ਤਾਜਾ ਖ਼ਬਰਾਂ


ਸੜਕ ਹਾਦਸੇ ਵਿਚ ਕਾਰਾਂ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 1 ਜ਼ਖਮੀ
. . .  1 day ago
ਭੋਗਪੁਰ, 9 ਦਸੰਬਰ (ਕੁਲਦੀਪ ਸਿੰਘ ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ ਪਿੰਡ ਕਾਲਾ ਬੱਕਰਾ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਕਾਰ ਡਰਾਈਵਰ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ...
ਸੰਵਿਧਾਨਕ ਵਿਵਸਥਾ ਅਨੁਸਾਰ ਹਰ ਐਕਟ ਨੂੰ ਲਾਗੂ ਕਰਨਾ ਮਮਤਾ ਦੀ ਜ਼ਿੰਮੇਵਾਰੀ - ਰਾਮ ਮਾਧਵ
. . .  1 day ago
ਨਵੀਂ ਦਿੱਲੀ, 9 ਦਸੰਬਰ - ਭਾਜਪਾ ਆਗੂ ਰਾਮ ਮਾਧਵ ਦਾ ਕਹਿਣਾ ਹੈ ਕਿ ਸੰਵਿਧਾਨਿਕ ਵਿਵਸਥਾ ਅਨੁਸਾਰ ਲੋਕ ਸਭਾ ਵੱਲੋਂ ਪਾਸ ਕੀਤੇ ਹਰ ਐਕਟ ਨੂੰ ਲਾਗੂ ਕਰਨਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਜ਼ਿੰਮੇਵਾਰੀ ਹੈ।
ਨਾਗਰਿਕਤਾ ਮਿਲਣ ਤੋਂ ਬਾਅਦ ਕਿੰਨੀ ਵਧੇਗੀ ਦੇਸ਼ ਦੀ ਆਬਾਦੀ? - ਸ਼ਿਵ ਸੈਨਾ ਸੰਸਦ ਮੈਂਬਰ
. . .  1 day ago
ਨਵੀਂ ਦਿੱਲੀ, 9 ਦਸੰਬਰ -ਸ਼ਿਵ ਸੈਨਾ ਦੇ ਸੰਸਦ ਮੈਂਬਰ ਵਿਨਾਇਕ ਰਾਊਤ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਵਿਚ ਜ਼ਿਕਰ ਕੀਤੇ ਗਏ 6 ਭਾਈਚਾਰਿਆ ਦੇ ਕਿੰਨੇ ਲੋਕ ਭਾਰਤ 'ਚ ਰਹਿ ਰਹੇ ਹਨ?ਕੇਂਦਰੀ ਗ੍ਰਹਿ ਮੰਤਰੀ ਨੇ...
ਕਿਸਾਨ ਜਗਸੀਰ ਸਿੰਘ ਦਾ ਤੀਜੇ ਦਿਨ ਵੀ ਨਹੀਂ ਹੋਇਆ ਸਸਕਾਰ
. . .  1 day ago
ਜੈਤੋ, 9 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੌਰਾਨ ਪਰਸੋਂ ਸਵੇਰੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੋੜਿਆਂਵਾਲੀ ਦੇ ਜਗਸੀਰ...
ਚੋਰਾਂ ਨੇ ਬੰਦ ਮਕਾਨ ਚੋਂ 14 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ 'ਤੇ ਕੀਤਾ ਹੱਥ ਸਾਫ਼
. . .  1 day ago
ਡੇਰਾਬਸੀ, 9 ਨਵੰਬਰ( ਸ਼ਾਮ ਸਿੰਘ ਸੰਧੂ ) - ਬੀਤੀ ਦੇਰ ਡੇਰਾਬਸੀ ਸਥਿਤ ਪੰਜਾਬੀ ਬਾਗ ਕਾਲੋਨੀ ਵਿਚ ਇੱਕ ਬੰਦ ਮਕਾਨ ਦੇ ਤਾਲੇ ਤੋੜ ਕੇ ਚੋਰ ਕਰੀਬ 12 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ ਸਮੇਤ ਹੋਰ ਘਰੇਲੂ ਸਾਮਾਨ ਚੋਰੀ ਕਰ ਕੇ ਲੈ ਗਏ। ਚੋਰੀ ਦੀ ਵਾਰਦਾਤ...
ਸਵਾਤੀ ਮਾਲੀਵਾਲ ਨੇ ਸਮ੍ਰਿਤੀ ਈਰਾਨੀ ਨਿਰਭਿਆ ਫ਼ੰਡ ਵੰਡਣ ਲਈ ਲਿਖੀ ਚਿੱਠੀ
. . .  1 day ago
ਨਵੀਂ ਦਿੱਲੀ, 9 ਦਸੰਬਰ - ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੂੰ ਚਿੱਠੀ ਲਿਖ ਸੂਬਿਆ ਨੂੰ ਨਿਰਭਿਆ...
ਦਿੱਲੀ ਅਗਨੀਕਾਂਡ : ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਲੀ ਸਰਕਾਰ ਸਮੇਤ ਹੋਰਨਾਂ ਨੂੰ ਭੇਜਿਆ ਨੋਟਿਸ
. . .  1 day ago
ਨਵੀਂ ਦਿੱਲੀ, 9 ਦਸੰਬਰ - ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ (ਐਨ.ਐੱਚ.ਆਰ.ਸੀ) ਨੇ ਦਿੱਲੀ ਅਗਨੀਕਾਂਡ ਨੂੰ ਲੈ ਕੇ ਮੁੱਖ ਸਕੱਤਰ, ਦਿੱਲੀ ਸਰਕਾਰ, ਪੁਲਿਸ ਕਮਿਸ਼ਨਰ ਦਿੱਲੀ ਅਤੇ ਨਗਰ ਨਿਗਮ ਦਿੱਲੀ ਦੇ ਕਮਿਸ਼ਨਰ...
ਡਮਟਾਲ ਪੁਲਿਸ ਵੱਲੋਂ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
. . .  1 day ago
ਡਮਟਾਲ, 9 ਦਸੰਬਰ (ਰਾਕੇਸ਼ ਕੁਮਾਰ) - ਥਾਣਾ ਡਮਟਾਲ ਦੀ ਪੁਲਿਸ ਨੇ ਗਸ਼ਤ ਦੌਰਾਨ 21 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਹਿਚਾਣ...
ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ ਨਹੀਂ - ਮਮਤਾ ਬੈਨਰਜੀ
. . .  1 day ago
ਕੋਲਕਾਤਾ, 9 ਦਸੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖੜਗਪੁਰ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ...
ਸਾਵਰਕਰ ਨੇ ਰੱਖੀ ਸੀ ਦੋ ਰਾਸ਼ਟਰ ਸਿਧਾਂਤ ਦੀ ਨੀਂਹ - ਮਨੀਸ਼ ਤਿਵਾੜੀ
. . .  1 day ago
ਨਵੀਂ ਦਿੱਲੀ, 9 ਦਸੰਬਰ - ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿੰਦੇ ਹਨ ਕਿ ਧਰਮ ਦੇ...
ਸੰਸਦ ਕੰਪਲੈਕਸ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਵਿਅਕਤੀ ਕਾਬੂ
. . .  1 day ago
ਨਵੀਂ ਦਿੱਲੀ, 9 ਦਸੰਬਰ - ਸੰਸਦ ਕੰਪਲੈਕਸ 'ਚ ਦਾਖਲ ਹੋ ਰਹੇ ਇੱਕ ਵਿਅਕਤੀ ਨੂੰ ਸੁਰੱਖਿਆ ਬਲਾਂ ਨੇ ਕਾਬੂ ਕਰ ਲਿਆ, ਜਿਸ ਨੂੰ ਕਿ ਦਿੱਲੀ ਪੁਲਿਸ ਹਵਾਲੇ ਕਰ ਦਿੱਤਾ...
ਮਣੀਪੁਰ 'ਚ ਇਨਰ ਲਾਈਨ ਪਰਮਿਟ ਲਾਗੂ ਹੋਵੇਗਾ- ਅਮਿਤ ਸ਼ਾਹ
. . .  1 day ago
ਨਵੀਂ ਦਿੱਲੀ, 9 ਦਸੰਬਰ- ਨਾਗਰਿਕਤਾ ਸੋਧ ਬਿੱਲ 'ਤੇ ਲੋਕ ਸਭਾ 'ਚ ਬਹਿਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮਣੀਪੁਰ ਨੂੰ ਇਨਰ ਲਾਈਨ ਪਰਮਿਟ ਸਿਸਟਮ 'ਚ ਸ਼ਾਮਲ...
ਨਾਗਰਿਕਤਾ ਸੋਧ ਬਿੱਲ 'ਤੇ ਲੋਕ ਸਭਾ 'ਚ ਚਰਚਾ ਜਾਰੀ
. . .  1 day ago
ਨਵੀਂ ਦਿੱਲੀ, 9 ਦਸੰਬਰ- ਨਾਗਰਿਕਤਾ ਸੋਧ ਬਿੱਲ 2019 'ਤੇ ਲੋਕ ਸਭਾ 'ਚ ਚਰਚਾ ਜਾਰੀ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਬਿੱਲ...
ਅਸਲਾ ਸੋਧ ਬਿੱਲ ਲੋਕ ਸਭਾ 'ਚ ਪਾਸ
. . .  1 day ago
ਨਵੀਂ ਦਿੱਲੀ, 9 ਦਸੰਬਰ- ਚਰਚਾ ਤੋਂ ਬਾਅਦ ਅਸਲਾ ਸੋਧ ਬਿੱਲ 2019 ਲੋਕ ਸਭਾ......
ਟੋਕੀਓ ਓਲੰਪਿਕ ਤੋਂ ਬਾਹਰ ਹੋਇਆ ਰੂਸ
. . .  1 day ago
ਮਾਸਕੋ, 9 ਦਸੰਬਰ- ਟੋਕੀਓ ਓਲੰਪਿਕ 'ਚ ਸ਼ਾਮਲ ਹੋਣ ਦੀਆਂ ਰੂਸ ਦੀਆਂ ਉਮੀਦਾਂ ਖ਼ਤਮ ਹੋ ਗਈਆਂ ਹਨ। ਵਰਲਡ ਐਂਟੀ ਡੋਪਿੰਗ ਏਜੰਸੀ (ਡਬਲਯੂ. ਏ. ਡੀ. ਏ.) ਨੇ ਡੋਪਿੰਗ ਦੇ ਦੋਸ਼...
ਪੁਣਛ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਰਾਸ਼ਟਰਪਤੀ ਭਵਨ ਵੱਲ ਜਾ ਰਹੇ ਜੇ. ਐੱਨ. ਯੂ. ਵਿਦਿਆਰਥੀਆਂ 'ਤੇ ਪੁਲਿਸ ਵਲੋਂ ਲਾਠੀਚਾਰਜ
. . .  1 day ago
ਜੈਤੋ-ਕੋਟਕਪੂਰਾ ਰੋਡ 'ਤੇ ਪਿੰਡ ਮੱਤਾ ਦੇ ਲੋਕਾਂ ਨੇ ਨੌਜਵਾਨ ਦੀ ਲਾਸ਼ ਰੱਖ ਕੇ ਲਾਇਆ ਧਰਨਾ
. . .  1 day ago
ਜਲੰਧਰ: ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੀ ਮੀਟਿੰਗ 'ਚ ਪਹੁੰਚੇ ਸੁਨੀਲ ਜਾਖੜ
. . .  1 day ago
ਕਰਨਾਟਕ ਜ਼ਿਮਨੀ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਸਿਧਰਾਮਈਆ ਨੇ ਦਿੱਤਾ ਅਸਤੀਫ਼ਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਹਾੜ ਸੰਮਤ 550

ਰਾਸ਼ਟਰੀ-ਅੰਤਰਰਾਸ਼ਟਰੀ

ਈਦ ਮੌਕੇ ਸਲਮਾਨ ਖ਼ਾਨ ਨੂੰ ਮੁਬਾਰਕਾਂ ਦੇਣ ਪਹੁੰਚੇ ਪ੍ਰਸੰਸਕ

ਮੁੰਬਈ, 16 ਜੂਨ (ਏਜੰਸੀ)- ਸਲਮਾਨ ਖ਼ਾਨ ਦੀਆਂ ਈਦ 'ਤੇ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਸਦਾ ਹੀ ਸ਼ਾਨਦਾਰ ਰਿਕਾਰਡ ਬਣਾਉਂਦੀਆਂ ਰਹੀਆਂ ਹਨ | ਸਲਮਾਨ ਸਦਾ ਹੀ ਇਸ ਜਸ਼ਨ ਨੂੰ ਆਪਣੀ ਫ਼ਿਲਮ ਦਾ ਤੋਹਫ਼ਾ ਦੇ ਕੇ ਹੋਰ ਵੀ ਖ਼ਾਸ ਬਣਾ ਦਿੰਦੇ ਹਨ | ਸ਼ੁੱਕਰਵਾਰ ਨੂੰ ਚੰਨ ਦਾ ...

ਪੂਰੀ ਖ਼ਬਰ »

ਗਲਾਸਗੋ ਸਕੂਲ ਆਫ਼ ਆਰਟ ਦੀ ਇਮਾਰਤ ਭਿਆਨਕ ਅੱਗ ਨਾਲ ਤਬਾਹ

ਲੰਡਨ, 16 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਕਾਟਲੈਂਡ ਦੇ ਗਲਾਸਗੋ ਸਥਿਤ ਸਕੂਲ ਆਫ਼ ਆਰਟ ਦੀ ਇਮਾਰਤ ਨੂੰ ਭਿਆਨਕ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਇਆ ਹੈ | ਖ਼ਬਰਾਂ ਮੁਤਾਬਿਕ ਸ਼ੁੱਕਰਵਾਰ ਰਾਤ 11.20 ਵਜੇ ਇਹ ਅੱਗ ਮੈਕੀਟੋਸ਼ ਇਮਾਰਤ ਤੋਂ ਸਕੂਲ ਆਫ਼ ਆਰਟ ਦੀ ਇਮਾਰਤ ...

ਪੂਰੀ ਖ਼ਬਰ »

ਵਿਵਡ ਫੈਸਟੀਵਲ 'ਤੇ ਸਿਡਨੀ ਦੀਵਾਲੀ ਵਾਂਗ ਜਗਮਗਾਇਆ

ਸਿਡਨੀ, 16 ਜੂਨ (ਹਰਕੀਰਤ ਸਿੰਘ ਸੰਧਰ)-ਹਰ ਸਾਲ ਦੀ ਤਰ੍ਹਾਂ ਇਨ੍ਹੀਂ ਦਿਨੀਂ ਸਿਡਨੀ ਵਿਚ ਵਿਵਡ ਤਿਉਹਾਰ ਚੱਲ ਰਿਹਾ ਹੈ | 25 ਮਈ ਤੋਂ 16 ਜੂਨ ਤੱਕ ਚੱਲਣ ਵਾਲੇ ਇਸ ਤਿਉਹਾਰ 'ਤੇ ਓਪੇਰਾ ਹਾਊਸ, ਦਾ ਰੋਕਸ, ਡਾਰਿਲੰਗ ਹਾਰਵਰ ਤੇ ਹੋਰ ਇਮਾਰਤਾਂ 'ਤੇ ਵੱਖ-ਵੱਖ ਤਰ੍ਹਾਂ ਦੀਆਂ ...

ਪੂਰੀ ਖ਼ਬਰ »

ਇਟਲੀ 'ਚ 30 ਪ੍ਰਾਣੀ ਅੰਮਿ੍ਤ ਛਕ ਕੇ ਗੁਰੂ ਦੇ ਲੜ ਲੱਗੇ

ਵੀਨਸ (ਇਟਲੀ), 16 ਜੂਨ (ਹਰਦੀਪ ਸਿੰਘ ਕੰਗ)-ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ (ਵਿਚੈਂਸਾ) ਵਿਖੇ ਅੰਮਿ੍ਤ ਸੰਚਾਰ ਦੌਰਾਨ 30 ਪ੍ਰਾਣੀਆਂ ਨੇ ਅੰਮਿ੍ਤ ਛਕ ਕੇ ਗੁਰੂ ਦੇ ਲੜ ਲੱਗਣ ਦਾ ਫ਼ੈਸਲਾ ਕੀਤਾ | ਪੰਚਮ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ...

ਪੂਰੀ ਖ਼ਬਰ »

ਲੰਡਨ ਮਿਊਜ਼ੀਅਮ 'ਚ ਅੱਤਵਾਦੀ ਹਮਲੇ ਦੀ ਸਾਜਿਸ਼ ਦੇ ਦੋਸ਼ੀ ਮਾਂ-ਧੀ ਨੂੰ ਜੇਲ੍ਹ

ਲੰਡਨ, 16 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੀ ਓਲਡ ਬੈਲੀ ਅਦਾਲਤ ਨੇ ਅੱਜ ਲੰਡਨ ਦੇ ਮਿਊਜ਼ੀਅਮ ਵਿਚ ਅੱਤਵਾਦੀ ਹਮਲਾ ਕਰਨ ਦੀ ਸਾਜ਼ਿਸ਼ ਰਚਣ ਵਾਲੀ ਮਾਂ ਮੀਨਾ ਡੈਚ (44) ਅਤੇ ਧੀ ਰੈਜ਼ਲਾਈਨ ਬਾਊਲਾਰ (22) ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ | ਇਹ ਔਰਤਾਂ ਦਾ ...

ਪੂਰੀ ਖ਼ਬਰ »

ਚਰਨਪ੍ਰੀਤ ਸਿੰਘ ਲਾਲ ਦਾ ਲੈਸਟਰ ਪੁੱਜਣ 'ਤੇ ਸ਼ਾਨਦਾਰ ਸਵਾਗਤ

ਹਾਰਾਣੀ ਐਲਿਜ਼ਾਬੈੱਥ-2 ਦੇ ਜਨਮ ਦਿਨ ਮੌਕੇ ਹੋਈ ਪਰੇਡ 'ਚ ਲਿਆ ਸੀ ਹਿੱਸਾ ਲੈਸਟਰ (ਇੰਗਲੈਂਡ), 16 ਜੂਨ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ-2 ਦੇ ਜਨਮ ਦਿਨ ਦੇ ਸਬੰਧ 'ਚ ਬੀਤੇ ਦਿਨੀਂ ਮਹਾਰਾਣੀ ਦੇ ਮਹਿਲ ਬਕਿੰਘਮ ਪੈਲੇਸ 'ਚ ਹੋਈ ਫ਼ੌਜੀ ਪਰੇਡ ...

ਪੂਰੀ ਖ਼ਬਰ »

ਬਰਤਾਨੀਆ ਵਲੋਂ ਵੀਜ਼ਾ ਨਿਯਮਾਂ ਵਿਚ ਭਾਰਤੀ ਵਿਦਿਆਰਥੀਆਂ ਨਾਲ ਪੱਖਪਾਤ

ਲੰਡਨ, 16 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਸਰਕਾਰ ਨੇ ਦੇਸ਼ ਦੀਆਂ ਯੂਨੀਵਰਸਿਟੀਆਂ 'ਚ ਵੀਜ਼ਾ ਬਿਨੈਕਾਰ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਬਣਾਈ ਇਕ ਨਵੀਂ ਸੂਚੀ 'ਚੋਂ ਭਾਰਤੀ ਵਿਦਿਆਰਥੀਆਂ ਨੂੰ ਬਾਹਰ ਰੱਖਿਆ ਗਿਆ ਹੈ | ਬਰਤਾਨੀਆ ਸਰਕਾਰ ਦੇ ਇਸ ਕਦਮ ...

ਪੂਰੀ ਖ਼ਬਰ »

ਉੱਚ ਡਿਗਰੀਧਾਰੀ ਭਾਰਤੀਆਂ ਨੂੰ ਗ੍ਰੀਨ ਕਾਰਡ ਲਈ ਕਰਨੀ ਹੋਵੇਗੀ 151 ਸਾਲਾ ਦੀ ਉਡੀਕ-ਰਿਪੋਰਟ

ਵਾਸ਼ਿੰਗਟਨ, 16 ਜੂਨ (ਏਜੰਸੀ)-ਇੱਥੇ ਦੇ ਇਕ ਸੋਧ ਸੰਸਥਾਨ ਦਾ ਅਨੁਮਾਨ ਹੈ ਕਿ ਉੱਚ ਡਿਗਰੀਧਾਰੀ ਭਾਰਤੀਆਂ ਨੂੰ ਅਮਰੀਕਾ 'ਚ ਗ੍ਰੀਨ ਕਾਰਡ ਲਈ 150 ਸਾਲ ਤੋਂ ਵੱਧ ਉਡੀਕ ਕਰਨੀ ਹੋਵੇਗੀ | ਸੋਧ ਸੰਸਥਾਨ ਕੇਟੋ ਇੰਸਟੀਚਿਊਟ ਨੇ ਗ੍ਰੀਨ ਕਾਰਡ ਲਈ ਉਡੀਕ ਦੀ ਮਿਆਦ ਬਾਰੇ ਆਪਣੇ ...

ਪੂਰੀ ਖ਼ਬਰ »

ਜਨਰਲ ਮੋਟਰਜ਼ ਦੀ ਸੀ. ਐਫ਼. ਓ. ਬਣਨ ਵਾਲੀ ਪਹਿਲੀ ਔਰਤ ਬਣੀ ਭਾਰਤੀ ਮੂਲ ਦੀ ਦਿਵਿਆ

ਨਵੀਂ ਦਿੱਲੀ, 16 ਜੂਨ (ਏਜੰਸੀ)- ਅਮਰੀਕਾ ਦੀ ਵਾਹਨ ਬਣਾਉਣ ਵਾਲੀ ਕੰਪਨੀ ਜਨਰਲ ਮੋਟਰਜ਼ ਨੇ ਦਿਵਿਆ ਸੁਰਿਆਦੇਵਰਾ ਨੂੰ ਆਪਣਾ ਮੁੱਖ ਵਿੱਤੀ ਅਧਿਕਾਰੀ (ਸੀ.ਐਫ਼.ਓ.) ਨਿਯੁਕਤ ਕੀਤਾ ਹੈ | ਸੁਰਿਆਦੇਵਰਾ ਵਰਤਮਾਨ ਸੀ.ਐਫ਼.ਓ. ਚਕ ਸਟੀਵੈਂਸ ਦੀ ਜਗ੍ਹਾ ਲਵੇਗੀ ਅਤੇ ਪਹਿਲੀ ...

ਪੂਰੀ ਖ਼ਬਰ »

ਭਾਰਤੀ ਮੂਲ ਦੇ ਵਿਅਕਤੀ ਨੇ ਕੀਤੀ ਕਰੋੜਾਂ ਦੀ ਧੋਖਾਧੜੀ

ਨਿਊਯਾਰਕ, 16 ਜੂਨ (ਏਜੰਸੀ)-ਭਾਰਤੀ ਮੂਲ ਦੇ ਰਮੇਸ਼ ਬਲਵਾਨੀ ਉਰਫ਼ ਸੰਨੀ ਨੇ ਅਮਰੀਕਾ 'ਚ ਖ਼ੂਨ ਦੀ ਜਾਂਚ ਕਰਨ ਵਾਲੀ ਕੰਪਨੀ ਥਰਾਨੋਸ ਰਾਹੀਂ ਫਰਜ਼ੀ ਸਕੀਮ ਚਲਾ ਕੇ ਨਿਵੇਸ਼ਕਾਂ, ਡਾਕਟਰਾਂ ਤੇ ਮਰੀਜ਼ਾਂ ਦੇ ਕਰੋੜਾਂ ਰੁਪਏ ਠਗ ਲਏ | ਇਸ ਫਰਜੀਵਾੜੇ 'ਚ 53 ਸਾਲਾ ਬਲਵਾਨੀ ਦੇ ...

ਪੂਰੀ ਖ਼ਬਰ »

ਸਿਆਟਲ ਵਿਚ ਫੁੱਲਕਾਰੀ ਤੀਆਂ ਦਾ ਮੇਲਾ 27 ਜੁਲਾਈ ਨੂੰ

ਸਿਆਟਲ, 16 ਜੂਨ (ਗੁਰਚਰਨ ਸਿੰਘ ਢਿੱਲੋਂ)-ਪੰਜਾਬ ਵਿਚ ਲੱਗਣ ਵਾਲੀਆਂ ਤੀਆਂ ਦੀ ਅਸਲੀ ਝਲਕ ਪੇਸ਼ ਕਰਦੀਆਂ 'ਫੁੱਲਕਾਰੀ ਤੀਆਂ ਦਾ ਮੇਲਾ' 22 ਜੁਲਾਈ ਐਤਵਾਰ ਸ਼ਾਮ 4 ਤੋਂ 8.30 ਵਜੇ ਤੱਕ ਵਿਲਸਨ ਪਲੇਅ ਫੀਲਡਜ਼ ਕੈਂਟ ਦੇ ਖੁੱਲ੍ਹੇ ਮੈਦਾਨ ਵਿਚ ਬੜੇ ਸ਼ਾਨੋ-ਸ਼ੌਕਤ ਤੇ ਉਤਸ਼ਾਹ ...

ਪੂਰੀ ਖ਼ਬਰ »

ਨੱਚਦੀ ਜਵਾਨੀ ਵਲੋਂ ਭੰਗੜੇ ਦਾ ਵਿਸ਼ਵ ਰਿਕਾਰਡ ਬਣਾਉਣ ਦਾ ਦਾਅਵਾ

ਟੋਰਾਂਟੋ, 16 ਜੂਨ (ਹਰਜੀਤ ਸਿੰਘ ਬਾਜਵਾ)-ਪਹਿਲੀ ਜੁਲਾਈ ਨੂੰ ਕੈਨੇਡਾ ਦਿਵਸ ਮੌਕੇ ਨੱਚਦੀ ਜਵਾਨੀ ਸੰਸਥਾ ਵਲੋਂ ਟੋਰਾਂਟੋ ਦੇ ਵੁੱਡਬਾਈਨ ਰੇਸ ਟਰੈਕ ਵਿਚ ਇਕ ਭੰਗੜਾ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਦੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੰਚਾਲਕ ਸ. ਇਕਬਾਲ ਸਿੰਘ ...

ਪੂਰੀ ਖ਼ਬਰ »

ਯੂਨਾਈਟਿਡ ਖ਼ਾਲਸਾ ਦਲ ਯੂ.ਕੇ. ਵਲੋਂ ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਿਖ਼ਲਾਫ਼ ਅਮਰੀਕਾ ਦੀ ਕਾਰਵਾਈ ਦਾ ਸਵਾਗਤ

ਲੰਡਨ, 16 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅਮਰੀਕਾ ਸਰਕਾਰ ਵਲੋਂ ਭਾਰਤ ਵਿਚ ਸਰਗਰਮ ਫ਼ਿਰਕਾਪ੍ਰਸਤ ਜਥੇਬੰਦੀਆਂ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਨੂੰ ਦਹਿਸ਼ਤਗਰਦ ਐਲਾਨਣ ਦਾ ਯੂਨਾਈਟਿਡ ਖ਼ਾਲਸਾ ਦਲ ਯੂ. ਕੇ. ਵਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ | ਦਲ ਦੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਬਰਤਾਨਵੀ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੀ ਜਲਦੀ ਇਨ੍ਹਾਂ ਜਥੇਬੰਦੀਆਂ ਨੂੰ ਗ਼ੈਰ-ਕਾਨੰੂਨੀ ਕਰਾਰ ਦੇ ਕੇ ਇਨ੍ਹਾਂ 'ਤੇ ਮੁਕੰਮਲ ਪਾਬੰਦੀ ਲਗਾਉਣ ਅਤੇ ਆਰ.ਐੱਸ.ਐੱਸ. ਨੂੰ ਵੀ ਇਸ ਘੇਰੇ ਵਿਚ ਰੱਖਿਆ ਜਾਵੇ | ਜਿਸ ਦੀਆਂ ਅਨੇਕਾਂ ਬਰਾਂਚਾਂ ਹਨ ਅਤੇ ਵੱਖ-ਵੱਖ ਧਰਮਾਂ, ਕੌਮਾਂ ਵਿਚ ਘੁਸਪੈਠ ਕਰਨ ਲਈ ਰਲਦੇ-ਮਿਲਦੇ ਨਾਂਅ ਰੱਖੇ ਹੋਏ ਹਨ | ਮਿਸਾਲ ਵਜੋਂ ਸਿੱਖਾਂ ਵਿਚ ਘੁਸਪੈਠ ਕਰਨ ਅਤੇ ਸਿੱਖ ਕੌਮ ਨੂੰ ਗੁਮਰਾਹ ਕਰਨ ਲਈ ਇਸ ਨੇ ਰਾਸ਼ਟਰੀ ਸਿੱਖ ਸੰਗਤ ਦੇ ਨਾਂਅ ਦੀ ਜਥੇਬੰਦੀ ਬਣਾਈ ਹੋਈ ਹੈ | ਇਸ ਵਲੋਂ ਇਕ ਪਾਸੇ ਸਿੱਖੀ ਦੇ ਸੁਨਹਿਰੀ ਸਿਧਾਂਤਾਂ, ਮਾਣਮੱਤੇ ਇਤਿਹਾਸ 'ਤੇ ਸਵਾਲੀਆ ਚਿੰਨ੍ਹ ਲਗਵਾਇਆ ਜਾ ਰਿਹਾ ਹੈ, ਉੱਥੇ ਦੂਜੇ ਪਾਸੇ ਸਿੱਖ ਮਾਨਸਿਕਤਾ ਵਿਚ ਨਾਸਤਿਕਤਾ ਅਸ਼ਰਧਾ, ਵਾਦ-ਵਿਵਾਦ ਪੈਦਾ ਕੀਤਾ ਜਾ ਰਿਹਾ ਹੈ, ਜੋ ਕਿ ਬਹੁਤ ਹੀ ਖ਼ਤਰਨਾਕ ਹੈ |


ਖ਼ਬਰ ਸ਼ੇਅਰ ਕਰੋ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX