ਤਾਜਾ ਖ਼ਬਰਾਂ


ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ 'ਚ ਕੰਟਰੋਲ ਰੇਖਾ 'ਤੇ ਬਣਾਏ ਜਾਣਗੇ 1,400 ਤੋਂ ਵੱਧ ਬੰਕਰ
. . .  1 day ago
ਸ੍ਰੀਨਗਰ, 18 ਜੂਨ- ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ 'ਚ ਕੰਟਰੋਲ ਰੇਖਾ 'ਤੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਬੰਕਰ ਬਣਾਉਣ ਨੂੰ ਮਨਜੂਰੀ ਦੇ ਦਿੱਤੀ ਹੈ। ਸਮੀਖਿਆ ਮੀਟਿੰਗ ਤੋਂ ...
ਫੀਫਾ ਵਿਸ਼ਵ ਕੱਪ 2018 : ਸਵੀਡਨ ਨੇ ਦੱਖਣ ਕੋਰੀਆ ਨੂੰ 1-0 ਨਾਲ ਹਰਾਇਆ
. . .  1 day ago
ਸੀ.ਬੀ.ਆਈ. ਨੇ ਨੀਰਵ ਮੋਦੀ ਦਾ ਪਾਸਪੋਰਟ ਰੱਦ ਕੀਤੇ ਜਾਣ ਦੀ ਦਿੱਤੀ ਜਾਣਕਾਰੀ
. . .  1 day ago
ਨਵੀਂ ਦਿੱਲੀ, 18 ਜੂਨ - ਸੀ.ਬੀ.ਆਈ. ਨੇ 15 ਫਰਵਰੀ ਤੋਂ ਬਾਅਦ ਇਕ ਵਾਰ ਫਿਰ ਅਮਰੀਕਾ, ਫਰਾਂਸ , ਸਿੰਗਾਪੁਰ, ਯੂ.ਏ.ਈ ਅਤੇ ਇੰਗਲੈਂਡ ਨੂੰ ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਦਾ ਪਾਸਪੋਰਟ ਰੱਦ ਕੀਤੇ ਜਾਣ ਦੀ ਜਾਣਕਾਰੀ ਦਿੱਤੀ...
ਦਾਤੀ ਮਹਾਰਾਜ ਨੂੰ ਪੇਸ਼ ਹੋਣ ਲਈ ਕ੍ਰਾਈਮ ਬ੍ਰਾਂਚ ਨੇ ਬੁੱਧਵਾਰ ਦਾ ਦਿੱਤਾ ਸਮਾਂ
. . .  1 day ago
ਨਵੀਂ ਦਿੱਲੀ, 18 ਜੂਨ - ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਦਾਤੀ ਮਹਾਰਾਜ ਨੂੰ ਇਕ ਔਰਤ ਨਾਲ ਜਬਰ ਜਨਾਹ ਮਾਮਲੇ 'ਚ ਉਨ੍ਹਾਂ ਸਾਹਮਣੇ ਪੇਸ਼ ਹੋਣ ਲਈ ਬੁੱਧਵਾਰ ਦਾ ਸਮਾਂ ਦਿੱਤਾ...
25 ਜੂਨ ਦੇ ਦਿਨ ਨੂੰ ਕਾਲਾ ਦਿਵਸ ਵਜੋਂ ਮਨਾਏਗੀ ਭਾਜਪਾ
. . .  1 day ago
ਨਵੀਂ ਦਿੱਲੀ, 18 ਜੂਨ -ਭਾਰਤੀ ਜਨਤਾ ਪਾਰਟੀ 25 ਜੂਨ ਦੇ ਦਿਨ ਨੂੰ ਕਾਲਾ ਦਿਵਸ ਦੇ ਰੂਪ 'ਚ ਮਨਾਏਗੀ। ਦੱਸ ਦੇਈਏ ਕਿ 25 ਜੂਨ 1975 ਨੂੰ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਦੇਸ਼ ਭਰ ਵਿਚ ਐਮਰਜੈਂਸੀ ਲਗਾਈ...
ਹੋਟਲ ਵਿਚ ਠਹਿਰੇ ਨੌਜਵਾਨ ਨੇ ਸ਼ੱਕੀ ਹਾਲਤਾਂ ਵਿਚ ਕੀਤੀ ਆਤਮ ਹੱਤਿਆ
. . .  1 day ago
ਪਠਾਨਕੋਟ, 18 ਜੂਨ (ਆਰ. ਸਿੰਘ)-ਢਾਂਗੂ ਰੋਡ ਪਠਾਨਕੋਟ ਸਥਿਤ ਇਕ ਹੋਟਲ ਵਿਚ ਠਹਿਰੇ ਇਕ ਵਿਅਕਤੀ ਨੇ ਹੋਟਲ ਦੇ ਕਮਰੇ ਵਿਚ ਸ਼ੱਕੀ ਹਾਲਤਾਂ ਵਿਚ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਜਿਸ ...
ਐਚ.ਡੀ ਕੁਮਾਰਸਵਾਮੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 18 ਜੂਨ - ਕਰਨਾਟਕ ਦੇ ਮੁੱਖ ਮੰਤਰੀ ਐਚ.ਡੀ ਕੁਮਾਰਸਵਾਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਦਿੱਲੀ 'ਚ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਕੁਮਾਰ ਸਵਾਮੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲੇ...
ਚੰਡੀਗੜ੍ਹ ਤੋਂ ਸ਼ਿਮਲਾ ਵਿਚਾਲੇ 1 ਜੁਲਾਈ ਤੋਂ ਸ਼ੁਰੂ ਹੋਵੇਗੀ ਹੈਲੀ ਟੈਕਸੀ ਸੇਵਾ
. . .  1 day ago
ਚੰਡੀਗੜ੍ਹ, 18 ਜੂਨ - ਚੰਡੀਗੜ੍ਹ ਤੋਂ ਸ਼ਿਮਲਾ ਦੇ ਵਿਚਕਾਰ 1 ਜੁਲਾਈ ਤੋਂ ਹੈਲੀ ਟੈਕਸੀ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਇਹ ਹੈਲੀ ਟੈਕਸੀ ਸੇਵਾ ਹਫ਼ਤੇ 'ਚ ਤਿੰਨ ਦਿਨ ...
ਹਰੀਕੇ ਪੱਤਣ 'ਤੇ ਖ਼ਰਚੇ ਜਾਣਗੇ 50 ਕਰੋੜ ਰੁਪਏ : ਨਵਜੋਤ ਸਿੰਘ ਸਿੱਧੂ
. . .  1 day ago
ਹਰੀਕੇ ਪੱਤਣ, 18 ਜੂਨ- ਹਰੀਕੇ ਪੰਛੀ ਸੁਰੱਖਿਆ ਲਈ ਵਿਸ਼ਵ ਪੱਧਰੀ ਵਾਤਾਵਰਣ ਪੱਖੀ ਪ੍ਰਾਜੈਕਟ ਦੀ ਘੋਸ਼ਣਾ ਕਰਦਿਆਂ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਹਰੀਕੇ ਪੱਤਣ ਨੂੰ ਸੂਬੇ 'ਚ ਸੈਲਾਨੀਆਂ...
ਏਮਜ਼ ਦੀ ਪ੍ਰੀਖਿਆ 'ਚ ਚੰਡੀਗੜ੍ਹ ਦਾ ਨਤੀਜਾ ਰਿਹਾ ਸ਼ਾਨਦਾਰ
. . .  1 day ago
ਚੰਡੀਗੜ੍ਹ, 18 ਜੂਨ (ਮਨਜੋਤ ਸਿੰਘ)- ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵੱਲੋਂ ਐਲਾਨੇ ਨਤੀਜੇ 'ਚ ਚੰਡੀਗੜ੍ਹ ਦੀ ਮਹਿਕ ਅਰੋੜਾ ਨੇ ਤੀਜਾ, ਸਾਗਰ ਮਿਸ਼ਰਾ ਨੇ 15ਵਾਂ, ਪਾਰੁਲ ਬੇਰੀ ਨੇ 30ਵਾਂ...
ਪੰਜਾਬ 'ਚ ਕੋਈ ਰੈਫਰੈਡੰਮ ਨਹੀਂ ਹੋਵੇਗਾ- ਕੈਪਟਨ ਅਮਰਿੰਦਰ ਸਿੰਘ
. . .  1 day ago
ਚੰਡੀਗੜ੍ਹ, 18 ਜੂਨ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਰੈਫਰੈਡੰਮ 2020 'ਤੇ ਦਿੱਤੇ ਬਿਆਨ 'ਤੇ ਬੋਲਦਿਆਂ ਕਿਹਾ ਕਿ ਇਹ ਸਿਰਫ਼ ਵਿਦੇਸ਼ ਦੇ ਲੋਕਾਂ ਦੀ ਕਲਪਨਾ ਹੈ। ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ...
ਈ. ਡੀ. ਨੇ ਵਿਜੇ ਮਾਲਿਆ ਵਿਰੁੱਧ ਦਾਇਰ ਕੀਤਾ ਦੋਸ਼-ਪੱਤਰ
. . .  1 day ago
ਨਵੀਂ ਦਿੱਲੀ, 18 ਜੂਨ- ਕੇਂਦਰੀ ਜਾਂਚ ਏਜੰਸੀ ਇਨਫ਼ੋਰਸਮੈਂਟ ਡਾਇਰੈਕੋਰੇਟ (ਈ. ਡੀ.) ਨੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਵਿਰੁੱਧ ਮਨੀ ਲਾਂਡਰਿੰਗ ਮਾਮਲੇ 'ਚ ਦੋਸ਼-ਪੱਤਰ ਦਾਇਰ ਕੀਤਾ ਹੈ...
ਏਮਜ਼ ਦੀ ਪ੍ਰੀਖਿਆ 'ਚੋਂ ਪਟਿਆਲਾ ਦੀ ਵਿਦਿਆਰਥਣ ਨੇ ਹਾਸਿਲ ਕੀਤਾ ਪਹਿਲਾ ਸਥਾਨ
. . .  1 day ago
ਪਟਿਆਲਾ, 18 ਜੂਨ (ਧਰਮਿੰਦਰ ਸਿੰਘ ਸਿੱਧੂ) - ਏਮਜ਼ (ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ) ਦੀ ਪ੍ਰੀਖਿਆ 'ਚੋਂ ਪਟਿਆਲਾ ਦੀ ਵਿਦਿਆਰਥਣ ਆਲੀਜ਼ਾ ਨੇ ਭਾਰਤ ਵਿਚੋਂ ਪਹਿਲਾ ਸਥਾਨ ਹਾਸਿਲ ...
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਗ੍ਰੀਸ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  1 day ago
ਐਥਨਜ਼, 18 ਜੂਨ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਗ੍ਰੀਸ ਦੇ ਪ੍ਰਧਾਨ ਮੰਤਰੀ ਐਲਿਕਸ ਸਿਪਾਰਸ ਨਾਲ ਐਥਨਜ਼ 'ਚ ਮੁਲਾਕਾਤ ਕੀਤੀ। ਦੱਸ ਦਈਏ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ 16 ਜੂਨ ਨੂੰ ਗ੍ਰੀਸ, ਸੂਰੀਨਾਮ ਅਤੇ ਕਿਊਬਾ ਦੀ ਯਾਤਰਾ 'ਤੇ ਗਏ ਹਨ...
ਕਰਨਾਟਕ ਦੇ ਮੁੱਖ ਮੰਤਰੀ ਨੇ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 18 ਜੂਨ - ਕਰਨਾਟਕ ਦੇ ਮੁੱਖ ਮੰਤਰੀ ਐਚ.ਡੀ ਕੁਮਾਰਸਵਾਮੀ ਨੇ ਅੱਜ ਦਿੱਲੀ 'ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ...
ਈ. ਡੀ. ਨੇ ਪੀ. ਚਿਦੰਬਰਮ ਦੀ ਪਤਨੀ ਨੂੰ ਭੇਜਿਆ ਸੰਮਨ
. . .  1 day ago
6 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਮਨੀਸ਼ ਸਿਸੌਦੀਆ ਦੀ ਵਿਗੜੀ ਸਿਹਤ
. . .  1 day ago
'ਆਪ' ਨੇ ਧਰਨੇ ਨੂੰ ਹੋਰ ਵਿਆਪਕ ਕਰਨ ਦਾ ਕੀਤਾ ਐਲਾਨ
. . .  1 day ago
ਸੁਸ਼ਮਾ ਸਵਰਾਜ ਨੇ ਇਟਲੀ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  1 day ago
ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਜੇਠ ਸੰਮਤ 550
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ
  •     Confirm Target Language  

ਮਾਨਸਾ

ਅਧਿਕਾਰਾਂ ਦੇ ਨਾਲ ਕਰਤੱਵਾਂ ਤੋਂ ਅਵੇਸਲਾਪਣ...! ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਨੂੰ ਟਿੱਚ ਜਾਣਦੇ ਨੇ ਜ਼ਿਲ੍ਹੇ ਦੇ ਲੋਕ

ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 15 ਮਈ-ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਜਾਰੀ ਕੀਤੇ ਜਾਂਦੇ ਲਗਪਗ ਸਾਰੇ ਹੁਕਮ ਕਾਗ਼ਜ਼ਾਂ ਤੱਕ ਹੀ ਸੀਮਤ ਰਹਿ ਜਾਂਦੇ ਹਨ | ਜਾਰੀ ਹੁਕਮਾਂ ਦੀ ਉਲੰਘਣਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨੇੜੇ ਧਰਨੇ ਵੀ ਸ਼ਰੇਆਮ ਲੱਗ ਰਹੇ ਹਨ, ਲਾਊਡ ਸਪੀਕਰਾਂ ਦੀ ਵਰਤੋਂ ਵੀ ਬਿਨਾਂ ਮਨਜ਼ੂਰੀ ਹੁੰਦੀ ਹੈ ਅਤੇ ਨਿੱਤ ਰੋਜ਼ ਮੁਜ਼ਾਹਰੇ ਵੀ ਕੱਢੇ ਜਾਂਦੇ ਹਨ | ਜਨਰੇਟਰ ਘਰਾਂ ਦੀ ਚਾਰਦੀਵਾਰੀ ਦੇ ਅੰਦਰ ਰੱਖਣ ਦੇ ਹੁਕਮ ਕੀਤੇ ਹੋਏ ਹਨ ਪਰ ਸ਼ਹਿਰਾਂ ਦੇ ਗਲੀ ਮੁਹੱਲਿਆਂ 'ਚ ਲਗਾਏ ਜਨਰੇਟਰ ਆਮ ਵੇਖੇ ਜਾ ਸਕਦੇ ਹਨ | 5 ਵਿਅਕਤੀਆਂ ਤੋਂ ਵੱਧ ਇਕੱਠੇ ਹੋਣ ਉੱਤੇ ਪਾਬੰਦੀ ਹੈ ਪਰ ਇਸ ਦੇ ਉਲਟ ਇਕੱਠ ਕਿਤੇ ਵੀ ਵੇਖਿਆ ਜਾ ਸਕਦਾ ਹੈ | ਰਾਤ ਨੂੰ ਠੀਕਰੀ ਪਹਿਰੇ ਲਗਾਉਣ ਦੇ ਆਦੇਸ਼ ਦਿੱਤੇ ਹੋਏ ਹਨ ਜਦਕਿ ਜ਼ਿਲ੍ਹੇ ਦਾ ਕੋਈ ਵੀ ਅਜਿਹਾ ਪਿੰਡ ਤੇ ਸ਼ਹਿਰ ਨਹੀਂ ਹੈ ਜਿੱਥੇ ਠੀਕਰੀ ਪਹਿਰਾ ਲੱਗਦਾ ਹੋਵੇ | ਪਾਲਤੂ ਕੁੱਤਿਆਂ ਦੇ ਗਲਾਂ 'ਚ ਪਟੇ ਪਾਉਣ ਅਤੇ ਸੂਰਾਂ ਨੂੰ ਖੁੱਲ੍ਹਾ ਛੱਡਣ 'ਤੇ ਵੀ ਪਾਬੰਦੀ ਹੈ ਪ੍ਰੰਤੂ ਆਵਾਰਾ ਜਾਨਵਰਾਂ ਦੇ ਝੰਡਾਂ ਤੋਂ ਇਲਾਵਾ ਖੁੱਲ੍ਹੇ ਸੂਰ ਵੀ ਥਾਂ-ਥਾਂ ਵੇਖੇ ਜਾ ਸਕਦੇ ਹਨ, ਕੁੱਤਿਆਂ ਦੇ ਗਲਾਂ 'ਚ ਪਟੇ ਪਾਉਣ ਦਾ ਤਾਂ ਇਸ ਜ਼ਿਲ੍ਹੇ 'ਚ ਰਿਵਾਜ ਨਹੀਂ | ਉਪਰੋਕਤ ਧਾਰਾ ਅਧੀਨ ਪਾਬੰਦੀਆਂ ਵਾਲੇ ਹੋਰ ਕਿੰਨੇ ਹੀ ਹੁਕਮ ਹਨ, ਜਿਨ੍ਹਾਂ ਦੀ ਕਿਤੇ ਪ੍ਰਵਾਹ ਨਹੀਂ ਕੀਤੀ ਜਾਂਦੀ | ਇਹ ਵਰਤਾਰਾ ਹੁਣ ਤੋਂ ਨਹੀਂ ਬਲਕਿ ਕਾਫ਼ੀ ਵਰਿ੍ਹਆਂ ਤੋਂ ਇਸੇ ਤਰ੍ਹਾਂ ਚੱਲਦਾ ਆ ਰਿਹਾ ਹੈ | ਨਵੇਂ ਆਏ ਡਿਪਟੀ ਕਮਿਸ਼ਨਰ ਸ: ਬਲਵਿੰਦਰ ਸਿੰਘ ਧਾਲੀਵਾਲ ਤੋਂ ਵਡੇਰੀਆਂ ਆਸਾਂ ਹਨ ਕਿ ਉਹ ਆਪਣੀ ਸਮਰੱਥਾ ਅਤੇ ਸੂਝ-ਬੂਝ ਨਾਲ ਹੁਕਮਾਂ ਨੂੰ ਲਾਗੂ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ ਤੇ ਜ਼ਿਲ੍ਹੇ 'ਚ ਵਿਕਾਸ ਨੂੰ ਲੀਹੇ ਪਾਉਣ ਲਈ ਵੀ ਨਿੱਗਰ ਕਦਮ ਚੁੱਕਣਗੇ ਉੱਥੇ ਸੁਹਿਰਦ ਲੋਕਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਵੀ ਹੋਣ, ਲੋਕਾਈ ਦੀ ਭਲਾਈ ਲਈ ਪਾਬੰਦੀਆਂ ਦੀ ਹੁਕਮ ਆਦੂਲੀ ਨਾ ਕਰਨ, ਦੇ ਨਾਲ ਹੀ ਸਮਾਜ 'ਚ ਨੈਤਿਕ ਕਦਰਾਂ ਕੀਮਤਾਂ ਕਾਇਮ ਰੱਖਣ ਲਈ ਬਣਦਾ ਯੋਗਦਾਨ ਪਾਉਣ |
ਰੱਜ ਕੇ ਹੋ ਰਹੀ ਹੈ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ...!
ਭਾਵੇਂ ਪਲਾਸਟਿਕ ਦੇ ਲਿਫ਼ਾਫ਼ਿਆਂ 'ਤੇ ਪੂਰਨ ਪਾਬੰਦੀ ਲੱਗੀ ਹੋਈ ਹੈ ਪਰ ਜ਼ਿਲ੍ਹੇ ਦੇ ਸ਼ਹਿਰਾਂ/ਕਸਬਿਆਂ 'ਚ ਇਨ੍ਹਾਂ ਦੀ ਵਰਤੋਂ ਰੱਜ ਕੇ ਹੋ ਰਹੀ ਹੈ | ਕੋਈ ਅਜਿਹਾ ਦੁਕਾਨਦਾਰ ਨਹੀਂ ਜੋ ਪੋਲੀਥੀਨ ਦੇ ਲਿਫ਼ਾਫ਼ਿਆਂ ਦੀ ਵਰਤੋਂ ਨਾ ਕਰਦਾ ਹੋਵੇ | ਸ਼ਹਿਰਾਂ 'ਚ ਲਗਪਗ ਹਰ ਵਿਅਕਤੀ ਦੇ ਹੱਥ 'ਚ ਇਹ ਲਿਫ਼ਾਫ਼ੇ ਆਮ ਵੇਖੇ ਜਾਂਦੇ ਹਨ, ਜਿਨ੍ਹਾਂ ਵਿਚ ਕੋਈ ਨਾ ਕੋਈ ਵਸਤੂ ਪਾਈ ਹੁੰਦੀ ਹੈ | ਸ਼ਹਿਰਾਂ ਅਤੇ ਪਿੰਡਾਂ ਦੇ ਹਰ ਗਲੀ ਦੇ ਮੋੜ ਅਤੇ ਗੰਦਗੀ ਦੇ ਢੇਰਾਂ 'ਚ ਅਜਿਹੇ ਲਿਫ਼ਾਫ਼ੇ ਕਿੱਲੋਆਂ ਦੇ ਰੂਪ 'ਚ ਮਿਲ ਸਕਦੇ ਹਨ | ਇਸੇ ਕਰ ਕੇ ਕਈ ਸ਼ਹਿਰਾਂ 'ਚ ਸੀਵਰੇਜ ਦੀ ਸਮੱਸਿਆ ਉਪਜੀ ਹੋਈ ਹੈ ਅਤੇ ਨਾਲੀਆਂ ਤੇ ਵੱਡੇ ਨਾਲੇ ਆਦਿ ਵੀ ਇਸ ਵਜ੍ਹਾ ਕਾਰਨ ਬੰਦ ਵੇਖੇ ਜਾ ਸਕਦੇ ਹਨ ਕਿਉਂਕਿ ਇਹ ਲਿਫ਼ਾਫ਼ੇ ਗਲਣ ਯੋਗ ਨਹੀਂ ਹੁੰਦੇ | ਅਜਿਹੇ ਢੇਰਾਂ 'ਤੇ ਆਵਾਰਾ ਪਸ਼ੂ ਸ਼ਰੇਆਮ ਮੂੰਹ ਮਾਰਦੇ ਹਨ ਅਤੇ ਗੰਦਗੀ ਕਾਰਨ ਲੋਕੀਂ ਬਿਮਾਰੀਆਂ ਦੀ ਜਕੜ 'ਚ ਆ ਰਹੇ ਹਨ |
ਡੀ.ਸੀ. ਵਲੋਂ ਮੱਕੀ ਤੇ ਆਲੂ ਦੇ ਸਟਾਰਚ ਤੋਂ ਬਣੇ ਲਿਫ਼ਾਫ਼ੇ ਜਾਰੀ
ਉੱਧਰ ਪਲਾਸਟਿਕ ਦੇ ਲਿਫ਼ਾਫ਼ਿਆਂ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਮੱਕੀ ਅਤੇ ਆਲੂਆਂ ਦੇ ਸਟਾਰਚ ਤੋਂ ਬਣੇ ਲਿਫ਼ਾਫ਼ੇ ਵੀ ਆਉਣੇ ਸ਼ੁਰੂ ਹੋ ਗਏ ਹਨ | ਅਜਿਹੇ ਲਿਫ਼ਾਫ਼ਿਆਂ ਨੂੰ ਅੱਜ ਇੱਥੇ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਜਾਰੀ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪਲਾਸਟਿਕ ਦੇ ਬਣੇ ਲਿਫ਼ਾਫ਼ੇ ਨਾ-ਗਲਣਯੋਗ ਹੋਣ ਕਾਰਨ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੇ ਹਨ ਅਤੇ ਸੀਵਰੇਜ ਆਦਿ ਵਿੱਚ ਫਸ ਕੇ ਸੀਵਰੇਜ ਸਿਸਟਮ ਨੂੰ ਵੀ ਜਾਮ ਕਰ ਦਿੰਦੇ ਹਨ | ਉਨ੍ਹਾਂ ਕਿਹਾ ਕਿ ਮੱਕੀ ਤੇ ਆਲੂ ਦੇ ਸਟਾਰਚ ਤੋਂ ਬਣੇ ਲਿਫ਼ਾਫ਼ੇ ਗਲਣ ਸ਼ੀਲ ਹਨ, ਜੋ ਕਿ ਪਲਾਸਟਿਕ ਦੇ ਲਿਫ਼ਾਫ਼ਿਆਂ ਤੋਂ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦਾ ਇੱਕ ਵਧੀਆ ਬਦਲ ਹਨ | ਇਸ ਮੌਕੇ ਐਸ.ਡੀ.ਓ. ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਰਵੀ ਪਾਲ ਨੇ ਦੱਸਿਆ ਕਿ ਇਹ ਲਿਫ਼ਾਫ਼ੇ 6 ਮਹੀਨਿਆਂ ਦੇ ਅੰਦਰ-ਅੰਦਰ ਗਲ ਜਾਂਦੇ ਹਨ ਅਤੇ ਇਨ੍ਹਾਂ ਨਾਲ ਵਾਤਾਵਰਨ ਵੀ ਪ੍ਰਦੂਸ਼ਿਤ ਨਹੀਂ ਹੁੰਦਾ |


ਖ਼ਬਰ ਸ਼ੇਅਰ ਕਰੋ

ਸਵੱਛ ਭਾਰਤ ਮਿਸ਼ਨ ਅਧੀਨ ਬਣਨ ਵਾਲੇ ਪਖਾਨਿਆਂ ਦੀ ਦੂਜੀ ਕਿਸ਼ਤ ਜਾਰੀ ਕਰਨ ਦੀ ਮੰਗ

ਭੀਖੀ, 15 ਮਈ (ਗੁਰਿੰਦਰ ਸਿੰਘ ਔਲਖ)-ਨੇੜਲੇ ਪਿੰਡ ਖੀਵਾ ਖ਼ੁਰਦ ਵਿਖੇ ਸਵੱਛ ਭਾਰਤ ਗ੍ਰਾਮੀਣ ਮਿਸ਼ਨ ਸਕੀਮ ਅਧੀਨ ਬਣਨ ਵਾਲੇ ਪਖਾਨਿਆਂ ਦੀ ਪਹਿਲੀ ਕਿਸ਼ਤ ਖ਼ਰਚਣ ਦੇ ਬਾਵਜੂਦ ਦੂਜੀ ਕਿਸ਼ਤ ਨਾ ਮਿਲਣ ਕਾਰਨ ਗਰੀਬ, ਲੋੜਵੰਦ ਲੋਕ ਪਖਾਨਿਆਂ ਦੀ ਸਹੂਲਤ ਤੋਂ ਅਜੇ ਤਾਂਈ ...

ਪੂਰੀ ਖ਼ਬਰ »

ਬੈਂਕਾਂ 'ਚ ਫਿਰ ਤੋਂ ਨੋਟਬੰਦੀ ਵਰਗੇ ਹਾਲਾਤ

ਭੀਖੀ, 15 ਮਈ (ਗੁਰਿੰਦਰ ਸਿੰਘ ਔਲਖ)-ਪਿਛਲੇ ਕੁਝ ਦਿਨਾਂ ਤੋਂ ਬੈਂਕਾਂ 'ਚ ਕੈਸ਼ ਦੀ ਘਾਟ ਕਾਰਨ ਨੋਟਬੰਦੀ ਵਰਗੇ ਹਾਲਾਤ ਦੇਖਣ ਨੂੰ ਮਿਲ ਰਹੇ ਹਨ | ਸਥਾਨਕ ਸਟੇਟ ਬੈਂਕ ਆਫ਼ ਪਟਿਆਲਾ ਹੁਣ ਸਟੇਟ ਬੈਂਕ 'ਚ ਦੇਖਿਆ ਕਿ ਲੋਕ ਸਵੇਰੇ ਤੋਂ ਹੀ ਲੰਮੀਆਂ ਲਾਈਨਾਂ 'ਚ ਖੜ੍ਹੇ ਹਨ | ...

ਪੂਰੀ ਖ਼ਬਰ »

ਅਰਧ ਸੈਨਿਕ ਬਲ ਤੇ ਫ਼ੌਜ ਭਰਤੀ ਦੀ ਸਿਖਲਾਈ ਲਈ 31 ਨੌਜਵਾਨ ਚੁਣੇ

ਬੁਢਲਾਡਾ, 15 ਮਈ (ਸਵਰਨ ਸਿੰਘ ਰਾਹੀ)- ਬੇਰੁਜ਼ਗਾਰ ਨੌਜਵਾਨਾਂ ਨੂੰ ਬੀ. ਐਸ. ਐਫ., ਅਰਧ ਸੈਨਿਕ ਬਲ ਅਤੇ ਫ਼ੌਜ ਵਿਚ ਭਰਤੀ ਹੋਣ ਦੇ ਨਿਪੁੰਨ ਬਣਾਉਣ ਲਈ ਚੱਲ ਰਹੇ ਸੀ-ਪਾਇਟ ਕੇਂਦਰ ਬੋੜਾਵਾਲ ਵਿਖੇ ਮੇਜਰ ਬਲਕਰਨ ਸਿੰਘ ਮਾਨ ਦੀ ਨਿਗਰਾਨੀ ਹੇਠ ਤੀਜੇ ਗੇੜ ਦਾ ਸਿਖਲਾਈ ਕੈਂਪ ...

ਪੂਰੀ ਖ਼ਬਰ »

ਗਲੀਆਂ ਵਿਚ ਫੈਲ ਰਹੀ ਬਦਬੂ ਤੋਂ ਲੋਕ ਪ੍ਰੇਸ਼ਾਨ

ਬਰੇਟਾ, 15 ਮਈ (ਮੰਡੇਰ)-ਬਰੇਟਾ ਸ਼ਹਿਰ ਵਿਚ ਭਾਵੇਂ ਕਰੋੜਾਂ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਇਆ ਗਿਆ ਹੈ ਪ੍ਰੰਤੂ ਸ਼ਹਿਰ ਵਿਚ ਕੁਝ ਗਲੀਆਂ ਅਜਿਹੀਆਂ ਵੀ ਹਨ, ਜਿਨ੍ਹਾਂ ਵਿਚ ਅਜੇ ਤੱਕ ਸੀਵਰੇਜ ਕੁਨੈਕਸ਼ਨ ਚਾਲੂ ਨਾ ਹੋਣ ਕਾਰਨ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਜਿਊਣ ...

ਪੂਰੀ ਖ਼ਬਰ »

ਪਿੰਡ ਧਰਮਪੁਰਾ ਦੇ ਮਜ਼ਦੂਰ ਪਰਿਵਾਰਾਂ ਵਲੋਂ ਬੀ. ਡੀ. ਪੀ. ਓ. ਦਫ਼ਤਰ ਅੱਗੇ ਲਗਾਇਆ ਧਰਨਾ

ਬੁਢਲਾਡਾ, 15 ਮਈ (ਦਰਸ਼ਨ ਸਿੰਘ ਬਰ੍ਹੇ)-ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਿੰਡ ਧਰਮਪੁਰਾ ਦੇ ਗਰੀਬ ਪਰਿਵਾਰਾਂ ਦੇ ਨਾਂਅ ਸੂਚੀ ਵਿਚੋਂ ਕੱਟੇ ਜਾਣ ਦੇ ਰੋਸ ਵਜੋਂ ਬੀ. ਡੀ. ਪੀ. ਓ. ਦਫ਼ਤਰ ਦੇ ਬਾਹਰ ਧਰਨਾ ਦੇ ਕੇ ਪ੍ਰਸ਼ਾਸਨ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਗਈ | ...

ਪੂਰੀ ਖ਼ਬਰ »

ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ 'ਚ ਵੱਖ ਵੱਖ ਮਾਮਲਿਆਂ 'ਤੇ ਕੀਤੀਆਂ ਵਿਚਾਰਾਂ

ਬੁਢਲਾਡਾ, 15 ਮਈ (ਪ. ਪ.)-ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਗੁਰਦੁਆਰਾ ਪਾਤਸ਼ਾਹੀ ਨੌਵੀਂ ਬੁਢਲਾਡਾ ਵਿਖੇ ਬਲਾਕ ਦੇ ਮੀਤ ਪ੍ਰਧਾਨ ਜੁਗਰਾਜ ਸਿੰਘ ਰੰਘੜਿਆਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜਥੇਬੰਦੀ ਦੇ ਜ਼ਿਲ੍ਹਾ ਆਗੂਆਂ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ...

ਪੂਰੀ ਖ਼ਬਰ »

3 ਨੌਜਵਾਨ ਦਿਨ ਦਿਹਾੜੇ 1 ਮੋਟਰਸਾਈਕਲ ਸਵਾਰ ਕੋਲੋਂ 75 ਹਜ਼ਾਰ ਰੁਪਏ ਖੋਹ ਕੇ ਫ਼ਰਾਰ

ਮਾਨਸਾ, 15 ਮਈ (ਗੁਰਚੇਤ ਸਿੰਘ ਫੱਤੇਵਾਲੀਆ)-3 ਨੌਜਵਾਨ ਦਿਨ ਦਿਹਾੜੇ 1 ਮੋਟਰਸਾਈਕਲ ਸਵਾਰ ਕੋਲੋਂ 75 ਹਜ਼ਾਰ ਰੁਪਏ ਖੋਹ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਪਿੰਡ ਰੱਲਾ ਦਾ ਵਸਨੀਕ ਗੁਰਸੇਵਕ ਸਿੰਘ ਪੁੱਤਰ ਚੇਤਾ ਸਿੰਘ ਦੁਪਹਿਰ ਸਮੇਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ ਲਈ ਸਾਊਾਡ ਸਿਸਟਮ ਤੇ ਪੁਸਤਕਾਂ ਭੇਟ ਕੀਤੀਆਂ

ਭੀਖੀ, 15 ਮਈ (ਪ. ਪ.)-ਨੇੜਲੇ ਪਿੰਡ ਮੋਹਰ ਸਿੰਘ ਵਾਲਾ ਤੇ ਜੱਸੜਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਪ੍ਰਵਾਸੀ ਭਾਰਤੀ ਗੁਰਬਰਨ ਸਿੰਘ ਵਲੋਂ ਸਾਊਾਡ ਸਿਸਟਮ, ਬਲੈਕ ਬੋਰਡ ਅਤੇ ਲਾਇਬ੍ਰੇਰੀ ਲਈ 100 ਪੁਸਤਕਾਂ ਦਾਨ ਦਿੱਤੀਆਂ, ਜੋ ਉਨ੍ਹਾਂ ਦੇ ਪਿਤਾ ਜੋਗਿੰਦਰ ਸਿੰਘ ਨੇ ...

ਪੂਰੀ ਖ਼ਬਰ »

ਬੱਚਿਆਂ ਨੂੰ ਮੀਜ਼ਲ-ਰੂਬੇਲਾ ਟੀਕਾਕਰਨ ਕਰਵਾਉਣ ਤੋਂ ਮਾਪਿਆਂ ਨੂੰ ਝਿਜਕਣਾ ਨਹੀਂ ਚਾਹੀਦਾ- ਡਾ: ਸੁਬੋਧ ਗੁਪਤਾ

ਵੱਖ-ਵੱਖ ਸਕੂਲਾਂ 'ਚ ਟੀਕਾਕਰਨ ਕੀਤਾ ਮਾਨਸਾ, 15 ਮਈ (ਬਲਵਿੰਦਰ ਸਿੰਘ ਧਾਲੀਵਾਲ)-ਦੇਸ਼ ਭਰ ਵਿੱਚ ਮੀਜ਼ਲ ਅਤੇ ਰੂਬੇਲਾ ਬਿਮਾਰੀ ਦੇ ਖ਼ਾਤਮੇ ਲਈ ਚੱਲ ਰਹੇ ਟੀਕਾਕਰਨ ਤੋਂ ਮਾਪਿਆਂ ਨੂੰ ਝਿਜਕਣਾ ਨਹੀਂ ਚਾਹੀਦਾ ਜਦਕਿ ਖ਼ੁਦ ਬੱਚਿਆਂ ਨੂੰ ਪੇ੍ਰਰ ਕੇ ਪਹਿਲ ਦੇ ਆਧਾਰ ...

ਪੂਰੀ ਖ਼ਬਰ »

ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੀ 22 ਦੇ ਧਰਨੇ ਸਬੰਧੀ ਇਕੱਤਰਤਾ

ਮਾਨਸਾ, 15 ਮਈ (ਵਿ. ਪ੍ਰਤੀ.)-ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਖਾਰਾ ਦੀ ਪ੍ਰਧਾਨਗੀ ਹੇਠ ਹੋਈ | ਸੰਬੋਧਨ ਕਰਦਿਆਂ ਸੂਬਾ ਆਗੂ ਸੋਮਾ ਸਿੰਘ ਭੜੋ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੇਰੁਜ਼ਗਾਰ ਲਾਈਨਮੈਨਾਂ ਨਾਲ ...

ਪੂਰੀ ਖ਼ਬਰ »

ਪਿੰਡ ਖੁਡਾਲ ਕਲਾਂ ਵਿਖੇ ਗ੍ਰਾਮ ਪੰਚਾਇਤ ਵਲੋਂ ਗ੍ਰਾਮ ਸਭਾ ਦਾ ਇਜਲਾਸ ਕਰਵਾਇਆ

ਬਰੇਟਾ, 15 ਮਈ (ਰਵਿੰਦਰ ਕੌਰ ਮੰਡੇਰ)-ਪਿੰਡ ਖੁਡਾਲ ਕਲਾਂ ਵਿਖੇ ਗਰਾਮ ਪੰਚਾਇਤ ਵਲੋਂ 6 ਮਈ ਨੂੰ ਗ੍ਰਾਮ ਸਭਾ ਦਾ ਇਜਲਾਸ ਬੁਲਾਇਆ ਗਿਆ ਸੀ, ਜਿਸ ਵਿਚ ਪਿੰਡ ਦੇ ਰਹਿੰਦੇ ਵੱਖ ਵੱਖ ਕੰਮਾਂ ਸਬੰਧੀ ਵਿਸਥਾਰ ਵਿਚ ਚਰਚਾ ਕਰ ਕੇ ਪੰਚਾਇਤ ਸਕੱਤਰ ਦੀ ਹਾਜ਼ਰੀ ਵਿਚ ਪਾਸ ਕਰਨ ...

ਪੂਰੀ ਖ਼ਬਰ »

ਯੂਨੀਵਰਸਿਟੀ ਕਾਲਜ ਦੇ ਠੇਕਾ ਭਰਤੀ ਅਧਿਆਪਕਾਂ ਦੀ ਹੜਤਾਲ ਜਾਰੀ

ਸਰਦੂਲਗੜ੍ਹ, 15 ਮਈ (ਜ਼ੈਲਦਾਰ)- ਸਥਾਨਕ ਯੂਨੀਵਰਸਿਟੀ ਕਾਲਜ ਦੇ ਠੇਕਾ ਭਰਤੀ ਅਧਿਆਪਕਾਂ ਦੀ ਹੜਤਾਲ ਲਗਾਤਾਰ ਜਾਰੀ ਹੈ | ਬੀਤੇ 5 ਦਿਨਾਂ ਤੋਂ ਕੰਮਕਾਜ ਦਾ ਮੁਕੰਮਲ ਬਾਈਕਾਟ ਕਰ ਕੇ ਉਕਤ ਅਧਿਆਪਕ ਯੂਨੀਵਰਸਿਟੀ ਿਖ਼ਲਾਫ਼ ਆਪਣਾ ਰੋਸ ਜਤਾ ਕਰ ਰਹੇ ਹਨ, ਜਿਨ੍ਹਾਂ ਵਲੋਂ ...

ਪੂਰੀ ਖ਼ਬਰ »

ਹੋਮ ਗਾਰਡ ਦੇ ਜਵਾਨ ਚਰਨਜੀਤ ਸਿੰਘ ਨੂੰ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ

ਜੋਗਾ, 15 ਮਈ (ਪ. ਪ.)-ਸਥਾਨਕ ਥਾਣੇ ਵਿਖੇ ਤਾਇਨਾਤ ਹੋਮ ਗਾਰਡ ਦੇ ਜਵਾਨ ਹੌਲਦਾਰ ਚਰਨਜੀਤ ਸਿੰਘ ਨੂੰ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਥਾਣਾ ਮੁਖੀ ਜਸਵੀਰ ਸਿੰਘ ਤੇ ਸਹਾਇਕ ਸਬ ਇੰਸਪੈਕਟਰ ਬਲਵੰਤ ਸਿੰਘ ਭੀਖੀ ਨੇ ਕਿਹਾ ਕਿ ਇਸ ਜਵਾਨ ਨੇ ਸਾਢੇ 31 ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਵਿਕਾਸ ਕਾਰਜਾਂ ਸਬੰਧੀ ਵੱਖ-ਵੱਖ ਵਿਭਾਗਾਂ ਦੀ ਮਹੀਨਾਵਾਰ ਪ੍ਰਗਤੀ ਬਾਰੇ ਮੀਟਿੰਗ

ਮਾਨਸਾ, 15 ਮਈ (ਬਲਵਿੰਦਰ ਸਿੰਘ ਧਾਲੀਵਾਲ)-ਡਿਪਟੀ ਕਮਿਸ਼ਨਰ ਮਾਨਸਾ ਬਲਵਿੰਦਰ ਸਿੰਘ ਧਾਲੀਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਵਿਕਾਸ ਕਾਰਜਾਂ ਨੂੰ ਸਮਾਂਬੱਧ ਕਰਨ ਅਤੇ ਕਿਸੇ ਵੀ ਪ੍ਰਕਾਰ ਦੀ ਅਣਗਹਿਲੀ ਨਾ ਕਰਨ | ਇੱਥੇ ਵੱਖ ਵੱਖ ਵਿਭਾਗਾਂ ਦੀ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਰਾਜੇਵਾਲ ਵਲੋਂ 1 ਤੋਂ 10 ਜੂਨ ਤੱਕ ਕੰਮ ਧੰਦੇ ਬੰਦ ਰੱਖਣ ਦਾ ਫ਼ੈਸਲਾ

ਬੋਹਾ, 15 ਮਈ (ਸਲੋਚਨਾ ਤਾਂਗੜੀ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਇਕ ਬੈਠਕ ਗੁਰਦੁਆਰਾ ਪਾਹਿਨ ਸਾਹਿਬ ਸੱਚੀ ਮੰਜੀ ਸੈਦੇਵਾਲਾ ਵਿਖੇ ਹੋਈ | ਇਸ ਮੌਕੇ ਰਾਜਵੰਤ ਸਿੰਘ ਬੋਹਾ ਨੇ ਦੱਸਿਆ ਕਿ ਕੇਂਦਰ ਸਰਕਾਰ ਵਿਚ ਜੋ ਵੀ ਪਾਰਟੀ ਸੱਤਾ 'ਚ ਆਈ ਉਸ ਨੇ ਕਿਸਾਨਾਂ ਦਾ ਕੁਝ ...

ਪੂਰੀ ਖ਼ਬਰ »

ਅਕਾਲੀ ਦਲ ਨੂੰ ਲੋਕਾਂ ਵਲੋਂ ਮਿਲ ਰਹੇ ਹੁੰਗਾਰੇ ਤੋਂ ਕਾਂਗਰਸ ਪਾਰਟੀ 'ਚ ਘਬਰਾਹਟ- ਨਕੱਈ

ਮਾਨਸਾ, 15 ਮਈ (ਗੁਰਚੇਤ ਸਿੰਘ ਫੱਤੇਵਾਲੀਆ)-ਭੀਖੀ ਤੋਂ ਵਾਇਆ ਬੁਢਲਾਡਾ, ਜਾਖਲ ਤੱਕ ਨੈਸ਼ਨਲ ਹਾਈਵੇ ਸੜਕ ਬਣਾਉਣ ਦੀ ਮਿਲੀ ਮਨਜ਼ੂਰੀ 'ਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕਰਨ ਲਈ ਕਸਬਾ ਭੀਖੀ ਵਿਖੇ ਰੱਖੀ ਰੈਲੀ 'ਚ ਹਜ਼ਾਰਾਂ ਦੀ ਗਿਣਤੀ 'ਚ ...

ਪੂਰੀ ਖ਼ਬਰ »

ਸਨਰਜੀ ਨਰਸਿੰਗ ਕਾਲਜ ਵਿਚ ਨਰਸਿੰਗ ਦਿਵਸ ਮਨਾਇਆ

ਬੱਲੂਆਣਾ, 15 ਮਈ (ਗੁਰਨੈਬ ਸਾਜਨ)-ਸਨਰਜੀ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਨਰਸਿੰਗ ਕਾਲਜ ਬੁਰਜ ਮਹਿਮਾ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਦਿਵਸ ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਬੁਲੰਦ ਕਰਕੇ ਮਨਾਇਆ | ਇਸ ਤੋਂ ਇਲਾਵਾ ਰੁੱਖ ਲਗਾਉਣਾ, ਖ਼ੂਨਦਾਨ ਕਰਨਾ, ਆਲੇ-ਦੁਆਲੇ ...

ਪੂਰੀ ਖ਼ਬਰ »

ਅਫ਼ਵਾਹਾਂ ਦੇ ਬਾਵਜੁੂਦ ਐਮ.ਆਰ. ਦੇ ਟੀਕੇ ਪ੍ਰਤੀ ਉਤਸ਼ਾਹਿਤ ਨੇ ਮਾਪੇ-ਡਾਕਟਰ ਅਮਰੀਕ ਸਿੰਘ

ਰਾਮਪੁਰਾ ਫੂਲ, 15 ਮਈ (ਗੁਰਮੇਲ ਸਿੰਘ ਵਿਰਦੀ)-ਸਥਾਨਕ ਸਬ ਡਵੀਜਨ ਸਰਕਾਰੀ ਹਸਪਤਾਲ ਦੇ ਸੀਨੀਅਰ ਮੇਡੀਕਲ ਅਫ਼ਸਰ ਡਾਕਟਰ ਅਮਰੀਕ ਸਿੰਘ ਨੇ ਕਿਹਾ ਕਿ ਬੇਸ਼ੱਕ ਕੁੱਝ ਗੈਰ ਸਮਾਜੀ ਤੱਤਾਂ ਵਲੋਂ ਮੀਜ਼ਲ ਰੁਬੇਲਾ ਟੀਕਾਕਰਨ ਮੁਹਿੰਮ ਦੇ ਵਿਰੱੁਧ ਗੁੰਮਰਾਹਕੁੰਨ ਪ੍ਰਚਾਰ ...

ਪੂਰੀ ਖ਼ਬਰ »

ਫ਼ਰਦ ਕੇਂਦਰ ਰਾਹੀਂ ਚੌਖੀ ਕਮਾਈ ਹੋਣ ਦੇ ਬਾਵਜੂਦ ਕਰਮਚਾਰੀਆਂ ਦੇ ਬੋਝੇ ਖਾਲੀ

ਨਥਾਣਾ, 15 ਮਈ (ਗੁਰਦਰਸ਼ਨ ਲੁੱਧੜ)-ਸਬ ਤਹਿਸੀਲਾਂ ਵਿਚ ਫ਼ਰਦ ਕੇਂਦਰ ਰਾਂਹੀਂ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਅਤੇ ਸਰਕਾਰ ਨੂੰ ਤਾਂ ਚੋਖੀ ਕਮਾਈ ਹੋ ਰਹੀ ਹੈ, ਪਰ ਫ਼ਰਦ ਕੇਂਦਰ ਵਿਚ 9-9 ਘੰਟੇ ਸਖਤ ਡਿਊਟੀ ਦੇਣ ਵਾਲੇ ਕਰਮਚਾਰੀਆਂ ਨੂੰ ਨਿਗੂਣਾ ਮਿਹਨਤਾਨਾ ਦੇ ਕੇ ...

ਪੂਰੀ ਖ਼ਬਰ »

ਗ੍ਰੰਥੀ ਸਿੰਘਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਹੱਲ ਸਬੰਧੀ ਵਿਚਾਰਾਂ ਕੀਤੀਆਂ

ਮਾਨਸਾ, 15 ਮਈ (ਗੁਰਚੇਤ ਸਿੰਘ ਫੱਤੇਵਾਲੀਆ)-ਇਤਿਹਾਸਿਕ ਗੁਰਦੁਆਰਾ ਸੂਲੀਸਰ ਕੋਟਧਰਮੂ ਵਿਖੇ ਜ਼ਿਲ੍ਹੇ ਦੇ ਗ੍ਰੰਥੀ ਸਿੰਘਾਂ ਦੀ ਇਕੱਤਰਤਾ ਹੋਈ, ਜਿਸ ਵਿਚ ਗ੍ਰੰਥੀ ਸਿੰਘਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਹੱਲ ਸਬੰਧੀ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਬਾਬਾ ...

ਪੂਰੀ ਖ਼ਬਰ »

ਮਾਂ ਦਿਵਸ ਮੌਕੇ ਸਮਾਗਮ ਰਾਹੀਂ ਮਾਂ ਦੀ ਮਹੱਤਤਾ ਦੱਸੀ

ਝੁਨੀਰ, 15 ਮਈ (ਪ. ਪ.)-ਸਥਾਨਕ ਬਾਬਾ ਫਰੀਦ ਪਬਲਿਕ ਹਾਈ ਸਕੂਲ 'ਚ ਮਦਰ ਡੇ ਨੂੰ ਸਮਰਪਿਤ ਸਾਰੇ ਬੱਚਿਆਂ ਨੇ ਆਪਣੀਆਂ ਮਾਵਾਂ ਦੀਆਂ ਤਸਵੀਰਾਂ ਨੂੰ ਬੜੇ ਵਧੀਆ ਢੰਗ ਨਾਲ ਸਜਾ ਕੇ ਪੇਸ਼ ਕੀਤਾ | ਸਕੂਲ ਪਿ੍ੰਸੀਪਲ ਸਰਬਜੀਤ ਸਿੰਘ ਸਿੱਧੂ ਨੇ ਬੱਚਿਆਂ ਨੂੰ ਮਾਂ ਦੀ ਮਹੱਤਤਾ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਨਸ਼ੀਲੀਆਂ ਗੋਲੀਆਂ ਫੜੀਆਂ

ਭੀਖੀ, 15 ਮਈ (ਗੁਰਿੰਦਰ ਸਿੰਘ ਔਲਖ)-ਭੀਖੀ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ 2 ਜਣਿਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਕੇਵਲ ਸਿੰਘ ਨੇ ਦੱਸਿਆ ਕਿ ਸਥਾਨਕ ਮੂਲਾ ਸਿੰਘ ਵਾਲਾ ਰੋਡ ਤੋਂ ਗਸ਼ਤ ਦੌਰਾਨ ਜਗਤਾਰ ਸਿੰਘ ...

ਪੂਰੀ ਖ਼ਬਰ »

ਯੰਤਰ ਦਾ ਬੀਜ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ

ਝੁਨੀਰ, 15 ਮਈ (ਪ. ਪ.)-ਪਿੰਡ ਸਾਹਨੇਵਾਲੀ ਦੇ ਕਿਸਾਨ ਗੁਰਮੇਲ ਸਿੰਘ, ਗੁਰਦਾਸ ਮਾਨ, ਗੁਰਚਰਨ ਸਿੰਘ ਅਤੇ ਜਗਰੂਪ ਸਿੰਘ ਖ਼ਾਲਸਾ ਨੇ ਕਿਹਾ ਕਿ ਸਥਾਨਕ ਬਲਾਕ ਖੇਤੀਬਾੜੀ ਦਫ਼ਤਰ ਤੋਂ ਯੰਤਰ ਦਾ ਬੀਜ ਲੋੜ ਅਨੁਸਾਰ ਨਾ ਮਿਲਣ ਕਾਰਨ ਕਿਸਾਨ ਭਾਰੀ ਪ੍ਰੇਸ਼ਾਨ ਹਨ | ਵਫ਼ਦ ਨੇ ...

ਪੂਰੀ ਖ਼ਬਰ »

ਰਾਖ ਨੂੰ ਇੱਟਾਂ ਬਣਾਉਣ ਲਈ ਵਰਤੇ ਜਾਣ ਸਬੰਧੀ ਵਰਕਸ਼ਾਪ ਕਰਵਾਈ

ਭੀਖੀ, 15 ਮਈ (ਨਿ. ਪ. ਪ.)-ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਤਲਵੰਡੀ ਸਾਬੋ ਤਾਪ ਘਰ ਦੇ ਸਹਿਯੋਗ ਨਾਲ ਪਾਵਰ ਪਲਾਂਟ ਵਿਚੋਂ ਨਿਕਲਣ ਵਾਲੀ ਰਾਖ ਨੂੰ ਇੱਟਾਂ ਬਣਾਉਣ ਲਈ ਵਰਤੇ ਜਾਣ ਸਬੰਧੀ ਵਰਕਸ਼ਾਪ ਭੀਖੀ ਵਿਖੇ ਕਰਵਾਈ ਗਈ | ਸੀਨੀਅਰ ਵਾਤਾਵਰਨ ਇੰਜੀਨੀਅਰ ਤਜਿੰਦਰ ...

ਪੂਰੀ ਖ਼ਬਰ »

ਕਸਬਾ ਝੁਨੀਰ ਦੇ ਏ. ਟੀ. ਐੱਮਜ਼ ਵਿਚੋਂ ਕੈਸ਼ ਗ਼ਾਇਬ ਰਹਿਣ ਲੱਗਾ

ਝੁਨੀਰ, 15 ਮਈ (ਸੁਰਜੀਤ ਵਸ਼ਿਸ਼ਟ)-ਕਸਬਾ ਸਰੀਰ ਦੇ ਕਿਸਾਨਾਂ ਅਤੇ ਵਪਾਰੀਆਂ ਦੇ ਵਫ਼ਦ ਨੇ ਦੱਸਿਆ ਕਿ ਸਥਾਨਕ ਸਾਰੇ ਹੀ ਬੈਂਕ ਵਿਚ ਬੀਤੇ ਦਸ ਦਿਨਾਂ ਤੋਂ ਲੋੜ ਅਨੁਸਾਰ ਕੈਸ਼ ਨਾ ਮਿਲਣ ਕਾਰਨ ਲੋਕ ਦੁਖੀ ਹਨ | ਉਨ੍ਹਾਂ ਦੱਸਿਆ ਕਿ ਇਕ ਪਾਸੇ ਤਾਂ ਸਾਰੇ ਹੀ ਬੈਂਕਾਂ ਵਿਚ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX