ਤਾਜਾ ਖ਼ਬਰਾਂ


ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਭਾਰਤ ਜਿੱਤ ਤੋਂ 2 ਵਿਕਟਾਂ ਦੂਰ
. . .  1 day ago
ਪੰਜਾਬ ਸਰਕਾਰ ਵੱਲੋਂ ਈਦ ਉੱਲ ਜੂਹਾ 'ਤੇ ਸਰਕਾਰੀ ਛੁੱਟੀ ਦਾ ਐਲਾਨ
. . .  1 day ago
ਚੰਡੀਗੜ੍ਹ ,21 ਅਗਸਤ [ ਅਜੀਤ ਬਿਉਰੋ]- ਪੰਜਾਬ ਸਰਕਾਰ ਨੇ 22 ਅਗਸਤ ਬੁੱਧਵਾਰ ਨੂੰ ਈਦ ਉੱਲ ਜੂਹਾ (ਬਕਰੀਦ) ਦੇ ਮੌਕੇ ਗਜਿਟਡ ਛੁੱਟੀ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ 22 ਅਗਸਤ ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਚਾਹ ਤੱਕ ਇੰਗਲੈਂਡ ਦੂਜੀ ਪਾਰੀ 'ਚ 173/4
. . .  1 day ago
ਕਾਰ ਵਿਚੋਂ ਮਿਲੀ ਇਕ ਵਿਅਕਤੀ ਦੀ ਲਾਸ਼
. . .  1 day ago
ਜੈਤੋ, 21 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਬਠਿੰਡਾ ਰੋਡ 'ਤੇ ਸਥਿਤ ਪੈਲੇਸ ਦੇ ਨੇੜੇ ਇਕ ਕਾਰ ਵਿਚੋਂ ਵਿਅਕਤੀ ਦੀ ਲਾਸ਼ ਮਿਲਣ ਦਾ ਪਤਾ ਲੱਗਿਆ ਹੈ...
ਚੀਨ ਦੇ ਰੱਖਿਆ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 21 ਅਗਸਤ - ਚੀਨ ਦੇ ਰੱਖਿਆ ਮੰਤਰੀ ਤੇ ਸਟੇਟ ਕੌਂਸਲਰ ਵੇਈ ਫੇਂਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ...
ਕੈਪਟਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਦੀਆਂ ਤਿਆਰੀਆਂ ਸਬੰਧੀ ਕੀਤੀ ਸਮੀਖਿਆ
. . .  1 day ago
ਚੰਡੀਗੜ੍ਹ, 21 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਸਬੰਧੀ ਕੀਤੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਲਤਾਨਪੁਰ ਲੋਧੀ 'ਚ ਸਾਰੇ ਵਿਭਾਗਾਂ ਨੂੰ ...
20 ਕੁਇੰਟਲ 60 ਕਿੱਲੋ ਨਕਲੀ ਪਨੀਰ ਬਰਾਮਦ, ਇਕ ਵਿਅਕਤੀ ਗ੍ਰਿਫ਼ਤਾਰ
. . .  1 day ago
ਐਸ.ਏ.ਐਸ. ਨਗਰ, 21 ਅਗਸਤ- ਪਿਛਲੇ ਦਿਨੀਂ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ: ਬਲਬੀਰ ਸਿੰਘ ਸਿੱਧੂ ਵੱਲੋਂ ਨਕਲੀ ਪਨੀਰ ਅਤੇ ਹੋਰ ਖਾਧ ਪਦਾਰਥ ਤਿਆਰ ਕਰਨ ਵਾਲੇ ਮਿਲਾਵਟ ਖੋਰਾਂ ਨੂੰ ਨੱਥ ਪਾਉਣ ਲਈ ਦਿੱਤੇ ਗਏ ਸਖ਼ਤ ਆਦੇਸ਼ਾਂ ਅਨੁਸਾਰ ਅੱਜ ਡੇਅਰੀ...
ਜਲੰਧਰ ਦੇ ਅਬਾਦਪੁਰਾ 'ਚ ਮਾਮੂਲੀ ਵਿਵਾਦ 'ਤੇ ਚੱਲੀ ਗੋਲੀ, ਇੱਕ ਜ਼ਖ਼ਮੀ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਲੰਚ ਤੱਕ ਇੰਗਲੈਂਡ ਦੂਜੀ ਪਾਰੀ 'ਚ 84/4
. . .  1 day ago
ਏਸ਼ੀਅਨ ਖੇਡਾਂ 2018 : ਭਾਰਤੀ ਮਹਿਲਾ ਪਹਿਲਵਾਨ ਦਿਵਿਆ ਕਾਕਰਨ ਨੇ ਜਿਤਿਆ ਕਾਂਸੇ ਦਾ ਤਗਮਾ
. . .  1 day ago
ਮੋਟਰਸਾਈਕਲ -ਬੱਸ ਦੀ ਟੱਕਰ 'ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ
. . .  1 day ago
ਸਮੁੰਦੜਾ, 21 ਅਗਸਤ(ਤੀਰਥ ਸਿੰਘ ਰੱਕੜ)- ਸਥਾਨਕ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਸੜਕ 'ਤੇ ਪਿੰਡ ਪਨਾਮ ਨੇੜੇ ਮੋਟਰਸਾਈਕਲ ਰੇਹੜੀ 'ਤੇ ਬੱਸ ਦਰਮਿਆਨ ਹੋਈ ਟੱਕਰ 'ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਮ੍ਰਿਤਕਾਂ ਦੀ ਪਹਿਚਾਣ ਸ਼ਿਵ ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਇੰਗਲੈਂਡ ਨੂੰ ਲੱਗਾ ਚੌਥਾ ਝਟਕਾ, ਓਲੀ ਪੋਪ ਨੂੰ ਸ਼ਮੀ ਨੇ ਕੀਤਾ ਆਊਟ
. . .  1 day ago
ਜੰਮੂ ਅਤੇ ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  1 day ago
ਸ੍ਰੀਨਗਰ, 21 ਅਗਸਤ- ਜੰਮੂ ਅਤੇ ਕਸ਼ਮੀਰ ਦੇ ਹੰਦਵਾੜਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋਣ ਦੀ ਖ਼ਬਰ ਸਾਹਮਣੇ ਆਈ...
ਕੇਰਲ 'ਚ ਹੜ੍ਹਾਂ ਦੀ ਸਥਿਤੀ 'ਤੇ ਬੁਲਾਈ ਗਈ ਸਰਬ ਦਲ ਬੈਠਕ
. . .  1 day ago
ਤਿਰੂਵਨੰਤਪੁਰਮ, 21 ਅਗਸਤ- ਕੇਰਲ ਦੇ ਤਿਰੂਵਨੰਤਪੁਰਮ 'ਚ ਹੜ੍ਹਾਂ ਦੀ ਸਥਿਤੀ 'ਤੇ ਮੁੱਖ ਮੰਤਰੀ ਪਿਨਰਾਈ ਵਿਜੈਅਨ ਦੀ ਪ੍ਰਧਾਨਗੀ ਹੇਠ ਸਰਬ ਦਲ ਦੀ ਬੈਠਕ ਬੁਲਾਈ ਗਈ...
ਸ਼ਹੀਦ ਔਰੰਗਜ਼ੇਬ ਦੇ ਪਿਤਾ ਨੇ ਨਵਜੋਤ ਸਿੰਘ ਸਿੱਧੂ ਦੀ ਕੀਤੀ ਹਿਮਾਇਤ
. . .  1 day ago
ਸ੍ਰੀਨਗਰ, 21 ਅਗਸਤ- ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ 'ਚ ਜੂਨ ਮਹੀਨੇ 'ਚ ਅੱਤਵਾਦੀਆਂ ਵੱਲੋਂ ਅਗਵਾ ਕਰ ਕੇ ਮਾਰੇ ਗਏ ਭਾਰਤੀ ਫ਼ੌਜ ਦੇ ਦੇ ਜਵਾਨ ਔਰੰਗਜ਼ੇਬ ਦੇ ਪਿਤਾ ਮੁਹੰਮਦ ਹਨੀਫ਼ ਨੇ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਯਾਤਰਾ ਦੀ ਹਿਮਾਇਤ ਕਰਦਿਆ ਕਿਹਾ ਕਿ...
ਬਿਆਸ ਦਰਿਆ 'ਚ ਜਲ ਪ੍ਰਵਾਹ ਕਰਨ ਲਈ ਸਵ. ਵਾਜਪਾਈ ਜੀ ਦੀਆਂ ਅਸਥੀਆਂ ਕੱਲ੍ਹ ਪੁੱਜਣਗੀਆਂ ਅੰਮ੍ਰਿਤਸਰ
. . .  1 day ago
ਮੰਦਸੌਰ ਜਬਰ-ਜਨਾਹ ਮਾਮਲਾ : ਅਦਾਲਤ ਨੇ ਦੋਸ਼ੀਆਂ ਨੂੰ ਸੁਣਾਈ ਫਾਂਸੀ ਦੀ ਸਜ਼ਾ
. . .  1 day ago
ਭਾਰਤ 'ਚ ਸਿੱਧੂ ਨੂੰ ਨਿਸ਼ਾਨਾ ਬਣਾ ਰਹੇ ਲੋਕ ਅਮਨ ਨੂੰ ਪਹੁੰਚਾ ਰਹੇ ਹਨ ਨੁਕਸਾਨ- ਇਮਰਾਨ ਖਾਨ
. . .  1 day ago
ਪਾਕਿਸਤਾਨ 'ਚ ਆਈ ਸਿਆਸੀ ਤਬਦੀਲੀ ਨਾਲ ਖ਼ਿੱਤੇ 'ਚ ਅਮਨ ਦੀਆਂ ਸੰਭਾਵਨਾਵਾਂ ਵਧੀਆਂ - ਨਵਜੋਤ ਸਿੱਧੂ
. . .  1 day ago
ਸਿੱਧੂ ਨੂੰ ਨਿਸ਼ਾਨਾ ਬਣਾਉਣ ਵਾਲੇ ਲੋਕ ਅਮਨ ਅਤੇ ਸਦਭਾਵਨਾ ਨੂੰ ਨੁਕਸਾਨ ਪਹੁੰਚਾ ਰਹੇ ਹਨ- ਇਮਰਾਨ ਖ਼ਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 31 ਜੇਠ ਸੰਮਤ 550
ਵਿਚਾਰ ਪ੍ਰਵਾਹ: ਸਾਨੂੰ ਸ਼ਾਂਤੀ ਚਾਹੀਦੀ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸ਼ਾਂਤੀ ਦੇ ਮਾਹੌਲ ਵਿਚ ਹੀ ਸੁਤੰਤਰਤਾ ਰਹਿ ਸਕਦੀ ਹੈ। -ਆਈਜਨ ਹਾਵਰ
  •     Confirm Target Language  

ਸੰਪਾਦਕੀ

ਪ੍ਰਣਾਬ ਮੁਖਰਜੀ ਦਾ ਨਾਗਪੁਰ ਦੌਰਾ

ਆਪਣੇ ਮੰਤਵ ਵਿਚ ਸਫ਼ਲ ਰਿਹਾ ਸੰਘ

ਇਹ ਗੱਲ ਤਾਂ ਸਮਝੀ ਜਾ ਸਕਦੀ ਹੈ ਕਿ ਰਾਸ਼ਟਰੀ ਸੋਇਮ ਸੇਵਕ ਸੰਘ ਨੇ ਪ੍ਰਣਾਬ ਮੁਖਰਜੀ ਨੂੰ ਆਪਣੇ ਪ੍ਰੋਗਰਾਮ ਵਿਚ ਕਿਉਂ ਬੁਲਾਇਆ ਹੋਵੇਗਾ, ਪਰ ਇਹ ਆਸਾਨੀ ਨਾਲ ਸਮਝ ਨਹੀਂ ਆਉਂਦਾ ਕਿ ਸਾਬਕਾ ਰਾਸ਼ਟਰਪਤੀ ਨੇ ਇਹ ਸੱਦਾ ਕਿਉਂ ਸਵੀਕਾਰ ਕੀਤਾ? ਮੈਨੂੰ ਲਗਦਾ ਹੈ ਕਿ ਉਹ ...

ਪੂਰੀ ਖ਼ਬਰ »

ਜਨਮ ਦਿਨ 'ਤੇ ਵਿਸ਼ੇਸ਼

ਮਾਨਵੀ ਗੁਣਾਂ ਦਾ ਮੁਜੱਸਮਾ ਸਨ ਪੀਰ ਬੁੱਧੂ ਸ਼ਾਹ

ਧਰਮ ਦੀਆਂ ਪੱਕੀਆਂ ਤੇ ਤੰਗ ਸੀਮਾਵਾਂ ਤੋਂ ਉੱਪਰ ਦੀ ਸੋਚ ਦੇ ਧਾਰਨੀ ਅਤੇ ਮਾਨਵੀ ਗੁਣਾਂ ਦੇ ਮੁਜੱਸਮੇ ਪੀਰ ਬੁੱਧੂ ਸ਼ਾਹ ਨੂੰ ਹਰ ਸਿੱਖ ਬੜੀ ਸ਼ਰਧਾ ਤੇ ਸਤਿਕਾਰ ਨਾਲ ਯਾਦ ਕਰਦਾ ਹੈ। ਭੰਗਾਣੀ ਦੇ ਯੁੱਧ ਉਪਰੰਤ ਪੀਰ ਜੀ ਨੇ ਆਪਣੇ ਚਾਰ ਪੁੱਤਰਾਂ ਵਿਚੋਂ ਦੋ ਪੁੱਤਰ ਸੱਯਦ ...

ਪੂਰੀ ਖ਼ਬਰ »

ਕੀ ਸਾਕਾ ਨੀਲਾ ਤਾਰਾ ਦਾ ਮੰਤਵ 1984 ਦੀਆਂ ਲੋਕ ਸਭਾ ਚੋਣਾਂ ਜਿੱਤਣਾ ਸੀ?

ਬਿਨਾਂ ਸ਼ੱਕ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਕਾਲੀਆਂ ਨੂੰ ਖ਼ਤਮ ਕਰਨਾ ਚਾਹੁੰਦੀ ਸੀ ਅਤੇ ਭਿੰਡਰਾਂਵਾਲੇ ਨੂੰ ਚੁਣੌਤੀ ਦੇਣ ਨਾਲ ਉਨ੍ਹਾਂ ਨੂੰ ਇਹ ਮੌਕਾ ਮਿਲ ਗਿਆ ਸੀ। ਅਸਲ ਵਿਚ ਜਿੰਨਾ ਅਸੀਂ ਦੇਖ ਰਹੇ ਹਾਂ, ਇਹ ਉਸ ਤੋਂ ਵਧ ਕੇ ਸੀ। ਇਕ ਕਹਾਣੀ, ਜਿਸ ਦੀ ...

ਪੂਰੀ ਖ਼ਬਰ »

ਟਰੰਪ-ਕਿਮ ਜੋਂਗ ਉਨ ਸਮਝੌਤਾ

ਦੁਨੀਆ 'ਤੇ ਪਵੇਗਾ ਸੁਖਾਵਾਂ ਪ੍ਰਭਾਵ

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਿੰਗਾਪੁਰ ਵਿਚ ਹੋਇਆ ਸਮਝੌਤਾ ਬਿਨਾਂ ਸ਼ੱਕ ਕੌਮਾਂਤਰੀ ਖ਼ਬਰ ਹੈ। ਇਸ ਦਾ ਦੁਨੀਆ ਦੇ ਸਿਆਸੀ ਦ੍ਰਿਸ਼ 'ਤੇ ਵੱਡਾ ਪ੍ਰਭਾਵ ਪੈ ਸਕਦਾ ਹੈ। ਕੱਲ੍ਹ ਤੱਕ ਇਹ ਦੋਵੇਂ ਆਗੂ ਇਕ-ਦੂਸਰੇ ਦੇ ਵਿਰੁੱਧ ਸਨ। ਇਕ-ਦੂਸਰੇ ਵਿਰੁੱਧ ਸਖ਼ਤ ਅਤੇ ਗ਼ਲਤ ਸ਼ਬਦਾਵਲੀ ਵੀ ਬੋਲਦੇ ਰਹੇ ਹਨ। ਉੱਤਰੀ ਕੋਰੀਆ ਨੇ ਪਿਛਲੇ ਦਹਾਕੇ ਭਰ ਤੋਂ ਪ੍ਰਮਾਣੂ ਤਜਰਬੇ ਸ਼ੁਰੂ ਕੀਤੇ ਹੋਏ ਸਨ। ਹੁਣ ਤੱਕ ਇਹ ਦੇਸ਼ 6 ਪ੍ਰਮਾਣੂ ਤਜਰਬੇ ਅਤੇ ਦਰਜਨਾਂ ਹੀ ਮਿਜ਼ਾਈਲਾਂ ਦੇ ਤਜਰਬੇ ਕਰ ਚੁੱਕਾ ਹੈ। ਇਸ ਨੇ ਦੁਨੀਆ ਭਰ ਨੂੰ ਚਿੰਤਾ ਵਿਚ ਪਾ ਰੱਖਿਆ ਸੀ ਕਿਉਂਕਿ ਕੋਰੀਆਈ ਪ੍ਰਾਇਦੀਪ ਵਿਚ ਸਖ਼ਤ ਲੜਾਈਆਂ ਚਲਦੀਆਂ ਰਹੀਆਂ। ਕੋਰੀਆ ਲੰਮੇ ਸਮੇਂ ਤੱਕ ਜਾਪਾਨ ਦੇ ਅਧੀਨ ਰਿਹਾ। ਸਾਲ 1945 ਵਿਚ ਇਸ ਨੂੰ ਆਜ਼ਾਦੀ ਮਿਲੀ। ਇਥੇ 'ਡੈਮੋਕ੍ਰੇਟਿਕ ਪੀਪਲਜ਼ ਰਿਪਬਲਿਕ ਆਫ ਕੋਰੀਆ' ਨਾਂਅ ਦੀ ਪਾਰਟੀ ਬਣੀ। ਜਾਪਾਨ ਤੋਂ ਆਜ਼ਾਦੀ ਮਿਲਣ ਤੋਂ ਬਾਅਦ 1945 ਵਿਚ ਕੋਰੀਆ ਪ੍ਰਾਇਦੀਪ ਦੀ ਵੰਡ ਹੋਣੀ ਸ਼ੁਰੂ ਹੋ ਗਈ। 1953 ਵਿਚ ਸਖ਼ਤ ਕੋਰੀਆਈ ਯੁੱਧ ਚੱਲਿਆ। ਉਸ ਸਮੇਂ ਕਮਿਊਨਿਸਟ ਆਗੂ ਕਿਮ ਇਲ ਸੁੰਗ ਜੋ ਕਿ ਕਿਮ ਦਾ ਦਾਦਾ ਸੀ, ਨੇ ਇਥੇ ਕਬਜ਼ਾ ਕਰਕੇ ਕਮਿਊਨਿਸਟ ਹਕੂਮਤ ਸਥਾਪਤ ਕਰ ਲਈ ਜੋ ਬਾਅਦ ਵਿਚ ਪੂਰੀ ਤਰ੍ਹਾਂ ਤਾਨਾਸ਼ਾਹੀ ਵਿਚ ਬਦਲ ਗਈ। 1958 ਵਿਚ ਉੱਤਰੀ ਕੋਰੀਆ ਤੋਂ ਚੀਨ ਨੇ ਆਪਣੀਆਂ ਫ਼ੌਜਾਂ ਹਟਾ ਲਈਆਂ। ਇਸ ਤੋਂ ਬਾਅਦ ਦੱਖਣੀ ਕੋਰੀਆ ਅਤੇ ਉੱਤਰੀ ਕੋਰੀਆ ਵਿਚ ਸਖ਼ਤ ਖਿਚਾਅ ਬਣਿਆ ਰਿਹਾ। ਅਮਰੀਕਾ ਨੇ ਹਮੇਸ਼ਾ ਤੋਂ ਦੱਖਣੀ ਕੋਰੀਆ ਦੀ ਮਦਦ ਕੀਤੀ। ਉਸ ਨੇ ਦੱਖਣੀ ਕੋਰੀਆ ਨੂੰ ਨਾ ਸਿਰਫ ਵੱਡੀ ਮਾਤਰਾ ਵਿਚ ਹਥਿਆਰ ਹੀ ਦਿੱਤੇ ਸਗੋਂ ਆਪਣੀਆਂ ਫ਼ੌਜਾਂ ਵੀ ਉਥੇ ਤਾਇਨਾਤ ਰੱਖੀਆਂ। ਆਪਣੇ ਪਿਤਾ ਦੀ ਮੌਤ ਤੋਂ ਬਾਅਦ ਕਿਮ ਜੋਂਗ ਉਨ 2011 ਵਿਚ ਉੱਤਰੀ ਕੋਰੀਆ ਦਾ ਪ੍ਰਸ਼ਾਸਕ ਬਣਿਆ। ਚਾਹੇ ਉਸ ਦੀ ਉਮਰ ਉਸ ਸਮੇਂ ਬਹੁਤ ਛੋਟੀ ਸੀ, ਅੱਜ ਵੀ ਉਹ ਸਿਰਫ 34 ਸਾਲ ਦਾ ਹੈ। ਪਰ ਉਸ ਨੇ ਬਹੁਤ ਹੀ ਸਖ਼ਤੀ ਨਾਲ ਆਪਣੇ ਮੁਲਕ ਵਿਚ ਰਾਜ ਚਲਾਇਆ। ਇਥੋਂ ਤੱਕ ਕਿ ਆਪਸੀ ਮੱਤਭੇਦ ਹੋਣ ਕਾਰਨ ਉਸ ਨੇ ਆਪਣੇ ਚਚੇਰੇ ਭਰਾ ਅਤੇ ਬਹੁਤ ਸਾਰੇ ਅਫਸਰਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ। ਜਦੋਂ ਤੋਂ ਕਿਮ ਜੋਂਗ ਉਨ ਨੇ ਪ੍ਰਮਾਣੂ ਤਜਰਬੇ ਸ਼ੁਰੂ ਕੀਤੇ, ਉਸ ਸਮੇਂ ਤੋਂ ਦੂਸਰੇ ਦੇਸ਼ਾਂ ਨਾਲ ਉਸ ਦਾ ਤਣਾਅ ਵਧ ਗਿਆ। ਉਸ ਦਾ ਗੁਆਂਢੀ ਜਾਪਾਨ ਵੀ ਚਿੰਤਾਵਾਨ ਹੋ ਗਿਆ। ਦੱਖਣੀ ਕੋਰੀਆ ਨਾਲ ਉਸ ਦੇ ਤਣਾਅ ਨੂੰ ਦੇਖਦਿਆਂ ਅਮਰੀਕਾ ਦੇ ਪਿਛਲੇ ਕਈ ਰਾਸ਼ਟਰਪਤੀਆਂ ਨੇ ਉੱਤਰੀ ਕੋਰੀਆ ਵਿਰੁੱਧ ਸਖ਼ਤ ਕਾਰਵਾਈ ਕਰਨ ਦੀਆਂ ਧਮਕੀਆਂ ਦਿੱਤੀਆਂ ਪਰ ਉਥੋਂ ਦੇ ਤਾਨਾਸ਼ਾਹ 'ਤੇ ਕੋਈ ਅਸਰ ਨਾ ਪਿਆ। ਪਰ ਹੁਣ ਜਦੋਂ ਤਾਨਾਸ਼ਾਹ ਕਿਮ ਜੋਂਗ ਉਨ ਨੇ ਆਪਣੇ ਪ੍ਰਮਾਣੂ ਤਜਰਬਿਆਂ ਵਿਚ ਮੁੜ ਤੇਜ਼ੀ ਲਿਆਂਦੀ ਤਾਂ ਨਾ ਸਿਰਫ ਅਮਰੀਕਾ, ਸਗੋਂ ਸੰਯੁਕਤ ਰਾਸ਼ਟਰ ਸੰਘ ਵਲੋਂ ਵੀ ਉਸ 'ਤੇ ਪਾਬੰਦੀਆਂ ਆਇਦ ਕਰ ਦਿੱਤੀਆਂ ਗਈਆਂ। ਬਿਨਾਂ ਸ਼ੱਕ ਉੱਤਰੀ ਕੋਰੀਆ ਕੱਲਾ-ਕਾਰਾ ਪੈਂਦਾ ਗਿਆ। ਚੀਨ ਤੋਂ ਇਲਾਵਾ ਇਸ ਦਾ ਕੋਈ ਹੋਰ ਸਾਥੀ ਬਚਿਆ ਨਾ ਰਿਹਾ। ਰੂਸ ਨੇ ਵੀ ਉਸ ਪ੍ਰਤੀ ਸੰਕੋਚਵਾਂ ਹੀ ਹੁੰਗਾਰਾ ਭਰਿਆ। ਇਨ੍ਹਾਂ ਪਾਬੰਦੀਆਂ ਨੂੰ ਦੇਖਦੇ ਹੋਏ ਉੱਤਰੀ ਕੋਰੀਆ ਦੇ ਤਾਨਾਸ਼ਾਹ ਨੂੰ ਇਹ ਅਹਿਸਾਸ ਹੋ ਗਿਆ ਕਿ ਨਾ ਸਿਰਫ ਉਹ ਕੱਲਾ-ਕਾਰਾ ਹੀ ਹੁੰਦਾ ਜਾ ਰਿਹਾ ਹੈ, ਸਗੋਂ ਚਹੁੰ-ਤਰਫ਼ੀ ਆਰਥਿਕ ਪਾਬੰਦੀਆਂ ਨਾਲ ਉਸ ਦੇ ਦੇਸ਼ ਦੀ ਆਰਥਿਕਤਾ ਵੀ ਪੂਰੀ ਤਰ੍ਹਾਂ ਡੋਲ੍ਹ ਚੁੱਕੀ ਹੈ। ਕਿਉਂਕਿ ਉਸ ਦੇ ਬਹੁਤੇ ਆਰਥਿਕ ਸਾਧਨ ਪ੍ਰਮਾਣੂ ਮਿਜ਼ਾਈਲਾਂ ਦੇ ਤਜਰਬਿਆਂ 'ਤੇ ਹੀ ਜਾਇਆ ਹੁੰਦੇ ਰਹੇ।
ਕੌਮਾਂਤਰੀ ਦਬਾਅ, ਆਰਥਿਕ ਤੰਗੀਆਂ ਅਤੇ ਅਮਰੀਕਾ ਦੀਆਂ ਧਮਕੀਆਂ ਤੋਂ ਬਾਅਦ ਉੱਤਰੀ ਕੋਰੀਆ ਦਾ ਤਾਨਾਸ਼ਾਹ ਸਮਝੌਤੇ ਲਈ ਤਿਆਰ ਹੋ ਗਿਆ। ਕੀਤੇ ਗਏ ਇਸ ਸਮਝੌਤੇ ਅਨੁਸਾਰ ਉੱਤਰੀ ਕੋਰੀਆ ਆਪਣੇ ਪ੍ਰਮਾਣੂ ਹਥਿਆਰਾਂ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦੇਵੇਗਾ, ਦੂਜੇ ਪਾਸੇ ਅਮਰੀਕਾ ਤੇ ਕੌਮਾਂਤਰੀ ਭਾਈਚਾਰੇ ਵਲੋਂ ਉਸ ਤੋਂ ਆਰਥਿਕ ਪਾਬੰਦੀਆਂ ਹਟਾ ਲਈਆਂ ਜਾਣਗੀਆਂ ਜਿਸ ਨਾਲ ਇਸ ਦੇਸ਼ ਦਾ ਵਿਕਾਸ ਹੋ ਸਕੇਗਾ। ਇਹ ਇਕ ਮੁਅਜਜ਼ਾ ਹੀ ਕਿਹਾ ਜਾ ਸਕਦਾ ਹੈ ਕਿ ਕਿਮ ਜੋਂਗ ਉਨ ਵਰਗਾ ਤਾਨਾਸ਼ਾਹ ਅਖੀਰ ਇਸ ਰਸਤੇ 'ਤੇ ਆ ਗਿਆ ਹੈ। ਚਾਹੇ ਡੋਨਾਲਡ ਟਰੰਪ ਦਾ ਆਪਣੇ ਦੇਸ਼ ਅਤੇ ਕੌਮਾਂਤਰੀ ਪੱਧਰ 'ਤੇ ਪ੍ਰਭਾਵ ਫਿੱਕਾ ਪੈਂਦਾ ਜਾ ਰਿਹਾ ਹੈ ਪਰ ਉੱਤਰੀ ਕੋਰੀਆ ਨਾਲ ਕੀਤਾ ਗਿਆ ਇਹ ਸਮਝੌਤਾ ਉਸ ਦੀ ਇਕ ਬਹੁਤ ਵੱਡੀ ਪ੍ਰਾਪਤੀ ਮੰਨਿਆ ਜਾਏਗਾ, ਜਿਸ ਨਾਲ ਦੁਨੀਆ ਵਿਚ ਪ੍ਰਮਾਣੂ ਟਕਰਾਅ ਅਤੇ ਹਥਿਆਰਾਂ ਦੇ ਘਟਣ ਦੀ ਸੰਭਾਵਨਾ ਬਣ ਗਈ ਹੈ।
ਬਿਨਾਂ ਸ਼ੱਕ ਅੱਜ ਪ੍ਰਮਾਣੂ ਹਥਿਆਰਾਂ ਰਹਿਤ ਦੁਨੀਆ ਦੀ ਕਲਪਨਾ ਕੀਤੀ ਜਾਣੀ ਚਾਹੀਦੀ ਹੈ। 'ਆਈ ਕੈਨ' ਸੰਗਠਨ ਤੋਂ ਇਲਾਵਾ ਹੋਰ ਅਨੇਕਾਂ ਕੌਮਾਂਤਰੀ ਸੰਗਠਨ ਇਸ ਦਿਸ਼ਾ ਵਿਚ ਵੱਡੀ ਪੱਧਰ 'ਤੇ ਯਤਨਸ਼ੀਲ ਰਹੇ ਹਨ। ਇਸ ਤੋਂ ਇਲਾਵਾ ਅਮਰੀਕਾ, ਰੂਸ ਅਤੇ ਪ੍ਰਮਾਣੂ ਹਥਿਆਰਾਂ ਵਾਲੇ ਹੋਰ ਦੇਸ਼ਾਂ ਨੂੰ ਵੀ ਇਸ ਰਸਤੇ 'ਤੇ ਅੱਗੇ ਵੱਲ ਕਦਮ ਉਠਾਉਣੇ ਚਾਹੀਦੇ ਹਨ ਜਿਨ੍ਹਾਂ ਦੀ ਸ਼ੁਰੂਆਤ ਸਾਲ 1985 ਵਿਚ ਜਨੇਵਾ 'ਚ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਅਤੇ ਸੋਵੀਅਤ ਯੂਨੀਅਨ (ਰੂਸ) ਦੇ ਮੁਖੀ ਗੋਰਬਾਚੋਵ ਨੇ ਕੀਤੀ ਸੀ।


-ਬਰਜਿੰਦਰ ਸਿੰਘ ਹਮਦਰਦ


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX