ਤਾਜਾ ਖ਼ਬਰਾਂ


ਸੜਕ ਹਾਦਸੇ ਚ 2 ਨੌਜਵਾਨਾ ਦੀ ਮੌਤ
. . .  1 day ago
ਉਸਮਾਨਪੁਰ ,21 ਜਨਵਰੀ {ਸੰਦੀਪ }-ਪਿੰਡ ਉਸਮਾਨਪੁਰ - ਚੱਕਲ਼ੀ ਸੰਪਰਕ ਸੜਕ 'ਤੇ ਟਰੈਕਟਰ ਟਰਾਲੀ ਅਤੇ ਮੋਟਰ ਸਾਈਕਲ ਦੀ ਟੱਕਰ 'ਚ 2 ਨੌਜਵਾਨਾ ਦੀ ਮੌਤ ਹੋ ਗਈ ।
ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ 'ਤੇ ਨਜ਼ਰ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 21 ਜਨਵਰੀ - ਇੰਗਲੈਂਡ ਦੇ ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਦੀ ਈ.ਵੀ.ਐਮ...
ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ 2020 ਰਾਸ਼ਟਰਪਤੀ ਚੋਣ ਲੜਨ ਦਾ ਐਲਾਨ
. . .  1 day ago
ਨਿਊਯਾਰਕ, 21 ਜਨਵਰੀ - ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ 2020 ਦੀ ਰਾਸ਼ਟਰਪਤੀ ਚੋਣ ਲੜੀ...
ਟਾਟਾ ਸੂਮੋ ਅਤੇ ਟਰੱਕ ਦੀ ਟੱਕਰ 'ਚ 3 ਮੌਤਾਂ, ਇੱਕ ਜ਼ਖਮੀ
. . .  1 day ago
ਮੂਨਕ, 21 ਜਨਵਰੀ (ਰਾਜਪਾਲ ਸਿੰਗਲਾ) - ਇੱਥੋਂ ਨੇੜਲੇ ਪਿੰਡ ਕੋਲ ਹੋਏ ਦਰਦਨਾਕ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖਮੀ ਹੋ ਗਿਆ। ਇਹ ਹਾਦਸਾ...
ਖ਼ਰਾਬ ਮੌਸਮ ਦੇ ਮੱਦੇਨਜ਼ਰ ਦੇਹਰਾਦੂਨ ਦੇ ਸਕੂਲਾਂ 'ਚ ਕੱਲ੍ਹ ਛੁੱਟੀ
. . .  1 day ago
ਦੇਹਰਾਦੂਨ, 21 ਜਨਵਰੀ - ਭਾਰੀ ਬਰਸਾਤ ਤੇ ਬਰਫ਼ਬਾਰੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਉੱਤਰਾਖੰਡ ਦੇ ਦੇਹਰਾਦੂਨ ਪ੍ਰਸ਼ਾਸਨ ਨੇ 22 ਜਨਵਰੀ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਆਂਗਣਵਾੜੀ...
ਕਰਨਾਟਕ : ਵਿਧਾਇਕ ਜੇ.ਐਨ ਗਣੇਸ਼ ਕਾਂਗਰਸ ਤੋਂ ਮੁਅੱਤਲ
. . .  1 day ago
ਬੈਂਗਲੁਰੂ, 21 ਜਨਵਰੀ - ਕਾਂਗਰਸ ਦੇ ਵਿਧਾਇਕ ਜੇ.ਐਨ ਗਣੇਸ਼ ਵੱਲੋਂ ਕਾਂਗਰਸ ਦੇ ਹੀ ਵਿਧਾਇਕ ਅਨੰਦ ਸਿੰਘ ਨਾਲ ਮਾਰਕੁੱਟ ਤੋਂ ਬਾਅਦ ਕਰਨਾਟਕ ਕਾਂਗਰਸ ਦੇ ਜਨਰਲ ਸਕੱਤਰ...
ਕਰਨਾਟਕ ਕਿਸ਼ਤੀ ਹਾਦਸਾ : ਹੁਣ ਤੱਕ 16 ਲਾਸ਼ਾਂ ਬਰਾਮਦ
. . .  1 day ago
ਬੈਂਗਲੁਰੂ, 21 ਜਨਵਰੀ - ਕਰਨਾਟਕ ਦੇ ਕਰਵਾੜ 'ਚ 24 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟਣ ਤੋਂ ਬਾਅਦ ਸਮੁੰਦਰੀ ਫ਼ੌਜ ਤੇ ਕੋਸਟ ਗਾਰਡ ਨੇ ਹੁਣ ਤੱਕ 16 ਲੋਕਾਂ ਦੀਆਂ ਲਾਸ਼ਾਂ...
680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਜਲੰਧਰ, 21 ਜਨਵਰੀ - ਸੀ.ਆਈ.ਏ ਸਟਾਫ਼ ਨੇ 680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਡੀ.ਸੀ.ਪੀ ਜਾਂਚ ਗੁਰਮੀਤ ਸਿੰਘ ਨੇ ਦੱਸਿਆ ਕਿ...
ਗੋਦਾਮ ਦੀ ਕੰਧ ਡਿੱਗਣ ਕਾਰਨ 2 ਲੋਕਾਂ ਦੀ ਮੌਤ
. . .  1 day ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਦੇ ਨਜਫਗੜ੍ਹ ਦੇ ਨਾਂਗਲੀ 'ਚ ਇੱਕ ਗੋਦਾਮ ਦੀ ਕੰਧ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ......
ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 29 ਜਨਵਰੀ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 21 ਜਨਵਰੀ- ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਸੁਣਵਾਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 29 ਜਨਵਰੀ ਤੱਕ ਮੁਲਤਵੀ ਕਰ ਦਿੱਤਾ.....
ਕੁਲਥਮ ਦੇ ਨੌਜਵਾਨ ਦੀ ਮਨੀਲਾ 'ਚ ਗੋਲੀ ਮਾਰ ਕੇ ਹੱਤਿਆ
. . .  1 day ago
ਮੇਹਲੀ, 21 ਜਨਵਰੀ (ਗੁਰਜਿੰਦਰ ਸਿੰਘ ਗੁਰੂ, ਸੰਦੀਪ ਸਿੰਘ) - ਬਲਾਕ ਬੰਗਾ ਦੇ ਪਿੰਡ ਕੁਲਥਮ ਦੇ ਨੌਜਵਾਨ ਦੀ ਮਨੀਲਾ ਵਿਖੇ ਲੁਟੇਰਿਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਨੌਜਵਾਨ...
ਸ੍ਰੀ ਮੁਕਤਸਰ ਸਾਹਿਬ: ਕੈਬਨਿਟ ਮੰਤਰੀ ਸਿੰਗਲਾ ਨੇ ਰੇਲਵੇ ਓਵਰਬ੍ਰਿਜ ਦਾ ਰੱਖਿਆ ਨੀਂਹ ਪੱਥਰ
. . .  1 day ago
ਸ੍ਰੀ ਮੁਕਤਸਰ ਸਾਹਿਬ, 21 ਜਨਵਰੀ (ਰਣਜੀਤ ਸਿੰਘ ਢਿੱਲੋਂ)- ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਵਰ੍ਹਦੇ ਮੀਂਹ 'ਚ ਰੇਲਵੇ ਓਵਰਬ੍ਰਿਜ ਦਾ ਨੀਂਹ ਪੱਥਰ ਰੱਖਿਆ ਇਸ ਤੋਂ ਪਹਿਲਾਂ ਸਿੰਗਲਾ ਭੂਮੀ ਪੂਜਣ ਰਸਮ 'ਚ ....
ਕਿਸ਼ਤੀ ਪਲਟਣ ਕਾਰਨ 6 ਮੌਤਾਂ
. . .  1 day ago
ਬੈਂਗਲੁਰੂ, 21 ਜਨਵਰੀ - ਕਰਨਾਟਕ ਦੇ ਕਰਵਾੜ ਨੇੜੇ ਨਦੀ 'ਚ ਕਿਸ਼ਤੀ ਪਲਟਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਕਿਸ਼ਤੀ ਵਿਚ ਕੁੱਲ 22 ਲੋਕ ਸਵਾਰ ਸਨ। ਮਛੇਰਿਆ ਅਤੇ ਕੋਸਟ ਗਾਰਡ...
ਤਿਹਾੜ ਜੇਲ੍ਹ ਅਧਿਕਾਰੀਆਂ ਦੀ ਪਟੀਸ਼ਨ ਖ਼ਾਰਜ, 15 ਮਿਨਟ ਆਈ.ਐਸ.ਡੀ. ਕਾਲ ਕਰ ਸਕੇਗਾ ਮਿਸ਼ੇਲ
. . .  1 day ago
ਨਵੀਂ ਦਿੱਲੀ, 21 ਜਨਵਰੀ- ਅਗਸਤਾ ਵੈਸਟਲੈਂਡ ਮਾਮਲੇ 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ, ਜਿਸ 'ਚ ਕਥਿਤ ਵਿਚੌਲੀਏ ਕ੍ਰਿਸਚੀਅਨ ਮਿਸ਼ੇਲ ਨੂੰ ਹਰ ਹਫ਼ਤੇ 15 ਮਿਨਟ ਤਕ ....
ਤਲਵੰਡੀ ਭਾਈ ਦੀ ਦਾਣਾ ਮੰਡੀ 'ਚੋਂ ਮਿਲੀ ਨੌਜਵਾਨ ਦੀ ਲਾਸ਼
. . .  1 day ago
ਤਲਵੰਡੀ ਭਾਈ, 21 ਜਨਵਰੀ (ਕੁਲਜਿੰਦਰ ਕੁਮਾਰ ਗਿੱਲ)- ਸਥਾਨਕ ਦਾਣਾ ਮੰਡੀ 'ਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਸੁਖਚੈਨ ਸਿੰਘ(23) ਵਾਸੀ ਵਾਰਡ ਨੰ. 7, ਤਲਵੰਡੀ ਭਾਈ ਵਜੋਂ ਹੋਈ ਹੈ। ਤਲਵੰਡੀ ਭਾਈ ਦੇ ਮੁਖੀ ਅਥੀਨਵ ਚੌਹਾਨ ਵੱਲੋਂ ......
ਰਾਜਾਸਾਂਸੀ ਦੇ ਪਿੰਡ ਖਿਆਲਾ ਵਿਖੇ ਪਹੁੰਚੇ ਸੁਖਬੀਰ ਬਾਦਲ
. . .  1 day ago
ਜੰਮੂ-ਕਸ਼ਮੀਰ : ਅੱਤਵਾਦੀਆਂ ਨਾਲ ਮੁਠਭੇੜ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ
. . .  1 day ago
ਜੋਧ ਸਿੰਘ ਸਮਰਾ ਤੇ ਮਜੀਠੀਆ ਮਿਲ ਕੇ ਸੰਭਾਲਣਗੇ ਹਲਕਾ ਅਜਨਾਲਾ ਦੀ ਜ਼ਿੰਮੇਵਾਰੀ - ਬਾਦਲ
. . .  1 day ago
ਸ਼ਰਾਬ ਦੇ ਦੁੱਖ ਕਾਰਨ ਹੀ ਭਗਵੰਤ ਮਾਨ ਦੇ ਪਰਿਵਾਰ ਨੇ ਉਸ ਨੂੰ ਛੱਡਿਆ- ਮਜੀਠੀਆ
. . .  1 day ago
ਸੰਘਣੀ ਧੁੰਦ ਕਾਰਨ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਜੇਠ ਸੰਮਤ 550
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਸੰਪਾਦਕੀ

ਨੌਜਵਾਨ ਕਿਉਂ ਨਹੀਂ ਰਹਿਣਾ ਚਾਹੁੰਦੇ ਪੰਜਾਬ ਵਿਚ?

ਜਿਸ ਤਰ੍ਹਾਂ ਪੰਜਾਬੀਆਂ ਵਿਚ, ਖ਼ਾਸ ਤੌਰ 'ਤੇ ਨੌਜਵਾਨਾਂ ਵਿਚ ਬਾਹਰ ਜਾਣ ਦੀ ਦੌੜ ਲੱਗੀ ਹੈ ਤਾਂ ਅਜਿਹੇ ਮਾਹੌਲ ਵਿਚ ਹਰੇਕ ਦੇ ਮਨ ਵਿਚ ਉਪਰੋਕਤ ਸਵਾਲ ਪੈਦਾ ਹੋਣਾ ਸੁਭਾਵਿਕ ਹੀ ਹੈ, ਇਸੇ ਸਵਾਲ ਦਾ ਜਵਾਬ ਲੱਭਣ ਲਈ ਪਿਛਲੇ ਦਿਨੀਂ ਕਾਲਜ ਵਿਚ ਉੱਘੇ ਚਿੰਤਕ ਡਾ: ਸਵਰਾਜ ...

ਪੂਰੀ ਖ਼ਬਰ »

ਪੰਥ ਦਰਦੀ ਗੋਪਾਲ ਸਿੰਘ ਕੌਮੀ

ਬਰਸੀ 'ਤੇ ਵਿਸ਼ੇਸ਼ਸ ਗੋਪਾਲ ਸਿੰਘ ਕੌਮੀ ਨਿਡਰ ਅਕਾਲੀ, ਪੰਥ ਦਰਦੀ, ਧਾਰਮਿਕ ਖਿਆਲਾਂ ਵਾਲੇ, ਸੱਚ 'ਤੇ ਪਹਿਰਾ ਦੇਣ ਵਾਲੇ ਇਨਸਾਨ ਸਨ। ਸ: ਗੋਪਾਲ ਸਿੰਘ ਕੌਮੀ ਦਾ ਜਨਮ 1887 ਈ: ਨੂੰ ਸ: ਹੇਮ ਸਿੰਘ ਦੇ ਗ੍ਰਹਿ ਮਾਤਾ ਸਤਵੰਤ ਕੌਰ ਦੀ ਕੁੱਖੋਂ ਪਿੰਡ ਗੜ੍ਹ ਫਤਹਿ ਸ਼ਾਹ ਤਹਿਸੀਲ ...

ਪੂਰੀ ਖ਼ਬਰ »

ਦੇਸ਼ ਵਿਚ ਧਰਮ-ਨਿਰਪੱਖਤਾ ਨੂੰ ਮਜ਼ਬੂਤ ਕਰਨ ਦੀ ਲੋੜ

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਸਿਰਫ ਇਕ ਸਿੱਖਿਆ ਦਾ ਕੇਂਦਰ ਹੀ ਨਹੀਂ ਹੈ। ਇਹ ਪਾਕਿਸਤਾਨ ਦੀ ਮੰਗ ਕਰਨ ਵਾਲੇ ਅੰਦੋਲਨ ਵਿਚ ਅਗਲੀ ਕਤਾਰ ਵਿਚ ਰਹੀ ਹੈ ਅਤੇ ਹੁਣ ਵੀ ਇਸ ਦਾ ਝੁਕਾਅ ਉਸ ਵੱਲ ਹੈ, ਜੋ ਮਿੱਲਤ ਲਈ ਫਾਇਦੇਮੰਦ ਸਮਝਿਆ ਜਾਂਦਾ ਹੈ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸਭ ਤੋਂ ਮਹੱਤਵਪੂਰਨ ਹਾਲ ਵਿਚ ਮੁਹੰਮਦ ਅਲੀ ਜਿਨਾਹ ਦੀ ਤਸਵੀਰ ਦਾ ਹੋਣਾ ਕੋਈ ਹੈਰਾਨੀ ਦੀ ਗੱਲ ਨਹੀਂ ਹੈ। ਇਹ ਤਸਵੀਰ ਦੇਸ਼ ਦੀ ਵੰਡ ਤੋਂ ਪਹਿਲਾਂ ਵੀ ਉਥੇ ਹੀ ਸੀ ਅਤੇ ਏਨੇ ਸਾਲਾਂ ਦੌਰਾਨ ਉਥੇ ਹੀ ਰਹੀ। ਮੇਰੇ ਲਈ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਤਸਵੀਰ ਇਕ ਮਈ ਨੂੰ ਗਾਇਬ ਹੋ ਗਈ ਅਤੇ 3 ਮਈ ਨੂੰ ਫਿਰ ਤੋਂ ਉਸੇ ਥਾਂ ਆ ਗਈ। ਸੱਚ ਹੈ ਕਿ ਇਹ ਭਾਜਪਾ ਦੇ ਇਕ ਕੱਟੜਪੰਥੀ ਦੀ ਕਰਤੂਤ ਸੀ। ਪਰ ਇਹ ਅਸਾਧਾਰਨ ਲਗਦਾ ਹੈ ਕਿ ਉਹ ਦੋ ਦਿਨਾਂ ਦੇ ਅੰਦਰ ਹੀ ਆਪਣਾ ਕਦਮ ਵਾਪਸ ਲੈ ਲੈਂਦਾ ਹੈ ਅਤੇ ਤਸਵੀਰ ਨੂੰ ਮੁੜ ਤੋਂ ਉਥੇ ਹੀ ਰੱਖ ਦਿੰਦਾ ਹੈ, ਜਿਥੇ ਇਹ ਵੰਡ ਤੋਂ ਪਹਿਲਾਂ ਤੋਂ ਲਟਕਦੀ ਸੀ। ਸ਼ਾਇਦ ਉਸ ਨੂੰ ਭਾਜਪਾ ਦੀ ਹਾਈ ਕਮਾਨ ਵਲੋਂ ਝਿੜਕ ਪਈ ਹੋਵੇ, ਜਿਹੜੀ ਕਰਨਾਟਕ ਵਿਚ ਵਿਧਾਨ ਸਭਾ ਚੋਣਾਂ ਵਿਚ ਮੁਸਲਿਮ ਵੋਟਰਾਂ ਨੂੰ ਆਕਰਸ਼ਿਤ ਕਰਨ ਦਾ ਯਤਨ ਕਰ ਰਹੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿਚ ਵੱਖ-ਵੱਖ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਚੋਣਾਂ ਨੂੰ ਧਿਆਨ ਵਿਚ ਰੱਖਦੇ ਹਨ। ਕਦੇ-ਕਦੇ ਉਹ ਇਸ ਤਰ੍ਹਾਂ ਦੀ ਟਿੱਪਣੀ ਵੀ ਕਰ ਦਿੰਦੇ ਹਨ ਕਿ ਕਬਰਿਸਤਾਨ ਵਿਚ ਸੰਸਕਾਰ ਲਈ ਬਿਜਲੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਇਸ ਨਾਲ ਉਹ ਹਿੰਦੂ ਵੋਟਰਾਂ ਨੂੰ ਭਰੋਸਾ ਦੇਣਾ ਚਾਹੁੰਦੇ ਹਨ ਕਿ ਪਾਰਟੀ ਹਿੰਦੂ ਰਾਸ਼ਟਰ ਦੇ ਆਪਣੇ ਏਜੰਡੇ ਤੋਂ ਵੱਖ ਨਹੀਂ ਹੋਈ।
ਬਿਨਾਂ ਸ਼ੱਕ ਹਿੰਦੂ, ਜਿਹੜੇ ਭਾਰਤ ਵਿਚ ਕਰੀਬ 80 ਫ਼ੀਸਦੀ ਹਨ, ਦਾ ਬਹੁਮਤ ਉਸ ਵੱਲ ਝੁਕਿਆ ਹੋਇਆ ਹੈ, ਜਿਸ ਨੂੰ ਹਿੰਦੂਤਵ ਕਿਹਾ ਜਾਂਦਾ ਹੈ, ਪਰ ਮੈਂ ਅਜਿਹਾ ਨਹੀਂ ਸੋਚਦਾ ਕਿ ਇਹ ਪੈਂਤੜਾ ਜ਼ਿਆਦਾ ਲੰਮੇ ਸਮੇਂ ਤੱਕ ਟਿਕਣ ਵਾਲਾ ਹੈ। ਹਿੰਦੂ ਅਤੇ ਮੁਸਲਮਾਨ ਸਦੀਆਂ ਤੋਂ ਇਕੱਠੇ ਰਹਿੰਦੇ ਆਏ ਹਨ। ਉਹ ਆਪਣੇ ਜੀਵਨ ਨੂੰ ਇਸੇ ਤਰ੍ਹਾਂ ਜਾਰੀ ਰੱਖਣਗੇ ਭਾਵੇਂ ਹਿੰਦੂਤਵ ਦੀਆਂ ਕਿੰਨੀਆਂ ਹੀ ਤੇਜ਼ ਹਵਾਵਾਂ ਚਲਦੀਆਂ ਰਹਿਣ। ਆਪਣੇ ਮਿਜਾਜ਼ ਤੋਂ ਭਾਰਤ ਇਕ ਵਿਭਿੰਨਤਾ ਵਾਲਾ ਸਮਾਜ ਹੈ। ਇਹ ਅਜਿਹਾ ਹੀ ਬਣਿਆ ਰਹੇਗਾ, ਭਾਵੇਂ ਇਹ ਕਦੇ-ਕਦੇ ਹਿੰਦੂ ਪੱਖੀ ਰਸਤੇ 'ਤੇ ਜਾਂਦਾ ਦਿਖਾਈ ਦਿੰਦਾ ਹੋਵੇ। ਪਰ ਹਰ ਸਮੇਂ ਸ਼ਰਾਰਤ ਕਰਨ ਵਾਲਾ ਸਮੂਹ ਤਿਆਰ ਰਹਿੰਦਾ ਹੈ, ਜਿਹੜਾ ਹਰ ਚੰਗੀ ਚੀਜ਼ ਦਾ ਵਿਰੋਧ ਕਰਨ ਲਈ ਹੀ ਵਿਰੋਧ ਕਰਦਾ ਹੈ। ਭਾਰਤ-ਪਾਕਿਸਤਾਨ ਸਬੰਧਾਂ ਦੀ ਉਦਾਹਰਨ ਲੈ ਸਕਦੇ ਹਾਂ। ਅਜਿਹੇ ਤੱਤ ਹਨ ਜਿਹੜੇ ਮੇਲ-ਮਿਲਾਪ ਦੇ ਹਰ ਇਕ ਯਤਨ ਨੂੰ ਨਕਾਰਨ ਅਤੇ ਦੋਵੇਂ ਦੇਸ਼ਾਂ ਵਿਚਕਾਰ ਚੰਗੇ ਸਬੰਧ ਬਣਾਉਣ ਦੇ ਅਮਲ ਨੂੰ ਰੋਕਣ ਲਈ ਤਤਪਰ ਰਹਿੰਦੇ ਹਨ। ਕੁਝ ਸਾਲ ਪਹਿਲਾਂ ਪਾਕਿਸਤਾਨੀਆਂ ਨੇ ਲਾਹੌਰ ਦੇ ਸ਼ਾਦਮਾਨ ਚੌਕ ਦਾ ਨਾਂਅ ਬਦਲਣ ਦੀ ਪਹਿਲ ਕੀਤੀ ਅਤੇ ਉਨ੍ਹਾਂ ਦੇ ਇਸ ਵਿਹਾਰ ਦੀ ਭਾਰਤ ਵਿਚ ਵੀ ਕਾਫੀ ਸਰਾਹਨਾ ਕੀਤੀ ਗਈ। ਅਸਲ ਵਿਚ ਚੌਕ ਦਾ ਨਾਂਅ ਬਦਲਣ ਦੇ ਇਸ ਵਿਚਾਰ ਦਾ ਜਨਮ ਇਸ ਭਾਵਨਾ ਨਾਲ ਹੋਇਆ ਕਿ ਵੰਡ ਤੋਂ ਪਹਿਲਾਂ ਦੇ ਨਾਇਕਾਂ ਦਾ ਸਨਮਾਨ ਕੀਤਾ ਜਾਵੇ।
ਮੈਨੂੰ ਯਾਦ ਹੈ, ਕੁਝ ਸਾਲ ਪਹਿਲਾਂ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਤੋਂ ਬਾਅਦ ਪਾਕਿਸਤਾਨ ਦਾ ਇਕ ਵਫ਼ਦ ਅਪ੍ਰੈਲ ਵਿਚ ਅੰਮ੍ਰਿਤਸਰ ਵਿਚ ਜਲ੍ਹਿਆਂਵਾਲਾ ਬਾਗ ਦੀ ਦੁਖਦ ਘਟਨਾ, ਜਿਸ ਵਿਚ ਹਿੰਦੂ ਅਤੇ ਮੁਸਲਮਾਨ ਦੋਵੇਂ ਸ਼ਹੀਦ ਹੋਏ ਸਨ, ਨੂੰ ਯਾਦ ਕਰਨ ਦੇ ਇਕ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਵੀ ਆਇਆ ਸੀ। ਏਨਾ ਜੋਸ਼ ਪੈਦਾ ਹੋਇਆ ਕਿ ਉਨ੍ਹਾਂ ਸੈਨਿਕਾਂ ਦੀ ਕੁਰਬਾਨੀ ਨੂੰ ਵਡਿਆਉਣ ਲਈ ਤਿਆਰੀਆਂ ਹੋਣ ਲੱਗੀਆਂ ਸਨ, ਜਿਹੜੇ ਆਜ਼ਾਦ ਹਿੰਦ ਫ਼ੌਜ ਅਤੇ 1946 ਦੇ ਜਲ ਸੈਨਾ ਵਿਦਰੋਹ ਦਾ ਹਿੱਸਾ ਸਨ। ਉਸ ਸਮੇਂ ਜਦੋਂ ਹਿੰਦੂ ਅਤੇ ਮੁਸਲਮਾਨ ਆਪਸ ਵਿਚ ਵੰਡੇ ਹੋਏ ਸਨ ਤਾਂ ਵੀ ਦੋਵੇਂ ਅੰਗਰੇਜ਼ਾਂ ਨੂੰ ਚੁਣੌਤੀ ਦਿੰਦੇ ਰਹੇ ਸਨ। ਇਸ ਤੋਂ ਪਤਾ ਲਗਦਾ ਹੈ ਕਿ ਜਦੋਂ ਤੀਸਰੀ ਧਿਰ ਦੀ ਗੱਲ ਆਉਂਦੀ ਸੀ ਤਾਂ ਉਸ ਦਾ ਵਿਰੋਧ ਕਰਨ ਲਈ ਦੋਵੇਂ ਧਿਰਾਂ ਇਕੱਠੀਆਂ ਹੋਣ ਲਈ ਤਿਆਰ ਰਹਿੰਦੀਆਂ ਸਨ। ਪਾਕਿਸਤਾਨ ਦੇ ਸੰਸਥਾਪਕ ਜਿਨਾਹ ਨੇ ਇਹੀ ਕਿਹਾ ਸੀ, ਜਦੋਂ ਉਹ 1945 ਵਿਚ ਲਾਅ ਕਾਲਜ ਲਾਹੌਰ ਵਿਚ ਆਏ ਸਨ ਅਤੇ ਮੈਂ ਉਥੇ ਇਕ ਵਿਦਿਆਰਥੀ ਸੀ। ਮੇਰੇ ਸਵਾਲ, ਕਿ ਪਾਕਿਸਤਾਨ ਕੀ ਕਰੇਗਾ ਜੇਕਰ ਕੋਈ ਤੀਸਰੀ ਧਿਰ ਭਾਰਤ 'ਤੇ ਹਮਲਾ ਕਰਦੀ ਹੈ, ਤਾਂ ਇਸ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਦੁਸ਼ਮਣ ਨੂੰ ਹਰਾਉਣ ਲਈ ਪਾਕਿਸਤਾਨ ਦੀ ਫ਼ੌਜ ਭਾਰਤ ਦੀ ਫ਼ੌਜ ਵਲੋਂ ਲੜੇਗੀ। ਇਹ ਇਕ ਵੱਖਰੀ ਗੱਲ ਹੈ ਕਿ ਸੈਨਿਕ ਤਾਨਾਸ਼ਾਹ ਮੁਹੰਮਦ ਅਯੂਬ ਖਾਨ ਨੇ ਉਸ ਸਮੇਂ ਭਾਰਤ ਨੂੰ ਕੋਈ ਸਹਾਇਤਾ ਨਹੀਂ ਭੇਜੀ ਸੀ, ਜਦੋਂ 1962 ਵਿਚ ਚੀਨ ਨੇ ਹਮਲਾ ਕੀਤਾ ਸੀ।
ਭਗਤ ਸਿੰਘ ਸਿਰਫ 23 ਸਾਲ ਦੇ ਸਨ, ਜਦੋਂ ਉਹ ਅੰਗਰੇਜ਼ ਸ਼ਾਸਕਾਂ ਵਿਰੁੱਧ ਲੜਦੇ ਹੋਏ ਸ਼ਹੀਦ ਹੋ ਗਏ ਸਨ। ਆਪਣਾ ਬਲਿਦਾਨ ਦੇਣ ਅਤੇ ਭਾਰਤ ਨੂੰ ਆਜ਼ਾਦ ਕਰਾਉਣ ਦੀ ਰਾਜਨੀਤੀ ਤੋਂ ਇਲਾਵਾ ਉਨ੍ਹਾਂ ਦੀ ਹੋਰ ਕੋਈ ਰਾਜਨੀਤੀ ਨਹੀਂ ਸੀ। ਮੈਨੂੰ ਇਸ ਗੱਲ 'ਤੇ ਹੈਰਾਨੀ ਹੋਈ ਕਿ ਸ਼ਾਦਮਾਨ ਚੌਕ ਦਾ ਨਾਂਅ ਬਦਲਣ ਦੇ ਖਿਲਾਫ਼ ਸਿਰਫ 14 ਅਰਜ਼ੀਆਂ ਹੀ ਦਿੱਤੀਆਂ ਗਈਆਂ ਸਨ। ਇਹ ਉਹੀ ਗੋਲ ਚੌਕ ਸੀ, ਜਿਥੇ ਭਗਤ ਸਿੰਘ ਅਤੇ ਉਨ੍ਹਾਂ ਦੇ ਦੋ ਸਾਥੀਆਂ ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦਿੱਤੀ ਗਈ ਸੀ।
ਜਿਨਾਹ ਦਾ ਨਾਂਅ ਵੰਡ ਨਾਲ ਜੋੜਿਆ ਜਾਂਦਾ ਹੈ। ਕੀ ਵੰਡ ਲਈ ਉਹ ਇਕੱਲੇ ਜ਼ਿੰਮੇਵਾਰ ਸਨ? 90 ਦੇ ਦਹਾਕੇ ਦੀ ਸ਼ੁਰੂਆਤ ਵਿਚ ਆਖ਼ਰੀ ਵਾਇਸਰਾਏ ਲਾਰਡ ਮਾਊਂਟ ਬੇਟਨ ਨਾਲ ਲੰਦਨ ਵਿਚ ਜਦੋਂ ਮੈਂ ਉਨ੍ਹਾਂ ਦੇ ਘਰ 'ਚ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਬਰਤਾਨੀਆ ਤਤਕਾਲੀ ਪ੍ਰਧਾਨ ਮੰਤਰੀ ਕਲੀਮੈਂਟ ਰਿਚਰਡ ਏਟਲੀ ਚਾਹੁੰਦੇ ਸਨ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਕੁਝ ਸਾਂਝਾ ਰਹੇ। ਮਾਊਂਟਬੇਟਨ ਨੇ ਇਸ ਸਬੰਧੀ ਕੋਸ਼ਿਸ਼ ਕੀਤੀ ਸੀ ਪਰ ਜਿਨਾਹ ਨੇ ਕਿਹਾ ਕਿ ਉਹ ਭਾਰਤੀ ਨੇਤਾਵਾਂ 'ਤੇ ਕਿਸੇ ਵੀ ਤਰ੍ਹਾਂ ਦਾ ਭਰੋਸਾ ਨਹੀਂ ਕਰਦੇ। ਉਨ੍ਹਾਂ ਨੇ ਕੈਬਨਿਟ ਮਿਸ਼ਨ ਪਲੈਨ ਨੂੰ ਸਵੀਕਾਰ ਕਰ ਲਿਆ ਸੀ, ਜਿਸ ਵਿਚ ਇਕ ਕਮਜ਼ੋਰ ਕੇਂਦਰ ਦੀ ਕਲਪਨਾ ਕੀਤੀ ਗਈ ਸੀ। ਪਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਇਸ ਸਬੰਧੀ ਕਿਹਾ ਸੀ ਕਿ ਫ਼ੈਸਲਾ ਸੰਵਿਧਾਨ ਸਭਾ 'ਤੇ ਨਿਰਭਰ ਕਰਦਾ ਹੈ ਜਿਸ ਦੀ ਕਿ ਪਹਿਲਾਂ ਤੋਂ ਹੀ ਨਵੀਂ ਦਿੱਲੀ ਵਿਚ ਬੈਠਕ ਚੱਲ ਰਹੀ ਸੀ। ਸਮਾਂ ਲੰਘਣ ਨਾਲ ਦੋਵਾਂ ਪੱਖਾਂ ਵਿਚਕਾਰ ਮਤਭੇਦ ਹੋਰ ਵੀ ਵਧ ਗਏ। 1940 ਵਿਚ ਜਦੋਂ ਮੁਸਲਿਮ ਲੀਗ ਨੇ ਪਾਕਿਸਤਾਨ ਦੀ ਸਥਾਪਨਾ ਦਾ ਪ੍ਰਸਤਾਵ ਪਾਸ ਕੀਤਾ ਤਾਂ ਅਜਿਹਾ ਦਿਖਾਈ ਦੇਣ ਲੱਗਾ ਸੀ ਕਿ ਵੰਡ ਨੂੰ ਹੁਣ ਟਾਲਿਆ ਨਹੀਂ ਜਾ ਸਕਦਾ। ਦੋਵੇਂ ਪੱਖ ਅਸਲੀਅਤ ਦਾ ਸਾਹਮਣਾ ਨਹੀਂ ਕਰ ਰਹੇ ਸਨ, ਜਦੋਂ ਉਨ੍ਹਾਂ ਨੇ ਲੋਕਾਂ ਦੀ ਵੱਡੇ ਪੱਧਰ 'ਤੇ ਅਦਲਾ-ਬਦਲੀ ਦੇ ਵਿਚਾਰ ਨੂੰ ਖਾਰਜ ਕਰ ਦਿੱਤਾ ਸੀ। ਲੋਕਾਂ ਨੇ ਅਜਿਹਾ ਖ਼ੁਦ ਹੀ ਇਸ ਸਬੰਧੀ ਫ਼ੈਸਲਾ ਕਰ ਲਿਆ ਸੀ, ਹਿੰਦੂਆਂ ਅਤੇ ਸਿੱਖਾਂ ਨੇ ਇਸ ਪਾਸੇ ਅਤੇ ਮੁਸਲਮਾਨਾਂ ਨੇ ਦੂਜੇ ਪਾਸੇ ਨੂੰ ਚੁਣ ਕੇ। ਬਾਕੀ ਸਭ ਇਤਿਹਾਸ ਹੈ। ਜਿਨਾਹ ਪਾਕਿਸਤਾਨ ਵਿਚ ਓਨੇ ਹੀ ਸਨਮਾਨਯੋਗ ਹਨ, ਜਿੰਨੇ ਭਾਰਤ ਵਿਚ ਮਹਾਤਮਾ ਗਾਂਧੀ। ਇਹ ਸਮਾਂ ਹਿੰਦੂਆਂ ਲਈ ਇਹ ਸਮਝਣ ਦਾ ਹੈ ਕਿ ਵੰਡ ਮੁਸਲਮਾਨਾਂ ਦਾ ਅਧਿਕਾਰ ਦੇਣ ਲਈ ਸੀ। ਇਹ 1947 ਦੀ ਗੱਲ ਹੈ। ਅੱਜ ਭਾਰਤ ਵਿਚ ਮੁਸਲਮਾਨਾਂ ਦੀ ਆਬਾਦੀ ਕਰੀਬ 17 ਕਰੋੜ ਹੈ ਅਤੇ ਉਹ ਭਾਰਤ ਦੇ ਮਾਮਲਿਆਂ ਵਿਚ ਕੋਈ ਵੱਡੀ ਅਹਿਮੀਅਤ ਨਹੀਂ ਰੱਖਦੇ। ਸੱਚ ਹੈ ਕਿ ਉਨ੍ਹਾਂ ਨੂੰ ਵੋਟ ਦਾ ਅਧਿਕਾਰ ਹੈ ਅਤੇ ਦੇਸ਼ ਸੰਵਿਧਾਨ ਰਾਹੀਂ ਚਲਦਾ ਹੈ, ਜਿਹੜਾ ਕਿ ਹਰ ਵਿਅਕਤੀ ਨੂੰ ਇਕ ਵੋਟ ਦਾ ਅਧਿਕਾਰ ਦਿੰਦਾ ਹੈ। ਫਿਰ ਵੀ ਫ਼ੈਸਲੇ ਕਰਨ ਵਿਚ ਉਨ੍ਹਾਂ ਦੀ ਕੋਈ ਜ਼ਿਆਦਾ ਭੂਮਿਕਾ ਨਹੀਂ ਹੈ। ਵੰਡ ਤੋਂ ਪਹਿਲਾਂ ਮੌਲਾਨਾ ਅਬੁਲ ਕਲਾਮ ਨੇ ਜੋ ਕਿਹਾ ਸੀ ਕਿ ਉਹ ਸੱਚ ਹੋ ਗਿਆ। ਉਨ੍ਹਾਂ ਨੇ ਮੁਸਲਮਾਨਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਸ਼ਾਇਦ ਉਹ ਦੇਸ਼ ਵਿਚ ਅਸੁਰੱਖਿਅਤ ਮਹਿਸੂਸ ਕਰਨ, ਕਿਉਂਕਿ ਉਨ੍ਹਾਂ ਦੀ ਗਿਣਤੀ ਘੱਟ ਸੀ। ਪਰ ਉਹ ਮਾਣ ਨਾਲ ਇਹ ਜ਼ਰੂਰ ਕਹਿ ਸਕਣਗੇ ਕਿ ਭਾਰਤ ਓਨਾ ਹੀ ਉਨ੍ਹਾਂ ਦਾ ਹੈ, ਜਿੰਨਾ ਕਿ ਹਿੰਦੂਆਂ ਦਾ। ਪਰ ਜੇਕਰ ਇਕ ਵਾਰ ਪਾਕਿਸਤਾਨ ਬਣ ਗਿਆ ਤਾਂ ਮੁਸਲਮਾਨਾਂ ਨੂੰ ਹਿੰਦੂ ਕਹਿਣਗੇ ਕਿ ਉਨ੍ਹਾਂ ਨੇ ਆਪਣਾ ਹਿੱਸਾ ਲੈ ਲਿਆ ਅਤੇ ਉਨ੍ਹਾਂ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ।
ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਸਰਦਾਰ ਪਟੇਲ ਵੰਡ ਤੋਂ ਬਾਅਦ ਭਾਰਤ ਦੀ ਵਿਭਿੰਨਤਾ ਬਣਾਈ ਰੱਖਣ ਦੇ ਸਮਰੱਥ ਸਨ। ਪਰ ਅੱਜ ਧਰਮ ਦੇ ਆਧਾਰ 'ਤੇ ਖਿੱਚੀ ਗਈ ਰੇਖਾ ਦੀ ਯਾਦ ਲੋਕਾਂ ਦਾ ਪਿੱਛਾ ਨਹੀਂ ਛੱਡ ਰਹੀ। ਭਾਜਪਾ ਦਾ ਮਹੱਤਵ ਵਧ ਰਿਹਾ ਹੈ, ਕਿਉਂਕਿ ਵਿਭਿੰਨਤਾਵਾਦ ਕਮਜ਼ੋਰ ਹੋ ਗਿਆ ਹੈ। ਧਰਮ-ਨਿਰਪੱਖਤਾ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਕਿ ਦੇਸ਼ ਦੇ ਹਰ ਵਰਗ, ਹਰ ਖੇਤਰ ਵਿਚ ਇਹ ਮਹਿਸੂਸ ਹੋਵੇ ਕਿ ਦੇਸ਼ ਦੇ ਮਾਮਲਿਆਂ ਵਿਚ ਸਭ ਬਰਾਬਰ ਹਨ।

E. mail : kuldipnayar09@gmail.com


ਖ਼ਬਰ ਸ਼ੇਅਰ ਕਰੋ

ਕਰਨਾਟਕ ਚੋਣ ਨਤੀਜਿਆਂ ਦੇ ਸੰਕੇਤ

ਕਰਨਾਟਕ ਵਿਧਾਨ ਸਭਾ ਦੇ ਚੋਣ ਨਤੀਜਿਆਂ ਨੇ ਇਕ ਵਾਰ ਤਾਂ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਹ ਸਤਰਾਂ ਲਿਖਣ ਤੱਕ ਦੀ ਸਥਿਤੀ ਮੁਤਾਬਿਕ ਭਾਜਪਾ 104 ਸੀਟਾਂ ਲੈ ਕੇ ਸਾਧਾਰਨ ਬਹੁਮਤ ਤੋਂ ਕੁਝ ਸੀਟਾਂ ਪਿੱਛੇ ਰਹਿ ਗਈ ਹੈ, ਜਦੋਂ ਕਿ ਕਾਂਗਰਸ ਨੂੰ ਪਹਿਲੀ ਵਾਰ ਨਾਲੋਂ ਕਾਫੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX