ਤਾਜਾ ਖ਼ਬਰਾਂ


ਛੱਪੜ 'ਚ ਡੁੱਬਣ ਕਾਰਨ ਦੋ ਸਾਲਾ ਬੱਚੇ ਦੀ ਮੌਤ
. . .  12 minutes ago
ਅਬੋਹਰ, 19 ਜੂਨ (ਸੁਖਜਿੰਦਰ ਸਿੰਘ ਢਿੱਲੋਂ)- ਹਲਕਾ ਬੱਲੂਆਣਾ ਦੇ ਪਿੰਡ ਧਰਮਪੁਰਾ ਵਿਖੇ ਦੋ ਸਾਲ ਦਾ ਬੱਚਾ ਖੇਡਦਾ ਖੇਡਦਾ ਛੱਪੜ 'ਚ ਡਿਗ ਪਿਆ ਜਿਸ ਕਾਰਨ ਡੁੱਬਣ ਨਾਲ ਉਸ ਦੀ ਮੌਤ ਹੋ ਗਈ । ਜਾਣਕਾਰੀ ਅਨੁਸਾਰ, ਹਰਮਨ ਦਾ ਘਰ ਛੱਪੜ ਦੇ ਕੋਲ ਹੀ ਹੈ। ਅੱਜ ...
ਪ੍ਰਧਾਨ ਮੰਤਰੀ ਮੋਦੀ ਵੱਲੋਂ ਬੁਲਾਈ ਗਈ ਬੈਠਕ 'ਚ ਸ਼ਾਮਲ ਹੋਣਗੇ ਸੀਤਾ ਰਾਮ ਯੇਚੁਰੀ
. . .  17 minutes ago
ਨਵੀਂ ਦਿੱਲੀ, 19 ਜੂਨ- ਸੀ.ਪੀ.ਐਮ. ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਸਦ 'ਚ ਬੁਲਾਈ ਗਈ ਬੈਠਕ 'ਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਮੋਦੀ ਸੰਸਦ ਦੇ ਦੋਨੋਂ ਸਦਨਾਂ 'ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੁਖੀਆਂ ਨਾਲ ....
ਘਰੇਲੂ ਝਗੜੇ ਦੇ ਚੱਲਦਿਆਂ ਪਤੀ ਵੱਲੋਂ ਪਤਨੀ ਦਾ ਕਤਲ
. . .  26 minutes ago
ਬਠਿੰਡਾ, 19 ਜੂਨ - ਥਾਣਾ ਨੰਦਗੜ੍ਹ ਦੇ ਪਿੰਡ ਰਾਏਕੇ ਖ਼ੁਰਦ 'ਚ ਲੰਘੀ ਰਾਤ ਇੱਕ ਨੌਜਵਾਨ ਨੇ ਆਪਣੇ ਹੀ ਪਰਿਵਾਰ 'ਤੇ ਹਮਲਾ ਕਰਕੇ ਆਪਣੀ ਪਤਨੀ ਨੂੰ ਜਾਨੋ ਮਾਰ ਦਿੱਤਾ ਅਤੇ ਬਾਕੀ ਪਰਿਵਾਰ ਨੂੰ ਗਭੀਰ ਜ਼ਖ਼ਮੀ ਕਰ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚਰਨਜੀਤ ...
ਹਿਜ਼ਬੁਲ ਮੁਜਾਹਿਦੀਨ ਨਾਲ ਸੰਬੰਧਿਤ 5 ਅੱਤਵਾਦੀ ਗ੍ਰਿਫ਼ਤਾਰ
. . .  38 minutes ago
ਸ੍ਰੀਨਗਰ, 19 ਜੂਨ- ਜੰਮੂ-ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ 'ਚ ਪੁਲਿਸ ਨੇ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਨਾਲ ਸੰਬੰਧਿਤ 5 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਅੱਤਵਾਦੀਆਂ ਕੋਲੋਂ ਇਕ ਆਧੁਨਿਕ ਆਈ.ਈ.ਡੀ. ਵੀ ...
ਸਾਬਕਾ ਮਿਸ ਇੰਡੀਆ ਉਸ਼ੋਸ਼ੀ ਸੇਨਗੁਪਤਾ ਨਾਲ ਬਦਸਲੂਕੀ ਦੇ ਮਾਮਲੇ 'ਚ 7 ਲੋਕ ਗ੍ਰਿਫ਼ਤਾਰ
. . .  55 minutes ago
ਕੋਲਕਾਤਾ, 19 ਜੂਨ- ਕੋਲਕਾਤਾ 'ਚ ਸਾਬਕਾ ਮਿਸ ਇੰਡੀਆ ਯੂਨੀਵਰਸ ਅਤੇ ਮਾਡਲ ਤੋਂ ਅਦਾਕਾਰ ਬਣੀ ਉਸ਼ੋਸ਼ੀ ਸੇਨਗੁਪਤਾ ਨਾਲ ਸਰੇਰਾਹ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਸ਼ੋਸ਼ੀ ਨੇ ਦੱਸਿਆ ਕਿ 18 ਜੂਨ ਨੂੰ ਕੰਮ ....
ਜ਼ਾਕਿਰ ਨਾਇਕ ਨੂੰ ਅਦਾਲਤ 'ਚ ਪੇਸ਼ ਹੋਣ ਦੇ ਹੁਕਮ
. . .  about 1 hour ago
ਮੁੰਬਈ, 19 ਜੂਨ - ਮੁੰਬਈ ਦੀ ਵਿਸ਼ੇਸ਼ ਪੀ.ਐਮ.ਐਲ.ਏ. ਅਦਾਲਤ ਨੇ ਜ਼ਾਕਿਰ ਨਾਇਕ ਨੂੰ 31 ਜੁਲਾਈ ਨੂੰ ਸਰੀਰਕ ਰੂਪ 'ਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਜੇਕਰ ਉਹ ਹਾਜ਼ਰ ਨਹੀਂ ਹੁੰਦੇ ਤਾਂ ਅਦਾਲਤ ਉਨ੍ਹਾਂ ਦੇ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕਰੇਗੀ। ਇਸ ਦੇ ਨਾਲ ....
ਜਨਮਦਿਨ ਮੌਕੇ ਪ੍ਰਿਅੰਕਾ ਗਾਂਧੀ ਅਤੇ ਮਨਮੋਹਨ ਸਿੰਘ ਨੇ ਰਾਹੁਲ ਗਾਂਧੀ ਨੂੰ ਦਿੱਤੀ ਵਧਾਈ
. . .  about 1 hour ago
ਨਵੀਂ ਦਿੱਲੀ, 19 ਜੂਨ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਜਨਮਦਿਨ ਮੌਕੇ ਦਿੱਲੀ 'ਚ ਪਾਰਟੀ ਦੇ ਮੁੱਖ ਦਫ਼ਤਰ 'ਚ ਪਾਰਟੀ ਆਗੂਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸਾਬਕਾ ਪ੍ਰਧਾਨ ਮਨਮੋਹਨ ਸਿੰਘ, ਪ੍ਰਿਅੰਕਾ ਗਾਂਧੀ ਅਤੇ ਗ਼ੁਲਾਮ ਨਬੀ ਆਜ਼ਾਦ ਸਮੇਤ ਕਈ ,,,,
ਟੈਂਪੂ ਚਾਲਕ 'ਤੇ ਪੁਲਿਸ ਤਸ਼ੱਦਦ ਦੀ ਜਾਂਚ ਸੀ.ਬੀ.ਆਈ. ਕੋਲ ਕਰਾਉਣ ਲਈ ਹਾਈਕੋਰਟ 'ਚ ਪਟੀਸ਼ਨ ਦਾਇਰ
. . .  about 1 hour ago
ਨਵੀਂ ਦਿੱਲੀ, 19 ਜੂਨ (ਜਗਤਾਰ ਸਿੰਘ)- ਸਿੱਖ ਟੈਂਪੂ ਚਾਲਕ ਸਰਬਜੀਤ ਸਿੰਘ ਅਤੇ ਉਸ ਦੇ ਨਾਬਾਲਗ ਪੁੱਤਰ ਬਲਵੰਤ ਸਿੰਘ 'ਤੇ ਮੁਖਰਜੀ ਨਗਰ 'ਚ ਬੀਤੀ 17 ਜੂਨ ਨੂੰ ਹੋਏ ਪੁਲਿਸ ਤਸ਼ੱਦਦ ਦੀ ਘਟਨਾ ਦੀ ਜਾਂਚ ਸੀ. ਬੀ. ਆਈ. ਵਰਗੀ ਸੁਤੰਤਰ ਏਜੰਸੀ ਵਲੋਂ ਜਾਂਚ...
ਬਿਹਾਰ 'ਚ ਚਮਕੀ ਬੁਖ਼ਾਰ ਕਾਰਨ ਹੋਈਆਂ ਮੌਤਾਂ ਦਾ ਮਾਮਲਾ ਸੁਪਰੀਮ ਕੋਰਟ 'ਚ ਪਹੁੰਚਿਆ
. . .  about 1 hour ago
ਨਵੀਂ ਦਿੱਲੀ, 19 ਜੂਨ- ਬਿਹਾਰ 'ਚ ਚਮਕੀ ਬੁਖ਼ਾਰ (ਏ. ਈ. ਐੱਸ.) ਕਾਰਨ ਹੋਈਆਂ ਸੈਂਕੜੇ ਬੱਚਿਆਂ ਦੀਆਂ ਮੌਤਾਂ ਦਾ ਮਾਮਲਾ ਸੁਪਰੀਮ ਕੋਰਟ 'ਚ ਪਹੁੰਚ ਗਿਆ ਹੈ। ਸੁਪਰੀਮ ਕੋਰਟ ਇਸ ਮਾਮਲੇ 'ਚ ਸੋਮਵਾਰ ਨੂੰ ਸੁਣਵਾਈ ਕਰਨ ਲਈ ਤਿਆਰ ਹੋ ਗਿਆ ਹੈ। ਦੱਸਣਯੋਗ ਹੈ...
ਪ੍ਰਧਾਨ ਮੰਤਰੀ ਮੋਦੀ ਵਲੋਂ ਬੁਲਾਈ ਗਈ ਬੈਠਕ 'ਚ ਹਿੱਸਾ ਨਹੀਂ ਲੈਣਗੇ ਸ਼ਰਦ ਪਵਾਰ
. . .  about 2 hours ago
ਨਵੀਂ ਦਿੱਲੀ, 19 ਜੂਨ- ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਅੱਜ ਸੰਸਦ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੁਲਾਈ ਗਈ ਬੈਠਕ 'ਚ ਹਿੱਸਾ ਨਹੀਂ ਲੈਣਗੇ। ਪ੍ਰਧਾਨ ਮੰਤਰੀ ਵਲੋਂ ਸੰਸਦ ਦੇ ਦੋਹਾਂ ਸਦਨਾਂ 'ਚ ਵੱਖ-ਵੱਖ ਸਿਆਸੀ...
ਓਮ ਬਿੜਲਾ ਬਣੇ ਲੋਕ ਸਭਾ ਦੇ ਸਪੀਕਰ, ਕਾਂਗਰਸ ਨੇ ਵੀ ਦਿੱਤਾ ਸਮਰਥਨ
. . .  about 2 hours ago
ਨਵੀਂ ਦਿੱਲੀ, 19 ਜੂਨ- ਭਾਜਪਾ ਨੇਤਾ ਅਤੇ ਰਾਜਸਥਾਨ ਦੇ ਕੋਟਾ ਤੋਂ ਸੰਸਦ ਮੈਂਬਰ ਓਮ ਬਿੜਲਾ ਦੀ ਅੱਜ ਲੋਕ ਸਭਾ ਦੇ ਨਵੇਂ ਸਪੀਕਰ ਵਜੋਂ ਚੋਣ ਕੀਤੀ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ 'ਚ ਉਨ੍ਹਾਂ ਦੇ ਨਾਂ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਕਾਂਗਰਸ ਸਮੇਤ ਬਾਕੀ...
ਕਾਂਗਰਸ ਨੇ ਲੋਕ ਸਭਾ ਸਪੀਕਰ ਲਈ ਓਮ ਬਿੜਲਾ ਦੇ ਨਾਂ ਦਾ ਕੀਤਾ ਸਮਰਥਨ
. . .  about 2 hours ago
ਲੋਕ ਸਭਾ 'ਚ ਸਪੀਕਰ ਦੇ ਅਹੁਦੇ ਲਈ ਪ੍ਰਧਾਨ ਮੰਤਰੀ ਨੇ ਰੱਖਿਆ ਓਮ ਬਿੜਲਾ ਦੇ ਨਾਂ ਦਾ ਪ੍ਰਸਤਾਵ
. . .  about 2 hours ago
ਲੋਕ ਸਭਾ ਸਪੀਕਰ ਦੀ ਚੋਣ ਪ੍ਰਕਿਰਿਆ ਸ਼ੁਰੂ
. . .  about 2 hours ago
ਟਰੇਨ 'ਚੋਂ ਡਿੱਗਣ ਕਾਰਨ ਔਰਤ ਦੀ ਮੌਤ
. . .  about 2 hours ago
ਅਬੋਹਰ, 19 ਜੂਨ- ਬੀਤੀ ਦੇਰ ਰਾਤ ਕਿੱਲ੍ਹਿਆਂਵਾਲੀ ਰੇਲਵੇ ਸਟੇਸ਼ਨ ਦੇ ਨੇੜੇ ਨਾਂਦੇੜ ਸਾਹਿਬ ਟਰੇਨ 'ਚੋਂ ਡਿੱਗਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ। ਘਟਨਾ ਬਾਰੇ ਪਤਾ ਲੱਗਣ ਤੋਂ ਬਾਅਦ 'ਨਰ ਸੇਵਾ ਨਾਰਾਇਣ ਸੇਵਾ' ਕਮੇਟੀ ਦੇ ਮੈਂਬਰ ਸੋਨੂੰ ਗਰੋਵਰ ਅਤੇ ਜੀ. ਆਰ. ਪੀ...
ਮਾਲੀ 'ਚ ਹੋਏ ਅੱਤਵਾਦੀ ਹਮਲੇ 'ਚ 38 ਲੋਕਾਂ ਦੀ ਮੌਤ
. . .  1 minute ago
ਮੋਦੀ ਨੇ ਰਾਹੁਲ ਨੂੰ ਦਿੱਤੀਆਂ ਜਨਮ ਦਿਨ ਦੀਆਂ ਵਧਾਈਆਂ
. . .  about 3 hours ago
ਮੁਜ਼ੱਫਰਪੁਰ 'ਚ ਚਮਕੀ ਬੁਖ਼ਾਰ ਕਾਰਨ ਹੁਣ ਤੱਕ 112 ਬੱਚਿਆਂ ਨੇ ਤੋੜਿਆ ਦਮ
. . .  about 3 hours ago
ਕ੍ਰਿਕਟ ਵਿਸ਼ਵ ਕੱਪ 'ਚ ਅੱਜ ਨਿਊਜ਼ੀਲੈਂਡ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਹੋਵੇਗੀ ਟੱਕਰ
. . .  about 4 hours ago
ਜਾਪਾਨ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਕਈ ਲੋਕ ਜ਼ਖ਼ਮੀ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 32 ਜੇਠ ਸੰਮਤ 550

ਬਰਨਾਲਾ

ਤੰਦਰੁਸਤ ਪੰਜਾਬ ਮਿਸ਼ਨ ਅਧੀਨ ਖਾਣ-ਪੀਣ ਦੀਆਂ 8 ਵਸਤਾਂ ਦੇ ਭਰੇ ਸੈਂਪਲ

ਬਰਨਾਲਾ, 13 ਜੂਨ (ਗੁਰਪ੍ਰੀਤ ਸਿੰਘ ਲਾਡੀ)-ਤੰਦਰੁਸਤ ਪੰਜਾਬ ਮਿਸ਼ਨ ਅਧੀਨ ਸਿਹਤ ਵਿਭਾਗ ਬਰਨਾਲਾ ਆਮ ਲੋਕਾਂ ਨੂੰ ਚੰਗੀ ਸਿਹਤ ਪ੍ਰਦਾਨ ਕਰਨ ਅਤੇ ਖਾਣ-ਪੀਣ ਦੀਆਂ ਸਾਫ਼-ਸੁਥਰੀਆਂ ਤੇ ਸ਼ੁੱਧ ਵਸਤਾਂ ਮੁਹੱਈਆ ਕਰਵਾਉਣ ਦੇ ਮੰਤਵ ਤਹਿਤ ਸਿਹਤ ਵਿਭਾਗ ਦੀ ਫੂਡ ਸੇਫ਼ਟੀ ...

ਪੂਰੀ ਖ਼ਬਰ »

5 ਗਰਾਮ ਸਮੈਕ ਸਮੇਤ ਨੌਜਵਾਨ ਕਾਬੂ

ਬਰਨਾਲਾ, 13 ਜੂਨ (ਰਾਜ ਪਨੇਸਰ)-ਥਾਣਾ ਸਿਟੀ ਵਲੋਂ ਇਕ ਨੌਜਵਾਨ ਨੂੰ 5 ਗਰਾਮ ਸਮੈਕ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਮੱਘਰ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ. ਬਰਨਾਲਾ ਸ: ਹਰਜੀਤ ਸਿੰਘ, ਐਸ.ਪੀ. (ਡੀ) ਸੁਖਦੇਵ ਸਿੰਘ ...

ਪੂਰੀ ਖ਼ਬਰ »

ਵੀ.ਅਰ.ਸੀ. ਕੰਪਨੀ ਵਲੋਂ ਟੋਲ ਪਲਾਜ਼ੇ ਦਾ ਕੰਮ ਫਿਰ ਸ਼ੁਰੂ

ਸ਼ਹਿਣਾ, 13 ਜੂਨ (ਸੁਰੇਸ਼ ਗੋਗੀ)-ਸਨਅਤੀ ਕਸਬਾ ਪੱਖੋ ਕੈਂਚੀਆਂ ਨੇੜੇ ਕੁਝ ਸਮਾਂ ਰੁਕ ਕੇ ਟੋਲ ਪਲਾਜ਼ੇ ਦਾ ਕੰਮ ਬੀਤੀ ਕੱਲ੍ਹ ਫਿਰ ਸ਼ੁਰੂ ਕਰ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਇੱਥੇ ਲਾਏ ਜਾ ਰਹੇ ਟੋਲ ਪਲਾਜ਼ੇ ...

ਪੂਰੀ ਖ਼ਬਰ »

ਪਿੰਡ ਪੱਖੋ ਕੇ ਵਿਖੇ ਦੋ ਮੰਜ਼ਿਲਾ ਪੋਲਟਰੀ ਫਾਰਮ ਡਿੱਗਣ ਨਾਲ 20 ਲੱਖ ਦਾ ਨੁਕਸਾਨ

ਟੱਲੇਵਾਲ, 13 ਜੂਨ (ਸੋਨੀ ਚੀਮਾ)-ਬੀਤੀ ਰਾਤ ਆਏ ਤੇਜ਼ ਝੱਖੜ ਨੇ ਨੇੜਲੇ ਪਿੰਡ ਪੱਖੋਕੇ ਵਿਖੇ ਨੈਸ਼ਨਲ ਹਾਈਵੇ 'ਤੇ ਬਣੇ ਦੋ ਮੰਜ਼ਿਲਾਂ ਪੋਲਟਰੀ ਫਾਰਮ ਝੱਖੜ ਦੀ ਭੇਟ ਚੜ੍ਹ ਜਾਣ ਕਾਰਨ ਕਿਸਾਨ ਦਾ 20 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ | ਕਿਸਾਨ ਯੂਨੀਅਨ ਲੱਖੋਵਾਲ ...

ਪੂਰੀ ਖ਼ਬਰ »

ਤੇਜ਼ ਹਨੇਰੀ ਨੇ ਪਿੰਡ ਉੱਪਲੀ 'ਚ ਕਰੋੜਾਂ ਰੁਪਏ ਦਾ ਕੀਤਾ ਨੁਕਸਾਨ

ਧਨੌਲਾ, 13 ਜੂਨ (ਜਤਿੰਦਰ ਸਿੰਘ ਧਨੌਲਾ)-ਬੀਤੀ ਰਾਤ ਨੇੜਲੇ ਪਿੰਡ ਉੱਪਲੀ ਵਿਖੇ ਆਈ ਤੇਜ਼ ਹਨੇਰੀ ਅਤੇ ਵਰਖਾ ਕਾਰਨ ਸੈਂਕੜੇ ਦਰੱਖਤ ਪੱਟੇ ਗਏ, 40 ਦੇ ਕਰੀਬ ਬਿਜਲੀ ਦੇ ਟਰਾਂਸਫ਼ਾਰਮਰ ਧਰਤੀ 'ਤੇ ਡਿਗ ਪਏ ਅਤੇ ਸੈਂਕੜੇ ਹੀ ਬਿਜਲੀ ਦੇ ਖੰਭੇ ਟੱੁਟ ਕੇ ਡਿੱਗਣ ਨਾਲ ਜਨ ਜੀਵਨ ...

ਪੂਰੀ ਖ਼ਬਰ »

ਭਦੌੜ ਵਿਖੇ ਸ਼ੋ੍ਰਮਣੀ ਅਕਾਲੀ ਦਲ ਦੇ ਨਵੇਂ ਚੁਣੇ ਅਹੁਦੇਦਾਰਾਂ ਦਾ ਪਾਰਟੀ ਆਗੂਆਂ ਵਲੋਂ ਸਨਮਾਨ

ਭਦੌੜ, 13 ਜੂਨ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਕੁਲਵੰਤ ਸਿੰਘ ਕੀਤੂ ਅਤੇ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਦੀਆਂ ਸਿਫ਼ਾਰਸ਼ਾਂ ਉੱਪਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੀਤੀਆਂ ...

ਪੂਰੀ ਖ਼ਬਰ »

ਪੁਲ ਨਜ਼ਦੀਕ ਹਾਦਸਿਆਂ ਦਾ ਕਾਰਨ ਬਣ ਰਹੀ ਸੜਕ ਦੀ ਮੁਰੰਮਤ ਦੀ ਮੰਗ

ਧਨੌਲਾ, 13 ਜੂਨ (ਜਤਿੰਦਰ ਸਿੰਘ ਧਨੌਲਾ)-ਵੇਅਰ ਹਾਊਸ ਗੋਦਾਮ ਦੇ ਨੇੜੇ ਬਰਨਾਲੇ ਤੋਂ ਵਾਪਸ ਧਨੌਲੇ ਪਰਤਦੇ ਸਮੇਂ, ਨਵਾਂ ਬਣਾਇਆ ਪੁਲ ਲੰਘਦੇ ਸਾਰ ਸੜਕ 'ਚ ਡੂੰਘੇ ਟੋਏ ਬਣ ਗਏ ਹਨ | ਸੈਂਕੜੇ ਗੱਡੀਆਂ ਦੇ ਬੰਪਰ ਇੱਥੋਂ ਲੰਘਣ ਸਮੇਂ ਟੱੁਟ ਚੱੁਕੇ ਹਨ ਤੇ ਕਈ ਮੋਟਰਸਾਈਕਲ ...

ਪੂਰੀ ਖ਼ਬਰ »

ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮਹਿਲ ਕਲਾਂ ਦਾ ਸਮਰ ਕੈਂਪ ਸਮਾਪਤ

ਮਹਿਲ ਕਲਾਂ, 13 ਜੂਨ (ਤਰਸੇਮ ਸਿੰਘ ਚੰਨਣਵਾਲ)-ਉੱਘੀ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮਹਿਲ ਕਲਾਂ ਵਿਖੇ ਸਕੂਲ ਪਿ੍ੰਸੀਪਲ ਡਾ: ਹਿਮਾਂਸ਼ੂ ਦੱਤ ਦੀ ਅਗਵਾਈ ਹੇਠ ਸਕੂਲ ਵਿਚ ਸੱਤ ਦਿਨਾਂ ਲਗਾਏ ਸਮਰ ਕੈਂਪ ਨੰੂ ਅੱਜ ਸਮਾਪਤ ਕਰ ਦਿੱਤਾ ਗਿਆ | ਇਸ ਸਮੇਂ ...

ਪੂਰੀ ਖ਼ਬਰ »

ਕਾਂਗਰਸੀ ਆਗੂ ਗੁਰਦੀਪ ਸਿੰਘ ਦੀਵਾਨਾ ਵਲੋਂ ਖਿਡਾਰੀਆਂ ਨੂੰ ਕ੍ਰਿਕਟ ਕਿੱਟ ਭੇਟ

ਟੱਲੇਵਾਲ, 13 ਜੂਨ (ਸੋਨੀ ਚੀਮਾ)-ਮੌਜੂਦਾ ਸਮੇਂ ਵਿਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਰਹਿਤ ਰਹਿ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ | ਇਹ ਸ਼ਬਦ ਗੁਰਦੀਪ ਸਿੰਘ ਦੀਵਾਨਾ ਸੀਨੀਅਰ ਕਾਂਗਰਸੀ ਆਗੂ ਨੇ ਪਿੰਡ ਦੀਵਾਨਾ ਦੀ ਕਿ੍ਕਟ ਟੀਮ ਦੇ ਨੌਜਵਾਨਾਂ ਨੂੰ ਆਪਣੇ ...

ਪੂਰੀ ਖ਼ਬਰ »

ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ

ਬਰਨਾਲਾ, 13 ਜੂਨ (ਅਸ਼ੋਕ ਭਾਰਤੀ)-ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਖ਼ਸ਼ੀਸ਼ ਸਿੰਘ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਐਸੋਸੀਏਸ਼ਨ ਦੇ ਦਫ਼ਤਰ ਬਰਨਾਲਾ ਵਿਖੇ ਹੋਈ | ਮੀਟਿੰਗ ਦੌਰਾਨ ਬਖ਼ਸ਼ੀਸ਼ ਸਿੰਘ ਨੇ ਕਿਹਾ ...

ਪੂਰੀ ਖ਼ਬਰ »

ਪੰਜਾਬ 'ਚ 'ਆਪ' ਦਾ ਕੋਈ ਵਜੂਦ ਨਹੀਂ-ਢੀਂਡਸਾ

ਮਹਿਲ ਕਲਾਂ, 13 ਜੂਨ (ਤਰਸੇਮ ਸਿੰਘ ਚੰਨਣਵਾਲ)-ਸ਼ੋ੍ਰਮਣੀ ਅਕਾਲੀ ਦਲ ਅਤੇ ਕਾਂਗਰਸ ਦੀ ਨੁਕਤਾ ਚੀਨੀ ਕਰ ਕੇ ਨੈਗੇਟਿਵ ਏਜੰਡੇ ਨਾਲ ਪੰਜਾਬ 'ਚ ਪਾਣੀ ਦੇ ਬੁਲਬੁਲੇ ਦੀ ਤਰ੍ਹਾਂ ਅੱਗੇ ਆਈ ਆਮ ਆਦਮੀ ਪਾਰਟੀ ਦਾ ਹੁਣ ਪੰਜਾਬ ਵਿਚ ਕੋਈ ਵਜੂਦ ਨਹੀਂ ਰਿਹਾ | ਗੁਰਦਾਸਪੁਰ ਦੀ ...

ਪੂਰੀ ਖ਼ਬਰ »

ਡੀ. ਐਸ. ਪੀ. ਨੇ ਕੀਤੀ ਸਾਂਝ ਕੇਂਦਰ ਦੀ ਕਮੇਟੀ ਨਾਲ ਮੀਟਿੰਗ

ਤਪਾ ਮੰਡੀ 13, ਜੂਨ (ਵਿਜੇ ਸ਼ਰਮਾ)-ਪੁਲਿਸ ਜ਼ਿਲ੍ਹਾ ਮੁਖੀ ਦੀਆਂ ਹਦਾਇਤਾਂ ਮੁਤਾਬਿਕ ਮੈਟਰੋਮੋਰੀਅਲ ਝਗੜਿਆਂ ਸਬੰਧੀ ਸਾਂਝ ਕੇਂਦਰ 'ਚ ਸਬ-ਡਵੀਜ਼ਨ ਦੇ ਡੀ.ਐਸ.ਪੀ ਅੱਛਰੂ ਰਾਮ ਸ਼ਰਮਾ ਨੇ ਸਾਂਝ ਕੇਂਦਰ ਦੀ ਕਮੇਟੀ ਅਤੇ ਅਤੇ ਸਟਾਫ਼ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਇਸ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਵਲੋਂ ਤਰਨਪ੍ਰੀਤ ਕੌਰ ਦਾ ਵਿਸ਼ੇਸ਼ ਸਨਮਾਨ

ਮਹਿਲ ਕਲਾਂ, 13 ਜੂਨ (ਅਵਤਾਰ ਸਿੰਘ ਅਣਖੀ)-ਗ਼ਦਰੀ ਸ਼ਹੀਦ ਰਹਿਮਤ ਅਲੀ ਵਜੀਦਕੇ ਦੇ ਜੱਦੀ ਪਿੰਡ ਵਜੀਦਕੇ ਖ਼ੁਰਦ ਦੇ ਇਕ ਗੁਰਸਿੱਖ ਕਿਸਾਨ ਪਰਿਵਾਰ ਨਾਲ ਸਬੰਧਤ ਸੀ.ਬੀ.ਐਸ.ਈ. 10ਵੀਂ ਦੀ ਪ੍ਰੀਖਿਆ ਵਿਚੋਂ ਦੇਸ਼ ਭਰ ਵਿਚੋਂ ਤੀਜਾ ਸਥਾਨ ਪ੍ਰਾਪਤ ਕਰਨ ਦਾ ਮਾਣ ਪ੍ਰਾਪਤ ਕਰਨ ...

ਪੂਰੀ ਖ਼ਬਰ »

ਪਾਬੰਦੀਆਂ ਦੇ ਹੁਕਮ ਜਾਰੀ

ਬਰਨਾਲਾ, 13 ਜੂਨ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਸ਼੍ਰੀ ਧਰਮ ਪਾਲ ਗੁਪਤਾ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਪੁਰਸ਼ਾਂ ਦੁਆਰਾ ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਬਰਨਾਲਾ, 13 ਜੂਨ (ਅਸ਼ੋਕ ਭਾਰਤੀ)-ਕਿੰਗਜ਼ ਗਰੁੱਪ ਆਫ਼ ਇੰਸਟੀਚਿਊਟ ਬਰਨਾਲਾ ਦੇ ਬੀ.ਐਸ.ਸੀ. ਨਾਨ-ਮੈਡੀਕਲ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਇਹ ਜਾਣਕਾਰੀ ਬੀ.ਐਸ.ਸੀ. ਨਾਨ-ਮੈਡੀਕਲ ਦੇ ਇੰਚਾਰਜ ਮੈਡਮ ਸੰਦੀਪ ਕੌਰ ਬਾਜਵਾ, ਅਸਿਸਟੈਂਟ ਪ੍ਰੋਫੈਸਰ ਗੁਰਸੇਵਕ ...

ਪੂਰੀ ਖ਼ਬਰ »

ਪੰਜਾਬੀ ਲੋਕ-ਨਾਚਾਂ ਦੀ ਵਰਕਸ਼ਾਪ 15 ਤੋਂ

ਬਰਨਾਲਾ, 13 ਜੂਨ (ਅਸ਼ੋਕ ਭਾਰਤੀ)-ਐਸ.ਐਸ.ਡੀ. ਕਾਲਜ ਬਰਨਾਲਾ ਵਿਖੇ ਪੰਜਾਬ ਦੇ ਪ੍ਰਸਿੱਧ ਲੋਕ-ਨਾਚਾਂ ਦੀ ਮੁਫ਼ਤ ਵਰਕਸ਼ਾਪ 15 ਜੂਨ ਨੂੰ ਲਗਾਈ ਜਾ ਰਹੀ ਹੈ¢ ਇਹ ਜਾਣਕਾਰੀ ਕਾਲਜ ਪਿ੍ੰਸੀਪਲ ਡਾ: ਬਲਵਿੰਦਰ ਸਿੰਘ ਗਿੱਲ ਨੇ ਦਿੱਤੀ ਤੇ ਦੱਸਿਆ ਕਿ ਪੰਜਾਬ ਦੇ ਪ੍ਰਸਿੱਧ ਲੋਕ ...

ਪੂਰੀ ਖ਼ਬਰ »

ਕੇਂਦਰ ਸਰਕਾਰ ਿਖ਼ਲਾਫ਼ ਪਿੰਡ ਪੱਧਰ 'ਤੇ ਮੁਜ਼ਾਹਰੇ ਤੇ ਪੁਤਲੇ ਫੂਕਣ ਦਾ ਪ੍ਰੋਗਰਾਮ 21 ਤੱਕ

ਸ਼ਹਿਣਾ, 13 ਜੂਨ (ਸੁਰੇਸ਼ ਗੋਗੀ)-ਕੇਂਦਰ ਸਰਕਾਰ ਵਿਰੁੱਧ ਦੇਸ਼ ਵਿਚ ਵਧੀ ਮਹਿੰਗਾਈ ਅਤੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ 14 ਜੂਨ ਤੋਂ 21 ਜੂਨ ਤੱਕ ਹਲਕੇ ਦੇ ਹਰ ਪਿੰਡ ਵਿਚ ਕਾਂਗਰਸੀ ਵਰਕਰਾਂ ਅਤੇ ਆਗੂਆਂ ਵਲੋਂ ਮੁਜ਼ਾਹਰੇ ਕਰਨ ਅਤੇ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜਨ ...

ਪੂਰੀ ਖ਼ਬਰ »

ਦੁੱਧ ਤੋਂ ਤਿਆਰ ਵਸਤਾਂ ਉੱਪਰ ਲਗਾਈ ਪਾਬੰਦੀ ਦਾ ਹਲਵਾਈ ਯੂਨੀਅਨ ਵਲੋਂ ਵਿਰੋਧ

ਬਰਨਾਲਾ, 13 ਜੂਨ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਵਲੋਂ ਧਾਰਾ 144 ਤਹਿਤ 10 ਜੁਲਾਈ 2018 ਤੱਕ ਦੁੱਧ ਤੋਂ ਤਿਆਰ ਹੋਣ ਵਾਲੀ ਵਸਤੂਆਂ ਉੱਪਰ ਲਗਾਈ ਰੋਕ ਦਾ ਜ਼ਿਲ੍ਹਾ ਹਲਵਾਈ ਯੂਨੀਅਨ ਵਲੋਂ ਵਿਰੋਧ ਕੀਤਾ ਗਿਆ | ਯੂਨੀਅਨ ਦੇ ਚੇਅਰਮੈਨ ਸ੍ਰੀ ਕੁਲਦੀਪ ...

ਪੂਰੀ ਖ਼ਬਰ »

ਤੇਲ ਦੀਆਂ ਕੀਮਤਾਂ ਦੇ ਵਾਧੇ ਨੂੰ ਲੈ ਕੇ ਮੋਦੀ ਸਰਕਾਰ ਿਖ਼ਲਾਫ਼ ਕਾਂਗਰਸ ਕਰੇਗੀ ਰੋਸ ਮੁਜ਼ਾਹਰੇ-ਮੱਖਣ ਸ਼ਰਮਾ

ਤਪਾ ਮੰਡੀ, 13 ਜੂਨ (ਵਿਜੇ ਸ਼ਰਮਾ)-ਸੂਬੇ ਦੀ ਕੈਪਟਨ ਸਰਕਾਰ ਨੇ ਆਪਣੇ ਸਵਾ ਸਾਲ 'ਚ ਸੂਬੇ ਦੀ ਜਨਤਾ ਲਈ ਲੋਕ ਭਲਾਈ ਸਕੀਮਾਂ ਅਤੇ ਇਕ ਲੱਖ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ ਤਾਂ ਜੋ ਸੂਬੇ ਵਿਚੋਂ ਬੇਰੁਜ਼ਗਾਰੀ ਨੂੰ ਖ਼ਤਮ ਕੀਤਾ ਜਾ ਸਕੇ | ਇਹ ਸ਼ਬਦ ਪੰਜਾਬ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਮੱਖਣ ਸ਼ਰਮਾ ਨੇ ਤਪਾ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਜਦ ਸੂਬੇ 'ਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਸੀ | ਉਸ ਵੇਲੇ ਯੂਨੀਅਨ ਦੇ ਆਗੂ ਲੱਖੋਵਾਲ ਸਾਹਿਬ ਨੇ ਕਦੇ ਵੀ ਕਿਸਾਨਾਂ ਦੇ ਹੱਕ 'ਚ ਅਕਾਲੀ-ਭਾਜਪਾ ਸਰਕਾਰ ਿਖ਼ਲਾਫ਼ ਨਹੀ ਬੋਲੇ, ਕਿਉਂਕਿ ਉਸ ਵੇਲੇ ਉਨ੍ਹਾਂ ਨੂੰ ਵੱਡਾ ਅਹੁਦਾ ਮਿਲਿਆ ਹੋਇਆ ਸੀ | ਜਿਸ ਦਾ ਉਹ ਨਿੱਘ ਮਾਣ ਰਹੇ ਸਨ | ਸ੍ਰੀ ਸ਼ਰਮਾ ਨੇ ਕਿਹਾ ਕਿ ਮੋਦੀ ਸਰਕਾਰ ਹਰ ਰੋਜ਼ ਪੈਟਰੋਲ, ਡੀਜ਼ਲ ਦੀਆਂ ਕੀਮਤਾਂ 'ਚ ਅਥਾਹ ਵਾਧਾ ਹੋ ਰਿਹਾ ਹੈ | ਇਸ ਲਈ ਜ਼ਿਲ੍ਹਾ ਕਾਂਗਰਸ 14 ਜਨੂ ਤੋਂ 21 ਜੂਨ ਤੱਕ ਹਲਕਾ ਭਦੌੜ ਦੇ ਪਿੰਡਾਂ 'ਚ ਕੇਂਦਰ ਦੀ ਮੋਦੀ ਸਰਕਾਰ ਿਖ਼ਲਾਫ਼ ਤੇਲ ਦੀਆਂ ਕੀਮਤਾਂ ਪ੍ਰਤੀ ਰੋਸ ਮੁਜਾਹਰੇ ਕੀਤੇ ਜਾਣਗੇ ਅਤੇ ਲੋਕਾਂ ਨੂੰ ਭਾਜਪਾ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਜਾਣੰੂ ਕਰਵਾਇਆ ਜਾਵੇਗਾ | ਇਸ ਮੌਕੇ ਕਾਂਗਰਸ ਦੇ ਸੂਬਾ ਸਕੱਤਰ ਅਮਰਜੀਤ ਸਿੰਘ ਧਾਲੀਵਾਲ, ਕਾਂਗਰਸ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਸ਼ਹਿਣਾ, ਇੰਦਰਜੀਤ ਸਿੰਘ ਮਹਿਤਾ, ਬਜੁਰਗ ਆਗੂ ਜੈ ਰਾਮ, ਡਿੰਪੀ ਸ਼ਰਮਾ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਜ਼ਿਲ੍ਹਾ ਜੇਲ੍ਹ ਕੈਂਪ ਕੋਰਟ ਲਗਾਇਆ

ਬਰਨਾਲਾ, 13 ਜੂਨ (ਗੁਰਪ੍ਰੀਤ ਸਿੰਘ ਲਾਡੀ)-ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਿਟੀ, ਨਵੀਂ ਦਿੱਲੀ ਅਤੇ ਪੰਜਾਬ ਲੀਗਲ ਸਰਵਿਸਿਜ਼ ਅਥਾਰਿਟੀ, ਮੋਹਾਲੀ ਦੀਆਂ ਹਦਾਇਤਾਂ ਅਤੇ ਇੰਚਾਰਜ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਰਨਾਲਾ ਸ਼੍ਰੀਮਤੀ ਰਾਮੇਸ਼ ਕੁਮਾਰੀ ਦੇ ...

ਪੂਰੀ ਖ਼ਬਰ »

ਮਾਣ ਸਤਿਕਾਰ ਦੇਣ ਦੇ ਭਰੋਸੇ ਉਪਰੰਤ ਮਹਿਲ ਕਲਾਂ 'ਚ ਪੱਤਰਕਾਰ ਭਾਈਚਾਰੇ ਨੇ ਰੋਸ ਪ੍ਰਦਰਸ਼ਨ ਨੂੰ ਕੀਤਾ ਰੱਦ

ਮਹਿਲ ਕਲਾਂ, 13 ਜੂਨ (ਤਰਸੇਮ ਸਿੰਘ ਚੰਨਣਵਾਲ)-ਆਮ ਆਦਮੀ ਪਾਰਟੀ ਦੇ ਸੂਬਾ ਆਗੂ ਅਤੇ ਸ਼ੈਲੀ ਯਾਦਗਾਰੀ ਪੈੱ੍ਰਸ ਕਲੱਬ ਮਹਿਲ ਕਲਾਂ ਦੇ ਪੱਤਰਕਾਰਾਂ ਵਿਚਕਾਰ ਪਿਛਲੇ ਕਈ ਦਿਨਾਂ ਤੋਂ ਚਲਦਾ ਆ ਰਿਹਾ ਵਿਵਾਦ ਅੱਜ ਉਸ ਸਮੇਂ ਖ਼ਤਮ ਹੋ ਗਿਆ ਜਦੋਂ ਆਮ ਆਦਮੀ ਪਾਰਟੀ ਦੇ ...

ਪੂਰੀ ਖ਼ਬਰ »

ਧਾਨਕ ਧਰਮਸ਼ਾਲਾ ਵੈੱਲਫੇਅਰ ਕਮੇਟੀ ਬਰਨਾਲਾ ਦੀ ਚੋਣ ਹੋਈ

ਬਰਨਾਲਾ, 13 ਜੂਨ (ਅਸ਼ੋਕ ਭਾਰਤੀ)-ਧਾਨਕ ਧਰਮਸ਼ਾਲਾ ਵੈਲਫੇਅਰ ਕਮੇਟੀ ਬਰਨਾਲਾ ਦੀ ਮੀਟਿੰਗ ਧਾਨਕ ਧਰਮਸ਼ਾਲਾ ਬਰਨਾਲਾ ਵਿਖੇ ਹੋਈ | ਜਿਸ ਵਿਚ ਧਾਨਕ ਸਮਾਜ ਭਾਈਚਾਰੇ ਤੇ ਪਤਵੰਤੇ ਸੱਜਣਾਂ ਨੇ ਭਾਗ ਲਿਆ | ਮੀਟਿੰਗ ਦੌਰਾਨ ਕਮੇਟੀ ਦੇ ਮੌਜੂਦਾ ਮੈਂਬਰਾਂ ਸ੍ਰੀ ਬਲਰਾਜ ...

ਪੂਰੀ ਖ਼ਬਰ »

ਢਿੱਲੋਂ ਦੀ ਅਗਵਾਈ 'ਚ ਕਾਂਗਰਸੀ ਵਰਕਰਾਂ ਦੇ ਹੌ ਾਸਲੇ ਬੁਲੰਦ-ਮੌੜ

ਮਹਿਲ ਕਲਾਂ, 13 ਜੂਨ (ਅਵਤਾਰ ਸਿੰਘ ਅਣਖੀ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ 'ਚ ਜ਼ਿਲ੍ਹਾ ਬਰਨਾਲਾ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ 'ਚ ਕੰਮ ਕਰਦੇ ਕਾਂਗਰਸੀ ਵਰਕਰਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ | ਇਹ ਪ੍ਰਗਟਾਵਾ ...

ਪੂਰੀ ਖ਼ਬਰ »

ਹੰਡਿਆਇਆ ਵਿਖੇ ਸਕੂਲ ਦੇ ਅੱਗੇ ਗੰਦਾ ਪਾਣੀ ਖੜ੍ਹਨ ਕਾਰਨ ਰਾਹਗੀਰ ਪ੍ਰੇਸ਼ਾਨ

ਹੰਡਿਆਇਆ, 13 ਜੂਨ (ਗੁਰਜੀਤ ਸਿੰਘ ਖੱੁਡੀ)-ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਹੰਡਿਆਇਆ ਨਿਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਦੇ ਮੱੁਖ ਗੇਟ ਦੇ ਅੱਗੇ ਗਲੀਆਂ-ਨਾਲੀਆਂ ਦਾ ਗੰਦਾ ਪਾਣੀ 3-4 ...

ਪੂਰੀ ਖ਼ਬਰ »

ਸੁਖਵਿੰਦਰ ਸਿੰਘ ਭੰਡਾਰੀ 'ਖੱਤਰੀ ਗੌਰਵ ਪੁਰਸਕਾਰ' ਨਾਲ ਸਨਮਾਨਿਤ

ਬਰਨਾਲਾ, 13 ਜੂਨ (ਅਸ਼ੋਕ ਭਾਰਤੀ)-ਆਲ ਇੰਡੀਆ ਖੱਤਰੀ ਸਭਾ ਅਤੇ ਪੰਜਾਬ ਪ੍ਰਦੇਸ਼ ਖੱਤਰੀ ਸਭਾ ਵਲੋਂ ਆਯੋਜਿਤ ਸਨਮਾਨ ਸਮਾਰੋਹ ਦੌਰਾਨ ਆਲ ਇੰਡੀਆ ਖੱਤਰੀ ਸਭਾ ਦੇ ਪ੍ਰਧਾਨ ਨਰੇਸ਼ ਸਹਿਗਲ, ਜਨਰਲ ਸਕੱਤਰ ਵਿਜੇ ਧੀਰ ਮੋਗਾ, ਰਮਨ ਬਹਿਲ ਐਸ.ਐਸ.ਐਸ. ਬੋਰਡ ਦੇ ਚੇਅਰਮੈਨ, ...

ਪੂਰੀ ਖ਼ਬਰ »

ਪਿੰਡ ਸਹੌਰ ਵਿਖੇ ਸੇਵਾ ਕੇਂਦਰ ਚਾਲੂ ਰੱਖਣ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ

ਬਰਨਾਲਾ, 13 ਜੂਨ (ਗੁਰਪ੍ਰੀਤ ਸਿੰਘ ਲਾਡੀ)-ਪਿੰਡ ਸਹੌਰ ਵਿਖੇ ਪੰਜਾਬ ਸਰਕਾਰ ਚੱਲਦੇ ਸੇਵਾ ਕੇਂਦਰ ਨੂੰ ਚਾਲੂ ਰੱਖਣ ਸਬੰਧੀ ਅੱਜ ਪਿੰਡ ਸਹੌਰ, ਸਹਿਜੜਾ, ਖਿਆਲੀ ਅਤੇ ਹਮੀਦੀ ਦੇ ਮੋਹਤਬਰਾਂ ਵਲੋਂ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦਿੱਤਾ ਗਿਆ | ਸਰਪੰਚ ਅਜੀਤ ਸਿੰਘ ...

ਪੂਰੀ ਖ਼ਬਰ »

ਪਾਵਰਕਾਮ ਦਫ਼ਤਰ ਅੱਗੇ ਤੀਜੇ ਦਿਨ ਵੀ ਧਰਨਾ ਜਾਰੀ

ਬਰਨਾਲਾ, 13 ਜੂਨ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਜ਼ਿਲ੍ਹਾ ਬਰਨਾਲਾ ਵਲੋਂ 16 ਘੰਟੇ ਨਿਰਵਿਘਨ ਬਿਜਲੀ ਸਪਲਾਈ ਲਈ ਪਾਵਰਕਾਮ ਦਫ਼ਤਰ ਬਰਨਾਲਾ ਵਿਖੇ ਤੀਜੇ ਦਿਨ ਪੰਜਾਬ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕਰ ਕੇ ਧਰਨਾ ਦਿੱਤਾ ਗਿਆ | ਇਸ ਮੌਕੇ ਆਗੂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX