ਤਾਜਾ ਖ਼ਬਰਾਂ


ਕੇਰਲ : ਸਬਰੀਮਾਲਾ 'ਚ ਮੰਦਰ 'ਚ ਜਾਣ ਤੋਂ ਰੋਕੀਆਂ ਗਈਆਂ ਔਰਤਾਂ
. . .  16 minutes ago
ਤਿਰੂਵਨੰਤਪੁਰਮ, 16 ਅਕਤੂਬਰ- ਕੇਰਲ ਦੇ ਨਿਲਾਕਲ 'ਚ ਅੱਜ ਉਸ ਵੇਲੇ ਤਣਾਅ ਪੈਦਾ ਹੋ ਗਿਆ, ਜਦੋਂ ਔਰਤਾਂ ਦਾ ਇੱਕ ਸਮੂਹ ਸਰਕਾਰੀ ਕੇ. ਐੱਸ. ਆਰ. ਟੀ. ਸੀ. ਬੱਸ 'ਚ ਸਵਾਰ ਹੋ ਕੇ ਵਿਸ਼ਵ ਪ੍ਰਸਿੱਧ ਅਯੱਪਾ ਮੰਦਰ ਦੀ ਸਭ ਤੋਂ ਨਜ਼ਦੀਕੀ ਸੜਕ ਕੇਂਦਰ ਦੇ ਕੋਲ ਮੌਜੂਦ...
ਗੋਆ ਦੇ ਦੋ ਕਾਂਗਰਸ ਵਿਧਾਇਕਾਂ ਨੇ ਭਾਜਪਾ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ
. . .  22 minutes ago
ਪਣਜੀ, 16 ਅਕਤੂਬਰ- ਗੋਆ ਵਿਧਾਨ ਸਭਾ 'ਚ ਕਾਂਗਰਸ ਦੇ ਦੋ ਵਿਧਾਇਕ ਦਯਾਨੰਦ ਸੋਪਤੇ ਅਤੇ ਸੁਭਾਸ਼ ਸ਼ਿਰੋਦਕਰ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਭਾਜਪਾ 'ਚ ਸ਼ਾਮਲ ਹੋਣਗੇ। ਇਨ੍ਹਾਂ ਦੋਨਾਂ ਵਿਧਾਇਕਾਂ ਨੂੰ ਭਾਜਪਾ 'ਚ ਸ਼ਾਮਲ ਹੋਣ ਤੋਂ ਕਾਂਗਰਸ ਵੱਲੋਂ ਭਾਜਪਾ ਸਰਕਾਰ...
ਦੋ ਭੈਣਾਂ ਦੇ ਇਕਲੌਤੇ ਭਰਾ ਦੀ ਭੇਦਭਰੀ ਹਾਲਤ 'ਚ ਮੌਤ
. . .  39 minutes ago
ਰਾਮ ਤੀਰਥ, 16 ਅਕਤੂਬਰ (ਧਰਮਵੀਰ ਸਿੰਘ ਔਲਖ) - ਪੁਲਿਸ ਚੌਂਕੀ ਰਾਮ ਤੀਰਥ ਅਧੀਨ ਆਉਂਦੇ ਪਿੰਡ ਬੋਪਾਰਾਏ ਖ਼ੁਰਦ ਦੇ 2 ਭੈਣਾਂ ਦੇ ਇਕਲੌਤੇ ਅੰਮ੍ਰਿਤਧਾਰੀ ਨੌਜਵਾਨ ਵੀਰ ਜਗਰੂਪ ਸਿੰਘ (22) ਪੁੱਤਰ ਪ੍ਰਗਟ ਸਿੰਘ ਦੀ ਮੋਗਾ ਨੇੜੇ ਭੇਦ ਭਰੀ ਹਾਲਤ 'ਚ ਮੌਤ ਹੋਣ ਦੀ...
ਉੜੀਸਾ 'ਚ 'ਤਿਤਲੀ' ਤੂਫ਼ਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 26
. . .  52 minutes ago
ਭੁਵਨੇਸ਼ਵਰ, 16 ਅਕਤੂਬਰ- ਉੜੀਸਾ 'ਚ 'ਤਿਤਲੀ' ਤੂਫ਼ਾਨ ਅਤੇ ਉਸ ਤੋਂ ਬਾਅਦ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 26 ਹੋ ਗਈ ਹੈ। ਇਸ ਕਾਰਨ ਸੂਬੇ ਦੇ 16 ਜ਼ਿਲ੍ਹਿਆਂ ਦੇ 7402 ਪਿੰਡਾਂ ਦੇ 57.08 ਲੱਖ ਲੋਕ ਪ੍ਰਭਾਵਿਤ ਹੋਏ ਹਨ। ਚੱਕਰਵਾਤੀ ਤੂਫ਼ਾਨ...
ਪੰਜ ਸਿਤਾਰਾ ਹੋਟਲ ਦੇ ਬਾਹਰ ਸਾਬਕਾ ਸੰਸਦ ਮੈਂਬਰ ਦੇ ਬੇਟੇ ਦੀ ਗੁੰਡਾਗਰਦੀ, ਪਿਸਤੌਲ ਦਿਖਾ ਕੇ ਕੀਤਾ ਹੰਗਾਮਾ
. . .  about 1 hour ago
ਨਵੀਂ ਦਿੱਲੀ, 16 ਅਕਤੂਬਰ- ਬਹੁਜਨ ਸਮਾਜ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਰਾਕੇਸ਼ ਪਾਂਡੇ ਦੇ ਬੇਟੇ ਆਸ਼ੀਸ਼ ਪਾਂਡੇ ਬੇਟੇ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਦਿੱਲੀ ਦੇ ਇੱਕ ਪੰਜ ਸਿਤਾਰਾ ਹੋਟਲ ਦੇ ਬਾਹਰ ਇੱਕ ਜੋੜੇ ਨੂੰ ਪਿਸਤੌਲ ਨਾਲ ਧਮਕਾਉਂਦਾ ਨਜ਼ਰ...
ਚੀਨ : ਕੋਲੇ ਦੀ ਖਾਨ 'ਚ ਹੋਏ ਧਮਾਕੇ 'ਚ ਪੰਜ ਲੋਕਾਂ ਦੀ ਮੌਤ
. . .  about 1 hour ago
ਬੀਜਿੰਗ, 16 ਅਕਤੂਬਰ- ਚੀਨ ਦੇ ਦੱਖਣ ਪੱਛਮੀ ਚੋਂਗਕਿੰਗ ਨਗਰ ਪਾਲਿਕਾ 'ਚ ਸਥਿਤ ਕੋਲੇ ਦੀ ਖਾਨ 'ਚ ਹੋਏ ਧਮਾਕੇ 'ਚ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ 3 ਹੋਰ ਜ਼ਖਮੀ ਹੋਏ ਹਨ। ਚੀਨ ਦੀ ਇਕ ਨਿਊਜ਼ ਏਜੰਸੀ ਨੇ ਦੱਸਿਆ ਕਿ ਇਹ ਧਮਾਕਾ ਕਿਊਜਿਯਾਂਗ ਜ਼ਿਲ੍ਹੇ ਦੇ ....
ਛੱਤੀਸਗੜ੍ਹ 'ਚ ਹੋਏ ਆਈ. ਈ. ਡੀ ਧਮਾਕੇ 'ਚ ਤਿੰਨ ਜਵਾਨ ਜ਼ਖ਼ਮੀ
. . .  1 minute ago
ਰਾਏਪੁਰ, 16 ਅਕਤੂਬਰ- ਛੱਤੀਸਗੜ੍ਹ ਦੇ ਰਾਜਨਾਂਦਗਾਂਵ ਜ਼ਿਲ੍ਹੇ 'ਚ ਅੱਜ ਨਕਸਲੀਆਂ ਵਲੋਂ ਕੀਤੇ ਗਏ ਆਈ. ਈ. ਡੀ. ਧਮਾਕੇ 'ਚ ਇੰਡੋ-ਤਿੱਬਤੀ ਬਾਰਡਰ ਪੁਲਿਸ (ਆਈ. ਟੀ. ਬੀ. ਪੀ.) ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ। ਰਾਜਨਾਂਦਗਾਂਵ ਦੇ ਸੁਪਰਡੈਂਟ ਕਾਮਲੋਚਨ ਕਸ਼ਯਪ...
ਪੁਲਿਸ ਨਾਲ ਹੋਈ ਮੁੱਠਭੇੜ 'ਚ ਇਕ ਨਕਸਲੀ ਢੇਰ
. . .  about 2 hours ago
ਮੁੰਬਈ, 16 ਅਕਤੂਬਰ - ਗੜ੍ਹਚਿਰੋਲੀ ਜ਼ਿਲ੍ਹੇ ਦੇ ਮਾਲਵੇੜਾ ਇਲਾਕੇ 'ਚ ਪੁਲਿਸ ਨਾਲ ਹੋਈ ਮੁੱਠਭੇੜ ਦੌਰਾਨ ਇਕ ਨਕਸਲੀ ਢੇਰ ਹੋ ਗਿਆ। ਇਸ ਨਕਸਲੀ ਕੋਲੋਂ ਇਕ ਰਾਈਫ਼ਲ ਵੀ ਬਰਾਮਦ ਕੀਤੀ ਗਈ....
ਬੁੱਢੇ ਨਾਲੇ ਦੀ ਸਫ਼ਾਈ ਲਈ ਕੈਪਟਨ ਵੱਲੋਂ ਵਿਸ਼ੇਸ਼ ਟਾਸਕ ਫੋਰਸ ਦੇ ਗਠਨ ਦਾ ਹੁਕਮ ਜਾਰੀ
. . .  about 2 hours ago
ਚੰਡੀਗੜ੍ਹ, 16 ਅਕਤੂਬਰ - ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੂਬੇ 'ਚ ਬੁੱਢੇ ਨਾਲੇ ਦੀ ਸਫ਼ਾਈ ਲਈ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਦੇ ਹੁਕਮ ਜਾਰੀ ਕੀਤਾ ਹੈ। ਇਕ ਸਰਕਾਰੀ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ, ਇਸ ਟਾਸਕ ਫੋਰਸ ਦੇ ਸਰਪ੍ਰਸਤ ਬਾਬਾ ...
ਐੱਨ. ਐੱਸ. ਯੂ. ਆਈ. ਦੇ ਕੌਮੀ ਪ੍ਰਧਾਨ ਫਿਰੋਜ਼ ਖ਼ਾਨ ਵਲੋਂ ਅਸਤੀਫ਼ਾ
. . .  about 2 hours ago
ਨਵੀਂ ਦਿੱਲੀ, 16 ਅਕਤੂਬਰ- ਕਾਂਗਰਸ ਦੀ ਵਿਦਿਆਰਥੀ ਇਕਾਈ ਐੱਨ. ਐੱਸ. ਯੂ. ਆਈ. ਦੇ ਕੌਮੀ ਪ੍ਰਧਾਨ ਫਿਰੋਜ਼ ਖ਼ਾਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਫਿਰੋਜ਼ ਖ਼ਾਨ ਵਿਰੁੱਧ ਸੰਗਠਨ ਨਾਲ ਜੁੜੀ ਇੱਕ ਲੜਕੀ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ। ਸੂਤਰਾਂ...
ਸਕੂਲ ਤੋਂ ਘਰ ਜਾ ਰਹੀਆਂ ਸਕੀਆਂ ਭੈਣਾਂ ਨੂੰ ਟਰੈਕਟਰ- ਟਰਾਲੀ ਨੇ ਕੁਚਲਿਆ
. . .  about 2 hours ago
ਭਵਾਨੀਗੜ੍ਹ 16 ਅਕਤੂਬਰ- (ਰਣਧੀਰ ਸਿੰਘ ਫੱਗੂਵਾਲਾ)- ਜ਼ਿਲ੍ਹਾ ਸੰਗਰੂਰ ਦੇ ਸਬ ਡਵੀਜ਼ਨ ਭਵਾਨੀਗੜ੍ਹ ਵਿਖੇ ਅੱਜ ਇਕ ਟਰੈਕਟਰ- ਟਰਾਲੀ ਦੇ ਸਾਈਕਲ 'ਤੇ ਜਾਂਦੀਆਂ ਦੋ ਲੜਕੀਆਂ 'ਤੇ ਚੜ੍ਹ ਜਾਣ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ....
ਜੰਮੂ-ਕਸ਼ਮੀਰ 'ਚ ਫੌਜ ਦੇ ਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 minute ago
ਸ੍ਰੀਨਗਰ, 16 ਅਕਤੂਬਰ- ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ 'ਚ ਫੌਜ ਦੇ ਇੱਕ ਜਵਾਨ ਨੇ ਆਪਣੀ ਸਰਵਿਸ ਰਫ਼ਲ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੇਪਾਲ ਦਾ ਰਹਿਣ ਵਾਲਾ ਸਿਪਾਹੀ ਬਹਾਦਰ ਥਾਪਾ ਮੇਗਰ (19)...
ਹਰਿਆਣਾ : ਕੱਪੜਾ ਗੋਦਾਮ 'ਚ ਲੱਗੀ ਭਿਆਨਕ ਅੱਗ
. . .  about 3 hours ago
ਹਰਿਆਣਾ, 16 ਅਕਤੂਬਰ - ਗੁਰੂ ਗ੍ਰਾਮ ਜ਼ਿਲ੍ਹੇ ਦੇ ਪਟੌਦੀ ਨੇੜੇ ਰੇਵਾੜੀ ਰੋਡ 'ਤੇ ਇਕ ਕੱਪੜਾ ਗੋਦਾਮ ਨੂੰ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਮੌਕੇ 'ਤੇ ਪਹੁੰਚੀਆਂ ਅੱਗ ਬੁਝਾਊ ਦਸਤੇ ਦੀਆਂ 6 ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ....
ਜਨਤਾ ਦਲ (ਯੂ.) ਦੇ ਕੌਮੀ ਉਪ ਪ੍ਰਧਾਨ ਬਣੇ ਪ੍ਰਸ਼ਾਂਤ ਕਿਸ਼ੋਰ
. . .  about 3 hours ago
ਪਟਨਾ, 16 ਅਕਤੂਬਰ- ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਜਨਤਾ ਦਲ (ਯੂਨਾਈਟਿਡ) ਵਲੋਂ ਪਾਰਟੀ ਦਾ ਕੌਮੀ ਉਪ ਪ੍ਰਧਾਨ ਬਣਾਇਆ ਗਿਆ ਹੈ। ਦੱਸ ਦਈਏ ਕਿ ਕਿਸ਼ੋਰ ਪਿਛਲੇ ਮਹੀਨੇ ਜਨਤਾ ਦਲ (ਯੂਨਾਈਟਿਡ) 'ਚ ਸ਼ਾਮਲ...
ਜਲੰਧਰ : ਸਿਹਤ ਵਿਗੜਨ ਕਾਰਨ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਗ੍ਰਿਫ਼ਤਾਰ ਕਸ਼ਮੀਰੀ ਵਿਦਿਆਰਥੀ
. . .  about 3 hours ago
ਜਲੰਧਰ, 16 ਅਕਤੂਬਰ (ਐੱਮ. ਐੱਸ. ਲੋਹੀਆ)- ਜਲੰਧਰ 'ਚ ਇੱਕ ਸਿੱਖਿਆ ਅਦਾਰੇ ਦੇ ਹੋਸਟਲ 'ਚੋਂ ਫੜੇ ਗਏ ਤਿੰਨ ਕਸ਼ਮੀਰੀ ਵਿਦਿਆਰਥੀਆਂ 'ਚੋਂ ਇੱਕ ਦੀ ਹਾਲਤ ਵਿਗੜਨ ਕਾਰਨ ਹਸਪਤਾਲ 'ਚ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਯੂਸਫ਼ ਰਫ਼ੀਕ ਭੱਟ...
ਹੱਤਿਆ ਦੇ ਮਾਮਲਿਆਂ 'ਚ ਹਿਸਾਰ ਅਦਾਲਤ ਨੇ ਰਾਮਪਾਲ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
. . .  about 3 hours ago
ਰਾਏਕੋਟ ਪੁਲਿਸ ਵੱਲੋਂ ਵੱਡੀ ਮਾਤਰਾ 'ਚ ਬਰਾਮਦ ਨਜਾਇਜ਼ ਸ਼ਰਾਬ
. . .  about 3 hours ago
ਦਿੱਲੀ ਹਾਈਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦੇਣਗੇ ਦਾਤੀ ਮਹਾਰਾਜ
. . .  about 4 hours ago
ਅੱਜ ਤੋਂ 'ਪ੍ਰਯਾਗਰਾਜ' ਦੇ ਨਾਂਅ ਨਾਲ ਜਾਣਿਆ ਜਾਵੇਗਾ ਇਲਾਹਾਬਾਦ
. . .  about 4 hours ago
ਯਾਤਰੀਆਂ ਨਾਲ ਭਰੀ ਬੱਸ ਨਹਿਰ 'ਚ ਡਿੱਗੀ, ਪੰਜ ਦੀ ਮੌਤ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਜੇਠ ਸੰਮਤ 550
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਸੰਪਾਦਕੀ

ਨੌਜਵਾਨ ਕਿਉਂ ਨਹੀਂ ਰਹਿਣਾ ਚਾਹੁੰਦੇ ਪੰਜਾਬ ਵਿਚ?

ਜਿਸ ਤਰ੍ਹਾਂ ਪੰਜਾਬੀਆਂ ਵਿਚ, ਖ਼ਾਸ ਤੌਰ 'ਤੇ ਨੌਜਵਾਨਾਂ ਵਿਚ ਬਾਹਰ ਜਾਣ ਦੀ ਦੌੜ ਲੱਗੀ ਹੈ ਤਾਂ ਅਜਿਹੇ ਮਾਹੌਲ ਵਿਚ ਹਰੇਕ ਦੇ ਮਨ ਵਿਚ ਉਪਰੋਕਤ ਸਵਾਲ ਪੈਦਾ ਹੋਣਾ ਸੁਭਾਵਿਕ ਹੀ ਹੈ, ਇਸੇ ਸਵਾਲ ਦਾ ਜਵਾਬ ਲੱਭਣ ਲਈ ਪਿਛਲੇ ਦਿਨੀਂ ਕਾਲਜ ਵਿਚ ਉੱਘੇ ਚਿੰਤਕ ਡਾ: ਸਵਰਾਜ ਸਿੰਘ ਨੂੰ ਬੁਲਾ ਕੇ ਵਿਦਿਆਰਥੀਆਂ ਦੇ ਰੂਬਰੂ ਕਰਵਾਇਆ ਗਿਆ ਤਾਂ ਜੋ ਇਸ ਵਿਸ਼ੇ 'ਤੇ ਵਿਦਿਆਰਥੀਆਂ ਨਾਲ ਸੰਵਾਦ ਕਰਵਾ ਕੇ ਇਸ ਦੇ ਕਾਰਨਾਂ ਨੂੰ ਲੱਭਿਆ ਜਾ ਸਕੇੇ। ਡਾ: ਸਵਰਾਜ ਸਿੰਘ ਦੇ ਅਜਿਹੇ ਵਿਸ਼ਿਆਂ 'ਤੇ ਲੇਖ ਅਕਸਰ ਅਖ਼ਬਾਰਾਂ ਵਿਚ ਛੱਪਦੇ ਰਹਿੰਦੇ ਹਨ। ਇਸ ਵਿਸ਼ੇ 'ਤੇ ਡਾ: ਸਵਰਾਜ ਸਿੰਘ ਨੇ ਪੱਛਮੀ ਤੇ ਪੂਰਬੀ ਸੱਭਿਅਤਾਵਾਂ ਬਾਰੇ ਗੰਭੀਰਤਾ ਨਾਲ ਆਪਣੇ ਵਿਚਾਰ ਰੱਖ ਕੇ ਵਿਦਿਆਰਥੀਆਂ ਨੂੰ ਦੱਸਿਆ ਕਿ ਪੱਛਮੀ ਸੱਭਿਅਤਾ ਦਾ ਅੱਜ ਦੇ ਦੌਰ ਵਿਚ ਸਮੁੱਚੀ ਦੁਨੀਆ ਵਿਚ ਬੋਲ-ਬਾਲਾ ਹੈ ਤੇ ਹਰੇਕ ਮਨੁੱਖ ਉਤੇ ਇਸ ਦਾ ਪ੍ਰਭਾਵ ਜਾਣੇ-ਅਨਜਾਣੇ ਪੈ ਰਿਹਾ ਹੈ ਪਰ ਪੱਛਮੀ ਸੱਭਿਅਤਾ ਵਿਚ ਦੌੜ ਭੱਜ ਹੈ, ਪੈਸੇ ਦਾ ਬੋਲ-ਬਾਲਾ ਹੈ। ਇਸ ਪਦਾਰਥਵਾਦ ਦੀ ਦੌੜ ਵਿਚ ਅੰਤਿਮ ਸੀਮਾ 'ਤੇ ਪਹੁੰਚ ਕੇ ਵੀ ਸੁੱਖ ਜਾਂ ਸਹਿਜ ਨਹੀਂ ਹੈ, ਜਦੋਂ ਕਿ ਪੂਰਬੀ ਸੱਭਿਅਤਾ ਜਿਸ ਦੀ ਅਗਵਾਈ ਪ੍ਰਮੁੱਖ ਤੌਰ 'ਤੇ ਏਸ਼ੀਆ ਤੇ ਖ਼ਾਸ ਕਰਕੇ ਭਾਰਤ ਕਰ ਰਿਹਾ ਹੈ, ਵਿਚ ਗਿਆਨ ਜਾਂ ਬੌਧਿਕ ਵਿਕਾਸ ਦੀ ਪ੍ਰਬੱਲਤਾ ਹੈ। ਇਸ ਗਿਆਨ ਦੀ ਅੰਤਿਮ ਸੀਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਜੋ ਬੌਧਿਕ ਵਿਕਾਸ ਦਾ ਸਭ ਤੋਂ ਉੱਚਾ ਪੜਾਅ ਹੈ, ਜੋ ਇਨ੍ਹਾਂ ਲੋਕਾਂ ਦੀ ਅਗਵਾਈ ਕਰ ਰਿਹਾ ਹੈ ਜਾਂ ਕਰ ਸਕਦਾ ਹੈ, ਬੇਸ਼ੱਕ ਪਦਾਰਥਕ ਉੱਨਤੀ ਵਿਚ ਹਾਲੇ ਅਸੀਂ ਪਿਛੜੇ ਹੋਏ ਹਾਂ। ਇਹੀ ਗਿਆਨ ਜਾਂ ਬੌਧਿਕਤਾ ਸਾਡੇ ਜੀਵਨ ਜਿਊਣ ਦਾ ਆਧਾਰ ਹੋ ਸਕਦੀ ਹੈ, ਜਿਸ ਵਿਚ ਸਹਿਜ ਵੀ ਹੈ ਤੇ ਸੁੱਖ ਵੀ। ਵਿਦਿਆਰਥੀਆਂ ਨੇ ਇਸ ਭਾਸ਼ਣ ਦਾ ਅਨੰਦ ਮਾਣਿਆ ਤੇ ਕਈ ਤਰ੍ਹਾਂ ਦੇ ਸਵਾਲ ਉਨ੍ਹਾਂ ਨੂੰ ਪੱਛਮੀ ਸੱਭਿਆਚਾਰ ਬਾਰੇ ਕੀਤੇ। ਪਰ ਮੇਰੇ ਮਨ ਵਿਚ ਇਹ ਸਵਾਲ ਹੋਰ ਵੀ ਵਧੇਰੇ ਰੂਪ ਵਿਚ ਪ੍ਰਬਲ ਹੋਇਆ ਕਿ ਆਖ਼ਰ ਕਿਉਂ ਨਹੀਂ ਨੌਜਵਾਨ ਇਸ ਦੇਸ਼ ਵਿਚ ਰਹਿਣਾ ਚਾਹੁੰਦੇ? ਜੋ ਉਨ੍ਹਾਂ ਦੇ ਪੂਰਬਲਿਆਂ ਦਾ ਵਸਾਇਆ ਹੋਇਆ ਹੈ ਅਤੇ ਜਿਨ੍ਹਾਂ ਦੇ ਖੂੁਨ ਪਸੀਨੇ ਨੇ ਇਸ ਨੂੰ ਅਜੋਕੀ ਰੂਪ ਰੇਖਾ ਦਿੱਤੀ। ਜਿਸ ਮਾਤ-ਭੂਮੀ ਲਈ ਉਨ੍ਹਾਂ ਨੇ ਕਈ ਤਰ੍ਹਾਂ ਦੀਆਂ ਕੁਰਬਾਨੀਆਂ ਕੀਤੀਆਂ? ਆਖ਼ਰ ਕਿਉਂ ਇਹ ਸਾਰਾ ਕੁਝ ਭੁੱਲ-ਭੁਲਾ ਕੇ ਇਹ ਨੌਜਵਾਨ ਬਾਹਰ ਜਾਣ ਦੀ ਰੱਟ ਲਈ ਬੈਠੇ ਹਨ? ਇਹ ਵਿਸ਼ਾ ਇੱਥੋਂ ਤੱਕ ਹੀ ਸੀਮਤ ਨਹੀਂ ਅੱਜ ਘਰਾਂ ਵਿਚ ਵੀ ਨੌਜਵਾਨਾਂ ਤੇ ਉਨ੍ਹਾਂ ਦੇ ਮਾਪਿਆਂ ਦੇ ਵਿਚਕਾਰ ਇਸ ਕਾਰਨ ਤਣਾਅਪੂਰਨ ਸਬੰਧ ਬਣੇ ਹੋਏ ਹਨ। ਚੰਗੇ ਖਾਂਦੇ ਪੀਂਦੇ ਘਰ ਵਿਚ ਵੀ ਨੌਜਵਾਨ ਇੱਥੇ ਸਭ ਕੁਝ ਛੱਡ ਕੇ ਬਾਹਰ ਜਾਣ ਦਾ ਤੋਤਾ ਰਟਨ ਕਰ ਰਹੇ ਹਨ। ਭਾਵੇਂ ਉੱਥੇ ਜਾ ਕੇ ਆਪਣੇ ਉਹ ਜੀਵਨ ਨੂੰ ਫਿਰ ਜ਼ੀਰੋ ਤੋਂ ਸ਼ੁਰੂ ਕਰਨ ਲਈ ਮਜਬੂਰ ਹਨ। ਅਜਿਹੇ ਵਿਚ ਉਨ੍ਹਾਂ ਪੱਛਮੀ ਦੇਸ਼ਾਂ ਲਈ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ, ਜਿਨ੍ਹਾਂ ਕੋਲ ਮਨੁੱਖੀ ਸ਼ਕਤੀ ਦੀ ਪਹਿਲਾਂ ਹੀ ਘਾਟ ਹੈ। ਉਥੇ ਇਹ ਲੋਕ ਉਨ੍ਹਾਂ ਦੀ ਆਮਦਨ ਵਧਾਉਣ ਦਾ ਸਾਧਨ ਵੀ ਬਣ ਰਹੇ ਹਨ। ਅਜਿਹਾ ਵਰਤਾਰਾ ਕਿਉਂ ਵਰਤ ਰਿਹਾ ਹੈ? ਆਖ਼ਿਰ ਕਿਉਂ ਨਹੀਂ ਪੰਜਾਬੀ ਰਹਿਣਾ ਚਾਹੁੰਦੇ ਪੰਜਾਬ ਵਿਚ ? ਇਸ ਦੇ ਕੀ ਕਾਰਨ ਹਨ ਇਨ੍ਹਾਂ ਪਰਤਾਂ ਦੀ ਘੋਖ ਕਰਨਾ ਹੀ ਇਸ ਲੇਖ ਦਾ ਮਕਸਦ ਹੈ।
ਜਿਉਂ-ਜਿਉਂ ਧਨ ਵਧਦਾ ਹੈ, ਤਿਉਂ-ਤਿਉਂ ਉਸ ਦੀ ਲਾਲਸਾ ਹੋਰ ਤੋਂ ਹੋਰ ਵਧ ਜਾਂਦੀ ਹੈ। ਇਹ ਲਾਲਸਾ ਜਾਂ ਤ੍ਰਿਸ਼ਨਾ ਦੀ ਪੂਰਤੀ ਦਾ ਅੰਤ ਕਦੇ ਨਹੀਂ ਹੁੰਦਾ। ਇਹ ਤ੍ਰਿਸ਼ਨਾ ਹੀ ਮਨੁੱਖੀ ਸਰੀਰ ਨੂੰ 60 ਤੋਂ 70 , 70 ਤੋਂ 80 ਅਤੇ 80 ਤੋਂ 90 ਦੀ ਰਫ਼ਤਾਰ ਨਾਲ ਦੌੜਨ ਲਈ ਮਜਬੂਰ ਕਰਦੀ ਹੈ ਤੇ ਮਨੁੱਖ ਜੀਵਨ ਭਰ ਇਹ ਦੌੜ ਦੌੜਦਾ ਰਹਿੰਦਾ ਹੈੈ। ਇਸੇ ਤ੍ਰਿਸ਼ਨਾ ਨੂੰ ਕਾਬੂ ਕਰਨ ਜਾਂ ਮਾਰਨ ਦੀ ਗੱਲ ਧਾਰਮਿਕ ਦੁਨੀਆ ਵਿਚ ਕੀਤੀ ਜਾਂਦੀ ਹੈ, ਪੰਜਾਬੀ ਨੌਜਵਾਨ ਵੀ ਇਸੇ ਤ੍ਰਿਸ਼ਨਾ ਦਾ ਸ਼ਿਕਾਰ ਹੋਇਆ ਹੈ, ਜਿਸ ਦੇ ਕਾਰਨ ਉਹ ਸੱਤ ਸਮੁੰਦਰਾਂ ਤੋਂ ਪਾਰ ਵੀ ਜਾਣ ਲਈ ਤਿਆਰ ਹੈ। ਕਈ ਵਾਰ ਉਸ ਦੀ ਹਾਲਤ ਮਾਰੂਥਲਾਂ ਵਿਚ ਦੌੜਦੇ ਹਿਰਨ ਵਾਂਗ ਬਣ ਜਾਂਦੀ ਹੈ ਜੋ ਪਾਣੀ ਦੀ ਤਲਾਸ਼ ਵਿਚ ਦੌੜਦਾ-ਦੌੜਦਾ ਜੀਵਨ ਦਾ ਅੰਤ ਕਰ ਬੈਠਦਾ ਹੈ।
ਇਸ ਵਰਤਾਰੇ ਵਿਚ ਤਕਨੀਕੀ ਵਿਗਿਆਨ ਨੇ ਵੀ ਅਜੋਕੇ ਸਮੇਂ ਆਪਣਾ ਡੂੰਘਾ ਅਸਰ ਨੌਜਵਾਨ ਪੀੜ੍ਹੀ 'ਤੇ ਛੱਡਿਆ ਹੈ। ਅੱਜ ਹਰੇਕ ਨੌਜਵਾਨ ਮੋਬਾਈਲ ਜਾਂ ਇੰਟਰਨੈੱਟ ਰਾਹੀਂ ਘਰ ਬੈਠਿਆਂ ਬਾਹਰੀ ਦੁਨੀਆ ਨਾਲ ਜੁੜਿਆ ਹੋਇਆ ਹੈ ਅਤੇ ਉਹ ਆਪਣਿਆਂ ਤੋਂ ਦੂਰ ਤੇ ਦੂਰ ਵਾਲਿਆਂ ਦੇ ਨੇੜੇ ਹੋਇਆ ਬੈਠਾ ਹੈ। ਇਸ ਕਰਕੇ ਨੌਜਵਾਨ ਮਾਨਸਿਕ ਤੌਰ 'ਤੇ ਉਨ੍ਹਾਂ ਪੱਛਮੀ ਮੁਲਕਾਂ ਦੇ ਪਹਿਲਾਂ ਹੀ ਨੇੜੇ ਨੇੜੇ ਪਹੁੰਚਿਆ ਹੋਇਆ ਮਹਿਸੂਸ ਕਰਦਾ ਹੈ। ਬੇਸ਼ੱਕ ਸਰੀਰਕ ਤੌਰ 'ਤੇ ਹਾਲੇ ਉਸ ਦਾ ਉੱਥੇ ਜਾਣਾ ਬਾਕੀ ਹੈ। ਨੌਜਵਾਨਾਂ ਤੇ ਉਨ੍ਹਾਂ ਦੇ ਮਾਪਿਆਂ ਵਿਚ ਪਹਿਲਾਂ ਹੀ ਇਨ੍ਹਾਂ ਸਾਧਨਾਂ ਕਾਰਨ ਦੂਰੀ ਦੀ ਦੀਵਾਰ ਉਸਰ ਚੁੱਕੀ ਹੈ। ਨੌਜਵਾਨਾਂ ਵਿਚ ਪੁਰਾਣੀਆਂ ਕਦਰਾਂ-ਕੀਮਤਾਂ ਮਨਫ਼ੀ ਹੋ ਕੇ ਵਿਅਕਤੀਵਾਦ ਜਾਂ ਨਿੱਜਵਾਦ ਭਾਰੂ ਹੋ ਚੁੱਕਾ ਹੈ ਉਹਨਾਂ ਦੀ ਸੋਚ ਦੀ ਸੀਮਾ ਵਿਸ਼ਾਲ ਹੋਣ ਦੀ ਥਾਂ ਸੰਕੀਰਨ ਜਾਂ ਛੋਟੀ ਹੋ ਰਹੀ ਹੈ, ਇਹ ਆਧੁਨਿਕ ਸਾਧਨ ਜਾਂ ਸਹੂਲਤਾਂ ਹੀ ਉਨ੍ਹਾਂ ਦੀਆਂ ਅਸਲ ਲੋੜਾਂ ਬਣੀਆਂ ਪ੍ਰਤੀਤ ਹੁੰਦੀਆਂ ਹਨ ਅਤੇ ਇਨ੍ਹਾਂ ਦੀ ਪ੍ਰਾਪਤੀ ਹੀ ਉਨ੍ਹਾਂ ਦੇ ਜੀਵਨ ਦਾ ਮਕਸਦ ਬਣ ਚੁੱਕਾ ਹੈ। ਉਸ ਲਈ ਸਾਧਨ ਜੁਟਾਉਣਾ ਜਾਂ ਪੈਦਾ ਕਰਨਾ ਉਨ੍ਹਾਂ ਦੀ ਸੋਚ ਦਾ ਹਿੱਸਾ ਨਹੀਂ ਹੈ। ਇਸ ਭੇਡਚਾਲ ਦਾ ਦੇਖੋ-ਦੇਖੀ ਅਸਰ ਸਾਰਿਆਂ ਉੱਪਰ ਇਵੇਂ ਹੋ ਰਿਹਾ ਹੈ, ਜਿਵੇਂ ਖਰਬੂਜ਼ਾ ਖਰਬੂਜ਼ੇ ਨੂੰ ਦੇਖ ਕੇ ਰੰਗ ਫੜਦਾ ਹੈ। ਪੰਜਾਬੀਆਂ ਵਿਚ ਪਹਿਲਾਂ ਹੀ ਇਸ ਭੇਡ ਚਾਲ ਦਾ ਅਸਰ ਦੂਜਿਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਅਸੀਂ ਦੂਜਿਆਂ ਦੀ ਰੀਸ ਬਿਨਾਂ ਸੋਚੇ ਸਮਝੇ ਹੀ ਕਰੀ ਜਾ ਰਹੇ ਹਾਂ। ਜਿਸ ਕਾਰਨ ਕਈ ਵਾਰ ਅਸੀਂ ਆਪਣੀ ਹੱਥੀਂ ਖੋਦੀ ਹੋਈ ਖੱਡ ਵਿਚ ਆਪ ਹੀ ਡਿਗ ਪੈਂਦੇ ਹਾਂ ਅਤੇ ਇਸ ਦਾ ਦੋਸ਼ ਦੂਜਿਆਂ 'ਤੇ ਮੜ੍ਹਨ ਲਈ ਹਮੇਸ਼ਾ ਤਿਆਰ ਹੋ ਜਾਂਦੇ ਹਨ। ਇਸ ਬਲਦੀ ਉੱਪਰ ਤੇਲ ਪਾਉਣ ਦਾ ਕੰਮ ਪੰਜਾਬ ਵਿਚ ਪਾਈ ਜਾ ਰਹੀ ਵਿਆਪਕ ਬੇਰੁਜ਼ਗਾਰੀ ਕਰ ਰਹੀ ਹੈ। ਪਹਿਲਾਂ ਪੰਜਾਬੀਆਂ ਨੂੰ ਕਿਤੇ ਨਾ ਕਿਤੇ ਕੋਈ ਛੋਟੀ ਵੱਡੀ ਨੌਕਰੀ ਸਰਕਾਰ ਦੇ ਦਿੰਦੀ ਸੀ ਪਰ ਉਹ ਵੀ ਨਵੀਂ ਅਪਣਾਈ ਅਰਥ-ਵਿਵਸਥਾ ਵਿਚ ਜਾਂਦੀ ਰਹੀ। ਪੰਜਾਬੀਆਂ ਵਿਚ ਸਰਕਾਰੀ ਨੌਕਰੀ ਦਾ ਲਗਾਅ ਦੂਜੇ ਲੋਕਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਇਕ ਸਧਾਰਨ ਸਿਪਾਹੀ ਦੀ ਭਰਤੀ ਲਈ ਵੀ ਪੰਜਾਬੀਆਂ ਦਾ ਹਜ਼ੂਮ ਇਕੱਠਾ ਹੋ ਜਾਂਦਾ ਹੈ। ਇਸ ਰੋਜ਼ਗਾਰ ਦੀ ਘਾਟ ਨੇ ਵੀ ਪੰਜਾਬੀ ਨੌਜਵਾਨਾਂ ਦਾ ਮੂੰਹ ਵਿਦੇਸ਼ਾਂ ਵੱਲ ਮੋੜ ਦਿੱਤਾ ਹੈ।
ਇਸ ਵਰਤਾਰੇ ਲਈ ਸਾਡਾ ਆਪਣਾ ਸਮਾਜਿਕ ਤੇ ਰਾਜਨੀਤਕ ਢਾਂਚਾ ਵੀ ਓਨਾ ਹੀ ਜ਼ਿੰਮੇਵਾਰ ਹੈ। ਅੱਜ ਦਾ ਨੌਜਵਾਨ ਜਦੋਂ ਤਕਨੀਕ ਤੇ ਸਾਧਨਾਂ ਦੇ ਪੱਖੋਂ ਦੂਜੇ ਮੁਲਕਾਂ ਦਾ ਮੁਕਾਬਲਾ ਆਪਣੇ ਦੇਸ਼ ਦੇ ਢਾਂਚੇ ਨਾਲ ਕਰਦਾ ਹੈ ਤਾਂ ਉਸ ਨੂੰ ਆਪਣਾ ਤਾਣਾ-ਬਾਣਾ ਭ੍ਰਿਸ਼ਟ ਅਤੇ ਖਾਮੀਆਂ ਭਰਪੂਰ ਨਜ਼ਰ ਆਉਂਦਾ ਹੈ। ਕਈ ਵਾਰ ਉਹ ਇਸ ਢਾਂਚੇ ਦੇ ਵਿਰੁੱਧ ਬਗ਼ਾਵਤ ਦਾ ਝੰਡਾ ਵੀ ਚੁੱਕਦਾ ਹੈ, ਫਿਰ ਦੂਜੇ ਪਾਸੇ ਉਹ ਇਸ ਵਿਚ ਸੁਧਾਰ ਕਰਨ ਤੋਂ ਨਿਰਾਸ਼ ਹੋ ਜਾਂਦਾ ਹੈ ਅਤੇ ਇਸ ਨਿਰਾਸ਼ਾ ਵਿਚੋਂ ਕਈ ਵਾਰ ਉਹ ਇਹ ਸਭ ਕੁਝ ਛੱਡ ਕੇ ਵਿਦੇਸ਼ਾਂ ਨੂੰ ਹੀ ਆਪਣੇ ਸੁਪਨਿਆਂ ਦਾ ਅੰਤਿਮ ਸੱਚ ਸਮਝ ਕੇ ਉੱਥੇ ਜਾਣ ਦੀ ਹੋੜ ਵਿਚ ਸ਼ਾਮਿਲ ਹੋ ਜਾਂਦਾ ਹੈ। ਉਹ ਸਰਦਾਰ ਭਗਤ ਸਿੰਘ ਦੀ ਸੋਚ ਨੂੰ ਤਾਂ ਅਪਣਾਉਣਾ ਚਾਹੁੰਦਾ ਹੈ ਪਰ ਉਸ ਵਿਚ ਭਗਤ ਸਿੰਘ ਜਿੰਨੀ ਦ੍ਰਿੜ੍ਹਤਾ ਨਜ਼ਰ ਨਹੀਂ ਆਉਂਦੀ। ਉਹ ਰਾਤੋ-ਰਾਤ ਬਦਲਾਅ ਜਾਂ ਤਬਦੀਲੀ ਚਾਹੁੰਦਾ ਹੈ ਪਰ ਤਬਦੀਲੀ ਲਈ ਜੱਦੋ-ਜਹਿਦ ਤੋਂ ਡਰਦਾ ਹੈ ਜਾਂ ਫਿਰ ਜਲਦੀ ਨਿਰਾਸ਼ ਹੋ ਜਾਂਦਾ ਹੈ। ਥਾਂ-ਥਾਂ ਆਈਲਟਸ ਦੀਆਂ ਦੁਕਾਨਾਂ ਤੇ ਉਨ੍ਹਾਂ ਦੀਆਂ ਵੱਡੀਆਂ ਵੱਡੀਆਂ ਹੋਰਡਿੰਗਸ, ਅਖ਼ਬਾਰਾਂ ਦੇ ਇਸ਼ਤਿਹਾਰ ਤੇ ਟੀ.ਵੀ. ਚੈਨਲ ਰਾਹੀਂ ਹੋ ਰਹੇ ਪ੍ਰਚਾਰ ਨੇ ਨੌਜਵਾਨਾਂ ਨੂੰ ਇਸ ਇਕੋ-ਇਕ ਬਦਲ ਦਾ ਪਾਂਧੀ ਬਣਾ ਕੇ ਰੱਖ ਦਿੱਤਾ ਹੈ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਇਨ੍ਹਾਂ ਏਜੰਟਾਂ ਨੇ ਸਹੁੰ ਖਾਧੀ ਹੈ ਕਿ ਪੰਜਾਬ ਵਿਚ ਕਿਸੇ ਨੌਜਵਾਨ ਨੂੰ ਰਹਿਣ ਨਹੀਂ ਦੇਣਾ। ਹਰੇਕ ਪੰਜਾਬੀ ਨੂੰ ਦੂਜੇ ਮੁਲਕਾਂ ਦਾ ਬਸ਼ਿੰਦਾ ਬਣਾ ਹੀ ਰਹਿਣਾ ਹੈ। ਇਸ ਵਿਚ ਉਨ੍ਹਾਂ ਦੀ ਵੀ ਖ਼ੂਬ ਦੁਕਾਨਦਾਰੀ ਚੱਲਦੀ ਹੈ ਅਤੇ ਉਹ ਵੀ ਕੱਖਾਂ ਤੋਂ ਲੱਖਾਂ ਦੇ ਬਣਦੇ ਜਾ ਰਹੇ ਹਨ। ਅਜਿਹੇ ਮਾਹੌਲ ਨੂੰ ਸਿਰਜਿਆ ਗਿਆ ਹੈ ਕਿ ਆਦਮੀ ਮਹਿਸੂਸ ਕਰਦਾ ਹੈ ਕਿ ਇੱਥੇ ਰਹਿਣਾ ਬੇਕਾਰ, ਬੇਫ਼ਜ਼ੂਲ ਤੇ ਬੇਸਮਝੀ ਹੈ ਬਾਹਰ ਜਾਣਾ ਹੀ ਉਚਿਤ ਤੇ ਸਿਆਣਪ ਭਰਿਆ ਫ਼ੈਸਲਾ ਹੈ। ਅਜਿਹੇ ਹੀ ਫ਼ੈਸਲੇ ਕਈ ਵਾਰ ਪੰਜਾਬੀਆਂ ਨੂੰ ਇਥੋਂ ਸਾਰਾ ਕੁਝ ਵੇਚ-ਵੱਟ ਕੇ ਬਾਹਰ ਜਾਣ ਲਈ ਮਜਬੂਰ ਕਰਦੇ ਹਨ। ਇਹ ਵਰਤਾਰਾ ਸਾਨੂੰ ਪੰਜਾਬੀਆਂ ਨੂੰ ਕਿੱਥੇ ਲੈ ਕੇ ਜਾਵੇਗਾ? ਸਾਡੇ ਪੰਜਾਬ ਦਾ ਕੀ ਬਣੇਗਾ? ਅਜਿਹੇ ਸਵਾਲਾਂ ਬਾਰੇ ਅੱਜ ਸੋਚਣਾ ਸਮੇਂ ਤੋਂ ਪਹਿਲਾ ਵਾਲੀ ਗੱਲ ਲਗਦੀ ਹੈ। ਵਕਤ ਆਉਣ 'ਤੇ ਸੋਚਾਂਗੇ, ਇਸ ਦੂਰ ਅੰਦੇਸ਼ੀ ਦੀ ਘਾਟ ਸਰਕਾਰ ਵਿਚ ਵੀ ਨਜ਼ਰ ਆਉਂਦੀ ਹੈ ਅਤੇ ਪੰਜਾਬੀਆਂ ਵਿਚ ਵੀ। ਗੁਰੂ ਭਲਾ ਕਰੇ।

-ਪ੍ਰਿੰਸੀਪਲ, ਖ਼ਾਲਸਾ ਕਾਲਜ, ਗੜ੍ਹਦੀਵਾਲਾ
ਮੋ: 98727-78123


ਖ਼ਬਰ ਸ਼ੇਅਰ ਕਰੋ

ਪੰਥ ਦਰਦੀ ਗੋਪਾਲ ਸਿੰਘ ਕੌਮੀ

ਬਰਸੀ 'ਤੇ ਵਿਸ਼ੇਸ਼ਸ ਗੋਪਾਲ ਸਿੰਘ ਕੌਮੀ ਨਿਡਰ ਅਕਾਲੀ, ਪੰਥ ਦਰਦੀ, ਧਾਰਮਿਕ ਖਿਆਲਾਂ ਵਾਲੇ, ਸੱਚ 'ਤੇ ਪਹਿਰਾ ਦੇਣ ਵਾਲੇ ਇਨਸਾਨ ਸਨ। ਸ: ਗੋਪਾਲ ਸਿੰਘ ਕੌਮੀ ਦਾ ਜਨਮ 1887 ਈ: ਨੂੰ ਸ: ਹੇਮ ਸਿੰਘ ਦੇ ਗ੍ਰਹਿ ਮਾਤਾ ਸਤਵੰਤ ਕੌਰ ਦੀ ਕੁੱਖੋਂ ਪਿੰਡ ਗੜ੍ਹ ਫਤਹਿ ਸ਼ਾਹ ਤਹਿਸੀਲ ...

ਪੂਰੀ ਖ਼ਬਰ »

ਦੇਸ਼ ਵਿਚ ਧਰਮ-ਨਿਰਪੱਖਤਾ ਨੂੰ ਮਜ਼ਬੂਤ ਕਰਨ ਦੀ ਲੋੜ

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਸਿਰਫ ਇਕ ਸਿੱਖਿਆ ਦਾ ਕੇਂਦਰ ਹੀ ਨਹੀਂ ਹੈ। ਇਹ ਪਾਕਿਸਤਾਨ ਦੀ ਮੰਗ ਕਰਨ ਵਾਲੇ ਅੰਦੋਲਨ ਵਿਚ ਅਗਲੀ ਕਤਾਰ ਵਿਚ ਰਹੀ ਹੈ ਅਤੇ ਹੁਣ ਵੀ ਇਸ ਦਾ ਝੁਕਾਅ ਉਸ ਵੱਲ ਹੈ, ਜੋ ਮਿੱਲਤ ਲਈ ਫਾਇਦੇਮੰਦ ਸਮਝਿਆ ਜਾਂਦਾ ਹੈ। ਅਲੀਗੜ੍ਹ ਮੁਸਲਿਮ ...

ਪੂਰੀ ਖ਼ਬਰ »

ਕਰਨਾਟਕ ਚੋਣ ਨਤੀਜਿਆਂ ਦੇ ਸੰਕੇਤ

ਕਰਨਾਟਕ ਵਿਧਾਨ ਸਭਾ ਦੇ ਚੋਣ ਨਤੀਜਿਆਂ ਨੇ ਇਕ ਵਾਰ ਤਾਂ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਹ ਸਤਰਾਂ ਲਿਖਣ ਤੱਕ ਦੀ ਸਥਿਤੀ ਮੁਤਾਬਿਕ ਭਾਜਪਾ 104 ਸੀਟਾਂ ਲੈ ਕੇ ਸਾਧਾਰਨ ਬਹੁਮਤ ਤੋਂ ਕੁਝ ਸੀਟਾਂ ਪਿੱਛੇ ਰਹਿ ਗਈ ਹੈ, ਜਦੋਂ ਕਿ ਕਾਂਗਰਸ ਨੂੰ ਪਹਿਲੀ ਵਾਰ ਨਾਲੋਂ ਕਾਫੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX