾਂ ਨੰਗਲ ਵਿਖੇ ਅੱਜ ਕਰੀਬ ਪੌਣੇ ਇਕ ਵਜੇ ਭਿਆਨਕ ਹਾਦਸਾ ਵਾਪਰਿਆ ਜਦੋਂ ਕਲੋਰੀਨ ਫਿਿਲੰਗ ਪਲਾਂਟ ਦੇ ਬਿਲਕੁਲ ਨਾਲ ਹੀ ਇਕ 'ਵਾਟਰ ਕੰਡੈਨਸੇਟ ਟੈਂਕ' ਨੂੰ ਵੈਲਡਿੰਗ ਕਰਦੇ ਸਮੇਂ ...

ਪੂਰੀ ਖ਼ਬਰ »

ਸਰਹੱਦ ਤੋਂ ਸਾਢੇ 52 ਕਰੋੜ ਦੀ ਹੈਰੋਇਨ ਬਰਾਮਦ

ਫ਼ਿਰੋਜ਼ਪੁਰ, 15 ਮਈ (ਜਸਵਿੰਦਰ ਸਿੰਘ ਸੰਧੂ)- ਨਸ਼ਾ ਤਸਕਰੀ ਿਖ਼ਲਾਫ਼ ਐਸ. ਟੀ. ਐ ਫ਼. ਲੁਧਿਆਣਾ ਤੇ ਬੀ. ਐਸ. ਐ ਫ਼. 29 ਬਟਾਲੀਅਨ ਹੈੱਡ ਕੁਆਰਟਰ ਫ਼ਿਰੋਜ਼ਪੁਰ ਵਲੋਂ ਅੱਜ ਦੇਰ ਸ਼ਾਮ ਹਿੰਦ-ਪਾਕਿ ਸਰਹੱਦ ਤੋਂ 7 ਪੈਕਟ ਹੈਰੋਇਨ ਦੇ ਬਰਾਮਦ ਕਰਨ ਦੀ ਖ਼ਬਰ ਹੈ, ਜਿਸ ਦਾ ਕੁਲ ...

ਪੂਰੀ ਖ਼ਬਰ »

ਬੰਗਾ ਦਾ ਨਾਇਬ ਤਹਿਸੀਲਦਾਰ ਤੇ ਸਾਥੀ ਰਿਸ਼ਵਤ ਲੈਂਦੇ ਕਾਬੂ

ਬੰਗਾ, 15 ਮਈ (ਜਸਬੀਰ ਸਿੰਘ ਨੂਰਪੁਰ)- ਬੰਗਾ ਤਹਿਸੀਲ ਕੰਪਲੈਕਸ ਵਿਖੇ ਸ਼ਾਮ ਨੂੰ ਵਿਜੀਲੈਂਸ ਕਪੂਰਥਲਾ ਦੀ ਟੀਮ ਨੇ ਡੀ. ਐਸ. ਪੀ. ਕਰਮਵੀਰ ਸਿੰਘ ਚਹਿਲ ਦੀ ਅਗਵਾਈ 'ਚ ਛਾਪਾਮਾਰੀ ਕਰਕੇ ਬੰਗਾ ਦੇ ਨਾਇਬ ਤਹਿਸੀਲਦਾਰ ਧਰਮਿੰਦਰ ਕੁਮਾਰ ਤੇ ਉਸ ਦੇ ਸਾਥੀ ਨੂੰ ਰਿਸ਼ਵਤ ...

ਪੂਰੀ ਖ਼ਬਰ »

ਹਮਲੇ ਵਿਚ ਪੰਜਾਬ ਵਕਫ਼ ਬੋਰਡ ਦਾ ਚੇਅਰਮੈਨ ਵਾਲ-ਵਾਲ ਬਚਿਆ

ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਰਾਹੋਂ ਰੋਡ 'ਤੇ ਸਥਿਤ ਇਸਲਾਮੀਆਂ ਸਕੂਲ ਵਿਚ ਹੋਏ ਸਾਲਾਨਾ ਸਮਾਗਮ ਦੌਰਾਨ ਹਮਲਾਵਰਾਂ ਵੱਲੋਂ ਕੀਤੇ ਹਮਲੇ ਵਿਚ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਵਾਲ-ਵਾਲ ਬਚ ਗਏ ਜਦਕਿ ਹਮਲਾਵਰਾਂ ਵੱਲੋਂ ਉਨ੍ਹਾਂ ਤੇ ਉਨ੍ਹਾਂ ਦੇ ...

ਪੂਰੀ ਖ਼ਬਰ »

ਕੁੱਤੇ ਨੂੰ ਬਚਾਉਂਦੇ ਦੋ ਚਚੇਰੇ ਭਰਾ ਨਹਿਰ 'ਚ ਰੁੜੇ੍ਹ

ਫ਼ਤਹਿਗੜ੍ਹ ਸਾਹਿਬ, 15 ਮਈ (ਭੂਸ਼ਨ ਸੂਦ, ਮਨਪ੍ਰੀਤ ਸਿੰਘ)-ਸਰਹਿੰਦ ਦੇ ਨਜ਼ਦੀਕੀ ਪਿੰਡ ਤਰਖਾਣ ਮਾਜਰਾ ਵਿਖੇ ਦੋ ਚਚੇਰੇ ਭਰਾਵਾਂ ਦੇ ਨਹਿਰ ਵਿਚ ਰੁੜ੍ਹ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੁਲਿਸ ਦੇ ਸਹਾਇਕ ਥਾਣੇਦਾਰ ਹਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਕਿਰਨ ਬਾਲਾ ਨੂੰ ਪਾਕਿ 'ਚ ਛੱਡ ਕੇ ਪਤੀ ਪਹੁੰਚਿਆ ਸਾਊਦੀ ਅਰਬ

ਅੰਮਿ੍ਤਸਰ, 15 ਮਈ (ਸੁਰਿੰਦਰ ਕੋਛੜ)-ਵਿਸਾਖੀ ਮੌਕੇ ਧਾਰਮਿਕ ਯਾਤਰਾ ਦਾ ਹਿੱਸਾ ਬਣ ਕੇ ਪਾਕਿਸਤਾਨ ਪਹੁੰਚੀ ਕਿਰਨ ਬਾਲਾ ਨੇ ਜਾਮੀਆ ਨਈਮਾ ਤੋਂ ਇਸਲਾਮ ਕਬੂਲ ਕਰਨ ਉਪਰੰਤ ਲਾਹੌਰ ਦੇ ਜਿਸ ਮੁਸਲਿਮ ਨਾਗਰਿਕ ਮੁਹੰਮਦ ਆਜ਼ਮ ਨਾਲ ਨਿਕਾਹ ਕੀਤਾ ਸੀ, ਉਹ ਕਿਰਨ ਨੂੰ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਦੇ ਡਾਇਰੈਕਟਰ ਸਿੱਖਿਆ ਦੇ ਨਵੇਂ ਹੁਕਮਾਂ ਨੇ ਐਡਹਾਕ ਤੇ ਕੰਟਰੈਕਟ ਲੈਕਚਰਾਰਾਂ ਦੇ ਹੋਸ਼ ਉਡਾਏ

ਪਟਿਆਲਾ, 15 ਮਈ (ਗੁਰਪ੍ਰੀਤ ਸਿੰਘ ਚੱਠਾ)-ਸ਼ੋ੍ਰਮਣੀ ਕਮੇਟੀ ਅਧੀਨ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਵਿਚ ਪਿਛਲੇ ਦਿਨੀਂ 500 ਤੋਂ ਉੱਪਰ ਮੁਲਾਜ਼ਮਾਂ ਨੂੰ ਫ਼ਾਰਗ ਕਰਨ ਦੇ ਜ਼ਖਮ ਅਜੇ ਅੱਲੇ ਹੀ ਸਨ ਕਿ ਨਵੇਂ ਨਿਰਦੇਸ਼ਾਂ ਕਾਰਨ ਇਨ੍ਹਾਂ ਸੰਸਥਾਵਾਂ 'ਚ ਹੀ ਐਡਹਾਕ ਤੇ ਕੰਟਰੈਕਟ 'ਤੇ ਸੇਵਾ ਨਿਭਾਅ ਰਹੇ ਮੁਲਾਜ਼ਮਾਂ ਦੇ ਭਵਿੱਖ 'ਤੇ ਵੀ ਖ਼ਤਰੇ ਦੀ ਤਲਵਾਰ ਲਟਕਣ ਲੱਗੀ ਹੈ | ਸ਼ੋ੍ਰਮਣੀ ਕਮੇਟੀ ਦੇ ਡਾਇਰੈਕਟਰ ਐਜੂਕੇਸ਼ਨ ਵਲੋਂ ਸਾਰੀਆਂ ਵਿੱਦਿਅਕ ਸੰਸਥਾਵਾਂ ਦੇ ਮੁਖੀਆਂ ਨੂੰ ਪੱਤਰ ਜਾਰੀ ਕੀਤਾ ਹੈ, ਜਿਸ 'ਚ ਉਨ੍ਹਾਂ ਨਿਰਦੇਸ਼ ਜਾਰੀ ਕਰਦਿਆਂ ਲਿਖਿਆ ਹੈ ਪ੍ਰਧਾਨ ਸ਼ੋ੍ਰਮਣੀ ਕਮੇਟੀ ਦੇ ਹੁਕਮਾਂ ਅਨੁਸਾਰ ਕਾਲਜਾਂ ਵਿਚ ਵਿੱਦਿਅਕ ਵਰ੍ਹੇ 2018-19 ਲਈ ਐਡਹਾਕ ਪੱਧਰ 'ਤੇ ਸਮੂਹ ਟੀਚਿੰਗ ਅਸਾਮੀਆਂ ਲਈ ਨਵੇਂ ਸਿਰੇ ਤੋਂ ਇਸ਼ਤਿਹਾਰ ਦੇ ਕੇ ਇੰਟਰਵਿਊ ਰਾਹੀਂ ਨਿਯੁਕਤੀ ਕੀਤੀ ਜਾਣੀ ਹੈ | ਇਸ ਪੱਤਰ ਵਿਚ ਅੱਗੇ ਸਪਸ਼ਟ ਕੀਤਾ ਹੈ ਕਿ ਪਿਛਲੇ ਸਾਲਾਂ ਦੌਰਾਨ ਐਡਹਾਕ ਪੱਧਰ ਜਾਂ ਕੰਟਰੈਕਟ ਤੇ ਨਿਯੁਕਤ ਕੀਤੇ ਗਏ ਸਾਰੇ ਅਧਿਆਪਕਾਂ ਦੀ ਵੀ ਨਵੇਂ ਸਿਰੇ ਤੋਂ ਇਸ਼ਤਿਹਾਰ ਤੇ ਇੰਟਰਵਿਊ ਰਾਹੀਂ ਨਿਯੁਕਤੀ ਕੀਤੀ ਜਾਣੀ ਹੈ |
ਉਪਰੋਕਤ ਨਿਰਦੇਸ਼ ਅਨੁਸਾਰ ਹੁਣ ਸ਼ੋ੍ਰਮਣੀ ਕਮੇਟੀ ਦੇ ਸਾਰੇ ਕਾਲਜਾਂ ਵਿਚ ਪਿਛਲੇ ਲਗਪਗ 10 ਸਾਲਾਂ ਤੋਂ ਵੀ ਜੋ ਅਧਿਆਪਕ ਐਡਹਾਕ ਜਾਂ ਕੰਟਰੈਕਟ ਦੇ ਤੌਰ 'ਤੇ ਸੇਵਾ ਨਿਭਾਅ ਰਹੇ ਹਨ, ਉਨ੍ਹਾਂ ਨੂੰ ਦੁਬਾਰਾ ਇੰਟਰਵਿਊ ਦੇਣੀ ਪੈਣੀ ਹੈ ਤੇ ਇਨ੍ਹਾਂ ਕਾਲਜਾਂ ਵਿਚ ਲਗਪਗ 50 ਫ਼ੀਸਦੀ ਤੋਂ ਵੱਧ ਸਟਾਫ਼ ਵੀ ਐਡਹਾਕ ਜਾਂ ਕੰਟਰੈਕਟ ਨਾਲ ਸਬੰਧਿਤ ਹੈ | ਇਸ ਲਈ ਅੱਜ ਇਹ ਪੱਤਰ ਜਾਰੀ ਹੋਣ ਤੋਂ ਬਾਅਦ ਐਡਹਾਕ ਤੇ ਕੰਟਰੈਕਟ ਆਧਾਰ ਵਾਲੇ ਅਧਿਆਪਕਾਂ ਅੰਦਰ ਮੁੜ ਇੰਟਰਵਿਊ ਦੌਰਾਨ ਨੌਕਰੀ ਖੁੱਸਣ ਦਾ ਡਰ ਪੈਦਾ ਹੋ ਗਿਆ ਹੈ | ਉਨ੍ਹਾਂ ਨੂੰ ਇਹ ਗਿਲਾ ਹੈ ਕਿ ਜੇਕਰ ਉਹ ਪਹਿਲਾਂ ਹੀ ਨਿਯਮਤ ਪ੍ਰਕਿ੍ਆ ਤਹਿਤ ਚੁਣਕੇ ਇਸ ਸੇਵਾ 'ਤੇ ਕੰਮ ਕਰ ਰਹੇ ਹਨ ਤਾਂ ਦੁਬਾਰਾ ਇੰਟਰਵਿਊ ਦੀ ਕੀ ਤੁਕ ਬਣਦੀ ਹੈ | ਕਾਲਜਾਂ ਵਿਚ ਪਹਿਲਾਂ ਇਹ ਇੰਟਰਵਿਊ ਸਿਰਫ਼ ਉਦੋਂ ਹੁੰਦੀ ਹੈ ਜਦੋਂ ਕੋਈ ਪਿ੍ੰਸੀਪਲ ਸਬੰਧਿਤ ਅਧਿਆਪਕ ਦੀ ਕਾਰਗੁਜ਼ਾਰੀ ਨਾਲ ਸੰਤੁਸ਼ਟ ਨਾ ਹੋਵੇ | ਜ਼ਿਆਦਾਤਰ ਸੰਤੁਸ਼ਟੀਜਨਕ ਕੰਮ ਦੇਖ ਅਕਸਰ ਬਹੁਤੇ ਐਡਹਾਕ ਤੇ ਕੰਟਰੈਕਟ 'ਤੇ ਕੰਮ ਕਰਦੇ ਅਧਿਆਪਕਾਂ ਨੂੰ ਲਗਾਤਾਰਤਾ ਦੇ ਦਿੱਤੀ ਜਾਂਦੀ ਹੈ | ਇਸ ਪੱਤਰ ਦੇ ਜਾਰੀ ਹੋਣ ਤੋਂ ਬਾਅਦ ਅਧਿਆਪਕ ਆਪਣੀ ਰੋਜ਼ੀ ਰੋਟੀ ਖੁੱਸਣ ਦੇ ਡਰ ਨਾਲ ਮਾਨਸਿਕ ਤਣਾਅ ਦੇ ਆਲਮ 'ਚ ਡੁੱਬੇ ਆਪਣੀ ਨੌਕਰੀ ਬਚਾਉਣ ਲਈ ਸਫਾਬੰਦੀ ਕਰਨ ਲੱਗੇ ਹਨ | ਇਸ ਸਬੰਧੀ ਡਾਇਰੈਕਟਰ ਐਜੂਕੇਸ਼ਨ ਜਤਿੰਦਰ ਸਿੰਘ ਨੇ ਕਿਹਾ ਕਿ ਇਹ ਇੰਟਰਵਿਊ ਮਹਿਜ ਪ੍ਰਬੰਧ ਤੇ ਅਧਿਆਪਨ ਨੂੰ ਚੁਸਤ ਦਰੁਸਤ ਕਰਨ ਦੇ ਮੱਦੇਨਜ਼ਰ ਕੀਤੀ ਜਾ ਰਹੀ ਹੈ | ਇਸ ਇੰਟਰਵਿਊ ਦੌਰਾਨ ਕਿਸੇ ਨੂੰ ਰਲੀਵ ਨਹੀਂ ਕੀਤਾ ਜਾਵੇਗਾ |


ਖ਼ਬਰ ਸ਼ੇਅਰ ਕਰੋ

ਡਾ. ਸਰੂਪ ਸਿੰਘ ਅਲੱਗ ਜੀਨੀਅਸ ਪੁਰਸਕਾਰ ਨਾਲ ਸਨਮਾਨਿਤ

ਜਲੰਧਰ, 15 ਮਈ (ਅਜੀਤ ਬਿਊਰੋ) -ਸਿੱਖ ਕੌਮ ਦੇ ਪ੍ਰਸਿੱਧ ਵਿਦਵਾਨ ਤੇ ਨਾਮਵਰ ਵਕਤਾ ਡਾ. ਸਰੂਪ ਸਿੰਘ ਅਲੱਗ ਦੀਆਂ ਉਮਰ ਭਰ ਦੀਆਂ ਨਿਸ਼ਕਾਮ ਕੌਮੀ ਸੇਵਾਵਾਂ ਦੀ ਸ਼ਲਾਘਾ ਵਿਚ ਵਰਲਡ ਰਿਕਾਰਡ ਇੰਡੀਆ ਸੋਸਾਇਟੀ ਅਹਿਮਦਾਬਾਦ ਦੇ ਸਾਲਾਨਾ ਇੰਟਰਨੈਸ਼ਨਲ ਸਮਾਗਮ ਵਿਚ ਡਾ. ...

ਪੂਰੀ ਖ਼ਬਰ »

ਕੈਨੇਡਾ ਮਲਟੀਪਲ ਵੀਜ਼ੇ 'ਤੇ ਜਾ ਕੇ ਵਰਕ/ਸਟੱਡੀ ਵਿਚ ਬਦਲਵਾਉਣਾ ਸੌਖਾ-ਬਿ੍ਲੀਐਾਟ ਕੰਸਲਟੈਂਟ

ਜਲੰਧਰ, 15 ਮਈ (ਅ.ਬ.)-ਹੁਣ ਕੈਨੇਡਾ ਮਲਟੀਪਲ ਵੀਜ਼ੇ 'ਤੇ ਪਹੁੰਚ ਕੇ ਉੱਥੋਂ ਹੀ ਵਰਕ/ਸਟੱਡੀ ਵਿਚ ਕਨਵਰਟ ਕਰਵਾਇਆ ਜਾ ਸਕਦਾ ਹੈ | ਇਹ ਸੌਖਾ ਅਤੇ ਸੰਭਵ ਹੈ ਅਤੇ ਵਾਪਸ ਆਉਣ ਦੀ ਵੀ ਲੋੜ ਨਹੀਂ | ਇਹ ਜਾਣਕਾਰੀ ਮਲਟੀਪਲ ਵੀਜ਼ੇ ਦੀ ਐਕਸਪਰਟ ਕੰਸਲਟੈਂਸੀ ਬਿ੍ਲੀਐਾਟ ਕੰਸਲਟੈਂਟ ...

ਪੂਰੀ ਖ਼ਬਰ »

ਖਹਿਰਾ ਵਲੋਂ ਵਿਦੇਸ਼ ਜਾਣ ਦੀ ਮੰਗੀ ਆਗਿਆ ਨੂੰ ਅਦਾਲਤ ਨੇ ਨਕਾਰਿਆ

ਫ਼ਾਜ਼ਿਲਕਾ, 15 ਮਈ (ਦਵਿੰਦਰ ਪਾਲ ਸਿੰਘ)-ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵਲੋਂ ਫ਼ਾਜ਼ਿਲਕਾ ਦੀ ਜ਼ਿਲ੍ਹਾ ਅਦਾਲਤ ਕੋਲੋਂ ਵਿਦੇਸ਼ ਜਾਣ ਦੀ ਮੰਗੀ ਆਗਿਆ ਲਈ ਦਾਇਰ ਅਰਜ਼ੀ ਨੂੰ ਅਦਾਲਤ ਨੇ ਨਕਾਰ ਦਿੱਤਾ ਹੈ | ਜ਼ਿਕਰਯੋਗ ਹੈ ਕਿ ...

ਪੂਰੀ ਖ਼ਬਰ »

ਵਿੱਤ ਵਿਭਾਗ ਨੇ ਪਨਗੇ੍ਰਨ ਦੇ 300 ਕਰਮਚਾਰੀਆਂ ਦੀ ਪੈਨਸ਼ਨ 'ਤੇ ਲਾਈ ਰੋਕ

ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)- ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ 'ਚ ਗੰਭੀਰ ਵਿੱਤੀ ਬੇਨਿਯਮੀਆਂ ਕਰਕੇ ਪੰਜਾਬ ਦੇ ਵਿੱਤ ਵਿਭਾਗ ਨੂੰ ਅਰਬਾਂ ਰੁਪਏ ਦਾ ਚੂਨਾ ਲਾਉਣ ਦੇ ਦੋਸ਼ ਲਾਏ ਗਏ ਹਨ | ਆਪਣੀ ਇਕ ਆਡਿਟ ਰਿਪੋਰਟ ਵਿਚ ਵਿੱਤ ਵਿਭਾਗ ਵਲੋਂ ਇਹ ...

ਪੂਰੀ ਖ਼ਬਰ »

ਖੱਟਾ ਸਿੰਘ ਦੀ ਗਵਾਹੀ 'ਤੇ ਹੋਈ ਬਹਿਸ

ਪੰਚਕੂਲਾ, 15 ਮਈ (ਕਪਿਲ)-ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਿਖ਼ਲਾਫ਼ ਚੱਲ ਰਹੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ ਦੀ ਸੁਣਵਾਈ ਅੱਜ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਿਚ ਹੋਈ, ਜਿਸ ਦੇ ਚੱਲਦਿਆਂ ਰਾਮ ਰਹੀਮ ਨੂੰ ਰੋਹਤਕ ਦੀ ...

ਪੂਰੀ ਖ਼ਬਰ »

ਗੋ-ਗਲੋਬਲ ਮੋਗਾ ਨੇ ਰਜਤ ਮੰਗਲਾ ਦਾ ਕੈਨੇਡਾ ਦਾ ਸੁਪਨਾ ਕੀਤਾ ਸਾਕਾਰ

ਮੋਗਾ, 15 ਮਈ (ਸੁਰਿੰਦਰਪਾਲ ਸਿੰਘ)-ਗੋ ਗਲੋਬਲ ਵਿਦਿਆਰਥੀਆਂ ਨੂੰ ਹਰ ਵਰਗ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੀ ਵੀਜ਼ਾ ਸੰਸਥਾ ਵਲੋਂ ਇਕ ਵਾਰ ਫ਼ਿਰ ਨਿਹਾਲ ਸਿੰਘ ਵਾਲਾ ਦੇ ਵਿਦਿਆਰਥੀ ਰਜਤ ਮੰਗਲਾ ਦਾ ਕੈਨੇਡਾ ਦਾ ਵੀਜ਼ਾ ਲਗਵਾਇਆ ਗਿਆ ਹੈ | ਗੋ ...

ਪੂਰੀ ਖ਼ਬਰ »

12ਵੀਂ ਦੀ ਵੋਕੇਸ਼ਨਲ, ਐੱਨ.ਐੱਸ.ਕਿਊ. ਐੱਫ. ਗਰੁੱਪ ਤੇ ਮੁੜ ਪ੍ਰੀਖਿਆ ਸਬੰਧੀ 25 ਤੱਕ ਭਰੇ ਜਾ ਸਕਣਗੇ ਰੀਵੈਲੂਏਸ਼ਨ ਤੇ ਰੀਚੈਕਿੰਗ ਫਾਰਮ

ਐੱਸ. ਏ. ਐੱਸ. ਨਗਰ, 15 ਮਈ (ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ-ਕਮ-ਡੀ.ਜੀ.ਐੱਸ.ਈ. ਪ੍ਰਸ਼ਾਂਤ ਕੁਮਾਰ ਗੋਇਲ ਨੇ ਦੱਸਿਆ ਕਿ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਸਾਲਾਨਾ ਵੋਕੇਸ਼ਨਲ, ਐੱਨ.ਐੱਸ.ਕਿਊ.ਐੱਫ. ਗਰੁੱਪ ਤੇ ਮੁੜ ਪ੍ਰੀਖਿਆ ਮਾਰਚ 2018 ਦਾ ...

ਪੂਰੀ ਖ਼ਬਰ »

ਅਦਾਲਤ ਨੇ ਇਨਸਾਫ਼ ਕੀਤਾ-ਨਵਜੋਤ ਕੌਰ

ਅੰਮਿ੍ਤਸਰ, 15 ਮਈ (ਰੇਸ਼ਮ ਸਿੰਘ)-ਸ: ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਵਲੋਂ ਬਰੀ ਕਰ ਦੇਣ ਨਾਲ ਅੱਜ ਉਨ੍ਹਾਂ ਦੇ ਅੰਮਿ੍ਤਸਰ ਸਥਿਤ ਘਰ 'ਚ ਖੁਸ਼ੀਆਂ ਵਾਲਾ ਮਾਹੌਲ ਬਣਿਆ ਹੋਇਆ ਹੈ | ਇਥੇ ਉਨ੍ਹਾਂ ਦੇ ਸਮਰਥਕ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਢੋਲ ਦੇ ਡਗੇ 'ਤੇ ...

ਪੂਰੀ ਖ਼ਬਰ »

ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਵਲੋਂ ਪ੍ਰੀ ਰਿਕਰੂਟਮੈਂਟ ਟ੍ਰੇਨਿੰਗ ਕੋਰਸ 21 ਤੋਂ

ਜਲੰਧਰ, 15 ਮਈ (ਅ.ਬ.)- ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ 52 ਕੋਰਟ ਰੋਡ ਅੰਮਿ੍ਤਸਰ ਦੇ ਕਰਨਲ ਅਮਰਬੀਰ ਸਿੰਘ ਚਾਹਲ (ਰਿਟਾ.) ਵੱਲੋਂ ਦੱਸਿਆ ਗਿਆ ਕਿ ਆਰਮੀ, ਏਅਰ ਫੋਰਸ, ਨੇਵੀ, ਬੀ. ਐਸ. ਐਫ, ਸੀ.ਆਰ.ਪੀ.ਐਫ, ਆਈ. ਟੀ. ਬੀ. ਪੀ. ਤੇ ਪੰਜਾਬ ਪੁਲਿਸ ਵਿਚ ਭਰਤੀ ਹੋਣ ਲਈ ਸਰੀਰਕ ਤੇ ...

ਪੂਰੀ ਖ਼ਬਰ »

ਸੁਪਰ ਸੀਡਜ਼ ਵਲੋਂ ਬੀ.ਟੀ. ਕਥਾ ਦੀ ਵਿਕਰੀ ਜ਼ੋਰਾਂ 'ਤੇ

ਜਲੰਧਰ, 15 ਮਈ (ਅ. ਬ.)- ਹਰਿਆਣਾ ਦੀ ਮੋਹਰੀ ਬੀਜ ਉਤਪਾਦਕ ਕੰਪਨੀ ਸੁਪਰ ਸੀਡਜ਼ ਪ੍ਰਾ: ਲਿਮ: ਦੇ ਬੀ.ਟੀ. ਨਰਮਾ 'ਕਥਾ' ਦੀ ਵਿਕਰੀ ਪੰਜਾਬ 'ਚ ਜ਼ੋਰਾਂ 'ਤੇ ਹੈ | ਪੰਜਾਬ ਸਰਕਾਰ ਵਲੋਂ ਕਥਾ ਕਿਸਮ ਦੀ ਵਿਕਰੀ ਦੀ ਆਗਿਆ ਦਿੱਤੀ ਗਈ ਹੈ | ਕੁਝ ਸਮਾਚਾਰ ਪੱਤਰਾਂ 'ਚ ਕੰਪਨੀ ਬਾਰੇ ...

ਪੂਰੀ ਖ਼ਬਰ »

ਆਰ.ਐਸ.ਐਸ. ਵਲੋਂ ਕਿਤਾਬਾਂ 'ਚ ਗੁਰੂ ਸਾਹਿਬਾਨ ਸਬੰਧੀ ਗਲਤ ਜਾਣਕਾਰੀ ਦੇਣ ਦਾ ਸ਼ੋ੍ਰਮਣੀ ਕਮੇਟੀ ਵਲੋਂ ਸਖ਼ਤ ਨੋਟਿਸ

ਅੰਮਿ੍ਤਸਰ, 15 ਮਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਨੇ ਆਰ.ਐਸ.ਐਸ. ਦੇ ਮੁੱਖ ਕੇਂਦਰ ਨਾਗਪੁਰ ਵਿਖੇ ਸ੍ਰੀ ਭਾਰਤੀ ਪ੍ਰਕਾਸ਼ਨ ਵਲੋਂ ਪ੍ਰਕਾਸ਼ਿਤ ਕੁਝ ਪੁਸਤਕਾਂ 'ਚ ਸਿੱਖ ਗੁਰੂ ਸਾਹਿਬਾਨ ਨੂੰ ਹਿੰਦੂ ਤੇ ਗਊ ਭਗਤ ਦਰਸਾਉਣ ਸਮੇਤ ਇਤਿਹਾਸਕ ਤੱਥਾਂ ਨੂੰ ਵਿਗਾੜਨ ...

ਪੂਰੀ ਖ਼ਬਰ »

ਭਾਖੜਾ ਡੈਮ 'ਚ ਪਾਣੀ ਦਾ ਪੱਧਰ 1511.56 ਕਿਊਸਿਕ

ਨੰਗਲ, 15 ਮਈ (ਪ੍ਰੋ: ਅਵਤਾਰ ਸਿੰਘ, ਗੁਰਪ੍ਰੀਤ ਗਰੇਵਾਲ)-ਭਾਖੜਾ ਡੈਮ 'ਚ ਪਾਣੀ ਦਾ ਪੱਧਰ 1511.56 ਫੁੱਟ ਰਿਕਾਰਡ ਕੀਤਾ ਗਿਆ ਜਦਕਿ ਪਿਛਲੇ ਵਰ੍ਹੇ ਅੱਜ ਦੇ ਦਿਨ ਪਾਣੀ ਦਾ ਪੱਧਰ 1534.46 ਫੁੱਟ ਸੀ | ਭਾਖੜਾ ਡੈਮ 'ਚ 9685 ਕਿਊਸਿਕ ਪਾਣੀ ਆ ਰਿਹਾ ਹੈ ਤੇ 22391 ਕਿਊਸਿਕ ਪਾਣੀ ਛੱਡਿਆ ਜਾ ਰਿਹਾ ...

ਪੂਰੀ ਖ਼ਬਰ »

10ਵੀਂ ਦੀ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਦਾ ਨਤੀਜਾ ਅੱਜ

ਐੱਸ. ਏ. ਐੱਸ. ਨਗਰ, 15 ਮਈ (ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਪ੍ਰਸ਼ਾਂਤ ਕੁਮਾਰ ਗੋਇਲ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋੋਰਡ ਵਲੋੋਂ ਮੈਟਿ੍ਕ ਪੱਧਰ ਦੀ ਪੰਜਾਬੀ ਵਾਧੂ ਵਿਸ਼ੇ ਦੀ ਸਪੈਸ਼ਲ ਪ੍ਰੀਖਿਆ, ਜੋ 26 ਤੇ 27 ਅਪ੍ਰੈਲ ਨੂੰ ਲਈ ਸੀ, ਦਾ ...

ਪੂਰੀ ਖ਼ਬਰ »

ਸ਼ਾਹਕੋਟ ਉਪ-ਚੋਣ 'ਚ ਭਾਕਪਾ ਕਾਂਗਰਸ ਦਾ ਕਰੇਗੀ ਸਮਰਥਨ, ਮਾਕਪਾ ਫਿਲਹਾਲ ਚੁੱਪ

ਚੰਡੀਗੜ੍ਹ, 15 ਮਈ (ਐਨ. ਐਸ. ਪਰਵਾਨਾ)-ਭਾਕਪਾ ਪੰਜਾਬ ਦੀ ਐਗਜ਼ੈਕਟਿਵ ਕਮੇਟੀ ਨੇ 28 ਮਈ ਨੂੰ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਹੋਣ ਵਾਲੀ ਉਪ-ਚੋਣ ਵਿਚ ਅਕਾਲੀ-ਭਾਜਪਾ ਗਠਜੋੜ ਵਿਰੁੱਧ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ | ਪਾਰਟੀ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ 53625 ਨਾਨ ਪਲਾਨ ਟੈਂਪਰੇਰੀ ਅਸਾਮੀਆਂ ਦੀ ਤਨਖ਼ਾਹ ਕਢਵਾਉਣ ਦੀ ਮਨਜ਼ੂਰੀ

ਪੋਜੇਵਾਲ, 15 ਮਈ (ਨਵਾਂਗਰਾਈਾ)- ਸਿੱਖਿਆ ਵਿਭਾਗ ਪੰਜਾਬ (ਸੈਕੰਡਰੀ ਵਿੰਗ) ਵਲੋਂ ਵੱਖ-ਵੱਖ ਕੈਟਾਗਰੀਆਂ ਦੀਆਂ 77257 ਮਨਜ਼ੂਰ ਅਸਾਮੀਆਂ 'ਚ ਕੰਮ ਕਰਦੇ ਕਰਮਚਾਰੀਆਂ ਦੀ ਤਨਖ਼ਾਹ ਕਢਵਾਉਣ ਲਈ 53625 ਨਾਨ ਪਲਾਨ ਟੈਂਪਰੇਰੀ ਅਸਾਮੀਆਂ ਨੂੰ ਵਿੱਤੀ ਸਾਲ 2018-19 ਦੌਰਾਨ 28 ਫਰਵਰੀ 2019 ...

ਪੂਰੀ ਖ਼ਬਰ »

ਪੰਜਾਬ ਦੀ ਭੋਜਨ ਪ੍ਰਬੰਧਨ (ਕੈਟਰਿੰਗ) ਸਨਅਤ ਮੰਦੇ ਦੀ ਮਾਰ ਹੇਠ ਵਰਕਰ ਹੋ ਰਹੇ ਹਨ ਬੇਰੁਜ਼ਗਾਰ

ਪਟਿਆਲਾ, 15 ਮਈ (ਜ.ਸ. ਢਿੱਲੋਂ)-ਪੰਜਾਬ ਦੀ ਭੋਜਨ ਪ੍ਰਬੰਧਨ (ਕੈਟਰਰ) ਸਨਅਤ ਮੰਦੇ ਦੀ ਮਾਰ ਹੇਠ ਆ ਗਈ ਹੈ, ਜਿਸ ਕਾਰਨ ਉਨ੍ਹਾਂ ਕੋਲ ਕੰਮ ਕਰਦੇ ਵਰਕਰ ਬੇਰੁਜ਼ਗਾਰ ਹੋ ਰਹੇ ਹਨ | ਇਸ ਸਨਅਤ ਨਾਲ ਸਬੰਧਿਤ ਵਿਅਕਤੀਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ...

ਪੂਰੀ ਖ਼ਬਰ »

ਕਰਨਾਟਕ ਨੇ ਪ੍ਰਧਾਨ ਮੰਤਰੀ ਮੋਦੀ ਦੇ ਵਿਕਾਸ ਏਜੰਡੇ ਦਾ ਕੀਤਾ ਸਮਰਥਨ-ਵਿਜੇ ਸਾਂਪਲਾ

ਚੰਡੀਗੜ੍ਹ, 15 ਮਈ (ਅਜਾਇਬ ਸਿੰਘ ਔਜਲਾ)- ਕਰਨਾਟਕ ਵਿਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਕਾਸ ਯੋਜਨਾਵਾਂ ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਸੰਗਠਿਤ ਕੌਸ਼ਲ ਦਾ ਅਨੁਮੋਦਨ ਕਰਦੀ ਹੈ | ਇਹ ਕਹਿਣਾ ਹੈ ...

ਪੂਰੀ ਖ਼ਬਰ »

ਖ਼ੁਰਾਕ ਅਤੇ ਸਪਲਾਈ ਮੰਤਰੀ ਵਲੋਂ ਡਿਫਾਲਟਰਾਂ ਿਖ਼ਲਾਫ਼ ਕਰੜੀ ਕਾਰਵਾਈ

ਚੰਡੀਗੜ੍ਹ, 15 ਮਈ (ਅਜੀਤ ਬਿਉਰੋ)-ਪੰਜਾਬ ਦੇ ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ 2 ਮਿੱਲਰਾਂ ਿਖ਼ਲਾਫ਼ ਐਫ.ਆਈ.ਆਰ. ਦਰਜ ਕਰਨ ਦੇ ਹੁਕਮ ਦਿੱਤੇ ਹਨ, ਜਿਨ੍ਹਾਂ ਨੂੰ 12 ਕਰੋੜ ਰੁਪਏ ਦੇ ਝੋਨੇ ਦੇ ਸਟਾਕ ਦੇ ਗਬਨ 'ਚ ਸ਼ਾਮਿਲ ਪਾਇਆ ਗਿਆ¢ ਇਸ ਤੋਂ ਇਲਾਵਾ ਖ਼ੁਰਾਕ ...

ਪੂਰੀ ਖ਼ਬਰ »

'ਕੈਰੀ ਆਨ ਜੱਟਾ-2' ਦੇ ਪ੍ਰਚਾਰ ਨੂੰ ਮਿਲਿਆ ਭਰਵਾਂ ਹੁੰਗਾਰਾ

ਜਲੰਧਰ, 15 ਮਈ (ਜਸਪਾਲ ਸਿੰਘ)- 'ਕੈਰੀ ਆਨ ਜੱਟਾ' ਫ਼ਿਲਮ ਛੇ ਵਰ੍ਹੇ ਪਹਿਲਾਂ ਰਿਲੀਜ਼ ਹੋਈ ਸੀ, ਜਿਸ ਨੇ ਪੰਜਾਬੀ ਸਿਨੇਮੇ ਵਿਚ ਨਵਾਂ ਇਤਿਹਾਸ ਰਚ ਦਿੱਤਾ ਸੀ | ਉਸ ਫ਼ਿਲਮ ਵਿਚ 'ਕੱਲੀ 'ਕੱਲੀ ਗੱਲ 'ਤੇ ਅਜਿਹਾ ਹਾਸੇ ਦਾ ਤੁੜਕਾ ਸੀ ਕਿ ਅੱਜ ਤੱਕ ਦਰਸ਼ਕ ਉਸ ਨੂੰ ਚੇਤੇ ਕਰਦੇ ਹਨ ...

ਪੂਰੀ ਖ਼ਬਰ »

ਸ਼ਾਹਕੋਟ ਜ਼ਿਮਨੀ ਚੋਣ ਮੈਦਾਨ 'ਚ 13 ਉਮੀਦਵਾਰ

ਚੰਡੀਗੜ੍ਹ, 15 ਮਈ (ਅਜੀਤ ਬਿਊਰੋ)-ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀ ਕਾਗ਼ਜ਼ ਵਾਪਸ ਲੈਣ ਦੇ ਸਮੇਂ ਤੋਂ ਬਾਅਦ 13 ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ | ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਅੱਜ ਆਖ਼ਰੀ ਦਿਨ ਸੀ | ਮੁੱਖ ਚੋਣ ਅਫ਼ਸਰ ਦੇ ਦਫ਼ਤਰ ਦੇ ...

ਪੂਰੀ ਖ਼ਬਰ »

ਬੇਸਬਾਲ ਮਾਰ ਕੇ ਜ਼ਖ਼ਮੀ ਕੀਤੀ ਗਰਭਵਤੀ ਪਤਨੀ ਦੀ ਚਾਰ ਦਿਨਾਂ ਬਾਅਦ ਮੌਤ

ਸੰਗਤ ਮੰਡੀ, 15 ਮਈ (ਅੰਮਿ੍ਤਪਾਲ ਸ਼ਰਮਾ)-ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿਖੇ ਪਤੀ ਵਲੋਂ ਸਿਰ 'ਚ ਬੇਸਬਾਲ ਮਾਰ ਕੇ ਗੰਭੀਰ ਜ਼ਖ਼ਮੀ ਕੀਤੀ ਗਰਭਵਤੀ ਪਤਨੀ ਦੀ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ 'ਚ ਚਾਰ ਦਿਨ ਜ਼ਿੰਦਗੀ ਤੇ ਮੌਤ ਵਿਚਾਲੇ ਜੂਝਦੇ ਹੋਏ ਅਖੀਰ ਸ਼ਾਹਾ ਦੀ ...

ਪੂਰੀ ਖ਼ਬਰ »

ਪਿੰਡ ਲੁਹਾਰਾ ਦੀ ਲੜਕੀ ਅਮਰੀਕਾ 'ਚ ਬਣੀ ਜੱਜ

ਨਿਹਾਲ ਸਿੰਘ ਵਾਲਾ, 15 ਮਈ (ਜਗਸੀਰ ਸਿੰਘ ਲੁਹਾਰਾ)- ਸੁਖਨਿੰਦਰ ਕੌਰ ਚੈਰੀਟੇਬਲ ਹਸਪਤਾਲ ਲੁਹਾਰਾ ਦੇ ਚੇਅਰਮੈਨ ਪ੍ਰਵਾਸੀ ਭਾਰਤੀ ਚਮਕੌਰ ਸਿੰਘ ਨੇ ਬਲਦੇਵ ਸਿੰਘ ਜ਼ੈਲਦਾਰ ਦੇ ਗ੍ਰਹਿ ਵਿਖੇ ਸਾਦੇ ਸਮਾਗਮ ਦੌਰਾਨ ਦੱਸਿਆ ਕਿ ਜ਼ੈਲਦਾਰ ਬਲਦੇਵ ਸਿੰਘ ਧਾਲੀਵਾਲ, ਜੋ ...

ਪੂਰੀ ਖ਼ਬਰ »

ਕਣਕ ਦੇ ਬੀਜ ਦੀ ਸਬਸਿਡੀ ਦਾ ਕਰੋੜਾਂ ਰੁਪਏ ਸਰਕਾਰ ਵੱਲ ਬਕਾਇਆ

ਕੌਹਰੀਆ, 15 ਮਈ (ਮਾਲਵਿੰਦਰ ਸਿੰਘ ਸਿੱਧੂ) - ਪਿਛਲੇ ਲੰਮੇ ਅਰਸੇ ਤੋਂ ਸੂਬਾ ਸਰਕਾਰ ਹਰ ਸਾਲ ਕਿਸਾਨਾਂ ਨੂੰ ਕਣਕ ਦੇ ਬੀਜ 'ਤੇ ਸਬਸਿਡੀ ਦਿੰਦੀ ਹੈ ਭਾਵ ਮਾਰਕਿਟ ਰੇਟ ਤੋਂ ਸਸਤਾ ਬੀਜ ਉਪਲਬਧ ਕਰਵਾਉਂਦੀ ਹੈ, ਪਰ ਪਿਛਲੇ ਕੁਝ ਸਾਲਾਂ ਤੋਂ ਸਬਸਿਡੀ ਵਾਲਾ ਇਹ ਬੀਜ ਕਿਸਾਨਾਂ ...

ਪੂਰੀ ਖ਼ਬਰ »

ਯੋਗੀ ਆਦਿੱਤਿਆਨਾਥ ਦਾ ਹੈਲੀਕਾਪਟਰ ਹੰਗਾਮੀ ਹਾਲਤ 'ਚ ਖੇਤਾਂ 'ਚ ਉਤਾਰਿਆ

ਕਾਸਗੰਜ (ਯੂ.ਪੀ.), 15 ਮਈ (ਏਜੰਸੀਆਂ)-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਲੈ ਕੇ ਆ ਰਿਹਾ ਹੈਲੀਕਾਪਟਰ ਅੱਜ ਕੁਝ ਸਮੱਸਿਆ ਕਾਰਨ ਕਸਤੂਰਬਾ ਗਾਂਧੀ ਸਕੂਲ ਦੇ ਨਿਰਧਾਰਿਤ ਹੈਲੀਪੈਡ 'ਤੇ ਨਹੀਂ ਉਤਰ ਸਕਿਆ ਅਤੇ ਪਾਇਲਟ ਨੇ ਹੈਲੀਕਾਪਟਰ ਮਜਬੂਰਨ ਖੇਤ ...

ਪੂਰੀ ਖ਼ਬਰ »

ਪੱਛਮੀ ਬੰਗਾਲ 'ਚ ਪੰਚਾਇਤੀ ਚੋਣਾਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ 19 ਤੱਕ ਪੁੱਜੀ

ਕੋਲਕਾਤਾ, 15 ਮਈ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਬੀਤੇ ਕੱਲ੍ਹ ਚੋਣਾਂ ਮੌਕੇ ਹੋਈਆਂ ਹਿੰਸਕ ਝੜਪਾਂ 'ਚ ਮੌਤਾਂ ਦੀ ਗਿਣਤੀ ਵਧ ਕੇ 19 ਹੋ ਗਈ ਹੈ, ਜਦਕਿ ਬੀਤੇ ਕੱਲ੍ਹ ਇਹ ਗਿਣਤੀ 13 ਸੀ | ਦੂਜੇ ਪਾਸੇ ਚੋਣਾਂ ਦੌਰਾਨ ਦੰਗਾ-ਫ਼ਸਾਦ ਕਰਨ ਦੇ ਦੋਸ਼ 'ਚ 331 ਲੋਕਾਂ ਨੂੰ ...

ਪੂਰੀ ਖ਼ਬਰ »

ਨਵਾਜ਼ ਸ਼ਰੀਫ਼ ਿਖ਼ਲਾਫ਼ ਦੇਸ਼-ਧ੍ਰੋਹ ਦਾ ਮਾਮਲਾ ਦਰਜ ਕਰਨ ਸਬੰਧੀ ਤਿੰਨ ਵਿਧਾਨ ਸਭਾਵਾਂ 'ਚ ਮਤੇ

ਲਾਹੌਰ, 15 ਮਈ (ਏਜੰਸੀ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵਲੋਂ ਮੁੰਬਈ ਅੱਤਵਾਦੀ ਹਮਲੇ ਸਬੰਧੀ ਦਿੱਤੇ ਬਿਆਨ 'ਤੇ ਦੇਸ਼ ਦੀਆਂ ਤਿੰਨ ਵਿਧਾਨ ਸਭਾਵਾਂ (ਪੰਜਾਬ, ਸਿੰਧ ਤੇ ਖ਼ੈਬਰ ਪਖ਼ਤੂਨਖ਼ਵਾ) 'ਚ ਮਤੇ ਪੇਸ਼ ਕਰ ਕੇ ਉਸ ਿਖ਼ਲਾਫ਼ ਦੇਸ਼-ਧ੍ਰੋਹ ਦਾ ...

ਪੂਰੀ ਖ਼ਬਰ »

ਕਾਰਗਿਲ ਯੁੱਧ ਤੋਂ ਪਾਕਿ ਸੈਨਾ ਨੂੰ ਪਿੱਛੇ ਹਟਾਉਣ ਲਈ ਸ਼ਰੀਫ਼ ਜ਼ਿੰਮੇਵਾਰ-ਮੁਸ਼ੱਰਫ

ਇਸਲਾਮਾਬਾਦ, 15 ਮਈ (ਏਜੰਸੀ)-ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ 1999 'ਚ ਦੇਸ਼ ਦੇ ਫ਼ੌਜ ਮੁਖੀ ਰਹੇ ਪ੍ਰਵੇਜ਼ ਮੁਸ਼ੱਰਫ ਨੇ ਕਾਰਗਿਲ ਯੁੱਧ ਦੌਰਾਨ ਸੈਨਾ ਨੂੰ ਵਾਪਸ ਬੁਲਾਉਣ ਲਈ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ...

ਪੂਰੀ ਖ਼ਬਰ »

ਕੇਂਦਰੀ ਕਰਮਚਾਰੀਆਂ ਨੂੰ ਪੈਨਸ਼ਨ ਲਈ ਆਧਾਰ ਜ਼ਰੂਰੀ ਨਹੀਂ-ਕੇਂਦਰ

ਨਵੀਂ ਦਿੱਲੀ, 15 ਮਈ (ਏਜੰਸੀ)- ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਕੇਂਦਰੀ ਕਰਮਚਾਰੀਆਂ ਨੂੰ ਪੈਨਸ਼ਨ ਲੈਣ ਲਈ ਆਧਾਰ ਕਾਰਡ ਜ਼ਰੂਰੀ ਨਹੀਂ ਕੀਤਾ ਗਿਆ | ਇਸ ਸਬੰਧੀ ਸਥਾਈ ਕਮੇਟੀ ਦੀ 30ਵੀਂ ਬੈਠਕ ਦੌਰਾਨ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਦੱਸਿਆ ਕਿ ਆਧਾਰ ਕਾਰਡ ਜੀਵਨ ...

ਪੂਰੀ ਖ਼ਬਰ »

ਰਾਮਪਾਲ ਨੇ ਜੇਲ੍ਹ 'ਚ ਮੰਗੀ ਟੀ.ਵੀ. ਤੇ ਕੇਬਲ ਦੀ ਸਹੂਲਤ

ਚੰਡੀਗੜ੍ਹ, 15 ਮਈ (ਸੁਰਜੀਤ ਸਿੰਘ ਸੱਤੀ)- ਸਤਲੋਕ ਆਸ਼ਰਮ (ਹਿਸਾਰ) ਦੇ ਮੁਖੀ ਸੰਤ ਰਾਮਪਾਲ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਖ਼ਲ ਕਰਕੇ ਜੇਲ੍ਹ ਵਿਚ ਟੈਲੀਵਿਜ਼ਨ 'ਤੇ ਕੇਬਲ ਨੈਟਵਰਕ ਦੀ ਮੰਗ ਕੀਤੀ ਹੈ | ਇਹ ਇਕ ਉਲੰਘਣਾ ਪਟੀਸ਼ਨ ਹੈ ਤੇ ਹਾਈਕੋਰਟ ਨੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX