ਤਾਜਾ ਖ਼ਬਰਾਂ


ਸੱਤਾਧਾਰੀ ਪਾਰਟੀ ਦੇ ਨੇਤਾ ਵਜੋਂ ਫਿਰ ਚੁਣੇ ਗਏ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ
. . .  7 minutes ago
ਟੋਕਿਓ, 20 ਸਤੰਬਰ - ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਇਕ ਵਾਰ ਫਿਰ ਸੱਤਾਧਾਰੀ ਪਾਰਟੀ ਦੇ ਨੇਤਾ ਵਜੋਂ ਚੁਣਿਆ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸ਼ਿੰਜੋ ਆਬੇ ਜਪਾਨ ਦੇ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਪ੍ਰਧਾਨ ਮੰਤਰੀ ਬਣਨ ਜਾ ਰਹੇ....
ਗਡਵਾਸੂ ਦਾ ਤਿੰਨ ਦਿਨਾਂ ਪਸ਼ੂ ਪਾਲਨ ਮੇਲਾ ਸ਼ੁਰੂ
. . .  17 minutes ago
ਲੁਧਿਆਣਾ, 20 ਸਤੰਬਰ (ਪੁਨੀਤ ਬਾਵਾ)- ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇਸਿਸ ਦਾ ਤਿੰਨ ਦਿਨਾਂ ਪਸ਼ੂ ਪਾਲਨ ਮੇਲਾ ਸ਼ੁਰੂ ਹੋ ਗਿਆ ਹੈ, ਪਸ਼ੂ ਪਾਲਨ ਮੇਲੇ ਦਾ ਕੁੱਝ ਸਮੇਂ ਬਾਅਦ ਪੰਜਾਬ ਦੇ ਰਾਜਪਾਲ ਤੇ ਯੂਨੀਵਰਸਿਟੀ ਦੇ ਕੁਲਪਤੀ ਬੀ.ਪੀ.ਸਿੰਘ ਬਦਨੌਰ...
ਦੇਸ਼ ਭਰ ਦੇ 8.50 ਲੱਖ ਕੈਮਿਸਟਾਂ ਵੱਲੋਂ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਵਾ ਸ਼ੁਰੂ
. . .  35 minutes ago
ਸੰਗਰੂਰ, 20 ਸਤੰਬਰ (ਧੀਰਜ ਪਸ਼ੋਰੀਆ) -ਦੇਸ਼ ਦੀਆਾਂ ਕਈ ਕੰਪਨੀਆਾਂ ਵੱਲੋਂ ਕੀਤੀ ਜਾ ਰਹੀ ਆਨਲਾਈਨ ਵਿੱਕਰੀ ਦੇ ਖ਼ਿਲਾਫ਼ ਦੇਸ਼ ਭਰ ਦੇ ਕਰੀਬ 8.50 ਲੱਖ ਕੈਮਿਸਟਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਵਾ ਸ਼ੁਰੂ ਕਰ ਦਿੱਤਾ ਹੈ। ਆਲ ਇੰਡੀਆ ਕੈਮਿਸਟ ....
ਪੀ.ਏ.ਯੂ. ਦਾ ਤਿੰਨ ਦਿਨਾਂ ਕਿਸਾਨ ਮੇਲਾ ਸ਼ੁਰੂ, ਵੱਡੀ ਗਿਣਤੀ 'ਚ ਪੁੱਜੇ ਕਿਸਾਨ
. . .  32 minutes ago
ਲੁਧਿਆਣਾ, 20 ਸਤੰਬਰ (ਪੁਨੀਤ ਬਾਵਾ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਤਿੰਨ ਦਿਨਾਂ ਕਿਸਾਨ ਮੇਲਾ ਸ਼ੁਰੂ ਹੋ ਗਿਆ ਹੈ, ਮੇਲੇ ਦਾ ਕੁੱਝ ਸਮੇਂ ਬਾਅਦ ਪੰਜਾਬ ਦੇ ਰਾਜਪਾਲ ਤੇ ਯੂਨੀਵਰਸਿਟੀ ਦੇ ਕੁਲਪਤੀ ਬੀ.ਪੀ.ਸਿੰਘ ਬਦਨੌਰ ਰਸਮੀ ਉਦਘਾਟਨ ਕਰਨਗੇ...
ਪੈਟਰੋਲ ਅੱਜ 6 ਪੈਸੇ ਹੋਇਆ ਮਹਿੰਗਾ
. . .  about 1 hour ago
ਨਵੀਂ ਦਿੱਲੀ, 20 ਸਤੰਬਰ - ਦੇਸ਼ ਵਿਚ ਹਰ ਰੋਜ਼ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ, ਜੋ ਠੱਲ ਨਹੀਂ ਰਿਹਾ। ਅੱਜ ਪੈਟਰੋਲ ਦੀ ਕੀਮਤ 'ਚ 6 ਪੈਸੇ ਦਾ ਵਾਧਾ ਹੋਇਆ ਹੈ। ਹਾਲਾਂਕਿ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ। ਦਿੱਲੀ ਵਿਚ ਪੈਟਰੋਲ 82.22 ਰੁਪਏ...
ਉਡਾਣ ਦੌਰਾਨ ਯਾਤਰੀਆਂ ਦੇ ਕੰਨਾਂ ਤੇ ਨੱਕਾਂ 'ਚੋਂ ਨਿਕਲਿਆ ਖੂਨ
. . .  about 1 hour ago
ਮੁੰਬਈ, 20 ਸਤੰਬਰ - ਜੈੱਟ ਏਅਰਵੇਜ਼ ਦੀ ਮੁੰਬਈ-ਜੈਪੁਰ ਫਲਾਈਟ ਨੂੰ ਉਡਾਣ ਭਰਨ ਮਗਰੋਂ ਦੁਬਾਰਾ ਮੁੰਬਈ ਹਵਾਈ ਅੱਡੇ 'ਤੇ ਉਤਾਰਨਾ ਪਿਆ, ਕਿਉਂਕਿ ਉਡਾਣ ਭਰਨ ਦੌਰਾਨ ਜਹਾਜ਼ ਦਾ ਅਮਲਾ ਕੈਬਿਨ ਦਬਾਊ ਨੂੰ ਬਰਕਰਾਰ ਰੱਖਣ ਦਾ ਸਵਿੱਚ ਦਬਾਉਣਾ ਭੁੱਲ ਗਿਆ। ਇਸ ਲਾਪਰਵਾਹੀ ਕਾਰਨ 166 ਯਾਤਰੀਆਂ...
ਪੰਜਵੀਂ ਦੀ ਵਿਦਿਆਰਥਣ ਨਾਲ ਪ੍ਰਿੰਸੀਪਲ ਤੇ ਕਲਰਕ ਵੱਲੋਂ 9 ਮਹੀਨਿਆਂ ਤੱਕ ਜਬਰ ਜਨਾਹ
. . .  about 2 hours ago
ਪਟਨਾ, 20 ਸਤੰਬਰ - ਬਿਹਾਰ ਦੇ ਫੁਲਵਾੜੀ ਸ਼ਰੀਫ 'ਚ ਇਕ ਬੇਹੱਦ ਸ਼ਰਮਨਾਕ ਘਟਨਾ ਅਨੁਸਾਰ ਸਕੂਲ ਦੇ ਪ੍ਰਿੰਸੀਪਲ ਤੇ ਕਲਰਕ ਵੱਲੋਂ ਜਮਾਤ ਪੰਜਵੀਂ ਦੀ ਵਿਦਿਆਰਥਣ ਨਾਲ ਲਗਾਤਾਰ 9 ਮਹੀਨਿਆਂ ਤੱਕ ਜਬਰ ਜਨਾਹ ਕੀਤਾ ਗਿਆ। ਇਸ ਦੌਰਾਨ ਵਿਦਿਆਰਥਣ ਗਰਭਵਤੀ ਹੋ ਗਈ। ਪੀੜਤਾ ਦੀ ਅੱਜ ਮੈਡੀਕਲ...
ਗਣੇਸ਼ ਮੂਰਤੀ ਵਿਸਰਜਨ ਦੌਰਾਨ 4 ਨੌਜਵਾਨ ਨਦੀ 'ਚ ਡੁੱਬੇ
. . .  about 2 hours ago
ਲਖਨਊ, 20 ਸਤੰਬਰ - ਗਣੇਸ਼ ਮੂਰਤੀ ਵਿਸਰਜਨ ਦੌਰਾਨ ਉਤਰ ਪ੍ਰਦੇਸ਼ ਸਥਿਤ ਗੋਮਤੀ ਨਦੀ 'ਚ 4 ਨੌਜਵਾਨ ਡੁੱਬ ਗਏ, ਜਿਨ੍ਹਾਂ ਵਿਚੋਂ ਇਕ ਦੀ ਲਾਸ਼ ਬਰਾਮਦ ਹੋ ਗਈ ਹੈ ਤੇ 3 ਲਾਪਤਾ ਦੱਸੇ ਜਾ ਰਹੇ ਹਨ। ਜਿਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਹ ਹਾਦਸਾ ਲੰਘੇ ਦਿਨ...
ਅੱਜ ਦਾ ਵਿਚਾਰ
. . .  about 3 hours ago
ਭਾਰਤ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ
. . .  1 day ago
ਕਾਂਗਰਸੀ ਉਮੀਦਵਾਰ ਦੇ ਸਮਰਥਕ ਦੀ ਮਾਰ-ਕੁੱਟ ਮਾਮਲੇ ’ਚ ਸੁਖਬੀਰ ’ਤੇ ਪਰਚਾ
. . .  1 day ago
ਮੰਡੀ ਕਿੱਲਿਆਂਵਾਲੀ, 19 ਸਤੰਬਰ (ਇਕਬਾਲ ਸਿੰਘ ਸ਼ਾਂਤ)-ਮੰਡੀ ਕਿੱਲਿਆਂਵਾਲੀ ਵਿਖੇ ਕਾਂਗਰਸ ਉਮੀਦਵਾਰ ਦੇ ਸਮਰਥਕ ਰਾਜਿੰਦਰ ਸਿੰਘ ਦੀ ਮਾਰ-ਕੁੱਟ ਮਾਮਲੇ ’ਚ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਅਣਗਿਣਤ ...
ਏਸ਼ੀਆ ਕੱਪ 2018 : ਕਪਤਾਨ ਰੋਹਿਤ ਸ਼ਰਮਾ ਆਊਟ
. . .  1 day ago
ਏਸ਼ੀਆ ਕੱਪ 2018 : 10 ਓਵਰਾਂ ਤੋਂ ਬਾਅਦ ਭਾਰਤ 60/0
. . .  1 day ago
ਚੋਣ ਡਿਊਟੀ 'ਤੇ ਤਾਇਨਾਤ ਅਮਲੇ ਨੂੰ 20 ਨੂੰ ਹੋਵੇਗੀ ਛੁੱਟੀ
. . .  1 day ago
ਮਾਨਸਾ, 19 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲਾ ਪ੍ਰੀਸ਼ਦ ਤੇ ਸੰਮਤੀ ਚੋਣਾਂ 'ਚ ਡਿਊਟੀ ਦੇਣ ਵਾਲੇ ਮਾਨਸਾ ਜ਼ਿਲੇ ਦੇ ਮੁਲਾਜ਼ਮਾਂ ਨੂੰ ਭਲਕੇ 20 ਸਤੰਬਰ ਨੂੰ ਛੁੱਟੀ ਹੋਵੇਗੀ। ਜ਼ਿਲਾ ਚੋਣ ਅਫ਼ਸਰ-ਕਮ ਡਿਪਟੀ ...
ਨਵਾਂਸ਼ਹਿਰ ਜ਼ਿਲ੍ਹੇ ਚੋਂ ਬਲਾਚੌਰ ਰਿਹਾ ਮੋਹਰੀ
. . .  1 day ago
ਨਵਾਂਸ਼ਹਿਰ, 19 ਸਤੰਬਰ (ਗੁਰਬਖਸ਼ ਸਿੰਘ ਮਹੇ) - ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਨਵਾਂਸ਼ਹਿਰ ਚ 58.97, ਸੜੋਆ ਚ 64.16 ਅਤੇ ਬਲਾਚੌਰ ਚ 68.20 ਫ਼ੀਸਦੀ...
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਈ ਬੂਥਾਂ ਤੇ ਦੁਬਾਰਾ ਵੋਟਿੰਗ ਕਰਵਾਉਣ ਦੀ ਸਿਫ਼ਾਰਸ਼
. . .  1 day ago
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੁੱਲ 58 ਫ਼ੀਸਦੀ ਵੋਟਿੰਗ
. . .  1 day ago
ਪਟਿਆਲਾ : ਬਖਸ਼ੀਵਾਲਾ ਪੋਲਿੰਗ ਬੂਥ ਤੇ 21 ਸਤੰਬਰ ਨੂੰ ਮੁੜ ਤੋਂ ਹੋਵੇਗੀ ਵੋਟਿੰਗ
. . .  1 day ago
ਏਸ਼ੀਆ ਕੱਪ ਭਾਰਤ-ਪਾਕਿਸਤਾਨ ਮੈਚ : ਭਾਰਤ ਨੂੰ ਜਿੱਤਣ ਲਈ 163 ਦੌੜਾਂ ਦੀ ਲੋੜ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਦੀ ਪੂਰੀ ਟੀਮ 162 ਦੌੜਾਂ ਬਣਾ ਕੇ ਆਊਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਜੇਠ ਸੰਮਤ 550
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਸੰਗਰੂਰ

ਸੜਕ ਹਾਦਸੇ ਵਿਚ ਦੋ ਨਰਸਿੰਗ ਵਿਦਿਆਰਥਣਾਂ ਦੀ ਮੌਤ

ਸੰਗਰੂਰ, 15 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਦੇਰ ਸ਼ਾਮੀ ਸੰਗਰੂਰ ਬਰਨਾਲਾ ਫਲਾਈ ਓਵਰ ਉੱਤੇ ਇਕ ਸੜਕ ਹਾਦਸੇ ਦੌਰਾਨ ਨਰਸਿੰਗ ਦੀਆਂ ਦੋ ਵਿਦਿਆਰਥਣਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਬੇਹੱਦ ਦਿਲ ਦਿਲਹਾਉਣ ਵਾਲੀ ਘਟਨਾ ਦੌਰਾਨ ਇਹ ਦੋਵੇਂ ਵਿਦਿਆਰਥਣਾਂ ਅਕਾਸ਼ਦੀਪ ਅਤੇ ਜੋਤੀ ਗਿਰੀ ਆਪਣੀ ਸਕੂਟਰੀ ਉੱਤੇ ਸਿਵਲ ਹਸਪਤਾਲ ਸੰਗਰੂਰ ਦੇ ਮੈਡੀਕਲ ਵਾਰਡ ਵਿਚ ਡਿਊਟੀ ਉੱਤੇ ਆ ਰਹੀਆਂ ਸਨ ਕਿ ਬਰਨਾਲਾ ਵਾਲੇ ਪਾਸੇ ਜਾ ਰਹੀ ਇੱਕ ਸਕੂਲ ਬੱਸ ਦੀ ਲਪੇਟ ਵਿਚ ਆ ਗਈਆਂ | ਜੀ.ਐਨ.ਐਮ. ਦੇ ਆਖ਼ਰੀ ਵਰ੍ਹੇ ਦੀਆਂ ਇਹ ਦੋਵੇਂ ਵਿਦਿਆਰਥਣਾਂ ਜੋ ਸਿਵਲ ਹਸਪਤਾਲ ਵਿਚ ਆਪਣੀ ਇੰਟਰਨਸ਼ਿਪ ਪੂਰੀ ਕਰ ਰਹੀਆਂ ਸਨ, ਜਦ ਫਲਾਈ ਓਵਰ ਦੇ ਪੁੱਲ ਦੇ ਤਕਰੀਬਨ ਵਿਚਕਾਰ ਪੁੱਜੀਆਂ ਤਾਂ ਨਿੱਜੀ ਸਕੂਲ ਬੱਸ ਦੀ ਲਪੇਟ ਵਿਚ ਇਸ ਕਦਰ ਆ ਗਈਆਂ ਕਿ ਦੋਵੇਂ ਵਿਦਿਆਰਥਣਾਂ ਤਾਂ ਘਟਨਾ ਸਥਾਨ ਤੋਂ ਕੁਝ ਦੂਰੀ ਉੱਤੇ ਹੀ ਡਿੱਗ ਗਈਆਂ ਪਰ ਬੱਸ ਉਨ੍ਹਾਂ ਦੀ ਸਕੂਟਰੀ ਨੰੂ ਲਤਾੜਦੀ ਪੁੱਲ ਦੇ ਹੇਠਾਂ ਤੱਕ ਪੁੱਜ ਗਈ | ਸਿਵਲ ਹਸਪਤਾਲ ਦੀ ਐਮਰਜੈਂਸੀ ਵਿਚ ਨਿੱਜੀ ਵਾਹਨ ਰਾਹੀ ਲਿਆਂਦੀਆਂ ਦੋਵੇਂ ਲੜਕੀਆਂ ਬਾਬਤ ਜਾਣਕਾਰੀ ਦਿੰਦਿਆਂ ਡਿਊਟੀ ਉੱਤੇ ਤਾਇਨਾਤ ਡਾ: ਬਲਜੀਤ ਸਿੰਘ ਨੇ ਦੱਸਿਆ ਕਿ ਅਕਾਸ਼ਦੀਪ ਨਾਂ ਦੀ ਲੜਕੀ ਤਾਂ ਮਿ੍ਤਕ ਹਾਲਤ ਵਿਚ ਹਸਪਤਾਲ ਪੁੱਜੀ ਜਦ ਕਿ ਜੋਤੀ ਦੀ ਹਸਪਤਾਲ ਪੁੱਜਣ ਤੋਂ ਕੁਝ ਕੁ ਮਿੰਟਾਂ ਉਪਰੰਤ ਮੌਤ ਹੋ ਗਈ | ਹਸਪਤਾਲ ਵਿਚ ਦੋਵਾਂ ਲੜਕੀਆਂ ਦੀ ਮੌਤ ਦੀ ਖ਼ਬਰ ਸੁਨਣ ਉੱਤੇ ਨਰਸਿੰਗ ਦੀਆਂ ਹੋਰ ਸਾਥਣ ਵਿਦਿਆਰਥਣਾਂ ਦਾ ਕੋਹਰਾਮ ਅਤੇ ਅੱਥਰੂ ਰੁਕਣ ਦਾ ਨਾਂਅ ਨਹੀਂ ਲੈ ਰਹੇ ਸਨ | ਬੱਸ ਡਰਾਇਵਰ ਸੁਖਪਾਲ ਸ਼ਰਮਾ ਪਿੰਡ ਸ਼ੇਖ਼ਾਂ ਜ਼ਿਲ੍ਹਾ ਬਰਨਾਲਾ ਵੀ ਹਸਪਤਾਲ ਦੀ ਐਮਰਜੈਂਸੀ ਵਿਚ ਜ਼ੇਰੇ ਇਲਾਜ ਸੀ | ਉਸ ਨੇ ਦੱਸਿਆ ਕਿ ਉਹ ਨਿੱਜੀ ਸਕੂਲ ਦੀ ਬੱਸ ਚਲਾਉਂਦਾ ਹੈ ਅਤੇ ਘਟਨਾ ਵੇਲੇ ਇੱਕ ਨਿੱਜੀ ਫ਼ੈਕਟਰੀ ਦੀ ਬੱਸ ਖ਼ਰਾਬ ਹੋਣ ਕਾਰਨ ਫ਼ੈਕਟਰੀ ਦੀ ਸਵਾਰੀਆਂ ਛੱਡ ਕੇ ਆ ਰਿਹਾ ਸੀ | ਡਰਾਇਵਰ ਸੁਖਪਾਲ ਸ਼ਰਮਾ ਹਾਦਸਾ ਕਿੰਝ ਵਾਪਰਿਆ ਸਬੰਧੀ ਕੁਝ ਵੀ ਦੱਸਣ ਤੋਂ ਅਸਮਰਥਤਾ ਪ੍ਰਗਟ ਰਿਹਾ ਸੀ | ਬਾਅਦ ਵਿਚ ਥਾਣਾ ਸਿਟੀ - 1 ਦੇ ਥਾਣਾ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਬੱਸ ਡਰਾਇਵਰ ਨੰੂ ਪੁਲਿਸ ਵਲੋਂ ਹਿਰਾਸਤ ਵਿਚ ਲੈ ਲਿਆ ਗਿਆ ਹੈ | ਹਸਪਤਾਲ ਵਿਚ ਮੌਜੂਦ ਹੋਰ ਵਿਦਿਆਰਥਣਾਂ ਅਨੁਸਾਰ ਅਕਾਸਦੀਪ ਦਾ ਅਜੇ ਕੁਝ ਕੁ ਮਹੀਨੇ ਪਹਿਲਾ ਹੀ ਵਿਆਹ ਹੋਇਆ ਸੀ ਅਤੇ ਉਹ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਨਾਲ ਸਬੰਧਤ ਦੱਸੀ ਜਾ ਰਹੀ ਹੈ | ਅਕਾਸ਼ਦੀਪ ਮੌਜੂਦਾ ਸਮੇਂ ਅਜੀਤ ਨਗਰ ਸੰਗਰੂਰ ਵਿਖੇ ਕਿਰਾਏ ਉੱਤੇ ਰਹਿ ਰਹੀ ਸੀ | ਜਦ ਕਿ ਜੋਤੀ ਗਿਰੀ ਦੇ ਪਿਤਾ ਸ਼ੰਕਰ ਗਿਰੀ ਭਾਵੇਂ ਬਿਹਾਰ ਨਾਲ ਸੰਬੰਧਤ ਹਨ ਪਰ ਸੰਗਰੂਰ ਵਿਖੇ ਪੱਲੇਦਾਰੀ ਦਾ ਕੰਮ ਕਰਨ ਕਾਰਨ ਗੰਗਾ ਰਾਮ ਬਸਤੀ ਵਿਖੇ ਰਹਿ ਰਹੇ ਹਨ | ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਨਿੱਜੀ ਸਕੂਲ ਦੀ ਬੱਸ ਇੱਕ ਠੇਕੇਦਾਰ ਵਲੋਂ ਸਕੂਲ ਨੰੂ ਠੇਕੇ ਉੱਤੇ ਦਿੱਤੀ ਗਈ ਹੈ ਅਤੇ ਸਕੂਲ ਸਮੇਂ ਉਪਰੰਤ ਇਹ ਬੱਸ ਵੀ ਹੋਰਨਾਂ ਬੱਸਾਂ ਵਾਂਗ ਫ਼ੈਕਟਰੀਆਂ ਦੀ ਲੇਬਰ ਨੰੂ ਛੱਡਣ ਦਾ ਕੰਮ ਕਰਦੀ ਆ ਰਹੀ ਹੈ | ਘਟਨਾ ਦੀ ਸੂਚਨਾ ਮਿਲਣ ਉੱਤੇ ਸਿਟੀ - ਵਨ ਦੇ ਮੁੱਖ ਅਫ਼ਸਰ ਰਮਨਦੀਪ ਸਿੰਘ ਨੇ ਹਸਪਤਾਲ ਪੁੱਜ ਕੇ ਵਿਰਲਾਪ ਕਰ ਰਹੀਆਂ ਨਰਸਿੰਗ ਦੀਆਂ ਹੋਰ ਵਿਦਿਆਰਥਣਾਂ ਨੰੂ ਸ਼ਾਂਤ ਕੀਤਾ ਅਤੇ ਬੱਸ ਡਰਾਇਵਰ ਤੋਂ ਪੁੱਛਗਿੱਛ ਵੀ ਕੀਤੀ | ਉਨ੍ਹਾਂ ਦੱਸਿਆ ਕਿ ਇਸ ਹਾਦਸੇ ਸਬੰਧੀ ਮਾਮਲਾ ਦਰਜ਼ ਕੀਤਾ ਜਾ ਰਿਹਾ ਹੈ | ਖ਼ਬਰ ਲਿਖੇ ਜਾਣ ਤੱਕ ਦੋਵੇਂ ਮਿ੍ਤਕਾਂ ਦੇ ਸਰੀਰਾਂ ਨੰੂ ਹਸਪਤਾਲ ਦੀ ਮੋਰਚਰੀ ਵਿਚ ਭੇਜ ਦਿੱਤਾ ਗਿਆ ਸੀ | ਹਸਪਤਾਲ ਵਿਚ ਐਸ.ਐਮ.ਓ. ਡਾ: ਕਿਰਪਾਲ ਸਿੰਘ, ਡਾ: ਪੂਨਮ ਧੀਰ ਅਤੇ ਡਾ: ਰਾਹੁਲ ਗੁਪਤਾ ਐਮਰਜੈਂਸੀ ਸਟਾਫ਼ ਦੀ ਮਦਦ ਲਈ ਯਤਨਸ਼ੀਲ ਸਨ |
ਪੰਜਾਬ ਸਰਕਾਰ ਵਲੋਂ ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਦੀ ਬਣਦੀ ਮਦਦ ਦਾ ਸਿੰਗਲਾ ਨੇ ਦਿੱਤਾ ਭਰੋਸਾ
ਹਾਦਸੇਦੀ ਖ਼ਬਰ ਮਿਲਣ ਉੱਤੇ ਸਿਵਲ ਹਸਪਤਾਲ ਦੀ ਐਮਰਜੈਂਸੀ ਵਿਚ ਪੁੱਜੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਨੇ ਘਟਨਾ ਉੱਤੇ ਦੁੱਖ ਦਾ ਪ੍ਰਗਟਾਵਾਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੋ ਵੀ ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਦੀ ਬਣਦੀ ਮਦਦ ਹੋਵੇਗੀ ਕੀਤੀ ਜਾਵੇਗੀ | ਸਿੰਗਲਾ ਨੇ ਕਿਹਾ ਕਿ ਉਹ ਇਸ ਹਾਦਸੇ ਸਬੰਧੀ ਮੁੱਖ ਮੰਤਰੀ ਪੰਜਾਬ ਨਾਲ ਉਚੇਚੇ ਤੌਰ ਉੱਤੇ ਗੱਲ ਵੀ ਕਰਨਗੇ ਤਾਂ ਜੋ ਪੀੜਤ ਪਰਿਵਾਰਾਂ ਦੀ ਕੋਈ ਆਰਥਿਕ ਮਦਦ ਸਰਕਾਰ ਦੀ ਤਰਫ਼ੋ ਕੀਤੀ ਜਾ ਸਕੇ | ਉਨ੍ਹਾਂ ਐਸ.ਐਮ.ਓ. ਡਾ: ਕਿਰਪਾਲ ਸਿੰਘ ਨੰੂ ਮਿ੍ਤਕਾਂ ਦੇ ਸ਼ਰੀਰ ਉਨ੍ਹਾਂ ਦੀ ਘਰ ਤੱਕ ਪਹੰੁਚਾਉਣ ਦਾ ਇੰਤਜਾਮ ਕਰਨ ਲਈ ਵੀ ਆਦੇਸ਼ ਦਿੱਤਾ | ਉਨ੍ਹਾਂ ਅਧਿਕਾਰੀਆਂ ਨੰੂ ਇਹ ਵੀ ਨਿਰਦੇਸ਼ ਦਿੱਤੇ ਕਿ ਹਾਦਸੇ ਲਈ ਜੋ ਵੀ ਦੋਸ਼ੀ ਹੈ ਉਸ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ |


ਖ਼ਬਰ ਸ਼ੇਅਰ ਕਰੋ

ਜ਼ਿਲ੍ਹਾ ਪੁਲਿਸ ਮੁਖੀ ਵਲੋਂ ਦਿਵਾਏ ਭਰੋਸੇ ਮਗਰੋਂ ਧਰਨਾ ਚੁੱਕਿਆ

ਲਹਿਰਾਗਾਗਾ, 15 ਮਈ (ਅਸ਼ੋਕ ਗਰਗ)- ਭੱਠਾ ਮਾਲਜ ਅਸ਼ੋਕ ਬਾਂਸਲ ਦੇ ਕਾਂਤਲਾ ਨੰੂ ਗਿ੍ਫ਼ਤਾਰ ਕਰਨ ਲਈ ਪੁਲਿਸ ਥਾਣੇ ਅੱਗੇ ਸਵੇਰ ਤੋਂ ਲਗਾਇਆ ਧਰਨਾ ਜ਼ਿਲ੍ਹਾ ਪੁਲਿਸ ਮੁਖੀ ਸ: ਮਨਦੀਪ ਸਿੰਘ ਸਿੱਧੂ ਵਲੋਂ ਮਿ੍ਤਕ ਦੇ ਪਰਿਵਾਰਕ ਮੈਂਬਰ ਅਤੇ ਸੰਘਰਸ਼ ਕਰ ਰਹੀ ਜਥੇਬੰਦੀ ਦੇ ...

ਪੂਰੀ ਖ਼ਬਰ »

ਵੱਡੇ ਬੈਂਕ ਡਿਫਾਲਟਰਾਂ ਦੀ ਗਿ੍ਫ਼ਤਾਰੀ ਦਾ ਸਿਲਸਿਲਾ ਜਾਰੀ

ਲਹਿਰਾਗਾਗਾ, 15 ਮਈ (ਸੂਰਜ ਭਾਨ ਗੋਇਲ)- ਮਾਨਯੋਗ ਸਾਹਿਤਕਾਰਾਂ ਮੰਤਰੀ ਪੰਜਾਬ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਹੇਠ ਵੰਡੇ ਡਿਫਾਲਟਰਾਂ ਵਿਰੁੱਧ ਬੈਂਕ ਦੀ ਵਸੂਲੀ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਅੱਜ ਖੇਤੀ ਵਿਕਾਸ ਬੈਂਕ ਲਹਿਰਾਗਾਗਾ ਨੇ ਚਾਰ ਵੱਡੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਦੀ ਮੌਤ, ਕੈਂਟਰ ਚਾਲਕ ਿਖ਼ਲਾਫ਼ ਮੁਕੱਦਮਾ ਦਰਜ

ਲਹਿਰਾਗਾਗਾ, 15 ਮਈ (ਅਸ਼ੋਕ ਗਰਗ, ਸੂਰਜ ਭਾਨ ਗੋਇਲ)- ਲਹਿਰਾਗਾਗਾ-ਸੁਨਾਮ ਮੁੱਖ ਮਾਰਗ 'ਤੇ ਲੰਘੀ ਦੇਰ ਰਾਤ ਬਲੈਰੋ ਗੱਡੀ 'ਤੇ ਆਇਸ਼ਰ ਕੈਂਟਰ ਵਿਚਕਾਰ ਹੋਈ ਜ਼ਬਰਦਸਤ ਟੱਕਰ ਵਿਚ ਬਲੈਰੋ ਗੱਡੀ ਚਾਲਕ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ | ਮਿ੍ਤਕ ਦੀ ਪਹਿਚਾਣ ਲਖਵਿੰਦਰ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ 'ਤੇ ਹੈਲਪਰਾਂ ਦੂਜੇ ਦਿਨ ਵੀ ਭੁੱਖ ਹੜਤਾਲ 'ਤੇ ਡਟੀਆਂ

ਮਲੇਰਕੋਟਲਾ, 15 ਮਈ (ਹਨੀਫ਼ ਥਿੰਦ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਆਪਣੀਆਂ ਮੰਗਾਂ ਸਬੰਧੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਤੇ ਸੂਬਾ ਕਮੇਟੀ ਵਲੋਂ ਲਏ ਗਏ ਫ਼ੈਸਲੇ ਮੁਤਾਬਿਕ ਪ੍ਰਧਾਨ ਦਲਜੀਤ ਕੌਰ ਬਰਨਾਲਾ ਦੀ ਅਗਵਾਈ ਹੇਠ ਟੈਂਟ ਲਗਾ ਕੇ ਭੁੱਖ ...

ਪੂਰੀ ਖ਼ਬਰ »

ਦੀਪਾ ਦੇ ਅਕਾਲੀ ਦਲ ਵਿਚ ਸ਼ਾਮਿਲ ਹੋਣ 'ਤੇ ਨਹੀਂ ਕੋਈ ਇਤਰਾਜ਼-ਢੀਂਡਸਾ

ਲਹਿਰਾਗਾਗਾ, 15 ਮਈ (ਅਸ਼ੋਕ ਗਰਗ, ਸੂਰਜ ਭਾਨ ਗੋਇਲ)- ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਉਪ ਚੋਣ ਬਿਨਾ ਕਿਸੇ ਡਰ, ਭੈਅ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਟਰੱਸਟ ਵਲੋਂ 166 ਲੋੜਵੰਦਾਂ ਨੂੰ ਪੈਨਸ਼ਨ ਦੇ ਚੈੱਕ ਵੰਡੇ

ਸੰਗਰੂਰ, 15 ਮਈ (ਚੌਧਰੀ ਨੰਦ ਲਾਲ ਗਾਂਧੀ)- ਡਾ. ਐਸ. ਪੀ. ਸਿੰਘ ਓਬਰਾਏ ਮੈਨੇਜਿੰਗ ਟਰੱਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.) ਵਲੋਂ ਜਾਰੀ ਕੀਤੇ ਸਿੱਖਿਆ, ਇਲਾਜ 'ਤੇ ਖੇਡਾਂ ਦੇ ਖੇਤਰ ਵਿਚ ਲੋੜਵੰਦਾਂ, ਬੁਢਾਪਾ 'ਤੇ ਬੇ-ਸਹਾਰਾ ਲੋਕਾਂ ਨੂੰ ਚੈੱਕ ਦੇਣ ਦੇ ਲਈ ...

ਪੂਰੀ ਖ਼ਬਰ »

ਅਦਾਕਾਰ ਰਾਣਾ ਰਣਬੀਰ ਦੇ ਪਿਤਾ ਮਾਸਟਰ ਮੋਹਨ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ 20 ਨੂੰ

ਧੂਰੀ, 15 ਮਈ (ਨਰਿੰਦਰ ਸੇਠ)- ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਕਲਾਕਾਰ ਅਤੇ ਧੂਰੀ ਦੇ ਵਸਨੀਕ ਰਾਣਾ ਰਣਬੀਰ ਦੇ ਪਿਤਾ ਮਾਸਟਰ ਮੋਹਨ ਸਿੰਘ ਜੋ ਕਿ ਆਪਣੀ ਜ਼ਿੰਦਗੀ ਦੀ ਸੋਹਣੀ ਯਾਤਰਾ ਪੂਰੀ ਕਰ ਕੇ ਸਦੀਵੀ ਵਿਛੋੜਾ ਦੇ ਗਏ ਸਨ | ਇਸ ਦੁੱਖ ਦੀ ਘੜੀ ਵਿਚ ਫ਼ਿਲਮੀ ਅਦਾਕਾਰ ...

ਪੂਰੀ ਖ਼ਬਰ »

ਭਾਜਪਾ ਦਾ ਆਜੀਵਨ ਸਹਿਯੋਗੀ ਨਿਧੀ ਪਖਵਾੜਾ ਜ਼ਿਲ੍ਹਾ ਸੰਗਰੂਰ 'ਚ ਸ਼ੁਰੂ

ਸੰਗਰੂਰ, 15 ਮਈ (ਧੀਰਜ ਪਸ਼ੌਰੀਆ)- ਭਾਜਪਾ ਦਾ ਆਜੀਵਨ ਸਹਿਯੋਗ ਨਿਧੀ ਪਖਵਾੜਾ ਅੱਜ ਜ਼ਿਲ੍ਹਾ ਸੰਗਰੂਰ ਵਿਚ ਸ਼ੁਰੂ ਹੋ ਗਿਆ ਹੈ | ਇਸ ਪਖਵਾੜੇ ਦੌਰਾਨ ਭਾਜਪਾ ਦੇ ਸਰਗਰਮ ਵਰਕਰਾਂ ਤੋਂ ਪਾਰਟੀ ਲਈ ਫ਼ੰਡ ਇਕੱਠਾ ਕੀਤਾ ਜਾਵੇਗਾ | ਪਖਵਾੜੇ ਦੀ ਸ਼ੁਰੂਆਤ ਕਰਨ ਤੋਂ ਬਾਅਦ ...

ਪੂਰੀ ਖ਼ਬਰ »

ਤਰਕਸ਼ੀਲ ਸਾਹਿਤ ਵੈਨ ਸੰਗਰੂਰ ਪੁੱਜੀ

ਸੰਗਰੂਰ, 15 ਮਈ (ਧੀਰਜ ਪਸ਼ੌਰੀਆ)- ਤਰਕਸ਼ੀਲ ਲਹਿਰ ਦੇ ਪ੍ਰਚਾਰ ਪ੍ਰਸਾਰ ਹਿਤ ਤੁਰਦੀ ਫਿਰਦੀ ਲਾਇਬਰੇਰੀ ਤਰਕਸ਼ੀਲ ਸਾਹਿਤ ਵੈਨ ਪੰਜਾਬ ਦੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਦੀਆਂ ਸੱਥਾਂ, ਸਕੂਲਾਂ, ਕਾਲਜਾਂ ਅਤੇ ਸਿਹਤ ਸੰਸਥਾਵਾਂ ਆਦਿ ਵਿਚ ਦਸਤਕ ਦੇ ਰਹੀ ਹੈ ਤਾਂ ਜੋ ...

ਪੂਰੀ ਖ਼ਬਰ »

ਤੰਦਰੁਸਤ ਸਿਹਤ ਤੇ ਲੰਬੀ ਉਮਰ ਲਈ ਨਿਯਮਤ ਰੂਪ ਵਿਚ ਯੋਗਾ ਜ਼ਰੂਰੀ-ਡਾ. ਨਮਿਤਾ ਗਰਗ

ਮਲੇਰਕੋਟਲਾ, 15 ਮਈ (ਕੁਠਾਲਾ)- ਸਥਾਨਕ ਸ੍ਰੀ ਹਨੂੰਮਾਨ ਮੰਦਰ ਵਿਖੇ ਆਯੋਜਿਤ ਯੋਗਾ ਕੈਂਪ ਵਿਚ ਜੁੜੇ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ. ਨਮਿਤਾ ਗਰਗ ਨੇ ਕਿਹਾ ਕਿ ਮਨੁੱਖ ਨੂੰ ਤੰਦਰੁਸਤ ਸਿਹਤ ਅਤੇ ਲੰਬੀ ਉਮਰ ਜਿਊਣ ਲਈ ਨਿਯਮਤ ਰੂਪ ਵਿਚ ਯੋਗਾ ਅਭਿਆਸ ਕਰਨਾ ਬਹੁਤ ...

ਪੂਰੀ ਖ਼ਬਰ »

ਹੁਸਨ ਕੌਰ ਗੰਨੇ ਦੇ ਰਸ ਦੀ ਰੇੜੀ ਲਗਾ ਕੇ ਕਰਦੀ ਹੈ ਗੁਜ਼ਾਰਾ

ਚੀਮਾ ਮੰਡੀ, 15 ਮਈ (ਜਗਰਾਜ ਮਾਨ)- ਪਿੰਡ ਬੀਰ ਕਲ੍ਹਾਂ ਦੀ ਹੁਸਨ ਕੌਰ ਜਿਸ ਦੇ ਪਿਤਾ ਅਤੇ ਭਰਾ ਦੀ ਮੌਤ ਹੋ ਚੁੱਕੀ ਹੈ ਅਤੇ ਮਾਤਾ ਬੀਮਾਰ ਰਹਿੰਦੀ ਹੈ ਘਰ ਵਿਚ ਕਮਾਉਣ ਵਾਲਾ ਕੋਈ ਨਾਂ ਹੋਣ ਕਾਰਨ ਆਪ ਮਨ ਨੂੰ ਦਿ੍ੜ੍ਹ ਕਰਕੇ ਆਪਣੀ ਮਾਤਾ ਦੀ ਦਵਾਈ ਅਤੇ ਆਪਣੇ ਗੁਜ਼ਾਰੇ ਲਈ ...

ਪੂਰੀ ਖ਼ਬਰ »

ਨਸ਼ੀਲੇ ਤਰਲ ਪਦਾਰਥ ਦੀ ਤਸਕਰੀ ਦੇ ਦੋਸ਼ਾਂ ਵਿਚ ਤਿੰਨ ਨੂੰ 10-10 ਸਾਲ ਕੈਦ

ਸੰਗਰੂਰ, 15 ਮਈ (ਧੀਰਜ ਪਸ਼ੌਰੀਆ)- ਵਧੀਕ ਸੈਸ਼ਨ ਜੱਜ ਦਿਨੇਸ਼ ਕੁਮਾਰ ਦੀ ਅਦਾਲਤ ਨੇ ਨਸ਼ੀਲੇ ਤਰਲ ਪਦਾਰਥ ਦੀ ਤਸਕਰੀ ਦੇ ਦੋਸ਼ਾਂ ਵਿਚ ਤਿੰਨ ਵਿਅਕਤੀਆਂ ਨੂੰ ਦਸ-ਦਸ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਪੁਲਿਸ ਥਾਣਾ ਲਹਿਰਾ ਵਿਖੇ 11 ਜਨਵਰੀ 2014 ਨੂੰ ਦਰਜ ਮਾਮਲੇ ਮੁਤਾਬਿਕ ...

ਪੂਰੀ ਖ਼ਬਰ »

ਨਗਰ ਕੌ ਾਸਲ ਦੀ ਹੋਈ ਬਜਟ ਮੀਟਿੰਗ ਵਿਚ ਕੌਾਸਲਰਾਂ ਦਾ ਕੋਰਮ ਦਾ ਪੂਰਾ ਹੋਣ ਕਾਰਨ ਮੀਟਿੰਗ ਬਰਖ਼ਾਸਤ

ਸੁਨਾਮ ਊਧਮ ਸਿੰਘ ਵਾਲਾ, ਸੁਨਾਮ, 15 ਮਈ (ਰੁਪਿੰਦਰ ਸਿੰਘ ਸੱਗੂ, ਹਰਚੰਦਰ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਨਗਰ ਕੌਾਸਲ ਸੁਨਾਮ ਵਿਖੇ ਨਗਰ ਕੌਾਸਲ ਦੀ ਹੋਈ ਬਜਟ ਮੀਟਿੰਗ ਵਿਚ ਕੌਾਸਲਰਾਂ ਦਾ ਕੋਰਮ ਦਾ ਪੂਰਾ ਹੋਣ ਕਾਰਨ ਮੀਟਿੰਗ ਨੂੰ ਬਰਖ਼ਾਸਤ ਕਰਨਾ ਪਿਆ, ਇਸ ...

ਪੂਰੀ ਖ਼ਬਰ »

ਮੰਦਿਰ ਦੀ ਭੰਨ ਤੋੜ ਕਰਨ ਵਾਲੇ ਅਨਸਰਾਂ ਿਖ਼ਲਾਫ਼ ਕਾਰਵਾਈ ਦੀ ਮੰਗ

ਮਸਤੂਆਣਾ ਸਾਹਿਬ, 15 ਮਈ (ਦਮਦਮੀ)- ਜਨ ਸਹਾਰਾ ਕਲੱਬ ਕਾਂਝਲਾ ਦੇ ਚੇਅਰਮੈਨ ਸ੍ਰੀ ਬਸੰਤ ਕੁਮਾਰ ਗਰਗ ਅਤੇ ਵਾਈਸ ਚੇਅਰਮੈਨ ਸ੍ਰੀ ਭਗਵੰਤ ਰਾਏ ਜੋਸ਼ੀ ਨੇ ਬੀਤੇ ਦਿਨੀਂ ਪਿੰਡ ਭਸੌੜ ਵਿਖੇ ਜੈ ਜਵਾਲਾ ਮੰਦਿਰ ਅੰਦਰ ਦਾਖ਼ਲ ਹੋ ਕੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਮੰਦਿਰ ...

ਪੂਰੀ ਖ਼ਬਰ »

ਐਸ.ਡੀ.ਐਮ. ਦਫ਼ਤਰ ਅੱਗੇ ਧਰਨਾ

ਸੁਨਾਮ ਊਧਮ ਸਿੰਘ ਵਾਲਾ, 15 ਮਈ (ਧਾਲੀਵਾਲ, ਭੁੱਲਰ)- ਆਪਣੀਆਂ ਮੰਗਾਂ ਨੰੂ ਲੈ ਕੇ ਮਜ਼ਦੂਰਾਂ ਨੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਇਕਾਈ ਛਾਜਲੀ ਵਲੋਂ ਸਥਾਨਕ ਐਸ.ਡੀ.ਐਮ. ਦਫ਼ਤਰ ਅੱਗੇ ਰੋਸ ਧਰਨਾ ਦੇ ਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਿਖ਼ਲਾਫ਼ ਜੰਮ ਕੇ ...

ਪੂਰੀ ਖ਼ਬਰ »

ਲੋਇਪਾ ਵਲੋਂ 'ਆਪ' ਦਾ ਸਾਥ ਦੇਣ ਦਾ ਐਲਾਨ

ਰੁੜਕੀ ਕਲਾਂ, 15 ਮਈ (ਜਤਿੰਦਰ ਮੰਨਵੀ)- ਕਾਂਗਰਸ 'ਤੇ ਅਕਾਲੀ-ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਅਤੇ ਵਾਰੀ-ਵਾਰੀ ਰਾਜ ਕਰਨ ਨੇ ਪੰਜਾਬ ਨੂੰ ਕੰਗਾਲ ਕਰ ਕੇ ਰੱਖ ਦਿੱਤਾ ਹੈ ਜਿਸ ਕਰ ਕੇ ਲੋਕ ਇਨਸਾਫ਼ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਲੋਂ ਲੋਕ ਹਿਤ ਲਈ ਲਏ ਫ਼ੈਸਲੇ ...

ਪੂਰੀ ਖ਼ਬਰ »

ਰਜ਼ੀਆ ਸੁਲਤਾਨਾ ਨੇ ਰੋਜ਼ਿਆਂ ਦੌਰਾਨ ਮਲੇਰਕੋਟਲਾ ਇਲਾਕੇ 'ਚ 24 ਘੰਟੇ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਦਿੱਤੇ ਆਦੇਸ਼

ਮਲੇਰਕੋਟਲਾ, 15 ਮਈ (ਪਾਰਸ ਜੈਨ)- 17 ਮਈ ਤੋਂ ਸ਼ੁਰੂ ਹੋ ਰਹੇ ਰਮਜ਼ਾਨ-ਉਲ-ਮੁਬਾਰਕ (ਰੋਜ਼ਿਆਂ) ਦੇ ਪਵਿੱਤਰ ਮਹੀਨੇ ਵਿਚ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਦੀਆਂ ਕੋਸ਼ਿਸ਼ਾਂ ਸਦਕਾ ਸਬ ਡਵੀਜ਼ਨ ਮਲੇਰਕੋਟਲਾ ਸ਼ਹਿਰ ਸਮੇਤ ਬਹੁ ਗਿਣਤੀ ਮੁਸਲਿਮ ਆਬਾਦੀ ਵਾਲੇ ...

ਪੂਰੀ ਖ਼ਬਰ »

ਭਾਕਿਯੂ ਦੀ ਚੋਣ ਕੀਤੀ

ਘਰਾਚੋਂ, 15 ਮਈ (ਘੁਮਾਣ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਪਿੰਡ ਸੰਘਰੇੜੀ ਇਕਾਈ ਦੀ ਚੋਣ ਗੁਰਮੀਤ ਸਿੰਘ ਕਪਿਆਲ ਜ਼ਿਲ੍ਹਾ ਪ੍ਰਧਾਨ ਸੰਗਰੂਰ, ਦਰਬਾਰਾ ਸਿੰਘ ਨਾਗਰਾ ਬਲਾਕ ਪ੍ਰਧਾਨ ਭਵਾਨੀਗੜ੍ਹ ਅਤੇ ਕਸ਼ਮੀਰ ਸਿੰਘ ਘਰਾਚੋਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ...

ਪੂਰੀ ਖ਼ਬਰ »

ਸ੍ਰੀ ਸਿੰਗਲਾ ਦੇ ਮੰਤਰੀ ਬਣਨ ਨਾਲ ਜ਼ਿਲ੍ਹਾ ਸੰਗਰੂਰ ਦੇ ਵਿਕਾਸ ਕਾਰਜਾਂ ਵਿਚ ਆਵੇਗੀ ਤੇਜ਼ੀ-ਸਤਨਾਮ ਘੁਮਾਣ

ਦਿੜ੍ਹਬਾ ਮੰਡੀ, 15 ਮਈ (ਪਰਵਿੰਦਰ ਸੋਨੂੰ)- ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਦਾ ਮੰਤਰੀ ਬਣਨ ਤੋ ਬਾਅਦ ਸਭ ਤੋਂ ਪਹਿਲਾ ਮੰਤਰੀ ਬਣ ਕੇ ਦਿੜ੍ਹਬਾ ਆਉਣ 'ਤੇ ਅਗਰਵਾਲ ਸਮਾਜ ਅਤੇ ਸ਼ਹਿਰ ਨਿਵਾਸੀਆਂ ਵਲੋਂ ਅਨਾਜ ਮੰਡੀ ਦਿੜ੍ਹਬਾ ਵਿਖੇ ਸ੍ਰੀ ਸਿੰਗਲਾ ਦੇ ਅਤਿ ...

ਪੂਰੀ ਖ਼ਬਰ »

ਮੂੰਹ ਢੱਕ ਕੇ ਦੁਪਹੀਆ ਵਾਹਨ ਚਲਾਉਣ ਵਾਲਿਆਂ ਿਖ਼ਲਾਫ਼ ਪੁਲਿਸ ਨੇ ਕੱਸਿਆ ਸ਼ਿਕੰਜਾ

ਸੁਨਾਮ ਊਧਮ ਸਿੰਘ ਵਾਲਾ, 15 ਮਈ (ਭੁੱਲਰ, ਧਾਲੀਵਾਲ)- ਬੀਤੇ ਕੱਲ੍ਹ ਸੰਗਰੂਰ ਸ਼ਹਿਰ ਵਿਚ ਹੋਈ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਬਾਅਦ ਸੁਨਾਮ ਪੁਲਿਸ ਨੇ ਅੱਜ ਥਾਂ ਥਾਂ ਨਾਕੇ ਲਗਾ ਕੇ ਮਾੜੇ ਅਨਸਰਾਂ ਿਖ਼ਲਾਫ਼ ਜ਼ੋਰਦਾਰ ਮੁਹਿੰਮ ਚਲਾਈ | ਸਥਾਨਕ ਜਵੰਧਾ ਟੀ-ਪੁਆਇੰਟ ...

ਪੂਰੀ ਖ਼ਬਰ »

ਸਰਹਿੰਦ ਫ਼ਤਹਿ ਦਿਵਸ 'ਤੇ ਸੈਮੀਨਾਰ

ਅਹਿਮਦਗੜ੍ਹ, 15 ਮਈ (ਰਣਧੀਰ ਸਿੰਘ ਮਹੋਲੀ)- ਗੁਰੂ ਹਰਗੋਬਿੰਦ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਵਿਖੇ ਸਰਹਿੰਦ ਫ਼ਤਹਿ ਦਿਵਸ ਨੂੰ ਸਮਰਪਿਤ ਸੈਮੀਨਾਰ ਕੀਤਾ ਗਿਆ | ਸੈਮੀਨਾਰ ਵਿਚ ਪਿ੍ੰਸੀਪਲ ਹਰਦੇਵ ਸਿੰਘ ਸੇਖੋ, ਦਰਸ਼ਨ ਸਿੰਘ ਖ਼ਾਲਸਾ ਅਤੇ ਨੈਤਿਕ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ ਵਲੋਂ ਮਲੇਰਕੋਟਲਾ ਇਲਾਕੇ ਦੇ ਸਰਕਾਰੀ ਸਕੂਲਾਂ ਦਾ ਅਚਨਚੇਤ ਨਿਰੀਖਣ

ਮਲੇਰਕੋਟਲਾ, 15 ਮਈ (ਕੁਠਾਲਾ)- ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਤੇ ਹੋਰ ਸਟਾਫ਼ ਦੀ ਹਾਜ਼ਰੀ ਯਕੀਨੀ ਬਣਾਉਣ ਅਤੇ ਵਿੱਦਿਅਕ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱਖਿਆ) ਸੰਗਰੂਰ ਸ. ਬਲਵੀਰ ਸਿੰਘ ਵਲੋਂ ਅੱਜ ਸੁਵੱਖਤੇ ਹੀ ਮਲੇਰਕੋਟਲਾ ...

ਪੂਰੀ ਖ਼ਬਰ »

ਹੋਣਹਾਰ ਲੜਕੀਆਂ ਸਨਮਾਨਿਤ ਕਰਨ ਲਈ ਸਮਾਗਮ ਕਰਵਾਇਆ

ਮੂਲੋਵਾਲ, 15 ਮਈ (ਰਤਨ ਭੰਡਾਰੀ)- ਪੇਂਡੂ ਖੇਤਰ ਵਿਚ ਪੜ੍ਹਾਈ ਬਾਰੇ ਫੈਲੀਆਂ ਗ਼ਲਤ ਧਾਰਨਾਵਾਂ ਨੂੰ ਸਰਕਾਰੀ ਹਾਈ ਸਕੂਲ ਹੇੜੀਕੇ ਦੀਆਂ ਲੜਕੀਆਂ ਨੇ ਦਸਵੀਂ ਜਮਾਤ ਦੀ ਪ੍ਰੀਖਿਆ ਵਿਚੋਂ ਸ਼ਾਨਦਾਰ ਅੰਕ ਪ੍ਰਾਪਤ ਕਰ ਕੇ ਤੋੜ ਦਿੱਤਾ | ਹੋਣਹਾਰ ਵਿਦਿਆਰਥਣਾਂ ਦੇ ਸਨਮਾਨ ...

ਪੂਰੀ ਖ਼ਬਰ »

ਜ਼ਮੀਨ ਪੱਕੇ ਤੌਰ 'ਤੇ ਅਲਾਟ ਕਰਨ ਦੀ ਉਠਾਈ ਮੰਗ

ਸੰਗਰੂਰ, 15 ਮਈ (ਅਮਨ, ਦਮਨ) - ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਸੰਗਰੂਰ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਡਾਕਟਰ ਮੱਖਣ ਸਿੰਘ ਸੂਬਾ ਜਨਰਲ ਸੈਕਟਰੀ ਬਸਪਾ ਅਤੇ ਸ: ਚਮਕੌਰ ਸਿੰਘ ਵੀਰ ਜੋਨ ਇੰਚਾਰਜ ਲੁਧਿਆਣਾ ਵਿਸ਼ੇਸ਼ ...

ਪੂਰੀ ਖ਼ਬਰ »

ਸੱਤ ਰੋਜ਼ਾ ਵਰਕਸ਼ਾਪ ਦਾ ਉਦਘਾਟਨੀ ਸਮਾਗਮ

ਧੂਰੀ, 15 ਮਈ (ਸੁਖਵੰਤ ਸਿੰਘ ਭੁੱਲਰ)- ਦੇਸ਼ ਭਗਤ ਕਾਲਜ ਬਰੜ੍ਹਵਾਲ ਧੂਰੀ ਪਿ੍ੰਸੀਪਲ ਡਾ. ਸਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਪੰਜਾਬੀ ਅਤੇ ਕੰਪਿਊਟਰ ਵਿਭਾਗ ਵਲੋਂ ਪੰਜਾਬੀ ਪੀਡੀਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਕੰਪਿਊਟਰ ਵਿਚ ਪੰਜਾਬੀ ਦੀ ...

ਪੂਰੀ ਖ਼ਬਰ »

ਸ਼ਾਹਕੋਟ ਜ਼ਿਮਨੀ ਚੋਣ 'ਚ ਕਾਂਗਰਸ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਵੇਗਾ-ਕਰਨ ਘੁਮਾਣ

ਦਿੜ੍ਹਬਾ ਮੰਡੀ, 15 ਮਈ (ਪਰਵਿੰਦਰ ਸੋਨੂੰ)- ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਕਰਨ ਘੁਮਾਣ ਕੈਨੇਡਾ ਸਾਬਕਾ ਮੈਂਬਰ ਐਨ. ਆਰ. ਆਈ ਕਮਿਸ਼ਨ ਪੰਜਾਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਪੰਜਾਬ ਦੀ ਸਤਾ 'ਤੇ ...

ਪੂਰੀ ਖ਼ਬਰ »

ਐਮ.ਬੀ.ਏ. ਅਤੇ ਐਮ.ਸੀ.ਏ. ਦੀਆਂ ਕਲਾਸਾਂ ਮੁੜ ਹੋਈਆਂ ਸ਼ੁਰੂ

ਮਸਤੂਆਣਾ ਸਾਹਿਬ, 15 ਮਈ (ਦਮਦਮੀ)- ਸੰਤ ਅਤਰ ਸਿੰਘ ਵਲੋਂ ਵਿਰੋਸਾਏ ਹੋਏ ਸਥਾਨ ਗੁਰ ਸਾਗਰ ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਕੌਾਸਲ ਅਧੀਨ ਚੱਲ ਰਹੀ ਵਿੱਦਿਅਕ ਸੰਸਥਾ ਅਕਾਲ ਗਰੁੱਪ ਆਫ਼ ਟੈਕਨੀਕਲ ਐਾਡ ਮੈਨੇਜਮੈਂਟ ਕਾਲਜ ਵਿਖੇ ਐਮ.ਬੀ.ਏ. ਅਤੇ ਐਮ.ਸੀ.ਏ. ਦੀਆਂ ...

ਪੂਰੀ ਖ਼ਬਰ »

ਸਿੰਗਲਾ ਨੇ ਕਿਸਾਨਾਂ ਨੂੰ ਚੈੱਕ ਦਿੱਤੇ

ਭਵਾਨੀਗੜ੍ਹ, 15 ਮਈ (ਜਰਨੈਲ ਸਿੰਘ ਮਾਝੀ)- ਅੱਜ ਭਵਾਨੀਗੜ੍ਹ ਸਟੇਡੀਅਮ ਵਿਖੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਸਾਨਾਂ ਨੂੰ ਪਿਛਲੇ ਸਾਲ ਹੋਏ ਕਣਕ ਦੇ ਖ਼ਰਾਬੇ ਦੇ ਚੈੱਕ ਦਿੱਤੇ | ਪਿੰਡ ਝਨੇੜੀ, ਮੱਟਰਾਂ, ਰੇਤਗੜ੍ਹ, ਅਤੇ ਭੱਟੀਵਾਲ ਸਮੇਤ ਚਾਰ ਪਿੰਡਾਂ ਦੇ 587 ...

ਪੂਰੀ ਖ਼ਬਰ »

ਜੰਗਲਾਤ ਵਿਭਾਗ ਨੇ ਸਰਕਾਰੀ ਜ਼ਮੀਨ ਉੱਤੇ ਲੋਕਾਂ ਵਲੋਂ ਕੀਤਾ ਨਾਜਾਇਜ਼ ਕਬਜ਼ਾ ਛੁਡਵਾਇਆ

ਖਨੌਰੀ, 15 ਮਈ (ਰਾਜੇਸ਼ ਕੁਮਾਰ)- ਪੰਜਾਬ 'ਚ ਕੌਮੀ ਮਾਰਗਾਂ, ਸਟੇਟ ਮਾਰਗਾਂ ਲਿੰਕ ਸੜਕਾਂ ਅਤੇ ਹੋਰ ਜਿੱਥੇ ਵੀ ਪੰਜਾਬ ਸਰਕਾਰ ਦੀ ਖ਼ਾਲੀ ਜ਼ਮੀਨ ਪਈ ਹੈ ਅਤੇ ਉਸ ਜ਼ਮੀਨ 'ਤੇ ਨਾਲ ਲੱਗਦੇ ਲੋਕਾਂ ਵਲੋਂ ਕਬਜ਼ਾ ਕੀਤਾ ਹੋਇਆ ਹੈ ਨੂੰ ਛੁਡਾਉਣ ਲਈ ਪੰਜਾਬ ਦੇ ਜੰਗਲਾਤ ਵਿਭਾਗ ...

ਪੂਰੀ ਖ਼ਬਰ »

ਭੱਠਾ ਮਾਲਕ ਅਸ਼ੋਕ ਬਾਂਸਲ ਦੇ ਕਾਤਲਾਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਲਗਾਇਆ ਪੁਲਿਸ ਥਾਣੇ ਅੱਗੇ ਪੱਕਾ ਧਰਨਾ

ਲਹਿਰਾਗਾਗਾ, 15 ਮਈ (ਅਸ਼ੋਕ ਗਰਗ, ਸੂਰਜ ਭਾਨ ਗੋਇਲ)- ਪੁਲਿਸ ਵਲੋਂ ਸੇਵਾ ਮੁਕਤ ਅਧਿਆਪਕ ਅਤੇ ਭੱਠਾ ਮਾਲਕ ਅਸ਼ੋਕ ਬਾਂਸਲ ਦੇ ਕਾਤਲਾਂ ਨੂੰ ਗਿ੍ਫ਼ਤਾਰ ਕਰਨ ਲਈ ਦੋ ਵਾਰ ਮੰਗੇ ਸਮੇਂ ਤੋਂ ਬਾਅਦ ਵੀ ਪੁਲਿਸ ਕਾਤਲਾਂ ਤੱਕ ਪਹੁੰਚਣ ਵਿਚ ਅਸਫ਼ਲ ਰਹੀ ਹੈ | ਪੁਲਿਸ ਵਲੋਂ ...

ਪੂਰੀ ਖ਼ਬਰ »

ਜਸਦੇਵ ਸਿੰਘ ਧਾਲੀਵਾਲ ਨੂੰ ਸ਼ਰਧਾ ਦੇ ਫੁੱਲ ਭੇਟ

ਸੰਦੌੜ, 15 ਮਈ (ਗੁਰਪ੍ਰੀਤ ਸਿੰਘ ਚੀਮਾ)- ਪੰਜਾਬੀ ਸਾਹਿਤ ਦੀ ਮਾਣਮੱਤੀ ਸ਼ਖ਼ਸੀਅਤ ਅਤੇ ਉੱਘੇ ਨਾਵਲਕਾਰ ਜਸਦੇਵ ਸਿੰਘ ਧਾਲੀਵਾਲ ਨਮਿਤ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਦਸੌਧਾ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ | ...

ਪੂਰੀ ਖ਼ਬਰ »

ਮੁਲਾਜ਼ਮ ਫ਼ਰੰਟ ਪੰਜਾਬ ਦੀ ਮੀਟਿੰਗ ਅੱਜ

ਸੰਗਰੂਰ, 15 ਮਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਮੁਲਾਜਮ ਫ਼ਰੰਟ ਪੰਜਾਬ ਜ਼ਿਲ੍ਹਾ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਵਰਿੰਦਰਜੀਤ ਸਿੰਘ ਬਜਾਜ ਨੇ ਦੱਸਿਆ ਕਿ ਫ਼ਰੰਟ ਦੀ ਸੂਬਾ ਪਧਰੀ ਮੀਟਿੰਗ 16 ਮਈ ਨੰੂ ਸਥਾਨਕ ਗੁਰਦੁਆਰਾ ਅਕਾਲਸਰ ਵਿਖੇ ਸੂਬਾ ਪ੍ਰਧਾਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX