ਤਾਜਾ ਖ਼ਬਰਾਂ


ਸਰਕਾਰੀ ਹਸਪਤਾਲਾਂ ਦਾ ਸਮਾਂ ਅੱਜ ਤੋਂ ਬਦਲਿਆ
. . .  about 3 hours ago
ਗੁਰਦਾਸਪੁਰ, 15 ਅਕਤੂਬਰ (ਸੁਖਵੀਰ ਸਿੰਘ ਸੈਣੀ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਸਮੂਹ ਸਰਕਾਰੀ ਹਸਪਤਾਲਾਂ ਦਾ ਸਮਾਂ ਮੌਸਮ ਨੂੰ ਦੇਖਦੇ ਹੋਏ ਬਦਲ ਦਿੱਤਾ ਗਿਆ ਹੈ। ਇਸ ਸਬੰਧੀ ...
ਹਵਾਈ ਅੱਡਾ ਰਾਜਾਸਾਂਸੀ 'ਚ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਗਿਆ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ
. . .  about 4 hours ago
ਰਾਜਾਸਾਂਸੀ, 15 ਅਕਤੂਬਰ (ਹਰਦੀਪ ਸਿੰਘ ਖੀਵਾ/ਹੇਰ) - ਅੰਮ੍ਰਿਤਸਰ ਦੇ ਸ੍ਰੀ ਗਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ...
ਨਸ਼ਿਆਂ ਕਾਰਨ ਜੀਂਦੋਵਾਲ 'ਚ ਨੌਜਵਾਨ ਦੀ ਮੌਤ
. . .  about 4 hours ago
ਬੰਗਾ, 15 ਅਕਤੂਬਰ (ਜਸਵੀਰ ਸਿੰਘ ਨੂਰਪੁਰ) - ਬੰਗਾ ਬਲਾਕ ਦੇ ਪਿੰਡ ਜੀਂਦੋਵਾਲ ਵਿਖੇ ਨਸ਼ਿਆਂ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ...
ਸਿਹਤ ਵਿਭਾਗ ਦੀ ਟੀਮ ਵਲੋਂ ਅਬੋਹਰ 'ਚ ਵੱਖ-ਵੱਖ ਥਾਵਾਂ 'ਤੇ ਖਾਣ ਪੀਣ ਦੀਆਂ ਵਸਤੂਆਂ ਦੇ ਭਰੇ ਗਏ ਸੈਂਪਲ
. . .  about 4 hours ago
ਫ਼ਾਜ਼ਿਲਕਾ, 15 ਅਕਤੂਬਰ (ਪ੍ਰਦੀਪ ਕੁਮਾਰ)- ਸਿਹਤ ਵਿਭਾਗ ਦੀ ਟੀਮ ਵਲੋਂ ਅੱਜ ਅਬੋਹਰ ਇਲਾਕੇ 'ਚ ਵੱਖ-ਵੱਖ ਥਾਵਾਂ 'ਤੇ ਖਾਣ ਪੀਣ ਦੀਆਂ ਵਸਤੂਆਂ...
ਕੈਪਟਨ ਭਲਕੇ ਜਲਾਲਾਬਾਦ ਹਲਕੇ 'ਚ ਕਰਨਗੇ ਰੋਡ ਸ਼ੋਅ
. . .  about 4 hours ago
ਗੁਰੂ ਹਰਸਹਾਏ, 15 ਅਕਤੂਬਰ (ਹਰਚਰਨ ਸਿੰਘ ਸੰਧੂ)- 21 ਅਕਤੂਬਰ ਨੂੰ ਜਲਾਲਾਬਾਦ ਹਲਕੇ 'ਚ ਹੋ ਰਹੀ ਜ਼ਿਮਨੀ ਚੋਣ ਸੰਬੰਧੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲਕੇ ਜਲਾਲਾਬਾਦ....
ਐੱਨ. ਜੀ. ਟੀ. ਨੇ ਪੰਜਾਬ, ਹਰਿਆਣਾ ਅਤੇ ਯੂ. ਪੀ. ਤੋਂ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੀ ਕਾਰਵਾਈ 'ਤੇ ਮੰਗੀ ਰਿਪੋਰਟ
. . .  about 5 hours ago
ਨਵੀਂ ਦਿੱਲੀ, 15 ਅਕਤੂਬਰ- ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਕੋਲੋਂ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੀ ਗਈ ਕਾਰਵਾਈ...
ਅਜਨਾਲਾ 'ਚ ਡੇਂਗੂ ਦਾ ਕਹਿਰ ਜਾਰੀ, ਇੱਕ ਹੋਰ ਵਿਅਕਤੀ ਦੀ ਮੌਤ
. . .  about 5 hours ago
ਅਜਨਾਲਾ, 15 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪਿਛਲੇ ਕਈ ਦਿਨਾਂ ਤੋਂ ਅਜਨਾਲਾ 'ਚ ਚੱਲ ਰਿਹਾ ਡੇਂਗੂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ...
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  about 5 hours ago
ਜੰਡਿਆਲਾ ਮੰਜਕੀ, 15 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)- ਸਥਾਨਕ ਕਸਬੇ 'ਚ ਨਸ਼ੇ ਦੇ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ 26 ਸਾਲਾ...
ਕਾਰ ਅਤੇ ਟੈਂਕਰ ਵਿਚਾਲੇ ਹੋਈ ਭਿਆਨਕ ਟੱਕਰ, ਮਾਂ-ਪੁੱਤ ਦੀ ਮੌਤ
. . .  about 5 hours ago
ਕਰਤਾਰਪੁਰ, 15 ਅਕਤੂਬਰ (ਜਸਵੰਤ ਵਰਮਾ)- ਕਰਤਾਰਪੁਰ ਜੀ. ਟੀ. ਰੋਡ 'ਤੇ ਪਿੰਡ ਕਾਹਲਵਾਂ ਦੇ ਸਾਹਮਣੇ ਅੱਜ ਇੱਕ ਕਾਰ ਬੇਕਾਬੂ ਹੋ ਕੇ ਸਾਹਮਣੇ ਜਾ ਰਹੇ ਟੈਂਕਰ ਨਾਲ ਟਕਰਾਅ...
ਮੇਰੇ ਅਤੇ ਰਮਿੰਦਰ ਆਵਲਾ ਵਿਚਕਾਰ ਵਪਾਰਕ ਹਿੱਸੇ ਦੀ ਗੱਲ ਕਹਿ ਕੇ ਕਾਂਗਰਸ ਕਰ ਰਹੀ ਹੈ ਝੂਠਾ ਪ੍ਰਚਾਰ- ਬਾਦਲ
. . .  about 6 hours ago
ਜਲਾਲਾਬਾਦ, 15 ਅਕਤੂਬਰ (ਪ੍ਰਦੀਪ ਕੁਮਾਰ)- ਜਲਾਲਾਬਾਦ ਜ਼ਿਮਨੀ ਚੋਣ ਨੂੰ ਹਾਰਦਿਆਂ ਦੇਖ ਕੇ ਮੇਰੇ ਅਤੇ ਕਾਂਗਰਸੀ ਉਮੀਦਵਾਰ ਵਿਚਕਾਰ ਵਪਾਰਕ ਹਿੱਸੇ ਦੀ ਗੱਲ ਕਹਿ ਕੇ ਕਾਂਗਰਸ ਲੋਕਾਂ 'ਚ ਝੂਠਾ...
ਤਿਹਾੜ ਜੇਲ੍ਹ 'ਚ ਕੱਲ੍ਹ ਚਿਦੰਬਰਮ ਕੋਲੋਂ ਪੁੱਛਗਿੱਛ ਕਰੇਗੀ ਈ. ਡੀ.
. . .  about 6 hours ago
ਨਵੀਂ ਦਿੱਲੀ, 15 ਅਕਤੂਬਰ- ਦਿੱਲੀ ਦੀ ਇੱਕ ਅਦਾਲਤ ਨੇ ਆਈ. ਐੱਨ. ਐਕਸ. ਮੀਡੀਆ ਮਾਮਲੇ ਇਨਫੋਰਸਮੈਂਟ ਡਾਇਰੈਕਟਰੇਟ (ਈ. ਡੀ.) ਨੂੰ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਔਰਤ ਦੀ ਮੌਤ
. . .  about 6 hours ago
ਸ੍ਰੀਨਗਰ, 15 ਅਕਤੂਬਰ- ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ 'ਚ ਅੱਜ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ...
ਆਪਣੀਆਂ ਮੰਗਾਂ ਨੂੰ ਲੈ ਕੇ ਦਰਜਾ ਚਾਰ ਕਰਮਚਾਰੀਆਂ ਵਲੋਂ ਰੋਸ ਪ੍ਰਦਰਸ਼ਨ
. . .  about 7 hours ago
ਐੱਸ. ਏ. ਐੱਸ. ਨਗਰ, 15 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)- ਦਰਜਾ ਚਾਰ ਕਰਮਚਾਰੀ ਐਸੋਸੀਏਸ਼ਨ ਸਿੱਖਿਆ ਵਿਭਾਗ ਪੰਜਾਬ ਵਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਡੀ. ਪੀ. ਆਈ...
ਰਾਹੋਂ ਪੁਲਿਸ ਨੇ ਭਾਰੀ ਮਾਤਰਾ ਨਸ਼ੀਲੀਆਂ ਗੋਲੀਆਂ ਸਣੇ ਇੱਕ ਵਿਅਕਤੀ ਨੂੰ ਕੀਤਾ ਕਾਬੂ
. . .  about 7 hours ago
ਰਾਹੋਂ, 15 ਅਕਤੂਬਰ (ਬਲਬੀਰ ਸਿੰਘ ਰੂਬੀ)- ਸਥਾਨਕ ਪੁਲਿਸ ਨੇ ਅੱਜ ਇੱਕ ਕਾਰ ਸਵਾਰ ਵਿਅਕਤੀ ਨੂੰ 22000 ਹਜ਼ਾਰ ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫ਼ਤਾਰ ਕੀਤਾ...
65ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਫੁੱਟਬਾਲ ਸਮਾਪਤ, ਖ਼ਾਲਸਾ ਸਕੂਲ ਬੱਡੋ ਰਿਹਾ ਚੈਂਪੀਅਨ
. . .  about 7 hours ago
ਮਾਹਿਲਪੁਰ, 15 ਅਕਤੂਬਰ (ਦੀਪਕ ਅਗਨੀਹੋਤਰੀ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ 65ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਅੱਜ ਖ਼ਤਮ ਹੋ...
ਸਾਨੂੰ ਖੁਸ਼ੀ ਹੈ, ਕਰਤਾਰਪੁਰ ਕਾਰੀਡੋਰ ਮੁਕੰਮਲ ਹੋਣ ਜਾ ਰਿਹੈ - ਪ੍ਰਧਾਨ ਮੰਤਰੀ ਮੋਦੀ
. . .  about 7 hours ago
ਬੱਸ ਦੇ ਪਲਟਣ ਕਾਰਨ 9 ਲੋਕਾਂ ਦੀ ਮੌਤ
. . .  about 7 hours ago
ਕੌਮਾਂਤਰੀ ਨਗਰ ਕੀਰਤਨ ਦੇ ਰਾਜਸਥਾਨ ਤੋਂ ਪੰਜਾਬ 'ਚ ਪ੍ਰਵੇਸ਼ ਕਰਨ 'ਤੇ ਹੋਇਆ ਜ਼ੋਰਦਾਰ ਸਵਾਗਤ
. . .  about 8 hours ago
ਧਾਰਾ 370 ਨੂੰ ਹਟਾਉਣ ਮਗਰੋਂ ਜੰਮੂ-ਕਸ਼ਮੀਰ ਪ੍ਰਦਰਸ਼ਨ, ਫ਼ਾਰੂਕ ਅਬਦੁੱਲਾ ਦੀ ਭੈਣ ਅਤੇ ਧੀ ਹਿਰਾਸਤ 'ਚ
. . .  about 8 hours ago
ਲੁਧਿਆਣਾ ਘੰਟਾ ਘਰ ਬੰਬ ਧਮਾਕਾ ਮਾਮਲੇ 'ਚ ਅਦਾਲਤ ਕੱਲ੍ਹ ਸੁਣਾਏਗੀ ਫ਼ੈਸਲਾ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 13 ਜੇਠ ਸੰਮਤ 550

ਸੰਪਾਦਕੀ

ਕੀ ਚੋਣਾਂ ਤੋਂ ਬਾਅਦ ਸਿਆਸੀ ਸੌਦੇਬਾਜ਼ੀ ਸਹੀ ਹੈ?

ਚੋਣ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਸਰਕਾਰ ਬਣਾਉਣ ਤੱਕ ਨੇਤਾਵਾਂ ਦਾ ਜਿਹੜਾ ਰੂਪ ਦਿਖਾਈ ਦਿੰਦਾ ਹੈ, ਉਸ ਤੋਂ ਲੋਕਾਂ ਦੇ ਮਨ ਵਿਚ ਇਹ ਗੱਲ ਆਉਣੀ ਸੁਭਾਵਿਕ ਹੈ ਕਿ ਇਹ ਹੋ ਕੀ ਰਿਹਾ ਹੈ? ਜਿਹੜੀ ਪਾਰਟੀ ਅਤੇ ਉਸ ਦੇ ਉਮੀਦਵਾਰ ਨੂੰ ਇਹ ਸੋਚ ਕੇ ਵੋਟ ਦਿੱਤਾ ਸੀ ਕਿ ਉਹ ਉਸ ਦੇ ਵਿਰੋਧੀ ਦੀ ਤੁਲਨਾ ਵਿਚ ਬਿਹਤਰ ਹਨ, ਉਹ ਸਰਕਾਰ ਬਣਾਉਣ ਲਈ ਇਕ ਹੋ ਗਏ। ਮਤਲਬ ਸਾਫ਼ ਹੈ ਕਿ ਪਹਿਲਾਂ ਤੋਂ ਇਨ੍ਹਾਂ ਦੀ ਮਿਲੀਭੁਗਤ ਸੀ ਅਤੇ ਇਹ ਜੋ ਵੀ ਕੁਝ ਕਹਿ ਰਹੇ ਸਨ, ਉਹ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਅਤੇ ਉਨ੍ਹਾਂ ਨੂੰ ਗੁੰਮਰਾਹ ਕਰਕੇ ਆਪਣਾ ਮਤਲਬ ਸਿੱਧਾ ਕਰਨ ਲਈ ਹੀ ਸੀ। ਹੁਣ ਕਰਨਾਟਕ ਵਿਚ ਜਿਹੜਾ ਦ੍ਰਿਸ਼ ਦੇਖਣ ਨੂੰ ਮਿਲਿਆ, ਜਿਸ ਵਿਚ ਇਕ-ਦੂਜੇ ਦੀਆਂ ਨੀਤੀਆਂ ਦੇ ਵਿਰੋਧੀ ਸੱਤਾ ਲਈ ਆਪਣੇ ਸਾਰੇ ਸਿਧਾਂਤਾਂ ਨੂੰ ਇਕ ਪਾਸੇ ਕਰਕੇ ਇਕ-ਦੂਜੇ ਦੇ ਗਲੇ ਮਿਲਦੇ ਦਿਖਾਈ ਦਿੱਤੇ। ਚੋਣ ਸਮੇਂ ਇਕ-ਦੂਜੇ ਸਾਹਮਣੇ ਖੜ੍ਹੇ ਹੋਣਾ ਕੀ ਸਿਰਫ ਇਨ੍ਹਾਂ ਦੀ ਨੂਰਾ ਕੁਸ਼ਤੀ ਸੀ, ਜਿਸ ਵਿਚ ਦੋਵੇਂ ਵਿਰੋਧੀ ਪਹਿਲਾਂ ਤੋਂ ਹੀ ਤੈਅ ਕਰ ਲੈਂਦੇ ਹਨ, ਕੌਣ ਜਿੱਤੇਗਾ ਅਤੇ ਜਿੱਤਣ ਤੋਂ ਬਾਅਦ ਰਕਮ ਨੂੰ ਦੋਵੇਂ ਆਪਸ ਵਿਚ ਵੰਡ ਲੈਣਗੇ। ਅਜਿਹੀ ਸਥਿਤੀ ਵਿਚ ਕੀ ਇਹ ਮੰਗ ਕਰਨਾ ਸਹੀ ਹੈ ਕਿ ਲੋਕਾਂ ਕੋਲ ਇਹ ਕਾਨੂੰਨੀ ਅਧਿਕਾਰ ਹੋਵੇ ਕਿ ਉਹ ਇਨ੍ਹਾਂ ਤੋਂ ਪੁੱਛ ਸਕਣ ਕਿ ਇਨ੍ਹਾਂ ਨੇ ਜੋ ਕੀਤਾ ਹੈ, ਉਹ ਧੋਖਾਧੜੀ ਹੈ ਅਤੇ ਸਾਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈ। ਚੋਣ ਤੋਂ ਪਹਿਲਾਂ ਮਿਲ ਜਾਂਦੇ ਤਾਂ ਅਸੀਂ ਆਪਣਾ ਵੋਟ ਦੇਣ ਦਾ ਫ਼ੈਸਲਾ ਉਸ ਦੇ ਅਨੁਸਾਰ ਹੀ ਕਰਦੇ ਪਰ ਹੁਣ ਤੁਸੀਂ ਸੱਤਾ ਲਈ ਮਿਲ ਗਏ ਤਾਂ ਇਹ ਵੋਟਰ ਨਾਲ ਧੋਖਾ ਹੈ। ਦਲ ਬਦਲ ਕਾਨੂੰਨ ਵਿਚ ਸੋਧ ਕਰਕੇ ਚੋਣ ਤੋਂ ਬਾਅਦ ਕੀਤੀ ਜਾਣ ਵਾਲੀ ਸੌਦੇਬਾਜ਼ੀ ਨੂੰ ਰੋਕਣਾ ਹੀ ਹੋਵੇਗਾ। ਇਸ ਲਈ ਜਦੋਂ ਤੱਕ ਲੋਕਾਂ ਕੋਲ ਪੁੱਛਣ ਦਾ ਅਧਿਕਾਰ ਨਹੀਂ ਹੋਵੇਗਾ, ਉਦੋਂ ਤੱਕ ਇਸ ਤਰ੍ਹਾਂ ਜੋੜ-ਤੋੜ ਕਰਕੇ ਸਰਕਾਰਾਂ ਬਣਦੀਆਂ ਰਹਿਣਗੀਆਂ ਅਤੇ ਆਮ ਲੋਕ ਇਸੇ ਤਰ੍ਹਾਂ ਇਨ੍ਹਾਂ ਪਾਰਟੀਆਂ ਅਤੇ ਨੇਤਾਵਾਂ ਦੀ ਲੁੱਟ-ਖਸੁੱਟ ਦਾ ਸ਼ਿਕਾਰ ਹੁੰਦੇ ਰਹਿਣਗੇ। ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਇਹ ਵਿਵਸਥਾ ਹੋਣੀ ਚਾਹੀਦੀ ਹੈ ਅਤੇ ਇਸ ਲਈ ਦੇਸ਼ ਪੱਧਰ 'ਤੇ ਅੰਦੋਲਨ ਵੀ ਕਰਨਾ ਪਵੇ ਤਾਂ ਇਹ ਦੇਸ਼ ਦੇ ਭਵਿੱਖ ਲਈ ਬਿਹਤਰ ਹੋਵੇਗਾ।
ਸਿੱਖਿਆ ਅਤੇ ਰੁਜ਼ਗਾਰ
ਬਦਕਿਸਮਤੀ ਨਾਲ ਗੁਲਾਮੀ ਦੇ ਦੌਰ ਵਿਚ ਇਕ ਅੰਗਰੇਜ਼ ਮੈਕਾਲੇ ਨੇ ਜਿਹੜੀ ਸਿੱਖਿਆ ਪ੍ਰਣਾਲੀ ਦੇਸ਼ ਨੂੰ ਦਿੱਤੀ ਸੀ, ਉਹ ਉਸੇ ਤਰ੍ਹਾਂ ਅੱਜ ਤੱਕ ਚਾਲੂ ਹੈ। ਸਿੱਖਿਆ ਮੰਤਰੀਆਂ ਤੋਂ ਲੈ ਕੇ ਸਿੱਖਿਆ ਨੀਤੀ ਬਣਾਉਣ ਅਤੇ ਉਸ 'ਤੇ ਅਮਲ ਕਰਨ ਲਈ ਜ਼ਿੰਮੇਵਾਰ ਅਧਿਕਾਰੀਆਂ ਤੋਂ ਇਹ ਪੁੱਛਣ ਦਾ ਅਧਿਕਾਰ ਲੋਕਾਂ ਨੂੰ ਹੋਵੇ ਕਿ ਉਨ੍ਹਾਂ ਦੀ ਬਣਾਈ ਨੀਤੀ ਦਾ ਨਤੀਜਾ ਉਨ੍ਹਾਂ ਦੀ ਹੀ ਬਣਾਈ ਗਈ ਕਸੌਟੀ 'ਤੇ ਖਰਾ ਉੱਤਰ ਰਿਹਾ ਹੈ ਜਾਂ ਨਹੀਂ? ਜੇਕਰ ਸਹੀ ਨਤੀਜੇ ਨਾ ਆ ਰਹੇ ਹੋਣ ਤਾਂ ਉਨ੍ਹਾਂ ਨੂੰ ਬਦਲਣ ਦੀ ਮੰਗ ਕੀਤੀ ਜਾ ਸਕੇ। ਸਿੱਖਿਆ ਦਾ ਭਾਵ ਸਿਰਫ ਅੱਖਰ ਗਿਆਨ ਹੀ ਨਹੀਂ, ਸਗੋਂ ਉਸ ਦਾ ਉਦੇਸ਼ ਰੋਟੀ-ਰੋਜ਼ੀ ਅਤੇ ਰੁਜ਼ਗਾਰ ਪ੍ਰਾਪਤ ਕਰਨ ਦੇ ਸਮਰੱਥ ਵੀ ਹੋਣਾ ਹੈ। ਸਿੱਖਿਆ ਸੰਸਥਾਵਾਂ ਦੇ ਕਰਤਾ-ਧਰਤਾ ਤੋਂ ਲੈ ਕੇ ਪ੍ਰਿੰਸੀਪਲ ਅਤੇ ਅਧਿਆਪਕ ਤੱਕ ਨੂੰ ਇਹ ਪੁੱਛਣਾ ਕਾਨੂੰਨੀ ਅਧਿਕਾਰ ਹੋਵੇ ਕਿ ਉਨ੍ਹਾਂ ਦੇ ਇਥੇ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਕੀ ਸਿੱਖਿਆ ਅਨੁਸਾਰ ਨੌਕਰੀ ਜਾਂ ਵਪਾਰ ਕਰਨ ਦੀ ਯੋਗਤਾ ਨਾਲ ਵਿਦਿਆਰਥੀ ਮਾਲਾ-ਮਾਲ ਹੋ ਚੁੱਕਾ ਹੈ?
ਇਸੇ ਤਰ੍ਹਾਂ ਲੋਕਾਂ ਕੋਲ ਸਰਕਾਰ ਤੋਂ ਇਹ ਪੁੱਛਣ ਦਾ ਅਧਿਕਾਰ ਵੀ ਹੋਵੇ ਕਿ ਦੇਸ਼ ਵਿਚ ਬੇਰੁਜ਼ਗਾਰੀ ਦੂਰ ਕਰਨ ਅਤੇ ਸਾਰਿਆਂ ਨੂੰ ਉਨ੍ਹਾਂ ਦੀ ਕਾਬਲੀਅਤ ਅਨੁਸਾਰ ਕੰਮ ਦੇਣ ਦੀ ਨੀਤੀ ਦਾ ਕੀ ਨਤੀਜਾ ਰਿਹਾ ਇਸ ਤਰ੍ਹਾਂ ਸਰਕਾਰੀ ਅੰਕੜਿਆਂ ਅਤੇ ਲੁਭਾਉਣੀਆਂ ਗੱਲਾਂ ਨਾਲ ਲੋਕਾਂ ਨੂੰ ਗੁੰਮਰਾਹ ਕਰਨਾ ਸੰਭਵ ਨਹੀਂ ਹੋਵੇਗਾ। ਖਾਣ-ਪੀਣ ਅਤੇ ਰਹਿਣ-ਸਹਿਣ ਤੋਂ ਲੈ ਕੇ ਖੇਤੀ ਅਤੇ ਉਦਯੋਗ ਬਾਰੇ ਬਣਾਈ ਗਈ ਸਰਕਾਰੀ ਨੀਤੀ 'ਤੇ ਸਵਾਲ ਪੁੱਛਣ ਦਾ ਕਾਨੂੰਨੀ ਅਧਿਕਾਰ ਨਾਗਰਿਕਾਂ ਕੋਲ ਹੋਣਾ ਚਾਹੀਦਾ ਹੈ, ਜਿਸ ਤੋਂ ਇਹ ਪਤਾ ਲੱਗ ਸਕੇ ਕਿ ਉਸ ਦੀ ਅਸਲੀਅਤ ਕੀ ਹੈ। ਪੁੱਛਣ ਦਾ ਅਧਿਕਾਰ ਮਿਲਣ ਨਾਲ ਸਹੀ ਅਰਥਾਂ ਵਿਚ ਪਾਰਦਰਸ਼ਤਾ ਦੀ ਪਰਿਭਾਸ਼ਾ ਤੈਅ ਹੋ ਜਾਵੇਗੀ ਅਤੇ ਲੋਕ ਲੁਭਾਉਣੀਆਂ ਨੀਤੀਆਂ ਦੀ ਪੋਲ ਖੁੱਲ੍ਹਣਾ ਵੀ ਤੈਅ ਹੋ ਜਾਵੇਗਾ।
ਅਧਿਕਾਰ ਦੀ ਹੱਦ
ਪੁੱਛਣ ਦੇ ਅਧਿਕਾਰ ਦੀ ਹੱਦ ਸਿਰਫ ਸਵਾਲ ਪੁੱਛਣ ਅਤੇ ਉਸ ਦਾ ਜਵਾਬ ਮਿਲਣ ਤੱਕ ਹੀ ਸੀਮਤ ਨਹੀਂ ਹੋਣੀ ਚਾਹੀਦੀ, ਜਿਵੇਂ ਕਿ ਸੂਚਨਾ ਦੇ ਅਧਿਕਾਰ ਤਹਿਤ ਹੁੰਦਾ ਹੈ। ਇਸ ਦੇ ਚੰਗੇ ਨਤੀਜੇ ਉਦੋਂ ਹੀ ਨਿਕਲ ਸਕਦੇ ਹਨ ਜਦੋਂ ਸਰਕਾਰ ਵਲੋਂ ਦਿੱਤੇ ਗਏ ਜਵਾਬ ਦੀ ਸਮੀਖਿਆ ਕੀਤੇ ਜਾਣ ਦੀ ਕਾਨੂੰਨੀ ਵਿਵਸਥਾ ਹੋਵੇ ਅਤੇ ਇਸ ਲਈ ਸਮਾਂ-ਹੱਦ ਤੈਅ ਹੋਵੇ। ਸਮੀਖਿਆ ਤੋਂ ਬਾਅਦ ਲੋਕਾਂ ਨੂੰ ਇਹ ਮੌਕਾ ਮਿਲੇ ਕਿ ਮੌਜੂਦਾ ਸਰਕਾਰ ਜੇਕਰ ਸਹੀ ਦਿਸ਼ਾ ਵਿਚ ਵਧ ਰਹੀ ਹੈ ਤਾਂ ਠੀਕ ਅਤੇ ਜੇਕਰ ਉਸ ਵਿਚ ਕੋਈ ਕਮੀ ਹੈ ਤਾਂ ਨਿਸਚਿਤ ਸਮੇਂ ਵਿਚ ਉਸ ਨੂੰ ਦੂਰ ਕਰਨ ਦੀ ਯੋਜਨਾ ਦੱਸੇ ਅਤੇ ਕਾਰਵਾਈ ਯਕੀਨੀ ਬਣਾਵੇ। ਲੋਕਾਂ ਨੂੰ ਜੇਕਰ ਇਹ ਅਧਿਕਾਰ ਮਿਲ ਜਾਣ ਤਾਂ ਫਿਰ ਨਾ ਤਾਂ ਸਰਕਾਰ ਆਪਣੀ ਮਨਮਰਜ਼ੀ ਕਰ ਸਕੇਗੀ ਅਤੇ ਨਾ ਹੀ ਵਿਰੋਧੀ ਧਿਰ ਸੱਤਾ ਹਥਿਆਉਣ ਲਈ ਕੋਝੇ ਹੱਥਕੰਢੇ ਅਪਣਾ ਸਕੇਗੀ।
ਨੇਤਾਵਾਂ ਦਾ ਝੂਠ ਫੜਿਆ ਜਾ ਸਕੇਗਾ ਅਤੇ ਨੇਤਾਗਿਰੀ ਕਰਨਾ ਤਲਵਾਰ ਦੀ ਧਾਰ 'ਤੇ ਚੱਲਣ ਦੇ ਬਰਾਬਰ ਹੋਵੇਗਾ। ਰਾਜਨੀਤੀ ਵਿਚ ਇਕ ਨਵਾਂ ਦੌਰ ਸ਼ੁਰੂ ਹੋ ਸਕੇਗਾ, ਜਿਸ ਵਿਚ ਸਿਰਫ ਯੋਗਤਾ ਹੀ ਰਾਜਨੀਤਕ ਸਫ਼ਲਤਾ ਦਾ ਪੈਮਾਨਾ ਹੋਵੇਗੀ। ਪਰਿਵਾਰਵਾਦ ਜਾਂ ਧਨ ਅਤੇ ਬਾਹੂਬਲ ਦਾ ਬੋਲਬਾਲਾ ਜੋ ਕਿ ਅੱਜ ਦੇ ਦੌਰ ਵਿਚ ਰਾਜਨੀਤੀ ਵਿਚ ਸਫਲਤਾ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ, ਦੀ ਧਾਰਨਾ ਸਮਾਪਤੀ ਹੋ ਸਕੇਗੀ, ਸਿਰਫ ਨੇਤਾ ਹੀ ਨਹੀਂ ਪੂਰੀ ਸਰਕਾਰ ਨੂੰ ਬਦਲ ਕੇ ਨਵੀਂ ਸਰਕਾਰ ਲਿਆਉਣ ਦਾ ਅਧਿਕਾਰ ਜਿਸ ਦਿਨ ਲੋਕਾਂ ਨੂੰ ਮਿਲ ਗਿਆ ਤਾਂ ਫਿਰ ਦੇਸ਼ ਦਾ ਨਵਾਂ ਦੌਰ ਸ਼ੁਰੂ ਹੋਣ ਤੋਂ ਕੋਈ ਤਾਕਤ ਨਹੀਂ ਰੋਕ ਸਕੇਗੀ? (ਭਾਰਤ)

pooranchandsarin@gmail.com

 


ਖ਼ਬਰ ਸ਼ੇਅਰ ਕਰੋ

ਵਿਸ਼ਵ ਸ਼ਾਂਤੀ ਲਈ ਚੰਗਾ ਹੈ ਕੋਰੀਅਨ ਦੇਸ਼ਾਂ ਦਾ ਨੇੜੇ ਆਉਣਾ

ਬੀਤੇ ਦਿਨੀਂ ਵਿਸ਼ਵ ਪੱਧਰੀ ਸਿਆਸਤ ਵਿਚ ਇਕ ਬਹੁਤ ਅਹਿਮ, ਸਕਾਰਾਤਮਿਕ ਅਤੇ ਅਣਕਿਆਸੀ ਘਟਨਾ ਵੇਖਣ ਨੂੰ ਮਿਲੀ ਜਦ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ ਇਨ ਨੇ ਦੋਵਾਂ ਦੇਸ਼ਾਂ ਦੀ ਸਾਂਝੀ ਸਰਹੱਦ 'ਤੇ ਖੜ੍ਹੇ ਹੋ ਕੇ ...

ਪੂਰੀ ਖ਼ਬਰ »

ਅਸਮਾਨ ਛੂਹ ਰਹੀਆਂ ਹਨ ਤੇਲ ਦੀਆਂ ਕੀਮਤਾਂ

ਪਿਛਲੇ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਲੋਕਾਂ 'ਚ ਵੱਡੀ ਪੱਧਰ 'ਤੇ ਬੇਚੈਨੀ ਪੈਦਾ ਕੀਤੀ ਹੈ, ਦੂਜੇ ਪਾਸੇ ਕੇਂਦਰੀ ਸਰਕਾਰ ਨੇ ਕਈ ਵਾਰ ਕਿਹਾ ਹੈ ਕਿ ਉਹ ਇਨ੍ਹਾਂ ਕੀਮਤਾਂ ਨੂੰ ਘਟਾਉਣ ਲਈ ਯਤਨਸ਼ੀਲ ਹੈ ਅਤੇ ਇਸ ਲਈ ਵੱਖ-ਵੱਖ ਉਪਾਵਾਂ ਨੂੰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX