ਤਾਜਾ ਖ਼ਬਰਾਂ


ਰਾਫੇਲ ਮੁੱਦੇ 'ਤੇ ਰਾਹੁਲ ਗਾਂਧੀ ਦੀ ਪ੍ਰੈੱਸ ਵਾਰਤਾ
. . .  20 minutes ago
ਨਵੀਂ ਦਿੱਲੀ, 14 ਦਸੰਬਰ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਮੁੱਦੇ 'ਤੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਰਾਫੇਲ ਡੀਲ 'ਤੇ ਉਨ੍ਹਾਂ ਦੇ ਸਵਾਲ ਅਜੇ ਵੀ ਬਰਕਰਾਰ ਹਨ। ਉਨ੍ਹਾਂ...
ਕੋਲਿਆਂਵਾਲੀ ਵੱਲੋਂ ਅਦਾਲਤ 'ਚ ਆਤਮ ਸਮਰਪਣ
. . .  30 minutes ago
ਬਠਿੰਡਾ, 14 ਦਸੰਬਰ (ਕਮਲਜੀਤ ਸਿੰਘ) - ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਨੇ ਅੱਜ ਮੋਹਾਲੀ ਦੀ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ, ਜਿੱਥੇ ਕਿ ਅਦਾਲਤ ਨੇ ਉਨ੍ਹਾਂ ਨੂੰ 20 ਦਸੰਬਰ ਤੱਕ ਨਿਆਇਕ ਹਿਰਾਸਤ ਵਿਚ...
ਵਿਸਫੋਟ ਸਮਗਰੀ ਸਮੇਤ ਇੱਕ ਗ੍ਰਿਫ਼ਤਾਰ
. . .  39 minutes ago
ਸ੍ਰੀਨਗਰ, 14 ਦਸੰਬਰ - ਜੰਮੂ ਕਸ਼ਮੀਰ ਪੁਲਿਸ ਨੇ ਪੁਲਵਾਮਾ ਤੋਂ ਭਾਰੀ ਮਾਤਰਾ 'ਚ ਵਿਸਫੋਟਕ ਸਮਗਰੀ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ...
ਵਿਆਹ ਦੇ ਬੰਧਨ 'ਚ ਬੱਝੇ ਸਾਇਨਾ ਨੇਹਵਾਲ ਅਤੇ ਪੀ. ਕਸ਼ਯਪ
. . .  about 1 hour ago
ਨਵੀਂ ਦਿੱਲੀ, 14 ਦਸੰਬਰ- ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਤੇ ਪੀ. ਕਸ਼ਯਪ ਅੱਜ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਗਏ ਹਨ। ਇਹ ਜਾਣਕਾਰੀ ਸਾਇਨਾ ਨੇਹਵਾਲ ਨੇ ਆਪਣੇ ਟਵਿੱਟਰ ਆਕਾਊੰਟ 'ਤੇ ਤਸਵੀਰਾਂ ਸਾਂਝੀਆਂ ਕਰ ਕੇ ਦਿੱਤੀ....
20 ਦਸੰਬਰ ਤੱਕ ਮੁਲਤਵੀ ਰਾਕੇਸ਼ ਅਸਥਾਨਾ ਮਾਮਲੇ ਦੀ ਸੁਣਵਾਈ
. . .  about 1 hour ago
ਨਵੀਂ ਦਿੱਲੀ, 14 ਦਸੰਬਰ- ਦਿੱਲੀ ਹਾਈਕੋਰਟ ਨੇ ਰਾਕੇਸ਼ ਅਸਥਾਨਾ ਅਤੇ ਦਵਿੰਦਰ ਕੁਮਾਰ ਦੀ ਐਫ਼.ਆਈ.ਆਰ ਰੱਦ ਕਰਨ ਵਾਲੀ ਪਟੀਸ਼ਨ 'ਤੇ ਸੁਣਵਾਈ 20 ਦਸੰਬਰ ਤੱਕ ਮੁਲਤਵੀ ਕਰ ਦਿੱਤੀ .....
ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਨੇ ਮੋਹਾਲੀ ਅਦਾਲਤ 'ਚ ਕੀਤਾ ਸਰੈਂਡਰ
. . .  about 1 hour ago
ਮੋਹਾਲੀ, 14 ਦਸੰਬਰ (ਜਸਬੀਰ ਜੱਸੀ)- ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਵੱਲੋਂ ਮਹਾਲੀ ਦੀ ਅਦਾਲਤ 'ਚ ਸਰੈਂਡਰ ਕਰ ਦਿੱਤਾ....
1 ਕਿੱਲੋ ਹੈਰੋਇਨ ਸਮੇਤ 2 ਵਿਅਕਤੀ ਨੂੰ ਕੀਤਾ ਕਾਬੂ
. . .  about 2 hours ago
ਅਬੋਹਰ, 14 ਦਸੰਬਰ (ਸੁਖਜਿੰਦਰ ਸਿੰਘ ਢਿੱਲੋਂ)- ਅਬੋਹਰ ਪੁਲਿਸ ਦੇ ਸੀ.ਆਈ.ਏ ਸਟਾਫ਼ ਦੀ ਟੀਮ ਵੱਲੋਂ 2 ਵਿਅਕਤੀਆਂ ਨੂੰ 1 ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ ਜਦਕਿ ਇਕ ਵਿਅਕਤੀ ਮੌਕੇ ਤੋਂ ਹੀ ਫ਼ਰਾਰ .....
ਰਾਫੇਲ ਡੀਲ 'ਤੇ ਝੂਠ ਫੈਲਾਉਣ ਵਾਲਿਆਂ ਦੀ ਹੋਈ ਹਾਰ- ਜੇਤਲੀ
. . .  about 1 hour ago
ਨਵੀਂ ਦਿੱਲੀ, 14 ਦਸੰਬਰ- ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਰਾਫੇਲ ਡੀਲ 'ਤੇ ਝੂਠ ਫੈਲਾਉਣ ਵਾਲਿਆਂ ਦੀ ਹਾਰ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਰਾਫੇਲ ਡੀਲ 'ਤੇ ਲਗਾਏ ਗਏ ਦੋਸ਼ ਸਿਆਸਤ ਤੋਂ ਪ੍ਰੇਰਿਤ ਸਨ, ਜਦਕਿ ਸੱਚ ਤੇ .....
ਅਸ਼ੋਕ ਗਹਿਲੋਤ ਹੋਣਗੇ ਰਾਜਸਥਾਨ ਦੇ ਮੁੱਖ ਮੰਤਰੀ ਅਤੇ ਪਾਇਲਟ ਹੋਣਗੇ ਉਪ ਮੁੱਖ ਮੰਤਰੀ
. . .  about 1 hour ago
ਜੈਪੁਰ, 13 ਦਸੰਬਰ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਸ਼ੋਕ ਗਹਿਲੋਤ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਅਤੇ ਸਚਿਨ ਪਾਇਲਟ ਨੂੰ ਉਪ ਮੁੱਖ ਮੰਤਰੀ ਐਲਾਨਿਆ ਹੈ। ਸ਼ੁੱਕਰਵਾਰ ਨੂੰ ਕਾਂਗਰਸ ਪਾਰਟੀ ਦੇ ਹੈੱਡਕੁਆਟਰ 'ਚ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਦੇ ....
ਸ਼੍ਰੋਮਣੀ ਕਮੇਟੀ ਦੀਆ ਚੋਣਾਂ ਡਟ ਕੇ ਲੜਾਂਗੇ : ਬ੍ਰਹਮਪੁਰਾ
. . .  about 2 hours ago
ਅੰਮ੍ਰਿਤਸਰ, 14 ਦਸੰਬਰ (ਰਾਜੇਸ਼ ਕੁਮਾਰ) : ਅਕਾਲੀ ਦਲ ਤੋਂ ਵੱਖਰੇ ਹੋਏ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਐਲਾਨ ਕੀਤਾ ਕਿ ਉਹ ਆਪਣੇ ਸਾਥੀਆਂ ਨਾਲ ਸ਼੍ਰੋਮਣੀ ਕਮੇਟੀ ਦੀਆ ਚੋਣਾਂ ਲੜਨਗੇ । ਇਸ ਦੇ ਨਾਲ ਹੀ ਉਨ੍ਹਾਂ ....
ਬ੍ਰਹਮਪੁਰਾ, ਅਜਨਾਲਾ, ਸੇਖਵਾਂ ਵੱਲੋਂ ਨਵੀ ਬਣਾਈ ਪਾਰਟੀ ਦੇ ਮੁਤੱਲਕ ਪ੍ਰੈੱਸ ਕਾਨਫ਼ਰੰਸ ਆਯੋਜਿਤ
. . .  about 2 hours ago
ਅੰਮ੍ਰਿਤਸਰ, 14 ਦਸੰਬਰ (ਰਾਜੇਸ਼ ਕੁਮਾਰ) : ਅਕਾਲੀ ਦਲ ਤੋਂ ਵੱਖਰੇ ਹੋਏ ਟਕਸਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ ਅਤੇ ਹੋਰ ਸਾਥੀ ਆਗੂਆਂ ਵੱਲੋਂ ਅੱਜ ਇੱਥੇ ਪ੍ਰੈੱਸ
ਜੀ.ਕੇ ਖਿਲਾਫ ਮਾਮਲਾ ਦਰਜ ਕਰਨ 'ਤੇ ਅਦਾਲਤ ਨੇ ਲਗਾਈ ਰੋਕ
. . .  about 3 hours ago
ਨਵੀਂ ਦਿੱਲੀ, 14 ਦਸੰਬਰ (ਜਗਤਾਰ ਸਿੰਘ) - ਸੈਸ਼ਨ ਕੋਰਟ ਨੇ ਦਿੱਲੀ ਕਮੇਟੀ ਦੇ ਮੁਅੱਤਲ ਜਨਰਲ ਮੈਨੇਜਰ ਹਰਜੀਤ ਸਿੰਘ ਸੂਬੇਦਾਰ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਹੋਰਾਂ ਖਿਲਾਫ ਮਾਮਲਾ ਦਰਜ ਕਰਨ 'ਤੇ ਰੋਕ ਲਗਾ ਦਿੱਤੀ ਹੈ...
ਭਾਰਤ ਆਸਟ੍ਰੇਲੀਆ ਪਰਥ ਟੈਸਟ ਮੈਚ : ਆਸਟ੍ਰੇਲੀਆ ਨੇ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤੱਕ 6 ਵਿਕਟਾਂ 'ਤੇ ਬਣਾਈਆਂ 277 ਦੌੜਾਂ
. . .  about 3 hours ago
ਭਾਰਤ ਆਸਟ੍ਰੇਲੀਆ ਪਰਥ ਟੈਸਟ ਮੈਚ : ਆਸਟ੍ਰੇਲੀਆ ਨੇ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤੱਕ 6 ਵਿਕਟਾਂ 'ਤੇ ਬਣਾਈਆਂ 277 ਦੌੜਾਂ...
ਸਮਝੌਤੇ ਤੋਂ ਬਾਅਦ ਕੰਮ 'ਤੇ ਪਰਤੇ ਸੂਬੇ ਦੇ ਪਟਵਾਰੀ
. . .  about 3 hours ago
ਸੰਗਰੂਰ, 14 ਦਸੰਬਰ (ਧੀਰਜ ਪਸ਼ੋਰੀਆ)- ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਸੰਘਰਸ਼ ਕਰ ਰਹੇ ਰਾਜ ਦੇ ਪਟਵਾਰੀਆਂ ਅਤੇ ਕਾਨੂੰਗੋਆਂ ਦੀਆਂ ਮੰਗਾਂ ਮੰਨ ਲਏ ਜਾਣ ਪਿੱਛੋਂ ਸੂਬੇ ਦੇ ਪਟਵਾਰੀ ਅਤੇ ਕਾਨੂੰਗੋ ਕੰਮ 'ਤੇ ਪਰਤ ਆਏ ਹਨ। ਐਸੋਸੀਏਸ਼ਨ ਦੇ ਆਗੂ ਦੀਦਾਰ ਸਿੰਘ .....
ਵਸਤਾਂ ਅਤੇ ਸੇਵਾਵਾਂ ਸੋਧ ਬਿਲ 2018 ਸੰਬੰਧੀ ਮਨਪ੍ਰੀਤ ਬਾਦਲ ਵੱਲੋਂ ਸਦਨ 'ਚ ਪੇਸ਼ ਕੀਤਾ ਗਿਆ ਪ੍ਰਸਤਾਵ
. . .  about 3 hours ago
ਪੰਚਾਇਤੀ ਰਾਜ ਸੋਧ ਬਿਲ 2018 ਪੰਜਾਬ ਵਿਧਾਨ ਸਭਾ 'ਚ ਪਾਸ
. . .  about 3 hours ago
ਸੰਵਿਧਾਨਿਕ ਮਜਬੂਰੀ ਦੇ ਚੱਲਦਿਆਂ ਪੰਚਾਇਤੀ ਚੋਣਾਂ ਅੱਗੇ ਨਹੀਂ ਪਾਈਆਂ ਜਾ ਸਕਦੀਆਂ- ਤ੍ਰਿਪਤ ਬਾਜਵਾ
. . .  about 3 hours ago
ਟਕਸਾਲੀ ਆਗੂਆਂ ਨੂੰ ਨਵੀ ਪਾਰਟੀ ਦੇ ਗਠਨ ਤੋਂ ਪਹਿਲਾਂ ਮਿਲਿਆ ਭਰਵਾਂ ਹੁੰਗਾਰਾ
. . .  about 3 hours ago
ਪੰਚਾਇਤੀ ਰਾਜ ਸੋਧ ਬਿੱਲ ਪਾਸ ਕਰਨ ਮੌਕੇ ਨਾਗਰਾ ਅਤੇ ਮਜੀਠੀਆ ਵਿਚਾਲੇ ਤਿੱਖੀਆਂ ਝੜਪਾਂ
. . .  about 4 hours ago
ਡੇਰਾ ਬਾਬਾ ਨਾਨਕ ਵਿਖੇ ਅਕਾਲੀ ਦਲ ਦੀ ਅੰਦਰੂਨੀ ਧੜੇ ਬੰਦੀ ਖੁੱਲ ਕੇ ਆਈ ਸਾਹਮਣੇ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 31 ਜੇਠ ਸੰਮਤ 550
ਵਿਚਾਰ ਪ੍ਰਵਾਹ: ਸਾਨੂੰ ਸ਼ਾਂਤੀ ਚਾਹੀਦੀ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸ਼ਾਂਤੀ ਦੇ ਮਾਹੌਲ ਵਿਚ ਹੀ ਸੁਤੰਤਰਤਾ ਰਹਿ ਸਕਦੀ ਹੈ। -ਆਈਜਨ ਹਾਵਰ

ਕਪੂਰਥਲਾ / ਫਗਵਾੜਾ

ਡਾਕਟਰ 'ਤੇ ਹਮਲਾ ਕਰਨ ਵਾਲੇ ਦੀ ਗਿ੍ਫ਼ਤਾਰੀ ਉਪਰੰਤ ਡਾਕਟਰਾਂ ਦੀ ਹੜਤਾਲ ਹੋਈ ਖ਼ਤਮ

ਕਪੂਰਥਲਾ, 12 ਜੂਨ (ਸਡਾਨਾ)- ਬੀਤੇ ਦਿਨੀਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਡਿਊਟੀ ਦੇ ਰਹੇ ਡਾ. ਗੁਰਨਾਮ ਸਹੋਤਾ ਨਾਲ ਕੁਝ ਵਿਅਕਤੀਆਂ ਵਲੋਂ ਕਥਿਤ ਤੌਰ 'ਤੇ ਕੁੱਟਮਾਰ ਕਰਨ ਅਤੇ ਉਨ੍ਹਾਂ ਨਾਲ ਬਦਸਲੂਕੀ ਕਰਨ ਦੇ ਮਾਮਲੇ ਨੂੰ ਲੈ ਕੇ ਸਿਵਲ ਹਸਪਤਾਲ ਦੇ ਡਾਕਟਰਾਂ ...

ਪੂਰੀ ਖ਼ਬਰ »

ਮਿਸ਼ਨ 'ਤੰਦਰੁਸਤ ਪੰਜਾਬ' ਦੀ ਸਫ਼ਲਤਾ ਲਈ ਅਧਿਕਾਰੀ ਕਾਰਜ ਯੋਜਨਾ ਉਲੀਕ ਕੇ ਕੰਮ ਕਰਨ-ਡੀ. ਸੀ.

ਕਪੂਰਥਲਾ, 12 ਜੂਨ (ਵਿ.ਪ੍ਰ.)- ਪੰਜਾਬ ਸਰਕਾਰ ਵਲੋਂ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਆਰੰਭੇ ਗਏ ਮਿਸ਼ਨ ਤੰਦਰੁਸਤ ਪੰਜਾਬ ਦੀ ਸਫ਼ਲਤਾ ਲਈ ਇਕ ਸਾਲ ਦਾ ਟੀਚਾ ਮਿੱਥ ਕੇ ਕੰਮ ਕੀਤਾ ਜਾਵੇ | ਇਹ ਹਦਾਇਤ ਮੁਹੰਮਦ ਤਇਅਬ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਅੱਜ ਇਸ ਮਿਸ਼ਨ ਸਬੰਧੀ ...

ਪੂਰੀ ਖ਼ਬਰ »

ਕੰਮ ਕਰਦੇ ਸਮੇਂ ਅਚਾਨਕ ਕਰੰਟ ਲੱਗਣ ਨਾਲ ਲਾਈਨਮੈਨ ਦੀ ਮੌਤ

ਸੁਭਾਨਪੁਰ, 12 ਜੂਨ (ਸਤਨਾਮ ਸਿੰਘ)- ਪਿੰਡ ਬਾਮੂਵਾਲ ਵਿਖੇ ਪਰਮਿਟ ਲੈ ਕੇ ਖ਼ਾਨਪੁਰ ਫੀਡਰ 'ਤੇ ਕੰਮ ਕਰ ਰਹੇ ਇਕ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਸਬ ਡਵੀਜ਼ਨ ਹਮੀਰਾ ਦੇ ਐੱਸ. ਡੀ. ਓ. ਨੀਰਜ ਪਿਪਲਾਨੀ ਨੇ ਦੱਸਿਆ ਕੇ ਅੱਜ ਦੁਪਹਿਰ ਸਮੇਂ ਸਬੰਧਿਤ ਜੇ. ਈ. ਵਲੋਂ ਖ਼ਾਨਪੁਰ ਫੀਡਰ 'ਤੇ ਕੰਮ ਕਰਨ ਲਈ ਪਰਮਿਟ ਲਿਆ ਹੋਇਆ ਸੀ ਅਤੇ ਕੁਨੈਕਟ ਬੇਸ 'ਤੇ ਪਾਵਰਕਾਰਪੋਰੇਸ਼ਨ ਵਲੋਂ ਭਰਤੀ ਕੀਤੇ ਹੋਏ ਲਾਈਨਮੈਨ ਦਿਲਬਾਗ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪੰਡੋਰੀ ਰਣ ਸਿੰਘ ਜ਼ਿਲ੍ਹਾ ਤਰਨਤਾਰਨ ਸਾਹਿਬ ਜਦੋਂ ਜੰਪਰ ਵਗ਼ੈਰਾ ਲਗਾਉਣ ਲਈ ਖੰਭੇ 'ਤੇ ਚੜਿ੍ਹਆ ਤਾਂ ਕੰਮ ਕਰਦੇ ਸਮੇਂ ਅਚਾਨਕ ਹੇਠਾਂ ਡਿੱਗ ਗਿਆ, ਜਿਸ ਨਾਲ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਮੌਕੇ 'ਤੇ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਪਰ ਉਹ ਰਸਤੇ 'ਚ ਹੀ ਦਮ ਤੋੜ ਗਿਆ | ਦਿਲਬਾਗ ਸਿੰਘ ਦੀ ਅਚਾਨਕ ਕੰਮ ਕਰਦੇ ਸਮੇਂ ਹੇਠਾਂ ਡਿੱਗ ਜਾਣ ਕਾਰਨ ਹੋਈ ਮੌਤ 'ਤੇ ਐੱਸ. ਡੀ. ਓ ਨੀਰਜ ਪਿਪਲਾਨੀ ਨੇ ਦੱਸਿਆ ਕਿ ਜਿਸ ਫੀਡਰ 'ਤੇ ਲਾਈਨਮੈਨ ਦਿਲਬਾਗ ਸਿੰਘ ਕੰਮ ਕਰ ਰਿਹਾ ਸੀ, ਉਹ ਪਿੱਛੋਂ ਬੰਦ ਕੀਤਾ ਹੋਇਆ ਸੀ ਪਰ ਕਈ ਵਾਰ ਮੋਟਰਾਂ 'ਤੇ ਚੱਲ ਰਹੇ ਜਰਨੇਟਰਾਂ ਦਾ ਕਰੰਟ ਤਾਰਾਂ 'ਚ ਆਉਣ ਕਰਕੇ ਵੀ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ | ਉਨ੍ਹਾਂ ਕਿਹਾ ਇਹ ਪੋਸਟਮਾਰਟਮ ਦੀ ਰਿਪੋਰਟ ਆਉਣ 'ਤੇ ਹੀ ਪਤਾ ਲੱਗੇਗਾ ਕਿ ਦਿਲਬਾਗ ਸਿੰਘ ਦੀ ਮੌਤ ਕਰੰਟ ਲੱਗਣ ਨਾਲ ਹੋਈ ਹੈ | ਦਿਲਬਾਗ ਸਿੰਘ ਦੀ ਅਚਾਨਕ ਮੌਤ ਹੋਣ 'ਤੇ ਥਾਣਾ ਸੁਭਾਨਪੁਰ ਦੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਜਮਾਂ ਕਰਵਾ ਕੇ 174 ਦੀ ਕਾਰਵਾਈ ਅਮਲ 'ਚ ਲਿਆਂਦੀ ਹੈ |


ਖ਼ਬਰ ਸ਼ੇਅਰ ਕਰੋ

ਫੂਡ ਸੇਫ਼ਟੀ ਟੀਮ ਵਲੋਂ ਫ਼ਲ ਵੇਚਣ ਵਾਲੀਆਂ ਵੱਖ-ਵੱਖ ਕੰਪਨੀਆਂ ਦੇ ਚੈਂਬਰਾਂ ਦਾ ਅਚਾਨਕ ਨਿਰੀਖਣ

ਕਪੂਰਥਲਾ, 12 ਜੂਨ (ਵਿ. ਪ੍ਰ.)- ਫੂਡ ਸੇਫਟੀ ਟੀਮ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਸ਼ਹਿਰ ਦੇ ਵੱਖ-ਵੱਖ ਹੋਲ ਸੇਲਰ ਫ਼ਲ ਵੇਚਣ ਵਾਲੀਆਂ ਕੰਪਨੀਆਂ ਦੇ ਚੈਂਬਰਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ | ਸਹਾਇਕ ਕਮਿਸ਼ਨਰ ਫੂਡ ਸੇਫ਼ਟੀ ਡਾ. ਹਰਜੋਤਪਾਲ ਸਿੰਘ ਦੀ ਅਗਵਾਈ ...

ਪੂਰੀ ਖ਼ਬਰ »

ਤੰਦਰੁਸਤ ਪੰਜਾਬ ਮਿਸ਼ਨ ਤਹਿਤ ਖਾਦਾਂ ਵੇਚਣ ਵਾਲੀਆਂ ਦੁਕਾਨਾਂ ਦੀ ਕੀਤੀ ਚੈਕਿੰਗ

ਫਗਵਾੜਾ, 12 ਜੂਨ (ਅਸ਼ੋਕ ਕੁਮਾਰ ਵਾਲੀਆ)- ਤੰਦਰੁਸਤ ਪੰਜਾਬ ਮਿਸ਼ਨ ਤਹਿਤ ਬਲਾਕ ਫਗਵਾੜਾ ਦੇ ਖਾਦਾਂ ਵੇਚਣ ਵਾਲਿਆਂ ਦੁਕਾਨਾਂ ਦੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਫਗਵਾੜਾ ਦੀ ਟੀਮ ਵਲੋਂ ਚੈਕਿੰਗ ਕੀਤੀ | ਚੈਕਿੰਗ ਦੌਰਾਨ ਮੁੱਖ ਅਫ਼ਸਰ ਡਾ. ਪਰਮਜੀਤ ਸਿੰਘ ...

ਪੂਰੀ ਖ਼ਬਰ »

ਰਿਆਸਤੀ ਸ਼ਹਿਰ ਕਪੂਰਥਲਾ ਵਿਚਲੀ ਗੋਲ ਕੋਠੀ ਤੇ ਦਰਬਾਰ ਹਾਲ ਦੀ ਕਾਇਆ ਕਲਪ ਦਾ ਕੰਮ ਜੰਗੀ ਪੱਧਰ 'ਤੇ ਜਾਰੀ

ਕਪੂਰਥਲਾ, 12 ਮਈ (ਅਮਰਜੀਤ ਕੋਮਲ)- ਪੰਜਾਬ ਹੈਰੀਟੇਜ ਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਵਲੋਂ ਰਿਆਸਤੀ ਸ਼ਹਿਰ ਕਪੂਰਥਲਾ ਵਿਚਲੀਆਂ ਇਮਾਰਤਾਂ ਗੋਲ ਕੋਠੀ, ਦਰਬਾਰ ਹਾਲ ਜੋ ਖੰਡਰਾਤ ਬਣਦੀਆਂ ਜਾ ਰਹੀਆਂ ਸਨ, ਦੀ ਪੁਰਾਣੀ ਦਿੱਖ ਬਹਾਲ ਕਰਨ ਲਈ ਜੰਗੀ ਪੱਧਰ 'ਤੇ ਕੰਮ ਚੱਲ ਰਿਹਾ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ 'ਚ ਸੈਂਕੜੇ ਕਿਸਾਨਾਂ-ਮਜ਼ਦੂਰਾਂ ਵਲੋਂ ਐੱਸ. ਡੀ. ਓ. ਪਾਵਰਕਾਮ ਦੇ ਦਫ਼ਤਰ ਮੂਹਰੇ ਧਰਨਾ

ਸੁਲਤਾਨਪੁਰ ਲੋਧੀ, 12 ਜੂਨ (ਥਿੰਦ, ਸੋਨੀਆ, ਹੈਪੀ)-ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਅੱਜ ਸੈਂਕੜੇ ਕਿਸਾਨਾਂ-ਮਜ਼ਦੂਰਾਂ ਨੇ ਐਸ.ਡੀ.ਓ. ਪਾਵਰਕਾਮ ਸੁਲਤਾਨਪੁਰ ਲੋਧੀ ਦੇ ਦਫ਼ਤਰ ਮੂਹਰੇ ਧਰਨਾ ਦੇ ਕੇ ਕੈਪਟਨ ਸਰਕਾਰ ਤੇ ਪਾਵਰਕਾਮ ਦੇ ਭਿ੍ਸ਼ਟ ਅਧਿਕਾਰੀਆਂ ...

ਪੂਰੀ ਖ਼ਬਰ »

ਗੁਰਦੁਆਰਾ ਬੇਰ ਸਾਹਿਬ ਦੇ ਸਾਹਮਣੇ ਲੋਹੀਆਂ-ਸੁਲਤਾਨਪੁਰ ਲੋਧੀ ਸੜਕ 'ਤੇ ਲੱਗਦੇ ਜਾਮ ਕਾਰਨ ਸੰਗਤ ਪ੍ਰੇਸ਼ਾਨ

ਸੁਲਤਾਨਪੁਰ ਲੋਧੀ, 12 ਜੂਨ (ਥਿੰਦ)- ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਸਾਹਮਣੇ ਗੁਜ਼ਰਦੀ ਲੋਹੀਆਂ ਨੂੰ ਜਾਣ ਵਾਲੀ ਸੜਕ ਉੱਪਰ ਰੋਜ਼ਾਨਾ ਜਾਮ ਲੱਗਣ ਕਾਰਨ ਸੰਗਤਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ...

ਪੂਰੀ ਖ਼ਬਰ »

ਅਕਾਲ ਐਜੂਕੇਸ਼ਨ ਸਰਵਿਸ ਨੇ ਸੈਮੀਨਾਰ ਕਰਵਾਇਆ

ਸੁਲਤਾਨਪੁਰ ਲੋਧੀ, 12 ਜੂਨ (ਥਿੰਦ, ਹੈਪੀ)- ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਅਕਾਲ ਐਜੂਕੇਸ਼ਨ ਸਰਵਿਸ ਵਲੋਂ ਅੱਜ ਇਕ ਸੈਮੀਨਾਰ ਕਰਵਾਇਆ ਕਰਵਾਇਆ ਗਿਆ, ਜਿਸ 'ਚ ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਉੱਥੋਂ ਦੀ ਸਰਕਾਰ ਵਲੋਂ ਸਟੂਡੈਂਟ ਵੀਜ਼ਾ ਦੇ ਨਿਯਮਾਂ ...

ਪੂਰੀ ਖ਼ਬਰ »

ਨਗਰ ਨਿਗਮ ਕਮਿਸ਼ਨਰ ਦਫ਼ਤਰ ਵਿਖੇ ਸਾਬਕਾ ਮੰਤਰੀ ਮਾਨ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ

ਫਗਵਾੜਾ, 12 ਜੂਨ (ਅਸ਼ੋਕ ਕੁਮਾਰ ਵਾਲੀਆ)- ਬੰਗਾ ਰੋਡ 'ਤੇ ਕਰੀਬ 10 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਮਲਟੀ ਸਟੋਰੀ ਕਾਰ ਪਾਰਕਿੰਗ ਅਤੇ ਰੈਸਟ ਹਾਊਸ ਦੇ ਨਜ਼ਦੀਕ ਕਰੀਬ 5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਆਡੀਟੋਰੀਅਮ ਦੇ 17 ਜੂਨ ਨੂੰ ਰੱਖੇ ਗਏ ਉਦਘਾਟਨ ਸਮਾਗਮ ਦੀਆਂ ...

ਪੂਰੀ ਖ਼ਬਰ »

ਸੁਲਤਾਨਪੁਰ ਨੂੰ ਆਉਣ ਵਾਲੀਆਂ ਸੜਕਾਂ ਥਾਂ-ਥਾਂ ਤੋਂ ਟੁੱਟੀਆਂ ਹੋਣ ਕਾਰਨ ਲੋਕ ਡਾਹਢੇ ਪ੍ਰੇਸ਼ਾਨ

ਤਲਵੰਡੀ ਚੌਧਰੀਆਂ, 12 (ਪਰਸਨ ਲਾਲ ਭੋਲਾ)- ਸੁਲਤਾਨਪੁਰ ਲੋਧੀ ਨੂੰ ਆਉਣ ਵਾਲੀਆਂ ਸਾਰੀਆਂ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ ਅਤੇ ਥਾਂ-ਥਾਂ ਤੋਂ ਟੁੱਟੀਆਂ ਹੋਈਆਂ ਹਨ ਜੋ ਆਵਾਜਾਈ ਨੂੰ ਪ੍ਰਭਾਵਿਤ ਵੀ ਕਰਦੀਆਂ ਹਨ | 2019 ਵਿਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ...

ਪੂਰੀ ਖ਼ਬਰ »

ਭੁਲੱਥ ਵਿਖੇ ਪਹਿਲਾ ਦਸਤਾਰ ਸਿਖਲਾਈ ਕੈਂਪ ਸ਼ੁਰੂ

ਭੁਲੱਥ, 12 ਜੂਨ (ਮਨਜੀਤ ਸਿੰਘ ਰਤਨ)- ਭੁਲੱਥ ਵਿਖੇ ਬਾਜਵਾ ਦਸਤਾਰ ਅਕੈਡਮੀ, ਇਲਾਕੇ ਦੀ ਸਮੂਹ ਸਾਧ ਸੰਗਤ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੰੂ ਸਮਰਪਿਤ ਪਹਿਲਾ ਦਸਤਾਰ ਸਿਖਲਾਈ ਕੈਂਪ ਸ਼ੁਰੂ ਹੋਇਆ | ਇਸ ਸਬੰਧੀ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦਾਂ ਵਿਖੇ ਬੱਚਿਆਂ ਨੂੰ 30 ਤੱਕ ਦਿੱਤੀ ਜਾਵੇਗੀ ਗੁਰਮਤਿ ਦੀ ਮੁਫ਼ਤ ਸਿਖਲਾਈ

ਫਗਵਾੜਾ, 12 ਜੂਨ (ਅਸ਼ੋਕ ਕੁਮਾਰ ਵਾਲੀਆ)- ਸਮੂਹ ਸਿੱਖ ਜਥੇਬੰਦੀਆਂ ਫਗਵਾੜਾ ਵਲੋਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਕੀਮ ਨੰਬਰ 3 ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਗੁਰਮਤਿ ਕੈਂਪ ਜੋ 30 ਜੂਨ ਤੱਕ ਲਗਾਇਆ ਜਾ ਰਿਹਾ ਹੈ, ਦੌਰਾਨ ਦਸਤਾਰ ਮੁਕਾਬਲੇ, ਗਤਕਾ ਮੁਕਾਬਲੇ, ਸੁੱਧ ...

ਪੂਰੀ ਖ਼ਬਰ »

ਪੰਜਾਬ ਨੂੰ ਮੁੜ ਨੰਬਰ ਇਕ ਸੂਬਾ ਬਣਾਉਣਗੇ 'ਖ਼ੁਸ਼ਹਾਲੀ ਦੇ ਰਾਖੇ'- ਲੈਫ. ਜਨਰਲ ਟੀ. ਐੱਸ. ਸ਼ੇਰਗਿੱਲ

ਭੁਲੱਥ, 12 ਜੂਨ (ਸੁਖਜਿੰਦਰ ਸਿੰਘ ਮੁਲਤਾਨੀ, ਮਨਜੀਤ ਸਿੰਘ ਰਤਨ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਫ਼ੌਜੀਆਂ ਦੀ ਇਮਾਨਦਾਰੀ ਤੇ ਫ਼ਰਜ਼ਾਂ ਦੀ ਤਨਦੇਹੀ ਨਾਲ ਪਾਲਣਾ ਦੀ ਭਾਵਨਾ ਨੂੰ ਦੇਖਦਿਆਂ ਉਨ੍ਹਾਂ ਨੂੰ ਇਕ ਵੱਡੀ ਜ਼ਿੰਮੇਵਾਰੀ ਸੌਾਪੀ ਹੈ ਅਤੇ ਉਹ ...

ਪੂਰੀ ਖ਼ਬਰ »

ਪਲਾਹੀ ਵਿਖੇ ਗੁਰਤਾਗੱਦੀ ਦਿਵਸ ਮੌਕੇ ਦੂਸਰੇ ਦਿਨ ਵੀ ਧਾਰਮਿਕ ਦੀਵਾਨ ਸਜੇ

ਫਗਵਾੜਾ, 12 ਜੂਨ (ਅਸ਼ੋਕ ਕੁਮਾਰ ਵਾਲੀਆ)- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਮੌਕੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਪਲਾਹੀ ਸਾਹਿਬ ਦੇ ਸ੍ਰੀ ਗੁਰੂ ਹਰਿ ਰਾਇ ਪਾਰਕ ਵਿਖੇ ਤਿੰਨ ਰੋਜ਼ਾ ਸਮਾਗਮ ਦੇ ਦੂਸਰੇ ਦਿਨ ਸਵੇਰ ਤੋਂ ਲੈ ਕੇ ਸਾਮ ...

ਪੂਰੀ ਖ਼ਬਰ »

ਪਿੰਡ ਦੇ ਵਿਕਾਸ ਕਾਰਜਾਂ ਲਈ ਕਲੱਬ ਲੋੜੀਂਦੇ ਉਪਰਾਲੇ ਕਰ ਰਿਹੈ- ਜੈਲਾ

ਹੁਸੈਨਪੁਰ, 12 ਜੂਨ (ਸੋਢੀ)- ਕਲਗੀਧਰ ਸਪੋਰਟਸ ਕਲੱਬ ਭੁਲਾਣਾ ਵਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਨਾਲ-ਨਾਲ ਪਿੰਡ ਦੇ ਸਰਵਪੱਖੀ ਵਿਕਾਸ ਕਾਰਜਾਂ 'ਚ ਵੀ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ | ਇਹ ਸ਼ਬਦ ਕਲਗੀਧਰ ...

ਪੂਰੀ ਖ਼ਬਰ »

ਵਿਕਾਸ ਨੂੰ ਤਰਸ ਰਿਹੈ ਕਸਬਾ ਢਿਲਵਾਂ, ਲੋਕ ਦੂਸ਼ਿਤ ਪਾਣੀ ਪੀ ਕੇ ਹੋ ਰਹੇ ਹਨ ਬਿਮਾਰ

ਢਿਲਵਾਂ, 12 ਜੂਨ (ਪਲਵਿੰਦਰ ਸਿੰਘ)- ਕਸਬਾ ਢਿਲਵਾਂ ਵਿਕਾਸ ਪੱਖੋਂ ਬਹੁਤ ਅਧੂਰਾ ਹੈ | ਸਭ ਤੋਂ ਪਹਿਲੀ ਸਮੱਸਿਆ ਕਸਬੇ ਵਿਚ ਕੋਈ ਕਾਲਜ ਨਾ ਹੋਣਾ ਹੈ | ਲੜਕੀਆਂ ਜਾਂ ਲੜਕਿਆਂ ਨੂੰ ਉਚੇਰੀ ਵਿੱਦਿਆ ਲਈ ਜਲੰਧਰ ਜਾਂ ਕਪੂਰਥਲੇ ਜਾਣਾ ਪੈਂਦਾ ਹੈ, ਜਿਸ ਕਾਰਨ ਵਿਦਿਆਰਥੀਆਂ ਦਾ ...

ਪੂਰੀ ਖ਼ਬਰ »

ਦਰਿਆ 'ਚ ਡੁੱਬੇ ਨੌਜਵਾਨਾਂ ਦੇ ਪਰਿਵਾਰਾਂ ਨਾਲ ਵਿਧਾਇਕ ਸਿੱਕੀ ਤੇ ਹੋਰਾਂ ਵਲੋਂ ਦੁੱਖ ਦਾ ਇਜ਼ਹਾਰ

ਢਿਲਵਾਂ, 12 ਜੂਨ (ਗੋਬਿੰਦ ਸੁਖੀਜਾ, ਪਲਵਿੰਦਰ ਸਿੰਘ)- 4 ਦਿਨ ਪਹਿਲਾਂ ਬਿਆਸ ਦਰਿਆ ਢਿਲਵਾਂ ਵਾਸੀ ਦੋ ਨੌਜਵਾਨਾ ਜਗਦੀਪ ਸਿੰਘ (21) ਅਤੇ ਪਸਕਰਨ ਸਿੰਘ (16) ਦੀ ਡੁੱਬ ਕੇ ਮੌਤ ਹੋ ਜਾਣ 'ਤੇ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਅਤੇ ਹਲਕਾ ਭੁਲੱਥ ਦੇ ਇੰਚਾਰਜ ਰਮਨਜੀਤ ਸਿੰਘ ਸਿੱਕੀ ...

ਪੂਰੀ ਖ਼ਬਰ »

'ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ' ਪ੍ਰੋਗਰਾਮ ਗ਼ਰੀਬਾਂ ਲਈ ਵਰਦਾਨ ਸਾਬਿਤ ਹੋਇਆ- ਡਾ. ਭੁਮੇਸ਼ਵਰੀ

ਕਪੂਰਥਲਾ, 12 ਜੂਨ (ਅਮਰਜੀਤ ਕੋਮਲ)- ਕੌਮੀ ਸਿਹਤ ਮਿਸ਼ਨ ਤਹਿਤ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵਲੋਂ ਚਲਾਏ ਜਾ ਰਹੇ 'ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ' ਪ੍ਰੋਗਰਾਮ (ਆਰ.ਬੀ.ਐੱਸ.ਕੇ.) ਗਰੀਬ ਵਿਅਕਤੀਆਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਧਾਰਮਿਕ ਪ੍ਰੀਖਿਆ ਕਰਵਾਈ

ਕਪੂਰਥਲਾ, 12 ਜੂਨ (ਸਡਾਨਾ)- ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਸਤਰੀ ਸਤਿਸੰਗ ਸਭਾ ਸਟੇਟ ਗੁਰਦੁਆਰਾ ਸਾਹਿਬ ਵਲੋਂ ਬੱਚਿਆਂ ਦੇ ਧਾਰਮਿਕ ਪ੍ਰੀਖਿਆ ਮੁਕਾਬਲੇ ਕਰਵਾਏ ਗਏ, ਜਿਸ 'ਚ ਬੱਚਿਆਂ ਨੇ ਲਿਖ਼ਤੀ ਤੇ ਜੁਬਾਨੀ ਪ੍ਰਸ਼ਨ ਉੱਤਰ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਅਧਿਆਪਕਾਂ ਦੀ ਵਰਕਸ਼ਾਪ ਲਗਾਈ

ਕਪੂਰਥਲਾ, 12 ਜੂਨ (ਵਿ.ਪ੍ਰ.)- ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਰਬਨ ਅਸਟੇਟ ਕਪੂਰਥਲਾ ਵਿਚ ਅਧਿਆਪਕਾਂ ਦੀ ਇਕ ਵਰਕਸ਼ਾਪ ਲਗਾਈ ਗਈ | ਇਸ ਮੌਕੇ ਰਿਸੋਰਸਪਰਸਨ ਪਰਵਿੰਦਰ ਸਿੰਘ ਨੇ ਅਧਿਆਪਕਾਂ ਨੂੰ ਪੜ੍ਹਾਉਣ ਦੀਆਂ ਆਧੁਨਿਕ ਵਿਧੀਆਂ ਬਾਰੇ ਵਿਸਥਾਰਪੂਰਵਕ ...

ਪੂਰੀ ਖ਼ਬਰ »

ਰਮੀਦੀ ਵਿਖੇ ਪੀਰ ਬਾਬਾ ਸ਼ਾਹ ਦੁਲੋਂ ਦਾ ਸਾਲਾਨਾ ਮੇਲਾ ਕਰਵਾਇਆ

ਸੁਭਾਨਪੁਰ, 12 ਜੂਨ (ਸਤਨਾਮ ਸਿੰਘ)- ਪਿੰਡ ਰਮੀਦੀ ਵਿਖੇ ਪੀਰ ਬਾਬਾ ਸ਼ਾਹ ਦੁਲੋਂ ਦਾ ਸਾਲਾਨਾ ਮੇਲਾ ਨਗਰ ਨਿਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਕਰਵਾਇਆਂ ਗਿਆ | ਪਹਿਲਾਂ ਸਵੇਰੇ ਪੀਰ ਬਾਬਾ ਸ਼ਾਹ ਦੁਲੋਂ ਜੀ ਦੀ ਪਵਿੱਤਰ ਦਰਗਾਹ 'ਤੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX