ਬਰਨਾਲਾ, 16 ਜੂਨ (ਰਾਜ ਪਨੇਸਰ)-ਥਾਣਾ ਸਿਟੀ-2 ਵਲੋਂ ਇਕ ਵਿਅਕਤੀ ਨੂੰ ਸਾਢੇ 4 ਕਿੱਲੋ ਭੱੁਕੀ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਧਰਮਪਾਲ, ਏ. ਐਸ. ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ. ਬਰਨਾਲਾ ਸ: ਹਰਜੀਤ ...
ਬਰਨਾਲਾ, 16 ਜੂਨ (ਧਰਮਪਾਲ ਸਿੰਘ)-ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟੇ੍ਰਟ ਬਰਨਾਲਾ ਸ੍ਰੀ ਜਰਨੈਲ ਸਿੰਘ ਦੀ ਅਦਾਲਤ ਨੇ ਇਕ ਚੈੱਕ ਬਾਉਂਸ ਹੋਣ ਦੇ ਕੇਸ ਦਾ ਫ਼ੈਸਲਾ ਕਰਦਿਆਂ ਕੇਸ ਵਿਚ ਨਾਮਜ਼ਦ ਵਿਅਕਤੀ ਹਰਪ੍ਰੀਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਬਰਨਾਲਾ ਨੂੰ ਇਕ ...
ਬਰਨਾਲਾ, 16 ਜੂਨ (ਗੁਰਪ੍ਰੀਤ ਸਿੰਘ ਲਾਡੀ)-ਪਿਛਲੇ ਕਈ ਦਿਨਾਂ ਤੋਂ ਪੂਰੇ ਉੱਤਰੀ ਭਾਰਤ ਵਿਚ ਅਸਮਾਨ 'ਤੇ ਚੜ੍ਹੇ ਧੂੜ ਮਿੱਟੀ ਦੇ ਗ਼ੁਬਾਰ ਤੋਂ ਅੱਜ ਬਰਨਾਲਾ ਦੇ ਲੋਕਾਂ ਨੇ ਕੁਝ ਰਾਹਤ ਮਹਿਸੂਸ ਕੀਤੀ ਹੈ | ਭਾਵੇਂਕਿ ਜ਼ਿਲ੍ਹਾ ਬਰਨਾਲਾ ਵਿਚ ਕਿਧਰੇ ਵੀ ਮੀਂਹ ਨਹੀਂ ਪਿਆ ਲੇਕਿਨ ਪੰਜਾਬ ਦੇ ਦੂਸਰੇ ਜ਼ਿਲਿ੍ਹਆਂ ਵਿਚ ਪਏ ਮੀਂਹ ਅਤੇ ਬੱਦਲਵਾਈ ਸਦਕਾ ਬਰਨਾਲਾ ਦੇ ਲੋਕਾਂ ਨੂੰ ਵੀ ਧੂੜ-ਮਿੱਟੀ ਤੋਂ ਬਹੁਤ ਹੱਦ ਤੱਕ ਨਿਜਾਤ ਮਿਲੀ ਹੈ ਕਿਉਂਕਿ ਆਲੇ-ਦੁਆਲੇ ਪਏ ਮੀਂਹ ਸਦਕਾ ਜ਼ਿਲ੍ਹੇ ਵਿਚ ਸਵੇਰੇ ਤੋਂ ਹੀ ਮੌਸਮ ਵਿਚ ਕੁਝ ਠੰਢ ਸੀ ਅਤੇ ਹਵਾ ਚੱਲ ਰਹੀ ਸੀ | ਜਿਸ ਕਾਰਨ ਹੀ ਅਸਮਾਨ 'ਤੇ ਚੜਿ੍ਹਆ ਇਹ ਗ਼ੁਬਾਰ ਸਾਫ਼ ਹੋ ਗਿਆ | ਜਿੱਥੇ ਕੱਲ੍ਹ ਤਾਪਮਾਨ 40 ਡਿਗਰੀ ਤੋਂ ਵੱਧ ਸੀ ਉੱਥੇ ਅੱਜ ਆਲੇ-ਦੁਆਲੇ ਪਏ ਮੀਂਹ ਕਾਰਨ ਤਾਪਮਾਨ ਵੀ ਘੱਟ ਕੇ 36 ਡਿਗਰੀ ਦੇ ਲਗਭਗ ਰਹਿ ਗਿਆ | ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸੰਗਰੂਰ ਦੇ ਐਕਸੀਅਨ ਸ: ਹਰਜੀਤ ਸਿੰਘ ਨੇ ਦੱਸਿਆ ਕਿ ਰਾਜਸਥਾਨ ਤੋਂ ਪੈਦਾ ਹੋਏ ਇਸ ਮਿੱਟੀ ਦੇ ਗ਼ੁਬਾਰ ਨੇ ਨਾ ਕੇਵਲ ਪੰਜਾਬ ਬਲਕਿ ਚੰਡੀਗੜ੍ਹ, ਹਰਿਆਣਾ, ਦਿੱਲੀ ਅਤੇ ਹੋਰ ਰਾਜਾਂ ਨੂੰ ਵੀ ਆਪਣੀ ਲਪੇਟ ਵਿਚ ਲਿਆ ਹੋਇਆ ਸੀ | ਜਿਸ ਨਾਲ ਆਮ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ | ਉਨ੍ਹਾਂ ਦੱਸਿਆ ਕਿ ਇਸ ਦਾ ਇੱਕੋ-ਇੱਕ ਹੱਲ ਮੀਂਹ ਹੀ ਹੈ | ਪੰਜਾਬ ਦੇ ਕੁਝ ਇਲਾਕਿਆਂ ਵਿਚ ਮੀਂਹ ਕਾਰਨ ਬਹੁਤ ਸਾਰੇ ਹੋਰਨਾਂ ਇਲਾਕਿਆਂ ਨੂੰ ਵੀ ਇਸ ਦਾ ਫ਼ਾਇਦਾ ਮਿਲਿਆ ਹੈ |
ਪਿਛਲੇ ਦਿਨਾਂ ਦੌਰਾਨ ਦਿਲ, ਸਾਹ, ਦਮਾ ਅਤੇ ਐਲਰਜੀ ਦੇ ਮਰੀਜ਼ਾਂ 'ਚ ਹੋਇਆ ਭਾਰੀ ਵਾਧਾ
ਧੂੜ-ਮਿੱਟੀ ਭਰੇ ਮੌਸਮ ਦੇ ਚਲਦਿਆਂ ਹਸਪਤਾਲਾਂ ਵਿਚ ਦਿਲ, ਸਾਂਹ, ਦਮਾ ਅਤੇ ਐਲਰਜੀ ਦੇ ਮਰੀਜ਼ਾਂ ਵਿਚ ਵੀ ਭਾਰੀ ਵਾਧਾ ਹੋਇਆ | ਦਿਲ ਦੇ ਰੋਗਾਂ ਦੇ ਮਾਹਿਰ ਡਾ: ਨਰੇਸ਼ ਗੋਇਲ ਨੇ ਕਿਹਾ ਕਿ ਹਾਰਟ ਦੇ ਮਰੀਜ਼ਾਂ ਲਈ ਇਹ ਮੌਸਮ ਬਹੁਤ ਜ਼ਿਆਦਾ ਜਾਨਲੇਵਾ ਹੈ ਕਿਉਂਕਿ ਇਸ ਨਾਲ ਸਾਂਹ ਦੀ ਸਮੱਸਿਆ ਵੱਧ ਜਾਂਦੀ ਹੈ | ਜਿਨ੍ਹਾਂ ਮਰੀਜ਼ਾਂ ਦੀ ਹਾਰਟ ਸਰਜਰੀ ਹੋਈ ਹੈ ਉਨ੍ਹਾਂ ਨੂੰ ਤਾਂ ਅਜਿਹੇ ਮੌਸਮ ਵਿਚ ਬਹੁਤ ਜ਼ਿਆਦਾ ਸਾਵਧਾਨੀ ਵਰਤਣੀ ਚਾਹੀਦੀ ਹੈ | ਚਮੜੀ ਤੇ ਐਲਰਜੀ ਰੋਗਾਂ ਦੇ ਮਾਹਿਰ ਡਾ: ਜੋਤੀ ਕੋਸ਼ਲ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਧੂੜ ਅਤੇ ਮਿੱਟੀ ਤੋਂ ਐਲਰਜੀ ਹੁੰਦੀ ਹੈ ਜਿਨ੍ਹਾਂ ਦਾ ਇਹ ਮੌਸਮ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ, ਸੋ ਧੂੜ ਮਿੱਟੀ ਵਾਲੇ ਮੌਸਮ ਦੌਰਾਨ ਐਲਰਜੀ ਵਾਲੇ ਮਰੀਜ਼ਾਂ ਨੂੰ ਘਰੋਂ ਬਾਹਰ ਨਿਕਲਣ ਵਿਚ ਪ੍ਰਹੇਜ਼ ਕਰਨਾ ਚਾਹੀਦਾ ਹੈ |
ਮਹਿਲ ਕਲਾਂ, (ਅਵਤਾਰ ਸਿੰਘ ਅਣਖੀ)-ਸਥਾਨਕ ਕਸਬੇ ਅੰਦਰ ਧੂੜ ਮਿੱਟੀ ਦੇ ਬਣੇ ਗ਼ੁਬਾਰ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ ਹੈ | ਪਿਛਲੇ ਕਈ ਦਿਨਾਂ ਤੋਂ ਅਜਿਹਾ ਮੌਸਮ ਹੋਣ ਕਾਰਨ ਸਾਹ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਸਾਹ ਲੈਣ 'ਚ ਮੁਸ਼ਕਲ ਪੇਸ਼ ਆ ਰਹੀ ਹੈ | ਦੂਰ ਦੁਰਾਡੇ ਜਾਣ ਵਾਲੇ ਲੋਕ ਦੋ ਪਹੀਆ ਵਾਹਨਾਂ ਦੀ ਬਜਾਏ ਜਨਤਕ ਬੱਸਾਂ 'ਚ ਸਫ਼ਰ ਕਰਨ ਨੂੰ ਤਰਜੀਹ ਦਿੰਦੇ ਦੇਖੇ ਗਏ | ਸਵੇਰੇ ਤੋਂ ਲੈ ਕੇ ਅਸਮਾਨ 'ਚ ਛਾਏ ਹਲਕੇ ਬੱਦਲਾਂ ਕਾਰਨ ਮੌਸਮ ਕੁਝ ਸਾਫ਼ ਰਿਹਾ ਅਤੇ ਉਮੀਦ ਸੀ ਕਿ ਅੱਜ ਮੀਂਹ ਪੈਣ ਕਾਰਨ ਗਰਮੀ ਤੋਂ ਕੁਝ ਰਾਹਤ ਮਿਲੇਗੀ ਪਰ ਸਾਰਾ ਦਿਨ ਸਥਿਤੀ ਜਿਉਂ ਦੀ ਤਿਉਂ ਬਣੀ ਰਹੀ | ਸੀਨੀਅਰ ਮੈਡੀਕਲ ਅਫ਼ਸਰ ਮਹਿਲ ਕਲਾਂ ਹਰਜਿੰਦਰ ਸਿੰਘ ਆਂਡਲੂ ਮੁਤਾਬਿਕ ਇਸ ਧੂੜ ਕਾਰਨ ਜਿੱਥੇ ਸਾਹ ਦਮੇ ਦੇ ਨਾਲ-ਨਾਲ ਅੱਖਾਂ ਅਤੇ ਚਮੜੀ ਦੀ ਅਲਰਜ਼ੀ ਦੇ ਮਰੀਜ਼ਾਂ 'ਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਐਨਕ ਤੋਂ ਬਗੈਰ ਦੋ ਪਹੀਆ ਵਾਹਨ ਨਾ ਚਲਾਉਣ, ਖੁੱਲੇ੍ਹ ਵਾਹਨਾਂ 'ਚ ਸਫ਼ਰ ਨਾ ਕਰਨ, ਖੁੱਲ੍ਹੇ ਅਸਮਾਨ ਹੇਠਾਂ ਸੌਣ ਤੋਂ ਗੁਰੇਜ਼ ਕਰਨ |
ਸ਼ਹਿਣਾ-ਟੱਲੇਵਾਲ, (ਸੁਰੇਸ਼ ਗੋਗੀ, ਸੋਨੀ ਚੀਮਾ)-ਪਿਛਲੇ 3 ਦਿਨਾਂ ਤੋਂ ਅਸਮਾਨ ਤੇ ਚੜ੍ਹੀ ਧੂੜ ਕਾਰਨ ਅੱਜ ਤੀਜੇ ਦਿਨ ਵੀ ਸੂਰਜ ਦਿਖਾਈ ਨਹੀਂ ਦਿੱਤਾ | ਜਦ ਕਿ ਠੰਢੀਆਂ ਹਵਾਵਾਂ ਕਾਰਨ ਅੰਬਰੀ ਚੜ੍ਹੇ ਰੇਤੇ ਦੀ ਗਰਮੀ ਤੋਂ ਲੋਕਾਂ ਨੇ ਕੁਝ ਰਾਹਤ ਜ਼ਰੂਰ ਮਹਿਸੂਸ ਕੀਤੀ | ਧੂੜ ਭਰੇ ਦਿਨ ਕਾਰਨ ਪੇਂਡੂ ਖੇਤਰ ਵਿਚ ਵੀ ਲੋਕ ਘਰਾਂ ਅੰਦਰ ਦਬਕੇ ਰਹੇ | ਆਮ ਦੁਕਾਨਦਾਰ ਪਿਛਲੇ ਤਿੰਨ ਦਿਨਾਂ ਤੋਂ ਗ੍ਰਾਹਕ ਨਾ ਨਿਕਲਣ ਕਾਰਨ ਵਿਹਲੇ ਬੈਠੇ ਹਨ | ਕਸਬਾ ਸ਼ਹਿਣਾ, ਸਨਅਤੀ ਕਸਬਾ ਪੱਖੋਂ ਕੈਂਚੀਆਂ, ਟੱਲੇਵਾਲ ਆਦਿ ਪਿੰਡਾਂ ਵਿਚ ਜ਼ਿਆਦਾਤਰ ਦੁਕਾਨਦਾਰ ਬਰਨਾਲਾ ਤੋਂ ਆਉਂਦੇ ਹਨ | ਉਕਤ ਦੁਕਾਨਦਾਰਾਂ ਅਨੁਸਾਰ ਇਹ ਦਿਨ ਛਿਮਾਹੀ ਉਗਰਾਹੀ ਦੇ ਹੰੁਦੇ ਹਨ | ਜੇਕਰ ਮੌਸਮ ਕੁਝ ਦਿਨ ਹੋਰ ਇਸ ਤਰ੍ਹਾਂ ਰਿਹਾ ਤਾਂ ਲੋਕ ਝੋਨੇ ਦੀ ਫ਼ਸਲ ਵਿਚ ਰੁੱਝ ਜਾਣਗੇ | ਬੱਸਾਂ ਵਿਚ ਸਫ਼ਰ ਕਰਨ ਵਾਲੇ ਵੀ ਧੂੜ ਭਰੀ ਦੁਪਹਿਰ ਕਾਰਨ ਘੱਟ ਨਿਕਲੇ ਅਤੇ ਦੋ ਪਹੀਆਂ ਵਾਹਨ ਸੜਕਾਂ ਤੇ ਨਾ ਮਾਤਰ ਹੀ ਆਏ |
ਰੂੜੇਕੇ ਕਲਾਂ, (ਗੁਰਪ੍ਰੀਤ ਸਿੰਘ ਕਾਹਨੇਕੇ)-ਪਿਛਲੇ ਦਿਨਾਂ ਤੋਂ ਅਸਮਾਨ ਵਿਚ ਚੜ੍ਹੀ ਧੂੜ ਦਾ ਕਹਿਰ ਰੂੜੇਕੇ ਕਲਾਂ ਅਤੇ ਆਲੇ-ਦੁਆਲੇ ਦੇ ਇਲਾਕੇ ਵਿਚ ਲਗਾਤਾਰ ਜਾਰੀ ਹੈ | ਲਗਾਤਾਰ ਅਸਮਾਨ ਵਿਚੋਂ ਡਿਗ ਰਹੀ ਇਸ ਧੂੜ ਕਰ ਕੇ ਸਾਹ, ਦਮੇ, ਛਾਤੀ ਦੇ ਮਰੀਜ਼ਾਂ ਦੀ ਗਿਣਤੀ ਡਾਕਟਰਾਂ ਕੋਲ ਲਗਾਤਾਰ ਵਧ ਰਹੀ ਹੈ | ਸਮਾਜ ਸੇਵਕ ਗੁਰਸੇਵਕ ਸਿੰਘ ਧੌਲਾ, ਸਰਪੰਚ ਮਹਿੰਦਰ ਸਿੰਘ ਕਾਹਨੇਕੇ, ਸਰਪੰਚ ਸੁਖਪਾਲ ਸਿੰਘ ਸਮਰਾ ਨੇ ਕਿਹਾ ਕਿ ਵਾਤਾਵਰਨ ਪ੍ਰਦੂਸ਼ਿਤ ਹੋ ਚੱੁਕਿਆ ਹੈ ਕਿਉਂਕਿ ਰੱੁਖਾਂ ਦੀ ਵੱਡੀ ਘਾਟ ਕਰ ਕੇ ਵਾਤਾਵਰਨ ਗੰਦਲਾ ਹੋ ਚੱੁਕਿਆ ਹੈ | ਜੇਕਰ ਸਾਰਿਆਂ ਨੇ ਇਕੱਠੇ ਹੋ ਕੇ ਬੂਟੇ ਲਗਾ ਕੇ ਸੰਭਾਲ ਨਾ ਕੀਤੀ ਤਾਂ ਭਵਿੱਖ ਵਿਚ ਮਨੱੁਖਾ ਜਾਤੀ ਨੂੰ ਇਸ ਤੋਂ ਵੀ ਭਿਆਨਕ ਨਤੀਜੇ ਭੁਗਤਣੇ ਪੈਣਗੇ | ਸਮਾਜ ਸੇਵਕ ਵਿਅਕਤੀਆਂ ਨੇ ਅਪੀਲ ਕੀਤੀ ਹੈ ਕਿ ਪ੍ਰਦੂਸ਼ਿਤ ਹੋ ਰਿਹਾ ਵਾਤਾਵਰਨ ਬਚਾਉਣ ਲਈ ਸਾਰਿਆਂ ਨੂੰ ਬਿਨਾਂ ਸਵਾਰਥ ਅੱਗੇ ਆਉਣਾ ਚਾਹੀਦਾ ਹੈ | ਵੱਧ ਤੋਂ ਵੱਧ ਬੂਟੇ ਲਗਾ ਕੇ ਸੰਭਾਲ ਕੀਤੀ ਜਾਵੇ |
ਰੂੜੇਕੇ ਕਲਾਂ, 16 ਜੂਨ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਕਾਹਨੇਕੇ ਅਤੇ ਬਦਰਾ ਦੀ ਹੱਦ 'ਤੇ ਜੰਗਲਾਤ ਵਿਭਾਗ ਦੀ ਮਲਕੀਅਤ ਜ਼ਮੀਨ ਵਿਚੋਂ ਦੀ ਨਾਜਾਇਜ਼ ਰਸਤੇ ਬਣਾ ਕੇ ਬੂਟਿਆਂ ਦਾ ਨੁਕਸਾਨ ਕਰ ਕੇ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਪਿੰਡ ...
ਟੱਲੇਵਾਲ, 16 ਜੂਨ (ਸੋਨੀ ਚੀਮਾ)-ਪਿੰਡ ਟੱਲੇਵਾਲ ਵਿਖੇ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਦੀ ਅਗਵਾਈ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੱਦੇ 'ਤੇ ਵੱਡੀ ਗਿਣਤੀ ਵਿਚ ਕਾਂਗਰਸੀਆਂ ਨੇ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫ਼ੂਕ ਕੇ ...
ਬਰਨਾਲਾ, 16 ਜੂਨ (ਧਰਮਪਾਲ ਸਿੰਘ)-ਭੱਠਲ ਭਵਨ ਬਰਨਾਲਾ ਵਿਖੇ ਸੀ.ਪੀ.ਆਈ.ਐਮ. ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ ਕਨਵੀਨਰ ਪਰਮਜੀਤ ਕੌਰ ਗੁੰਮਟੀ ਦੀ ਪ੍ਰਧਾਨ ਹੇਠ ਹੋਈ¢ ਮੀਟਿੰਗ ਵਿਚ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਸੂਬਾ ਸਕੱਤਰ, ਭੂਪ ਚੰਦ ਚੰਨੋ ਜ਼ਿਲ੍ਹਾ ...
ਬਰਨਾਲਾ, 16 ਜੂਨ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਭਾਈਚਾਰਕ ਸਾਂਝ ਅਤੇ ਆਪਸੀ ਪਿਆਰ ਦਾ ਪ੍ਰਤੀਕ ਈਦ-ਉਲ-ਫ਼ਿਤਰ ਦਾ ਪਵਿੱਤਰ ਤਿਉਹਾਰ ਈਦਗਾਹ ਸੰਘੇੜਾ (ਬਰਨਾਲਾ) ਵਿਖੇ ਇੰਤਜ਼ਾਮੀਆਂ ਕਮੇਟੀ ਈਦਗਾਹ ਸੰਘੇੜਾ ਦੀ ਰੇਖਰੇਖ ਹੇਠ ਸਮੁੱਚੇ ਮੁਸਲਿਮ ਭਾਈਚਾਰੇ ਵਲੋਂ ...
ਮਹਿਲ ਕਲਾਂ, 16 ਜੂਨ (ਅਵਤਾਰ ਸਿੰਘ ਅਣਖੀ)-ਪੁਲਿਸ ਥਾਣਾ ਮਹਿਲ ਕਲਾਂ ਨੇ ਕਣਕ ਚੋਰੀ ਕਰ ਕੇ ਅੱਗੇ ਵੇਚਣ ਦੇ ਦੋਸ਼ਾਂ ਤਹਿਤ ਦੋ ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਵਿੰਦਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਮੂੰਮ (ਬਰਨਾਲਾ) ਨੇ ਦੱਸਿਆ ...
ਤਪਾ ਮੰਡੀ, 16 ਜੂਨ (ਵਿਜੇ ਸ਼ਰਮਾ)- ਮਿੳਾੂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਨਗਰ ਕੌਾਸਲ ਦੇ ਸਫ਼ਾਈ ਸੇਵਕ ਯੂਨੀਅਨ ਵਲੋਂ ਸੂਬਾ ਸਰਕਾਰ ਿਖ਼ਲਾਫ਼ ਰੋਸ ਜ਼ਾਹਰ ਕਰਦਿਆਂ ਪ੍ਰਧਾਨ ਭੋਲੂ ਰਾਮ ਦੀ ਅਗਵਾਈ 'ਚ ਨਗਰ ਕੌਾਸਲ ਦਫ਼ਤਰ ਅੱਗੇ ਕੈਪਟਨ ਸਰਕਾਰ ਦਾ ...
ਬਰਨਾਲਾ, 16 ਜੂਨ (ਗੁਰਪ੍ਰੀਤ ਸਿੰਘ ਲਾਡੀ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਬਰਨਾਲਾ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ...
ਬਰਨਾਲਾ, 16 ਜੂਨ (ਗੁਰਪ੍ਰੀਤ ਸਿੰਘ ਲਾਡੀ)-ਤੰਦਰੁਸਤ ਪੰਜਾਬ ਮਿਸ਼ਨ ਤਹਿਤ ਅੱਜ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਵਲੋਂ ਹਵਾ ਦੀ ਗੁਣਵੱਤਾ 'ਚ ਸੁਧਾਰ ਕਰਨ ਦੇ ਮਕਸਦ ਲਈ ਬੋਰਡ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਬਰਨਾਲਾ ਤੋਂ ਮੋਗਾ ...
ਬਰਨਾਲਾ/ਹੰਡਿਆਇਆ, 16 ਜੂਨ (ਰਾਜ ਪਨੇਸਰ, ਗੁਰਜੀਤ ਸਿੰਘ ਖੱੁਡੀ)-ਸਦਰ ਥਾਣੇ ਵਲੋਂ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਸਮੇਂ ਤੋਂ ਪਹਿਲਾਂ ਜੀਰੀ ਲਗਾਉਣ ਵਾਲੇ ਦੋ ਕਿਸਾਨਾਂ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ...
ਮਹਿਲ ਕਲਾਂ, 16 ਜੂਨ (ਅਵਤਾਰ ਸਿੰਘ ਅਣਖੀ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ਼ਵੇਤ ਮਲਕ ਮੈਂਬਰ ਰਾਜ ਸਭਾ ਦੀ ਆਮਦ ਮੌਕੇ 24 ਜੂਨ ਨੂੰ ਧਨੌਲਾ ਵਿਖੇ ਕੀਤੇ ਜਾ ਰਹੇ ਮਾਲਵਾ ਪੱਧਰੀ ਸਮਾਗਮ ਵਿਚ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਸ਼ਮੂਲੀਅਤ ਕਰਨਗੇ | ਇਸ ਮੌਕੇ ਭਾਜਪਾ ...
ਬਰਨਾਲਾ, 16 ਜੂਨ (ਅਸ਼ੋਕ ਭਾਰਤੀ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਚਲਾਏ ਗਏ ਮਿਸ਼ਨ 'ਤੰਦਰੁਸਤ ਪੰਜਾਬ' ਤਹਿਤ ਖੇਡ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਥਲੈਟਿਕ ਅਤੇ ਖੇਡਾਂ ਦੀ ਜਾਣਕਾਰੀ ਸਬੰਧੀ ਸੈਮੀਨਾਰ ...
ਰੂੜੇਕੇ ਕਲਾਂ, 16 ਜੂਨ (ਗੁਰਪ੍ਰੀਤ ਸਿੰਘ ਕਾਹਨੇਕੇ)-ਪੁਲਿਸ ਥਾਣਾ ਰੂੜੇਕੇ ਕਲਾਂ ਦੀ ਪੁਲਿਸ ਪਾਰਟੀ ਨੇ ਜ਼ਿਲ੍ਹਾ ਪੁਲਿਸ ਮੁਖੀ ਸ: ਹਰਜੀਤ ਸਿੰਘ ਵਲੋਂ ਨਸ਼ਿਆਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਐਸ.ਪੀ.ਡੀ ਸ: ਸੁਖਦੇਵ ਸਿੰਘ ਵਿਰਕ ਦੇ ਆਦੇਸ਼ਾਂ ਅਨੁਸਾਰ ਇੰਸਪੈਕਟਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX