ਤਾਜਾ ਖ਼ਬਰਾਂ


ਤਰਨਤਾਰਨ : ਡਰੇਨ 'ਚ ਰੁੜ੍ਹੇ ਨੌਜਵਾਨ ਦੇ ਪਰਿਵਾਰ ਨਾਲ ਕੈਪਟਨ ਨੇ ਕੀਤੀ ਮੁਲਾਕਾਤ
. . .  9 minutes ago
ਤਰਨਤਾਰਨ, 26 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਤਰਨਤਾਰਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਭਿੱਖੀਵਿੰਡ 'ਚ ਬੀਤੇ ਸੋਮਵਾਰ ਨੂੰ ਡਰੇਨ 'ਚ ਰੁੜ੍ਹੇ 18 ਸਾਲਾ ਨੌਜਵਾਨ ਗੁਰਬੀਰ ਸਿੰਘ ਦੇ...
ਕੈਪਟਨ ਅਮਰਿੰਦਰ ਸਿੰਘ ਵਲੋਂ ਅਮਰਕੋਟ ਦਾ ਦੌਰਾ
. . .  24 minutes ago
ਅਮਰਕੋਟ, 26 ਸਤੰਬਰ (ਭੱਟੀ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਤਰਨਤਾਰਨ ਦੇ ਅਮਰਕੋਟ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਮੀਂਹ ਕਾਰਨ ਜਿਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋ ਗਈਆਂ ਸਨ, ਦਾਣਾ ਮੰਡੀ 'ਚ ਉਨ੍ਹਾਂ ਕਿਸਾਨਾਂ ਨਾਲ...
ਨਿੱਜੀ ਕੰਪਨੀਆਂ ਨਹੀਂ ਕਰ ਸਕਦੀਆਂ ਆਧਾਰ ਕਾਰਡ ਦੀ ਮੰਗ- ਸੁਪਰੀਮ ਕੋਰਟ
. . .  49 minutes ago
ਇਨਕਮ ਟੈਕਸ ਭਰਨ ਅਤੇ 'ਪੈਨ' ਲਈ ਆਧਾਰ ਜ਼ਰੂਰੀ- ਸੁਪਰੀਮ ਕੋਰਟ
. . .  50 minutes ago
ਸੁਪਰੀਮ ਕੋਰਟ ਨੇ ਮੋਬਾਇਲ ਨਾਲ ਆਧਾਰ ਲਿੰਕ ਕਰਨ ਦੇ ਫੈਸਲੇ ਨੂੰ ਵੀ ਕੀਤਾ ਰੱਦ
. . .  59 minutes ago
ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਆਧਾਰ ਨਾ ਦਿੱਤਾ ਜਾਵੇ- ਸੁਪਰੀਮ ਕੋਰਟ
. . .  about 1 hour ago
ਬੈਂਕ ਖਾਤਿਆਂ ਨੂੰ ਆਧਾਰ ਨਾਲ ਲਿੰਕ ਕਰਨ ਜ਼ਰੂਰੀ ਨਹੀਂ- ਸੁਪਰੀਮ ਕੋਰਟ
. . .  about 1 hour ago
ਸਕੂਲਾਂ 'ਚ ਆਧਾਰ ਜ਼ਰੂਰੀ ਨਹੀਂ- ਸੁਪਰੀਮ ਕੋਰਟ
. . .  about 1 hour ago
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ- ਸਰਕਾਰੀ ਨੌਕਰੀ 'ਚ ਤਰੱਕੀ ਲਈ ਰਾਖਵਾਂਕਰਨ ਜ਼ਰੂਰੀ ਨਹੀਂ
. . .  about 1 hour ago
ਨਵੀਂ ਦਿੱਲੀ, 26 ਸਤੰਬਰ- ਐੱਸ. ਸੀ./ਐੱਸ. ਟੀ. ਕਰਮਚਾਰੀਆਂ ਨੂੰ ਸਰਕਾਰੀ ਨੌਕਰੀਆਂ 'ਚ ਤਰੱਕੀ 'ਚ ਰਾਖਵਾਂਕਰਨ ਦੇਣ ਦੇ ਮਾਮਲੇ 'ਚ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਨੇ ਅੱਜ ਵੱਡਾ ਫ਼ੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਤਰੱਕੀ 'ਚ ਰਾਖਵਾਂਕਰਨ...
ਸੁਲਤਾਨਪੁਰ ਲੋਧੀ ਦਾ ਦੌਰਾ ਕਰਨ ਲਈ ਚੰਡੀਗੜ੍ਹ ਤੋਂ ਰਵਾਨਾ ਹੋਏ ਕੈਪਟਨ
. . .  about 1 hour ago
ਚੰਡੀਗੜ੍ਹ, 26 ਸਤੰਬਰ- ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਮੰਡ ਖੇਤਰ ਦਾ ਦੌਰਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਤੋਂ ਰਵਾਨਾ ਹੋ ਗਏ ਹਨ। ਇਸ ਦੌਰਾਨ ਉਹ ਬਿਆਸ ਦਰਿਆ ਦੇ ਪਾਣੀ ਕਾਰਨ ਕਿਸਾਨਾਂ ਦੀਆਂ ਖ਼ਰਾਬ ਹੋਈਆਂ...
ਸੁਪਰੀਮ ਕੋਰਟ ਨੇ ਕਿਹਾ- ਯੂਨੀਕ ਦਾ ਮਤਲਬ ਸਿਰਫ਼ ਇੱਕ ਨਾਲ ਹੈ
. . .  about 1 hour ago
ਆਧਾਰ 'ਤੇ ਹਮਲਾ ਸੰਵਿਧਾਨ ਦੇ ਵਿਰੁੱਧ- ਸੁਪਰੀਮ ਕੋਰਟ
. . .  about 1 hour ago
ਸੁਪਰੀਮ ਕੋਰਟ ਨੇ ਕਿਹਾ- ਇਕਦਮ ਸੁਰੱਖਿਅਤ ਹੈ ਆਧਾਰ ਕਾਰਡ
. . .  about 1 hour ago
ਆਧਾਰ ਕਾਰਡ ਦਾ ਡੁਪਲੀਕੇਟ ਬਣਾਉਣਾ ਸੰਭਵ ਨਹੀਂ- ਸੁਪਰੀਮ ਕੋਰਟ
. . .  about 1 hour ago
ਆਧਾਰ ਦੀ ਸੰਵਿਧਾਨਕ ਵੈਧਤਾ 'ਤੇ ਸੁਪਰੀਮ ਕੋਰਟ ਦਾ ਫੈਸਲਾ- ਇਸ ਨਾਲ ਗਰੀਬਾਂ ਨੂੰ ਤਾਕਤ ਅਤੇ ਪਹਿਚਾਣ ਮਿਲੀ
. . .  about 1 hour ago
ਰਾਵੀ ਦਰਿਆ 'ਚ ਰੁੜ੍ਹੇ ਕਿਸਾਨ ਦੀ ਪਾਕਿਸਤਾਨ 'ਚ ਹੋਈ ਮੌਤ
. . .  22 minutes ago
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ- ਸਰਕਾਰੀ ਨੌਕਰੀ 'ਚ ਤਰੱਕੀ ਲਈ ਰਾਖਵਾਂਕਰਨ ਜ਼ਰੂਰੀ ਨਹੀਂ
. . .  about 2 hours ago
ਕੈਪਟਨ ਵਲੋਂ ਅੱਜ ਸੁਲਤਾਨਪੁਰ ਲੋਧੀ ਦਾ ਕੀਤਾ ਜਾਵੇਗਾ ਦੌਰਾ
. . .  about 2 hours ago
ਉਡਾਣ 'ਚ 11 ਮਹੀਨਿਆਂ ਦੇ ਬੱਚੇ ਦੀ ਮੌਤ
. . .  about 2 hours ago
ਆਧਾਰ ਦੀ ਵੈਧਤਾ 'ਤੇ ਸੁਪਰੀਮ ਕੋਰਟ ਅੱਜ ਸੁਣਾਏਗਾ ਅਹਿਮ ਫ਼ੈਸਲਾ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 31 ਜੇਠ ਸੰਮਤ 550
ਵਿਚਾਰ ਪ੍ਰਵਾਹ: ਸਾਨੂੰ ਸ਼ਾਂਤੀ ਚਾਹੀਦੀ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸ਼ਾਂਤੀ ਦੇ ਮਾਹੌਲ ਵਿਚ ਹੀ ਸੁਤੰਤਰਤਾ ਰਹਿ ਸਕਦੀ ਹੈ। -ਆਈਜਨ ਹਾਵਰ

ਮਾਨਸਾ

ਮਾਨਸਾ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ 'ਚ ਕਿਸਾਨਾਂ ਵਲੋਂ ਝੋਨੇ ਦੀ ਲਵਾਈ ਧੜਾ ਧੜ ਜਾਰੀ

ਬਲਵਿੰਦਰ ਸਿੰਘ ਧਾਲੀਵਾਲ ਮਾਨਸਾ, 12 ਜੂਨ-ਜ਼ਿਲ੍ਹੇ ਦੇ ਪਿੰਡਾਂ 'ਚ ਕਿਸਾਨਾਂ ਵਲੋਂ ਝੋਨੇ ਦੀ ਲਵਾਈ ਦਾ ਕੰਮ ਧੜਾ ਧੜ ਜਾਰੀ ਹੈ | ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਖੇਤੀਬਾੜੀ ਵਿਭਾਗ ਵਲੋਂ ਐਤਕੀਂ ਪਾਣੀ ਦਾ ਪੱਧਰ ਦਿਨੋ ਦਿਨ ਡਿੱਗਣ ਕਰ ਕੇ ਝੋਨੇ ...

ਪੂਰੀ ਖ਼ਬਰ »

ਐਕਸੀਅਨ ਦਫ਼ਤਰ ਬੁਢਲਾਡਾ ਅੱਗੇ ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ


ਬੁਢਲਾਡਾ, 12 ਜੂਨ (ਸਵਰਨ ਸਿੰਘ ਰਾਹੀ)- ਖੇਤੀ ਮੋਟਰਾਂ ਲਈ 16 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਤੇ ਵਰਕਰਾਂ ਦਾ ਰੋਸ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ | ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਝੱਬਰ ਨੇ ਕਿਹਾ ਕਿ ਪਾਵਰਕਾਮ ਵਲੋਂ ਕੈਪਟਨ ਸਰਕਾਰ ਦੇ ਇਸ਼ਾਰਿਆਂ 'ਤੇ ਖੇਤੀ ਸੈਕਟਰ ਲਈ ਬਿਜਲੀ ਸਿਰਫ਼ 2 ਘੰਟੇ ਹੀ ਕਰ ਦਿੱਤੀ ਹੈ ਕਿਉਂਕਿ ਸਰਕਾਰ ਦੀਆਂ ਹਦਾਇਤਾਂ ਹਨ ਕਿ ਕਿਸਾਨ 20 ਜੂਨ ਤੋਂ ਪਹਿਲਾ ਝੋਨਾ ਨਾ ਲਗਾ ਸਕਣ | ਉਨ੍ਹਾਂ ਕਿਹਾ ਕਿ ਜੇਕਰ ਕਿਸਾਨ 20 ਜੂਨ ਤੋਂ ਬਾਅਦ ਝੋਨਾ ਲਗਾਉਂਦੇ ਹਨ ਤਾਂ ਝੋਨੇ ਦੀ ਪਕਾਈ ਲੇਟ ਹੋ ਜਾਂਦੀ ਹੈ ਪਰ ਕਿਸਾਨਾਂ ਨੂੰ ਆਪਣੀ ਅਗਲੀ ਫ਼ਸਲ ਕਣਕ ਦੀ ਬਿਜਾਈ ਕਰਨ ਕਰ ਕੇ ਝੋਨਾ ਜਲਦੀ ਕੱਟਣਾ ਪੈਂਦਾ ਹੈ ਅਤੇ ਇਸ ਕਟਾਈ ਸਮੇਂ ਸਰਦੀ ਦਾ ਜ਼ਿਆਦਾ ਹੋਣ ਕਾਰਨ ਝੋਨੇ ਦੀ ਨਮੀ ਦਰ ਵਿੱਚ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਨਹੀਂ ਉੱਤਰਦੀ ਅਤੇ ਕਿਸਾਨ ਨੂੰ ਆਪਣੀ ਜਿਣਸ ਦੀ ਲੁੱਟ ਕਰਵਾਉਣੀ ਪੈਂਦੀ ਹੈ | ਉਨ੍ਹਾਂ ਕਿਹਾ ਕਿ 20 ਜੂਨ ਤੋਂ ਝੋਨਾ ਲਗਾਉਣ ਵਾਲੇ ਕਿਸਾਨਾਂ ਦਾ ਜਥੇਬੰਦੀ ਡਟ ਕੇ ਸਾਥ ਦੇਵੇਗੀ | ਬਲਾਕ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ, ਮੇਜਰ ਸਿੰਘ ਗੋਬਿੰਦਪੁਰਾ, ਕਾਲਾ ਸਿੰਘ, ਸੁਖਦੇਵ ਸਿੰਘ ਖੁਡਾਲ, ਜਰਨੈਲ ਸਿੰਘ, ਜਗਸੀਰ ਸਿੰਘ, ਭੂਰਾ ਸਿੰਘ, ਪਾਲਾ ਸਿੰਘ, ਅਜੈਬ ਸਿੰਘ, ਮੰਗੂ ਸਿੰਘ ਕਣਕਵਾਲ, ਬੱਲਮ ਸਿੰਘ ਫਫੜੇ ਤੋਂ ਇਲਾਵਾ ਅਨੇਕਾਂ ਕਿਸਾਨ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਰਿਹਾਇਸ਼ੀ ਪਲਾਟਾਂ ਦੇ ਭਾਅ ਡਿੱਗਣ ਤੋਂ ਬਾਅਦ ਵੀ ਸਰਕਾਰੀ ਖ਼ਰਚ ਨਹੀਂ ਘਟੇ

ਝੁਨੀਰ, 12 ਜੂਨ (ਪ. ਪ.)-ਕਸਬਾ ਝੁਨੀਰ ਦੇ ਕਈ ਛੋਟੇ ਦੁਕਾਨਦਾਰਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਇਕ ਵਫ਼ਦ ਨੇ ਕਿਹਾ ਕਿ ਭਾਵੇਂ 2-3 ਸਾਲ ਤੋਂ ਵਿਸ਼ੇਸ਼ ਕਰ ਕੇ ਨੋਟਬੰਦੀ ਲਾਗੂ ਹੋਣ ਤੋਂ ਬਾਅਦ ਪਿੰਡਾਂ ਅਤੇ ਸ਼ਹਿਰਾਂ ਦੇ ਰਿਹਾਇਸ਼ੀ ਪਲਾਂਟਾਂ ਦੇ ਭਾਅ 40 ਤੋਂ 60 ਫ਼ੀਸਦੀ ...

ਪੂਰੀ ਖ਼ਬਰ »

ਟਰਾਲੀ ਥੱਲੇ ਆਉਣ ਨਾਲ ਨੌਜਵਾਨ ਦੀ ਮੌਤ

ਭੀਖੀ, 12 ਜੂਨ (ਸਿੱਧੂ)-ਨੇੜਲੇ ਪਿੰਡ ਧਲੇਵਾਂ ਦੇ ਇਕ ਨੌਜਵਾਨ ਦੀ ਟਰਾਲੀ ਥੱਲੇ ਆਉਣ ਕਰ ਕੇ ਮੌਤ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਉਰਫ਼ ਗੱਗੀ ਲਗਪਗ (29) ਪੁੱਤਰ ਸਵਰਾਜ ਸਿੰਘ ਆਪਣੇ ਟਰੈਕਟਰ ਟਰਾਲੀ ਨਾਲ ਭਰਤ ਪਾ ਰਿਹਾ ਸੀ ਤਾਂ ਉੱਪਰ ਚੱਕੀ ...

ਪੂਰੀ ਖ਼ਬਰ »

ਬੁਢਾਪਾ, ਵਿਧਵਾ ਤੇ ਅੰਗਹੀਣ ਪੈਨਸ਼ਨ ਦੇ ਕੇਸਾਂ ਨੂੰ ਖ਼ਾਸ ਤਰਜੀਹ ਦਿੱਤੀ ਜਾਵੇ- ਡੀ.ਸੀ.

ਮਾਨਸਾ, 12 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)-ਵੱਖ-ਵੱਖ ਵਿਭਾਗਾਂ ਦੀ ਮਈ ਮਹੀਨੇ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਬਲਵਿੰਦਰ ਸਿੰਘ ਧਾਲੀਵਾਲ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਸਥਾਨਕ ਬੱਚਤ ਭਵਨ ਵਿਖੇ ਮੀਟਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਵੱਖ-ਵੱਖ ਵਿਭਾਗਾਂ ...

ਪੂਰੀ ਖ਼ਬਰ »

ਛੋਟੇ ਤੇ ਮੱਧ ਵਰਗੀ ਵਪਾਰੀਆਂ ਵਲੋਂ ਲਏ ਕਰਜ਼ੇ ਦਾ ਵਿਆਜ ਮੁਆਫ਼ ਕਰਨ ਦੀ ਮੰਗ

ਝੁਨੀਰ, 12 ਜੂਨ (ਪ. ਪ.)-ਸਥਾਨਕ ਵਪਾਰ ਮੰਡਲ ਦੇ ਪ੍ਰਧਾਨ ਹਰੀ ਚੰਦ ਸਿੰਗਲਾ ਅਤੇ ਛੋਟੇ ਦੁਕਾਨਦਾਰਾਂ ਦੇ ਵਫ਼ਦ ਨੂੰ ਦੱਸਿਆ ਕਿ ਦੇਸ਼ ਵਿਚ ਪਹਿਲਾਂ ਨੋਟਬੰਦੀ ਅਤੇ ਹੁਣ ਜੀ. ਐਸ. ਟੀ. ਲਾਗੂ ਹੋਣ ਕਾਰਨ ਛੋਟੇ ਅਤੇ ਮੱਧਵਰਗੀ ਦੁਕਾਨਦਾਰਾਂ ਦਾ ਵਪਾਰ ਆਰਥਿਕ ਮੰਦੇ ਕਾਰਨ ...

ਪੂਰੀ ਖ਼ਬਰ »

ਬੱਸ ਸੇਵਾ ਦੀ ਵੱਡੀ ਘਾਟ ਕਾਰਨ ਬਰੇਟਾ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕ ਹੋ ਰਹੇ ਨੇ ਖੱਜਲ-ਖੁਆਰ

ਜੀਵਨ ਸ਼ਰਮਾ ਬਰੇਟਾ, 12 ਜੂਨ-ਇਲਾਕੇ ਅੰਦਰ ਸਰਕਾਰੀ ਅਤੇ ਗੈਰ ਸਰਕਾਰੀ ਬੱਸਾਂ ਸੇਵਾ ਦੀ ਵੱਡੀ ਘਾਟ ਹੋਣ ਕਾਰਨ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਆਉਣ-ਜਾਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਥਾਨਕ ਬੱਸ ਅੱਡਾ ਬੱਸਾਂ ਤੋਂ ਬਿਨਾਂ ਸੁੰਨਸਾਨ ਵਿਖਾਈ ...

ਪੂਰੀ ਖ਼ਬਰ »

ਪਿੰਡਾਂ 'ਚ ਸਮੇਂ ਦੇ ਨਾਲ ਸੰਭਾਲ ਤੋਂ ਬਿਨਾਂ ਅਲੋਪ ਹੋ ਰਹੀਆਂ ਮੁਰੱਬਾ ਬੁਰਜੀਆਂ ਲੋਕਾਂ ਲਈ ਬਣੀਆਂ ਪ੍ਰੇਸ਼ਾਨੀ ਦਾ ਸਬੱਬ

ਮਨਜੀਤ ਸਿੰਘ ਘੜੈਲੀ ਜੋਗਾ, 12 ਜੂਨ- ਖੇਤਰ ਦੇ ਪਿੰਡਾਂ 'ਚ ਸਮੇਂ ਦੇ ਨਾਲ ਸੰਭਾਲ ਤੋਂ ਬਿਨਾ ਅਲੋਪ ਹੋ ਰਹੀਆਂ ਜਾਂ ਆਪਣੀ ਸਹੀ ਜਗ੍ਹਾ ਤੋਂ ਗ਼ਾਇਬ ਹੋਈਆਂ ਮੁਰੱਬਾ ਬੁਰਜੀਆਂ ਆਮ ਲੋਕਾਂ ਅਤੇ ਖ਼ਾਸਕਰ ਕਿਸਾਨਾਂ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ | ...

ਪੂਰੀ ਖ਼ਬਰ »

ਬਸਪਾ ਦੇ ਸੂਬਾ ਪ੍ਰਧਾਨ 14 ਨੂੰ ਮਾਨਸਾ ਜ਼ਿਲ੍ਹੇ 'ਚ

ਮਾਨਸਾ, 12 ਜੂਨ (ਸ. ਰਿ.)-ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ ਅਤੇ ਜ਼ੋਨ ਫ਼ਰੀਦਕੋਟ ਦੇ ਇੰਚਾਰਜ ਆਤਮਾ ਸਿੰਘ ਪਮਾਰ ਨੇ ਦੱਸਿਆ ਕਿ ਪਾਰਟੀ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ ਅਤੇ ਮੀਤ ਪ੍ਰਧਾਨ ਬਲਦੇਵ ਸਿੰਘ ਮਹਿਰਾ 14 ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਨਾ ਵਰਤਣਯੋਗ ਪਦਾਰਥਾਂ ਨੂੰ ਸੁਟਵਾਇਆ

ਮਾਨਸਾ, 12 ਜੂਨ (ਵਿ. ਪ੍ਰਤੀ.)-ਸਿਹਤ ਵਿਭਾਗ ਦੀ ਟੀਮ ਵਲੋਂ ਸ਼ਹਿਰ ਦੀਆਂ 30 ਦੁਕਾਨਾਂ, 8 ਸਬਜ਼ੀ ਦੀਆਂ ਰੇਹੜੀਆਂ ਅਤੇ ਲਗਪਗ 7 ਹਲਵਾਈਆਂ ਦੀਆਂ ਰੇਹੜੀਆਂ ਦੀ ਚੈਕਿੰਗ ਦੌਰਾਨ ਗਲੇ ਸੜੇ ਅਤੇ ਨਾ ਵਰਤਣਯੋਗ ਪਦਾਰਥਾਂ ਨੂੰ ਮੌਕੇ 'ਤੇ ਹੀ ਸੁਟਵਾਇਆ | ਫੂਡ ਸੇਫ਼ਟੀ ਅਫ਼ਸਰ ...

ਪੂਰੀ ਖ਼ਬਰ »

ਖੇਤੀ ਮੋਟਰਾਂ ਨੂੰ ਬਿਜਲੀ ਸਪਲਾਈ ਨਿਰਵਿਘਨ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਦੂਜੇ ਦਿਨ 'ਚ ਸ਼ਾਮਿਲ

ਮਾਨਸਾ, 12 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)- ਖੇਤੀ ਮੋਟਰਾਂ ਨੂੰ ਬਿਜਲੀ ਸਪਲਾਈ ਪੂਰੀ ਅਤੇ ਨਿਰਵਿਘਨ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਐਕਸੀਅਨ ਪਾਵਰਕਾਮ ਦਫ਼ਤਰ ਮਾਨਸਾ ਅੱਗੇ ਸ਼ੁਰੂ ਕੀਤੇ ਲਗਾਤਾਰ ਧਰਨੇ ਦੇ ਦੂਜੇ ਦਿਨ ...

ਪੂਰੀ ਖ਼ਬਰ »

ਦੂਲੋਵਾਲ ਕਬੱਡੀ ਕੱਪ ਦਿੜ੍ਹਬਾ ਦੇ ਚੋਬਰਾਂ ਨੇ ਜਿੱਤਿਆ

ਮਾਨਸਾ, 12 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਧਾਲੀਵਾਲ ਸਪੋਰਟਸ ਐਾਡ ਵੈੱਲਫੇਅਰ ਕਲੱਬ ਦੂਲੋਵਾਲ ਵਲੋਂ ਬਾਬਾ ਸਿੱਧ ਭੋਇ ਦੀ ਯਾਦ 'ਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੂਜਾ ਕਬੱਡੀ ਕੱਪ ਕਰਵਾਇਆ ਗਿਆ | ਇਕ ਰੋਜ਼ਾ ਇਸ ਖੇਡ ਮੇਲੇ 'ਚ ਪੰਜਾਬ ਭਰ 'ਚੋਂ ਵੱਡੀ ਗਿਣਤੀ 'ਚ ...

ਪੂਰੀ ਖ਼ਬਰ »

ਤੰਦਰੁਸਤ ਪੰਜਾਬ ਮਿਸ਼ਨ ਤਹਿਤ ਖੇਡਾਂ ਦੇ ਫ਼ਾਇਦੇ ਦੱਸੇ

ਭੀਖੀ, 12 ਜੂਨ (ਨਿ. ਪ. ਪ.)-ਨੇੜਲੇ ਪਿੰਡ ਹਮੀਰਗੜ੍ਹ ਢੈਪਈ ਦੇ ਖੇਡ ਸਟੇਡੀਅਮ ਵਿਖੇ ਖਿਡਾਰੀਆਂ ਨੂੰ ਤੰਦਰੁਸਤ ਰਹਿਣ ਅਤੇ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣ, ਖੇਡਾਂ ਤੇ ਗਰੇਡੇਸ਼ਨ ਦੇ ਲਾਭ ਦੱਸਦੇ ਹੋਏ ਖੇਡਾਂ 'ਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ...

ਪੂਰੀ ਖ਼ਬਰ »

ਕਲੱਬ ਦੇ ਉਦਮ ਸਦਕਾ 65 ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਪਰਤੀ

ਬੁਢਲਾਡਾ, 12 ਜੂਨ (ਰਾਹੀ)-ਭਾਈ ਘਨੱਈਆ ਜੀ ਲੋਕ ਸੇਵਾ ਚੈਰੀਟੇਬਲ ਸੰਸਥਾ ਰੱਤਾਖੇੜਾ ਵਲੋਂ 65 ਮਰੀਜ਼ਾਂ ਦੀਆਂ ਅੱਖਾਂ ਦੇ ਮੁਫ਼ਤ ਅਪ੍ਰੇਸ਼ਨ ਅਤੇ ਲੈਨਜ਼ ਪਵਾ ਕੇ ਉਨ੍ਹਾਂ ਨੂੰ ਮੁੜ ਤੋਂ ਦੁਨੀਆ ਦੇਖਣ ਦੇ ਯੋਗ ਬਣਾਇਆ ਹੈ | ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖ ...

ਪੂਰੀ ਖ਼ਬਰ »

ਮੋਟਰਸਾਈਕਲ ਰੇਹੜੀ ਯੂਨੀਅਨ ਵਲੋਂ ਮੰਗਾਂ ਮਨਵਾਉਣ ਲਈ ਸ਼ਹਿਰ ਅੰਦਰ ਰੋਸ ਮੁਜ਼ਾਹਰਾ

ਮਾਨਸਾ, 12 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)-ਡਾ: ਅੰਬੇਡਕਰ ਰਿਕਸ਼ਾ ਰੇਹੜੀ ਮਜ਼ਦੂਰ ਯੂਨੀਅਨ (ਏਕਟੂ) ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਹਿਰ ਅੰਦਰ ਰੋਸ ਮੁਜ਼ਾਹਰਾ ਕੱਢਿਆ ਗਿਆ | ਡਿਪਟੀ ਕਮਿਸ਼ਨਰ ਦਫ਼ਤਰ ਦੇ ਨੇੜੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕਾਦੀਆ ਦੀ ਮੀਟਿੰਗ

ਝੁਨੀਰ, 12 ਜੂਨ (ਨਿ. ਪ. ਪ.)-ਕਸਬਾ ਝੁਨੀਰ ਦੇ ਡੇਰਾ ਬਾਬਾ ਧਿਆਨ ਦਾਸ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੀ ਮੀਟਿੰਗ ਹੋਈ | ਸੂਬਾ ਜਨਰਲ ਸਕੱਤਰ ਹਰਦੇਵ ਸਿੰਘ ਕੋਟਧਰਮੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੁਝ ਸਮਾਂ ਪਹਿਲਾਂ ਹੋਈ ਨਹਿਰ ਬੰਦੀ ਨੇ ਕਿਸਾਨਾਂ ਨੂੰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX