ਤਾਜਾ ਖ਼ਬਰਾਂ


ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਪੰਜਾਬ ਭਰ 'ਚ ਟਰੈਕਟਰਾਂ ਸਮੇਤ ਕੀਤਾ ਗਿਆ ਰੋਸ ਪ੍ਰਦਰਸ਼ਨ
. . .  10 minutes ago
ਸ੍ਰੀ ਮੁਕਤਸਰ ਸਾਹਿਬ, 17 ਅਕਤੂਬਰ (ਰਣਜੀਤ ਸਿੰਘ ਢਿੱਲੋਂ) -ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਅੱਜ ਐੱਸ.ਡੀ.ਐੱਮ. ਦਫ਼ਤਰਾਂ ਅੱਗੇ ਪੰਜਾਬ ਭਰ 'ਚ ਟਰੈਕਟਰਾਂ ਸਮੇਤ ਰੋਸ ਵਿਖਾਵੇ ਕੀਤੇ ਗਏ ਜਿਸ 'ਚ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਘਟਾਉਣ ਦੀ ਮੰਗ.....
ਕੈਪਟਨ ਅਮਰਿੰਦਰ ਸਿੰਘ ਦਾ ਹੋਇਆ ਆਪਰੇਸ਼ਨ, ਗੁਰਦੇ ਦੀ ਪੱਥਰੀ ਤੋਂ ਸਨ ਪਰੇਸ਼ਾਨ
. . .  9 minutes ago
ਚੰਡੀਗੜ੍ਹ, 17 ਦਸੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਗੁਰਦੇ ਦੀ ਪੱਥਰੀ ਦਾ ਆਪਰੇਸ਼ਨ ਸਫ਼ਲ ਰਿਹਾ ਹੈ। ਉਨ੍ਹਾਂ ਨੂੰ ਲੰਘੇ ਦਿਨ ਚੰਡੀਗੜ੍ਹ ਸਥਿਤ ਪੀ. ਜੀ. ਆਈ. ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਇਸ ਸੰਬੰਧੀ ਇੱਕ ਸਰਕਾਰੀ ਬੁਲਾਰੇ...
ਪਿੰਡ ਭੁੱਲਰ ਗੋਲੀ ਕਾਂਡ 'ਚ ਜ਼ਖ਼ਮੀ ਨੌਜਵਾਨ ਨੇ ਤੋੜਿਆ ਦਮ
. . .  21 minutes ago
ਚੁਗਾਵਾਂ /ਲੋਪੋਕੇ, 17 (ਗੁਰਬਿੰਦਰ ਸਿੰਘ ਬਾਗੀ/ਗੁਰਵਿੰਦਰ ਸਿੰਘ ਕਲਸੀ )- ਜ਼ਿਲ੍ਹਾ ਅੰਮ੍ਰਿਤਸਰ ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਭੁੱਲਰ ਵਿਖੇ ਬੀਤੇ ਦਿਨ ਅਣਪਛਾਤੇ ਕਾਰ ਸਵਾਰਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ 'ਚ ਜ਼ਖ਼ਮੀ ਹੋਏ ਨੌਜਵਾਨ ਸੁਖਰਾਜ ਸਿੰਘ.....
'84 ਕਤਲੇਆਮ ਮਾਮਲਾ : ਦਿੱਲੀ ਹਾਈਕੋਰਟ ਦੇ ਫ਼ੈਸਲੇ ਦਾ ਭਾਈ ਲੌਂਗੋਵਾਲ ਨੇ ਕੀਤਾ ਸਵਾਗਤ
. . .  28 minutes ago
ਅੰਮ੍ਰਿਤਸਰ, 17 ਦਸੰਬਰ (ਹਰਮਿੰਦਰ ਸਿੰਘ)- ਦਿੱਲੀ ਸਿੱਖ ਕਤਲੇਆਮ ਮਾਮਲੇ 'ਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਵੱਲੋਂ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਵਾਗਤ .....
ਨਾਮਜ਼ਦਗੀ ਪੱਤਰ ਭਰਨ ਵਾਲੇ ਕੇਂਦਰਾਂ ਅੱਗਿਓਂ ਫਾਈਲਾਂ ਖੋਹਣ ਨੂੰ ਲੈ ਕੇ ਮੱਚੀ ਹਾਹਾਕਾਰ
. . .  39 minutes ago
ਬਾਘਾਪੁਰਾਣਾ, 17 ਦਸੰਬਰ (ਬਲਰਾਜ ਸਿੰਗਲਾ)- ਪੰਚਾਇਤੀ ਚੋਣਾਂ ਨੂੰ ਲੈ ਕੇ ਸਰਪੰਚ ਅਤੇ ਪੰਚ ਬਣਨ ਦੇ ਚਾਹਵਾਨ ਵੱਖ-ਵੱਖ ਪਾਰਟੀ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਭਰਨ ਲਈ ਸਥਾਨਕ ਮਾਰਕੀਟ ਕਮੇਟੀ ਦਫ਼ਤਰ ਤੇ ਨਗਰ ਕੌਂਸਲ ਦੇ ਦਫ਼ਤਰ 'ਚ ਨਿਯੁਕਤ.....
1984 ਕਤਲੇਆਮ ਮਾਮਲੇ 'ਚ ਹਾਈਕੋਰਟ ਦਾ ਫ਼ੈਸਲਾ ਇਤਿਹਾਸਕ- ਹਰਸਿਮਰਤ ਬਾਦਲ
. . .  41 minutes ago
1984 'ਚ ਜੋ ਕੁੱਝ ਵਾਪਰਿਆ ਉਸ ਬਾਰੇ ਸੋਚ ਕੇ ਅੱਜ ਵੀ ਰੌਂਗਟੇ ਖੜ੍ਹੇ ਹੋ ਰਹੇ ਹਨ - ਹਰਸਿਮਰਤ ਕੌਰ ਬਾਦਲ
. . .  43 minutes ago
1984 ਸਿੱਖ ਕਤਲੇਆਮ ਮਾਮਲਾ : ਅਕਾਲੀ ਦਲ ਵੱਲੋਂ ਚੰਡੀਗੜ੍ਹ 'ਚ ਪ੍ਰੈੱਸ ਕਾਨਫ਼ਰੰਸ
. . .  45 minutes ago
'84 ਕਤਲੇਆਮ ਮਾਮਲਾ : ਹਾਈਕੋਰਟ ਵਲੋਂ ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਦਾ ਡਾ. ਅਜਨਾਲਾ ਨੇ ਕੀਤਾ ਸਵਾਗਤ
. . .  51 minutes ago
ਅਜਨਾਲਾ, 17 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਕੱਲ੍ਹ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਆਗੂ ਡਾ. ਰਤਨ ਸਿੰਘ ਅਜਨਾਲਾ ਨੇ 1984 ਸਿੱਖ ਕਤਲੇਆਮ ਨਾਲ ਜੁੜੇ ਇੱਕ ਮਾਮਲੇ 'ਚ ਦਿੱਲੀ ਹਾਈਕੋਰਟ ਵਲੋਂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰੇ ਜਾਣ...
ਹਾਈਕੋਰਟ ਵੱਲੋਂ ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਦਾ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਸਵਾਗਤ
. . .  1 minute ago
ਅੰਮ੍ਰਿਤਸਰ, 17 ਦਸੰਬਰ (ਹਰਮਿੰਦਰ ਸਿੰਘ)- ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਦੀ ਹਾਈਕੋਰਟ ਵੱਲੋਂ ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਦਿੱਲੀ ਸਿੱਖ .....
1984 ਕਤਲੇਆਮ ਮਾਮਲੇ 'ਚ ਸਿੱਖ ਭਾਈਚਾਰੇ ਦੇ ਦੂਜੇ ਦੋਸ਼ੀ ਨੂੰ ਕਾਂਗਰਸ ਅੱਜ ਬਣਾ ਰਹੀ ਹੈ ਮੁੱਖ ਮੰਤਰੀ- ਜੇਤਲੀ
. . .  about 1 hour ago
ਨਵੀਂ ਦਿੱਲੀ, 17 ਦਸੰਬਰ- ਕਰੀਬ 34 ਸਾਲਾਂ ਬਾਅਦ 1984 ਸਿੱਖ ਕਤਲੇਆਮ ਨਾਲ ਜੁੜੇ ਇੱਕ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਸੱਜਣ ਕੁਮਾਰ ਨੂੰ ਦੋਸ਼ੀ ਕਰਾਰਦਿਆਂ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਹਾਈਕੋਰਟ ਦੇ ਇਸ ਫ਼ੈਸਲੇ 'ਤੇ ਖ਼ੁਸ਼ੀ ਜਤਾਉਂਦਿਆਂ ਕੇਂਦਰੀ...
ਪ੍ਰਧਾਨ ਮੰਤਰੀ ਮੋਦੀ ਨੇ ਮਾਲਦੀਵ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 17 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲਦੀਵ ਦੇ ਰਾਸ਼ਟਰਪਤੀ ਇਬਰਾਹੀਮ ਮੁਹੰਮਦ ਸੋਲਿਹ ਨਾਲ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਮੁਲਾਕਾਤ ਕੀਤੀ.....
ਤਿੰਨ ਤਲਾਕ ਬਿੱਲ ਲੋਕ ਸਭਾ 'ਚ ਪੇਸ਼
. . .  about 1 hour ago
ਨਵੀਂ ਦਿੱਲੀ, 17 ਦਸੰਬਰ- ਤਿੰਨ ਤਲਾਕ ਬਿੱਲ ਅੱਜ ਲੋਕ ਸਭਾ 'ਚ ਪੇਸ਼ ਕੀਤਾ ਗਿਆ...
ਭਾਰਤ-ਆਸਟ੍ਰੇਲੀਆ ਦੂਜਾ ਟੈਸਟ ਮੈਚ : ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤ ਲਈ ਦਿੱਤਾ 287 ਦੌੜਾਂ ਦਾ ਟੀਚਾ
. . .  about 1 hour ago
ਭਾਰਤ-ਆਸਟ੍ਰੇਲੀਆ ਦੂਜਾ ਟੈਸਟ ਮੈਚ : ਦੂਜੀ ਪਾਰੀ 'ਚ ਆਸਟ੍ਰੇਲੀਆ 243 ਦੌੜਾਂ 'ਤੇ ਆਲ ਆਊਟ
. . .  about 2 hours ago
ਸੱਜਣ ਕੁਮਾਰ ਅਤੇ ਟਾਈਟਲਰ ਨੂੰ ਮੌਤ ਦੀ ਸਜ਼ਾ ਮਿਲਣ ਤੱਕ ਸਾਡੀ ਲੜਾਈ ਜਾਰੀ ਰਹੇਗੀ- ਸਿਰਸਾ
. . .  about 2 hours ago
ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਅੱਜ ਦੂਜਾ ਦਿਨ
. . .  about 2 hours ago
ਅਸ਼ੋਕ ਗਹਿਲੋਤ ਨੇ ਰਾਜਸਥਾਨ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
. . .  1 minute ago
1984 ਸਿੱਖ ਕਤਲੇਆਮ ਮਾਮਲਾ : ਹਾਈਕੋਰਟ ਵੱਲੋਂ ਸੱਜਣ ਕੁਮਾਰ ਦੋਸ਼ੀ ਕਰਾਰ, ਉਮਰ ਕੈਦ ਦੀ ਸਜ਼ਾ
. . .  about 2 hours ago
1984 ਸਿੱਖ ਕਤਲੇਆਮ ਮਾਮਲੇ 'ਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਜੇਠ ਸੰਮਤ 550
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਸੰਪਾਦਕੀ

ਨੌਜਵਾਨ ਕਿਉਂ ਨਹੀਂ ਰਹਿਣਾ ਚਾਹੁੰਦੇ ਪੰਜਾਬ ਵਿਚ?

ਜਿਸ ਤਰ੍ਹਾਂ ਪੰਜਾਬੀਆਂ ਵਿਚ, ਖ਼ਾਸ ਤੌਰ 'ਤੇ ਨੌਜਵਾਨਾਂ ਵਿਚ ਬਾਹਰ ਜਾਣ ਦੀ ਦੌੜ ਲੱਗੀ ਹੈ ਤਾਂ ਅਜਿਹੇ ਮਾਹੌਲ ਵਿਚ ਹਰੇਕ ਦੇ ਮਨ ਵਿਚ ਉਪਰੋਕਤ ਸਵਾਲ ਪੈਦਾ ਹੋਣਾ ਸੁਭਾਵਿਕ ਹੀ ਹੈ, ਇਸੇ ਸਵਾਲ ਦਾ ਜਵਾਬ ਲੱਭਣ ਲਈ ਪਿਛਲੇ ਦਿਨੀਂ ਕਾਲਜ ਵਿਚ ਉੱਘੇ ਚਿੰਤਕ ਡਾ: ਸਵਰਾਜ ...

ਪੂਰੀ ਖ਼ਬਰ »

ਪੰਥ ਦਰਦੀ ਗੋਪਾਲ ਸਿੰਘ ਕੌਮੀ

ਬਰਸੀ 'ਤੇ ਵਿਸ਼ੇਸ਼ਸ

ਗੋਪਾਲ ਸਿੰਘ ਕੌਮੀ ਨਿਡਰ ਅਕਾਲੀ, ਪੰਥ ਦਰਦੀ, ਧਾਰਮਿਕ ਖਿਆਲਾਂ ਵਾਲੇ, ਸੱਚ 'ਤੇ ਪਹਿਰਾ ਦੇਣ ਵਾਲੇ ਇਨਸਾਨ ਸਨ। ਸ: ਗੋਪਾਲ ਸਿੰਘ ਕੌਮੀ ਦਾ ਜਨਮ 1887 ਈ: ਨੂੰ ਸ: ਹੇਮ ਸਿੰਘ ਦੇ ਗ੍ਰਹਿ ਮਾਤਾ ਸਤਵੰਤ ਕੌਰ ਦੀ ਕੁੱਖੋਂ ਪਿੰਡ ਗੜ੍ਹ ਫਤਹਿ ਸ਼ਾਹ ਤਹਿਸੀਲ ਸਮੁੰਦਰੀ ਜ਼ਿਲ੍ਹਾ ਲਾਇਲਪੁਰ ਵਿਖੇ ਹੋਇਆ। ਆਪ ਨੇ ਮੁਢਲੀ ਵਿੱਦਿਆ ਗੜ੍ਹ ਫਤਹਿ ਸ਼ਾਹ ਫਿਰ ਕਮਾਲੀਆ ਅਤੇ ਲਾਇਲਪੁਰ ਤੋਂ ਹਾਸਲ ਕੀਤੀ। ਆਪ ਉਚੇਰੀ ਵਿੱਦਿਆ ਪ੍ਰਾਪਤ ਕਰਨ ਲਈ ਖ਼ਾਲਸਾ ਕਾਲਜ ਅੰਮ੍ਰਿਤਸਰ ਦਾਖ਼ਲ ਹੋ ਗਏ। ਉਸ ਸਮੇਂ ਖ਼ਾਲਸਾ ਕਾਲਜ ਅੰਮ੍ਰਿਤਸਰ ਅੰਗਰੇਜ਼ ਪੱਖੀ ਪ੍ਰਬੰਧ ਦੇ ਅਧੀਨ ਸੀ। ਆਪ ਨੇ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਛੱਡ, ਨੈਸ਼ਨਲ ਕਾਲਜ ਲਾਹੌਰ ਦਾਖ਼ਲਾ ਲਿਆ ਅਤੇ 1921 ਈ: ਨੂੰ ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ। ਇਸ ਸਮੇਂ ਆਪ ਦਾ ਮਿਲਾਪ ਉੱਘੇ ਪੰਥਕ ਨੇਤਾ ਸ: ਤੇਜਾ ਸਿੰਘ ਸਮੁੰਦਰੀ ਨਾਲ ਹੋਇਆ। ਆਪ ਸ: ਤੇਜਾ ਸਿੰਘ ਸਮੁੰਦਰੀ ਦੇ ਜੀਵਨ ਅਤੇ ਗੁਰਦੁਆਰਾ ਸੁਧਾਰ ਲਹਿਰ ਵਿਚ ਸੰਗਤਾਂ ਦੇ ਜੋਸ਼ ਨੂੰ ਦੇਖ ਕੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਵਿਚ ਸ਼ਾਮਿਲ ਹੋ ਗਏ।
ਅੰਗਰੇਜ਼ ਸਰਕਾਰ ਗੁਰਦੁਆਰਾ ਸੁਧਾਰ ਲਹਿਰ ਵਿਚ ਸੰਗਤਾਂ ਦੇ ਉਤਸ਼ਾਹ ਤੋਂ ਕਾਫੀ ਪ੍ਰੇਸ਼ਾਨ ਸੀ। ਪਰ ਜਿਸ ਸਮੇਂ ਸਿੱਖ ਨੇਤਾਵਾਂ ਨੇ ਨਾਭੇ ਦੇ ਰਾਜੇ ਦੀ ਬਹਾਲੀ ਦਾ ਸਵਾਲ ਉਠਾਇਆ ਤਾਂ ਸਰਕਾਰ ਨੇ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 12 ਅਕਤੂਬਰ, 1923 ਦੇ ਦਿਨ 23772-73 ਚਿੱਠੀ ਮੁਤਾਬਿਕ ਗ਼ੈਰ-ਕਾਨੂੰਨੀ ਐਲਾਨ ਦਿੱਤਾ। ਸਰਕਾਰ ਨੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੂੰ 120 ਬੀ, 121 ਏ, 124 ਏ, 17 ਏ ਅਤੇ 17 ਬੀ ਧਾਰਾਵਾਂ ਅਧੀਨ ਗ੍ਰਿਫ਼ਤਾਰ ਕਰਨਾ ਸ਼ੁਰੂ ਕੀਤਾ। ਪਹਿਲੇ ਦਿਨ ਜਿਹੜੇ 59 ਆਗੂ ਗ੍ਰਿਫ਼ਤਾਰ ਕੀਤੇ ਗਏ, ਸ: ਗੋਪਾਲ ਸਿੰਘ ਕੌਮੀ ਉਨ੍ਹਾਂ ਵਿਚੋਂ ਇਕ ਸਨ। ਇਨ੍ਹਾਂ ਗ੍ਰਿਫ਼ਤਾਰ ਕੀਤੇ ਨੇਤਾਵਾਂ ਵਿਚ ਸ਼੍ਰੋ: ਗੁ: ਪ੍ਰ: ਕਮੇਟੀ ਦੀ ਸਾਰੀ ਕਾਰਜਕਾਰੀ ਕਮੇਟੀ ਸ਼ਾਮਿਲ ਸੀ। ਇਨ੍ਹਾਂ ਅਕਾਲੀ ਨੇਤਾਵਾਂ ਨੂੰ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ।
ਗੁਰਦੁਆਰਾ ਐਕਟ ਬਣਨ ਨਾਲ ਅਕਾਲੀ ਨੇਤਾ ਦੋ ਗਰੁੱਪਾਂ ਵਿਚ ਵੰਡੇ ਗਏ। ਸਰਦਾਰ ਬਹਾਦਰ ਗਰੁੱਪ ਦੇ ਨੇਤਾ 25 ਜਨਵਰੀ, 1926 ਨੂੰ ਸ਼ਰਤਾਂ ਮੰਨ ਕੇ ਰਿਹਾਅ ਹੋ ਗਏ ਪਰ ਸ: ਤੇਜਾ ਸਿੰਘ ਸਮੁੰਦਰੀ, ਮਾ: ਤਾਰਾ ਸਿੰਘ, ਸ: ਗੋਪਾਲ ਸਿੰਘ ਕੌਮੀ ਤੇ ਬਾਰਾਂ ਹੋਰ ਨੇਤਾ ਜਿਨ੍ਹਾਂ ਨੇ ਸ਼ਰਤਾਂ ਮੰਨਣ ਤੋਂ ਨਾਂਹ ਕਰ ਦਿੱਤੀ ਸੀ, ਲਾਹੌਰ ਕਿਲ੍ਹੇ ਵਿਚ ਬੰਦ ਰਹੇ। ਸ: ਤੇਜਾ ਸਿੰਘ ਸਮੁੰਦਰੀ ਲਾਹੌਰ ਕਿਲ੍ਹੇ ਵਿਚ ਸ਼ਹੀਦੀ ਪਾ ਗਏ ਅਤੇ ਸਰਕਾਰ ਵਲੋਂ ਮਾ: ਤਾਰਾ ਸਿੰਘ, ਸ: ਗੋਪਾਲ ਸਿੰਘ ਕੌਮੀ ਅਤੇ ਬਾਕੀ ਨੇਤਾਵਾਂ ਨੂੰ 27 ਸਤੰਬਰ, 1926 ਨੂੰ ਰਿਹਾਅ ਕਰ ਦਿੱਤਾ ਗਿਆ।
ਕਾਂਗਰਸ ਪਾਰਟੀ ਨੇ 'ਬਾਰਦੌਲੀ' ਵਿਚ ਅੰਦੋਲਨ ਸ਼ੁਰੂ ਕੀਤਾ। ਮਹਾਤਮਾ ਗਾਂਧੀ ਨੇ ਇਸ ਅੰਦੋਲਨ ਵਾਸਤੇ ਅਕਾਲੀ ਦਲ ਤੋਂ ਮਦਦ ਮੰਗੀ। ਇਸ ਸਬੰਧ ਵਿਚ ਅਕਾਲੀ ਦਲ ਨੇ 12 ਜੂਨ, 1928 ਨੂੰ 'ਬਾਰਦੌਲੀ ਦਿਨ' ਵਜੋਂ ਮਨਾਇਆ। ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਦੀ ਇਕੱਤਰਤਾ 14 ਜੁਲਾਈ, 1928 ਨੂੰ ਅਕਾਲੀ ਦਲ ਦੇ ਪ੍ਰਧਾਨ ਸ: ਗੋਪਾਲ ਸਿੰਘ ਕੌਮੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਾਈਮਨ ਕਮਿਸ਼ਨ ਦਾ ਬਾਈਕਾਟ ਅਤੇ ਬਾਰਦੌਲੀ ਮੋਰਚੇ ਲਈ ਜਥਾ ਭੇਜਣ ਦਾ ਫ਼ੈਸਲਾ ਕੀਤਾ ਗਿਆ।
ਆਲ ਪਾਰਟੀ ਕਾਨਫ਼ਰੰਸ 28 ਤੋਂ 30 ਅਗਸਤ, 1928 ਨੂੰ ਲਖਨਊ ਵਿਖੇ ਹੋਈ, ਜਿਸ ਵਿਚ ਨਹਿਰੂ ਰਿਪੋਰਟ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਸਾਈਮਨ ਕਮਿਸ਼ਨ 30 ਅਕਤੂਬਰ, 1928 ਈ: ਨੂੰ ਜਦ ਲਾਹੌਰ ਰੇਲਵੇ ਸਟੇਸ਼ਨ 'ਤੇ ਪਹੁੰਚਿਆ ਤਾਂ ਉਥੇ ਵੱਡੇ ਇਕੱਠ ਨੇ 'ਸਾਈਮਨ ਕਮਿਸ਼ਨ ਗੋ ਬੈਕ' ਦੇ ਨਾਅਰਿਆਂ ਨਾਲ ਆਸਮਾਨ ਗੂੰਜਾ ਦਿੱਤਾ। ਇਸ ਇਕੱਠ 'ਤੇ ਪੁਲਿਸ ਨੇ ਲਾਠੀਚਾਰਜ ਕੀਤਾ। ਪੁਲਿਸ ਨੇ ਸ: ਗੋਪਾਲ ਸਿੰਘ ਕੌਮੀ ਅਤੇ ਕੁਝ ਹੋਰ ਨੇਤਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮੀਆਂਵਾਲੀ ਜੇਲ੍ਹ ਵਿਚ ਬੰਦ ਕਰ ਦਿੱਤਾ। ਇਸ ਜੇਲ੍ਹ ਯਾਤਰਾ ਦੌਰਾਨ ਸ: ਗੋਪਾਲ ਸਿੰਘ ਕੌਮੀ ਦਾ ਮਿਲਾਪ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਨਾਲ ਹੋਇਆ। ਇਸੇ ਜੇਲ੍ਹ ਵਿਚ ਉਨ੍ਹਾਂ ਦਾ ਮੇਲ ਮਾਸਟਰ ਕਾਬਲ ਸਿੰਘ ਗੋਬਿੰਦਪੁਰੀ ਨਾਲ ਵੀ ਹੋਇਆ। ਜੇਲ੍ਹ ਵਿਚ ਸਿਆਸੀ ਕੈਦੀਆਂ ਦੀਆਂ ਸਹੂਲਤਾਂ ਅਤੇ ਜੇਲ੍ਹ ਪ੍ਰਬੰਧਕਾਂ ਵਲੋਂ ਚੰਗਾ ਵਰਤਾਓ ਕਰਨ ਲਈ ਸ਼ਹੀਦ ਭਗਤ ਸਿੰਘ ਅਤੇ ਮਾਸਟਰ ਕਾਬਲ ਸਿੰਘ ਗੋਬਿੰਦਪੁਰੀ ਨੇ 64 ਦਿਨ ਲਗਾਤਾਰ ਭੁੱਖ ਹੜਤਾਲ ਕੀਤੀ।
ਸ: ਗੋਪਾਲ ਸਿੰਘ ਕੌਮੀ 1933 ਅਤੇ 1934 ਈ: ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਬਣੇ ਅਤੇ 17 ਜੂਨ, 1933 ਤੋਂ 18 ਜੂਨ, 1933 ਤੱਕ ਕੋਈ 23-24 ਘੰਟੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ਦਾ ਵੀ ਸੁਭਾਗ ਉਨ੍ਹਾਂ ਨੂੰ ਪ੍ਰਾਪਤ ਹੋਇਆ। ਆਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਵਿਚ ਸਭ ਤੋਂ ਘੱਟ ਸਮਾਂ ਘੰਟਿਆਂ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ।
'ਭਾਰਤ ਛੱਡੋ ਅੰਦੋਲਨ' ਸਮੇਂ 1942 ਵਿਚ ਸ: ਗੋਪਾਲ ਸਿੰਘ ਕੌਮੀ ਨੂੰ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਇਸ ਅੰਦੋਲਨ ਦੌਰਾਨ ਤਿੰਨ ਸਾਲ ਜੇਲ੍ਹ ਯਾਤਰਾ ਕੀਤੀ। ਆਪ ਜੀ ਨੂੰ ਮੀਆਂਵਾਲੀ, ਮੁਲਤਾਨ, ਅੰਬਾਲਾ ਤੇ ਸਿਆਲਕੋਟ ਜੇਲ੍ਹ ਵਿਚ ਰੱਖਿਆ ਗਿਆ। ਆਪ ਜੀ ਨੇ ਕੁੱਲ ਮਿਲਾ ਕੇ 13 ਸਾਲ ਜੇਲ੍ਹ ਯਾਤਰਾ ਕੀਤੀ। ਸ: ਗੋਪਾਲ ਸਿੰਘ ਕੌਮੀ ਇਕ ਚੰਗੇ ਲਿਖਾਰੀ ਵੀ ਸਨ। ਆਪ ਜੀ ਨੇ 'ਆਜ਼ਾਦ ਅਕਾਲੀ' ਹਫ਼ਤਾਵਾਰੀ ਅਖ਼ਬਾਰ ਸ਼ੁਰੂ ਕੀਤਾ ਪਰ ਅੰਗਰੇਜ਼ ਸਰਕਾਰ ਨੇ ਕੁਝ ਸਮੇਂ ਬਾਅਦ ਹੀ ਇਸ ਅਖ਼ਬਾਰ 'ਤੇ ਪਾਬੰਦੀ ਲਗਾ ਦਿੱਤੀ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹੀ ਆਪ ਕਾਂਗਰਸ ਵਿਚ ਸ਼ਾਮਿਲ ਹੋ ਗਏ ਸਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਸ: ਗੋਪਾਲ ਸਿੰਘ ਕੌਮੀ ਨੂੰ ਮੁੜ ਵਸੇਬਾ ਕਮੇਟੀ ਦਾ ਮੁਖੀ ਬਣਾਇਆ। ਆਪ ਜੀ 1955, 1960 ਅਤੇ 1963 ਵਿਚ ਸ਼੍ਰੋ: ਗੁ: ਪ੍ਰ: ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਬਣੇ। ਦੇਸ਼ ਦੀ ਆਜ਼ਾਦੀ ਉਪਰੰਤ ਭਾਰਤ ਸਰਕਾਰ ਵਲੋਂ 15 ਅਗਸਤ, 1972 ਨੂੰ ਆਪ ਜੀ ਨੂੰ ਤਾਮਰ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸ: ਗੋਪਾਲ ਸਿੰਘ ਕੌਮੀ ਦਾ ਦਿਹਾਂਤ 16 ਮਈ, 1975 ਈ: ਨੂੰ ਹੋਇਆ। ਭਾਰਤ ਸਰਕਾਰ, ਪੰਜਾਬ ਸਰਕਾਰ, ਜਲੰਧਰ ਮਿਊਂਸਪਲ ਕਾਰਪੋਰੇਸ਼ਨ ਵਲੋਂ ਉਨ੍ਹਾਂ ਦੀਆਂ ਦੇਸ਼ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦਾ ਆਦਮ ਕੱਦ ਬੁੱਤ 24 ਮਾਰਚ, 2004 ਈ: ਨੂੰ ਜਲੰਧਰ ਵਿਖੇ ਲਗਾਇਆ ਗਿਆ। ਅੱਜ ਦੇ ਦਿਨ ਸਮੁੱਚੇ ਪੰਜਾਬ ਵਾਸੀ ਆਪ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ।

-ਬਠਿੰਡਾ, ਮੋ: 98155-33725


ਖ਼ਬਰ ਸ਼ੇਅਰ ਕਰੋ

ਦੇਸ਼ ਵਿਚ ਧਰਮ-ਨਿਰਪੱਖਤਾ ਨੂੰ ਮਜ਼ਬੂਤ ਕਰਨ ਦੀ ਲੋੜ

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਸਿਰਫ ਇਕ ਸਿੱਖਿਆ ਦਾ ਕੇਂਦਰ ਹੀ ਨਹੀਂ ਹੈ। ਇਹ ਪਾਕਿਸਤਾਨ ਦੀ ਮੰਗ ਕਰਨ ਵਾਲੇ ਅੰਦੋਲਨ ਵਿਚ ਅਗਲੀ ਕਤਾਰ ਵਿਚ ਰਹੀ ਹੈ ਅਤੇ ਹੁਣ ਵੀ ਇਸ ਦਾ ਝੁਕਾਅ ਉਸ ਵੱਲ ਹੈ, ਜੋ ਮਿੱਲਤ ਲਈ ਫਾਇਦੇਮੰਦ ਸਮਝਿਆ ਜਾਂਦਾ ਹੈ। ਅਲੀਗੜ੍ਹ ਮੁਸਲਿਮ ...

ਪੂਰੀ ਖ਼ਬਰ »

ਕਰਨਾਟਕ ਚੋਣ ਨਤੀਜਿਆਂ ਦੇ ਸੰਕੇਤ

ਕਰਨਾਟਕ ਵਿਧਾਨ ਸਭਾ ਦੇ ਚੋਣ ਨਤੀਜਿਆਂ ਨੇ ਇਕ ਵਾਰ ਤਾਂ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਹ ਸਤਰਾਂ ਲਿਖਣ ਤੱਕ ਦੀ ਸਥਿਤੀ ਮੁਤਾਬਿਕ ਭਾਜਪਾ 104 ਸੀਟਾਂ ਲੈ ਕੇ ਸਾਧਾਰਨ ਬਹੁਮਤ ਤੋਂ ਕੁਝ ਸੀਟਾਂ ਪਿੱਛੇ ਰਹਿ ਗਈ ਹੈ, ਜਦੋਂ ਕਿ ਕਾਂਗਰਸ ਨੂੰ ਪਹਿਲੀ ਵਾਰ ਨਾਲੋਂ ਕਾਫੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX