ਤਾਜਾ ਖ਼ਬਰਾਂ


ਸ਼ਰਜੀਲ ਨੂੰ ਫੜਨ ਲਈ ਛਾਪੇਮਾਰੀ
. . .  30 minutes ago
ਨਵੀਂ ਦਿੱਲੀ, 28 ਜਨਵਰੀ - ਸੀ.ਏ.ਏ. ਖਿਲਾਫ ਪ੍ਰਦਰਸ਼ਨ ਦੌਰਾਨ ਭੜਕਾਊ ਭਾਸ਼ਣ ਦੇਣ ਦੇ ਦੋਸ਼ੀ ਜੇ.ਐਨ.ਯੂ. ਵਿਦਿਆਰਥੀ ਸ਼ਰਜੀਲ ਇਮਾਮ ਖਿਲਾਫ ਕਈ ਸੂਬਿਆਂ ਵਿਚ ਦੇਸ਼ ਧ੍ਰੋਹ ਦਾ ਮਾਮਲਾ ਦਰਜ ਹੋਇਆ ਹੈ ਤੇ ਉਸ ਦੀ ਗ੍ਰਿਫ਼ਤਾਰੀ ਲਈ ਮੁੰਬਈ, ਪਟਨਾ ਤੇ ਦਿੱਲੀ ਵਿਚ ਛਾਪੇਮਾਰੀ ਕੀਤੀ...
ਅੱਜ ਦਾ ਵਿਚਾਰ
. . .  38 minutes ago
ਬੇਕਾਬੂ ਹੋ ਕੇ ਮਿੰਨੀ ਬੱਸ ਪਲਟੀ - ਇੱਕ ਨੌਜਵਾਨ ਹੇਠਾਂ ਦੱਬਿਆ
. . .  1 day ago
ਲੋਹਟਬੱਦੀ, 27 ਜਨਵਰੀ (ਕੁਲਵਿੰਦਰ ਸਿੰਘ ਡਾਂਗੋ) - ਪਿੰਡ ਡਾਂਗੋ ਵਿਖੇ ਲੀਲ ਵਾਲੀ ਸੜਕ 'ਤੇ ਬੇਕਾਬੂ ਹੋਈ ਮਿੰਨੀ ਬੱਸ ਪਲਟ ਗਈ।ਜਿਸ ਨਾਲ ਪਿੰਡ ਡਾਂਗੋ ਨਿਵਾਸੀ ਨੌਜਵਾਨ ਜਸਵਿੰਦਰ ਸਿੰਘ ਬੁਰੀ ਤਰ੍ਹਾਂ ਬੱਸ ਹੇਠ ਦੱਬਿਆ ਗਿਆ ਜਿਸ ਨੂੰ ...
ਗੁਣਾਚੌਰ ‘ਚ ਠੇਕੇ ਤੋਂ 50 ਹਜ਼ਾਰ ਲੁੱਟੇ
. . .  1 day ago
ਬੰਗਾ ,27 ਜਨਵਰੀ { ਜਸਬੀਰ ਸਿੰਘ ਨੂਰਪੁਰ } -ਸਫ਼ੇਦ ਰੰਗ ਦੀ ਗੱਡੀ 'ਚ ਆਏ 4 ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਗੁਣਾਚੌਰ ਸਥਿਤ ਸ਼ਰਾਬ ਦੇ ਠੇਕੇ ਤੋਂ 50 ਹਜ਼ਾਰ ਲੁੱਟੇ ਹਨ ।ਇਸ ਮੌਕੇ ਉਹ ਆਪਣੇ ਨਾਲ ਮਹਿੰਗੀ ਸ਼ਰਾਬ ਵੀ ...
ਮਾਜਰਾ ਚੌਕ 'ਚ ਹਾਦਸੇ ਦੌਰਾਨ ਨੌਜਵਾਨ ਲੜਕੀ ਦੀ ਮੌਤ, ਭਰਾ ਜ਼ਖ਼ਮੀ
. . .  1 day ago
ਮੁੱਲਾਂਪੁਰ ਗਰੀਬਦਾਸ, 27 ਜਨਵਰੀ (ਦਿਲਬਰ ਸਿੰਘ ਖੈਰਪੁਰ )- ਪਿੰਡ ਮਾਜਰਾ ਚੌਕ 'ਚ ਭਿਆਨਕ ਹਾਦਸੇ ਦੌਰਾਨ ਇੱਕ ਨੌਜਵਾਨ ਲੜਕੀ ਦੀ ਮੌਤ ਹੋ ਗਈ ਅਤੇ ਉਸ ਦਾ ਭਰਾ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਮੋਟਰਸਾਈਕਲ ...
19 ਆਈ ਪੀ ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਚੰਡੀਗੜ੍ਹ ,27 ਜਨਵਰੀ - ਪੰਜਾਬ ਸਰਕਾਰ ਵੱਲੋਂ ਅੱਜ ਇਕ ਅਹਿਮ ਐਲਾਨ ਕਰਦਿਆਂ ਪੰਜਾਬ ਪੁਲਿਸ ਦੇ 19 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ।
ਮੁੰਬਈ 'ਚ ਹੋਵੇਗਾ ਆਈ.ਪੀ.ਐਲ-2020 ਫਾਈਨਲ - ਸੌਰਵ ਗਾਂਗੁਲੀ
. . .  1 day ago
ਕੋਲਕਾਤਾ, 27 ਜਨਵਰੀ - ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) 2020 ਦਾ ਫਾਈਨਲ ਮੁਕਾਬਲਾ ਮੁੰਬਈ 'ਚ ਹੋਵੇਗਾ। ਇਸ ਦੀ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ)ਦੇ ਮੁਖੀ ਸੌਰਵ ...
ਕੋਰੋਨਾ ਵਾਇਰਸ ਨੂੰ ਲੈ ਕੇ ਹਵਾਈ ਅੱਡੇ 'ਤੇ ਲਗਾਇਆ ਗਿਆ ਥਰਮਲ ਸਕੈਨਰ
. . .  1 day ago
ਰਾਜਾਸਾਂਸੀ, 27 ਜਨਵਰੀ (ਹੇਰ, ਖੀਵਾ) - ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸ਼ਿਵਦੁਲਾਰ ਸਿੰਘ ਢਿੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਵਿਖੇ ਕੀਤੀ ਗਈ, ਜਿਸ ਵਿਚ ਡਾਇਰੈਕਟਰ ਏਅਰਪੋਰਟ...
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ 'ਪੁਲਿਸ ਇੰਪਲਾਈਜ਼ ਵੈੱਲਫੇਅਰ ਫ਼ੰਡ'
. . .  1 day ago
ਅਜਨਾਲਾ, 27 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਐੱਸ.ਐੱਸ.ਪੀ ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਦੁੱਗਲ ਵੱਲੋਂ ਸਮੂਹ ਕਰਮਚਾਰੀਆਂ/ਅਧਿਕਾਰੀਆਂ ਦੀ ਸਹਿਮਤੀ ਨਾਲ 'ਪੁਲਿਸ ਇੰਪਲਾਈਜ਼ ਵੈੱਲਫੇਅਰ ਫ਼ੰਡ' ਸ਼ੁਰੂ ਕੀਤਾ ਗਿਆ ਹੈ। ਇਸ ਫ਼ੰਡ ਦੀ ਮਦਦ ਨਾਲ ਹਰ ਪੁਲਿਸ...
ਮੀਂਹ ਨੇ ਫਿਰ ਵਧਾਈ ਠੰਢ
. . .  1 day ago
ਖਮਾਣੋਂ, 27 ਜਨਵਰੀ (ਪਰਮਵੀਰ ਸਿੰਘ) - ਸਵੇਰ ਦੀ ਬੱਦਲਵਾਈ ਤੋਂ ਬਾਅਦ ਇਲਾਕੇ ਵਿਚ ਮੀਂਹ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਠੰਢ ਨੇ ਇਕ ਵਾਰ ਫੇਰ ਆਪਣੀ ਪਕੜ ਸ਼ੁਰੂ ਕਰ ਦਿੱਤੀ ਹੈ। ਠੰਢ ਅਤੇ ਮੀਂਹ ਨੂੰ ਜਿੱਥੇ ਕਿਸਾਨਾਂ...
ਦੋ ਧਿਰਾਂ ਵਿਚਾਲੇ ਚੱਲੇ ਇੱਟਾਂ-ਰੋੜੇ, 4 ਗੰਭੀਰ ਜ਼ਖ਼ਮੀ
. . .  1 day ago
ਭਿੰਡੀ ਸੈਦਾਂ, 27 ਜਨਵਰੀ ( ਪ੍ਰਿਤਪਾਲ ਸਿੰਘ ਸੂਫ਼ੀ )- ਸਥਾਨਕ ਕਸਬਾ ਭਿੰਡੀ ਸੈਦਾਂ ਵਿਖੇ ਦੋ ਧਿਰਾਂ ਵਿਚਾਲੇ ਅੱਜ ਕਿਸੇ ਪੁਰਾਣੀ ਰੰਜਸ਼ ਨੂੰ ਲੈ ਕੇ ਜੰਮ ਕੇ ਇੱਟਾਂ ਰੋੜੇ ਚੱਲੇ। ਇੱਕ ਧਿਰ...
ਨਿਤਿਸ਼ ਕੁਮਾਰ ਨੇ ਸੱਦੀ ਜੇ. ਡੀ. ਯੂ. ਨੇਤਾਵਾਂ ਦੀ ਬੈਠਕ, ਪ੍ਰਸ਼ਾਂਤ ਕਿਸ਼ੋਰ ਨਹੀਂ ਹੋਣਗੇ ਸ਼ਾਮਲ
. . .  1 day ago
ਪਟਨਾ, 27 ਜਨਵਰੀ- ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਭਲਕੇ 28 ਜਨਵਰੀ ਨੂੰ ਪਟਨਾ ਸਥਿਤ ਆਪਣੀ ਰਿਹਾਇਸ਼ 'ਤੇ ਬੈਠਕ ਬੁਲਾਈ ਹੈ। ਇਸ ਬੈਠਕ 'ਚ ਜੇ. ਡੀ. ਯੂ. ਦੇ ਸਾਰੇ ਸੰਸਦ ਮੈਂਬਰ...
ਧੁੱਪ ਨਿਕਲਣ ਅਤੇ ਕਿਣ ਮਿਣ ਰੁਕਣ ਨਾਲ ਲੋਕਾਂ ਨੂੰ ਠੰਢ ਤੋਂ ਮਿਲੀ ਰਾਹਤ
. . .  1 day ago
ਬਾਘਾਪੁਰਾਣਾ, 27 ਜਨਵਰੀ (ਬਲਰਾਜ ਸਿੰਗਲਾ)- ਅੱਜ ਸਵੇਰੇ ਦਿਨ ਚੜ੍ਹਦਿਆਂ ਹੀ ਮੌਸਮ ਦੇ ਮਿਜ਼ਾਜ ਵਿਗੜਨ ਨਾਲ ਸ਼ੁਰੂ ਹੋਈ ਕਿਣ ਮਿਣ ਨਾਲ ਬਾਘਾਪੁਰਾਣਾ ਸ਼ਹਿਰ ਅਤੇ ਇਲਾਕੇ ਅੰਦਰ ਜਨ-ਜੀਵਨ ਕਾਫ਼ੀ...
ਕਾਂਗਰਸ 'ਚ ਸਥਿਤੀ ਵਿਸਫੋਟਕ, ਕਿਸੇ ਵੀ ਸਮੇਂ ਹੋ ਸਕਦੈ ਧਮਾਕਾ- ਚੰਦੂਮਾਜਰਾ
. . .  1 day ago
ਗੜ੍ਹਸ਼ੰਕਰ, 27 ਜਨਵਰੀ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਗੜ੍ਹਸ਼ੰਕਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ...
ਪੱਛਮੀ ਬੰਗਾਲ ਵਿਧਾਨ ਸਭਾ 'ਚ ਨਾਗਰਿਕਤਾ ਕਾਨੂੰਨ ਵਿਰੁੱਧ ਮਤਾ ਪਾਸ
. . .  1 day ago
ਕੋਲਕਾਤਾ, 27 ਜਨਵਰੀ- ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਵਿਰੁੱਧ ਪੱਛਮੀ ਬੰਗਾਲ ਵਿਧਾਨ ਸਭਾ 'ਚ ਵੀ ਮਤਾ ਪਾਸ ਹੋ ਗਿਆ। ਵਿਧਾਨ ਸਭਾ 'ਚ ਇਹ ਮਤਾ ਸੂਬਾ ਸਰਕਾਰ ਵਲੋਂ ਪੇਸ਼ ਕੀਤਾ ਗਿਆ...
ਪੰਜਾਬ ਨਿਊ ਈਅਰ ਬੰਪਰ- ਪਠਾਨਕੋਟ ਵਾਸੀ 3 ਘੰਟਿਆਂ 'ਚ ਬਣਿਆ ਕਰੋੜਪਤੀ
. . .  1 day ago
ਮੁੜ ਪੰਜ ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਗੈਂਗਸਟਰ ਸੁਖਪ੍ਰੀਤ ਬੁੱਢਾ
. . .  1 day ago
ਸ਼ਾਹੀਨ ਬਾਗ ਪ੍ਰਦਰਸ਼ਨ ਨੂੰ 'ਟੁਕੜੇ-ਟੁਕੜੇ' ਗੈਂਗ ਦਾ ਸਮਰਥਨ- ਰਵੀਸ਼ੰਕਰ ਪ੍ਰਸਾਦ
. . .  1 day ago
ਅਫ਼ਗ਼ਾਨਿਸਤਾਨ 'ਚ ਹਾਦਸਾਗ੍ਰਸਤ ਹੋਇਆ ਯਾਤਰੀ ਜਹਾਜ਼
. . .  1 day ago
ਭਾਰਤ ਸਰਕਾਰ ਨੇ ਬੋਡੋਲੈਂਡ ਗਰੁੱਪ ਨਾਲ ਕੀਤਾ ਸ਼ਾਂਤੀ ਸਮਝੌਤਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 14 ਜੇਠ ਸੰਮਤ 550

ਪੰਜਾਬ / ਜਨਰਲ

ਨਾਇਬ ਸਿੰਘ ਕੋਹਾੜ ਦੇ ਹੱਕ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਸ਼ਾਲ ਰੋਡ ਸ਼ੋਅ

ਸ਼ਾਹਕੋਟ (ਜਲੰਧਰ), 26 ਮਈ (ਜਸਪਾਲ ਸਿੰਘ, ਸੁਖਦੀਪ ਸਿੰਘ, ਗੁਰਪਾਲ ਸਿੰਘ ਸ਼ਤਾਬਗੜ੍ਹ, ਦਿਲਬਾਗ ਸਿੰਘ, ਰੰਧਾਵਾ)-ਸ਼ਾਹਕੋਟ ਉਪ ਚੋਣ ਲਈ ਅੱਜ ਪ੍ਰਚਾਰ ਦੇ ਆਖਰੀ ਦਿਨ ਸੱਤਾਧਰੀ ਕਾਂਗਰਸ ਤੇ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਵਲੋਂ ਆਪੋ-ਆਪਣੇ ਉਮੀਦਵਾਰਾਂ ਦੇ ਹੱਕ 'ਚ ...

ਪੂਰੀ ਖ਼ਬਰ »

ਸਫਲ ਰਿਹਾ ਕੈਪਟਨ ਦਾ ਲਾਡੀ ਦੇ ਹੱਕ 'ਚ ਰੋਡ ਸ਼ੋਅ

ਸ਼ਾਹਕੋਟ (ਜਲੰਧਰ), 26 ਮਈ (ਮੇਜਰ ਸਿੰਘ, ਸੁਖਦੀਪ ਸਿੰਘ, ਗੁਰਪਾਲ ਸਿੰਘ ਸ਼ਤਾਬਗੜ੍ਹ, ਦਿਲਬਾਗ ਸਿੰਘ, ਬਾਂਸਲ, ਲਵਲੀ, ਸਚਦੇਵਾ, ਰੰਧਾਵਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਦੇ ਹੱਕ ਵਿਚ ਹਲਕੇ 'ਚ ਕੀਤਾ ਰੋਡ ਸ਼ੋਅ ਸਫ਼ਲ ਰਿਹਾ | ਮੁੱਖ ਮੰਤਰੀ ਰੋਡ ਸ਼ੋਅ ਲਈ ਬਣਾਈ ਇਕ ਵਿਸ਼ੇਸ਼ ਮੋਟਰ ਗੱਡੀ 'ਚ ਸਵਾਰ ਹੋ ਕੇ ਕਰੀਬ ਸਾਢੇ ਚਾਰ ਘੰਟੇ ਹਲਕੇ ਦੇ ਕਸਬਿਆਂ ਤੇ ਪਿੰਡਾਂ 'ਚੋਂ ਗੁਜ਼ਰੇ | ਦਰਜਨ ਦੇ ਕਰੀਬ ਥਾਵਾਂ 'ਤੇ ਲੋਕਾਂ ਨੇ ਉਨ੍ਹਾਂ ਉੱਪਰ ਫੁੱਲਾਂ ਦੀ ਵਰਖਾ ਕੀਤੀ ਤੇ ਕਾਂਗਰਸ ਉਮੀਦਵਾਰ ਦੇ ਹੱਕ ਵਿਚ ਨਾਅਰੇ ਮਾਰਦੇ ਹੋਏ ਉਨ੍ਹਾਂ ਦਾ ਸਵਾਗਤ ਕੀਤਾ | ਵਿਸ਼ੇਸ਼ ਮੋਟਰ ਗੱਡੀ ਵਿਚ ਕੈਪਟਨ ਦੇ ਨਾਲ ਉਪ ਚੋਣ ਦੇ ਇੰਚਾਰਜ ਤੇ ਸੀਨੀਅਰ ਕਾਂਗਰਸ ਨੇਤਾ ਰਾਣਾ ਗੁਰਜੀਤ ਸਿੰਘ, ਪ੍ਰਦੇਸ਼ ਪ੍ਰਧਾਨ ਸ੍ਰੀ ਸੁਨੀਲ ਜਾਖੜ, ਮੰਡੀ ਬੋਰਡ ਦੇ ਚੇਅਰਮੈਨ ਸ: ਲਾਲ ਸਿੰਘ, ਪੰਜਾਬ ਕਾਂਗਰਸ ਦੇ ਇੰਚਾਰਜ ਸ੍ਰੀਮਤੀ ਆਸ਼ਾ ਕੁਮਾਰੀ, ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ, ਵਿਧਾਇਕ ਰਾਜ ਕੁਮਾਰ ਵੇਰਕਾ ਤੇ ਨਵਤੇਜ ਸਿੰਘ ਚੀਮਾ ਸਵਾਰ ਸਨ, ਜਦਕਿ ਉਮੀਦਵਾਰ ਸ: ਹਰਦੇਵ ਸਿੰਘ ਲਾਡੀ ਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਗੱਡੀ ਦੇ ਕੈਬਿਨ ਵਿਚ ਸਵਾਰ ਸਨ | ਰੋਡ ਸ਼ੋਅ ਸਵੇਰੇ 10 ਵਜੇ ਦੇ ਕਰੀਬ ਕਸਬਾ ਲੋਹੀਆਂ ਤੋਂ ਆਰੰਭ ਹੋਇਆ | ਇਥੇ ਹਾਜ਼ਰ ਭਾਰੀ ਗਿਣਤੀ ਵਿਚ ਪਾਰਟੀ ਵਰਕਰਾਂ ਤੇ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ | ਕਾਰਾਂ ਦੇ ਵੱਡੇ ਕਾਫ਼ਲੇ ਨਾਲ ਮੁੱਖ ਮੰਤਰੀ ਨੇ ਮੋਟਰ ਗੱਡੀ ਦੀ ਛੱਤ ਉੱਪਰੋਂ ਹੱਥ ਹਿਲਾ ਕੇ ਲੋਕਾਂ ਦਾ ਸਵਾਗਤ ਕਬੂਲਿਆ | ਬਾਜ਼ਾਰਾਂ ਵਿਚ ਖੜ੍ਹੇ ਲੋਕ ਤੇ ਦੁਕਾਨਦਾਰ ਹੱਥ ਜੋੜ ਕੇ ਤੇ ਕਈ ਫੁੱਲ ਬਖੇਰ ਕੇ ਉਨ੍ਹਾਂ ਦਾ ਸਵਾਗਤ ਕਰ ਰਹੇ ਸਨ | ਲੋਹੀਆਂ ਤੋਂ ਚੱਲ ਕੇ ਰੂਪੇਵਾਲ ਦਾਣਾ ਮੰਡੀ, ਮਲਸੀਆਂ, ਸ਼ਾਹਕੋਟ ਤੇ ਅੱਗੇ ਮਹਿਤਪੁਰ ਤੱਕ ਆ ਕੇ ਰੋਡ ਸ਼ੋਅ ਖ਼ਤਮ ਹੋਇਆ | ਕੈਪਟਨ ਦੇ ਰੋਡ ਸ਼ੋਅ ਵਿਚ ਕਾਂਗਰਸ ਆਗੂਆਂ ਤੇ ਵਰਕਰਾਂ ਦੀਆਂ ਸੈਂਕੜੇ ਗੱਡੀਆਂ ਸ਼ਾਮਿਲ ਸਨ | ਰੋਡ ਸ਼ੋਅ ਕਾਰਨ ਜਲੰਧਰ-ਮੋਗਾ ਸੜਕ 'ਤੇ ਕਈ ਘੰਟੇ ਟ੍ਰੈਫ਼ਿਕ ਜਾਮ ਰਿਹਾ | ਰੋਡ ਸ਼ੋਅ ਦੇ ਅੱਗੇ ਮੋਟਰਸਾਈਕਲਾਂ ਵਾਲੇ ਨੌਜਵਾਨ ਚੱਲ ਰਹੇ ਸਨ | ਮੋਟਰ ਗੱਡੀ 'ਚ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਸ਼ਾਹਕੋਟ ਹਲਕੇ 'ਚ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਵੱਡੇ ਫ਼ਰਕ ਨਾਲ ਜਿੱਤਣਗੇ | ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਵਲੋਂ ਮਿਲ ਰਿਹਾ ਹੁੰਗਾਰਾ ਦੱਸ ਰਿਹਾ ਹੈ ਕਿ ਅਕਾਲੀਆਂ ਦੇ ਧੱਕੇ ਤੇ ਪਰਚਿਆਂ ਤੋਂ ਤੰਗ ਆਏ ਲੋਕ ਹੁਣ ਘਰਾਂ 'ਚੋਂ ਨਿਕਲ ਆਏ ਹਨ | ਉਨ੍ਹਾਂ ਕਿਹਾ ਕਿ ਹਲਕੇ 'ਚ ਹਮਦਰਦੀ ਵਾਲੀ ਕੋਈ ਗੱਲ ਨਹੀਂ, ਲੋਕ ਵਿਕਾਸ ਚਾਹੁੰਦੇ ਹਨ | ਪਿਛਲੇ 20 ਸਾਲ ਤੋਂ ਇਸ ਹਲਕੇ 'ਚ ਕੋਈ ਵਿਕਾਸ ਨਹੀਂ ਹੋਇਆ | ਸਾਡੀ ਸਰਕਾਰ ਨੇੇ ਇਕ ਸਾਲ 'ਚ ਕਈ ਵਿਕਾਸ ਕੰਮ ਸ਼ੁਰੂ ਕਰਵਾਏ ਹਨ ਤੇ ਲੋਕ ਜੇਕਰ ਕਾਂਗਰਸ ਦਾ ਸਾਥ ਦੇਣਗੇ ਤਾਂ ਇਨ੍ਹਾਂ ਵਿਕਾਸ ਕਾਰਜਾਂ ਨੂੰ ਹੋਰ ਵੀ ਅੱਗੇ ਤੋਰਿਆ ਜਾ ਸਕਦਾ ਹੈ | ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਵੀ ਸਾਥੀਆਂ ਸਮੇਤ ਸ਼ਾਮਿਲ ਹੋਏ |
ਮੋਟਰ ਗੱਡੀ 'ਚ ਹੀ ਕੀਤਾ ਕੈਪਟਨ ਨੇ ਦੁਪਹਿਰ ਦਾ ਭੋਜਨ
ਕੈਪਟਨ ਅਮਰਿੰਦਰ ਸਿੰਘ ਨੇ ਰੋਡ ਸ਼ੋਅ 'ਚ ਵਿਘਨ ਪਾਉਣ ਦੀ ਬਜਾਏ ਸ਼ਾਹਕੋਟ ਵਿਖੇ ਸੜਕ ਕਿਨਾਰੇ ਮੋਟਰ ਗੱਡੀ ਰੋਕ ਉਥੇ ਹੀ ਦੁਪਹਿਰ ਦਾ ਭੋਜਨ ਕੀਤਾ | ਉਨ੍ਹਾਂ ਨਾਲ ਸਵਾਰ ਹੋਰ ਸਾਰੇ ਕਾਂਗਰਸ ਆਗੂਆਂ ਨੇ ਵੀ ਦੁਪਹਿਰ ਦਾ ਖਾਣਾ ਉਥੇ ਹੀ ਖਾਧਾ |
ਰਾਜਸਥਾਨ ਤੋਂ ਮਜ਼ਦੂਰੀ ਕਰਨ ਆਏ ਲੋਕਾਂ ਦੀ ਸੁਣੀ ਗੱਲ
ਰੂਪੇਵਾਲ ਪਿੰਡ ਵਿਖੇ ਰੋਡ ਸ਼ੋਅ ਦੌਰਾਨ ਹੱਥ ਜੋੜ ਕੇ ਫਰਿਆਦ ਕਰ ਰਹੇ ਰਾਜਸਥਾਨੀ ਮਜ਼ਦੂਰਾਂ ਨੂੰ ਮੁੱਖ ਮੰਤਰੀ ਨੇ ਮੋਟਰ ਗੱਡੀ ਵਿਚ ਸੱਦ ਕੇ ਉਨ੍ਹਾਂ ਦੀ ਗੱਲ ਸੁਣੀ | ਉਨ੍ਹਾਂ ਦੱਸਿਆ ਕਿ ਉਹ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ 'ਚੋਂ ਖਰਬੂਜਿਆਂ ਦੇ ਖੇਤਾਂ ਵਿਚ ਕੰਮ ਕਰਨ ਆਏ ਹਨ, ਪਰ ਖਰਬੂਜਿਆਂ ਦਾ ਵਿਗੜੇ ਮੌਸਮ ਕਾਰਨ ਖਰਾਬਾ ਹੋ ਗਿਆ ਹੈ | ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਅਧਿਕਾਰੀ ਉਨ੍ਹਾਂ ਨਾਲ ਸੰਪਰਕ ਕਰਨਗੇ |


ਖ਼ਬਰ ਸ਼ੇਅਰ ਕਰੋ

ਕੈਪਟਨ ਸਰਕਾਰ ਨੇ ਸਮੇਂ ਤੋਂ ਪਹਿਲਾਂ ਹੀ ਬੰਦ ਕੀਤੇ 700 ਨਿਰੋਲ ਪੇਂਡੂ ਸੇਵਾ ਕੇਂਦਰ

ਲੋਹਟਬੱਦੀ, 26 ਮਈ (ਕੁਲਵਿੰਦਰ ਸਿੰਘ ਡਾਂਗੋਂ)-ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ 2016 ਦੌਰਾਨ ਸੁਖਮਨੀ ਸੁਸਾਇਟੀ ਅਧੀਨ ਤਹਿਸੀਲ ਤੇ ਮਿੰਨੀ ਸਕੱਤਰੇਤ ਪੱਧਰ 'ਤੇ ਚੱਲ ਰਹੇ 'ਸੁਵਿਧਾ ਕੇਂਦਰਾਂ' ਨੂੰ ਬੰਦ ਕਰਕੇ ਸਥਾਪਿਤ ਕੀਤੇ 2147 'ਸੇਵਾ ਕੇਂਦਰ' ਇਕ ਤਰ੍ਹਾਂ ਨਾਲ ...

ਪੂਰੀ ਖ਼ਬਰ »

ਪੰਜਾਬ ਪੁਲਿਸ ਤੇ ਕੌਮੀ ਜਾਂਚ ਏਜੰਸੀ ਵਿਦੇਸ਼ਾਂ 'ਚ ਗਏ ਸਿੱਖ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀਆਂ ਹਨ-ਸਿੰਘ ਸਾਹਿਬ

ਅੰਮਿ੍ਤਸਰ, 26 ਮਈ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਤੇ ਕੌਮੀ ਜਾਂਚ ਏਜੰਸੀ ਵਿਦੇਸ਼ਾਂ ਵਿਚ ਗਏ ਸਿੱਖ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀ ਹੈ ਤੇ ਇਨ੍ਹਾਂ ...

ਪੂਰੀ ਖ਼ਬਰ »

ਤੇਲੰਗਾਨਾ ਦੇ ਵਿਧਾਇਕਾਂ ਵਲੋਂ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੌਰਾ

ਕਰਤਾਰਪੁਰ, 26 ਮਈ (ਅਜੀਤ ਬਿਊਰੋ)- ਅੱਜ ਇਥੇ ਤੇਲੰਗਾਨਾ ਦੇ ਵਿਧਾਇਕਾਂ ਵਲੋਂ ਪਰਿਵਾਰਾਂ ਸਮੇਤ ਜੰਗ-ਏ-ਯਾਦਗਾਰ ਦਾ ਦੌਰਾ ਕੀਤਾ ਗਿਆ | ਇਹ ਵਿਧਾਇਕ ਪੰਜਾਬ ਦੇ ਵੱਖ-ਵੱਖ ਇਤਿਹਾਸਕ, ਵਿਰਾਸਤੀ ਤੇ ਧਾਰਮਿਕ ਸਥਾਨਾਂ ਦੇ ਦੌਰੇ 'ਤੇ ਹਨ | ਇਨ੍ਹਾਂ ਵਿਧਾਇਕਾਂ 'ਚ ਚੇਅਰਮੈਨ ਵੀ. ...

ਪੂਰੀ ਖ਼ਬਰ »

ਚੰਡੀਗੜ੍ਹ ਯੂਨੀਵਰਸਿਟੀ ਨੌਜਵਾਨਾਂ ਨੂੰ ਉਦਯੋਗਾਂ ਦੇ ਹਾਣੀ ਬਣਾਉਣ ਲਈ ਪ੍ਰਦਾਨ ਕਰ ਰਹੀ ਕੋਰਸ-ਡਾ: ਬਾਵਾ

ਜਲੰਧਰ, 26 ਮਈ (ਰਣਜੀਤ ਸਿੰਘ ਸੋਢੀ)- ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਵਾਈਸ ਚਾਂਸਲਰ ਡਾ: ਆਰ.ਐਸ. ਬਾਵਾ ਨੇ ਜਲੰਧਰ ਵਿਖੇ ਪੱਤਰਕਾਰਾਂ ਨੰੂ ਸੰਬੋਧਨ ਕਰਦਿਆਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਨੌਜਵਾਨਾਂ ਨੰੂ ਆਨਲਾਈਨ ਕੈਰੀਅਰ ਕਾਊਾਸਲਿੰਗ ਦੀ ...

ਪੂਰੀ ਖ਼ਬਰ »

ਪਵਿੱਤਰ ਕਾਲੀ ਵੇਈਾ ਨੂੰ ਸਵੱਛ ਬਣਾਉਣ ਲਈ ਅਧਿਕਾਰੀ ਕਾਰਜ ਯੋਜਨਾ ਤਿਆਰ ਕਰਨ-ਕੈਪਟਨ

ਕਪੂਰਥਲਾ/ਸੁਲਤਾਨਪੁਰ ਲੋਧੀ, 26 ਮਈ (ਅਮਰਜੀਤ ਕੋਮਲ, ਨਰੇਸ਼ ਹੈਪੀ, ਜਗਮੋਹਨ ਸਿੰਘ ਥਿੰਦ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਤਿਹਾਸਿਕ ਸ਼ਹਿਰ ਸੁਲਤਾਨਪੁਰ ਲੋਧੀ ਦੀਆਂ ਸੜਕਾਂ ਦੀ ਮੁਰੰਮਤ ਤੇ ਵਿਕਾਸ ਦੇ ਹੋਰ ਅਧੂਰੇ ਕੰਮ ਜਲਦੀ ਮੁਕੰਮਲ ਕਰਕੇ ਆਉਣ ...

ਪੂਰੀ ਖ਼ਬਰ »

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਖੁਦਕੁਸ਼ੀ

ਮਹਿਮਾ ਸਰਜਾ, 26 ਮਈ (ਰਾਮਜੀਤ ਸ਼ਰਮਾ, ਬਲਦੇਵ ਸੰਧੂ)-ਇਕ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ | ਜਾਣਕਾਰੀ ਅਨੁਸਾਰ ਪਿੰਡ ਅਬਲੂ ਦਾ ਕਿਸਾਨ ਮੱਘਰ ਸਿੰਘ ਪੁੱਤਰ ਭੌਰਾ ਸਿੰਘ 4 ਏਕੜ ਜ਼ਮੀਨ 'ਚ ਖੇਤੀ ਕਰਦਾ ਸੀ ਤੇ ਉਸ ਸਿਰ ਲੈਂਡ ...

ਪੂਰੀ ਖ਼ਬਰ »

ਖੇਤੀਬਾੜੀ ਵਿਕਾਸ ਬੈਂਕ ਵਲੋਂ ਕਿਸਾਨਾਂ ਦੇ ਘਰਾਂ 'ਤੇ ਛਾਪੇਮਾਰੀ-ਇਕ ਨੂੰ ਜੇਲ੍ਹ ਭੇਜਿਆ

ਸਮਾਣਾ, 26 ਮਈ (ਸਾਹਿਬ ਸਿੰਘ)-ਅੱਜ ਖੇਤੀਬਾੜੀ ਵਿਕਾਸ ਬੈਂਕ ਸਮਾਣਾ ਵਲੋਂ ਬੈਂਕ ਕਰਜ਼ਿਆਂ ਦੇ ਡਿਫਾਲਟਰ ਕਿਸਾਨਾਂ ਦੇ ਘਰਾਂ 'ਤੇ ਛਾਪੇ ਮਾਰੇ ਗਏ, ਜਿਸ ਦੌਰਾਨ ਇਕ ਕਿਸਾਨ ਨੂੰ ਗਿ੍ਫ਼ਤਾਰ ਕਰਨ ਉਪਰੰਤ ਜੇਲ੍ਹ ਭੇਜ ਦਿੱਤਾ ਗਿਆ ਹੈ | ਉਧਰ ਕਿਸਾਨ ਯੂਨੀਅਨ ਉਗਰਾਹਾਂ ਨੇ 28 ...

ਪੂਰੀ ਖ਼ਬਰ »

ਵਿੱਤੀ ਸਲਾਹਕਾਰ ਬਣਨ ਦੀ ਚਾਹਵਾਨ ਹੈ (ਐਫ਼. ਐਮ. ਐਮ.) ਸਟ੍ਰੀਮ 'ਚ ਦੇਸ਼ 'ਚੋਂ ਅੱਵਲ ਰਹੀ ਪ੍ਰਾਂਜਲ ਅਹੂਜਾ

ਲੁਧਿਆਣਾ, 26 ਮਈ (ਪਰਮੇਸ਼ਰ ਸਿੰਘ)- ਸੀ. ਬੀ. ਐਸ. ਈ. ਵੱਲੋਂ ਅੱਜ ਐਲਾਨੇ 12ਵੀਂ ਦੇ ਨਤੀਜੇ 'ਚ 97.4 ਫੀਸਦੀ ਅੰਕਾਂ ਨਾਲ਼ ਫਾਈਨਾਂਸ਼ੀਅਲ ਮਾਰਕੀਟਿੰਗ ਮੈਨੇਜਮੈਂਟ (ਐਫ਼. ਐਮ. ਐਮ.) ਸਟ੍ਰੀਮ 'ਚ ਦੇਸ਼ ਭਰ 'ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲ਼ੀ ਲੁਧਿਆਣੇ ਦੀ ਪ੍ਰਾਂਜਲ ਅਹੂਜਾ ...

ਪੂਰੀ ਖ਼ਬਰ »

ਸ਼ਾਹਕੋਟ ਉਪ ਚੋਣ : ਅੱਜ ਤੋਂ ਖੁੱਲ੍ਹਣਗੇ ਥੈਲੀਆਂ ਦੇ ਮੂੰਹ ਤੇ ਬੋਤਲਾਂ ਦੇ ਡੱਟ

ਮੇਜਰ ਸਿੰਘ ਜਲੰਧਰ, 26 ਮਈ-ਪੰਜਾਬ 'ਚ ਸਭ ਤੋਂ ਵਧੇਰੇ ਪੇਂਡੂ ਵੋਟਰਾਂ ਵਾਲੇ ਪੱਛੜੇ ਖੇਤਰ ਸਮਝੇ ਜਾਂਦੇ ਸ਼ਾਹਕੋਟ ਦੀ ਉਪ ਚੋਣ ਲਈ ਚੋਣ ਪ੍ਰਚਾਰ ਬੰਦ ਹੋ ਗਿਆ ਹੈ ਤੇ ਹੁਣ ਥੈਲੀਆਂ ਦੇ ਮੂੰਹ ਤੇ ਬੋਤਲਾਂ ਦੇ ਡੱਟ ਖੁੱਲ੍ਹਣ ਦੀ ਵਾਰੀ ਆ ਗਈ ਹੈ | 242 ਦੇ ਕਰੀਬ ਪਿੰਡਾਂ ਤੇ ...

ਪੂਰੀ ਖ਼ਬਰ »

ਚੂਲੇ ਤੇ ਰੀੜ੍ਹ ਦੀ ਹੱਡੀ ਦਾ ਦਰਦ ਬਗੈਰ ਆਪ੍ਰੇਸ਼ਨ ਠੀਕ ਕੀਤਾ-ਹਰਪ੍ਰੀਤ ਸਿੰਘ

ਫਿਲੌਰ, 26 ਮਈ (ਸੁਰਜੀਤ ਸਿੰਘ ਬਰਨਾਲਾ)-ਹਰਪ੍ਰੀਤ ਸਿੰਘ ਵਾਸੀ ਪਿੱਪਲਾਂਵਾਲੀ ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਸੋਨਾਲੀਕਾ ਕੰਪਨੀ 'ਚ ਕਾਫੀ ਲੰਮੇ ਸਮੇ ਤੋਂ ਕੰਮ ਕਰ ਰਿਹਾ ਹੈ | ਉਸ ਨੂੰ 24-24 ਘੰਟੇ ਲੰਮਾ ਸਮਾਂ ਖੜੇ੍ਹ ਰਹਿ ਕੇ ਦਿਨ-ਰਾਤ ਕੰਮ ਕਰਨਾ ਪੈਦਾ ਹੈ, ਜਿਸ ਕਾਰਨ 8 ...

ਪੂਰੀ ਖ਼ਬਰ »

ਹੀਮੋਫੀਲੀਆ ਦੇ ਮਰੀਜ਼ਾਂ ਨੂੰ ਮੁਫ਼ਤ ਆਰਜ਼ੀ ਖ਼ੂਨੀ ਤੱਤ ਮੁਹੱਈਆ ਕਰਵਾਉਣ ਲਈ ਪੰਜਾਬ ਦੇ 4 ਮੈਡੀਕਲ ਹਸਪਤਾਲਾਂ ਦੀ ਚੋਣ

ਲੁਧਿਆਣਾ, 26 ਮਈ (ਸਲੇਮਪੁਰੀ)-ਖੂਨ ਨਾਲ ਸੰਬਧਿਤ ਨਾ-ਮੁਰਾਦ ਬਿਮਾਰੀ ਹੀਮੋਫੀਲੀਆ ਤੋਂ ਪੀੜਤ ਬੱਚਿਆਂ ਤੇ ਬਾਲਗਾਂ ਦੇ ਇਲਾਜ ਲਈ ਭਾਰਤ ਸਰਕਾਰ ਵੱਲੋਂ ਪੰਜਾਬ ਦੇ ਵੱਖ-ਵੱਖ ਮੈਡੀਕਲ ਕਾਲਜਾਂ 'ਚ ਸਿਹਤ ਸੇਵਾਵਾਂ ਦੇਣ ਲਈ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ | ਕੌਮੀ ਸਿਹਤ ...

ਪੂਰੀ ਖ਼ਬਰ »

ਪੱਤਰਕਾਰ ਬਣ ਕੇ ਸੰਯੁਕਤ ਰਾਸ਼ਟਰ ਨਾਲ਼ ਕੰਮ ਕਰਨਾ ਚਾਹੁੰਦੀ ਹੈ ਆਸਥਾ ਬਾਂਬਾ

ਲੁਧਿਆਣਾ, 26 ਮਈ (ਪਰਮੇਸ਼ਰ ਸਿੰਘ)-ਸੀ.ਬੀ.ਐਸ.ਈ. ਵੱਲੋਂ ਅੱਜ ਐਲਾਨੇ 12ਵੀਂ ਦੇ ਨਤੀਜੇ 'ਚ ਦੇਸ਼ ਭਰ 'ਚੋਂ ਤੀਜਾ ਤੇ ਪੰਚਕੁਲਾ ਜ਼ੋਨ 'ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲ਼ੀ ਲੁਧਿਆਣੇ ਦੀ ਆਸਥਾ ਬਾਂਬਾ ਪੱਤਰਕਾਰ ਬਣ ਕੇ ਸੰਯੁਕਤ ਰਾਸ਼ਟਰ ਨਾਲ਼ ਕੰਮ ਕਰਨਾ ਚਾਹੁੰਦੀ ਹੈ | ...

ਪੂਰੀ ਖ਼ਬਰ »

4 ਸਾਲਾਂ 'ਚ ਮੋਦੀ ਸਰਕਾਰ ਤੋਂ ਸਨਅਤਕਾਰਾਂ ਤੇ ਕਾਰੋਬਾਰੀਆਂ ਨੂੰ ਲਾਭ ਦੀ ਬਜਾਏ ਲਾਰੇ ਮਿਲੇ

ਪੁਨੀਤ ਬਾਵਾ ਲੁਧਿਆਣਾ, 26 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਚਾਰ ਸਾਲਾਂ 'ਚ ਸਨਅਤਕਾਰਾਂ ਤੇ ਕਾਰੋਬਾਰੀਆਂ ਨੂੰ ਲਾਭ ਦੀ ਬਜਾਏ ਸਰਕਾਰ ਤੋਂ ਸਿਰਫ਼ ਲਾਅਰੇ ਹੀ ਮਿਲੇ | ਜਾਣਕਾਰੀ ਅਨੁਸਾਰ ਦੇਸ਼ ਦੇ ਸਨਅਤਕਾਰਾਂ ਦੀ ਤਬਾਹੀ ਦੀ ਸ਼ੁਰੂਆਤ 8 ਨਵੰਬਰ 2016 'ਚ ...

ਪੂਰੀ ਖ਼ਬਰ »

ਕੈਪਟਨ ਅਮਰਿੰਦਰ ਸਿੰਘ ਵਲੋਂ ਦਮਦਮੀ ਟਕਸਾਲ ਬਾਰੇ ਦਿੱਤਾ ਬਿਆਨ ਮੰਦਭਾਗਾ-ਸੰਤ ਸਮਾਜ

ਅੰਮਿ੍ਤਸਰ, 26 ਮਈ (ਜੱਸ)-ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਮਦਮੀ ਟਕਸਾਲ ਬਾਰੇ ਦਿੱਤੇ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਹੈ ਕਿ ਕੈਪਟਨ ਨੇ ਪੰਥ ਦੀ ਮਹਾਨ ਸੰਸਥਾ ਦਮਦਮੀ ਟਕਸਾਲ ਬਾਰੇ ਗ਼ਲਤ ...

ਪੂਰੀ ਖ਼ਬਰ »

'ਟਰੱਸਟ ਮੀ' ਸੰਸਥਾ ਦੀ ਕਾਰਜਕਾਰਨੀ ਦਾ ਐਲਾਨ

ਕੁਰੂਕਸ਼ੇਤਰ/ਸ਼ਾਹਾਬਾਦ, 26 ਮਈ (ਜਸਬੀਰ ਸਿੰਘ ਦੁੱਗਲ)-ਸਮਾਜ ਸੇਵਾ ਦੇ ਕੰਮ 'ਚ ਲੱਗੀ ਸੰਸਥਾ ਟਰੱਸਟ ਮੀ ਕਾਰਜਕਾਰਨੀ ਦਾ ਐਲਾਨ ਪ੍ਰਧਾਨ ਰਾਧੇ ਵਰਮਾ ਨੇ ਕਰ ਦਿੱਤਾ ਹੈ | ਦੇਰ ਸ਼ਾਮ ਸ਼ਾਕੁੰਭਰੀ ਦੇਵੀ ਮੰਦਿਰ 'ਚ ਸੰਸਥਾ ਦੀ ਬੈਠਕ 'ਚ ਰਾਧੇ ਵਰਮਾ ਨੇ ਦੱਸਿਆ ਕਿ ਨਵੀਂ ...

ਪੂਰੀ ਖ਼ਬਰ »

ਪ੍ਰੋ. ਗਣੇਸ਼ੀ ਲਾਲ ਨੂੰ ਰਾਜਪਾਲ ਬਣਾਏ ਜਾਣ 'ਤੇ ਭਾਜਪਾ ਵਰਕਰਾਂ ਵਲੋਂ ਖੁਸ਼ੀ ਦਾ ਇਜ਼ਹਾਰ

ਕਾਲਾਂਵਾਲੀ, 26 ਮਈ (ਭੁਪਿੰਦਰ ਪੰਨੀਵਾਲੀਆ)-ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਭਾਜਪਾ ਅਨੁਸ਼ਾਸਨ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਸਾਬਕਾ ਮੰਤਰੀ ਪ੍ਰੋਫੈਸਰ ਗਣੇਸ਼ੀ ਲਾਲ ਨੂੰ ਉੜੀਸਾ ਦਾ ਰਾਜਪਾਲ ਨਿਯੁਕਤ ਕੀਤੇ ਜਾਣ 'ਤੇ ਖੇਤਰ ਦੇ ਭਾਜਪਾ ਵਰਕਰਾਂ 'ਚ ...

ਪੂਰੀ ਖ਼ਬਰ »

ਦੂਨ ਇੰਟਰਨੈਸ਼ਨਲ ਸਕੂਲ ਦਾ ਨਤੀਜਾ ਰਿਹਾ 100 ਫ਼ੀਸਦੀ

ਕਰਨਾਲ, 26 ਮਈ (ਗੁਰਮੀਤ ਸਿੰਘ ਸੱਗੂ)-ਦੂਨ ਇੰਟਰਨੈਸ਼ਨਲ ਸਕੂਲ ਦਾ ਸੀ.ਬੀ.ਅੱੈਸ.ਸੀ. ਦਾ 12 ਵੀ ਕਲਾਸ ਦਾ ਨਤੀਜਾ 100 ਫ਼ੀਸਦੀ ਰਿਹਾ ਅਤੇ ਸਾਇੰਸ, ਕਲਾ ਅਤੇ ਕਾਮਰਸ ਦੇ ਸਾਰੇ ਹੀ ਹੋਣਹਾਰ ਵਿਦਿਆਰਥੀਆਂ ਨੇ 100 ਫੀਸਦੀ ਨੰਬਰ ਲਏ | ਸਾਇੰਸ ਵਿਸ਼ੇ ਦੀ ਵਿਦਿਆਰਥਣ ਹਰਪ੍ਰੀਤ ਕੌਰ ...

ਪੂਰੀ ਖ਼ਬਰ »

ਕਿ੍ਕਟਰ ਸੁਖਵੰਤ ਸਿੰਘ ਨੂੰ ਕੀਤਾ ਸਨਮਾਨਿਤ

ਡਿੰਗ ਮੰਡੀ, 26 ਮਈ (ਅਜੀਤ ਬਿਊਰੋ)- ਬੰਗਲਾਦੇਸ਼ ਦੇ ਢਾਕਾ 'ਚ ਹੋਏ ਮੁਕਾਬਲੇ 'ਚ ਹਿੱਸਾ ਲੈਣ ਵਾਲੇ ਭਾਰਤੀ ਵੀਲ ਚੇਅਰ ਕਿ੍ਕਟ ਟੀਮ ਦੇ ਕਪਤਾਨ ਪਤਲੀ ਡਾਬਰ ਵਾਸੀ ਸੁਖਵੰਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਇਸ ਸਬੰਧ 'ਚ ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਲਾਇਆ

ਏਲਨਾਬਾਦ, 26 ਮਈ (ਜਗਤਾਰ ਸਮਾਲਸਰ)-ਸ਼ਹਿਰ ਦੇ ਸਰ ਛੋਟੂਰਾਮ ਜਾਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਸਰ ਛੋਟੂਰਾਮ ਜਾਟ ਐਜੂਕੇਸ਼ਨ ਸੁਸਾਇਟੀ ਦੇ ਚੇਅਰਮੈਨ ਰਣਜੀਤ ਸਿੰਘ ਥੈਂਚ ਦੀ ਮਾਤਾ ਅਣਚੀ ਦੇਵੀ ਦੀ ਬਰਸੀ ਮੌਕੇ ਖ਼ੂਨਦਾਨ ਕੈਂਪ ਲਾਇਆ ਗਿਆ | ਇਸ ਕੈਂਪ 'ਚ 4 ਔਰਤਾਂ ...

ਪੂਰੀ ਖ਼ਬਰ »

127.20 ਲੱਖ ਮੀਟਿ੍ਕ ਟਨ ਕਣਕ ਦੀ ਹੋਈ ਖ਼ਰੀਦ

ਚੰਡੀਗੜ੍ਹ, 26 ਮਈ (ਅਜੀਤ ਬਿਉਰੋ) - ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ 25 ਮਈ ਤੱਕ ਸੂਬੇ ਦੀਆਂ ਵੱਖ-ਵੱਖ ਮੰਡੀਆਂ 'ਚੋਂ ਕੁੱਲ 127.20 ਲੱਖ ਮੀਟਿ੍ਕ ਟਨ ਕਣਕ ਦੀ ਖ਼ਰੀਦ ਹੋਈ, ਜਿਸ 'ਚੋਂ ਸਰਕਾਰੀ ਏਜੰਸੀਆਂ ਤੇ ਨਿਜੀ ਵਪਾਰੀਆਂ ਵੱਲੋਂ ਕ੍ਰਮਵਾਰ 126.62 ਲੱਖ ਮੀਟਿ੍ਕ ਟਨ ਤੇ ...

ਪੂਰੀ ਖ਼ਬਰ »

ਸ਼ਰਾਰਤੀ ਅਨਸਰਾਂ ਨੇ ਤੀਰ ਅੰਦਾਜ਼ੀ ਖਿਡਾਰੀਆਂ ਦੇ ਸਾਮਾਨ 'ਚ ਲਾਈ ਅੱਗ

ਭਿਵਾਨੀ, 26 ਮਈ (ਅਜੀਤ ਬਿਊਰੋ)-ਭੀਮ ਸਟੇਡੀਅਮ 'ਚ ਸਨਿਚਰਵਾਰ ਸਵੇਰੇ ਸ਼ਰਾਰਤੀ ਅਨਸਰਾਂ ਨੇ ਤੀਰਅੰਦਾਜ਼ੀ ਦੀ ਪ੍ਰੈਕਟਿਸ ਕਰਨ ਵਾਲੇ ਖਿਡਾਰੀਆਂ ਦੇ ਟਾਰਗੇਟ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਉਸ 'ਚ ਅੱਗ ਲਾ ਕੇ ਰਫੂਚੱਕਰ ਹੋ ਗਏ | ਜਦ ਖਿਡਾਰੀ ਖੇਡ ਪ੍ਰੈਕਟਿਸ ਲਈ ...

ਪੂਰੀ ਖ਼ਬਰ »

ਇਸ ਸਾਲ ਵਿਸ਼ਾਲ ਰਾਮ ਮੰਦਿਰ ਲਈ ਸ਼ੁਰੂ ਹੋਣਗੇ ਪ੍ਰੋਗਰਾਮ-ਆਲੌਕ ਕੁਮਾਰ

ਜਲੰਧਰ, 26 ਮਈ (ਸ਼ਿਵ)-ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੌਮੀ ਕਾਰਜਕਾਰੀ ਪ੍ਰਧਾਨ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਆਲੌਕ ਕੁਮਾਰ ਨੇ ਕਿਹਾ ਹੈ ਕਿ ਇਸ ਸਾਲ ਦੇ ਆਿਖ਼ਰ ਤੱਕ ਅਯੁੱਧਿਆ 'ਚ ਸ੍ਰੀ ਰਾਮ ਮੰਦਿਰ ਬਣਾਉਣ ਦੇ ਪ੍ਰੋਗਰਾਮ ਸ਼ੁਰੂ ਕਰ ਦਿੱਤੇ ਜਾਣਗੇ ਕਿਉਂਕਿ ਰਾਮ ...

ਪੂਰੀ ਖ਼ਬਰ »

ਰਮਜ਼ਾਨ ਮੁਬਾਰਕ ਦਾ 11ਵਾਂ ਰੋਜ਼ਾ ਅੱਜ

ਮਲੇਰਕੋਟਲਾ, 26 ਮਈ (ਹਨੀਫ਼ ਥਿੰਦ) -ਅੱਜ 27 ਮਈ ਐਤਵਾਰ ਨੂੰ ਰਮਜ਼ਾਨ-ਉਲ-ਮੁਬਾਰਕ ਦਾ 11ਵਾਂ ਰੋਜ਼ਾ ਖੋਲ੍ਹਣ ਦਾ ਸਮਾਂ ਸ਼ਾਮ 7:22 ਵਜੇ ਹੋਵੇਗਾ ਤੇ ਕੱਲ੍ਹ 28 ਮਈ ਨੂੰ ਰਮਜ਼ਾਨ ਦਾ 12ਵਾਂ ਰੋਜ਼ਾ ਸਵੇਰੇ 3:52 ਵਜੇ ਤੱਕ ਰੱਖਿਆ ਜਾ ਸਕੇਗਾ ਜਦਕਿ ਲੁਧਿਆਣਾ, ਧੂਰੀ ਤੇ ਫਗਵਾੜਾ ਹਰ ...

ਪੂਰੀ ਖ਼ਬਰ »

ਲੰਗਰ ਤੋਂ ਜੀ.ਐਸ.ਟੀ. ਹਟਾਉਣ ਦੇ ਮਾਮਲੇ ਵਿਚ ਮੋਦੀ ਬਹੁਤ ਗੰਭੀਰ ਹਨ-ਮਲਿਕ

ਚੰਡੀਗੜ੍ਹ, 26 ਮਈ (ਐਨ.ਐਸ. ਪਰਵਾਨਾ)- ਪੰਜਾਬ ਭਾਜਪਾ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸਵੇਤ ਮਲਿਕ ਨੇ ਦਾਅਵਾ ਕੀਤਾ ਹੈ ਕਿ ਲੰਗਰ 'ਤੇ ਲਾਗੂ ਕੇਂਦਰੀ ਜੀ.ਐਸ.ਟੀ. ਕਿਸੇ ਵੀ ਸਮੇਂ ਹਟ ਸਕਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਾਮਲੇ ਦੇ ਸਾਰੇ ਪੱਖਾਂ 'ਤੇ ...

ਪੂਰੀ ਖ਼ਬਰ »

ਖੇਤੀਬਾੜੀ ਵਿਕਾਸ ਬੈਂਕ ਵਲੋਂ ਕਿਸਾਨਾਂ ਦੇ ਘਰਾਂ 'ਤੇ ਛਾਪੇਮਾਰੀ-1 ਕਿਸਾਨ ਨੂੰ ਜੇਲ੍ਹ ਭੇਜਿਆ

ਸਮਾਣਾ, 26 ਮਈ (ਸਾਹਿਬ ਸਿੰਘ)-ਅੱਜ ਖੇਤੀਬਾੜੀ ਵਿਕਾਸ ਬੈਂਕ ਸਮਾਣਾ ਵਲੋਂ ਬੈਂਕ ਕਰਜ਼ਿਆਂ ਦੇ ਡਿਫਾਲਟਰ ਕਿਸਾਨਾਂ ਦੇ ਘਰਾਂ 'ਤੇ ਛਾਪੇ ਮਾਰੇ ਗਏ, ਜਿਸ ਦੌਰਾਨ ਇਕ ਕਿਸਾਨ ਨੂੰ ਗਿ੍ਫ਼ਤਾਰ ਕਰਨ ਉਪਰੰਤ ਜੇਲ੍ਹ ਭੇਜ ਦਿੱਤਾ ਗਿਆ ਹੈ | ਉਧਰ ਕਿਸਾਨ ਯੂਨੀਅਨ ਉਗਰਾਹਾਂ ਨੇ 28 ...

ਪੂਰੀ ਖ਼ਬਰ »

ਪਾਕਿ 'ਚ ਹਿੰਦੂ ਔਰਤਾਂ ਤੇ ਬੱਚਿਆਂ ਦੀ ਆਰਥਿਕ ਸੁਰੱਖਿਆ ਲਈ ਬਿੱਲ ਪੇਸ਼

ਅੰਮਿ੍ਤਸਰ, 26 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸਿੰਧ ਅਸੈਂਬਲੀ ਵਲੋਂ ਸਿੰਧ ਹਿੰਦੂ ਮੈਰਿਜ ਐਕਟ (ਸੋਧ) ਬਿੱਲ 2018 'ਚ ਹਿੰਦੂ ਭਾਈਚਾਰੇ ਦੀਆਂ ਵਿਆਹੁਤਾ ਔਰਤਾਂ ਤੇ ਬੱਚਿਆਂ ਦੀ ਆਰਥਿਕ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ-ਨਾਲ ਪਤੀ-ਪਤਨੀ 'ਚ ਮਤਭੇਦ ਹੋਣ 'ਤੇ ਦੋਵਾਂ ...

ਪੂਰੀ ਖ਼ਬਰ »

ਸਰਕਾਰ ਵਲੋਂ ਸਕੂਲਾਂ ਦਾ ਸਮਾਂ ਬਦਲਣ ਸਬੰਧੀ ਅਜੇ ਕੋਈ ਫ਼ੈਸਲਾ ਨਹੀਂ-ਸਿੱਖਿਆ ਮੰਤਰੀ

ਚੰਡੀਗੜ੍ਹ, 26 ਮਈ (ਵਿਕਰਮਜੀਤ ਸਿੰਘ ਮਾਨ)- ਮੌਸਮ ਦੇ ਮੱਦੇਨਜ਼ਰ ਪੰਜਾਬ 'ਚ ਸਕੂਲਾਂ ਦਾ ਸਮਾਂ ਤਬਦੀਲ ਕਰਨ ਸਬੰਧੀ ਸਿੱਖਿਆ ਮੰਤਰੀ ਓ.ਪੀ. ਸੋਨੀ ਦੇ ਨਾਮ 'ਤੇ ਵਾਇਰਲ ਕੀਤਾ ਜਾ ਰਿਹਾ ਸੁਨੇਹਾ ਫ਼ਰਜ਼ੀ ਹੈ¢ ਇਸ ਦਾ ਪੁਸ਼ਟੀ ਕਰਦਿਆਂ ਸਰਕਾਰੀ ਬੁਲਾਰੇ ਨੇ ਕਿਹਾ ਕਿ ਅਜਿਹਾ ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਵਲੋਂ ਡੀ.ਪੀ.ਆਈ. ਦੁਆਰਾ ਆਪਣੇ ਪੱਧਰ 'ਤੇ ਕੀਤੀਆਂ ਬਦਲੀਆਂ ਰੱਦ

ਚੰਡੀਗੜ੍ਹ, 26 ਮਈ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਕ ਡੀ.ਪੀ.ਆਈ. ਵਲੋਂ ਆਪਣੇ ਪੱਧਰ 'ਤੇ ਹੀ ਕੀਤੀਆਂ ਗਈਆਂ ਬਦਲੀਆਂ ਨੂੰ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ | ਇਸ ਦੇ ਨਾਲ ਹੀ ਸਿੱਖਿਆ ਮੰਤਰੀ ...

ਪੂਰੀ ਖ਼ਬਰ »

ਬੱਲੂਆਣਾ 'ਚ ਕਤਲ ਕਰਕੇ ਨਕਦੀ ਤੇ ਗਹਿਣੇ ਲੁੱਟੇ

ਅਬੋਹਰ, 26 ਮਈ (ਸੁਖਜਿੰਦਰ ਸਿੰਘ ਢਿੱਲੋਂ)-ਹਲਕਾ ਬੱਲੂਆਣਾ ਦੇ ਪਿੰਡ ਕੰਧਵਾਲਾ ਅਮਰਕੋਟ ਵਿਖੇ ਬੀਤੀ ਰਾਤ ਘਰ 'ਚ ਇਕੱਲੇ ਵਿਅਕਤੀ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਹੱਥ ਪੈਰ ਬੰਨ੍ਹ ਕੇ ਕਤਲ ਕਰਨ ਤੋਂ ਬਾਅਦ ਨਗਦੀ ਤੇ ਗਹਿਣੇ ਲੁੱਟ ਕੇ ਫਰਾਰ ਹੋਣ ਦੀ ਖਬਰ ਹੈ | ਘਟਨਾ ਦਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX