ਤਾਜਾ ਖ਼ਬਰਾਂ


ਹਸਪਤਾਲ 'ਚ ਡੇਂਗੂ ਪੀੜਤਾਂ ਨੂੰ ਮਿਲਣ ਪਹੁੰਚੇ ਕੇਂਦਰੀ ਮੰਤਰੀ ਅਸ਼ਵਨੀ ਚੌਬੇ 'ਤੇ ਸੁੱਟੇ ਗਈ ਸਿਆਹੀ
. . .  4 minutes ago
ਪਟਨਾ, 15 ਅਕਤੂਬਰ- ਬਿਹਾਰ ਦੀ ਰਾਜਧਾਨੀ ਪਟਨਾ 'ਚ ਕੇਂਦਰੀ ਮੰਤਰੀ ਅਸ਼ਵਨੀ ਚੌਬੇ 'ਤੇ ਸਿਆਹੀ ਸੁੱਟੀ ਗਈ ਹੈ। ਅਸ਼ਵਨੀ ਅੱਜ ਪਟਨਾ ਮੈਡੀਕਲ ਕਾਲਜ ਐਂਡ ਹਸਪਤਾਲ 'ਚ...
ਲੜਕੇ ਨੇ ਗੋਲੀ ਮਾਰ ਕੇ ਆਪਣੇ ਪਿਓ ਨੂੰ ਕੀਤਾ ਜ਼ਖ਼ਮੀ
. . .  14 minutes ago
ਬਟਾਲਾ, 14 ਅਕਤੂਬਰ (ਕਾਹਲੋਂ)- ਸਤਿਨਾਮ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਤਲਵੰਡੀ ਗੋਰਾਇਆਂ ਨੂੰ ਉਨ੍ਹਾਂ ਦੇ ਲੜਕੇ ਗੋਪੀ ਨੇ ਰਾਈਫ਼ਲ (ਬੰਦੂਕ) ਨਾਲ ਗੋਲੀ ਮਾਰ ਕੇ...
ਜਲੰਧਰ : ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਚੌਧਰੀ ਸੰਤੋਖ ਸਿੰਘ ਵਲੋਂ ਉਦਘਾਟਨ
. . .  40 minutes ago
ਜਲੰਧਰ : ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਸੰਸਦ ਮੈਂਬਰ ਚੌਧਰੀ ਸੰਤੋਖ ਵਲੋਂ ਉਦਘਾਟਨ... ਤਸਵੀਰਾਂ- ਮਨੀਸ਼
ਕਾਰ ਅਤੇ ਬੱਸ ਵਿਚਾਲੇ ਹੋਈ ਭਿਆਨਕ ਟੱਕਰ 'ਚ ਬੱਚਿਆਂ ਸਣੇ 6 ਜ਼ਖ਼ਮੀ
. . .  1 minute ago
ਤਪਾ ਮੰਡੀ, 15 ਅਕਤੂਬਰ (ਪ੍ਰਵੀਨ ਗਰਗ)- ਸਥਾਨਕ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਅੱਜ ਸਵੇਰੇ ਤਪਾ-ਤਾਜੋ ਕੈਂਚੀਆਂ ਬਾਹਰਲੇ ਬੱਸ ਸਟੈਂਡ 'ਤੇ ਕਾਰ ਅਤੇ ਬੱਸ ਵਿਚਾਲੇ ਹੋਈ ਭਿਆਨਕ...
ਪੀ.ਐੱਮ.ਸੀ. ਬੈਂਕ ਘੋਟਾਲਾ : ਪ੍ਰਦਰਸ਼ਨ ਮਗਰੋਂ ਖਾਤਾ ਧਾਰਕ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਖਾਤੇ 'ਚ ਸਨ 90 ਲੱਖ ਰੁਪਏ
. . .  about 1 hour ago
ਮੁੰਬਈ, 15 ਅਕਤੂਬਰ- ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ (ਪੀ. ਐੱਮ. ਸੀ.) ਬੈਂਕ 'ਚ ਘੋਟਾਲਾ ਸਾਹਮਣੇ ਆਉਣ ਮਗਰੋਂ ਖਾਤਾ ਧਾਰਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ...
ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ
. . .  about 1 hour ago
ਅਬੋਹਰ, 15 ਅਕਤੂਬਰ (ਕੁਲਦੀਪ ਸਿੰਘ ਸੰਧੂ)- ਇੱਥੇ ਕਰਜ਼ੇ ਦੇ ਬੋਝ ਹੇਠਾਂ ਦੱਬੇ ਇੱਕ ਕਿਸਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਕਿਸਾਨ ਦੀ...
ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਗੁਰੂ ਰਾਮਦਾਸ ਜੀ ਪ੍ਰਕਾਸ਼ ਦਿਹਾੜਾ
. . .  about 1 hour ago
ਪਟਿਆਲਾ, 15 ਅਕਤੂਬਰ (ਅਮਨਦੀਪ ਸਿੰਘ)- ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ...
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤਾ ਚੋਣ ਮਨੋਰਥ ਪੱਤਰ
. . .  about 2 hours ago
ਮੁੰਬਈ, 15 ਅਕਤੂਬਰ- ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਡਾ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਆਗਾਮੀ ਮਹਾਰਾਸ਼ਟਰ...
ਸ੍ਰੀ ਗੁਰੂ ਰਾਮਦਾਸ ਜੀ ਦੇ 485ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਸੁੰਦਰ ਜਲੌ ਬਣੇ ਖਿੱਚ ਦਾ ਕੇਂਦਰ
. . .  about 2 hours ago
ਅੰਮ੍ਰਿਤਸਰ, 15 ਅਕਤੂਬਰ (ਜਸਵੰਤ ਸਿੰਘ ਜੱਸ, ਸੁਰਿੰਦਰਪਾਲ ਸਿੰਘ ਵਰਪਾਲ)- ਅੱਜ ਸ੍ਰੀ ਗੁਰੂ ਰਾਮਦਾਸ ਜੀ ਦੇ 485ਵੇਂ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁੰਦਰ ਜਲੌ...
ਪੰਜਾਬ ਸਰਕਾਰ ਦੇ ਮੰਤਰੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪੀ ਕੈਪਟਨ ਵਲੋਂ ਲਿਖੀ ਚਿੱਠੀ
. . .  about 2 hours ago
ਅੰਮ੍ਰਿਤਸਰ, 15 ਅਕਤੂਬਰ (ਜਸਵੰਤ ਸਿੰਘ ਜੱਸ)- ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਐੱਸ.ਐੱਸ.ਪੀ ਦਫ਼ਤਰ ਦੇ ਬਾਹਰੋਂ ਮਿਲੀ ਇੱਕ ਅਧਖੜ ਉਮਰੇ ਵਿਅਕਤੀ ਦੀ ਲਾਸ਼
. . .  about 3 hours ago
ਫ਼ਿਰੋਜ਼ਪੁਰ 15 ਅਕਤੂਬਰ (ਜਸਵਿੰਦਰ ਸਿੰਘ ਸੰਧੂ) - ਸੀਨੀਅਰ ਕਪਤਾਨ ਪੁਲਿਸ ਫ਼ਿਰੋਜ਼ਪੁਰ ਦੇ ਦਫ਼ਤਰ ਦੇ ਨਜ਼ਦੀਕ ਇੱਕ ਅਧਖੜ ਉਮਰ ਦੇ ਵਿਅਕਤੀ ਦੀ ਲਾਸ਼ ਮਿਲੀ ਹੈ। ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ । ਉਕਤ ਲਾਸ਼ ਨੂੰ ਅੱਜ ਕੁੱਝ ਲੋਕਾਂ...
ਭਾਰਤੀ ਖੇਤਰ 'ਚ ਬੀਤੀ ਰਾਤ ਮੁੜ ਦਾਖਲ ਹੋਇਆ ਡਰੋਨ
. . .  about 3 hours ago
ਫ਼ਿਰੋਜ਼ਪੁਰ 15 ਅਕਤੂਬਰ (ਜਸਵਿੰਦਰ ਸਿੰਘ ਸੰਧੂ) - ਪਾਕਿਸਤਾਨ ਵਾਲੇ ਪਾਸਿਉਂ ਡਰੋਨ ਮੁੜ ਭਾਰਤੀ ਖੇਤਰ ਚ ਬੀਤੀ ਰਾਤ ਦਾਖਲ ਹੋਣ ਦੀ ਖ਼ਬਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਹਿੰਦ ਪਾਕਿ ਹੁਸੈਨੀ ਵਾਲਾ ਕੌਮੀ ਸਰਹੱਦ ਦੇ ਖੇਤਰ 'ਚ ਬੀ.ਓ.ਪੀ. ਐਚ. ਟਾਵਰ ਲਾਗਿਓਂ ਡਰੋਨ ਪਿੰਡ ਭੱਖੜਾ...
ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਪੁੱਜੇ ਕੈਪਟਨ ਦੇ ਦੋ ਮੰਤਰੀ
. . .  about 3 hours ago
ਅੰਮ੍ਰਿਤਸਰ, 15 ਅਕਤੂਬਰ (ਜਸਵੰਤ ਸਿੰਘ ਜੱਸ) - ਅੱਜ ਪੰਜਾਬ ਸਰਕਾਰ ਦੇ ਦੋ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਲਈ ਅਕਾਲ ਤਖਤ ਸਕੱਤਰੇਤ ਵਿਖੇ ਪਹੁੰਚੇ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੋਵੇਂ ਮੰਤਰੀ ਜੋ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ...
ਉਤਰ ਪ੍ਰਦੇਸ਼ ਪੁਲਿਸ ਨੇ ਇਕ ਝਟਕੇ 'ਚ ਬੇਰੁਜ਼ਗਾਰ ਕੀਤੇ 25 ਹਜ਼ਾਰ ਹੋਮਗਾਰਡ ਜਵਾਨ
. . .  about 3 hours ago
ਲਖਨਊ, 15 ਅਕਤੂਬਰ - ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਯੂ.ਪੀ. ਦੇ ਹੋਮਗਾਰਡਜ਼ ਦੀਆਂ ਤਨਖ਼ਾਹ ਨੂੰ ਲੈ ਕੇ ਇਕ ਆਦੇਸ਼ ਦਿੱਤਾ ਸੀ। ਆਪਣੇ ਇਸ ਆਦੇਸ਼ ਵਿਚ ਸੁਪਰੀਮ ਕੋਰਟ ਨੇ ਹੋਮਗਾਰਡ ਦੇ ਜਵਾਨਾਂ ਦੀ ਰੋਜ਼ਾਨਾ ਦਿਹਾੜੀ ਯੂ.ਪੀ. ਪੁਲਿਸ ਦੇ ਸਿਪਾਹੀ ਦੇ ਬਰਾਬਰ ਦੇਣ ਨੂੰ ਕਿਹਾ ਸੀ। ਇਸ ਆਦੇਸ਼ ਤੋਂ ਬਾਅਦ ਹੋਮਗਾਰਡ ਦੇ ਜਵਾਨਾਂ ਨੂੰ ਵੱਡੀ ਰਾਹਤ...
ਐਫ.ਏ.ਟੀ.ਐਫ. ਦੀ ਬੈਠਕ 'ਚ ਪਾਕਿਸਤਾਨ ਮੁਸ਼ਕਿਲ 'ਚ, ਦੋਸਤ ਦੇਸ਼ਾਂ ਨੇ ਨਹੀਂ ਦਿੱਤਾ ਸਾਥ
. . .  about 4 hours ago
ਪੈਰਿਸ, 15 ਅਕਤੂਬਰ - ਕੰਗਾਲੀ ਦੀ ਕਗਾਰ 'ਤੇ ਖੜੇ ਪਾਕਿਸਤਾਨ ਦੀਆਂ ਮੁਸ਼ਕਲਾਂ ਵੱਧ ਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਟੇਰਰ ਫੰਡਿੰਗ ਰੋਕਣ 'ਚ ਨਾਕਾਮ ਰਹਿਣ 'ਤੇ ਪਾਕਿਸਤਾਨ ਨੂੰ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਸਮੀਖਿਆ ਮੀਟਿੰਗ ਵਿਚ ਕਰਾਰਾ ਝਟਕਾ ਲੱਗਾ ਹੈ। ਸੋਮਵਾਰ ਦੀ ਮੀਟਿੰਗ...
ਅੱਜ ਦਾ ਵਿਚਾਰ
. . .  about 4 hours ago
ਸਕੂਲ ਬੱਸ ਹੇਠ ਆਉਣ ਨਾਲ ਡੇਢ ਸਾਲਾ ਬੱਚੇ ਦੀ ਮੌਤ
. . .  1 day ago
ਮਾਨਸਾ ਪੁਲਿਸ ਵੱਲੋਂ ਅੰਤਰਰਾਜੀ ਮੋਬਾਈਲ ਫ਼ੋਨ ਬੈਟਰੀ ਗਿਰੋਹ ਦਾ ਪਰਦਾਫਾਸ਼
. . .  1 day ago
ਬਠਿੰਡਾ ਵਿਚ ਹੋਇਆ ਨਾਬਾਲਗ ਲੜਕੀ ਦਾ ਵਿਆਹ
. . .  1 day ago
ਸਭਿਆਚਾਰ ਤੇ ਵਿਰਾਸਤੀ ਰੰਗ ਬਿਖ਼ੇਰਦਿਆਂ 61ਵਾਂ ਖੇਤਰੀ ਯੁਵਕ ਅਤੇ ਵਿਰਾਸਤ ਮੇਲਾ ਹੋਇਆ ਸਮਾਪਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਹਾੜ ਸੰਮਤ 550

ਪੰਜਾਬ / ਜਨਰਲ

ਜਥੇ: ਕੁਲਦੀਪ ਸਿੰਘ ਵਡਾਲਾ ਦਾ ਸਮੁੱਚਾ ਜੀਵਨ ਨੌਜਵਾਨ ਆਗੂਆਂ ਲਈ ਮਿਸਾਲ-ਸੁਖਬੀਰ

ਜਲੰਧਰ, 16 ਜੂਨ (ਜਸਪਾਲ ਸਿੰਘ)-ਟਕਸਾਲੀ ਅਕਾਲੀ ਆਗੂ ਜਥੇਦਾਰ ਕੁਲਦੀਪ ਸਿੰਘ ਵਡਾਲਾ ਨਮਿਤ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਪਿੰਡ ਵਡਾਲਾ ਵਿਖੇ ਕਰਵਾਇਆ ਗਿਆ, ਜਿਸ 'ਚ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ-ਮੁੱਖ ਮੰਤਰੀ ...

ਪੂਰੀ ਖ਼ਬਰ »

ਈਦ ਮੌਕੇ ਮਲੇਰਕੋਟਲਾ ਵਿਖੇ ਵੱਡੀ ਗਿਣਤੀ 'ਚ ਮੁਸਲਮਾਨਾਂ ਨੇ ਨਮਾਜ਼ ਅਦਾ ਕੀਤੀ

ਦਰਗਾਹ ਹਜ਼ਰਤ ਸ਼ੇਖ਼ ਦੇ ਆਲ਼ੇ-ਦੁਆਲੇ ਦੇ ਸੁੰਦਰੀਕਰਨ ਲਈ 15 ਕਰੋੜ ਦੀ ਗਰਾਂਟ ਦਿਆਂਗੇ-ਸਿੱਧੂ

ਮਲੇਰਕੋਟਲਾ, 16 ਜੂਨ (ਕੁਠਾਲਾ, ਪਾਰਸ, ਥਿੰਦ) -ਅੱਜ ਈਦ-ਉਲ-ਫਿਤਰ ਦੇ ਤਿਉਹਾਰ ਸਬੰਧੀ ਮੁੱਖ ਸਮਾਗਮ ਏਸ਼ੀਆ ਦੀ ਸਭ ਤੋਂ ਖ਼ੂਬਸੂਰਤ ਤੇ ਵੱਡੀ ਈਦਗਾਹ ਮਲੇਰਕੋਟਲਾ ਵਿਖੇ ਹੋਇਆ, ਜਿਥੇ ਲਗਭਗ 40 ਹਜ਼ਾਰ ਤੋਂ ਵੱਧ ਮੁਸਲਮਾਨਾਂ ਨੂੰ ਮੁਫ਼ਤੀ ਏ ਪੰਜਾਬ ਮੌਲਾਨਾ ਇਰਤਕਾ ਉਲ ...

ਪੂਰੀ ਖ਼ਬਰ »

ਸ਼ੇਰ-ਏ-ਪੰਜਾਬ ਦੀ ਬਰਸੀ ਮਨਾਉਣ ਲਈ 21 ਜੂਨ ਨੂੰ ਪਾਕਿ ਜਾਵੇਗਾ ਜਥਾ

ਅੰਮਿ੍ਤਸਰ, 16 ਜੂਨ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ 179ਵੀਂ ਬਰਸੀ ਮਨਾਉਣ ਲਈ ਭਾਰਤੀ ਸਿੱਖ ਸ਼ਰਧਾਲੂਆਂ ਦਾ ਜਥਾ 21 ਜੂਨ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ | ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਡਿਪਟੀ ਸਕੱਤਰ ਸ਼ਰਾਈਨਸ ਇਮਰਾਨ ਗੌਾਦਲ ਨੇ ...

ਪੂਰੀ ਖ਼ਬਰ »

ਖਜ਼ਾਨਾ ਦਫ਼ਤਰਾਂ ਦੇ ਸਰਵਰ ਡਾਊਨ, ਮੁਲਾਜ਼ਮਾਂ ਦੀਆਂ ਅਦਾਇਗੀਆਂ 'ਤੇ ਰੋਕ

ਲੁਧਿਆਣਾ, 16 ਜੂਨ (ਸਲੇਮਪੁਰੀ)-ਪੰਜਾਬ ਸਰਕਾਰ ਦੇ ਮੁਲਾਜਮਾਂ ਨੂੰ ਕੀਤੀਆ ਜਾਣ ਵਾਲੀਆਂ ਅਦਾਇਗੀਆਂ 'ਤੇ ਰੋਕ ਲੱਗ ਗਈ ਹੈ ਕਿਉਂਕਿ ਲਗਭਗ ਇਕ ਹਫਤੇ ਤੋਂ ਪੰਜਾਬ ਦੇ ਖਜ਼ਾਨਾ ਦਫਤਰਾਂ ਦਾ ਸਰਵਰ ਕੰਮ ਨਹੀਂ ਕਰ ਰਿਹਾ ਹੈ | ਸਰਵਰ ਡਾਊਨ ਹੋਣ ਕਾਰਨ ਮੁਲਾਜਮਾਂ ਨੂੰ ਉਨ੍ਹਾਂ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ 'ਚ ਪਾਕਿ ਦੀਆਂ ਨਾਪਾਕ ਹਰਕਤਾਂ ਤੋਂ ਖ਼ਫ਼ਾ ਭਾਰਤ ਨੇ ਮਠਿਆਈ ਠੁਕਰਾਈ

ਫ਼ਾਜ਼ਿਲਕਾ, 16 ਜੂਨ (ਦਵਿੰਦਰ ਪਾਲ ਸਿੰਘ)-ਜੰਮੂ ਕਸ਼ਮੀਰ 'ਚ ਪਾਕਿਸਤਾਨ ਵਲੋਂ ਕੀਤੀਆਂ ਜਾ ਰਹੀਆਂ ਨਾਪਾਕ ਹਰਕਤਾਂ ਦੇ ਚੱਲਦਿਆਂ ਭਾਰਤ ਨੇ ਈਦ ਮੌਕੇ ਪਾਕਿਸਤਾਨ ਵਲੋਂ ਦਿੱਤੀ ਜਾਣ ਵਾਲੀ ਮਠਿਆਈ ਲੈਣ ਤੋਂ ਇਨਕਾਰ ਕਰ ਦਿੱਤਾ ਹੈ | ਫ਼ਾਜ਼ਿਲਕਾ ਸੈਕਟਰ ਦੀ ਭਾਰਤ-ਪਾਕਿ ...

ਪੂਰੀ ਖ਼ਬਰ »

ਡੇਰਾ ਪ੍ਰੇਮੀ 3 ਦਿਨਾਂ ਹੋਰ ਪੁਲਿਸ ਰਿਮਾਂਡ 'ਤੇ

ਦੋ ਹੋਰ ਡੇਰਾ ਪ੍ਰੇਮੀ ਕਾਬੂ ਕਰ ਕੇ ਅਦਾਲਤ 'ਚ ਪੇਸ਼

ਮੋਗਾ, 16 ਜੂਨ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਅੱਜ ਪੰਜ ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਭਾਰੀ ਪੁਲਿਸ ਸੁਰੱਖਿਆ ਪ੍ਰਬੰਧਾਂ ਹੇਠ ਡੇਰਾ ਪ੍ਰੇਮੀਆਂ ਨੂੰ ਡਿਪਟੀ ਮਜਿਸਟਰੇਟ ਗੁਰਪਿੰਦਰ ਸਿੰਘ ਜੌਹਲ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਵਲੋਂ ...

ਪੂਰੀ ਖ਼ਬਰ »

ਬੇਅਦਬੀ ਕਾਂਡ-ਮਹਿੰਦਰਪਾਲ ਬਿੱਟੂ ਨੂੰ ਕੋਟਕਪੂਰੇ ਲੈ ਕੇ ਗਈ ਜਾਂਚ ਟੀਮ ਦੇ ਹੱਥ ਕੁੱਝ ਨਹੀਂ ਲੱਗਾ

ਕੋਟਕਪੂਰਾ/ਬਰਗਾੜੀ, 16 ਜੂਨ (ਜਸਵੰਤ ਸਿੰਘ ਪੁਰਬਾ, ਮੇਘਰਾਜ, ਮੋਹਰ ਗਿੱਲ, ਲਖਵਿੰਦਰ ਸ਼ਰਮਾ)-ਬੇਅਦਬੀ ਦੀਆਂ ਘਟਨਾਵਾਂ ਨੂੰ ਹੱਲ ਕਰਨ ਲਈ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ 'ਚ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵਲੋਂ ਮੁੱਖ ਸਾਜ਼ਿਸ਼ਕਾਰ ਮਹਿੰਦਰਪਾਲ ਬਿੱਟੂ ...

ਪੂਰੀ ਖ਼ਬਰ »

ਕਰਜ਼ੇ ਤੋਂ ਪ੍ਰੇਸ਼ਾਨ 2 ਕਿਸਾਨਾਂ ਵਲੋਂ ਖ਼ੁਦਕੁਸ਼ੀ

ਸਮਾਣਾ, 16 ਜੂਨ (ਸਾਹਿਬ ਸਿੰਘ)-ਸਥਾਨਕ ਨਵੀਂ ਸਰਾਂਪੱਤੀ ਦੇ ਰਹਿਣ ਵਾਲੇ ਇਕ ਕਿਸਾਨ ਨੇ ਕਰਜ਼ੇ ਕਾਰਨ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ ਹੈ | ਜਾਣਕਾਰੀ ਅਨੁਸਾਰ ਗੁਰਮੇਲ ਸਿੰਘ (58) ਪੁੱਤਰ ਜੋਗਿੰਦਰ ਸਿੰਘ ਦੀ ਆਪਣੀ ਜ਼ਮੀਨ ਨਹੀਂ ਹੈ | ਉਸ ਦਾ ਇਕ ਲੜਕਾ ਤੇ ...

ਪੂਰੀ ਖ਼ਬਰ »

ਦੱਖਣੀ ਅਫ਼ਰੀਕਾ 'ਚ ਪੰਜਾਬੀ ਮੂਲ ਦੇ ਨੌਜਵਾਨ ਦਾ ਪਤਨੀ ਵਲੋਂ ਕਤਲ

ਟਾਂਡਾ ਉੜਮੁੜ, 16 ਜੂਨ (ਦੀਪਕ ਬਹਿਲ)-ਦੱਖਣੀ ਅਫ਼ਰੀਕਾ ਦੇ ਲਨੇਸ਼ੀਆ ਸ਼ਹਿਰ 'ਚ ਰਹਿੰਦੇ ਪੰਜਾਬੀ ਮੂਲ ਦੇ ਇਕ ਨੌਜਵਾਨ ਰਾਣਾ ਸਿੰਘ ਦਾ ਪਤਨੀ ਵੱਲੋਂ ਚਾਕੂਆਂ ਨਾਲ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਖਬਰ ਹੈ | ਰਾਣਾ ਸਿੰਘ, ਜੋ ਕਿ ਪਿਛਲੇ ਲੰਬੇ ਸਮੇਂ ਤੋਂ ਜੋਹਾਨਸਬਰਗ ...

ਪੂਰੀ ਖ਼ਬਰ »

ਅਸਮਾਨੀ ਚੜ੍ਹੇ ਗਰਦ-ਗੁਬਾਰ ਕਾਰਨ ਸਾਹ, ਅਲਰਜੀ ਤੇ ਦਮੇ ਦੇ ਮਰੀਜ਼ਾਂ ਦੀਆਂ ਮੁਸ਼ਕਿਲਾਂ ਵਧੀਆਂ

ਪੰਜਾਬ ਦੇ ਕਈ ਹਿੱਸਿਆਂ 'ਚ ਮੀਂਹ ਕਾਰਨ ਬਠਿੰਡਾ ਤੇ ਆਸ-ਪਾਸ ਦੇ ਇਲਾਕਿਆਂ 'ਚ ਗਰਦੋ-ਗੁਬਾਰ ਤੋਂ ਮਿਲੀ ਅੰਸ਼ਕ ਰਾਹਤ

ਬਠਿੰਡਾ, 16 ਜੂਨ (ਕੰਵਲਜੀਤ ਸਿੰਘ ਸਿੱਧੂ)-ਰਾਜਸਥਾਨ ਤੋਂ ਚੱਲੇ ਰੇਤਲੇ ਗਰਦ-ਗੁਬਾਰ ਵਾਲੇ ਤੁਫ਼ਾਨ ਕਾਰਨ ਪਿਛਲੇ 3 ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਾਂਗ ਬਠਿੰਡਾ 'ਚ ਵੀ ਸਾਹ ਲੈਣਾ ਮੁਸ਼ਕਿਲ ਹੋਇਆ ਪਿਆ ਹੈ | ਅੱਜ ਚੌਥੇ ਦਿਨ ਦੁਪਹਿਰ ਬਾਅਦ ਗਰਮੀ ਦਾ ...

ਪੂਰੀ ਖ਼ਬਰ »

ਫ਼ਸਲਾਂ ਤੇ ਹਰੇ ਚਾਰੇ 'ਤੇ ਵੀ ਅਸਰ ਪੈਣਾ ਸ਼ੁਰੂ

ਮਾਨਸਾ, 16 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)- ਪਿਛਲੇ 4 ਦਿਨਾਂ ਤੋਂ ਅਸਮਾਨ ਤੋਂ ਹੋ ਰਹੀ 'ਰੇਤ ਦੀ ਵਰਖਾ' ਨੇ ਜਿਥੇ ਜਨਜੀਵਨ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ ਉਥੇ ਇਸ ਦਾ ਅਸਰ ਹੁਣ ਫ਼ਸਲਾਂ ਤੇ ਹਰੇ ਚਾਰੇ 'ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ | ਨਰਮੇ ਦੀ ਛੋਟੀ ਫ਼ਸਲ ਵੀ ਧੂੜ ...

ਪੂਰੀ ਖ਼ਬਰ »

ਕੇਂਦਰ ਵਲੋਂ ਆਰ. ਟੀ. ਆਈ. ਕਾਨੂੰਨ 'ਚ ਸੋਧ ਕਰਨ 'ਤੇ ਵਿਚਾਰ

ਨਵੀਂ ਦਿੱਲੀ, 16 ਜੂਨ (ਏਜੰਸੀ)-ਕੇਂਦਰ ਸਰਕਾਰ ਸੂਚਨਾ ਦਾ ਅਧਿਕਾਰ (ਆਰ.ਟੀ.ਆਈ.) ਕਾਨੂੰਨ 'ਚ ਸੋਧ ਕਰਨ 'ਤੇ ਵਿਚਾਰ ਕਰ ਰਹੀ ਹੈ | ਇਹ ਜਾਣਕਾਰੀ ਪਰਸੋਨਲ ਵਿਭਾਗ ਵਲੋਂ ਇਕ ਆਰ.ਟੀ.ਆਈ. ਦੇ ਜਵਾਬ 'ਚ ਦਿੱਤੀ ਗਈ ਹੈ, ਹਾਲਾਂਕਿ ਵਿਭਾਗ ਨੇ ਪ੍ਰਸਤਾਵਿਤ ਸੋਧ ਸਬੰਧੀ ਵਿਸਥਾਰ ਸਹਿਤ ...

ਪੂਰੀ ਖ਼ਬਰ »

ਸ਼ਹੀਦ ਔਰੰਗਜ਼ੇਬ ਸਪੁਰਦ-ਏ-ਖਾਕ, ਸਰਕਾਰੀ ਸਨਮਾਨਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਜੰਮੂ, 16 ਜੂਨ (ਏਜੰਸੀ)-ਭਾਰਤੀ ਫ਼ੌਜ ਦੇ ਸ਼ਹੀਦ ਜਵਾਨ ਔਰੰਗਜ਼ੇਬ ਨੂੰ ਉਨ੍ਹਾਂ ਦੇ ਪਿੰਡ ਸਲਾਨੀ 'ਚ ਸਪੁਰਦ-ਏ-ਖਾਕ ਕੀਤਾ ਗਿਆ | ਉਨ੍ਹਾਂ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ | ਸ਼ਹੀਦ ਜਵਾਨ ਦੀ ਮਿ੍ਤਕ ਦੇਹ ਨੂੰ ਦੁਪਹਿਰ ਕਰੀਬ 1 ਵਜੇ ਪੁਣਛ ...

ਪੂਰੀ ਖ਼ਬਰ »

ਕਸ਼ਮੀਰ 'ਚ ਰਮਜ਼ਾਨ ਮਹੀਨੇ ਐਲਾਨੀ ਜੰਗਬੰਦੀ ਦੌਰਾਨ 39 ਲੋਕ ਹਿੰਸਾ ਦੀ ਭੇਟ ਚੜੇ੍ਹ

• 60 ਦੇ ਲਗਪਗ ਅੱਤਵਾਦੀ ਘਟਨਾਵਾਂ ਵਾਪਰੀਆਂ • ਸ਼ਾਂਤੀ ਸਥਾਪਨਾ ਲਈ ਜ਼ਮੀਨੀ ਪੱਧਰ 'ਤੇ ਕੋਈ ਵੱਡਾ ਪ੍ਰਭਾਵ ਨਹੀਂ ਪਿਆ

ਸ੍ਰੀਨਗਰ, 16 ਜੂਨ (ਮਨਜੀਤ ਸਿੰਘ)-ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਸ਼ੁਰੂ ਹੋਣ ਦੇ ਨਾਲ ਹੀ ਕੇਂਦਰ ਵਲੋਂ ਐਲਾਨੀ ਇਕ ਪਾਸੜ ਜੰਗਬੰਦੀ ਕਸ਼ਮੀਰ 'ਚ ਅਮਨ ਸਥਾਪਿਤ ਕਰਨ ਲਈ ਸਾਰਥਕ ਸਾਬਤ ਨਾ ਹੋ ਸਕੀ | ਸੁਰੱਖਿਆ ਬਲਾਂ ਵਲੋਂ ਅੱਤਵਾਦੀਆਂ ਵਿਰੁੱਧ ਆਪੇ੍ਰਸ਼ਨ ਰੋਕਣ ਦੇ ...

ਪੂਰੀ ਖ਼ਬਰ »

ਅਸੀਂ ਚੇਅਰਮੈਨ ਬਣਨ ਦੇ ਇੱਛੁਕ ਨਹੀਂ-ਪਾਂਡੇ ਤੇ ਢਿੱਲੋਂ

ਚੰਡੀਗੜ੍ਹ, 16 ਜੂਨ (ਐਨ. ਐਸ. ਪਰਵਾਨਾ)- ਪੰਜਾਬ ਵਿਧਾਨ ਸਭਾ ਦੇ 2 ਸੀਨੀਅਰ ਕਾਂਗਰਸੀ ਮੈਂਬਰ ਰਾਕੇਸ਼ ਪਾਂਡੇ (ਲੁਧਿਆਣਾ) ਤੇ ਅਮਰੀਕ ਸਿੰਘ ਢਿੱਲੋਂ (ਸਮਰਾਲਾ) ਨੇ ਵਿਚਾਰ ਪ੍ਰਗਟ ਕੀਤਾ ਹੈ ਕਿ ਉਹ ਕਿਸੇ ਵੀ ਕਾਰਪੋਰੇਸ਼ਨ ਜਾਂ ਬੋਰਡ ਦੇ ਚੇਅਰਮੈਨ ਬਣਨ ਦੇ ਇੱਛੁਕ ਨਹੀਂ | ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਵਲੋਂ ਅੱਜ ਮਨਾਇਆ ਜਾਵੇਗਾ ਸ਼ਹੀਦੀ ਦਿਹਾੜਾ

ਅੰਮਿ੍ਤਸਰ, 16 ਜੂਨ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਗੁ: ਪ੍ਰ: ਕਮੇਟੀ ਵਲੋਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਭਲਕੇ ਉਤਸ਼ਾਹ ਤੇ ਸ਼ਰਧਾ ਸਹਿਤ ਮਨਾਇਆ ਜਾਵੇਗਾ | ਪ੍ਰਾਪਤ ਵੇਰਵਿਆਂ ਅਨੁਸਾਰ ਸ਼ੋ੍ਰਮਣੀ ਕਮੇਟੀ ਵਲੋਂ ਇਸ ਵਾਰ ਸ਼ਹੀਦੀ ਪੁਰਬ 17 ਜੂਨ ਭਾਵ ਐਤਵਾਰ ...

ਪੂਰੀ ਖ਼ਬਰ »

ਇੰਦਰਜੀਤ ਸਿੰਘ ਖ਼ਾਲਸਾ ਦੀ ਜੀਵਨੀ 'ਤੇ ਟੈਲੀ ਫ਼ਿਲਮ 23 ਨੂੰ ਹੋਵੇਗੀ ਲੋਕ ਅਰਪਣ

ਫ਼ਰੀਦਕੋਟ, 16 ਜੂਨ (ਸਰਬਜੀਤ ਸਿੰਘ)-ਬਾਬਾ ਫ਼ਰੀਦ ਜੀ ਨਾਲ ਸਬੰਧਿਤ ਧਾਰਮਿਕ ਤੇ ਵਿੱਦਿਅਕ ਸੰਸਥਾਵਾਂ ਦੇ ਸੰਚਾਲਕ 'ਫ਼ਰੀਦਕੋਟ ਰਤਨ' ਇੰਦਰਜੀਤ ਸਿੰਘ ਖ਼ਾਲਸਾ ਦੇ ਜੀਵਨ 'ਤੇ ਆਧਾਰਿਤ ਟੈਲੀਫ਼ਿਲਮ 'ਸਚਾਈ ਤੇ ਸਵੈ-ਮਾਨ ਦਾ ਪਹਿਰੇਦਾਰ' 23 ਜੂਨ ਨੂੰ ਬਾਬਾ ਫ਼ਰੀਦ ਪਬਲਿਕ ...

ਪੂਰੀ ਖ਼ਬਰ »

ਖੇਤੀ ਉਤਪਾਦਨ ਤੇ ਪਦਾਰਥਾਂ ਦੇ ਨਿਰਯਾਤ ਨੂੰ ਪ੍ਰਭਾਵਿਤ ਕਰਨ ਲਈ ਸਵਾਰਥੀ ਅਨਸਰਾਂ ਵਲੋਂ ਕੀਤੇ ਜਾ ਰਹੇ ਪ੍ਰਾਪੇਗੰਡੇ ਨੂੰ ਨਕੇਲ ਪਾਈ ਜਾਏ-ਰਾਜੂ ਸ਼ਰੌਫ਼

ਪਟਿਆਲਾ, 16 ਜੂਨ (ਭਗਵਾਨ ਦਾਸ)- ਕਰਾਪ ਕੇਅਰ ਫੈਡਰੇਸ਼ਨ ਆਫ਼ ਇੰਡੀਆ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰਾਲਿਆ ਦੇ ਪੌਦ ਸੁਰੱਖਿਆ ਡਵੀਜ਼ਨ ਦੇ ਇੰਚਾਰਜ ਜੁਆਇੰਟ ਸਕੱਤਰ ਡਾ. ਬੀ ਰਾਜਿੰਦਰ ਆਈ ਏ ਐਸ ਨੇ ਐਗਰੋਕੈਮੀਕਲਜ਼ ਉਦਯੋਗ ਦੇ ...

ਪੂਰੀ ਖ਼ਬਰ »

ਸੈਲਫ ਪ੍ਰੀਖਿਆ ਕੇਂਦਰ ਨਾ ਬਣਾਏ ਜਾਣ ਕਾਰਨ ਸਾਲਾਨਾ ਪ੍ਰੀਖਿਆਵਾਂ 'ਚ ਨਕਲ 'ਤੇ ਨਕੇਲ ਕੱਸਣ 'ਚ ਸਿੱਖਿਆ ਬੋਰਡ ਸਫ਼ਲ

ਐੱਸ. ਏ. ਐੱਸ. ਨਗਰ, 16 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਤੇ 12ਵੀਂ ਸ਼ੇ੍ਰਣੀ ਦੀਆਂ ਮਾਰਚ 2018 ਦੀਆਂ ਸਾਲਾਨਾ ਪ੍ਰੀਖਿਆਵਾਂ ਦੌਰਾਨ ਸਕੂਲਾਂ ਦੇ ਸੈਲਫ ਪ੍ਰੀਖਿਆ ਕੇਂਦਰ ਨਾ ਬਣਾਉਣ ਦੇ ਫ਼ੈਸਲੇ ਕਾਰਨ ਸਿੱਖਿਆ ਬੋਰਡ ਨੂੰ ਨਕਲ 'ਤੇ ...

ਪੂਰੀ ਖ਼ਬਰ »

ਡੇਰਾ ਬਾਬਾ ਨਾਨਕ ਵਿਖੇ ਗੁਰਦੁਆਰਾ ਸਾਹਿਬ ਦੀ ਨਵ-ਉਸਾਰੀ ਦੀ ਕਾਰ ਸੇਵਾ ਆਰੰਭ

ਡੇਰਾ ਬਾਬਾ ਨਾਨਕ, 16 ਜੂਨ (ਵਿਜੇ ਕੁਮਾਰ ਸ਼ਰਮਾ, ਹੀਰਾ ਸਿੰਘ ਮਾਂਗਟ)- ਡੇਰਾ ਬਾਬਾ ਨਾਨਕ ਵਿਖੇ ਗੁਰੂ ਨਾਨਕ ਦੇਵ ਜੀ ਦੀ ਯਾਦ 'ਚ ਸਥਾਪਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਨਵ-ਉਸਾਰੀ ਦੀ ਕਾਰ ਸੇਵਾ ਅੱਜ ਸ਼ੋ੍ਰਮਣੀ ਕਮੇਟੀ ਵਲੋਂ ਸ਼ੁਰੂ ਕਰਵਾਈ ਗਈ | ਸ਼ੋ੍ਰਮਣੀ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼ :

ਅਬੋਹਰ-ਭੁਪਿੰਦਰ ਸਿੰਘ ਦਾ ਜਨਮ 19 ਸਤੰਬਰ 1956 'ਚ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ ਵਿਖੇ ਪਿਤਾ ਭਜਨ ਸਿੰਘ ਦੇ ਘਰ ਮਾਤਾ ਬਸੰਤ ਕੌਰ ਦੀ ਕੁੱਖੋਂ ਹੋਇਆ | ਆਪ ਨੇ ਮੁੱਢਲੀ ਪੜ੍ਹਾਈ ਬਾਘਾ ਪੁਰਾਣਾ ਤੋਂ ਕੀਤੀ ਤੇ ਐਮ.ਏ. (ਇਕਨਾਮਿਕਸ) ਗੌਰਮਿੰਟ ਕਾਲਜ ਮੁਕਤਸਰ ਤੋਂ ਤੇ ਐਲ.ਐਲ.ਬੀ. ...

ਪੂਰੀ ਖ਼ਬਰ »

ਕੇਜਰੀਵਾਲ ਦੀ ਹਮਾਇਤ 'ਤੇ ਆਏ ਚਾਰ ਗ਼ੈਰ-ਭਾਜਪਾ ਮੁੱਖ ਮੰਤਰੀ

ਨਵੀਂ ਦਿੱਲੀ, 16 ਜੂਨ (ਏਜੰਸੀ)-ਅੱਜ ਚਾਰ ਗੈਰ-ਭਾਜਪਾ ਮੁੱਖ ਮੰਤਰੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦਾ ਦੌਰਾ ਕਰਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਜੋ ਕਿ ਉਪ ਰਾਜਪਾਲ ਦੇ ਦਫ਼ਤਰ ਸਾਹਮਣੇ ਆਪਣੇ ਤਿੰਨ ਹੋਰ ਕੈਬਨਿਟ ...

ਪੂਰੀ ਖ਼ਬਰ »

ਕੈਪਟਨ ਨੀਤੀ ਕਮਿਸ਼ਨ ਅੱਗੇ ਰੱਖਣਗੇ ਪੰਜਾਬ ਦਾ ਪੱਖ

ਚੰਡੀਗੜ੍ਹ, 16 ਜੂਨ (ਵਿਕਰਮਜੀਤ ਸਿੰਘ ਮਾਨ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਨੀਤੀ ਕਮਿਸ਼ਨ ਅੱਗੇ ਸੂਬੇ ਦਾ ਪੱਖ ਰੱਖਣ ਜਾ ਰਹੇ ਹਨ | 19 ਜੂਨ ਨੂੰ ਦਿੱਲੀ 'ਚ ਹੋਣ ਜਾ ਰਹੀ ਸਾਰੇ ਰਾਜਾਂ ਦੀ ਇਸ ਅਹਿਮ ਮੀਟਿੰਗ 'ਚ ਕੈਪਟਨ ਤੇ ਰਾਜ ਦੇ ਵਿਤ ਮੰਤਰੀ ਸ਼ਾਮਿਲ ਹੋਣ ...

ਪੂਰੀ ਖ਼ਬਰ »

ਜੇਲ੍ਹ ਦੇ ਕੈਦੀਆਂ ਅਤੇ ਗੈਂਗਸਟਰਾਂ ਦਰਮਿਆਨ ਤਾਲਮੇਲ ਦਾ ਵੱਡਾ ਖ਼ੁਲਾਸਾ

ਬਠਿੰਡਾ ਛਾਉਣੀ, 16 ਜੂਨ (ਪਰਵਿੰਦਰ ਸਿੰਘ ਜੌੜਾ)-ਜੇਲ੍ਹ 'ਚ ਬੰਦ ਖ਼ਤਰਨਾਕ ਕੈਦੀਆਂ ਤੇ ਗੈਂਗਸਟਰਾਂ ਦਰਮਿਆਨ ਤਾਲਮੇਲ ਹੋਣ ਦਾ ਵੱਡਾ ਖ਼ੁਲਾਸਾ ਸਾਹਮਣੇ ਆਇਆ ਹੈ | ਫ਼ਰੀਦਕੋਟ ਜੇਲ੍ਹ 'ਚੋਂ ਕੈਦੀ ਵਲੋਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ...

ਪੂਰੀ ਖ਼ਬਰ »

ਸਰਹੱਦ 'ਤੇ ਭਾਰਤ-ਪਾਕਿ ਦਰਮਿਆਨ ਵਧਿਆ ਤਣਾਅ

ਨਵੀਂ ਦਿੱਲੀ, 16 ਜੂਨ (ਏਜੰਸੀ)-ਭਾਰਤ ਅਤੇ ਪਾਕਿਸਤਾਨ 'ਚ ਵਧਦੇ ਤਣਾਅ ਦਾ ਅਸਰ ਸਰਹੱਦ 'ਤੇ ਸਾਫ਼ ਦਿਖ ਰਿਹਾ ਹੈ | ਜਿਸ ਤਰ੍ਹਾਂ ਪਾਕਿਸਤਾਨ ਸਰਹੱਦ 'ਤੇ ਲਗਾਤਾਰ ਧੋਖਾ ਦੇ ਕੇ ਉਕਸਾਵੇ ਦੀ ਕਾਰਵਾਈ ਕਰ ਰਿਹਾ ਹੈ, ਉਸ ਨਾਲ ਦੋਹਾਂ ਦੇਸ਼ਾਂ ਵਿਚਕਾਰ ਚਿੰਤਾ ਵਧ ਗਈ ਹੈ | ਈਦ ...

ਪੂਰੀ ਖ਼ਬਰ »

ਕੈਪਟਨ ਤੇ ਸਪੀਕਰ ਵੱਲੋਂ ਗੁਰੂ ਅਰਜਨ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਦਾ ਸੱਦਾ

ਚੰਡੀਗੜ੍ਹ, 16 ਜੂਨ (ਅਜੀਤ ਬਿਊਰੋ)- ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਗੁਰੂ ਜੀ ਵੱਲੋਂ ਧਰਮਨਿਰਪਖਤਾ ਤੇ ਮਾਨਵਤਾਵਾਦ ਦੇ ਦਰਸਾਏ ਮਾਰਗ 'ਤੇ ਚੱਲਣ ...

ਪੂਰੀ ਖ਼ਬਰ »

ਪਵਿੱਤਰ ਨਗਰੀ ਤਰਨ ਤਾਰਨ ਸੁੰਦਰਤਾ ਪੱਖੋਂ ਬਣੇਗੀ ਨਮੂਨੇ ਦੀ ਨਗਰੀ-ਡਾ: ਅਗਨੀਹੋਤਰੀ

ਤਰਨ ਤਾਰਨ, 16 ਜੂਨ (ਲਾਲੀ ਕੈਰੋਂ)-ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਲੋਂ ਵਸਾਈ ਪਵਿੱਤਰ ਨਗਰੀ ਤਰਨ ਤਾਰਨ ਨੂੰ ਜੂਨ 2006 'ਚ ਸ਼ਹੀਦੀ ਸ਼ਤਾਬਦੀ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜ਼ਿਲ੍ਹੇ ਦਾ ਦਰਜਾ ਦੇ ਕੇ ਇਸ ਇਤਿਹਾਸਕ ਨਗਰੀ ਦਾ ਮਾਣ ਵਧਾਇਆ ਗਿਆ ਸੀ ਤੇ ...

ਪੂਰੀ ਖ਼ਬਰ »

ਏ. ਐਾਡ ਏ. ਅਡਵਾਈਜ਼ਰਸ 'ਕੈਰੀ ਆਨ ਜੱਟਾ-2' ਤੋਂ ਬਾਅਦ ਲੈ ਕੇ ਆ ਰਹੇ ਨੇ 'ਵਧਾਈਆਂ ਜੀ ਵਧਾਈਆਂ'

ਲੁਧਿਆਣਾ, 16 ਜੂਨ (ਪੁਨੀਤ ਬਾਵਾ)-ਸੁਪਰਹਿੱਟ ਫ਼ਿਲਮ 'ਕੈਰੀ ਆਨ ਜੱਟਾ-2' ਦਾ ਨਿਰਮਾਣ ਕਰਨ ਵਾਲੇ ਏ. ਐਾਡ ਏ. ਐਡਵਾਈਜ਼ਰਸ ਦੇ ਨਿਰਮਾਤਾ ਅਤੁੱਲ ਭੱਲਾ ਤੇ ਅਮਿਤ ਭੱਲਾ ਨੌਟੀ ਮੈਨ ਪ੍ਰੋਡਕਸ਼ਨ ਦੇ ਨਿਰਮਾਤਾ ਬੀਨੂੰ ਢਿੱਲੋਂ ਨਾਲ ਮਿਲ ਕੇ 13 ਜੁਲਾਈ ਨੂੰ ਆਪਣੀ ਨਵੀਂ ਫ਼ਿਲਮ ...

ਪੂਰੀ ਖ਼ਬਰ »

ਅਫਗਾਨਿਸਤਾਨ 'ਚ ਜੰਗਬੰਦੀ ਦਾ ਵੱਖਰਾ ਨਜ਼ਾਰਾ

ਤਾਲਿਬਾਨ ਲੜਾਕਿਆਂ ਤੇ ਅਫਗਾਨ ਸੈਨਿਕਾਂ ਨੇ ਗਲੇ ਮਿਲ ਕੇ ਲਈਆਂ ਸੈਲਫੀਆਂ

ਬਾਟੀ ਕੋਟ (ਅਫਗਾਨਿਸਤਾਨ), 16 ਜੂਨ (ਏ. ਐਫ. ਪੀ.)-ਗ੍ਰਹਿ ਯੁੱਧ ਦੀ ਲਪੇਟ ਵਿਚ ਆਏ ਅਫਗਾਨਿਸਤਾਨ ਵਿਚ ਬੇਮਿਸਾਲ ਜੰਗਬੰਦੀ ਦੌਰਾਨ ਦੇਸ਼ ਦੇ ਗੜਬੜ ਗ੍ਰਸਤ ਪੂਰਬੀ ਸੂਬੇ ਨੰਗਰਹਾਰ ਵਿਚ ਅੱਜ ਇਕ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ ਜਿਥੇ ਤਾਲਿਬਾਨ ਲੜਾਕਿਆਂ ਅਤੇ ਅਫਗਾਨ ਸੁਰੱਖਿਆ ਬਲਾਂ ਦੇ ਜਵਾਨ ਇਕ ਦੂਸਰੇ ਨੂੰ ਗਲੇ ਮਿਲੇ ਅਤੇ ਸੈਲਫੀਆਂ ਲਈਆਂ | ਅੱਤਵਾਦੀ ਸੰਗਠਨ ਤਾਲਿਬਾਨ ਦੇ ਅਸਲਟ ਰਾਈਫਲਾਂ ਅਤੇ ਰਾਕਟ ਲਾਂਚਰਾਂ ਨਾਲ ਲੈਸ ਇਕ ਗਰੁੱਪ ਬਾਟੀ ਕੋਟ ਜ਼ਿਲ੍ਹੇ ਵਿਚ ਇਕ ਕਾਰ ਅਤੇ ਇਕ ਮੋਟਰ ਬਾਈਕ 'ਤੇ ਅਫਗਾਨ ਤੇ ਤਾਲਿਬਾਨ ਦੇ ਝੰਡੇ ਲਹਿਰਾਉਂਦਾ ਲੰਘਿਆ | ਨਾਕਿਆਂ 'ਤੇ ਖੜੇ ਸੁਰੱਖਿਆ ਬਲਾਂ ਨੇ ਤਾਲਿਬਾਨ ਦੇ ਇਸ ਗਰੁੱਪ ਦੇ ਮੈਂਬਰਾਂ ਨੂੰ ਈਦ ਮੁਬਾਰਕਾਂ ਦਿੱਤੀਆਂ ਅਤੇ ਗਲੇ ਮਿਲ ਕੇ ਤਸਵੀਰਾਂ ਖਿਚਵਾਈਆਂ | ਇਹ ਤਾਲਿਬਾਨ ਲੜਾਕੇ ਉਹੀ ਹਨ ਜਿਨ੍ਹਾਂ ਨੂੰ ਸੁਰੱਖਿਆ ਬਲ ਮਾਰਨ ਦਾ ਯਤਨ ਕਰਦੇ ਹਨ | ਇਸ ਤਰ੍ਹਾਂ ਦੇ ਨਜ਼ਾਰੇ ਬਾਰੇ ਕੁਝ ਦਿਨ ਪਹਿਲਾਂ ਤਾਂ ਸੋਚਿਆ ਵੀ ਨਹੀਂ ਸੀ ਜਾ ਸਕਦਾ | ਭਾਰੀ ਹਥਿਆਰਾਂ ਨਾਲ ਲੈਸ ਬਾਗੀਆਂ ਦੇ ਦੁਆਲੇ ਪਿੰਡਾਂ ਦੇ ਲੋਕ ਵੀ ਖੜੇ ਹੋ ਗਏ ਅਤੇ ਉਨ੍ਹਾਂ ਨਾਲ ਗਲੇ ਮਿਲ ਕੇ ਖੁਸ਼ੀ ਖੁਸ਼ੀ ਸੈਲਫੀਆਂ ਲਈਆਂ |


ਖ਼ਬਰ ਸ਼ੇਅਰ ਕਰੋ

ਅਮਰੀਕਾ ਨੂੰ ਭਾਰਤ ਨੇ ਦਿੱਤਾ ਕਰਾਰਾ ਜਵਾਬ 30 ਉਤਪਾਦਾਂ 'ਤੇ ਵਧਾਇਆ ਦਰਾਮਦ ਟੈਕਸ

ਨਵੀਂ ਦਿੱਲੀ, 16 ਜੂਨ (ਏਜੰਸੀ)-ਭਾਰਤ ਨੇ ਅਮਰੀਕਾ ਵਲੋਂ ਕੁਝ ਵਸਤਾਂ 'ਤੇ ਵਾਧੂ ਟੈਕਸ ਲਾਉਣ ਦੇ ਵਿਰੋਧ 'ਚ 30 ਉਤਪਾਦਾਂ ਦੀ ਦਰਾਮਦ 'ਤੇ ਛੋਟ ਖ਼ਤਮ ਕਰ ਦਿੱਤੀ ਹੈ | ਇਸ ਸਬੰਧ 'ਚ ਭਾਰਤ ਵਲੋਂ ਵਿਸ਼ਵ ਵਪਾਰ ਸੰਗਠਨ ਨੂੰ ਵੀ ਜਾਣਕਾਰੀ ਦਿੱਤੀ ਹੈ | ਭਾਰਤ ਨੇ 14 ਜੂਨ ਨੂੰ ਵਿਸ਼ਵ ...

ਪੂਰੀ ਖ਼ਬਰ »

ਛੱਤੀਸਗੜ੍ਹ ਵਿਚ ਨਕਸਲੀਆਂ ਨਾਲ ਮੁਕਾਬਲੇ 'ਚ ਜਵਾਨ ਜ਼ਖ਼ਮੀ

ਰਾਏਪੁਰ (ਛੱਤੀਸਗੜ੍ਹ), 16 ਜੂਨ (ਏਜੰਸੀ)- ਨਕਸਲ ਪ੍ਰਭਾਵਿਤ ਨਾਰਾਇਣਪੁਰ ਜ਼ਿਲ੍ਹੇ ਦੇ ਇਕ ਜੰਗਲ 'ਚ ਨਕਸਲੀਆਂ ਨਾਲ ਹੋਏ ਮੁਕਾਬਲੇ 'ਚ ਸੀ. ਏ. ਐੱਫ. ਦਾ ਇਕ ਜਵਾਨ ਜ਼ਖ਼ਮੀ ਹੋ ਗਿਆ | ਨਾਰਾਇਣਪੁਰ ਦੇ ਪੁਲਿਸ ਕਮਿਸ਼ਨਰ ਜਿਤੇਂਦਰ ਸ਼ੁਕਲਾ ਨੇ ਦੱਸਿਆ ਕਿ ਇਹ ਮੁਕਾਬਲਾ ਅੋਰਛਾ ...

ਪੂਰੀ ਖ਼ਬਰ »

ਗੌਰੀ ਲੰਕੇਸ਼ ਹੱਤਿਆ ਮਾਮਲੇ 'ਚ ਐਸ. ਆਈ. ਟੀ. ਵਲੋਂ ਸ੍ਰੀ ਰਾਮ ਸੈਨਾ ਪ੍ਰਧਾਨ ਨੂੰ ਸੰਮਨ

ਬੈਂਗਲੁਰੂ, 16 ਜੂਨ (ਏਜੰਸੀ)-ਪੱਤਰਕਾਰ ਅਤੇ ਸਮਾਜਿਕ ਕਾਰਕੁੰਨ ਗੌਰੀ ਲੰਕੇਸ਼ ਦੀ ਹੱਤਿਆ ਦੀ ਜਾਂਚ ਕਰ ਰਹੇ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਸ੍ਰੀਰਾਮ ਸੈਨਾ ਦੇ ਵਿਜੇਪੁਰਾ ਪ੍ਰਧਾਨ ਰਾਕੇਸ਼ ਮੱਥ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਹੈ | ਪੁਲਿਸ ਦੇ ਇਕ ਉੱਚ ...

ਪੂਰੀ ਖ਼ਬਰ »

ਰਾਜੀਵ ਗਾਂਧੀ ਹੱਤਿਆ ਕਾਂਡ

ਦੋਸ਼ੀ ਦੀ ਮਾਂ ਵਲੋਂ ਪੁੱਤਰ ਲਈ 'ਇੱਛਾ ਮੌਤ' ਦੀ ਮੰਗ

ਚੇਨਈ, 16 ਜੂਨ (ਏਜੰਸੀ)-ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ 'ਚ ਦੋਸ਼ੀ 7 ਕੈਦੀਆਂ ਨੂੰ ਰਿਹਾਅ ਕਰਨ ਦੀ ਤਾਮਿਲਨਾਡੂ ਸਰਕਾਰ ਦੀ ਅਪੀਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਖ਼ਾਰਜ ਕੀਤੇ ਜਾਣ ਦੀ ਖ਼ਬਰ ਹੈ ਪਰ ਇਕ ਦੋਸ਼ੀ ਏ. ਜੀ. ਪੇਰਾਰੀਵਲਨ ਦੀ ਮਾਂ ਨੇ ...

ਪੂਰੀ ਖ਼ਬਰ »

ਸੁਸ਼ਮਾ ਸਵਰਾਜ ਅੱਜ ਤੋਂ 7 ਦਿਨਾਂ ਯੂਰਪੀ ਦੌਰੇ 'ਤੇ

ਨਵੀਂ ਦਿੱਲੀ, 16 ਜੂਨ (ਪੀ. ਟੀ. ਆਈ.)- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੱਲ੍ਹ ਤੋਂ ਆਪਣੇ 7 ਦਿਨਾ ਯੂਰਪੀ ਦੇਸ਼ਾਂ ਦੇ ਦੌਰੇ ਲਈ ਰਵਾਨਾ ਹੋਣਗੇ | ਸੁਸ਼ਮਾ ਸਵਰਾਜ ਇਟਲੀ, ਫਰਾਂਸ, ਲਗਜ਼ੈਂਬਰਗ ਅਤੇ ਬੈਲਜ਼ੀਅਮ ਦਾ ਦੌਰਾ ਕਰਨਗੇ | ਇਸ ਦੌਰੇ ਦਾ ਮਕਸਦ ਯੂਰਪੀ ਦੇਸ਼ਾਂ ਨਾਲ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX