ਤਾਜਾ ਖ਼ਬਰਾਂ


ਡੀ. ਐੱਸ. ਪੀ. ਅਤੁਲ ਸੋਨੀ ਦੀ ਗ੍ਰਿਫ਼ਤਾਰੀ 'ਤੇ ਹਾਈਕੋਰਟ ਨੇ ਲਾਈ ਰੋਕ
. . .  0 minutes ago
ਚੰਡੀਗੜ੍ਹ, 28 ਜਨਵਰੀ (ਸੁਰਜੀਤ ਸਿੰਘ ਸੱਤੀ)- ਡੀ. ਐੱਸ. ਪੀ. ਅਤੁਲ ਸੋਨੀ ਦੀ ਗ੍ਰਿਫ਼ਤਾਰੀ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੋਕ ਲਗਾ ਦਿੱਤੀ ਹੈ। ਮੁਹਾਲੀ ਵਿਖੇ ਤਾਇਨਾਤ ਡੀ. ਐੱਸ. ਪੀ...
ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਕੋਰੋਨਾ ਵਾਇਰਸ ਦੇ 3 ਸ਼ੱਕੀ ਮਾਮਲੇ ਆਏ ਸਾਹਮਣੇ
. . .  18 minutes ago
ਨਵੀਂ ਦਿੱਲੀ, 28 ਜਨਵਰੀ- ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਕੋਰੋਨਾ ਵਾਇਰਸ ਦੇ ਤਿੰਨ ਸ਼ੱਕੀ ਕੇਸ ਮਿਲੇ ਹਨ। ਤਿੰਨਾਂ ਮਰੀਜ਼ਾਂ ਨੂੰ ਹਸਪਤਾਲ ਵਿਸ਼ੇਸ਼...
ਚੀਨ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 106
. . .  43 minutes ago
ਬੀਜਿੰਗ, 28 ਜਨਵਰੀ- ਚੀਨ 'ਚ ਕੋਰੋਨਾ ਵਾਇਰਸ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਦੀ ਵੱਧ ਕੇ 106 ਹੋ ਗਈ। ਉੱਥੇ ਹੀ ਤੇਜ਼ੀ ਨਾਲ ਫੈਲਦੇ ਇਸ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ...
ਅਨੁਰਾਗ ਠਾਕੁਰ ਦੇ 'ਗੋਲੀ ਮਾਰੋ' ਦੇ ਨਾਅਰੇ 'ਤੇ ਚੋਣ ਕਮਿਸ਼ਨ ਨੇ ਮੰਗੀ ਰਿਪੋਰਟ
. . .  about 1 hour ago
ਨਵੀਂ ਦਿੱਲੀ, 28 ਜਨਵਰੀ - ਦਿੱਲੀ ਵਿਧਾਨ ਸਭਾ 'ਚ ਸੋਮਵਾਰ ਨੂੰ ਇਕ ਰੈਲੀ ਦੌਰਾਨ ਵਿਵਾਦਿਤ ਨਾਅਰੇ ਲਗਾ ਕੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਮੁਸੀਬਤ 'ਚ ਘਿਰ ਗਏ ਹਨ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦਫਤਰ ਵਲੋਂ ਅਨੁਰਾਗ ਠਾਕੁਰ ਦੇ ਵਿਵਾਦਿਤ ਨਾਅਰੇ ਦਾ ਨੋਟਿਸ ਲਿਆ ਗਿਆ ਹੈ। ਚੋਣ ਕਮਿਸ਼ਨ...
ਸ਼ਰਜੀਲ ਇਮਾਮ ਦਾ ਹੋ ਰਿਹੈ ਮੀਡੀਆ ਟਰਾਇਲ - ਸਮਰਥਨ 'ਚ ਉਤਰੇ ਵਿਦਿਆਰਥੀਆਂ ਨੇ ਕਿਹਾ
. . .  about 1 hour ago
ਨਵੀਂ ਦਿੱਲੀ, 28 ਜਨਵਰੀ - ਸੀ.ਏ.ਏ. ਖਿਲਾਫ ਪ੍ਰਦਰਸ਼ਨ ਦੌਰਾਨ ਭੜਕਾਊ ਭਾਸ਼ਣ ਦੇਣ ਦੇ ਦੋਸ਼ੀ ਜੇ.ਐਨ.ਯੂ. ਵਿਦਿਆਰਥੀ ਸ਼ਰਜੀਲ ਇਮਾਮ ਖਿਲਾਫ ਕਈ ਸੂਬਿਆਂ ਵਿਚ ਦੇਸ਼ ਧ੍ਰੋਹ ਦਾ ਮਾਮਲਾ ਦਰਜ ਹੋਇਆ ਹੈ ਤੇ ਉਸ ਦੀ ਗ੍ਰਿਫ਼ਤਾਰੀ ਲਈ ਮੁੰਬਈ, ਪਟਨਾ ਤੇ ਦਿੱਲੀ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ ਪਰੰਤੂ...
ਸ਼ਰਜੀਲ ਨੂੰ ਫੜਨ ਲਈ ਛਾਪੇਮਾਰੀ
. . .  about 2 hours ago
ਨਵੀਂ ਦਿੱਲੀ, 28 ਜਨਵਰੀ - ਸੀ.ਏ.ਏ. ਖਿਲਾਫ ਪ੍ਰਦਰਸ਼ਨ ਦੌਰਾਨ ਭੜਕਾਊ ਭਾਸ਼ਣ ਦੇਣ ਦੇ ਦੋਸ਼ੀ ਜੇ.ਐਨ.ਯੂ. ਵਿਦਿਆਰਥੀ ਸ਼ਰਜੀਲ ਇਮਾਮ ਖਿਲਾਫ ਕਈ ਸੂਬਿਆਂ ਵਿਚ ਦੇਸ਼ ਧ੍ਰੋਹ ਦਾ ਮਾਮਲਾ ਦਰਜ ਹੋਇਆ ਹੈ ਤੇ ਉਸ ਦੀ ਗ੍ਰਿਫ਼ਤਾਰੀ ਲਈ ਮੁੰਬਈ, ਪਟਨਾ ਤੇ ਦਿੱਲੀ ਵਿਚ ਛਾਪੇਮਾਰੀ ਕੀਤੀ...
ਅੱਜ ਦਾ ਵਿਚਾਰ
. . .  about 2 hours ago
ਬੇਕਾਬੂ ਹੋ ਕੇ ਮਿੰਨੀ ਬੱਸ ਪਲਟੀ - ਇੱਕ ਨੌਜਵਾਨ ਹੇਠਾਂ ਦੱਬਿਆ
. . .  1 day ago
ਲੋਹਟਬੱਦੀ, 27 ਜਨਵਰੀ (ਕੁਲਵਿੰਦਰ ਸਿੰਘ ਡਾਂਗੋ) - ਪਿੰਡ ਡਾਂਗੋ ਵਿਖੇ ਲੀਲ ਵਾਲੀ ਸੜਕ 'ਤੇ ਬੇਕਾਬੂ ਹੋਈ ਮਿੰਨੀ ਬੱਸ ਪਲਟ ਗਈ।ਜਿਸ ਨਾਲ ਪਿੰਡ ਡਾਂਗੋ ਨਿਵਾਸੀ ਨੌਜਵਾਨ ਜਸਵਿੰਦਰ ਸਿੰਘ ਬੁਰੀ ਤਰ੍ਹਾਂ ਬੱਸ ਹੇਠ ਦੱਬਿਆ ਗਿਆ ਜਿਸ ਨੂੰ ...
ਗੁਣਾਚੌਰ ‘ਚ ਠੇਕੇ ਤੋਂ 50 ਹਜ਼ਾਰ ਲੁੱਟੇ
. . .  1 day ago
ਬੰਗਾ ,27 ਜਨਵਰੀ { ਜਸਬੀਰ ਸਿੰਘ ਨੂਰਪੁਰ } -ਸਫ਼ੇਦ ਰੰਗ ਦੀ ਗੱਡੀ 'ਚ ਆਏ 4 ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਗੁਣਾਚੌਰ ਸਥਿਤ ਸ਼ਰਾਬ ਦੇ ਠੇਕੇ ਤੋਂ 50 ਹਜ਼ਾਰ ਲੁੱਟੇ ਹਨ ।ਇਸ ਮੌਕੇ ਉਹ ਆਪਣੇ ਨਾਲ ਮਹਿੰਗੀ ਸ਼ਰਾਬ ਵੀ ...
ਮਾਜਰਾ ਚੌਕ 'ਚ ਹਾਦਸੇ ਦੌਰਾਨ ਨੌਜਵਾਨ ਲੜਕੀ ਦੀ ਮੌਤ, ਭਰਾ ਜ਼ਖ਼ਮੀ
. . .  1 day ago
ਮੁੱਲਾਂਪੁਰ ਗਰੀਬਦਾਸ, 27 ਜਨਵਰੀ (ਦਿਲਬਰ ਸਿੰਘ ਖੈਰਪੁਰ )- ਪਿੰਡ ਮਾਜਰਾ ਚੌਕ 'ਚ ਭਿਆਨਕ ਹਾਦਸੇ ਦੌਰਾਨ ਇੱਕ ਨੌਜਵਾਨ ਲੜਕੀ ਦੀ ਮੌਤ ਹੋ ਗਈ ਅਤੇ ਉਸ ਦਾ ਭਰਾ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਮੋਟਰਸਾਈਕਲ ...
19 ਆਈ ਪੀ ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਚੰਡੀਗੜ੍ਹ ,27 ਜਨਵਰੀ - ਪੰਜਾਬ ਸਰਕਾਰ ਵੱਲੋਂ ਅੱਜ ਇਕ ਅਹਿਮ ਐਲਾਨ ਕਰਦਿਆਂ ਪੰਜਾਬ ਪੁਲਿਸ ਦੇ 19 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ।
ਮੁੰਬਈ 'ਚ ਹੋਵੇਗਾ ਆਈ.ਪੀ.ਐਲ-2020 ਫਾਈਨਲ - ਸੌਰਵ ਗਾਂਗੁਲੀ
. . .  1 day ago
ਕੋਲਕਾਤਾ, 27 ਜਨਵਰੀ - ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) 2020 ਦਾ ਫਾਈਨਲ ਮੁਕਾਬਲਾ ਮੁੰਬਈ 'ਚ ਹੋਵੇਗਾ। ਇਸ ਦੀ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ)ਦੇ ਮੁਖੀ ਸੌਰਵ ...
ਕੋਰੋਨਾ ਵਾਇਰਸ ਨੂੰ ਲੈ ਕੇ ਹਵਾਈ ਅੱਡੇ 'ਤੇ ਲਗਾਇਆ ਗਿਆ ਥਰਮਲ ਸਕੈਨਰ
. . .  1 day ago
ਰਾਜਾਸਾਂਸੀ, 27 ਜਨਵਰੀ (ਹੇਰ, ਖੀਵਾ) - ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸ਼ਿਵਦੁਲਾਰ ਸਿੰਘ ਢਿੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਵਿਖੇ ਕੀਤੀ ਗਈ, ਜਿਸ ਵਿਚ ਡਾਇਰੈਕਟਰ ਏਅਰਪੋਰਟ...
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ 'ਪੁਲਿਸ ਇੰਪਲਾਈਜ਼ ਵੈੱਲਫੇਅਰ ਫ਼ੰਡ'
. . .  1 day ago
ਅਜਨਾਲਾ, 27 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਐੱਸ.ਐੱਸ.ਪੀ ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਦੁੱਗਲ ਵੱਲੋਂ ਸਮੂਹ ਕਰਮਚਾਰੀਆਂ/ਅਧਿਕਾਰੀਆਂ ਦੀ ਸਹਿਮਤੀ ਨਾਲ 'ਪੁਲਿਸ ਇੰਪਲਾਈਜ਼ ਵੈੱਲਫੇਅਰ ਫ਼ੰਡ' ਸ਼ੁਰੂ ਕੀਤਾ ਗਿਆ ਹੈ। ਇਸ ਫ਼ੰਡ ਦੀ ਮਦਦ ਨਾਲ ਹਰ ਪੁਲਿਸ...
ਮੀਂਹ ਨੇ ਫਿਰ ਵਧਾਈ ਠੰਢ
. . .  1 day ago
ਖਮਾਣੋਂ, 27 ਜਨਵਰੀ (ਪਰਮਵੀਰ ਸਿੰਘ) - ਸਵੇਰ ਦੀ ਬੱਦਲਵਾਈ ਤੋਂ ਬਾਅਦ ਇਲਾਕੇ ਵਿਚ ਮੀਂਹ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਠੰਢ ਨੇ ਇਕ ਵਾਰ ਫੇਰ ਆਪਣੀ ਪਕੜ ਸ਼ੁਰੂ ਕਰ ਦਿੱਤੀ ਹੈ। ਠੰਢ ਅਤੇ ਮੀਂਹ ਨੂੰ ਜਿੱਥੇ ਕਿਸਾਨਾਂ...
ਦੋ ਧਿਰਾਂ ਵਿਚਾਲੇ ਚੱਲੇ ਇੱਟਾਂ-ਰੋੜੇ, 4 ਗੰਭੀਰ ਜ਼ਖ਼ਮੀ
. . .  1 day ago
ਨਿਤਿਸ਼ ਕੁਮਾਰ ਨੇ ਸੱਦੀ ਜੇ. ਡੀ. ਯੂ. ਨੇਤਾਵਾਂ ਦੀ ਬੈਠਕ, ਪ੍ਰਸ਼ਾਂਤ ਕਿਸ਼ੋਰ ਨਹੀਂ ਹੋਣਗੇ ਸ਼ਾਮਲ
. . .  1 day ago
ਧੁੱਪ ਨਿਕਲਣ ਅਤੇ ਕਿਣ ਮਿਣ ਰੁਕਣ ਨਾਲ ਲੋਕਾਂ ਨੂੰ ਠੰਢ ਤੋਂ ਮਿਲੀ ਰਾਹਤ
. . .  1 day ago
ਕਾਂਗਰਸ 'ਚ ਸਥਿਤੀ ਵਿਸਫੋਟਕ, ਕਿਸੇ ਵੀ ਸਮੇਂ ਹੋ ਸਕਦੈ ਧਮਾਕਾ- ਚੰਦੂਮਾਜਰਾ
. . .  1 day ago
ਪੱਛਮੀ ਬੰਗਾਲ ਵਿਧਾਨ ਸਭਾ 'ਚ ਨਾਗਰਿਕਤਾ ਕਾਨੂੰਨ ਵਿਰੁੱਧ ਮਤਾ ਪਾਸ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 14 ਜੇਠ ਸੰਮਤ 550

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

-ਸੀ. ਬੀ. ਐਸ. ਈ. 12ਵੀਂ ਜਮਾਤ ਦਾ ਨਤੀਜਾ- ਕੁਸ਼ ਬਾਂਸਲ 98.8, ਮੁਸਕਾਨ 97.8, ਵਿਸ਼ਵਾਸ 97.6, ਪ੍ਰਣਾਵ ਗੋਇਲ 97.2 ਫ਼ੀਸਦੀ ਅੰਕਾਂ ਨਾਲ ਰਹੇ ਅੱਵਲ

ਚੰਡੀਗੜ੍ਹ, 26 ਮਈ (ਮਨਜੋਤ ਸਿੰਘ ਜੋਤ)- ਸੀ. ਬੀ. ਐਸ. ਈ. ਵਲੋਂ 12ਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿਚ ਇਸ ਵਾਰ ਟਰਾਈਸਿਟੀ ਵਿਚ ਭਵਨ ਵਿਦਿਆਲੇ ਦੇ ਵਿਦਿਆਰਥੀਆਂ ਨੇ ਚਾਰ ਵਿਸ਼ਿਆਂ ਵਿਚੋਂ ਤਿੰਨ ਵਿਚ ਆਪਣਾ ਦਬਦਬਾ ਬਰਕਰਾਰ ਰੱਖਿਆ ਹੈ | ਭਵਨ ਵਿਦਿਆਲੇ ਪੰਚਕੂਲਾ ਦੇ ...

ਪੂਰੀ ਖ਼ਬਰ »

ਮੁਹਾਲੀ 'ਚ ਚਲਦੀਆਂ ਨਾਜਾਇਜ਼ ਇੰਮੀਗ੍ਰੇਸ਼ਨ ਕੰਪਨੀਆਂ ਿਖ਼ਲਾਫ਼ ਛਾਪੇਮਾਰੀ

ਐੱਸ. ਏ. ਐੱਸ ਨਗਰ, 26 ਮਈ (ਕੇ. ਐੱਸ. ਰਾਣਾ)– ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਐੱਸ. ਡੀ. ਐੱਮ. ਰਵਿੰਦਰਪਾਲ ਸਿੰਘ ਨੇ ਸ਼ਹਿਰ ਵਿਚਲੀਆਂ ਇੰਮੀਗ੍ਰੇਸ਼ਨ ਕੰਪਨੀਆਂ ਵਿਰੁੱਧ ਆ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਇੰਮੀਗੇ੍ਰਸ਼ਨ ਕੰਪਨੀਆਂ ...

ਪੂਰੀ ਖ਼ਬਰ »

ਰਾਸ਼ਟਰੀ ਕਿਸਾਨ ਮਹਾਂਸੰਘ ਨਾਲ ਸਬੰਧਤ ਜਥੇਬੰਦੀਆਂ ਵਲੋਂ ਮੀਟਿੰਗ

ਚੰਡੀਗੜ੍ਹ, 26 ਮਈ (ਅਜਾਇਬ ਸਿੰਘ ਔਜਲਾ)- ਰਾਸ਼ਟਰੀ ਕਿਸਾਨ ਮਹਾਂਸੰਘ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਵਲੋਂ ਕਿਸਾਨ ਭਵਨ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਜਗਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਭਾਰਤ ਅੰਦਰ ਕਿਸਾਨ ਹੜਤਾਲ ਨੂੰ ਸਫਲ ਬਣਾਉਣ ...

ਪੂਰੀ ਖ਼ਬਰ »

ਮਹਿਲਾ ਸਫ਼ਾਈ ਕਰਮਚਾਰੀਆਂ ਨੂੰ ਵੰਡੇ 'ਸੈਨੇਟਰੀ ਨੈਪਕਿਨ'

ਚੰਡੀਗੜ੍ਹ, 26 ਮਈ (ਅਜੀਤ ਬਿਊਰੋ)- ਲਾਇਨਜ ਸਰਵਿਸੇਜ ਨੇ ਮਹਿਲਾ ਸਫ਼ਾਈ ਕਰਮਚਾਰੀਆਂ ਨੂੰ ਸੈਨੇਟਰੀ ਨੈਪਕਿਨ ਵੰਡੇ¢ ਚੰਡੀਗੜ੍ਹ ਦੀ ਕੌਾਸਲਰ ਆਸ਼ਾ ਜਸਵਾਲ ਅਤੇ ਸੁਨੀਤਾ ਧਵਨ ਦੀ ਹਾਜ਼ਰੀ 'ਚ ਸੈਕਟਰ-46 ਸਮੁਦਾਇਕ ਕੇਂਦਰ 'ਚ ਇਕ ਪ੍ਰੋਗਰਾਮ ਦੌਰਾਨ ਮਹਿਲਾ ਸਫ਼ਾਈ ...

ਪੂਰੀ ਖ਼ਬਰ »

ਹਰਿਆਣਾ ਦੇ ਕਾਂਗਰਸੀਆਂ ਨੇ ਮੋਦੀ ਦਾ ਪੁਤਲਾ ਫੂਕਿਆ

ਚੰਡੀਗੜ੍ਹ, 26 ਮਈ (ਐਨ. ਐਸ. ਪਰਵਾਨਾ)- ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ੋਕ ਤੰਵਰ ਤੇ ਮਹਿਲਾ ਵਿੰਗ ਦੀ ਪ੍ਰਧਾਨ ਸੁਮਿੱਤਰਾ ਚੌਹਾਨ ਦੀ ਅਗਵਾਈ ਵਿਚ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ 4 ਸਾਲ ਪੂਰੇ ਹੋਣ ਦੇ ਮੌਕੇ ਪ੍ਰਧਾਨ ਮੰਤਰੀ ਵਲੋਂ ...

ਪੂਰੀ ਖ਼ਬਰ »

ਕੰਗ ਵਲੋਂ ਸਿਵਲ ਹਸਪਤਾਲ ਖਰੜ ਨੂੰ ਅੱਪਗ੍ਰੇਡ ਕਰਨ ਅਤੇ ਟਰਾਮਾ ਸੈਂਟਰ ਖੋਲ੍ਹਣ ਦੀ ਮੰਗ

ਖਰੜ, 26 ਮਈ (ਜੰਡਪੁਰੀ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਹੈਲਥ ਸੈਕਟਰੀ, ਡਾਇਰੈਕਟਰ ਹੈਲਥ, ਚੀਫ਼ ਪਿ੍ੰਸੀਪਲ ਸਕੱਤਰ, ਚੀਫ਼ ਸਕੱਤਰ ਪੰਜਾਬ ਸਰਕਾਰ ਤੋਂ ਸਿਵਲ ...

ਪੂਰੀ ਖ਼ਬਰ »

ਅਣਪਛਾਤੇ ਨੌਜਵਾਨਾਂ ਵਲੋਂ ਮੋਟਰਸਾਈਕਲ ਚਾਲਕ 'ਤੇ ਹਮਲਾ

ਡੇਰਾਬੱਸੀ, 26 ਮਈ (ਸ਼ਾਮ ਸਿੰਘ ਸੰਧੂ)- ਕੁਝ ਅਣਪਛਾਤੇ ਨੌਜਵਾਨਾਂ ਨੇ ਸਥਾਨਕ ਗੁਲਾਬ ਰੋਡ 'ਤੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਇਕ ਸਿਵਲ ਡਿਫੈਂਸ ਦੇ ਕਰਮਚਾਰੀ ਉੱਪਰ ਡੰਡਿਆਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ ਜਿਸ ਨੂੰ ਬਾਅਦ ਵਿਚ ...

ਪੂਰੀ ਖ਼ਬਰ »

ਮੁੱਖ ਮੰਤਰੀ ਤੇ ਦੋ ਕੈਬਨਿਟ ਮੰਤਰੀਆਂ ਦੀ ਫੇਰੀ ਤੋਂ ਬਾਅਦ ਵੀ ਸੜਕ ਦਾ ਕਾਰਜ ਸ਼ੁਰੂ ਨਾ ਹੋ ਸਕਿਆ

ਐੱਸ. ਏ. ਐੱਸ. ਨਗਰ, 26 ਮਈ (ਝਾਂਮਪੁਰ)- ਬੀਤੇ ਕੁਝ ਮਹੀਨੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਹਾਣਾ-ਲਾਂਡਰਾਂ-ਚੁੰਨ੍ਹੀ ਸੜਕ ਦੇ ਪਸਾਰ ਲਈ ਤੁਰੰਤ 23 ਕਰੋੜ ਰੁਪਏ ਦੀ ਰਕਮ ਜਾਰੀ ਕਰਨ ਲਈ ਵਿੱਤ ਵਿਭਾਗ ਨੂੰ ਹੁਕਮ ਜਾਰੀ ਕੀਤੇ ਸਨ | ਇਸ ਐਲਾਨ ਦੇ ...

ਪੂਰੀ ਖ਼ਬਰ »

ਲੰਗਰ ਤੋਂ ਜੀ.ਐਸ.ਟੀ. ਹਟਾਉਣ ਦੇ ਮਾਮਲੇ ਵਿਚ ਮੋਦੀ ਬਹੁਤ ਗੰਭੀਰ ਹਨ-ਮਲਿਕ

ਚੰਡੀਗੜ੍ਹ, 26 ਮਈ (ਐਨ.ਐਸ. ਪਰਵਾਨਾ)- ਪੰਜਾਬ ਭਾਜਪਾ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸਵੇਤ ਮਲਿਕ ਨੇ ਦਾਅਵਾ ਕੀਤਾ ਹੈ ਕਿ ਲੰਗਰ 'ਤੇ ਲਾਗੂ ਕੇਂਦਰੀ ਜੀ.ਐਸ.ਟੀ. ਕਿਸੇ ਵੀ ਸਮੇਂ ਹਟ ਸਕਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਾਮਲੇ ਦੇ ਸਾਰੇ ਪੱਖਾਂ 'ਤੇ ...

ਪੂਰੀ ਖ਼ਬਰ »

ਚੰਨੀ ਤੇ ਹੋਰ ਵਿਧਾਇਕਾਂ ਦਾ ਇਹ ਕਹਿਣਾਂ ਕਿ ਦਲਿਤਾਂ ਨਾਲ ਬੇ-ਇਨਸਾਫੀ ਹੋ ਰਹੀ, ਸਾਡੇ ਵਲੋਂ ਇਸ ਕਹੇ 'ਤੇ ਮੋਹਰ ਲਾਉਣਾ- ਵਿਜੇ ਸਾਂਪਲਾ

ਚੰਡੀਗੜ੍ਹ, 26 ਮਈ (ਅਜਾਇਬ ਸਿੰਘ ਔਜਲਾ)- ਕੇਂਦਰੀ ਮੰਤਰੀ ਤੇ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਪੰਜਾਬ ਦੇ ਦਲਿਤਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੇ ਬਾਰੇ ਖ਼ੁਦ ਕਾਂਗਰਸ ਦੇ ਮੰਤਰੀਆਂ ਤੇ ਵਿਧਾਇਕਾਂ ਵਲੋਂ ਮੀਡੀਆ ਵਿਚ ਕੀਤੀ ਗਈ ਟਿੱਪਣੀਆਂ ਨੂੰ ਮਾਧਿਅਮ ...

ਪੂਰੀ ਖ਼ਬਰ »

ਇਸ ਸਾਲ ਵਿਸ਼ਾਲ ਰਾਮ ਮੰਦਰ ਲਈ ਸ਼ੁਰੂ ਹੋਣਗੇ ਪ੍ਰੋਗਰਾਮ-ਆਲੌਕ ਕੁਮਾਰ

ਜਲੰਧਰ, 26 ਮਈ (ਸ਼ਿਵ)-ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੌਮੀ ਕਾਰਜਕਾਰੀ ਪ੍ਰਧਾਨ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਆਲੌਕ ਕੁਮਾਰ ਨੇ ਕਿਹਾ ਹੈ ਕਿ ਇਸ ਸਾਲ ਦੇ ਆਿਖ਼ਰ ਤੱਕ ਅਯੁੱਧਿਆ 'ਚ ਸ੍ਰੀ ਰਾਮ ਮੰਦਿਰ ਬਣਾਉਣ ਦੇ ਪ੍ਰੋਗਰਾਮ ਸ਼ੁਰੂ ਕਰ ਦਿੱਤੇ ਜਾਣਗੇ ਕਿਉਂਕਿ ਰਾਮ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਦੇ ਮਾਮਲੇ 'ਚ ਔਰਤ ਗਿ੍ਫ਼ਤਾਰ

ਚੰਡੀਗੜ੍ਹ, 26 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਦੇ ਮਾਮਲੇ 'ਚ ਚੰਡੀਗੜ੍ਹ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਇਕ 37 ਸਾਲਾਂ ਔਰਤ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਜੋਤੀ ਠਾਕੁਰ ਵਜੋਂ ਹੋਈ ਹੈ ...

ਪੂਰੀ ਖ਼ਬਰ »

ਸੈਕਟਰ 49 'ਚ ਪੈਂਦੇ 2 ਘਰਾਂ 'ਚੋਂ ਲੱਖਾਂ ਦੇ ਗਹਿਣੇ ਚੋਰੀ

ਚੰਡੀਗੜ੍ਹ, 26 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 49 ਸੀ 'ਚ ਪੈਂਦੇ ਦੋ ਘਰਾਂ ਵਿਚ ਇਕ ਹੀ ਰਾਤ ਚੋਰਾਂ ਨੇ ਪੈਸਿਆਂ ਤੇ ਗਹਿਣਿਆਂ 'ਤੇ ਆਪਣਾ ਹੱਥ ਸਾਫ਼ ਕਰ ਦਿੱਤਾ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਦੀ ਸ਼ਿਕਾਇਤ ਗੁਡਵਿਲ ਇਨਕਲੇਵ ਦੇ ਰਹਿਣ ਵਾਲੇ ਅਮਿਤ ਕੁਮਾਰ ਨੇ ...

ਪੂਰੀ ਖ਼ਬਰ »

ਐਚ. ਸੀ. ਐਸ. ਪੇਪਰ ਲੀਕ ਮਾਮਲੇ 'ਚ ਗਿ੍ਫ਼ਤਾਰ ਮੁਲਜ਼ਮਾਂ ਦੇ ਰਿਮਾਂਡ 'ਚ ਵਾਧਾ

ਚੰਡੀਗੜ੍ਹ, 26 ਮਈ (ਰਣਜੀਤ ਸਿੰਘ, ਜਾਗੋਵਾਲ)- ਐਚ. ਸੀ. ਐਸ. (ਜੁਡੀਸ਼ੀਅਰੀ) ਪੇਪਰ ਲੀਕ ਮਾਮਲੇ ਵਿਚ ਪੁਲਿਸ ਨੇ ਕਾਂਗਰਸੀ ਆਗੂ ਸੁਨੀਲ ਚੋਪੜਾ ਤੇ ਆਯੂਸ਼ੀ ਨੂੰ ਗਿ੍ਫ਼ਤਾਰ ਕੀਤਾ ਸੀ | ਜਾਂਚ ਟੀਮ ਨੇ ਮੁਲਜ਼ਮਾਂ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਸੀ ਜਿਸ ਦੇ ...

ਪੂਰੀ ਖ਼ਬਰ »

ਸੂਫ਼ੀ ਗਾਇਕੀ ਦੀ ਸ਼ਾਮ ਦੇ ਨਾਲ 'ਸੁਰਤਾਲ ਉਤਸਵ-2018' ਸਮਾਪਤ

ਚੰਡੀਗੜ੍ਹ, 26 ਮਈ (ਅਜਾਇਬ ਸਿੰਘ ਔਜਲਾ)- ਪੰਜਾਬ ਆਰਟਸ ਕੌਾਸਲ ਚੰਡੀਗੜ੍ਹ ਦੇ ਅਧੀਨ ਕਾਰਜ ਕਰ ਰਹੀ ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਕਰਵਾਇਆ ਗਿਆ 5 ਰੋਜ਼ਾ 'ਸੁਰਤਾਲ ਉਤਸਵ-2018' ਸ਼ਾਨੋਂ ਸ਼ੌਕਤ ਨਾਲ ਸਮਾਪਤ ਹੋ ਗਿਆ | ਪੰਜਾਬ ਕਲਾ ਭਵਨ ਦੇ ਡਾ: ਐਮ. ਐਸ. ਰੰਧਾਵਾ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਸਿੰਡੀਕੇਟ ਦੀ ਮੀਟਿੰਗ

ਚੰਡੀਗੜ੍ਹ, 26 ਮਈ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ ਵਲੋਂ ਐਨ. ਆਰ. ਆਈ. ਵਿਦਿਆਰਥੀਆਂ ਦੀਆਂ ਫ਼ੀਸਾਂ ਵਿਚ 5 ਫ਼ੀਸਦੀ ਵਾਧਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਜਿਸ ਤਹਿਤ 2018-19 ਸੈਸ਼ਨ ਤੋਂ ਐਨ. ਆਰ. ਆਈ. ਵਿਦਿਆਰਥੀਆਂ ਨੂੰ ਪੰਜ ਫ਼ੀਸਦੀ ਵੱਧ ਫ਼ੀਸ ਭਰਨੀ ਹੋਵੇਗੀ | ਫ਼ੀਸ ਵਾਧੇ ਨੂੰ ਲੈ ਕੇ ਗਠਿਤ ਕਮੇਟੀ ਦੀ 9 ਅਪ੍ਰੈਲ ਨੂੰ ਮੀਟਿੰਗ ਹੋਈ ਸੀ | ਇਸ ਵਿਚ ਫ਼ੀਸ ਵਾਧੇ ਦੀ ਸਿਫ਼ਾਰਿਸ਼ ਕੀਤੀ ਗਈ ਸੀ | ਇਸ ਦੇ ਨਾਲ ਹੀ ਸਿੰਡੀਕੇਟ ਵਲੋਂ ਵਿਦਿਆਰਥੀਆਂ ਨੂੰ ਪਾਰਟ ਟਾਈਮ ਨੌਕਰੀ ਕਰਨ ਦੀ ਤਜਵੀਜ਼ ਨੂੰ ਹਰੀ ਝੰਡੀ ਦੇ ਦਿੱਤੀ ਗਈ ਜਿਸ ਤਹਿਤ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਵਿਚਲੀ ਏ. ਸੀ. ਜੋਸ਼ੀ ਲਾਇਬ੍ਰੇਰੀ ਵਿਚ ਇਕ ਮਹੀਨੇ ਵਿਚ 40 ਘੰਟੇ ਕੰਮ ਕਰ ਸਕਣਗੇ ਜਿਸ ਦੇ ਵਿਦਿਆਰਥੀਆਂ ਨੂੰ ਕਰੀਬ 4 ਹਜ਼ਾਰ ਰੁਪਏ ਦਿੱਤੇ ਜਾਣਗੇ | ਸਿੰਡੀਕੇਟ ਵਲੋਂ ਇਕ ਹੋਰ ਅਹਿਮ ਫ਼ੈਸਲਾ ਲੈਂਦੇ ਹੋਏ ਯੂਨੀਵਰਸਿਟੀ ਤੇ ਐਫੀਲੇਟਿਡ ਕਾਲਜਾਂ ਦੇ ਵੱਖ-ਵੱਖ ਸ਼ੇ੍ਰਣੀਆਂ ਦੇ ਵਿਦਿਆਰਥੀਆਂ ਨੂੰ ਵਜ਼ੀਫ਼ਾ ਦੇਣ ਦਾ ਫ਼ੈਸਲਾ ਵੀ ਲਿਆ ਗਿਆ ਜਿਸ ਤਹਿਤ ਆਰਥਿਕ ਪੱਖੋਂ ਕਮਜ਼ੋਰ ਹੋਣਹਾਰ 70 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੇ 808 ਵਿਦਿਆਰਥੀਆਂ ਨੂੰ 4400 ਵਜ਼ੀਫ਼ਾ ਦੇਣ ਦਾ ਫ਼ੈਸਲਾ ਲਿਆ ਗਿਆ ਹੈ | ਇਸੇ ਤਰ੍ਹਾਂ ਖੇਡਾਂ ਵਿਚ ਮੱਲ੍ਹਾਂ ਮਾਰਨ ਵਾਲੇ 44 ਵਿਦਿਆਰਥੀਆਂ, 62 ਅੰਗਹੀਣ ਵਿਦਿਆਰਥੀਆਂ ਨੂੰ 7000 ਰੁਪਏ, 60 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੇ 163 ਸਿੰਗਲ ਗਰਲ ਚਾਈਲਡ ਵਾਲੇ ਵਿਦਿਆਰਥੀਆਂ ਨੂੰ 4400 ਰੁਪਏ, 7 ਕੈਂਸਰ ਅਤੇ ਏਡਜ਼ ਪੀੜਤ ਵਿਦਿਆਰਥੀਆਂ ਨੂੰ 13 ਹਜ਼ਾਰ ਰੁਪਏ ਵਜ਼ੀਫ਼ਾ ਦੇਣ ਦੀ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਗਈ | ਇਸ ਦੇ ਨਾਲ ਹੀ ਸਿੰਡੀਕੇਟ ਵਲੋਂ ਮਾਈਗ੍ਰੇਸ਼ਨ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਜਿਸ ਤਹਿਤ ਵਿਦਿਆਰਥੀ ਐਫੀਲੇਟਿਡ ਕਾਲਜਾਂ ਵਿਚ ਮਾਈਗ੍ਰੇਸ਼ਨ ਕਰਵਾ ਸਕਣਗੇ ਜਦਕਿ ਇਸ ਤੋਂ ਪਹਿਲਾਂ ਕੇਵਲ ਲਾਅ ਵਿਭਾਗ ਅਤੇ ਕੁਝ ਕਾਲਜਾਂ ਵਿਚ ਹੀ ਸਹੂਲਤ ਦਿੱਤੀ ਜਾਂਦੀ ਸੀ | ਪੰਜਾਬ ਯੂਨੀਵਰਸਿਟੀ ਦੇ ਗਰੈਜੂਏਟ ਕੰਸਟੀਚਿਐਾਸੀ ਦੇ ਸਾਬਕਾ ਸੈਨੇਟਰ ਮਨੀਸ਼ ਵਰਮਾ ਦੀ ਰਜਿਸਟਰੇਸ਼ਨ ਰੱਦ ਕਰਨ ਦੀ ਤਜਵੀਜ਼ ਬਾਰੇ ਅਗਲੇ ਮਹੀਨੇ ਹੋਣ ਵਾਲੀ ਸੈਨੇਟ ਮੀਟਿੰਗ ਵਿਚ ਚਰਚਾ ਹੋਵੇਗੀ | ਇਸ ਦੇ ਨਾਲ ਹੀ ਛੇੜ ਛਾੜ ਦੇ ਮਾਮਲਿਆਂ ਵਿਚ ਸ਼ਾਮਿਲ ਪਾਏ ਜਾਣ 'ਤੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਰਿਸਰਚ ਸਕਾਲਰਾਂ ਿਖ਼ਲਾਫ਼ ਸਜ਼ਾ ਤੈਅ ਕਰਨ ਸਬੰਧੀ ਤਜਵੀਜ਼ 'ਤੇ ਸੈਨੇਟ ਮੀਟਿੰਗ ਵਿਚ ਚਰਚਾ ਕੀਤੀ ਜਾਵੇਗੀ | ਇਸ ਦੇ ਨਾਲ ਹੀ ਸਿੰਡੀਕੇਟ ਵਲੋਂ ਯੂ.ਆਈ.ਈ.ਟੀ. ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਅਖੀਰਲੇ ਸਾਲ ਸਾਰੀਆਂ ਰੀ-ਅਪੀਅਰ ਕਲੀਅਰ ਕਰਨ ਲਈ ਸਪੈਸ਼ਲ ਮੌਕਾ ਦੇਣ ਦਾ ਫ਼ੈਸਲਾ ਵੀ ਲਿਆ ਗਿਆ ਹੈ | ਇਸ ਤੋਂ ਇਲਾਵਾ ਸਿੰਡੀਕੇਟ ਵਲੋਂ ਆਯੂਸ਼ ਨੈੱਟ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਪੀ.ਐਚ.ਡੀ. ਕਰਨ ਲਈ ਯੂਨੀਵਰਸਿਟੀ ਦੀ ਦਾਖਲਾ ਪ੍ਰੀਖਿਆ ਦੇਣ ਤੋਂ ਛੂਟ ਦੇਣ ਦਾ ਫ਼ੈਸਲਾ ਲਿਆ ਗਿਆ ਹੈ | ਸਿੰਡੀਕੇਟ ਵਲੋਂ ਇਤਿਹਾਸ ਵਿਭਾਗ ਦੇ ਸੇਵਾਮੁਕਤ ਪ੍ਰੋਫੈਸਰ ਤੇ ਚੇਅਰਪਰਸਨ ਕਮਲੇਸ਼ ਮੋਹਨ, ਪ੍ਰੋ: ਅਸ਼ੋਕ ਅਗਰਵਾਲ, ਪ੍ਰੋ: ਮਨਮੋਹਨ ਗੁਪਤਾ, ਪ੍ਰੋ: ਮਹਿੰਦਰਾ ਕੁਮਾਰ, ਪ੍ਰੋ: ਵਰਿੰਦਰਾ ਕੁਮਾਰ ਨੂੰ ਪੰਜਾਬ ਯੂਨੀਵਰਸਿਟੀ ਐਮਰਿਟਸ ਪ੍ਰੋਫੈਸਰ ਬਣਾ ਕੇ ਸਨਮਾਨ ਦੇਣ ਲਈ ਪ੍ਰਵਾਨਗੀ ਦਿੱਤੀ ਗਈ |


ਖ਼ਬਰ ਸ਼ੇਅਰ ਕਰੋ

ਵਿਦਿਆਰਥਣ ਨੇ ਲਿਆ ਫਾਹਾ

ਚੰਡੀਗੜ੍ਹ, 26 ਮਈ (ਰਣਜੀਤ ਸਿੰਘ)- ਪਿੰਡ ਦੜੂਆ ਵਿਖੇ ਇਕ 20 ਸਾਲਾਂ ਵਿਦਿਆਰਥਣ ਵਲੋਂ ਆਪਣੇ ਹੀ ਘਰ ਵਿਚ ਫਾਹਾ ਲਗਾ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਮੁਤਾਬਕ ਮਰਨ ਵਾਲੀ ਵਿਦਿਆਰਥਣ ਦੀ ਪਛਾਣ ਰਣਜੀਤ ਕੌਰ ਵਜੋਂ ਹੋਈ ਹੈ ਜੋ ਕਿ 11ਵੀਂ ਦੀ ...

ਪੂਰੀ ਖ਼ਬਰ »

ਰਾਹ ਜਾਂਦੀ ਔਰਤ ਦਾ ਪਰਸ ਝਪਟਿਆ

ਚੰਡੀਗੜ੍ਹ, 26 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 28 ਦੀ ਰਹਿਣ ਵਾਲੀ ਇਕ ਔਰਤ ਦਾ ਪਰਸ ਮੋਟਰਸਾਈਕਲ ਸਵਾਰ ਲੁਟੇਰੇ ਝਪਟ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਸੁਨੀਤਾ ਨੇ ਪੁਲਿਸ ਨੂੰ ਦਿੱਤੀ ਹੈ ਜਿਨ੍ਹਾਂ ਨੇ ਦੱਸਿਆ ਕਿ ਸੈਕਟਰ 28 ਦੇ ...

ਪੂਰੀ ਖ਼ਬਰ »

ਸੀ. ਆਰ. ਬੀ. ਸਕੂਲ 'ਚ ਸਕੇਅ ਮਾਰਸ਼ਲ ਆਰਟ ਚੈਪੀਅਨਸ਼ਿਪ

ਚੰਡੀਗੜ੍ਹ, 26 ਮਈ (ਅਜਾਇਬ ਸਿੰਘ ਔਜਲਾ)- ਸਕੇਅ ਐਸੋਸੀਏਸ਼ਨ ਚੰਡੀਗੜ੍ਹ ਵਲੋਂ ਸਥਾਨਕ ਸੈਕਟਰ-7 ਵਿਖੇ ਸੀ.ਆਰ.ਬੀ. ਪਬਲਿਕ ਸਕੂਲ ਵਿਚ ਸਕੇ ਮਾਰਸ਼ਲ ਆਰਟ ਦੀ 12ਵੀਂ ਸਬ-ਜੂਨੀਅਰ ਸੀਨੀਅਰ ਚੈਂਪੀਅਨਸ਼ਿਪ ਕਰਵਾਈ ਗਈ | ਸਕੂਲ ਦੇ ਡਾਇਰੈਕਟਰ ਨਵੀਨ ਮਿੱਤਲ ਤੇ ਵਿਜੇ ਠਾਕੁਰ ਨੇ ...

ਪੂਰੀ ਖ਼ਬਰ »

ਸਾਬਕਾ ਮੰਤਰੀ ਗਨੇਸ਼ੀ ਲਾਲ ਉੜੀਸਾ ਦੇ ਰਾਜਪਾਲ ਬਣੇ

ਚੰਡੀਗੜ੍ਹ, 26 ਮਈ (ਐਨ. ਐਸ. ਪਰਵਾਨਾ)- ਹਰਿਆਣਾ ਦੇ ਸਾਬਕਾ ਮੰਤਰੀ ਪ੍ਰੋਫੈਸਰ ਗਨੇਸ਼ੀ ਲਾਲ ਜਿਨ੍ਹਾਂ ਦਾ ਆਰ. ਐਸ. ਐਸ. ਨਾਲ ਪੁਰਾਣਾ ਸਬੰਧ ਹੈ, ਨੇ ਭਾਜਪਾ ਤੋਂ ਅਸਤੀਫ਼ਾ ਦੇ ਦਿੱਤਾ ਹੈ | ਉਨ੍ਹਾਂ ਨੂੰ ਕੱਲ੍ਹ ਹੀ ਉੜੀਸਾ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ | ਉਹ ਕਈ ਸਾਲ ...

ਪੂਰੀ ਖ਼ਬਰ »

ਅਜੋਕਾ ਥੀਏਟਰ ਲਾਹੌਰ ਦੀ 'ਮਦੀਹਾ ਗੌਹਰ' ਨੂੰ ਸ਼ਰਧਾਂਜਲੀ ਭੇਟ

ਚੰਡੀਗੜ੍ਹ, 26 ਮਈ (ਅਜਾਇਬ ਸਿੰਘ ਔਜਲਾ)- ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਇਥੇ ਪੰਜਾਬ ਕਲਾ ਭਵਨ ਵਿਖੇ ਪਾਕਿਸਤਾਨ ਦੇ ਸ਼ਹਿਰ ਲਾਹੌਰ ਦੇ 'ਅਜੋਕਾ ਥੀਏਟਰ ਲਾਹੌਰ' ਦੀ ਕੌਮਾਂਤਰੀ ਪੱਧਰ ਦੀ ਰੰਗਕਰਮੀ ਮਦੀਹਾ ਗੌਹਰ ਦੀ ਬੇਵਕਤੀ ਮੌਤ 'ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX