ਤਾਜਾ ਖ਼ਬਰਾਂ


ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਭਾਰਤ ਜਿੱਤ ਤੋਂ 2 ਵਿਕਟਾਂ ਦੂਰ
. . .  1 day ago
ਪੰਜਾਬ ਸਰਕਾਰ ਵੱਲੋਂ ਈਦ ਉੱਲ ਜੂਹਾ 'ਤੇ ਸਰਕਾਰੀ ਛੁੱਟੀ ਦਾ ਐਲਾਨ
. . .  1 day ago
ਚੰਡੀਗੜ੍ਹ ,21 ਅਗਸਤ [ ਅਜੀਤ ਬਿਉਰੋ]- ਪੰਜਾਬ ਸਰਕਾਰ ਨੇ 22 ਅਗਸਤ ਬੁੱਧਵਾਰ ਨੂੰ ਈਦ ਉੱਲ ਜੂਹਾ (ਬਕਰੀਦ) ਦੇ ਮੌਕੇ ਗਜਿਟਡ ਛੁੱਟੀ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ 22 ਅਗਸਤ ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਚਾਹ ਤੱਕ ਇੰਗਲੈਂਡ ਦੂਜੀ ਪਾਰੀ 'ਚ 173/4
. . .  1 day ago
ਕਾਰ ਵਿਚੋਂ ਮਿਲੀ ਇਕ ਵਿਅਕਤੀ ਦੀ ਲਾਸ਼
. . .  1 day ago
ਜੈਤੋ, 21 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਬਠਿੰਡਾ ਰੋਡ 'ਤੇ ਸਥਿਤ ਪੈਲੇਸ ਦੇ ਨੇੜੇ ਇਕ ਕਾਰ ਵਿਚੋਂ ਵਿਅਕਤੀ ਦੀ ਲਾਸ਼ ਮਿਲਣ ਦਾ ਪਤਾ ਲੱਗਿਆ ਹੈ...
ਚੀਨ ਦੇ ਰੱਖਿਆ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 21 ਅਗਸਤ - ਚੀਨ ਦੇ ਰੱਖਿਆ ਮੰਤਰੀ ਤੇ ਸਟੇਟ ਕੌਂਸਲਰ ਵੇਈ ਫੇਂਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ...
ਕੈਪਟਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਦੀਆਂ ਤਿਆਰੀਆਂ ਸਬੰਧੀ ਕੀਤੀ ਸਮੀਖਿਆ
. . .  1 day ago
ਚੰਡੀਗੜ੍ਹ, 21 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਸਬੰਧੀ ਕੀਤੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਲਤਾਨਪੁਰ ਲੋਧੀ 'ਚ ਸਾਰੇ ਵਿਭਾਗਾਂ ਨੂੰ ...
20 ਕੁਇੰਟਲ 60 ਕਿੱਲੋ ਨਕਲੀ ਪਨੀਰ ਬਰਾਮਦ, ਇਕ ਵਿਅਕਤੀ ਗ੍ਰਿਫ਼ਤਾਰ
. . .  1 day ago
ਐਸ.ਏ.ਐਸ. ਨਗਰ, 21 ਅਗਸਤ- ਪਿਛਲੇ ਦਿਨੀਂ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ: ਬਲਬੀਰ ਸਿੰਘ ਸਿੱਧੂ ਵੱਲੋਂ ਨਕਲੀ ਪਨੀਰ ਅਤੇ ਹੋਰ ਖਾਧ ਪਦਾਰਥ ਤਿਆਰ ਕਰਨ ਵਾਲੇ ਮਿਲਾਵਟ ਖੋਰਾਂ ਨੂੰ ਨੱਥ ਪਾਉਣ ਲਈ ਦਿੱਤੇ ਗਏ ਸਖ਼ਤ ਆਦੇਸ਼ਾਂ ਅਨੁਸਾਰ ਅੱਜ ਡੇਅਰੀ...
ਜਲੰਧਰ ਦੇ ਅਬਾਦਪੁਰਾ 'ਚ ਮਾਮੂਲੀ ਵਿਵਾਦ 'ਤੇ ਚੱਲੀ ਗੋਲੀ, ਇੱਕ ਜ਼ਖ਼ਮੀ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਲੰਚ ਤੱਕ ਇੰਗਲੈਂਡ ਦੂਜੀ ਪਾਰੀ 'ਚ 84/4
. . .  1 day ago
ਏਸ਼ੀਅਨ ਖੇਡਾਂ 2018 : ਭਾਰਤੀ ਮਹਿਲਾ ਪਹਿਲਵਾਨ ਦਿਵਿਆ ਕਾਕਰਨ ਨੇ ਜਿਤਿਆ ਕਾਂਸੇ ਦਾ ਤਗਮਾ
. . .  1 day ago
ਮੋਟਰਸਾਈਕਲ -ਬੱਸ ਦੀ ਟੱਕਰ 'ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ
. . .  1 day ago
ਸਮੁੰਦੜਾ, 21 ਅਗਸਤ(ਤੀਰਥ ਸਿੰਘ ਰੱਕੜ)- ਸਥਾਨਕ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਸੜਕ 'ਤੇ ਪਿੰਡ ਪਨਾਮ ਨੇੜੇ ਮੋਟਰਸਾਈਕਲ ਰੇਹੜੀ 'ਤੇ ਬੱਸ ਦਰਮਿਆਨ ਹੋਈ ਟੱਕਰ 'ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਮ੍ਰਿਤਕਾਂ ਦੀ ਪਹਿਚਾਣ ਸ਼ਿਵ ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਇੰਗਲੈਂਡ ਨੂੰ ਲੱਗਾ ਚੌਥਾ ਝਟਕਾ, ਓਲੀ ਪੋਪ ਨੂੰ ਸ਼ਮੀ ਨੇ ਕੀਤਾ ਆਊਟ
. . .  1 day ago
ਜੰਮੂ ਅਤੇ ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  1 day ago
ਸ੍ਰੀਨਗਰ, 21 ਅਗਸਤ- ਜੰਮੂ ਅਤੇ ਕਸ਼ਮੀਰ ਦੇ ਹੰਦਵਾੜਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋਣ ਦੀ ਖ਼ਬਰ ਸਾਹਮਣੇ ਆਈ...
ਕੇਰਲ 'ਚ ਹੜ੍ਹਾਂ ਦੀ ਸਥਿਤੀ 'ਤੇ ਬੁਲਾਈ ਗਈ ਸਰਬ ਦਲ ਬੈਠਕ
. . .  1 day ago
ਤਿਰੂਵਨੰਤਪੁਰਮ, 21 ਅਗਸਤ- ਕੇਰਲ ਦੇ ਤਿਰੂਵਨੰਤਪੁਰਮ 'ਚ ਹੜ੍ਹਾਂ ਦੀ ਸਥਿਤੀ 'ਤੇ ਮੁੱਖ ਮੰਤਰੀ ਪਿਨਰਾਈ ਵਿਜੈਅਨ ਦੀ ਪ੍ਰਧਾਨਗੀ ਹੇਠ ਸਰਬ ਦਲ ਦੀ ਬੈਠਕ ਬੁਲਾਈ ਗਈ...
ਸ਼ਹੀਦ ਔਰੰਗਜ਼ੇਬ ਦੇ ਪਿਤਾ ਨੇ ਨਵਜੋਤ ਸਿੰਘ ਸਿੱਧੂ ਦੀ ਕੀਤੀ ਹਿਮਾਇਤ
. . .  1 day ago
ਸ੍ਰੀਨਗਰ, 21 ਅਗਸਤ- ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ 'ਚ ਜੂਨ ਮਹੀਨੇ 'ਚ ਅੱਤਵਾਦੀਆਂ ਵੱਲੋਂ ਅਗਵਾ ਕਰ ਕੇ ਮਾਰੇ ਗਏ ਭਾਰਤੀ ਫ਼ੌਜ ਦੇ ਦੇ ਜਵਾਨ ਔਰੰਗਜ਼ੇਬ ਦੇ ਪਿਤਾ ਮੁਹੰਮਦ ਹਨੀਫ਼ ਨੇ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਯਾਤਰਾ ਦੀ ਹਿਮਾਇਤ ਕਰਦਿਆ ਕਿਹਾ ਕਿ...
ਬਿਆਸ ਦਰਿਆ 'ਚ ਜਲ ਪ੍ਰਵਾਹ ਕਰਨ ਲਈ ਸਵ. ਵਾਜਪਾਈ ਜੀ ਦੀਆਂ ਅਸਥੀਆਂ ਕੱਲ੍ਹ ਪੁੱਜਣਗੀਆਂ ਅੰਮ੍ਰਿਤਸਰ
. . .  1 day ago
ਮੰਦਸੌਰ ਜਬਰ-ਜਨਾਹ ਮਾਮਲਾ : ਅਦਾਲਤ ਨੇ ਦੋਸ਼ੀਆਂ ਨੂੰ ਸੁਣਾਈ ਫਾਂਸੀ ਦੀ ਸਜ਼ਾ
. . .  1 day ago
ਭਾਰਤ 'ਚ ਸਿੱਧੂ ਨੂੰ ਨਿਸ਼ਾਨਾ ਬਣਾ ਰਹੇ ਲੋਕ ਅਮਨ ਨੂੰ ਪਹੁੰਚਾ ਰਹੇ ਹਨ ਨੁਕਸਾਨ- ਇਮਰਾਨ ਖਾਨ
. . .  1 day ago
ਪਾਕਿਸਤਾਨ 'ਚ ਆਈ ਸਿਆਸੀ ਤਬਦੀਲੀ ਨਾਲ ਖ਼ਿੱਤੇ 'ਚ ਅਮਨ ਦੀਆਂ ਸੰਭਾਵਨਾਵਾਂ ਵਧੀਆਂ - ਨਵਜੋਤ ਸਿੱਧੂ
. . .  1 day ago
ਸਿੱਧੂ ਨੂੰ ਨਿਸ਼ਾਨਾ ਬਣਾਉਣ ਵਾਲੇ ਲੋਕ ਅਮਨ ਅਤੇ ਸਦਭਾਵਨਾ ਨੂੰ ਨੁਕਸਾਨ ਪਹੁੰਚਾ ਰਹੇ ਹਨ- ਇਮਰਾਨ ਖ਼ਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਜੇਠ ਸੰਮਤ 550
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ
  •     Confirm Target Language  

ਮੁਕਤਸਰ ਸਾਹਿਬ

ਕੈਪਟਨ ਦੀ ਤਾਨਾਸ਼ਾਹੀ ਕਾਰਨ ਕਾਂਗਰਸ ਵਿਚ ਬਗਾਵਤ ਹੋ ਸਕਦੀ ਹੈ -ਖਹਿਰਾ

ਲੰਬੀ, 15 ਮਈ (ਮੇਵਾ ਸਿੰਘ, ਸ਼ਿਵਰਾਜ ਸਿੰਘ ਬਰਾੜ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਾਨਾਸ਼ਾਹੀ ਨੂੰ ਲੈ ਕੇ ਕਾਂਗਰਸੀ ਵਿਧਾਇਕਾਂ ਵਿਚ ਹੋਣ ਵਾਲੀ ਬਗ਼ਾਵਤ ਦੀ ਚੰਗਿਆੜੀ ਧੁੱਖ ਰਹੀ ਹੈ, ਇੰਜ ਲਗਦਾ ਕਿ ਆਉਣ ਵਾਲੇ ਛੇ ਮਹੀਨਿਆਂ ਦੇ ਅੰਦਰ-ਅੰਦਰ ਇਹ ਬਗ਼ਾਵਤ ...

ਪੂਰੀ ਖ਼ਬਰ »

ਕੋਈ ਵੀ ਬੱਚਾ ਖਸਰਾ ਤੇ ਰੂਬੇਲਾ ਦੇ ਟੀਕੇ ਤੋਂ ਵਾਂਝਾ ਨਾ ਰਹੇ- ਡਾ: ਸਚਦੇਵਾ

ਗਿੱਦੜਬਾਹਾ, 15 ਮਈ (ਬਲਦੇਵ ਸਿੰਘ ਘੱਟੋਂ)-ਖਸਰਾ ਤੇ ਰੂਬੇਲਾ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਲੋਕਾਂ ਨੂੰ ਘਰ-ਘਰ ਜਾ ਕੇ ਜਾਗਰੂਕ ਕੀਤਾ ਜਾਵੇਗਾ ਅਤੇ ਇਸ ਕੰਮ ਲਈ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਐਮ ਸੀਜ, ਆਗੂਆਂ, ਮੁਹਤਬਰਾਂ, ਸਮਾਜ ਸੇਵੀ ਕਾਰਕੂਨਾਂ ਦੀ ਸਹਾਇਤਾ ...

ਪੂਰੀ ਖ਼ਬਰ »

ਤਨਖ਼ਾਹ ਨਾ ਮਿਲਣ ਦੇ ਰੋਸ ਵਜੋਂ ਕਰਮਚਾਰੀਆਂ ਦਿੱਤਾ ਮੰਡਲ ਦਫ਼ਤਰ ਅੱਗੇ ਧਰਨਾ

ਮਲੋਟ, 15 ਮਈ (ਗੁਰਮੀਤ ਸਿੰਘ ਮੱਕੜ)-ਟੈਕਨੀਕਲ ਐਾਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੀਆਂ ਤਿੰਨ ਬਰਾਂਚਾਂ ਮਲੋਟ, ਗਿੱਦੜਬਾਹਾ ਅਤੇ ਕਿੱਲਿਆਂਵਾਲੀ ਵਲੋਂ ਅਪ੍ਰੈਲ ਮਹੀਨੇ ਦੀ ਤਨਖ਼ਾਹ ਨਾ ਮਿਲਣ ਦੇ ਰੋਸ ਵਜੋਂ ਪਵਨ ਕੁਮਾਰ ਮੋਂਗਾ ਜਰਨਲ ਸਕੱਤਰ ਪੰਜਾਬ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਸੇਮ ਨਾਲਿਆਂ 'ਤੇ ਪੁਲ ਨਾ ਹੋਣ ਕਾਰਨ ਲੋਕ ਪੇ੍ਰਸ਼ਾਨ


ਮੰਡੀ ਬਰੀਵਾਲਾ, 15 ਮਈ (ਨਿਰਭੋਲ ਸਿੰਘ)-ਸੇਮ ਕੱਢਣ ਲਈ ਭਾਵੇਂ ਿਲੰਕ ਡਰੇਨਾਂ ਤਾਂ ਕੱਢੀਆਂ ਗਈਆਂ ਹਨ ਪਰ ਕਈ ਥਾਵਾਂ ਤੇ ਸੇਮ ਨਾਲਿਆਂ 'ਤੇ ਪੁਲ ਨਾ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸੁਖਜਿੰਦਰ ਸਿੰਘ, ਹਰਵਿੰਦਰ ਸਿੰਘ, ਹਰਕੇਵਲ ਸਿੰਘ, ਗੁਰਚਰਨ ਸਿੰਘ ਆਦਿ ਨੇ ਦੱਸਿਆ ਕਿ ਸੇਮ ਨਾਲਿਆਂ 'ਤੇ ਪੁਲ ਨਾ ਹੋਣ ਕਾਰਨ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਖੇਤਾਂ ਵਿਚ ਦਾਖਲਾ ਹੁੰਦਾ ਹੈ | ਇਸ ਤੋਂ ਇਲਾਵਾ ਸੇਮ ਨਾਲਿਆਂ 'ਤੇ ਪੁਲ ਨਾ ਹੋਣ ਕਾਰਨ ਹਰਾ ਚਾਰਾ ਆਦਿ ਲਿਆਉਣ ਵਿਚ ਵੀ ਦਿੱਕਤ ਆਉਂਦੀ ਹੈ | ਲੋਕਾਂ ਦਾ ਕਹਿਣਾ ਹੈ ਭਾਵੇਂ ਕਰੋੜਾ ਰੁਪਏ ਖ਼ਰਚ ਕੇ ਿਲੰਕ ਡਰੇਨਾਂ ਤਾਂ ਕੱਢੀਆਂ ਗਈਆਂ ਹਨ ਪਰ ਪੁਲ ਨਾ ਹੋਣ ਕਾਰਨ ਲੋਕ ਦੁਖੀ ਹਨ | ਸੇਮ ਨਾਲਿਆਂ 'ਤੇ ਪੁਲ ਨਾ ਹੋਣ ਕਾਰਨ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ ਅਤੇ ਕਈ ਵਾਰ ਪਸ਼ੂ ਵੀ ਸੇਮ ਨਾਲਿਆਂ ਵਿਚ ਡਿੱਗ ਚੁੱਕੇ ਹਨ | ਲੋਕਾਂ ਦੀ ਮੰਗ ਹੈ ਿਲੰਕ ਡਰੇਨਾਂ 'ਤੇ ਪੁਲ ਜਲਦੀ ਬਣਾਏ ਜਾਣ |


ਖ਼ਬਰ ਸ਼ੇਅਰ ਕਰੋ

ਖ਼ਸਰਾ ਰੂਬੇਲਾ ਮੁਹਿੰਮ ਤਹਿਤ 85592 ਬੱਚਿਆਂ ਨੂੰ ਐੱਮ.ਆਰ. ਦੇ ਟੀਕੇ ਲੱਗ ਚੁੱਕੇ ਹਨ-ਸਿਵਲ ਸਰਜਨ

ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ)-ਸਿਹਤ ਵਿਭਾਗ ਵਲੋਂ ਸ਼ੁਰੂ ਕੀਤੀ ਐਮ.ਆਰ. ਟੀਕਾਕਰਨ ਮੁਹਿੰਮ ਤਹਿਤ 9 ਤੋਂ 15 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਟੀਕੇ ਲਗਾਏ ਗਏ | ਇਸ ਸਬੰਧੀ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਸੁਖਪਾਲ ਸਿੰਘ ...

ਪੂਰੀ ਖ਼ਬਰ »

ਮੱਛਰਾਂ ਦੀ ਰੋਕਥਾਮ ਲਈ ਦਵਾਈ ਛਿੜਕਣ ਦੀ ਮੰਗ

ਮੰਡੀ ਬਰੀਵਾਲਾ, 15 ਮਈ (ਨਿਰਭੋਲ ਸਿੰਘ)-ਮੰਡੀ ਬਰੀਵਾਲਾ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿਚ ਮੱਛਰਾਂ ਦੀ ਭਰਮਾਰ ਹੈ, ਨੀਵੀਂਆਂ ਜਗ੍ਹਾ 'ਤੇ ਪਾਣੀ ਖੜ੍ਹਾ ਹੋਣ ਕਾਰਨ ਵੱਡੀ ਤਾਦਾਦ ਵਿਚ ਮੱਛਰ ਪਲ ਰਿਹਾ ਹੈ | ਜਗਜੀਵਨ ਸਿੰਘ, ਰਾਮਕਰਨ ਸਿੰਘ, ਬਲਦੇਵ ਸਿੰਘ, ਹਰਕਰਨ ਸਿੰਘ ...

ਪੂਰੀ ਖ਼ਬਰ »

ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰਨ ਵਾਲੀ ਵਿਦਿਆਰਥਣ ਦਾ ਸਨਮਾਨ

ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ)-ਐਸ.ਬੀ.ਐਸ. ਮਾਡਲ ਸਕੂਲ ਪਿੰਡ ਸੀਰਵਾਲੀ ਦੀ ਹੋਣਹਾਰ ਵਿਦਿਆਰਥਣ ਸਿਮਰਨ ਔਲਖ ਪੁੱਤਰੀ ਬਲਜਿੰਦਰ ਸਿੰਘ ਔਲਖ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ ਨੇ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ੍ਹ ਦੇ ਕੇ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦਾ ਦੂਜੇ ਦਿਨ ਵੀ ਕੀਤਾ ਘਿਰਾਓ

ਲੰਬੀ, 15 ਮਈ (ਸ਼ਿਵਰਾਜ ਸਿੰਘ ਬਰਾੜ, ਮੇਵਾ ਸਿੰਘ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੱਦੇ 'ਤੇ ਅੱਜ ਜ਼ਿਲ੍ਹਾ ਪ੍ਰਧਾਨ ਛਿੰਦਰਪਾਲ ਕੌਰ ਦੀ ਅਗਵਾਈ ਵਿਚ ਪਿੰਡ ਬਾਦਲ ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦਾ ਘਿਰਾਓ ਦੂਜੇ ਦਿਨ ਵੀ ਕੀਤਾ ਗਿਆ ...

ਪੂਰੀ ਖ਼ਬਰ »

ਮਾਨਤਾ ਪ੍ਰਾਪਤ ਟਰੈਵਲ ਏਜੰਟਾਂ ਦੀਆਂ ਹੀ ਸੇਵਾਵਾਂ ਲੈਣ ਦੀ ਅਪੀਲ

ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ ਹੋਣ ਵਾਲੀਆਂ ਜਾਲਸਾਜੀਆਂ ਤੋਂ ਬਚਣ ਲਈ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਦੇਸ਼ ਜਾਣ ਲਈ ਕੇਵਲ ਮਾਨਤਾ ...

ਪੂਰੀ ਖ਼ਬਰ »

ਮਾਂ ਦਿਵਸ ਮਨਾਇਆ

ਰੁਪਾਣਾ, 15 ਮਈ (ਜਗਜੀਤ ਸਿੰਘ)-ਕੁਲਵੰਤ ਜੋਸ਼ੀ ਮੈਮੋਰੀਅਲ ਰਿਜਨਲ ਕਾਨਵੈਂਟ ਸਕੂਲ ਰੁਪਾਣਾ 'ਚ ਸਕੂਲ ਪਿ੍ੰਸੀਪਲ ਵਿਕਾਸ ਜੱਗਾ ਦੀ ਅਗਵਾਈ 'ਚ ਮਾਂ ਦਿਵਸ ਮਨਾਇਆ ਗਿਆ | ਸਕੂਲ ਮੈਨੇਜਮੈਂਟ ਸ੍ਰੀ ਐਚ.ਕੇ. ਅਗਰਵਾਲ, ਮੈਡਮ ਕਿਰਨ ਜੋਸ਼ੀ ਵਲੋਂ ਬੱਚਿਆਂ ਨਾਲ ਮਾਂ ਦੇ ਪਿਆਰ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਕਾਲਜ 'ਚ ਵਿਦਾਇਗੀ ਪ੍ਰੋਗਰਾਮ ਕਰਵਾਇਆ

ਮਲੋਟ, 15 ਮਈ (ਗੁਰਮੀਤ ਸਿੰਘ ਮੱਕੜ)-ਸਹਿ ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਵਿਖੇ ਬੀ.ਏ, ਬੀ.ਸੀ.ਏ., ਬੀ.ਕਾਮ, ਐਮ.ਏ (ਪੰਜਾਬੀ), ਐਮ.ਏ. (ਇਤਿਹਾਸ) ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਵਿਦਿਆਰਥੀਆਂ ਨੂੰ ਅਲਵਿਦਾ ਪਾਰਟੀ ਦਿੱਤੀ | ਇਸ ਮੌਕੇ ਪ੍ਰੋ: ਪਰਮਜੀਤ ਕੌਰ ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ ਦਾ ਨਤੀਜਾ ਸੌ ਫ਼ੀਸਦੀ ਰਿਹਾ

ਮਲੋਟ, 15 ਮਈ (ਗੁਰਮੀਤ ਸਿੰਘ ਮੱਕੜ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ 'ਚ ਗੁਰੂ ਨਾਨਕ ਦੇਣ ਪਬਲਿਕ ਸਕੂਲ ਛਾਪਿਆਂਵਾਲੀ ਦਾ ਨਤੀਜਾ ਸੌ ਫ਼ੀਸਦੀ ਰਿਹਾ | ਜਾਣਕਾਰੀ ਦਿੰਦੇ ਹੋਏ ਸਕੂਲ ਦੇ ਚੇਅਰਮੈਨ ਅਨੂਪ ਸਿੰਘ ਸਿੱਧੂ ਅਤੇ ...

ਪੂਰੀ ਖ਼ਬਰ »

ਜਬਰੀ ਕਰਜ਼ਾ ਵਸੂਲ ਕਰਨ ਵਾਲੇ ਬੈਂਕ ਅਧਿਕਾਰੀਆਂ ਖਿਲਾਫ਼ ਧਰਨਾ 28 ਨੂੰ

ਦੋਦਾ, 15 ਮਈ (ਰਵੀਪਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਾਦਿੱਤਾ ਸਿੰਘ ਭਾਗਸਰ ਨੇ ਕਿਹਾ ਕਿ ਕਿਸਾਨਾਂ ਕੋਲੋ ਜਬਰੀ ਕਰਜ਼ਾ ਵਸੂਲ ਕਰਨ ਲਈ ਖੇਤੀਬਾੜੀ ਬੈਂਕ ਅਤੇ ਸਹਿਕਾਰਤਾ ਬੈਂਕ ...

ਪੂਰੀ ਖ਼ਬਰ »

ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਸ੍ਰੀ ਸੁਖਮਨੀ ਸਾਹਿਬ ਦਾ ਜਾਪ ਕਰਵਾਇਆ

ਰੁਪਾਣਾ, 15 ਮਈ (ਜਗਜੀਤ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਸ਼ੇਰੇਵਾਲਾ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਅਤੇ ਬੋਰਡ ਦੀਆਂ ਕਲਾਸਾਂ 'ਚ ਸਕੂਲ ਦਾ ਵਧੀਆ ਨਤੀਜਾ ਆਉਣ ਦੀ ਖ਼ੁਸ਼ੀ ਨੂੰ ਮੁੱਖ ਰੱਖਦੇ ਹੋਏ ਅੱਜ ਸਕੂਲ ਸਟਾਫ਼ ਵਲੋਂ ਸਕੂਲ ਪਿ੍ੰਸੀਪਲ ਮੈਡਮ ...

ਪੂਰੀ ਖ਼ਬਰ »

ਹੋਣਹਾਰ ਵਿਦਿਆਰਥਣ ਨੂੰ ਕੀਤਾ ਸਨਮਾਨਿਤ

ਰੁਪਾਣਾ, 15 ਮਈ (ਜਗਜੀਤ ਸਿੰਘ)-ਸਰਕਾਰੀ ਐਲੀਮੈਂਟਰੀ ਸਕੂਲ ਫੂਲੇਵਾਲਾ ਵਿਖੇ ਸਕੂਲ ਮੁਖੀ ਗੁਰਨੈਬ ਸਿੰਘ ਸੰਧੂ ਦੀ ਅਗਵਾਈ 'ਚ ਅੱਜ ਸਵੇਰ ਦੀ ਸਭਾ ਮੌਕੇ ਸਮਾਗਮ ਕਰਵਾਇਆ ਗਿਆ ਜਿਸ ਵਿਚ ਵਿਸ਼ੇਸ਼ ਤੌਰ 'ਤੇ ਸਕੂਲ ਦੀ ਹੋਣਹਾਰ ਵਿਦਿਆਰਥਣ ਗੁਰਪਿੰਦਰ ਕੌਰ ਨੂੰ ਸਨਮਾਨ ...

ਪੂਰੀ ਖ਼ਬਰ »

ਵਿਦਿਆਰਥਣਾਂ ਨੂੰ ਬਿਮਾਰੀਆਂ ਦੇ ਬਚਾਓ ਸਬੰਧੀ ਜਾਣਕਾਰੀ ਦਿੱਤੀ

ਮਲੋਟ, 15 ਮਈ (ਗੁਰਮੀਤ ਸਿੰਘ ਮੱਕੜ)-ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਵਿਖੇ ਪਿ੍ੰਸੀਪਲ ਵਿਜੈ ਗਰਗ ਦੀ ਅਗਵਾਈ ਹੇਠ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਮਲੇਰੀਆ, ਡੇਂਗੂ ਅਤੇ ਹੋਰ ਵੈਕਟਰ ਬੌਰਨ ਬਿਮਾਰੀਆਂ ਤੋਂ ਬਚਾਓ ਸਬੰਧੀ ...

ਪੂਰੀ ਖ਼ਬਰ »

ਭਾਰਤੀ ਜਨਤਾ ਪਾਰਟੀ ਨੇ ਸਮਾਗਮ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ)-ਭਾਰਤੀ ਜਨਤਾ ਪਾਰਟੀ ਵਲੋਂ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਦੀ ਅਗਵਾਈ ਵਿਚ ਇੱਥੇ ਅਜੀਵਨ ਸਹਿਯੋਗ ਨਿਧੀ ਮੈਂਬਰਸ਼ਿੱਪ ਕੈਂਪ ਲਾਇਆ ਗਿਆ | ਇਸ ਮੌਕੇ ਪੰਜਾਬ ਪ੍ਰਦੇਸ਼ ਵਲੋਂ ਮੋਹਨ ਲਾਲ ਸੇਠੀ ਵਿਸ਼ੇਸ਼ ...

ਪੂਰੀ ਖ਼ਬਰ »

ਸਾਹਿਤ ਸੱਥ ਨੇ ਸਮਾਗਮ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 15 ਮਈ (ਢਿੱਲੋਂ)-ਲੰਬਾ ਸਮੇਂ ਮਾਂ ਬੋਲੀ ਪੰਜਾਬੀ ਦੀ ਲੈਕਚਰਾਰ ਵਜੋਂ ਸੇਵਾ ਕਰ ਰਹੀ ਕਰਮਜੀਤ ਕੌਰ ਵਲੋਂ ਸੰਗਿ੍ਹਤ ਕੀਤੇ ਲੰਬੀ ਹੇਕ ਵਾਲੇ ਲੋਕ ਗੀਤਾਂ, ਘੋੜੀਆਂ ਤੇ ਸੁਹਾਗ ਗਾਉਣ ਦੀ ਪੁਸਤਕ 'ਲੰਮੀ ਲੰਮੀ ਸੜਕ ਲਾਹੌਰ ਦੀ ਮਾਏ...' ਸਾਹਿਤ ਸੱਥ ...

ਪੂਰੀ ਖ਼ਬਰ »

ਢਾਣੀਆਂ ਵਿਖੇ ਅਚਾਨਕ ਲੱਗੀ ਅੱਗ

ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ)-ਪਿੰਡ ਬਲਮਗੜ੍ਹ ਦੀਆਂ ਢਾਣੀਆਂ ਵਿਖੇ ਅਚਾਨਕ ਅੱਗ ਲੱਗਣ ਕਾਰਨ ਤੂੜੀ, ਨਰਮੇ ਦੀਆਂ ਛਟੀਆਂ ਅਤੇ ਲੱਕੜ ਸੜ ਕੇ ਸੁਆਹ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਹਰਮਨਦੀਪ ਸਿੰਘ ਪੁੱਤਰ ਰਣਜੀਤ ਸਿੰਘ ਦੀ ਢਾਣੀ ਵਿਖੇ ...

ਪੂਰੀ ਖ਼ਬਰ »

ਸ਼ਹਿਰ ਵਿਚ ਬਿਜਲੀ ਸਹੂਲਤਾਂ ਦਾ ਨਿੱਕਲਿਆ ਜਨਾਜ਼ਾ

ਮਲੋਟ, 15 ਮਈ (ਗੁਰਮੀਤ ਸਿੰਘ ਮੱਕੜ)-ਪੰਜਾਬ ਵਿਚ ਭਾਵੇਂ ਬਿਜਲੀ ਦੇ ਕੋਈ ਕੱਟ ਨਹੀਂ ਪਰ ਮਲੋਟ ਸ਼ਹਿਰ ਵਿਚ ਲੱਗਦੇ ਅਣ ਐਲਾਨੇ ਕੱਟ ਸ਼ਹਿਰ ਵਾਸੀਆਂ ਲਈ ਮੁਸੀਬਤ ਬਣੇ ਹੋਏ ਹਨ | ਭਾਵੇਂ ਪੰਜਾਬ ਸਰਕਾਰ ਰਾਜ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ...

ਪੂਰੀ ਖ਼ਬਰ »

ਅਮਰਿੰਦਰ ਸਿੰਘ ਵਲੋਂ ਇਖਲਾਕੀ ਫਰਜ਼ ਭੁੱਲਣ ਕਰਕੇ ਜਨਤਾ ਗਰੀਬੀ ਅਤੇ ਲਾਚਾਰੀ 'ਚ ਪਿਸ ਰਹੀ ਹੈ-ਬਾਦਲ

ਮੰਡੀ ਕਿੱਲਿਆਂਵਾਲੀ, 15 ਮਈ (ਇਕਬਾਲ ਸਿੰਘ ਸ਼ਾਂਤ)-ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਆਪਣੇ ਇਖਲਾਕੀ ਫਰਜ਼ ਭੁੱਲ ਕੇ ਅੰਦਰੂਨੀ ਬਗਾਵਤ ਵੱਲ ਵਧ ਰਹੀ ਹੈ ਅਤੇ ਸੂਬੇ ਵਿਚ ਜਨਤਾ ਗਰੀਬੀ ਅਤੇ ਲਾਚਾਰੀ ...

ਪੂਰੀ ਖ਼ਬਰ »

ਭੋਲਾ ਯਮਲਾ ਦਾ ਗੀਤ 'ਬਾਦਸ਼ਾਹ' ਜਲਦ ਰਿਲੀਜ਼ ਹੋਵੇਗਾ

ਸ੍ਰੀ ਮੁਕਤਸਰ ਸਾਹਿਬ, 15 ਮਈ (ਢਿੱਲੋਂ)-ਪੰਜਾਬੀ ਲੋਕ ਸੰਗੀਤ ਵਿਚ ਸੱਭਿਆਚਾਰਕ ਗਾਇਕੀ ਦਾ ਮੁੱਢ ਬੰਨ੍ਹਣ ਵਾਲੇ ਚਰਚਾ ਵਿਚ ਆਏ ਗੀਤ 'ਤੂੰਬੀ ਵਰਸਿਸ ਰਫ਼ਲਾਂ' ਦੀ ਸਫ਼ਲਤਾ ਤੋਂ ਬਾਅਦ ਪ੍ਰਸਿੱਧ ਲੋਕ ਗਾਇਕ ਭੋਲਾ ਯਮਲਾ ਦਾ ਨਵਾਂ ਗੀਤ 'ਬਾਦਸ਼ਾਹ' ਜਲਦ ਰਿਲੀਜ਼ ਕੀਤਾ ਜਾ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮੀਟਿੰਗ ਹੋਈ

ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮੀਟਿੰਗ ਇੱਥੇ ਜ਼ਿਲ੍ਹਾ ਪ੍ਰਧਾਨ ਪਿੱਪਲ ਸਿੰਘ ਕੋਲਿਆਂਵਾਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਝੋਨੇ ਦੀ ਬਿਜਾਈ 20 ਜੂਨ ਤੋਂ ਬਾਅਦ ਕਰਨ ਦੇ ਫ਼ੈਸਲੇ ਦੀ ਨਿਖ਼ੇਧੀ ਕੀਤੀ ...

ਪੂਰੀ ਖ਼ਬਰ »

ਐਪਲ ਸਕੂਲ ਲੰਬੀ ਦੀ ਕਿ੍ਕਟ ਟੀਮ ਰਹੀ ਅੱਵਲ

ਲੰਬੀ, 15 ਮਈ (ਸ਼ਿਵਰਾਜ ਸਿੰਘ ਬਰਾੜ)-ਬੀਤੇ ਦਿਨੀਂ ਇੰਟਰ ਸਕੂਲ ਕਿ੍ਕਟ ਮੁਕਾਬਲਿਆਂ ਵਿਚ ਐਪਲ ਇੰਟਰਨੈਸ਼ਨਲ ਸਕੂਲ ਲੰਬੀ ਦੀ ਟੀਮ ਜੇਤੂ ਰਹੀ | ਸਕੂਲ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਪਰਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਐਗਰੀਕਲਚਰ ਸਕੂਲ ਪਿੰਡ ਕਾਉਣੀ ...

ਪੂਰੀ ਖ਼ਬਰ »

ਸ਼ਨੀਦੇਵ ਮੰਦਰ 'ਚ 108 ਘੰਟੇ ਤੇਲ ਧਾਰਾ ਦੀ ਸ਼ੁਰੂਆਤ

ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ)-ਸਥਾਨਕ ਬਠਿੰਡਾ ਰੋਡ ਨਜ਼ਦੀਕ ਪ੍ਰਾਚੀਨ ਇੱਛਾਪੂਰਨ ਸਿੱਧ ਮਾਂ ਕਾਲਕਾ ਸ੍ਰੀ ਸ਼ਨੀਦੇਵ ਮੰਦਰ ਵਿਖੇ ਅੱਜ ਸਵੇਰੇ ਸ੍ਰੀ ਸ਼ਨੀਦੇਵ ਜੈਅੰਤੀ ਦੇ ਸਬੰਧ ਵਿਚ 108 ਘੰਟੇ ਦੀ ਲਗਾਤਾਰ ਚੱਲਣ ਵਾਲੀ ਤੇਲਧਾਰਾ ਦਾ ਆਰੰਭ ...

ਪੂਰੀ ਖ਼ਬਰ »

ਲੋਕ ਰੰਗ ਮੰਚ ਵਲੋਂ 'ਸੱਭਿਆਚਾਰਕ ਸ਼ਾਮ' ਕਰਵਾਈ

ਮਲੋਟ, 15 ਮਈ (ਰਣਜੀਤ ਸਿੰਘ ਪਾਟਿਲ)-ਲੋਕ ਰੰਗ ਮੰਚ ਮਲੋਟ ਵਲੋਂ ਸੱਭਿਆਚਾਰਕ ਗੀਤਾਂ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿਚ ਪੰਜਾਬੀ ਦੇ ਪ੍ਰਸਿੱਧ ਲੋਕ ਗਾਇਕ ਨਿਰਮਲਜੀਤ ਨਿੰਮਾ (ਅਮਰੀਕਾ) ਨੇ ਆਪਣੇ ਸਾਹਿਤਕ ਗੀਤਾਂ ਨਾਲ ਮਹਿਕ ਬਿਖੇਰੀ | ਨਿੰਮਾ ਤੋਂ ਇਲਾਵਾ ...

ਪੂਰੀ ਖ਼ਬਰ »

ਸਕੂਲ 'ਚ ਟੀਕਾਕਰਨ ਕੈਂਪ ਲਗਾਇਆ

ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ)-ਸ਼ਹੀਦ ਭਗਤ ਸਿੰਘ ਸਕੂਲ ਵਿਖੇ ਸਿਹਤ ਵਿਭਾਗ ਦੀ ਟੀਮ ਵਲੋਂ ਦੋ ਨਾਮੁਰਾਦ ਬਿਮਾਰੀਆਂ ਤੋਂ ਬਚਾਅ ਲਈ ਟੀਕਾਕਰਨ ਕੈਂਪ ਲਾਇਆ ਗਿਆ | ਕੈਂਪ ਦੌਰਾਨ ਕਾਂਗਰਸ ਪੰਜਾਬ ਦੇ ਜਰਨਲ ਸਕੱਤਰ ਹਨੀ ਫ਼ੱਤਣਵਾਲਾ, ਨਗਰ ਕੌਾਸਲ ...

ਪੂਰੀ ਖ਼ਬਰ »

ਆਈ.ਏ.ਐਸ. ਅਫ਼ਸਰ ਬਣ ਕੇ ਦੇਸ਼ ਦੀ ਸੇਵਾ ਕਰਨੀ ਚਾਹੁੰਦੀ ਹੈ ਮਲੋਟ ਦੀ ਹਰਮਨਪ੍ਰੀਤ

ਮਲੋਟ, 15 ਮਈ (ਗੁਰਮੀਤ ਸਿੰਘ ਮੱਕੜ)-ਪਿਛਲੇ ਦਿਨੀਂ ਆਈ.ਸੀ.ਐਸ.ਈ ਵਲੋਂ ਐਲਾਨੇ ਗਏ ਦਸਵੀਂ ਦੇ ਨਤੀਜੇ ਵਿਚ ਸਥਾਨਕ ਸੈਕਰਡ ਹਾਰਟ ਕਾਨਵੈਂਟ ਸਕੂਲ ਦੀ ਵਿਦਿਆਰਥਣ ਹਰਮਨਪ੍ਰੀਤ ਪੁੱਤਰੀ ਸੁਖਦੇਵ ਸਿੰਘ ਨੇ 91 ਫ਼ੀਸਦੀ ਅੰਕ ਲੈ ਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਮਿਹਨਤ ...

ਪੂਰੀ ਖ਼ਬਰ »

ਪਿੰਡ ਰੱਥੜੀਆਂ 'ਚ ਕੈਂਸਰ ਨਾਲ ਨੌਜਵਾਨ ਦੀ ਮੌਤ

ਮਲੋਟ, 15 ਮਈ (ਰਣਜੀਤ ਸਿੰਘ ਪਾਟਿਲ)-ਲਾਗਲੇ ਪਿੰਡ ਰੱਥੜੀਆਂ ਵਿਖੇ ਬੀਤੇ ਚਾਰ ਪੰਜ ਮਹੀਨਿਆਂ ਵਿਚ ਕੈਂਸਰ ਨਾਲ ਹੋਈਆਂ ਚਾਰ ਮੌਤਾਂ ਨੇ ਪਿੰਡ ਤੇ ਆਸ-ਪਾਸ ਦੇ ਇਲਾਕੇ ਵਿਚ ਦਹਿਸ਼ਤ ਵਾਲਾ ਮਾਹੌਲ ਸਿਰਜ ਦਿੱਤਾ ਹੈ¢ ਮੰਗਲਵਾਰ ਨੂੰ ਪਿੰਡ ਦੇ ਇਕ ਨੌਜਵਾਨ ਦੀ ਕੈਂਸਰ ਨਾਲ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਖ਼ਾਲਸਾ ਗਰੁੱਪ ਆਫ਼ ਇੰਸਟੀਚਿਊਟ ਦਾ ਮਾਮਲਾ ਤੂਲ ਫੜਨ ਲੱਗਿਆ

ਲੰਬੀ, 15 ਮਈ (ਬਰਾੜ)-ਲੰਬੇ ਸਮੇਂ ਤੋਂ ਚਰਚਾਵਾਂ 'ਚ ਚੱਲੇ ਆ ਰਹੇ ਗੁਰੂ ਤੇਗ਼ ਬਹਾਦਰ ਖ਼ਾਲਸਾ ਗਰੁੱਪ ਆਫ਼ ਇੰਸਟੀਚਿਊਟ ਛਾਪਿਆਂਵਾਲੀ ਦੇ ਮੁਲਾਜ਼ਮਾਂ ਨੰੂ ਜਬਰੀ ਛੁੱਟੀ 'ਤੇ ਭੇਜੇ ਜਾਣ ਉਪਰੰਤ ਮਾਮਲਾ ਇੱਕ ਵਾਰ ਫਿਰ ਤੂਲ ਫੜਨ ਲੱਗਾ ਹੈ | ਮੁਲਾਜ਼ਮਾਂ ਨਾਲ ਕੀਤੇ ਗਏ ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ ਜ਼ਿਲੇ੍ਹ ਵਿਚ ਕਣਕ ਦੀ ਖ਼ਰੀਦ ਪਿਛਲੇ ਸਾਲ ਤੋਂ ਵਧੀ-ਡੀ. ਸੀ.

ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮਿਹਨਤੀ ਕਿਸਾਨਾਂ ਨੇ ਜ਼ਿਲੇ੍ਹ ਵਿਚ ਕਣਕ ਦਾ ਉਤਪਾਦਨ ਪਿਛਲੇ ਸਾਲ ਨਾਲੋਂ ਵਧਾ ਦਿੱਤਾ ਹੈ | ਉਨ੍ਹਾਂ ਦੀ ਇਸ ਪ੍ਰਾਪਤੀ ਵਿਚ ਖੇਤੀ ਅਤੇ ਕਿਸਾਨ ਕਲਿਆਣ ਵਿਭਾਗ ਦੇ ਤਕਨੀਕੀ ...

ਪੂਰੀ ਖ਼ਬਰ »

ਕੁਲਜੀਤ ਸਿੰਘ ਦੁੱਲਟ ਡਿਪਟੀ ਡਾਇਰੈਕਟਰ ਨਮਿਤ ਅੰਤਿਮ ਅਰਦਾਸ 18 ਨੂੰ

ਜੈਤੋ, 15 ਮਈ (ਗੁਰਚਰਨ ਸਿੰਘ ਗਾਬੜੀਆ)-ਨਹਿਰੀ ਮਹਿਕਮੇ ਦੇ ਰਿਟਾ: ਚੀਫ਼ ਇੰਜੀਨੀਅਰ ਅਮਰਜੀਤ ਸਿੰਘ ਦੁੱਲਟ, ਸਰੂਪ ਇੰਦਰ ਸਿੰਘ ਦੁੱਲਟ, ਗੁਰਜੀਤ ਸਿੰਘ ਦੁੱਲਟ ਦੇ ਚਾਚਾ ਜੀ ਦੇ ਸਪੁੱਤਰ ਅਤੇ ਐਡਵੋਕੇਟ ਲਖਜੀਤ ਸਿੰਘ ਦੁੱਲਟ ਦੇ ਛੋਟੇ ਭਰਾ ਪੀ. ਸੀ. ਐੱਸ ਕੁਲਜੀਤ ਸਿੰਘ ...

ਪੂਰੀ ਖ਼ਬਰ »

ਸਪੇਨ ਦਾ ਨਾਗਰਿਕ ਬਾਬਾ ਫ਼ਰੀਦ 'ਤੇ ਖੋਜ ਕਰਨ ਲਈ ਫ਼ਰੀਦਕੋਟ ਪੁੱਜਿਆ

ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਸਾਲ 1894 ਈ. ਦੇ ਵਿਚ ਸਿੰਧ ਪਾਕਿਸਤਾਨ ਤੋਂ ਬਾਰਸੀਲੋਨਾ ਸਪੇਨ ਵਿਖੇ ਪੱਕੇ ਤੌਰ 'ਤੇ ਵਸੇ ਇਕ ਪਰਿਵਾਰ ਜਿਸ ਨੂੰ ਉਸ ਸਮੇਂ ਰਾਮਚੰਦਾਨੀ ਖ਼ਾਨਦਾਨ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ, ਦੀ ਪੀੜ੍ਹੀ ਵਿਚੋਂ ਪਰਿਵਾਰ ਦਾ ਜੀਅ ਅੱਜ ...

ਪੂਰੀ ਖ਼ਬਰ »

ਦੋ ਪ੍ਰਾਇਮਰੀ ਸਕੂਲਾਂ ਨੂੰ ਟਾਟ ਦਿੱਤੇ

ਬਾਜਾਖਾਨਾ, 15 ਮਈ (ਜੀਵਨ ਗਰਗ)-ਨਿਊਜ਼ੀਲੈਂਡ ਦੇ ਕਬੱਡੀ ਕੱਪ ਦੌਰਾਨ ਸੁਪਰੀਮ ਸਿੱਖ ਸੁਸਾਇਟੀ, ਪੰਜ ਆਬ ਕਲੱਬ ਅਤੇ ਦੋਆਬਾ ਸਪੋਰਟਸ ਕਲੱਬ ਪ੍ਰਸਿੱਧ ਕੁਮੈਂਟੇਟਰ ਬਸੰਤ ਸਿੰਘ ਬਾਜਾਖਾਨਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਦਿਆਂ ਰਾਸ਼ੀ ਦਿੱਤੀ ਗਈ | ਬਸੰਤ ਸਿੰਘ ...

ਪੂਰੀ ਖ਼ਬਰ »

ਗ਼ਰੀਬ ਪਰਿਵਾਰ ਨੇ ਸਰਕਾਰ ਪਾਸੋਂ ਮਕਾਨ ਬਣਾਉਣ ਦੀ ਲਗਾਈ ਗੁਹਾਰ

ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਬੇਸ਼ੱਕ ਪੰਜਾਬ ਸਰਕਾਰ ਗ਼ਰੀਬ ਪਰਿਵਾਰਾਂ ਨੂੰ ਮਕਾਨਾਂ ਦੀ ਉਸਾਰੀ ਕਰਨ ਲਈ ਸਹਾਇਤਾ ਰਾਸ਼ੀ ਦੇਣ ਦੇ ਵਾਅਦੇ ਕਰ ਰਹੀ ਹੈ ਪਰ ਅਨੇਕਾਂ ਹੀ ਅਜਿਹੇ ਲੋੜਵੰਦ ਹਨ, ਜਿਨ੍ਹਾਂ ਨੂੰ ਅਜੇ ਤੱਕ ਸਰਕਾਰ ਵਲੋਂ ਕੋਈ ਸਹੂਲਤ ਨਹੀਂ ਮਿਲੀ | ...

ਪੂਰੀ ਖ਼ਬਰ »

ਅਗਰਵਾਲ ਸੇਵਾ ਸੰਮਤੀ ਦੀ ਇਕੱਤਰਤਾ ਹੋਈ

ਕੋਟਕਪੂਰਾ, 15 ਮਈ (ਮੋਹਰ ਸਿੰਘ ਗਿੱਲ)-ਪ੍ਰਸਿੱਧ ਸਮਾਜ ਸੇਵੀ ਸੰਸਥਾ ਅਗਰਵਾਲ ਸੇਵਾ ਸੰਮਤੀ ਦੇ ਜਨਰਲ ਹਾਊਸ ਦੀ ਵਿਸ਼ੇਸ਼ ਮੀਟਿੰਗ ਇੱਥੇ ਹੋਈ | ਪ੍ਰਧਾਨ ਓਮ ਪ੍ਰਕਾਸ਼ ਗੋਇਲ ਨੇ ਦੱਸਿਆ ਕਿ ਵਿਪਨ ਗੁਪਤਾ ਨੂੰ ਸੰਸਥਾ ਦਾ ਜਨਰਲ ਸਕੱਤਰ ਚੁਣਿਆ ਗਿਆ ਅਤੇ ਸਾਬਕਾ ਜਨਰਲ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ

ਕੋਟਕਪੂਰਾ, 15 ਮਈ (ਮੇਘਰਾਜ, ਗਿੱਲ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਕੋਟਕਪੂਰਾ ਦੀ ਮਹੀਨਾਵਾਰ ਮੀਟਿੰਗ ਸਵਤੰਤਰਤਾ ਸੰਗਰਾਮੀ ਮਾਸਟਰ ਜਗਦੀਸ਼ ਪ੍ਰਸ਼ਾਦ ਦੀ ਪ੍ਰਧਾਨਗੀ ਹੇਠ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਹੋਈ | ਆਰੰਭ ਵਿਚ ਮਈ ਮਹੀਨੇ ਵਿਚ ਜਨਮ ...

ਪੂਰੀ ਖ਼ਬਰ »

ਮਾਂ ਦਿਵਸ ਸਬੰਧੀ ਸਮਾਗਮ ਕਰਵਾਇਆ

ਪੰਜਗਰਾੲੀਂ ਕਲਾਂ, 15 ਮਈ (ਸੁਖਮੰਦਰ ਸਿੰਘ ਬਰਾੜ)-ਸਥਾਨਕ ਰਿਸ਼ੀ ਮਾਡਲ ਸਕੂਲ ਵਿਖੇ ਮਾਂ ਦਿਵਸ ਸਮਾਗਮ ਕਰਵਾਇਆ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਦੀ ਪਿ੍ੰਸੀਪਲ ਸ਼ਿੰਦਰਪਾਲ ਕੌਰ ਚਹਿਲ ਨੇ ਕਿਹਾ ਕਿ ਦੁਨੀਆਦਾਰੀ ਦੇ ਸਾਰੇ ਰਿਸ਼ਤਿਆਂ ਦਾ ਬਦਲ ਤਾਂ ਹੈ ਪਰ ...

ਪੂਰੀ ਖ਼ਬਰ »

ਕੁਸ਼ਤੀ ਮੁਕਾਬਲੇ ਕਰਵਾਏ

ਫ਼ਰੀਦਕੋਟ, 15 ਮਈ (ਚਰਨਜੀਤ ਸਿੰਘ ਗੋਂਦਾਰਾ)-ਸਥਾਨਕ ਨਾਥਾਂ ਵਾਲੀ ਬਸਤੀ ਰੰਗਰੇਟਾ ਨਗਰ 'ਚ ਸਮੂਹ ਬਜਰੰਗੀ ਕਮੇਟੀ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕੁਸ਼ਤੀ ਮੁਕਾਬਲੇ ਕਰਵਾਏ ਗਏ | ਵੱਖ-ਵੱਖ ਭਾਰ ਵਰਗਾਂ ਦੇ ਕਰਵਾਏ ਗਏ ਕੁਸ਼ਤੀ ਮੁਕਾਬਲਿਆਂ ਤੋਂ ਇਲਾਵਾ ...

ਪੂਰੀ ਖ਼ਬਰ »

ਅਖਿਲ ਭਾਰਤੀ ਸੁਤੰਤਰਤਾ ਸੈਨਾਨੀ ਉੱਤਰਾਧਿਕਾਰੀ ਸੰਗਠਨ ਦੀ ਬੈਠਕ

ਜੈਤੋ, 15 ਮਈ (ਗਾਬੜੀਆ)-ਅਖਿਲ ਭਾਰਤੀ ਸੁਤੰਤਰਤਾ ਸੈਨਾਨੀ ਉੱਤਰਾਧਿਕਾਰੀ ਸੰਗਠਨ ਦੀ ਬੈਠਕ ਸਥਾਨਕ ਨਹਿਰੂ ਪਾਰਕ ਵਿਖੇ ਪੰਜਾਬ ਦੇ ਪ੍ਰਧਾਨ ਗੁਰਚਰਨ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਅਹਿਮ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਹੋਇਆ ਅਤੇ ਸੁਤੰਤਰਤਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX