ਤਾਜਾ ਖ਼ਬਰਾਂ


ਮੁੰਬਈ : ਡੋਂਗਰੀ ਇਮਾਰਤ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 7
. . .  7 minutes ago
ਮੁੰਬਈ, 16 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਢਹਿਣ ਤੋਂ ਬਾਅਦ ਮਲਬੇ 'ਚ ਦੱਬਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦੇ ਅਨੁਸਾਰ ਐਨ.ਡੀ.ਆਰ.ਐਫ ਦੀਆਂ ਟੀਮਾਂ ਵੱਲੋਂ ਬਾਕੀ ਲੋਕਾਂ ਨੂੰ ਬਾਹਰ ਕੱਢਣ ਲਈ ....
ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਕਿਸਾਨ ਹੋਏ ਚਿੰਤਤ
. . .  25 minutes ago
ਬਰੇਟਾ, 16 ਜੁਲਾਈ (ਜੀਵਨ ਸ਼ਰਮਾ) - ਇਲਾਕੇ ਨੇੜਿਓ ਹਰਿਆਣੇ ਰਾਜ ਦੇ ਪਿੰਡ ਚਾਂਦਪੁਰਾ ਕੋਲ ਦੀ ਲੰਘਦੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧ ਰਿਹਾ ਹੈ। ਭਾਵੇਂ ਕਿ ਪਿਛਲੇ ਕੁਝ ਦਿਨ ਪਹਿਲਾ ਇਸ ਦਰਿਆ 'ਚ ਫ਼ੈਕਟਰੀਆਂ ਦਾ ਕੈਮੀਕਲ ਵਾਲਾ ਦੂਸ਼ਿਤ ਪਾਣੀ ਚੱਲ ...
ਕੈਪਟਨ ਵੱਲੋਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ
. . .  about 1 hour ago
ਅਜਨਾਲਾ, 16 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਮਸਲਿਆਂ ਸਬੰਧੀ ਕੇਂਦਰ ਦੇ ਮੰਤਰੀਆਂ ਨਾਲ ਮੁਲਾਕਾਤ ਕਰ ਰਹੇ ਹਨ। ਕੈਪਟਨ ਵੱਲੋਂ ਅੱਜ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ ਕੀਤੀ ਤੇ ...
ਚੱਕ ਜਵਾਹਰੇਵਾਲਾ ਗੋਲੀ ਕਾਂਡ ਨੂੰ ਲੈ ਕੇ ਪੰਜਾਬ ਸਰਕਾਰ ਦੀ ਫੂਕੀ ਅਰਥੀ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)- ਚੱਕ ਜਵਾਹਰੇਵਾਲਾ ਗੋਲੀ ਕਾਂਡ ਦੇ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਐਕਸ਼ਨ ਕਮੇਟੀ ਵਲੋਂ ਸ਼ੁਰੂ ਕੀਤਾ ਧਰਨਾ ਤੀਜੇ ਦਿਨ 'ਚ ਦਾਖ਼ਲ ਹੋ ਗਿਆ ਅਤੇ ਚੌਥੇ ਦਿਨ ਵੀ ਲਾਸ਼ਾਂ ਦਾ ਅੰਤਿਮ ਸਸਕਾਰ ਨਹੀਂ ਕੀਤਾ ...
ਪਾਕਿਸਤਾਨ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਕਰਤਾਰਪੁਰ ਲਾਂਘੇ ਦਾ ਕੀਤਾ ਦੌਰਾ
. . .  about 1 hour ago
ਅੰਮ੍ਰਿਤਸਰ, 16 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਵਿਖੇ ਕਰਤਾਰਪੁਰ ਲਾਂਘੇ ਦੀ ਚੱਲ ਰਹੀ ਉਸਾਰੀ ਦਾ ਅੱਜ ਦੁਪਹਿਰ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਜਾਇਜ਼ਾ ਲਿਆ। ਇਸ ਮੌਕੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ, ਐਫ. ਡਬਲਿਊ. ਓ. ..
ਪੰਜਾਬ 'ਚ ਸਕੂਲਾਂ ਦਾ ਬਦਲਿਆ ਸਮਾਂ
. . .  about 1 hour ago
ਅਜਨਾਲਾ, 16 ਜੁਲਾਈ (ਗੁਰਪ੍ਰੀਤ ਢਿੱਲੋਂ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੂਬੇ ਦੇ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ। ਇਸ ਬਦਲਾਅ ਦੇ ਤਹਿਤ 17 ਜੁਲਾਈ, ਦਿਨ ਬੁੱਧਵਾਰ ਤੋਂ ਸਮੂਹ ਪ੍ਰਾਇਮਰੀ/ਮਿਡਲ/ਹਾਈ/...
ਬਿਜਲੀ ਦਫ਼ਤਰ 'ਚ ਵੜਿਆ ਮੀਂਹ ਦਾ ਪਾਣੀ, ਕੰਪਿਊਟਰ ਤੇ ਰਿਕਾਰਡ ਦਾ ਹੋਇਆ ਨੁਕਸਾਨ
. . .  about 2 hours ago
ਜੈਤੋ, 16 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕੱਲ੍ਹ ਤੋਂ ਪੈ ਰਹੇ ਮੀਂਹ ਨਾਲ ਸਥਾਨਕ ਬਿਜਲੀ ਦਫ਼ਤਰ ਜੋ ਕਿ ਮੇਨ ਸੜਕ ਨਾਲੋਂ ਕਰੀਬ 6 ਫੁੱਟ ਨੀਵਾਂ ਹੈ 'ਚ ਮੀਂਹ ਦਾ ਪਾਣੀ ਵੜਨ ਨਾਲ ਦਫ਼ਤਰੀ ਕੰਪਿਊਟਰ ਤੇ ਰਿਕਾਰਡ ਦਾ ਨੁਕਸਾਨ ਵੱਡੇ ਪੱਧਰ ...
ਨਸ਼ਾ ਤਸਕਰ ਨੂੰ ਅਦਾਲਤ ਨੇ ਸੁਣਾਈ 10 ਸਾਲ ਦੀ ਕੈਦ
. . .  about 2 hours ago
ਸੰਗਰੂਰ, 16 ਜੁਲਾਈ (ਧੀਰਜ ਪਸ਼ੋਰੀਆ)- ਵਧੀਕ ਸੈਸ਼ਨ ਜੱਜ ਸਮਰਿਤੀ ਧੀਰ ਦੀ ਅਦਾਲਤ ਨੇ ਪੋਸਤ ਡੋਡਿਆਂ ਦੀ ਤਸਕਰੀ ਕਰਨ ਦੇ ਦੋਸ਼ਾਂ 'ਚ ਇੱਕ ਵਿਅਕਤੀ ਨੂੰ 10 ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਪੁਲਿਸ ਥਾਣਾ ਸਦਰ ਧੂਰੀ ਵਿਖੇ...
ਵਿਜੀਲੈਂਸ ਟੀਮ ਵੱਲੋਂ ਮਾਲ ਵਿਭਾਗ ਦਾ ਪਟਵਾਰੀ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  about 2 hours ago
ਜ਼ੀਰਾ, 16 ਜੁਲਾਈ- ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਵਿਜੀਲੈਂਸ ਟੀਮ ਫ਼ਿਰੋਜ਼ਪੁਰ ਨੇ ਤਹਿਸੀਲ ਜ਼ੀਰਾ ਦੇ ਮਾਲ ਹਲਕਾ ਠੱਠਾ ਕਿਸ਼ਨ ਸਿੰਘ 'ਚ ਤਾਇਨਾਤ ਪਟਵਾਰੀ ਰਾਜਿੰਦਰ ਸਿੰਘ ਉਰਫ਼ ਰਾਜੂ ਨੂੰ ਇੱਕ ਕਿਸਾਨ ਪਾਸੋਂ 4 ਹਜ਼ਾਰ ...
ਨਕਲੀ ਬੀਜ ਅਤੇ ਕੀੜੇਮਾਰ ਦਵਾਈਆਂ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਹੋਈ ਸਰਕਾਰ
. . .  about 2 hours ago
ਚੰਡੀਗੜ੍ਹ, 16 ਜੁਲਾਈ- ਕਿਸਾਨਾਂ ਨੂੰ ਨਕਲੀ ਬੀਜ ਅਤੇ ਕੀੜੇਮਾਰ ਦਵਾਈਆਂ ਵੇਚਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਇੱਕ ਮੋਬਾਇਲ ਹੈਲਪ ਲਾਈਨ ਨੰਬਰ 8437312288 ਅਤੇ ਈ-ਮੇਲ...
ਕੈਪਟਨ ਵੱਲੋਂ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 16 ਜੁਲਾਈ - ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਸਦ ਮੈਂਬਰਾਂ ਨੂੰ ਮਿਲ ਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਈ। ਉਨ੍ਹਾਂ ਕਿਹਾ ਕਿ ਸੰਸਦ ....
ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕੀਤਾ ਗਿਆ ਕਾਬੂ
. . .  about 3 hours ago
ਨਾਭਾ, 16 ਜੁਲਾਈ (ਕਰਮਜੀਤ ਸਿੰਘ)- ਥਾਣਾ ਕੋਤਵਾਲੀ ਦੇ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਵੱਲੋਂ ਇੱਕ ਵਿਅਕਤੀ ਨੂੰ 480 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਹਿਚਾਣ ਮਲਕਿੰਦਰ ਸਿੰਘ ਵਾਸੀ ਰਾਮਦਾਸੀਆਂ ....
ਪੰਜਾਬ ਨੂੰ ਤਬਾਹੀ ਦੇ ਕੰਡੇ 'ਤੇ ਲਿਆਏ ਅਕਾਲੀ ਅਤੇ ਕਾਂਗਰਸੀਏ -ਬੈਂਸ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਦੂਜੇ ਸੂਬਿਆਂ ਤੋਂ ਪਾਣੀ ਦੀ ਕੀਮਤ ਵਸੂਲੀ ਸਬੰਧੀ ਸ਼ੁਰੂ ਕੀਤੇ ਅੰਦੋਲਨ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ...
ਕਰਨਾਟਕ ਦੇ ਬਾਗ਼ੀ ਵਿਧਾਇਕਾਂ ਦੀ ਅਰਜ਼ੀ 'ਤੇ ਸੁਪਰੀਮ ਕੋਰਟ ਵਲੋਂ ਕੱਲ੍ਹ ਸੁਣਾਇਆ ਜਾਵੇਗਾ ਫ਼ੈਸਲਾ
. . .  about 3 hours ago
ਨਵੀਂ ਦਿੱਲੀ, 16 ਜੁਲਾਈ- ਸੁਪਰੀਮ ਕੋਰਟ ਵਲੋਂ ਕਰਨਾਟਕ ਦੇ ਬਾਗ਼ੀ ਵਿਧਾਇਕਾਂ ਦੀ ਅਰਜ਼ੀ 'ਤੇ ਫ਼ੈਸਲਾ ਕੱਲ੍ਹ ਭਾਵ ਕਿ ਬੁੱਧਵਾਰ ਸਵੇਰੇ ਸੁਣਾਇਆ ਜਾਵੇਗਾ। ਅਦਾਲਤ ਵਲੋਂ ਫ਼ੈਸਲਾ ਸਵੇਰੇ...
ਭੇਦਭਰੇ ਹਾਲਾਤ 'ਚ ਮਿਲੀ ਔਰਤ ਅਤੇ ਮਾਸੂਮ ਬੱਚੀ ਦੀ ਲਾਸ਼
. . .  about 3 hours ago
ਚੋਹਲਾ ਸਾਹਿਬ, 16 ਜੁਲਾਈ (ਬਲਵਿੰਦਰ ਸਿੰਘ ਚੋਹਲਾ)- ਇੱਥੋਂ ਨਜ਼ਦੀਕੀ ਪਿੰਡ ਰਾਣੀ ਵਲਾਹ ਵਿਖੇ ਪਾਣੀ ਵਾਲੇ ਸੂਏ 'ਚੋਂ ਭੇਦਭਰੇ ਹਾਲਾਤ 'ਚ ਇੱਕ ਔਰਤ ਅਤੇ ਇੱਕ ਬੱਚੀ ਦੀ ਲਾਸ਼ ਮਿਲੀ ਹੈ। ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਥਾਣਾ ਚੋਹਲਾ ਸਾਹਿਬ...
ਤਪਾ ਖੇਤਰ 'ਚ ਤੇਜ਼ ਮੀਂਹ ਕਾਰਨ ਪਾਣੀ 'ਚ ਡੁੱਬੀ ਸੈਂਕੜੇ ਏਕੜ ਝੋਨੇ ਦੀ ਫ਼ਸਲ
. . .  about 3 hours ago
22 ਜੁਲਾਈ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਦਿੱਤਾ ਜਾਵੇਗਾ ਧਰਨਾ
. . .  about 3 hours ago
ਪਾਣੀ ਦਾ ਫਲੋ ਵਧਣ ਕਾਰਨ ਪਟਿਆਲਾ 'ਚ ਖ਼ਾਲੀ ਕਰਵਾਈਆਂ ਗਈਆਂ ਕਾਲੋਨੀਆਂ
. . .  about 4 hours ago
ਨੇਪਾਲ 'ਚ ਆਏ ਹੜ੍ਹ ਕਾਰਨ 78 ਲੋਕਾਂ ਦੀ ਮੌਤ
. . .  about 4 hours ago
ਮੁੰਬਈ ਇਮਾਰਤ ਹਾਦਸਾ : ਮਲਬੇ ਹੇਠੋਂ ਕੱਢਿਆ ਗਿਆ ਮਾਸੂਮ ਬੱਚਾ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 11 ਜੇਠ ਸੰਮਤ 550

ਰਾਸ਼ਟਰੀ-ਅੰਤਰਰਾਸ਼ਟਰੀ

ਟੈਕਸਾਸ ਸਕੂਲ 'ਚ ਮਾਰੀ ਗਈ ਪਾਕਿ ਵਿਦਿਆਰਥਣ ਦੀ ਮਿ੍ਤਕ ਦੇਹ ਕਰਾਚੀ ਪਹੁੰਚੀ

ਕਰਾਚੀ, 23 ਮਈ (ਏਜੰਸੀ)- ਟੈਕਸਾਸ ਦੇ ਸਾਂਤਾ ਫੀ ਹਾਈ ਸਕੂਲ 'ਚ ਗੋਲੀਬਾਰੀ ਦੀ ਘਟਨਾ 'ਚ ਮਾਰੀ ਗਈ 17 ਸਾਲਾ ਪਾਕਿਸਤਾਨੀ ਵਿਦਿਆਰਥਣ ਦੀ ਮਿ੍ਤਕ ਦੇਹ ਕਰਾਚੀ ਸ਼ਹਿਰ ਪਹੁੰਚ ਗਈ, ਜਿਸ ਤੋਂ ਬਾਅਦ ਅੱਜ ਇੱਥੇ ਨਮਾਜ਼-ਏ-ਜ਼ਨਾਜ਼ਾ ਰਸਮ ਅਦਾ ਕੀਤੀ ਗਈ | ਸਾਂਤਾ ਫੀ ਹਾਈ ਸਕੂਲ 'ਚ ...

ਪੂਰੀ ਖ਼ਬਰ »

ਤਜਿੰਦਰ ਸਿੰਘ ਧਾਮੀ, ਹਰਬਿੰਦਰ ਸਿੰਘ ਖੋਸਾ ਨੇ ਮੇਅਰ ਤੇ ਸੋਹਣ ਸਿੰਘ ਸਮਰਾ ਨੇ ਡਿਪਟੀ ਮੇਅਰ ਵਜੋਂ ਚੁੱਕੀ ਸਹੁੰ

ਲੰਡਨ, 23 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ. ਕੇ. ਵਿਚ ਕਿਸੇ ਵੇਲੇ ਭਾਰਤੀਆਂ ਨੂੰ ਆਪਣੇ ਹੱਕਾਂ ਲਈ ਜੱਦੋ ਜਹਿਦ ਕਰਨੀ ਪੈਂਦੀ ਸੀ¢ ਪਰ ਅੱਜ ਯੂ. ਕੇ. ਵਿਚ ਸਿਆਸੀ ਪੱਖੋਂ ਪੰਜਾਬੀ ਭਾਈਚਾਰਾ ਕਾਫ਼ੀ ਸਰਗਰਮ ਹੋ ਚੁੱਕਾ ਹੈ¢ ਬੀਤੀ ਕੱਲ੍ਹ ਲੰਡਨ ਦੀਆਂ ਤਿੰਨ ਕੌਾਸਲਾਂ ...

ਪੂਰੀ ਖ਼ਬਰ »

ਮਾਂਟਰੀਅਲ ਵਿਖੇ ਸਜਾਇਆ ਅਲੌਕਿਕ ਨਗਰ ਕੀਰਤਨ

ਟੋਰਾਂਟੋ, 23 ਮਈ (ਹਰਜੀਤ ਸਿੰਘ ਬਾਜਵਾ)-ਬੀਤੇ ਦਿਨੀਂ ਮਾਂਟਰੀਅਲ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਨਾਨਕ ਦਰਬਾਰ (ਲਸਾਲ) ਵਿਖੇ ਸਜਾਇਆ ਗਿਆ ਜਿੱਥੇ ਕਿ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ | ਐੱਸ. ਢਿੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਦਾ ਆਲਾ-ਦੁਆਲਾ ਕੇਸਰੀ ਰੰਗ ਵਿਚ ਰੰਗਿਆ ਪ੍ਰਤੀਤ ਹੋ ਰਿਹਾ ਸੀ ਜਿੱਥੇ ਕਿ ਟੋਰਾਂਟੋ, ਔਟਵਾ ਅਤੇ ਹੋਰ ਇਲਾਕਿਆਂ ਤੋਂ ਵੀ ਸੰਗਤਾਂ ਨੇ ਸ਼ਮੂਲੀਅਤ ਕੀਤੀ | ਪੰਜ ਪਿਆਰਿਆਂ ਦੀ ਅਗਵਾਈ ਵਿਚ 'ਜੋ ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਆਰੰਭ ਹੋਏ ਨਗਰ ਕੀਰਤਨ ਵਿਚ ਇਲਾਕੇ ਦੇ ਅਨੇਕਾਂ ਹੀ ਸਿਆਸੀ ਅਤੇ ਗੈਰ ਸਿਆਸੀ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ ਜਦੋਂ ਕਿ ਸ਼ਹਿਰ ਦੀ ਮੇਅਰ ਅਤੇ ਪੁਲਿਸ ਮੁਖੀ ਵੀ ਇਸ ਦੌਰਾਨ ਹਾਜ਼ਰ ਰਹੇ |
ਇਸ ਮੌਕੇ ਜਿੱਥੇ ਗੁਰੂ ਕਾ ਲੰਗਰ ਅਟੁੱਟ ਵਰਤਿਆ ਉੱਥੇ ਹੀ ਮਾਲਟਨ ਗੁਰਦੁਆਰਾ ਸਾਹਿਬ ਤੋਂ ਸ. ਰਣਜੀਤ ਸਿੰਘ ਸੇਖੋਂ, ਓਾਟਾਰੀਓ ਖ਼ਾਲਸਾ ਦਰਬਾਰ ਡਿਕਸੀ ਗੁਰੂਘਰ ਤੋਂ ਸ. ਅਮਰਜੀਤ ਸਿੰਘ ਮਾਨ ਤੋਂ ਇਲਾਵਾ ਰੈਕਸਡੇਲ ਗੁਰੂਘਰ, ਗਲਿਡਨ ਗੁਰੂਘਰ ਬਰੈਂਪਟਨ, ਅੋਟਵਾ ਗੁਰੂਘਰ ਦੇ ਸੇਵਾਦਾਰ ਅਤੇ ਭਾਈ ਭੁਪਿੰਦਰ ਸਿੰਘ ਬੁੱਧ ਸਿੰਘ ਵਾਲਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਇਸ ਮੌਕੇ ਸਟੇਜ ਦੀ ਸੇਵਾ ਭਾਈ ਹਰਜੀਤ ਸਿੰਘ ਅਤੇ ਭਾਈ ਸੁਰਜੀਤ ਸਿੰਘ ਭਾਊ ਨੇ ਨਿਭਾਈ ਜਦੋਂ ਕਿ ਇਸ ਦੌਰਾਨ ਅਨੇਕਾਂ ਹੀ ਪ੍ਰਾਣੀ ਅੰਮਿ੍ਤ ਛਕ ਕੇ ਗੁਰੂ ਵਾਲੇ ਵੀ ਬਣੇ | ਇਸ ਧਾਰਮਿਕ ਸਮਾਗਮ ਦੌਰਾਨ ਅਨੇਕਾਂ ਹੀ ਰਾਗੀ ਜਥਿਆਂ ਵਲੋਂ ਜਿੱਥੇ ਸਾਰਿਆਂ ਨੂੰ ਗੁਰਬਾਣੀ ਨਾਲ ਜੁੜਨ ਦਾ ਸੱਦਾ ਦਿੰਦਿਆਂ ਰਸ ਭਿੰਨਾਂ ਕੀਰਤਨ ਕੀਤਾ ਉੱਥੇ ਹੀ ਢਾਡੀ ਜਥਿਆਂ ਵਲੋਂ ਜ਼ੋਸ਼ੀਲੀਆਂ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅੰਤ ਵਿਚ ਗੁਰੂਘਰ ਲਸਾਲ ਦੇ ਸੇਵਾਦਾਰ ਜਥੇਦਾਰ ਸੰਤੋਖ ਸਿੰਘ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ |


ਖ਼ਬਰ ਸ਼ੇਅਰ ਕਰੋ

ਵੋਡਾਫ਼ੋਨ ਨੇ ਗਾਹਕ ਨੂੰ ਭੇਜਿਆ 2 ਪੈਸੇ ਦਾ ਚੈੱਕ, 'ਇੰਡੀਆ ਬੁੱਕ ਆਫ਼ ਰਿਕਾਰਡਜ਼' ਵਿਚ ਦਰਜ ਹੋਇਆ ਨਾਂਅ

ਮੋਰਬੀ, 23 ਮਈ (ਏਜੰਸੀ)- ਕਰੋੜਾਂ ਦਾ ਕਾਰੋਬਾਰ ਕਰਨ ਵਾਲੀ ਮਲਟੀ ਨੈਸ਼ਨਲ ਟੈਲੀਕਾਮ ਕੰਪਨੀ ਵੋਡਾਫ਼ੋਨ ਨੇ ਇਕ 98 ਪੈਸੇ ਬਕਾਇਆ ਰਹਿਣ 'ਤੇ ਇਕ ਵਿਅਕਤੀ ਦੀ ਸਰਵਿਸ ਬੰਦ ਕਰ ਦਿੱਤੀ | ਵਿਅਕਤੀ ਨੇ ਕੰਪਨੀ ਨੂੰ ਇਕ ਰੁਪਏ ਦਾ ਭੁਗਤਾਨ ਕੀਤਾ, ਜਿਸ ਤੋਂ ਬਾਅਦ ਉਸ ਦੀ ਸਰਵਿਸ ਮੁੜ ...

ਪੂਰੀ ਖ਼ਬਰ »

ਯੂ. ਕੇ. ਵਿਚ ਲਾਪਤਾ ਭਾਰਤੀ ਵਿਦਿਆਰਥੀ ਮਾਪਿਆ ਨੂੰ ਮਿਲਿਆ

ਲੈਸਟਰ (ਇੰਗਲੈਂਡ), 23 ਮਈ (ਸੁਖਜਿੰਦਰ ਸਿੰਘ ਢੱਢੇ)-ਇੰਗਲੈਂਡ ਦੇ ਮਿਡਲੈਂਡ ਇਲਾਕੇ ਦੇ ਇਕ ਸਕੂਲ ਦੀਆਂ ਪ੍ਰੀਖਿਆਵਾਂ 'ਚੋਂ ਵਧੀਆ ਅੰਕ ਪ੍ਰਾਪਤ ਕਰਨ ਤੋਂ ਬਾਅਦ ਕਥਿਤ ਤੌਰ 'ਤੇ ਧੋਖੇਬਾਜ਼ੀ ਦੇ ਲੱਗੇ ਦੋਸ਼ਾਂ ਤੋਂ ਬਾਅਦ ਬੀਤੇ ਸ਼ੁੱਕਰਵਾਰ ਨੂੰ 15 ਸਾਲ ਦਾ ਭਾਰਤੀ ...

ਪੂਰੀ ਖ਼ਬਰ »

ਰਾਜਕੁਮਾਰੀ ਡਾਇਨਾ ਦਾ ਭਤੀਜਾ ਲਵੇਗਾ ਪਿ੍ੰਸ ਹੈਰੀ ਦੀ ਥਾਂ

ਲੈਸਟਰ (ਇੰਗਲੈਂਡ), 23 ਮਈ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਾਹੀ ਪਰਿਵਾਰ ਦੇ ਰਾਜ ਕੁਮਾਰ ਪਿ੍ੰਸ ਹੈਰੀ ਅਤੇ ਅਮਰੀਕੀ ਅਦਾਕਾਰਾ ਮੇਘਨਾ ਮਾਰਕਲੇ ਦੇ ਵਿਆਹ ਮੌਕੇ ਵੱਡੀ ਪੱਧਰ 'ਤੇ ਕੀਤੇ ਗਏ ਸਮਾਰੋਹ ਦੁਨੀਆ ਭਰ 'ਚ ਚਰਚਾ 'ਚ ਰਹੇ | ਉੱਥੇ ਪਿ੍ੰਸ ਹੈਰੀ ਨਾਲ ਵਿਆਹ ...

ਪੂਰੀ ਖ਼ਬਰ »

ਆਸਟ੍ਰੇਲੀਆ 'ਚ ਪੰਜਾਬੀ ਦੀ ਕੰਪਨੀ ਨੂੰ ਹੋਇਆ 59 ਲੱਖ ਰੁਪਏ ਦਾ ਜੁਰਮਾਨਾ

ਸਿਡਨੀ, 23 ਮਈ (ਹਰਕੀਰਤ ਸਿੰਘ ਸੰਧਰ)-ਨਿਊ ਸਾਊਥ ਵੇਲਜ਼ ਸੂਬੇ ਵਿਚ ਇਕ ਪੰਜਾਬੀ ਦੀ ਕੰਪਨੀ ਨੂੰ 1 ਲੱਖ 18 ਹਜ਼ਾਰ ਡਾਲਰ ਦਾ ਜੁਰਮਾਨਾ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਇਕ ਔਰਤ ਨੇ ਅਦਾਲਤ ਵਿਚ ਸ਼ਿਕਾਇਤ ਦਰਜ ਕੀਤੀ ਕਿ ਉਸ ਦੇ ਕੰਮ ਮਾਲਕ ਵਲੋਂ ਉਸ ਨੂੰ ਪ੍ਰੈਗਨੈਂਟ ...

ਪੂਰੀ ਖ਼ਬਰ »

ਸ਼ਾਹੀ ਵਿਆਹ 'ਚ ਮਿਲੇ ਤੋਹਫ਼ਿਆਂ ਦੀ ਲੋਕਾਂ ਨੇ ਲਗਾਈ ਆਨਲਾਈਨ ਬੋਲੀ

ਲੈਸਟਰ (ਇੰਗਲੈਂਡ), 23 ਮਈ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਪਿ੍ੰਸ ਹੈਰੀ ਅਤੇ ਮੇਘਨ ਮਾਰਕਲ ਬੀਤੇ ਸਨਿਚਰਵਾਰ ਨੂੰ ਵਿਆਹ ਦੇ ਬੰਧਨ ਵਿਚ ਬੱਝੇ ਹਨ ਅਤੇ ਇਸ ਸ਼ਾਹੀ ਵਿਆਹ ਵਿਚ ਬਾਲੀਵੁੱਡ ਅਦਾਕਾਰਾ ਪਿ੍ਅੰਕਾ ਚੋਪੜਾ ਸਮੇਤ ਕਈ ਨਾਮੀ ਹਸਤੀਆਂ ਵੀ ਪਹੁੰਚੀਆਂ ਸਨ¢ ...

ਪੂਰੀ ਖ਼ਬਰ »

ਪ੍ਰੇਮ ਸਿੰਘ ਚੰਦੂਮਾਜਰਾ ਦਾ ਨਿਊਯਾਰਕ 'ਚ ਸਨਮਾਨ

ਨਿਊਯਾਰਕ, 23 ਮਈ (ਸੂਰਤ ਸਿੰਘ ਪੱਡਾ)-ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਆਪਣੀ ਅਮਰੀਕੀ ਫੇਰੀ ਦੌਰਾਨ ਵੱਖ-ਵੱਖ ਸ਼ਹਿਰਾਂ ਵਿਚ ਅਕਾਲੀ ਪਾਰਟੀ ਦੇ ਕਾਰਕੁਨਾਂ ਨੂੰ ਮਿਲੇ | ਇਸ ਦੇ ਨਾਲ ਉਹ ਨਿਊਯਾਰਕ ਦੇ ਪ੍ਰਸਿੱਧ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਰਿਚਮੰਡ ...

ਪੂਰੀ ਖ਼ਬਰ »

ਪੋਲਿਸ਼ ਨਾਵਲਕਾਰ ਓਲਗਾ ਤੋਕਾਰਕਜੁਕ ਨੇ ਜਿੱਤਿਆ 'ਮੈਨ ਬੁੱਕਰ ਇੰਟਰਨੈਸ਼ਨਲ ਪੁਰਸਕਾਰ'

ਲੰਡਨ, 23 ਮਈ (ਏਜੰਸੀ)- ਪੋਲਿਸ਼ ਨਾਵਲਕਾਰ ਓਲਗਾ ਤੋਕਾਰਕਜੁਕ ਨੇ ਬੀਤੇ ਦਿਨ 'ਫਲਾਇਟ' ਨਾਵਲ ਲਈ 'ਮੈਨ ਬੁੱਕਰ ਇੰਟਰਨੈਸ਼ਨਲ ਪੁਰਸਕਾਰ' ਨੇ ਜਿੱਤ ਲਿਆ ਹੈ | ਇਸ ਨਾਵਲ ਨੂੰ ਅੰਗਰੇਜ਼ੀ 'ਚ ਵਧੀਆ ਅਨੁਵਾਦ ਲਈ ਚੁਣਿਆ ਗਿਆ ਹੈ | ਉਨ੍ਹਾਂ ਨੂੰ ਇਸ ਸਨਮਾਨ ਦੇ ਨਾਲ 67,000 ਡਾਲਰ ...

ਪੂਰੀ ਖ਼ਬਰ »

ਪ੍ਰਾਈਵੇਟ ਆਈ ਮੈਗਜ਼ੀਨ ਨੇ ਹੰਸਲੋ ਦੇ ਤਿੰਨ ਕੌਾਸਲਰਾਂ 'ਤੇ ਉਠਾਏ ਸਵਾਲ

ਲੰਡਨ, 23 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਇੰਗਲੈਂਡ ਦੇ ਇਕ ਮਹੀਨਾਵਾਰ ਮੈਗਜ਼ੀਨ ਪ੍ਰਾਈਵੇਟ ਆਈ ਨੇ ਆਪਣੇ ਇਕ ਕਾਲਮ ਵਿਚ ਹੰਸਲੋ ਦੇ ਤਿੰਨ ਨਵੇਂ ਚੁਣੇ ਗਏ ਕੌਾਸਲਰਾਂ 'ਤੇ ਸਵਾਲ ਉਠਾਏ ਹਨ | ਮੈਗਜ਼ੀਨ ਅਨੁਸਾਰ ਲੰਡਨ ਬਾਰੋ ਆਫ਼ ਹੰਸਲੋ ਦੇ ਸਾਬਕਾ ਮੇਅਰ ਅਤੇ ...

ਪੂਰੀ ਖ਼ਬਰ »

ਬਲਜਿੰਦਰ ਸਿੰਘ ਰਾਠੌਰ ਭਾਰਤੀ ਖ਼ੁਰਾਕ ਅਤੇ ਖੇਤੀ ਕੌਾਸਲ ਦੇ ਯੂ. ਕੇ. ਮਾਮਲਿਆਂ ਦੇ ਬਣੇ ਨਿਰਦੇਸ਼ਕ

ਲੰਡਨ, 23 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਾਰਤੀ ਖ਼ੁਰਾਕ ਤੇ ਖੇਤੀ ਕੌਾਸਲ (ਆਈ.ਸੀ.ਐਫ.ਏ.) ਕਿਸਾਨਾਂ, ਭੋਜਨ ਅਤੇ ਖੇਤੀ ਉਦਯੋਗ ਨਾਲ ਸਬੰਧਿਤ ਨੀਤੀਆਂ ਬਾਰੇ ਇਕ ਸੰਸਥਾ ਹੈ | ਜਿਸ ਦੇ ਚੇਅਰਮੈਨ ਡਾ. ਐਮ. ਜੇ. ਖ਼ਾਨ ਵਲੋਂ ਯੂ.ਕੇ. ਦੌਰੇ ਦੌਰਾਨ ਬਲਜਿੰਦਰ ਸਿੰਘ ਰਾਠੌਰ ...

ਪੂਰੀ ਖ਼ਬਰ »

ਸ਼ਹੀਦ ਸਿੰਘ ਭਗਤ ਕਲੱਬ ਹੇਜ਼ ਅਤੇ ਹੰਸਲੋ ਵਲੋਂ ਕਰਵਾਏ ਸਾਲਾਨਾ ਮੇਲੇ ਦੀ ਕਾਮਯਾਬੀ ਦੇ ਸਬੰਧ ਵਿਚ ਧੰਨਵਾਦ ਸਮਾਗਮ

ਲੰਡਨ, 23 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸ਼ਹੀਦ ਸਿੰਘ ਭਗਤ ਕਲੱਬ ਹੇਜ਼ ਅਤੇ ਹੰਸਲੋ ਵਲੋਂ ਕਰਵਾਏ ਸਾਲਾਨਾ ਮੇਲੇ ਦੀ ਕਾਮਯਾਬੀ ਦੇ ਸਬੰਧ ਵਿਚ ਧੰਨਵਾਦ ਸਮਾਗਮ ਅਰੋਮਾ ਜੈਡਿੰਗ ਲੇਨ ਹੇਜ਼ ਵਿਖੇ ਕਰਵਾਇਆ ਗਿਆ | ਜਿੱਥੇ ਕਲਾਕਾਰਾਂ ਅਤੇ ਕਲੱਬ ਨੂੰ ਸਹਿਯੋਗ ਦੇਣ ...

ਪੂਰੀ ਖ਼ਬਰ »

ਦਵਿੰਦਰ ਸਿੰਘ ਬੈਂਸ ਵਲੋਂ ਸੁਰਿੰਦਰ ਸਿੰਘ ਮਾਣਕ ਨੂੰ ਕਬੱਡੀ ਫੈਡਰੇਸ਼ਨ ਯੂ. ਕੇ. ਦੇ ਪ੍ਰਧਾਨ ਬਣਨ 'ਤੇ ਵਧਾਈ

ਲੰਡਨ, 23 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰਦੁਆਰਾ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਦੇ ਸਾਬਕਾ ਪ੍ਰਧਾਨ ਦਵਿੰਦਰ ਸਿੰਘ ਬੈਂਸ ਸ਼ਿੰਦੀ ਏ ਵੰਨ ਨੇ ਇੰਗਲੈਂਡ ਕਬੱਡੀ ਫੈਡਰੇਸ਼ਨ ਯੂ. ਕੇ. ਦੇ ਸਰਬ ਸੰਮਤੀ ਨਾਲ ਨਵੇਂ ਚੁਣੇ ਪ੍ਰਧਾਨ ਅਤੇ ਉੱਘੇ ਵਕੀਲ ਸੁਰਿੰਦਰ ...

ਪੂਰੀ ਖ਼ਬਰ »

ਆਿਖ਼ਰ ਕਦੋਂ ਖ਼ਤਮ ਹੋਵੇਗੀ ਇਟਾਲੀਅਨ ਲੋਕਾਂ ਦੀ ਨਵੀਂ ਸਰਕਾਰ ਤੇ ਨਵੇਂ ਪ੍ਰਧਾਨ ਮੰਤਰੀ ਦੇ ਬਣਨ ਦੀ ਉਡੀਕ

*ਸੱਜੇ ਪੱਖੀ ਪਾਰਟੀਆਂ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸੁਝਾਏ ਵਕੀਲ ਜੁਸੇਪੇ ਕੋਨਤੇ ਵਿਵਾਦਾਂ ਦੇ ਘੇਰੇ 'ਚ *ਯੂਰਪੀਅਨ ਯੂਨੀਅਨ ਵਲੋਂ ਇਟਲੀ ਦੇ ਕਰਜ਼ੇ ਕਾਰਨ ਸਲਵੀਨੀ ਅਤੇ ਮਾਈਓ ਨੂੰ ਚੇਤਾਵਨੀ

ਵਿਰੋਨਾ (ਇਟਲੀ), 23 ਮਈ (ਇੰਦਰਜੀਤ ਸਿੰਘ ਲੁਗਾਣਾ)-ਇਸ ਵਿਚ ਕੋਈ ਭੁੱਲ-ਭੁਲੇਖਾ ਨਹੀਂ ਕਿ ਇਸ ਸਮੇਂ ਇਟਲੀ ਦੀ ਨਵੀਂ ਸਰਕਾਰ ਨੂੰ ਲੈ ਕੇ ਇਟਾਲੀਅਨ ਲੋਕ ਕਾਫ਼ੀ ਚਿੰਤਤ ਹਨ ਕਿਉਂਕਿ ਦੋ ਢਾਈ ਮਹੀਨੇ ਬੀਤ ਜਾਣ ਦੇ ਬਾਅਦ ਵੀ ਸੱਜੇ ਪੱਖੀ ਰਾਜਨੀਤਿਕ ਪਾਰਟੀਆਂ ਆਪਣੀ ਸਰਕਾਰ ...

ਪੂਰੀ ਖ਼ਬਰ »

ਸਨਬੋਨੀਫਾਚੋ ਵਿਖੇ ਗੁਰਮਤਿ ਦੀਵਨ 'ਚ ਭਾਈ ਬਲਜੀਤ ਸਿੰਘ ਦਿੱਲੀ ਵਾਲੇ ਭਰਨਗੇ ਹਾਜ਼ਰੀ

ਵੀਨਸ (ਇਟਲੀ), 23 ਮਈ (ਹਰਦੀਪ ਸਿੰਘ ਕੰਗ)-ਉੱਘੇ ਪ੍ਰਚਾਰਕ ਭਾਈ ਬਲਜੀਤ ਸਿੰਘ ਦਿੱਲੀ ਜੋ ਕਿ ਬੀਤੇ ਕੁਝ ਦਿਨਾਂ ਤੋਂ ਪ੍ਰਚਾਰ ਲਈ ਇਟਲੀ ਪਹੁੰਚੇ ਹੋਏ ਹਨ, ਉਹ ਮਿਤੀ 26 ਅਤੇ 27 ਮਈ ਨੂੰ ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ (ਵਿਰੋਨਾ) ਵਿਖੇ ਗੁਰਮਤਿ ...

ਪੂਰੀ ਖ਼ਬਰ »

'ਵੈਸਟ ਕੋਸਟ ਸਿੱਖਜ਼' ਵੱਲੋਂ ਗੁਰਮਤਿ ਕੈਂਪ ਲਗਾਇਆ

ਪਰਥ, 23 ਮਈ (ਬਲਦੇਵ ਸਿੰਘ)-'ਵੈਸਟ ਕੋਸਟ ਸਿੱਖਜ਼' ਵਲੋਂ 'ਅਕਾਲ ਫੌਜ ਸਿਡਨੀ' ਅਤੇ 'ਸਿੱਖ ਗੁਰਦੁਆਰਾ ਪਰਥ' ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਬੈਨਿਟ ਸਪਰਿੰਗ ਵਿਖੇ ਗੁਰਮਤਿ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਬੱਚਿਆਂ ਅਤੇ ਮਾਤਾ-ਪਿਤਾ ਦੀਆਂ ਗੁਰਮਤਿ ਸਬੰਧੀ ...

ਪੂਰੀ ਖ਼ਬਰ »

ਆਸਟ੍ਰੇਲੀਆ ਵਿਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਧਰਮ ਬਣਿਆ 'ਹਿੰਦੂ'

ਸਿਡਨੀ, 23 ਮਈ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਵਿਚ ਹਿੰਦੂ ਧਰਮ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਧਰਮ ਸਾਹਮਣੇ ਆਇਆ ਹੈ | ਅੰਕੜਿਆਂ ਮੁਤਾਬਿਕ 30 ਸਾਲ ਪਹਿਲਾਂ ਦੀ ਤੁਲਨਾ ਦੇ ਮੁਕਾਬਲੇ 20 ਗੁਣਾ ਜ਼ਿਆਦਾ ਹਿੰਦੂ ਅੱਜ ਆਸਟ੍ਰੇਲੀਆ ਵਿਚ ਰਹਿ ਰਹੇ ਹਨ | ਆਸਟ੍ਰੇਲੀਆ ਦੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX