ਤਾਜਾ ਖ਼ਬਰਾਂ


ਜਿਹੜੇ ਦੇਸ਼ ਛੱਡ ਕੇ ਭੱਜ ਗਏ ਹਨ, ਉਨ੍ਹਾਂ ਨੂੰ ਲਿਆਂਦਾ ਜਾਵੇਗਾ ਵਾਪਸ- ਰਾਜਨਾਥ ਸਿੰਘ
. . .  12 minutes ago
ਨਵੀਂ ਦਿੱਲੀ, 21 ਜਨਵਰੀ- ਕੇਂਦਰੀ ਰਾਜਨਾਥ ਸਿੰਘ ਨੇ ਮੇਹੁਲ ਚੌਕਸੀ ਦੇ ਮੁੱਦੇ 'ਤੇ ਕਿਹਾ ਕਿ ਸਰਕਾਰ ਨੇ ਆਰਥਿਕ ਅਪਰਾਧਿਕ ਬਿਲ ਪਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਦੇਸ਼ ਛੱਡ ਕੇ ਭੱਜ ਚੁੱਕੇ ਹਨ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇਗਾ। ਰਾਜਨਾਥ ਸਿੰਘ ਨੇ ਕਿਹਾ .....
ਮਾਇਆਵਤੀ 'ਤੇ ਟਿੱਪਣੀ ਮਾਮਲਾ : ਭਾਜਪਾ ਵਿਧਾਇਕਾ ਨੂੰ ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ
. . .  11 minutes ago
ਨਵੀਂ ਦਿੱਲੀ, 21 ਜਨਵਰੀ- ਕੌਮੀ ਮਹਿਲਾ ਕਮਿਸ਼ਨ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੂੰ ਲੈ ਕੇ ਕੀਤੀ ਗਈ ਟਿੱਪਣੀ 'ਤੇ ਭਾਜਪਾ ਵਿਧਾਇਕਾ ਸਾਧਨਾ ਸਿੰਘ ਨੂੰ ਨੋਟਿਸ ਭੇਜਿਆ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਇਹ ਟਿੱਪਣੀ ਬਹੁਤ ਹਮਲਾਵਰ ਤੇ...
ਖਹਿਰਾ ਦਾ 'ਆਪ' 'ਤੇ ਹਮਲਾ, ਕਿਹਾ- ਭਗਵੰਤ ਮਾਨ ਦੀ ਸ਼ਰਾਬ ਛੁਡਾਊ ਸੀ ਬਰਨਾਲਾ ਰੈਲੀ
. . .  21 minutes ago
ਚੰਡੀਗੜ੍ਹ, 21 ਜਨਵਰੀ (ਅਜਾਇਬ ਸਿੰਘ ਔਜਲਾ)- ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਬਰਨਾਲਾ ਰੈਲੀ ਭਗਵੰਤ ਮਾਨ ਦੀ ਸ਼ਰਾਬ ਛੁਡਾਊ ਰੈਲੀ ਸੀ। ਇਸ ਰੈਲੀ 'ਚ .....
ਸ੍ਰੀਲੰਕਾ ਨੇ 16 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ
. . .  32 minutes ago
ਕੋਲੰਬੋ, 21 ਜਨਵਰੀ- ਸ੍ਰੀਲੰਕਾ ਨੇ ਅੱਜ 16 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਹੈ। ਬੀਤੀ 13 ਜਨਵਰੀ ਨੂੰ ਸ੍ਰੀਲੰਕਾ ਦੀ ਜਲ ਸੈਨਾ ਵਲੋਂ ਇਨ੍ਹਾਂ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ...
ਅਕਾਲੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਅਜਨਾਲਾ ਪਹੁੰਚੇ ਸੁਖਬੀਰ ਬਾਦਲ
. . .  38 minutes ago
ਅਜਨਾਲਾ/ਹਰਛਾ ਛੀਨਾ, 21 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ,ਕਡਿਆਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਅਜਨਾਲਾ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕੈਬਨਿਟ ਮੰਤਰੀ...
ਜਨਰਲ ਵਰਗ ਦੇ ਰਾਖਵਾਂਕਰਨ ਦੇ ਖ਼ਿਲਾਫ਼ ਪਟੀਸ਼ਨ ਦਾਇਰ, ਮਦਰਾਸ ਹਾਈਕੋਰਟ ਨੇ ਸਰਕਾਰ ਨੂੰ ਜਾਰੀ ਕੀਤਾ ਨੋਟਿਸ
. . .  about 1 hour ago
ਚੇਨਈ, 21 ਜਨਵਰੀ- ਆਰਥਿਕ ਤੌਰ 'ਤੇ ਕਮਜ਼ੋਰ ਜਨਰਲ ਵਰਗ ਦੇ ਲਈ 10 ਫ਼ੀਸਦੀ ਰਾਖਵਾਂਕਰਨ ਦੇ ਮੁੱਦੇ 'ਤੇ ਮਦਰਾਸ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ 18 ਫਰਵਰੀ ਤੋਂ ਪਹਿਲਾਂ ਜਵਾਬ ਦਾਖਲ ਕਰਨ ਦੇ ਲਈ ਕਿਹਾ ਹੈ। ਡੀ.ਐਮ.ਕੇ. ਦੇ......
ਸੁਖਬੀਰ ਬਾਦਲ ਅੱਜ ਹਲਕਾ ਰਾਜਾਸਾਂਸੀ ਦੇ ਪਿੰਡਾਂ ਦਾ ਕਰਨਗੇ ਦੌਰਾ
. . .  about 1 hour ago
ਚੁਗਾਵਾਂ, 21 ਜਨਵਰੀ (ਗੁਰਬਿੰਦਰ ਸਿੰਘ ਬਾਗ਼ੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਲਕਾ ਰਾਜਾਸਾਂਸੀ ਦੇ ਅਕਾਲੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਅੱਜ 3.30 ਵਜੇ ਗੁਰੂ ਨਾਨਕ ਦੇਵ ਯੂਨਾਈਟਿਡ ਕਾਲਜ ....
ਸਵਾਈਨ ਫਲੂ ਕਾਰਨ ਔਰਤ ਦੀ ਮੌਤ
. . .  about 1 hour ago
ਭਵਾਨੀਗੜ੍ਹ, 21 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)- ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਸਬ ਡਵੀਜ਼ਨ 'ਚ ਪੈਂਦੇ ਪਿੰਡ ਸੰਗਤਪੁਰ 'ਚ ਇਕ ਔਰਤ ਦੀ ਸਵਾਈਨ ਫਲੂ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ । ਇਸ ਸਬੰਧੀ ਸਿਹਤ ਅਫ਼ਸਰ ਧਰਮਪਾਲ ਸਿੰਘ ਨੇ ਦੱਸਿਆ ....
ਮੈਕਸੀਕੋ : ਤੇਲ ਪਾਈਪਲਾਈਨ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 85
. . .  about 1 hour ago
ਮੈਕਸੀਕੋ, 21 ਜਨਵਰੀ- ਮੈਕਸੀਕੋ ਦੇ ਹਿਡਾਲਗੋ ਪ੍ਰਾਂਤ 'ਚ ਤੇਲ ਪਾਈਪਲਾਈਨ 'ਚ ਹੋਏ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 85 ਹੋ ਗਈ ਹੈ ਜਦਕਿ 58 ਲੋਕ ਗੰਭੀਰ ਜ਼ਖਮੀ ਹੋਏ ਹਨ। ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਸ਼ਨੀਵਾਰ ਨੂੰ .....
ਨੇਤਾਵਾਂ ਦੀ ਹੱਤਿਆ ਦੇ ਵਿਰੋਧ 'ਚ ਭਾਜਪਾ ਦਾ ਮੁੱਖ ਮੰਤਰੀ ਕਮਲ ਨਾਥ ਦੇ ਖ਼ਿਲਾਫ਼ ਪ੍ਰਦਰਸ਼ਨ
. . .  about 1 hour ago
ਭੋਪਾਲ, 21 ਜਨਵਰੀ- ਮਨਸੌਰ 'ਚ ਭਾਜਪਾ ਨੇਤਾ ਪ੍ਰਹਿਲਾਦ ਬੰਦਵਾਰ ਅਤੇ ਬਰਵਾਨੀ 'ਚ ਹਾਲ ਹੀ 'ਚ ਹੋਈ ਮਨੋਜ ਠਾਕਰੇ ਦੀ ਹੱਤਿਆ ਦੇ ਵਿਰੋਧ 'ਚ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਭੋਪਾਲ 'ਚ ਮੁੱਖ ਮੰਤਰੀ ਕਮਲ ਨਾਥ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ.....
ਨਾਗੇਸ਼ਵਰ ਰਾਓ ਦੇ ਨਿਯੁਕਤੀ ਮਾਮਲੇ ਦੀ ਸੁਣਵਾਈ ਤੋਂ ਅਲੱਗ ਹੋਏ ਸੀ.ਜੇ.ਆਈ
. . .  about 1 hour ago
ਨਵੀਂ ਦਿੱਲੀ, 21 ਜਨਵਰੀ- ਸੀ.ਬੀ.ਆਈ. ਦੇ ਅੰਤ੍ਰਿਮ ਡਾਇਰੈਕਟਰ ਦੇ ਤੌਰ 'ਤੇ ਐਮ.ਨਾਗੇਸ਼ਵਰ ਰਾਓ ਦੀ ਨਿਯੁਕਤੀ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਤੋਂ ਦੇਸ਼ ਦੇ ਮੁੱਖ ਜੱਜ (ਸੀ.ਜੇ.ਆਈ) ਰੰਜਨ ਗੋਗੋਈ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਗੋਗੋਈ ਨੇ ....
ਹਲਕਾ ਅਜਨਾਲਾ ਦੇ ਵਰਕਰਾਂ ਨਾਲ ਮੀਟਿੰਗ ਕਰਨਗੇ ਸੁਖਬੀਰ ਬਾਦਲ
. . .  about 2 hours ago
ਅਜਨਾਲਾ, 21 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਹਲਕਾ ਅਜਨਾਲਾ ਦੇ ਵਰਕਰਾਂ ਨਾਲ ਮੀਟਿੰਗ ਕਰਨਗੇ। ਇਸ ਦੌਰਾਨ ਉਹ ਵਰਕਰਾਂ ਦੀਆਂ ਮੁਸ਼ਕਲਾਂ ....
ਲਾਹੌਲ-ਸਪਿਤੀ ਜ਼ਿਲ੍ਹੇ ਦੇ ਕੀਲੌਂਗ 'ਚ ਹੋਈ ਤਾਜ਼ਾ ਬਰਫ਼ਬਾਰੀ
. . .  about 2 hours ago
ਸ਼ਿਮਲਾ, 21 ਜਨਵਰੀ- ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਜ਼ਿਲ੍ਹੇ ਦੇ ਕੀਲੌਂਗ 'ਚ ਅੱਜ ਸਵੇਰੇ ਤਾਜ਼ਾ ਬਰਫ਼ਬਾਰੀ ਹੋਈ ਹੈ ਜਿਸ ਦਾ ਸੈਲਾਨੀ ਵੱਲੋਂ ਖੂਬ ਅਨੰਦ ਮਾਣਿਆ ਜਾ ਰਿਹਾ ਹੈ। ਬਰਫ਼ਬਾਰੀ ਕਾਰਨ ਇਹ ਇਲਾਕਾ ਬਰਫ਼ ਦੀ ਚਿੱਟੀ ਚਾਦਰ ਨਾਲ ਢਕਿਆ ਗਿਆ ਹੈ .......
ਜੰਮੂ-ਕਸ਼ਮੀਰ ਦੇ ਬਡਗਾਮ 'ਚ ਮੁੱਠਭੇੜ ਦੌਰਾਨ 2 ਅੱਤਵਾਦੀ ਢੇਰ
. . .  about 2 hours ago
ਸ੍ਰੀਨਗਰ, 21 ਜਨਵਰੀ- ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਚਾਰੀ ਸ਼ਰੀਫ਼ ਦੇ ਜ਼ੀਨਪੰਚਾਲ 'ਚ ਅੱਜ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਜਾਰੀ ਮੁੱਠਭੇੜ 'ਚ ਦੋ ਅੱਤਵਾਦੀ ਢੇਰ ਹੋ ਗਏ ਹਨ ਜਦਕਿ ਤੀਜੇ ਅੱਤਵਾਦੀ ਨਾਲ ਮੁੱਠਭੇੜ ਜਾਰੀ ਹੈ। ਜਾਣਕਾਰੀ ਲਈ ਦੱਸ......
80 ਕਰੋੜ ਰੁਪਏ ਦੀ ਹੈਰੋਇਨ ਸਮੇਤ 6 ਕਾਬੂ
. . .  about 3 hours ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ 20 ਕਿੱਲੋ ਹੈਰੋਇਨ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਅਕਤੀਆਂ ਪਾਸੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 80 ਕਰੋੜ ਰੁਪਏ ਦੱਸੀ ਜਾ ਰਹੀ....
ਮੇਹੁਲ ਚੌਕਸੀ ਨੇ ਐਂਟੀਗੁਆ 'ਚ ਆਪਣਾ ਭਾਰਤੀ ਪਾਸਪੋਰਟ ਕਰਵਾਇਆ ਜਮਾਂ
. . .  about 3 hours ago
ਫਾਰਮੇਸੀ ਕੌਂਸਲ ਦੇ ਐਲਾਨੇ ਨਤੀਜਿਆਂ 'ਚ 6 ਮੈਂਬਰ ਚੁਣੇ ਗਏ
. . .  about 3 hours ago
ਸੁਸ਼ਮਾ ਸਵਰਾਜ ਅਤੇ ਯੋਗੀ ਨੇ ਯੂਥ ਪ੍ਰਵਾਸੀ ਭਾਰਤੀ ਦਿਵਸ ਦਾ ਕੀਤਾ ਉਦਘਾਟਨ
. . .  about 3 hours ago
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  about 4 hours ago
ਸੁਲਤਾਨਪੁਰ ਲੋਧੀ 'ਚ ਮੀਂਹ ਪੈਣ ਕਾਰਨ ਠੰਢ 'ਚ ਹੋਇਆ ਵਾਧਾ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਜੇਠ ਸੰਮਤ 550
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਰਾਸ਼ਟਰੀ-ਅੰਤਰਰਾਸ਼ਟਰੀ

ਵਿਰਾਸਤ ਵੈੱਲਫੇਅਰ ਸੁਸਾਇਟੀ ਨੇ ਮਾਂ ਦਿਵਸ ਮੌਕੇ ਕਰਵਾਇਆ 'ਮੇਲਾ ਪੰਜਾਬਣਾਂ ਦਾ-2018'

ਕੈਲਗਰੀ 15 ਮਈ (ਜਸਜੀਤ ਸਿੰਘ ਧਾਮੀ)-ਵਿਰਾਸਤ ਵੈੱਲਫੇਅਰ ਸੁਸਾਇਟੀ ਵਲੋਂ ਕੁਆਲਿਟੀ ਟਰਾਂਸਮਿਸ਼ਨ, ਪੀ ਐਾਡ ਜੀ ਐਕਸਾਵੇਟਿੰਗ ਅਤੇ ਜਸਕੀਰਤ ਸਿੰਘ ਬਰਾੜ ਦੇ ਸਹਿਯੋਗ ਨਾਲ ਮਾਂ ਦਿਵਸ 'ਤੇ 'ਮੇਲਾ ਪੰਜਾਬਣਾਂ ਦਾ-2018' ਕਰਵਾਇਆ ਗਿਆ | ਸਿਰਫ਼ ਔਰਤਾਂ ਲਈ ਕਰਵਾਏ ਗਏ ਇਸ ਮੇਲੇ ...

ਪੂਰੀ ਖ਼ਬਰ »

ਪ੍ਰਸਿੱਧ ਭੌਤਿਕ ਵਿਗਿਆਨੀ ਈ.ਸੀ.ਜੀ. ਸੁਦਰਸ਼ਨ ਨਹੀਂ ਰਹੇ

9 ਵਾਰੀ ਨੋਬਲ ਪੁਰਸਕਾਰ ਲਈ ਹੋਏ ਨਾਮਜ਼ਦ ਹੌਸਟਨ, 15 ਮਈ (ਏਜੰਸੀ)- ਪ੍ਰਸਿੱਧ ਭੌਤਿਕ ਵਿਗਿਆਨੀ ਈ.ਸੀ. ਜਾਰਜ ਸੁਦਰਸ਼ਨ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਟੈਕਸਸ ਦੇ ਆਸਟਿਨ 'ਚ ਕੀਤਾ ਜਾਵੇਗਾ। ਪਰਿਵਾਰਕ ਸੂਤਰਾਂ ਅਤੇ ਕਰੀਬੀ ...

ਪੂਰੀ ਖ਼ਬਰ »

ਆਸਟ੍ਰੇਲੀਆ 'ਚ ਭਾਰਤੀ ਮੂਲ ਦੇ ਵਿਅਕਤੀ ਦੀ ਸੜਕ ਹਾਦਸੇ 'ਚ ਮੌਤ

ਮੈਲਬੌਰਨ, 15 ਮਈ (ਏਜੰਸੀ)- ਦੱਖਣੀ ਆਸਟ੍ਰੇਲੀਆ 'ਚ ਇਕ ਰਾਜਮਾਰਗ 'ਤੇ ਹੋਏ ਹਾਦਸੇ 'ਚ 36 ਸਾਲਾਂ ਇਕ ਭਾਰਤੀ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦਾ ਪਿਤਾ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਦੱਖਣੀ ਆਸਟ੍ਰੇਲੀਆ ਦੇ ਵਿਗਲੇ ਫਲੈਟ 'ਚ ਸਟੂਟ ਰਾਜਮਾਰਗ 'ਤੇ ਉਨ੍ਹਾਂ ਦਾ ...

ਪੂਰੀ ਖ਼ਬਰ »

ਕੈਨੇਡਾ ਵਿਚ ਹੋਇਆ ਹਾਸਰਸ ਹਿੰਦੀ ਕਵੀ ਸੰਮੇਲਨ

ਟੋਰਾਂਟੋ, 15 ਮਈ (ਹਰਜੀਤ ਸਿੰਘ ਬਾਜਵਾ)-ਉੱਤਰ ਪ੍ਰਦੇਸ਼ ਇਨ ਕੈਨੇਡਾ ਸੰਸਥਾ (ਯੂਪਿਕਾ) ਵਲੋਂ ਹਾਸਰਸ ਹਿੰਦੀ ਕਵੀ ਸੰਮੇਲਨ 'ਹਾਸਿਆਂ ਕੇ ਰੰਗ, ਗੀਤ ਗ਼ਜ਼ਲ ਕੇ ਸੰਗ' ਸ੍ਰੀ ਸੰਜੀਵ ਮਲਿਕ ਦੀ ਦੇਖ-ਰੇਖ ਵਿਚ ਕਰਵਾਇਆ ਗਿਆ ਜਿਸ ਵਿਚ ਹਾਜ਼ਰੀਨ ਦਾ ਮਨੋਰੰਜਨ ਕਰਨ ਲਈ ਮੁੰਬਈ ਤੋਂ ...

ਪੂਰੀ ਖ਼ਬਰ »

ਯੂ. ਕੇ. ਵਿਚ ਹੋਇਆ ਪਹਿਲਾ ਪੰਜਾਬੀ ਫ਼ਿਲਮ ਪੁਰਸਕਾਰ ਸਮਾਰੋਹ

ਲੰਡਨ, 15 (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਵਿਚ ਪਹਿਲਾ ਬ੍ਰਿਟ ਏਸ਼ੀਆ ਪੰਜਾਬੀ ਫ਼ਿਲਮ ਪੁਰਸਕਾਰ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਪੰਜਾਬੀ ਫ਼ਿਲਮ ਅਤੇ ਪੰਜਾਬੀ ਸੰਗੀਤ ਦੀ ਦੁਨੀਆ ਦੇ ਨਾਮਵਰ ਕਲਾਕਾਰਾਂ ਜੈਸਮੀਨ ਸੈਂਡਲਜ਼, ਹਾਰਡੀ ਸੰਧੂ, ਸ਼ੈਰੀ ਮਾਨ, ਗੁਰ ਸੰਧੂ, ...

ਪੂਰੀ ਖ਼ਬਰ »

ਵਿਵਾਦ ਸਿਰਫ਼ ਤਿਆਗ ਭਾਵਨਾ ਨਾਲ ਹੀ ਖ਼ਤਮ ਹੋ ਸਕਦੇ - ਪੰਚ ਪ੍ਰਧਾਨੀ

ਲੰਡਨ, 15 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪੰਚ ਪ੍ਰਧਾਨੀ ਯੂ. ਕੇ. ਵਲੋਂ ਪਰਮਿੰਦਰ ਸਿੰਘ ਬੱਲ ਅਤੇ ਹਰਦਿਆਲ ਸਿੰਘ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਵਿਵਾਦ ਸਿਰਫ਼ ਤਿਆਗ ਭਾਵਨਾ ਨਾਲ ਹੀ ਖ਼ਤਮ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅੱਜ ਸਿੱਖ ਕੌਮ ਵਿਚ ਕਈ ...

ਪੂਰੀ ਖ਼ਬਰ »

ਗੁਰਦੁਆਰਾ ਸਮੈਦਿਕ ਵਿਚ 25 ਸਾਲ ਬਤੌਰ ਗ੍ਰੰਥੀ ਸੇਵਾਵਾਂ ਕਰਨ ਵਾਲੇ ਗਿਆਨੀ ਜੋਗਿੰਦਰ ਸਿੰਘ ਦਾ ਸਨਮਾਨ

ਲੰਡਨ, 15 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਬਤੌਰ ਮੁੱਖ ਗ੍ਰੰਥੀ ਸੇਵਾਵਾਂ ਕਰਨ ਵਾਲੇ ਗਿਆਨੀ ਜੋਗਿੰਦਰ ਸਿੰਘ ਦੀਆਂ 25 ਸਾਲ ਗੁਰੂ ਘਰ ਨੂੰ ਸਿੱਖ ਪ੍ਰਚਾਰਕ ਵਜੋਂ ਸੇਵਾਵਾਂ ਦੇਣ ਬਦਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ...

ਪੂਰੀ ਖ਼ਬਰ »

ਕੈਨੇਡਾ 'ਚ ਸ਼੍ਰੋਮਣੀ ਅਕਾਲੀ ਦਲ ਦੀ ਭਰਵੀਂ ਮੀਟਿੰਗ

ਸ਼ਾਹਕੋਟ ਜ਼ਿਮਨੀ ਚੋਣ 'ਤੇ ਵਿਦਿਆਰਥੀਆਂ ਦੇ ਮਸਲੇ ਵਿਚਾਰੇ-ਜਥੇਦਾਰ ਪਾਇਲ, ਚੀਮਾ ਟੋਰਾਂਟੋ, 15 ਮਈ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਈਸਟ ਇਕਾਈ ਦੇ ਪ੍ਰਧਾਨ ਜਥੇਦਾਰ ਪ੍ਰਦੁੱਮਣ ਸਿੰਘ ਪਾਇਲ ਦੀ ਅਗਵਾਈ ਵਿਚ ਬਰੈਂਪਟਨ ਵਿਖੇ ਭਰਵੀਂ ...

ਪੂਰੀ ਖ਼ਬਰ »

'ਸੋਚ ਸੈਂਟਰ' ਵਲੋਂ ਸਿਆਟਲ ਵਿਖੇ 'ਰੰਨ ਔਰ ਵਾਕ' 2 ਜੂਨ ਨੂੰ

ਵੱਡੀ ਗਿਣਤੀ ਵਿਚ ਭਾਰਤੀ ਵੀ ਹਿੱਸਾ ਲੈਣਗੇ ਸਿਆਟਲ, 15 ਮਈ (ਹਰਮਨਪ੍ਰੀਤ ਸਿੰਘ)-ਸਿਆਟਲ ਦੀ ਸੂਜਨ ਕੋਮਨ ਸੰਸਥਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 2 ਜੂਨ ਨੂੰ 'ਰੰਨ ਔਰ ਵਾਕ' (ਦੌੜੋ ਜਾਂ ਤੂਰੋ) ਸਿਆਟਲ ਸੈਂਟਰ (ਡਾਊਨ ਟਾਊਨ ਸਿਆਟਲ) ਵਿਖੇ ਕਰਵਾਈ ਜਾਵੇਗੀ। ਇਸ ਦੌੜ ...

ਪੂਰੀ ਖ਼ਬਰ »

ਭਾਈ ਅਮਰੀਕ ਸਿੰਘ ਨਾਲ ਹੋਈ ਬਦਸਲੂਕੀ ਦੀ ਨਿੰਦਾ

ਲੰਡਨ, 15 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਗੁਰੂ ਨਾਨਕ ਦਰਬਾਰ ਗੁਰਦੁਆਰਾ ਬੈਲਵੀਡੀਅਰ ਦੀ ਪ੍ਰਬੰਧਕ ਕਮੇਟੀ ਨੇ ਬੀਤੇ ਦਿਨੀਂ ਸਾਊਥਾਲ ਵਿਖੇ ਸਿੱਖ ਪ੍ਰਚਾਰਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨਾਲ ਹੋਈ ਬਦਸਲੂਕੀ ਦੀ ਸਖ਼ਤ ਨਿੰਦਾ ਕੀਤੀ ਹੈ। ਗੁਰੂ ਘਰ ਦੇ ...

ਪੂਰੀ ਖ਼ਬਰ »

ਗੁਰਦੁਆਰਾ ਖ਼ਾਲਸਾ ਦੀਵਾਨ (ਹਾਂਗਕਾਂਗ) ਦੀ ਸਾਲ 2018-19 ਦੀ ਪ੍ਰਬੰਧਕ ਕਮੇਟੀ ਨਿਯੁਕਤ

ਹਾਂਗਕਾਂਗ, 15 ਮਈ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਇਕੋ-ਇਕ ਗੁਰਦੁਆਰਾ ਖ਼ਾਲਸਾ ਦੀਵਾਨ (ਸਿੱਖ ਟੈਂਪਲ) ਹਾਂਗਕਾਂਗ ਦੀ ਸਾਲ 2018-19 ਦੀ ਪ੍ਰਬੰਧਕ ਕਮੇਟੀ ਦੀਵਾਨ ਦੇ ਜਨਰਲ ਇਜਲਾਸ ਵਿਚ ਨਿਯੁਕਤ ਕੀਤੀ ਗਈ, ਜਿਸ ਵਿਚ ਸ: ਦਲਜੀਤ ਸਿੰਘ ਜ਼ੀਰਾ ਬਤੌਰ ਪ੍ਰਧਾਨ, ਗੁਰਨਾਮ ਸਿੰਘ ...

ਪੂਰੀ ਖ਼ਬਰ »

ਵਿਕਟੋਰੀਆ ਸੰਸਦੀ ਚੋਣਾਂ ਲਈ ਮੈਲਟਨ ਤੋਂ ਹਰਕੀਰਤ ਸਿੰਘ ਹੋਣਗੇ ਗਰੀਨਜ਼ ਦੇ ਉਮੀਦਵਾਰ

ਹਰਕੀਰਤ ਸਿੰਘ ਦੇ ਲੋਕ ਭਲਾਈ ਕੰਮਾਂ 'ਚ ਮੋਹਰੀ-ਪਾਰਟੀ ਪ੍ਰਧਾਨ ਸਮੈਂਥਾ ਰਤਨਮ ਮੈਲਬੌਰਨ, 15 ਮਈ (ਸਰਤਾਜ ਸਿੰਘ ਧੌਲ)-ਆਸਟ੍ਰੇਲੀਆ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਦਾ ਗਰੀਨਜ਼ ਨੇ ਮੈਲਬੌਰਨ ਦੇ ਮੈਲਟਨ ਇਲਾਕੇ ਤੋਂ ਸ: ਹਰਕੀਰਤ ਸਿੰਘ ਨੂੰ ਨਵੰਬਰ ਵਿਚ ਹੋਣ ਜਾ ਰਹੀਆਂ ...

ਪੂਰੀ ਖ਼ਬਰ »

ਰਾਣਾ ਪਰਮਜੀਤ ਸਿੰਘ ਦਾ ਸਿਡਨੀ ਸਿੱਖ ਸੰਗਤ ਵਲੋਂ ਵਿਸ਼ੇਸ਼ ਸਨਮਾਨ

ਸਿਡਨੀ, 15 ਮਈ (ਹਰਕੀਰਤ ਸਿੰਘ ਸੰਧਰ)-ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਰਾਣਾ ਪਰਮਜੀਤ ਸਿੰਘ ਇਨ੍ਹੀਂ ਦਿਨਂੀਂ ਸਿਡਨੀ ਪਹੁੰਚੇ ਹਨ। ਸਿਡਨੀ ਦੇ ਗੁਰੂਘਰ ਰਿਵਸਬੀ ਅਤੇ ਤਾਰਾਮਾਰਾ ਵਿਖੇ ਸੰਗਤ ਨਾਲ ਵਿਸ਼ੇਸ਼ ਮਸਲਿਆਂ 'ਤੇ ਵਿਚਾਰਾਂ ਕੀਤੀਆਂ ਗਈਆਂ। ਸਿਡਨੀ ਦੇ ਨਾਲ-ਨਾਲ ਮੈਲਬੌਰਨ ਵਿਖੇ ਵੀ ਉਨ੍ਹਾਂ ਨੇ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਸੈਵਨ ਹਿੱਲ ਦੇ ਖ਼ਾਲਸਾ ਫੂਡ ਵਿਖੇ ਸਿਡਨੀ ਸੰਗਤ ਨਾਲ ਵਿਸ਼ੇਸ਼ ਸਮਾਗਮ ਰੱਖਿਆ ਗਿਆ। ਇਸ ਮੌਕੇ ਗਗਨਦੀਪ ਸਿੰਘ ਕਪੂਰ, ਕੰਵਲਜੀਤ ਸਿੰਘ ਤੇ ਸੁਖਬੀਰ ਸਿੰਘ ਨੇ ਸੰਗਤ ਨਾਲ ਰਸਮੀ ਸਾਂਝ ਪਵਾਈ। ਗਿਆਨੀ ਗੁਰਦੇਵ ਸਿੰਘ ਤੇ ਗਿਆਨੀ ਸੰਤੋਖ ਸਿੰਘ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖੀ ਨਾਲ ਸਬੰਧਿਤ ਯਾਦਗਾਰਾਂ ਨੂੰ ਸੰਭਾਲਣ ਲਈ ਧੰਨਵਾਦ ਕੀਤਾ। ਰਾਣਾ ਪਰਮਜੀਤ ਸਿੰਘ ਨੇ ਗੁਰੂ ਘਰਾਂ ਲਈ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਵਿਸ਼ੇਸ਼ ਮਾਡਲ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਵੰਡਿਆ, ਤਾਂ ਜੋ ਨਵੀਂ ਪੀੜ੍ਹੀ ਨੂੰ ਆਪਣੇ ਜਰਨੈਲਾਂ ਦਾ ਪਤਾ ਲੱਗ ਸਕੇ। ਵਿਚਾਰਾਂ ਕਰਦਿਆਂ ਰਾਣਾ ਪਰਮਜੀਤ ਸਿੰਘ ਨੇ ਕਿਹਾ ਕਿ ਸਾਡਾ ਫਰਜ਼ ਹੈ ਕਿ ਸੋਸ਼ਲ ਮੀਡੀਏ 'ਤੇ ਕਿਸੇ ਪ੍ਰਕਾਰ ਦੀ ਸਿੱਖ ਵਿਰੋਧੀ ਪਈ ਸਮੱਗਰੀ ਦੀ ਤੁਰੰਤ ਸ਼ਿਕਾਇਤ ਕਰੀਏ ਅਤੇ ਉਸ ਨੂੰ ਸੋਸ਼ਲ ਮੀਡੀਏ ਤੋਂ ਮਿਟਾਈਏ। ਇਸ ਮੌਕੇ ਕੰਵਲਜੀਤ ਸਿੰਘ ਤੇ ਸਮੂਹ ਸਿਡਨੀ ਸਿੱਖਾਂ ਵਲੋਂ ਰਾਣਾ ਪਰਮਜੀਤ ਸਿੰਘ ਨੂੰ ਸਿਰੋਪਾਓ ਭੇਟ ਕੀਤਾ। ਸੰਤੋਖ ਸਿੰਘ ਮਿਨਹਾਸ, ਰਾਜ ਮਹਿੰਦਰ ਸਿੰਘ ਮੰਡ, ਹਰਜੀਤ ਸਿੰਘ ਸੱਲਣ, ਰਾਜਵੰਤ ਸਿੰਘ, ਉਪਕਾਰ ਸਿੰਘ, ਪਦਮਦੀਪ ਸਿੰਘ, ਰੁਪਿੰਦਰ ਸਿੰਘ ਤੇ ਹੋਰ ਸੰਗਤਾਂ ਹਾਜ਼ਰ ਸਨ। ਰਾਣਾ ਪਰਮਜੀਤ ਵਲੋਂ ਕੀਤੇ ਜਾਂਦੇ ਕਾਰਜ ਲਈ ਸਿਡਨੀ ਵਾਸੀਆਂ ਨੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਗਿਆਨੀ ਸੰਤੋਖ ਸਿੰਘ ਨੇ ਰਾਣਾ ਨੂੰ ਕਿਤਾਬਾਂ ਭੇਟ ਕੀਤੀਆਂ।


ਖ਼ਬਰ ਸ਼ੇਅਰ ਕਰੋ

ਸੰਗੀਤਕਾਰ ਮੁਹੰਮਦ ਜਹੂਰ ਖਿਆਮ ਵਲੋਂ ਆਪਣੀ ਪੂਰੀ ਸੰਪਤੀ ਦਾਨ ਕਰਨ ਦਾ ਐਲਾਨ

ਮੁੰਬਈ, 15 ਮਈ (ਏਜੰਸੀ)- ਪ੍ਰਸਿੱਧ ਸੰਗੀਤਕਾਰ ਮੁਹੰਮਦ ਜਹੂਰ ਖਿਆਮ ਨੇ ਸਿਨੇਮਾ ਕਾਰਜਕਰਤਾਵਾਂ ਦੀ ਸਹਾਇਤਾ ਲਈ ਆਪਣੀ ਪੂਰੀ ਸੰਪਤੀ ਦਾਨ ਕਰਨ ਦਾ ਐਲਾਨ ਕੀਤਾ। ਬੀਤੇ ਦਿਨ ਉਨ੍ਹਾਂ ਇਹ ਐਲਾਨ ਫ਼ਿਲਮ ਕਾਰਜਕਰਤਾਵਾਂ ਦੀਆਂ 22 ਸੰਸਥਾਵਾਂ ਦੇ ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX