ਤਾਜਾ ਖ਼ਬਰਾਂ


ਕੋਫੀ ਅੱਨਾਨ ਦੇ ਪਰਿਵਾਰ ਨੂੰ ਮਿਲਣ ਲਈ ਵਿਦੇਸ਼ ਜਾਣਗੇ ਸ਼ਸ਼ੀ ਥਰੂਰ, ਅਦਾਲਤ ਨੇ ਦਿੱਤੀ ਆਗਿਆ
. . .  10 minutes ago
ਨਵੀਂ ਦਿੱਲੀ, 20 ਅਗਸਤ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀ ਵਿਦੇਸ਼ ਜਾਣ ਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਹੈ। ਸ਼ਸ਼ੀ ਥਰੂਰ ਨੇ ਸੰਯੁਕਤ ਰਾਸ਼ਟਰ ਦੇ ਸਾਬਕਾ ਜਨਰਲ ਸਕੱਤਰ ਕੋਫੀ ਅੱਨਾਨ, ਜਿਨ੍ਹਾਂ ਦਾ ਹਾਲ ਹੀ 'ਚ ਦੇਹਾਂਤ...
ਸੁਲਤਾਨਵਿੰਡ ਦੇ ਰੁਕੇ ਵਿਕਾਸ ਕੰਮਾਂ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਲਾਇਆ ਗਿਆ ਧਰਨਾ
. . .  25 minutes ago
ਅੰਮ੍ਰਿਤਸਰ /ਸੁਲਤਾਨਵਿੰਡ, 20 ਅਗਸਤ (ਗੁਰਨਾਮ ਸਿੰਘ ਬੁੱਟਰ)- ਹਲਕਾ ਦੱਖਣੀ ਦੇ ਸਭ ਤੋਂ ਪੁਰਾਣੇ ਅਤੇ ਇਤਿਹਾਸਕ ਪਿੰਡ ਸੁਲਤਾਨਵਿੰਡ ਦੇ ਰੁਕੇ ਵਿਕਾਸ ਕਾਰਜਾਂ ਨੂੰ ਲੈ ਕੇ ਅੱਜ ਪਿੰਡ ਦੇ ਸਮਾਜ ਸੇਵੀ ਤੇ ਸਾਬਕਾ ਫੌਜੀ ਭੁਪਿੰਦਰ ਸਿੰਘ ਮਾਹਲ ਦੀ ਅਗਵਾਈ ਹੇਠ...
ਜਾਪਾਨ ਦੇ ਰੱਖਿਆ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  36 minutes ago
ਨਵੀਂ ਦਿੱਲੀ, 20 ਅਗਸਤ- ਜਾਪਾਨ ਦੇ ਰੱਖਿਆ ਮੰਤਰੀ ਇਤਸੁਨੋਰੀ ਓਨੋਡੇਰਾ ਨੇ ਅੱਜ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ...
ਏਸ਼ੀਅਨ ਖੇਡਾਂ 2018 : ਨਿਸ਼ਾਨੇਬਾਜ਼ੀ ਦੇ ਮੁਕਾਬਲੇ 'ਚ ਤਗਮੇ ਤੋਂ ਖੁੰਝੀ ਅਪੂਰਵੀ ਚੰਦੇਲਾ
. . .  49 minutes ago
ਜਕਾਰਤਾ, 20 ਅਗਸਤ- ਭਾਰਤੀ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਔਰਤਾਂ ਦੇ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ਦੇ ਫਾਈਨਲ 'ਚੋਂ ਬਾਹਰ ਹੋ ਗਈ ਹੈ। ਉਹ ਇਸ ਮੁਕਾਬਲੇ 'ਚ ਪੰਜਵੇਂ ਸਥਾਨ 'ਤੇ ਰਹੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਪੂਰਵੀ ਅਤੇ ਰਵੀ ਕੁਮਾਰ ਦੀ...
ਤਾਲਿਬਾਨ ਨੇ ਅਫ਼ਗਾਨਿਸਤਾਨ 'ਚ ਔਰਤਾਂ ਅਤੇ ਬੱਚਿਆਂ ਸਮੇਤ ਕਈ ਲੋਕਾਂ ਨੂੰ ਬਣਾਇਆ ਬੰਦੀ
. . .  about 1 hour ago
ਕਾਬੁਲ, 20 ਅਗਸਤ- ਤਾਲਿਬਾਨੀ ਅੱਤਵਾਦੀਆਂ ਨੇ ਔਰਤਾਂ ਅਤੇ ਬੱਚਿਆਂ ਸਮੇਤ ਅਫ਼ਗਾਨਿਸਤਾਨ 'ਚ 100 ਤੋਂ ਵੱਧ ਲੋਕਾਂ ਨੂੰ ਬੰਦੀ ਬਣਾਇਆ ਹੈ। ਅਫ਼ਗਾਨੀ ਅਧਿਕਾਰੀਆਂ ਮੁਤਾਬਕ ਤਾਲਿਬਾਨੀ ਅੱਤਵਾਦੀਆਂ ਨੇ ਦੇਸ਼ ਦੇ ਉੱਤਰੀ ਇਲਾਕੇ 'ਚ ਹਮਲੇ ਦੌਰਾਨ ਸਾਰੇ ਲੋਕਾਂ...
ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਬੇਟੇ ਨੂੰ ਮਿਲੀ ਜ਼ਮਾਨਤ
. . .  about 1 hour ago
ਨਵੀਂ ਦਿੱਲੀ, 20 ਅਗਸਤ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਾਦਿਤਯ ਸਿੰਘ ਨੂੰ ਆਮਦਨ ਤੋਂ ਵੱਧ ਜਾਇਦਾਦ ਨਾਲ ਜੁੜੇ ਮਾਮਲੇ 'ਚ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਉਸ ਨੂੰ ਜ਼ਮਾਨਤ...
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਕਈ ਝਟਕੇ, ਪੰਜ ਲੋਕਾਂ ਦੀ ਮੌਤ
. . .  about 1 hour ago
ਜਕਾਰਤਾ, 20 ਅਗਸਤ- ਇੰਡੋਨੇਸ਼ੀਆ ਦੇ ਲਾਮਬੋਕ ਟਾਪੂ 'ਤੇ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ 'ਚੋਂ ਇੱਕ ਝਟਕੇ ਦੀ ਰਿਕਟਰ ਸਕੇਲ 'ਤੇ ਤੀਬਰਤਾ 6.9 ਸੀ। ਇਨ੍ਹਾਂ ਝਟਕਿਆਂ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਅਧਿਕਾਰੀ ਨੇ ਇਸ ਸੰਬੰਧੀ...
ਏਸ਼ੀਅਨ ਖੇਡਾਂ 2018 : ਭਾਰਤ ਦੇ ਨਿਸ਼ਾਨੇਬਾਜ਼ ਦੀਪਕ ਕੁਮਾਰ ਨੇ ਜਿੱਤਿਆ ਸਿਲਵਰ ਮੈਡਲ
. . .  about 2 hours ago
ਜਕਾਰਤਾ, 20 ਅਗਸਤ - ਏਸ਼ੀਅਨ ਖੇਡਾਂ 2018 ਵਿਚ ਭਾਰਤ ਦੇ ਨਿਸ਼ਾਨੇਬਾਜ਼ ਦੀਪਕ ਕੁਮਾਰ ਨੇ ਮਰਦਾਂ ਦੇ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ਵਿਚ ਸਿਲਵਰ ਮੈਡਲ ਜਿੱਤਿਆ...
ਉਮਰ ਖ਼ਾਲਿਦ ਉੱਪਰ ਹਮਲਾ ਕਰਨ ਦੇ ਮਾਮਲੇ 'ਚ 2 ਗ੍ਰਿਫਤਾਰ
. . .  about 2 hours ago
ਨਵੀਂ ਦਿੱਲੀ, 20 ਅਗਸਤ - ਜੇ.ਐਨ.ਯੂ ਦੇ ਵਿਦਿਆਰਥੀ ਉਮਰ ਖ਼ਾਲਿਦ ਉੱਪਰ ਹਮਲਾ ਕਰਨ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ 2 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਇਸ ਨੂੰ ਲੈ ਕੇ ਵਾਇਰਲ...
ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ 'ਤੇ ਭਾਜਪਾ ਵੱਲੋਂ ਸਰਵਦਲੀ ਪ੍ਰਾਰਥਨਾ ਸਭਾ ਅੱਜ
. . .  about 2 hours ago
ਨਵੀਂ ਦਿੱਲੀ, 20 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਸਵ. ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ 'ਤੇ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਸ਼ਾਮ ਦਿੱਲੀ ਦੇ ਇੰਦਰਾ ਗਾਂਧੀ...
ਟੀ.ਆਰ.ਐੱਸ ਦੇ ਸੰਸਦ ਮੈਂਬਰ ਕੇਰਲ ਦੇ ਹੜ ਪੀੜਤਾਂ ਨੂੰ ਦਾਨ ਕਰਨਗੇ ਆਪਣੀ ਤਨਖ਼ਾਹ
. . .  about 3 hours ago
ਹੈਦਰਾਬਾਦ, 20 ਅਗਸਤ - ਤੇਲੰਗਾਨਾ ਰਾਸ਼ਟਰੀ ਸਮਿਤੀ (ਟੀ.ਆਰ.ਐੱਸ) ਦੇ ਸੰਸਦ ਮੈਂਬਰ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਕੇਰਲ ਦੇ ਹੜ ਪੀੜਤਾਂ ਨੂੰ ਦਾਨ...
ਕੇਰਲ 'ਚ ਹੜ੍ਹਾਂ ਦੌਰਾਨ ਪਹਿਲਾ ਜਹਾਜ਼ ਪਹੁੰਚਾ ਕੋਚੀ
. . .  about 3 hours ago
ਤਿਰੂਵਨੰਤਪੁਰਮ, 20 ਅਗਸਤ - ਕੇਰਲ 'ਚ ਹੜ੍ਹਾਂ ਦੌਰਾਨ ਏਅਰ ਇੰਡੀਆ ਦਾ ਪਹਿਲਾ ਜਹਾਜ਼ ਕੋਚੀ ਹਵਾਈ ਅੱਡੇ ਪਹੁੰਚਿਆ...
ਏਸ਼ੀਅਨ ਖੇਡਾਂ 2018 : ਪੀ.ਵੀ ਸਿੰਧੂ ਨੇ ਜਿੱਤ ਨਾਲ ਕੀਤੀ ਦੂਸਰੇ ਦਿਨ ਦੀ ਸ਼ੁਰੂਆਤ
. . .  about 3 hours ago
ਜਕਾਰਤਾ, 20 ਅਗਸਤ - ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ ਸਿੰਧੂ ਨੇ ਜਪਾਨ ਦੀ ਯਾਮਾਗੁਚੀ ਨੂੰ 21-18, 21-19 ਨਾਲ ਹਰਾ ਕੇ ਦੂਸਰੇ ਦਿਨ ਦੀ ਸ਼ੁਰੂਆਤ ਕੀਤੀ...
ਝਾਰਖੰਡ : ਮਹਿਲਾ ਤੇ ਉਸ ਦੇ ਤਿੰਨ ਬੱਚਿਆ ਦੀਆਂ ਲਾਸ਼ਾਂ ਬਰਾਮਦ
. . .  about 3 hours ago
ਰਾਂਚੀ, 20 ਅਗਸਤ - ਝਾਰਖੰਡ ਦੇ ਗਿਰੀਡ ਵਿਖੇ ਇੱਕ ਮਹਿਲਾ ਅਤੇ ਉਸ ਦੇ ਤਿੰਨ ਬੱਚਿਆ ਦੀਆਂ ਲਾਸ਼ਾਂ ਮਿਲਣ ਨਾਲ ਦਹਿਸ਼ਤ...
ਸੋਨੀਆ, ਰਾਹੁਲ, ਪ੍ਰਿਅੰਕਾ ਵੱਲੋਂ ਸਵ. ਰਾਜੀਵ ਗਾਂਧੀ ਨੂੰ ਸ਼ਰਧਾਂਜਲੀ
. . .  about 4 hours ago
ਨਵੀਂ ਦਿੱਲੀ, 20 ਅਗਸਤ - ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੇ ਜਨਮ ਦਿਨ ਮੌਕੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਰਾਬਰਟ ਵਾਡਰਾ, ਮਨਮੋਹਨ ਸਿੰਘ...
ਅੱਜ ਦਾ ਵਿਚਾਰ
. . .  about 4 hours ago
ਪੰਜਾਬ ਪੁਹੰਚੇ ਕੇਜਰੀਵਾਲ ਨੇ ਪੱਤਰਕਾਰਾਂ ਤੋਂ ਵੱਟਿਆ ਪਾਸਾ
. . .  39 minutes ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਦੂਸਰੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ ਦੂਸਰੀ ਪਾਰੀ 'ਚ 124/2
. . .  1 day ago
ਸ਼੍ਰੋਮਣੀ ਅਕਾਲੀ ਦਲ ਆਜ਼ਾਦ ਤੌਰ 'ਤੇ ਲੜੇਗਾ ਹਰਿਆਣਾ ਚੋਣਾਂ - ਸੁਖਬੀਰ ਬਾਦਲ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਦੂਸਰੀ ਪਾਰੀ 'ਚ ਭਾਰਤ 103/1
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 13 ਜੇਠ ਸੰਮਤ 550
ਵਿਚਾਰ ਪ੍ਰਵਾਹ: ਕੌਮੀ ਬਦਇੰਤਜ਼ਾਮੀ ਦਾ ਪਹਿਲਾ ਲੱਛਣ ਮਹਿੰਗਾਈ ਅਤੇ ਦੂਜਾ ਜੰਗ ਹੁੰਦਾ ਹੈ। -ਅਰਨੈਸਟ ਹੈਮਿੰਗਵੇ
  •     Confirm Target Language  

ਜੈਕਾਰਿਆਂ ਦੀ ਗੂੁੰਜ 'ਚ ਸ੍ਰੀ ਹੇਮਕੁੰਟ ਸਾਹਿਬ ਦੇ ਖੁੱਲ੍ਹੇ ਕਿਵਾੜ

ਨਗਰ ਕੀਰਤਨ ਦੇ ਰੂਪ 'ਚ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਪ੍ਰਕਾਸ਼ ਸ੍ਰੀ ਹੇਮਕੁੰਟ ਸਾਹਿਬ, 25 ਮਈ-ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਿਵਾੜ ਅੱਜ ਗੁਰ-ਮਰਿਆਦਾ ਅਨੁਸਾਰ ਪਹਿਲੀ ਅਰਦਾਸ ਉਪਰੰਤ ਸ਼ਰਧਾਲੂਆਂ ਦੇ ਦਰਸ਼ਨਾਂ ਲਈ ...

ਪੂਰੀ ਖ਼ਬਰ »

ਕੁਮਾਰਸਵਾਮੀ ਵਲੋਂ ਕਰਨਾਟਕ ਵਿਧਾਨ ਸਭਾ 'ਚ ਬਹੁਮਤ ਸਾਬਿਤ

ਬੇਂਗਲੁਰੂ, 25 ਮਈ (ਏਜੰਸੀ)-ਕਰਨਾਟਕ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਨੇ ਵਿਧਾਨ ਸਭਾ 'ਚ ਅੱਜ ਆਵਾਜ਼ (ਧੁਨੀ) ਵੋਟਾਂ ਨਾਲ ਆਪਣਾ ਬਹੁਮਤ ਸਾਬਿਤ ਕਰ ਦਿੱਤਾ ਜਦ ਕਿ ਭਾਜਪਾ ਵਿਧਾਇਕ ਕਾਂਗਰਸ ਤੇ ਜਨਤਾ ਦਲ-ਐਸ ਦੇ ਗਠਜੋੜ ਨੂੰ ਅਨੈਤਿਕ ਦੱਸਦਿਆ ਵੋਟਿੰਗ ਦਾ ਬਾਈਕਾਟ ...

ਪੂਰੀ ਖ਼ਬਰ »

ਮੁਸਲਿਮ ਲੜਕੇ ਨੂੰ ਬਚਾਉਣ ਲਈ ਭੀੜ ਨਾਲ ਭਿੜਿਆ ਸਿੱਖ ਪੁਲਿਸ ਕਰਮੀ

ਨਵੀਂ ਦਿੱਲੀ, 25 ਮਈ (ਏਜੰਸੀ)—ਸੋਸ਼ਲ ਮੀਡੀਆਂ ਤੇ ਇੱਕ ਸਿੱਖ ਕਰਮੀ ਦਾ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ | ਇਸ ਵੀਡੀਓ 'ਚ ਭੀੜ ਨਾਲ ਘਿਰਿਆ ਇਕ ਪੁਲਿਸ ਕਰਮੀ ਗੁੱਸੇ ਨਾਲ ਭਰੇ ਲੋਕਾ ਵਿਚੋਂ ਇਕ ਮੁਸਲਿਮ ਲੜਕੇ ਨੂੰ ਬਚਾਉਂਦਾ ਹੋਇਆ ਦਿਖ ਰਿਹਾ ਹੈ | ਲੋਕਾਂ ਨੇ ...

ਪੂਰੀ ਖ਼ਬਰ »

ਸੰਤ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ ਬਰਸੀ ਸਬੰਧੀ ਸਮਾਗਮ ਸਮਾਪਤ

ਜਗਰਾਉਂ, 25 ਮਈ (ਹਰਵਿੰਦਰ ਸਿੰਘ ਖ਼ਾਲਸਾ)- ਸੰਤ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ 9ਵੀਂ ਬਰਸੀ ਮੌਕੇ ਗੁਰਦੁਆਰਾ ਭਹੋਈ ਸਾਹਿਬ ਅਗਵਾੜ ਲੋਪੋ ਜਗਰਾਉਂ ਵਿਖੇ ਕਰਵਾਏ 5 ਦਿਨਾਂ ਸਮਾਗਮਾਂ ਦੀ ਸਮਾਪਤੀ ਸਮੇਂ ਸਜਾਏ ਦੀਵਾਨ 'ਚ ਪਹੁੰਚੇ ਬੁਲਾਰਿਆਂ ਨੇ ਸੱਚਖੰਡ ਵਾਸੀ ਸੰਤ ...

ਪੂਰੀ ਖ਼ਬਰ »

ਗੋਗੋਈ ਿਖ਼ਲਾਫ਼ ਕੋਰਟ ਆਫ ਇਨਕੁਆਰੀ ਦੇ ਹੁਕਮ

ਸ੍ਰੀਨਗਰ, 25 ਮਈ (ਏਜੰਸੀ)-ਸੈਨਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੈਨਾ ਨੇ ਅੱਜ ਮੇਜਰ ਨਿਤਿਨ ਲੀਤੁਲ ਗੋਗੋਈ ਿਖ਼ਲਾਫ਼ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਹਨ, ਜਿਸ ਨੂੰ ਇਸ ਹਫ਼ਤੇ ਇਕ ਲੜਕੀ ਨਾਲ ਹੋਟਲ 'ਚ ਵੜਨ ਦੀ ਕੋਸ਼ਿਸ਼ ਕਰਦਿਆਂ ਪੁਲਿਸ ਨੇ ਹਿਰਾਸਤ 'ਚ ਲੈ ਲਿਆ ...

ਪੂਰੀ ਖ਼ਬਰ »

ਕੈਨੇਡਾ 'ਚ ਭਾਰਤੀ ਰੈਸਟੋਰੈਂਟ ਅੰਦਰ ਧਮਾਕਾ-15 ਜ਼ਖ਼ਮੀ

ਟੋਰਾਂਟੋ, 25 ਮਈ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਟੋਰਾਂਟੋ ਤੋਂ 25 ਕੁ ਕਿਲੋਮੀਟਰ ਪੱਛਮ ਵੱਲ• ਸਥਿਤ ਸ਼ਹਿਰ ਮਿਸੀਸਾਗਾ ਵਿਖੇ ਬੰਬੇ ਭੇਲ ਨਾਮਕ ਰੈਸਟੋਰੈਂਟ ਅੰਦਰ ਬੀਤੇ ਕੱਲ੍ਹ ਰਾਤ ਨੂੰ 10.30 ਵਜੇ ਦੇ ਕਰੀਬ ਇਕ ਧਮਾਕਾ ਹੋਣ ਦੀ ਖਬਰ ਹੈ, ਜਿਸ ਦੀ ਮਾਰ 'ਚ 15 ਵਿਅਕਤੀ ...

ਪੂਰੀ ਖ਼ਬਰ »

ਸ਼ਾਹਕੋਟ 'ਚ ਕਾਂਗਰਸ ਰਿਕਾਰਡ ਵੋਟਾਂ ਨਾਲ ਜਿੱਤ ਹਾਸਲ ਕਰੇਗੀ-ਜਾਖੜ

'ਅਜੀਤ' ਨਾਲ ਵਿਸ਼ੇਸ਼ ਮੁਲਾਕਾਤ
ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਦੀ ਨੀਂਹ ਰੱਖੇਗੀ ਕਾਂਗਰਸ ਦੀ ਜਿੱਤ-ਸਿੱਧੂ
ਜਸਪਾਲ ਸਿੰਘ
ਜਲੰਧਰ, 25 ਮਈ -ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਮੈਂਬਰ ਲੋਕ ਸਭਾ ਸੁਨੀਲ ਜਾਖੜ ਨੇ ਦਾਅਵਾ ਕੀਤਾ ਹੈ ਕਿ ਸ਼ਾਹਕੋਟ ਉਪ-ਚੋਣ 'ਚ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਰਿਕਾਰਡ ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕਰਨਗੇ ਤੇ ਉਨ੍ਹਾਂ ਦੀ ਇਹ ਜਿੱਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਲੋਕ ਪੱਖੀ ਤੇ ਵਿਕਾਸਮੁਖੀ ਨੀਤੀਆਂ 'ਤੇ ਹਲਕੇ ਦੇ ਲੋਕਾਂ ਦੀ ਮੋਹਰ ਹੋਵੇਗੀ | ਅੱਜ ਇਥੇ 'ਅਜੀਤ' ਭਵਨ ਵਿਖੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਦੀ ਚੋਣ ਮੁਹਿੰਮ ਨੂੰ ਜਿਸ ਤਰ੍ਹਾਂ ਦਾ ਭਰਵਾਂ ਜਨ ਸਮਰਥਨ ਮਿਲ ਰਿਹਾ ਹੈ ਤੇ ਹਰ ਵਰਗ ਦੇ ਲੋਕਾਂ ਵਲੋਂ ਕਾਂਗਰਸ ਦੇ ਹੱਕ 'ਚ ਲਹਿਰ ਖੜ੍ਹੀ ਕੀਤੀ ਜਾ ਰਹੀ ਹੈ ਉਸ ਤੋਂ ਲਗਦਾ ਹੈ ਕਿ ਅਕਾਲੀ ਦਲ ਦੇ ਉਮੀਦਵਾਰ ਲਈ ਆਪਣੀ ਜ਼ਮਾਨਤ ਬਚਾਉਣੀ ਔਖੀ ਹੋ ਜਾਵੇਗੀ | ਇਸ ਮੌਕੇ ਉਨ੍ਹਾਂ ਨਾਲ ਕਾਂਗਰਸੀ ਉਮੀਦਵਾਰ ਦੀ ਚੋਣ ਮੁਹਿੰਮ ਦੇ ਸਟਾਰ ਪ੍ਰਚਾਰਕ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਸਨ ਤੇ ਉਨ੍ਹਾਂ  ਵੀ ਕਾਂਗਰਸ ਦੀ ਇਤਿਹਾਸਿਕ ਜਿੱਤ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਇਹ ਚੋਣ ਆਉਂਦੀਆਂ 2019 ਦੀਆਂ ਲੋਕ ਸਭਾ ਚੋਣਾਂ 'ਚ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਦੀ ਨੀਂਹ ਰੱਖੇਗੀ |
ਕੈਪਟਨ ਵਲੋਂ ਕਰਵਾਏ ਕੰਮਾਂ ਨੂੰ ਵੋਟ ਪਾਉਣਗੇ ਲੋਕ-ਜਾਖੜ
ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਜਿਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਕਮਾਨ ਸੰਭਾਲੀ ਸੀ, ਉਸ ਸਮੇਂ ਸੂਬੇ ਦੀ ਆਰਥਿਕਤਾ ਡਾਂਵਾਂਡੋਲ ਸੀ ਤੇ ਕਿਸਾਨ ਰੁਲ ਰਿਹਾ ਸੀ, ਪਰ ਉਨ੍ਹਾਂ ਆਉਂਦਿਆਂ ਹੀ ਸੂਬੇ ਨੂੰ ਮੁੜ ਪੈਰਾਂ 'ਚ ਖੜ੍ਹਾ ਕੀਤਾ ਤੇ ਕੇਵਲ ਇਕ ਸਾਲ 'ਚ ਹੀ 2 ਲੱਖ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਤੋਂ ਇਲਾਵਾ ਇਕ ਲੱਖ ਦੇ ਕਰੀਬ ਨੌਜਵਾਨਾਂ ਨੂੰ ਨੌਕਰੀਆਂ 'ਤੇ ਲਵਾਇਆ | ਸ਼ਾਹਕੋਟ ਉਪ ਚੋਣ ਵੀ ਵਿਕਾਸ ਦੇ ਮੁੱਦੇ 'ਤੇ ਹੀ ਲੜੀ ਜਾਵੇਗੀ ਤੇ ਕਾਨੂੰਨ ਦਾ ਰਾਜ ਇਸ ਸਮੇਂ ਸਰਕਾਰ ਦੀ ਵੱਡੀ ਪ੍ਰਾਪਤੀ ਹੈ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ ਤੋਂ ਗੈਰ-ਹਾਜ਼ਰੀ ਬਾਰੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਕੀਤੇ ਗਏ ਕੰਮ ਖੁਦ ਬੋਲਦੇ ਹਨ ਤੇ ਉਹ ਚਾਹੇ ਕਿਤੇ ਵੀ ਹੋਣ ਲੋਕ ਉਨ੍ਹਾਂ ਦੇ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਵੋਟ ਪਾਉਣਗੇ |
ਅਕਾਲੀ ਦਲ ਦੀ ਨੀਅਤ 'ਚ ਖੋਟ-ਸਿੱਧੂ
ਸੂਬੇ ਦੇ ਹਰ ਖੇਤਰ 'ਚ ਪਛੜ ਜਾਣ ਦੇ ਦੋਸ਼ ਅਕਾਲੀ ਦਲ 'ਤੇ ਲਗਾਉਂਦੇ ਹੋਏ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਕਾਲੀ ਆਗੂਆਂ ਦੀ ਨੀਅਤ ਸਾਫ ਨਹੀਂ ਹੈ | ਰੇਤਾ-ਬਜਰੀ ਬਾਰੇ ਲਿਆਂਦੀ ਜਾਣ ਵਾਲੀ ਨੀਤੀ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ 'ਚ ਰੇਤ-ਬਜਰੀ ਦੇ ਅਥਾਹ ਭੰਡਾਰ ਹਨ ਤੇ ਜਲਦ ਹੀ ਲੋਕਾਂ ਨੂੰ ਸਸਤੇ ਭਾਅ 'ਤੇ ਰੇਤ ਤੇ ਬਜਰੀ ਮਿਲੇਗੀ | ਉਨ੍ਹਾਂ ਕਿਹਾ ਕਿ ਹਵਾ ਤੇ ਪਾਣੀ ਦੇ ਪ੍ਰਦੂਸ਼ਣ ਤੇ ਮਿਲਾਵਟ ਨੂੰ ਰੋਕਣ ਲਈ ਸਰਕਾਰ ਗੰਭੀਰਤਾ ਤੇ ਪ੍ਰਤੀਬੱਧਤਾ ਨਾਲ ਯਤਨ ਕਰ ਰਹੀ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਦੂਸ਼ਣ ਫੈਲਾਉਣ ਵਾਲਿਆਂ ਿਖ਼ਲਾਫ਼ ਸਖ਼ਤੀ ਵਰਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਸਰਕਾਰ ਵਲੋਂ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਤੇ ਖੇਤੀਬਾੜੀ ਦੇ ਸੰਕਟ ਲਈ ਵੀ ਖੇਤੀ ਆਧਾਰਿਤ ਸਨਅਤਾਂ ਲਗਾਈਆਂ ਜਾਣਗੀਆਂ |


ਖ਼ਬਰ ਸ਼ੇਅਰ ਕਰੋ

ਸੀ. ਬੀ. ਐਸ. ਈ. 12ਵੀਂ ਦਾ ਨਤੀਜਾ ਅੱਜ

ਨਵੀਂ ਦਿੱਲੀ, 25 ਮਈ (ਏਜੰਸੀ)-ਸੀ.ਬੀ.ਐਸ.ਈ. ਦੀ 12ਵੀਂ ਜਮਾਤ ਦਾ ਨਤੀਜਾ 26 ਮਈ ਨੂੰ ਐਲਾਨਿਆ ਜਾਵੇਗਾ | ਬੋਰਡ ਦੇ ਸਿੱਖਿਆ ਸਕੱਤਰ ਅਨਿਲ ਸਵਰੂਪ ਨੇ ਟਵੀਟ ਕਰਦਿਆਂ ਦੱਸਿਆ ਕਿ ਸੀ.ਬੀ.ਐਸ.ਈ. ਵਲੋਂ ਇਹ ਨਤੀਜਾ ਆਪਣੀ ਅਧਿਕਾਰਕ ਵੈੱਬਸਾਈਟ 'ਤੇ ਸਵੇਰੇ 10 ਵਜੇ ਪਾਇਆ ਜਾਵੇਗਾ | ...

ਪੂਰੀ ਖ਼ਬਰ »

ਪਾਕਿ 'ਚ ਹਿੰਦੂ ਵਕੀਲ ਅਗਵਾ

ਅੰਮਿ੍ਤਸਰ, 25 ਮਈ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਸਿੰਧ ਸੂਬੇ ਦੇ ਮੀਰਪੁਰ ਖ਼ਾਸ ਸ਼ਹਿਰ ਦੇ ਨਿਵਾਸੀ ਵਕੀਲ ਹੀਰਾ ਲਾਲ ਨੂੰ ਅੱਜ ਸਵੇਰੇ ਉਸ ਦੇ ਦਫ਼ਤਰ 'ਚੋਂ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵਲੋਂ ਅਗਵਾ ਕਰਕੇ ਕਿਸੇ ਗੁਪਤ ਟਿਕਾਣੇ 'ਤੇ ਲਿਜਾਇਆ ਗਿਆ, ਜਿਸ ਬਾਰੇ ...

ਪੂਰੀ ਖ਼ਬਰ »

ਬੋਧ ਗਯਾ ਬੰਬ ਧਮਾਕਾ ਮਾਮਲੇ 'ਚ 5 ਦੋਸ਼ੀ ਕਰਾਰ-ਸਜ਼ਾ 31 ਨੂੰ

ਪਟਨਾ, 25 ਮਈ (ਏਜੰਸੀ)-ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਦੀ ਇਕ ਵਿਸ਼ੇਸ਼ ਅਦਾਲਤ ਨੇ 2013 'ਚ ਬੋਧ ਗਯਾ ਵਿਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ 'ਚ ਅੱਜ ਪੰਜਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ | ਵਿਸ਼ੇਸ਼ ਅਦਾਲਤ ਦੇ ਜੱਜ ਮਨੋਜ ਕੁਮਾਰ ਸਿਨ੍ਹਾ ਨੇ ਸਾਰੇ ਪੰਜਾਂ ...

ਪੂਰੀ ਖ਼ਬਰ »

ਹਾਜਿਨ 'ਚ ਅੱਤਵਾਦੀਆਂ ਵਲੋਂ ਵਿਅਕਤੀ ਦੀ ਹੱਤਿਆ

ਸ੍ਰੀਨਗਰ, 25 ਮਈ (ਮਨਜੀਤ ਸਿੰਘ)- ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਂਦੀਪੁਰਾ ਦੇ ਅੱਤਵਾਦਗ੍ਰਸਤ ਹਾਜਿਨ ਇਲਾਕੇ 'ਚ ਸ਼ੱਕੀ ਅੱਤਵਾਦੀ ਵਲੋਂ ਅਗਵਾ ਕੀਤੇ ਵਿਅਕਤੀ ਦੀ ਗਲਾ ਕੱਟੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ | ਪੁਲਿਸ ਅਨੁਸਾਰ ਹਾਜਿਨ ਇਲਾਕੇ ਦੇ ਗੁੰਦਾ ਪ੍ਰੰਗ ...

ਪੂਰੀ ਖ਼ਬਰ »

ਭਾਰਤ ਤੇ ਡੈਨਮਾਰਕ ਵਲੋਂ ਨਵੀਂ ਤਕਨਾਲੋਜੀ, ਗਿਆਨ-ਵਿਗਿਆਨ ਖੇਤਰ ਸਬੰਧੀ ਅਹਿਮ ਸਮਝੌਤਾ

ਕੋਪਨਹੈਗਨ, 25 ਮਈ (ਅਮਰਜੀਤ ਸਿੰਘ ਤਲਵੰਡੀ)-ਭਾਰਤ ਅਤੇ ਡੈਨਮਾਰਕ ਦੀਆਂ ਸਰਕਾਰਾਂ ਵਲੋਂ ਗਿਆਨ-ਵਿਗਿਆਨ ਦੇ ਖੇਤਰ 'ਚ ਨਵੀਆਂ ਖੋਜਾਂ ਤੇ ਤਕਨੀਕਾਂ ਵਿਕਸਿਤ ਕਰਨ ਸਬੰਧੀ ਇਕ ਇਤਿਹਾਸਕ ਸਮਝੌਤਾ ਕੀਤਾ ਗਿਆ ਹੈ | ਵੱਖ-ਵੱਖ ਯੂਰਪੀ ਮੁਲਕਾਂ ਦੇ ਦੌਰਿਆਂ ਦੌਰਾਨ ਇਥੇ ਪੁੱਜੇ ...

ਪੂਰੀ ਖ਼ਬਰ »

ਭਾਰਤ ਤੇ ਬੰਗਲਾਦੇਸ਼ 'ਚ ਸਹਿਯੋਗ, ਸੱਭਿਆਚਾਰਕ ਨੇੜਤਾ ਤੇ ਸਾਂਝੇਦਾਰੀ ਪੁਰਾਣੀ-ਮੋਦੀ

ਵਿਸ਼ਵ ਭਾਰਤੀ 'ਵਰਸਿਟੀ ਦੀ ਸਾਲਾਨਾ ਕਾਨਵੋਕੇਸ਼ਨ 'ਚ ਸ਼ੇਖ ਹਸੀਨਾ ਵਲੋਂ ਵੀ ਸ਼ਿਰਕਤ ਕੋਲਕਾਤਾ, 25 ਮਈ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਵਿਸ਼ਵ ਭਾਰਤੀ ਯੂਨੀਵਰਸਿਟੀ ਦੀ ਸਾਲਾਨਾ ਕਾਨਵੋਕੇਸ਼ਨ 'ਚ ਸ਼ਾਮਿਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ...

ਪੂਰੀ ਖ਼ਬਰ »

ਕਿਮ ਨਾਲ ਰੱਦ ਹੋਈ ਬੈਠਕ ਅਜੇ ਵੀ ਹੋ ਸਕਦੀ ਹੈ- ਟਰੰਪ

ਵਾਸ਼ਿਾਂਗਟਨ, 25 ਮਈ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਉੱਤਰ ਕੋਰੀਆ ਦੇ ਨੇਤਾਵਾਂ ਦੇ ਸੰਪਰਕ 'ਚ ਹੈ | ਇਸ ਦੇ ਨਾਲ ਹੀ ਟਰੰਪ ਨੇ ਸੰਕੇਤ ਦਿੱਤੇ ਹਨ ਕਿ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਉਨ੍ਹਾਂ ਦੀ ...

ਪੂਰੀ ਖ਼ਬਰ »

ਕੁਲਗਾਮ 'ਚ ਫ਼ੌਜੀ ਕੈਂਪ 'ਤੇ ਗ੍ਰਨੇਡ ਹਮਲਾ

ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ ਨਾਕਾਮ ਸ੍ਰੀਨਗਰ, 25 ਮਈ (ਮਨਜੀਤ ਸਿੰਘ)- ਰਮਜ਼ਾਨ ਮਹੀਨੇ 'ਚ ਕੀਤੀ ਜੰਗਬੰਦੀ ਦਾ ਲਾਭ ਉਠਾਉਂਦਿਆਂ ਅੱਤਵਾਦੀਆਂ ਨੇ ਆਪਣੀਆਂ ਸਰਗਰਮੀਆਂ 'ਚ ਵਾਧਾ ਕਰ ਦਿੱਤਾ ਹੈ | ਇਸੇ ਦੌਰਾਨ ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਕੁਲਗਾਮ 'ਚ ਸ਼ੱਕੀ ...

ਪੂਰੀ ਖ਼ਬਰ »

ਫੰਡ ਦੀ ਕਿੱਲਤ ਨਾਲ ਜੂਝ ਰਹੀ ਕਾਂਗਰਸ ਨੇ ਲੋਕਾਂ ਤੋਂ ਮੰ ਗਿਆ ਚੰਦਾ

ਨਵੀਂ ਦਿੱਲੀ, 25 ਮਈ (ਉਪਮਾ ਡਾਗਾ ਪਾਰਥ)-ਆਰਥਿਕ ਤੰਗੀ ਨਾਲ ਜੂਝ ਰਹੀ ਕਾਂਗਰਸ ਨੇ ਆਮ ਲੋਕਾਂ ਤੋਂ ਚੰਦਾ ਲੈ ਰਹੀ ਹੈ | ਪਾਰਟੀ ਨੇ ਆਪਣੇ ਅਧਿਕਾਰਕ ਟਵਿੱਟਰ ਤੋਂ 'ਲੋਕਤੰਤਰ ਨੂੰ ਬਚਾਉਣ ਲਈ ਮਦਦ' ਦੀ ਅਪੀਲ ਕਰਦਿਆਂ ਚੰਦੇ ਦੇ ਫਾਰਮ ਦਾ ਿਲੰਕ ਜਨਤਾ ਨਾਲ ਸਾਂਝਾ ਕੀਤਾ ਹੈ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX