ਤਾਜਾ ਖ਼ਬਰਾਂ


ਬਰਗਾੜੀ ਇਨਸਾਫ਼ ਮੋਰਚੇ ਨੂੰ ਆਪ ਹੁਦਰੇ ਢੰਗ ਨਾਲ ਕੀਤਾ ਗਿਆ ਸਮਾਪਤ - ਕੈਪਟਨ ਚੰਨਣ ਸਿੰਘ
. . .  4 minutes ago
ਚੰਡੀਗੜ੍ਹ, 15 ਦਸੰਬਰ (ਅਜਾਇਬ ਸਿੰਘ ਔਜਲਾ)- ਜਥੇਦਾਰ ਮੰਡ ਦੇ ਬਰਗਾੜੀ ਇਨਸਾਫ਼ ਮੋਰਚੇ ਨੂੰ ਸਮਾਪਤ ਕਰਨ ਸਬੰਧੀ ਕਿਸੇ ਵੀ ਆਗੂ ਨਾਲ ਗੱਲਬਾਤ ਨਹੀਂ ਕੀਤੀ ਜੋ ਇਸ ਮੋਰਚੇ ਨਾਲ਼ ਜੁੜੇ ਹੋਏ ਸਨ। ਇਹ ਗੱਲ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ....
ਮਹਿੰਦਾ ਰਾਜਪਕਸ਼ੇ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  16 minutes ago
ਕੋਲੰਬੋ, 15 ਦਸੰਬਰ- ਸ੍ਰੀਲੰਕਾ 'ਚ ਜਾਰੀ ਸਿਆਸੀ ਘਮਸਾਣ ਦੇ ਚੱਲਦਿਆਂ ਮਹਿੰਦਾ ਰਾਜਪਕਸ਼ੇ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਰਾਜਪਕਸ਼ੇ ਵੱਲੋਂ ਚੁੱਕੇ ਗਏ ਇਸ ਕਦਮ ਦੇ ਨਾਲ ਹੀ ਸ੍ਰੀਲੰਕਾ 'ਚ ਕਰੀਬ ਦੋ ਮਹੀਨਿਆਂ ਤੋਂ ਜਾਰੀ ਸਿਆਸੀ ਘਮਸਾਣ ....
ਜੋਰਮਥਾਂਗਾ ਨੇ ਮਿਜ਼ੋਰਮ ਦੇ ਮੁੱਖ ਮੰਤਰੀ ਦੇ ਅਹੁਦੇ ਵਜੋਂ ਚੁੱਕੀ ਸਹੁੰ
. . .  32 minutes ago
ਆਈਜ਼ੋਲ, 15 ਦਸੰਬਰ- ਮਿਜ਼ੋ ਨੈਸ਼ਨਲ ਫ਼ਰੰਟ (ਐਮ.ਐਨ.ਐਫ) ਦੇ ਪ੍ਰਧਾਨ ਜੋਰਮਥਾਂਗਾ ਨੇ ਸ਼ਨੀਵਾਰ ਨੂੰ ਮਿਜ਼ੋਰਮ ਦੇ ਮੁੱਖ ਮੰਤਰੀ ਵਜੋ ਸਹੁੰ ਚੁੱਕੀ। ਜਾਣਕਾਰੀ ਲਈ ਦੱਸ ਦੇਈਏ ਕਿ 40 ਮੈਂਬਰੀ ਵਿਧਾਨ ਸਭਾ 'ਚ ਮਿਜੋ ਨੈਸ਼ਨਲ ਫ਼ਰੰਟ ਨੂੰ 26 ਸੀਟਾਂ ਮਿਲੀਆਂ ਹਨ......
ਪੈਲੇਸ 'ਚ ਸਫ਼ਾਈ ਦਾ ਕੰਮ ਕਰਦੇ 4 ਨੌਜਵਾਨਾਂ ਦੀ ਭੇਦਭਰੀ ਹਾਲਤ 'ਚ ਮੌਤ
. . .  41 minutes ago
ਤਰਨਤਾਰਨ, 15 ਦਸੰਬਰ (ਹਰਿੰਦਰ ਸਿੰਘ)- ਤਰਨਤਾਰਨ ਦੇ ਨਜ਼ਦੀਕ ਪੈਂਦੇ ਇਕ ਪੈਲੇਸ 'ਚ ਕੰਮ ਕਰਦੰ 4 ਨੌਜਵਾਨਾਂ ਦੀ ਭੇਦਭਰੀ ਹਾਲਤ 'ਚ ਮੌਤ ਹੋ ਗਈ। ਮਾਰੇ ਗਏ ਇਨ੍ਹਾਂ ਚਾਰੇ ਨੌਜਵਾਨਾਂ ਦੀਆਂ ਲਾਸ਼ਾਂ ਪੈਲੇਸ ਦੇ ਇਖ ਕਮਰੇ 'ਚੋਂ ਮਿਲੀਆਂ ਹਨ, ਜਿੱਥੇ ਉਹ ਸੁੱਤੇ ਪਏ.....
ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁਠਭੇੜ 'ਚ ਇਕ ਜਵਾਨ ਸ਼ਹੀਦ
. . .  56 minutes ago
ਸ੍ਰੀਨਗਰ, 15 ਦਸੰਬਰ- ਜੰਮੂ-ਕਸ਼ਮੀਰ 'ਚ ਪੁਲਵਾਮਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁਠਭੇੜ 'ਚ ਇਕ ਜਵਾਨ ਸ਼ਹੀਦ ਹੋ ਗਿਆ ਹੈ। ਓਪਰੇਸ਼ਨ ਜਾਰੀ.....
ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ, ਇੱਕ ਦੀ ਮੌਤ
. . .  about 1 hour ago
ਸ੍ਰੀਨਗਰ, 15 ਦਸੰਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅੱਤਵਾਦੀਆਂ ਨਾਲ ਮੁਠਭੇੜ ਦੌਰਾਨ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈ ਝੜਪਾਂ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਅਧਿਕਾਰਕ ਸੂਤਰਾਂ ਨੇ ਦੱਸਿਆ.....
ਚੋਰਾਂ ਨੇ ਸਕੂਲ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦੀ ਨਕਦੀ ਕੀਤੀ ਚੋਰੀ
. . .  about 1 hour ago
ਰਾਏਕੋਟ, 15 ਦਸੰਬਰ (ਸੁਸ਼ੀਲ)- ਅੱਜ ਤੜਕੇ ਚਾਰ ਵਜੇ ਦੇ ਕਰੀਬ ਸਥਾਨਕ ਬਰਨਾਲਾ ਰੋਡ 'ਤੇ ਇੱਕ ਨਿੱਜੀ ਸਕੂਲ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਇੱਥੋਂ ਦੋ ਲੱਖ ਤੋਂ ਵਧੇਰੇ ਦੀ ਨਕਦੀ ਚੋਰੀ ਕਰ ਲਈ। ਨਕਦੀ ਦੇ ਨਾਲ-ਨਾਲ ਚੋਰ ਸਕੂਲ 'ਚੋਂ ਇੱਕ ਮੋਟਰਸਾਈਕਲ ਵੀ...
ਲੁਧਿਆਣਾ ਸਿਟੀ ਸੈਂਟਰ ਘਪਲਾ ਮਾਮਲਾ : ਬੈਂਸ ਵਲੋਂ ਧਿਰ ਬਣਨ ਦੀ ਮੰਗ 'ਤੇ ਹਾਈਕੋਰਟ ਨੇ ਸਰਕਾਰ ਨੂੰ ਭੇਜਿਆ ਨੋਟਿਸ
. . .  about 2 hours ago
ਚੰਡੀਗੜ੍ਹ, 15 ਦਸੰਬਰ (ਸੁਰਜੀਤ ਸਿੰਘ ਸੱਤੀ)- ਸਿਮਰਨਜੀਤ ਸਿੰਘ ਬੈਂਸ ਵਲੋਂ ਲੁਧਿਆਣਾ ਸਿਟੀ ਸੈਂਟਰ ਘਪਲੇ ਮਾਮਲੇ 'ਚ ਧਿਰ ਬਣਨ ਦੀ ਮੰਗ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ। ਬੈਂਸ ਨੇ...
ਆਸਟ੍ਰੇਲੀਆ ਨੇ ਪੱਛਮੀ ਯਰੂਸ਼ੇਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਦੇ ਰੂਪ 'ਚ ਦਿੱਤੀ ਮਾਨਤਾ
. . .  about 2 hours ago
ਯਰੂਸ਼ਲੇਮ, 15 ਦਸੰਬਰ- ਆਸਟ੍ਰੇਲੀਆ ਨੇ ਪੱਛਮੀ ਯਰੂਸ਼ਲੇਮ ਨੂੰ ਇਜ਼ਰਾਈਲ ਦੀ ਰਾਜਧਾਨੀ ਦੇ ਰੂਪ 'ਚ ਮਾਨਤਾ ਦਿੱਤੀ ਹੈ। ਇਸ ਸੰਬੰਧੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕਿਹਾ ਕਿ ਉਹ ਰਸਮੀ ਤੌਰ 'ਤੇ ਇਜ਼ਰਾਈਲ ਦੀ ਰਾਜਧਾਨੀ ਯਰੂਸ਼ਲੇਮ ਨੂੰ...
ਮੋਦੀ ਨੇ ਸਰਦਾਰ ਵੱਲਭ ਭਾਈ ਪਟੇਲ ਨੂੰ ਦਿੱਤੀ ਸ਼ਰਧਾਂਜਲੀ
. . .  about 2 hours ago
ਨਵੀਂ ਦਿੱਲੀ, 15 ਦਸੰਬਰ- ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਪਹਿਲੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੂੰ ਅੱਜ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਂਟ ਕੀਤੀ। ਮੋਦੀ ਨੇ ਟਵੀਟ ਕਰਕੇ ਕਿਹਾ, ''ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਨੂੰ...
ਜੰਮੂ-ਕਸ਼ਮੀਰ 'ਚ ਮੁਠਭੇੜ ਦੌਰਾਨ ਤਿੰਨ ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 15 ਦਸੰਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਇਲਾਕੇ 'ਚ ਸੁਰੱਖਿਆ ਬਲਾਂ ਵਲੋਂ ਅਜੇ ਵੀ ਆਪਰੇਸ਼ਨ ਚਲਾਇਆ...
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਪਹਿਲੀ ਪਾਰੀ 'ਚ ਲੰਚ ਤੱਕ ਭਾਰਤ 6/1
. . .  about 3 hours ago
ਝਾਰਖੰਡ 'ਚ ਸੁਰੱਖਿਆ ਬਲਾਂ ਅਤੇ ਮਾਓਵਾਦੀਆਂ ਵਿਚਾਲੇ ਮੁਠਭੇੜ, ਇੱਕ ਜਵਾਨ ਜ਼ਖ਼ਮੀ
. . .  about 3 hours ago
ਰਾਂਚੀ, 15 ਦਸੰਬਰ- ਝਾਰਖੰਡ ਦੇ ਖੁੰਟੀ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਅਤੇ ਮਾਓਵਾਦੀਆਂ ਵਿਚਾਲੇ ਮੁਠਭੇੜ ਚੱਲ ਰਹੀ ਹੈ। ਇਸ ਮੁਠਭੇੜ 'ਚ ਸੁਰੱਖਿਆ ਬਲਾਂ ਦਾ ਇੱਕ ਜਵਾਨ ਜ਼ਖ਼ਮੀ...
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਆਸਟ੍ਰੇਲੀਆ ਦੀ ਟੀਮ 326 ਦੌੜਾਂ 'ਤੇ ਆਲ-ਆਊਟ
. . .  about 4 hours ago
ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਅੱਜ
. . .  about 4 hours ago
ਅਜਨਾਲਾ, 15 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ 'ਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਰਹੀ ਹੈ, ਜਿਹੜੀ ਕਿ 19 ਦਸੰਬਰ ਤੱਕ ਜਾਰੀ ਰਹੇਗੀ। ਇਨ੍ਹਾਂ ਨਾਮਜ਼ਦਗੀਆਂ ਦੀ...
ਪੁਰਤਗਾਲ 'ਚ ਟਰਾਮ ਪਲਟਣ ਕਾਰਨ 2 ਬੱਚਿਆਂ ਸਮੇਤ 28 ਲੋਕ ਜ਼ਖ਼ਮੀ
. . .  about 4 hours ago
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਕਪਿਲ-ਗਿੰਨੀ ਦੀ ਰਿਸੈੱਪਸ਼ਨ ਪਾਰਟੀ ਦੀ ਫ਼ੋਟੋ
. . .  1 day ago
ਕਪਿਲ -ਗਿੰਨੀ ਦੀ ਰਿਸੈੱਪਸ਼ਨ ਪਾਰਟੀ 'ਚ ਮਲਕੀਤ , ਸਰਤਾਜ ਤੇ ਦਲੇਰ ਮਹਿੰਦੀ ਵੀ ਪੁੱਜੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਜੇਠ ਸੰਮਤ 550
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਮਾਨਸਾ

ਅਧਿਕਾਰਾਂ ਦੇ ਨਾਲ ਕਰਤੱਵਾਂ ਤੋਂ ਅਵੇਸਲਾਪਣ...! ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਨੂੰ ਟਿੱਚ ਜਾਣਦੇ ਨੇ ਜ਼ਿਲ੍ਹੇ ਦੇ ਲੋਕ

ਬਲਵਿੰਦਰ ਸਿੰਘ ਧਾਲੀਵਾਲ ਮਾਨਸਾ, 15 ਮਈ-ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਜਾਰੀ ਕੀਤੇ ਜਾਂਦੇ ਲਗਪਗ ਸਾਰੇ ਹੁਕਮ ਕਾਗ਼ਜ਼ਾਂ ਤੱਕ ਹੀ ਸੀਮਤ ਰਹਿ ਜਾਂਦੇ ਹਨ | ਜਾਰੀ ਹੁਕਮਾਂ ਦੀ ਉਲੰਘਣਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨੇੜੇ ਧਰਨੇ ਵੀ ਸ਼ਰੇਆਮ ...

ਪੂਰੀ ਖ਼ਬਰ »

ਸਵੱਛ ਭਾਰਤ ਮਿਸ਼ਨ ਅਧੀਨ ਬਣਨ ਵਾਲੇ ਪਖਾਨਿਆਂ ਦੀ ਦੂਜੀ ਕਿਸ਼ਤ ਜਾਰੀ ਕਰਨ ਦੀ ਮੰਗ

ਭੀਖੀ, 15 ਮਈ (ਗੁਰਿੰਦਰ ਸਿੰਘ ਔਲਖ)-ਨੇੜਲੇ ਪਿੰਡ ਖੀਵਾ ਖ਼ੁਰਦ ਵਿਖੇ ਸਵੱਛ ਭਾਰਤ ਗ੍ਰਾਮੀਣ ਮਿਸ਼ਨ ਸਕੀਮ ਅਧੀਨ ਬਣਨ ਵਾਲੇ ਪਖਾਨਿਆਂ ਦੀ ਪਹਿਲੀ ਕਿਸ਼ਤ ਖ਼ਰਚਣ ਦੇ ਬਾਵਜੂਦ ਦੂਜੀ ਕਿਸ਼ਤ ਨਾ ਮਿਲਣ ਕਾਰਨ ਗਰੀਬ, ਲੋੜਵੰਦ ਲੋਕ ਪਖਾਨਿਆਂ ਦੀ ਸਹੂਲਤ ਤੋਂ ਅਜੇ ਤਾਂਈ ...

ਪੂਰੀ ਖ਼ਬਰ »

ਬੈਂਕਾਂ 'ਚ ਫਿਰ ਤੋਂ ਨੋਟਬੰਦੀ ਵਰਗੇ ਹਾਲਾਤ

ਭੀਖੀ, 15 ਮਈ (ਗੁਰਿੰਦਰ ਸਿੰਘ ਔਲਖ)-ਪਿਛਲੇ ਕੁਝ ਦਿਨਾਂ ਤੋਂ ਬੈਂਕਾਂ 'ਚ ਕੈਸ਼ ਦੀ ਘਾਟ ਕਾਰਨ ਨੋਟਬੰਦੀ ਵਰਗੇ ਹਾਲਾਤ ਦੇਖਣ ਨੂੰ ਮਿਲ ਰਹੇ ਹਨ | ਸਥਾਨਕ ਸਟੇਟ ਬੈਂਕ ਆਫ਼ ਪਟਿਆਲਾ ਹੁਣ ਸਟੇਟ ਬੈਂਕ 'ਚ ਦੇਖਿਆ ਕਿ ਲੋਕ ਸਵੇਰੇ ਤੋਂ ਹੀ ਲੰਮੀਆਂ ਲਾਈਨਾਂ 'ਚ ਖੜ੍ਹੇ ਹਨ | ...

ਪੂਰੀ ਖ਼ਬਰ »

ਅਰਧ ਸੈਨਿਕ ਬਲ ਤੇ ਫ਼ੌਜ ਭਰਤੀ ਦੀ ਸਿਖਲਾਈ ਲਈ 31 ਨੌਜਵਾਨ ਚੁਣੇ

ਬੁਢਲਾਡਾ, 15 ਮਈ (ਸਵਰਨ ਸਿੰਘ ਰਾਹੀ)- ਬੇਰੁਜ਼ਗਾਰ ਨੌਜਵਾਨਾਂ ਨੂੰ ਬੀ. ਐਸ. ਐਫ., ਅਰਧ ਸੈਨਿਕ ਬਲ ਅਤੇ ਫ਼ੌਜ ਵਿਚ ਭਰਤੀ ਹੋਣ ਦੇ ਨਿਪੁੰਨ ਬਣਾਉਣ ਲਈ ਚੱਲ ਰਹੇ ਸੀ-ਪਾਇਟ ਕੇਂਦਰ ਬੋੜਾਵਾਲ ਵਿਖੇ ਮੇਜਰ ਬਲਕਰਨ ਸਿੰਘ ਮਾਨ ਦੀ ਨਿਗਰਾਨੀ ਹੇਠ ਤੀਜੇ ਗੇੜ ਦਾ ਸਿਖਲਾਈ ਕੈਂਪ ...

ਪੂਰੀ ਖ਼ਬਰ »

ਗਲੀਆਂ ਵਿਚ ਫੈਲ ਰਹੀ ਬਦਬੂ ਤੋਂ ਲੋਕ ਪ੍ਰੇਸ਼ਾਨ

ਬਰੇਟਾ, 15 ਮਈ (ਮੰਡੇਰ)-ਬਰੇਟਾ ਸ਼ਹਿਰ ਵਿਚ ਭਾਵੇਂ ਕਰੋੜਾਂ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਇਆ ਗਿਆ ਹੈ ਪ੍ਰੰਤੂ ਸ਼ਹਿਰ ਵਿਚ ਕੁਝ ਗਲੀਆਂ ਅਜਿਹੀਆਂ ਵੀ ਹਨ, ਜਿਨ੍ਹਾਂ ਵਿਚ ਅਜੇ ਤੱਕ ਸੀਵਰੇਜ ਕੁਨੈਕਸ਼ਨ ਚਾਲੂ ਨਾ ਹੋਣ ਕਾਰਨ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਜਿਊਣ ...

ਪੂਰੀ ਖ਼ਬਰ »

ਪਿੰਡ ਧਰਮਪੁਰਾ ਦੇ ਮਜ਼ਦੂਰ ਪਰਿਵਾਰਾਂ ਵਲੋਂ ਬੀ. ਡੀ. ਪੀ. ਓ. ਦਫ਼ਤਰ ਅੱਗੇ ਲਗਾਇਆ ਧਰਨਾ

ਬੁਢਲਾਡਾ, 15 ਮਈ (ਦਰਸ਼ਨ ਸਿੰਘ ਬਰ੍ਹੇ)-ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਿੰਡ ਧਰਮਪੁਰਾ ਦੇ ਗਰੀਬ ਪਰਿਵਾਰਾਂ ਦੇ ਨਾਂਅ ਸੂਚੀ ਵਿਚੋਂ ਕੱਟੇ ਜਾਣ ਦੇ ਰੋਸ ਵਜੋਂ ਬੀ. ਡੀ. ਪੀ. ਓ. ਦਫ਼ਤਰ ਦੇ ਬਾਹਰ ਧਰਨਾ ਦੇ ਕੇ ਪ੍ਰਸ਼ਾਸਨ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਗਈ | ...

ਪੂਰੀ ਖ਼ਬਰ »

ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ 'ਚ ਵੱਖ ਵੱਖ ਮਾਮਲਿਆਂ 'ਤੇ ਕੀਤੀਆਂ ਵਿਚਾਰਾਂ

ਬੁਢਲਾਡਾ, 15 ਮਈ (ਪ. ਪ.)-ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਗੁਰਦੁਆਰਾ ਪਾਤਸ਼ਾਹੀ ਨੌਵੀਂ ਬੁਢਲਾਡਾ ਵਿਖੇ ਬਲਾਕ ਦੇ ਮੀਤ ਪ੍ਰਧਾਨ ਜੁਗਰਾਜ ਸਿੰਘ ਰੰਘੜਿਆਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜਥੇਬੰਦੀ ਦੇ ਜ਼ਿਲ੍ਹਾ ਆਗੂਆਂ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ...

ਪੂਰੀ ਖ਼ਬਰ »

3 ਨੌਜਵਾਨ ਦਿਨ ਦਿਹਾੜੇ 1 ਮੋਟਰਸਾਈਕਲ ਸਵਾਰ ਕੋਲੋਂ 75 ਹਜ਼ਾਰ ਰੁਪਏ ਖੋਹ ਕੇ ਫ਼ਰਾਰ

ਮਾਨਸਾ, 15 ਮਈ (ਗੁਰਚੇਤ ਸਿੰਘ ਫੱਤੇਵਾਲੀਆ)-3 ਨੌਜਵਾਨ ਦਿਨ ਦਿਹਾੜੇ 1 ਮੋਟਰਸਾਈਕਲ ਸਵਾਰ ਕੋਲੋਂ 75 ਹਜ਼ਾਰ ਰੁਪਏ ਖੋਹ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਪਿੰਡ ਰੱਲਾ ਦਾ ਵਸਨੀਕ ਗੁਰਸੇਵਕ ਸਿੰਘ ਪੁੱਤਰ ਚੇਤਾ ਸਿੰਘ ਦੁਪਹਿਰ ਸਮੇਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ ਲਈ ਸਾਊਾਡ ਸਿਸਟਮ ਤੇ ਪੁਸਤਕਾਂ ਭੇਟ ਕੀਤੀਆਂ

ਭੀਖੀ, 15 ਮਈ (ਪ. ਪ.)-ਨੇੜਲੇ ਪਿੰਡ ਮੋਹਰ ਸਿੰਘ ਵਾਲਾ ਤੇ ਜੱਸੜਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਪ੍ਰਵਾਸੀ ਭਾਰਤੀ ਗੁਰਬਰਨ ਸਿੰਘ ਵਲੋਂ ਸਾਊਾਡ ਸਿਸਟਮ, ਬਲੈਕ ਬੋਰਡ ਅਤੇ ਲਾਇਬ੍ਰੇਰੀ ਲਈ 100 ਪੁਸਤਕਾਂ ਦਾਨ ਦਿੱਤੀਆਂ, ਜੋ ਉਨ੍ਹਾਂ ਦੇ ਪਿਤਾ ਜੋਗਿੰਦਰ ਸਿੰਘ ਨੇ ...

ਪੂਰੀ ਖ਼ਬਰ »

ਬੱਚਿਆਂ ਨੂੰ ਮੀਜ਼ਲ-ਰੂਬੇਲਾ ਟੀਕਾਕਰਨ ਕਰਵਾਉਣ ਤੋਂ ਮਾਪਿਆਂ ਨੂੰ ਝਿਜਕਣਾ ਨਹੀਂ ਚਾਹੀਦਾ- ਡਾ: ਸੁਬੋਧ ਗੁਪਤਾ

ਵੱਖ-ਵੱਖ ਸਕੂਲਾਂ 'ਚ ਟੀਕਾਕਰਨ ਕੀਤਾ ਮਾਨਸਾ, 15 ਮਈ (ਬਲਵਿੰਦਰ ਸਿੰਘ ਧਾਲੀਵਾਲ)-ਦੇਸ਼ ਭਰ ਵਿੱਚ ਮੀਜ਼ਲ ਅਤੇ ਰੂਬੇਲਾ ਬਿਮਾਰੀ ਦੇ ਖ਼ਾਤਮੇ ਲਈ ਚੱਲ ਰਹੇ ਟੀਕਾਕਰਨ ਤੋਂ ਮਾਪਿਆਂ ਨੂੰ ਝਿਜਕਣਾ ਨਹੀਂ ਚਾਹੀਦਾ ਜਦਕਿ ਖ਼ੁਦ ਬੱਚਿਆਂ ਨੂੰ ਪੇ੍ਰਰ ਕੇ ਪਹਿਲ ਦੇ ਆਧਾਰ ...

ਪੂਰੀ ਖ਼ਬਰ »

ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੀ 22 ਦੇ ਧਰਨੇ ਸਬੰਧੀ ਇਕੱਤਰਤਾ

ਮਾਨਸਾ, 15 ਮਈ (ਵਿ. ਪ੍ਰਤੀ.)-ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਖਾਰਾ ਦੀ ਪ੍ਰਧਾਨਗੀ ਹੇਠ ਹੋਈ | ਸੰਬੋਧਨ ਕਰਦਿਆਂ ਸੂਬਾ ਆਗੂ ਸੋਮਾ ਸਿੰਘ ਭੜੋ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੇਰੁਜ਼ਗਾਰ ਲਾਈਨਮੈਨਾਂ ਨਾਲ ...

ਪੂਰੀ ਖ਼ਬਰ »

ਪਿੰਡ ਖੁਡਾਲ ਕਲਾਂ ਵਿਖੇ ਗ੍ਰਾਮ ਪੰਚਾਇਤ ਵਲੋਂ ਗ੍ਰਾਮ ਸਭਾ ਦਾ ਇਜਲਾਸ ਕਰਵਾਇਆ

ਬਰੇਟਾ, 15 ਮਈ (ਰਵਿੰਦਰ ਕੌਰ ਮੰਡੇਰ)-ਪਿੰਡ ਖੁਡਾਲ ਕਲਾਂ ਵਿਖੇ ਗਰਾਮ ਪੰਚਾਇਤ ਵਲੋਂ 6 ਮਈ ਨੂੰ ਗ੍ਰਾਮ ਸਭਾ ਦਾ ਇਜਲਾਸ ਬੁਲਾਇਆ ਗਿਆ ਸੀ, ਜਿਸ ਵਿਚ ਪਿੰਡ ਦੇ ਰਹਿੰਦੇ ਵੱਖ ਵੱਖ ਕੰਮਾਂ ਸਬੰਧੀ ਵਿਸਥਾਰ ਵਿਚ ਚਰਚਾ ਕਰ ਕੇ ਪੰਚਾਇਤ ਸਕੱਤਰ ਦੀ ਹਾਜ਼ਰੀ ਵਿਚ ਪਾਸ ਕਰਨ ...

ਪੂਰੀ ਖ਼ਬਰ »

ਯੂਨੀਵਰਸਿਟੀ ਕਾਲਜ ਦੇ ਠੇਕਾ ਭਰਤੀ ਅਧਿਆਪਕਾਂ ਦੀ ਹੜਤਾਲ ਜਾਰੀ

ਸਰਦੂਲਗੜ੍ਹ, 15 ਮਈ (ਜ਼ੈਲਦਾਰ)- ਸਥਾਨਕ ਯੂਨੀਵਰਸਿਟੀ ਕਾਲਜ ਦੇ ਠੇਕਾ ਭਰਤੀ ਅਧਿਆਪਕਾਂ ਦੀ ਹੜਤਾਲ ਲਗਾਤਾਰ ਜਾਰੀ ਹੈ | ਬੀਤੇ 5 ਦਿਨਾਂ ਤੋਂ ਕੰਮਕਾਜ ਦਾ ਮੁਕੰਮਲ ਬਾਈਕਾਟ ਕਰ ਕੇ ਉਕਤ ਅਧਿਆਪਕ ਯੂਨੀਵਰਸਿਟੀ ਿਖ਼ਲਾਫ਼ ਆਪਣਾ ਰੋਸ ਜਤਾ ਕਰ ਰਹੇ ਹਨ, ਜਿਨ੍ਹਾਂ ਵਲੋਂ ...

ਪੂਰੀ ਖ਼ਬਰ »

ਹੋਮ ਗਾਰਡ ਦੇ ਜਵਾਨ ਚਰਨਜੀਤ ਸਿੰਘ ਨੂੰ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ

ਜੋਗਾ, 15 ਮਈ (ਪ. ਪ.)-ਸਥਾਨਕ ਥਾਣੇ ਵਿਖੇ ਤਾਇਨਾਤ ਹੋਮ ਗਾਰਡ ਦੇ ਜਵਾਨ ਹੌਲਦਾਰ ਚਰਨਜੀਤ ਸਿੰਘ ਨੂੰ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਥਾਣਾ ਮੁਖੀ ਜਸਵੀਰ ਸਿੰਘ ਤੇ ਸਹਾਇਕ ਸਬ ਇੰਸਪੈਕਟਰ ਬਲਵੰਤ ਸਿੰਘ ਭੀਖੀ ਨੇ ਕਿਹਾ ਕਿ ਇਸ ਜਵਾਨ ਨੇ ਸਾਢੇ 31 ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਵਿਕਾਸ ਕਾਰਜਾਂ ਸਬੰਧੀ ਵੱਖ-ਵੱਖ ਵਿਭਾਗਾਂ ਦੀ ਮਹੀਨਾਵਾਰ ਪ੍ਰਗਤੀ ਬਾਰੇ ਮੀਟਿੰਗ

ਮਾਨਸਾ, 15 ਮਈ (ਬਲਵਿੰਦਰ ਸਿੰਘ ਧਾਲੀਵਾਲ)-ਡਿਪਟੀ ਕਮਿਸ਼ਨਰ ਮਾਨਸਾ ਬਲਵਿੰਦਰ ਸਿੰਘ ਧਾਲੀਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਵਿਕਾਸ ਕਾਰਜਾਂ ਨੂੰ ਸਮਾਂਬੱਧ ਕਰਨ ਅਤੇ ਕਿਸੇ ਵੀ ਪ੍ਰਕਾਰ ਦੀ ਅਣਗਹਿਲੀ ਨਾ ਕਰਨ | ਇੱਥੇ ਵੱਖ ਵੱਖ ਵਿਭਾਗਾਂ ਦੀ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਰਾਜੇਵਾਲ ਵਲੋਂ 1 ਤੋਂ 10 ਜੂਨ ਤੱਕ ਕੰਮ ਧੰਦੇ ਬੰਦ ਰੱਖਣ ਦਾ ਫ਼ੈਸਲਾ

ਬੋਹਾ, 15 ਮਈ (ਸਲੋਚਨਾ ਤਾਂਗੜੀ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਇਕ ਬੈਠਕ ਗੁਰਦੁਆਰਾ ਪਾਹਿਨ ਸਾਹਿਬ ਸੱਚੀ ਮੰਜੀ ਸੈਦੇਵਾਲਾ ਵਿਖੇ ਹੋਈ | ਇਸ ਮੌਕੇ ਰਾਜਵੰਤ ਸਿੰਘ ਬੋਹਾ ਨੇ ਦੱਸਿਆ ਕਿ ਕੇਂਦਰ ਸਰਕਾਰ ਵਿਚ ਜੋ ਵੀ ਪਾਰਟੀ ਸੱਤਾ 'ਚ ਆਈ ਉਸ ਨੇ ਕਿਸਾਨਾਂ ਦਾ ਕੁਝ ...

ਪੂਰੀ ਖ਼ਬਰ »

ਅਕਾਲੀ ਦਲ ਨੂੰ ਲੋਕਾਂ ਵਲੋਂ ਮਿਲ ਰਹੇ ਹੁੰਗਾਰੇ ਤੋਂ ਕਾਂਗਰਸ ਪਾਰਟੀ 'ਚ ਘਬਰਾਹਟ- ਨਕੱਈ

ਮਾਨਸਾ, 15 ਮਈ (ਗੁਰਚੇਤ ਸਿੰਘ ਫੱਤੇਵਾਲੀਆ)-ਭੀਖੀ ਤੋਂ ਵਾਇਆ ਬੁਢਲਾਡਾ, ਜਾਖਲ ਤੱਕ ਨੈਸ਼ਨਲ ਹਾਈਵੇ ਸੜਕ ਬਣਾਉਣ ਦੀ ਮਿਲੀ ਮਨਜ਼ੂਰੀ 'ਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕਰਨ ਲਈ ਕਸਬਾ ਭੀਖੀ ਵਿਖੇ ਰੱਖੀ ਰੈਲੀ 'ਚ ਹਜ਼ਾਰਾਂ ਦੀ ਗਿਣਤੀ 'ਚ ...

ਪੂਰੀ ਖ਼ਬਰ »

ਸਨਰਜੀ ਨਰਸਿੰਗ ਕਾਲਜ ਵਿਚ ਨਰਸਿੰਗ ਦਿਵਸ ਮਨਾਇਆ

ਬੱਲੂਆਣਾ, 15 ਮਈ (ਗੁਰਨੈਬ ਸਾਜਨ)-ਸਨਰਜੀ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਨਰਸਿੰਗ ਕਾਲਜ ਬੁਰਜ ਮਹਿਮਾ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਦਿਵਸ ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਬੁਲੰਦ ਕਰਕੇ ਮਨਾਇਆ | ਇਸ ਤੋਂ ਇਲਾਵਾ ਰੁੱਖ ਲਗਾਉਣਾ, ਖ਼ੂਨਦਾਨ ਕਰਨਾ, ਆਲੇ-ਦੁਆਲੇ ...

ਪੂਰੀ ਖ਼ਬਰ »

ਅਫ਼ਵਾਹਾਂ ਦੇ ਬਾਵਜੁੂਦ ਐਮ.ਆਰ. ਦੇ ਟੀਕੇ ਪ੍ਰਤੀ ਉਤਸ਼ਾਹਿਤ ਨੇ ਮਾਪੇ-ਡਾਕਟਰ ਅਮਰੀਕ ਸਿੰਘ

ਰਾਮਪੁਰਾ ਫੂਲ, 15 ਮਈ (ਗੁਰਮੇਲ ਸਿੰਘ ਵਿਰਦੀ)-ਸਥਾਨਕ ਸਬ ਡਵੀਜਨ ਸਰਕਾਰੀ ਹਸਪਤਾਲ ਦੇ ਸੀਨੀਅਰ ਮੇਡੀਕਲ ਅਫ਼ਸਰ ਡਾਕਟਰ ਅਮਰੀਕ ਸਿੰਘ ਨੇ ਕਿਹਾ ਕਿ ਬੇਸ਼ੱਕ ਕੁੱਝ ਗੈਰ ਸਮਾਜੀ ਤੱਤਾਂ ਵਲੋਂ ਮੀਜ਼ਲ ਰੁਬੇਲਾ ਟੀਕਾਕਰਨ ਮੁਹਿੰਮ ਦੇ ਵਿਰੱੁਧ ਗੁੰਮਰਾਹਕੁੰਨ ਪ੍ਰਚਾਰ ...

ਪੂਰੀ ਖ਼ਬਰ »

ਫ਼ਰਦ ਕੇਂਦਰ ਰਾਹੀਂ ਚੌਖੀ ਕਮਾਈ ਹੋਣ ਦੇ ਬਾਵਜੂਦ ਕਰਮਚਾਰੀਆਂ ਦੇ ਬੋਝੇ ਖਾਲੀ

ਨਥਾਣਾ, 15 ਮਈ (ਗੁਰਦਰਸ਼ਨ ਲੁੱਧੜ)-ਸਬ ਤਹਿਸੀਲਾਂ ਵਿਚ ਫ਼ਰਦ ਕੇਂਦਰ ਰਾਂਹੀਂ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਅਤੇ ਸਰਕਾਰ ਨੂੰ ਤਾਂ ਚੋਖੀ ਕਮਾਈ ਹੋ ਰਹੀ ਹੈ, ਪਰ ਫ਼ਰਦ ਕੇਂਦਰ ਵਿਚ 9-9 ਘੰਟੇ ਸਖਤ ਡਿਊਟੀ ਦੇਣ ਵਾਲੇ ਕਰਮਚਾਰੀਆਂ ਨੂੰ ਨਿਗੂਣਾ ਮਿਹਨਤਾਨਾ ਦੇ ਕੇ ...

ਪੂਰੀ ਖ਼ਬਰ »

ਗ੍ਰੰਥੀ ਸਿੰਘਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਹੱਲ ਸਬੰਧੀ ਵਿਚਾਰਾਂ ਕੀਤੀਆਂ

ਮਾਨਸਾ, 15 ਮਈ (ਗੁਰਚੇਤ ਸਿੰਘ ਫੱਤੇਵਾਲੀਆ)-ਇਤਿਹਾਸਿਕ ਗੁਰਦੁਆਰਾ ਸੂਲੀਸਰ ਕੋਟਧਰਮੂ ਵਿਖੇ ਜ਼ਿਲ੍ਹੇ ਦੇ ਗ੍ਰੰਥੀ ਸਿੰਘਾਂ ਦੀ ਇਕੱਤਰਤਾ ਹੋਈ, ਜਿਸ ਵਿਚ ਗ੍ਰੰਥੀ ਸਿੰਘਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਹੱਲ ਸਬੰਧੀ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਬਾਬਾ ...

ਪੂਰੀ ਖ਼ਬਰ »

ਮਾਂ ਦਿਵਸ ਮੌਕੇ ਸਮਾਗਮ ਰਾਹੀਂ ਮਾਂ ਦੀ ਮਹੱਤਤਾ ਦੱਸੀ

ਝੁਨੀਰ, 15 ਮਈ (ਪ. ਪ.)-ਸਥਾਨਕ ਬਾਬਾ ਫਰੀਦ ਪਬਲਿਕ ਹਾਈ ਸਕੂਲ 'ਚ ਮਦਰ ਡੇ ਨੂੰ ਸਮਰਪਿਤ ਸਾਰੇ ਬੱਚਿਆਂ ਨੇ ਆਪਣੀਆਂ ਮਾਵਾਂ ਦੀਆਂ ਤਸਵੀਰਾਂ ਨੂੰ ਬੜੇ ਵਧੀਆ ਢੰਗ ਨਾਲ ਸਜਾ ਕੇ ਪੇਸ਼ ਕੀਤਾ | ਸਕੂਲ ਪਿ੍ੰਸੀਪਲ ਸਰਬਜੀਤ ਸਿੰਘ ਸਿੱਧੂ ਨੇ ਬੱਚਿਆਂ ਨੂੰ ਮਾਂ ਦੀ ਮਹੱਤਤਾ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਨਸ਼ੀਲੀਆਂ ਗੋਲੀਆਂ ਫੜੀਆਂ

ਭੀਖੀ, 15 ਮਈ (ਗੁਰਿੰਦਰ ਸਿੰਘ ਔਲਖ)-ਭੀਖੀ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ 2 ਜਣਿਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਕੇਵਲ ਸਿੰਘ ਨੇ ਦੱਸਿਆ ਕਿ ਸਥਾਨਕ ਮੂਲਾ ਸਿੰਘ ਵਾਲਾ ਰੋਡ ਤੋਂ ਗਸ਼ਤ ਦੌਰਾਨ ਜਗਤਾਰ ਸਿੰਘ ...

ਪੂਰੀ ਖ਼ਬਰ »

ਯੰਤਰ ਦਾ ਬੀਜ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ

ਝੁਨੀਰ, 15 ਮਈ (ਪ. ਪ.)-ਪਿੰਡ ਸਾਹਨੇਵਾਲੀ ਦੇ ਕਿਸਾਨ ਗੁਰਮੇਲ ਸਿੰਘ, ਗੁਰਦਾਸ ਮਾਨ, ਗੁਰਚਰਨ ਸਿੰਘ ਅਤੇ ਜਗਰੂਪ ਸਿੰਘ ਖ਼ਾਲਸਾ ਨੇ ਕਿਹਾ ਕਿ ਸਥਾਨਕ ਬਲਾਕ ਖੇਤੀਬਾੜੀ ਦਫ਼ਤਰ ਤੋਂ ਯੰਤਰ ਦਾ ਬੀਜ ਲੋੜ ਅਨੁਸਾਰ ਨਾ ਮਿਲਣ ਕਾਰਨ ਕਿਸਾਨ ਭਾਰੀ ਪ੍ਰੇਸ਼ਾਨ ਹਨ | ਵਫ਼ਦ ਨੇ ...

ਪੂਰੀ ਖ਼ਬਰ »

ਰਾਖ ਨੂੰ ਇੱਟਾਂ ਬਣਾਉਣ ਲਈ ਵਰਤੇ ਜਾਣ ਸਬੰਧੀ ਵਰਕਸ਼ਾਪ ਕਰਵਾਈ

ਭੀਖੀ, 15 ਮਈ (ਨਿ. ਪ. ਪ.)-ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਤਲਵੰਡੀ ਸਾਬੋ ਤਾਪ ਘਰ ਦੇ ਸਹਿਯੋਗ ਨਾਲ ਪਾਵਰ ਪਲਾਂਟ ਵਿਚੋਂ ਨਿਕਲਣ ਵਾਲੀ ਰਾਖ ਨੂੰ ਇੱਟਾਂ ਬਣਾਉਣ ਲਈ ਵਰਤੇ ਜਾਣ ਸਬੰਧੀ ਵਰਕਸ਼ਾਪ ਭੀਖੀ ਵਿਖੇ ਕਰਵਾਈ ਗਈ | ਸੀਨੀਅਰ ਵਾਤਾਵਰਨ ਇੰਜੀਨੀਅਰ ਤਜਿੰਦਰ ...

ਪੂਰੀ ਖ਼ਬਰ »

ਕਸਬਾ ਝੁਨੀਰ ਦੇ ਏ. ਟੀ. ਐੱਮਜ਼ ਵਿਚੋਂ ਕੈਸ਼ ਗ਼ਾਇਬ ਰਹਿਣ ਲੱਗਾ

ਝੁਨੀਰ, 15 ਮਈ (ਸੁਰਜੀਤ ਵਸ਼ਿਸ਼ਟ)-ਕਸਬਾ ਸਰੀਰ ਦੇ ਕਿਸਾਨਾਂ ਅਤੇ ਵਪਾਰੀਆਂ ਦੇ ਵਫ਼ਦ ਨੇ ਦੱਸਿਆ ਕਿ ਸਥਾਨਕ ਸਾਰੇ ਹੀ ਬੈਂਕ ਵਿਚ ਬੀਤੇ ਦਸ ਦਿਨਾਂ ਤੋਂ ਲੋੜ ਅਨੁਸਾਰ ਕੈਸ਼ ਨਾ ਮਿਲਣ ਕਾਰਨ ਲੋਕ ਦੁਖੀ ਹਨ | ਉਨ੍ਹਾਂ ਦੱਸਿਆ ਕਿ ਇਕ ਪਾਸੇ ਤਾਂ ਸਾਰੇ ਹੀ ਬੈਂਕਾਂ ਵਿਚ ਸਟਾਫ਼ ਦੀ ਭਾਰੀ ਘਾਟ ਹੈ ਦੂਸਰੇ ਪਾਸੇ ਉੱਪਰੋਂ ਕੈਸ਼ ਨਾ ਆਉਣ ਕਾਰਨ ਸਾਰੇ ਬੈਂਕਾਂ ਦੇ ਏ. ਟੀ. ਐੱਮਜ਼ ਖ਼ਾਲੀ ਵਾਂਗ ਹੀ ਕਿਸਾਨ ਆਗੂ ਮਲੂਕ ਸਿੰਘ ਝੁਨੀਰ, ਸੁਰਜੀਤ ਸਿੰਘ ਸਿੱਧੂ ਗੁਰਮੇਲ ਸਿੰਘ ਬੈਨੀਪਾਲ ਅਤੇ ਸੁਰਜੀਤ ਸਿੰਘ ਨੇ ਕਿਹਾ ਕਿ ਏ. ਟੀ. ਐੱਮਜ਼ ਵਿਚੋਂ ਕੈਸ਼ ਨਾ ਮਿਲਣ ਕਾਰਨ ਕਿਸਾਨਾਂ ਨੂੰ ਨਰਮੇ ਅਤੇ ਜੀਰੀ ਦਾ ਬੀਜ ਖਾਦਾਂ ਅਤੇ ਹੋਰ ਲੋੜੀਂਦਾ ਸਾਮਾਨ ਲੈਣ ਵਿਚ ਭਾਰੀ ਮੁਸ਼ਕਿਲ ਪੇਸ਼ ਆ ਰਹੀ ਹੈ ਕਿਉਂਕਿ ਅੱਜ ਕੱਲ੍ਹ 90 ਫ਼ੀਸਦੀ ਕਿਸਾਨ ਇਹ ਵਸਤੂਆਂ ਬਾਜ਼ਾਰ ਤੋਂ ਨਕਦ ਹੀ ਲੈਣ ਲੱਗ ਪਏ ਹਨ | ਬੈਂਕਾਂ ਵਿਚ ਸਟਾਫ਼ ਅਤੇ ਕੈਸ਼ ਦੀ ਭਾਰੀ ਤੋਟ ਕਾਰਨ ਸਾਰੇ ਬੈਂਕ ਵਿਸ਼ੇਸ਼ ਕਰ ਕੇ ਸਟੇਟ ਬੈਂਕ ਪਟਿਆਲਾ ਅੱਗੇ ਲੋਕਾਂ ਦੀ ਭਾਰੀ ਭੀੜ ਲੱਗੀ ਰਹਿੰਦੀ ਹੈ ਕਿਉਂਕਿ ਇਹ ਬੈਂਕ ਕਾਫੀ ਪੁਰਾਣਾ ਅਤੇ ਸਥਾਪਿਤ ਹੋਣ ਕਾਰਨ ਇਸ ਬਰਾਂਚ ਵਿਚ ਗਾਹਕਾਂ ਦਾ ਵੱਡੇ ਪੱਧਰ 'ਤੇ ਲੈਣ ਦੇਣ ਹੁੰਦਾ ਹੈ | ਕਈ ਗਾਹਕਾਂ ਨੇ ਦੱਸਿਆ ਕਿ ਬੈਂਕਾਂ 'ਚ ਸਭ ਲੈਣ-ਦੇਣ ਇੰਟਰਨੈੱਟ ਨਾਲ ਹੁੰਦਾ ਹੈ ਪ੍ਰੰਤੂ ਕਈ ਵਾਰ ਇਸ ਦੇ ਖ਼ਰਾਬ ਰਹਿਣ ਅਤੇ ਹੋਲੀ ਚੱਲਣ ਕਾਰਨ ਵੀ ਗਾਹਕਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ | ਸਥਾਨਕ ਵਪਾਰ ਮੰਡਲ ਦੇ ਪ੍ਰਧਾਨ ਹਰੀ ਚੰਦ ਸਿੰਗਲਾ, ਅਸ਼ੋਕ ਗਰਗ, ਵਿਨੋਦ ਕੁਮਾਰ ਤਾਇਲ ਅਤੇ ਅਨੇਕਾਂ ਦੁਕਾਨਦਾਰ ਨੇ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਝੁਨੀਰ ਦੇ ਸਭ ਬੈਂਕਾਂ ਵਿਚ ਲੋੜ ਅਨੁਸਾਰ ਕੈਸ਼ ਭੇਜੇ ਤਾਂ ਕਿ ਲੋਕ ਆਪਣੇ ਘਰੇਲੂ ਅਤੇ ਲੈਣ ਦੇਣ ਦੀ ਲੋੜ ਪੂਰੀਆਂ ਕਰ ਸਕਣ |


ਖ਼ਬਰ ਸ਼ੇਅਰ ਕਰੋ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX