ਤਾਜਾ ਖ਼ਬਰਾਂ


ਭਾਜਪਾ 'ਚ ਸ਼ਾਮਲ ਹੋਏ ਕਰਤਾਰ ਸਿੰਘ ਭੜਾਨਾ
. . .  16 minutes ago
ਨਵੀਂ ਦਿੱਲੀ, 18 ਅਕਤੂਬਰ- ਬਹੁਜਨ ਸਮਾਜ ਪਾਰਟੀ (ਬਸਪਾ) ਦੇ ਨੇਤਾ ਕਰਤਾਰ ਸਿੰਘ ਭੜਾਨਾ ਅੱਜ ਭਾਜਪਾ 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਮੁਰੈਨਾ ਸੀਟ ਤੋਂ ਕੇਂਦਰੀ...
ਅਕਾਲੀ ਆਗੂ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਨੇ ਫੜਿਆ ਕਾਂਗਰਸ ਦਾ 'ਹੱਥ'
. . .  26 minutes ago
ਫਗਵਾੜਾ, 18 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਇੰਪਰੂਵਮੈਂਟ ਟਰੱਸਟ ਜਲੰਧਰ ਦੇ ਸਾਬਕਾ ਚੇਅਰਮੈਨ ਜਥੇਦਾਰ ਪਰਮਜੀਤ ਸਿੰਘ ਰਾਏਪੁਰ...
ਧਾਲੀਵਾਲ ਦੇ ਹੱਕ 'ਚ ਕੈਪਟਨ ਵਲੋਂ ਫਗਵਾੜਾ 'ਚ ਰੋਡ ਸ਼ੋਅ
. . .  42 minutes ago
ਫਗਵਾੜਾ, 18 ਅਕਤੂਬਰ (ਹਰੀਪਾਲ ਸਿੰਘ)- ਵਿਧਾਨ ਸਭਾ ਹਲਕਾ ਫਗਵਾੜਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ...
ਹਰਿਆਣਾ 'ਚ ਸੋਨੀਆ ਗਾਂਧੀ ਦੀ ਰੈਲੀ ਰੱਦ, ਰਾਹੁਲ ਗਾਂਧੀ ਸੰਭਾਲਣਗੇ ਮੋਰਚਾ
. . .  52 minutes ago
ਨਵੀਂ ਦਿੱਲੀ, 19 ਅਕਤੂਬਰ- ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦਾ ਅੱਜ ਹਰਿਆਣਾ ਦੇ ਮਹਿੰਦਰਗੜ੍ਹ ਦਾ ਦੌਰਾ ਰੱਦ ਹੋ ਗਿਆ ਹੈ। ਉਨ੍ਹਾਂ ਵਲੋਂ ਇੱਥੇ ਇੱਕ ਚੋਣ ਰੈਲੀ ਨੂੰ...
ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਕੌਮਾਂਤਰੀ ਨਗਰ ਕੀਰਤਨ
. . .  about 1 hour ago
ਤਲਵੰਡੀ ਸਾਬੋ, 18 ਅਕਤੂਬਰ (ਰਣਜੀਤ ਸਿੰਘ ਰਾਜੂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਕੌਮਾਂਤਰੀ ਨਗਰ ਕੀਰਤਨ...
ਪੀ. ਐੱਮ. ਸੀ. ਬੈਂਕ ਦੇ ਖਾਤਾ ਧਾਰਕਾਂ ਨੂੰ ਝਟਕਾ, ਸੁਪਰੀਮ ਕੋਰਟ ਵਲੋਂ ਸੁਣਵਾਈ ਤੋਂ ਇਨਕਾਰ
. . .  about 1 hour ago
ਨਵੀਂ ਦਿੱਲੀ, 18 ਅਕਤੂਬਰ- ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ (ਪੀ. ਐੱਮ. ਸੀ.) ਬੈਂਕ ਦੇ ਖਾਤਾ ਧਾਰਕਾਂ ਨੂੰ ਅੱਜ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਇਸ ਸੰਬੰਧੀ ਦਾਇਰ ਪਟੀਸ਼ਨ...
ਆਸਾਮ ਐੱਨ. ਆਰ. ਸੀ. ਦੇ ਕੋਆਰਡੀਨੇਟਰ ਪ੍ਰਤੀਕ ਹੇਜਲਾ ਦਾ ਤਬਾਦਲਾ, ਸੁਪਰੀਮ ਕੋਰਟ ਨੇ ਜਾਰੀ ਕੀਤਾ ਹੁਕਮ
. . .  about 1 hour ago
ਨਵੀਂ ਦਿੱਲੀ, 18 ਅਕਤੂਬਰ- ਸੁਪਰੀਮ ਕੋਰਟ ਨੇ ਆਸਾਮ ਨੈਸ਼ਨਲ ਰਜਿਸਟਰ ਆਫ਼ ਸਿਟੀਜਨਜ਼ (ਐੱਨ. ਆਰ. ਸੀ.) ਦੇ ਕੋਆਰਡੀਨੇਟਰ ਪ੍ਰਤੀਕ ਹੇਜਲਾ ਦਾ ਮੱਧ ਪ੍ਰਦੇਸ਼ 'ਚ ਤਬਾਦਲਾ...
ਪੁਲਿਸ ਨੇ ਹਿਰਾਸਤ 'ਚ ਲਏ ਜਥੇਦਾਰ ਬਲਜੀਤ ਸਿੰਘ ਦਾਦੂਵਾਲ
. . .  1 minute ago
ਤਲਵੰਡੀ ਸਾਬੋ, 18 ਅਕਤੂਬਰ (ਰਣਜੀਤ ਸਿੰਘ ਰਾਜੂ)- ਸਰਬੱਤ ਖ਼ਾਲਸਾ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਬਲਜੀਤ ਸਿੰਘ ਖ਼ਾਲਸਾ ਦਾਦੂਵਾਲ ਨੂੰ ਅੱਜ ਇੱਥੇ...
ਅਗਲੇ ਚੀਫ਼ ਜਸਟਿਸ ਲਈ ਜਸਟਿਸ ਬੋਬੜੇ ਦੇ ਨਾਂ ਦੀ ਸਿਫ਼ਾਰਿਸ਼
. . .  about 2 hours ago
ਨਵੀਂ ਦਿੱਲੀ, 18 ਅਕਤੂਬਰ- ਸੁਪਰੀਮ ਕੋਰਟ ਦੇ ਮੌਜੂਦਾ ਚੀਫ਼ ਜਸਟਿਸ ਰੰਜਨ ਗੋਗੋਈ ਨੇ ਜਸਟਿਸ ਐੱਸ. ਏ. ਬੋਬੜੇ ਨੂੰ ਅਗਲਾ ਸੀ. ਜੇ. ਆਈ. ਬਣਾਉਣ ਦੀ ਕੇਂਦਰ ਸਰਕਾਰ ਕੋਲ ਸਿਫ਼ਾਰਿਸ਼...
ਵਿਅਕਤੀ ਵਲੋਂ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ
. . .  about 2 hours ago
ਅਬੋਹਰ, 18 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)- ਇੱਥੇ ਸੀਤੋ ਰੋਡ ਤੋਂ ਲੰਘਦੀ ਰੇਲਵੇ ਲਾਈਨ 'ਤੇ ਅੱਜ ਸਵੇਰੇ ਇੱਕ ਵਿਅਕਤੀ ਨੇ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ...
ਮੁਹਾਲੀ ਦੇ ਪਿੰਡ ਕੁੰਭੜਾ 'ਚ ਚੱਲੀ ਗੋਲੀ, ਇੱਕ ਜ਼ਖ਼ਮੀ
. . .  about 2 hours ago
ਐੱਸ. ਏ. ਐੱਸ. ਨਗਰ, 18 ਅਕਤੂਬਰ (ਜਸਬੀਰ ਸਿੰਘ ਜੱਸੀ)- ਮੁਹਾਲੀ ਦੇ ਪਿੰਡ ਕੁੰਭੜਾ 'ਚ ਗੋਲੀ ਚੱਲਣ ਦੀ ਖ਼ਬਰ ਮਿਲੀ ਹੈ। ਗੋਲੀ ਲੱਗਣ ਕਾਰਨ ਵੀਰ ਸਿੰਘ ਨਾਮੀ ਵਿਅਕਤੀ...
ਈ.ਡੀ ਨੇ ਪ੍ਰਫੁੱਲ ਪਟੇਲ ਨੂੰ ਪੇਸ਼ ਹੋਣ ਲਈ ਕਿਹਾ
. . .  about 3 hours ago
ਮੁੰਬਈ, 18 ਅਕਤੂਬਰ - ਇਨਫੋਰਸਮੈਂਟ ਡਾਇਰੈਕਟੋਰੇਟ ਨੇ ਐਨ.ਸੀ.ਪੀ ਆਗੂ ਪ੍ਰਫੁੱਲ ਪਟੇਲ ਨੂੰ ਦਾਊਦ ਇਬਰਾਹੀਮ ਦੇ ਨਜ਼ਦੀਕੀ ਇਕਬਾਲ ਮਿਰਚੀ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ...
ਹਰਿਆਣਾ 'ਚ ਅੱਜ ਭਾਜਪਾ ਦੇ ਦਿੱਗਜ ਕਰਨਗੇ ਚੋਣ ਪ੍ਰਚਾਰ
. . .  about 3 hours ago
ਨਵੀਂ ਦਿੱਲੀ, 18 ਅਕਤੂਬਰ - ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਜਨਰਲ ਵੀ.ਕੇ ਸਿੰਘ ਅਤੇ ਹੇਮਾ ਮਾਲਿਨੀ ਹਰਿਆਣਾ...
ਸਕੂਲ ਬੱਸ ਪਲਟਣ ਕਾਰਨ 5 ਬੱਚੇ ਜ਼ਖਮੀ
. . .  about 3 hours ago
ਭੋਪਾਲ, 18 ਅਕਤੂਬਰ - ਮੱਧ ਪ੍ਰਦੇਸ਼ ਦੇ ਹੌਸ਼ੰਗਾਬਾਦ ਵਿਖੇ ਇੱਕ ਨਿੱਜੀ ਸਕੂਲ ਦੀ ਬੱਸ ਪਲਟਣ ਕਾਰਨ 5 ਬੱਚੇ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਜ਼ਖਮੀ ਬੱਚਿਆ ਨੂੰ ਨੇੜੇ ਦੇ ਹਸਪਤਾਲ ਭਰਤੀ ਕਰਵਾਇਆ...
ਕੋਲੇ ਦੀ ਖਾਨ 'ਚ ਫਸੇ 2 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ
. . .  about 3 hours ago
ਕੋਲਕਾਤਾ, 18 ਅਕਤੂਬਰ - ਪੱਛਮੀ ਬੰਗਾਲ ਦੇ ਆਸਨਸੋਲ 'ਚ ਪੈਂਦੇ ਕੁਲਟੀ ਇਲਾਕੇ 'ਚ ਐਨ.ਡੀ.ਆਰ.ਐੱਫ ਨੇ ਕੋਲੇ ਦੀ ਖਾਨ 'ਚ ਫਸੇ 2 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ...
ਸੋਨੀਆ ਗਾਂਧੀ ਅੱਜ ਹਰਿਆਣਾ ਦੇ ਮਹਿੰਦਰਗੜ੍ਹ 'ਚ ਕਰਨਗੇ ਰੈਲੀ
. . .  about 4 hours ago
ਪ੍ਰਧਾਨ ਮੰਤਰੀ ਅੱਜ ਹਰਿਆਣਾ 'ਚ ਕਰਨਗੇ 2 ਰੈਲੀਆਂ
. . .  about 4 hours ago
ਪੀ.ਐਮ.ਸੀ ਬੈਂਕ ਖਾਤਾ ਧਾਰਕਾਂ ਦੇ ਬਚਾਅ ਲਈ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  about 5 hours ago
ਕੌਮਾਂਤਰੀ ਨਗਰ ਕੀਰਤਨ ਦੇਰ ਰਾਤ ਪੁੱਜਾ ਤਖ਼ਤ ਸ੍ਰੀ ਦਮਦਮਾ ਸਾਹਿਬ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 13 ਜੇਠ ਸੰਮਤ 550

ਸੰਪਾਦਕੀ

ਕੀ ਚੋਣਾਂ ਤੋਂ ਬਾਅਦ ਸਿਆਸੀ ਸੌਦੇਬਾਜ਼ੀ ਸਹੀ ਹੈ?

ਚੋਣ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਸਰਕਾਰ ਬਣਾਉਣ ਤੱਕ ਨੇਤਾਵਾਂ ਦਾ ਜਿਹੜਾ ਰੂਪ ਦਿਖਾਈ ਦਿੰਦਾ ਹੈ, ਉਸ ਤੋਂ ਲੋਕਾਂ ਦੇ ਮਨ ਵਿਚ ਇਹ ਗੱਲ ਆਉਣੀ ਸੁਭਾਵਿਕ ਹੈ ਕਿ ਇਹ ਹੋ ਕੀ ਰਿਹਾ ਹੈ? ਜਿਹੜੀ ਪਾਰਟੀ ਅਤੇ ਉਸ ਦੇ ਉਮੀਦਵਾਰ ਨੂੰ ਇਹ ਸੋਚ ਕੇ ਵੋਟ ਦਿੱਤਾ ਸੀ ਕਿ ਉਹ ਉਸ ...

ਪੂਰੀ ਖ਼ਬਰ »

ਵਿਸ਼ਵ ਸ਼ਾਂਤੀ ਲਈ ਚੰਗਾ ਹੈ ਕੋਰੀਅਨ ਦੇਸ਼ਾਂ ਦਾ ਨੇੜੇ ਆਉਣਾ

ਬੀਤੇ ਦਿਨੀਂ ਵਿਸ਼ਵ ਪੱਧਰੀ ਸਿਆਸਤ ਵਿਚ ਇਕ ਬਹੁਤ ਅਹਿਮ, ਸਕਾਰਾਤਮਿਕ ਅਤੇ ਅਣਕਿਆਸੀ ਘਟਨਾ ਵੇਖਣ ਨੂੰ ਮਿਲੀ ਜਦ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ ਇਨ ਨੇ ਦੋਵਾਂ ਦੇਸ਼ਾਂ ਦੀ ਸਾਂਝੀ ਸਰਹੱਦ 'ਤੇ ਖੜ੍ਹੇ ਹੋ ਕੇ ਚਿਹਰਿਆਂ 'ਤੇ ਮੁਸਕਰਾਹਟ ਲਿਆਉਂਦਿਆਂ ਹੋਇਆਂ ਆਪਸ ਵਿਚ ਹੱਥ ਮਿਲਾ ਲਏ ਅਤੇ ਕਿਮ ਜੋਂਗ ਨੇ ਪਹਿਲੀ ਵਾਰ ਦੱਖਣੀ ਕੋਰੀਅਨ ਧਰਤੀ 'ਤੇ ਪੈਰ ਰੱਖਿਆ। ਦੁਨੀਆ ਦੇ ਕਰੀਬ ਹਰ ਦੇਸ਼ ਦੀ ਨਿਗਾਹ ਇਸ ਮਿਲਣੀ 'ਤੇ ਟਿਕੀ ਹੋਈ ਸੀ, ਕਿਉਂਕਿ ਉੱਤਰੀ ਕੋਰੀਆ ਵਲੋਂ ਬੀਤੇ ਸਾਲਾਂ ਵਿਚ ਕੀਤੇ ਜਾ ਰਹੇ ਲਗਾਤਾਰ ਪ੍ਰਮਾਣੂ ਹਥਿਆਰਾਂ ਦੇ ਅਣਅਧਿਕਾਰਤ ਪ੍ਰਯੋਗਾਂ ਕਾਰਨ ਅਤੇ ਦੱਖਣੀ ਕੋਰੀਆ ਅਤੇ ਅਮਰੀਕਾ ਨਾਲ ਚੱਲ ਰਹੀ ਖਹਿਬਾਜ਼ੀ ਦੇ ਚਲਦਿਆਂ ਸਿਰਫ ਇਸ ਖਿੱਤੇ ਦਾ ਹੀ ਨਹੀਂ ਸਗੋਂ ਕੌਮਾਂਤਰੀ ਪੱਧਰ ਦਾ ਮਾਹੌਲ ਤਣਾਅਪੂਰਨ ਬਣਿਆ ਹੋਇਆ ਸੀ ਅਤੇ ਪ੍ਰਮਾਣੂ ਸ਼ਕਤੀਆਂ ਦਰਮਿਆਨ ਚਲਦੀ ਤਲਖ਼ਬਾਜ਼ੀ ਕਾਰਨ ਪੈਦਾ ਹੋਣ ਵਾਲੇ ਸੇਕ ਨੂੰ ਦੁਨੀਆ ਦਾ ਹਰ ਦੇਸ਼ ਨਿੱਜੀ ਤੌਰ 'ਤੇ ਮਹਿਸੂਸ ਕਰ ਰਿਹਾ ਸੀ। ਇਸ ਸੁਖਦ ਮਿਲਣੀ ਨਾਲ ਆਖਰਕਾਰ ਲੰਮੇ ਸਮੇਂ ਤੋਂ ਚਲਦਾ ਵਿਸ਼ਵ ਪੱਧਰੀ ਤਣਾਅ ਖ਼ਤਮ ਹੋਇਆ ਹੈ ਅਤੇ ਦੁਨੀਆ ਦੀਆਂ ਮਹਾਂਸ਼ਕਤੀਆਂ ਨੇ ਦੋਵਾਂ ਦੇਸ਼ਾਂ ਦੇ ਇਸ ਕਦਮ ਨੂੰ ਜੀ ਆਇਆਂ ਕਿਹਾ ਹੈ। ਸੰਯੁਕਤ ਰਾਸ਼ਟਰ ਸੰਘ ਦੇ ਪ੍ਰਧਾਨ ਐਤਾਨਿਉ ਗੁਤੇਰਸ, ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਵਿਦੇਸ਼ ਮੰਤਰਾਲੇ ਨੇ ਵੱਖੋ-ਵੱਖਰੇ ਬਿਆਨ ਜਾਰੀ ਕਰਕੇ ਇਸ ਮਿਲਣੀ ਦੀ ਸ਼ਲਾਘਾ ਕੀਤੀ।
ਸਦਾ ਤੋਂ ਹੀ ਰੁੱਖੇ ਅਤੇ ਧਮਕੀ ਭਰੇ ਬਿਆਨ ਦੇਣ ਵਾਲੇ ਤਾਨਾਸ਼ਾਹ ਕਿਮ ਜੋਂਗ ਵਲੋਂ ਇਸ ਮਿਲਣੀ ਦੌਰਾਨ ਇਹ ਕਹਿਣਾ ਬਹੁਤ ਸੁਖਦ ਸੀ ਕਿ ਮੈਂ ਇਸ ਮਿਲਣੀ ਰਾਹੀਂ ਦੋਵਾਂ ਦੇਸ਼ਾਂ ਦਰਮਿਆਨ ਟਕਰਾਉ ਦੇ ਇਤਿਹਾਸ ਨੂੰ ਖ਼ਤਮ ਕਰਨ ਆਇਆ ਹਾਂ। ਦੋਵਾਂ ਦੇਸ਼ਾਂ ਦਰਮਿਆਨ ਕਰੀਬ ਛੇ ਦਹਾਕਿਆਂ ਬਾਅਦ ਅਜਿਹਾ ਸੁਖਾਵਾਂ ਮਾਹੌਲ ਵੇਖਣ ਨੂੰ ਮਿਲਿਆ। ਇਸ ਮਿਲਣੀ ਨੂੰ ਦੱਖਣੀ ਕੋਰੀਆ ਦੀ ਜਨਤਾ ਨੇ ਲਾਈਵ ਟੀ.ਵੀ. ਸ਼ੋਅ ਰਾਹੀਂ ਵੇਖਿਆ ਪਰ ਉੱਤਰੀ ਕੋਰੀਆ ਦੇ ਸਖ਼ਤ ਤਾਨਾਸ਼ਾਹੀ ਮਾਹੌਲ ਵਿਚ ਇਹ ਸੰਭਵ ਨਾ ਹੋ ਸਕਿਆ। ਕਿਮ ਜੋਂਗ ਨੂੰ ਇਕ ਚੇਨ ਸਮੋਕਰ ਵਜੋਂ ਜਾਣਿਆ ਜਾਂਦਾ ਹੈ ਪਰ ਇਸ ਮਿਲਣੀ ਦੌਰਾਨ ਆਪਣੇ ਤੋਂ ਉਮਰ ਵਿਚ ਕਾਫੀ ਵੱਡੇ ਮੂਨ ਜੇਈ ਦਾ ਸਤਿਕਾਰ ਕਰਦਿਆਂ ਉਸ ਨੇ ਸਿਗਰਟ ਨੂੰ ਹੱਥ ਵੀ ਨਹੀਂ ਲਾਇਆ। ਦੋਵਾਂ ਨੇਤਾਵਾਂ ਵਿਚ ਗੱਲਬਾਤ ਕਿੰਨੇ ਸੁਖਦ ਅਤੇ ਖੁੱਲ੍ਹੇ ਮਾਹੌਲ ਵਿਚ ਹੋਈ, ਇਸ ਦਾ ਅੰਦਾਜ਼ਾ ਮਿਲਣੀ ਦੌਰਾਨ ਹੋ ਰਹੀ ਗੱਲਬਾਤ ਦੇ ਇਕ ਛੋਟੇ ਜਿਹੇ ਹਿੱਸੇ ਤੋਂ ਲਾਇਆ ਜਾ ਸਕਦਾ ਹੈ। ਜਦੋਂ ਕਿਮ ਜੋਂਗ ਨੇ ਮੂਨ ਜੇਈ ਨੂੰ ਮਜ਼ਾਕ ਵਿਚ ਕਿਹਾ ਕਿ 'ਮੈਂ ਸੁਣਿਆ ਹੈ ਕਿ ਮੇਰੀ ਵਜ੍ਹਾ ਨਾਲ ਤੁਸਾਂ ਦੀ ਸਵੇਰ ਵੇਲੇ ਦੀ ਨੀਂਦ ਕਈ ਵਾਰ ਖ਼ਰਾਬ ਹੋਈ ਅਤੇ ਤੁਹਾਨੂੰ ਤੜਕੇ ਹੀ ਸੁਰੱਖਿਆ ਪ੍ਰੀਸ਼ਦ ਦੀ ਹੰਗਾਮੀ ਮੀਟਿੰਗ ਸੱਦਣੀ ਪਈ ਹੈ। ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਅੱਗੇ ਤੋਂ ਤੁਹਾਡੀ ਸਵੇਰ ਦੀ ਨੀਂਦ ਖ਼ਰਾਬ ਨਹੀਂ ਹੋਵੇਗੀ।' ਇਸ ਦੇ ਉੱਤਰ ਵਿਚ ਮੂਨ ਜੇਈ ਹੱਸ ਕੇ ਬੋਲੇ ਕਿ 'ਹਾਂ ਬਈ, ਹੁਣ ਮੈਂ ਆਰਾਮ ਨਾਲ ਸੌਂ ਸਕਦਾ ਹਾਂ।'
ਰਾਜਸੀ ਕੈਲੰਡਰ ਵੱਲ ਨਜ਼ਰ ਮਾਰੀਏ ਤਾਂ ਦੱਖਣੀ ਕੋਰੀਆ ਦਾ ਰੁਖ਼ ਉੱਤਰੀ ਕੋਰੀਆ ਵੱਲ ਸਦਾ ਤੋਂ ਹੀ ਸਾਕਾਰਾਤਮਕ ਰਿਹਾ ਸੀ। ਦੱਖਣੀ ਕੋਰੀਆ ਵਿਸ਼ਵ ਦੇ ਉੱਨਤ ਦੇਸ਼ਾਂ ਵਿਚੋਂ ਇਕ ਹੈ ਅਤੇ ਲੋਕਤੰਤਰੀ ਕੀਮਤਾਂ ਨੂੰ ਪ੍ਰਣਾਈ ਹੋਈ ਸ਼ਕਤੀ ਵਜੋਂ ਜਾਣਿਆ ਜਾਂਦਾ ਹੈ। ਸੋ, ਦੋਵਾਂ ਦੇਸ਼ਾਂ ਦੇ ਤਣਾਅ ਦਾ ਮੁੱਖ ਕਾਰਨ ਉੱਤਰੀ ਕੋਰੀਆ ਦੇ ਤਾਨਾਸ਼ਾਹ ਦਾ ਅੱਖੜ ਵਤੀਰਾ ਹੀ ਸੀ, ਜਿਸ ਦੇ ਬਦਲਦਿਆਂ ਹੀ ਦੋਵਾਂ ਦੇਸ਼ਾਂ ਦਰਮਿਆਨ ਸਬੰਧ ਇਕਦਮ ਸੁਖਾਵੇਂ ਪੱਧਰ 'ਤੇ ਆ ਗਏ। ਹੁਣ ਵਿਸ਼ਵ ਪੱਧਰ ਦੇ ਰਾਜਨੀਤਕ ਪੰਡਤ ਕਿਮ ਜੋਂਗ ਵਲੋਂ ਇਕਦਮ ਬਦਲ ਗਏ ਆਪਣੇ ਅੱਖੜ ਵਤੀਰੇ ਪਿਛਲੇ ਕਾਰਨਾਂ ਦੀ ਵਿਆਖਿਆ ਕਰਨ ਵਿਚ ਲੱਗੇ ਹੋਏ ਹਨ।
ਕਿਮ ਜੋਂਗ ਨੇ 2011 ਵਿਚ ਤਾਨਾਸ਼ਾਹ ਬਣਦਿਆਂ ਹੀ ਉੱਤਰੀ ਕੋਰੀਆ ਨੂੰ ਪ੍ਰਮਾਣੂ ਸ਼ਕਤੀ ਬਣਾਉਣ ਲਈ ਦੇਸ਼ ਦੀ ਸਾਰੀ ਤਾਕਤ ਨੂੰ ਇਸ ਪਾਸੇ ਲਗਾ ਦਿੱਤਾ ਸੀ। ਇਸ ਲਈ ਉਸ ਨੇ ਨਾ ਤਾਂ ਕਿਸੇ ਕੌਮਾਂਤਰੀ ਸੰਧੀ ਦੀ ਪ੍ਰਵਾਹ ਕੀਤੀ ਅਤੇ ਨਾ ਹੀ ਕਿਸੇ ਵਿਸ਼ਵ-ਪੱਧਰੀ ਰਾਜਨੀਤਕ ਰਿਸ਼ਤੇ ਨੂੰ ਨਿਭਾਇਆ। ਦੇਸ਼ ਦੀ ਅੰਦਰੂਨੀ ਜਾਣਕਾਰੀ ਬਾਹਰ ਜਾਣ ਤੋਂ ਬਚਾਉਣ ਲਈ ਉੱਤਰੀ ਕੋਰੀਆ ਨੂੰ ਸੰਚਾਰ ਸਾਧਨਾਂ ਦੇ ਪੱਧਰ 'ਤੇ ਸਾਰੀ ਦੁਨੀਆ ਤੋਂ ਕਰੀਬ ਪੂਰੀ ਤਰ੍ਹਾਂ ਕੱਟ ਦਿੱਤਾ ਗਿਆ। ਵਿਗਿਆਨ ਅਤੇ ਤਕਨੀਕ ਦੀ ਸਿਖ਼ਰ 'ਤੇ ਖੜ੍ਹੀ ਇੱਕੀਵੀਂ ਸਦੀ ਦਰਮਿਆਨ ਵੀ ਉੱਤਰੀ ਕੋਰੀਆ ਵਿਚ ਲੋਕ ਅੱਜ ਵੀ ਇੰਟਰਨੈੱਟ ਨਹੀਂ ਵਰਤ ਸਕਦੇ। ਉੱਤਰੀ ਕੋਰੀਆ ਦਾ ਕੋਈ ਵੀ ਨਾਗਰਿਕ ਕਿਸੇ ਦੂਸਰੇ ਦੇਸ਼ ਦੀ ਯਾਤਰਾ ਨਹੀਂ ਕਰ ਸਕਦਾ। ਇੱਥੋਂ ਤੱਕ ਕਿ ਦੇਸ਼ ਅੰਦਰੋਂ ਕੌਮਾਂਤਰੀ ਫੋਨ ਕਾਲ ਤੱਕ ਵੀ ਨਹੀਂ ਕੀਤੀ ਜਾ ਸਕਦੀ। ਉੱਤਰੀ ਕੋਰੀਆ ਅੰਦਰ ਕੋਈ ਵੀ ਪੱਤਰਕਾਰ ਬਾਹਰੋਂ ਯਾਤਰਾ ਨਹੀਂ ਕਰ ਸਕਦਾ, ਇਸ ਲਈ ਇਸ ਦੇਸ਼ ਦੀ ਜਨਤਾ ਦੇ ਹਾਲਾਤ ਅਤੇ ਸਮਾਜਿਕ ਜੀਵਨ ਦੇ ਸਹੀ ਤੱਥ ਅੱਜ ਤੱਕ ਨਸ਼ਰ ਨਹੀਂ ਹੋ ਸਕੇ। ਇਸ ਸਭ ਦੇ ਚਲਦਿਆਂ ਇਹ ਦੇਸ਼ ਪ੍ਰਮਾਣੂ ਸ਼ਕਤੀ ਤਾਂ ਜ਼ਰੂਰ ਬਣ ਗਿਆ ਪਰ ਦੂਸਰੇ ਪਾਸੇ ਆਰਥਿਕ ਮੁਹਾਜ 'ਤੇ ਬਹੁਤ ਹੀ ਬੁਰੀ ਤਰ੍ਹਾਂ ਪੱਛੜ ਗਿਆ। ਨਾਲ ਦੀ ਨਾਲ ਉੱਤਰੀ ਕੋਰੀਆ ਦੇ ਕੌਮਾਂਤਰੀ ਰਾਜਨੀਤਕ ਸਬੰਧ (ਸਿਵਾਏ ਚੀਨ ਤੋਂ) ਬਹੁਤ ਹੀ ਬੁਰੀ ਤਰ੍ਹਾਂ ਨਿੱਘਰ ਚੁੱਕੇ ਸਨ। ਖਾਸ ਕਰ ਸੰਯੁਕਤ ਰਾਸ਼ਟਰ ਸੰਘ ਅਤੇ ਅਮਰੀਕਾ ਵਲੋਂ ਉੱਤਰੀ ਕੋਰੀਆ 'ਤੇ ਲਾਏ ਗਏ ਕਈ ਆਰਥਿਕ ਅਤੇ ਰਾਜਨੀਤਕ ਪ੍ਰਤੀਬੰਧਾਂ ਕਾਰਨ ਇਹ ਦੇਸ਼ ਭਾਰੀ ਨੁਕਸਾਨ ਝੱਲ ਰਿਹਾ ਹੈ। ਸੋ, ਰਾਜਨੀਤਕ ਮਾਹਿਰ ਮੰਨਦੇ ਹਨ ਕਿ ਕਿਮ ਜੋਂਗ ਉੱਤਰੀ ਕੋਰੀਆ ਨੂੰ ਪ੍ਰਮਾਣੂ ਤਾਕਤ ਵਜੋਂ ਸਥਾਪਿਤ ਕਰਨ ਤੋਂ ਬਾਅਦ ਹੁਣ ਆਰਥਿਕ ਅਤੇ ਰਾਜਨੀਤਕ ਤੌਰ 'ਤੇ ਵੀ ਮਜ਼ਬੂਤ ਬਣਾਉਣਾ ਚਾਹੁੰਦਾ ਹੈ ਅਤੇ ਇਸ ਲਈ ਹੁਣ ਅੱਖੜ ਤਾਨਾਸ਼ਾਹੀ ਵਤੀਰਾ ਛੱਡ ਕੇ ਨਰਮ ਨੀਤੀਆਂ ਅਪਣਾਉਣੀਆਂ ਉਸ ਦੀ ਲੋੜ ਬਣ ਚੁੱਕੀਆਂ ਹਨ। ਇਸ ਮਿਲਣੀ ਤੋਂ ਬਿਲਕੁਲ ਠੀਕ ਪਹਿਲਾਂ ਕਿਮ ਜੋਂਗ ਵਲੋਂ ਕੀਤੀ ਗਈ ਚੀਨ ਦੀ ਯਾਤਰਾ ਵੀ ਕੁਝ ਇਸੇ ਪਾਸੇ ਹੀ ਸੰਕੇਤ ਕਰਦੀ ਹੈ।
ਇਸ ਬੈਠਕ ਦੇ ਨਤੀਜੇ ਬਹੁਤ ਸਕਾਰਾਤਮਕ ਅਤੇ ਆਸ਼ਾਜਨਕ ਰਹੇ। ਦੋਵਾਂ ਨੇਤਾਵਾਂ ਨੇ ਕੋਰੀਆਈ ਦੇਸ਼ਾਂ ਦਰਮਿਆਨ ਚੱਲ ਰਹੀ ਠੰਢੀ ਜੰਗ ਨੂੰ ਖ਼ਤਮ ਕਰਨ ਅਤੇ ਪ੍ਰਮਾਣੂ ਹਥਿਆਰਾਂ ਨੂੰ ਹਟਾਉਣ ਦੇ ਸਮਝੌਤਿਆਂ ਤੇ ਦਸਤਖ਼ਤ ਕੀਤੇ ਅਤੇ ਕਿਮ ਜੋਂਗ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨੂੰ ਉੱਤਰੀ ਕੋਰੀਆ ਦੀ ਯਾਤਰਾ ਦਾ ਸੱਦਾ ਵੀ ਦਿੱਤਾ। ਆਪਸੀ ਕਿਸੇ ਵੀ ਮਸਲੇ ਤੇ ਸਿੱਧੀ ਗੱਲਬਾਤ ਕਰਨ ਦਾ ਨਿਸਚਾ ਵੀ ਪ੍ਰਗਟ ਕੀਤਾ ਗਿਆ। ਇਹ ਜ਼ਿਕਰ ਵੀ ਦਿਲਚਸਪ ਹੈ ਕਿ ਉੱਤਰੀ ਕੋਰੀਆ ਨੇ ਆਪਣੀਆਂ ਘੜੀਆਂ ਦਾ ਸਮਾਂ ਵੀ ਅੱਧਾ ਘੰਟਾ ਅੱਗੇ ਕਰਕੇ ਦੱਖਣੀ ਕੋਰੀਆ ਨਾਲ ਮਿਲਾ ਲਿਆ ਹੈ।
ਖ਼ੈਰ, ਦੋਵਾਂ ਦੇਸ਼ਾਂ ਵਿਚਾਲੇ ਸੁਧਰੇ ਸਬੰਧਾਂ ਦੀ ਖ਼ਬਰ ਨੇ ਸਾਰੀ ਦੁਨੀਆ ਵਿਚ ਚੱਲ ਰਹੇ ਜੰਗੀ ਮਾਹੌਲ ਦਰਮਿਆਨ ਸ਼ਾਂਤੀ ਦੀ ਲਹਿਰ ਨੂੰ ਜਨਮ ਦਿੱਤਾ ਹੈ। ਪਰ ਇਸ ਤਬਦੀਲੀ ਨੂੰ ਸਥਾਈ ਰੂਪ ਧਾਰਨ ਕਰਨ ਲਈ ਅਜੇ ਸਮਾਂ ਲੱਗੇਗਾ।

-ਵਾਰਸਾ, ਪੋਲੈਂਡ।
ਫੋਨ : 0048-516732105

 


ਖ਼ਬਰ ਸ਼ੇਅਰ ਕਰੋ

ਅਸਮਾਨ ਛੂਹ ਰਹੀਆਂ ਹਨ ਤੇਲ ਦੀਆਂ ਕੀਮਤਾਂ

ਪਿਛਲੇ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਲੋਕਾਂ 'ਚ ਵੱਡੀ ਪੱਧਰ 'ਤੇ ਬੇਚੈਨੀ ਪੈਦਾ ਕੀਤੀ ਹੈ, ਦੂਜੇ ਪਾਸੇ ਕੇਂਦਰੀ ਸਰਕਾਰ ਨੇ ਕਈ ਵਾਰ ਕਿਹਾ ਹੈ ਕਿ ਉਹ ਇਨ੍ਹਾਂ ਕੀਮਤਾਂ ਨੂੰ ਘਟਾਉਣ ਲਈ ਯਤਨਸ਼ੀਲ ਹੈ ਅਤੇ ਇਸ ਲਈ ਵੱਖ-ਵੱਖ ਉਪਾਵਾਂ ਨੂੰ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX