ਤਾਜਾ ਖ਼ਬਰਾਂ


ਅਯੁੱਧਿਆ ਮਾਮਲੇ 'ਤੇ ਬਹਿਸ ਪੂਰੀ, ਸੁਪਰੀਮ ਕੋਰਟ ਨੇ ਸੁਰੱਖਿਆ ਰੱਖਿਆ ਫ਼ੈਸਲਾ
. . .  2 minutes ago
ਨਵੀਂ ਦਿੱਲੀ, 16 ਅਕਤੂਬਰ- ਅਯੁੱਧਿਆ ਮਾਮਲੇ 'ਚ ਸਾਰੇ ਪੱਖਾਂ ਨੇ ਬਹਿਸ ਪੂਰੀ ਕਰ ਹੋ ਗਈ ਹੈ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਫ਼ੈਸਲਾ ਸੁਰੱਖਿਅਤ...
ਕਰਤਾਰਪੁਰ ਲਾਂਘਾ : ਫ਼ੇਜ਼-1 ਦਾ ਕੰਮ ਫ਼ੀਸਦੀ 75 ਫ਼ੀਸਦੀ ਮੁਕੰਮਲ- ਗੋਬਿੰਦ ਮੋਹਨ ਚੇਅਰਮੈਨ ਆਈ. ਸੀ. ਬੀ.
. . .  1 minute ago
ਬਟਾਲਾ, 16 ਅਕਤੂਬਰ (ਕਾਹਲੋਂ)- ਅੱਜ ਵਿਸ਼ੇਸ਼ ਪੱਤਰਕਾਰਾਂ ਦਾ ਇੱਕ ਵਫ਼ਦ ਡੀ. ਆਈ. ਜੀ. ਮੀਡੀਆ ਵਿੰਗ ਵਸ਼ੁਧਾ ਗੁਪਤਾ ਦੀ ਅਗਵਾਈ 'ਚ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੇ ਜ਼ੀਰੋ ਲਾਇਨ 'ਤੇ ਪਹੁੰਚਿਆ। ਇਸ ਮੌਕੇ ਪੱਤਰਕਾਰਾਂ...
ਦੋ ਮੋਟਰਸਾਈਕਲਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਦੀ ਮੌਤ
. . .  18 minutes ago
ਗੁਰੂਹਰਸਹਾਏ, 16 ਅਕਤੂਬਰ (ਕਪਿਲ ਕੰਧਾਰੀ)- ਸਥਾਨਕ ਸ਼ਹਿਰ ਦੇ ਨਾਲ ਲੱਗਦੇ ਪਿੰਡ ਗੁੱਦੜ ਢੰਡੀ ਦੇ ਕੋਲ ਅੱਜ ਦੋ ਮੋਟਰਸਾਈਕਲ ਦੀ ਆਹਮੋ-ਸਾਹਮਣੇ ਟੱਕਰ ਹੋ ਜਾਣ ਕਾਰਨ ਇੱਕ ਮੋਟਰਸਾਈਕਲ ਸਵਾਰ...
ਫਤਹਿਗੜ੍ਹ ਸਾਹਿਬ 'ਚ ਪਰਾਲੀ ਨੂੰ ਸਾੜਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ- ਰਾਜੀ .ਪੀ. ਸ੍ਰੀਵਾਸਤਵਾ
. . .  27 minutes ago
ਸਲਾਣਾ, 16 ਅਕਤੂਬਰ (ਗੁਰਚਰਨ ਸਿੰਘ ਜੰਜੂਆ)- ਸੀਨੀਅਰ ਆਈ. ਏ. ਐੱਸ. ਅਧਿਕਾਰੀ ਰਾਜੀ. ਪੀ. ਸ੍ਰੀਵਾਸਤਵਾ ਨੇ ਅੱਜ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ...
ਕੌਮਾਂਤਰੀ ਨਗਰ ਕੀਰਤਨ ਦਾ ਮਲੋਟ ਪਹੁੰਚਣ 'ਤੇ ਹੋਇਆ ਭਰਵਾਂ ਸਵਾਗਤ
. . .  28 minutes ago
ਮਲੋਟ, 16 ਅਕਤੂਬਰ (ਰਣਜੀਤ ਸਿੰਘ ਪਾਟਿਲ)- ਕੌਮਾਂਤਰੀ ਨਗਰ ਕੀਰਤਨ ਦਾ ਅੱਜ ਮਲੋਟ ਪੁੱਜਣ 'ਤੇ ਇਲਾਕੇ ਦੀਆਂ ਸੰਗਤਾਂ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਸੰਗਤਾਂ 'ਚ ਕੌਮਾਂਤਰੀ ਨਗਰ ਕੀਰਤਨ ਦੀਆਂ...
ਸਿੱਖ ਕੈਦੀਆਂ ਦੇ ਮੁਕਾਬਲੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਸਜ਼ਾ ਮੁਆਫ਼ੀ ਦੀ ਤੁਲਨਾ ਗ਼ਲਤ- ਸੁਖਬੀਰ ਬਾਦਲ
. . .  about 1 hour ago
ਫਗਵਾੜਾ, 16 ਅਕਤੂਬਰ (ਹਰੀਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 30-30 ਸਾਲ ਤੋਂ ਜੇਲ੍ਹਾਂ 'ਚ ਬੰਦ ਸਿੱਖ ਕੈਦੀਆਂ ਦੀ ਸਜ਼ਾ ਮੁਆਫ਼ੀ ਦੇ ਮੁਕਾਬਲੇ ਪੰਜਾਬ ਪੁਲਿਸ ਦੇ...
ਅਧਿਕਾਰੀਆਂ ਨੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ
. . .  about 1 hour ago
ਬਟਾਲਾ, 16 ਅਕਤੂਬਰ (ਕਾਹਲੋਂ)- ਬੀ. ਐੱਸ. ਐੱਫ. ਦੇ ਡੀ. ਆਈ. ਜੀ. ਬੀ. ਐੱਸ. ਰਾਵਤ, ਡੀ. ਆਈ. ਜੀ. ਮੈਡਮ ਗੁਪਤਾ ਅਤੇ ਹੋਰ ਅਧਿਕਾਰੀ ਅੱਜ ਕਰਤਾਰਪੁਰ ਸਾਹਿਬ ਲਾਂਘੇ ਦੇ...
ਟਰੱਕ ਡਰਾਈਵਰ ਤੋਂ ਬਾਅਦ ਜੰਮੂ-ਕਸ਼ਮੀਰ 'ਚ ਇੱਕ ਹੋਰ ਨਾਗਰਿਕ ਦੀ ਹੱਤਿਆ
. . .  about 1 hour ago
ਸ੍ਰੀਨਗਰ, 16 ਅਕਤੂਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਕਾਕਪੋਰਾ ਇਲਾਕੇ 'ਚ ਅੱਜ ਅੱਤਵਾਦੀਆਂ ਨੇ ਇੱਕ ਆਮ ਨਾਗਰਿਕ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਹਿਚਾਣ ਸੇਠੀ ਕੁਮਾਰ ਸਾਗਰ...
ਅਨੰਤਨਾਗ 'ਚ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਨਾਸਿਰ ਚਦਰੂ ਸਣੇ 3 ਅੱਤਵਾਦੀ ਢੇਰ
. . .  about 1 hour ago
ਸ੍ਰੀਨਗਰ, 16 ਅਕਤੂਬਰ-ਜੰਮੂ-ਕਸ਼ਮੀਰ ਪੁਲਿਸ ਮੁਤਾਬਕ ਅਨੰਤਨਾਗ 'ਚ ਸੁਰੱਖਿਆ ਬਲਾਂ ਨਾਲ ਮੁਠਭੇੜ ਦੌਰਾਨ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਨਾਸਿਰ ਚਦਰੂ ਸਣੇ ਤਿੰਨ...
ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀ ਤਰੀਕ ਬਦਲੀ
. . .  about 1 hour ago
ਮਲਸੀਆਂ, 16 ਅਕਤੂਬਰ (ਸੁਖਦੀਪ)- ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (ਪੀ. ਐੱਸ. ਈ. ਟੀ. ਈ.)-2018 ਦੀ ਪ੍ਰੀਖਿਆ ਦੀ ਤਰੀਕ ਬਦਲ ਗਈ ਹੈ। ਹੁਣ ਇਹ ਪ੍ਰੀਖਿਆ...
ਓਡੀਸ਼ਾ ਦੇ ਸਾਬਕਾ ਰਾਜ ਮੰਤਰੀ ਦਾਮੋਦਰ ਰਾਓਤ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ, ਦੱਸੀ ਇਹ ਵਜ੍ਹਾ
. . .  about 2 hours ago
ਭੁਵਨੇਸ਼ਵਰ, 16 ਅਕਤੂਬਰ- ਓਡੀਸ਼ਾ ਦੇ ਸਾਬਕਾ ਮੰਤਰੀ ਦਾਮੋਦਰ ਰਾਓਤ ਨੇ ਅੱਜ ਭਾਜਪਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਰਾਓਤ ਨੇ ਇਹ ਦੋਸ਼ ਲਾਇਆ ਕਿ ਹੈ ਕਿ ਪਾਰਟੀ ਉਨ੍ਹਾਂ ਨੂੰ ਅਣਡਿੱਠ ਕਰ...
ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਕੀਤਾ ਕਾਬੂ
. . .  about 2 hours ago
ਲੋਹੀਆਂ ਖ਼ਾਸ, 16 ਅਕਤੂਬਰ (ਗੁਰਪਾਲ ਸਿੰਘ ਸ਼ਤਬਗੜ੍ਹ)- ਲੋਹੀਆਂ ਦੇ ਵਾਰਡ ਨੰਬਰ 2 'ਚ ਪੈਂਦੇ ਮੁਹੱਲਾ ਡੁਮਾਣਾ 'ਚ ਅੱਜ ਸਵੇਰੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਆਪਣੀ ਪਤਨੀ ਨੂੰ...
ਸਿਧਰਾਮਈਆ ਨੇ ਕੀਤੀ ਸੋਨੀਆ ਗਾਂਧੀ ਨਾਲ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 16 ਅਕਤੂਬਰ- ਅੱਜ ਰਾਜਧਾਨੀ ਦਿੱਲੀ 'ਚ ਕਾਂਗਰਸ ਨੇਤਾ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿਧਰਾਮਈਆ ਨੇ...
ਸ੍ਰੀ ਮੁਕਤਸਰ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਕੌਮਾਂਤਰੀ ਨਗਰ ਕੀਰਤਨ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)- 40 ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਰਾਮ ਕਰਨ ਉਪਰੰਤ ਕੌਮਾਂਤਰੀ ਨਗਰ ਕੀਰਤਨ ਅੱਜ ਸ੍ਰੀ ਦਰਬਾਰ ਸਾਹਿਬ...
ਨਸ਼ੇੜੀ ਵਲੋਂ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ
. . .  about 3 hours ago
ਲੋਹੀਆਂ ਖ਼ਾਸ, 16 ਅਕਤੂਬਰ (ਬਲਵਿੰਦਰ ਸਿੰਘ ਵਿੱਕੀ)- ਨਗਰ ਪੰਚਾਇਤ ਲੋਹੀਆਂ ਦੇ ਵਾਰਡ ਨੰਬਰ 2 ਡੁਮਾਣਾ ਵਿਖੇ ਇੱਕ ਨਸ਼ੇੜੀ ਮਨਜੀਤ ਸਿੰਘ ਪੁੱਤਰ ਸੁਰਿੰਦਰ ਪਾਲ ਵਲੋਂ ਤੇਜ਼ਧਾਰ ਹਥਿਆਰ ਨਾਲ ਵਾਰ...
ਜਲਾਲਾਬਾਦ ਹਲਕੇ 'ਚ ਕੈਪਟਨ ਦਾ ਰੋਡ ਸ਼ੋਅ ਸ਼ੁਰੂ
. . .  about 4 hours ago
ਪੀ. ਐੱਮ. ਸੀ. ਘੋਟਾਲਾ ਮਾਮਲੇ 'ਤੇ ਸੁਪਰੀਮ ਕੋਰਟ 'ਚ 18 ਅਕਤੂਬਰ ਨੂੰ ਹੋਵੇਗੀ ਸੁਣਵਾਈ
. . .  about 4 hours ago
ਪੀ. ਐੱਮ. ਸੀ. ਬੈਂਕ ਮਾਮਲੇ 'ਚ 23 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜੇ ਗਏ ਦੋਸ਼ੀ
. . .  about 3 hours ago
ਈ. ਡੀ. ਨੇ ਪੀ. ਚਿਦੰਬਰਮ ਨੂੰ ਕੀਤਾ ਗ੍ਰਿਫ਼ਤਾਰ
. . .  about 4 hours ago
ਅਯੁੱਧਿਆ ਮਾਮਲਾ : ਚੀਫ਼ ਜਸਟਿਸ ਨੇ ਕਿਹਾ- ਹੁਣ ਬਹੁਤ ਹੋ ਗਿਆ, 5 ਵਜੇ ਤੱਕ ਪੂਰੀ ਹੋਵੇਗੀ ਸੁਣਵਾਈ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 31 ਜੇਠ ਸੰਮਤ 550

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਸ਼ੋਰ ਪ੍ਰਦੂਸ਼ਣ ਸਿਖਰਾਂ 'ਤੇ, ਜ਼ਿਆਦਾਤਰ ਵਸੋਂ ਇਸ ਦੇ ਮਾਰੂ ਪ੍ਰਭਾਵਾਂ ਤੋਂ ਬੇਖ਼ਬਰ

ਮੁਕੰਦਪੁਰ, 12 ਜੂਨ (ਅਮਰੀਕ ਸਿੰਘ ਢੀਂਡਸਾ)- ਵਾਤਾਵਰਨ ਦੇ ਗੰਧਲੇਪਣ ਦਾ ਡੰਕਾ ਠੋਕ ਵਜਾ ਕੇ ਵਜਾਇਆ ਜਾ ਰਿਹਾ ਹੈ ਜਿਸ ਪ੍ਰਤੀ ਲੋਕਾਂ ਵਿਚ ਥੋੜੀ ਬਹੁਤ ਚੇਤਨਤਾ ਜਰੂਰ ਆਈ ਹੈ | ਪਰ ਇਸ ਦੇ ਨਾਲ ਹੀ ਇਕ ਹੋਰ ਬੜਾ ਮਾਰੂ ਪ੍ਰਦੂਸ਼ਣ ਜੋ ਲੋਕਾਂ ਨੂੰ ਬੋਲੇਪਨ ਦੀ ਕਗਾਰ 'ਤੇ ...

ਪੂਰੀ ਖ਼ਬਰ »

ਸਮੂਹ ਬੀ.ਈ.ਈਜ਼ ਤੇ ਐਲ.ਐਚ.ਵੀਜ਼ ਦੀ ਮੀਟਿੰਗ

ਨਵਾਂਸ਼ਹਿਰ, 12 ਜੂਨ (ਗੁਰਬਖਸ਼ ਸਿੰਘ ਮਹੇ)-ਡਾ: ਸੁਖਵਿੰਦਰ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਦੀ ਪ੍ਰਧਾਨਗੀ ਹੇਠ ਦਫ਼ਤਰ ਸਿਵਲ ਸਰਜਨ ਨਵਾਂਸ਼ਹਿਰ ਵਿਖੇ ਸਮੂਹ ਬਲਾਕ ਐਕਸਟੈਨਸ਼ਨ ਐਜੂਕੇਟਰ ਅਤੇ ਐਲ.ਐਚ.ਵੀਜ਼ ਦੀ ਮੀਟਿੰਗ ਹੋਈ | ਇਸ ਮੀਟਿੰਗ ਵਿਚ ਵੱਖ ਵੱਖ ...

ਪੂਰੀ ਖ਼ਬਰ »

ਭਲਵਾਨ ਜਾਡਲਾ ਆਲ ਇੰਡੀਆ ਦੇ ਚੇਅਰਮੈਨ ਨਿਯੁਕਤ

ਬੰਗਾ, 12 ਜੂਨ (ਜਸਬੀਰ ਸਿੰਘ ਨੂਰਪੁਰ)-ਇੰਟਰ ਨੈਸ਼ਨਲ ਫੈਡਰੇਸ਼ਨ ਆਫ਼ ਬਾਡੀ ਬਿਲਡਿੰਗ ਤੇ ਫਿਟਨਸ ਐਸੋਸੀਏਸ਼ਨ ਵਲੋਂ ਭਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ ਨੂੰ ਭਾਰਤ ਦਾ ਕੌਮੀ ਚੇਅਰਮੈਨ ਨਿਯੁਕਤ ਕੀਤਾ | ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਚੌਧਰੀ ਪਰਵਿੰਦਰ ਪਨਵਰ ...

ਪੂਰੀ ਖ਼ਬਰ »

ਬੁਰਜ ਟਹਿਲ ਦਾਸ ਵਿਖੇ ਇਕ ਵਿਅਕਤੀ ਨੂੰ ਹਮਲਾ ਕਰ ਕੇ ਕੀਤਾ ਜ਼ਖ਼ਮੀ

ਉੜਾਪੜ/ਲਸਾੜਾ, 12 ਜੂਨ (ਲਖਵੀਰ ਸਿੰਘ ਖੁਰਦ)- ਬਲਾਕ ਔੜ ਦੇ ਪਿੰਡ ਬੁਰਜ ਟਹਿਲ ਦਾਸ ਵਿਖੇ ਖੇਤਾਂ ਤੋਂ ਕੰਮ ਕਰਕੇ ਆਉਂਦੇ ਕਿਸਾਨ ਨੂੰ ਕੁਝ ਨੌਜਵਾਨਾਂ ਵਲੋਂ ਇਕੱਲਾ ਵੇਖ ਕੇ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀਂ ਕਰਨ ਦਾ ਸਮਾਚਾਰ ...

ਪੂਰੀ ਖ਼ਬਰ »

ਪਿੰਡ ਬਛੌੜੀ ਦੇ ਗੁਰੂ ਘਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਦੀ ਬੇਅਦਬੀ-ਕਥਿਤ ਦੋਸ਼ੀ ਗਿ੍ਫ਼ਤਾਰ

ਭੱਦੀ/ਬਲਾਚੌਰ, 12 ਜੂਨ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਸ਼੍ਰੋਮਣੀ ਕਮੇਟੀ ਅਧੀਨ ਗੁਰਦੁਆਰਾ ਧਰਮਸ਼ਾਲਾ ਪਿੰਡ ਬਛੌੜੀ (ਬਲਾਚੌਰ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਮੰਦਰ 'ਚ ਚੋਰਾਂ ਵਲੋਂ ਗੋਲਕ ਭੰਨ ਕੇ ਨਕਦੀ ਚੋਰੀ

ਮੁਕੰਦਪੁਰ, 12 ਜੂਨ (ਅਮਰੀਕ ਸਿੰਘ ਢੀਂਡਸਾ)- ਪਿੰਡ ਹਕੀਮਪੁਰ ਵਿਖੇ ਚੋਰਾਂ ਵਲੋਂ ਮੰਦਰ ਬਾਬਾ ਬਾਲਕ ਨਾਥ ਦੇ ਖਜਾਨੇ ਦਾ ਤਾਲਾ ਭੰਨ ਕੇ ਉਸ ਵਿਚੋਂ ਦਾਨ ਕੀਤੀ ਮਾਇਆ ਚੋਰੀ ਕਰ ਲੈਣ ਦੀ ਖਬਰ ਹੈ | ਇਸ ਸਬੰਧੀ ਰਾਜੀਵ ਸ਼ਰਮਾ ਨੇ ਦੱਸਿਆ ਕਿ ਰਾਤ ਨੂੰ ਚੋਰਾਂ ਵਲੋਂ ਤੋੜੀ ...

ਪੂਰੀ ਖ਼ਬਰ »

ਕੈਨੇਡਾ ਭੇਜਣ ਦੇ ਨਾਂਅ 'ਤੇ 6 ਲੱਖ 60 ਹਜ਼ਾਰ ਦੀ ਠੱਗੀ ਮਾਰਨ ਵਾਲੇ ਏਜੰਟ ਿਖ਼ਲਾਫ਼ ਪਰਚਾ ਦਰਜ

ਬਹਿਰਾਮ, 12 ਜੂਨ (ਨਛੱਤਰ ਸਿੰਘ ਬਹਿਰਾਮ)- ਦਫ਼ਤਰ ਸੀਨੀਅਰ ਪੁਲਿਸ ਕਪਤਾਨ ਪੀ.ਸੀ. ਬ੍ਰਾਂਚ ਸ਼ਹੀਦ ਭਗਤ ਸਿੰਘ ਨਗਰ ਵਿਖੇ ਦਰਖਾਸਤ ਨੰਬਰ 312 ਜੋ ਰਾਮ ਦਾਸ ਉਰਫ ਆਰ.ਡੀ. ਰਾਮਾ ਪੁੱਤਰ ਸਵ: ਦੌਲਤ ਰਾਮ ਵਾਸੀ ਪਿੰਡ ਢੱਕ ਪੰਡੋਰੀ ਤਹਿ: ਫਗਵਾੜਾ ਜਿਲ੍ਹਾ ਕਪੂਰਥਲਾ ਨੇ ਦਿੱਤੀ ...

ਪੂਰੀ ਖ਼ਬਰ »

ਦੋ ਕਾਰਾਂ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ, ਦੋ ਜ਼ਖ਼ਮੀ

ਰੈਲਮਾਜਰਾ, 12 ਜੂਨ (ਸੁਭਾਸ਼ ਟੌਾਸਾ, ਰਾਕੇਸ਼ ਰੋਮੀ)- ਰੋਪੜ ਬਲਾਚੌਰ ਕੌਮੀ ਸੜਕ 'ਤੇ ਪਿੰਡ ਰਾਏਪੁਰ ਨੇੜੇ ਬੀਤੀ ਰਾਤ ਦੋ ਕਾਰਾਂ ਦੀ ਟੱਕਰ ਦੀ ਆਹਮੋ ਸਾਹਮਣੇ ਜ਼ੋਰਦਾਰ ਟੱਕਰ ਹੋ ਗਈ | ਜਿਸ ਵਿਚ ਦੋਵਾਂ ਕਾਰਾਂ ਵਿਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਵਿਅਕਤੀ ...

ਪੂਰੀ ਖ਼ਬਰ »

ਮੰਦਰ 'ਚੋਂ ਮੋਟਰਸਾਈਕਲ ਚੋਰੀ

ਔੜ, 12 ਜੂਨ (ਗੁਰਨਾਮ ਸਿੰਘ ਗਿਰਨ)- ਬਾਬਾ ਧਰਮ ਗਿਰ ਮੰਦਰ ਵਿਖੇ ਇਕ ਦੁਕਾਨਦਾਰ ਦਾ ਮੋਟਰਸਾਈਕਲ ਦਿਨ ਦਿਹਾੜੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮੋਟਰਸਾਈਕਲ ਦੇ ਮਾਲਕ ਸੁਖਵਿੰਦਰ ਰਾਮ ਪੁੱਤਰ ਤਰਸੇਮ ਲਾਲ ਵਾਸੀ ਪਿੰਡ ਮਾਹਿਲ ਖ਼ੁਰਦ ਹਾਲ ਵਾਸੀ ਔੜ ਨੇ ...

ਪੂਰੀ ਖ਼ਬਰ »

ਸੂੰਢ ਸੰਸਥਾ ਦੇ ਬਾਹਰ ਸ਼ੈਡ ਨਾ ਹੋਣ ਕਰਕੇ ਸਿੱਖਿਆਰਥੀ ਧੁੱਪੇ ਛੱਲੀ ਵਾਂਗ ਭੁੱਜਣ ਲਈ ਮਜਬੂਰ

ਸੰਧਵਾਂ, 12 ਜੂਨ (ਪ੍ਰੇਮੀ ਸੰਧਵਾਂ)- ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਸੂੰਢ 'ਚ 325 ਦੇ ਕਰੀਬ ਸਿੱਖਿਆਰਥੀ ਵੱਖ-ਵੱਖ ਟਰੇਡਾਂ 'ਚ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਲਈ ਆਉਂਦੇ ਹਨ ਪਰ ਸੰਸਥਾ ਦੇ ਬਾਹਰ ਸ਼ੈਡ ਨਾ ਹੋਣ ਕਰਕੇ ਉਨ੍ਹਾਂ ਨੂੰ ਬੱਸ ਦੀ ਉਡੀਕ ਕਰਨ ਵੇਲੇ ਅੱਤ ਦੀ ...

ਪੂਰੀ ਖ਼ਬਰ »

ਡੇਰਾ ਦੁੱਧਾਧਾਰੀ ਦਰਬਾਰ 'ਤੇ ਸਾਲਾਨਾ ਜੋੜ ਮੇਲਾ

ਘੁੰਮਣਾ, 12 ਜੂਨ (ਮਹਿੰਦਰ ਪਾਲ ਸਿੰਘ)- ਪਿੰਡ ਮਹੰਤ ਗੁਰਬਚਨ ਦਾਸ ਨਗਰ ਵਿਖੇ ਡੇਰਾ ਦੁੱਧਾਧਾਰੀ ਗੱਦੀ ਨਸ਼ੀਨ ਸੰਤ ਪ੍ਰੇਮ ਦਾਸ ਦੀ ਰਹਿਨੁਮਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਧੂਣੇ ਦਾ ਮੇਲਾ ਮਨਾਇਆ ਗਿਆ | ਹਵਨ ਯੱਗ ਕਰਨ ਉਪਰੰਤ ਗਾਇਕਾ ਬਲਵੀਰ ਰਾਗਣੀ ...

ਪੂਰੀ ਖ਼ਬਰ »

ਸਾਧੂ ਸਿੰਘ ਅਕੈਡਮੀ ਦੇ ਖਿਡਾਰੀਆਂ ਦੀ ਬੈਡਮਿੰਟਨ 'ਚ ਬੱਲੇ-ਬੱਲੇ

ਮੁਕੰਦਪੁਰ, 12 ਜੂਨ (ਅਮਰੀਕ ਸਿੰਘ ਢੀਂਡਸਾ)- ਸਵਰਗੀ ਮਹਾਂ ਸਿੰਘ ਦਿਉਲ ਯਾਦਗਾਰੀ ਸ਼ਹੀਦ ਭਗਤ ਸਿੰਘ ਨਗਰ ਦੁਆਰਾ ਕਰਵਾਏ ਗਏ ਬੈਡਮਿੰਟਨ ਟੂਰਨਾਮੈਂਟ ਵਿਚ ਸਾਧੂ ਸਿੰਘ ਸ਼ੇਰ ਗਿੱਲ ਅਕੈਡਮੀ ਦੇ ਵਿਦਿਆਰਥੀਆਂ ਵਲੋਂ ਪਹਿਲੀਆਂ ਪੁਜੀਸ਼ਨਾਂ ਲੈ ਕੇ ਅਦਾਰੇ ਦਾ ਨਾਂਅ ...

ਪੂਰੀ ਖ਼ਬਰ »

ਜੀ. ਓ. ਜੀਜ਼ ਵਲੋਂ ਰਿਪੋਰਟ ਕੀਤੀਆਂ ਸਮੱਸਿਆਵਾਂ ਦੇ ਨਿਪਟਾਰੇ 'ਚ ਜ਼ਿਲ੍ਹਾ ਪੰਜਵੇਂ ਸਥਾਨ 'ਤੇ

ਨਵਾਂਸ਼ਹਿਰ, 12 ਜੂਨ (ਗੁਰਬਖਸ਼ ਸਿੰਘ ਮਹੇ)- ਜੀ.ਓ.ਜੀਜ਼ (ਖ਼ੁਸ਼ਹਾਲੀ ਦੇ ਰਾਖਿਆਂ) ਵਲੋਂ ਰਿਪੋਰਟ ਕੀਤੇ ਮਾਮਲਿਆਂ ਦੇ ਨਿਪਟਾਰੇ ਵਿਚ ਭਾਵੇਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਰਾਜ ਵਿਚ ਪੰਜਵੇਂ ਸਥਾਨ 'ਤੇ ਹੈ ਪਰ ਸਮੂਹ ਵਿਭਾਗਾਂ ਨੂੰ ਰਿਪੋਰਟ ਕੀਤੇ ਮਾਮਲਿਆਂ ਦੇ ...

ਪੂਰੀ ਖ਼ਬਰ »

ਨਕਲੀ ਪਸ਼ੂ ਡਾਕਟਰਾਂ ਦੀ ਭਰਮਾਰ ਕਾਰਨ ਪਸ਼ੂਆਂ ਦੀ ਜ਼ਿੰਦਗੀ ਵੀ ਪੈ ਰਹੀ ਹੈ ਖ਼ਤਰੇ 'ਚ

ਰੱਤੇਵਾਲ, 12 ਜੂਨ, (ਜੋਨੀ ਭਾਟੀਆ)- ਦਿਨੋਂ-ਦਿਨ ਸਰਕਾਰੀ ਜਾਂ ਪੜ੍ਹੇ-ਲਿਖੇ ਪਸ਼ੂ ਡਾਕਟਰਾਂ ਦੀ ਘਾਟ ਕਾਰਨ ਅੱਜ ਪਸ਼ੂ ਪਾਲਕਾਂ ਨੂੰ ਪ੍ਰਾਈਵੇਟ ਤੌਰ 'ਤੇ ਬਣੇ ਜਣੇ-ਖਣੇ ਜਾਂ ਝੋਲਾ ਚੁੱਕ ਡੰਗਰ ਡਾਕਟਰਾਂ ਤੋਂ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਕਿਉਂਕਿ ਸਰਕਾਰੀ ...

ਪੂਰੀ ਖ਼ਬਰ »

ਮਹਿਫਲ-ਏ-ਕੱਵਾਲ 16 ਨੂੰ ਤੇ ਭੰਡਾਰਾ 17 ਨੂੰ

ਬਹਿਰਾਮ, 12 ਜੂਨ (ਨਛੱਤਰ ਸਿੰਘ ਬਹਿਰਾਮ)- ਫ਼ਕੀਰਾਂ ਦੀ ਰੂਹ ਦੀ ਖੁਰਾਕ ਸਲਾਨਾ 'ਮਹਿਫਲ-ਏ -ਕਵਾਲ' ਸਿੱਧ ਬਾਬਾ ਬਾਲਕ ਨਾਥ ਮੰਦਰ ਲਲਵਾਣ ਵਿਖੇ ਭਗਤ ਸੋਢੀ ਰਾਮ ਦੀ ਰਹਿਨੁਮਈ ਹੇਠ 16 ਜੂਨ ਨੂੰ ਦੇਰ ਰਾਤ ਤੱਕ ਨਾਮਵਰ ਕਵਾਲ ਪਾਰਟੀਆਂ ਪੇਸ਼ ਕਰਨਗੀਆਂ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਮੁਕੰਦਪੁਰ ਵਿਖੇ ਨਸ਼ਿਆਂ ਿਖ਼ਲਾਫ਼ ਨੁੱਕੜ ਨਾਟਕ

ਮੁਕੰਦਪੁਰ, 12 ਜੂਨ (ਅਮਰੀਕ ਸਿੰਘ ਢੀਂਡਸਾ, ਦੇਸ ਰਾਜ ਬੰਗਾ)- ਮੁਕੰਦਪੁਰ ਵਿਖੇ ਨਸ਼ਿਆਂ ਖਿਲਾਫ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਮੁੱਖ ਮਹਿਮਾਨ ਹਰੀਸ਼ ਦਿਆਮਾ ਐਸ.ਪੀ (ਹੈਡਕੁਆਟਰ) ਕਮ-ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਆਮ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾ ਕੇ ਨਸ਼ਿਆਂ ਦਾ ਸੇਵਨ ਨਾ ਕਰਨ ਬਾਰੇ ਜਾਗਰੂਕ ਕਰਕੇ ਅਜਿਹੀਆਂ ਬੁਰਾਈਆਂ ਨੂੰ ਸਮਾਜ ਵਿਚੋਂ ਖਤਮ ਕਰਨਾ ਹੈ | ਉਨ੍ਹਾਂ ਸੈਮੀਨਾਰ ਵਿਚ ਹਾਜ਼ਰ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਖਾਤਮੇ ਲਈ ਪੁਲਿਸ ਵਿਭਾਗ ਨੂੰ ਵੱਧ ਤੋ ਵੱਧ ਸਹਿਯੋਗ ਦੇ ਕੇ ਨਸ਼ਾ ਕਰਨ ਵਾਲੇ ਜਾਂ ਵੇਚਣ ਵਾਲਿਆਂ ਦੇ ਨਾਂ ਦੱਸੇ ਜਾਣ ਤਾਂ ਜੋ ਉਨ੍ਹਾਂ ਦੇ ਖਿਲ਼ਾਫ ਕਾਨੂੰਨੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾ ਸਕੇ | ਏ.ਐਸ.ਪੀ. ਬੰਗਾ ਸਰਤਾਜ ਸਿੰਘ ਅਤੇ ਡੀ.ਐਸ.ਪੀ. (ਐਚ) ਗੁਰਪ੍ਰੀਤ ਸਿੰਘ ਨੇ ਵੀ ਇਸ ਮੌਕੇ ਆਪਣੇ ਵਿਚਾਰ ਰੱਖੇ | ਪ੍ਰੋਗਰਾਮ ਦੀ ਸ਼ੁਰੂਆਤ ਵਿਚ ਸਾਂਝ ਕੇਂਦਰ ਮੁਕੰਦਪੁਰ ਤੇ ਟੈ੍ਰਫਿਕ ਐਜੂਕੇਸ਼ਨ ਸੈੱਲ ਵਲੋਂ ਹਾਜਰੀਨ ਨੂੰ ਸਾਂਝ ਕੇਂਦਰ ਦੀਆਂ ਸੇਵਾਵਾਂ, ਸ਼ਕਤੀ ਐੱਪ, ਨਾਓ ਯੂਅਰ ਪੁਲਿਸ ਐਪ ਤੇ ਟੈ੍ਰਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ | ਸਮਾਗਮ ਦੌਰਾਨ ਨਹਿਰੂ ਯੁਵਾ ਕੇਂਦਰ ਨਵਾਂਸ਼ਹਿਰ ਦੀ ਟੀਮ ਵਲੋਂ ਨਸ਼ਿਆ ਖਿਲਾਫ਼ ਪੇਸ਼ ਕੀਤੇ ਗਏ ਨੁੱਕੜ ਨਾਟਕ 'ਦਮ-ਤੋੜਦੇ ਰਿਸ਼ਤੇ' ਰਾਹੀਂ ਹਾਜ਼ਰ ਲੋਕਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ, ਪਰਿਵਾਰਿਕ ਵਿਗੜਦੇ ਹਲਾਤਾਂ, ਅਪਰਾਧਿਕ ਘਟਨਾਵਾਂ ਆਦਿ ਬਾਰੇ ਇਕ ਅਸਰਦਾਇਕ ਸੁਨੇਹਾ ਦਿੱਤਾ ਗਿਆ | ਇਸ ਸੈਮੀਨਾਰ ਵਿਚ ਸਾਂਝ ਕਮੇਟੀ ਮੈਂਬਰ ਮਨਮੋਹਨ ਗੁਲਾਟੀ, ਦਰਸ਼ਨ ਦਰਦੀ, ਬਹਾਦਰ ਚੰਦ ਅਰੋੜਾ, ਨਹਿਰੂ ਯੁਵਾ ਕੇਂਦਰ ਨਵਾਂਸ਼ਹਿਰ ਦੀ ਟੀਮ ਮੈਂਬਰ ਬਲਵੰਤ ਰਾਏ, ਆਵਿੰਦਰ ਸਿੰਘ, ਕਰਮਜੀਤ ਸਿੰਘ ਪ੍ਰਧਾਨ ਸੰਕਲਪ ਸੁਸਾਇਟੀ ਪੁਲਿਸ ਵਿਭਾਗ ਤੋਂ ਏ.ਐਸ.ਆਈ ਵਿਕਰਮਜੀਤ ਸਿੰਘ, ਬਲਵਿੰਦਰ ਪਾਲ, ਰਣਜੀਤ ਸਿੰਘ, ਮੁੱਖ ਸਿਪਾਹੀ ਗੁਰਮੇਲ ਮੀਲੂ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਐਸ. ਸੀ. ਵਿਦਿਆਰਥੀਆਂ ਵਿਰੋਧੀ ਸਕਾਲਰਸ਼ਿਪ ਸਕੀਮ ਵਾਪਸ ਨਾ ਲਈ ਤਾਂ ਹੋਵੇਗਾ ਵਿਆਪਕ ਅੰਦੋਲਨ-ਸੰਤ ਸਮਾਜ

ਜਲੰਧਰ, 12 ਜੂਨ (ਹਰਵਿੰਦਰ ਸਿੰਘ ਫੁੱਲ)-ਐਸ. ਸੀ. ਸਕਾਲਰਸ਼ਿਪ ਸਕੀਮ ਨੂੰ ਤਰਤੀਬ ਬੰਧ ਤਰੀਕੇ ਨਾਲ ਖਤਮ ਕਰਨ ਦੀ ਕੇਂਦਰ ਸਰਕਾਰ ਦੀ ਸਾਜਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ | ਇਹ ਪ੍ਰਗਟਾਵਾ ਸੰਤ ਸਤਵਿੰਦਰ ਸਿੰਘ ਹੀਰਾ (ਰਾਸ਼ਟਰੀ ਪ੍ਰਧਾਨ ਆਅਲ ਇੰਡੀਆ ਆਦਿ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ 14 ਜੂਨ ਤੋਂ

ਨਵਾਂਸ਼ਹਿਰ, 12 ਜੂਨ (ਹਰਮਿੰਦਰ ਸਿੰਘ ਪਿੰਟੂ)- ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਰੋਡ ਵਿਖੇ 14 ਜੂਨ ਤੋਂ ਕਰਵਾਏ ਜਾ ਰਹੇ ਹਨ | ਇਸ ਸਬੰਧੀ ...

ਪੂਰੀ ਖ਼ਬਰ »

ਰੌਜ਼ਾ ਸ਼ਰੀਫ਼ ਮੰਢਾਲੀ ਨੂੰ ਜਾਂਦੀ ਸੜਕ ਦਾ ਨਿਰਮਾਣ ਜਲਦ ਹੋਵੇਗਾ-ਪੱਲੀ ਝਿੱਕੀ

ਮੇਹਲੀ, 12 ਜੂਨ (ਸੰਦੀਪ ਸਿੰਘ)- ਰੌਜ਼ਾ ਸ਼ਰੀਫ ਮੰਢਾਲੀ ਨੂੰ ਜਾਂਦੀ ਸੜਕ ਨੂੰ ਚੌੜਾ ਕਰਨ ਦਾ ਕੰਮ ਪਹਿਲ ਦੇ ਅਧਾਰ 'ਤੇ ਜਲਦ ਤੋਂ ਜਲਦ ਕਰਵਾਇਆ ਜਾਵੇਗਾ | ਇਹ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਤੇ ਹਲਕਾ ਇੰਚਾਰਜ ਸਤਵੀਰ ਸਿੰਘ ਪੱਲੀ ਝਿੱਕੀ ਨੇ ਰੌਜ਼ਾ ਸ਼ਰੀਫ ...

ਪੂਰੀ ਖ਼ਬਰ »

ਹਾਦਸਿਆਂ ਨੂੰ ਸੱਦੇ ਦੇ ਰਹੇ ਹਨ ਸੜਕਾਂ 'ਤੇ ਘੁੰਮਦੇ ਪਸ਼ੂਆਂ ਦੇ ਝੁੰਡ

ਸੜੋਆ, 12 ਜੂਨ (ਨਾਨੋਵਾਲੀਆ)- ਦਿਨ ਪ੍ਰਤੀ ਦਿਨ ਸੜਕਾਂ 'ਤੇ ਵਾਪਰ ਰਹੇ ਹਾਦਸਿਆਂ ਕਾਰਨ ਹੁਣ ਤੱਕ ਅਣਗਿਣਤ ਘਰਾਂ ਦੇ ਚਿਰਾਗ਼ ਬੁੱਝ ਚੁੱਕੇ ਹਨ, ਜਿਸ ਵੱਲ ਸਾਡੀਆਂ ਸਰਕਾਰਾਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ | ਪ੍ਰਸ਼ਾਸਨ ਵਲੋਂ ਇਨ੍ਹਾਂ ਹਾਦਸਿਆਂ 'ਤੇ ਕਾਬੂ ...

ਪੂਰੀ ਖ਼ਬਰ »

ਬੰਗਾ 'ਚ ਕਰਵਾਏ ਕ੍ਰਿਕਟ ਟੂਰਨਾਮੈਂਟ ਦੌਰਾਨ ਮੰਡੀ ਬੰਗਾ ਦੀ ਟੀਮ ਜੇਤੂ

ਬੰਗਾ, 12 ਜੂਨ (ਜਸਬੀਰ ਸਿੰਘ ਨੂਰਪੁਰ)- ਸ਼ਿਵ ਕਲੱਬ ਸਿੱਧ ਮੁਹੱਲਾ ਬੰਗਾ ਵਲੋਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ | ਮੁੱਖ ਮਹਿਮਾਨ ਵਜੋਂ ਡਾ: ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ ਪੁੱਜੇ | ਉਨ੍ਹਾਂ ਆਖਿਆ ਕਿ ਖੇਡ ਮੇਲੇ ਅਤੇ ਟੂਰਨਾਮੈਂਟ ਕਰਵਾਉਣ ਨਾਲ ...

ਪੂਰੀ ਖ਼ਬਰ »

ਸ਼ਹੀਦ ਬਾਬਾ ਧਰਮ ਸਿੰਘ ਦੀ ਬਰਸੀ 'ਤੇ ਪੋਸਟਰ ਜਾਰੀ

ਬੰਗਾ, 12 ਜੂਨ (ਜਸਬੀਰ ਸਿੰਘ ਨੂਰਪੁਰ)- ਬੰਗਾ ਵਿਖੇ ਸ਼ਹੀਦ ਬਾਬਾ ਧਰਮ ਸਿੰਘ ਦੀ ਬਰਸੀ 15 ਤੋਂ 17 ਜੂਨ ਤੱਕ ਮਨਾਈ ਜਾ ਰਹੀ ਹੈ | ਬਰਸੀ ਸਮਾਗਮ ਸਬੰਧੀ ਸਰਤਾਜ ਸਿੰਘ ਏ.ਐਸ.ਪੀ. ਵਲੋਂ ਪੋਸਟਰ ਜਾਰੀ ਕੀਤਾ ਗਿਆ | ਮੁੱਖ ਸੇਵਾਦਾਰ ਰੇਸ਼ਮ ਸਿੰਘ ਜੀਂਦੋਵਾਲ ਨੇ ਦੱਸਿਆ ਕਿ ਥਾਣਾ ...

ਪੂਰੀ ਖ਼ਬਰ »

ਕਿ੍ਕਟ ਟੂਰਨਾਮੈਂਟ ਦੇ ਉਦਘਾਟਨੀ ਮੈਚ 'ਚ ਸੂੰਢ ਨੇ ਕੋਟ ਫਤੂਹੀ ਨੂੰ ਹਰਾਇਆ

ਕਟਾਰੀਆਂ, 12 ਜੂਨ (ਨਵਜੋਤ ਸਿੰਘ ਜੱਖੂ)- ਪਿੰਡ ਚੇਤਾ 'ਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਪਹਿਲਾ ਪਿੰਡ ਪੱਧਰ ਅੰਡਰ 19 ਕਿ੍ਕਟ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸ਼ੁਰੂ ਕਰਵਾਇਆ ਗਿਆ, ਜਿਸ ਦਾ ਉਦਘਾਟਨ ਜਥੇਦਾਰ ਬਲਦੇਵ ਸਿੰਘ ਚੇਤਾ ਵਲੋਂ ਕੀਤਾ ਗਿਆ | ਉਪਰੰਤ ...

ਪੂਰੀ ਖ਼ਬਰ »

ਕੰਗਰੌੜ ਦਾ ਧਾਰਮਿਕ ਤੇ ਸੱਭਿਆਚਾਰਕ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ

ਕਟਾਰੀਆਂ, 12 ਜੂਨ (ਨਵਜੋਤ ਸਿੰਘ ਜੱਖੂੂ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਕੰਗਰੌੜ ਦੇ ਪ੍ਰਸਿੱਧ ਧਾਰਮਿਕ ਅਸਥਾਨ ਪੀਰ ਬਾਬਾ ਬਹੌਲੀ ਸ਼ਾਹ ਦੇ ਦਰਬਾਰ 'ਤੇ ਸਾਲਾਨਾ ਜੋੜ ਮੇਲਾ ਮੌਜੂਦਾ ਗੱਦੀ ਨਸ਼ੀਨ ਬਾਬਾ ਕੁਲਦੀਪ ਸਿੰਘ ਦੀ ਅਗਵਾਈ 'ਚ ਪ੍ਰਬੰਧਕ ਕਮੇਟੀ ਵਲੋਂ ...

ਪੂਰੀ ਖ਼ਬਰ »

ਬੈਂਕ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ

ਮਜਾਰੀ/ਸਾਹਿਬਾ, 12 ਜੂਨ (ਨਿਰਮਲਜੀਤ ਸਿੰਘ ਚਾਹਲ)- ਭਾਰਤੀ ਸਟੇਟ ਬੈਂਕ ਦੀ ਬਰਾਂਚ ਸਮੁੰਦੜਾ ਵਲੋਂ ਪਿੰਡ ਦਿਆਲਾ ਵਿਖੇ ਬੈਂਕ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਤੋਂ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਬਰਾਂਚ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ 'ਚ ਅਪਰਾਧਿਕ ਮਾਮਲੇ ਦਰਜ

ਨਵਾਂਸ਼ਹਿਰ, 12 ਜੂਨ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਵਲੋਂ ਵੱਖ-ਵੱਖ ਪੁਲਿਸ ਥਾਣਿਆਂ 'ਚ ਕਥਿਤ ਦੋਸ਼ੀਆਂ ਿਖ਼ਲਾਫ਼ ਅਪਰਾਧਿਕ ਮਾਮਲੇ ਦਰਜ ਕਰਨ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ. ਜਾਂਚ ਮਨਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਪੀੜਤਾ ਵਲੋਂ ਕਥਿਤ ਦੋਸ਼ੀ ਵਿਰੁੱਧ ਕਾਰਵਾਈ ਦੀ ਮੰਗ

ਨਵਾਂਸ਼ਹਿਰ, 12 ਜੂਨ (ਗੁਰਬਖਸ਼ ਸਿੰਘ ਮਹੇ)- ਪਿੰਡ ਸਲੋਹ ਦੀ ਇਕ ਔਰਤ ਨੇ ਐੱਸ.ਐੱਸ.ਪੀ. ਸਤਿੰਦਰ ਸਿੰਘ ਨੂੰ ਇਕ ਸ਼ਿਕਾਇਤ ਦੇ ਕੇ ਕਥਿਤ ਦੋਸ਼ੀ ਿਖ਼ਲਾਫ਼ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਉਕਤ ਔਰਤ ਨੇ ਦੱਸਿਆ ਕਿ ਉਹ ਥਾਣਾ ਸਿਟੀ ...

ਪੂਰੀ ਖ਼ਬਰ »

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹੇ 'ਚ ਅੱਠ ਥਾਵਾਂ ਤੋਂ ਫਲਾਂ ਦੇ ਨਮੂਨੇ ਲਏ

ਨਵਾਂਸ਼ਹਿਰ, 12 ਜੂਨ (ਗੁਰਬਖਸ਼ ਸਿੰਘ ਮਹੇ)- ਸਹਾਇਕ ਕਮਿਸ਼ਨਰ ਭੋਜਨ ਸੁਰੱਖਿਆ ਮਨੋਜ ਖੋਸਲਾ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਕੁਦਰਤੀ ਢੰਗ ਨਾਲ ਪਕਾਏ ਫਲ ਹੀ ਖਾਣ ਦੀ ਅਪੀਲ ਕਰਦਿਆਂ ਕਿਹਾ ਕਿ ਗੈਰ-ਕੁਦਰਤੀ ਢੰਗ ਨਾਲ ਪਕਾਏ ਫਲ ਮੰੂਹ ਦੇ ਅਲਸਰ, ਪੇਟ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX