ਤਾਜਾ ਖ਼ਬਰਾਂ


ਹਲਕੀ ਬੂੰਦਾਂ-ਬਾਂਦੀ ਤੋਂ ਬਾਅਦ ਤਾਪਮਾਨ 'ਚ ਗਿਰਾਵਟ
. . .  27 minutes ago
ਲੁਧਿਆਣਾ, 10 ਦਸੰਬਰ (ਰੁਪੇਸ਼ ਕੁਮਾਰ) - ਪੰਜਾਬ ਦੀਆਂ ਵੱਖ ਵੱਖ ਥਾਵਾਂ 'ਤੇ ਦੇਰ ਸ਼ਾਮ ਹਲਕੀ ਬੂੰਦਾਂ-ਬਾਂਦੀ ਤੋਂ ਬਾਅਦ ਮੌਸਮ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਠੰਢੀਆਂ...
ਆਰ.ਬੀ.ਆਈ ਜਿਹੀਆਂ ਸੰਸਥਾਵਾਂ 'ਤੇ ਹਮਲੇ ਬੰਦ ਹੋਣੇ ਚਾਹੀਦੇ ਹਨ - ਰਾਹੁਲ ਗਾਂਧੀ
. . .  59 minutes ago
ਨਵੀਂ ਦਿੱਲੀ, 10 ਦਸੰਬਰ - ਵਿਰੋਧੀ ਧਿਰ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਵਿਚ ਇਸ ਗੱਲ...
ਆਰ.ਬੀ.ਆਈ ਡਿਪਟੀ ਗਵਰਨਰ ਦੇ ਅਸਤੀਫ਼ੇ ਦੀ ਮੀਡੀਆ ਰਿਪੋਰਟ ਝੂਠ - ਆਰ.ਬੀ.ਆਈ
. . .  about 1 hour ago
ਨਵੀਂ ਦਿੱਲੀ, 10 ਦਸੰਬਰ - ਆਰ.ਬੀ.ਆਈ ਦੇ ਬੁਲਾਰੇ ਦਾ ਕਹਿਣਾ ਹੈ ਆਰ.ਬੀ.ਆਈ ਡਿਪਟੀ ਗਵਰਨਰ ਦੇ ਅਸਤੀਫ਼ੇ ਦੀ ਮੀਡੀਆ ਰਿਪੋਰਟ...
ਉੱਚ ਸਮਰਥਾ ਵਾਲੇ ਅਰਥ ਸ਼ਸਤਰੀ ਸਨ ਉੁਰਜਿਤ ਪਟੇਲ - ਪ੍ਰਧਾਨ ਮੰਤਰੀ
. . .  about 1 hour ago
ਨਵੀਂ ਦਿੱਲੀ, 10 ਦਸੰਬਰ - ਆਰ.ਬੀ.ਆਈ ਗਵਰਨਰ ਉਰਜਿਤ ਪਟੇਲ ਦੇ ਅਸਤੀਫ਼ੇ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਰਜਿਤ ਪਟੇਲ ਉੱਚ ਸਮਰਥਾ ਵਾਲੇ...
ਯੂ.ਕੇ ਅਦਾਲਤ ਵਲੋਂ ਵਿਜੇ ਮਾਲਿਆ ਦੀ ਭਾਰਤ ਨੂੰ ਹਵਾਲਗੀ ਦੇ ਹੁਕਮ
. . .  about 2 hours ago
ਲੰਡਨ, 10 ਦਸੰਬਰ - ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ 'ਤੇ ਅੱਜ ਫੈਸਲਾ ਦਿੰਦੇ ਹੋਏ ਲੰਡਨ ਕੋਰਟ ਵਲੋਂ ਉਸ ਦੀ ਭਾਰਤ ਨੂੰ ਹਵਾਲਗੀ ਦੇ ਨਿਰਦੇਸ਼ ਦਿੱਤੇ ਹਨ। ਮਾਲਿਆ ਕੋਲ ਇਸ ਫੈਸਲੇ ਖਿਲਾਫ ਅਪੀਲ ਕਰਨ ਲਈ 14 ਦਿਨ ਹਨ। ਉਥੇ ਹੀ ਸੀ.ਬੀ.ਆਈ. ਨੇ ਇਸ...
ਕਿਸਾਨ ਵਲੋਂ ਖੁਦਕੁਸ਼ੀ, ਕਰਜ਼ੇ ਤੋਂ ਸੀ ਪ੍ਰੇਸ਼ਾਨ
. . .  about 2 hours ago
ਬੁਢਲਾਡਾ, 10 ਦਸੰਬਰ (ਸਵਰਨ ਸਿੰਘ ਰਾਹੀ) - ਪੰਜਾਬ ਅੰਦਰ ਜਾਰੀ ਕਿਸਾਨ ਖੁਦਕੁਸ਼ੀਆਂ ਦੇ ਮੰਦਭਾਗੇ ਦੌਰ 'ਚ ਅੱਜ ਬੁਢਲਾਡਾ ਤਹਿਸੀਲ ਦੇ ਪਿੰਡ ਰਾਮਨਗਰ ਭੱਠਲ ਦੇ ਇਕ ਹੋਰ ਕਰਜ਼ਈ ਕਿਸਾਨ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਭਰਾ...
ਆਰ.ਬੀ.ਆਈ. ਗਵਰਨਰ ਉਰਜੀਤ ਪਟੇਲ ਨੇ ਦਿੱਤਾ ਅਸਤੀਫਾ
. . .  about 2 hours ago
ਨਵੀਂ ਦਿੱਲੀ, 10 ਦਸੰਬਰ - ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜੀਤ ਪਟੇਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ...
ਮਿਸ਼ੇਲ ਦੀ ਜਮਾਨਤ ਅਰਜੀ ਖਾਰਜ, ਸੀ.ਬੀ.ਆਈ. ਨੂੰ 5 ਦਿਨ ਦਾ ਹੋਰ ਮਿਲਿਆ ਰਿਮਾਂਡ
. . .  about 2 hours ago
ਨਵੀਂ ਦਿੱਲੀ, 10 ਦਸੰਬਰ - ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੇ ਸਪੈਸ਼ਲ ਸੀ.ਬੀ.ਆਈ ਜੱਜ ਅਰਵਿੰਦ ਕੁਮਾਰ ਨੇ ਅਗਸਤਾ ਵੈਸਟਲੈਂਡ ਡੀਲ ਦੇ ਵਿਚੋਲੇ ਕ੍ਰਿਸਟੀਨ ਮਿਸ਼ੇਲ ਨੂੰ 5 ਦਿਨ ਦੀ ਹੋਰ ਸੀ.ਬੀ.ਆਈ. ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾ ਮਿਸ਼ੇਲ ਦੇ ਵਕੀਲ...
1 ਲੱਖ ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਣੇ ਨੌਜਵਾਨ ਕਾਬੂ
. . .  about 2 hours ago
ਸੰਗਰੂਰ, 10 ਦਸੰਬਰ(ਦਮਨਜੀਤ ਸਿੰਘ)- ਜ਼ਿਲ੍ਹਾ ਸੰਗਰੂਰ ਪੁਲਿਸ ਵਲੋਂ 1 ਲੱਖ ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਣੇ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕਿੱਤਾ ਗਿਆ ਹੈ । ਐਸ. ਐਸ. ਪੀ ਸੰਗਰੂਰ ਡਾ. ਸੰਦੀਪ ਗਰਗ ਨੇ ਦੱਸਿਆ ਕੇ ਸੀ. ਆਈ.ਏ ਸਟਾਫ ਪੁਲਿਸ...
ਸਿੱਧੂ ਦਾ ਗਲਾ ਪਹਿਲਾ ਨਾਲੋਂ ਬਿਹਤਰ ਪਰ ਡਾਕਟਰਾਂ ਵਲੋਂ ਵਿਸ਼ੇਸ਼ ਹਦਾਇਤਾਂ ਜਾਰੀ
. . .  about 3 hours ago
ਨਵੀਂ ਦਿੱਲੀ, 10 ਦਸੰਬਰ - ਅਪੋਲੋ ਹਸਪਤਾਲ ਦਿੱਲੀ ਵਲੋਂ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਗਿਆ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਗਲੇ ਦਾ ਇਲਾਜ ਸਫਲਤਾ ਨਾਲ ਹੋ ਗਿਆ ਹੈ। ਡਾਕਟਰਾਂ ਨੇ ਸਿੱਧੂ ਨੂੰ ਸਲਾਹ ਦਿੱਤੀ ਹੈ ਕਿ ਉਹ ਸ਼ਬਦਾਂ ਵਿਚਕਾਰ ਅੰਤਰਾਲ...
ਬੀ.ਐੱਸ.ਐੱਫ ਅਤੇ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਹੈਰੋਇਨ ਬਰਾਮਦ
. . .  about 3 hours ago
ਜਲਾਲਾਬਾਦ 10 ਦਸੰਬਰ, (ਹਰਪ੍ਰੀਤ ਸਿੰਘ ਪਰੂਥੀ)- ਅੱਜ ਬੀ.ਐਸ.ਐਫ ਅਤੇ ਪੰਜਾਬ ਪੁਲਿਸ ਦੇ ਸਾਂਝੇ ਅਭਿਆਨ ਦੌਰਾਨ ਇੱਕ ਵੱਡੀ ਸਫ਼ਲਤਾ ਮਿਲੀ। ਜਿਸ ਵਿਚ ਸਾਂਝੇ ਆਪਰੇਸ਼ਨ ਦੌਰਾਨ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਬਾਰਡਰ ਤੋਂ ਕਰੀਬ 5650 ਗ੍ਰਾਮ...
ਮੈਂ ਕੋਈ ਚੋਰੀ ਨਹੀਂ ਕੀਤੀ - ਹਵਾਲਗੀ ਦੇ ਫੈਸਲੇ ਤੋਂ ਪਹਿਲਾ ਮਾਲਿਆ ਨੇ ਕਿਹਾ
. . .  about 3 hours ago
ਲੰਡਨ, 10 ਦਸੰਬਰ - ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ 'ਤੇ ਅੱਜ ਫੈਸਲੇ ਦਾ ਦਿਨ ਹੈ। ਲੰਡਨ ਦੀ ਕੋਰਟ 'ਚ ਅੱਜ ਮਾਲਿਆ ਦੀ ਹਵਾਲਗੀ 'ਤੇ ਫੈਸਲਾ ਆਏਗਾ। ਲੰਡਨ ਕੋਰਟ ਦੀ ਸੁਣਵਾਈ 'ਚ ਜਾਣ ਤੋਂ ਪਹਿਲਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਾਲਿਆ ਨੇ ਕਿਹਾ...
ਪਾਕਿਸਤਾਨ ਨੂੰ ਇਕ ਡਾਲਰ ਵੀ ਨਾ ਦਿੱਤਾ ਜਾਵੇ - ਨਿੱਕੀ ਹੈਲੀ
. . .  1 minute ago
ਨਿਊਯਾਰਕ, 10 ਦਸੰਬਰ - ਸੰਯੁਕਤ ਰਾਸ਼ਟਰ 'ਚ ਅਮਰੀਕੀ ਰਾਜਦੂਤ ਨਿੱਕੀ ਹੈਲੀ ਨੇ ਕਿਹਾ ਹੈ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਪਨਾਹ ਦਿੰਦਾ ਹੈ। ਜਦੋਂ ਤੱਕ ਪਾਕਿਸਤਾਨ ਅੱਤਵਾਦੀਆਂ ਨੂੰ ਪਨਾਹ ਦੇਣਾ ਖਤਮ ਨਹੀਂ ਕਰ ਦਿੰਦਾ, ਉਦੋ ਤੱਕ ਉਸ ਨੂੰ ਇਕ ਡਾਲਰ ਵੀ ਨਾ ਦਿੱਤਾ...
ਕਰਜ਼ੇ ਵਲੋਂ ਸਤਾਏ ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 4 hours ago
ਬੰਗਾ, 10 ਦਸੰਬਰ (ਜਸਬੀਰ ਸਿੰਘ ਨੂਰਪੁਰ)- ਪਿੰਡ ਨੂਰਪਰ ਵਿਖੇ ਅੱਜ ਇੱਕ ਕਿਸਾਨ ਨੇ ਕਰਜ਼ੇ ਦੀ ਪਰੇਸ਼ਾਨੀ ਦੇ ਚੱਲਦਿਆਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਅਵਤਾਰ ਸਿੰਘ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਵਤਾਰ ਸਿੰਘ ਨੇ ਆਪਣੀ...
ਕੇਜਰੀਵਾਲ ਨਾਲ ਮਿਲੇ ਡੀ. ਐੱਮ. ਕੇ. ਦੇ ਪ੍ਰਧਾਨ ਐੱਮ. ਕੇ. ਸਟਾਲਿਨ
. . .  about 4 hours ago
ਨਵੀਂ ਦਿੱਲੀ, 10 ਦਸੰਬਰ- ਡੀ. ਐੱਮ. ਕੇ. ਦੇ ਪ੍ਰਧਾਨ ਐੱਮ. ਕੇ. ਸਟਾਲਿਨ ਨੇ ਸੰਸਦ ਮੈਂਬਰ ਕਨੀਮੋਝੀ, ਸਾਬਕਾ ਕੇਂਦਰੀ ਮੰਤਰੀ ਏ. ਰਾਜਾ ਅਤੇ ਟੀ. ਆਰ. ਬਾਲੂ ਨਾਲ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਐੱਮ. ਕਰੁਣਾਨਿਧੀ...
13 ਦਸੰਬਰ ਨੂੰ ਹੋਵੇਗੀ ਭਾਜਪਾ ਦੇ ਸੰਸਦੀ ਦਲ ਦੀ ਬੈਠਕ
. . .  1 minute ago
ਜਿੱਤ ਦਾ ਹੱਕਦਾਰ ਸੀ ਭਾਰਤ- ਵਿਰਾਟ ਕੋਹਲੀ
. . .  about 5 hours ago
ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸਰਕਾਰ ਵਲੋਂ ਬੁਲਾਈ ਸਰਬ ਪਾਰਟੀ ਬੈਠਕ ਖ਼ਤਮ
. . .  about 5 hours ago
ਡਾਇਰੈਕਟ ਟੈਕਸ ਵਸੂਲੀ 'ਚ 14.7 ਫੀਸਦੀ ਦਾ ਵਾਧਾ
. . .  about 5 hours ago
ਮੁਠਭੇੜ ਦੌਰਾਨ ਸ਼ਹੀਦ ਹੋਏ ਸੁਖਚੈਨ ਸਿੰਘ ਨੂੰ ਹਜ਼ਾਰਾਂ ਨਮ ਅੱਖਾਂ ਨੇ ਦਿੱਤੀ ਅੰਤਿਮ ਵਿਦਾਈ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਜੇਠ ਸੰਮਤ 550
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਮਾਨਸਾ

ਅਧਿਕਾਰਾਂ ਦੇ ਨਾਲ ਕਰਤੱਵਾਂ ਤੋਂ ਅਵੇਸਲਾਪਣ...! ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਨੂੰ ਟਿੱਚ ਜਾਣਦੇ ਨੇ ਜ਼ਿਲ੍ਹੇ ਦੇ ਲੋਕ

ਬਲਵਿੰਦਰ ਸਿੰਘ ਧਾਲੀਵਾਲ ਮਾਨਸਾ, 15 ਮਈ-ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਜਾਰੀ ਕੀਤੇ ਜਾਂਦੇ ਲਗਪਗ ਸਾਰੇ ਹੁਕਮ ਕਾਗ਼ਜ਼ਾਂ ਤੱਕ ਹੀ ਸੀਮਤ ਰਹਿ ਜਾਂਦੇ ਹਨ | ਜਾਰੀ ਹੁਕਮਾਂ ਦੀ ਉਲੰਘਣਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨੇੜੇ ਧਰਨੇ ਵੀ ਸ਼ਰੇਆਮ ...

ਪੂਰੀ ਖ਼ਬਰ »

ਸਵੱਛ ਭਾਰਤ ਮਿਸ਼ਨ ਅਧੀਨ ਬਣਨ ਵਾਲੇ ਪਖਾਨਿਆਂ ਦੀ ਦੂਜੀ ਕਿਸ਼ਤ ਜਾਰੀ ਕਰਨ ਦੀ ਮੰਗ

ਭੀਖੀ, 15 ਮਈ (ਗੁਰਿੰਦਰ ਸਿੰਘ ਔਲਖ)-ਨੇੜਲੇ ਪਿੰਡ ਖੀਵਾ ਖ਼ੁਰਦ ਵਿਖੇ ਸਵੱਛ ਭਾਰਤ ਗ੍ਰਾਮੀਣ ਮਿਸ਼ਨ ਸਕੀਮ ਅਧੀਨ ਬਣਨ ਵਾਲੇ ਪਖਾਨਿਆਂ ਦੀ ਪਹਿਲੀ ਕਿਸ਼ਤ ਖ਼ਰਚਣ ਦੇ ਬਾਵਜੂਦ ਦੂਜੀ ਕਿਸ਼ਤ ਨਾ ਮਿਲਣ ਕਾਰਨ ਗਰੀਬ, ਲੋੜਵੰਦ ਲੋਕ ਪਖਾਨਿਆਂ ਦੀ ਸਹੂਲਤ ਤੋਂ ਅਜੇ ਤਾਂਈ ਸੱਖਣੇ ਬੈਠੇ ਹਨ, ਜਿਸ ਨਾਲ ਇਸ ਮਿਸ਼ਨ ਦੀ ਅਸਲੀਅਤ ਦੀ ਪੋਲ ਖੁੱਲ੍ਹ ਰਹੀ ਹੈ | ਦਲਿਤ ਪਰਿਵਾਰਾਂ ਨਾਲ ਸਬੰਧਿਤ ਪਖਾਨਿਆਂ ਦੀ ਸਹੂਲਤ ਤੋਂ ਵਾਂਝੇ ਲਾਭਪਾਤਰੀਆਂ ਨੇ ਦੱਸਿਆ ਕਿ ਇਸ ਸਕੀਮ ਅਧੀਨ 15 ਹਜ਼ਾਰ 2 ਕਿਸ਼ਤਾਂ 'ਚ ਲਾਭਪਾਤਰੀਆਂ ਨੂੰ ਮਿਲਣੇ ਸਨ | ਇਕ-ਡੇਢ ਵਰ੍ਹੇ ਪਹਿਲਾਂ ਪਖਾਨੇ ਬਣਾਉਣ ਲਈ ਉਨ੍ਹਾਂ ਦੇ ਖਾਤੇ 'ਚ ਪਹਿਲੀ ਕਿਸ਼ਤ ਵਜੋਂ 7500 ਰੁਪਏ ਪਾ ਦਿੱਤੇ ਗਏ, ਜਿਸ ਨਾਲ ਅੱਧ-ਪਚੱਧਾ ਕੰਮ ਹੋ ਗਿਆ ਪਰ ਦੂਸਰੀ ਕਿਸ਼ਤ ਅਜੇ ਤਾਂਈ ਨਹੀਂ ਮਿਲੀ | ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਗੁਲਾਬ ਸਿੰਘ ਖੀਵਾ ਖ਼ੁਰਦ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪਿੰਡ ਦਾ ਸਰਪੰਚ ਇਨ੍ਹਾਂ ਲਾਭਪਾਤਰੀਆਂ ਦੇ ਖਾਤੇ 'ਚ ਆਏ ਪੈਸੇ ਆਪਣੇ ਹਿਸਾਬ ਨਾਲ ਲਾਉਣਾ ਚਾਹੰੁਦਾ ਹੈ | ਜਦੋਂ ਕਿ ਅਸਲ 'ਚ ਲਾਭਪਾਤਰੀਆਂ ਨੇ ਪਖਾਨੇ ਆਪਣੀ ਸਹੂਲਤ ਅਨੁਸਾਰ ਬਣਾਉਣੇ ਹੁੰਦੇ ਹਨ | ਆਗੂ ਨੇ ਕਿਹਾ ਕਿ ਇਸ ਦੀ ਲਿਖਤੀ ਸ਼ਿਕਾਇਤ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਦਿੱਤੀ ਜਾ ਚੁੱਕੀ ਹੈ ਪਰ ਮਹਿਕਮੇ ਦਾ ਐਸ. ਡੀ. ਓ. ਇਸ ਸਕੀਮ ਨੂੰ ਸਿਰੇ ਚਾੜ੍ਹਣ ਦੀ ਬਜਾਇ ਰਾਜਸੀ ਰੰਜਸ਼ ਕਾਰਣ ਕੰਮ 'ਚ ਰੁਕਾਵਟ ਪਾ ਰਿਹਾ ਹੈ ਅਤੇ ਉਚ ਅਧਿਕਾਰੀਆਂ ਨੂੰ ਵੀ ਗੁੰਮਰਾਹ ਕਰ ਰਿਹਾ ਹੈ | ਆਗੂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਪਹਿਲੀ ਕਿਸ਼ਤ ਦਾ ਕੰਮ ਮੁਕੰਮਲ ਕਰਨ ਵਾਲੇ ਲਾਭਪਾਤਰੀਆਂ ਨੂੰ ਜੇਕਰ ਛੇਤੀ ਹੀ ਦੂਜੀ ਕਿਸ਼ਤ ਜਾਰੀ ਨਹੀਂ ਕੀਤੀ ਜਾਂਦੀ ਤਾਂ ਜਥੇਬੰਦੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ | ਸਰਪੰਚ ਲਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਕੁਝ ਲੋਕ ਉਸ ਦਾ ਅਕਸ ਖ਼ਰਾਬ ਕਰਨ ਲਈ ਮਾਮਲੇ ਨੂੰ ਤੂਲ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਕੁਝ ਲਾਭਪਾਤਰੀਆਂ ਨੂੰ ਉਧਾਰ ਸਾਮਾਨ ਚੁੱਕਵਾ ਕੇ ਪਖਾਨੇ ਮੁਕੰਮਲ ਕਰਵਾ ਦਿੱਤੇ ਪਰ ਉਹ ਖਾਤੇ 'ਚ ਪੈਸੇ ਆਉਣ ਦੇ ਬਾਵਜੂਦ ਪੈਸੇ ਨਹੀਂ ਦੇ ਰਹੇ | ਇਸ ਸਬੰਧੀ ਵਾਟਰ ਸਪਲਾਈ ਐਾਡ ਸੈਨੀਟੇਸ਼ਨ ਵਿਭਾਗ ਦੇ ਐਸ. ਡੀ. ਓ. ਰਾਜਪਾਲ ਸਿੰਘ ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਕੁਝ ਲਾਭਪਤਾਰੀਆਂ ਦਾ ਕੰਮ ਮੁਕੰਮਲ ਨਹੀ ਹੈ | ਇਸ ਲਈ ਹਦਾਇਤਾਂ ਮੁਤਾਬਿਕ ਉਨ੍ਹਾਂ ਨੂੰ ਦੂਜੀ ਕਿਸ਼ਤ ਜਾਰੀ ਨਹੀਂ ਕੀਤੀ ਜਾ ਸਕਦੀ | ਫਿਰ ਵੀ ਜਾਂਚ ਕਰ ਕੇ ਯੋਗ ਲਾਭਪਾਤਰੀਆਂ ਦਾ ਕੰਮ ਕਰਵਾ ਦਿੱਤਾ ਜਾਵੇਗਾ | ਉਨ੍ਹਾਂ ਆਪਣੇ ਉੱਤੇ ਲਾਏ ਦੋਸ਼ਾਂ ਦਾ ਖੰਡਨ ਕੀਤਾ |


ਖ਼ਬਰ ਸ਼ੇਅਰ ਕਰੋ

ਬੈਂਕਾਂ 'ਚ ਫਿਰ ਤੋਂ ਨੋਟਬੰਦੀ ਵਰਗੇ ਹਾਲਾਤ

ਭੀਖੀ, 15 ਮਈ (ਗੁਰਿੰਦਰ ਸਿੰਘ ਔਲਖ)-ਪਿਛਲੇ ਕੁਝ ਦਿਨਾਂ ਤੋਂ ਬੈਂਕਾਂ 'ਚ ਕੈਸ਼ ਦੀ ਘਾਟ ਕਾਰਨ ਨੋਟਬੰਦੀ ਵਰਗੇ ਹਾਲਾਤ ਦੇਖਣ ਨੂੰ ਮਿਲ ਰਹੇ ਹਨ | ਸਥਾਨਕ ਸਟੇਟ ਬੈਂਕ ਆਫ਼ ਪਟਿਆਲਾ ਹੁਣ ਸਟੇਟ ਬੈਂਕ 'ਚ ਦੇਖਿਆ ਕਿ ਲੋਕ ਸਵੇਰੇ ਤੋਂ ਹੀ ਲੰਮੀਆਂ ਲਾਈਨਾਂ 'ਚ ਖੜ੍ਹੇ ਹਨ | ...

ਪੂਰੀ ਖ਼ਬਰ »

ਅਰਧ ਸੈਨਿਕ ਬਲ ਤੇ ਫ਼ੌਜ ਭਰਤੀ ਦੀ ਸਿਖਲਾਈ ਲਈ 31 ਨੌਜਵਾਨ ਚੁਣੇ

ਬੁਢਲਾਡਾ, 15 ਮਈ (ਸਵਰਨ ਸਿੰਘ ਰਾਹੀ)- ਬੇਰੁਜ਼ਗਾਰ ਨੌਜਵਾਨਾਂ ਨੂੰ ਬੀ. ਐਸ. ਐਫ., ਅਰਧ ਸੈਨਿਕ ਬਲ ਅਤੇ ਫ਼ੌਜ ਵਿਚ ਭਰਤੀ ਹੋਣ ਦੇ ਨਿਪੁੰਨ ਬਣਾਉਣ ਲਈ ਚੱਲ ਰਹੇ ਸੀ-ਪਾਇਟ ਕੇਂਦਰ ਬੋੜਾਵਾਲ ਵਿਖੇ ਮੇਜਰ ਬਲਕਰਨ ਸਿੰਘ ਮਾਨ ਦੀ ਨਿਗਰਾਨੀ ਹੇਠ ਤੀਜੇ ਗੇੜ ਦਾ ਸਿਖਲਾਈ ਕੈਂਪ ...

ਪੂਰੀ ਖ਼ਬਰ »

ਗਲੀਆਂ ਵਿਚ ਫੈਲ ਰਹੀ ਬਦਬੂ ਤੋਂ ਲੋਕ ਪ੍ਰੇਸ਼ਾਨ

ਬਰੇਟਾ, 15 ਮਈ (ਮੰਡੇਰ)-ਬਰੇਟਾ ਸ਼ਹਿਰ ਵਿਚ ਭਾਵੇਂ ਕਰੋੜਾਂ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਇਆ ਗਿਆ ਹੈ ਪ੍ਰੰਤੂ ਸ਼ਹਿਰ ਵਿਚ ਕੁਝ ਗਲੀਆਂ ਅਜਿਹੀਆਂ ਵੀ ਹਨ, ਜਿਨ੍ਹਾਂ ਵਿਚ ਅਜੇ ਤੱਕ ਸੀਵਰੇਜ ਕੁਨੈਕਸ਼ਨ ਚਾਲੂ ਨਾ ਹੋਣ ਕਾਰਨ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਜਿਊਣ ...

ਪੂਰੀ ਖ਼ਬਰ »

ਪਿੰਡ ਧਰਮਪੁਰਾ ਦੇ ਮਜ਼ਦੂਰ ਪਰਿਵਾਰਾਂ ਵਲੋਂ ਬੀ. ਡੀ. ਪੀ. ਓ. ਦਫ਼ਤਰ ਅੱਗੇ ਲਗਾਇਆ ਧਰਨਾ

ਬੁਢਲਾਡਾ, 15 ਮਈ (ਦਰਸ਼ਨ ਸਿੰਘ ਬਰ੍ਹੇ)-ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਿੰਡ ਧਰਮਪੁਰਾ ਦੇ ਗਰੀਬ ਪਰਿਵਾਰਾਂ ਦੇ ਨਾਂਅ ਸੂਚੀ ਵਿਚੋਂ ਕੱਟੇ ਜਾਣ ਦੇ ਰੋਸ ਵਜੋਂ ਬੀ. ਡੀ. ਪੀ. ਓ. ਦਫ਼ਤਰ ਦੇ ਬਾਹਰ ਧਰਨਾ ਦੇ ਕੇ ਪ੍ਰਸ਼ਾਸਨ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਗਈ | ...

ਪੂਰੀ ਖ਼ਬਰ »

ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ 'ਚ ਵੱਖ ਵੱਖ ਮਾਮਲਿਆਂ 'ਤੇ ਕੀਤੀਆਂ ਵਿਚਾਰਾਂ

ਬੁਢਲਾਡਾ, 15 ਮਈ (ਪ. ਪ.)-ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਗੁਰਦੁਆਰਾ ਪਾਤਸ਼ਾਹੀ ਨੌਵੀਂ ਬੁਢਲਾਡਾ ਵਿਖੇ ਬਲਾਕ ਦੇ ਮੀਤ ਪ੍ਰਧਾਨ ਜੁਗਰਾਜ ਸਿੰਘ ਰੰਘੜਿਆਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜਥੇਬੰਦੀ ਦੇ ਜ਼ਿਲ੍ਹਾ ਆਗੂਆਂ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ...

ਪੂਰੀ ਖ਼ਬਰ »

3 ਨੌਜਵਾਨ ਦਿਨ ਦਿਹਾੜੇ 1 ਮੋਟਰਸਾਈਕਲ ਸਵਾਰ ਕੋਲੋਂ 75 ਹਜ਼ਾਰ ਰੁਪਏ ਖੋਹ ਕੇ ਫ਼ਰਾਰ

ਮਾਨਸਾ, 15 ਮਈ (ਗੁਰਚੇਤ ਸਿੰਘ ਫੱਤੇਵਾਲੀਆ)-3 ਨੌਜਵਾਨ ਦਿਨ ਦਿਹਾੜੇ 1 ਮੋਟਰਸਾਈਕਲ ਸਵਾਰ ਕੋਲੋਂ 75 ਹਜ਼ਾਰ ਰੁਪਏ ਖੋਹ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਪਿੰਡ ਰੱਲਾ ਦਾ ਵਸਨੀਕ ਗੁਰਸੇਵਕ ਸਿੰਘ ਪੁੱਤਰ ਚੇਤਾ ਸਿੰਘ ਦੁਪਹਿਰ ਸਮੇਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ ਲਈ ਸਾਊਾਡ ਸਿਸਟਮ ਤੇ ਪੁਸਤਕਾਂ ਭੇਟ ਕੀਤੀਆਂ

ਭੀਖੀ, 15 ਮਈ (ਪ. ਪ.)-ਨੇੜਲੇ ਪਿੰਡ ਮੋਹਰ ਸਿੰਘ ਵਾਲਾ ਤੇ ਜੱਸੜਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਪ੍ਰਵਾਸੀ ਭਾਰਤੀ ਗੁਰਬਰਨ ਸਿੰਘ ਵਲੋਂ ਸਾਊਾਡ ਸਿਸਟਮ, ਬਲੈਕ ਬੋਰਡ ਅਤੇ ਲਾਇਬ੍ਰੇਰੀ ਲਈ 100 ਪੁਸਤਕਾਂ ਦਾਨ ਦਿੱਤੀਆਂ, ਜੋ ਉਨ੍ਹਾਂ ਦੇ ਪਿਤਾ ਜੋਗਿੰਦਰ ਸਿੰਘ ਨੇ ...

ਪੂਰੀ ਖ਼ਬਰ »

ਬੱਚਿਆਂ ਨੂੰ ਮੀਜ਼ਲ-ਰੂਬੇਲਾ ਟੀਕਾਕਰਨ ਕਰਵਾਉਣ ਤੋਂ ਮਾਪਿਆਂ ਨੂੰ ਝਿਜਕਣਾ ਨਹੀਂ ਚਾਹੀਦਾ- ਡਾ: ਸੁਬੋਧ ਗੁਪਤਾ

ਵੱਖ-ਵੱਖ ਸਕੂਲਾਂ 'ਚ ਟੀਕਾਕਰਨ ਕੀਤਾ ਮਾਨਸਾ, 15 ਮਈ (ਬਲਵਿੰਦਰ ਸਿੰਘ ਧਾਲੀਵਾਲ)-ਦੇਸ਼ ਭਰ ਵਿੱਚ ਮੀਜ਼ਲ ਅਤੇ ਰੂਬੇਲਾ ਬਿਮਾਰੀ ਦੇ ਖ਼ਾਤਮੇ ਲਈ ਚੱਲ ਰਹੇ ਟੀਕਾਕਰਨ ਤੋਂ ਮਾਪਿਆਂ ਨੂੰ ਝਿਜਕਣਾ ਨਹੀਂ ਚਾਹੀਦਾ ਜਦਕਿ ਖ਼ੁਦ ਬੱਚਿਆਂ ਨੂੰ ਪੇ੍ਰਰ ਕੇ ਪਹਿਲ ਦੇ ਆਧਾਰ ...

ਪੂਰੀ ਖ਼ਬਰ »

ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੀ 22 ਦੇ ਧਰਨੇ ਸਬੰਧੀ ਇਕੱਤਰਤਾ

ਮਾਨਸਾ, 15 ਮਈ (ਵਿ. ਪ੍ਰਤੀ.)-ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਖਾਰਾ ਦੀ ਪ੍ਰਧਾਨਗੀ ਹੇਠ ਹੋਈ | ਸੰਬੋਧਨ ਕਰਦਿਆਂ ਸੂਬਾ ਆਗੂ ਸੋਮਾ ਸਿੰਘ ਭੜੋ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੇਰੁਜ਼ਗਾਰ ਲਾਈਨਮੈਨਾਂ ਨਾਲ ...

ਪੂਰੀ ਖ਼ਬਰ »

ਪਿੰਡ ਖੁਡਾਲ ਕਲਾਂ ਵਿਖੇ ਗ੍ਰਾਮ ਪੰਚਾਇਤ ਵਲੋਂ ਗ੍ਰਾਮ ਸਭਾ ਦਾ ਇਜਲਾਸ ਕਰਵਾਇਆ

ਬਰੇਟਾ, 15 ਮਈ (ਰਵਿੰਦਰ ਕੌਰ ਮੰਡੇਰ)-ਪਿੰਡ ਖੁਡਾਲ ਕਲਾਂ ਵਿਖੇ ਗਰਾਮ ਪੰਚਾਇਤ ਵਲੋਂ 6 ਮਈ ਨੂੰ ਗ੍ਰਾਮ ਸਭਾ ਦਾ ਇਜਲਾਸ ਬੁਲਾਇਆ ਗਿਆ ਸੀ, ਜਿਸ ਵਿਚ ਪਿੰਡ ਦੇ ਰਹਿੰਦੇ ਵੱਖ ਵੱਖ ਕੰਮਾਂ ਸਬੰਧੀ ਵਿਸਥਾਰ ਵਿਚ ਚਰਚਾ ਕਰ ਕੇ ਪੰਚਾਇਤ ਸਕੱਤਰ ਦੀ ਹਾਜ਼ਰੀ ਵਿਚ ਪਾਸ ਕਰਨ ...

ਪੂਰੀ ਖ਼ਬਰ »

ਯੂਨੀਵਰਸਿਟੀ ਕਾਲਜ ਦੇ ਠੇਕਾ ਭਰਤੀ ਅਧਿਆਪਕਾਂ ਦੀ ਹੜਤਾਲ ਜਾਰੀ

ਸਰਦੂਲਗੜ੍ਹ, 15 ਮਈ (ਜ਼ੈਲਦਾਰ)- ਸਥਾਨਕ ਯੂਨੀਵਰਸਿਟੀ ਕਾਲਜ ਦੇ ਠੇਕਾ ਭਰਤੀ ਅਧਿਆਪਕਾਂ ਦੀ ਹੜਤਾਲ ਲਗਾਤਾਰ ਜਾਰੀ ਹੈ | ਬੀਤੇ 5 ਦਿਨਾਂ ਤੋਂ ਕੰਮਕਾਜ ਦਾ ਮੁਕੰਮਲ ਬਾਈਕਾਟ ਕਰ ਕੇ ਉਕਤ ਅਧਿਆਪਕ ਯੂਨੀਵਰਸਿਟੀ ਿਖ਼ਲਾਫ਼ ਆਪਣਾ ਰੋਸ ਜਤਾ ਕਰ ਰਹੇ ਹਨ, ਜਿਨ੍ਹਾਂ ਵਲੋਂ ...

ਪੂਰੀ ਖ਼ਬਰ »

ਹੋਮ ਗਾਰਡ ਦੇ ਜਵਾਨ ਚਰਨਜੀਤ ਸਿੰਘ ਨੂੰ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ

ਜੋਗਾ, 15 ਮਈ (ਪ. ਪ.)-ਸਥਾਨਕ ਥਾਣੇ ਵਿਖੇ ਤਾਇਨਾਤ ਹੋਮ ਗਾਰਡ ਦੇ ਜਵਾਨ ਹੌਲਦਾਰ ਚਰਨਜੀਤ ਸਿੰਘ ਨੂੰ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਥਾਣਾ ਮੁਖੀ ਜਸਵੀਰ ਸਿੰਘ ਤੇ ਸਹਾਇਕ ਸਬ ਇੰਸਪੈਕਟਰ ਬਲਵੰਤ ਸਿੰਘ ਭੀਖੀ ਨੇ ਕਿਹਾ ਕਿ ਇਸ ਜਵਾਨ ਨੇ ਸਾਢੇ 31 ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਵਿਕਾਸ ਕਾਰਜਾਂ ਸਬੰਧੀ ਵੱਖ-ਵੱਖ ਵਿਭਾਗਾਂ ਦੀ ਮਹੀਨਾਵਾਰ ਪ੍ਰਗਤੀ ਬਾਰੇ ਮੀਟਿੰਗ

ਮਾਨਸਾ, 15 ਮਈ (ਬਲਵਿੰਦਰ ਸਿੰਘ ਧਾਲੀਵਾਲ)-ਡਿਪਟੀ ਕਮਿਸ਼ਨਰ ਮਾਨਸਾ ਬਲਵਿੰਦਰ ਸਿੰਘ ਧਾਲੀਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਵਿਕਾਸ ਕਾਰਜਾਂ ਨੂੰ ਸਮਾਂਬੱਧ ਕਰਨ ਅਤੇ ਕਿਸੇ ਵੀ ਪ੍ਰਕਾਰ ਦੀ ਅਣਗਹਿਲੀ ਨਾ ਕਰਨ | ਇੱਥੇ ਵੱਖ ਵੱਖ ਵਿਭਾਗਾਂ ਦੀ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਰਾਜੇਵਾਲ ਵਲੋਂ 1 ਤੋਂ 10 ਜੂਨ ਤੱਕ ਕੰਮ ਧੰਦੇ ਬੰਦ ਰੱਖਣ ਦਾ ਫ਼ੈਸਲਾ

ਬੋਹਾ, 15 ਮਈ (ਸਲੋਚਨਾ ਤਾਂਗੜੀ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਇਕ ਬੈਠਕ ਗੁਰਦੁਆਰਾ ਪਾਹਿਨ ਸਾਹਿਬ ਸੱਚੀ ਮੰਜੀ ਸੈਦੇਵਾਲਾ ਵਿਖੇ ਹੋਈ | ਇਸ ਮੌਕੇ ਰਾਜਵੰਤ ਸਿੰਘ ਬੋਹਾ ਨੇ ਦੱਸਿਆ ਕਿ ਕੇਂਦਰ ਸਰਕਾਰ ਵਿਚ ਜੋ ਵੀ ਪਾਰਟੀ ਸੱਤਾ 'ਚ ਆਈ ਉਸ ਨੇ ਕਿਸਾਨਾਂ ਦਾ ਕੁਝ ...

ਪੂਰੀ ਖ਼ਬਰ »

ਅਕਾਲੀ ਦਲ ਨੂੰ ਲੋਕਾਂ ਵਲੋਂ ਮਿਲ ਰਹੇ ਹੁੰਗਾਰੇ ਤੋਂ ਕਾਂਗਰਸ ਪਾਰਟੀ 'ਚ ਘਬਰਾਹਟ- ਨਕੱਈ

ਮਾਨਸਾ, 15 ਮਈ (ਗੁਰਚੇਤ ਸਿੰਘ ਫੱਤੇਵਾਲੀਆ)-ਭੀਖੀ ਤੋਂ ਵਾਇਆ ਬੁਢਲਾਡਾ, ਜਾਖਲ ਤੱਕ ਨੈਸ਼ਨਲ ਹਾਈਵੇ ਸੜਕ ਬਣਾਉਣ ਦੀ ਮਿਲੀ ਮਨਜ਼ੂਰੀ 'ਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕਰਨ ਲਈ ਕਸਬਾ ਭੀਖੀ ਵਿਖੇ ਰੱਖੀ ਰੈਲੀ 'ਚ ਹਜ਼ਾਰਾਂ ਦੀ ਗਿਣਤੀ 'ਚ ...

ਪੂਰੀ ਖ਼ਬਰ »

ਸਨਰਜੀ ਨਰਸਿੰਗ ਕਾਲਜ ਵਿਚ ਨਰਸਿੰਗ ਦਿਵਸ ਮਨਾਇਆ

ਬੱਲੂਆਣਾ, 15 ਮਈ (ਗੁਰਨੈਬ ਸਾਜਨ)-ਸਨਰਜੀ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਨਰਸਿੰਗ ਕਾਲਜ ਬੁਰਜ ਮਹਿਮਾ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਦਿਵਸ ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਬੁਲੰਦ ਕਰਕੇ ਮਨਾਇਆ | ਇਸ ਤੋਂ ਇਲਾਵਾ ਰੁੱਖ ਲਗਾਉਣਾ, ਖ਼ੂਨਦਾਨ ਕਰਨਾ, ਆਲੇ-ਦੁਆਲੇ ...

ਪੂਰੀ ਖ਼ਬਰ »

ਅਫ਼ਵਾਹਾਂ ਦੇ ਬਾਵਜੁੂਦ ਐਮ.ਆਰ. ਦੇ ਟੀਕੇ ਪ੍ਰਤੀ ਉਤਸ਼ਾਹਿਤ ਨੇ ਮਾਪੇ-ਡਾਕਟਰ ਅਮਰੀਕ ਸਿੰਘ

ਰਾਮਪੁਰਾ ਫੂਲ, 15 ਮਈ (ਗੁਰਮੇਲ ਸਿੰਘ ਵਿਰਦੀ)-ਸਥਾਨਕ ਸਬ ਡਵੀਜਨ ਸਰਕਾਰੀ ਹਸਪਤਾਲ ਦੇ ਸੀਨੀਅਰ ਮੇਡੀਕਲ ਅਫ਼ਸਰ ਡਾਕਟਰ ਅਮਰੀਕ ਸਿੰਘ ਨੇ ਕਿਹਾ ਕਿ ਬੇਸ਼ੱਕ ਕੁੱਝ ਗੈਰ ਸਮਾਜੀ ਤੱਤਾਂ ਵਲੋਂ ਮੀਜ਼ਲ ਰੁਬੇਲਾ ਟੀਕਾਕਰਨ ਮੁਹਿੰਮ ਦੇ ਵਿਰੱੁਧ ਗੁੰਮਰਾਹਕੁੰਨ ਪ੍ਰਚਾਰ ...

ਪੂਰੀ ਖ਼ਬਰ »

ਫ਼ਰਦ ਕੇਂਦਰ ਰਾਹੀਂ ਚੌਖੀ ਕਮਾਈ ਹੋਣ ਦੇ ਬਾਵਜੂਦ ਕਰਮਚਾਰੀਆਂ ਦੇ ਬੋਝੇ ਖਾਲੀ

ਨਥਾਣਾ, 15 ਮਈ (ਗੁਰਦਰਸ਼ਨ ਲੁੱਧੜ)-ਸਬ ਤਹਿਸੀਲਾਂ ਵਿਚ ਫ਼ਰਦ ਕੇਂਦਰ ਰਾਂਹੀਂ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਅਤੇ ਸਰਕਾਰ ਨੂੰ ਤਾਂ ਚੋਖੀ ਕਮਾਈ ਹੋ ਰਹੀ ਹੈ, ਪਰ ਫ਼ਰਦ ਕੇਂਦਰ ਵਿਚ 9-9 ਘੰਟੇ ਸਖਤ ਡਿਊਟੀ ਦੇਣ ਵਾਲੇ ਕਰਮਚਾਰੀਆਂ ਨੂੰ ਨਿਗੂਣਾ ਮਿਹਨਤਾਨਾ ਦੇ ਕੇ ...

ਪੂਰੀ ਖ਼ਬਰ »

ਗ੍ਰੰਥੀ ਸਿੰਘਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਹੱਲ ਸਬੰਧੀ ਵਿਚਾਰਾਂ ਕੀਤੀਆਂ

ਮਾਨਸਾ, 15 ਮਈ (ਗੁਰਚੇਤ ਸਿੰਘ ਫੱਤੇਵਾਲੀਆ)-ਇਤਿਹਾਸਿਕ ਗੁਰਦੁਆਰਾ ਸੂਲੀਸਰ ਕੋਟਧਰਮੂ ਵਿਖੇ ਜ਼ਿਲ੍ਹੇ ਦੇ ਗ੍ਰੰਥੀ ਸਿੰਘਾਂ ਦੀ ਇਕੱਤਰਤਾ ਹੋਈ, ਜਿਸ ਵਿਚ ਗ੍ਰੰਥੀ ਸਿੰਘਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਹੱਲ ਸਬੰਧੀ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਬਾਬਾ ...

ਪੂਰੀ ਖ਼ਬਰ »

ਮਾਂ ਦਿਵਸ ਮੌਕੇ ਸਮਾਗਮ ਰਾਹੀਂ ਮਾਂ ਦੀ ਮਹੱਤਤਾ ਦੱਸੀ

ਝੁਨੀਰ, 15 ਮਈ (ਪ. ਪ.)-ਸਥਾਨਕ ਬਾਬਾ ਫਰੀਦ ਪਬਲਿਕ ਹਾਈ ਸਕੂਲ 'ਚ ਮਦਰ ਡੇ ਨੂੰ ਸਮਰਪਿਤ ਸਾਰੇ ਬੱਚਿਆਂ ਨੇ ਆਪਣੀਆਂ ਮਾਵਾਂ ਦੀਆਂ ਤਸਵੀਰਾਂ ਨੂੰ ਬੜੇ ਵਧੀਆ ਢੰਗ ਨਾਲ ਸਜਾ ਕੇ ਪੇਸ਼ ਕੀਤਾ | ਸਕੂਲ ਪਿ੍ੰਸੀਪਲ ਸਰਬਜੀਤ ਸਿੰਘ ਸਿੱਧੂ ਨੇ ਬੱਚਿਆਂ ਨੂੰ ਮਾਂ ਦੀ ਮਹੱਤਤਾ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਨਸ਼ੀਲੀਆਂ ਗੋਲੀਆਂ ਫੜੀਆਂ

ਭੀਖੀ, 15 ਮਈ (ਗੁਰਿੰਦਰ ਸਿੰਘ ਔਲਖ)-ਭੀਖੀ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ 2 ਜਣਿਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਕੇਵਲ ਸਿੰਘ ਨੇ ਦੱਸਿਆ ਕਿ ਸਥਾਨਕ ਮੂਲਾ ਸਿੰਘ ਵਾਲਾ ਰੋਡ ਤੋਂ ਗਸ਼ਤ ਦੌਰਾਨ ਜਗਤਾਰ ਸਿੰਘ ...

ਪੂਰੀ ਖ਼ਬਰ »

ਯੰਤਰ ਦਾ ਬੀਜ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ

ਝੁਨੀਰ, 15 ਮਈ (ਪ. ਪ.)-ਪਿੰਡ ਸਾਹਨੇਵਾਲੀ ਦੇ ਕਿਸਾਨ ਗੁਰਮੇਲ ਸਿੰਘ, ਗੁਰਦਾਸ ਮਾਨ, ਗੁਰਚਰਨ ਸਿੰਘ ਅਤੇ ਜਗਰੂਪ ਸਿੰਘ ਖ਼ਾਲਸਾ ਨੇ ਕਿਹਾ ਕਿ ਸਥਾਨਕ ਬਲਾਕ ਖੇਤੀਬਾੜੀ ਦਫ਼ਤਰ ਤੋਂ ਯੰਤਰ ਦਾ ਬੀਜ ਲੋੜ ਅਨੁਸਾਰ ਨਾ ਮਿਲਣ ਕਾਰਨ ਕਿਸਾਨ ਭਾਰੀ ਪ੍ਰੇਸ਼ਾਨ ਹਨ | ਵਫ਼ਦ ਨੇ ...

ਪੂਰੀ ਖ਼ਬਰ »

ਰਾਖ ਨੂੰ ਇੱਟਾਂ ਬਣਾਉਣ ਲਈ ਵਰਤੇ ਜਾਣ ਸਬੰਧੀ ਵਰਕਸ਼ਾਪ ਕਰਵਾਈ

ਭੀਖੀ, 15 ਮਈ (ਨਿ. ਪ. ਪ.)-ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਤਲਵੰਡੀ ਸਾਬੋ ਤਾਪ ਘਰ ਦੇ ਸਹਿਯੋਗ ਨਾਲ ਪਾਵਰ ਪਲਾਂਟ ਵਿਚੋਂ ਨਿਕਲਣ ਵਾਲੀ ਰਾਖ ਨੂੰ ਇੱਟਾਂ ਬਣਾਉਣ ਲਈ ਵਰਤੇ ਜਾਣ ਸਬੰਧੀ ਵਰਕਸ਼ਾਪ ਭੀਖੀ ਵਿਖੇ ਕਰਵਾਈ ਗਈ | ਸੀਨੀਅਰ ਵਾਤਾਵਰਨ ਇੰਜੀਨੀਅਰ ਤਜਿੰਦਰ ...

ਪੂਰੀ ਖ਼ਬਰ »

ਕਸਬਾ ਝੁਨੀਰ ਦੇ ਏ. ਟੀ. ਐੱਮਜ਼ ਵਿਚੋਂ ਕੈਸ਼ ਗ਼ਾਇਬ ਰਹਿਣ ਲੱਗਾ

ਝੁਨੀਰ, 15 ਮਈ (ਸੁਰਜੀਤ ਵਸ਼ਿਸ਼ਟ)-ਕਸਬਾ ਸਰੀਰ ਦੇ ਕਿਸਾਨਾਂ ਅਤੇ ਵਪਾਰੀਆਂ ਦੇ ਵਫ਼ਦ ਨੇ ਦੱਸਿਆ ਕਿ ਸਥਾਨਕ ਸਾਰੇ ਹੀ ਬੈਂਕ ਵਿਚ ਬੀਤੇ ਦਸ ਦਿਨਾਂ ਤੋਂ ਲੋੜ ਅਨੁਸਾਰ ਕੈਸ਼ ਨਾ ਮਿਲਣ ਕਾਰਨ ਲੋਕ ਦੁਖੀ ਹਨ | ਉਨ੍ਹਾਂ ਦੱਸਿਆ ਕਿ ਇਕ ਪਾਸੇ ਤਾਂ ਸਾਰੇ ਹੀ ਬੈਂਕਾਂ ਵਿਚ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX