ਤਾਜਾ ਖ਼ਬਰਾਂ


ਤਰਨਤਾਰਨ : ਡਰੇਨ 'ਚ ਰੁੜ੍ਹੇ ਨੌਜਵਾਨ ਦੇ ਪਰਿਵਾਰ ਨਾਲ ਕੈਪਟਨ ਨੇ ਕੀਤੀ ਮੁਲਾਕਾਤ
. . .  10 minutes ago
ਤਰਨਤਾਰਨ, 26 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਤਰਨਤਾਰਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਭਿੱਖੀਵਿੰਡ 'ਚ ਬੀਤੇ ਸੋਮਵਾਰ ਨੂੰ ਡਰੇਨ 'ਚ ਰੁੜ੍ਹੇ 18 ਸਾਲਾ ਨੌਜਵਾਨ ਗੁਰਬੀਰ ਸਿੰਘ ਦੇ...
ਕੈਪਟਨ ਅਮਰਿੰਦਰ ਸਿੰਘ ਵਲੋਂ ਅਮਰਕੋਟ ਦਾ ਦੌਰਾ
. . .  25 minutes ago
ਅਮਰਕੋਟ, 26 ਸਤੰਬਰ (ਭੱਟੀ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਤਰਨਤਾਰਨ ਦੇ ਅਮਰਕੋਟ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਮੀਂਹ ਕਾਰਨ ਜਿਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋ ਗਈਆਂ ਸਨ, ਦਾਣਾ ਮੰਡੀ 'ਚ ਉਨ੍ਹਾਂ ਕਿਸਾਨਾਂ ਨਾਲ...
ਨਿੱਜੀ ਕੰਪਨੀਆਂ ਨਹੀਂ ਕਰ ਸਕਦੀਆਂ ਆਧਾਰ ਕਾਰਡ ਦੀ ਮੰਗ- ਸੁਪਰੀਮ ਕੋਰਟ
. . .  50 minutes ago
ਇਨਕਮ ਟੈਕਸ ਭਰਨ ਅਤੇ 'ਪੈਨ' ਲਈ ਆਧਾਰ ਜ਼ਰੂਰੀ- ਸੁਪਰੀਮ ਕੋਰਟ
. . .  51 minutes ago
ਸੁਪਰੀਮ ਕੋਰਟ ਨੇ ਮੋਬਾਇਲ ਨਾਲ ਆਧਾਰ ਲਿੰਕ ਕਰਨ ਦੇ ਫੈਸਲੇ ਨੂੰ ਵੀ ਕੀਤਾ ਰੱਦ
. . .  about 1 hour ago
ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਆਧਾਰ ਨਾ ਦਿੱਤਾ ਜਾਵੇ- ਸੁਪਰੀਮ ਕੋਰਟ
. . .  about 1 hour ago
ਬੈਂਕ ਖਾਤਿਆਂ ਨੂੰ ਆਧਾਰ ਨਾਲ ਲਿੰਕ ਕਰਨ ਜ਼ਰੂਰੀ ਨਹੀਂ- ਸੁਪਰੀਮ ਕੋਰਟ
. . .  about 1 hour ago
ਸਕੂਲਾਂ 'ਚ ਆਧਾਰ ਜ਼ਰੂਰੀ ਨਹੀਂ- ਸੁਪਰੀਮ ਕੋਰਟ
. . .  about 1 hour ago
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ- ਸਰਕਾਰੀ ਨੌਕਰੀ 'ਚ ਤਰੱਕੀ ਲਈ ਰਾਖਵਾਂਕਰਨ ਜ਼ਰੂਰੀ ਨਹੀਂ
. . .  about 1 hour ago
ਨਵੀਂ ਦਿੱਲੀ, 26 ਸਤੰਬਰ- ਐੱਸ. ਸੀ./ਐੱਸ. ਟੀ. ਕਰਮਚਾਰੀਆਂ ਨੂੰ ਸਰਕਾਰੀ ਨੌਕਰੀਆਂ 'ਚ ਤਰੱਕੀ 'ਚ ਰਾਖਵਾਂਕਰਨ ਦੇਣ ਦੇ ਮਾਮਲੇ 'ਚ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਨੇ ਅੱਜ ਵੱਡਾ ਫ਼ੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਤਰੱਕੀ 'ਚ ਰਾਖਵਾਂਕਰਨ...
ਸੁਲਤਾਨਪੁਰ ਲੋਧੀ ਦਾ ਦੌਰਾ ਕਰਨ ਲਈ ਚੰਡੀਗੜ੍ਹ ਤੋਂ ਰਵਾਨਾ ਹੋਏ ਕੈਪਟਨ
. . .  about 1 hour ago
ਚੰਡੀਗੜ੍ਹ, 26 ਸਤੰਬਰ- ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਮੰਡ ਖੇਤਰ ਦਾ ਦੌਰਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਤੋਂ ਰਵਾਨਾ ਹੋ ਗਏ ਹਨ। ਇਸ ਦੌਰਾਨ ਉਹ ਬਿਆਸ ਦਰਿਆ ਦੇ ਪਾਣੀ ਕਾਰਨ ਕਿਸਾਨਾਂ ਦੀਆਂ ਖ਼ਰਾਬ ਹੋਈਆਂ...
ਸੁਪਰੀਮ ਕੋਰਟ ਨੇ ਕਿਹਾ- ਯੂਨੀਕ ਦਾ ਮਤਲਬ ਸਿਰਫ਼ ਇੱਕ ਨਾਲ ਹੈ
. . .  about 1 hour ago
ਆਧਾਰ 'ਤੇ ਹਮਲਾ ਸੰਵਿਧਾਨ ਦੇ ਵਿਰੁੱਧ- ਸੁਪਰੀਮ ਕੋਰਟ
. . .  about 1 hour ago
ਸੁਪਰੀਮ ਕੋਰਟ ਨੇ ਕਿਹਾ- ਇਕਦਮ ਸੁਰੱਖਿਅਤ ਹੈ ਆਧਾਰ ਕਾਰਡ
. . .  about 1 hour ago
ਆਧਾਰ ਕਾਰਡ ਦਾ ਡੁਪਲੀਕੇਟ ਬਣਾਉਣਾ ਸੰਭਵ ਨਹੀਂ- ਸੁਪਰੀਮ ਕੋਰਟ
. . .  about 1 hour ago
ਆਧਾਰ ਦੀ ਸੰਵਿਧਾਨਕ ਵੈਧਤਾ 'ਤੇ ਸੁਪਰੀਮ ਕੋਰਟ ਦਾ ਫੈਸਲਾ- ਇਸ ਨਾਲ ਗਰੀਬਾਂ ਨੂੰ ਤਾਕਤ ਅਤੇ ਪਹਿਚਾਣ ਮਿਲੀ
. . .  about 1 hour ago
ਰਾਵੀ ਦਰਿਆ 'ਚ ਰੁੜ੍ਹੇ ਕਿਸਾਨ ਦੀ ਪਾਕਿਸਤਾਨ 'ਚ ਹੋਈ ਮੌਤ
. . .  23 minutes ago
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ- ਸਰਕਾਰੀ ਨੌਕਰੀ 'ਚ ਤਰੱਕੀ ਲਈ ਰਾਖਵਾਂਕਰਨ ਜ਼ਰੂਰੀ ਨਹੀਂ
. . .  about 2 hours ago
ਕੈਪਟਨ ਵਲੋਂ ਅੱਜ ਸੁਲਤਾਨਪੁਰ ਲੋਧੀ ਦਾ ਕੀਤਾ ਜਾਵੇਗਾ ਦੌਰਾ
. . .  about 2 hours ago
ਉਡਾਣ 'ਚ 11 ਮਹੀਨਿਆਂ ਦੇ ਬੱਚੇ ਦੀ ਮੌਤ
. . .  about 2 hours ago
ਆਧਾਰ ਦੀ ਵੈਧਤਾ 'ਤੇ ਸੁਪਰੀਮ ਕੋਰਟ ਅੱਜ ਸੁਣਾਏਗਾ ਅਹਿਮ ਫ਼ੈਸਲਾ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 31 ਜੇਠ ਸੰਮਤ 550
ਵਿਚਾਰ ਪ੍ਰਵਾਹ: ਸਾਨੂੰ ਸ਼ਾਂਤੀ ਚਾਹੀਦੀ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸ਼ਾਂਤੀ ਦੇ ਮਾਹੌਲ ਵਿਚ ਹੀ ਸੁਤੰਤਰਤਾ ਰਹਿ ਸਕਦੀ ਹੈ। -ਆਈਜਨ ਹਾਵਰ

ਸੰਪਾਦਕੀ

ਪ੍ਰਣਾਬ ਮੁਖਰਜੀ ਦਾ ਨਾਗਪੁਰ ਦੌਰਾ

ਆਪਣੇ ਮੰਤਵ ਵਿਚ ਸਫ਼ਲ ਰਿਹਾ ਸੰਘ

ਇਹ ਗੱਲ ਤਾਂ ਸਮਝੀ ਜਾ ਸਕਦੀ ਹੈ ਕਿ ਰਾਸ਼ਟਰੀ ਸੋਇਮ ਸੇਵਕ ਸੰਘ ਨੇ ਪ੍ਰਣਾਬ ਮੁਖਰਜੀ ਨੂੰ ਆਪਣੇ ਪ੍ਰੋਗਰਾਮ ਵਿਚ ਕਿਉਂ ਬੁਲਾਇਆ ਹੋਵੇਗਾ, ਪਰ ਇਹ ਆਸਾਨੀ ਨਾਲ ਸਮਝ ਨਹੀਂ ਆਉਂਦਾ ਕਿ ਸਾਬਕਾ ਰਾਸ਼ਟਰਪਤੀ ਨੇ ਇਹ ਸੱਦਾ ਕਿਉਂ ਸਵੀਕਾਰ ਕੀਤਾ? ਮੈਨੂੰ ਲਗਦਾ ਹੈ ਕਿ ਉਹ ...

ਪੂਰੀ ਖ਼ਬਰ »

ਜਨਮ ਦਿਨ 'ਤੇ ਵਿਸ਼ੇਸ਼

ਮਾਨਵੀ ਗੁਣਾਂ ਦਾ ਮੁਜੱਸਮਾ ਸਨ ਪੀਰ ਬੁੱਧੂ ਸ਼ਾਹ

ਧਰਮ ਦੀਆਂ ਪੱਕੀਆਂ ਤੇ ਤੰਗ ਸੀਮਾਵਾਂ ਤੋਂ ਉੱਪਰ ਦੀ ਸੋਚ ਦੇ ਧਾਰਨੀ ਅਤੇ ਮਾਨਵੀ ਗੁਣਾਂ ਦੇ ਮੁਜੱਸਮੇ ਪੀਰ ਬੁੱਧੂ ਸ਼ਾਹ ਨੂੰ ਹਰ ਸਿੱਖ ਬੜੀ ਸ਼ਰਧਾ ਤੇ ਸਤਿਕਾਰ ਨਾਲ ਯਾਦ ਕਰਦਾ ਹੈ। ਭੰਗਾਣੀ ਦੇ ਯੁੱਧ ਉਪਰੰਤ ਪੀਰ ਜੀ ਨੇ ਆਪਣੇ ਚਾਰ ਪੁੱਤਰਾਂ ਵਿਚੋਂ ਦੋ ਪੁੱਤਰ ਸੱਯਦ ...

ਪੂਰੀ ਖ਼ਬਰ »

ਕੀ ਸਾਕਾ ਨੀਲਾ ਤਾਰਾ ਦਾ ਮੰਤਵ 1984 ਦੀਆਂ ਲੋਕ ਸਭਾ ਚੋਣਾਂ ਜਿੱਤਣਾ ਸੀ?

ਬਿਨਾਂ ਸ਼ੱਕ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਕਾਲੀਆਂ ਨੂੰ ਖ਼ਤਮ ਕਰਨਾ ਚਾਹੁੰਦੀ ਸੀ ਅਤੇ ਭਿੰਡਰਾਂਵਾਲੇ ਨੂੰ ਚੁਣੌਤੀ ਦੇਣ ਨਾਲ ਉਨ੍ਹਾਂ ਨੂੰ ਇਹ ਮੌਕਾ ਮਿਲ ਗਿਆ ਸੀ। ਅਸਲ ਵਿਚ ਜਿੰਨਾ ਅਸੀਂ ਦੇਖ ਰਹੇ ਹਾਂ, ਇਹ ਉਸ ਤੋਂ ਵਧ ਕੇ ਸੀ। ਇਕ ਕਹਾਣੀ, ਜਿਸ ਦੀ ਸ੍ਰੀਮਤੀ ਗਾਂਧੀ ਦੇ ਨਿੱਜੀ ਸਕੱਤਰ ਆਰ. ਕੇ. ਧਵਨ ਨੇ ਬਾਅਦ ਵਿਚ ਪੁਸ਼ਟੀ ਕੀਤੀ, ਅਨੁਸਾਰ ਇਸ ਸਭ ਕੁਝ ਦੇ ਪਿੱਛੇ ਕੁਝ ਮਹੀਨੇ ਬਾਅਦ ਹੋਣ ਵਾਲੀਆਂ 1984 ਦੀਆਂ ਲੋਕ ਸਭਾ ਚੋਣਾਂ ਵਿਚ ਵੋਟ ਹਾਸਲ ਕਰਨ ਦੀ ਯੋਜਨਾ ਸੀ। ਇੰਦਰਾ ਗਾਂਧੀ ਦੇ ਬੇਟੇ ਰਾਜੀਵ ਗਾਂਧੀ, ਭਤੀਜੇ ਅਰੁਣ ਨਹਿਰੂ ਅਤੇ ਰਾਜੀਵ ਗਾਂਧੀ ਦੇ ਸਲਾਹਕਾਰ ਅਰੁਣ ਸਿੰਘ ਉਸ ਫ਼ੈਸਲੇ ਦੇ ਪਿੱਛੇ ਸਨ, ਜਿਸ ਨੇ ਸ੍ਰੀਮਤੀ ਗਾਂਧੀ ਨੂੰ ਕੱਟੜਪੰਥੀ ਨੇਤਾ ਅਤੇ ਉਸ ਦੇ ਸਹਿਯੋਗੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਚੋਂ ਕੱਢਣ ਲਈ ਸੈਨਾ ਭੇਜਣ ਲਈ ਮਜਬੂਰ ਕੀਤਾ। ਧਵਨ ਦੇ ਇਸ ਕਥਨ ਦਾ ਜ਼ਿਕਰ ਹੈ ਕਿ ਰਾਜੀਵ, ਅਰੁਣ ਨਹਿਰੂ ਅਤੇ ਅਰੁਣ ਸਿੰਘ ਦਾ ਮੰਨਣਾ ਸੀ ਕਿ ਇਕ ਸਫਲ ਸੈਨਿਕ ਕਾਰਵਾਈ ਉਨ੍ਹਾਂ ਨੂੰ ਆਸਾਨੀ ਨਾਲ ਚੋਣ ਜਿਤਾ ਸਕਦੀ ਹੈ।
ਆਪ੍ਰੇਸ਼ਨ ਬਲਿਊ ਸਟਾਰ ਸ੍ਰੀਮਤੀ ਗਾਂਧੀ ਦੀ ਮਹਿਜ਼ ਅੰਤਿਮ ਲੜਾਈ ਨਹੀਂ ਸੀ। ਸ਼ਾਇਦ ਇਹ ਰਾਜੀਵ ਗਾਂਧੀ ਦੀ ਪਹਿਲੀ ਅਤੇ ਸਭ ਤੋਂ ਵਿਨਾਸ਼ਕਾਰੀ ਗ਼ਲਤੀ ਵੀ ਸੀ। ਕਾਰਵਾਂ ਪੱਤ੍ਰਿਕਾ ਦੀ ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਧਵਨ ਉਸ ਵੇਲੇ ਉਨ੍ਹਾਂ ਦੇ ਨਾਲ ਸਨ ਜਦੋਂ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਹੋਏ ਨੁਕਸਾਨ ਦੀਆਂ ਤਸਵੀਰਾਂ ਵੇਖੀਆਂ ਸਨ। ਉਨ੍ਹਾਂ ਦੇ ਅਨੁਸਾਰ ਇੰਦਰਾ ਗਾਂਧੀ, ਜ਼ਾਹਰ ਹੈ ਜਿਨ੍ਹਾਂ ਨੇ ਬਲਿਊ ਸਟਾਰ ਨੂੰ ਬਹੁਤ ਹੀ ਝਿਜਕ ਤੋਂ ਬਾਅਦ ਮਾਨਤਾ ਦਿੱਤੀ ਸੀ, ਨੇ ਆਪ੍ਰੇਸ਼ਨ ਦੇ ਤੁਰੰਤ ਬਾਅਦ ਇਸ 'ਤੇ ਗਹਿਰਾ ਅਫ਼ਸੋਸ ਪ੍ਰਗਟ ਕੀਤਾ। ਗ਼ਲਤੀ ਦੀ ਭਰਪਾਈ ਲਈ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਗੁਰਦੁਆਰਾ ਸਾਹਿਬ ਜਾਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਰੋਕਿਆ ਗਿਆ। ਉਨ੍ਹਾਂ ਨੇ ਇਕ ਨਾਗਰਿਕ ਜਹਾਜ਼ ਰਾਹੀਂ ਮੁਆਫ਼ੀ ਮੰਗਣ ਲਈ ਹਰਿਮੰਦਰ ਸਾਹਿਬ ਦਾ ਦੌਰਾ ਕੀਤਾ। ਉਨ੍ਹਾਂ ਨੂੰ ਡੂੰਘੀ ਸੱਟ ਤਾਂ ਉਦੋਂ ਲੱਗੀ ਸੀ ਜਦੋਂ ਉਨ੍ਹਾਂ ਨੂੰ ਆਲ ਇੰਡੀਆ ਰੇਡੀਓ 'ਤੇ ਇਸ ਆਪ੍ਰੇਸ਼ਨ ਦਾ ਬਚਾਅ ਕਰਨ ਲਈ ਕਿਹਾ ਗਿਆ। ਬਾਅਦ ਵਿਚ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਮਨਾ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਲੱਗਿਆ ਸੀ ਕਿ ਇਸ ਨਾਲ ਦੇਸ਼ ਵਿਚ ਕੋਈ ਅਜਿਹਾ ਗੰਭੀਰ ਸੰਕਟ ਪੈਦਾ ਹੋ ਜਾਵੇਗਾ ਅਤੇ ਇਹ ਦਰਸਾਇਆ ਜਾਵੇਗਾ ਕਿ ਰਾਸ਼ਟਰਪਤੀ ਅਤੇ ਸਰਕਾਰ ਦੇ ਵੱਖੋ-ਵੱਖ ਵਿਚਾਰ ਹਨ। ਉਹ ਆਕਾਸ਼ਵਾਣੀ 'ਤੇ ਗਏ ਅਤੇ ਉਨ੍ਹਾਂ ਨੇ ਆਪ੍ਰੇਸ਼ਨ ਦਾ ਬਚਾਅ ਕੀਤਾ। ਰਾਸ਼ਟਰ ਨੂੰ ਸੰਬੋਧਿਤ ਕਰਦੇ ਸਮੇਂ ਉਹ ਸੱਚਮੁੱਚ ਹੀ ਰੋ ਪਏ ਸਨ।
ਹਰਿਮੰਦਰ ਸਾਹਿਬ ਦੀਆਂ ਅਰੁਣ ਸਿੰਘ ਵਲੋਂ ਲਿਆਂਦੀਆਂ ਤਸਵੀਰਾਂ ਦੇਖ ਕੇ ਸ੍ਰੀਮਤੀ ਇੰਦਰਾ ਗਾਂਧੀ ਵੀ ਸਦਮੇ ਵਿਚ ਸੀ। ਅਰੁਣ ਨਹਿਰੂ ਨੇ ਦੱਸਿਆ ਕਿ ਇੰਦਰਾ ਗਾਂਧੀ ਆਖਰੀ ਸਮੇਂ ਤੱਕ ਆਪ੍ਰੇਸ਼ਨ ਸ਼ੁਰੂ ਕਰਨ ਲਈ ਰਾਜ਼ੀ ਨਹੀਂ ਸੀ ਪਰ ਸੈਨਾ ਮੁਖੀ ਅਤੇ ਤਿੱਕੜੀ, ਜਿਹੜੀ ਕਿ ਆਪ੍ਰੇਸ਼ਨ ਦਾ ਮਾਰਗ-ਦਰਸ਼ਨ ਕਰ ਰਹੀ ਸੀ, ਨੇ ਆਖ਼ਰਕਾਰ ਉਨ੍ਹਾਂ ਦਾ ਮਨ ਬਦਲ ਦਿੱਤਾ। ਇਹ ਮੁੱਖ ਤੌਰ 'ਤੇ ਇਸ ਲਈ ਹੋਇਆ ਕਿਉਂਕਿ ਰਾਜੀਵ ਗਾਂਧੀ ਨੇ ਵੀ ਉਸ ਸਮੇਂ ਪੰਜਾਬ ਦੇ ਮਸਲੇ ਨੂੰ ਸਿੱਧੇ ਤੌਰ 'ਤੇ ਦੇਖਣਾ ਸ਼ੁਰੂ ਕਰ ਦਿੱਤਾ ਸੀ, ਜਿਸ ਨੂੰ ਕਿ ਕੁਝ ਸਮੇਂ ਪਹਿਲਾਂ ਤੱਕ ਉਨ੍ਹਾਂ ਦੇ ਭਰਾ ਸੰਜੇ ਗਾਂਧੀ ਦੇਖਦੇ ਸਨ। ਇਹ ਵੱਖਰੀ ਗੱਲ ਹੈ ਕਿ ਸ੍ਰੀਮਤੀ ਗਾਂਧੀ ਨੂੰ ਹਰਿਮੰਦਰ ਸਾਹਿਬ 'ਤੇ ਹੋਏ ਹਮਲੇ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ, ਜਦੋਂ ਕਿ ਉਨ੍ਹਾਂ ਦੇ ਅੰਗ ਰੱਖਿਅਕਾਂ ਨੇ ਹੀ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ ਸਨ। ਰਾਜੀਵ ਗਾਂਧੀ ਆਪਣੀ ਮਾਂ ਦੀ ਹੱਤਿਆ ਤੋਂ ਬਾਅਦ ਭਾਰਤ ਦੇ ਇਤਿਹਾਸ ਵਿਚ ਹੁਣ ਤੱਕ ਦੇ ਸਭ ਤੋਂ ਵੱਡੇ ਜਨਮਤ (544 ਸੀਟਾਂ ਵਿਚੋਂ 421 ਸੀਟਾਂ ਜਿੱਤ ਕੇ) ਸੱਤਾ ਵਿਚ ਆਏ।
ਮੈਂ ਉਸ ਟੀਮ ਦਾ ਮੈਂਬਰ ਸੀ, ਜਿਹੜੀ ਜਨਰਲ ਜਗਜੀਤ ਸਿੰਘ ਅਰੋੜਾ, ਏਅਰ ਮਾਰਸ਼ਲ ਅਰਜਨ ਸਿੰਘ ਅਤੇ ਇੰਦਰ ਕੁਮਾਰ ਗੁਜਰਾਲ ਨੂੰ ਲੈ ਕੇ ਇਸ ਦੀ ਪੜਤਾਲ ਕਰਨ ਲਈ ਬਣੀ ਸੀ ਕਿ ਅਕਾਲੀ ਅਤੇ ਸਰਕਾਰ ਦੇ ਵਿਚਕਾਰ ਅਤੇ ਸਿੱਖਾਂ ਅਤੇ ਹਿੰਦੂਆਂ ਦੇ ਵਿਚਕਾਰ ਕਿੰਨੀ ਦੂਰੀ ਪੈਦਾ ਹੋ ਚੁੱਕੀ ਹੈ? ਸਾਡਾ ਨਤੀਜਾ ਇਹੀ ਸੀ ਕਿ ਇਹ ਆਪ੍ਰੇਸ਼ਨ ਜ਼ਰੂਰੀ ਨਹੀਂ ਸੀ ਅਤੇ ਸੰਤ ਭਿੰਡਰਾਂਵਾਲਿਆਂ ਨਾਲ ਹੋਰ ਤਰੀਕਿਆਂ ਨਾਲ ਵੀ ਨਜਿੱਠਿਆ ਜਾ ਸਕਦਾ ਸੀ। ਇਹ ਅਸੀਂ ਪੰਜਾਬੀ ਗਰੁੱਪ ਨੂੰ ਦਿੱਤੀ ਆਪਣੀ ਰਿਪੋਰਟ ਵਿਚ ਕਿਹਾ ਸੀ, ਜਿਸ ਨੇ ਸਾਨੂੰ ਸ੍ਰੀਮਤੀ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਏ ਹਿੰਦੂ-ਸਿੱਖ ਦੰਗਿਆਂ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ ਸੰਭਾਲੀ ਸੀ। ਤਤਕਾਲੀ ਗ੍ਰਹਿ ਮੰਤਰੀ ਪੀ.ਵੀ. ਨਰਸਿਮ੍ਹਾ ਰਾਓ ਨੇ ਰਲਵੀਂ-ਮਿਲਵੀਂ ਗੱਲ ਕੀਤੀ ਸੀ, ਜਦੋਂ ਸਰਕਾਰੀ ਕਾਰਵਾਈ ਬਾਰੇ ਜਾਣਕਾਰੀ ਲੈਣ ਲਈ ਸਾਡੀ ਟੀਮ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਚਸ਼ਮਦੀਦ ਗਵਾਹਾਂ ਸਮੇਤ ਸਾਰਿਆਂ ਨੇ ਜੋ ਕਿਹਾ, ਉਸ ਤੋਂ ਇਹੀ ਗੱਲ ਸਿੱਧ ਹੁੰਦੀ ਸੀ ਕਿ ਸਰਕਾਰੀ ਕਾਰਵਾਈ ਜ਼ਰੂਰਤ ਤੋਂ ਜ਼ਿਆਦਾ ਪ੍ਰਗਟ ਕੀਤਾ ਗਿਆ ਪ੍ਰਤੀਕਰਮ ਸੀ। ਜਿਥੋਂ ਤੱਕ ਨਵੰਬਰ 1984 ਦੀ ਸਿੱਖਾਂ ਵਿਰੁੱਧ ਹੋਈ ਹਿੰਸਾ ਦਾ ਸਬੰਧ ਹੈ, ਦਿੱਲੀ ਅਤੇ ਉਸ ਦੇ ਨੇੜਲੇ ਇਲਾਕਿਆਂ ਵਿਚ ਸਿੱਖ ਵਿਰੋਧੀ ਦੰਗੇ ਤੁਰੰਤ ਰੋਕੇ ਜਾ ਸਕਦੇ ਸਨ। ਪਰ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਜਾਣਬੁੱਝ ਕੇ ਪੁਲਿਸ ਅਤੇ ਸੈਨਾ ਨੂੰ ਕਿਸੇ ਵੀ ਤਰ੍ਹਾਂ ਦੇ ਦਖ਼ਲ ਦਾ ਆਦੇਸ਼ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਕਿ ਦੰਗੇ ਸੁਭਾਵਿਕ ਸਨ। ਉਨ੍ਹਾਂ ਨੇ ਇਹ ਪ੍ਰਤੀਕਰਮ ਵੀ ਦਿੱਤਾ ਕਿ ਜਦੋਂ ਇਕ ਵੱਡਾ ਦਰੱਖਤ ਡਿਗਦਾ ਹੈ ਤਾਂ ਧਰਤੀ ਹਿਲਦੀ ਹੀ ਹੁੰਦੀ ਹੈ। ਅੱਜ ਹਰਿਮੰਦਰ ਸਾਹਿਬ ਵਿਚ ਸੈਨਾ ਦੇ ਹੋਏ ਦਾਖ਼ਲੇ ਦੇ 34 ਸਾਲ ਬਾਅਦ ਜਨਤਕ ਹੋਏ ਬਰਤਾਨੀਆ ਦੇ ਦਸਤਾਵੇਜ਼ ਦੱਸਦੇ ਹਨ ਕਿ ਸਿੱਖਾਂ ਦੇ ਇਤਿਹਾਸਕ ਸਥਾਨ ਨੂੰ ਫਿਰ ਤੋਂ ਕਬਜ਼ੇ ਵਿਚ ਲੈਣ ਲਈ ਬਰਤਾਨੀਆ ਦੀ ਸੈਨਾ ਨੇ ਭਾਰਤ ਨੂੰ ਸਲਾਹ ਦਿੱਤੀ ਸੀ। ਇਸ ਨੇ ਲੰਡਨ ਅਤੇ ਨਵੀਂ ਦਿੱਲੀ ਦੋਵੇਂ ਥਾਵਾਂ 'ਤੇ ਰਾਜਨੀਤਕ ਤੂਫ਼ਾਨ ਪੈਦਾ ਕਰ ਦਿੱਤਾ ਸੀ। ਬਰਤਾਨੀਆ ਸਰਕਾਰ ਨੇ ਇਨ੍ਹਾਂ ਖੁਲਾਸਿਆਂ ਦੀ ਜਾਂਚ ਦਾ ਆਦੇਸ਼ ਦੇ ਦਿੱਤਾ ਹੈ ਅਤੇ ਭਾਜਪਾ ਨੇ ਇਸ ਬਾਰੇ ਜਵਾਬਦੇਹੀ ਦੀ ਮੰਗ ਕੀਤੀ ਹੈ। ਇਹ ਖੁਲਾਸਾ ਬਰਤਾਨੀਆ ਦੇ ਕੌਮੀ ਲੇਖਾ-ਜੋਖਾ ਵਿਭਾਗ ਵਲੋਂ 30 ਸਾਲ ਤੱਕ ਗੁਪਤਤਾ ਦਾ ਪਾਲਣ ਕਰਨ ਦੇ ਨਿਯਮ ਤਹਿਤ ਜਨਤਕ ਕੀਤੀਆਂ ਗਈਆਂ ਚਿੱਠੀਆਂ ਦੀ ਲੜੀ ਤੋਂ ਹੁੰਦਾ ਹੈ। ਇਕ ਸਰਕਾਰੀ ਸੰਚਾਰ ਪੱਤਰ ਜਿਸ ਦੀ ਤਰੀਕ 23 ਫਰਵਰੀ, 1984 ਹੈ ਅਤੇ ਜਿਸ ਦਾ ਸਿਰਲੇਖ 'ਸਿੱਖ ਭਾਈਚਾਰਾ' ਹੈ, ਵਿਚ ਵਿਦੇਸ਼ ਮੰਤਰੀ ਦੇ ਇਕ ਕਰਮਚਾਰੀ ਨੇ ਗ੍ਰਹਿ ਮੰਤਰਾਲੇ ਦੇ ਇਕ ਸਕੱਤਰ ਨੂੰ ਕਿਹਾ ਹੈ ਕਿ ਵਿਦੇਸ਼ ਮੰਤਰੀ ਉਸ ਪਿੱਠ ਭੂਮੀ ਸਬੰਧੀ ਜਾਣਕਾਰੀ ਦੇਣਾ ਚਾਹੁੰਦੇ ਹਨ, ਜਿਸ ਤੋਂ ਦੇਸ਼ ਦੇ ਸਿੱਖ ਭਾਈਚਾਰੇ ਵਿਚ ਮੋੜਵਾਂ ਅਸਰ ਹੋਣ ਦੀ ਸੰਭਾਵਨਾ ਹੋ ਸਕਦੀ ਹੈ।
ਉਸ ਨੇ ਚਿੱਠੀ ਵਿਚ ਕਿਹਾ ਹੈ ਕਿ ਜੇਕਰ ਬਰਤਾਨੀਆ ਦੀ ਸਲਾਹ ਜਨਤਕ ਹੁੰਦੀ ਹੈ ਤਾਂ ਇਸ ਨਾਲ ਬਰਤਾਨੀਆ ਵਿਚਲੇ ਭਾਰਤੀ ਭਾਈਚਾਰੇ ਵਿਚ ਤਣਾਅ ਵਧ ਸਕਦਾ ਹੈ। ਹਾਲਾਂ ਕਿ ਇਸ ਸਬੰਧੀ ਕਿਸੇ ਤਰ੍ਹਾਂ ਦਾ ਕੋਈ ਦਸਤਾਵੇਜ਼ ਦਿਖਾਈ ਨਹੀਂ ਦਿੰਦਾ ਕਿ ਬਰਤਾਨਵੀ ਯੋਜਨਾ ਦਾ ਜੂਨ 1984 ਦੇ ਆਪ੍ਰੇਸ਼ਨ ਵਿਚ ਇਸਤੇਮਾਲ ਹੋਇਆ ਸੀ।
ਜਦੋਂ ਮੈਂ 1990 ਵਿਚ ਬਰਤਾਨੀਆ ਵਿਚ ਭਾਰਤੀ ਹਾਈ ਕਮਿਸ਼ਨਰ ਸੀ, ਤਾਂ ਮੈਂ ਦੇਖਿਆ ਕਿ ਦੂਤਾਵਾਸ ਵਿਚ ਸਿੱਖ ਭਾਈਚਾਰੇ ਦੇ ਦਾਖ਼ਲੇ ਸਬੰਧੀ ਪੱਖਪਾਤ ਸੀ ਅਤੇ ਮੇਰੇ ਪਹਿਲੇ ਕੁਝ ਉੱਦਮਾਂ ਵਿਚੋਂ ਇਕ ਇਹ ਸੀ ਕਿ ਸਾਰਿਆਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਜਾਣ। ਉੱਚ ਕਮਿਸ਼ਨ ਵਿਚ ਦਾਖਲੇ ਲਈ ਸਿਰਫ ਸਿੱਖਾਂ ਦੀ ਜਿਹੜੀ ਤਲਾਸ਼ੀ ਹੁੰਦੀ ਸੀ, ਉਹ ਬੰਦ ਕਰ ਦਿੱਤੀ ਗਈ।


E. mail : kuldipnayar09@gmail.com

 


ਖ਼ਬਰ ਸ਼ੇਅਰ ਕਰੋ

ਟਰੰਪ-ਕਿਮ ਜੋਂਗ ਉਨ ਸਮਝੌਤਾ

ਦੁਨੀਆ 'ਤੇ ਪਵੇਗਾ ਸੁਖਾਵਾਂ ਪ੍ਰਭਾਵ

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਿੰਗਾਪੁਰ ਵਿਚ ਹੋਇਆ ਸਮਝੌਤਾ ਬਿਨਾਂ ਸ਼ੱਕ ਕੌਮਾਂਤਰੀ ਖ਼ਬਰ ਹੈ। ਇਸ ਦਾ ਦੁਨੀਆ ਦੇ ਸਿਆਸੀ ਦ੍ਰਿਸ਼ 'ਤੇ ਵੱਡਾ ਪ੍ਰਭਾਵ ਪੈ ਸਕਦਾ ਹੈ। ਕੱਲ੍ਹ ਤੱਕ ਇਹ ਦੋਵੇਂ ਆਗੂ ਇਕ-ਦੂਸਰੇ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX