ਤਾਜਾ ਖ਼ਬਰਾਂ


ਵਿਵੇਕ ਓਬਰਾਏ ਨੂੰ ਮਿਲੀ ਧਮਕੀ ਤੋਂ ਬਾਅਦ ਦਿੱਤੀ ਗਈ ਸੁਰੱਖਿਆ
. . .  1 day ago
ਮੁੰਬਈ ,22 ਮਈ - ਫ਼ਿਲਮ ਅਭਿਨੇਤਾ ਵਿਵੇਕ ਓਬਰਾਏ ਨੂੰ ਧਮਕੀ ਮਿਲਣਾ ਤੋਂ ਬਾਅਦ ਮੁੰਬਈ ਪੁਲਿਸ ਵੱਲੋਂ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ।
ਰਾਜੌਰੀ 'ਚ ਅੱਤਵਾਦੀ ਠਿਕਾਣੇ ਤੋਂ ਭਾਰੀ ਗੋਲਾ ਬਾਰੂਦ ਬਰਾਮਦ
. . .  1 day ago
ਸ੍ਰੀਨਗਰ ,22 ਮਈ -ਜੰਮੂ-ਕਸ਼ਮੀਰ ਦੇ ਰਾਜੌਰੀ ਦੇ ਚਟਿਆਰੀ ਵਣ ਖੇਤਰ 'ਚੋਂ ਅੱਤਵਾਦੀਆਂ ਦੇ ਵੱਡੇ ਅੱਡੇ ਨੂੰ ਤਬਾਹ ਕੀਤਾ ਹੈ ।ਪੁਲਿਸ ਨੂੰ ਇੱਥੋਂ ਭਾਰੀ ਮਾਤਰਾ 'ਚ ਗੋਲਾ ਬਾਰੂਦ ਮਿਲਿਆ ...
ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਸਿੱਖਿਆ ਵਿਭਾਗ ਕਰ ਰਿਹਾ ਟਾਲ-ਮਟੋਲ
. . .  1 day ago
ਮਲੌਦ, 22 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸਿੱਖਿਆ ਵਿਭਾਗ ਦੁਆਰਾ 2011 ਵਿਚ ਸ਼ੁਰੂ ਕੀਤੇ ਅਧਿਆਪਕ ਰਾਜ ਯੋਗਤਾ ਟੈਸਟ-2 ਵਿਚ ਬੈਠਣ ਵਾਲੇ ਬੇਰੁਜ਼ਗਾਰਾਂ ਵਲੋਂ ਕੁਝ ਪ੍ਰਸ਼ਨਾਂ ਸਬੰਧੀ ਪੰਜਾਬ ਹਰਿਆਣਾ ...
ਕੱਲ੍ਹ ਗੁਰਦਾਸਪੁਰ ਪਹੁੰਚਣਗੇ ਸੰਨੀ ਦਿਓਲ
. . .  1 day ago
ਰਾਜਾਸਾਂਸੀ, 22 ਮਈ (ਹੇਰ,ਖੀਵਾ)- ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਅਕਾਲੀ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ, ਜੋ ਕਿ ਪੰਜਾਬ ਦੇ ਸੱਤਵੇਂ ਅਤੇ ਅਖੀਰੀ ਪੜਾਅ ਤਹਿਤ ਆਪਣਾ ਚੋਣ ਪ੍ਰਚਾਰ ਕਰਨ ਅਤੇ ਵੱਖ-ਵੱਖ ਥਾਵਾਂ 'ਤੇ ਵੋਟਾਂ ਪੋਲ ਕਰਵਾਉਣ ਦਾ ...
ਸੜਕ ਹਾਦਸੇ 'ਚ ਇੰਜੀਨੀਅਰਿੰਗ ਕਰ ਰਹੇ ਵਿਦਿਆਰਥੀ ਦੀ ਮੌਤ
. . .  1 day ago
ਪਠਾਨਕੋਟ, 22 ਮਈ (ਸੰਧੂ)- ਪਠਾਨਕੋਟ-ਜਲੰਧਰ ਕੌਮੀ ਸ਼ਾਹ ਮਾਰਗ ਤੇ ਸਥਿਤ ਪਿੰਡ ਤਲਵਾੜਾ ਜੱਟਾ ਦੇ ਨੇੜੇ ਤੇਜ ਰਫ਼ਤਾਰ ਟਰੱਕ ਦੀ ਚਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਤੇ ਦੂਜਾ ਗੰਭੀਰ ਤੌਰ 'ਤੇ ਜ਼ਖਮੀ ਹੋ ....
ਵੜਿੰਗ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਸਬੰਧੀ ਵੀਡੀਓ ਵਾਇਰਲ ਕਰਨ 'ਤੇ ਸ਼ਨੀ ਢਿੱਲੋਂ ਖਿਲਾਫ਼ ਪਰਚਾ ਦਰਜ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਗਿੱਦੜਬਾਹਾ ਹਲਕੇ ਦੇ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਛੋਟੇ ਭਰਾ ਅਤੇ ਅਕਾਲੀ ਆਗੂ ਸੰਦੀਪ ਸਿੰਘ ਸ਼ਨੀ ਢਿੱਲੋਂ ਵੱਲੋਂ ਪਿਛਲੇ ਦਿਨੀਂ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ....
ਪਿੰਡ ਸ਼ਹੂਰਾ ਵਿਖੇ 72 ਫ਼ੀਸਦੀ ਹੋਈ ਵੋਟਿੰਗ
. . .  1 day ago
ਬੱਚੀ ਵਿੰਡ, 22 ਮਈ (ਬਲਦੇਵ ਸਿੰਘ ਕੰਬੋ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਸ਼ਹੂਰਾ ਵਿਖੇ ਬੂਥ ਨੰਬਰ 123 ਦੀ ਚੋਣ ਰੱਦ ਹੋ ਗਈ ਸੀ ਅੱਜ ਮੁੜ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਸੰਪੰਨ ਹੋ ਗਿਆ। ਇਸ ਸਬੰਧੀ ਜਾਣਕਾਰੀ ...
ਰਾਫੇਲ ਡੀਲ: ਫਰਾਂਸ 'ਚ ਭਾਰਤੀ ਟੀਮ ਦੇ ਠਿਕਾਣਿਆਂ 'ਤੇ ਘੁਸਪੈਠ ਦੀ ਕੋਸ਼ਿਸ਼
. . .  1 day ago
ਨਵੀਂ ਦਿੱਲੀ, 22 ਮਈ- ਲੋਕ ਸਭਾ ਚੋਣਾਂ ਦੇ ਦੌਰਾਨ ਹੀ ਰਾਫੇਲ ਮੁੱਦਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਫਰਾਂਸ 'ਚ ਕੁੱਝ ਅਣਪਛਾਤੇ ਤੱਤਾਂ ਵੱਲੋਂ ਭਾਰਤੀ ਰਾਫੇਲ ਪ੍ਰਾਜੈਕਟ ਟੀਮ 'ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ....
ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਗ੍ਰਹਿ ਮੰਤਰਾਲਾ ਵੱਲੋਂ ਅਲਰਟ- ਦੰਗੇ ਭੜਕਣ ਦਾ ਡਰ
. . .  1 day ago
ਨਵੀਂ ਦਿੱਲੀ, 22 ਮਈ - ਗ੍ਰਹਿ ਮੰਤਰਾਲਾ ਨੇ ਦੇਸ਼ ਦੇ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਤੇ ਡੀ.ਜੀ.ਪੀ. ਨੂੰ ਅਲਰਟ ਕੀਤਾ ਹੈ ਕਿ 23 ਮਈ ਨੂੰ ਗਿਣਤੀ ਵਾਲੇ ਦਿਨ ਦੇਸ਼ ਦੇ ਵੱਖ ਵੱਖ ਰਾਜਾਂ ਵਿਚ ਦੰਗੇ ਭੜਕ ਸਕਦੇ ਹਨ। ਗ੍ਰਹਿ ਮੰਤਰਾਲਾ ਨੇ ਰਾਜਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ 'ਚ ਕਾਨੂੰਨ...
ਧਰਮਿੰਦਰ ਨੇ ਸੁਨੀਲ ਜਾਖੜ ਦੇ ਨਾਲ ਪੁਰਾਣੇ ਰਿਸ਼ਤੇ ਬਰਕਰਾਰ ਰੱਖਣ ਲਈ ਟਵੀਟ ਰਾਹੀਂ ਭੇਜਿਆ ਪਿਆਰ ਭਰਿਆ ਸੰਦੇਸ਼
. . .  1 day ago
ਪਠਾਨਕੋਟ, 22 ਮਈ (ਸੰਧੂ) - ਸੂਬੇ ਦੀ ਸਭ ਤੋਂ ਜ਼ਿਆਦਾ ਹਾਟ ਸੀਟ ਮੰਨੀ ਜਾ ਰਹੀ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਸੀਟ 'ਤੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸਿਨੇ ਸਟਾਰ ਸੰਨੀ ਦਿਓਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦਰਮਿਆਨ...
ਭਿਆਨਕ ਸੜਕ ਹਾਦਸੇ ਵਿਚ 2 ਵਿਅਕਤੀਆਂ ਦੀ ਦਰਦਨਾਕ ਮੌਤ
. . .  1 day ago
ਰੁੜਕੀ ਕਲਾਂ 22 ਮਈ (ਜਤਿੰਦਰ ਮੰਨਵੀ) - ਆਏ ਦਿਨ ਸੜਕੀ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ ਜਿਸ ਕਰ ਕੇ ਇਨਸਾਨੀ ਜਾਨਾਂ ਤੇਜ਼ੀ ਨਾਲ ਜਾ ਰਹੀਆਂ ਹਨ ਭਾਵੇਂ ਕਿ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਲੋਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਪਰ...
ਨਜਾਇਜ਼ ਸਬੰਧ ਬਣਾਉਣ ਤੋਂ ਰੋਕਣ 'ਤੇ ਕਤਲ
. . .  1 day ago
ਫ਼ਾਜ਼ਿਲਕਾ, 22 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਦੇ ਪਿੰਡ ਖੁਈ ਖੇੜਾ ਵਿਚ ਪਤਨੀ ਨਾਲ ਨਜਾਇਜ਼ ਸਬੰਧ ਬਣਾਉਣ ਤੋਂ ਰੋਕਣ 'ਤੇ ਨੌਜਵਾਨ ਵੱਲੋਂ ਪਤੀ ਦਾ ਕਤਲ ਕਰ ਦਿੱਤੇ ਜਾਨ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਨੀਲ ਕੁਮਾਰ ਵਾਸੀ ਪਿੰਡ ਖੁਈ ਖੇੜਾ ਦਾ...
ਇੰਡੋਨੇਸ਼ੀਆ 'ਚ ਚੋਣ ਨਤੀਜਿਆਂ ਤੋਂ ਬਾਅਦ ਹੋਈ ਝੜਪ 'ਚ 6 ਮੌਤਾਂ, 200 ਜ਼ਖਮੀ
. . .  1 day ago
ਜਕਾਰਤਾ, 22 ਮਈ- ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ 'ਚ ਰਾਸ਼ਟਰਪਤੀ ਚੋਣ ਨਤੀਜਿਆਂ ਕਿ ਬਾਅਦ ਹੋਏ ਵਿਰੋਧ ਪ੍ਰਦਰਸ਼ਨਾਂ 'ਚ 6 ਲੋਕਾਂ ਦੀ ਮੌਤ ਹੋ ਗਈ ਜਦਕਿ 200 ਲੋਕ ਜ਼ਖਮੀ ਹੋਏ ਹਨ। ਇੰਡੋਨੇਸ਼ੀਆ ਡੈਮੋਕ੍ਰੇਟਿਕ ਪਾਰਟੀ ਆਫ਼ ਸਟ੍ਰਗਲ ਦੇ ਮੈਂਬਰ ਜੋਕੋ ....
ਅਰੁਣਾਚਲ ਪ੍ਰਦੇਸ਼ ਵਿਚ ਵੱਡੇ ਪੱਧਰ 'ਤੇ ਫ਼ੌਜੀ ਛਾਪੇਮਾਰੀ- ਕਿਰੇਨ ਰਿਜੀਜੂ
. . .  1 day ago
ਨਵੀਂ ਦਿੱਲੀ, 22 ਮਈ - ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਅੱਜ ਬੁੱਧਵਾਰ ਕਿਹਾ ਕਿ ਅਰੁਣਾਚਲ ਪ੍ਰਦੇਸ਼ ਵਿਚ ਅੱਤਵਾਦੀਆਂ ਖਿਲਾਫ ਵੱਡੇ ਪੱਧਰ 'ਤੇ ਫੌਜ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਥਾਨਕ ਸਮੂਹ ਵਿਦਰੋਹੀ ਕਾਰਵਾਈਆਂ ਵਿਚ ਸ਼ਾਮਲ ਹੋਣ ਤੇ ਅੱਤਵਾਦੀਆਂ...
ਇਕ ਕੁਇੰਟਲ ਚੂਰਾ ਪੋਸਤ ਤੇ ਅਫ਼ੀਮ ਸਮੇਤ ਦੋ ਕਾਬੂ
. . .  1 day ago
ਜਲੰਧਰ, 22 ਮਈ - ਥਾਣਾ ਮਕਸੂਦਾਂ ਦੀ ਪੁਲਿਸ ਨੇ ਅਮਾਨਤਪੁਰ ਨੇੜੇ ਕੀਤੀ ਗਈ ਨਾਕੇਬੰਦੀ ਦੌਰਾਨ 2 ਕਿੱਲੋ 550 ਗਰਾਮ ਅਫ਼ੀਮ ਤੇ ਇਕ ਕੁਇੰਟਲ ਡੋਡੇ ਚੂਰਾ ਪੋਸਤ ਸਮੇਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ...
ਰਾਫੇਲ ਸੌਦਾ: ਪ੍ਰਸ਼ਾਂਤ ਭੂਸ਼ਨ ਅਤੇ ਹੋਰ ਪਟੀਸ਼ਨਰਾਂ ਨੇ ਸੁਪਰੀਮ ਕੋਰਟ 'ਚ ਰੱਖਿਆ ਆਪਣਾ ਪੱਖ
. . .  1 day ago
ਕੁਲਗਾਮ ਮੁੱਠਭੇੜ 'ਚ ਮਾਰੇ ਗਏ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ- ਡੀ.ਜੀ.ਆਈ
. . .  1 day ago
ਕੋਹਲੀ ਇਕੱਲੇ ਵਿਸ਼ਵ ਕੱਪ ਨਹੀਂ ਜਿਤਵਾ ਸਕਦੇ - ਤੇਂਦੁਲਕਰ
. . .  1 day ago
ਸੁਪਰੀਮ ਕੋਰਟ ਨੇ ਭਾਜਪਾ ਉਮੀਦਵਾਰ ਦੀ ਗ੍ਰਿਫ਼ਤਾਰੀ 'ਤੇ 28 ਮਈ ਤੱਕ ਲਗਾਈ ਰੋਕ
. . .  1 day ago
ਔਜਲਾ ਨੇ ਪੋਲਿੰਗ ਬੂਥ ਦਾ ਲਿਆ ਜਾਇਜ਼ਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 31 ਜੇਠ ਸੰਮਤ 550

ਪਟਿਆਲਾ

ਭੇਦ-ਭਾਵ ਅਤੇ ਵਾਧੂ ਸਮਾਂ ਕੰਮ ਲੈਣ ਦੇ ਰੋਸ ਵਜੋਂ ਸਾਈਕਲ ਫੈਕਟਰੀ ਦੇ ਮਜ਼ਦੂਰਾਂ ਵਲੋਂ ਧਰਨਾ

ਘਨੌਰ, 12 ਜੂਨ (ਬਲਜਿੰਦਰ ਸਿੰਘ ਗਿੱਲ)-ਪਿੰਡ ਸੰਧਾਰਸੀ ਵਿਖੇ ਸਥਿਤ ਟੀ.ਆਈ. ਸਾਈਕਲ ਫ਼ੈਕਟਰੀ ਇਕ ਵਾਰ ਫਿਰ ਤੋਂ ਵਿਵਾਦਾਂ ਦੇ ਘੇਰੇ ਵਿਚ ਘਿਰ ਗਈ ਹੈ | ਮਾਮਲਾ ਫ਼ੈਕਟਰੀ ਵਿਚ ਕੰਮ ਕਰਦੇ ਮਜ਼ਦੂਰਾਂ ਵਲੋਂ ਮੰਗਾਂ ਨੂੰ ਲੈ ਕੇ ਕੀਤੇ ਗਏ ਰੋਸ ਪ੍ਰਦਰਸ਼ਨ ਦਾ, ਜਿਸ ਵਿਚ ...

ਪੂਰੀ ਖ਼ਬਰ »

ਨਗਰ ਨਿਗਮ ਵਲੋਂ ਹਾਊਸ ਤੇ ਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਵਿਰੁੱਧ ਕਾਰਵਾਈ-10 ਦੁਕਾਨਾਂ ਕੀਤੀਆਂ ਸੀਲ

ਪਟਿਆਲਾ, 12 ਜੂਨ (ਗੁਰਪ੍ਰੀਤ ਸਿੰਘ ਚੱਠਾ)-ਨਗਰ ਨਿਗਮ ਪਟਿਆਲਾ ਦੇ ਸੰਯੁਕਤ ਕਮਿਸ਼ਨਰ ਸ੍ਰੀ ਅੰਕੁਰ ਮਹਿੰਦਰੂ ਨੇ ਅੱਜ ਇਥੇ ਦੱਸਿਆ ਕਿ ਜਿਨ੍ਹਾਂ ਅਦਾਰਿਆਂ/ਯੂਨਿਟਾਂ ਨੇ ਆਪਣੇ ਅਦਾਰੇ ਜਾਂ ਯੂਨਿਟ ਦਾ ਹਾਊਸ ਟੈਕਸ/ਪ੍ਰਾਪਰਟੀ ਟੈਕਸ ਦਾ ਬਕਾਇਆ ਨਗਰ ਨਿਗਮ ਕੋਲ ਜਮਾਂ ...

ਪੂਰੀ ਖ਼ਬਰ »

ਹਲਕਾ ਸ਼ੁਤਰਾਣਾ ਵਿਖੇ ਸਟਾਫ਼ ਦੀ ਵੱਡੀ ਘਾਟ ਨਾਲ ਜੂਝ ਰਿਹਾ ਪਾਵਰਕਾਮ ਵਿਭਾਗ, ਬਿਜਲੀ ਲਾਈਨਾਂ ਦੀ ਮੁਰੰਮਤ ਦਾ ਖ਼ੁਦ ਕੰਮ ਕਰ ਰਹੇ ਕਿਸਾਨ

ਬਲਦੇਵ ਸਿੰਘ ਮਹਿਰੋਕ ਸ਼ੁਤਰਾਣਾ, 12 ਜੂਨ-ਪੰਜਾਬ ਵਿਚ ਲਗਪਗ ਸਾਰੇ ਹੀ ਸਰਕਾਰੀ ਅਦਾਰਿਆਂ ਦੇ ਦਫ਼ਤਰਾਂ ਵਿਚ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਵੱਡੀ ਤਾਦਾਦ 'ਚ ਅਸਾਮੀਆਂ ਖ਼ਾਲੀ ਪਈਆਂ ਹਨ ਜਿਸ ਕਰਕੇ ਹਰੇਕ ਸਰਕਾਰੀ ਦਫ਼ਤਰ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ ...

ਪੂਰੀ ਖ਼ਬਰ »

2 ਘਰਾਂ 'ਚ ਚੋਰਾਂ ਵਲੋਂ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ

ਰਾਜਪੁਰਾ, 12 ਜੂਨ (ਜੀ.ਪੀ. ਸਿੰਘ, ਰਣਜੀਤ ਸਿੰਘ)-ਨੇੜਲੇ ਪਿੰਡ ਖੇੜੀ ਗੰਡਿਆਂ ਦੇ 2 ਘਰਾਂ 'ਚੋਂ ਚੋਰ ਲੰਘੇ ਦਿਨੀਂ ਸੋਨੇ ਅਤੇ ਚਾਂਦੀ ਦੇ ਗਹਿਣੇ ਤੇ ਨਗਦੀ ਚੋਰੀ ਕਰਕੇ ਲੈ ਗਏ | ਜਿਸ 'ਤੇ ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਕੇਸ ਦਰਜ ਕਰਕੇ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਲਈ ਜ਼ਿਲ੍ਹਾ ਪੱਧਰੀ ਸਵੀਪ ਕੋਰ ਕਮੇਟੀ ਦਾ ਗਠਨ

ਪਟਿਆਲਾ, 12 ਜੂਨ (ਜ.ਸ. ਢਿੱਲੋਂ)-ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਸਭਾ ਚੋਣਾਂ 2019 ਲਈ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤ 'ਤੇ ਜ਼ਿਲ੍ਹਾ ਪੱਧਰੀ ਸਵੀਪ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਸਵੀਪ ਇਕ ਬਹੁ-ਮੰਤਵੀ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌ ਾਦਾ ਵਲੋਂ ਸਟੇਟ ਬੈਂਕ ਆਫ਼ ਇੰਡੀਆ ਅੱਗੇ ਰੋਸ ਧਰਨਾ

ਪਟਿਆਲਾ, 12 ਜੂਨ (ਅ.ਸ. ਆਹਲੂਵਾਲੀਆ)-ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਾਦਾ ਵਲੋਂ ਸਟੇਟ ਬੈਂਕ ਆਫ਼ ਇੰਡੀਆ ਦੇ ਮਾਲ ਰੋਡ ਪਟਿਆਲਾ ਵਿਖੇ ਸਥਿਤ ਜ਼ੋਨਲ ਦਫ਼ਤਰ ਅੱਗੇ ਬੈਂਕ ਦਾ ਮੁੱਖ ਗੇਟ ਬੰਦ ਕਰਕੇ ਰੋਸ ਧਰਨਾ ਦਿੱਤਾ ਗਿਆ | ਵੱਡੀ ਗਿਣਤੀ ਕਿਸਾਨਾਂ ਵਿਚ ਬੈਂਕ ...

ਪੂਰੀ ਖ਼ਬਰ »

276 ਬੋਤਲਾਂ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਸਣੇ ਦੋ ਕਾਬੂ

ਰਾਜਪੁਰਾ, 12 ਜੂਨ (ਜੀ.ਪੀ. ਸਿੰਘ, ਰਣਜੀਤ ਸਿੰਘ)-ਥਾਣਾ ਸ਼ੰਭੂ ਦੀ ਪੁਲਿਸ ਨੇ ਕੌਮੀ ਸ਼ਾਹ ਮਾਰਗ 'ਤੇ ਨਾਕਾਬੰਦੀ ਦੌਰਾਨ ਇਕ ਕਾਰ ਵਿਚੋਂ 276 ਬੋਤਲਾਂ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਬਰਾਮਦ ਕਰਕੇ ਦੋ ਕਾਰ ਸਵਾਰਾਂ ਨੂੰ ਕਾਬੂ ਕੀਤਾ ਹੈ | ਥਾਣਾ ਸ਼ੰਭੂ ਦੇ ਮੁਖੀ ਇੰਸਪੈਕਟਰ ...

ਪੂਰੀ ਖ਼ਬਰ »

ਸਾਫ਼-ਸੁਥਰੇ ਖਾਣ-ਪੀਣ ਵਾਲੇ ਪਦਾਰਥ ਮੁਹੱਈਆ ਕਰਵਾਏਗਾ ਜ਼ਿਲ੍ਹਾ ਪ੍ਰਸ਼ਾਸਨ-ਕੁਮਾਰ ਅਮਿੱਤ

ਪਟਿਆਲਾ, 12 ਜੂਨ (ਮਨਦੀਪ ਸਿੰਘ ਖਰੋੜ)-ਲੋਕਾਂ ਦੀ ਤੰਦਰੁਸਤੀ ਬਹਾਲ ਰੱਖਣ ਅਤੇ ਉਨ੍ਹਾਂ ਨੂੰ ਖਾਣ ਪੀਣ ਲਈ ਮਿਆਰੀ ਤੇ ਸਾਫ਼ ਸੁਥਰੀ ਸਮਗਰੀ ਮੁਹੱਈਆ ਕਰਵਾਉਣ ਸਮੇਤ ਲੋਕਾਂ ਨੂੰ ਖਾਣ ਯੋਗ ਪਦਾਰਥਾਂ ਦੀ ਸੁਰੱਖਿਆ ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੀਆਂ ...

ਪੂਰੀ ਖ਼ਬਰ »

ਮੋਬਾਈਲ ਤੇ ਇੰਟਰਨੈੱਟ ਨੇ ਨੌਜਵਾਨਾਂ ਨੂੰ ਕਦਰਾਂ ਕੀਮਤਾਂ ਤੋਂ ਕੀਤਾ ਦੂਰ-ਸ਼ਫੀ ਮੁਹੰਮਦ ਮੂੰਗੋ

ਨਾਭਾ, 12 ਜੂਨ (ਅਮਨਦੀਪ ਸਿੰਘ ਲਵਲੀ)-ਉਨਤੀ ਦੇ ਇਸ ਵਿਗਿਆਨਕ ਯੁੱਗ ਵਿਚ ਨੌਜਵਾਨੀ ਦਿਸ਼ਾਹੀਣ ਹੋ ਕੇ ਆਪਣੇ ਮੂਲ ਵਿਰਸੇ ਤੋਂ ਲਗਾਤਾਰ ਦੂਰ ਹੁੰਦੀ ਜਾ ਰਹੀ ਹੈ | ਮੋਬਾਈਲ 'ਤੇ ਇੰਟਰਨੈੱਟ ਦੀ ਦੁਰਵਰਤੋਂ ਨੇ ਨੌਜਵਾਨਾਂ ਨੂੰ ਸਮਾਜਿਕ ਕਦਰਾਂ ਕੀਮਤਾਂ ਤੋਂ ਕੋਹਾਂ ਦੂਰ ...

ਪੂਰੀ ਖ਼ਬਰ »

ਖੇਡਾਂ ਨੌਜਵਾਨਾਂ ਨੂੰ ਚੰਗਾ ਇਨਸਾਨ ਤੇ ਜ਼ਿੰਮੇਵਾਰ ਨਾਗਰਿਕ ਬਣਾਉਂਦੀਆਂ-ਚੰਦੂਮਾਜਰਾ

ਦੇਵੀਗੜ੍ਹ, 12 ਜੂਨ (ਰਾਜਿੰਦਰ ਸਿੰਘ ਮੌਜੀ)-ਸਪੋਰਟਸ ਕਲੱਬ ਪਿੰਡ ਤਾਜਲਪੁਰ ਵਲੋਂ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਨਾਈਟ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਪਿੰਡਾਂ ਦੀਆਂ ਕਿ੍ਕਟ ਟੀਮਾਂ ਨੇ ਭਾਗ ਲਿਆ | ਟੂਰਨਾਮੈਂਟ ਦੇ ਆਖ਼ਰੀ ਰਾਤ ਹਲਕਾ ਸਨੌਰ ...

ਪੂਰੀ ਖ਼ਬਰ »

ਬਾਬਾ ਸ਼ੰਕਰ ਗਿਰ ਔਲੀਆ ਦੀ ਬਰਸੀ ਮਨਾਈ

ਦੇਵੀਗੜ੍ਹ, 12 ਜੂਨ (ਮੁਖ਼ਤਿਆਰ ਸਿੰਘ ਨੌਗਾਵਾਂ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਥਾਣਾ ਜੁਲਕਾਂ ਵਿਖੇ ਐਸ.ਐਚ.ਓ. ਹਰਬਿੰਦਰ ਸਿੰਘ ਦੀ ਅਗਵਾਈ ਹੇਠ ਬਾਬਾ ਸ਼ੰਕਰ ਗਿਰ ਔਲੀਆ ਦੀ ਬਰਸੀ ਨੰੂ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਥੇ ਡੇਰਾ ਬਾਬਾ ਸ਼ੰਕਰ ਗਿਰ ਔਲੀਆ ...

ਪੂਰੀ ਖ਼ਬਰ »

ਹੈਰੀਮਾਨ, ਬਡੰੂਗਰ ਅਤੇ ਹੋਰ ਵੱਖ-ਵੱਖ ਪਾਰਟੀ ਦੇ ਆਗੂਆਂ ਨੇ ਨੌਗਾਵਾਂ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਡਕਾਲਾ, 12 ਜੂਨ (ਮਾਨ)-ਅਜੀਤ ਦੇ ਸੀਨੀਅਰ ਪੱਤਰਕਾਰ ਅਤੇ ਹਲਕਾ ਸਨੌਰ ਪੈ੍ਰੱਸ ਕਲੱਬ ਦੇ ਪ੍ਰਧਾਨ ਮੁਖ਼ਤਿਆਰ ਸਿੰਘ ਨੌਗਾਵਾਂ ਦੇ ਵੱਡੇ ਭਰਾ ਚਰਨ ਸਿੰਘ ਜੋ ਕਿ ਬੀਤੇ ਦਿਨੀਂ ਅਚਾਨਕ ਵਿਛੋੜਾ ਦੇ ਗਏ ਸਨ ਅੱਜ ਹਰਿੰਦਰਪਾਲ ਸਿੰਘ ਹੈਰੀਮਾਨ ਹਲਕਾ ਇੰਚਾਰਜ ਸਨੌਰ ਅਤੇ ...

ਪੂਰੀ ਖ਼ਬਰ »

ਸੰਤ ਭਿੰਡਰਾਂਵਾਲਿਆਂ ਅਤੇ ਹੋਰ ਸ਼ਹੀਦਾਂ ਦੀ ਯਾਦ 'ਚ ਛਬੀਲ ਲਗਾਈ

ਨਾਭਾ, 12 ਜੂਨ (ਕਰਮਜੀਤ ਸਿੰਘ)- ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਅਤੇ ਹੋਰ ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਖਾਲਸਾ ਸ਼ਮਸ਼ੇਰ ਜਥਾ ਗੁਰੂ ਨਾਨਕਪੁਰਾ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੇਵਾ ਸੁਸਾਇਟੀ ਵਲੋਂ ਸਾਂਝੇ ਤੌਰ 'ਤੇ ...

ਪੂਰੀ ਖ਼ਬਰ »

ਰਾਜੇਸ਼ਵਰੀ ਸੇਵਾ ਦਲ ਵਲੋਂ 51ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ

ਪਟਿਆਲਾ, 12 ਜੂਨ (ਜ.ਸ. ਢਿੱਲੋਂ)-ਰਾਜੇਸ਼ਵਰੀ ਸੇਵਾ ਦਲ ਵਲੋਂ 51ਵਾਂ ਰਾਸ਼ਨ ਵੰਡ ਸਮਾਗਮ ਸਥਾਨਕ ਰਾਜਪੁਰਾ ਕਾਲੋਨੀ ਵਿਖੇ ਕੀਤਾ ਗਿਆ | ਜਿਸ ਵਿਚ ਲੋੜਵੰਦ, ਵਿਧਵਾ ਔਰਤਾਂ ਨੂੰ ਮਹੀਨਾਵਾਰ ਰਾਸ਼ਨ ਦਿੱਤਾ ਗਿਆ | ਇਸ ਸਮਾਗਮ 'ਚ ਮੁੱਖ ਮਹਿਮਾਨ ਪੀ.ਆਰ.ਟੀ.ਸੀ. ਦੇ ਚੇਅਰਮੈਨ ...

ਪੂਰੀ ਖ਼ਬਰ »

ਤੀਜਾ ਜੂਨੀਅਰ ਖੇਡ ਮੇਲਾ ਕਰਵਾਇਆ

ਭੁੱਨਰਹੇੜੀ, 12 ਜੂਨ (ਧਨਵੰਤ ਸਿੰਘ)-ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਸ਼ਹੀਦ ਊਧਮ ਸਿੰਘ ਖੇਡ ਸਟੇਡੀਅਮ ਭੁੱਨਰਹੇੜੀ ਵਿਖੇ ਤੀਸਰਾ ਜੂਨੀਅਰ ਖੇਡ ਮੇਲਾ ਕਰਵਾਇਆ ਗਿਆ | ਦੋ ਦਿਨਾਂ ਦੇ ਟੂਰਨਾਮੈਂਟ ਦੀ ਉਦਘਾਟਨ ਦੀ ਰਸਮ ਜਥੇਦਾਰ ਗੁਲਜ਼ਾਰ ਸਿੰਘ ਸਰਪੰਚ ਵਲੋਂ ...

ਪੂਰੀ ਖ਼ਬਰ »

ਮੁਲਤਾਨੀ ਮੱਲ ਮੋਦੀ ਕਾਲਜ 'ਚ 10 ਦਿਨਾ ਵਰਕਸ਼ਾਪ ਆਰੰਭ

ਪਟਿਆਲਾ, 12 ਜੂਨ (ਗੁਰਵਿੰਦਰ ਸਿੰਘ ਔਲਖ)-ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਅੱਜ ਫ਼ੈਸ਼ਨ ਡਿਜ਼ਾਈਨ ਅਤੇ ਤਕਨਾਲੋਜੀ ਵਿਭਾਗ ਵਲੋਂ ਦਸ ਦਿਨਾ ਆਰਟ ਅਤੇ ਕਰਾਫ਼ਟ ਵਰਕਸ਼ਾਪ ਦਾ ਉਦਘਾਟਨ ਕੀਤਾ ਗਿਆ | ਇਹ ਵਰਕਸ਼ਾਪ ਫੈਬਰਿਕ ਪੇਂਟਿੰਗ ਅਤੇ ਪਿ੍ੰਟਿੰਗ ਤਕਨੀਕਾਂ ਜਿਵੇਂ ...

ਪੂਰੀ ਖ਼ਬਰ »

ਸੰਜੀਵ ਸਿੰਘ ਧੀਮਾਨ ਪੰਜਾਬ ਪ੍ਰਦੇਸ਼ ਰਾਸ਼ਟਰੀ ਸਿੱਖ ਸੰਗਤ ਦਾ ਸੈਕਟਰੀ ਨਿਯੁਕਤ

ਪਟਿਆਲਾ, 12 ਜੂਨ (ਧਰਮਿੰਦਰ ਸਿੰਘ ਸਿੱਧੂ)-ਰਾਸ਼ਟਰੀ ਸਿੱਖ ਸੰਗਤ ਪੰਜਾਬ ਦੀ ਮੀਟਿੰਗ ਲੁਧਿਆਣਾ ਵਿਖੇ ਹੋਈ | ਜਿਸ ਵਿਚ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਦੇ ਪ੍ਰਧਾਨ ਹਾਜ਼ਰ ਹੋਏ | ਇਸ ਮੀਟਿੰਗ ਦੀ ਪ੍ਰਧਾਨਗੀ ਕੌਮੀ ਪ੍ਰਧਾਨ ਰਾਸ਼ਟਰੀ ਸਿੱਖ ਸੰਗਤ ਸ. ਗੁਰਚਰਨ ਸਿੰਘ ਗਿੱਲ ...

ਪੂਰੀ ਖ਼ਬਰ »

ਬੱਚਿਆਂ ਨੂੰ ਦਿੱਤੀ ਜਾਵੇਗੀ ਮੁਫ਼ਤ ਕਿੱਤਾਮੁਖੀ ਸਿਖਲਾਈ-ਏ.ਡੀ.ਸੀ.

ਪਟਿਆਲਾ, 12 ਜੂਨ (ਗੁਰਵਿੰਦਰ ਸਿੰਘ ਔਲਖ)-ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਤਹਿਤ ਅੱਜ ਭਾਦਸੋਂ ਰੋਡ 'ਤੇ ਸਕਿੱਲ ਡਿਵੈਲਪਮੈਂਟ ਸੈਂਟਰ ਫਨ ਫ਼ਸਟ ਗਲੋਬਲ ਸਕੇਲਰਜ਼ ਪ੍ਰਾਈਵੇਟ ਲਿਮ. ਕੇਂਦਰ ਖੋਲਿ੍ਹਆ ਗਿਆ | ਏ.ਡੀ.ਸੀ. (ਡੀ) ਪਟਿਆਲਾ ਸ਼ੌਕਤ ਅਹਿਮਦ ਪਰੇ ਨੇ ਰਸਮੀ ਤੌਰ 'ਤੇ ...

ਪੂਰੀ ਖ਼ਬਰ »

ਭਾਸ਼ਾ ਵਿਭਾਗ 'ਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

ਪਟਿਆਲਾ, 12 ਜੂਨ (ਗੁਰਵਿੰਦਰ ਸਿੰਘ ਔਲਖ)-ਮਾਂ ਵੀਰਾਂ ਦੇਵੀ ਮਿਊਜ਼ੀਕਲ ਐਾਡ ਕਲਚਰਲ ਸੁਸਾਇਟੀ ਪਟਿਆਲਾ ਵਲੋਂ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਦੇ ਲੈਕਚਰ ਹਾਲ ਵਿਚ ਕਰਵਾਏ ਗਏ ਪਹਿਲੇ ਸਲਾਨਾ ਸੰਗੀਤ ਸਮਾਗਮ ਵਿਚ ਅਨੇਕਾਂ ਕਲਾਕਾਰਾਂ ਵਲੋਂ ਪੇਸ਼ ਕੀਤੇ ਗਏ ਵੰਨ ...

ਪੂਰੀ ਖ਼ਬਰ »

9 ਬੋਤਲਾਂ ਸ਼ਰਾਬ ਨਜਾਇਜ਼ ਬਰਾਮਦ ਇਕ ਕਾਬੂ

ਪਾਤੜਾਂ, 12 ਜੂਨ (ਕੰਬੋਜ)-ਪਾਤੜਾਂ ਪੁਲਿਸ ਨੇ ਇੱਕ ਵਿਅਕਤੀ ਨੂੰ ਸ਼ਰਾਬ ਨਜਾਇਜ਼ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹਿਰੀ ਚੌਾਕੀ ਪਾਤੜਾਂ ਮੁਖੀ ਦਲਜੀਤ ਸਿੰਘ ਨੇ ਦੱਸਿਆ ਕਿ ਹੌਲਦਾਰ ਕਿ੍ਸ਼ਨ ਕੁਮਾਰ ਨੇ ਪਟਿਆਲਾ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਕਾਦਰਾਬਾਦ ਵਿਖੇ ਸਮਰ ਕੈਂਪ ਲਗਾਇਆ

ਸਮਾਣਾ, 12 ਜੂਨ (ਸਾਹਿਬ ਸਿੰਘ)-ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਵਾਧੂ ਰਚਨਾਤਮਿਕ ਗਤੀਵਿਧੀਆਂ ਵਿਚ ਰੁਚੀਆਂ ਵਧਾਉਣ ਹਿਤ ਸਰਕਾਰੀ ਪ੍ਰਾਇਮਰੀ ਸਕੂਲ ਕਾਦਰਾਬਾਦ ਬਲਾਕ ਸਮਾਣਾ-2 ਵਿਖੇ 7 ਦਿਨਾਂ ਸਮਰ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਬੱਚਿਆਂ ਨੇ ਪੇਪਰ ਕਟਿੰਗ, ...

ਪੂਰੀ ਖ਼ਬਰ »

ਨਗਰ ਨਿਗਮ ਅਧਿਕਾਰੀਆਂ ਦੀ ਲਾਪ੍ਰਵਾਹੀ ਨਾਗਰਿਕਾਂ ਤੋਂ ਖੋਹ ਰਹੀ ਹੈ ਸੜਕਾਂ 'ਤੇ ਸੁਰੱਖਿਅਤ ਚੱਲਣ ਦਾ ਅਧਿਕਾਰ

ਅਮਰਬੀਰ ਸਿੰਘ ਆਹਲੂਵਾਲੀਆ
ਪਟਿਆਲਾ, 12 ਜੂਨ-ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਉਨ੍ਹਾਂ ਦੇ ਵਿਧਾਨ ਸਭਾਈ ਹਲਕੇ 'ਚ ਸੜਕਾਂ ਨੂੰ ਚੌੜੀਆਂ ਕਰ ਲੋਕਾਂ ਲਈ ਆਵਾਜਾਈ ਨੂੰ ਖ਼ਤਰਾ ਰਹਿਤ ਤੇ ਸੁਖਾਲਾ ਕਰਨ ਲਈ ਕਰੋੜਾਂ ਰੁਪਏ ਖ਼ਰਚੇ ਜਾ ਰਹੇ ਹਨ | ਸਰਕਾਰ ਦਾ ਐਨਾ ਪੈਸਾ ਖ਼ਰਚ ਹੋਣ ਦੇ ਬਾਵਜੂਦ ਨਗਰ ਨਿਗਮ ਦੇ ਅਧਿਕਾਰੀਆਂ ਦੀ ਨਿੱਜੀ ਇਮਾਰਤਸਾਜ਼ਾਂ ਨਾਲ ਕਥਿਤ ਮਿਲੀਭੁਗਤ ਸਰਕਾਰ ਦਾ ਮਨੋਰਥ ਪੂਰਾ ਹੋਣ 'ਤੇ ਅਕਸ ਸੁਧਾਰਨ 'ਚ ਵੱਡਾ ਰੋੜਾ ਸਾਬਤ ਹੋ ਰਹੀ ਹੈ | ਸਾਰੇ ਕਬਜ਼ੇ ਹਟਾ ਕੇ ਚੌੜੀਆਂ ਸੜਕਾਂ ਤਿਆਰ ਕਰਵਾ ਕੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਆਵਾਜਾਈ ਪ੍ਰਦਾਨ ਕਰਨ ਦੀ ਇੱਛੁਕ ਸਰਕਾਰ ਦੇ ਸਾਰਥਿਕ ਯਤਨਾਂ ਨੂੰ ਉਸ ਵੇਲੇ ਢਾਹ ਲਗਦੀ ਹੈ ਜਦੋਂ ਇਨ੍ਹਾਂ ਦੇ ਆਲੇ-ਦੁਆਲੇ ਵੱਡੇ ਸ਼ੋਅਰੂਮ ਉਸਾਰੇ ਜਾਂਦੇ ਹਨ | ਸ਼ੁਰੂਆਤੀ ਦੌਰ 'ਚ ਇਨ੍ਹਾਂ ਸ਼ੋ-ਰੂਮਾਂ ਦੀ ਬੇਸਮੈਂਟ ਨੂੰ ਵਾਹਨ ਖੜ੍ਹੇ ਕਰਨ ਦੀ ਜਗ੍ਹਾ ਦਰਸਾ ਕੇ ਨਕਸ਼ਾ ਪਾਸ ਕਰਵਾਇਆ ਜਾਂਦਾ ਹੈ | ਹੌਲੀ-ਹੌਲੀ ਬਹੁ ਮੰਜ਼ਿਲਾਂ ਵਪਾਰਿਕ ਇਮਾਰਤ ਬਣਾਉਣ ਤੋਂ ਬਾਅਦ ਇਨ੍ਹਾਂ ਬੇਸਮੈਂਟਾਂ ਨੰੂ ਵੀ ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਵਪਾਰਿਕ ਮਨਸ਼ੇ ਲਈ ਵਰਤਿਆ ਜਾਂਦਾ ਹੈ | ਇੱਥੇ ਆਏ ਵਾਹਨ ਉਸੇ ਤਰ੍ਹਾਂ ਸੜਕਾਂ 'ਤੇ ਖੜ੍ਹੇ ਕੀਤੇ ਜਾਂਦੇ ਹਨ | ਸਾਰਾ ਕੁੱਝ ਕਰਨ ਦੇ ਬਾਵਜੂਦ ਆਵਾਜਾਈ ਲਈ ਸੜਕ ਸੁੰਗੜ ਕੇ 10 ਤੋਂ 15 ਫੁੱਟ ਦੀ ਹੀ ਰਹਿ ਜਾਂਦੀ ਹੈ |
ਉੱਚ ਅਧਿਕਾਰੀਆਂ ਦੇ ਧਿਆਨ ਵਿਚ ਆਉਣ ਤੋਂ ਬਾਅਦ ਇਨ੍ਹਾਂ 'ਤੇ ਲੰਘੇ ਦਿਨੀਂ ਸੀਿਲੰਗ ਦੀ ਕਾਰਵਾਈ ਕੀਤੀ ਗਈ | ਜਿਸ ਲਈ ਕਮਿਸ਼ਨਰ ਵਲੋਂ ਦਿੱਤੇ ਹੁਕਮ ਦੱਸੇ ਗਏ ਉਸ ਤੋਂ ਕੁੱਝ ਮਹੀਨਿਆਂ ਬਾਅਦ ਇਹ ਸੀਿਲੰਗ ਖੋਲ੍ਹ ਦਿੱਤੀਆਂ ਗਈਆਂ | ਉਸਾਰੀਕਰਤਾਵਾਂ ਵੱਲੋਂ ਉਨ੍ਹਾਂ ਕਾਰਨਾਂ ਨੂੰ ਦੂਰ ਕੀਤਾ ਜਿਸ ਕਾਰਨ ਸੀਿਲੰਗ ਹੋਈ ਜੇ ਨਹੀਂ ਤਾਂ ਸੀਿਲੰਗ ਖੁੱਲ੍ਹਣਾ ਤੇ ਉਸੇ ਤਰ੍ਹਾਂ ਕੰਮ ਚਲਾਉਣਾ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰ ਰਿਹਾ ਹੈ | ਨਿਗਮ ਵਿਚਲੇ ਸੂਤਰਾਂ ਮੁਤਾਬਿਕ ਨਿਗਮ ਕਾਨੂੰਨ ਦੇ ਉਲਟ ਹੋਈ ਉਸਾਰੀ ਨੂੰ ਸੀਲ ਕਰਨ ਦਾ ਕੋਈ ਕਾਨੂੰਨ ਨਹੀਂ | ਇਸ ਦਾ ਹੱਲ ਉਸਾਰੀ ਨੂੰ ਤੋੜਨਾ ਹੀ ਹੈ ਕਿ ਸੀਿਲੰਗ ਦੀ ਕਾਰਵਾਈ ਗ਼ੈਰ ਕਾਨੂੰਨੀ ਉਸਾਰੀਆਂ ਨੂੰ ਟੁੱਟਣ ਤੋਂ ਬਚਾਉਣ ਲਈ ਕੀਤੀ ਗਈ ਸਵਾਲ ਮੂੰਹ ਅੱਡੀ ਖੜ੍ਹਾ ਹੈ | ਇਸੇ ਤਰ੍ਹਾਂ ਕੁੱਝ ਉਸਾਰੀਆਂ ਜਿਨ੍ਹਾਂ ਨੂੰ ਬਣਾਉਣ ਦੇ ਠੇਕੇ ਵੀ ਨਿਗਮ ਅਧਿਕਾਰੀਆਂ ਨੇ ਹੋਰਨਾਂ ਨਾਵਾਂ ਤੇ ਲਿਤੇ ਹੋਏ ਹਨ 'ਚ ਛੋਟੀਆਂ ਉਸਾਰੀਆਂ ਦੇ ਨਕਸ਼ੇ ਪਾਸ ਕਰਵਾ ਕੇ ਬਾਅਦ 'ਚ ਉਨ੍ਹਾਂ ਨੂੰ ਜੋੜ ਕੇ ਇੱਕੋ ਵੱਡੀ ਇਮਾਰਤ ਬਣਾ ਦਿੱਤੇ ਜਾਣ ਦੇ ਰੁਝਾਨ ਨਾਲ ਵੀ ਨਿਗਮ ਖ਼ਜ਼ਾਨੇ ਨੂੰ ਲੱਖਾਂ ਦਾ ਚੂਨਾ ਲਗਾਇਆ ਜਾ ਰਿਹਾ ਹੈ | ਇਨ੍ਹਾਂ ਬਣ ਰਹੀਆਂ ਗ਼ੈਰ ਕਾਨੂੰਨੀ ਇਮਾਰਤਾਂ ਜਿੱਥੇ ਮੌਜੂਦਾ ਸਮੇਂ ਤੇ ਭਵਿੱਖ 'ਚ ਟਰੈਫ਼ਿਕ ਜਾਮ ਸਮੱਸਿਆ ਦੇ ਮੁੱਖ ਕਾਰਨ ਵਜੋਂ ਉੱਭਰਨਗੀਆਂ | ਕਈ ਸ਼ੋਅਰੂਮ ਤਾਂ ਮੁਹੱਲਿਆਂ ਤੱਕ ਬਣਵਾਏ ਜਾ ਰਹੇ ਹਨ | ਇਹ ਸਭ ਕੁੱਝ ਨਾਗਰਿਕਾਂ ਦੀਆਂ ਸਹੂਲਤਾਂ ਨੂੰ ਛਿੱਕੇ ਟੰਗ ਕੇ ਨਿਗਮ ਵਿਚ ਵੱਡੇ ਲੈਣ-ਦੇਣ ਵੱਲ ਇਸ਼ਾਰਾ ਕਰ ਰਿਹਾ ਹੈ | ਲੀਲ੍ਹਾ ਭਵਨ, ਲੋਅਰ ਮਾਲ, ਭੁਪਿੰਦਰਾ ਰੋਡ, 23 ਨੰਬਰ ਤੋਂ 24 ਨੰਬਰ ਵਿਚਕਾਰ, ਭਾਦਸੋਂ ਰੋਡ, ਸ਼ੇਰਾਂਵਾਲਾ ਗੇਟ, ਵੱਡੇ ਡਾਕਖ਼ਾਨੇ ਦੇ ਸਾਹਮਣੇ, ਨਾਭਾ ਗੇਟ, ਵਾਈ.ਪੀ.ਐੱਸ. ਮਾਰਕੀਟ ਵਿਚ ਅਜਿਹੀਆਂ ਉਸਾਰੀਆਂ ਦੀ ਭਰਮਾਰ ਦੇਖਣ ਨੂੰ ਮਿਲ ਰਹੀ ਹੈ ਜਿਨ੍ਹਾਂ ਨੂੰ ਕੁੱਝ ਸਮਾਂ ਪਹਿਲਾ ਸੀਲ ਕੀਤਾ ਗਿਆ ਤੇ ਹੁਣ ਉਹ ਬਦਸਤੂਰ ਬਗ਼ੈਰ ਇਤਰਾਜ਼ ਦੂਰ ਕੀਤਿਆਂ ਬਣਾਈਆਂ ਤੇ ਕਾਰੋਬਾਰ ਕਰ ਰਹੀਆਂ ਨਜ਼ਰ ਆਉਂਦੀਆਂ ਹਨ | ਇਸ ਸਬੰਧੀ ਏ.ਟੀ.ਪੀ. ਸ੍ਰੀ ਨਰੇਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕੁੱਝ ਵੀ ਕਹਿਣ ਦੀ ਬਜਾਏ ਚੁੱਪ ਰਹਿਣਾ ਹੀ ਬਿਹਤਰ ਸਮਝਿਆ |


ਖ਼ਬਰ ਸ਼ੇਅਰ ਕਰੋ

ਕਿਸਾਨਾਂ ਦੇ ਦੂਜੇ ਦਿਨ ਦੇ ਧਰਨੇ ਨੂੰ ਸੂਬਾ ਪ੍ਰਧਾਨ ਨੇ ਕੀਤਾ ਸੰਬੋਧਨ

ਪਾਤੜਾਂ, 12 ਜੂਨ (ਜਗਦੀਸ਼ ਸਿੰਘ ਕੰਬੋਜ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਾਵਰਕਾਮ ਦੇ ਐਕਸੀਅਨ ਦਫ਼ਤਰ ਪਾਤੜਾਂ ਵਿਖੇ ਪੰਜਾਬ ਕਮੇਟੀ ਦੇ ਸੱਦੇ 'ਤੇ ਅੱਜ ਦੂਜੇ ਦਿਨ ਵੀ ਧਰਨਾ ਰੱਖਦਿਆਂ ਸਰਕਾਰ ਦੇ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ...

ਪੂਰੀ ਖ਼ਬਰ »

ਚਾਰ ਦਿਨਾਂ ਤੋਂ ਬਿਜਲੀ ਨਾ ਆਉਣ ਦੇ ਰੋਸ ਵਜੋਂ ਬਿਜਲੀ ਗਰਿੱਡ ਮੂਹਰੇ ਧਰਨਾ

ਖਨੌਰੀ/ਅਰਨੋਂ, 12 ਜੂਨ (ਬਲਵਿੰਦਰ ਸਿੰਘ ਥਿੰਦ, ਦਰਸ਼ਨ ਸਿੰਘ ਪਰਮਾਰ)-ਚਾਰ ਦਿਨ ਪਹਿਲਾਂ ਇਲਾਕੇ ਅੰਦਰ ਆਏ ਭਾਰੀ ਤੂਫ਼ਾਨ ਤੋਂ ਬਾਅਦ ਅੱਜ ਤੱਕ ਬਿਜਲੀ ਸਪਲਾਈ ਚਾਲੂ ਨਹੀਂ ਹੋਣ ਦੇ ਰੋਸ ਵਜੋਂ ਅੱਜ ਦੁਪਹਿਰ ਬਾਅਦ ਪਿੰਡ ਗੁਲਜਾਰਪੁਰਾ (ਠਰੂਆ) ਅਤੇ ਪਿੰਡ ਗਲੋਲੀ ਦੇ ...

ਪੂਰੀ ਖ਼ਬਰ »

20 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਤੇ 75 ਗਰਾਮ ਨਸ਼ੀਲਾ ਪਦਾਰਥ ਬਰਾਮਦ

ਸਮਾਣਾ, 12 ਜੂਨ (ਗੁਰਦੀਪ ਸ਼ਰਮਾ)-ਸਮਾਣਾ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਸਮੇਤ ਪੁਲਿਸ ਪਾਰਟੀ ਭੈੜੇ ਪੁਰਸ਼ਾਂ ਦੀ ਭਾਲ ਵਿਚ ਟੀ-ਪੁਆਇੰਟ ਪਿੰਡ ਧਨੇਠਾ ਵਿਖੇ ਲਗਾਏ ਗਏ ਨਾਕੇ ਦੌਰਾਨ ਸ਼ੱਕ ਦੇ ਅਧਾਰ 'ਤੇ ਆ ਰਹੀ ਕਾਰ ਨੰਬਰ ਸੀ.ਐੱਚ.03ਆਰ-1952 ਨੂੰ ਰੋਕ ...

ਪੂਰੀ ਖ਼ਬਰ »

ਗਾਇਕੀ ਦੇ ਨੌਵੇਂ ਮਹਾਂ ਮੁਕਾਬਲੇ ਦੇ ਸੈਮੀਫਾਈਨਲ ਲਈ ਕੀਤੀ ਗਈ 42 ਗਾਇਕ ਕਲਾਕਾਰਾਂ ਦੀ ਚੋਣ

ਪਟਿਆਲਾ, 12 ਜੂਨ (ਗੁਰਵਿੰਦਰ ਸਿੰਘ ਔਲਖ)-ਰਾਮਗੜ੍ਹੀਆ ਕਲਚਰਲ ਐਾਡ ਵੈੱਲਫੇਅਰ ਕੌਾਸਲ ਵਲੋਂ ਗਾਇਕ ਮੁਹੰਮਦ ਰਫ਼ੀ ਸਾਹਿਬ ਦੀ ਯਾਦ ਵਿਚ 29 ਜੁਲਾਈ ਨੂੰ ਪਟਿਆਲਾ ਵਿਖੇ ਕਰਵਾਏ ਜਾਣ ਵਾਲੇ ਗਾਇਕੀ ਦੇ ਨੌਵੇਂ ਮਹਾਂ ਮੁਕਾਬਲੇ ''......ਮੁਝਕੋ ਮੇਰੇ ਬਾਦ ਜ਼ਮਾਨਾ ਢੂੰਡੇਗਾ'' ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ ਪਟਿਆਲਾ ਵਿਚੋਂ 2 ਮੋਬਾਈਲ ਫ਼ੋਨ ਬਰਾਮਦ

ਪਟਿਆਲਾ, 12 ਜੂਨ (ਆਤਿਸ਼ ਗੁਪਤਾ, ਮਨਦੀਪ ਸਿੰਘ ਖਰੋੜ)-ਕੇਂਦਰੀ ਜੇਲ੍ਹ ਪਟਿਆਲਾ ਦੇ ਅਧਿਕਾਰੀਆਂ ਵਲੋਂ ਜੇਲ੍ਹ ਦੀ ਤਲਾਸ਼ੀ ਲੈਣ 'ਤੇ 2 ਮੋਬਾਈਲ ਫ਼ੋਨ ਸਮੇਤ ਬੈਟਰੀ ਤੇ ਬਿਨਾਂ ਸਿੰਮ ਤੋਂ ਬਰਾਮਦ ਕੀਤੇ ਗਏ ਹਨ | ਇਸ ਸਬੰਧੀ ਜੇਲ੍ਹ ਸੁਪਰਡੈਂਟ ਵਲੋਂ ਥਾਣਾ ਤਿ੍ਪੜੀ ...

ਪੂਰੀ ਖ਼ਬਰ »

ਮਨਰੇਗਾ ਮਜ਼ਦੂਰਾਂ ਵਲੋਂ ਰੋਸ ਧਰਨਾ-ਸਰਕਾਰ ਿਖ਼ਲਾਫ਼ ਕੀਤੀ ਨਾਅਰੇਬਾਜ਼ੀ

ਘਨੌਰ, 12 ਜੂਨ (ਬਲਜਿੰਦਰ ਸਿੰਘ ਗਿੱਲ)-ਮਨਰੇਗਾ ਮਜ਼ਦੂਰ ਯੂਨੀਅਨ ਆਗੂ ਕਾਮਰੇਡ ਗੁਰਨਾਮ ਸਿੰਘ ਘਨੌਰ, ਪ੍ਰੇਮ ਸਿੰਘ ਘਨੌਰ, ਰਾਮ ਸਿੰਘ (ਸੀਟੂ) ਦੀ ਸਾਂਝੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਮਨਰੇਗਾ ਮਜ਼ਦੂਰਾਂ ਨੇ ਬੀ.ਡੀ.ਪੀ.ਓ. ਦਫ਼ਤਰ ਦੇ ਸਾਹਮਣੇ ਰੋਸ ਧਰਨਾ ਦਿੱਤਾ ...

ਪੂਰੀ ਖ਼ਬਰ »

ਤੰਦਰੁਸਤ ਪੰਜਾਬ ਬਣਾਉਣ ਲਈ ਸਾਫ਼-ਸਫ਼ਾਈ ਵੱਲ ਧਿਆਨ ਦੇਣ ਦੀ ਲੋੜ- ਡੀ.ਸੀ. ਕੁਮਾਰ ਅਮਿੱਤ

ਰਾਜਪੁਰਾ, 12 ਜੂਨ (ਰਣਜੀਤ ਸਿੰਘ, ਜੀ.ਪੀ. ਸਿੰਘ)-ਤੰਦਰੁਸਤ ਪੰਜਾਬ ਦਾ ਸਪਨਾ ਪੂਰਾ ਕਰਨ ਲਈ ਸਾਨੂੰ ਆਪਣੇ ਆਲ਼ੇ-ਦੁਆਲੇ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ | ਆਪਣੇ ਘਰ ਤੋਂ ਸਫ਼ਾਈ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਤਾਂ ਹੀ ਸਹੀ ਅਰਥਾਂ ਵਿੱਚ ਅਸੀਂ ਤੰਦਰੁਸਤ ਪੰਜਾਬ ਦੀ ...

ਪੂਰੀ ਖ਼ਬਰ »

ਗੋਡਿਆਂ ਦਾ ਇਲਾਜ ਬਿਨਾਂ ਆਪ੍ਰੇਸ਼ਨ ਆਯੁਰਵੈਦਿਕ ਦਵਾਈ ਨਾਲ-ਸਿੱਧੂ

ਜਲੰਧਰ, 12 ਜੂਨ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...

ਪੂਰੀ ਖ਼ਬਰ »

ਆਇਸ਼ਰ ਟਰੱਕਜ਼ ਅਤੇ ਬੱਸਜ਼ ਦੀ ਪਟਿਆਲਾ ਵਿਚ ਨਵੀਂ 'ਮਾਇਲੇਜ ਲੀਗ' ਪਹਿਲ

ਪਟਿਆਲਾ, 12 ਜੂਨ (ਅ. ਬ.)-ਆਇਸ਼ਰ ਟਰੱਕਜ਼ ਅਤੇ ਬੱਸਜ਼, ਵੀਈ ਕਮਰਸ਼ੀਅਲ ਵਹੀਕਲਜ਼ ਦੇ ਭਾਗ ਦੂਸਰਾ ਆਇਸ਼ਰ ਟਰੱਕ ਨੂੰ ਇਕ ਪੁਰਸਕ੍ਰਿਤ ਚੁਣੌਤੀ ਦੇ ਮਾਧਿਅਮ ਨਾਲ ਸਿਖਰ ਬਾਲਣ ਯੋਗਤਾ ਪ੍ਰਦਾਨ ਕਰਨ ਲਈ ਮਾਇਲੇਜ ਲੀਗ ਦੀ ਪਹਿਲ ਦੀ ਸ਼ੁਰੂਆਤ ਕੀਤੀ ਗਈ ਹੈ | ਇਹ ਪ੍ਰੋਗਰਾਮ 14 ...

ਪੂਰੀ ਖ਼ਬਰ »

ਬਾਲ ਮਜ਼ਦੂਰੀ ਖ਼ਾਤਮਾ ਹਫਤਾ 19 ਜੂਨ ਤੱਕ ਮਨਾਇਆ ਜਾਵੇਗਾ

ਪਟਿਆਲਾ, 12 ਜੂਨ (ਜ.ਸ. ਢਿੱਲੋਂ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਾਲ ਮਜ਼ਦੂਰੀ ਖ਼ਾਤਮਾ ਹਫਤਾ ਮਨਾਇਆ ਜਾ ਰਿਹਾ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਸ਼ਾਇਨਾ ਕਪੂਰ ਨੇ ਦੱਸਿਆ ਕਿ ਇਹ ਹਫਤਾ 11 ਜੂਨ ਤੋਂ ਆਰੰਭ ਹੋ ਗਿਆ ...

ਪੂਰੀ ਖ਼ਬਰ »

ਪਿੰਡ ਲੋਹਾਖੇੜੀ ਵਿਖੇ ਬਾਗ ਵਾਲੇ ਪੀਰ ਦੀ ਯਾਦ 'ਚ ਸੱਭਿਆਚਾਰਕ ਮੇਲਾ ਕਰਵਾਇਆ

ਘਨੌਰ, 12 ਜੂਨ (ਯਾਦਵਿੰਦਰ ਸਿੰਘ ਯੋਗੀਪੁਰ)-ਨੇੜਲੇ ਪਿੰਡ ਲੋਹਾਖੇੜੀ (ਪਟਿਆਲਾ) ਵਿਖੇ ਗੁਰਪ੍ਰੀਤ ਬੱਲ ਦੀ ਅਗਵਾਈ ਹੇਠ ਪ੍ਰਬੰਧਕ ਬਾਗ ਵਾਲੇ ਪੀਰ ਦੀ ਦਰਗਾਹ ਦਰਬਾਰ ਰਹਿਮਤਾਂ ਦੇ ਖੁੱਲ•ੇ ਵਿਹੜੇ ਵਿੱਚ 7ਵਾਂ ਸਾਲਾਨਾ ਭੰਡਾਰਾ ਅਤੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ | ...

ਪੂਰੀ ਖ਼ਬਰ »

ਪੁਸਤਕ 'ਸੰਸਾਰੀਕਰਨ ਦੇ ਦੌਰ 'ਚ ਪੂਰਬ ਅਤੇ ਸਿੱਖ ਵਿਚਾਰਧਾਰਾ ਦੀ ਸਾਰਥਿਕਤਾ' 16 ਨੂੰ ਲੋਕ ਅਰਪਣ

ਪਟਿਆਲਾ, 12 ਜੂਨ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ, ਸਮਾਜਿਕ, ਆਰਥਿਕ ਅਤੇ ਰਾਜਨੀਤਕ ਵਰਤਾਰਿਆਂ ਬਾਰੇ ਆਧੁਨਿਕ ਤਕਨੀਕਾਂ ਦੇ ਮਾਧਿਅਮ ਰਾਹੀਂ ਬਾਹਰਮੁਖੀ ਦਿ੍ਸ਼ਟੀ ਤੋਂ ਖੋਜ ਕਾਰਜਾਂ ਲਈ ਨਿਰੰਤਰ ਕਾਰਜਸ਼ੀਲ ਮਾਲਵਾ ਰਿਸਰਚ ਸੈਂਟਰ ...

ਪੂਰੀ ਖ਼ਬਰ »

ਗਰਮੀ ਕਾਰਨ ਦਿਨ ਵੇਲੇ ਸ਼ਹਿਰ ਹੋ ਜਾਂਦੇ ਹਨ ਬੇਰੌਣਕੇ

ਪਟਿਆਲਾ, 12 ਜੂਨ (ਜ.ਸ. ਢਿੱਲੋਂ)-ਇਸ ਵੇਲੇ ਗਰਮੀ ਦੇ ਕਹਿਰ ਕਾਰਨ ਪਾਰਾ 45 ਦਰਜੇ ਸੈਂਟੀਗਰੇਡ ਦੇ ਕਰੀਬ ਜਾ ਪਹੰੁਚਿਆ ਹੈ | ਜਿਸ ਕਾਰਨ ਦਿਨ ਵੇਲੇ ਖ਼ੁਸ਼ਕ ਹਵਾਵਾਂ ਚੱਲਦੀਆਂ ਹਨ ਜਿਨ੍ਹਾਂ ਕਾਰਨ ਲੋਕਾਂ ਅੰਦਰ ਕਾਫ਼ੀ ਕਹਿਰ ਦੇਖਿਆ ਜਾ ਰਿਹਾ ਹੈ | ਗਰਮੀ ਦੇ ਪ੍ਰਕੋਪ ਤੋਂ ...

ਪੂਰੀ ਖ਼ਬਰ »

ਦੀ ਨਾਭਾ ਫਾਊਾਡੇਸ਼ਨ ਨਾਭਾ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪਟਿਆਲਾ ਨੇ ਵਾਤਾਵਰਨ ਦਿਵਸ ਮਨਾਇਆ

ਨਾਭਾ, 12 ਜੂਨ (ਕਰਮਜੀਤ ਸਿੰਘ)-ਦੀ ਨਾਭਾ ਫਾਊਾਡੇਸ਼ਨ ਨਾਭਾ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪਟਿਆਲਾ ਵਲੋਂ ਪਿੰਡ ਅੱਚਲ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ | ਪਿੰਡ ਦੀ ਪੰਚਾਇਤ ਦੀ ਸਹਾਇਤਾ ਨਾਲ ਲੋਕਾਂ ਨੂੰ ਵਾਤਾਵਰਨ ਦੀ ਸਾਂਭ ਸੰਭਾਲ ਬਾਰੇ ਜਾਗਰੂਕ ...

ਪੂਰੀ ਖ਼ਬਰ »

ਹਵਾਬਾਜ਼ੀ ਕਲੱਬ ਦੇ 2 ਕਿਲੋਮੀਟਰ ਘੇਰੇ 'ਚ ਲਾਰਟੇਨ ਪਤੰਗ ਵਗ਼ੈਰਾ ਉਡਾਣ 'ਤੇ ਪਾਬੰਦੀ

ਪਟਿਆਲਾ, 12 ਜੂਨ (ਜ.ਸ. ਢਿੱਲੋਂ)-ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਿਵਲ ਹਵਾਬਾਜ਼ੀ ਕਲੱਬ ਪਟਿਆਲਾ ਦੇ ਨੇੜੇ 2 ਕਿੱਲੋਮੀਟਰ ਘੇਰੇ ਵਿਚ ਲਾਰਟੇਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX