ਤਾਜਾ ਖ਼ਬਰਾਂ


ਤਰਨਤਾਰਨ : ਡਰੇਨ 'ਚ ਰੁੜ੍ਹੇ ਨੌਜਵਾਨ ਦੇ ਪਰਿਵਾਰ ਨਾਲ ਕੈਪਟਨ ਨੇ ਕੀਤੀ ਮੁਲਾਕਾਤ
. . .  9 minutes ago
ਤਰਨਤਾਰਨ, 26 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਤਰਨਤਾਰਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਭਿੱਖੀਵਿੰਡ 'ਚ ਬੀਤੇ ਸੋਮਵਾਰ ਨੂੰ ਡਰੇਨ 'ਚ ਰੁੜ੍ਹੇ 18 ਸਾਲਾ ਨੌਜਵਾਨ ਗੁਰਬੀਰ ਸਿੰਘ ਦੇ...
ਕੈਪਟਨ ਅਮਰਿੰਦਰ ਸਿੰਘ ਵਲੋਂ ਅਮਰਕੋਟ ਦਾ ਦੌਰਾ
. . .  24 minutes ago
ਅਮਰਕੋਟ, 26 ਸਤੰਬਰ (ਭੱਟੀ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਤਰਨਤਾਰਨ ਦੇ ਅਮਰਕੋਟ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਮੀਂਹ ਕਾਰਨ ਜਿਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋ ਗਈਆਂ ਸਨ, ਦਾਣਾ ਮੰਡੀ 'ਚ ਉਨ੍ਹਾਂ ਕਿਸਾਨਾਂ ਨਾਲ...
ਨਿੱਜੀ ਕੰਪਨੀਆਂ ਨਹੀਂ ਕਰ ਸਕਦੀਆਂ ਆਧਾਰ ਕਾਰਡ ਦੀ ਮੰਗ- ਸੁਪਰੀਮ ਕੋਰਟ
. . .  49 minutes ago
ਇਨਕਮ ਟੈਕਸ ਭਰਨ ਅਤੇ 'ਪੈਨ' ਲਈ ਆਧਾਰ ਜ਼ਰੂਰੀ- ਸੁਪਰੀਮ ਕੋਰਟ
. . .  50 minutes ago
ਸੁਪਰੀਮ ਕੋਰਟ ਨੇ ਮੋਬਾਇਲ ਨਾਲ ਆਧਾਰ ਲਿੰਕ ਕਰਨ ਦੇ ਫੈਸਲੇ ਨੂੰ ਵੀ ਕੀਤਾ ਰੱਦ
. . .  59 minutes ago
ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਆਧਾਰ ਨਾ ਦਿੱਤਾ ਜਾਵੇ- ਸੁਪਰੀਮ ਕੋਰਟ
. . .  about 1 hour ago
ਬੈਂਕ ਖਾਤਿਆਂ ਨੂੰ ਆਧਾਰ ਨਾਲ ਲਿੰਕ ਕਰਨ ਜ਼ਰੂਰੀ ਨਹੀਂ- ਸੁਪਰੀਮ ਕੋਰਟ
. . .  about 1 hour ago
ਸਕੂਲਾਂ 'ਚ ਆਧਾਰ ਜ਼ਰੂਰੀ ਨਹੀਂ- ਸੁਪਰੀਮ ਕੋਰਟ
. . .  about 1 hour ago
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ- ਸਰਕਾਰੀ ਨੌਕਰੀ 'ਚ ਤਰੱਕੀ ਲਈ ਰਾਖਵਾਂਕਰਨ ਜ਼ਰੂਰੀ ਨਹੀਂ
. . .  about 1 hour ago
ਨਵੀਂ ਦਿੱਲੀ, 26 ਸਤੰਬਰ- ਐੱਸ. ਸੀ./ਐੱਸ. ਟੀ. ਕਰਮਚਾਰੀਆਂ ਨੂੰ ਸਰਕਾਰੀ ਨੌਕਰੀਆਂ 'ਚ ਤਰੱਕੀ 'ਚ ਰਾਖਵਾਂਕਰਨ ਦੇਣ ਦੇ ਮਾਮਲੇ 'ਚ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਨੇ ਅੱਜ ਵੱਡਾ ਫ਼ੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਤਰੱਕੀ 'ਚ ਰਾਖਵਾਂਕਰਨ...
ਸੁਲਤਾਨਪੁਰ ਲੋਧੀ ਦਾ ਦੌਰਾ ਕਰਨ ਲਈ ਚੰਡੀਗੜ੍ਹ ਤੋਂ ਰਵਾਨਾ ਹੋਏ ਕੈਪਟਨ
. . .  about 1 hour ago
ਚੰਡੀਗੜ੍ਹ, 26 ਸਤੰਬਰ- ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਮੰਡ ਖੇਤਰ ਦਾ ਦੌਰਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਤੋਂ ਰਵਾਨਾ ਹੋ ਗਏ ਹਨ। ਇਸ ਦੌਰਾਨ ਉਹ ਬਿਆਸ ਦਰਿਆ ਦੇ ਪਾਣੀ ਕਾਰਨ ਕਿਸਾਨਾਂ ਦੀਆਂ ਖ਼ਰਾਬ ਹੋਈਆਂ...
ਸੁਪਰੀਮ ਕੋਰਟ ਨੇ ਕਿਹਾ- ਯੂਨੀਕ ਦਾ ਮਤਲਬ ਸਿਰਫ਼ ਇੱਕ ਨਾਲ ਹੈ
. . .  about 1 hour ago
ਆਧਾਰ 'ਤੇ ਹਮਲਾ ਸੰਵਿਧਾਨ ਦੇ ਵਿਰੁੱਧ- ਸੁਪਰੀਮ ਕੋਰਟ
. . .  about 1 hour ago
ਸੁਪਰੀਮ ਕੋਰਟ ਨੇ ਕਿਹਾ- ਇਕਦਮ ਸੁਰੱਖਿਅਤ ਹੈ ਆਧਾਰ ਕਾਰਡ
. . .  about 1 hour ago
ਆਧਾਰ ਕਾਰਡ ਦਾ ਡੁਪਲੀਕੇਟ ਬਣਾਉਣਾ ਸੰਭਵ ਨਹੀਂ- ਸੁਪਰੀਮ ਕੋਰਟ
. . .  about 1 hour ago
ਆਧਾਰ ਦੀ ਸੰਵਿਧਾਨਕ ਵੈਧਤਾ 'ਤੇ ਸੁਪਰੀਮ ਕੋਰਟ ਦਾ ਫੈਸਲਾ- ਇਸ ਨਾਲ ਗਰੀਬਾਂ ਨੂੰ ਤਾਕਤ ਅਤੇ ਪਹਿਚਾਣ ਮਿਲੀ
. . .  about 1 hour ago
ਰਾਵੀ ਦਰਿਆ 'ਚ ਰੁੜ੍ਹੇ ਕਿਸਾਨ ਦੀ ਪਾਕਿਸਤਾਨ 'ਚ ਹੋਈ ਮੌਤ
. . .  22 minutes ago
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ- ਸਰਕਾਰੀ ਨੌਕਰੀ 'ਚ ਤਰੱਕੀ ਲਈ ਰਾਖਵਾਂਕਰਨ ਜ਼ਰੂਰੀ ਨਹੀਂ
. . .  about 2 hours ago
ਕੈਪਟਨ ਵਲੋਂ ਅੱਜ ਸੁਲਤਾਨਪੁਰ ਲੋਧੀ ਦਾ ਕੀਤਾ ਜਾਵੇਗਾ ਦੌਰਾ
. . .  about 2 hours ago
ਉਡਾਣ 'ਚ 11 ਮਹੀਨਿਆਂ ਦੇ ਬੱਚੇ ਦੀ ਮੌਤ
. . .  about 2 hours ago
ਆਧਾਰ ਦੀ ਵੈਧਤਾ 'ਤੇ ਸੁਪਰੀਮ ਕੋਰਟ ਅੱਜ ਸੁਣਾਏਗਾ ਅਹਿਮ ਫ਼ੈਸਲਾ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 31 ਜੇਠ ਸੰਮਤ 550
ਵਿਚਾਰ ਪ੍ਰਵਾਹ: ਸਾਨੂੰ ਸ਼ਾਂਤੀ ਚਾਹੀਦੀ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸ਼ਾਂਤੀ ਦੇ ਮਾਹੌਲ ਵਿਚ ਹੀ ਸੁਤੰਤਰਤਾ ਰਹਿ ਸਕਦੀ ਹੈ। -ਆਈਜਨ ਹਾਵਰ

ਖੇਡ ਸੰਸਾਰ

ਉੱਤਰੀ ਅਮਰੀਕਾ ਜਾਂ ਮੋਰੱਕੋ 'ਚ ਹੋਵੇਗਾ ਅਗਲਾ ਫੀਫਾ ਕੱਪ

ਮਾਸਕੋ, 12 ਜੂਨ (ਏਜੰਸੀ)- ਫੀਫਾ ਦੇ ਮੈਂਬਰ ਬੁੱਧਵਾਰ ਨੂੰ ਫੈਸਲਾ ਕਰਨਗੇ ਕਿ ਵਿਸ਼ਵ ਕੱਪ 2026 ਕਰਵਾਉਣ ਲਈ ਉੱਤਰੀ ਅਮਰੀਕਾ ਵਿਚ ਹੋਵੇਗਾ ਜਾਂ ਇਸ ਫੁੱਟਬਾਲ ਮਹਾਂ ਕੁਭ ਦੇ ਇਤਿਹਾਸ ਵਿਚ ਸਿਰਫ਼ ਦੂਸਰੀ ਵਾਰ ਇਹ ਮੋਰੱਕੋ ਦੀ ਮੇਜ਼ਬਾਨੀ ਵਿਚ ਅਫ਼ਰੀਕਾ ਵਿਚ ਖੇਡਿਆ ...

ਪੂਰੀ ਖ਼ਬਰ »

ਹਾਕੀ ਖਿਡਾਰੀਆਂ ਦੇ ਖਾਣੇ ਵਿਚ ਮਿਲੇ ਕੀੜੇ ਤੇ ਵਾਲ

ਨਵੀਂ ਦਿੱਲੀ, 12 ਜੂਨ (ਏਜੰਸੀ)-ਇਕ ਪਾਸੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਖੇਡਾਂ ਨੂੰ ਉਤਸ਼ਾਹਿਤ ਕਰ ਰਹੇ ਹਨ ਅਤੇ ਉਨ੍ਹਾਂ ਦੀ ਦਸ਼ਾ ਵਿਚ ਸੁਧਾਰ ਕਰ ਰਹੇ ਹਨ ਪਰ ਦੂਜੇ ਪਾਸੇ ਦੇਸ਼ ਦੀ ਰਾਸ਼ਟਰੀ ਖੇਡ ਹਾਕੀ ਦੇ ਖਿਡਾਰੀਆਂ ਨੂੰ ਵਧੀਆ ਖਾਣਾ ਵੀ ਨਸੀਬ ਨਹੀਂ ਹੋ ਰਿਹਾ¢ ਸ਼ਿਕਾਇਤ ਇਹ ਮਿਲੀ ਹੈ ਕਿ ਭਾਰਤ ਦੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਨੈਸ਼ਨਲ ਕੈਂਪ ਵਿਚ ਬੇਹੱਦ ਖ਼ਰਾਬ ਖਾਣਾ ਦਿੱਤਾ ਜਾ ਰਿਹਾ ਹੈ, ਜਿਸ ਤੋਂ ਨਾਰਾਜ਼ ਹੋ ਕੇ ਮੁੱਖ ਕੋਚ ਹਰਿੰਦਰ ਸਿੰਘ ਨੇ ਇਸ ਦੀ ਸ਼ਿਕਾਇਤ ਕੀਤੀ ਹੈ¢ ਅਸਲ ਵਿਚ ਕੋਚ ਹਰਿੰਦਰ ਸਿੰਘ ਨੇ ਬੈਂਗਲੁਰੂ ਵਿਚ ਭਾਰਤੀ ਖੇਡ ਅਥਾਰਟੀ (ਸਾਈ) ਵਿਚ ਚੱਲ ਰਹੇ ਕੈਂਪ ਵਿਚ ਦਿੱਤੇ ਜਾਣ ਵਾਲੇ ਘਟੀਆ ਖਾਣੇ ਦੀ ਸ਼ਿਕਾਇਤ 9 ਜੂਨ ਨੂੰ ਹਾਕੀ ਇੰਡੀਆ ਨੂੰ ਕੀਤੀ ਸੀ¢ ਕੋਚ ਹਰਿੰਦਰ ਸਿੰਘ ਨੇ ਕਿਹਾ ਸੀ ਕਿ ਸਾਈ ਵਿਚ ਮਿਲਣ ਵਾਲਾ ਖਾਣਾ ਬੇਹੱਦ ਖ਼ਰਾਬ ਹੈ ਅਤੇ ਸਫ਼ਾਈ ਦਾ ਵੀ ਬਿਲਕੁੱਲ ਧਿਆਨ ਨਹੀਂ ਰੱਖਿਆ ਜਾ ਰਿਹਾ¢ ਉਨ੍ਹਾਂ ਦਾ ਕਹਿਣਾ ਹੈ ਕਿ ਖਾਣੇ ਵਿਚ ਕੀੜੇ ਅਤੇ ਵਾਲ ਵੀ ਮਿਲੇ ਹਨ¢ ਨਾਲ ਹੀ ਕੋਚ ਨੇ ਇਹ ਵੀ ਕਿਹਾ ਕਿ ਹਾਕੀ ਖਿਡਾਰੀਆਂ ਲਈ ਮਾਸਾਹਾਰੀ ਖਾਣਾ ਵੀ ਮੌਜੂਦ ਨਹੀਂ ਹੈ¢ ਹਰਿੰਦਰ ਸਿੰਘ ਨੇ ਜੋ ਪੱਤਰ ਲਿਖਿਆ ਉਸ ਵਿਚ ਕਿਹਾ ਹੈ ਕਿ ਸਾਈ ਦੇ ਬੈਂਗਲੁਰੂ ਸਥਿਤ ਕੇਂਦਰ ਵਿਚ ਖਿਡਾਰੀਆਂ ਨੂੰ ਦਿੱਤਾ ਜਾਣ ਵਾਲਾ ਖਾਣਾ ਬੇਹੱਦ ਘਟੀਆ ਹੈ, ਖਾਣੇ ਵਿਚ ਜ਼ਿਆਦਾ ਤੇਲ ਤੇ ਫੈਟ ਦਾ ਇਸਤੇਮਾਲ ਕੀਤਾ ਜਾਂਦਾ ਹੈ, ਸਾਫ਼-ਸਫ਼ਾਈ ਦਾ ਵੀ ਕੋਈ ਧਿਆਨ ਨਹੀਂ ਰੱਖਿਆ ਜਾਂਦਾ, ਖਾਣਾ ਪੌਸ਼ਟਿਕ ਹੋਵੇ ਇਸ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਜਾਂਦਾ¢ ਭਾਰਤੀ ਕੋਚ ਨੇ ਇਹ ਵੀ ਲਿਖਿਆ ਕਿ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਖੇਡ ਮੰਤਰੀ ਰਾਜਵਰਧਨ ਸਿੰਘ ਨੇ ਵੀ ਸਾਈ ਕੇਂਦਰ ਦਾ ਦੌਰਾ ਕੀਤਾ ਸੀ ਅਤੇ 48 ਘੰਟਿਆਂ ਵਿਚ ਸਾਰੀ ਵਿਵਸਥਾ ਦਰੁਸਤ ਕਰਨ ਦੀ ਗੱਲ ਕਹੀ ਸੀ ਪਰ ਇਸ ਦਾ ਵੀ ਕੋਈ ਅਸਰ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਅਸੀਂ ਚੈਂਪੀਅਨਸ ਟਰਾਫ਼ੀ, ਏਸ਼ੀਆਈ ਖੇਡਾਂ ਅਤੇ ਪੁਰਸ਼ ਹਾਕੀ ਵਿਸ਼ਵ ਕੱਪ ਦੀਆਂ ਤਿਆਰੀਆਂ ਵਿਚ ਲੱਗੇ ਹੋਏ ਹਨ, ਇਸ ਵਿਚ ਵਧੀਆ ਪ੍ਰਦਰਸ਼ਨ ਕਰਨ ਲਈ ਪੌਸ਼ਟਿਕ ਖਾਣੇ ਦੀ ਬਹੁਤ ਜ਼ਰੂਰਤ ਹੈ¢ ਹੁਣ ਕੋਚ ਹਰਿੰਦਰ ਸਿੰਘ ਦੀ ਇਸ ਸ਼ਿਕਾਇਤ ਨੂੰ ਭਾਰਤੀ ਉਲੰਪਿਕ ਸੰਘ ਦੇ ਮੁਖੀ ਡਾ. ਨਰਿੰਦਰ ਬੱਤਰਾ ਨੇ ਗੰਭੀਰਤਾ ਨਾਲ ਲਿਆ ਹੈ ਅਤੇ ਸਾਈ ਦੀ ਡੀ.ਜੀ. ਨੀਲਮ ਕਪੂਰ ਨੂੰ ਇਸ ਸ਼ਿਕਾਇਤ ਬਾਰੇ ਦੱਸਿਆ ਹੈ¢ ਨਾਲ ਹੀ ਉਨ੍ਹਾਂ ਨੇ ਇਸ ਪੱਤਰ ਦੀ ਕਾਪੀ ਖੇਡ ਮੰਤਰੀ, ਸਕੱਤਰ ਰਾਜੀਵ ਭਟਨਾਗਰ ਨੂੰ ਵੀ ਭੇਜੀ ਹੈ¢ ਇਸ ਮਾਮਲੇ ਵਿਚ ਹਾਕੀ ਇੰਡੀਆ ਦੇ ਮੁਖੀ ਰਾਜਿੰਦਰ ਸਿੰਘ ਨੇ ਵੀ ਭਾਰਤੀ ਉਲੰਪਿਕ ਸੰਘ ਦੇ ਮੁਖੀ ਡਾ. ਨਰਿੰਦਰ ਬੱਤਰਾ ਨੂੰ ਪੱਤਰ ਲਿਖਿਆ ਹੈ |
ਸਾਈ ਨੇ ਬੁਲਾਈ ਬੈਠਕ, ਕਾਰਵਾਈ ਦੇ ਨਿਰਦੇਸ਼
ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਹਰਿੰਦਰ ਸਿੰਘ ਦੀ ਸ਼ਿਕਾਇਤ 'ਤੇ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਨੇ ਨੋਟਿਸ ਲੈਂਦੇ ਹੋਏ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ¢ ਸਾਈ ਨੇ ਮੰਗਲਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਅਸੀਂ ਸਾਈ ਸੈਂਟਰ ਵਿਚ ਘਟੀਆ ਖਾਣੇ ਤੇ ਸਾਫ਼-ਸਫ਼ਾਈ ਨੂੰ ਲੈ ਕੇ ਚਿੰਤਾ ਪ੍ਰਗਟ ਕਰਦੇ ਹਾਂ¢ ਬਿਆਨ ਵਿਚ ਦੱਸਿਆ ਗਿਆ ਹੈ ਕਿ ਸਾਈ ਮਹਾ ਨਿਰਦੇਸ਼ਕ ਨੇ ਰੀਜ਼ਨਲ ਮੁਖੀਆਂ ਦੀ ਤਤਕਾਲੀਨ ਬੈਠਕ ਬੁਲਾਈ ਅਤੇ ਸਖ਼ਤ ਨਿਰਦੇਸ਼ ਦਿੱਤੇ ਕਿ ਇਸ ਦੀ ਸਮੀਖਿਆ ਕੀਤੀ ਜਾਵੇ¢ ਖ਼ਰਾਬ ਖਾਣੇ ਤੇ ਸਫ਼ਾਈ ਲਈ ਰੀਜ਼ਨਲ ਡਾਇਰੈਕਟਰ ਹੀ ਜ਼ਿੰਮੇਵਾਰ ਹੋਣਗੇ¢ ਮਾਮਲੇ ਲਈ ਜ਼ਿੰਮੇਵਾਰ ਲੋਕਾਂ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |


ਖ਼ਬਰ ਸ਼ੇਅਰ ਕਰੋ

ਭਾਰਤ ਦੀ ਸੋਨੀਆ ਬੱਠਲਾ ਨੂੰ ਯੂਥ ਉਲੰਪਿਕ ਖੇਡਾਂ ਲਈ ਤਕਨੀਕੀ ਅਧਿਕਾਰੀ ਨਿਯੁਕਤ ਕੀਤਾ

ਜਲੰਧਰ, 12 ਜੂਨ (ਜਤਿੰਦਰ ਸਾਬੀ)-ਕੌਮਾਂਤਰੀ ਹਾਕੀ ਫੈਡਰੇਸ਼ਨ ਵਲੋਂ 7 ਤੋਂ 14 ਅਕਤੂਬਰ ਤੱਕ ਬਿਊਨਸ (ਅਰਜਨਟੀਨਾ) ਵਿਖੇ ਕਰਵਾਈ ਜਾ ਰਹੀ ਤੀਸਰੀ ਯੂਥ ਉਲੰਪਿਕ ਖੇਡਾਂ ਲਈ ਭਾਰਤ ਤੋਂ ਸੋਨੀਆ ਬੱਠਲਾ ਨੂੰ ਤਕਨੀਕੀ ਅਫ਼ਸਰ ਨਿਯੁਕਤ ਕੀਤਾ ਹੈ | ਸੋਨੀਆ ਬੱਠਲਾ ਇਸ ਵੇਲੇ ...

ਪੂਰੀ ਖ਼ਬਰ »

ਬੀ.ਸੀ.ਸੀ.ਆਈ. ਨੇ ਕੋਹਲੀ ਨੂੰ ਕੀਤਾ ਸਨਮਾਨਿਤ

ਬੈਂਗਲੁਰੂ, 12 ਜੂਨ (ਏਜੰਸੀ)-ਅਫ਼ਗਾਨਿਸਤਾਨ ਿਖ਼ਲਾਫ਼ ਇਤਿਹਾਸਕ ਟੈਸਟ ਮੈਚ ਵਿਚ ਭਾਵੇਂ ਕਿ ਵਿਰਾਟ ਕੋਹਲੀ ਨਹੀਂ ਖੇਡ ਰਹੇ ਪਰ ਭਾਰਤੀ ਕਪਤਾਨ ਵਿਰਾਟ ਕੋਹਲੀ ਇੱਥੇ ਬੀ.ਸੀ.ਸੀ.ਆਈ. ਦੇ ਸਾਲਾਨਾ ਪੁਰਸਕਾਰ ਸਮਾਗਮ ਵਿਚ ਖਿੱਚ ਦਾ ਕੇਂਦਰ ਰਹੇ ਜਿਨ੍ਹਾਾ ਨੂੰ ਲਗਾਤਾਰ ਦੋ ...

ਪੂਰੀ ਖ਼ਬਰ »

ਪੰਜਾਬ ਦੇ ਸਕੂਲੀ ਖਿਡਾਰੀਆਂ ਲਈ ਨਵੀਂ ਖੇਡ ਨੀਤੀ ਜਾਰੀ

ਸੂਬੇ ਭਰ ਦੇ ਸਾਰੇ ਸਕੂਲਾਂ 'ਚ ਇਸ ਸੈਸ਼ਨ ਤੋਂ ਹੋਵੇਗੀ ਲਾਗੂ

ਜਲੰਧਰ, 12 ਜੂਨ (ਜਤਿੰਦਰ ਸਾਬੀ)-ਸਕੂਲ ਸਿੱਖਿਆ ਵਿਭਾਗ ਦੇ ਸੱਕਤਰ ਕ੍ਰਿਸ਼ਨ ਕੁਮਾਰ ਨੇ ਨਿੱਜੀ ਦਿਲਚਸਪੀ ਲੈ ਕੇ ਪੰਜਾਬ ਦੇ ਸਕੂਲਾਂ ਲਈ ਇਕ ਖੇਡ ਨੀਤੀ ਪੰਜਾਬ ਦੇ ਖੇਡ ਮਾਹਿਰਾਂ ਤੋਂ ਤਿਆਰ ਕਰਵਾਈ ਤੇ ਇਸ ਦੀਆਂ ਵੱਖ-ਵੱਖ ਬੈਠਕਾਂ ਵਿਚ ਇਸ ਖੇਡ ਨੀਤੀ ਦੇ ਸਾਰੇ ...

ਪੂਰੀ ਖ਼ਬਰ »

ਕਮਾਈ ਦੇ ਮਾਮਲੇ 'ਚ ਛੇਤਰੀ ਅਤੇ ਮੈਸੀ ਵਿਚਕਾਰ ਦਿਨ-ਰਾਤ ਦਾ ਅੰਤਰ

ਨਵੀਂ ਦਿੱਲੀ, 12 ਜੂਨ (ਇੰਟਰਨੈੱਟ)-ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਦੀ ਤੁਲਨਾ ਅੱਜ-ਕੱਲ੍ਹ ਅਰਜਨਟੀਨਾ ਦੇ ਸਟਾਰ ਫੁੱਟਬਾਲ ਖਿਡਾਰੀ ਲਿਓਨਲ ਮੈਸੀ ਨਾਲ ਹੋ ਰਹੀ ਹੈ¢ ਇਸ ਬਾਰੇ ਛੇਤਰੀ ਨੇ ਕਿਹਾ ਕਿ ਮੈਸੀ ਅਤੇ ਰੋਨਾਲਡੋ ਨਾਲ ਮੇਰੀ ਤੁਲਨਾ ਕਰਨਾ ਠੀਕ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX