ਤਾਜਾ ਖ਼ਬਰਾਂ


ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਚਾਰ ਨਕਸਲੀ ਢੇਰ, ਹਥਿਆਰ ਵੀ ਬਰਾਮਦ
. . .  22 minutes ago
ਰਾਏਪੁਰ, 26 ਮਾਰਚ- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਚਾਰ ਨਕਸਲੀਆਂ ਨੂੰ ਢੇਰ ਕਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੁਕਮਾ ਜ਼ਿਲ੍ਹੇ ਦੇ ਚਿੰਤਲਾਨਾਰ ਥਾਣਾ ਖੇਤਰ ਅਧੀਨ ਪੈਂਦੇ ਕਰਕਨਗੁੜਾ ਪਿੰਡ ਦੇ ਨਜ਼ਦੀਕ ਅੱਜ...
ਅਗਸਤਾ ਵੈਸਟਲੈਂਡ ਮਾਮਲੇ 'ਚ ਈ.ਡੀ. ਨੇ ਇਕ ਗ੍ਰਿਫਤਾਰੀ ਕੀਤੀ
. . .  about 1 hour ago
ਨਵੀਂ ਦਿੱਲੀ, 26 ਮਾਰਚ - ਅਗਸਤਾ ਵੈਸਟਲੈਂਡ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕਥਿਤ ਵਿਚੋਲੀਏ ਸੁਸ਼ੇਨ ਮੋਹਨ ਗੁਪਤਾ ਨੂੰ ਬੀਤੀ ਲੰਘੀ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਅੱਜ ਦਿੱਲੀ ਦੇ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ...
ਉਤਰ ਪ੍ਰਦੇਸ਼ ਲਈ ਭਾਜਪਾ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ, ਅਡਵਾਨੀ ਦਾ ਨਾਂ ਸ਼ਾਮਲ ਨਹੀਂ
. . .  about 1 hour ago
ਨਵੀਂ ਦਿੱਲੀ, 26 ਮਾਰਚ - ਭਾਜਪਾ ਨੇ ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਉਤਰ ਪ੍ਰਦੇਸ਼ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ, ਅਰੁਣ ਜੇਤਲੀ, ਨਿਤਿਨ ਗਡਕਰੀ, ਸੁਸ਼ਮਾ ਸਵਰਾਜ ਤੇ ਊਮਾ ਭਾਰਤੀ ਜ਼ਿਕਰਯੋਗ...
ਮੇਰੇ ਤੋਂ ਪੁੱਛੇ ਬਗੈਰ ਭਾਜਪਾ ਨੇ ਮੇਰੀ ਸੀਟ ਬਦਲੀ - ਗਿਰੀਰਾਜ ਸਿੰਘ
. . .  about 1 hour ago
ਨਵੀਂ ਦਿੱਲੀ, 26 ਮਾਰਚ - ਕੇਂਦਰੀ ਮੰਤਰੀ ਤੇ ਭਾਜਪਾ ਦੇ ਸੀਨੀਅਰ ਨੇਤਾ ਗਿਰੀਰਾਜ ਸਿੰਘ ਨੂੰ ਭਾਜਪਾ ਨੇ ਇਸ ਵਾਰ ਬੈਗੁਸਰਾਏ (ਬਿਹਾਰ) ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਪਰੰਤੂ ਗਿਰੀਰਾਜ ਸਿੰਘ ਬੈਗੁਸਰਾਏ ਤੋਂ ਨਹੀਂ ਬਲਕਿ ਨਵਾਦਾ (ਬਿਹਾਰ) ਤੋਂ ਹੀ ਚੋਣ ਲੜਨਾ ਚਾਹੁੰਦੇ ਹਨ। ਗਿਰੀਰਾਜ ਸਿੰਘ ਪਹਿਲਾ...
ਅੱਜ ਦਾ ਵਿਚਾਰ
. . .  about 1 hour ago
ਐੱਮ ਪੀ ਦੇ ਨਾਂਅ 'ਤੇ ਲਿਆਏ ਜਾ ਰਹੇ ਬੈਂਚਾਂ ਨੂੰ ਚੋਣ ਅਧਿਕਾਰੀਆਂ ਨੇ ਕੀਤਾ ਕਾਬੂ
. . .  1 day ago
ਤਪਾ ਮੰਡੀ,25 ਮਾਰਚ (ਪ੍ਰਵੀਨ ਗਰਗ) -ਸਥਾਨਕ ਸ਼ਹਿਰ ਵਿਖੇ ਚੋਣ ਅਧਿਕਾਰੀਆਂ ਦੀ ਟੀਮ ਵੱਲੋਂ ਇੱਕ ਟਰੈਕਟਰ ਟਰਾਲੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਮੈਂਬਰ ਪਾਰਲੀਮੈਂਟ ਭਗਵੰਤ ...
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 14 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 185 ਦੌੜਾਂ ਦਾ ਦਿੱਤਾ ਟੀਚਾ
. . .  1 day ago
ਪ੍ਰਿਅੰਕਾ ਦੇ ਆਉਣ ਨਾਲ ਕਾਂਗਰਸ ਦੀ ਡੁੱਬਦੀ ਬੇੜੀ ਨਹੀਂ ਬਚੇਗੀ- ਮਜੀਠੀਆ
. . .  1 day ago
ਫ਼ਾਜ਼ਿਲਕਾ ,25 (ਪ੍ਰਦੀਪ ਕੁਮਾਰ)- ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਫ਼ਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ...
ਆਈ ਪੀ ਐੱਲ 2019 - 15 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ 3 ਵਿਕਟ ਗਵਾ ਕੇ ਬਣਾਈਆਂ 144 ਦੌੜਾਂ
. . .  1 day ago
ਆਈ ਪੀ ਐੱਲ 2019 - 8 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ 2 ਵਿਕਟ ਗਵਾ ਕੇ ਬਣਾਈਆਂ 60 ਦੌੜਾਂ
. . .  1 day ago
ਆਈ ਪੀ ਐੱਲ 2019 - 5 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ ਇਕ ਵਿਕਟ ਗਵਾ ਕੇ ਬਣਾਈਆਂ 31 ਦੌੜਾਂ
. . .  1 day ago
ਕਾਂਗਰਸ ਨੇ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ 'ਚ 26 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
. . .  1 day ago
ਨਵੀਂ ਦਿੱਲੀ ,25 ਮਾਰਚ - ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ 'ਚ 26 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ।ਇਸ ਸੂਚੀ 'ਚ ਸੰਜੇ ਨਿਰੂਪਮ ਦਾ ਨਾਮ ਵੀ ਹੈ , ਜੋ ਮੁੰਬਈ ਉੱਤਰ-ਪੱਛਮੀ ਤੋਂ ਚੋਣ ...
ਐੱਮ ਪੀ ਦੇ ਨਾਂਅ 'ਤੇ ਲਿਆਏ ਜਾ ਰਹੇ ਬੈਂਚਾਂ ਨੂੰ ਚੋਣ ਅਧਿਕਾਰੀਆਂ ਨੇ ਕੀਤਾ ਕਾਬੂ
. . .  1 day ago
ਤਪਾ ਮੰਡੀ,25 ਮਾਰਚ (ਪ੍ਰਵੀਨ ਗਰਗ) -ਸਥਾਨਕ ਸ਼ਹਿਰ ਵਿਖੇ ਚੋਣ ਅਧਿਕਾਰੀਆਂ ਦੀ ਟੀਮ ਵੱਲੋਂ ਇੱਕ ਟਰੈਕਟਰ ਟਰਾਲੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ...
ਮਾਨਸਾ ਦੀ ਅਦਾਲਤ ਵੱਲੋਂ 3 ਥਾਣੇਦਾਰਾਂ ਨੂੰ 7-7 ਸਾਲ ਦੀ ਕੈਦ
. . .  1 day ago
ਮਾਨਸਾ, 25 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਵਧੀਕ ਸੈਸ਼ਨ ਜੱਜ ਦਲਜੀਤ ਸਿੰਘ ਰੱਲਣ ਦੀ ਅਦਾਲਤ ਨੇ ਅੱਜ 3 ਥਾਣੇਦਾਰਾਂ ਨੂੰ 7-7 ਸਾਲ ਦੀ ਕੈਦ ਅਤੇ ਇਕ ਸਿਪਾਹੀ ਨੂੰ ਬਰੀ ਕਰਨ ਦੇ ਹੁਕਮ ਸੁਣਾਏ ਹਨ। ਜਾਣਕਾਰੀ ਅਨੁਸਾਰ .....
ਆਸਟ੍ਰੇਲੀਆ ਤੋਂ ਆਏ ਨੌਜਵਾਨ ਵੱਲੋਂ ਖ਼ੁਦਕੁਸ਼ੀ
. . .  1 day ago
ਭੇਦਭਰੀ ਹਾਲਤ 'ਚ ਨਵ-ਵਿਆਹੁਤਾ ਦੀ ਮੌਤ
. . .  1 day ago
ਅਕਾਲੀ ਦਲ ਟਕਸਾਲੀ ਨੇ ਹਲਕਾ ਸੰਗਰੂਰ ਤੋਂ ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਨੂੰ ਉਮੀਦਵਾਰ ਐਲਾਨਿਆ
. . .  1 day ago
ਨਸ਼ੀਲੇ ਟੀਕਿਆਂ ਸਮੇਤ 1 ਵਿਅਕਤੀ ਕਾਬੂ
. . .  1 day ago
ਅਦਾਲਤ ਨੇ ਚਰਨਜੀਤ ਸ਼ਰਮਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਹਾੜ ਸੰਮਤ 550
ਵਿਚਾਰ ਪ੍ਰਵਾਹ: ਕਿਸੇ ਵੀ ਕਾਰਜ ਵਿਚ ਸਫ਼ਲ ਹੋਣ ਵਾਸਤੇ, ਚਾਹਵਾਨ ਮਨੁੁੱਖ ਨੂੰ ਪਹਿਲਾਂ ਆਪਣੇ-ਆਪ ਵਿਚ ਗੁਣ ਭਰਨੇ ਪੈਂਦੇ ਹਨ। -ਗੁਰੂ ਨਾਨਕ ਦੇਵ ਜੀ

ਪਹਿਲਾ ਸਫ਼ਾ

ਈਦ ਮੌਕੇ ਵੀ ਪਾਕਿ ਵਲੋਂ ਭਾਰੀ ਗੋਲੀਬਾਰੀ-ਜਵਾਨ ਸ਼ਹੀਦ

ਮਨਜੀਤ ਸਿੰਘ ਸ੍ਰੀਨਗਰ, 16 ਜੂਨ-ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੇ ਨੌਸ਼ਹਿਰਾ ਸੈਕਟਰ 'ਚ ਪਾਕਿ ਫ਼ੌਜ ਦੀ ਇਕ ਹੋਰ ਗੋਲੀਬਾਰੀ ਦੀ ਉਲੰਘਣਾ 'ਚ ਫ਼ੌਜ ਦਾ ਜਵਾਨ ਸ਼ਹੀਦ ਹੋ ਗਿਆ | ਇਹ ਗੋਲੀਬਾਰੀ ਦੀ ਘਟਨਾ ਉਸ ਵੇਲੇ ਵਾਪਰੀ, ਜਦ ਰਾਜ ਦੇ ਲੋਕ ਈਦ ਮਨਾ ਰਹੇ ਸਨ | ਰੱਖਿਆ ...

ਪੂਰੀ ਖ਼ਬਰ »

ਅਨੰਤਨਾਗ 'ਚ ਹਿੰਸਕ ਪ੍ਰਦਰਸ਼ਨ-ਨੌਜਵਾਨ ਦੀ ਮੌਤ

ਦਰਜਨ ਪੁਲਿਸ ਕਰਮੀ ਅਤੇ ਹੋਰ ਜ਼ਖ਼ਮੀ ਸ੍ਰੀਨਗਰ, 16 ਜੂਨ (ਮਨਜੀਤ ਸਿੰਘ)-ਕਸ਼ਮੀਰ ਘਾਟੀ 'ਚ ਰੋਜ਼ਿਆਂ ਦੇ ਮਹੀਨੇ ਦੀ ਸਮਾਪਤੀ ਦੇ ਬਾਅਦ ਈਦ-ਉਲ-ਫਿਤਰ ਸ਼ਰਧਾ ਨਾਲ ਮਨਾਈ ਗਈ | ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵਾਦੀ ਦੀਆਂ ਈਦਗਾਹਾਂ, ਮਸਜਿਦਾਂ, ਇਮਾਮ ਬਾਣਿਆਂ 'ਚ ਈਦ ਦੀ ...

ਪੂਰੀ ਖ਼ਬਰ »

ਔਰੰਗਜ਼ੇਬ ਨੂੰ ਮਾਰਨ ਤੋਂ ਪਹਿਲਾਂ ਕਈ ਸਵਾਲ ਪੁੱਛੇ ਅੱਤਵਾਦੀਆਂ ਨੇ ਮੌਤ ਸਾਹਮਣੇ ਦੇਖ ਵੀ ਨਹੀਂ ਡਰਿਆ ਜਵਾਨ

ਨਵੀਂ ਦਿੱਲੀ, 16 ਜੂਨ (ਏਜੰਸੀ)-ਭਾਰਤੀ ਫ਼ੌਜ ਦੇ ਸ਼ਹੀਦ ਜਵਾਨ ਔਰੰਗਜ਼ੇਬ ਦੀ ਸਾਹਮਣੇ ਆਈ ਇਕ ਵੀਡੀਓ, ਜਿਸ ਨੂੰ ਅੱਤਵਾਦੀਆਂ ਨੇ ਆਪਣੇ ਮੋਬਾਈਲ 'ਤੇ ਬਣਾਇਆ ਹੈ, ਵਿਚ ਅਗਵਾ ਕਰਨ ਵਾਲੇ ਅੱਤਵਾਦੀ ਔਰੰਗਜ਼ੇਬ ਤੋਂ ਸਵਾਲ ਪੁੱਛਦੇ ਨਜ਼ਰ ਆ ਰਹੇ ਹਨ ਪਰ ਮੌਤ ਸਾਹਮਣੇ ਹੋਣ ਦੇ ...

ਪੂਰੀ ਖ਼ਬਰ »

ਗੁ: ਡੇਹਰਾ ਸਾਹਿਬ ਲਾਹੌਰ 'ਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਅੰਮਿ੍ਤਸਰ, 16 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਗੂ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਲਾਹੌਰ ਦੇ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ...

ਪੂਰੀ ਖ਼ਬਰ »

ਪੰਜਾਬ 'ਚ ਕਈ ਥਾਈਾ ਮੀਂਹ ਨਾਲ ਧੂੜ ਤੋਂ ਮਿਲੀ ਰਾਹਤ

• ਤਾਪਮਾਨ 'ਚ ਗਿਰਾਵਟ • ਅਗਲੇ 36 ਘੰਟਿਆਂ 'ਚ ਮੀਂਹ ਦੀ ਭਵਿੱਖਬਾਣੀ ਜਸਪਾਲ ਸਿੰਘ ਢਿੱਲੋਂ ਪਟਿਆਲਾ, 16 ਜੂਨ - ਪੰਜਾਬ ਦੇ ਬਹੁਤ ਸਾਰੇ ਖੇਤਰਾਂ 'ਚ ਪਏ ਤਾਜ਼ਾ ਮੀਂਹ ਨਾਲ ਪਿਛਲੇ ਦਿਨਾਂ ਤੋਂ ਅਸਮਾਨੀ ਚੜ੍ਹੀ ਧੂੜ ਤੋਂ ਕੁਝ ਰਾਹਤ ਮਿਲੀ ਤੇ ਤਾਪਮਾਨ 'ਚ ਗਿਰਾਵਟ ਆਈ | ...

ਪੂਰੀ ਖ਼ਬਰ »

ਚੰਡੀਗੜ੍ਹ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ

ਐੱਸ.ਏ.ਐੱਸ. ਨਗਰ, 16 ਜੂਨ (ਕੇ.ਐੱਸ. ਰਾਣਾ)-ਪਿਛਲੇ ਕੁਝ ਦਿਨਾਂ ਤੋਂ ਅਸਮਾਨ ਵਿਚ ਫੈਲੀ ਧੂੜ ਦੇ ਚਲਦਿਆਂ ਮੁਹਾਲੀ ਵਿਚਲੇ ਕੌਮਾਂਤਰੀ ਹਵਾਈ ਅੱਡੇ ਤੋਂ ਰੱਦ ਕੀਤੀਆਂ ਸਮੂਹ ਉਡਾਣਾਂ ਦੇਰ ਰਾਤ ਪਈ ਬਾਰਿਸ਼ ਤੋਂ ਬਾਅਦ ਮੌਸਮ ਸਾਫ਼ ਹੋਣ 'ਤੇ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ...

ਪੂਰੀ ਖ਼ਬਰ »

ਦਿੱਲੀ 'ਚ ਪ੍ਰਦੂਸ਼ਣ ਅਜੇ ਵੀ 'ਖ਼ਤਰਨਾਕ' ਪੱਧਰ 'ਤੇ

ਨਵੀਂ ਦਿੱਲੀ, 16 ਜੂਨ (ਏਜੰਸੀ)-ਮੀਂਹ ਨਾਲ ਦਿੱਲੀ ਦੇ ਪ੍ਰਦੂਸ਼ਣ ਪੱਧਰ 'ਚ ਭਾਵੇਂ ਕਮੀ ਦਰਜ ਕੀਤੀ ਗਈ, ਪਰ ਅੱਜ 5ਵੇਂ ਦਿਨ ਵੀ ਇਹ ਪੱਧਰ ਗੰਭੀਰ ਸਥਿਤੀ 'ਚ ਕਾਇਮ ਹੈ | ਹਵਾ ਗੁਣਵੱਤਾ ਪ੍ਰਣਾਲੀ ਤੇ ਮੌਸਮ ਭਵਿੱਖਬਾਣੀ ਅਤੇ ਖੋਜ ਸੰਸਥਾਨ (ਐਸ. ਏ. ਐਫ. ਏ. ਆਰ.) ਦੇ ਅਧਿਕਾਰੀਆਂ ਨੇ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਰਾਇਸ਼ੁਮਾਰੀ 2020 ਦਾ ਸਮਰਥਨ ਕਰਨ ਲਈ ਖਹਿਰਾ ਦੀ ਆਲੋਚਨਾ

ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਹੋਰਨਾਂ ਆਗੂਆਂ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 16 ਜੂਨ-ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵਲੋਂ ਸਿੱਖਾਂ ਦੇ ਵੱਖਰੇ ਰਾਜ ਦੀ ਮੰਗ ਵਾਲੇ 2020 ਰਿਫਰੈਂਡਮ ਦੇ ਕਥਿਤ ਹਮਾਇਤੀ ਬਿਆਨ ਮਗਰੋਂ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ | ਜਿੱਥੇ ਖਹਿਰਾ ਨੂੰ ਕਾਂਗਰਸ ਤੇ ਅਕਾਲੀ ਦਲ ਨੇ ਇਸ ਮੁੱਦੇ 'ਤੇ ਘੇਰ ਲਿਆ ਹੈ, ਉੱਥੇ ਖਹਿਰਾ ਦੀ ਆਪਣੀ ਪਾਰਟੀ ਨੇ ਖਹਿਰਾ ਦੇ ਬਿਆਨ ਤੋਂ ਕਿਨਾਰਾ ਕਰ ਲਿਆ ਹੈ | ਇਸ ਸਬੰਧੀ 'ਆਪ' ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ 'ਰਿਫਰੈਂਡਮ 2020 ਮੁਹਿੰਮ' ਦਾ ਪ੍ਰਤੱਖ ਜਾਂ ਅਪ੍ਰਤੱਖ ਰੂਪ 'ਚ ਕਿਸੇ ਕਿਸਮ ਦਾ ਸਮਰਥਨ ਨਹੀਂ ਕਰਦੀ¢ ਖਹਿਰਾ ਵਲੋਂ 'ਰਿਫਰੈਂਡਮ 2020' ਦੇ ਸਮਰਥਨ ਕੀਤੇ ਜਾਣ 'ਤੇ ਹੈਰਾਨਗੀ ਪ੍ਰਗਟ ਕਰਦੇ ਹੋਏ ਪਾਰਟੀ ਆਗੂ ਨੇ ਕਿਹਾ ਕਿ ਰਿਫਰੈਂਡਮ 2020 ਨੂੰ ਹਮਾਇਤ ਖਹਿਰਾ ਦੀ ਆਪਣੀ ਨਿੱਜੀ ਰਾਇ ਹੋ ਸਕਦੀ ਹੈ ਪ੍ਰੰਤੂ ਇਸ ਤਰ੍ਹਾਂ ਦੀ ਰਾਇ ਨਾਲ 'ਆਪ' ਦਾ ਕੋਈ ਸਬੰਧ ਨਹੀਂ¢ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਹਿਰਾ ਨੂੰ ਘੇਰਦਿਆਂ ਕਿਹਾ ਕਿ ਖਹਿਰਾ ਦਾ ਬਿਆਨ ਮੰਦਭਾਗਾ ਤੇ ਰਾਇਸ਼ੁਮਾਰੀ ਦੇ ਹੱਕ 'ਚ ਨਜ਼ਰ ਆ ਰਿਹਾ ਹੈ¢ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਨੂੰ
ਲੱਗਦਾ ਪੰਜਾਬ ਦੇ ਇਤਿਹਾਸ ਬਾਰੇ ਕੋਈ ਸਮਝ ਨਹੀਂ ਜਿਸ ਦੇ ਚਲਦੇ ਉਹ ਆਪਣੇ ਇਸ ਬਿਆਨ ਦੇ ਸੰਭਾਵੀ ਸਿੱਟਿਆਂ ਨੂੰ ਮਹਿਸੂਸ ਨਹੀਂ ਕਰ ਰਿਹਾ¢ ਕੈਪਟਨ ਨੇ ਕਿਹਾ ਕਿ ਪੰਜਾਬ ਤੇ ਇੱਥੋਂ ਦੇ ਲੋਕਾਂ ਨੇ ਵੱਖਵਾਦੀ ਲਹਿਰ ਦੌਰਾਨ ਸਾਲਾਂਬੱਧੀ ਵੱਡਾ ਸੰਤਾਪ ਝੱਲਿਆ ਹੈ ਤੇ ਖਹਿਰਾ ਇਸ ਤੋਂ ਪੂਰੀ ਤਰ੍ਹਾਂ ਅਣਜਾਣ ਲੱਗਦਾ ਹੈ¢ ਕੈਪਟਨ ਨੇ ਕਿਹਾ ਕਿ ਖਹਿਰਾ ਨੂੰ ਇਸ ਦਾ ਕੋਈ ਅਨੁਮਾਨ ਨਹੀਂ ਹੈ ਕਿ ਉਸ ਦਾ ਬਿਆਨ ਸੂਬੇ ਲਈ ਕੀ ਖ਼ਤਰਾ ਪੈਦਾ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਨਾਜ਼ੁਕ ਤੇ ਵਿਸਫੋਟਕ ਖਾਲਿਸਤਾਨੀ ਮੁੱਦੇ 'ਤੇ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ | ਕੈਪਟਨ ਨੇ ਕਿਹਾ ਕਿ ਉਹ ਜਾਣਨਾ ਚਾਹੁੰਦੇ ਹਨ ਕਿ ਕੀ ਕੇਜਰੀਵਾਲ ਤੇ ਉਸ ਦੇ ਸਾਥੀ ਭਾਰਤੀ ਸੰਵਿਧਾਨ ਨੂੰ ਬਣਾਈ ਰੱਖਣ ਤੇ ਸ਼ਾਂਤੀ ਲਈ ਪਹਿਰਾ ਦੇਣ ਦੇ ਹੱਕ 'ਚ ਹਨ ਜਾਂ ਨਹੀਂ¢
ਜਾਖੜ ਵਲੋਂ ਆਲੋਚਨਾ
ਉੱਧਰ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਇਸ ਮੁੱਦੇ 'ਤੇ ਖਹਿਰਾ ਦੀ ਕਰੜੀ ਆਲੋਚਨਾ ਕਰਦਿਆਂ ਖਹਿਰਾ ਨੂੰ ਤੁਰੰਤ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਉਣ ਤੇ ਵਿਧਾਇਕ ਵਜੋਂ ਅਸਤੀਫ਼ੇ ਦੀ ਮੰਗ ਕੀਤੀ ਹੈ | ਉਨ੍ਹਾਂ ਮੰਗ ਕੀਤੀ ਕਿ ਜੇ 'ਆਪ' ਆਗੂ ਸਦਨ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੰਦਾ ਤਾਂ ਉਸ ਨੂੰ ਹਟਾਇਆ ਜਾਵੇ | ਜਾਖੜ ਨੇ ਕਿਹਾ ਕਿ ਖਹਿਰਾ ਦਾ ਬਿਆਨ ਸੰਵਿਧਾਨਕ ਨੇਮਾਂ ਤੇ ਵਿਧਾਇਕ ਵਜੋਂ ਲਏ ਹਲਫ਼ ਦੀ ਸਪੱਸ਼ਟ ਉਲੰਘਣਾ ਹੈ |
ਖਹਿਰਾ ਿਖ਼ਲਾਫ਼ ਕੇਸ ਦਰਜ ਹੋਵੇ-ਮਜੀਠੀਆ
ਦੂਜੇ ਪਾਸੇ ਸੀਨੀਅਰ ਅਕਾਲੀ ਨੇਤਾ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਮਾਮਲੇ 'ਚ ਖਹਿਰਾ ਿਖ਼ਲਾਫ਼ ਰਾਸ਼ਟਰ-ਵਿਰੋਧੀ ਗਤੀਵਿਧੀਆਂ ਲਈ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ | ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਸਪੱਸ਼ਟ ਕਰਨ ਕਿ ਕੀ ਉਹ ਖਹਿਰਾ ਵਲੋਂ ਜਨਮਤ 2020 ਦੀ ਕੀਤੀ ਤਰਫ਼ਦਾਰੀ ਦੀ ਹਮਾਇਤ ਕਰਦੇ ਹਨ? ਉਨ੍ਹਾਂ ਕਿਹਾ ਕਿ ਖਹਿਰਾ ਸਿਰਫ਼ ਪੰਜਾਬ ਨੂੰ ਭਾਰਤ ਨਾਲੋਂ ਵੱਖ ਕੀਤੇ ਜਾਣ ਦੀ ਹੀ ਵਕਾਲਤ ਨਹੀਂ ਕਰ ਰਿਹਾ ਸਗੋਂ ਫ਼ਿਰਕੂ ਭਾਵਨਾਵਾਂ ਨੂੰ ਭੜਕਾ ਕੇ ਮੁਸ਼ਕਿਲ ਨਾਲ ਹਾਸਲ ਕੀਤੀ ਸ਼ਾਂਤੀ ਲਈ ਵੀ ਖ਼ਤਰਾ ਖੜ੍ਹਾ ਕਰ ਰਿਹਾ ਹੈ¢
ਸਰਕਾਰਾਂ ਦੇ ਸਿੱਖਾਂ ਪ੍ਰਤੀ ਵਿਤਕਰੇ ਦਾ ਨਤੀਜਾ-ਖਹਿਰਾ
ਉੱਧਰ ਇਸ ਸਬੰਧੀ ਜਦੋਂ ਖਹਿਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਨੇ ਕਦੇ ਵੀ ਇਸ ਦਾ ਸਮਰਥਨ ਨਹੀਂ ਕੀਤਾ ਪਰ ਉਹ ਸਵੀਕਾਰ ਕਰਨ ਤੋਂ ਵੀ ਨਹੀਂ ਝਿਜਕਦੇ ਕਿ ਇਹ ਵੰਡ ਤੋਂ ਬਾਅਦ ਦੀਆਂ ਕੇਂਦਰੀ ਸਰਕਾਰਾਂ ਦੇ ਸਿੱਖਾਂ ਪ੍ਰਤੀ ਪੱਖਪਾਤ ਤੇ ਵਿਤਕਰੇ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਮੇਰੇ ਨਾਲ ਬਿਨਾਂ ਗੱਲ ਕੀਤੇ ਹੀ ਮੇਰੀ ਆਪਣੀ ਪਾਰਟੀ ਦੇ ਨੇਤਾਵਾਂ ਨੇ ਮੇਰਾ ਵਿਰੋਧ ਕੀਤਾ ਹੈ, ਜਿਸ ਦਾ ਉਨ੍ਹਾਂ ਨੂੰ ਦੁੱਖ ਹੈ | ਖਹਿਰਾ ਨੇ ਕਿਹਾ ਕਿ ਜੋ ਵਿਰੋਧੀ ਪਾਰਟੀਆਂ ਚਾਹੁੰਦੀਆਂ ਸਨ ਮੇਰੀ ਪਾਰਟੀ ਦੇ ਆਗੂਆਂ ਨੇ ਓਹੀ ਕੀਤਾ |
ਖਹਿਰਾ ਦੇ ਬਿਆਨ ਬਾਰੇ ਕੇਜਰੀਵਾਲ ਆਪਣਾ ਸਟੈਂਡ ਸਪੱਸ਼ਟ ਕਰਨ-ਸਿੰਗਲਾ
ਸੰਗਰੂਰ, (ਸੁਖਵਿੰਦਰ ਸਿੰਘ ਫੁੱਲ)-'ਸਿੱਖ ਰਾਇਸ਼ੁਮਾਰੀ 2020' ਦੀ ਹਮਾਇਤ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਆਗੂ ਦੇ ਬਿਆਨ ਦੀ ਕਰੜੀ ਆਲੋਚਨਾ ਕਰਦਿਆਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੋਸ਼ ਲਾਇਆ ਕਿ ਇਸ ਨਾਲ ਖਹਿਰਾ ਤੇ ਉਸ ਦੀ ਪਾਰਟੀ ਦੇ ਪੰਜਾਬ ਨੂੰ ਵੰਡਣ ਤੇ ਖਾੜਕੂਵਾਦ ਦੇ ਕਾਲੇ ਦਿਨਾਂ ਵੱਲ ਧੱਕਣ ਦੇ ਮਨਸੂਬਿਆਂ ਦੀ ਪੁਸ਼ਟੀ ਹੋਈ ਹੈ | ਸਿੰਗਲਾ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੋਂ ਸਪੱਸ਼ਟੀਕਰਨ ਮੰਗਦਿਆਂ ਪੁੱਛਿਆ ਕਿ ਕੀ ਉਹ ਵੀ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਨਾਲ ਇਤਫ਼ਾਕ ਰੱਖਦੇ ਹਨ | ਉਨ੍ਹਾਂ ਕੇਜਰੀਵਾਲ ਨੂੰ ਇਹ ਵੀ ਕਿਹਾ ਕਿ ਵੰਡ ਪਾਊ ਸਿਆਸਤ ਿਖ਼ਲਾਫ਼ 'ਆਪ' ਦੇ ਸਟੈਂਡ ਦੀ ਪੁਸ਼ਟੀ ਲਈ ਖਹਿਰਾ ਨੂੰ ਤੁਰੰਤ ਪਾਰਟੀ 'ਚੋਂ ਬਰਤਰਫ਼ ਕੀਤਾ ਜਾਵੇ |


ਖ਼ਬਰ ਸ਼ੇਅਰ ਕਰੋ

ਈਦ ਦੌਰਾਨ ਅਫ਼ਗਾਨਿਸਤਾਨ 'ਚ ਬੰਬ ਧਮਾਕਾ-26 ਮੌਤਾਂ

ਕਾਬਲ, 16 ਜੂਨ (ਏਜੰਸੀ)- ਪੂਰਬੀ ਅਫ਼ਗਾਨਿਸਤਾਨ ਦੇ ਨੰਗਰਹਰ ਸ਼ਹਿਰ 'ਚ ਜੰਗਬੰਦੀ ਦੌਰਾਨ ਇਕੱਠਿਆਂ ਈਦ ਮਨਾ ਰਹੇ ਤਾਲਿਬਾਨੀ ਲੜਾਕਿਆਂ ਅਤੇ ਅਫ਼ਗਾਨੀ ਸੁਰੱਖਿਆ ਬਲਾਂ ਦੇ ਜਵਾਨਾਂ ਦੇ ਇਕੱਠ 'ਚ ਕਾਰ ਬੰਬ ਧਮਾਕੇ ਦੌਰਾਨ 26 ਲੋਕਾਂ ਦੀ ਮੌਤ ਹੋ ਗਈ | ਇਸ ਬੰਬ ਧਮਾਕੇ ਦੀ ...

ਪੂਰੀ ਖ਼ਬਰ »

ਕਸ਼ਮੀਰ 'ਚ ਰਮਜ਼ਾਨ ਮਹੀਨੇ ਐਲਾਨੀ ਜੰਗਬੰਦੀ ਦੌਰਾਨ 39 ਲੋਕ ਹਿੰਸਾ ਦੀ ਭੇਟ ਚੜੇ੍ਹ

ਸ੍ਰੀਨਗਰ, 16 ਜੂਨ (ਮਨਜੀਤ ਸਿੰਘ)-ਰਮਜਾਨ ਦੇ ਪਵਿੱਤਰ ਮਹੀਨੇ ਦੇ ਸ਼ੁਰੂ ਹੋਣ ਦੇ ਨਾਲ ਹੀ ਕੇਂਦਰ ਵਲੋਂ ਐਲਾਨੀ ਇਕ ਪਾਸੜ ਜੰਗਬੰਦੀ ਕਸ਼ਮੀਰ 'ਚ ਅਮਨ ਸਥਾਪਿਤ ਕਰਨ ਲਈ ਸਾਰਥਿਕ ਸਾਬਤ ਨਾ ਹੋ ਸਕੀ | ਰਮਜ਼ਾਨ ਦੇ 30 ਰੋਜ਼ ਦੌਰਾਨ 60 ਦੇ ਲਗਭਗ ਅੱਤਵਾਦੀ ਘਟਨਾਵਾਂ ਵਾਪਰੀਆਂ | ...

ਪੂਰੀ ਖ਼ਬਰ »

ਮੱਧ ਪ੍ਰਦੇਸ਼ 'ਚ ਦੋ ਗੁਟਾਂ 'ਚ ਹਿੰਸਾ ਤੇ ਸਾੜਫੂਕ-ਧਾਰਾ 144 ਲਾਗੂ

ਸ਼ਾਜਾਪੁਰ (ਮੱਧ ਪ੍ਰਦੇਸ਼), 16 ਜੂਨ (ਏਜੰਸੀ)- ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਸ਼ਹਿਰ 'ਚ ਅੱਜ ਦੋ ਗੁੱਟਾਂ 'ਚ ਝੜਪ ਤੋਂ ਬਾਅਦ ਸਾੜਫੂਕ ਤੇ ਪੱਥਰਬਾਜ਼ੀ ਦੀ ਘਟਨਾ ਨਾਲ ਪੈਦਾ ਹੋਏ ਤਣਾਅ ਨੂੰ ਦੇਖਦਿਆਂ ਹੋਇਆਂ ਪ੍ਰਸ਼ਾਸਨ ਨੇ ਸ਼ਹਿਰ 'ਚ ਧਾਰਾ 144 ਲਾਗੂ ਕਰ ਦਿੱਤੀ ਹੈ | ...

ਪੂਰੀ ਖ਼ਬਰ »

ਗੋਲੀਬੰਦੀ ਨੂੰ ਲੈ ਕੇ ਸਰਕਾਰ ਕਰ ਸਕਦੀ ਹੈ ਕਸ਼ਮੀਰ 'ਚ ਵੱਡਾ ਐਲਾਨ

ਨਵੀਂ ਦਿੱਲੀ, 16 ਜੂਨ (ਉਪਮਾ ਡਾਗਾ ਪਾਰਥ)-ਜੰਮੂ-ਕਸ਼ਮੀਰ 'ਚ ਰਮਜਾਨ ਦੇ ਮਹੀਨੇ ਗੋਲੀਬੰਦੀ ਦੇ ਫ਼ੈਸਲੇ ਨੂੰ ਹੋਰ ਵਧਾਉਣ ਦੇ ਮਾਮਲੇ 'ਚ ਫਿਲਹਾਲ ਚੁੱਪ ਧਾਰੀ ਬੈਠੀ ਕੇਂਦਰ ਸਰਕਾਰ ਈਦ ਤੋਂ ਬਾਅਦ ਕੋਈ ਵੱਡਾ ਐਲਾਨ ਕਰ ਸਕਦੀ ਹੈ | ਗੋਲੀਬੰਦੀ ਦੌਰਾਨ ਸਰਹੱਦ ਪਾਰੋਂ ...

ਪੂਰੀ ਖ਼ਬਰ »

ਸ੍ਰੀਨਗਰ 'ਚ ਅੱਤਵਾਦੀ ਹਮਲੇ 'ਚ ਜਵਾਨ ਜ਼ਖ਼ਮੀ

ਸ੍ਰੀਨਗਰ, 16 ਜੂਨ (ਮਨਜੀਤ ਸਿੰਘ)-ਸ੍ਰੀਨਗਰ ਦੇ ਬਾਹਰਵਾਰ ਪੰਥਾ ਚੌਕ ਦੇ ਲਸਜਨ ਇਲਾਕੇ 'ਚ ਸ਼ੱਕੀ ਅੱਤਵਾਦੀਆਂ ਨੇ ਦੁਪਹਿਰ ਵੇਲੇ ਸੀ.ਆਰ.ਪੀ.ਐਫ. ਦੀ 29 ਬਟਾਲੀਅਨ ਦੀ ਇਕ ਗਸ਼ਤੀ ਪਾਰਟੀ 'ਤੇ ਅੰਨੇ੍ਹਵਾਹ ਗੋਲੀਆਂ ਚਲਾ ਦਿੱਤੀਆਂ, ਜਿਸ 'ਚ ਕਾਂਸਟੇਬਲ ਦਿਨੇਸ਼ ਪਾਸਵਾਲ ਦੇ ...

ਪੂਰੀ ਖ਼ਬਰ »

ਹਵਾਈ ਫ਼ੌਜ ਕਿਸੇ ਵੀ ਸਥਿਤੀ ਨਾਲ ਠਜਿੱਠਣ ਲਈ ਤਿਆਰ- ਬੀ. ਐਸ. ਧਨੋਆ

ਹੈਦਰਾਬਾਦ, 16 ਜੂਨ (ਏਜੰਸੀ)-ਭਾਰਤੀ ਹਵਾਈ ਸੈਨਾ ਦੇ ਮੁਖੀ ਬੀ. ਐੱਸ. ਧਨੋਆ ਨੇ ਅੱਜ ਕਿਹਾ ਕਿ ਸਾਡੀ ਹਵਾਈ ਫ਼ੌਜ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ ਅਤੇ ਹਾਲ ਹੀ 'ਚ 'ਗਗਨਸ਼ਕਤੀ' ਅਭਿਆਸ ਦੌਰਾਨ ਇਸ ਨੂੰ ਸਾਬਤ ਵੀ ਕੀਤਾ ਜਾ ਚੁੱਕਾ ਹੈ | ਉਨ੍ਹਾਂ ...

ਪੂਰੀ ਖ਼ਬਰ »

ਗਲਤੀ ਨਾਲ ਭਾਰਤੀ ਸਰਹੱਦ 'ਚ ਦਾਖ਼ਲ ਹੋਏ ਪਾਕਿ ਨਾਗਰਿਕ ਵਾਪਸ ਭੇਜੇ

ਸ੍ਰੀਨਗਰ, 16 ਜੂਨ (ਏਜੰਸੀ)-ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ 'ਚ ਬੀ.ਐੱਸ.ਐਫ. ਨੇ ਗਲਤੀ ਨਾਲ ਭਾਰਤੀ ਸਰਹੱਦ 'ਚ ਦਾਖਲ ਹੋਏ 2 ਪਾਕਿਸਤਾਨੀ ਨਾਗਰਿਕਾਂ ਨੂੰ ਗਿ੍ਫ਼ਤਾਰ ਕੀਤਾ ਜਿਨਾਂ ਨੂੰ ਬਾਅਦ 'ਚ ਵਾਪਸ ਭੇਜ ਦਿੱਤਾ ਗਿਆ | ਜਾਣਕਾਰੀ ਅਨੁਸਾਰ ਇਨ੍ਹਾਂ ਪਾਕਿਸਤਾਨੀਆਂ ਦੀ ...

ਪੂਰੀ ਖ਼ਬਰ »

ਪੈਸਾ-ਪੈਸਾ ਖੇਡ ਰਹੀ ਭਾਜਪਾ ਦੀ ਨਜ਼ਰ 2019 ਚੋਣਾਂ 'ਤੇ

ਆਗਾਮੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ 'ਚ ਭਾਜਪਾ ਹੁਣੇ ਤੋਂ ਜੁੜ ਗਈ ਹੈ | ਸੂਤਰਾਂ ਅਨੁਸਾਰ ਭਗਵਾਂ ਪਾਰਟੀ ਦਾ ਟੀਚਾ ਵੱਡਾ ਫ਼ੰਡ ਇਕੱਠਾ ਕਰਨਾ ਹੈ ਅਤੇ 2019 ਦੀਆਂ ਚੋਣਾਂ 'ਚ ਵੱਡੀ ਰਕਮ ਦਾ ਸਹਾਰਾ ਲਿਆ ਜਾ ਸਕਦਾ ਹੈ | ਪਾਰਟੀ ਦੀ ਕੇਂਦਰੀ ਇਕਾਈ ਨੇ ਆਪਣੇ ਸੂਬਾ ਮੁਖੀਆਂ ...

ਪੂਰੀ ਖ਼ਬਰ »

ਸ਼ਿਵ ਸੈਨਾ ਤੇ ਭਾਜਪਾ ਦੀ ਮਜਬੂਰੀ

ਸ਼ਿਵ ਸੈਨਾ ਮੁਖੀ ਊਧਵ ਠਾਕਰੇ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਿਚਕਾਰ ਰਿਸ਼ਤੇ ਭਾਵੇਂ ਸੁਖਾਵੇਂ ਨਾ ਹੋਣ, ਪਰ ਦੋਵਾਂ ਨੇ ਆਪਣੀ ਸਿਆਸੀ ਮਜਬੂਰੀਆਂ ਕਾਰਨ ਗੱਲਬਾਤ ਦੇ ਰਸਤੇ ਖੁੱਲ੍ਹੇ ਰੱਖੇ ਹਨ | ਇਸ ਵਾਰ ਊਧਵ ਚਾਹੁੰਦੇ ਹਨ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਚ ...

ਪੂਰੀ ਖ਼ਬਰ »

ਦਿੱਲੀ 'ਚ 'ਆਪ' ਤੇ ਕਾਂਗਰਸ ਦਾ ਖੇਡ

ਜਯਾਪੁਰ ਸੀਟ ਜਿੱਤਣ ਤੋਂ ਬਾਅਦ ਰਾਹੁਲ ਗਾਂਧੀ ਤੇ ਕਾਂਗਰਸ ਦੇ ਹੌਸਲੇ ਬੁਲੰਦ ਹਨ | ਅਜੇ ਮਾਕਨ ਅਤੀਤ 'ਚ ਆਪਣੇ ਚੇਲੇ ਰਹੇ 'ਆਪ' ਦੇ ਆਸ਼ੀਸ਼ ਤਲਵਾਰ ਦੇ ਜ਼ਰੀਏ ਲਗਾਤਾਰ ਅਰਵਿੰਦ ਕੇਜਰੀਵਾਲ ਦੇ ਸੰਪਰਕ ਵਿਚ ਹਨ ਅਤੇ 2019 ਦੀਆਂ ਚੋਣਾਂ ਦੇ ਮੱਦੇਨਜ਼ਰ ਦਿੱਲੀ 'ਚ ਇਹ ਗਣਿਤ ...

ਪੂਰੀ ਖ਼ਬਰ »

'ਮੋਦੀ ਦੀ ਆਂਧੀ ਤੇ ਪੱਤਰਕਾਰਾਂ ਦੀ ਚਾਂਦੀ'

ਮੋਦੀ ਦੇ ਸੋਸ਼ਲ ਤੇ ਡਿਜੀਟਲ ਮੀਡੀਆ ਦਾ ਨਿਸ਼ਾਨਾ ਅਚੂਕ ਹੈ | ਜਿਹੜੇ ਲੋਕ ਮੋਦੀ ਦੀ 2014 ਚੋਣ ਮੁਹਿੰਮ 'ਚ ਲੱਗੇ ਹੋਏ ਸਨ ਤੇ ਵਾਰ ਰੂਮ 'ਚ ਸਰਗਰਮ ਸਨ, ਇਨ੍ਹਾਂ 'ਚੋਂ ਕੁਝ ਵਿਅਕਤੀ ਅਜੇ ਵੀ ਕੰਮ 'ਚ ਲੱਗੇ ਹੋਏ ਹਨ | ਕਈ ਪੁਰਾਣੇ ਵਿਅਕਤੀਆਂ ਨੂੰ ਵੀ ਵਾਪਸ ਬੁਲਾਇਆ ਗਿਆ ਹੈ | ...

ਪੂਰੀ ਖ਼ਬਰ »

ਨਾਇਡੂ ਦੀ ਬੱਲੇ-ਬੱਲੇ

ਚੰਦਰ ਬਾਬੂ ਨਾਇਡੂ ਨੇ ਜਦ ਤੋਂ ਐਨ.ਡੀ.ਏ. ਨਾਲੋਂ ਰਿਸ਼ਤਾ ਤੋੜਿਆ, ਉਦੋਂ ਤੋਂ ਕੇਂਦਰ ਦੀ ਸੱਤਾਧਾਰੀ ਪਾਰਟੀ ਉਸ ਦੇ ਕੰਮਕਾਜ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ | ਸੂਤਰਾਂ ਅਨੁਸਾਰ ਅਮਿਤ ਸ਼ਾਹ ਨੇ ਰਾਮ ਮਾਧਵ ਤੇ ਰਾਜ ਸਭਾ ਦੇ ਨਵੇਂ ਮੈਂਬਰ ਜੀ.ਵੀ.ਐਲ. ਨਰਸਿਮ੍ਹਾ ਰਾਓ ਨੂੰ ...

ਪੂਰੀ ਖ਼ਬਰ »

...ਅਤੇ ਅੰਤ 'ਚ

ਕਰਨਾਟਕ 'ਚ ਨਵ-ਗਠਿਤ ਜੇ.ਡੀ.ਐਸ.-ਕਾਂਗਰਸ ਸਰਕਾਰ 'ਚ ਇਕ 82 ਸਾਲਾ ਵਿਧਾਇਕ ਮਨਾਗੋਲੀ ਨੂੰ ਬੇਹੱਦ ਨਾਟਕੀ ਢੰਗ ਤੋਂ ਬਾਅਦ ਮੰਤਰੀ ਬਣਾਇਆ ਗਿਆ | ਇਨ੍ਹਾਂ ਦਾ ਨਾਂਅ ਦਾ ਸਹੁੰ ਚੁੱਕਣ ਵਾਲੇ ਵਿਧਾਇਕਾਂ 'ਚ ਵੀ ਸ਼ਾਮਿਲ ਨਹੀਂ ਸੀ | ਇਸ ਬਜ਼ੁਰਗ ਵਿਧਾਇਕ ਨੇ ਇਕ ਦਿਨ 'ਚ 3 ਵਾਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX