ਤਾਜਾ ਖ਼ਬਰਾਂ


ਤਰਨਤਾਰਨ : ਡਰੇਨ 'ਚ ਰੁੜ੍ਹੇ ਨੌਜਵਾਨ ਦੇ ਪਰਿਵਾਰ ਨਾਲ ਕੈਪਟਨ ਨੇ ਕੀਤੀ ਮੁਲਾਕਾਤ
. . .  9 minutes ago
ਤਰਨਤਾਰਨ, 26 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਤਰਨਤਾਰਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਭਿੱਖੀਵਿੰਡ 'ਚ ਬੀਤੇ ਸੋਮਵਾਰ ਨੂੰ ਡਰੇਨ 'ਚ ਰੁੜ੍ਹੇ 18 ਸਾਲਾ ਨੌਜਵਾਨ ਗੁਰਬੀਰ ਸਿੰਘ ਦੇ...
ਕੈਪਟਨ ਅਮਰਿੰਦਰ ਸਿੰਘ ਵਲੋਂ ਅਮਰਕੋਟ ਦਾ ਦੌਰਾ
. . .  24 minutes ago
ਅਮਰਕੋਟ, 26 ਸਤੰਬਰ (ਭੱਟੀ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਤਰਨਤਾਰਨ ਦੇ ਅਮਰਕੋਟ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਮੀਂਹ ਕਾਰਨ ਜਿਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋ ਗਈਆਂ ਸਨ, ਦਾਣਾ ਮੰਡੀ 'ਚ ਉਨ੍ਹਾਂ ਕਿਸਾਨਾਂ ਨਾਲ...
ਨਿੱਜੀ ਕੰਪਨੀਆਂ ਨਹੀਂ ਕਰ ਸਕਦੀਆਂ ਆਧਾਰ ਕਾਰਡ ਦੀ ਮੰਗ- ਸੁਪਰੀਮ ਕੋਰਟ
. . .  49 minutes ago
ਇਨਕਮ ਟੈਕਸ ਭਰਨ ਅਤੇ 'ਪੈਨ' ਲਈ ਆਧਾਰ ਜ਼ਰੂਰੀ- ਸੁਪਰੀਮ ਕੋਰਟ
. . .  50 minutes ago
ਸੁਪਰੀਮ ਕੋਰਟ ਨੇ ਮੋਬਾਇਲ ਨਾਲ ਆਧਾਰ ਲਿੰਕ ਕਰਨ ਦੇ ਫੈਸਲੇ ਨੂੰ ਵੀ ਕੀਤਾ ਰੱਦ
. . .  59 minutes ago
ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਆਧਾਰ ਨਾ ਦਿੱਤਾ ਜਾਵੇ- ਸੁਪਰੀਮ ਕੋਰਟ
. . .  about 1 hour ago
ਬੈਂਕ ਖਾਤਿਆਂ ਨੂੰ ਆਧਾਰ ਨਾਲ ਲਿੰਕ ਕਰਨ ਜ਼ਰੂਰੀ ਨਹੀਂ- ਸੁਪਰੀਮ ਕੋਰਟ
. . .  about 1 hour ago
ਸਕੂਲਾਂ 'ਚ ਆਧਾਰ ਜ਼ਰੂਰੀ ਨਹੀਂ- ਸੁਪਰੀਮ ਕੋਰਟ
. . .  about 1 hour ago
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ- ਸਰਕਾਰੀ ਨੌਕਰੀ 'ਚ ਤਰੱਕੀ ਲਈ ਰਾਖਵਾਂਕਰਨ ਜ਼ਰੂਰੀ ਨਹੀਂ
. . .  about 1 hour ago
ਨਵੀਂ ਦਿੱਲੀ, 26 ਸਤੰਬਰ- ਐੱਸ. ਸੀ./ਐੱਸ. ਟੀ. ਕਰਮਚਾਰੀਆਂ ਨੂੰ ਸਰਕਾਰੀ ਨੌਕਰੀਆਂ 'ਚ ਤਰੱਕੀ 'ਚ ਰਾਖਵਾਂਕਰਨ ਦੇਣ ਦੇ ਮਾਮਲੇ 'ਚ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਨੇ ਅੱਜ ਵੱਡਾ ਫ਼ੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਤਰੱਕੀ 'ਚ ਰਾਖਵਾਂਕਰਨ...
ਸੁਲਤਾਨਪੁਰ ਲੋਧੀ ਦਾ ਦੌਰਾ ਕਰਨ ਲਈ ਚੰਡੀਗੜ੍ਹ ਤੋਂ ਰਵਾਨਾ ਹੋਏ ਕੈਪਟਨ
. . .  about 1 hour ago
ਚੰਡੀਗੜ੍ਹ, 26 ਸਤੰਬਰ- ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਮੰਡ ਖੇਤਰ ਦਾ ਦੌਰਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਤੋਂ ਰਵਾਨਾ ਹੋ ਗਏ ਹਨ। ਇਸ ਦੌਰਾਨ ਉਹ ਬਿਆਸ ਦਰਿਆ ਦੇ ਪਾਣੀ ਕਾਰਨ ਕਿਸਾਨਾਂ ਦੀਆਂ ਖ਼ਰਾਬ ਹੋਈਆਂ...
ਸੁਪਰੀਮ ਕੋਰਟ ਨੇ ਕਿਹਾ- ਯੂਨੀਕ ਦਾ ਮਤਲਬ ਸਿਰਫ਼ ਇੱਕ ਨਾਲ ਹੈ
. . .  about 1 hour ago
ਆਧਾਰ 'ਤੇ ਹਮਲਾ ਸੰਵਿਧਾਨ ਦੇ ਵਿਰੁੱਧ- ਸੁਪਰੀਮ ਕੋਰਟ
. . .  about 1 hour ago
ਸੁਪਰੀਮ ਕੋਰਟ ਨੇ ਕਿਹਾ- ਇਕਦਮ ਸੁਰੱਖਿਅਤ ਹੈ ਆਧਾਰ ਕਾਰਡ
. . .  about 1 hour ago
ਆਧਾਰ ਕਾਰਡ ਦਾ ਡੁਪਲੀਕੇਟ ਬਣਾਉਣਾ ਸੰਭਵ ਨਹੀਂ- ਸੁਪਰੀਮ ਕੋਰਟ
. . .  about 1 hour ago
ਆਧਾਰ ਦੀ ਸੰਵਿਧਾਨਕ ਵੈਧਤਾ 'ਤੇ ਸੁਪਰੀਮ ਕੋਰਟ ਦਾ ਫੈਸਲਾ- ਇਸ ਨਾਲ ਗਰੀਬਾਂ ਨੂੰ ਤਾਕਤ ਅਤੇ ਪਹਿਚਾਣ ਮਿਲੀ
. . .  about 1 hour ago
ਰਾਵੀ ਦਰਿਆ 'ਚ ਰੁੜ੍ਹੇ ਕਿਸਾਨ ਦੀ ਪਾਕਿਸਤਾਨ 'ਚ ਹੋਈ ਮੌਤ
. . .  22 minutes ago
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ- ਸਰਕਾਰੀ ਨੌਕਰੀ 'ਚ ਤਰੱਕੀ ਲਈ ਰਾਖਵਾਂਕਰਨ ਜ਼ਰੂਰੀ ਨਹੀਂ
. . .  about 2 hours ago
ਕੈਪਟਨ ਵਲੋਂ ਅੱਜ ਸੁਲਤਾਨਪੁਰ ਲੋਧੀ ਦਾ ਕੀਤਾ ਜਾਵੇਗਾ ਦੌਰਾ
. . .  about 2 hours ago
ਉਡਾਣ 'ਚ 11 ਮਹੀਨਿਆਂ ਦੇ ਬੱਚੇ ਦੀ ਮੌਤ
. . .  about 2 hours ago
ਆਧਾਰ ਦੀ ਵੈਧਤਾ 'ਤੇ ਸੁਪਰੀਮ ਕੋਰਟ ਅੱਜ ਸੁਣਾਏਗਾ ਅਹਿਮ ਫ਼ੈਸਲਾ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 31 ਜੇਠ ਸੰਮਤ 550
ਵਿਚਾਰ ਪ੍ਰਵਾਹ: ਸਾਨੂੰ ਸ਼ਾਂਤੀ ਚਾਹੀਦੀ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸ਼ਾਂਤੀ ਦੇ ਮਾਹੌਲ ਵਿਚ ਹੀ ਸੁਤੰਤਰਤਾ ਰਹਿ ਸਕਦੀ ਹੈ। -ਆਈਜਨ ਹਾਵਰ

ਸੰਪਾਦਕੀ

ਪ੍ਰਣਾਬ ਮੁਖਰਜੀ ਦਾ ਨਾਗਪੁਰ ਦੌਰਾ

ਆਪਣੇ ਮੰਤਵ ਵਿਚ ਸਫ਼ਲ ਰਿਹਾ ਸੰਘ

ਇਹ ਗੱਲ ਤਾਂ ਸਮਝੀ ਜਾ ਸਕਦੀ ਹੈ ਕਿ ਰਾਸ਼ਟਰੀ ਸੋਇਮ ਸੇਵਕ ਸੰਘ ਨੇ ਪ੍ਰਣਾਬ ਮੁਖਰਜੀ ਨੂੰ ਆਪਣੇ ਪ੍ਰੋਗਰਾਮ ਵਿਚ ਕਿਉਂ ਬੁਲਾਇਆ ਹੋਵੇਗਾ, ਪਰ ਇਹ ਆਸਾਨੀ ਨਾਲ ਸਮਝ ਨਹੀਂ ਆਉਂਦਾ ਕਿ ਸਾਬਕਾ ਰਾਸ਼ਟਰਪਤੀ ਨੇ ਇਹ ਸੱਦਾ ਕਿਉਂ ਸਵੀਕਾਰ ਕੀਤਾ? ਮੈਨੂੰ ਲਗਦਾ ਹੈ ਕਿ ਉਹ ਰਾਜਨੀਤਕ ਤੌਰ 'ਤੇ ਪਿੱਠ ਭੂਮੀ ਵਿਚ ਜਾਣ ਲਈ ਤਿਆਰ ਨਹੀਂ ਹਨ ਅਤੇ ਇਸ ਲਈ ਉਨ੍ਹਾਂ ਨੇ ਇਹ ਵਿਵਾਦਪੂਰਨ ਕਦਮ ਚੁੱਕਿਆ। ਇਸ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਮੁਖਰਜੀ ਇਕ ਵਾਰ ਫਿਰ ਰਾਸ਼ਟਰੀ ਮੰਚ 'ਤੇ ਖ਼ੁਦ ਨੂੰ ਪੇਸ਼ ਕਰਨ ਦੇ ਸਮਰੱਥ ਰਹੇ ਅਤੇ ਦੂਜੇ ਪਾਸੇ ਸੰਘ ਉਨ੍ਹਾਂ ਦੀ ਇਸ ਮਨਜ਼ੂਰੀ ਦਾ ਲਾਭ ਚੁੱਕ ਕੇ ਆਪਣੀ ਇੱਛਾ ਦੀ ਪੂਰਤੀ ਵਿਚ ਨਾ ਸਿਰਫ ਕਾਮਯਾਬ ਰਿਹਾ, ਸਗੋਂ ਉਸ ਨੇ ਕੁਝ ਵਿਚਾਰਕ ਧਾਰਨਾਵਾਂ 'ਤੇ ਮੋਹਰ ਵੀ ਲਗਵਾ ਲਈ। ਇਹੀ ਕਾਰਨ ਹੈ ਕਿ ਖ਼ੁਦ ਨੂੰ 'ਆਜੀਵਨ ਸੋਇਮ ਸੇਵਕ' ਕਹਿਣ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਨੇ ਇਸ ਘਟਨਾ ਨੂੰ ਇਤਿਹਾਸਕ ਕਰਾਰ ਦਿੱਤਾ ਹੈ।
ਮੁਖਰਜੀ ਨੇ ਸਾਬਕਾ ਰਾਸ਼ਟਰਪਤੀ ਵਜੋਂ ਨਿਸਚਿਤ ਤੌਰ 'ਤੇ ਸੰਘ ਦੀ ਪ੍ਰਤਿਸ਼ਠਾ ਵਧਾਉਣ ਵਿਚ ਆਪਣਾ ਯੋਗਦਾਨ ਦਿੱਤਾ ਹੈ। ਇਹ ਹਕੀਕਤ ਮੁਖਰਜੀ ਦੇ ਬਿਆਨ ਦੇ 'ਰਾਜਨੀਤਕ ਸਹੀਪਣ' ਨਾਲ ਨਹੀਂ ਛੁਪ ਸਕਦੀ। ਨਹਿਰੂਵਾਦੀ ਰਾਜਨੀਤੀ ਵਿਚ ਆਜੀਵਨ ਅਤੇ ਗਾਂਧੀ ਪਰਿਵਾਰ ਦੀ ਅਗਵਾਈ ਵਿਚ ਸਰਗਰਮ ਰਹੇ ਪ੍ਰਣਾਬ ਮੁਖਰਜੀ ਤੋਂ ਹੋਰ ਕੁਝ ਬੋਲਣ ਦੀ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਸੀ। ਸੰਘ ਦੀ ਹਿੰਦੂ ਏਕਤਾ ਦੀ ਯੋਜਨਾ ਦੇ ਜਿਹੜੇ ਪਹਿਲੂਆਂ ਨੂੰ ਸਖ਼ਤੀ ਨਾਲ ਲੈਣਾ ਚਾਹੀਦਾ ਸੀ, ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਵਿਚ ਮੁਖਰਜੀ ਅਸਫ਼ਲ ਰਹੇ। ਇਕ ਤਰ੍ਹਾਂ ਨਾਲ ਮੁਖਰਜੀ ਦੀ ਆਪਣੇ ਪ੍ਰੋਗਰਾਮ ਵਿਚ ਹਾਜ਼ਰੀ ਰਾਹੀਂ ਸੰਘ ਨੇ ਆਪਣੀਆਂ ਉਨ੍ਹਾਂ ਵਿਚਾਰਧਾਰਾਤਮਿਕ ਦਾਅਵੇਦਾਰੀਆਂ ਦੀ ਰਾਸ਼ਟਰੀ ਮੰਚ 'ਤੇ ਪੁਸ਼ਟੀ ਕਰਵਾ ਲਈ, ਜੋ ਉਂਜ ਵਿਵਾਦਪੂਰਨ ਮੰਨੀਆਂ ਜਾਂਦੀਆਂ ਰਹੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਇਹ ਸਫ਼ਲਤਾ ਸੰਘ ਨੇ ਮੁਖਰਜੀ ਨੂੰ ਮੋਹਨ ਭਾਗਵਤ ਤੋਂ ਬਾਅਦ ਆਖਰੀ ਬੁਲਾਰੇ ਵਜੋਂ ਬੋਲਣ ਦਾ ਮੌਕਾ ਦੇ ਕੇ ਹਾਸਲ ਕੀਤੀ। ਭਾਵ ਜੋ ਭਾਗਵਤ ਨੇ ਆਪਣੇ ਭਾਸ਼ਣ ਵਿਚ ਕਿਹਾ ਸੀ, ਉਸ ਨੂੰ ਮੁਖਰਜੀ ਆਪਣੀ ਆਲੋਚਨਾ ਦਾ ਵਿਸ਼ਾ ਬਣਾ ਸਕਦੇ ਸਨ, ਕਿਉਂਕਿ ਉਹ ਆਖਰੀ ਬੁਲਾਰੇ ਸਨ। ਇਸ ਲਈ ਉਨ੍ਹਾਂ ਦੇ ਵਿਚਾਰ ਮਾਹੌਲ ਵਿਚ ਤੈਰਦੇ ਰਹਿ ਜਾਂਦੇ ਅਤੇ ਸੰਘ ਨੂੰ ਅਫ਼ਸੋਸ ਹੁੰਦਾ ਕਿ ਉਸ ਨੇ ਸਾਬਕਾ ਰਾਸ਼ਟਰਪਤੀ ਨੂੰ ਕਿਉਂ ਬੁਲਾਇਆ। ਪਰ ਹੋਇਆ ਇਸ ਤੋਂ ਉਲਟ। ਮੁਖਰਜੀ ਆਪਣੇ ਲਿਖਤੀ ਭਾਸ਼ਣ ਨਾਲ ਬੱਝੇ ਰਹੇ, ਜੋ ਜ਼ਿਆਦਾ ਕਿਤਾਬੀ ਕਿਸਮ ਦਾ ਸੀ ਅਤੇ ਜ਼ਿਆਦਾ ਤੋਂ ਜ਼ਿਆਦਾ ਕਿਤਾਬੀ ਕਿਸਮ ਦੇ ਧਰਮ-ਨਿਰਪੱਖਵਾਦੀਆਂ ਨੂੰ ਹੀ ਖੁਸ਼ ਕਰ ਸਕਦਾ ਸੀ।
ਧਰਮ-ਨਿਰਪੱਖਵਾਦੀ ਸਮੀਖਿਅਕ ਇਸ ਗੱਲ ਨੂੰ ਪ੍ਰਣਾਬ ਦੀ ਮੰਚ 'ਤੇ ਮੌਜੂਦਗੀ ਦਾ ਦਬਾਅ ਦੱਸ ਰਹੇ ਹਨ ਕਿ ਮੋਹਨ ਭਾਗਵਤ ਨੇ ਆਪਣੇ ਭਾਸ਼ਣ ਵਿਚ ਭਾਰਤ ਵਿਚ ਪੈਦਾ ਹੋਣ ਵਾਲਿਆਂ ਨੂੰ ਹਿੰਦੂ ਕਰਾਰ ਦੇਣ ਦੀ ਬਜਾਏ ਭਾਰਤੀ ਕਰਾਰ ਦਿੱਤਾ। ਉਹ ਇਹ ਵੀ ਕਹਿ ਰਹੇ ਹਨ ਕਿ ਇਸ ਤੋਂ ਪਹਿਲਾਂ ਮੋਹਨ ਭਾਗਵਤ ਜਦੋਂ ਵੀ ਬੋਲਦੇ ਸਨ ਤਾਂ ਉਨ੍ਹਾਂ ਨੂੰ ਹਮੇਸ਼ਾ ਹਿੰਦੂ ਕਹਿੰਦੇ ਸਨ। ਦਰਅਸਲ ਇਨ੍ਹਾਂ ਲੋਕਾਂ ਨੂੰ ਸੰਘ ਦੇ ਵਿਚਾਰ ਅਤੇ ਪ੍ਰਗਟਾਵੇ ਵਿਚ ਹੋਈ ਤਬਦੀਲੀ ਦਾ ਕੋਈ ਪਤਾ ਨਹੀਂ ਹੈ। ਇਹ ਸੰਘ ਉਹ ਨਹੀਂ ਹੈ ਜਿਹੜਾ ਹਿੰਦੂਕਰਨ ਦੀ ਗੱਲ ਕਹਿੰਦਾ ਸੀ। 60 ਦੇ ਦਹਾਕੇ ਵਿਚ ਹੀ ਉਸ ਨੇ ਹਿੰਦੂਕਰਨ ਦੀ ਥਾਂ ਭਾਰਤੀਕਰਨ ਦਾ ਮੁਹਾਵਰਾ ਅਪਣਾ ਲਿਆ ਸੀ। ਦੀਨ ਦਿਆਲ ਉਪਾਧਿਆਇ ਅਤੇ ਬਲਰਾਜ ਮਧੋਕ ਵਰਗੇ ਸੰਘ ਨੇਤਾ ਅਤੇ ਵਿਚਾਰਕ ਕੌਮੀ ਅਤੇ ਸਮਾਜਿਕ ਜੀਵਨ ਦੇ ਭਾਰਤੀਕਰਨ ਦੀ ਚਰਚਾ ਕਰਦੇ ਸਨ। ਉਹ ਇਹ ਮੰਨ ਕੇ ਚਲਦੇ ਸਨ ਕਿ ਭਾਰਤੀ ਬਣਨ ਦੇ ਅਮਲ ਵਿਚ ਹੀ ਹਿੰਦੂ ਬਣਨਾ ਸ਼ਾਮਿਲ ਹੈ। ਇਸ ਤਰ੍ਹਾਂ ਨਾਲ ਉਨ੍ਹਾਂ ਨੇ ਭਾਰਤੀ ਅਤੇ ਹਿੰਦੂ ਨੂੰ ਇਕ-ਦੂਜੇ ਦੇ ਪੂਰਕ ਬਣਾ ਦਿੱਤਾ ਸੀ। ਧਰਮ-ਨਿਰਪੱਖ ਨਜ਼ਰੀਆ ਸ਼ੁਰੂ ਤੋਂ ਹੀ ਭਾਰਤੀਅਤਾ ਅਤੇ ਹਿੰਦੂ ਹੋਣ ਦੀਆਂ ਅਪੀਲਾਂ ਵਿਚਕਾਰ ਇਸ ਤਰ੍ਹਾਂ ਦੇ ਅੰਤਰ ਨੂੰ ਫ਼ਿਰਕੂ ਕਰਾਰ ਦਿੰਦਾ ਰਿਹਾ ਹੈ। ਪਰ ਪ੍ਰਣਾਬ ਮੁਖਰਜੀ ਅਤੇ ਉਨ੍ਹਾਂ ਦੇ ਪ੍ਰਸੰਸਕ ਭਾਗਵਤ ਦੀ ਇਸ ਗੱਲ ਨੂੰ ਨਹੀਂ ਸਮਝ ਸਕੇ।
ਇਸੇ ਤਰ੍ਹਾਂ ਜਦੋਂ ਭਾਗਵਤ ਨੇ ਵਿਭਿੰਨਤਾ ਵਿਚ ਏਕਤਾ ਦੀ ਚਰਚਾ ਕੀਤੀ ਤਾਂ ਇਸ ਤੋਂ ਉਨ੍ਹਾਂ ਦਾ ਮਤਲਬ ਉਹ ਨਹੀਂ ਸੀ ਕਿ ਜਿਹੜਾ ਧਰਮ-ਨਿਰਪੱਖ ਨਜ਼ਰੀਏ ਅਨੁਸਾਰ ਹੁੰਦਾ ਹੈ, ਧਰਮ-ਨਿਰਪੱਖ ਨਜ਼ਰੀਆ ਭਿੰਨਤਾ ਵਿਚ ਏਕਤਾ ਨੂੰ ਸਲਾਦ ਦੀ ਪਲੇਟ ਦੀ ਤਰ੍ਹਾਂ ਪਰਿਭਾਸ਼ਤ ਕਰਦਾ ਹੈ। ਇਸ ਦਾ ਮਤਲਬ ਹੁੰਦਾ ਹੈ ਕਿ ਸਾਰੇ ਧਰਮ-ਮਤ-ਭਾਈਚਾਰੇ ਨਾਲ-ਨਾਲ ਰਹਿਣਗੇ, ਇਕਜੁੱਟ ਰਹਿਣਗੇ ਪਰ ਉਨ੍ਹਾਂ ਉੱਪਰ ਆਪਣੀਆਂ ਸੱਭਿਆਚਾਰਕ ਵਿਸ਼ੇਸ਼ਤਾਵਾਂ ਕਿਸੇ ਇਕ ਵੱਡੀ ਪਛਾਣ ਵਿਚ ਮਿਲਾਉਣ ਦਾ ਦਬਾਅ ਨਹੀਂ ਹੋਵੇਗਾ। ਭਾਗਵਤ ਜਦੋਂ ਵਿਭਿੰਨਤਾ ਵਿਚ ਏਕਤਾ ਦੀ ਗੱਲ ਕਰਦੇ ਹਨ ਤਾਂ ਉਸ ਦਾ ਮਤਲਬ ਹੁੰਦਾ ਹੈ ਕਿ ਭੱਠੀ ਵਾਲੀ ਏਕਤਾ। ਭਾਵ ਸਾਰੀਆਂ ਵਿਭਿੰਨਤਾਵਾਂ ਭਾਰਤੀਅਤਾ ਨਾਮੀ ਭੱਠੀ ਵਿਚ ਪਿਘਲ ਕੇ ਇਕ ਵਸਤੂ ਵਿਚ ਬਦਲ ਜਾਣਗੀਆਂ। ਇਹ ਕੌਮੀ ਏਕਤਾ ਦਾ ਅਮਰੀਕੀ ਵਿਚਾਰ ਹੈ, ਜਿਸ ਨੂੰ ਸੰਘ ਬਿਨਾਂ ਅਮਰੀਕਾ ਨੂੰ ਸਿਹਰਾ ਦਿੱਤੇ ਮੰਨਦਾ ਹੈ। ਜੇਕਰ ਅਜਿਹਾ ਨਾ ਹੁੰਦਾ ਤਾਂ ਭਾਗਵਤ ਨੂੰ ਇਹ ਕਹਿਣ ਦੀ ਕੀ ਜ਼ਰੂਰਤ ਪੈਂਦੀ ਕਿ ਵਿਭਿੰਨਤਾਵਾਂ ਨੂੰ ਆਪਣੀ ਭਿੰਨਤਾ ਤਿਆਗ ਕੇ ਰਾਸ਼ਟਰ ਹਿਤ ਵਿਚ ਕੰਮ ਕਰਨਾ ਚਾਹੀਦਾ ਹੈ?
ਇਹ ਗੱਲ ਸਾਡੀ ਨਜ਼ਰ ਤੋਂ ਕਿਵੇਂ ਛਿਪ ਸਕਦੀ ਹੈ ਕਿ ਭਾਗਵਤ ਨੇ ਆਪਣੇ ਬਿਆਨ ਵਿਚ ਸਾਫ਼ ਕਿਹਾ ਹੈ ਕਿ ਹਿੰਦੂ ਸਮਾਜ ਭਾਰਤ ਲਈ ਜ਼ਿੰਮੇਵਾਰ ਹੈ। ਭਾਰਤ ਦੀ ਕਿਸਮਤ ਸਬੰਧੀ ਉਸ ਤੋਂ ਹੀ ਸਵਾਲ ਪੁੱਛੇ ਜਾਣਗੇ। ਇਸ ਦਾ ਮਤਲਬ ਸਾਫ਼ ਹੈ ਕਿ ਜੇਕਰ ਗ਼ੈਰ-ਹਿੰਦੂਆਂ ਨੇ ਭਾਰਤ ਦੀ ਕਿਸਮਤ ਲਈ ਜ਼ਿੰਮੇਵਾਰ ਬਣਨਾ ਹੈ ਤਾਂ ਉਨ੍ਹਾਂ ਨੂੰ ਖ਼ੁਦ ਨੂੰ ਹਿੰਦੂ ਹੋਣ ਦੀ ਸ਼੍ਰੇਣੀ ਵਿਚ ਲਿਆਉਣਾ ਹੋਵੇਗਾ। ਜੇਕਰ ਉਹ ਅਜਿਹਾ ਨਾ ਕਰ ਸਕੇ ਤਾਂ ਕੀ ਹੋਵੇਗਾ। ਇਸ ਸਵਾਲ ਦਾ ਜਵਾਬ ਮੇਰੀ ਨਜ਼ਰ ਵਿਚ ਇਹ ਹੈ ਕਿ ਉਹ ਭਾਰਤ ਵਿਚ ਰਹਿਣਗੇ ਅਤੇ ਉਨ੍ਹਾਂ ਨੂੰ ਨਾਗਰਿਕਤਾ ਦੇ ਲਾਭ ਵੀ ਮਿਲਣਗੇ ਪਰ ਰਾਸ਼ਟਰ ਨਿਰਮਾਣ ਦੇ ਅਮਲ ਵਿਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੋਵੇਗੀ। ਆਖ਼ਰਕਾਰ ਰਾਸ਼ਟਰ ਨਿਰਮਾਣ ਤਾਂ ਉਹੀ ਕਰ ਸਕਣਗੇ, ਜਿਹੜੇ ਰਾਸ਼ਟਰ ਲਈ ਜ਼ਿੰਮੇਵਾਰ ਹਨ। ਪ੍ਰਣਾਬ ਮੁਖਰਜੀ ਨੂੰ ਚਾਹੀਦਾ ਸੀ ਕਿ ਉਹ ਸਾਰੇ ਨੁਕਤਿਆਂ ਨੂੰ ਸਹੀ ਢੰਗ ਨਾਲ ਸਮਝਦੇ ਅਤੇ ਆਪਣੇ ਭਾਸ਼ਣ ਵਿਚ ਉਨ੍ਹਾਂ ਦਾ ਉਚਿਤ ਜ਼ਿਕਰ ਕਰਦੇ ਪਰ ਉਹ ਅਜਿਹਾ ਨਹੀਂ ਕਰ ਸਕੇ। ਬਾਜ਼ੀ ਪ੍ਰਣਾਬ ਦੇ ਹੱਥ ਵਿਚ ਨਹੀਂ, ਸੰਘ ਦੇ ਹੱਥ ਵਿਚ ਰਹੀ। ਮੋਹਨ ਭਾਗਵਤ ਨੇ ਆਪਣੇ ਭਾਸ਼ਣ ਵਿਚ ਜਿਹੜਾ ਵਿਚਾਰਕ ਤਿੱਖਾਪਣ ਦਿਖਾਇਆ, ਉਹ ਸੰਘ ਨੇ 60 ਤੇ 70 ਦੇ ਦਹਾਕੇ ਵਿਚ ਕੀਤੀ ਗਈ ਜੱਦੋ-ਜਹਿਦ ਅਤੇ ਸੰਘਰਸ਼ ਰਾਹੀਂ ਹਾਸਲ ਕੀਤਾ ਹੈ। ਇਸ ਜੱਦੋ-ਜਹਿਦ ਦਾ ਸਿਖ਼ਰ ਉਸ ਸਮੇਂ ਆਇਆ ਜਦੋਂ ਤਤਕਾਲੀ ਸੰਘ ਮੁਖੀ ਬਾਲਾ ਸਾਹਿਬ ਦੇਵਰਸ ਨੇ 1974 ਵਿਚ ਪੂਨਾ 'ਚ ਆਪਣਾ ਇਤਿਹਾਸਕ ਭਾਸ਼ਣ ਦਿੱਤਾ ਸੀ। ਇਹ ਭਾਸ਼ਣ ਅੱਜ ਵੀ ਸੰਘ ਦਾ ਨੀਤੀ ਬਿਆਨ ਬਣਿਆ ਹੋਇਆ ਹੈ ਅਤੇ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਸੰਘ ਦੀ ਵੈੱਬਸਾਈਟ 'ਤੇ ਮੌਜੂਦ ਹੈ। ਇਸ ਬਿਆਨ ਤੋਂ ਬਾਅਦ ਸੰਘ ਲਈ ਗੋਲਵਰਕਰ ਦੀਆਂ ਦੋਵੇਂ ਵਿਵਾਦਪੂਰਨ ਕਿਤਾਬਾਂ (ਬੰਚ ਆਫ ਥਾਟਸ ਅਤੇ ਵੀ, ਆਰ ਅਵਰ ਨੈਸ਼ਨਹੁੱਡ ਡਿਫਾਇੰਡ) ਦੀ ਉਪਯੋਗਤਾ ਖ਼ਤਮ ਹੋ ਗਈ। ਇਸ ਲਈ ਅੱਜ ਇਹ ਕਿਤਾਬਾਂ ਹਾਸ਼ੀਏ 'ਤੇ ਚਲੀਆਂ ਗਈਆਂ ਹਨ। 1974 ਵਿਚ ਉਨ੍ਹਾਂ ਨੇ ਆਪਣੇ ਇਕ ਬਿਆਨ 'ਸਮਾਜਿਕ ਸਮਤਾ ਅਤੇ ਹਿੰਦੂ ਸੰਗਠਨ' ਰਾਹੀਂ ਇਸ ਪੂਰੇ ਅਮਲ ਨੂੰ ਇਕ ਨਵਾਂ ਰੂਪ ਦੇ ਦਿੱਤਾ।
ਚਾਤੁਵਰਨਯ ਨੂੰ ਹਿੰਦੂ ਸਮਾਜ ਵਿਚ ਬਰਾਬਰਤਾ ਦੇ ਸਰੋਤ ਦੀ ਤਰ੍ਹਾਂ ਦੇਖਣ ਦੀ ਬਜਾਏ ਦੇਵਰਸ ਨੇ 'ਜਨਮ ਆਧਾਰਿਤ ਵਿਸ਼ਮਤਾ ਦੇ ਸ਼ਾਸਤਰ' ਦਾ ਵਿਰੋਧ ਕਰਦੇ ਹੋਏ ਇਸ ਬਿਆਨ ਵਿਚ ਕਿਹਾ ਕਿ 'ਅਸਲ ਵਿਚ ਦੇਖਿਆ ਜਾਵੇ ਤਾਂ ਅੱਜ ਦੀ ਪੂਰੀ ਸਥਿਤੀ ਏਨੀ ਬਦਲ ਚੁੱਕੀ ਹੈ ਕਿ ਸਮਾਜਿਕ ਧਾਰਨਾ ਲਈ ਜ਼ਰੂਰੀ ਅਜਿਹੀ ਜਾਤੀ ਵਿਵਸਥਾ ਅੱਜ ਹੋਂਦ ਵਿਚ ਹੀ ਨਹੀਂ ਹੈ। ਸਮੁੱਚੀ ਵਿਵਸਥਾ ਹੈ, ਵਿਗੜੀ ਵਿਵਸਥਾ ਹੈ। ਹੁਣ ਇਹ ਵਿਵਸਥਾ ਸਿਰਫ ਵਿਆਹ ਸਬੰਧਾਂ ਤੱਕ ਹੀ ਸੀਮਤ ਰਹਿ ਗਈ ਹੈ। ਇਸ ਵਿਵਸਥਾ ਦੀ ਭਾਵਨਾ ਖ਼ਤਮ ਹੋ ਚੁੱਕੀ ਹੈ। ਸਿਰਫ ਸ਼ਬਦ ਹੀ ਬਚੇ ਹਨ। ਭਾਵ ਖ਼ਤਮ ਹੋ ਗਿਆ ਹੈ, ਢਾਂਚਾ ਰਹਿ ਗਿਆ ਹੈ। ਪ੍ਰਾਣ ਨਿਕਲ ਗਿਆ, ਪਿੰਜਰ ਰਹਿ ਗਿਆ। ਸਮਾਜ ਧਾਰਨਾ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ। ਅੰਤ ਸਾਰਿਆਂ ਨੂੰ ਮਿਲ ਕੇ ਇਹ ਸੋਚਣਾ ਚਾਹੀਦਾ ਹੈ ਕਿ ਜਿਸ ਦਾ ਖ਼ਤਮ ਹੋਣਾ ਉਚਿਤ ਹੈ, ਜੋ ਖ਼ੁਦ ਹੀ ਖ਼ਤਮ ਹੋ ਰਿਹਾ ਹੈ, ਉਹ ਠੀਕ ਢੰਗ ਨਾਲ ਕਿਵੇਂ ਖ਼ਤਮ ਹੋਵੇ।' ਅਜਿਹਾ ਕਹਿ ਕੇ ਦੇਵਰਸ ਨੇ ਦੋ ਤਰ੍ਹਾਂ ਦੇ ਵਿਚਾਰ ਤਬਦੀਲ ਕੀਤੇ। ਗੋਲਵਰਕਰ ਵਰਣਾਸ਼ਰਮ ਵਿਚ ਚਾਰੇ ਜਾਤਾਂ ਦੀ ਸਮਾਨਤਾ ਦੀ ਚਰਚਾ ਕਰਦਿਆਂ ਉਨ੍ਹਾਂ ਨੂੰ ਇਕ ਧਾਰਮਿਕ ਕਰਤੱਵ ਵਿਚ ਬੰਨ੍ਹਣ ਦੀ ਅਪੀਲ ਕਰਦੇ ਸਨ। ਪਰ ਇਸ ਨਾਲ ਇਹ ਸਪੱਸ਼ਟ ਨਹੀਂ ਹੁੰਦਾ ਸੀ ਕਿ ਧਾਰਮਿਕ ਕਰਤੱਵ ਦਾ ਜਨਮ ਹੋਣਾ ਚਾਹੀਦਾ ਹੈ ਜਾਂ ਨਹੀਂ। ਦੇਵਰਸ ਨੇ ਆਸਾਨੀ ਨਾਲ ਧਾਰਮਿਕ ਕਰਤੱਵ ਦੀ ਸ਼ਰਤ ਹੀ ਨਿਪਟਾ ਦਿੱਤੀ, ਕਿਉਂਕਿ ਉਹ ਵਰਣਾਸ਼ਰਮ ਦੀ ਸਮਕਾਲੀ ਜਾਇਜ਼ਤਾ ਹੀ ਠੁਕਰਾ ਦੇਣਾ ਚਾਹੁੰਦੇ ਸਨ। ਦੂਸਰਾ ਉਨ੍ਹਾਂ ਨੇ ਦੀਨਦਿਆਲ ਉਪਾਧਿਆਇ ਦੀ 'ਇਕਾਤਮ ਮਾਨਵਵਾਦ' ਵਾਲੀ ਥੀਸਸ ਨੂੰ ਕਿਸੇ ਤਰ੍ਹਾਂ ਦੀ ਆਲੋਚਨਾ ਕੀਤੇ ਬਿਨਾਂ ਹੀ ਠੁਕਰਾ ਦਿੱਤਾ। ਉਪਾਧਿਆਇ ਦਾ ਤੱਥ ਸੀ ਕਿ ਵਰਣਾਸ਼ਰਮ ਆਧੁਨਿਕ ਬਰਾਬਰਤਾ ਦੇ ਸਰੋਤ ਦੀ ਤਰ੍ਹਾਂ ਦੇਖਿਆ ਜਾਣਾ ਚਾਹੀਦਾ ਹੈ ਪਰ ਦੇਵਰਸ ਨੇ ਉਸ ਨੂੰ ਕਿਸੇ ਵੀ ਤਰ੍ਹਾਂ ਨਾਲ ਉਪਯੋਗੀ ਮੰਨਣ ਤੋਂ ਇਨਕਾਰ ਕੀਤਾ ਅਤੇ ਨਾਲ ਹੀ ਇਹ ਅਪੀਲ ਵੀ ਕੀਤੀ ਕਿ ਇਸ ਵਿਵਸਥਾ ਨੂੰ ਫਿਰ ਤੋਂ ਚਲਾਉਣ ਦੀ ਕੋਸ਼ਿਸ਼ ਕਰਨਾ ਵੀ ਵਿਅਰਥ ਹੈ। ਜਿਸ ਤਰ੍ਹਾਂ ਸੰਘ ਪਰਿਵਾਰ ਦੇ ਅੰਦਰਲੇ ਇਸ ਵਿਚਾਰ ਨੂੰ ਹਿੰਦੂਤਵ ਵਿਰੋਧੀ ਵਿਚਾਰਧਾਰਾ ਵਾਲੇ ਲੋਕ ਕਦੇ ਪਕੜ ਨਹੀਂ ਸਕੇ, ਉਸੇ ਤਰ੍ਹਾਂ ਮੁਖਰਜੀ ਅਤੇ ਉਨ੍ਹਾਂ ਦੇ ਪ੍ਰਸੰਸਕ ਭਾਗਵਤ ਦੀਆਂ ਗੱਲਾਂ ਦੀ ਬਾਰੀਕੀ ਸਮਝਣ ਵਿਚ ਅਸਫ਼ਲ ਰਹੇ।


E. mail : abhaydubey@csds.in

 


ਖ਼ਬਰ ਸ਼ੇਅਰ ਕਰੋ

ਜਨਮ ਦਿਨ 'ਤੇ ਵਿਸ਼ੇਸ਼

ਮਾਨਵੀ ਗੁਣਾਂ ਦਾ ਮੁਜੱਸਮਾ ਸਨ ਪੀਰ ਬੁੱਧੂ ਸ਼ਾਹ

ਧਰਮ ਦੀਆਂ ਪੱਕੀਆਂ ਤੇ ਤੰਗ ਸੀਮਾਵਾਂ ਤੋਂ ਉੱਪਰ ਦੀ ਸੋਚ ਦੇ ਧਾਰਨੀ ਅਤੇ ਮਾਨਵੀ ਗੁਣਾਂ ਦੇ ਮੁਜੱਸਮੇ ਪੀਰ ਬੁੱਧੂ ਸ਼ਾਹ ਨੂੰ ਹਰ ਸਿੱਖ ਬੜੀ ਸ਼ਰਧਾ ਤੇ ਸਤਿਕਾਰ ਨਾਲ ਯਾਦ ਕਰਦਾ ਹੈ। ਭੰਗਾਣੀ ਦੇ ਯੁੱਧ ਉਪਰੰਤ ਪੀਰ ਜੀ ਨੇ ਆਪਣੇ ਚਾਰ ਪੁੱਤਰਾਂ ਵਿਚੋਂ ਦੋ ਪੁੱਤਰ ਸੱਯਦ ...

ਪੂਰੀ ਖ਼ਬਰ »

ਕੀ ਸਾਕਾ ਨੀਲਾ ਤਾਰਾ ਦਾ ਮੰਤਵ 1984 ਦੀਆਂ ਲੋਕ ਸਭਾ ਚੋਣਾਂ ਜਿੱਤਣਾ ਸੀ?

ਬਿਨਾਂ ਸ਼ੱਕ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਕਾਲੀਆਂ ਨੂੰ ਖ਼ਤਮ ਕਰਨਾ ਚਾਹੁੰਦੀ ਸੀ ਅਤੇ ਭਿੰਡਰਾਂਵਾਲੇ ਨੂੰ ਚੁਣੌਤੀ ਦੇਣ ਨਾਲ ਉਨ੍ਹਾਂ ਨੂੰ ਇਹ ਮੌਕਾ ਮਿਲ ਗਿਆ ਸੀ। ਅਸਲ ਵਿਚ ਜਿੰਨਾ ਅਸੀਂ ਦੇਖ ਰਹੇ ਹਾਂ, ਇਹ ਉਸ ਤੋਂ ਵਧ ਕੇ ਸੀ। ਇਕ ਕਹਾਣੀ, ਜਿਸ ਦੀ ...

ਪੂਰੀ ਖ਼ਬਰ »

ਟਰੰਪ-ਕਿਮ ਜੋਂਗ ਉਨ ਸਮਝੌਤਾ

ਦੁਨੀਆ 'ਤੇ ਪਵੇਗਾ ਸੁਖਾਵਾਂ ਪ੍ਰਭਾਵ

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਿੰਗਾਪੁਰ ਵਿਚ ਹੋਇਆ ਸਮਝੌਤਾ ਬਿਨਾਂ ਸ਼ੱਕ ਕੌਮਾਂਤਰੀ ਖ਼ਬਰ ਹੈ। ਇਸ ਦਾ ਦੁਨੀਆ ਦੇ ਸਿਆਸੀ ਦ੍ਰਿਸ਼ 'ਤੇ ਵੱਡਾ ਪ੍ਰਭਾਵ ਪੈ ਸਕਦਾ ਹੈ। ਕੱਲ੍ਹ ਤੱਕ ਇਹ ਦੋਵੇਂ ਆਗੂ ਇਕ-ਦੂਸਰੇ ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX