ਤਾਜਾ ਖ਼ਬਰਾਂ


ਗੈਸਟ ਹਾਊਸ ਕਾਂਡ ਤੋਂ ਬਾਅਦ ਪਹਿਲੀ ਵਾਰ ਇੱਕੋ ਮੰਚ 'ਤੇ ਨਜ਼ਰ ਆਏ ਮੁਲਾਇਮ ਯਾਦਵ ਅਤੇ ਮਾਇਆਵਤੀ
. . .  12 minutes ago
ਲਖਨਊ, 19 ਅਪ੍ਰੈਲ- ਉੱਤਰ ਪ੍ਰਦੇਸ਼ ਦੇ ਮੈਨਪੁਰੀ 'ਚ ਸਮਾਜਵਾਦੀ ਪਾਰਟੀ (ਸਪਾ), ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ਰਾਸ਼ਟਰੀ ਲੋਕ ਦਲ (ਰਾਲੋਦ) ਦੀ ਅੱਜ ਸਾਂਝੀ ਰੈਲੀ ਹੋਈ। ਇਸ ਰੈਲੀ 'ਚ ਸਪਾ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਅਤੇ ਬਸਪਾ ਮੁਖੀ...
ਸ਼ਿਵ ਸੈਨਾ 'ਚ ਸ਼ਾਮਲ ਹੋਈ ਪ੍ਰਿਅੰਕਾ ਚਤੁਰਵੇਦੀ
. . .  39 minutes ago
ਮੁੰਬਈ, 19 ਅਪ੍ਰੈਲ- ਪ੍ਰਿਅੰਕਾ ਚਤੁਰਵੇਦੀ ਅੱਜ ਸ਼ਿਵ ਸੈਨਾ 'ਚ ਸ਼ਾਮਲ ਹੋ ਗਈ ਹੈ। ਉਨ੍ਹਾਂ ਨੇ ਮੁੰਬਈ 'ਚ ਪਾਰਟੀ ਪ੍ਰਧਾਨ ਊਧਵ ਠਾਕਰੇ ਦੀ ਮੌਜੂਦਗੀ 'ਚ ਸ਼ਿਵ ਸੈਨਾ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਜ਼ਿਕਰਯੋਗ ਹੈ ਕਿ ਕਾਂਗਰਸ 'ਚ 'ਗੁੰਡਿਆਂ' ਨੂੰ ਤਰਜ਼ੀਹ ਮਿਲਣ ਦਾ ਦੋਸ਼...
ਬਰਾਤੀਆਂ ਨੂੰ ਲਿਜਾ ਰਹੀ ਬੱਸ ਪਲਟੀ, ਸੱਤ ਦੀ ਮੌਤ
. . .  54 minutes ago
ਰਾਏਪੁਰ, 19 ਅਪ੍ਰੈਲ- ਛੱਤੀਸਗੜ੍ਹ ਦੇ ਬਲੌਦਾ ਬਾਜ਼ਾਰ ਜ਼ਿਲ੍ਹੇ 'ਚ ਬਰਾਤੀਆਂ ਨੂੰ ਲੈ ਕੇ ਜਾ ਰਹੇ ਇੱਕ ਬੱਸ ਦੇ ਪਲਟਣ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਹੋਰ ਜ਼ਖ਼ਮੀ ਹੋ ਗਏ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਬਲੌਦਾ ਬਾਜ਼ਾਰ ਜ਼ਿਲ੍ਹੇ 'ਚ ਬੀਤੀ ਰਾਤ ਕਸਡੋਰ...
ਮੁੰਬਈ ਹਮਲੇ 'ਚ ਸ਼ਹੀਦ ਹੋਏ ਏ. ਟੀ. ਐੱਸ. ਮੁਖੀ ਹੇਮੰਤ ਕਰਕਰੇ ਨੂੰ ਲੈ ਕੇ ਸਾਧਵੀ ਨੇ ਦਿੱਤਾ ਵਿਵਾਦਤ ਬਿਆਨ
. . .  about 1 hour ago
ਭੋਪਾਲ, 19 ਅਪ੍ਰੈਲ- ਲੋਕ ਸਭਾ ਹਲਕੇ ਭੋਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਵਲੋਂ ਮਹਾਰਾਸ਼ਟਰ ਦੇ ਸ਼ਹੀਦ ਅਤੇ ਸੀਨੀਅਰ ਪੁਲਿਸ ਅਧਿਕਾਰੀ ਹੇਮੰਤ ਕਰਕਰੇ ਨੂੰ ਲੈ ਕੇ ਇੱਕ ਵਿਵਾਦਤ ਬਿਆਨ ਦਿੱਤਾ ਹੈ। ਇਸ ਸੰਬੰਧੀ ਸਾਧਵੀ ਦੀ ਅੱਜ ਸੋਸ਼ਲ ਮੀਡੀਆ...
ਕਾਂਗਰਸ ਨੂੰ ਛੱਡ ਸ਼ਿਵ ਸੈਨਾ ਦਾ 'ਹੱਥ' ਫੜੇਗੀ ਪ੍ਰਿਅੰਕਾ ਚਤੁਰਵੇਦੀ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ- ਕਾਂਗਰਸ ਤੋਂ ਅਸਤੀਫ਼ਾ ਦੇਣ ਵਾਲੀ ਪ੍ਰਿਅੰਕਾ ਚਤੁਰਵੇਦੀ ਹੁਣ ਸ਼ਿਵ ਸੈਨਾ 'ਚ ਸ਼ਾਮਲ ਹੋਵੇਗੀ। ਇਸ ਗੱਲ ਦੀ ਜਾਣਕਾਰੀ ਪਾਰਟੀ ਨੇਤਾ ਸੰਜੈ ਰਾਊਤ ਵਲੋਂ ਦਿੱਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਿਅੰਕਾ ਅੱਜ ਹੀ ਪਾਰਟੀ...
ਗੈਸ ਸਲੰਡਰ ਨੂੰ ਲੱਗੀ ਅੱਗ, ਦੁਕਾਨਦਾਰਾਂ ਨੂੰ ਪਈਆਂ ਭਾਜੜਾਂ
. . .  39 minutes ago
ਓਠੀਆ, 19 ਅਪ੍ਰੈਲ (ਗੁਰਵਿੰਦਰ ਸਿੰਘ ਛੀਨਾ)- ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆ 'ਚ ਅੱਜ ਇੱਕ ਦਰਜੀ ਦੀ ਦੁਕਾਨ 'ਚ ਰੱਖੇ ਗੈਸ ਸਲੰਡਰ 'ਚ ਅਚਾਨਕ ਅੱਗ ਲੱਗ ਗਈ। ਇਸ ਕਾਰਨ ਨਜ਼ਦੀਕੀ ਦੁਕਾਨਦਾਰਾਂ ਨੂੰ ਵੀ ਭਾਜੜਾਂ ਪੈ ਗਈਆਂ। ਇਸ ਹਾਦਸੇ 'ਚ ਕਿਸੇ...
ਪ੍ਰਿਅੰਕਾ ਚਤੁਰਵੇਦੀ ਨੇ ਛੱਡੀ ਕਾਂਗਰਸ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ- ਕਾਂਗਰਸ ਪਾਰਟੀ 'ਚ 'ਗੁੰਡਿਆਂ' ਨੂੰ ਤਰਜ਼ੀਹ ਮਿਲਣ ਦਾ ਦੋਸ਼ ਲਾਉਣ ਵਾਲੇ ਪਾਰਟੀ ਦੇ ਮਹਿਲਾ ਬੁਲਾਰੇ ਪ੍ਰਿਅੰਕਾ ਚਤੁਰਵੇਦੀ ਨੇ ਪਾਰਟੀ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਬੀਤੀ ਰਾਤ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ...
ਪ੍ਰਿਅੰਕਾ ਚਤੁਰਵੇਦੀ ਨੇ ਟਵਿੱਟਰ ਅਕਾਊਂਟ ਤੋਂ ਹਟਾਇਆ ਕਾਂਗਰਸ ਦਾ ਨਾਂ
. . .  about 2 hours ago
ਨਵੀਂ ਦਿੱਲੀ, 19 ਅਪ੍ਰੈਲ- ਲੋਕ ਸਭਾ ਚੋਣਾਂ ਵਿਚਾਲੇ ਅੱਜ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਪਾਰਟੀ ਦੇ ਮਹਿਲਾ ਬੁਲਾਰੇ ਪ੍ਰਿਅੰਕਾ ਚਤੁਰਵੇਦੀ ਪਾਰਟੀ ਤੋਂ ਅਸਤੀਫ਼ਾ ਦੇ ਸਕਦੀ ਹੈ। ਅਸਲ 'ਚ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ਤੋਂ...
ਜਗਮੀਤ ਸਿੰਘ ਬਰਾੜ ਦੇ ਘਰ ਪਹੁੰਚੇ ਪ੍ਰਕਾਸ਼ ਸਿੰਘ ਬਾਦਲ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਦੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਘਰ 'ਚ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹੁੰਚ ਚੁੱਕੇ ਹਨ। ਕੁਝ ਸਮੇਂ ਬਾਅਦ ਹੀ ਸਮਾਗਮ ਦੌਰਾਨ...
ਏ. ਟੀ. ਐੱਮ. ਅਤੇ ਡਾਕਖ਼ਾਨੇ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਸਮਾਨ ਲੈ ਕੇ ਫ਼ਰਾਰ ਹੋਏ ਲੁਟੇਰੇ
. . .  about 2 hours ago
ਦੇਵੀਗੜ੍ਹ, 19 ਅਪ੍ਰੈਲ (ਰਾਜਿੰਦਰ ਸਿੰਘ ਮੌਜੀ)- ਬੀਤੀ ਰਾਤ ਲੁਟੇਰੇ ਦੁਧਨ ਸਾਧਾਂ (ਪਟਿਆਲਾ) ਵਿਖੇ ਸਟੇਟ ਬੈਂਕ ਆਫ਼ ਇੰਡੀਆ ਦੀ ਇੱਕ ਬਰਾਂਚ ਨੂੰ ਤੋੜ ਕੇ ਉਸ 'ਚੋਂ 2 ਲੱਖ ਅਤੇ 81 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਇੰਨਾ ਹੀ ਨਹੀਂ, ਇਸੇ ਰਾਤ ਲੁਟੇਰਿਆਂ...
ਵਿਆਹੁਤਾ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 2 hours ago
ਅੰਮ੍ਰਿਤਸਰ, 19 ਅਪ੍ਰੈਲ (ਗਗਨਦੀਪ ਸ਼ਰਮਾ)- ਇੱਥੇ ਇੱਕ ਵਿਆਹੁਤਾ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕਾ ਦੀ ਪਹਿਚਾਣ ਅਨੁਰਾਧਾ (31) ਪਤਨੀ ਅਨਮੋਲ ਸਹਦੇਵ ਵਾਸੀ ਗੁਰਬਖ਼ਸ਼ ਨਗਰ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ...
ਚੋਣ ਰੈਲੀ ਨੂੰ ਸੰਬੋਧਿਤ ਕਰ ਰਹੇ ਕਾਂਗਰਸ ਨੇਤਾ ਹਾਰਦਿਕ ਪਟੇਲ ਨੂੰ ਵਿਅਕਤੀ ਨੇ ਮਾਰਿਆ ਥੱਪੜ
. . .  about 2 hours ago
ਗਾਂਧੀਨਗਰ, 19 ਅਪ੍ਰੈਲ- ਭਾਜਪਾ ਬੁਲਾਰੇ ਜੀ. ਵੀ. ਐੱਲ. ਨਰਸਿਮਹਾ ਰਾਓ 'ਤੇ ਜੁੱਤੀ ਸੁੱਟਣ ਦੀ ਘਟਨਾ ਦੇ ਦੂਜੇ ਦਿਨ ਭਾਵ ਅੱਜ ਗੁਜਰਾਤ 'ਚ ਕਾਂਗਰਸ ਨੇਤਾ ਹਾਰਦਿਕ ਪਟੇਲ ਨੂੰ ਇੱਕ ਵਿਅਕਤੀ ਨੇ ਥੱਪੜ ਮਾਰਿਆ ਹੈ। ਹਾਰਦਿਕ ਹਾਲ ਹੀ 'ਚ ਕਾਂਗਰਸ 'ਚ ਸ਼ਾਮਲ ਹੋਏ...
ਸੈਨੇਟਰੀ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ
. . .  about 3 hours ago
ਭੁਲੱਥ, 19 ਅਪ੍ਰੈਲ (ਮਨਜੀਤ ਸਿੰਘ ਰਤਨ)- ਕਸਬਾ ਭੁਲੱਥ ਵਿਖੇ ਬੀਤੀ ਰਾਤ ਸੈਨੇਟਰੀ ਅਤੇ ਬੋਰਿੰਗ ਦੀ ਇੱਕ ਦੁਕਾਨ 'ਚ ਭਿਆਨਕ ਅੱਗ ਲੱਗ ਗਈ। ਇਸ ਕਾਰਨ ਦੁਕਾਨ ਅੰਦਰ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ...
ਮਾਲੀ ਦੇ ਪ੍ਰਧਾਨ ਮੰਤਰੀ ਅਤੇ ਪੂਰੀ ਸਰਕਾਰ ਨੇ ਦਿੱਤਾ ਅਸਤੀਫ਼ਾ
. . .  about 3 hours ago
ਬਮਾਕੋ, 19 ਅਪ੍ਰੈਲ- ਪੱਛਮੀ ਅਫ਼ਰੀਕੀ ਦੇਸ਼ ਮਾਲੀ ਦੇ ਪ੍ਰਧਾਨ ਮੰਤਰੀ ਨੇ ਦੇਸ਼ 'ਚ ਵਧਦੀ ਹਿੰਸਾ ਨਾਲ ਨਜਿੱਠਣ ਅਤੇ ਬੀਤੇ ਮਹੀਨੇ ਹੋਏ ਕਤਲੇਆਮ ਨੂੰ ਲੈ ਕੇ ਹੋਈ ਆਲੋਚਨਾ ਤੋਂ ਬਾਅਦ ਲੰਘੇ ਦਿਨ ਆਪਣੀ ਪੂਰੀ ਸਰਕਾਰ ਸਣੇ ਅਸਤੀਫ਼ਾ ਦੇ ਦਿੱਤਾ। ਰਾਸ਼ਟਰਪਤੀ...
ਸੜਕ ਪਾਰ ਕਰ ਰਹੀ ਬਜ਼ੁਰਗ ਔਰਤ ਆਈ ਬੱਸ ਦੀ ਲਪੇਟ 'ਚ, ਮੌਤ
. . .  about 3 hours ago
ਪਟਿਆਲਾ, 19 ਅਪ੍ਰੈਲ (ਅਮਨਦੀਪ ਸਿੰਘ)- ਪਟਿਆਲਾ ਦੇ ਬੱਸ ਅੱਡ ਦੇ ਬਾਹਰ ਅੱਜ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ, ਜਦੋਂ ਇੱਥੇ ਬੱਸ ਨੇ ਇੱਕ ਬਜ਼ੁਰਗ ਔਰਤ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਉਕਤ...
ਅੱਜ ਫਿਰ ਚੋਣ ਪ੍ਰਚਾਰ 'ਚ ਉਤਰਨਗੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ
. . .  about 4 hours ago
ਸੰਨਿਆਸ ਨਹੀਂ ਲੈ ਰਿਹਾ, ਰਾਹੁਲ ਦਾ ਦੇਵਾਂਗਾ ਸਾਥ - ਦੇਵੇਗੌੜਾ
. . .  about 4 hours ago
ਗੈਸਟਹਾਊਸ ਕਾਂਡ ਦੇ 24 ਸਾਲ ਬਾਅਦ ਮਾਇਆਵਤੀ-ਮੁਲਾਇਮ ਦਿਖਣਗੇ ਇਕ ਮੰਚ 'ਤੇ
. . .  about 5 hours ago
ਤ੍ਰਿਪੁਰਾ ਕਾਂਗਰਸ ਪ੍ਰਧਾਨ ਨੇ ਥਾਣੇ 'ਚ ਵਿਅਕਤੀ ਨੂੰ ਮੁਲਾਜ਼ਮਾਂ ਸਾਹਮਣੇ ਹੀ ਮਾਰਿਆ ਥੱਪੜ
. . .  about 5 hours ago
ਗ਼ਲਤੀ ਨਾਲ ਭਾਜਪਾ ਨੂੰ ਦਿੱਤੀ ਵੋਟ, ਪਛਤਾਵੇ 'ਚ ਕੱਟ ਦਿੱਤੀ ਉਂਗਲ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਹਾੜ ਸੰਮਤ 550
ਵਿਚਾਰ ਪ੍ਰਵਾਹ: ਕਿਸੇ ਵੀ ਕਾਰਜ ਵਿਚ ਸਫ਼ਲ ਹੋਣ ਵਾਸਤੇ, ਚਾਹਵਾਨ ਮਨੁੁੱਖ ਨੂੰ ਪਹਿਲਾਂ ਆਪਣੇ-ਆਪ ਵਿਚ ਗੁਣ ਭਰਨੇ ਪੈਂਦੇ ਹਨ। -ਗੁਰੂ ਨਾਨਕ ਦੇਵ ਜੀ

ਪਹਿਲਾ ਸਫ਼ਾ

ਈਦ ਮੌਕੇ ਵੀ ਪਾਕਿ ਵਲੋਂ ਭਾਰੀ ਗੋਲੀਬਾਰੀ-ਜਵਾਨ ਸ਼ਹੀਦ

ਮਨਜੀਤ ਸਿੰਘ ਸ੍ਰੀਨਗਰ, 16 ਜੂਨ-ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੇ ਨੌਸ਼ਹਿਰਾ ਸੈਕਟਰ 'ਚ ਪਾਕਿ ਫ਼ੌਜ ਦੀ ਇਕ ਹੋਰ ਗੋਲੀਬਾਰੀ ਦੀ ਉਲੰਘਣਾ 'ਚ ਫ਼ੌਜ ਦਾ ਜਵਾਨ ਸ਼ਹੀਦ ਹੋ ਗਿਆ | ਇਹ ਗੋਲੀਬਾਰੀ ਦੀ ਘਟਨਾ ਉਸ ਵੇਲੇ ਵਾਪਰੀ, ਜਦ ਰਾਜ ਦੇ ਲੋਕ ਈਦ ਮਨਾ ਰਹੇ ਸਨ | ਰੱਖਿਆ ...

ਪੂਰੀ ਖ਼ਬਰ »

ਅਨੰਤਨਾਗ 'ਚ ਹਿੰਸਕ ਪ੍ਰਦਰਸ਼ਨ-ਨੌਜਵਾਨ ਦੀ ਮੌਤ

ਦਰਜਨ ਪੁਲਿਸ ਕਰਮੀ ਅਤੇ ਹੋਰ ਜ਼ਖ਼ਮੀ
ਸ੍ਰੀਨਗਰ, 16 ਜੂਨ (ਮਨਜੀਤ ਸਿੰਘ)-ਕਸ਼ਮੀਰ ਘਾਟੀ 'ਚ ਰੋਜ਼ਿਆਂ ਦੇ ਮਹੀਨੇ ਦੀ ਸਮਾਪਤੀ ਦੇ ਬਾਅਦ ਈਦ-ਉਲ-ਫਿਤਰ ਸ਼ਰਧਾ ਨਾਲ ਮਨਾਈ ਗਈ | ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵਾਦੀ ਦੀਆਂ ਈਦਗਾਹਾਂ, ਮਸਜਿਦਾਂ, ਇਮਾਮ ਬਾਣਿਆਂ 'ਚ ਈਦ ਦੀ ਨਮਾਜ਼ ਅਦਾ ਕੀਤੀ | ਨਮਾਜ਼ ਦੇ ਬਾਅਦ ਸ੍ਰੀਨਗਰ, ਸ਼ੌਪੀਆਂ, ਅਨੰਤਨਾਗ, ਸੋਪਰ, ਕੁਪਵਾੜਾ, ਪੁਲਵਾਮਾ ਤੇ ਕੁਲਗਾਮ ਆਦਿ ਥਾਵਾਂ 'ਤੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਪਥਰਾਅ, ਹਿੰਸਕ ਝੜਪਾਂ ਦੌਰਾਨ ਸੁਰੱਖਿਆ ਬਲਾਂ ਦੇ ਜਵਾਨਾਂ ਸਮੇਤ ਕਈ ਦਰਜਨ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ | ਮੀਰ ਵਾਇਜ਼ ਕਸ਼ਮੀਰ ਤੇ ਹੁਰੀਅਤ ਕਾਨਫ਼ਰੰਸ ਦੇ ਉਦਾਰਵਾਦੀ ਧੜੇ ਦੇ ਚੇਅਰਮੈਨ ਨੇ 7 ਸਾਲ ਬਾਅਦ ਈਦਗਾਹ ਸ੍ਰੀਨਗਰ ਵਿਖੇ ਨਮਾਜ਼ ਦੀ ਅਗਵਾਈ ਕੀਤੀ, ਜਦਕਿ ਗਿਲਾਨੀ ਨੂੰ ਈਦਗਾਹ ਵਿਖੇ ਨਮਾਜ਼ ਅਦਾ ਕਰਨ ਦੀ ਪੁਲਿਸ ਨੇ ਇਜਾਜ਼ਤ ਨਹੀਂ ਦਿੱਤੀ ਤੇ ਉਹ ਘਰ 'ਚ ਨਜ਼ਰਬੰਦ ਰਹੇ | ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸ੍ਰੀਨਗਰ ਦੇ ਸੋਨਾਵਾਰ ਇਲਾਕੇ ਸਥਿਤ ਜ਼ਿਆਰਤ ਹਜ਼ਰਤ ਸਈਦ ਸਾਹਿਬ ਵਿਖੇ ਸੈਂਕੜੇ ਲੋਕਾਂ ਨਾਲ ਨਮਾਜ਼ ਅਦਾ ਕਰਦੇ ਹੋਏ ਵਾਦੀ 'ਚ ਸ਼ਾਂਤੀ ਤੇ ਅਮਨ ਸਥਾਪਿਤ ਹੋਣ ਦੀ ਦੁਆ ਕੀਤੀ ਅਤੇ ਲੋਕਾਂ ਨੂੰ ਈਦ ਦੀ ਵਧਾਈ ਦਿੱਤੀ | ਵਾਦੀ ਦਾ ਸਭ ਤੋਂ ਵੱਡਾ ਈਦ ਇਜਤਮਾਹ ਡੱਲ ਝੀਲ ਦੇ ਕਿਨਾਰੇ ਸਥਿਤ ਦਰਗਾਹ ਹਜ਼ਰਤਬਲ ਵਿਖੇ ਹੋਇਆ | ਵਾਦੀ ਦੇ ਈਦਾਹ ਸ੍ਰੀਨਗਰ ਸਮੇਤ ਅਨੰਤਨਾਗ, ਕੁਲਗਾਮ, ਸੋਪੋਰ, ਪੁਲਵਾਮਾ, ਕੁਪਵਾੜਾ, ਬਾਂਦੀਪੋਰਾ, ਬਡਗਾਮ, ਗਾਂਦਰਬਲ ਆਦਿ ਛੋਟੇ-ਵੱਡੇ ਕਸਬਿਆਂ 'ਚ ਵੀ ਵੱਡੇ ਈਦ ਇਜਤਮਾਹ ਕਰਵਾਏ ਗਏ, ਜਿੱਥੇ ਹਜ਼ਾਰਾਂ ਲੋਕਾਂ ਨੇ ਈਦ ਨਮਾਜ਼ ਅਦਾ ਕੀਤੀ | ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਕ-ਦੂਜੇ ਦੇ ਗਲ ਲੱਗ ਕੇ ਈਦ ਦੀਆਂ ਵਧਾਈਆਂ ਦਿੱਤੀਆਂ | ਪੁਲਿਸ ਪ੍ਰਸ਼ਾਸਨ ਨੇ ਵਾਦੀ 'ਚ ਦਰਗਾਹਾਂ, ਜ਼ਿਆਰਤ ਸ਼ਰੀਫਾ, ਈਦਗਾਹਾਂ ਦੇ ਆਸੇ-ਪਾਸੇ ਈਦ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਸਨ | ਇਸ ਦੇ ਬਾਵਜੂਦ ਵਾਦੀ ਦੇ ਕਈ ਸਥਾਨਾਂ 'ਤੇ ਈਦ ਨਮਾਜ਼ ਦੇ ਤੁਰੰਤ ਬਾਅਦ ਨੌਜਵਾਨਾਂ ਨੇ ਮਾਰਚ ਕੱਢਣ ਦਾ ਯਤਨ ਕਰਦੇ ਸੁਰੱਖਿਆ ਬਲਾਂ, ਪੁਲਿਸ ਵਿਚਾਲੇ ਹਿੰਸਕ ਝੜਪਾਂ ਹੋਈਆਂ | ਦੱਖਣੀ ਕਸ਼ਮੀਰ ਦੇ ਅਨੰਤਨਾਗ, ਸ਼ੌਪੀਆਂ, ਪੁਲਵਾਮਾ, ਕੁਲਗਾਮ, ਸ੍ਰੀਨਗਰ ਦੇ ਈਦਗਾਹ ਦੇ ਇਲਾਕੇ 'ਚ ਈਦ ਨਮਾਜ਼ ਦੇ ਬਾਅਦ ਨੌਜਵਾਨਾਂ ਨੇ ਸੜਕਾਂ 'ਤੇ ਨਿਕਲ ਕੇ ਮਾਰਚ ਕੱਢ ਕੇ ਆਜ਼ਾਦੀ ਦੇ ਹੱਕ 'ਚ ਨਾਅਰੇਬਾਜ਼ੀ ਕਰਦੇ ਹੋਏ ਪੁਲਿਸ 'ਤੇ ਪਥਰਾਅ ਕੀਤਾ | ਅਨੰਤਨਾਗ ਦੇ ਬਰਾਕਪੋਰਾ ਇਲਾਕੇ 'ਚ ਐਹਿਲ ਹਦੀਸ ਮਸਜਿਦ 'ਚ ਨਮਾਜ਼ ਦੇ ਤੁਰੰਤ ਬਾਅਦ ਨੌਜਵਾਨਾਂ ਨੇ ਪੁਲਿਸ 'ਤੇ ਪਥਰਾਅ ਕੀਤਾ | ਇਨ੍ਹਾਂ ਨੂੰ ਖਿੰਡਾਉਣ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਅਤੇ ਪੈਲਟ ਛਰੇ ਚਲਾਏ ਤੇ ਗੋਲੇ ਛੱਡਦੇ ਲਾਠੀਚਾਰਜ ਕੀਤਾ | ਹਿੰਸਕ ਪ੍ਰਦਰਸ਼ਨ ਦੌਰਾਨ 8 ਪ੍ਰਦਰਸ਼ਨਕਾਰੀਆਂ ਸਮੇਤ 20 ਪੁਲਿਸ ਕਰਮੀ ਜ਼ਖਮੀ ਹੋ ਗਏ, ਜਦਕਿ ਇਕ ਨੌਜਵਾਨ ਹਸਪਤਾਲ 'ਚ ਸ਼ੀਰਾਜ਼ ਅਹਿਮਦ ਬਰਾਕਪੋਰਾ (18) ਦੀ ਜ਼ਖ਼ਮਾਂ ਦੀ ਤਾਬ ਨਾ ਝਲਦੇ ਮੌਤ ਹੋ ਗਈ | ਪੁਲਿਸ ਨੇ ਉਸ ਦੀ ਪੁਲਿਸ ਕਾਰਵਾਈ 'ਚ ਮੌਤ ਦੀ ਤਰਦੀਦ ਕਰਦੇ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਉਸ ਦੀ ਮੌਤ ਪ੍ਰਦਰਸ਼ਨ ਦੌਰਾਨ ਗਰਨੇਡ ਫਟਣ ਕਾਰਨ ਹੋਈ, ਜਿਸ 'ਚ ਉਸ ਦਾ ਹੱਥ ਬੁਰੀ ਤਰ੍ਹਾਂ ਉੱਡ ਗਿਆ ਜਦੋਂ ਕਿ ਹਸਪਤਾਲ ਦੇ ਸੂਤਰਾਂ ਅਨੁਸਾਰ ਉਸ ਦੀ ਮੌਤ ਪੈਲਟ ਛਰੇ ਲੱਗਣ ਕਾਰਨ ਹੋਈ | ਇੱਧਰ ਪੁਲਵਾਮਾ ਵਿਖੇ ਬੀਤੇ ਦਿਨ ਫ਼ੌਜ ਦੀ ਗੋਲਾਬਾਰੀ 'ਚ ਮਾਰੇ ਗਏ ਨੌਜਵਾਨ ਨੂੰ ਦਫ਼ਨ ਕਰ ਦਿੱਤਾ ਗਿਆ | ਈਦ ਦੀ ਨਮਾਜ਼ ਦੇ ਬਾਅਦ ਕਸ਼ਮੀਰ ਦੇ ਕਈ ਸਥਾਨਾਂ 'ਤੇ ਪਥਰਾਅ ਦਾ ਸਿਲਸਿਲਾ ਦੇਰ ਤੱਕ ਚਲਦਾ ਰਿਹਾ | ਪੁਲਿਸ ਬੁਲਾਰੇ ਅਨੁਸਾਰ ਵਾਦੀ ਭਰ 'ਚ ਨਮਾਜ਼ ਦੇ ਬਾਅਦ ਭੜਕੇ ਹਿੰਸਕ ਪ੍ਰਦਰਸ਼ਨਾਂ ਦੇ ਬਾਵਜੂਦ ਅਮਨ ਕਾਨੂੰਨ ਦੀ ਸਥਿਤੀ ਕੰਟਰੋਲ 'ਚ ਰਹੀ |


ਖ਼ਬਰ ਸ਼ੇਅਰ ਕਰੋ

ਔਰੰਗਜ਼ੇਬ ਨੂੰ ਮਾਰਨ ਤੋਂ ਪਹਿਲਾਂ ਕਈ ਸਵਾਲ ਪੁੱਛੇ ਅੱਤਵਾਦੀਆਂ ਨੇ ਮੌਤ ਸਾਹਮਣੇ ਦੇਖ ਵੀ ਨਹੀਂ ਡਰਿਆ ਜਵਾਨ

ਨਵੀਂ ਦਿੱਲੀ, 16 ਜੂਨ (ਏਜੰਸੀ)-ਭਾਰਤੀ ਫ਼ੌਜ ਦੇ ਸ਼ਹੀਦ ਜਵਾਨ ਔਰੰਗਜ਼ੇਬ ਦੀ ਸਾਹਮਣੇ ਆਈ ਇਕ ਵੀਡੀਓ, ਜਿਸ ਨੂੰ ਅੱਤਵਾਦੀਆਂ ਨੇ ਆਪਣੇ ਮੋਬਾਈਲ 'ਤੇ ਬਣਾਇਆ ਹੈ, ਵਿਚ ਅਗਵਾ ਕਰਨ ਵਾਲੇ ਅੱਤਵਾਦੀ ਔਰੰਗਜ਼ੇਬ ਤੋਂ ਸਵਾਲ ਪੁੱਛਦੇ ਨਜ਼ਰ ਆ ਰਹੇ ਹਨ ਪਰ ਮੌਤ ਸਾਹਮਣੇ ਹੋਣ ਦੇ ...

ਪੂਰੀ ਖ਼ਬਰ »

ਗੁ: ਡੇਹਰਾ ਸਾਹਿਬ ਲਾਹੌਰ 'ਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਅੰਮਿ੍ਤਸਰ, 16 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਗੂ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਲਾਹੌਰ ਦੇ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ...

ਪੂਰੀ ਖ਼ਬਰ »

ਪੰਜਾਬ 'ਚ ਕਈ ਥਾਈਾ ਮੀਂਹ ਨਾਲ ਧੂੜ ਤੋਂ ਮਿਲੀ ਰਾਹਤ

• ਤਾਪਮਾਨ 'ਚ ਗਿਰਾਵਟ • ਅਗਲੇ 36 ਘੰਟਿਆਂ 'ਚ ਮੀਂਹ ਦੀ ਭਵਿੱਖਬਾਣੀ ਜਸਪਾਲ ਸਿੰਘ ਢਿੱਲੋਂ ਪਟਿਆਲਾ, 16 ਜੂਨ - ਪੰਜਾਬ ਦੇ ਬਹੁਤ ਸਾਰੇ ਖੇਤਰਾਂ 'ਚ ਪਏ ਤਾਜ਼ਾ ਮੀਂਹ ਨਾਲ ਪਿਛਲੇ ਦਿਨਾਂ ਤੋਂ ਅਸਮਾਨੀ ਚੜ੍ਹੀ ਧੂੜ ਤੋਂ ਕੁਝ ਰਾਹਤ ਮਿਲੀ ਤੇ ਤਾਪਮਾਨ 'ਚ ਗਿਰਾਵਟ ਆਈ | ...

ਪੂਰੀ ਖ਼ਬਰ »

ਚੰਡੀਗੜ੍ਹ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ

ਐੱਸ.ਏ.ਐੱਸ. ਨਗਰ, 16 ਜੂਨ (ਕੇ.ਐੱਸ. ਰਾਣਾ)-ਪਿਛਲੇ ਕੁਝ ਦਿਨਾਂ ਤੋਂ ਅਸਮਾਨ ਵਿਚ ਫੈਲੀ ਧੂੜ ਦੇ ਚਲਦਿਆਂ ਮੁਹਾਲੀ ਵਿਚਲੇ ਕੌਮਾਂਤਰੀ ਹਵਾਈ ਅੱਡੇ ਤੋਂ ਰੱਦ ਕੀਤੀਆਂ ਸਮੂਹ ਉਡਾਣਾਂ ਦੇਰ ਰਾਤ ਪਈ ਬਾਰਿਸ਼ ਤੋਂ ਬਾਅਦ ਮੌਸਮ ਸਾਫ਼ ਹੋਣ 'ਤੇ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ...

ਪੂਰੀ ਖ਼ਬਰ »

ਦਿੱਲੀ 'ਚ ਪ੍ਰਦੂਸ਼ਣ ਅਜੇ ਵੀ 'ਖ਼ਤਰਨਾਕ' ਪੱਧਰ 'ਤੇ

ਨਵੀਂ ਦਿੱਲੀ, 16 ਜੂਨ (ਏਜੰਸੀ)-ਮੀਂਹ ਨਾਲ ਦਿੱਲੀ ਦੇ ਪ੍ਰਦੂਸ਼ਣ ਪੱਧਰ 'ਚ ਭਾਵੇਂ ਕਮੀ ਦਰਜ ਕੀਤੀ ਗਈ, ਪਰ ਅੱਜ 5ਵੇਂ ਦਿਨ ਵੀ ਇਹ ਪੱਧਰ ਗੰਭੀਰ ਸਥਿਤੀ 'ਚ ਕਾਇਮ ਹੈ | ਹਵਾ ਗੁਣਵੱਤਾ ਪ੍ਰਣਾਲੀ ਤੇ ਮੌਸਮ ਭਵਿੱਖਬਾਣੀ ਅਤੇ ਖੋਜ ਸੰਸਥਾਨ (ਐਸ. ਏ. ਐਫ. ਏ. ਆਰ.) ਦੇ ਅਧਿਕਾਰੀਆਂ ਨੇ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਰਾਇਸ਼ੁਮਾਰੀ 2020 ਦਾ ਸਮਰਥਨ ਕਰਨ ਲਈ ਖਹਿਰਾ ਦੀ ਆਲੋਚਨਾ

ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਹੋਰਨਾਂ ਆਗੂਆਂ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਵਿਕਰਮਜੀਤ ਸਿੰਘ ਮਾਨ ਚੰਡੀਗੜ੍ਹ, 16 ਜੂਨ-ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵਲੋਂ ਸਿੱਖਾਂ ਦੇ ਵੱਖਰੇ ਰਾਜ ਦੀ ਮੰਗ ਵਾਲੇ 2020 ਰਿਫਰੈਂਡਮ ਦੇ ਕਥਿਤ ...

ਪੂਰੀ ਖ਼ਬਰ »

ਈਦ ਦੌਰਾਨ ਅਫ਼ਗਾਨਿਸਤਾਨ 'ਚ ਬੰਬ ਧਮਾਕਾ-26 ਮੌਤਾਂ

ਕਾਬਲ, 16 ਜੂਨ (ਏਜੰਸੀ)- ਪੂਰਬੀ ਅਫ਼ਗਾਨਿਸਤਾਨ ਦੇ ਨੰਗਰਹਰ ਸ਼ਹਿਰ 'ਚ ਜੰਗਬੰਦੀ ਦੌਰਾਨ ਇਕੱਠਿਆਂ ਈਦ ਮਨਾ ਰਹੇ ਤਾਲਿਬਾਨੀ ਲੜਾਕਿਆਂ ਅਤੇ ਅਫ਼ਗਾਨੀ ਸੁਰੱਖਿਆ ਬਲਾਂ ਦੇ ਜਵਾਨਾਂ ਦੇ ਇਕੱਠ 'ਚ ਕਾਰ ਬੰਬ ਧਮਾਕੇ ਦੌਰਾਨ 26 ਲੋਕਾਂ ਦੀ ਮੌਤ ਹੋ ਗਈ | ਇਸ ਬੰਬ ਧਮਾਕੇ ਦੀ ...

ਪੂਰੀ ਖ਼ਬਰ »

ਕਸ਼ਮੀਰ 'ਚ ਰਮਜ਼ਾਨ ਮਹੀਨੇ ਐਲਾਨੀ ਜੰਗਬੰਦੀ ਦੌਰਾਨ 39 ਲੋਕ ਹਿੰਸਾ ਦੀ ਭੇਟ ਚੜੇ੍ਹ

ਸ੍ਰੀਨਗਰ, 16 ਜੂਨ (ਮਨਜੀਤ ਸਿੰਘ)-ਰਮਜਾਨ ਦੇ ਪਵਿੱਤਰ ਮਹੀਨੇ ਦੇ ਸ਼ੁਰੂ ਹੋਣ ਦੇ ਨਾਲ ਹੀ ਕੇਂਦਰ ਵਲੋਂ ਐਲਾਨੀ ਇਕ ਪਾਸੜ ਜੰਗਬੰਦੀ ਕਸ਼ਮੀਰ 'ਚ ਅਮਨ ਸਥਾਪਿਤ ਕਰਨ ਲਈ ਸਾਰਥਿਕ ਸਾਬਤ ਨਾ ਹੋ ਸਕੀ | ਰਮਜ਼ਾਨ ਦੇ 30 ਰੋਜ਼ ਦੌਰਾਨ 60 ਦੇ ਲਗਭਗ ਅੱਤਵਾਦੀ ਘਟਨਾਵਾਂ ਵਾਪਰੀਆਂ | ...

ਪੂਰੀ ਖ਼ਬਰ »

ਮੱਧ ਪ੍ਰਦੇਸ਼ 'ਚ ਦੋ ਗੁਟਾਂ 'ਚ ਹਿੰਸਾ ਤੇ ਸਾੜਫੂਕ-ਧਾਰਾ 144 ਲਾਗੂ

ਸ਼ਾਜਾਪੁਰ (ਮੱਧ ਪ੍ਰਦੇਸ਼), 16 ਜੂਨ (ਏਜੰਸੀ)- ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਸ਼ਹਿਰ 'ਚ ਅੱਜ ਦੋ ਗੁੱਟਾਂ 'ਚ ਝੜਪ ਤੋਂ ਬਾਅਦ ਸਾੜਫੂਕ ਤੇ ਪੱਥਰਬਾਜ਼ੀ ਦੀ ਘਟਨਾ ਨਾਲ ਪੈਦਾ ਹੋਏ ਤਣਾਅ ਨੂੰ ਦੇਖਦਿਆਂ ਹੋਇਆਂ ਪ੍ਰਸ਼ਾਸਨ ਨੇ ਸ਼ਹਿਰ 'ਚ ਧਾਰਾ 144 ਲਾਗੂ ਕਰ ਦਿੱਤੀ ਹੈ | ...

ਪੂਰੀ ਖ਼ਬਰ »

ਗੋਲੀਬੰਦੀ ਨੂੰ ਲੈ ਕੇ ਸਰਕਾਰ ਕਰ ਸਕਦੀ ਹੈ ਕਸ਼ਮੀਰ 'ਚ ਵੱਡਾ ਐਲਾਨ

ਨਵੀਂ ਦਿੱਲੀ, 16 ਜੂਨ (ਉਪਮਾ ਡਾਗਾ ਪਾਰਥ)-ਜੰਮੂ-ਕਸ਼ਮੀਰ 'ਚ ਰਮਜਾਨ ਦੇ ਮਹੀਨੇ ਗੋਲੀਬੰਦੀ ਦੇ ਫ਼ੈਸਲੇ ਨੂੰ ਹੋਰ ਵਧਾਉਣ ਦੇ ਮਾਮਲੇ 'ਚ ਫਿਲਹਾਲ ਚੁੱਪ ਧਾਰੀ ਬੈਠੀ ਕੇਂਦਰ ਸਰਕਾਰ ਈਦ ਤੋਂ ਬਾਅਦ ਕੋਈ ਵੱਡਾ ਐਲਾਨ ਕਰ ਸਕਦੀ ਹੈ | ਗੋਲੀਬੰਦੀ ਦੌਰਾਨ ਸਰਹੱਦ ਪਾਰੋਂ ...

ਪੂਰੀ ਖ਼ਬਰ »

ਸ੍ਰੀਨਗਰ 'ਚ ਅੱਤਵਾਦੀ ਹਮਲੇ 'ਚ ਜਵਾਨ ਜ਼ਖ਼ਮੀ

ਸ੍ਰੀਨਗਰ, 16 ਜੂਨ (ਮਨਜੀਤ ਸਿੰਘ)-ਸ੍ਰੀਨਗਰ ਦੇ ਬਾਹਰਵਾਰ ਪੰਥਾ ਚੌਕ ਦੇ ਲਸਜਨ ਇਲਾਕੇ 'ਚ ਸ਼ੱਕੀ ਅੱਤਵਾਦੀਆਂ ਨੇ ਦੁਪਹਿਰ ਵੇਲੇ ਸੀ.ਆਰ.ਪੀ.ਐਫ. ਦੀ 29 ਬਟਾਲੀਅਨ ਦੀ ਇਕ ਗਸ਼ਤੀ ਪਾਰਟੀ 'ਤੇ ਅੰਨੇ੍ਹਵਾਹ ਗੋਲੀਆਂ ਚਲਾ ਦਿੱਤੀਆਂ, ਜਿਸ 'ਚ ਕਾਂਸਟੇਬਲ ਦਿਨੇਸ਼ ਪਾਸਵਾਲ ਦੇ ...

ਪੂਰੀ ਖ਼ਬਰ »

ਹਵਾਈ ਫ਼ੌਜ ਕਿਸੇ ਵੀ ਸਥਿਤੀ ਨਾਲ ਠਜਿੱਠਣ ਲਈ ਤਿਆਰ- ਬੀ. ਐਸ. ਧਨੋਆ

ਹੈਦਰਾਬਾਦ, 16 ਜੂਨ (ਏਜੰਸੀ)-ਭਾਰਤੀ ਹਵਾਈ ਸੈਨਾ ਦੇ ਮੁਖੀ ਬੀ. ਐੱਸ. ਧਨੋਆ ਨੇ ਅੱਜ ਕਿਹਾ ਕਿ ਸਾਡੀ ਹਵਾਈ ਫ਼ੌਜ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ ਅਤੇ ਹਾਲ ਹੀ 'ਚ 'ਗਗਨਸ਼ਕਤੀ' ਅਭਿਆਸ ਦੌਰਾਨ ਇਸ ਨੂੰ ਸਾਬਤ ਵੀ ਕੀਤਾ ਜਾ ਚੁੱਕਾ ਹੈ | ਉਨ੍ਹਾਂ ...

ਪੂਰੀ ਖ਼ਬਰ »

ਗਲਤੀ ਨਾਲ ਭਾਰਤੀ ਸਰਹੱਦ 'ਚ ਦਾਖ਼ਲ ਹੋਏ ਪਾਕਿ ਨਾਗਰਿਕ ਵਾਪਸ ਭੇਜੇ

ਸ੍ਰੀਨਗਰ, 16 ਜੂਨ (ਏਜੰਸੀ)-ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ 'ਚ ਬੀ.ਐੱਸ.ਐਫ. ਨੇ ਗਲਤੀ ਨਾਲ ਭਾਰਤੀ ਸਰਹੱਦ 'ਚ ਦਾਖਲ ਹੋਏ 2 ਪਾਕਿਸਤਾਨੀ ਨਾਗਰਿਕਾਂ ਨੂੰ ਗਿ੍ਫ਼ਤਾਰ ਕੀਤਾ ਜਿਨਾਂ ਨੂੰ ਬਾਅਦ 'ਚ ਵਾਪਸ ਭੇਜ ਦਿੱਤਾ ਗਿਆ | ਜਾਣਕਾਰੀ ਅਨੁਸਾਰ ਇਨ੍ਹਾਂ ਪਾਕਿਸਤਾਨੀਆਂ ਦੀ ...

ਪੂਰੀ ਖ਼ਬਰ »

ਪੈਸਾ-ਪੈਸਾ ਖੇਡ ਰਹੀ ਭਾਜਪਾ ਦੀ ਨਜ਼ਰ 2019 ਚੋਣਾਂ 'ਤੇ

ਆਗਾਮੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ 'ਚ ਭਾਜਪਾ ਹੁਣੇ ਤੋਂ ਜੁੜ ਗਈ ਹੈ | ਸੂਤਰਾਂ ਅਨੁਸਾਰ ਭਗਵਾਂ ਪਾਰਟੀ ਦਾ ਟੀਚਾ ਵੱਡਾ ਫ਼ੰਡ ਇਕੱਠਾ ਕਰਨਾ ਹੈ ਅਤੇ 2019 ਦੀਆਂ ਚੋਣਾਂ 'ਚ ਵੱਡੀ ਰਕਮ ਦਾ ਸਹਾਰਾ ਲਿਆ ਜਾ ਸਕਦਾ ਹੈ | ਪਾਰਟੀ ਦੀ ਕੇਂਦਰੀ ਇਕਾਈ ਨੇ ਆਪਣੇ ਸੂਬਾ ਮੁਖੀਆਂ ...

ਪੂਰੀ ਖ਼ਬਰ »

ਸ਼ਿਵ ਸੈਨਾ ਤੇ ਭਾਜਪਾ ਦੀ ਮਜਬੂਰੀ

ਸ਼ਿਵ ਸੈਨਾ ਮੁਖੀ ਊਧਵ ਠਾਕਰੇ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਿਚਕਾਰ ਰਿਸ਼ਤੇ ਭਾਵੇਂ ਸੁਖਾਵੇਂ ਨਾ ਹੋਣ, ਪਰ ਦੋਵਾਂ ਨੇ ਆਪਣੀ ਸਿਆਸੀ ਮਜਬੂਰੀਆਂ ਕਾਰਨ ਗੱਲਬਾਤ ਦੇ ਰਸਤੇ ਖੁੱਲ੍ਹੇ ਰੱਖੇ ਹਨ | ਇਸ ਵਾਰ ਊਧਵ ਚਾਹੁੰਦੇ ਹਨ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਚ ...

ਪੂਰੀ ਖ਼ਬਰ »

ਦਿੱਲੀ 'ਚ 'ਆਪ' ਤੇ ਕਾਂਗਰਸ ਦਾ ਖੇਡ

ਜਯਾਪੁਰ ਸੀਟ ਜਿੱਤਣ ਤੋਂ ਬਾਅਦ ਰਾਹੁਲ ਗਾਂਧੀ ਤੇ ਕਾਂਗਰਸ ਦੇ ਹੌਸਲੇ ਬੁਲੰਦ ਹਨ | ਅਜੇ ਮਾਕਨ ਅਤੀਤ 'ਚ ਆਪਣੇ ਚੇਲੇ ਰਹੇ 'ਆਪ' ਦੇ ਆਸ਼ੀਸ਼ ਤਲਵਾਰ ਦੇ ਜ਼ਰੀਏ ਲਗਾਤਾਰ ਅਰਵਿੰਦ ਕੇਜਰੀਵਾਲ ਦੇ ਸੰਪਰਕ ਵਿਚ ਹਨ ਅਤੇ 2019 ਦੀਆਂ ਚੋਣਾਂ ਦੇ ਮੱਦੇਨਜ਼ਰ ਦਿੱਲੀ 'ਚ ਇਹ ਗਣਿਤ ...

ਪੂਰੀ ਖ਼ਬਰ »

'ਮੋਦੀ ਦੀ ਆਂਧੀ ਤੇ ਪੱਤਰਕਾਰਾਂ ਦੀ ਚਾਂਦੀ'

ਮੋਦੀ ਦੇ ਸੋਸ਼ਲ ਤੇ ਡਿਜੀਟਲ ਮੀਡੀਆ ਦਾ ਨਿਸ਼ਾਨਾ ਅਚੂਕ ਹੈ | ਜਿਹੜੇ ਲੋਕ ਮੋਦੀ ਦੀ 2014 ਚੋਣ ਮੁਹਿੰਮ 'ਚ ਲੱਗੇ ਹੋਏ ਸਨ ਤੇ ਵਾਰ ਰੂਮ 'ਚ ਸਰਗਰਮ ਸਨ, ਇਨ੍ਹਾਂ 'ਚੋਂ ਕੁਝ ਵਿਅਕਤੀ ਅਜੇ ਵੀ ਕੰਮ 'ਚ ਲੱਗੇ ਹੋਏ ਹਨ | ਕਈ ਪੁਰਾਣੇ ਵਿਅਕਤੀਆਂ ਨੂੰ ਵੀ ਵਾਪਸ ਬੁਲਾਇਆ ਗਿਆ ਹੈ | ...

ਪੂਰੀ ਖ਼ਬਰ »

ਨਾਇਡੂ ਦੀ ਬੱਲੇ-ਬੱਲੇ

ਚੰਦਰ ਬਾਬੂ ਨਾਇਡੂ ਨੇ ਜਦ ਤੋਂ ਐਨ.ਡੀ.ਏ. ਨਾਲੋਂ ਰਿਸ਼ਤਾ ਤੋੜਿਆ, ਉਦੋਂ ਤੋਂ ਕੇਂਦਰ ਦੀ ਸੱਤਾਧਾਰੀ ਪਾਰਟੀ ਉਸ ਦੇ ਕੰਮਕਾਜ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ | ਸੂਤਰਾਂ ਅਨੁਸਾਰ ਅਮਿਤ ਸ਼ਾਹ ਨੇ ਰਾਮ ਮਾਧਵ ਤੇ ਰਾਜ ਸਭਾ ਦੇ ਨਵੇਂ ਮੈਂਬਰ ਜੀ.ਵੀ.ਐਲ. ਨਰਸਿਮ੍ਹਾ ਰਾਓ ਨੂੰ ...

ਪੂਰੀ ਖ਼ਬਰ »

...ਅਤੇ ਅੰਤ 'ਚ

ਕਰਨਾਟਕ 'ਚ ਨਵ-ਗਠਿਤ ਜੇ.ਡੀ.ਐਸ.-ਕਾਂਗਰਸ ਸਰਕਾਰ 'ਚ ਇਕ 82 ਸਾਲਾ ਵਿਧਾਇਕ ਮਨਾਗੋਲੀ ਨੂੰ ਬੇਹੱਦ ਨਾਟਕੀ ਢੰਗ ਤੋਂ ਬਾਅਦ ਮੰਤਰੀ ਬਣਾਇਆ ਗਿਆ | ਇਨ੍ਹਾਂ ਦਾ ਨਾਂਅ ਦਾ ਸਹੁੰ ਚੁੱਕਣ ਵਾਲੇ ਵਿਧਾਇਕਾਂ 'ਚ ਵੀ ਸ਼ਾਮਿਲ ਨਹੀਂ ਸੀ | ਇਸ ਬਜ਼ੁਰਗ ਵਿਧਾਇਕ ਨੇ ਇਕ ਦਿਨ 'ਚ 3 ਵਾਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX