ਤਾਜਾ ਖ਼ਬਰਾਂ


ਲੁਧਿਆਣਾ 'ਚ ਹੌਜ਼ਰੀ ਫੈਕਟਰੀ 'ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਹੋਇਆ ਸੁਆਹ
. . .  25 minutes ago
ਲੁਧਿਆਣਾ, 23 ਜੁਲਾਈ (ਅਮਰੀਕ ਸਿੰਘ ਬੱਤਰਾ)- ਅੱਜ ਤੜਕੇ ਕਰੀਬ 4 ਵਜੇ ਨੂਰਵਾਲਾ ਰੋਡ ਨੇੜੇ ਸਥਿਤ ਇੱਕ ਹੌਜ਼ਰੀ ਫੈਕਟਰੀ 'ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਬੁਝਾਊ ਦਸਤੇ ਦੇ ਇੱਕ ਅਧਿਕਾਰੀ ਨੇ ਇਸ ਬਾਰੇ...
ਟੋਲ ਟੈਕਸ ਬੈਰੀਅਰ ਨਿੱਝਰਪੁਰਾ ਵਿਖੇ ਅਚਾਨਕ ਕਾਰ ਨੂੰ ਲੱਗੀ ਅੱਗ
. . .  34 minutes ago
ਜੰਡਿਆਲਾ ਗੁਰੂ, 23 ਜੁਲਾਈ (ਰਣਜੀਤ ਸਿੰਘ ਜੋਸਨ)- ਨੈਸ਼ਨਲ ਹਾਈਵੇਅ 'ਤੇ ਜੰਡਿਆਲਾ ਗੁਰੂ ਨਜ਼ਦੀਕ ਬਣੇ ਟੋਲ ਟੈਕਸ ਬੈਰੀਅਰ ਨਿੱਝਰਪੁਰਾ ਵਿਖੇ ਅੱਜ ਅਚਾਨਕ ਇਕ ਕਾਰ ਨੂੰ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਲੋਕਾਂ ਵਲੋਂ ਕਾਰ ਸਵਾਰ ਵਿਅਕਤੀਆਂ ਨੂੰ...
ਮੋਟਰਸਾਈਕਲ ਵਲੋਂ ਟੱਕਰ ਮਾਰੇ ਜਾਣ ਕਾਰਨ ਔਰਤ ਦੀ ਮੌਤ
. . .  33 minutes ago
ਕਾਹਨੂੰਵਾਨ, 23 ਜੁਲਾਈ (ਹਰਜਿੰਦਰ ਸਿੰਘ ਜੱਜ)- ਸਥਾਨਕ ਚੱਕ ਸ਼ਰੀਫ਼ ਰੋਡ ਥਾਣੇ ਵਾਲੀ ਗਲੀ ਨਜ਼ਦੀਕ ਇੱਕ ਮੋਟਰਸਾਈਕਲ ਵਲੋਂ ਟੱਕਰ ਮਾਰੇ ਜਾਣ ਕਾਰਨ ਔਰਤ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕਾ ਦੀ ਪਹਿਚਾਣ ਦਰਸ਼ਨਾ ਦੇਵੀ (55) ਪਤਨੀ ਅਰੁਣ...
'84 ਸਿੱਖ ਵਿਰੋਧੀ ਦੰਗਾ ਮਾਮਲਾ : ਹਾਈਕੋਰਟ ਵਲੋਂ ਦੋਸ਼ੀ ਕਰਾਰੇ ਗਏ 33 ਲੋਕਾਂ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ
. . .  about 1 hour ago
ਨਵੀਂ ਦਿੱਲੀ, 23 ਜੁਲਾਈ- ਸੁਪਰੀਮ ਕੋਰਟ ਨੇ ਅੱਜ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸੰਬੰਧਿਤ ਇੱਕ ਮਾਮਲੇ 'ਚ ਉਨ੍ਹਾਂ 33 ਲੋਕਾਂ ਨੂੰ ਜ਼ਮਾਨਤ ਦੇ ਦਿੱਤੀ ਹੈ, ਜਿਨ੍ਹਾਂ ਨੂੰ ਦਿੱਲੀ ਹਾਈਕੋਰਟ ਨੇ ਇਸ ਮਾਮਲੇ 'ਚ 5-5 ਸਾਲ ਦੀ ਸਜ਼ਾ ਸੁਣਾਈ ਸੀ। ਦਿੱਲੀ ਹਾਈਕੋਰਟ ਦੇ...
ਆਪਣੇ ਸਕੂਲ ਦੀ ਬੱਸ ਦੀ ਲਪੇਟ 'ਚ ਆਉਣ ਕਾਰਨ ਬੱਚੇ ਦੀ ਮੌਤ
. . .  about 1 hour ago
ਜਲੰਧਰ, 23 ਜੁਲਾਈ- ਜਲੰਧਰ 'ਚ ਇੱਕ ਨਿੱਜੀ ਸਕੂਲ ਦੀ ਬੱਸ ਦੀ ਲਪੇਟ 'ਚ ਆਉਣ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਹਿਚਾਣ ਆਰਵ ਮਹਿਤਾ ਵਾਸੀ ਭੈਰੋ ਬਾਜ਼ਾਰ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਛੁੱਟੀ ਤੋਂ ਬਾਅਦ ਬੱਚੇ ਦੇ ਪਰਿਵਾਰਕ...
ਲਾਦੇਨ ਦਾ ਪਤਾ ਲਗਾਉਣ 'ਚ ਸੀ. ਏ. ਆਈ. ਨੂੰ ਆਈ. ਐੱਸ. ਆਈ. ਦੀ ਸੂਚਨਾ ਨਾਲ ਮਿਲੀ ਮਦਦ- ਇਮਰਾਨ ਖ਼ਾਨ
. . .  about 1 hour ago
ਵਾਸ਼ਿੰਗਟਨ, 23 ਜੁਲਾਈ- ਪਾਕਿਸਤਾਨ ਦੀ ਸ਼ਕਤੀਸ਼ਾਲੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਨੇ ਸੀ. ਏ. ਆਈ. ਨੂੰ ਉਹ ਸੂਚਨਾ ਮੁਹੱਈਆ ਕਰਾਈ ਸੀ, ਜਿਸ ਨੇ ਅਮਰੀਕਾ ਨੂੰ ਅਲਕਾਇਦਾ ਦੇ ਆਕਾ ਓਸਾਮਾ ਬਿਨ ਲਾਦੇਨ ਦਾ ਪਤਾ ਲਾਉਣ ਅਤੇ ਮਾਰਨ 'ਚ ਮਦਦ...
ਮਹਿਲ ਕਲਾਂ ਨੇੜੇ ਸਾਬਕਾ ਅਕਾਲੀ ਆਗੂ ਪੰਮਾ ਸਿੱਧੂ ਮੂੰਮ 'ਤੇ ਦੋ ਹਮਲਾਵਰਾਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ
. . .  about 2 hours ago
ਮਹਿਲ ਕਲਾਂ, 23 ਜੁਲਾਈ (ਤਰਸੇਮ ਸਿੰਘ ਚੰਨਣਵਾਲਾ)- ਪੁਲਿਸ ਥਾਣਾ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਮੂੰਮ ਨਾਲ ਸੰਬੰਧ ਮਾਲਵਾ ਜ਼ੋਨ-2 ਦੇ ਸਾਬਕਾ ਅਕਾਲੀ ਆਗੂ ਅਤੇ ਪ੍ਰਾਪਰਟੀ ਦੇ ਉੱਘੇ ਕਾਰੋਬਾਰੀ ਪਰਮਪ੍ਰੀਤ ਸਿੰਘ ਪੰਮਾ ਸਿੱਧੂ 'ਤੇ ਬੀਤੀ ਰਾਤ ਦੋ ਹਮਲਾਵਰਾਂ...
ਬੰਗਾ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਕੀਤਾ ਕਾਬੂ
. . .  about 2 hours ago
ਬੰਗਾ, 23 ਜੁਲਾਈ (ਜਸਵੀਰ ਸਿੰਘ ਨੂਰਪੁਰ)- ਬੰਗਾ ਪੁਲਿਸ ਨੇ ਇਲਾਕੇ 'ਚ 40 ਦੇ ਕਰੀਬ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਹੈ। ਡੀ. ਐੱਸ. ਪੀ. ਨਵਨੀਤ ਸਿੰਘ ਮਾਹਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ...
ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  about 2 hours ago
ਨਵੀਂ ਦਿੱਲੀ, 23 ਜੁਲਾਈ- ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਨੂੰ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਵਿਰੋਧੀ ਧਿਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਸ਼ਮੀਰ 'ਤੇ ਵਿਚੋਲਗੀ ਨੂੰ ਲੈ ਕੇ ਆਏ...
ਟਰੰਪ ਦੇ ਬਿਆਨ 'ਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ- ਮੋਦੀ ਨੇ ਨਹੀਂ ਮੰਗੀ ਕੋਈ ਮਦਦ
. . .  about 2 hours ago
ਨਵੀਂ ਦਿੱਲੀ, 23 ਜੁਲਾਈ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਸ਼ਮੀਰ 'ਤੇ ਵਿਚੋਲਗੀ ਨੂੰ ਲੈ ਕੇ ਆਏ ਬਿਆਨ 'ਤੇ ਵਿਰੋਧੀ ਧਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਜਵਾਬ ਮੰਗ ਰਿਹਾ ਹੈ। ਇਸੇ ਸਿਲਸਿਲੇ 'ਚ ਸੰਸਦ ਦੇ ਦੋਹਾਂ ਸਦਨਾਂ 'ਚ ਪ੍ਰਧਾਨ ਮੰਤਰੀ ਨਰਿੰਦਰ...
ਸੰਗਰੂਰ 'ਚ ਡੀ. ਸੀ. ਦਫ਼ਤਰ ਮੂਹਰੇ ਕਿਸਾਨਾਂ ਦਾ ਧਰਨਾ ਸ਼ੁਰੂ
. . .  about 3 hours ago
ਸੰਗਰੂਰ, 23 ਜੁਲਾਈ (ਧੀਰਜ ਪਸ਼ੋਰੀਆ)- ਕਿਸਾਨ ਜਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ ਅਤੇ ਕਿਸਾਨ ਮੋਰਚਾ ਦੇ ਝੰਡੇ ਹੇਠਾਂ ਡੀ. ਸੀ. ਦਫ਼ਤਰ ਮੂਹਰੇ ਅੱਜ ਕਿਸਾਨਾਂ ਦਾ ਧਰਨਾ ਸ਼ੁਰੂ ਹੋ ਗਿਆ ਹੈ। ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਾਉਣ ਅਤੇ ਛੋਟੀ ਕਿਸਾਨੀ ਨੂੰ...
ਰਾਜਪੁਰਾ ਨੇੜਲੇ ਪਿੰਡ 'ਚ ਦੋ ਸਕੇ ਭਰਾ ਅਗਵਾ, ਇਲਾਕੇ 'ਚ ਫੈਲੀ ਸਨਸਨੀ
. . .  about 3 hours ago
ਰਾਜਪੁਰਾ, 23 ਜੁਲਾਈ (ਰਣਜੀਤ ਸਿੰਘ)- ਨੇੜਲੇ ਪਿੰਡ ਖੇੜੀ ਗੰਡਿਆ ਵਿਖੇ ਬੀਤੀ ਸ਼ਾਮ ਦੋ ਸਕੇ ਭਰਾ ਭੇਦਭਰੀ ਹਾਲਤ 'ਚ ਗੁੰਮ ਹੋ ਗਏ। ਇਸ ਸੰਬੰਧੀ ਬੱਚਿਆਂ ਦੇ ਮਾਪੇ ਅਗਵਾਕਾਰੀ ਦਾ ਦੋਸ਼ ਲਾ ਰਹੇ ਹਨ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਬੱਚਿਆਂ ਦੇ ਪਿਤਾ ਦੀਦਾਰ...
ਕੈਪਟਨ ਵਲੋਂ ਸੰਗਰੂਰ ਅਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ
. . .  about 3 hours ago
ਚੰਡੀਗੜ੍ਹ, 23 ਜੁਲਾਈ (ਹਰਕੰਵਲਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ ਅਤੇ ਫਸਲਾਂ ਤੇ ਹੋਰ ਜਾਇਦਾਦਾਂ ਦੇ ਨੁਕਸਾਨ ਦਾ ਅੰਦਾਜ਼ਾ...
ਸੁਖਵਿੰਦਰ ਸਿੰਘ ਵਲੋਂ ਗਾਇਆ ਸ਼ਬਦ 'ਕਲਿ ਤਾਰਣ ਗੁਰੂ ਨਾਨਕ ਆਇਆ' ਸ਼ਬਦ ਸ਼੍ਰੋਮਣੀ ਕਮੇਟੀ ਵਲੋਂ ਰਿਲੀਜ਼
. . .  about 4 hours ago
ਅੰਮ੍ਰਿਤਸਰ, 23 ਜੁਲਾਈ (ਜਸਵੰਤ ਸਿੰਘ ਜੱਸ)- ਅੱਜ ਇੱਥੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪ੍ਰਸਿੱਧ ਗਾਇਕ ਸੁਖਵਿੰਦਰ ਸਿੰਘ ਵਲੋਂ ਗਾਏ ਸ਼ਬਦ 'ਕਲਿ ਤਾਰਣ ਗੁਰੂ ਨਾਨਕ ਆਇਆ' ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ...
ਸੰਗਰੂਰ ਅਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨਗੇ ਕੈਪਟਨ
. . .  about 4 hours ago
ਜਲੰਧਰ, 23 ਜੁਲਾਈ (ਮਨੀਸ਼)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸੰਗਰੂਰ ਅਤੇ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨਗੇ। ਭਾਰੀ ਮੀਂਹ ਕਾਰਨ ਘੱਗਰ ਨਦੀ 'ਚ ਕਈ ਥਾਈਂ ਪਾੜ ਪੈਣ ਕਾਰਨ ਦੋਹਾਂ ਜ਼ਿਲ੍ਹਿਆਂ ਦੇ ਕਈ ਪਿੰਡਾਂ 'ਚ...
ਕਸ਼ਮੀਰ 'ਤੇ ਟਰੰਪ ਵਲੋਂ ਦਿੱਤੇ ਵਿਵਾਦਿਤ ਬਿਆਨ 'ਤੇ ਅਮਰੀਕਾ ਨੇ ਸੁਧਾਰੀ ਗ਼ਲਤੀ
. . .  about 4 hours ago
ਭਾਜਪਾ ਦੇ ਸੰਸਦੀ ਦਲ ਦੀ ਬੈਠਕ ਜਾਰੀ
. . .  about 4 hours ago
ਈਰਾਨ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 5 hours ago
ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
. . .  about 5 hours ago
ਸੁਪਰੀਮ ਕੋਰਟ ਅੱਜ ਕਰੇਗਾ ਐਨ.ਆਰ.ਸੀ ਮਾਮਲੇ 'ਚ ਸੁਣਵਾਈ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 11 ਜੇਠ ਸੰਮਤ 550

ਰਾਸ਼ਟਰੀ-ਅੰਤਰਰਾਸ਼ਟਰੀ

ਟੈਕਸਾਸ ਸਕੂਲ 'ਚ ਮਾਰੀ ਗਈ ਪਾਕਿ ਵਿਦਿਆਰਥਣ ਦੀ ਮਿ੍ਤਕ ਦੇਹ ਕਰਾਚੀ ਪਹੁੰਚੀ

ਕਰਾਚੀ, 23 ਮਈ (ਏਜੰਸੀ)- ਟੈਕਸਾਸ ਦੇ ਸਾਂਤਾ ਫੀ ਹਾਈ ਸਕੂਲ 'ਚ ਗੋਲੀਬਾਰੀ ਦੀ ਘਟਨਾ 'ਚ ਮਾਰੀ ਗਈ 17 ਸਾਲਾ ਪਾਕਿਸਤਾਨੀ ਵਿਦਿਆਰਥਣ ਦੀ ਮਿ੍ਤਕ ਦੇਹ ਕਰਾਚੀ ਸ਼ਹਿਰ ਪਹੁੰਚ ਗਈ, ਜਿਸ ਤੋਂ ਬਾਅਦ ਅੱਜ ਇੱਥੇ ਨਮਾਜ਼-ਏ-ਜ਼ਨਾਜ਼ਾ ਰਸਮ ਅਦਾ ਕੀਤੀ ਗਈ | ਸਾਂਤਾ ਫੀ ਹਾਈ ਸਕੂਲ 'ਚ ...

ਪੂਰੀ ਖ਼ਬਰ »

ਤਜਿੰਦਰ ਸਿੰਘ ਧਾਮੀ, ਹਰਬਿੰਦਰ ਸਿੰਘ ਖੋਸਾ ਨੇ ਮੇਅਰ ਤੇ ਸੋਹਣ ਸਿੰਘ ਸਮਰਾ ਨੇ ਡਿਪਟੀ ਮੇਅਰ ਵਜੋਂ ਚੁੱਕੀ ਸਹੁੰ

ਲੰਡਨ, 23 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ. ਕੇ. ਵਿਚ ਕਿਸੇ ਵੇਲੇ ਭਾਰਤੀਆਂ ਨੂੰ ਆਪਣੇ ਹੱਕਾਂ ਲਈ ਜੱਦੋ ਜਹਿਦ ਕਰਨੀ ਪੈਂਦੀ ਸੀ¢ ਪਰ ਅੱਜ ਯੂ. ਕੇ. ਵਿਚ ਸਿਆਸੀ ਪੱਖੋਂ ਪੰਜਾਬੀ ਭਾਈਚਾਰਾ ਕਾਫ਼ੀ ਸਰਗਰਮ ਹੋ ਚੁੱਕਾ ਹੈ¢ ਬੀਤੀ ਕੱਲ੍ਹ ਲੰਡਨ ਦੀਆਂ ਤਿੰਨ ਕੌਾਸਲਾਂ ...

ਪੂਰੀ ਖ਼ਬਰ »

ਮਾਂਟਰੀਅਲ ਵਿਖੇ ਸਜਾਇਆ ਅਲੌਕਿਕ ਨਗਰ ਕੀਰਤਨ

ਟੋਰਾਂਟੋ, 23 ਮਈ (ਹਰਜੀਤ ਸਿੰਘ ਬਾਜਵਾ)-ਬੀਤੇ ਦਿਨੀਂ ਮਾਂਟਰੀਅਲ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਨਾਨਕ ਦਰਬਾਰ ...

ਪੂਰੀ ਖ਼ਬਰ »

ਵੋਡਾਫ਼ੋਨ ਨੇ ਗਾਹਕ ਨੂੰ ਭੇਜਿਆ 2 ਪੈਸੇ ਦਾ ਚੈੱਕ, 'ਇੰਡੀਆ ਬੁੱਕ ਆਫ਼ ਰਿਕਾਰਡਜ਼' ਵਿਚ ਦਰਜ ਹੋਇਆ ਨਾਂਅ

ਮੋਰਬੀ, 23 ਮਈ (ਏਜੰਸੀ)- ਕਰੋੜਾਂ ਦਾ ਕਾਰੋਬਾਰ ਕਰਨ ਵਾਲੀ ਮਲਟੀ ਨੈਸ਼ਨਲ ਟੈਲੀਕਾਮ ਕੰਪਨੀ ਵੋਡਾਫ਼ੋਨ ਨੇ ਇਕ 98 ਪੈਸੇ ਬਕਾਇਆ ਰਹਿਣ 'ਤੇ ਇਕ ਵਿਅਕਤੀ ਦੀ ਸਰਵਿਸ ਬੰਦ ਕਰ ਦਿੱਤੀ | ਵਿਅਕਤੀ ਨੇ ਕੰਪਨੀ ਨੂੰ ਇਕ ਰੁਪਏ ਦਾ ਭੁਗਤਾਨ ਕੀਤਾ, ਜਿਸ ਤੋਂ ਬਾਅਦ ਉਸ ਦੀ ਸਰਵਿਸ ਮੁੜ ...

ਪੂਰੀ ਖ਼ਬਰ »

ਯੂ. ਕੇ. ਵਿਚ ਲਾਪਤਾ ਭਾਰਤੀ ਵਿਦਿਆਰਥੀ ਮਾਪਿਆ ਨੂੰ ਮਿਲਿਆ

ਲੈਸਟਰ (ਇੰਗਲੈਂਡ), 23 ਮਈ (ਸੁਖਜਿੰਦਰ ਸਿੰਘ ਢੱਢੇ)-ਇੰਗਲੈਂਡ ਦੇ ਮਿਡਲੈਂਡ ਇਲਾਕੇ ਦੇ ਇਕ ਸਕੂਲ ਦੀਆਂ ਪ੍ਰੀਖਿਆਵਾਂ 'ਚੋਂ ਵਧੀਆ ਅੰਕ ਪ੍ਰਾਪਤ ਕਰਨ ਤੋਂ ਬਾਅਦ ਕਥਿਤ ਤੌਰ 'ਤੇ ਧੋਖੇਬਾਜ਼ੀ ਦੇ ਲੱਗੇ ਦੋਸ਼ਾਂ ਤੋਂ ਬਾਅਦ ਬੀਤੇ ਸ਼ੁੱਕਰਵਾਰ ਨੂੰ 15 ਸਾਲ ਦਾ ਭਾਰਤੀ ...

ਪੂਰੀ ਖ਼ਬਰ »

ਰਾਜਕੁਮਾਰੀ ਡਾਇਨਾ ਦਾ ਭਤੀਜਾ ਲਵੇਗਾ ਪਿ੍ੰਸ ਹੈਰੀ ਦੀ ਥਾਂ

ਲੈਸਟਰ (ਇੰਗਲੈਂਡ), 23 ਮਈ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਾਹੀ ਪਰਿਵਾਰ ਦੇ ਰਾਜ ਕੁਮਾਰ ਪਿ੍ੰਸ ਹੈਰੀ ਅਤੇ ਅਮਰੀਕੀ ਅਦਾਕਾਰਾ ਮੇਘਨਾ ਮਾਰਕਲੇ ਦੇ ਵਿਆਹ ਮੌਕੇ ਵੱਡੀ ਪੱਧਰ 'ਤੇ ਕੀਤੇ ਗਏ ਸਮਾਰੋਹ ਦੁਨੀਆ ਭਰ 'ਚ ਚਰਚਾ 'ਚ ਰਹੇ | ਉੱਥੇ ਪਿ੍ੰਸ ਹੈਰੀ ਨਾਲ ਵਿਆਹ ...

ਪੂਰੀ ਖ਼ਬਰ »

ਆਸਟ੍ਰੇਲੀਆ 'ਚ ਪੰਜਾਬੀ ਦੀ ਕੰਪਨੀ ਨੂੰ ਹੋਇਆ 59 ਲੱਖ ਰੁਪਏ ਦਾ ਜੁਰਮਾਨਾ

ਸਿਡਨੀ, 23 ਮਈ (ਹਰਕੀਰਤ ਸਿੰਘ ਸੰਧਰ)-ਨਿਊ ਸਾਊਥ ਵੇਲਜ਼ ਸੂਬੇ ਵਿਚ ਇਕ ਪੰਜਾਬੀ ਦੀ ਕੰਪਨੀ ਨੂੰ 1 ਲੱਖ 18 ਹਜ਼ਾਰ ਡਾਲਰ ਦਾ ਜੁਰਮਾਨਾ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਇਕ ਔਰਤ ਨੇ ਅਦਾਲਤ ਵਿਚ ਸ਼ਿਕਾਇਤ ਦਰਜ ਕੀਤੀ ਕਿ ਉਸ ਦੇ ਕੰਮ ਮਾਲਕ ਵਲੋਂ ਉਸ ਨੂੰ ਪ੍ਰੈਗਨੈਂਟ ...

ਪੂਰੀ ਖ਼ਬਰ »

ਸ਼ਾਹੀ ਵਿਆਹ 'ਚ ਮਿਲੇ ਤੋਹਫ਼ਿਆਂ ਦੀ ਲੋਕਾਂ ਨੇ ਲਗਾਈ ਆਨਲਾਈਨ ਬੋਲੀ

ਲੈਸਟਰ (ਇੰਗਲੈਂਡ), 23 ਮਈ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਪਿ੍ੰਸ ਹੈਰੀ ਅਤੇ ਮੇਘਨ ਮਾਰਕਲ ਬੀਤੇ ਸਨਿਚਰਵਾਰ ਨੂੰ ਵਿਆਹ ਦੇ ਬੰਧਨ ਵਿਚ ਬੱਝੇ ਹਨ ਅਤੇ ਇਸ ਸ਼ਾਹੀ ਵਿਆਹ ਵਿਚ ਬਾਲੀਵੁੱਡ ਅਦਾਕਾਰਾ ਪਿ੍ਅੰਕਾ ਚੋਪੜਾ ਸਮੇਤ ਕਈ ਨਾਮੀ ਹਸਤੀਆਂ ਵੀ ਪਹੁੰਚੀਆਂ ਸਨ¢ ...

ਪੂਰੀ ਖ਼ਬਰ »

ਪ੍ਰੇਮ ਸਿੰਘ ਚੰਦੂਮਾਜਰਾ ਦਾ ਨਿਊਯਾਰਕ 'ਚ ਸਨਮਾਨ

ਨਿਊਯਾਰਕ, 23 ਮਈ (ਸੂਰਤ ਸਿੰਘ ਪੱਡਾ)-ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਆਪਣੀ ਅਮਰੀਕੀ ਫੇਰੀ ਦੌਰਾਨ ਵੱਖ-ਵੱਖ ਸ਼ਹਿਰਾਂ ਵਿਚ ਅਕਾਲੀ ਪਾਰਟੀ ਦੇ ਕਾਰਕੁਨਾਂ ਨੂੰ ਮਿਲੇ | ਇਸ ਦੇ ਨਾਲ ਉਹ ਨਿਊਯਾਰਕ ਦੇ ਪ੍ਰਸਿੱਧ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਰਿਚਮੰਡ ...

ਪੂਰੀ ਖ਼ਬਰ »

ਪੋਲਿਸ਼ ਨਾਵਲਕਾਰ ਓਲਗਾ ਤੋਕਾਰਕਜੁਕ ਨੇ ਜਿੱਤਿਆ 'ਮੈਨ ਬੁੱਕਰ ਇੰਟਰਨੈਸ਼ਨਲ ਪੁਰਸਕਾਰ'

ਲੰਡਨ, 23 ਮਈ (ਏਜੰਸੀ)- ਪੋਲਿਸ਼ ਨਾਵਲਕਾਰ ਓਲਗਾ ਤੋਕਾਰਕਜੁਕ ਨੇ ਬੀਤੇ ਦਿਨ 'ਫਲਾਇਟ' ਨਾਵਲ ਲਈ 'ਮੈਨ ਬੁੱਕਰ ਇੰਟਰਨੈਸ਼ਨਲ ਪੁਰਸਕਾਰ' ਨੇ ਜਿੱਤ ਲਿਆ ਹੈ | ਇਸ ਨਾਵਲ ਨੂੰ ਅੰਗਰੇਜ਼ੀ 'ਚ ਵਧੀਆ ਅਨੁਵਾਦ ਲਈ ਚੁਣਿਆ ਗਿਆ ਹੈ | ਉਨ੍ਹਾਂ ਨੂੰ ਇਸ ਸਨਮਾਨ ਦੇ ਨਾਲ 67,000 ਡਾਲਰ ...

ਪੂਰੀ ਖ਼ਬਰ »

ਪ੍ਰਾਈਵੇਟ ਆਈ ਮੈਗਜ਼ੀਨ ਨੇ ਹੰਸਲੋ ਦੇ ਤਿੰਨ ਕੌਾਸਲਰਾਂ 'ਤੇ ਉਠਾਏ ਸਵਾਲ

ਲੰਡਨ, 23 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਇੰਗਲੈਂਡ ਦੇ ਇਕ ਮਹੀਨਾਵਾਰ ਮੈਗਜ਼ੀਨ ਪ੍ਰਾਈਵੇਟ ਆਈ ਨੇ ਆਪਣੇ ਇਕ ਕਾਲਮ ਵਿਚ ਹੰਸਲੋ ਦੇ ਤਿੰਨ ਨਵੇਂ ਚੁਣੇ ਗਏ ਕੌਾਸਲਰਾਂ 'ਤੇ ਸਵਾਲ ਉਠਾਏ ਹਨ | ਮੈਗਜ਼ੀਨ ਅਨੁਸਾਰ ਲੰਡਨ ਬਾਰੋ ਆਫ਼ ਹੰਸਲੋ ਦੇ ਸਾਬਕਾ ਮੇਅਰ ਅਤੇ ...

ਪੂਰੀ ਖ਼ਬਰ »

ਬਲਜਿੰਦਰ ਸਿੰਘ ਰਾਠੌਰ ਭਾਰਤੀ ਖ਼ੁਰਾਕ ਅਤੇ ਖੇਤੀ ਕੌਾਸਲ ਦੇ ਯੂ. ਕੇ. ਮਾਮਲਿਆਂ ਦੇ ਬਣੇ ਨਿਰਦੇਸ਼ਕ

ਲੰਡਨ, 23 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਾਰਤੀ ਖ਼ੁਰਾਕ ਤੇ ਖੇਤੀ ਕੌਾਸਲ (ਆਈ.ਸੀ.ਐਫ.ਏ.) ਕਿਸਾਨਾਂ, ਭੋਜਨ ਅਤੇ ਖੇਤੀ ਉਦਯੋਗ ਨਾਲ ਸਬੰਧਿਤ ਨੀਤੀਆਂ ਬਾਰੇ ਇਕ ਸੰਸਥਾ ਹੈ | ਜਿਸ ਦੇ ਚੇਅਰਮੈਨ ਡਾ. ਐਮ. ਜੇ. ਖ਼ਾਨ ਵਲੋਂ ਯੂ.ਕੇ. ਦੌਰੇ ਦੌਰਾਨ ਬਲਜਿੰਦਰ ਸਿੰਘ ਰਾਠੌਰ ...

ਪੂਰੀ ਖ਼ਬਰ »

ਸ਼ਹੀਦ ਸਿੰਘ ਭਗਤ ਕਲੱਬ ਹੇਜ਼ ਅਤੇ ਹੰਸਲੋ ਵਲੋਂ ਕਰਵਾਏ ਸਾਲਾਨਾ ਮੇਲੇ ਦੀ ਕਾਮਯਾਬੀ ਦੇ ਸਬੰਧ ਵਿਚ ਧੰਨਵਾਦ ਸਮਾਗਮ

ਲੰਡਨ, 23 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸ਼ਹੀਦ ਸਿੰਘ ਭਗਤ ਕਲੱਬ ਹੇਜ਼ ਅਤੇ ਹੰਸਲੋ ਵਲੋਂ ਕਰਵਾਏ ਸਾਲਾਨਾ ਮੇਲੇ ਦੀ ਕਾਮਯਾਬੀ ਦੇ ਸਬੰਧ ਵਿਚ ਧੰਨਵਾਦ ਸਮਾਗਮ ਅਰੋਮਾ ਜੈਡਿੰਗ ਲੇਨ ਹੇਜ਼ ਵਿਖੇ ਕਰਵਾਇਆ ਗਿਆ | ਜਿੱਥੇ ਕਲਾਕਾਰਾਂ ਅਤੇ ਕਲੱਬ ਨੂੰ ਸਹਿਯੋਗ ਦੇਣ ...

ਪੂਰੀ ਖ਼ਬਰ »

ਦਵਿੰਦਰ ਸਿੰਘ ਬੈਂਸ ਵਲੋਂ ਸੁਰਿੰਦਰ ਸਿੰਘ ਮਾਣਕ ਨੂੰ ਕਬੱਡੀ ਫੈਡਰੇਸ਼ਨ ਯੂ. ਕੇ. ਦੇ ਪ੍ਰਧਾਨ ਬਣਨ 'ਤੇ ਵਧਾਈ

ਲੰਡਨ, 23 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰਦੁਆਰਾ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਦੇ ਸਾਬਕਾ ਪ੍ਰਧਾਨ ਦਵਿੰਦਰ ਸਿੰਘ ਬੈਂਸ ਸ਼ਿੰਦੀ ਏ ਵੰਨ ਨੇ ਇੰਗਲੈਂਡ ਕਬੱਡੀ ਫੈਡਰੇਸ਼ਨ ਯੂ. ਕੇ. ਦੇ ਸਰਬ ਸੰਮਤੀ ਨਾਲ ਨਵੇਂ ਚੁਣੇ ਪ੍ਰਧਾਨ ਅਤੇ ਉੱਘੇ ਵਕੀਲ ਸੁਰਿੰਦਰ ...

ਪੂਰੀ ਖ਼ਬਰ »

ਆਿਖ਼ਰ ਕਦੋਂ ਖ਼ਤਮ ਹੋਵੇਗੀ ਇਟਾਲੀਅਨ ਲੋਕਾਂ ਦੀ ਨਵੀਂ ਸਰਕਾਰ ਤੇ ਨਵੇਂ ਪ੍ਰਧਾਨ ਮੰਤਰੀ ਦੇ ਬਣਨ ਦੀ ਉਡੀਕ

*ਸੱਜੇ ਪੱਖੀ ਪਾਰਟੀਆਂ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸੁਝਾਏ ਵਕੀਲ ਜੁਸੇਪੇ ਕੋਨਤੇ ਵਿਵਾਦਾਂ ਦੇ ਘੇਰੇ 'ਚ *ਯੂਰਪੀਅਨ ਯੂਨੀਅਨ ਵਲੋਂ ਇਟਲੀ ਦੇ ਕਰਜ਼ੇ ਕਾਰਨ ਸਲਵੀਨੀ ਅਤੇ ਮਾਈਓ ਨੂੰ ਚੇਤਾਵਨੀ

ਵਿਰੋਨਾ (ਇਟਲੀ), 23 ਮਈ (ਇੰਦਰਜੀਤ ਸਿੰਘ ਲੁਗਾਣਾ)-ਇਸ ਵਿਚ ਕੋਈ ਭੁੱਲ-ਭੁਲੇਖਾ ਨਹੀਂ ਕਿ ਇਸ ਸਮੇਂ ਇਟਲੀ ਦੀ ਨਵੀਂ ਸਰਕਾਰ ਨੂੰ ਲੈ ਕੇ ਇਟਾਲੀਅਨ ਲੋਕ ਕਾਫ਼ੀ ਚਿੰਤਤ ਹਨ ਕਿਉਂਕਿ ਦੋ ਢਾਈ ਮਹੀਨੇ ਬੀਤ ਜਾਣ ਦੇ ਬਾਅਦ ਵੀ ਸੱਜੇ ਪੱਖੀ ਰਾਜਨੀਤਿਕ ਪਾਰਟੀਆਂ ਆਪਣੀ ਸਰਕਾਰ ਦਾ ਹੁਣ ਤੱਕ ਪੂਰਨ ਤੌਰ 'ਤੇ ਐਲਾਨ ਨਹੀਂ ਕਰ ਸਕੀਆਂ ਜਦਕਿ ਇਟਲੀ ਦੇ ਰਾਸ਼ਟਰਪਤੀ ਸੇਰਜੀਓ ਮੇਤਾਰੇਲਾ ਇਨ੍ਹਾਂ ਪਾਰਟੀਆਂ ਨੂੰ ਬੀਤੇ ਦਿਨੀਂ ਸਰਕਾਰ ਬਣਾਉਣ ਲਈ 24 ਘੰਟੇ ਦਾ ਸਮਾਂ ਦਿੱਤਾ ਸੀ | ਅਜਿਹਾ ਨਾ ਹੋਣ ਦੀ ਸੂਰਤ ਵਿਚ ਜੁਲਾਈ ਵਿਚ ਦੁਬਾਰਾ ਚੋਣਾਂ ਦਾ ਸੰਕੇਤ ਵੀ ਦਿੱਤਾ ਸੀ ਪਰ ਅਫ਼ਸੋਸ 10 ਦਿਨ ਬੀਤਣ ਦੇ ਬਾਅਦ ਵੀ ਨਵੀਂ ਸਰਕਾਰ ਨਹੀਂ ਬਣ ਸਕੀ ਹਾਲਾਂਕਿ ਸੱਜੇ ਪੱਖੀ ਰਾਜਨੀਤਿਕ ਪਾਰਟੀਆਂ ਨੇ ਪ੍ਰਧਾਨ ਮੰਤਰੀ ਲਈ ਵਕੀਲ ਜੁਸੇਪੇ ਕੋਨਤੇ ਦਾ ਨਾਂਅ ਰਾਸ਼ਟਰਪਤੀ ਨੂੰ ਦੇ ਦਿੱਤਾ ਹੈ ਪਰ ਵਕੀਲ ਜੁਸੇਪੇ ਕੋਨਤੇ ਜਿੱਥੇ ਇਕ ਨਵਾਂ ਚਿਹਰਾ ਜਿਸ ਨੂੰ ਲੋਕ ਜਾਣਦੇ ਨਹੀਂ ਉੱਥੇ ਉਸ ਦੀ ਨਿਊਯਾਰਕ ਯੂਨੀਵਰਸਿਟੀ (ਅਮਰੀਕਾ) ਵਿਚ ਕੀਤੀ ਪੜ੍ਹਾਈ ਵੀ ਸਵਾਲਾਂ ਦੇ ਘੇਰੇ ਵਿਚ ਹੈ¢ ਨਿਊਯਾਰਕ ਟਾਈਮਜ਼ ਦੀ ਰਿਪੋਰਟ ਨੇ ਕਿਹਾ ਕਿ ਐਨ.ਵਾਈ.ਯੂ. ਦੇ ਅਨੁਸਾਰ ਰਿਕਾਰਡ ਵਿਚ ਜੁਸੇਪੇ ਕੋਨਤੇ ਵਲੋਂ 2008 ਤੇ 2009 ਵਿਚ ਕੀਤੀ ਪੜ੍ਹਾਈ ਦਾ ਕੋਈ ਰਿਕਾਰਡ ਨਹੀਂ ਹੈ¢ ਜੁਸੇਪੇ ਕੋਨਤੇ ਉੱਪਰ ਉੱਠ ਰਹੇ ਵਿਵਾਦਾਂ ਸੰਬੰਧੀ ਹੋ ਸਕਦਾ ਹੈ ਕਿ ਰਾਸ਼ਟਰਪਤੀ ਆਪਣੇ ਫ਼ੈਸਲੇ ਉੱਪਰ ਦੇਰੀ ਕਰ ਦੇਣ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਮਾਈਓ ਨੂੰ ਅੱਗੇ ਆਉਣ ਲਈ ਜ਼ੋਰ ਦੇਣ ਉਂਜ ਇਸ ਸਮੇਂ ਸਭ ਦੀਆਂ ਨਜ਼ਰਾਂ ਰਾਸ਼ਟਰਪਤੀ ਦੇ ਫ਼ੈਸਲੇ ਨੂੰ ਉਡੀਕ ਰਹੀਆਂ ਹਨ¢ ਦੂਜੇ ਪਾਸੇ ਇਟਲੀ ਦੇ ਕਰਜ਼ੇ ਨੂੰ ਲੈ ਕੇ ਯੂਰਪੀਅਨ ਯੂਨੀਅਨ ਨੇ ਮਾਈਓ ਅਤੇ ਸਲਵੀਨੀ ਨੂੰ ਚੇਤਾਵਨੀ ਦਿੱਤੀ ਹੈ ਉਹ ਬਜਟ ਮਾਪਦੰਡ ਵਿਚ ਜ਼ਿੰਮੇਵਾਰ ਹੋ ਜਾਣ ਕਿਉਂਕਿ ਇਟਲੀ ਸਿਰ 2.3 ਖਰਬ ਦਾ ਕਰਜ਼ਾ ਹੈ ਜੋ ਕਿ ਇਸ ਦੇ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ 132 ਫ਼ੀਸਦੀ ਹੈ¢ ਯੂਨਾਨ ਤੋਂ ਇਲਾਵਾ ਯੂਰਪ ਦਾ ਸਭ ਤੋਂ ਉੱਚਾ ਅਨੁਪਾਤ ਅਤੇ ਬਲਾਕ ਦੀ 60 ਫ਼ੀਸਦੀ ਛੱਤ ਨਾਲੋਂ ਦੁੱਗਣਾ ਹੈ¢ ਯੂਰਪੀ ਵਪਾਰ ਕਮਿਸ਼ਨਰ ਸੀਸੀਲਿਆ ਮਾਲਮਸਟ੍ਰੋਮ ਨੇ ਬ੍ਰਸੱਲਜ਼ ਵਿਚ ਪੱਤਰਕਾਰਾਂ ਨੂੰ ਦੱਸਿਆਂ ਕਿ ਇਟਲੀ ਦੀ ਡਗਮਗਾ ਰਹੀ ਆਰਥਿਕਤਾ ਚਿੰਤਾ ਦਾ ਵਿਸ਼ਾ ਹੈ¢ ਮੁੱਦੇ ਦੀ ਗੱਲ ਇਹ ਹੈ ਇਟਲੀ ਯੂਰਪੀਅਨ ਯੂਨੀਅਨ ਦਾ ਮੈਂਬਰ ਹੈ ਪਰ ਯੂਰਪੀਅਨ ਰਾਜਧਾਨੀ ਬ੍ਰਸੱਲਜ਼ ਵਲੋਂ ਨਿਰਧਾਰਿਤ ਖ਼ਰਚੇ ਅਤੇ ਕਰਜ਼ੇ ਲਈ ਹਦਾਇਤਾਂ ਮੰਨਣ ਲਈ ਤਿਆਰ ਨਹੀਂ ਉਲਟਾ ਨਵੇਂ ਯੂਰੋ ਜ਼ੋਨ ਸੰਕਟ ਨੰੂ ਬੜ੍ਹਾਵਾ ਦੇ ਰਿਹਾ ਹੈ¢


ਖ਼ਬਰ ਸ਼ੇਅਰ ਕਰੋ

ਸਨਬੋਨੀਫਾਚੋ ਵਿਖੇ ਗੁਰਮਤਿ ਦੀਵਨ 'ਚ ਭਾਈ ਬਲਜੀਤ ਸਿੰਘ ਦਿੱਲੀ ਵਾਲੇ ਭਰਨਗੇ ਹਾਜ਼ਰੀ

ਵੀਨਸ (ਇਟਲੀ), 23 ਮਈ (ਹਰਦੀਪ ਸਿੰਘ ਕੰਗ)-ਉੱਘੇ ਪ੍ਰਚਾਰਕ ਭਾਈ ਬਲਜੀਤ ਸਿੰਘ ਦਿੱਲੀ ਜੋ ਕਿ ਬੀਤੇ ਕੁਝ ਦਿਨਾਂ ਤੋਂ ਪ੍ਰਚਾਰ ਲਈ ਇਟਲੀ ਪਹੁੰਚੇ ਹੋਏ ਹਨ, ਉਹ ਮਿਤੀ 26 ਅਤੇ 27 ਮਈ ਨੂੰ ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ (ਵਿਰੋਨਾ) ਵਿਖੇ ਗੁਰਮਤਿ ...

ਪੂਰੀ ਖ਼ਬਰ »

'ਵੈਸਟ ਕੋਸਟ ਸਿੱਖਜ਼' ਵੱਲੋਂ ਗੁਰਮਤਿ ਕੈਂਪ ਲਗਾਇਆ

ਪਰਥ, 23 ਮਈ (ਬਲਦੇਵ ਸਿੰਘ)-'ਵੈਸਟ ਕੋਸਟ ਸਿੱਖਜ਼' ਵਲੋਂ 'ਅਕਾਲ ਫੌਜ ਸਿਡਨੀ' ਅਤੇ 'ਸਿੱਖ ਗੁਰਦੁਆਰਾ ਪਰਥ' ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਬੈਨਿਟ ਸਪਰਿੰਗ ਵਿਖੇ ਗੁਰਮਤਿ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਬੱਚਿਆਂ ਅਤੇ ਮਾਤਾ-ਪਿਤਾ ਦੀਆਂ ਗੁਰਮਤਿ ਸਬੰਧੀ ...

ਪੂਰੀ ਖ਼ਬਰ »

ਆਸਟ੍ਰੇਲੀਆ ਵਿਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਧਰਮ ਬਣਿਆ 'ਹਿੰਦੂ'

ਸਿਡਨੀ, 23 ਮਈ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਵਿਚ ਹਿੰਦੂ ਧਰਮ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਧਰਮ ਸਾਹਮਣੇ ਆਇਆ ਹੈ | ਅੰਕੜਿਆਂ ਮੁਤਾਬਿਕ 30 ਸਾਲ ਪਹਿਲਾਂ ਦੀ ਤੁਲਨਾ ਦੇ ਮੁਕਾਬਲੇ 20 ਗੁਣਾ ਜ਼ਿਆਦਾ ਹਿੰਦੂ ਅੱਜ ਆਸਟ੍ਰੇਲੀਆ ਵਿਚ ਰਹਿ ਰਹੇ ਹਨ | ਆਸਟ੍ਰੇਲੀਆ ਦੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX