ਤਾਜਾ ਖ਼ਬਰਾਂ


ਮੇਹੁਲ ਚੌਕਸੀ ਨੇ ਬੰਬੇ ਹਾਈਕੋਰਟ ਨੂੰ ਸੌਂਪਿਆ ਹਲਫ਼ਨਾਮਾ, ਕਿਹਾ- ਇਲਾਜ ਲਈ ਛੱਡਿਆ ਦੇਸ਼
. . .  5 minutes ago
ਨਵੀਂ ਦਿੱਲੀ, 17 ਜੂਨ- ਪੀ.ਐਨ.ਬੀ. ਘੋਟਾਲੇ ਦੇ ਦੋਸ਼ੀ ਮੇਹੁਲ ਚੌਕਸੀ ਨੇ ਬਿਮਾਰੀਆਂ ਦੇ ਵੇਰਵੇ ਦੇ ਨਾਲ ਬੰਬੇ ਹਾਈਕੋਰਟ ਨੂੰ ਹਲਫ਼ਨਾਮਾ ਭੇਜਿਆ ਹੈ। ਚੌਕਸੀ ਨੇ ਕਿਹਾ ਕਿ ਉਹ ਦੇਸ਼ ਨੂੰ ਛੱਡ ਕੇ ਨਹੀਂ ਭੱਜਿਆ ਸਗੋਂ ਮੈਡੀਕਲ ਇਲਾਜ ਲਈ ਦੇਸ਼ ਨੂੰ ਛੱਡਿਆ ਹੈ। ਮੇਹੁਲ ....
ਪ੍ਰਵਾਸੀ ਮਜ਼ਦੂਰ ਦੀ ਨਬਾਲਗ ਬਾਲੜੀ ਨਾਲ ਰਿਸ਼ਤੇਦਾਰ ਵੱਲੋਂ ਜਬਰ ਜਨਾਹ
. . .  20 minutes ago
ਬੁਢਲਾਡਾ, 17 ਜੂਨ (ਸਵਰਨ ਸਿੰਘ ਰਾਹੀ)- ਪਿੰਡ ਰੱਲੀ ਵਿਖੇ ਰਹਿੰਦੇ ਪ੍ਰਵਾਸੀ ਮਜ਼ਦੂਰ ਦੀ ਇੱਕ ਨਬਾਲਗ ਬਾਲੜੀ ਨਾਲ ਉਸ ਦੇ ਰਿਸ਼ਤੇਦਾਰੀ 'ਚੋਂ ਇਕ ਵਿਅਕਤੀ(ਮਾਮਾ) ਵੱਲੋਂ ਜਬਰ ਜਨਾਹ ਕਰਨ ਦੀ ਖ਼ਬਰ ਹੈ। ਥਾਣਾ ਸਦਰ ਮੁਖੀ ਇੰਸਪੈਕਟਰ ਜਸਵਿੰਦਰ ਕੌਰ ਨੇ ....
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਵੈਸਟਇੰਡੀਜ਼ ਨੇ ਬੰਗਲਾਦੇਸ਼ ਨੂੰ ਜਿੱਤ ਲਈ ਦਿੱਤਾ 322 ਦੌੜਾਂ ਦਾ ਟੀਚਾ
. . .  30 minutes ago
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਵੈਸਟਇੰਡੀਜ਼ ਨੂੰ ਲੱਗਾ ਸੱਤਵਾਂ ਝਟਕਾ
. . .  48 minutes ago
ਸੋਸ਼ਲ ਮੀਡੀਆ 'ਤੇ ਅੱਪ ਸ਼ਬਦ ਬੋਲਣ ਵਾਲੀ ਮਹਿਲਾ ਅਕਾਲੀ ਆਗੂ 'ਤੇ ਪਰਚਾ ਦਰਜ
. . .  1 minute ago
ਬੰਗਾ, 17 ਜੂਨ (ਜਸਬੀਰ ਸਿੰਘ ਨੂਰਪੁਰ) - ਸੋਸ਼ਲ ਮੀਡੀਆ 'ਤੇ ਵੱਖ-ਵੱਖ ਵਰਗਾਂ ਵਿਰੁੱਧ ਪਿੰਡ ਰਹਿਪਾਂ ਦੀ ਰਹਿਣ ਵਾਲੀ ਮਹਿਲਾ ਅਕਾਲੀ ਆਗੂ ਬਲਵਿੰਦਰ ਕੌਰ ਢੀਂਡਸਾ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ। ਬਲਵਿੰਦਰ ਕੌਰ ਢੀਂਡਸਾ ਨੇ ਸੋਸ਼ਲ ਮੀਡੀਆ ਤੇ ....
ਚੀਮਾ ਨੇ ਸਿੱਖਾਂ 'ਤੇ ਹੋ ਰਹੇ ਹਮਲਿਆਂ ਨੂੰ ਮੋਦੀ ਸਰਕਾਰ ਦੀ ਸਾਜ਼ਿਸ਼ ਦੱਸਿਆ
. . .  about 1 hour ago
ਸੰਗਰੂਰ, 17 ਜੂਨ (ਧੀਰਜ ਪਸ਼ੋਰੀਆ)- ਕੁਝ ਦਿਨ ਪਹਿਲਾਂ ਸ਼ਿਲਾਂਗ ਅਤੇ ਲੰਘੇ ਦਿਨ ਦਿੱਲੀ 'ਚ ਦੋ ਸਿੱਖਾਂ ਦੀ ਪੁਲਿਸ ਵਲੋਂ ਕੀਤੀ ਗਈ ਕੁੱਟਮਾਰ ਨੂੰ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਭਾਜਪਾ ਦੀ ਨਰਿੰਦਰ ਮੋਦੀ ਸਰਕਾਰ ਦੀ ਇੱਕ...
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਵੈਸਟਇੰਡੀਜ਼ ਨੂੰ ਲੱਗਾ ਪੰਜਵਾਂ ਝਟਕਾ
. . .  about 1 hour ago
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਵੈਸਟਇੰਡੀਜ਼ ਨੂੰ ਲੱਗਾ ਚੌਥਾ ਝਟਕਾ
. . .  about 1 hour ago
ਟੈਂਪੂ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ 'ਚ 2 ਨੌਜਵਾਨਾਂ ਦੀ ਮੌਤ
. . .  about 1 hour ago
ਫ਼ਤਿਹਗੜ੍ਹ ਸਾਹਿਬ, 17 ਜੂਨ (ਅਰੁਣ ਆਹੂਜਾ)- ਸਰਹਿੰਦ ਦੇ ਸ਼ਮਸ਼ੇਰ ਨਗਰ ਚੌਂਕ ਵਿਖੇ ਹੋਏ ਇੱਕ ਦਰਦਨਾਕ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਇਹ ਸੜਕ ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਚੰਡੀਗੜ੍ਹ ਦਿਸ਼ਾ ਤੋਂ ਆ ਰਹੇ ਛੋਟੇ ਟੈਂਪੂ ਨੂੰ ....
ਅਜਨਾਲਾ 'ਚ ਸਿੱਖ ਜਥੇਬੰਦੀਆਂ ਵੱਲੋਂ ਦਿੱਲੀ ਪੁਲਿਸ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ
. . .  about 1 hour ago
ਅਜਨਾਲਾ, 17 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੇ ਦਿਨ ਦਿੱਲੀ ਦੇ ਮੁਖਰਜੀ ਨਗਰ ਥਾਣੇ ਦੇ ਬਾਹਰ ਇੱਕ ਸਿੱਖ ਟੈਂਪੂ ਚਾਲਕ ਅਤੇ ਉਸ ਦੇ ਪੁੱਤਰ ਦੀ ਦਿੱਲੀ ਪੁਲਿਸ ਵੱਲੋਂ ਕੀਤੀ ਬੇਤਹਾਸ਼ਾ ਕੁੱਟਮਾਰ ਅਤੇ ਉਸ ਨੂੰ ਸੜਕ ਤੇ ਧੂਹ-ਧੂਹ ਕੇ ਥਾਣੇ ਲਿਜਾਉਣ ਦੇ ਰੋਸ ਵਜੋਂ ਵੱਖ-....
ਝੋਨਾ ਲਾਉਂਦੇ ਸਮੇਂ ਗਰਮੀ ਲੱਗਣ ਕਾਰਨ 70 ਸਾਲਾ ਪ੍ਰਵਾਸੀ ਮਜ਼ਦੂਰ ਦੀ ਮੌਤ
. . .  about 1 hour ago
ਤਪਾ ਮੰਡੀ, 17 ਜੂਨ (ਪ੍ਰਵੀਨ ਗਰਗ)- ਸਥਾਨਕ ਇਲਾਕੇ 'ਚ ਝੋਨਾ ਲਾਉਣ ਸਮੇਂ ਗਰਮੀ ਲੱਗਣ ਕਾਰਨ ਇੱਕ 70 ਸਾਲਾ ਪ੍ਰਵਾਸੀ ਮਜ਼ਦੂਰ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਤਫ਼ਤੀਸ਼ੀ ਅਫ਼ਸਰ ਸਰਬਜੀਤ ਸਿੰਘ ਨੇ ਦੱਸਿਆ ਕਿ...
ਵਿਸ਼ਵ ਕੱਪ 2019 : 35 ਓਵਰਾਂ ਤੋਂ ਬਾਅਦ ਵੈਸਟ ਇੰਡੀਜ਼ 193/3
. . .  about 1 hour ago
ਨਸ਼ਿਆਂ ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਲਿਪਤ ਪੁਲਿਸ ਦੇ 11 ਮੁਲਾਜ਼ਮ ਮੁਅੱਤਲ
. . .  about 1 hour ago
ਪਟਿਆਲਾ, 17 ਜੂਨ (ਗੁਰਪ੍ਰੀਤ ਸਿੰਘ ਚੱਠਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ 'ਚ ਨਸ਼ਿਆਂ ਤੇ ਭ੍ਰਿਸ਼ਟਾਚਾਰ ਨੂੰ ਜੜੋ ਖ਼ਤਮ ਕਰਨ ਲਈ ਵਿੱਢੀ ਵਿਆਪਕ ਮੁਹਿੰਮ ਤਹਿਤ ਅੱਜ ਪਟਿਆਲਾ ਦੇ ਐਸ.ਐਸ.ਪੀ ਸ. ਮਨਦੀਪ ਸਿੰਘ ਸਿੱਧੂ ਨੇ ਸਖ਼ਤ ....
ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਵਿਅਕਤੀ ਨੇ ਸਿਰ 'ਚ ਮਾਰੀ ਗੋਲੀ, ਹਾਲਤ ਗੰਭੀਰ
. . .  about 2 hours ago
ਮੋਗਾ, 17 ਜੂਨ (ਗੁਰਤੇਜ ਸਿੰਘ/ਸੁਰਿੰਦਰ ਪਾਲ ਸਿੰਘ)- ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਇੱਕ ਵਿਅਕਤੀ ਨੇ ਆਪਣੇ ਘਰ ਦੇ ਲਾਇਸੈਂਸੀ ਅਸਲੇ ਨਾਲ ਆਪਣੇ ਸਿਰ 'ਚ ਗੋਲੀ ਮਾਰ ਲਈ। ਗੰਭੀਰ ਹਾਲਤ 'ਚ ਉਸ ਨੂੰ ਸਿਵਲ ਹਸਪਤਾਲ ਮੋਗਾ ਲਿਆਂਦਾ ਗਿਆ ਜਿੱਥੇ ...
31 ਓਵਰਾਂ ਤੋਂ ਬਾਅਦ ਵੈਸਟਇੰਡੀਜ਼ 156/2
. . .  about 2 hours ago
ਸਿੱਖਾਂ ਨਾਲ ਕੁੱਟਮਾਰ ਦੇ ਮਾਮਲੇ 'ਚ ਗ੍ਰਹਿ ਮੰਤਰਾਲੇ ਨੇ ਦਿੱਲੀ ਪੁਲਿਸ ਕਮਿਸ਼ਨਰ ਕੋਲੋਂ ਮੰਗੀ ਰਿਪੋਰਟ
. . .  about 2 hours ago
ਦਿੱਲੀ ਪੁਲਿਸ ਵਲੋਂ ਦੋ ਸਿੱਖਾਂ ਨਾਲ ਕੁੱਟਮਾਰ ਕਰਨ ਦੇ ਮਾਮਲੇ ਨੂੰ ਲੈ ਕੇ ਪਾਕਿ ਸਿੱਖਾਂ 'ਚ ਰੋਸ
. . .  about 2 hours ago
ਸ਼੍ਰੋਮਣੀ ਕਮੇਟੀ ਵੱਲੋਂ ਮਾਮਲੇ ਸਬੰਧੀ ਦੇਸ਼ ਦੇ ਗ੍ਰਹਿ ਸਕੱਤਰ ਨੂੰ ਲਿਖਿਆ ਪੱਤਰ
. . .  about 2 hours ago
ਬਿਹਾਰ 'ਚ 22 ਜੂਨ ਤੱਕ ਸਾਰੇ ਸਰਕਾਰੀ ਸਕੂਲ ਰਹਿਣਗੇ ਬੰਦ
. . .  about 2 hours ago
ਭਾਈ ਲੌਂਗੋਵਾਲ ਨੇ ਪੁਲਿਸ ਵਲੋਂ ਦੋ ਸਿੱਖਾਂ ਦੀ ਜ਼ਾਲਮਾਨਾ ਕੁੱਟਮਾਰ ਦੀ ਕੀਤੀ ਨਿੰਦਾ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 32 ਜੇਠ ਸੰਮਤ 550

ਸੰਪਾਦਕੀ

ਖਿਡਾਰੀਆਂ ਨਾਲ ਵਿਵਾਦਾਂ ਵਿਚ ਉਲਝ ਰਹੀ ਹੈ ਸਰਕਾਰ

ਹਰਿਆਣਾ ਦੇ ਖਿਡਾਰੀਆਂ ਨੇ ਜਿਥੇ ਆਪਣੇ ਖੇਡ ਪ੍ਰਦਰਸ਼ਨ ਨਾਲ ਦੁਨੀਆ ਭਰ ਵਿਚ ਨਾਂਅ ਕਮਾਇਆ ਹੈ, ਉਥੇ ਹੀ ਪਿਛਲੇ ਕੁਝ ਸਮੇਂ ਤੋਂ ਖੇਡਾਂ ਵਿਚ ਖਿਡਾਰੀਆਂ ਸਬੰਧੀ ਉੱਠੇ ਵਿਵਾਦਾਂ ਦੇ ਚਲਦਿਆਂ ਖੇਡ ਵਿਭਾਗ ਲਗਾਤਾਰ ਚਰਚਾ ਵਿਚ ਵੀ ਬਣਿਆ ਹੋਇਆ ਹੈ। ਪਿਛਲੀਆਂ ਰਾਸ਼ਟਰ ...

ਪੂਰੀ ਖ਼ਬਰ »

ਵਿਸ਼ਵ ਖ਼ੂਨਦਾਨ ਦਿਵਸ 'ਤੇ ਵਿਸ਼ੇਸ਼

ਬਲੱਡ ਗਰੁੱਪਾਂ ਦੇ ਖੋਜੀਂਕਾਰਲ ਲੈਂਡਸਟੀਨਰ

ਦੁਨੀਆ ਭਰ ਦੇ ਲੋਕਾਂ ਅੰਦਰ ਖ਼ੂਨਦਾਨ ਦੀ ਮਹੱਤਤਾ ਨੂੰ ਪ੍ਰਗਟ ਕਰਨ ਅਤੇ ਵਿਸ਼ੇਸ਼ ਤੌਰ 'ਤੇ ਖ਼ੂਨਦਾਨੀਆਂ ਦਾ ਆਭਾਰ ਪ੍ਰਗਟ ਕਰਨ ਲਈ ਹਰ ਸਾਲ 14 ਜੂਨ ਦਾ ਦਿਹਾੜਾ 'ਵਰਲਡ ਬਲੱਡ ਡੋਨਰਜ਼ ਡੇਅ' ਵਜੋਂ ਸੰਸਾਰ ਭਰ ਵਿਚ ਮਨਾਇਆ ਜਾਂਦਾ ਹੈ। ਇਹ ਦਿਨ ਉਨ੍ਹਾਂ ਖ਼ੂਨਦਾਨੀਆਂ ਨੂੰ ਸਮਰਪਿਤ ਹੈ ਜੋ ਮਨੁੱਖਤਾ ਦੀਆਂ ਮਹਾਨ ਭਾਵਨਾਵਾਂ ਤੋਂ ਪ੍ਰੇਰਿਤ ਹੋ ਕੇ ਸਵੈ-ਇੱਛਾ ਨਾਲ ਨਿਯਮਿਤ ਤੌਰ 'ਤੇ ਬਿਨਾਂ ਕਿਸੇ ਲਾਲਚ ਦੇ ਲੋੜਵੰਦਾਂ ਲਈ ਆਪਣਾ ਖ਼ੂਨ ਅਤੇ ਖ਼ੂਨ ਦੇ ਤੱਤ ਦਾਨ ਕਰਕੇ ਅਨਮੋਲ ਜ਼ਿੰਦਗੀਆਂ ਬਚਾਉਣ ਦੇ ਕਾਰਜ ਵਿਚ ਦਿਨ ਰਾਤ ਲੱਗੇ ਹੋਏ ਹਨ। ਇਹ ਦਿਨ ਵਿਸ਼ੇਸ਼ ਤੌਰ 'ਤੇ ਏ, ਬੀ, ਓ ਬਲੱਡ ਗਰੁੱਪ ਪ੍ਰਣਾਲੀ ਦੇ ਖੋਜੀ ਮਹਾਨ ਜੀਵ-ਵਿਗਿਆਨੀ ਕਾਰਲ ਲੈਂਡਸਟੀਨਰ ਦੇ ਜਨਮ ਦਿਨ ਨੂੰ ਸਮਰਪਿਤ ਹੈ, ਕਿਉਂਕਿ ਇਸ ਦਿਨ ਭਾਵ 14 ਜੂਨ, 1868 ਨੂੰ ਕਾਰਲ ਲੈਂਡਸਟੀਨਰ ਦਾ ਜਨਮ ਹੋਇਆ।
ਇਸ ਮਹਾਨ ਵਿਗਿਆਨੀ ਦਾ ਜਨਮ ਆਸਟ੍ਰੀਆ ਦੇ ਸ਼ਹਿਰ ਵੀਆਨਾ ਵਿਖੇ ਪਿਤਾ ਲੀਓਪੋਲਡ ਦੇ ਘਰ ਮਾਤਾ ਫੈੱਨੀ ਦੀ ਕੁੱਖੋਂ ਹੋਇਆ। ਪਿਤਾ ਲੀਓਪੋਲਡ ਵੀਆਨਾ ਸ਼ਹਿਰ ਦੇ ਮਸ਼ਹੂਰ ਪੱਤਰਕਾਰ ਸਨ। ਕਾਰਲ ਲੈਂਡਸਟੀਨਰ ਮਹਿਜ਼ 6 ਸਾਲਾਂ ਦੇ ਸਨ ਜਦੋਂ ਪਿਤਾ ਚਲ ਵਸੇ। ਮਾਤਾ ਫੈਨੀ ਨੇ ਹੀ ਪਾਲਣ-ਪੋਸ਼ਣ ਕੀਤਾ। ਇਸ ਮਹਾਨ ਵਿਗਿਆਨੀ ਕਾਰਲ ਲੈਂਡਸਟੀਨਰ ਨੇ ਆਪਣੀ ਦੁਰਲਭ ਖੋਜ ਰਾਹੀਂ ਇਹ ਪਤਾ ਲਗਾਇਆ ਸੀ ਕਿ ਕਿਸੇ ਇਕ ਵਿਅਕਤੀ ਦਾ ਖ਼ੂਨ ਦੂਸਰੇ ਨੂੰ ਨਹੀਂ ਚੜ੍ਹਾਇਆ ਜਾ ਸਕਦਾ। ਕਿਉਂਕਿ ਹਰ ਇਕ ਵਿਅਕਤੀ ਦੇ ਖ਼ੂਨ ਦਾ ਗਰੁੱਪ ਇਕ ਖਾਸ ਕਿਸਮ ਦਾ ਹੁੰਦਾ ਹੈ। ਦੋ ਵਿਅਕਤੀਆਂ ਦੇ ਵੱਖੋ-ਵੱਖਰੇ ਬਲੱਡ ਗਰੁੱਪ ਸੰਪਰਕ 'ਚ ਆਉਣ ਨਾਲ ਰੱਤ-ਅਣੂਆਂ 'ਤੇ ਉਲਟ ਪ੍ਰਭਾਵ ਪੈਂਦਾ ਹੈ। ਸਾਲ 1901 ਦੌਰਾਨ ਕਾਰਲ ਲੈਂਡਸਟੀਨਰ ਨੇ ਇਨਸਾਨੀ ਖ਼ੂਨ ਦੇ ਏ, ਬੀ, ਓ ਬਲੱਡ ਗਰੁੱਪਾਂ ਦੀ ਅਤੇ 1937 'ਚ ਇਕ ਹੋਰ ਵਿਗਿਆਨੀ ਅਲੈੱਗਜੇਂਡਰ ਐੱਸ ਵਾਈਨਰ ਨਾਲ ਮਿਲ ਕੇ ਖ਼ੂਨ ਵਿਚਲੇ ਇਕ ਅਹਿਮ ਤੱਤ ਆਰ ਐੱਚ ਫੈਕਟਰ ਦੀ ਖੋਜ ਕੀਤੀ। ਇਸੇ ਲਈ ਅੱਜ ਏ, ਬੀ ਬਲੱਡ ਗਰੁੱਪ ਵਾਲਾ ਵਿਅਕਤੀ ਦੂਜੇ ਬਲੱਡ ਗਰੁੱਪ ਪ੍ਰਾਪਤ ਕਰ ਸਕਦਾ ਹੈ ਅਤੇ ਓ ਗਰੁੱਪ ਵਾਲਾ ਦੂਜੇ ਬਲੱਡ ਗਰੁੱਪ ਵਾਲਿਆਂ ਨੂੰ ਆਪਣਾ ਖ਼ੂਨਦਾਨ ਕਰ ਸਕਦਾ ਹੈ। ਇਨ੍ਹਾਂ ਵਲੋਂ ਕੀਤੀ ਗਈ ਇਸ ਮਹਾਨ ਖੋਜ ਸਦਕਾ ਹੀ ਅੱਜ ਦੁਨੀਆ ਭਰ ਵਿਚ ਮਰੀਜ਼ਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾਏ ਬਿਨਾਂ ਬਲੱਡ ਟਰਾਂਸਫਿਊਜਨ ਦਾ ਕੰਮ ਚੱਲ ਰਿਹਾ ਹੈ।ઠਸਾਲ 1930 ਵਿਚ ਇਸ ਮਹਾਨ ਵਿਗਿਆਨੀ ਨੂੰ ਸਰੀਰ-ਕ੍ਰਿਆ ਵਿਗਿਆਨ ਅਤੇ ਮੈਡੀਸਨ ਦੇ ਖੇਤਰ ਵਿਚ ਕੀਤੀਆਂ ਮਹਾਨ ਖੋਜਾਂ ਲਈ ਨੋਬਲ ਪੁਰਸਕਾਰ ਵੀ ਮਿਲਿਆ। ਇਨ੍ਹਾਂ ਨੂੰ ਟਰਾਂਸਫਿਊਜਨ ਮੈਡੀਸਨ ਦੇ ਪਿਤਾਮਾ ਵੀ ਕਿਹਾ ਜਾਂਦਾ ਹੈ। 1909 ਵਿਚ ਇਸ ਵਿਗਿਆਨੀ ਨੇ ਐਰਵਿਨ ਪੂਪਰ ਨਾਲ ਰਲ ਕੇ ਪੋਲੀਓ ਵਾਇਰਸ ਦੀ ਖੋਜ ਵੀ ਕੀਤੀ ਸੀ। ਨਿਊਯਾਰਕ ਸ਼ਹਿਰ ਵਿਖੇ ਜੂਨ 26, 1943 ਨੂੰ ਇਹ ਮਹਾਨ ਵਿਗਿਆਨੀ 75 ਸਾਲ ਦੀ ਉਮਰ ਭੋਗ ਕੇ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਸਾਨੂੰ 14 ਜੂਨ ਦਾ ਦਿਹਾੜਾ ਸ਼ਰਧਾ ਅਤੇ ਧੂਮਧਾਮ ਨਾਲ ਮਨਾਉਣਾ ਚਾਹੀਦਾ ਹੈ ਕਿਉਂਕਿ ਇਸ ਵਿਗਿਆਨੀ ਦੀ ਇਸ ਮਹਾਨ ਦੇਣ ਸਦਕਾ ਹੀ ਅੱਜ ਦੁਨੀਆ ਭਰ ਵਿਚ ਲੱਖਾਂ ਜ਼ਖ਼ਮੀਆਂ ਅਤੇ ਰੋਗੀਆਂ ਦੀਆਂ ਜ਼ਿੰਦਗੀਆਂ ਬਚਾਉਣ ਵਿਚ ਖ਼ੂਨ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ ਅਤੇ ਸਾਨੂੰ ਸਾਰਿਆਂ ਨੂੰ ਖ਼ੂਨਦਾਨ ਰਾਹੀਂ ਇਕ-ਦੂਜੇ ਨਾਲ ਜੋੜ ਰਿਹਾ ਹੈ। ਹਰੇਕ ਤੰਦਰੁਸਤ ਵਿਅਕਤੀ ਨੂੰ ਲੋੜਵੰਦਾਂ ਦੀ ਜ਼ਿੰਦਗੀ ਬਚਾਉਣ ਵਿਚ ਆਪਣਾ ਖ਼ੂਨ ਦਾਨ ਕਰਕੇ ਯੋਗਦਾਨ ਪਾਉਣਾ ਚਾਹੀਦਾ ਹੈ। ਕਾਰਲ ਲੈਂਡਸਟੀਨਰ ਦੇ ਜਨਮ ਦਿਨ 'ਤੇ ਯਾਦ ਵਜੋਂ ਖ਼ੂਨਦਾਨ ਕੈਂਪ ਲਗਾਏ ਜਾਂਦੇ ਹਨ, ਸਕੂਲਾਂ/ਕਾਲਜਾਂ ਵਿਚ ਵਿਦਿਆਰਥੀਆਂ ਨੂੰ ਜਿੱਥੇ ਖ਼ੂਨਦਾਨ ਕਰਨ ਲਈ ਪ੍ਰੇਰਿਆ ਜਾਂਦਾ ਹੈ, ਉੱਥੇ ਇਸ ਮਹਾਨ ਵਿਗਿਆਨੀ ਦੀ ਇਸ ਖੋਜ ਬਾਰੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

-ਨੈਸ਼ਨਲ ਐਵਾਰਡੀ ਅਤੇ ਫਸਟ ਏਡ ਟ੍ਰੇਨਰ,
ਮਕਾਨ ਨੰ : 22583, ਗਲੀ ਨੰ : 17, ਭਾਗੂ ਰੋਡ, ਬਠਿੰਡਾ।
ਮੋ: 98557-00157

 


ਖ਼ਬਰ ਸ਼ੇਅਰ ਕਰੋ

ਸੰਕੇਤ ਸਮਝਦਾ ਹੈ ਮਨ

ਜ਼ਿਹਨ ਦੀ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਉਥੇ ਇਨਸਾਨ ਦੀ ਅੰਦਰਲੀ ਦੁਨੀਆ ਵਸਦੀ ਰਹਿੰਦੀ ਹੈ। ਕਿਸੇ ਜਗ੍ਹਾ ਦਾ ਦੌਰਾ ਕਰਕੇ ਆਓ, ਕਿਸੇ ਨਵੇਂ ਜਾਂ ਪੁਰਾਣੇ ਵਾਕਫ਼ ਨੂੰ ਮਿਲ ਕੇ ਆਓ, ਉਸ ਵਕਤ ਦਾ ਅਹਿਸਾਸ, ਵਕਤ ਗੁਜ਼ਰ ਜਾਣ ਤੋਂ ਬਾਅਦ ਵੀ ਜ਼ਿਹਨ ਵਿਚ ਵਸ ਜਾਂਦਾ ਹੈ। ...

ਪੂਰੀ ਖ਼ਬਰ »

ਅਜੇ ਵੀ ਆਸ ਦੀ ਕਿਰਨ ਹਨ ਸੁਚੱਜੇ ਢੰਗ ਨਾਲ ਕੀਤੇ ਜਾਣ ਵਾਲੇ ਅੰਦੋਲਨ

ਜਾਪਾਨ ਦੇ ਉਕਾਹਾਮਾ ਵਿਚ ਪਿਛਲੇ ਦਿਨੀਂ ਰਯੋਬੀ ਗਰੁੱਪ ਦੇ ਬੱਸ ਚਾਲਕਾਂ ਨੇ ਸਦਭਾਵਨਾ ਦਾ ਵਿਲੱਖਣ ਮੁਜ਼ਾਹਰਾ ਕੀਤਾ ਕਿ ਉਨ੍ਹਾਂ ਨੇ ਜਦੋਂ ਆਪਣਾ ਰੋਸ ਜ਼ਾਹਰ ਕਰਨ ਲਈ ਹੜਤਾਲ ਕੀਤੀ ਤਾਂ ਆਪਣਾ ਕੰਮ ਬੰਦ ਨਹੀਂ ਕੀਤਾ, ਸਗੋਂ ਉਹ ਬੱਸ ਯਾਤਰੀਆਂ ਤੋਂ ਕਿਰਾਇਆ ਵਸੂਲਣ ਤੋਂ ...

ਪੂਰੀ ਖ਼ਬਰ »

ਇਸ ਤੋਂ ਪਹਿਲਾਂ ਕਿ ਚਿੜੀਆਂ ਖੇਤ ਚੁਗ ਜਾਣ

ਪੰਜਾਬ ਵਿਚ ਖੇਤੀਬਾੜੀ ਦੇ ਧੰਦੇ ਵਿਚ ਲੱਗੇ ਕਿਸਾਨਾਂ ਨੂੰ ਨਿੱਤ ਦਿਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖ਼ਾਸ ਤੌਰ 'ਤੇ ਹਾੜ੍ਹੀ ਤੇ ਸਾਉਣੀ ਦੀਆਂ ਮੁੱਖ ਫ਼ਸਲਾਂ ਦੀ ਬਿਜਾਈ, ਕਟਾਈ ਅਤੇ ਇਨ੍ਹਾਂ ਦੇ ਮੰਡੀਕਰਨ ਆਦਿ ਵਿਚ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਿਲਾਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX