ਤਾਜਾ ਖ਼ਬਰਾਂ


ਵਿਸ਼ਵ ਕੱਪ 2019 'ਚ ਭਾਰਤ-ਪਾਕਿ ਮੈਚ 'ਤੇ ਦੁਬਈ 'ਚ ਬੈਠਕ ਦੌਰਾਨ ਹੋਵੇਗੀ ਚਰਚਾ
. . .  2 minutes ago
ਦੁਬਈ, 20 ਫਰਵਰੀ- ਪੁਲਵਾਮਾ 'ਚ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਹਮਲੇ ਤੋਂ ਬਾਅਦ ਲਗਾਤਾਰ ਵਿਸ਼ਵ ਕੱਪ 2019 'ਚ ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਬਾਰੇ ਕਿਆਸ ਲਗਾਏ ਜਾ ਰਹੇ ਹਨ। ਇਸ ਹਮਲੇ ਤੋਂ ਬਾਅਦ ਕਈ ਸਾਬਕਾ ਕ੍ਰਿਕਟਰਾਂ ਦਾ ....
ਉਤਰਾਖੰਡ ਦੀ ਯੂਨੀਵਰਸਿਟੀ ਨੇ ਸੱਤ ਕਸ਼ਮੀਰੀ ਵਿਦਿਆਰਥੀਆਂ ਨੂੰ ਕੀਤਾ ਮੁਅੱਤਲ
. . .  3 minutes ago
ਦੇਹਰਾਦੂਨ, 20 ਫਰਵਰੀ- ਉਤਰਾਖੰਡ ਦੇ ਰੁੜਕੀ ਸਥਿਤ ਇੱਕ ਨਿੱਜੀ ਯੂਨੀਵਰਸਿਟੀ ਵਲੋਂ ਸੱਤ ਕਸ਼ਮੀਰੀ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ 'ਤੇ ਕਥਿਤ ਤੌਰ 'ਤੇ ਰਾਸ਼ਟਰ ਵਿਰੋਧੀ ਪੋਸਟਾਂ ਪਾਉਣ 'ਤੇ ਮੁਅੱਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ...
ਜਨਰਲ ਡਾਇਰ ਨੂੰ ਸਿਰਪਾਉ ਦੇਣ ਵਾਲੇ ਸਿਆਸੀ ਆਗੂ ਪੰਜਾਬ ਦੇ ਲੋਕਾਂ ਤੋਂ ਮੰਗਣ ਮੁਆਫ਼ੀ ਸੰਧਵਾਂ
. . .  33 minutes ago
ਚੰਡੀਗੜ੍ਹ, 20 ਫਰਵਰੀ- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਮੌਕੇ ਸਦਨ ਦੀ ਕਾਰਵਾਈ ਦੌਰਾਨ ਆਪ ਵਿਧਾਇਕ ਕੁਲਤਾਰ ਸੰਧਵਾਂ ਨੇ ਕਿਹਾ ਕਿ ਜਲਿਆਂਵਾਲਾ ਬਾਗ ਹੱਤਿਆ ਕਾਂਡ ਮਗਰੋਂ ਜਨਰਲ ਡਾਇਰ ਨੂੰ ਸਿਰਪਾਉ ਦੇਣ....
ਪੁਲਵਾਮਾ ਹਮਲੇ 'ਤੇ ਨਿਊਜ਼ੀਲੈਂਡ ਦੀ ਸੰਸਦ 'ਚ ਪਾਸ ਹੋਇਆ ਨਿੰਦਾ ਪ੍ਰਸਤਾਵ
. . .  33 minutes ago
ਵੈਲਿੰਗਟਨ, 20 ਫਰਵਰੀ- ਨਿਊਜ਼ੀਲੈਂਡ ਦੀ ਸੰਸਦ ਨੇ ਸਰਬ ਸੰਮਤੀ ਨਾਲ ਬੀਤੀ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੀ. ਆਰ. ਪੀ. ਐੱਫ. ਦੇ ਕਾਫ਼ਲੇ 'ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ। ਇਹ ਪ੍ਰਸਤਾਵ ਨਿਊਜ਼ੀਲੈਂਡ...
ਸਕੂਲ ਵੈਨ ਦੀ ਲਪੇਟ 'ਚ ਆਉਣ ਕਾਰਨ ਡੇਢ ਸਾਲਾ ਬੱਚੇ ਦੀ ਮੌਤ
. . .  48 minutes ago
ਮਲੋਟ, 20 ਫਰਵਰੀ (ਗੁਰਮੀਤ ਸਿੰਘ ਮੱਕੜ)- ਮਲੋਟ ਦੇ ਅਜੀਤ ਨਗਰ 'ਚ ਅੱਜ ਇੱਕ ਸਕੂਲ ਦੀ ਵੈਨ ਦੀ ਲਪੇਟ 'ਚ ਆਉਣ ਕਾਰਨ ਡੇਢ ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਹਿਚਾਣ ਰਿਕਸ਼ਿਤ ਪੁੱਤਰ ਸੁਰਜੀਤ ਕੁਮਾਰ ਦੇ...
ਤਰਨ ਤਾਰਨ 'ਚ ਦੋ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ, ਫੈਲੀ ਸਨਸਨੀ
. . .  about 1 hour ago
ਤਰਨ ਤਾਰਨ, 20 ਫਰਵਰੀ- ਤਰਨ ਤਾਰਨ ਸ਼ਹਿਰ 'ਚ ਬੀਤੀ ਦੇਰ ਰਾਤ ਕਰੀਬ 9.30 ਵਜੇ ਗੁਰਦੁਆਰਾ ਬੀਬੀ ਭਾਨੀ ਦੇ ਨਜ਼ਦੀਕ ਦੋ ਨੌਜਵਾਨਾਂ ਦਾ ਅਣਪਛਾਤੇ ਲੋਕਾਂ ਨੂੰ ਵਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੌਜਵਾਨਾਂ ਦੀ...
ਪੰਜਾਬ ਵਿਧਾਨ ਸਭਾ 'ਚ ਗੂੰਜਿਆ ਜਲਿਆਂਵਾਲੇ ਬਾਗ ਦੇ ਖ਼ੂਨੀ ਸਾਕੇ ਦਾ ਮੁੱਦਾ
. . .  about 1 hour ago
ਚੰਡੀਗੜ੍ਹ, 20 ਫਰਵਰੀ- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਮੌਕੇ ਸਦਨ ਦੀ ਕਾਰਵਾਈ ਦੌਰਾਨ ਸੰਸਦੀ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਜਲਿਆਂਵਾਲੇ ਬਾਗ ਦੇ ਹੱਤਿਆ ਕਾਂਡ ਸਾਕੇ ਦੇ ਸੰਬੰਧ 'ਚ ਬ੍ਰਿਟਿਸ਼ ਸਰਕਾਰ ਵੱਲੋਂ ਭਾਰਤ ਦੇ ਲੋਕਾਂ ਤੋਂ ਰਸਮੀ ਮੁਆਫ਼ੀ ਮੰਗੀ ....
ਸੀ. ਏ. ਜੀ. ਟੈੱਸਟ ਰਿਪੋਰਟਾਂ ਮੁਤਾਬਿਕ 2800 ਕਰੋੜ ਰੁਪਏ ਚਲਾ ਗਿਆ ਵਾਪਸ- ਕੰਵਰ ਸੰਧੂ
. . .  about 1 hour ago
ਚੰਡੀਗੜ੍ਹ, 20 ਫਰਵਰੀ- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਮੌਕੇ ਸਦਨ ਦੀ ਕਾਰਵਾਈ ਦੌਰਾਨ 'ਆਪ' ਦੇ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਸਾਲ 2010 ਤੋਂ 2018 ਤੱਕ 2800 ਕਰੋੜ ਰੁਪਏ ਸੀ. ਏ. ਜੀ. ਟੈੱਸਟ ਰਿਪੋਰਟਾਂ ਮੁਤਾਬਿਕ ਉਹ ਵਾਪਸ ਚਲਾ ਗਿਆ....
ਵਿਧਾਨ ਸਭਾ 'ਚ ਗੂੰਜਿਆਂ ਪੰਜਾਬ 'ਚ ਸਵਾਈਨ ਫਲੂ ਨਾਲ ਹੋ ਰਹੀਆਂ ਮੌਤਾਂ ਦਾ ਮੁੱਦਾ
. . .  about 1 hour ago
ਚੰਡੀਗੜ੍ਹ, 20 ਫਰਵਰੀ(ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ 'ਚ ਸਦਨ ਦੀ ਕਾਰਵਾਈ ਦੌਰਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ 'ਚ ਸਵਾਈਨ ਫਲੂ ਨਾਸਲ ਹੋ ਰਹੀਆਂ ਮੌਤਾਂ ਦਾ ਮੁੱਦਾ ਚੁੱਕਿਆ। ਇਸ ਮੌਕੇ ਉਨ੍ਹਾਂ ਕਿਹਾ ਕਿ 31 ਜਨਵਰੀ....
ਪਟਿਆਲਾ 'ਚ ਸਰਕਾਰੀ ਕਾਰਜਾਂ 'ਚ ਇਸਤੇਮਾਲ ਹੋ ਰਿਹਾ ਪਾਕਿਸਤਾਨੀ ਸੀਮਿੰਟ
. . .  about 1 hour ago
ਪਟਿਆਲਾ, 20 ਫਰਵਰੀ (ਅਮਨਦੀਪ ਸਿੰਘ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ ਪਟਿਆਲਾ ਦੇ ਵਾਰਡ ਨੰਬਰ- 49 'ਚ ਸਰਕਾਰੀ ਕਾਰਜਾਂ ਦੇ ਲਈ ਪਾਕਿਸਤਾਨੀ ਸੀਮੈਂਟ ਦਾ ਇਸਤੇਮਾਲ ਹੋ ਰਿਹਾ ਹੈ। ਦਸ ਦੇਈਏ ਕਿ ਇਕ ਪਾਸੇ ਸਰਕਾਰ ਪੁਲਵਾਮਾ ....
ਡੇਰਾ ਬਾਬਾ ਨਾਨਕ ਸਰਹੱਦ ਤੋਂ ਭਾਰਤ ਅੰਦਰ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੀ ਪਾਕਿ ਮਹਿਲਾ ਕਾਬੂ
. . .  about 1 hour ago
ਡੇਰਾ ਬਾਬਾ ਨਾਨਕ, 20 ਫਰਵਰੀ(ਹੀਰਾ ਸਿੰਘ ਮਾਂਗਟ) - ਡੇਰਾ ਬਾਬਾ ਨਾਨਕ ਦੀ ਅੰਤਰਰਾਸ਼ਟਰੀ ਸਰਹੱਦ ਤੋਂ ਭਾਰਤ ਅੰਦਰ ਘੁਸਪੈਠ ਕਰ ਕੇ ਦਾਖਲ ਹੁੰਦੀ ਇਕ ਪਾਕਿਸਤਾਨੀ ਮਹਿਲਾ ਨੂੰ ਅੱਜ ਸਵੇਰੇ ਬੀ.ਐੱਸ.ਐਫ ਦੇ ਜਵਾਨਾ ਵੱਲੋਂ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ....
ਪਾਕਿਸਤਾਨ ਮਸਲੇ 'ਤੇ ਨਾਅਰੇਬਾਜ਼ੀ ਕਰਦਿਆਂ ਅਕਾਲੀ ਭਾਜਪਾ ਦੇ ਵਿਧਾਇਕਾਂ ਨੇ ਸਦਨ 'ਚੋਂ ਵਾਕ ਆਊਟ
. . .  about 1 hour ago
ਕਿਸਾਨ ਵਿਰੋਧੀ ਹਨ ਅਕਾਲੀ-ਭਾਜਪਾ- ਹਰਪਾਲ ਚੀਮਾ
. . .  about 1 hour ago
ਚੰਡੀਗੜ੍ਹ, 20 ਫਰਵਰੀ(ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ 'ਚ ਸਦਨ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਅਕਾਲੀ ਭਾਜਪਾ ਕਿਸਾਨਾਂ ਵਿਰੋਧੀ ਹਨ। ਇਸ ਲਈ ਇਹ ਕਿਸਾਨਾਂ ਦੇ ਮਸਲੇ 'ਤੇ ਗੱਲ ਨਹੀਂ...
ਪੰਜਾਬ ਵਿਧਾਨ ਸਭਾ 'ਚ ਪ੍ਰਸ਼ਨ ਕਾਲ ਹੋਇਆ ਖ਼ਤਮ
. . .  about 1 hour ago
ਪਾਕਿ ਦੇ ਮਾਮਲੇ 'ਤੇ ਅਕਾਲੀ ਅਤੇ ਕਾਂਗਰਸੀ ਵਿਧਾਇਕਾਂ ਵਿਚਾਲੇ ਬਹਿਸ
. . .  about 1 hour ago
ਭਾਰਤ ਨੂੰ ਧਮਕੀ ਦੇਣ ਦੇ ਮਾਮਲੇ 'ਚ ਪਾਕਿ ਪ੍ਰਧਾਨ ਮੰਤਰੀ ਖ਼ਿਲਾਫ਼ ਮਤਾ ਕੀਤਾ ਜਾਵੇ ਪਾਸ- ਪਰਮਿੰਦਰ ਢੀਂਡਸਾ
. . .  about 1 hour ago
ਪੰਜਾਬ ਦੇ ਸਾਰੇ ਹਸਪਤਾਲਾਂ 'ਚ ਸਪੈਸ਼ਲਿਸਟ ਡਾਕਟਰਾਂ ਦੀ ਹੈ ਘਾਟ - ਸਿਹਤ ਮੰਤਰੀ
. . .  about 2 hours ago
ਮੋਗਾ ਜ਼ਿਲ੍ਹੇ 'ਚ ਪਹਿਲਾਂ ਹੀ ਚੱਲ ਰਹੇ ਹਨ 22 ਕਾਲਜ - ਰਜ਼ੀਆ ਸੁਲਤਾਨ
. . .  about 2 hours ago
ਗ੍ਰਹਿ ਮੰਤਰਾਲੇ ਪਹੁੰਚੇ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾਰੀਆ
. . .  about 2 hours ago
ਭਗੌੜੇ ਮੁਲਾਜ਼ਮਾਂ ਦੀਆਂ ਤਸਵੀਰਾਂ ਜਨਤਕ ਥਾਵਾਂ 'ਤੇ ਲਗਾਉਣ ਦੀ ਮੰਗ ਨੂੰ ਲੈ ਕੇ ਆਪ ਵਿਧਾਇਕਾਂ ਵੱਲੋਂ ਸਦਨ 'ਚੋਂ ਵਾਕ ਆਊਟ
. . .  17 minutes ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 11 ਜੇਠ ਸੰਮਤ 550
ਵਿਚਾਰ ਪ੍ਰਵਾਹ: ਸਪੱਸ਼ਟ ਦ੍ਰਿਸ਼ਟੀਕੋਣ ਦੇ ਨਾਲ-ਨਾਲ ਦ੍ਰਿੜ੍ਹ ਇੱਛਾ-ਸ਼ਕਤੀ ਵੀ ਜ਼ਰੂਰੀ ਹੈ। -ਕਾਲਿਨ ਪਾਵੇਲ

ਰਾਸ਼ਟਰੀ-ਅੰਤਰਰਾਸ਼ਟਰੀ

ਟੈਕਸਾਸ ਸਕੂਲ 'ਚ ਮਾਰੀ ਗਈ ਪਾਕਿ ਵਿਦਿਆਰਥਣ ਦੀ ਮਿ੍ਤਕ ਦੇਹ ਕਰਾਚੀ ਪਹੁੰਚੀ

ਕਰਾਚੀ, 23 ਮਈ (ਏਜੰਸੀ)- ਟੈਕਸਾਸ ਦੇ ਸਾਂਤਾ ਫੀ ਹਾਈ ਸਕੂਲ 'ਚ ਗੋਲੀਬਾਰੀ ਦੀ ਘਟਨਾ 'ਚ ਮਾਰੀ ਗਈ 17 ਸਾਲਾ ਪਾਕਿਸਤਾਨੀ ਵਿਦਿਆਰਥਣ ਦੀ ਮਿ੍ਤਕ ਦੇਹ ਕਰਾਚੀ ਸ਼ਹਿਰ ਪਹੁੰਚ ਗਈ, ਜਿਸ ਤੋਂ ਬਾਅਦ ਅੱਜ ਇੱਥੇ ਨਮਾਜ਼-ਏ-ਜ਼ਨਾਜ਼ਾ ਰਸਮ ਅਦਾ ਕੀਤੀ ਗਈ | ਸਾਂਤਾ ਫੀ ਹਾਈ ਸਕੂਲ 'ਚ ਸ਼ੁੱਕਰਵਾਰ ਨੂੰ ਗੋਲਬਾਰੀ ਦੀ ਘਟਨਾ 'ਚ ਮਾਰੇ ਗਏ 10 ਵਿਦਿਆਰਥੀਆਂ ਤੇ ਕਰਮਚਾਰੀਆਂ 'ਚ ਸਾਬਿਕਾ ਸ਼ੇਖ ਵੀ ਸ਼ਾਮਿਲ ਸੀ | ਸਕੂਲ 'ਚ ਹਮਲਾ ਕਰਨ ਦਾ ਦੋਸ਼ ਦਮਿਤ੍ਰੀਓਸ ਪਗਾਓਟ੍ਰੀਸ 'ਤੇ ਲਗਾਇਆ ਗਿਆ ਹੈ ਅਤੇ ਉਸ ਨੂੰ ਕਤਲੇਆਮ ਦੇ ਦੋਸ਼ 'ਚ ਗਿ੍ਫ਼ਤਾਰ ਕਰ ਲਿਆ ਗਿਆ ਹੈ | ਡਾਨ ਅਖ਼ਬਾਰ ਮੁਤਾਬਿਕ ਨਮਾਜ਼-ਏ-ਜ਼ਨਾਜ਼ਾ ਦੀ ਰਸਮ ਕਰਾਚੀ ਦੇ ਹਕੀਮ ਸਈਅਦ ਗਰਾਊਾਡ 'ਚ ਅਦਾ ਕੀਤੀ ਗਈ | ਉਸ ਨੂੰ ਸ਼ਾਹ ਫੈਸਲ ਕਾਲੌਨੀ ਦੇ ਅਜੀਮਪੁਰਾ ਕਬਰਸਤਾਨ 'ਚ ਦਫ਼ਨਾਇਆ ਜਾਵੇਗਾ | ਲੜਕੀ ਦੀ ਮਿ੍ਤਕ ਦੇਹ ਅੱਜ ਸਵੇਰੇ ਕਰਾਚੀ ਹਵਾਈ ਅੱਡੇ 'ਤੇ ਪਹੰੁਚੀ | ਕਰਾਚੀ ਦੀ ਸਾਬਿਕਾ ਅਮਰੀਕੀ ਵਿਦੇਸ਼ ਮੰਤਰਾਲੇ ਦੀ ਸਕਾਲਰਸ਼ਿਪ 'ਤੇ ਟੈਕਸਾਸ 'ਚ ਸਾਂਤਾ ਫੀ ਹਾਈ ਸਕੂਲ 'ਚ ਪੜ੍ਹ ਰਹੀ ਸੀ |


ਖ਼ਬਰ ਸ਼ੇਅਰ ਕਰੋ

ਤਜਿੰਦਰ ਸਿੰਘ ਧਾਮੀ, ਹਰਬਿੰਦਰ ਸਿੰਘ ਖੋਸਾ ਨੇ ਮੇਅਰ ਤੇ ਸੋਹਣ ਸਿੰਘ ਸਮਰਾ ਨੇ ਡਿਪਟੀ ਮੇਅਰ ਵਜੋਂ ਚੁੱਕੀ ਸਹੁੰ

ਲੰਡਨ, 23 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ. ਕੇ. ਵਿਚ ਕਿਸੇ ਵੇਲੇ ਭਾਰਤੀਆਂ ਨੂੰ ਆਪਣੇ ਹੱਕਾਂ ਲਈ ਜੱਦੋ ਜਹਿਦ ਕਰਨੀ ਪੈਂਦੀ ਸੀ¢ ਪਰ ਅੱਜ ਯੂ. ਕੇ. ਵਿਚ ਸਿਆਸੀ ਪੱਖੋਂ ਪੰਜਾਬੀ ਭਾਈਚਾਰਾ ਕਾਫ਼ੀ ਸਰਗਰਮ ਹੋ ਚੁੱਕਾ ਹੈ¢ ਬੀਤੀ ਕੱਲ੍ਹ ਲੰਡਨ ਦੀਆਂ ਤਿੰਨ ਕੌਾਸਲਾਂ ...

ਪੂਰੀ ਖ਼ਬਰ »

ਮਾਂਟਰੀਅਲ ਵਿਖੇ ਸਜਾਇਆ ਅਲੌਕਿਕ ਨਗਰ ਕੀਰਤਨ

ਟੋਰਾਂਟੋ, 23 ਮਈ (ਹਰਜੀਤ ਸਿੰਘ ਬਾਜਵਾ)-ਬੀਤੇ ਦਿਨੀਂ ਮਾਂਟਰੀਅਲ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਨਾਨਕ ਦਰਬਾਰ ...

ਪੂਰੀ ਖ਼ਬਰ »

ਵੋਡਾਫ਼ੋਨ ਨੇ ਗਾਹਕ ਨੂੰ ਭੇਜਿਆ 2 ਪੈਸੇ ਦਾ ਚੈੱਕ, 'ਇੰਡੀਆ ਬੁੱਕ ਆਫ਼ ਰਿਕਾਰਡਜ਼' ਵਿਚ ਦਰਜ ਹੋਇਆ ਨਾਂਅ

ਮੋਰਬੀ, 23 ਮਈ (ਏਜੰਸੀ)- ਕਰੋੜਾਂ ਦਾ ਕਾਰੋਬਾਰ ਕਰਨ ਵਾਲੀ ਮਲਟੀ ਨੈਸ਼ਨਲ ਟੈਲੀਕਾਮ ਕੰਪਨੀ ਵੋਡਾਫ਼ੋਨ ਨੇ ਇਕ 98 ਪੈਸੇ ਬਕਾਇਆ ਰਹਿਣ 'ਤੇ ਇਕ ਵਿਅਕਤੀ ਦੀ ਸਰਵਿਸ ਬੰਦ ਕਰ ਦਿੱਤੀ | ਵਿਅਕਤੀ ਨੇ ਕੰਪਨੀ ਨੂੰ ਇਕ ਰੁਪਏ ਦਾ ਭੁਗਤਾਨ ਕੀਤਾ, ਜਿਸ ਤੋਂ ਬਾਅਦ ਉਸ ਦੀ ਸਰਵਿਸ ਮੁੜ ...

ਪੂਰੀ ਖ਼ਬਰ »

ਯੂ. ਕੇ. ਵਿਚ ਲਾਪਤਾ ਭਾਰਤੀ ਵਿਦਿਆਰਥੀ ਮਾਪਿਆ ਨੂੰ ਮਿਲਿਆ

ਲੈਸਟਰ (ਇੰਗਲੈਂਡ), 23 ਮਈ (ਸੁਖਜਿੰਦਰ ਸਿੰਘ ਢੱਢੇ)-ਇੰਗਲੈਂਡ ਦੇ ਮਿਡਲੈਂਡ ਇਲਾਕੇ ਦੇ ਇਕ ਸਕੂਲ ਦੀਆਂ ਪ੍ਰੀਖਿਆਵਾਂ 'ਚੋਂ ਵਧੀਆ ਅੰਕ ਪ੍ਰਾਪਤ ਕਰਨ ਤੋਂ ਬਾਅਦ ਕਥਿਤ ਤੌਰ 'ਤੇ ਧੋਖੇਬਾਜ਼ੀ ਦੇ ਲੱਗੇ ਦੋਸ਼ਾਂ ਤੋਂ ਬਾਅਦ ਬੀਤੇ ਸ਼ੁੱਕਰਵਾਰ ਨੂੰ 15 ਸਾਲ ਦਾ ਭਾਰਤੀ ...

ਪੂਰੀ ਖ਼ਬਰ »

ਰਾਜਕੁਮਾਰੀ ਡਾਇਨਾ ਦਾ ਭਤੀਜਾ ਲਵੇਗਾ ਪਿ੍ੰਸ ਹੈਰੀ ਦੀ ਥਾਂ

ਲੈਸਟਰ (ਇੰਗਲੈਂਡ), 23 ਮਈ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਾਹੀ ਪਰਿਵਾਰ ਦੇ ਰਾਜ ਕੁਮਾਰ ਪਿ੍ੰਸ ਹੈਰੀ ਅਤੇ ਅਮਰੀਕੀ ਅਦਾਕਾਰਾ ਮੇਘਨਾ ਮਾਰਕਲੇ ਦੇ ਵਿਆਹ ਮੌਕੇ ਵੱਡੀ ਪੱਧਰ 'ਤੇ ਕੀਤੇ ਗਏ ਸਮਾਰੋਹ ਦੁਨੀਆ ਭਰ 'ਚ ਚਰਚਾ 'ਚ ਰਹੇ | ਉੱਥੇ ਪਿ੍ੰਸ ਹੈਰੀ ਨਾਲ ਵਿਆਹ ...

ਪੂਰੀ ਖ਼ਬਰ »

ਆਸਟ੍ਰੇਲੀਆ 'ਚ ਪੰਜਾਬੀ ਦੀ ਕੰਪਨੀ ਨੂੰ ਹੋਇਆ 59 ਲੱਖ ਰੁਪਏ ਦਾ ਜੁਰਮਾਨਾ

ਸਿਡਨੀ, 23 ਮਈ (ਹਰਕੀਰਤ ਸਿੰਘ ਸੰਧਰ)-ਨਿਊ ਸਾਊਥ ਵੇਲਜ਼ ਸੂਬੇ ਵਿਚ ਇਕ ਪੰਜਾਬੀ ਦੀ ਕੰਪਨੀ ਨੂੰ 1 ਲੱਖ 18 ਹਜ਼ਾਰ ਡਾਲਰ ਦਾ ਜੁਰਮਾਨਾ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਇਕ ਔਰਤ ਨੇ ਅਦਾਲਤ ਵਿਚ ਸ਼ਿਕਾਇਤ ਦਰਜ ਕੀਤੀ ਕਿ ਉਸ ਦੇ ਕੰਮ ਮਾਲਕ ਵਲੋਂ ਉਸ ਨੂੰ ਪ੍ਰੈਗਨੈਂਟ ...

ਪੂਰੀ ਖ਼ਬਰ »

ਸ਼ਾਹੀ ਵਿਆਹ 'ਚ ਮਿਲੇ ਤੋਹਫ਼ਿਆਂ ਦੀ ਲੋਕਾਂ ਨੇ ਲਗਾਈ ਆਨਲਾਈਨ ਬੋਲੀ

ਲੈਸਟਰ (ਇੰਗਲੈਂਡ), 23 ਮਈ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਪਿ੍ੰਸ ਹੈਰੀ ਅਤੇ ਮੇਘਨ ਮਾਰਕਲ ਬੀਤੇ ਸਨਿਚਰਵਾਰ ਨੂੰ ਵਿਆਹ ਦੇ ਬੰਧਨ ਵਿਚ ਬੱਝੇ ਹਨ ਅਤੇ ਇਸ ਸ਼ਾਹੀ ਵਿਆਹ ਵਿਚ ਬਾਲੀਵੁੱਡ ਅਦਾਕਾਰਾ ਪਿ੍ਅੰਕਾ ਚੋਪੜਾ ਸਮੇਤ ਕਈ ਨਾਮੀ ਹਸਤੀਆਂ ਵੀ ਪਹੁੰਚੀਆਂ ਸਨ¢ ...

ਪੂਰੀ ਖ਼ਬਰ »

ਪ੍ਰੇਮ ਸਿੰਘ ਚੰਦੂਮਾਜਰਾ ਦਾ ਨਿਊਯਾਰਕ 'ਚ ਸਨਮਾਨ

ਨਿਊਯਾਰਕ, 23 ਮਈ (ਸੂਰਤ ਸਿੰਘ ਪੱਡਾ)-ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਆਪਣੀ ਅਮਰੀਕੀ ਫੇਰੀ ਦੌਰਾਨ ਵੱਖ-ਵੱਖ ਸ਼ਹਿਰਾਂ ਵਿਚ ਅਕਾਲੀ ਪਾਰਟੀ ਦੇ ਕਾਰਕੁਨਾਂ ਨੂੰ ਮਿਲੇ | ਇਸ ਦੇ ਨਾਲ ਉਹ ਨਿਊਯਾਰਕ ਦੇ ਪ੍ਰਸਿੱਧ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਰਿਚਮੰਡ ...

ਪੂਰੀ ਖ਼ਬਰ »

ਪੋਲਿਸ਼ ਨਾਵਲਕਾਰ ਓਲਗਾ ਤੋਕਾਰਕਜੁਕ ਨੇ ਜਿੱਤਿਆ 'ਮੈਨ ਬੁੱਕਰ ਇੰਟਰਨੈਸ਼ਨਲ ਪੁਰਸਕਾਰ'

ਲੰਡਨ, 23 ਮਈ (ਏਜੰਸੀ)- ਪੋਲਿਸ਼ ਨਾਵਲਕਾਰ ਓਲਗਾ ਤੋਕਾਰਕਜੁਕ ਨੇ ਬੀਤੇ ਦਿਨ 'ਫਲਾਇਟ' ਨਾਵਲ ਲਈ 'ਮੈਨ ਬੁੱਕਰ ਇੰਟਰਨੈਸ਼ਨਲ ਪੁਰਸਕਾਰ' ਨੇ ਜਿੱਤ ਲਿਆ ਹੈ | ਇਸ ਨਾਵਲ ਨੂੰ ਅੰਗਰੇਜ਼ੀ 'ਚ ਵਧੀਆ ਅਨੁਵਾਦ ਲਈ ਚੁਣਿਆ ਗਿਆ ਹੈ | ਉਨ੍ਹਾਂ ਨੂੰ ਇਸ ਸਨਮਾਨ ਦੇ ਨਾਲ 67,000 ਡਾਲਰ ...

ਪੂਰੀ ਖ਼ਬਰ »

ਪ੍ਰਾਈਵੇਟ ਆਈ ਮੈਗਜ਼ੀਨ ਨੇ ਹੰਸਲੋ ਦੇ ਤਿੰਨ ਕੌਾਸਲਰਾਂ 'ਤੇ ਉਠਾਏ ਸਵਾਲ

ਲੰਡਨ, 23 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਇੰਗਲੈਂਡ ਦੇ ਇਕ ਮਹੀਨਾਵਾਰ ਮੈਗਜ਼ੀਨ ਪ੍ਰਾਈਵੇਟ ਆਈ ਨੇ ਆਪਣੇ ਇਕ ਕਾਲਮ ਵਿਚ ਹੰਸਲੋ ਦੇ ਤਿੰਨ ਨਵੇਂ ਚੁਣੇ ਗਏ ਕੌਾਸਲਰਾਂ 'ਤੇ ਸਵਾਲ ਉਠਾਏ ਹਨ | ਮੈਗਜ਼ੀਨ ਅਨੁਸਾਰ ਲੰਡਨ ਬਾਰੋ ਆਫ਼ ਹੰਸਲੋ ਦੇ ਸਾਬਕਾ ਮੇਅਰ ਅਤੇ ...

ਪੂਰੀ ਖ਼ਬਰ »

ਬਲਜਿੰਦਰ ਸਿੰਘ ਰਾਠੌਰ ਭਾਰਤੀ ਖ਼ੁਰਾਕ ਅਤੇ ਖੇਤੀ ਕੌਾਸਲ ਦੇ ਯੂ. ਕੇ. ਮਾਮਲਿਆਂ ਦੇ ਬਣੇ ਨਿਰਦੇਸ਼ਕ

ਲੰਡਨ, 23 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਾਰਤੀ ਖ਼ੁਰਾਕ ਤੇ ਖੇਤੀ ਕੌਾਸਲ (ਆਈ.ਸੀ.ਐਫ.ਏ.) ਕਿਸਾਨਾਂ, ਭੋਜਨ ਅਤੇ ਖੇਤੀ ਉਦਯੋਗ ਨਾਲ ਸਬੰਧਿਤ ਨੀਤੀਆਂ ਬਾਰੇ ਇਕ ਸੰਸਥਾ ਹੈ | ਜਿਸ ਦੇ ਚੇਅਰਮੈਨ ਡਾ. ਐਮ. ਜੇ. ਖ਼ਾਨ ਵਲੋਂ ਯੂ.ਕੇ. ਦੌਰੇ ਦੌਰਾਨ ਬਲਜਿੰਦਰ ਸਿੰਘ ਰਾਠੌਰ ...

ਪੂਰੀ ਖ਼ਬਰ »

ਸ਼ਹੀਦ ਸਿੰਘ ਭਗਤ ਕਲੱਬ ਹੇਜ਼ ਅਤੇ ਹੰਸਲੋ ਵਲੋਂ ਕਰਵਾਏ ਸਾਲਾਨਾ ਮੇਲੇ ਦੀ ਕਾਮਯਾਬੀ ਦੇ ਸਬੰਧ ਵਿਚ ਧੰਨਵਾਦ ਸਮਾਗਮ

ਲੰਡਨ, 23 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸ਼ਹੀਦ ਸਿੰਘ ਭਗਤ ਕਲੱਬ ਹੇਜ਼ ਅਤੇ ਹੰਸਲੋ ਵਲੋਂ ਕਰਵਾਏ ਸਾਲਾਨਾ ਮੇਲੇ ਦੀ ਕਾਮਯਾਬੀ ਦੇ ਸਬੰਧ ਵਿਚ ਧੰਨਵਾਦ ਸਮਾਗਮ ਅਰੋਮਾ ਜੈਡਿੰਗ ਲੇਨ ਹੇਜ਼ ਵਿਖੇ ਕਰਵਾਇਆ ਗਿਆ | ਜਿੱਥੇ ਕਲਾਕਾਰਾਂ ਅਤੇ ਕਲੱਬ ਨੂੰ ਸਹਿਯੋਗ ਦੇਣ ...

ਪੂਰੀ ਖ਼ਬਰ »

ਦਵਿੰਦਰ ਸਿੰਘ ਬੈਂਸ ਵਲੋਂ ਸੁਰਿੰਦਰ ਸਿੰਘ ਮਾਣਕ ਨੂੰ ਕਬੱਡੀ ਫੈਡਰੇਸ਼ਨ ਯੂ. ਕੇ. ਦੇ ਪ੍ਰਧਾਨ ਬਣਨ 'ਤੇ ਵਧਾਈ

ਲੰਡਨ, 23 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰਦੁਆਰਾ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਦੇ ਸਾਬਕਾ ਪ੍ਰਧਾਨ ਦਵਿੰਦਰ ਸਿੰਘ ਬੈਂਸ ਸ਼ਿੰਦੀ ਏ ਵੰਨ ਨੇ ਇੰਗਲੈਂਡ ਕਬੱਡੀ ਫੈਡਰੇਸ਼ਨ ਯੂ. ਕੇ. ਦੇ ਸਰਬ ਸੰਮਤੀ ਨਾਲ ਨਵੇਂ ਚੁਣੇ ਪ੍ਰਧਾਨ ਅਤੇ ਉੱਘੇ ਵਕੀਲ ਸੁਰਿੰਦਰ ...

ਪੂਰੀ ਖ਼ਬਰ »

ਆਿਖ਼ਰ ਕਦੋਂ ਖ਼ਤਮ ਹੋਵੇਗੀ ਇਟਾਲੀਅਨ ਲੋਕਾਂ ਦੀ ਨਵੀਂ ਸਰਕਾਰ ਤੇ ਨਵੇਂ ਪ੍ਰਧਾਨ ਮੰਤਰੀ ਦੇ ਬਣਨ ਦੀ ਉਡੀਕ

*ਸੱਜੇ ਪੱਖੀ ਪਾਰਟੀਆਂ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸੁਝਾਏ ਵਕੀਲ ਜੁਸੇਪੇ ਕੋਨਤੇ ਵਿਵਾਦਾਂ ਦੇ ਘੇਰੇ 'ਚ *ਯੂਰਪੀਅਨ ਯੂਨੀਅਨ ਵਲੋਂ ਇਟਲੀ ਦੇ ਕਰਜ਼ੇ ਕਾਰਨ ਸਲਵੀਨੀ ਅਤੇ ਮਾਈਓ ਨੂੰ ਚੇਤਾਵਨੀ

ਵਿਰੋਨਾ (ਇਟਲੀ), 23 ਮਈ (ਇੰਦਰਜੀਤ ਸਿੰਘ ਲੁਗਾਣਾ)-ਇਸ ਵਿਚ ਕੋਈ ਭੁੱਲ-ਭੁਲੇਖਾ ਨਹੀਂ ਕਿ ਇਸ ਸਮੇਂ ਇਟਲੀ ਦੀ ਨਵੀਂ ਸਰਕਾਰ ਨੂੰ ਲੈ ਕੇ ਇਟਾਲੀਅਨ ਲੋਕ ਕਾਫ਼ੀ ਚਿੰਤਤ ਹਨ ਕਿਉਂਕਿ ਦੋ ਢਾਈ ਮਹੀਨੇ ਬੀਤ ਜਾਣ ਦੇ ਬਾਅਦ ਵੀ ਸੱਜੇ ਪੱਖੀ ਰਾਜਨੀਤਿਕ ਪਾਰਟੀਆਂ ਆਪਣੀ ਸਰਕਾਰ ...

ਪੂਰੀ ਖ਼ਬਰ »

ਸਨਬੋਨੀਫਾਚੋ ਵਿਖੇ ਗੁਰਮਤਿ ਦੀਵਨ 'ਚ ਭਾਈ ਬਲਜੀਤ ਸਿੰਘ ਦਿੱਲੀ ਵਾਲੇ ਭਰਨਗੇ ਹਾਜ਼ਰੀ

ਵੀਨਸ (ਇਟਲੀ), 23 ਮਈ (ਹਰਦੀਪ ਸਿੰਘ ਕੰਗ)-ਉੱਘੇ ਪ੍ਰਚਾਰਕ ਭਾਈ ਬਲਜੀਤ ਸਿੰਘ ਦਿੱਲੀ ਜੋ ਕਿ ਬੀਤੇ ਕੁਝ ਦਿਨਾਂ ਤੋਂ ਪ੍ਰਚਾਰ ਲਈ ਇਟਲੀ ਪਹੁੰਚੇ ਹੋਏ ਹਨ, ਉਹ ਮਿਤੀ 26 ਅਤੇ 27 ਮਈ ਨੂੰ ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ (ਵਿਰੋਨਾ) ਵਿਖੇ ਗੁਰਮਤਿ ...

ਪੂਰੀ ਖ਼ਬਰ »

'ਵੈਸਟ ਕੋਸਟ ਸਿੱਖਜ਼' ਵੱਲੋਂ ਗੁਰਮਤਿ ਕੈਂਪ ਲਗਾਇਆ

ਪਰਥ, 23 ਮਈ (ਬਲਦੇਵ ਸਿੰਘ)-'ਵੈਸਟ ਕੋਸਟ ਸਿੱਖਜ਼' ਵਲੋਂ 'ਅਕਾਲ ਫੌਜ ਸਿਡਨੀ' ਅਤੇ 'ਸਿੱਖ ਗੁਰਦੁਆਰਾ ਪਰਥ' ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਬੈਨਿਟ ਸਪਰਿੰਗ ਵਿਖੇ ਗੁਰਮਤਿ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਬੱਚਿਆਂ ਅਤੇ ਮਾਤਾ-ਪਿਤਾ ਦੀਆਂ ਗੁਰਮਤਿ ਸਬੰਧੀ ...

ਪੂਰੀ ਖ਼ਬਰ »

ਆਸਟ੍ਰੇਲੀਆ ਵਿਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਧਰਮ ਬਣਿਆ 'ਹਿੰਦੂ'

ਸਿਡਨੀ, 23 ਮਈ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਵਿਚ ਹਿੰਦੂ ਧਰਮ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਧਰਮ ਸਾਹਮਣੇ ਆਇਆ ਹੈ | ਅੰਕੜਿਆਂ ਮੁਤਾਬਿਕ 30 ਸਾਲ ਪਹਿਲਾਂ ਦੀ ਤੁਲਨਾ ਦੇ ਮੁਕਾਬਲੇ 20 ਗੁਣਾ ਜ਼ਿਆਦਾ ਹਿੰਦੂ ਅੱਜ ਆਸਟ੍ਰੇਲੀਆ ਵਿਚ ਰਹਿ ਰਹੇ ਹਨ | ਆਸਟ੍ਰੇਲੀਆ ਦੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX