ਤਾਜਾ ਖ਼ਬਰਾਂ


ਉਨਾਓ ਜਬਰ ਜਨਾਹ ਮਾਮਲਾ : ਕੁਲਦੀਪ ਸੇਂਗਰ ਨੂੰ ਕੱਲ੍ਹ ਸੁਣਾਈ ਜਾਵੇਗੀ ਸਜ਼ਾ
. . .  3 minutes ago
ਨਵੀਂ ਦਿੱਲੀ, 16 ਦਸੰਬਰ- ਉਨਾਓ ਜਬਰ ਜਨਾਹ ਮਾਮਲੇ 'ਚ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਲੋਂ ਭਾਜਪਾ ਦੇ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਨੂੰ...
ਭਾਈ ਸ਼ਕੀਨ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀ ਜਥੇ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਕੀਤਾ ਕੀਰਤਨ
. . .  17 minutes ago
ਡੇਰਾ ਬਾਬਾ ਨਾਨਕ, 16 ਦਸੰਬਰ (ਕਮਲ ਕਾਹਲੋਂ, ਮਾਂਗਟ)- ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਾਕਿਸਤਾਨ ਸਥਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ...
ਉਨਾਓ ਜਬਰ ਜਨਾਹ ਮਾਮਲੇ 'ਚ ਕੁਲਦੀਪ ਸੇਂਗਰ ਦੋਸ਼ੀ ਕਰਾਰ
. . .  34 minutes ago
ਨਵੀਂ ਦਿੱਲੀ, 16 ਦਸੰਬਰ- ਉਨਾਓ ਜਬਰ ਜਨਾਹ ਅਤੇ ਅਗਵਾ ਮਾਮਲੇ 'ਚ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਭਾਜਪਾ 'ਚੋਂ ਬਾਹਰ ਕੱਢੇ ਗਏ ਵਿਧਾਇਕ ਕੁਲਦੀਪ ਸੇਂਗਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ...
ਨਾਗਰਿਕਤਾ ਸੋਧ ਕਾਨੂੰਨ ਅਤੇ ਐੱਨ. ਆਰ. ਸੀ. ਦੇ ਵਿਰੋਧ 'ਚ ਮਮਤਾ ਬੈਨਰਜੀ ਨੇ ਕੋਲਕਾਤਾ 'ਚ ਕੱਢਿਆ ਮਾਰਚ
. . .  59 minutes ago
ਕੋਲਕਾਤਾ, 16 ਦਸੰਬਰ- ਪੱਛਮੀ ਬੰਗਾਲ ਦੀ ਮੰਤਰੀ ਮਮਤਾ ਬੈਨਰਜੀ ਨੇ ਅੱਜ ਕੋਲਕਾਤਾ ਨਾਗਰਿਕਤਾ ਸੋਧ ਕਾਨੂੰਨ ਅਤੇ ਐੱਨ. ਆਰ. ਸੀ. ਦੇ ਖ਼ਿਲਾਫ਼ ਮਾਰਚ ਕੱਢਿਆ ਹੈ। ਦੱਸ ਦਈਏ ਕਿ...
ਫਗਵਾੜਾ ਦੇ ਪਿੰਡ ਰਾਣੀਪੁਰ ਵਿਖੇ ਡਰੱਗ ਇੰਸਪੈਕਟਰ ਵਲੋਂ ਮੈਡੀਕਲ ਸਟੋਰਾਂ 'ਤੇ ਛਾਪੇਮਾਰੀ
. . .  about 1 hour ago
ਫਗਵਾੜਾ, 16 ਦਸੰਬਰ (ਅਸ਼ੋਕ ਕੁਮਾਰ ਵਾਲੀਆ)- ਫਗਵਾੜਾ ਦਾ ਪਿੰਡ ਰਾਣੀਪੁਰ ਵਿਖੇ ਮੈਡੀਕਲ ਸਟੋਰਾਂ 'ਤੇ ਡਰੱਗ ਇੰਸਪੈਕਟਰ ਅਨੁਪਮਾ ਕਾਲੀਆ ਵਲੋਂ ਅੱਜ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ। ਇਸ ਸੰਬੰਧੀ ਡਰੱਗ...
ਨਾਭਾ ਪੁਲਿਸ ਵਲੋਂ 50 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ
. . .  about 1 hour ago
ਨਾਭਾ, 16 ਦਸੰਬਰ (ਕਰਮਜੀਤ ਸਿੰਘ)- ਥਾਣਾ ਕੋਤਵਾਲੀ ਦੇ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਨੇ ਨਾਕੇਬੰਦੀ ਦੌਰਾਨ 50 ਪੇਟੀਆਂ ਸ਼ਰਾਬ ਨੈਨਾ ਪ੍ਰੀਮੀਅਮ ਵਿਸਕੀ ਚੰਡੀਗੜ੍ਹ ਮਾਰਕਾ, ਜਿਹੜੀਆਂ ਕਿ ਸਮੱਗਲ...
ਬਰਫ਼ ਦੀ ਚਿੱਟੀ ਚਾਦਰ ਨਾਲ ਢਕਿਆ ਲਾਹੌਲ ਸਪਿਤੀ
. . .  about 1 hour ago
ਸ਼ਿਮਲਾ, 16 ਦਸੰਬਰ- ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਜ਼ਿਲ੍ਹੇ ਦੇ ਕੋਕਸਰ ਇਲਾਕੇ 'ਚ ਅੱਜ ਤਾਜ਼ਾ ਬਰਫ਼ਬਾਰੀ ਹੋਈ। ਇਸ ਤੋਂ ਬਾਅਦ ਹਰ ਪਾਸੇ ਬਰਫ਼ ਦੀ ਚਿੱਟੀ ਚਾਦਰ...
ਦਿੱਲੀ ਦੇ ਹਾਲਾਤ 'ਤੇ ਕੇਜਰੀਵਾਲ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  about 1 hour ago
ਨਵੀਂ ਦਿੱਲੀ, 16 ਦਸੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਲਿਖਿਆ ਹੈ ਕਿ ਉਹ ਦਿੱਲੀ ਦੀ ਵਿਗੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਚਿੰਤਾ 'ਚ ਹਨ। ਕੇਜਰੀਵਾਲ ਨੇ ਅੱਗੇ ਲਿਖਿਆ ਹੈ...
ਹਿੰਸਾ 'ਤੇ ਬੋਲੀ ਜਾਮੀਆ ਦੀ ਵੀ. ਸੀ.- ਬਿਨਾਂ ਆਗਿਆ ਯੂਨੀਵਰਸਿਟੀ 'ਚ ਵੜੀ ਪੁਲਿਸ, ਦਰਜ ਕਰਾਵਾਂਗੇ ਐੱਫ. ਆਈ. ਆਰ.
. . .  about 2 hours ago
ਨਵੀਂ ਦਿੱਲੀ, 16 ਦਸੰਬਰ- ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀ ਵਾਇਸ ਚਾਂਸਲਰ ਨਜ਼ਮਾ ਅਖ਼ਤਰ ਨੇ ਯੂਨੀਵਰਸਿਟੀ ਕੈਂਪਸ 'ਚ ਦਿੱਲੀ ਪੁਲਿਸ ਦੇ ਦਾਖ਼ਲੇ ਵਿਰੁੱਧ ਐੱਫ. ਆਈ. ਆਰ. ਦਰਜ ਕਰਾਉਣ ਦੀ ਗੱਲ...
ਸੜਕ ਹਾਦਸੇ 'ਚ ਮੋਟਰਸਾਈਕਲ ਚਾਲਕ ਦੀ ਮੌਤ
. . .  about 2 hours ago
ਕਾਹਨੂੰਵਾਨ, 16 ਦਸੰਬਰ (ਹਰਜਿੰਦਰ ਸਿੰਘ ਜੱਜ)- ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਮੱਲੀਆਂ ਦੇ ਨਜ਼ਦੀਕ ਕਾਹਨੂੰਵਾਨ-ਬਟਾਲਾ ਰੋਡ 'ਤੇ ਵਾਪਰੇ ਹਾਦਸੇ 'ਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਹੋ...
ਕਾਦੀਆਂ ਵਿਖੇ 54ਵੀਂ ਓਪਨ ਪੰਜਾਬ ਚੈਂਪੀਅਨਸ਼ਿਪ ਸ਼ੁਰੂ
. . .  about 2 hours ago
ਬਟਾਲਾ, 16 ਦਸੰਬਰ (ਕਾਹਲੋਂ)- ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਗੁਰਦਾਸਪੁਰ ਵਲੋਂ ਕਰਾਈ ਜਾ ਰਹੀ 54ਵੀਂ ਓਪਨ ਪੰਜਾਬ ਕਰਾਸ ਕੰਟਰੀ ਚੈਂਪੀਅਨਸ਼ਿਪ ਅੱਜ ਸ਼ੁਰੂ ਹੋ ਗਈ। ਕੈਬਨਿਟ ਮੰਤਰੀ ਓ. ਪੀ. ਸੋਨੀ ਅਤੇ...
ਵਿਰੋਧੀ ਦਲਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  about 2 hours ago
ਨਵੀਂ ਦਿੱਲੀ, 16 ਦਸੰਬਰ- ਸੂਤਰਾਂ ਵਲੋਂ ਦਿੱਲੀ ਜਾਣਕਾਰੀ ਮੁਤਾਬਕ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋ ਰਹੇ ਵਿਰੋਧ-ਪ੍ਰਦਰਸ਼ਨਾਂ ਦੇ ਮੱਦੇਨਜ਼ਰ ਦੇਸ਼ ਦੇ ਮੌਜੂਦਾ ਹਾਲਾਤ ਤੋਂ ਜਾਣੂੰ ਕਰਾਉਣ ਲਈ...
8 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜੀ ਗਈ ਪਾਇਲ ਰੋਹਤਗੀ
. . .  about 3 hours ago
ਜੈਪੁਰ, 16 ਦਸੰਬਰ- ਰਾਜਸਥਾਨ ਦੇ ਬੂੰਦੀ ਦੀ ਇੱਕ ਅਦਾਲਤ ਨੇ ਅਦਾਕਾਰਾ ਅਤੇ ਮਾਡਲ ਪਾਇਲ ਰੋਹਤਗੀ ਨੂੰ 8 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 3 hours ago
ਸ੍ਰੀਨਗਰ, 16 ਦਸੰਬਰ- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਕ੍ਰਿਸ਼ਨਾ ਘਾਟੀ ਸੈਕਟਰ 'ਚ ਅੱਜ ਪਾਕਿਸਤਾਨ ਨੇ ਇੱਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨੀ ਫੌਜ ਨੇ ਸਵੇਰੇ 9.45 ਵਜੇ...
ਅੰਮ੍ਰਿਤਸਰ 'ਚ ਨੇਪਾਲੀ ਜੋੜੇ ਨੇ ਕਰਾਈ ਕਰੋੜਾਂ ਰੁਪਏ ਦੀ ਲੁੱਟ
. . .  about 3 hours ago
ਅੰਮ੍ਰਿਤਸਰ, 16 ਦਸੰਬਰ (ਰੇਸ਼ਮ ਸਿੰਘ)- ਬੀਤੀ ਰਾਤ ਅੰਮ੍ਰਿਤਸਰ ਦੇ ਪੋਸ਼ ਇਲਾਕੇ ਵ੍ਹਾਈਟ ਐਵੇਨਿਊ 'ਚ ਸਥਿਤ ਇੱਕ ਘਰ 'ਚ ਇੱਕ ਨੇਪਾਲੀ ਜੋੜੇ ਵਲੋਂ ਕਰੋੜਾਂ ਰੁਪਏ ਦੀ ਲੁੱਟ ਕਰਾਏ ਜਾਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ...
ਜਾਮੀਆ ਤੋਂ ਬਾਅਦ ਲਖਨਊ ਦੇ ਨਦਵਾ ਕਾਲਜ 'ਚ ਬਵਾਲ, ਪੁਲਿਸ ਅਤੇ ਵਿਦਿਆਰਥੀਆਂ ਵਿਚਾਲੇ ਝੜਪ
. . .  about 4 hours ago
ਅਧਿਆਪਕ ਕੋਲੋਂ ਖੋਹੀ ਕਾਰ ਲਾਵਾਰਸ ਹਾਲਤ 'ਚ ਮਿਲੀ
. . .  about 4 hours ago
ਜਾਮੀਆ ਹਿੰਸਾ 'ਤੇ ਸੁਪਰੀਮ ਕੋਰਟ ਸਖ਼ਤ, ਕਿਹਾ- ਹਿੰਸਾ ਰੁਕੇਗੀ ਤਾਂ ਹੋਵੇਗੀ ਸੁਣਵਾਈ
. . .  about 4 hours ago
ਬਿਆਸ : ਦੂਜੀ ਜਮਾਤ ਦੀ ਵਿਦਿਆਰਥਣ ਨਾਲ ਹੋਏ ਜਬਰ ਜਨਾਹ ਦੇ ਰੋਸ ਵਜੋਂ ਲੋਕਾਂ ਨੇ ਨੈਸ਼ਨਲ ਹਾਈਵੇਅ ਕੀਤਾ ਜਾਮ
. . .  about 4 hours ago
ਜਾਮੀਆ ਹਿੰਸਾ : ਪੁਲਿਸ ਨੇ ਦਰਜ ਕੀਤੇ ਦੋ ਕੇਸ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 14 ਜੇਠ ਸੰਮਤ 550

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

-ਸੀ. ਬੀ. ਐਸ. ਈ. 12ਵੀਂ ਜਮਾਤ ਦਾ ਨਤੀਜਾ- ਕੁਸ਼ ਬਾਂਸਲ 98.8, ਮੁਸਕਾਨ 97.8, ਵਿਸ਼ਵਾਸ 97.6, ਪ੍ਰਣਾਵ ਗੋਇਲ 97.2 ਫ਼ੀਸਦੀ ਅੰਕਾਂ ਨਾਲ ਰਹੇ ਅੱਵਲ

ਚੰਡੀਗੜ੍ਹ, 26 ਮਈ (ਮਨਜੋਤ ਸਿੰਘ ਜੋਤ)- ਸੀ. ਬੀ. ਐਸ. ਈ. ਵਲੋਂ 12ਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿਚ ਇਸ ਵਾਰ ਟਰਾਈਸਿਟੀ ਵਿਚ ਭਵਨ ਵਿਦਿਆਲੇ ਦੇ ਵਿਦਿਆਰਥੀਆਂ ਨੇ ਚਾਰ ਵਿਸ਼ਿਆਂ ਵਿਚੋਂ ਤਿੰਨ ਵਿਚ ਆਪਣਾ ਦਬਦਬਾ ਬਰਕਰਾਰ ਰੱਖਿਆ ਹੈ | ਭਵਨ ਵਿਦਿਆਲੇ ਪੰਚਕੂਲਾ ਦੇ ...

ਪੂਰੀ ਖ਼ਬਰ »

ਮੁਹਾਲੀ 'ਚ ਚਲਦੀਆਂ ਨਾਜਾਇਜ਼ ਇੰਮੀਗ੍ਰੇਸ਼ਨ ਕੰਪਨੀਆਂ ਿਖ਼ਲਾਫ਼ ਛਾਪੇਮਾਰੀ

ਐੱਸ. ਏ. ਐੱਸ ਨਗਰ, 26 ਮਈ (ਕੇ. ਐੱਸ. ਰਾਣਾ)– ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਐੱਸ. ਡੀ. ਐੱਮ. ਰਵਿੰਦਰਪਾਲ ਸਿੰਘ ਨੇ ਸ਼ਹਿਰ ਵਿਚਲੀਆਂ ਇੰਮੀਗ੍ਰੇਸ਼ਨ ਕੰਪਨੀਆਂ ਵਿਰੁੱਧ ਆ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਇੰਮੀਗੇ੍ਰਸ਼ਨ ਕੰਪਨੀਆਂ ਦੇ ਦਫ਼ਤਰਾਂ ਵਿਚ ਛਾਪਾਮਾਰੀ ਕਰਦੇ ਹੋਏ ਉਨ੍ਹਾਂ ਦੇ ਕਾਗਜ਼ਾਤ ਜ਼ਬਤ ਕੀਤੇ | ਐਸ. ਡੀ. ਐਮ. ਰਵਿੰਦਰਪਾਲ ਸਿੰਘ ਵਲੋਂ ਸ਼ਹਿਰ ਦੀਆਂ 14 ਇੰਮੀਗੇ੍ਰਸ਼ਨ ਕੰਪਨੀਆਂ 'ਤੇ ਛਾਪੇ ਮਾਰੇ ਗਏ ਜਿਨ੍ਹਾਂ ਵਿਚੋਂ 5 ਕੁ ਇੰਮੀਗੇ੍ਰਸ਼ਨ ਵਾਲੇ ਸਹੀ ਜਦਕਿ ਬਾਕੀਆਂ ਨੇ ਛਾਪੇਮਾਰੀ ਦੌਰਾਨ ਦੱਸਿਆ ਕਿ ਉਨ੍ਹਾਂ ਵਲੋਂ ਲਾਇਸੰਸ ਲਈ ਅਪਲਾਈ ਕੀਤਾ ਗਿਆ ਹੈ ਤੇ ਕੁਝ ਦੇ ਐੱਸ. ਡੀ. ਐੱਮ. ਵਲੋਂ ਕਾਗਜ਼ਾਤ ਕਬਜ਼ੇ ਵਿਚ ਲਏ ਗਏ | ਇਸ ਛਾਪੇਮਾਰੀ ਦੇ ਚਲਦੇ ਕੁਝ ਇੰਮੀਗੇ੍ਰਸ਼ਨ ਕੰਪਨੀਆਂ ਵਾਲੇ ਆਪਣੇ ਦਫ਼ਤਰਾਂ ਨੂੰ ਤਾਲਾ ਲਗਾ ਕੇ ਫ਼ਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਡੀ. ਸੀ. ਦੀਆ ਹਦਾਇਤਾਂ ਅਨੁਸਾਰ ਬਿਨਾਂ ਲਾਇਸੰਸ ਦੇ ਇੰਮੀਗ੍ਰੇਸ਼ਨ ਕੰਪਨੀਆਂ ਨੂੰ ਨਹੀਂ ਖੋਲਿ੍ਹਆ ਜਾ ਸਕਦਾ ਜਿਸ ਕਰਕੇ ਅੱਜ ਇਹ ਅਚਨਚੇਤ ਜਾਂਚ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਫੇਜ਼-7 'ਚ ਚਲਦੀਆਂ ਇੰਮੀਗ੍ਰੇਸ਼ਨ ਕੰਪਨੀਆਂ ਦੇ ਦਫ਼ਤਰਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 5 ਕੁ ਹੀ ਸਹੀ ਪਾਏ ਗਏ ਹਨ | ਜ਼ਿਕਰਯੋਗ ਹੈ ਕਿ ਮੁਹਾਲੀ ਪੰਜਾਬ ਦਾ ਅਜਿਹਾ ਜ਼ਿਲ੍ਹਾ ਹੈ ਜਿਥੇ ਠੱਗੀ ਦੇ ਵੱਧ ਮਾਮਲੇ ਦਰਜ ਕੀਤੇ ਗਏ ਹਨ | ਹੁਣ ਤੱਕ ਮੁਹਾਲੀ ਜ਼ਿਲੇ੍ਹ ਵਿਚ 137 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ | ਐੱਸ. ਡੀ. ਐੱਮ. ਨੇ ਦੱਸਿਆ ਕਿ ਪੁਲਿਸ ਵਲੋਂ ਸ਼ਹਿਰ ਦੇ ਟੈ੍ਰਵਲ ਏਜੰਟਾਂ ਦੇ ਲਾਇਸੰਸਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਿਹੜੇ ਏਜੰਟ ਬਿਨਾਂ ਲਾਇਸੰਸ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਦਫ਼ਤਰ ਬੰਦ ਕਰਨ ਦੇ ਨਿਰਦੇਸ਼ ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਦਿੱਤੇ ਸਨ | ਉਨ੍ਹਾਂ ਕਿਹਾ ਕਿ ਜਿਨ੍ਹਾਂ ਏਜੰਟਾਂ ਵਲੋਂ ਲਾਇਸੰਸ ਅਪਲਾਈ ਕਰਨ ਦੀ ਗੱਲ ਆਖੀ ਗਈ ਹੈ, ਉਨ੍ਹਾਂ ਨੂੰ ਹਦਾਇਤ ਦਿੱਤੀ ਕਿ ਜਦੋਂ ਤੱਕ ਉਨ੍ਹਾਂ ਦਾ ਲਾਇਸੰਸ ਬਣ ਕੇ ਨਹੀਂ ਆ ਜਾਂਦਾ ਉਦੋਂ ਤੱਕ ਉਹ ਆਪਣਾ ਕੰਮ ਬੰਦ ਰੱਖਣਗੇ ਤੇ ਉਨ੍ਹਾਂ ਨੂੰ ਤਾੜਨਾ ਕਰਦਿਆਂ ਉਨ੍ਹਾਂ ਦੇ ਬੋਰਡ ਉਤਰਵਾ ਦਿੱਤੇ ਗਏ ਹਨ ਅਤੇ ਦਫ਼ਤਰਾਂ 'ਤੇ ਤਾਲੇ ਲਵਾਏ ਗਏ | ਉਨ੍ਹਾਂ ਸ਼ਹਿਰ ਵਾਸੀਆਂ ਨੰੂ ਅਪੀਲ ਕੀਤੀ ਕਿ ਉਹ ਵੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਟੈ੍ਰਵਲ ਏਜੰਟਾਂ ਨੂੰ ਵੇਖ ਪਰਖ ਕਰਨ ਤੋਂ ਬਾਅਦ ਹੀ ਆਪਣੇ ਪੈਸੇ ਦੇਣ | ਉਨ੍ਹਾਂ ਕਿਹਾ ਕਿ ਜਿਹੜੇ ਲੋਕ ਟੈ੍ਰਵਲ ਏਜੰਟਾਂ ਦੀ ਕਿਸੇ ਠੱਗੀ ਦਾ ਸ਼ਿਕਾਰ ਹੋਏ ਹਨ ਉਹ ਤੁਰੰਤ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ ਤੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਇਨ੍ਹਾਂ ਕੰਮਾਂ ਲਈ ਉਹ ਪੁਲਿਸ ਨੂੰ ਸਹਿਯੋਗ ਦੇਣ |


ਖ਼ਬਰ ਸ਼ੇਅਰ ਕਰੋ

ਰਾਸ਼ਟਰੀ ਕਿਸਾਨ ਮਹਾਂਸੰਘ ਨਾਲ ਸਬੰਧਤ ਜਥੇਬੰਦੀਆਂ ਵਲੋਂ ਮੀਟਿੰਗ

ਚੰਡੀਗੜ੍ਹ, 26 ਮਈ (ਅਜਾਇਬ ਸਿੰਘ ਔਜਲਾ)- ਰਾਸ਼ਟਰੀ ਕਿਸਾਨ ਮਹਾਂਸੰਘ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਵਲੋਂ ਕਿਸਾਨ ਭਵਨ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਜਗਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਭਾਰਤ ਅੰਦਰ ਕਿਸਾਨ ਹੜਤਾਲ ਨੂੰ ਸਫਲ ਬਣਾਉਣ ...

ਪੂਰੀ ਖ਼ਬਰ »

ਮਹਿਲਾ ਸਫ਼ਾਈ ਕਰਮਚਾਰੀਆਂ ਨੂੰ ਵੰਡੇ 'ਸੈਨੇਟਰੀ ਨੈਪਕਿਨ'

ਚੰਡੀਗੜ੍ਹ, 26 ਮਈ (ਅਜੀਤ ਬਿਊਰੋ)- ਲਾਇਨਜ ਸਰਵਿਸੇਜ ਨੇ ਮਹਿਲਾ ਸਫ਼ਾਈ ਕਰਮਚਾਰੀਆਂ ਨੂੰ ਸੈਨੇਟਰੀ ਨੈਪਕਿਨ ਵੰਡੇ¢ ਚੰਡੀਗੜ੍ਹ ਦੀ ਕੌਾਸਲਰ ਆਸ਼ਾ ਜਸਵਾਲ ਅਤੇ ਸੁਨੀਤਾ ਧਵਨ ਦੀ ਹਾਜ਼ਰੀ 'ਚ ਸੈਕਟਰ-46 ਸਮੁਦਾਇਕ ਕੇਂਦਰ 'ਚ ਇਕ ਪ੍ਰੋਗਰਾਮ ਦੌਰਾਨ ਮਹਿਲਾ ਸਫ਼ਾਈ ...

ਪੂਰੀ ਖ਼ਬਰ »

ਹਰਿਆਣਾ ਦੇ ਕਾਂਗਰਸੀਆਂ ਨੇ ਮੋਦੀ ਦਾ ਪੁਤਲਾ ਫੂਕਿਆ

ਚੰਡੀਗੜ੍ਹ, 26 ਮਈ (ਐਨ. ਐਸ. ਪਰਵਾਨਾ)- ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ੋਕ ਤੰਵਰ ਤੇ ਮਹਿਲਾ ਵਿੰਗ ਦੀ ਪ੍ਰਧਾਨ ਸੁਮਿੱਤਰਾ ਚੌਹਾਨ ਦੀ ਅਗਵਾਈ ਵਿਚ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ 4 ਸਾਲ ਪੂਰੇ ਹੋਣ ਦੇ ਮੌਕੇ ਪ੍ਰਧਾਨ ਮੰਤਰੀ ਵਲੋਂ ...

ਪੂਰੀ ਖ਼ਬਰ »

ਕੰਗ ਵਲੋਂ ਸਿਵਲ ਹਸਪਤਾਲ ਖਰੜ ਨੂੰ ਅੱਪਗ੍ਰੇਡ ਕਰਨ ਅਤੇ ਟਰਾਮਾ ਸੈਂਟਰ ਖੋਲ੍ਹਣ ਦੀ ਮੰਗ

ਖਰੜ, 26 ਮਈ (ਜੰਡਪੁਰੀ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਹੈਲਥ ਸੈਕਟਰੀ, ਡਾਇਰੈਕਟਰ ਹੈਲਥ, ਚੀਫ਼ ਪਿ੍ੰਸੀਪਲ ਸਕੱਤਰ, ਚੀਫ਼ ਸਕੱਤਰ ਪੰਜਾਬ ਸਰਕਾਰ ਤੋਂ ਸਿਵਲ ...

ਪੂਰੀ ਖ਼ਬਰ »

ਅਣਪਛਾਤੇ ਨੌਜਵਾਨਾਂ ਵਲੋਂ ਮੋਟਰਸਾਈਕਲ ਚਾਲਕ 'ਤੇ ਹਮਲਾ

ਡੇਰਾਬੱਸੀ, 26 ਮਈ (ਸ਼ਾਮ ਸਿੰਘ ਸੰਧੂ)- ਕੁਝ ਅਣਪਛਾਤੇ ਨੌਜਵਾਨਾਂ ਨੇ ਸਥਾਨਕ ਗੁਲਾਬ ਰੋਡ 'ਤੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਇਕ ਸਿਵਲ ਡਿਫੈਂਸ ਦੇ ਕਰਮਚਾਰੀ ਉੱਪਰ ਡੰਡਿਆਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ ਜਿਸ ਨੂੰ ਬਾਅਦ ਵਿਚ ...

ਪੂਰੀ ਖ਼ਬਰ »

ਮੁੱਖ ਮੰਤਰੀ ਤੇ ਦੋ ਕੈਬਨਿਟ ਮੰਤਰੀਆਂ ਦੀ ਫੇਰੀ ਤੋਂ ਬਾਅਦ ਵੀ ਸੜਕ ਦਾ ਕਾਰਜ ਸ਼ੁਰੂ ਨਾ ਹੋ ਸਕਿਆ

ਐੱਸ. ਏ. ਐੱਸ. ਨਗਰ, 26 ਮਈ (ਝਾਂਮਪੁਰ)- ਬੀਤੇ ਕੁਝ ਮਹੀਨੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਹਾਣਾ-ਲਾਂਡਰਾਂ-ਚੁੰਨ੍ਹੀ ਸੜਕ ਦੇ ਪਸਾਰ ਲਈ ਤੁਰੰਤ 23 ਕਰੋੜ ਰੁਪਏ ਦੀ ਰਕਮ ਜਾਰੀ ਕਰਨ ਲਈ ਵਿੱਤ ਵਿਭਾਗ ਨੂੰ ਹੁਕਮ ਜਾਰੀ ਕੀਤੇ ਸਨ | ਇਸ ਐਲਾਨ ਦੇ ...

ਪੂਰੀ ਖ਼ਬਰ »

ਲੰਗਰ ਤੋਂ ਜੀ.ਐਸ.ਟੀ. ਹਟਾਉਣ ਦੇ ਮਾਮਲੇ ਵਿਚ ਮੋਦੀ ਬਹੁਤ ਗੰਭੀਰ ਹਨ-ਮਲਿਕ

ਚੰਡੀਗੜ੍ਹ, 26 ਮਈ (ਐਨ.ਐਸ. ਪਰਵਾਨਾ)- ਪੰਜਾਬ ਭਾਜਪਾ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸਵੇਤ ਮਲਿਕ ਨੇ ਦਾਅਵਾ ਕੀਤਾ ਹੈ ਕਿ ਲੰਗਰ 'ਤੇ ਲਾਗੂ ਕੇਂਦਰੀ ਜੀ.ਐਸ.ਟੀ. ਕਿਸੇ ਵੀ ਸਮੇਂ ਹਟ ਸਕਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਾਮਲੇ ਦੇ ਸਾਰੇ ਪੱਖਾਂ 'ਤੇ ...

ਪੂਰੀ ਖ਼ਬਰ »

ਚੰਨੀ ਤੇ ਹੋਰ ਵਿਧਾਇਕਾਂ ਦਾ ਇਹ ਕਹਿਣਾਂ ਕਿ ਦਲਿਤਾਂ ਨਾਲ ਬੇ-ਇਨਸਾਫੀ ਹੋ ਰਹੀ, ਸਾਡੇ ਵਲੋਂ ਇਸ ਕਹੇ 'ਤੇ ਮੋਹਰ ਲਾਉਣਾ- ਵਿਜੇ ਸਾਂਪਲਾ

ਚੰਡੀਗੜ੍ਹ, 26 ਮਈ (ਅਜਾਇਬ ਸਿੰਘ ਔਜਲਾ)- ਕੇਂਦਰੀ ਮੰਤਰੀ ਤੇ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਪੰਜਾਬ ਦੇ ਦਲਿਤਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੇ ਬਾਰੇ ਖ਼ੁਦ ਕਾਂਗਰਸ ਦੇ ਮੰਤਰੀਆਂ ਤੇ ਵਿਧਾਇਕਾਂ ਵਲੋਂ ਮੀਡੀਆ ਵਿਚ ਕੀਤੀ ਗਈ ਟਿੱਪਣੀਆਂ ਨੂੰ ਮਾਧਿਅਮ ...

ਪੂਰੀ ਖ਼ਬਰ »

ਇਸ ਸਾਲ ਵਿਸ਼ਾਲ ਰਾਮ ਮੰਦਰ ਲਈ ਸ਼ੁਰੂ ਹੋਣਗੇ ਪ੍ਰੋਗਰਾਮ-ਆਲੌਕ ਕੁਮਾਰ

ਜਲੰਧਰ, 26 ਮਈ (ਸ਼ਿਵ)-ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੌਮੀ ਕਾਰਜਕਾਰੀ ਪ੍ਰਧਾਨ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਆਲੌਕ ਕੁਮਾਰ ਨੇ ਕਿਹਾ ਹੈ ਕਿ ਇਸ ਸਾਲ ਦੇ ਆਿਖ਼ਰ ਤੱਕ ਅਯੁੱਧਿਆ 'ਚ ਸ੍ਰੀ ਰਾਮ ਮੰਦਿਰ ਬਣਾਉਣ ਦੇ ਪ੍ਰੋਗਰਾਮ ਸ਼ੁਰੂ ਕਰ ਦਿੱਤੇ ਜਾਣਗੇ ਕਿਉਂਕਿ ਰਾਮ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਦੇ ਮਾਮਲੇ 'ਚ ਔਰਤ ਗਿ੍ਫ਼ਤਾਰ

ਚੰਡੀਗੜ੍ਹ, 26 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਦੇ ਮਾਮਲੇ 'ਚ ਚੰਡੀਗੜ੍ਹ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਇਕ 37 ਸਾਲਾਂ ਔਰਤ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਜੋਤੀ ਠਾਕੁਰ ਵਜੋਂ ਹੋਈ ਹੈ ...

ਪੂਰੀ ਖ਼ਬਰ »

ਸੈਕਟਰ 49 'ਚ ਪੈਂਦੇ 2 ਘਰਾਂ 'ਚੋਂ ਲੱਖਾਂ ਦੇ ਗਹਿਣੇ ਚੋਰੀ

ਚੰਡੀਗੜ੍ਹ, 26 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 49 ਸੀ 'ਚ ਪੈਂਦੇ ਦੋ ਘਰਾਂ ਵਿਚ ਇਕ ਹੀ ਰਾਤ ਚੋਰਾਂ ਨੇ ਪੈਸਿਆਂ ਤੇ ਗਹਿਣਿਆਂ 'ਤੇ ਆਪਣਾ ਹੱਥ ਸਾਫ਼ ਕਰ ਦਿੱਤਾ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਦੀ ਸ਼ਿਕਾਇਤ ਗੁਡਵਿਲ ਇਨਕਲੇਵ ਦੇ ਰਹਿਣ ਵਾਲੇ ਅਮਿਤ ਕੁਮਾਰ ਨੇ ...

ਪੂਰੀ ਖ਼ਬਰ »

ਐਚ. ਸੀ. ਐਸ. ਪੇਪਰ ਲੀਕ ਮਾਮਲੇ 'ਚ ਗਿ੍ਫ਼ਤਾਰ ਮੁਲਜ਼ਮਾਂ ਦੇ ਰਿਮਾਂਡ 'ਚ ਵਾਧਾ

ਚੰਡੀਗੜ੍ਹ, 26 ਮਈ (ਰਣਜੀਤ ਸਿੰਘ, ਜਾਗੋਵਾਲ)- ਐਚ. ਸੀ. ਐਸ. (ਜੁਡੀਸ਼ੀਅਰੀ) ਪੇਪਰ ਲੀਕ ਮਾਮਲੇ ਵਿਚ ਪੁਲਿਸ ਨੇ ਕਾਂਗਰਸੀ ਆਗੂ ਸੁਨੀਲ ਚੋਪੜਾ ਤੇ ਆਯੂਸ਼ੀ ਨੂੰ ਗਿ੍ਫ਼ਤਾਰ ਕੀਤਾ ਸੀ | ਜਾਂਚ ਟੀਮ ਨੇ ਮੁਲਜ਼ਮਾਂ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਸੀ ਜਿਸ ਦੇ ...

ਪੂਰੀ ਖ਼ਬਰ »

ਸੂਫ਼ੀ ਗਾਇਕੀ ਦੀ ਸ਼ਾਮ ਦੇ ਨਾਲ 'ਸੁਰਤਾਲ ਉਤਸਵ-2018' ਸਮਾਪਤ

ਚੰਡੀਗੜ੍ਹ, 26 ਮਈ (ਅਜਾਇਬ ਸਿੰਘ ਔਜਲਾ)- ਪੰਜਾਬ ਆਰਟਸ ਕੌਾਸਲ ਚੰਡੀਗੜ੍ਹ ਦੇ ਅਧੀਨ ਕਾਰਜ ਕਰ ਰਹੀ ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਕਰਵਾਇਆ ਗਿਆ 5 ਰੋਜ਼ਾ 'ਸੁਰਤਾਲ ਉਤਸਵ-2018' ਸ਼ਾਨੋਂ ਸ਼ੌਕਤ ਨਾਲ ਸਮਾਪਤ ਹੋ ਗਿਆ | ਪੰਜਾਬ ਕਲਾ ਭਵਨ ਦੇ ਡਾ: ਐਮ. ਐਸ. ਰੰਧਾਵਾ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਸਿੰਡੀਕੇਟ ਦੀ ਮੀਟਿੰਗ

ਚੰਡੀਗੜ੍ਹ, 26 ਮਈ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ ਵਲੋਂ ਐਨ. ਆਰ. ਆਈ. ਵਿਦਿਆਰਥੀਆਂ ਦੀਆਂ ਫ਼ੀਸਾਂ ਵਿਚ 5 ਫ਼ੀਸਦੀ ਵਾਧਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਜਿਸ ਤਹਿਤ 2018-19 ਸੈਸ਼ਨ ਤੋਂ ਐਨ. ਆਰ. ਆਈ. ਵਿਦਿਆਰਥੀਆਂ ਨੂੰ ਪੰਜ ਫ਼ੀਸਦੀ ਵੱਧ ਫ਼ੀਸ ...

ਪੂਰੀ ਖ਼ਬਰ »

ਵਿਦਿਆਰਥਣ ਨੇ ਲਿਆ ਫਾਹਾ

ਚੰਡੀਗੜ੍ਹ, 26 ਮਈ (ਰਣਜੀਤ ਸਿੰਘ)- ਪਿੰਡ ਦੜੂਆ ਵਿਖੇ ਇਕ 20 ਸਾਲਾਂ ਵਿਦਿਆਰਥਣ ਵਲੋਂ ਆਪਣੇ ਹੀ ਘਰ ਵਿਚ ਫਾਹਾ ਲਗਾ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਮੁਤਾਬਕ ਮਰਨ ਵਾਲੀ ਵਿਦਿਆਰਥਣ ਦੀ ਪਛਾਣ ਰਣਜੀਤ ਕੌਰ ਵਜੋਂ ਹੋਈ ਹੈ ਜੋ ਕਿ 11ਵੀਂ ਦੀ ...

ਪੂਰੀ ਖ਼ਬਰ »

ਰਾਹ ਜਾਂਦੀ ਔਰਤ ਦਾ ਪਰਸ ਝਪਟਿਆ

ਚੰਡੀਗੜ੍ਹ, 26 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 28 ਦੀ ਰਹਿਣ ਵਾਲੀ ਇਕ ਔਰਤ ਦਾ ਪਰਸ ਮੋਟਰਸਾਈਕਲ ਸਵਾਰ ਲੁਟੇਰੇ ਝਪਟ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਸੁਨੀਤਾ ਨੇ ਪੁਲਿਸ ਨੂੰ ਦਿੱਤੀ ਹੈ ਜਿਨ੍ਹਾਂ ਨੇ ਦੱਸਿਆ ਕਿ ਸੈਕਟਰ 28 ਦੇ ...

ਪੂਰੀ ਖ਼ਬਰ »

ਸੀ. ਆਰ. ਬੀ. ਸਕੂਲ 'ਚ ਸਕੇਅ ਮਾਰਸ਼ਲ ਆਰਟ ਚੈਪੀਅਨਸ਼ਿਪ

ਚੰਡੀਗੜ੍ਹ, 26 ਮਈ (ਅਜਾਇਬ ਸਿੰਘ ਔਜਲਾ)- ਸਕੇਅ ਐਸੋਸੀਏਸ਼ਨ ਚੰਡੀਗੜ੍ਹ ਵਲੋਂ ਸਥਾਨਕ ਸੈਕਟਰ-7 ਵਿਖੇ ਸੀ.ਆਰ.ਬੀ. ਪਬਲਿਕ ਸਕੂਲ ਵਿਚ ਸਕੇ ਮਾਰਸ਼ਲ ਆਰਟ ਦੀ 12ਵੀਂ ਸਬ-ਜੂਨੀਅਰ ਸੀਨੀਅਰ ਚੈਂਪੀਅਨਸ਼ਿਪ ਕਰਵਾਈ ਗਈ | ਸਕੂਲ ਦੇ ਡਾਇਰੈਕਟਰ ਨਵੀਨ ਮਿੱਤਲ ਤੇ ਵਿਜੇ ਠਾਕੁਰ ਨੇ ...

ਪੂਰੀ ਖ਼ਬਰ »

ਸਾਬਕਾ ਮੰਤਰੀ ਗਨੇਸ਼ੀ ਲਾਲ ਉੜੀਸਾ ਦੇ ਰਾਜਪਾਲ ਬਣੇ

ਚੰਡੀਗੜ੍ਹ, 26 ਮਈ (ਐਨ. ਐਸ. ਪਰਵਾਨਾ)- ਹਰਿਆਣਾ ਦੇ ਸਾਬਕਾ ਮੰਤਰੀ ਪ੍ਰੋਫੈਸਰ ਗਨੇਸ਼ੀ ਲਾਲ ਜਿਨ੍ਹਾਂ ਦਾ ਆਰ. ਐਸ. ਐਸ. ਨਾਲ ਪੁਰਾਣਾ ਸਬੰਧ ਹੈ, ਨੇ ਭਾਜਪਾ ਤੋਂ ਅਸਤੀਫ਼ਾ ਦੇ ਦਿੱਤਾ ਹੈ | ਉਨ੍ਹਾਂ ਨੂੰ ਕੱਲ੍ਹ ਹੀ ਉੜੀਸਾ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ | ਉਹ ਕਈ ਸਾਲ ...

ਪੂਰੀ ਖ਼ਬਰ »

ਅਜੋਕਾ ਥੀਏਟਰ ਲਾਹੌਰ ਦੀ 'ਮਦੀਹਾ ਗੌਹਰ' ਨੂੰ ਸ਼ਰਧਾਂਜਲੀ ਭੇਟ

ਚੰਡੀਗੜ੍ਹ, 26 ਮਈ (ਅਜਾਇਬ ਸਿੰਘ ਔਜਲਾ)- ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਇਥੇ ਪੰਜਾਬ ਕਲਾ ਭਵਨ ਵਿਖੇ ਪਾਕਿਸਤਾਨ ਦੇ ਸ਼ਹਿਰ ਲਾਹੌਰ ਦੇ 'ਅਜੋਕਾ ਥੀਏਟਰ ਲਾਹੌਰ' ਦੀ ਕੌਮਾਂਤਰੀ ਪੱਧਰ ਦੀ ਰੰਗਕਰਮੀ ਮਦੀਹਾ ਗੌਹਰ ਦੀ ਬੇਵਕਤੀ ਮੌਤ 'ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX